PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

Solutions for Class 9 SST Civics: Punjabi Medium Chapter 03 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

Access comprehensive textbook solutions for Punjabi Medium Chapter 03 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ using the official curriculum guides for Class 9 SST Civics. Designed to align with the 2026-27 Punjab Board standards, these detailed answers help students reinforce core academic concepts.

Practice Class 9 SST Civics Solutions: Punjabi Medium Chapter 03 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

Navigate directly to the solved SST Civics textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

(ੳ) ਖ਼ਾਲੀ ਥਾਂਵਾਂ ਭਰੋ

Question 1: ਭਾਰਤੀ ਸੰਵਿਧਾਨ ਵਿੱਚ ਨਿਰਦੇਸ਼ਕ ਸਿਧਾਂਤ ………. ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ।

Answer:

ਆਇਰਲੈਂਡ ।

Exam Tips:

a) ਨਿਰਦੇਸ਼ਕ ਸਿਧਾਂਤ ਆਇਰਲੈਂਡ ਦੇ ਸੰਵਿਧਾਨ ਤੋਂ ਲਏ ਗਏ ਹਨ।

 

Question 2: ……….. ਭਾਰਤੀ ਸੰਵਿਧਾਨ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਸਨ।

Answer:

ਡਾ: ਬੀ. ਆਰ. ਅੰਬੇਦਕਰ।

Exam Tips:

a) ਮਸੌਦਾ ਕਮੇਟੀ ਦੇ ਪ੍ਰਧਾਨ ਡਾ. ਬੀ. ਆਰ. ਅੰਬੇਦਕਰ ਸਨ।

 

(ਅ) ਠੀਕ/ਗਲਤ ਦੱਸੋ

Question 3: ਸੰਵਿਧਾਨ ਵਿਚ ਸਮਾਜਵਾਦ, ਧਰਮ ਨਿਰਪੱਖ ਅਤੇ ਅਖੰਡਤਾ ਸ਼ਬਦਾਂ ਨੂੰ 42ਵੀਂ ਸੋਧ ਦੁਆਰਾ ਸ਼ਾਮਿਲ ਕੀਤਾ ਗਿਆ ਹੈ।

Answer:

ਠੀਕ

Exam Tips:

a) 42ਵੀਂ ਸੋਧ (1976) ਵਿੱਚ ਪ੍ਰਸਤਾਵਨਾ ਵਿੱਚ ਨਵੇਂ ਸ਼ਬਦ ਜੋੜੇ ਗਏ ਸਨ।

 

Question 4: ਭਾਰਤ ਇੱਕ ਪ੍ਰਭੂਤਾ ਸੰਪੰਨ, ਧਰਮ ਨਿਰਪੱਖ, ਸਮਾਜਵਾਦੀ, ਲੋਕਤੰਤਰਿਕ ਅਤੇ ਗਣਰਾਜ ਦੇਸ਼ ਹੈ।

Answer:

ਠੀਕ

Exam Tips:

a) ਪ੍ਰਸਤਾਵਨਾ ਵਿੱਚ ਭਾਰਤ ਨੂੰ ਪ੍ਰਭੂਤਾ ਸੰਪੰਨ ਦੱਸਿਆ ਗਿਆ ਹੈ, ਇਹ ਸ਼ਬਦ ਯਾਦ ਰੱਖੋ।

 

(ਇ) ਬਹੁ-ਵਿਕਲਪੀ ਪ੍ਰਸ਼ਨ

Question 5: ਸੰਵਿਧਾਨ ਸਭਾ ਦੇ ਪ੍ਰਧਾਨ ਸਨ –
(1) ਪੰਡਿਤ ਜਵਾਹਰ ਲਾਲ ਨਹਿਰੂ
(2) ਮਹਾਤਮਾ ਗਾਂਧੀ
(3) ਡਾ: ਰਾਜਿੰਦਰ ਪ੍ਰਸਾਦ
(4) ਡਾ: ਬੀ. ਆਰ. ਅੰਬੇਦਕਰ।

Answer:

(3) ਡਾ: ਰਾਜਿੰਦਰ ਪ੍ਰਸਾਦ

Exam Tips:

a) ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜਿੰਦਰ ਪ੍ਰਸਾਦ ਸਨ, ਨਹਿਰੂ ਨਹੀਂ।

 

Question 6: ਗਣਤੰਤਰ ਦੇਸ਼ ਉਹ ਹੁੰਦਾ ਹੈ
(1) ਜਿਸਦਾ ਮੁਖੀ ਪਿਤਾ-ਪੁਰਖੀ ਹੁੰਦਾ ਹੈ
(2) ਜਿਸਦਾ ਮੁੱਖੀ ਸੈਨਿਕ ਤਾਨਾਸ਼ਾਹ ਹੁੰਦਾ ਹੈ
(3) ਜਿਸਦਾ ਮੁਖੀ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਢੰਗ ਰਾਹੀਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ।
(4) ਜਿਸਦਾ ਮੁਖੀ ਮਨੋਨੀਤ ਕੀਤਾ ਜਾਂਦਾ ਹੈ।

Answer:

(3) ਜਿਸਦਾ ਮੁਖੀ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਢੰਗ ਰਾਹੀਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ।

Exam Tips:

a) ਗਣਤੰਤਰ ਵਿੱਚ ਮੁਖੀ ਲੋਕਾਂ ਵੱਲੋਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ, ਵਿਰਾਸਤ ਰਾਹੀਂ ਨਹੀਂ।

 

II. ਬਹੁਤ ਛੋਟੇ ਉੱਤਰਾਂ ਵਾਲੇ

Question 7: ਸਾਡਾ ਦੇਸ਼ ਕਦੋਂ ਆਜ਼ਾਦ ਹੋਇਆ?

Answer:

ਸਾਡਾ ਦੇਸ਼ 15 ਅਗਸਤ, 1947 ਨੂੰ ਆਜ਼ਾਦ ਹੋਇਆ।

Exam Tips:

a) ਭਾਰਤ ਦੀ ਆਜ਼ਾਦੀ ਦੀ ਤਾਰੀਖ 15 ਅਗਸਤ 1947 ਹੈ।

 

Question 8: ‘‘ਸੰਵਿਧਾਨ ਉਹਨਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਅਨੁਸਾਰ ਸਰਕਾਰ ਦੀਆਂ ਸ਼ਕਤੀਆਂ, ਪਰਜਾ ਦੇ ਅਧਿਕਾਰਾਂ ਅਤੇ ਇਹਨਾਂ ਦੋਨਾਂ ਦੇ ਆਪਸੀ ਸੰਬੰਧਾਂ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ। ਇਹ ਕਥਨ ਕਿਸਦਾ ਹੈ?

Answer:

ਇਹ ਕਥਨ ਟੂਲਜ਼ੇ ਦਾ ਹੈ।

Exam Tips:

a) ਸੰਵਿਧਾਨ ਦੀ ਪਰਿਭਾਸ਼ਾ ਦੇ ਕਥਨ ਦਾ ਲੇਖਕ ਯਾਦ ਰੱਖੋ।

 

Question 9: ਭਾਰਤ ਦੇ ਸੰਵਿਧਾਨ ਨੂੰ ਬਣਾਉਣ ਲਈ ਕਿੰਨਾ ਸਮਾਂ ਲੱਗਾ?

Answer:

ਭਾਰਤ ਦੇ ਸੰਵਿਧਾਨ ਨੂੰ ਬਣਾਉਣ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ।

Exam Tips:

a) ਸੰਵਿਧਾਨ ਬਣਾਉਣ ਦਾ ਸਮਾਂ ਸਾਲ, ਮਹੀਨੇ ਅਤੇ ਦਿਨਾਂ ਵਿੱਚ ਲਿਖੋ।

 

Question 10: ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕੁੱਲ ਮੈਂਬਰ ਕਿੰਨੇ ਸਨ?

Answer:

ਸੰਵਿਧਾਨ ਬਣਾਉਣ ਵਾਲੀ ਸਭਾ ਦੇ 389 ਮੈਂਬਰ ਸਨ ਪਰ ਅਜ਼ਾਦੀ ਤੋਂ ਬਾਅਦ ਇਹ 299 ਰਹਿ ਗਏ ਸਨ।

Exam Tips:

a) ਸੰਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਯਾਦ ਰੱਖੋ।

 

Question 11: ਭਾਰਤ ਦੀ ਵੰਡ ਦੀ ਘੋਸ਼ਣਾ ਕਦੋਂ ਕੀਤੀ ਗਈ?

Answer:

3 ਜੂਨ, 1947 ਨੂੰ ਭਾਰਤ ਦੀ ਵੰਡ ਦੀ ਘੋਸ਼ਣਾ ਕੀਤੀ ਗਈ।

Exam Tips:

a) ਭਾਰਤ ਦੀ ਵੰਡ ਦੀ ਘੋਸ਼ਣਾ ਦੀ ਤਾਰੀਖ ਯਾਦ ਰੱਖੋ।

 

Question 12: ਭਾਰਤ ਦੀ ਵੰਡ ਤੋਂ ਬਾਅਦ ਭਾਰਤ ਲਈ ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕਿੰਨੇ ਮੈਂਬਰ ਰਹਿ ਗਏ ਸਨ?

Answer:

299 ਮੈਂਬਰ।

Exam Tips:

a) ਵੰਡ ਤੋਂ ਬਾਅਦ ਸੰਵਿਧਾਨ ਸਭਾ ਵਿੱਚ ਮੈਂਬਰਾਂ ਦੀ ਗਿਣਤੀ 299 ਰਹਿ ਗਈ ਸੀ।

 

Question 13: ਭਾਰਤੀ ਸੰਵਿਧਾਨ ਦੀਆਂ ਕੋਈ ਦੋ ਏਕਾਤਮਕ ਵਿਸ਼ੇਸ਼ਤਾਵਾਂ ਲਿਖੋ।

Answer:

ਸਾਰੇ ਨਾਗਰਿਕਾਂ ਨੂੰ ਇੱਕ ਹੀ ਨਾਗਰਿਕਤਾ ਦਿੱਤੀ ਗਈ ਹੈ।
ਕੇਂਦਰ ਅਤੇ ਰਾਜ ਸਰਕਾਰਾਂ ਦੇ ਲਈ ਇੱਕ ਹੀ ਸੰਵਿਧਾਨ ਹੈ।

Exam Tips:

a) ਇਕਹਿਰੀ ਨਾਗਰਿਕਤਾ ਅਤੇ ਇੱਕ ਸੰਵਿਧਾਨ ਵਾਲੀਆਂ ਗੱਲਾਂ ਨੂੰ ਵੱਖਰੇ ਬਿੰਦੂਆਂ ਵਿੱਚ ਲਿਖੋ।

 

Question 14: ਭਾਰਤ ਦੇ ਸੰਵਿਧਾਨ ਦੀਆਂ ਕੋਈ ਦੋ ਸੰਘਾਤਮਕ ਵਿਸ਼ੇਸ਼ਤਾਵਾਂ ਲਿਖੋ।

Answer:

1. ਸਾਡੇ ਦੇਸ਼ ਦਾ ਇੱਕ ਲਿਖਤ ਸੰਵਿਧਾਨ ਹੈ।
2. ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ।

Exam Tips:

a) ਲਿਖਤ ਸੰਵਿਧਾਨ ਅਤੇ ਸ਼ਕਤੀਆਂ ਦੀ ਵੰਡ ਵਰਗੇ ਸੰਘਾਤਮਕ ਬਿੰਦੂ ਲਿਖੋ।

 

Question 15: ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਕੋਈ ਦੋ ਸੁਤੰਤਰਤਾਵਾਂ ਲਿਖੋ।

Answer:

ਕੋਈ ਵੀ ਪੇਸ਼ਾ ਅਪਨਾਉਣ ਦੀ ਸੁਤੰਤਰਤਾ ਦੇਸ਼ ਵਿੱਚ ਕਿਤੇ ਵੀ ਆਣ-ਜਾਣ ਦੀ ਸੁਤੰਤਰਤਾ।

Exam Tips:

a) ਕਿੱਤਾ ਅਪਣਾਉਣ ਅਤੇ ਆਜ਼ਾਦੀ ਵਰਗੇ ਮੌਲਿਕ ਅਧਿਕਾਰ ਲਿਖੋ।

 

Question 16: ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ?

Answer:

ਅਸੀਂ ਭਾਰਤ ਦੇ ਲੋਕ।

Exam Tips:

a) ਪ੍ਰਸਤਾਵਨਾ ਦੇ ਪਹਿਲੇ ਸ਼ਬਦ ‘ਅਸੀਂ ਭਾਰਤ ਦੇ ਲੋਕ’ ਯਾਦ ਰੱਖੋ।

 

Question 17: 1976 ਵਿਚ 42ਵੀਂ ਸੋਧ ਦੁਆਰਾ ਭਾਰਤ ਦੇ ਸੰਵਿਧਾਨ ਵਿੱਚ ਕਿਹੜੇ ਨਵੇਂ ਸ਼ਬਦ ਜੋੜੇ ਗਏ?

Answer:

ਸਮਾਜਵਾਦ, ਧਰਮ ਨਿਰਪੱਖ ਅਤੇ ਅਖੰਡਤਾ।

Exam Tips:

a) 42ਵੀਂ ਸੋਧ ਨਾਲ ਜੋੜੇ ਗਏ ਤਿੰਨ ਸ਼ਬਦ ਯਾਦ ਰੱਖੋ।

 

Question 18: ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ?

Answer:

ਡਾ: ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸਨ।

Exam Tips:

a) ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜਿੰਦਰ ਪ੍ਰਸਾਦ ਸਨ।

 

Question 19: ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਕੌਣ ਸਨ?

Answer:

ਡਾ: ਬੀ. ਆਰ. ਅੰਬੇਦਕਰ ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਸਨ।

Exam Tips:

a) ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਦਾ ਪੂਰਾ ਨਾਂ ਲਿਖੋ।

 

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 20: ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ-ਕਿਹੜੇ ਮੂਲ ਉਦੇਸ਼ਾਂ ਉੱਤੇ ਚਾਨਣਾ ਪਾਉਂਦੀ ਹੈ?

Answer:

ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਇਸਦੇ ਉਦੇਸ਼ਾਂ ਬਾਰੇ ਪਤਾ ਚਲਦਾ ਹੈ – ਸਾਡੀ ਪ੍ਰਸਤਾਵਨਾ ਦੇ ਅਨੁਸਾਰ ਭਾਰਤ ਵਿੱਚ ਸੰਪੂਰਨ ਪ੍ਰਭੂਤਾ ਸੰਪੰਨ, ਸਮਾਜਵਾਦੀ, ਲੋਕਤੰਤਰੀ, ਧਰਮ ਨਿਰਪੱਖ ਗਣਰਾਜ ਹੈ।
ਇਹ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੇਣ ਲਈ ਪ੍ਰਤੀਬੱਧ ਹੈ।
ਇਹ ਮੌਕਿਆਂ ਅਤੇ ਪਦ ਦੀ ਸਮਾਨਤਾ ਪ੍ਰਦਾਨ ਕਰਦੀ ਹੈ ਅਤੇ ਸਾਰੇ ਨਾਗਰਿਕਾਂ ਨੂੰ ਵਿਚਾਰ ਪ੍ਰਗਟ ਕਰਨ, ਵਿਸ਼ਵਾਸ ਅਤੇ ਉਪਾਸਨਾ ਦੀ ਸੁਤੰਤਰਤਾ ਦਿੰਦੀ ਹੈ।
ਇਹ ਵਿਅਕਤੀਗਤ ਗੌਰਵ, ਰਾਸ਼ਟਰੀ ਏਕਤਾ ਅਤੇ ਅਖੰਡਤਾ ਦੇ ਆਦਰਸ਼ ਨੂੰ ਬਣਾਏ ਰੱਖਣ ਦੀ ਘੋਸ਼ਣਾ ਵੀ ਕਰਦੀ ਹੈ।

Exam Tips:

a) ਪ੍ਰਸਤਾਵਨਾ ਦੇ ਉਦੇਸ਼ਾਂ ਵਿੱਚ ਨਿਆਂ, ਸੁਤੰਤਰਤਾ, ਸਮਾਨਤਾ ਅਤੇ ਬੰਧੂਤਾ ਮੁੱਖ ਹਨ।

 

Question 21: ਗਣਤੰਤਰ ਦੇਸ਼ ਕਿਹੜਾ ਹੁੰਦਾ ਹੈ?

Answer:

ਭਾਰਤ ਇੱਕ ਗਣਤੰਤਰ ਦੇਸ਼ ਹੈ। ਗਣਤੰਤਰ ਦਾ ਅਰਥ ਹੁੰਦਾ ਹੈ ਕਿ ਦੇਸ਼ ਦਾ ਮੁਖੀਆ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਜਨਤਾ ਵਲੋਂ ਚੁਣਿਆ ਜਾਂਦਾ ਹੈ।ਮੁਖੀਆ ਦਾ ਚੁਨਾਵ ਇੱਕ ਨਿਸ਼ਚਿਤ ਸਮੇਂ ਲਈ ਹੁੰਦਾ ਹੈ ਅਤੇ ਇੱਥੇ ਵੰਸ਼ਵਾਦ ਦੀ ਕੋਈ ਥਾਂ ਨਹੀਂ ਹੁੰਦੀ ਹੈ। ਗਣਤੰਤਰ ਹੋਣਾ ਭਾਰਤੀ ਸੰਵਿਧਾਨ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ।

Exam Tips:

a) ਗਣਤੰਤਰ ਦਾ ਅਰਥ ਅਤੇ ਮੁਖੀ ਦੀ ਚੋਣ ਦਾ ਢੰਗ ਲਿਖੋ।

 

Question 22: ਭਾਰਤ ਦੇ ਧਰਮ ਨਿਰਪੱਖ ਦੇਸ਼ ਹੋਣ ਦੇ ਪੱਖ ਵਿੱਚ ਦਲੀਲਾਂ ਦਿਓ।

Answer:

1. ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ ਗਿਆ ਹੈ।
2. ਸਾਰੇ ਨਾਗਰਿਕਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਜਾਂ ਧਰਮ ਪਰਿਵਰਤਨ ਕਰਨ ਦੀ ਸੁਤੰਤਰਤਾ ਹੈ।
3. ਸਮਾਨਤਾ ਦੇ ਅਧਿਕਾਰ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਦੇ ਨਾਲ ਧਰਮ ਦੇ ਅਨੁਸਾਰ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ।
4. ਦੇਸ਼ ਵਿੱਚ ਮੌਜੂਦ ਸਾਰੇ ਧਰਮਾਂ ਨੂੰ ਇੱਕ ਸਮਾਨ ਸਮਝਿਆ ਜਾਂਦਾ ਹੈ ਅਤੇ ਰਾਜ ਦਾ ਕੋਈ ਧਰਮ ਨਹੀਂ ਹੈ।

Exam Tips:

a) ਧਰਮ ਨਿਰਪੱਖਤਾ ਦੇ ਪੱਖ ਵਿੱਚ ਪ੍ਰਸਤਾਵਨਾ ਦੇ ਸ਼ਬਦਾਂ ਦਾ ਹਵਾਲਾ ਦਿਓ।

 

Question 23: ਸੰਘੀ ਢਾਂਚੇ ਜਾਂ ਸੰਘਾਤਮਕ ਸਰਕਾਰ ਦਾ ਅਰਥ ਲਿਖੋ। ਭਾਰਤੀ ਸੰਵਿਧਾਨ ਦੀ ਇਹ ਵਿਸ਼ੇਸ਼ਤਾ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ?

Answer:

ਸੰਘਾਤਮਕ ਸਰਕਾਰ ਦਾ ਅਰਥ ਹੈ ਕਿ ਸ਼ਕਤੀਆਂ ਦੀ ਸਰਕਾਰ ਦੇ ਦੋ ਪੱਧਰਾਂ ਵਿੱਚ ਵੰਡ ਅਤੇ ਇਹ ਪੱਧਰ ਕੇਂਦਰ ਅਤੇ ਰਾਜ ਸਰਕਾਰਾਂ ਹੁੰਦੀਆਂ ਹਨ। ਭਾਰਤ ਇੱਕ ਸੰਘਾਤਮਕ ਰਾਜ ਹੈ ਜਿੱਥੇ ਦੋ ਪ੍ਰਕਾਰ ਦੀਆਂ ਸਰਕਾਰਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਬਣਾਈਆਂ ਗਈਆਂ ਹਨ। ਇਹਨਾਂ ਦੋਹਾਂ ਪ੍ਰਕਾਰ ਦੀਆਂ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਪਰ ਕੇਂਦਰ ਸਰਕਾਰ ਨੂੰ ਵੱਧ ਸ਼ਕਤੀਆਂ ਦਿੱਤੀਆਂ ਗਈਆਂ ਹਨ। ਭਾਰਤ ਵਿੱਚ ਸੰਘਾਤਮਕ ਸੰਰਚਨਾ ਕੈਨੇਡਾ ਦੇ ਸੰਵਿਧਾਨ ਤੋਂ ਲਈ ਗਈ ਹੈ।

Exam Tips:

a) ਸੰਘਾਤਮਕ ਸਰਕਾਰ ਵਿੱਚ ਸ਼ਕਤੀਆਂ ਕੇਂਦਰ ਅਤੇ ਰਾਜ ਵਿੱਚ ਵੰਡੀਆਂ ਹੁੰਦੀਆਂ ਹਨ।

 

Question 24: ਭਾਰਤ ਦਾ ਸੰਵਿਧਾਨ 26 ਨਵੰਬਰ, 1949 ਨੂੰ ਬਣ ਕੇ ਤਿਆਰ ਹੋ ਗਿਆ ਸੀ। ਪਰ ਭਾਰਤ ਸਰਕਾਰ ਨੇ ਇਸ ਨੂੰ 26 ਜਨਵਰੀ, 1950 ਨੂੰ ਲਾਗੂ ਕੀਤਾ। 26 ਜਨਵਰੀ ਦੀ ਮਿਤੀ ਸੰਵਿਧਾਨ ਲਾਗੂ ਕਰਨ ਦੇ ਲਈ ਕਿਉਂ ਮਿੱਥੀ ਗਈ? ਵਿਆਖਿਆ ਕਰੋ।

Answer:

ਭਾਰਤੀ ਰਾਸ਼ਟਰੀ ਕਾਂਗਰਸ ਦੇ 1929 ਦੇ ਲਾਹੌਰ ਸੈਸ਼ਨ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ 26 ਜਨਵਰੀ, 1930 ਨੂੰ ਦੇਸ਼ ਦਾ ਪਹਿਲਾਂ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ ਚਾਹੇ ਦੇਸ਼ ਸੁੰਤਤਰ ਨਹੀਂ ਸੀ। ਉਸ ਸਮੇਂ ਤੋਂ 1947 ਤੱਕ 26 ਜਨਵਰੀ ਨੂੰ ਸੁਤੰਤਰਤਾ ਦਿਵਸ ਮਨਾਇਆ ਗਿਆ। ਪਰ 1947 ਵਿੱਚ ਦੇਸ਼ ਦਾ ਸੁਤੰਤਰਤਾ ਦਿਵਸ 15 ਅਗਸਤ ਹੋ ਗਿਆ। ਇਸ ਲਈ 26 ਜਨਵਰੀ ਦੇ ਇਤਿਹਾਸਿਕ ਮਹੱਤਵ ਨੂੰ ਬਰਕਰਾਰ ਰੱਖਣ ਲਈ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਘੋਸ਼ਿਤ ਕੀਤਾ ਗਿਆ।

Exam Tips:

a) 26 ਨਵੰਬਰ 1949 ਅਤੇ 26 ਜਨਵਰੀ 1950 ਦੀਆਂ ਤਾਰੀਖਾਂ ਦਾ ਫ਼ਰਕ ਯਾਦ ਰੱਖੋ।

 

Question 25: ਸੰਪੂਰਨ ਪ੍ਰਭੂਸੱਤਾ ਸੰਪੰਨ ਰਾਜ ਦਾ ਕੀ ਅਰਥ ਹੈ?

Answer:

ਸੰਪੂਰਨ ਪ੍ਰਭੂਸੱਤਾ ਸੰਪੰਨ ਰਾਜ ਦਾ ਅਰਥ ਹੈ ਕਿ ਦੇਸ਼ ਆਪਣੇ ਬਾਹਰੀ ਅਤੇ ਅੰਦਰੂਨੀ ਵਿਸ਼ਿਆਂ ਉੱਤੇ ਅਤੇ ਆਪਣੇ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਸੁਤੰਤਰ ਹੈ। ਦੇਸ਼ ਜਦੋਂ ਵੀ ਆਪਣੀ ਅੰਦਰੂਨੀ ਅਤੇ ਹੋਰ ਦੇਸ਼ਾਂ ਨਾਲ ਸੰਬੰਧ ਬਣਾਉਣ ਦੇ ਲਈ ਕੋਈ ਵੀ ਨੀਤੀ ਬਣਾਏਗਾ, ਉਹ ਬਿਨਾ ਕਿਸੇ ਦਬਾਅ ਦੇ ਅਤੇ ਪੂਰੀ ਸੁਤੰਤਰਤਾ ਨਾਲ ਬਣਾਏਗਾ। ਦੇਸ਼ ਉੱਤੇ ਕੋਈ ਹੋਰ ਦੇਸ਼ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਪਾ ਸਕਦਾ।

Exam Tips:

a) ਪ੍ਰਭੂਸੱਤਾ ਦਾ ਅਰਥ ਬਾਹਰੀ ਅਤੇ ਅੰਦਰੂਨੀ ਫ਼ੈਸਲਿਆਂ ਵਿੱਚ ਆਜ਼ਾਦੀ ਹੈ।

 

Question 26: ਸਰਵਵਿਆਪਕ ਬਾਲਗ ਮੱਤ ਅਧਿਕਾਰ ਤੋਂ ਕੀ ਭਾਵ ਹੈ?

Answer:

ਭਾਰਤ ਦਾ ਸੰਵਿਧਾਨ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਹੀ ਸਰਵਵਿਆਪਕ ਬਾਲਗ ਮੱਤ ਅਧਿਕਾਰ ਕਹਿੰਦੇ ਹਨ। ਦੇਸ਼ ਦੇ ਸਾਰੇ ਨਾਗਰਿਕ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਉਪਰ ਹੈ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਬਿਨਾਂ ਕਿਸੇ ਭੇਦਭਾਵ ਦੇ ਦਿੱਤਾ ਗਿਆ ਹੈ।
ਪਹਿਲਾਂ ਇਹ ਉਮਰ 21 ਸਾਲ ਸੀ ਪਰ 1988 ਵਿਚ 61ਵੇਂ ਸੰਵਿਧਾਨਿਕ ਸ਼ੰਸ਼ੋਧਨ ਨਾਲ ਇਸਨੂੰ ਘਟਾ ਕੇ 18 ਸਾਲ ਕਰ ਦਿੱਤਾ ਗਿਆ ਸੀ।

Exam Tips:

a) ਹਰ ਬਾਲਗ ਨਾਗਰਿਕ ਨੂੰ ਵੋਟ ਦੇ ਅਧਿਕਾਰ ਦੀ ਗੱਲ ਯਾਦ ਰੱਖੋ।

 

Question 27: ਭਾਰਤ ਦੇ ਸੰਵਿਧਾਨ ਦੀਆਂ ਕੋਈ ਚਾਰ ਇਕਾਤਮਕ ਵਿਸ਼ੇਸਤਾਵਾਂ ਲਿਖੋ।

Answer:

1. ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇਕਹਿਰੀ ਨਾਗਰਿਕਤਾ ਦਿੱਤੀ ਗਈ ਹੈ।
2. ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰਾਂ ਲਈ ਇਕ ਹੀ ਸੰਵਿਧਾਨ ਦਿੱਤਾ ਗਿਆ ਹੈ।
3. ਪੂਰੇ ਦੇਸ਼ ਲਈ ਸੰਯੁਕਤ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ।
4. ਭਾਰਤੀ ਸੰਸਦ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਕਿ ਉਹ ਰਾਜਾਂ ਦੀਆਂ ਸੀਮਾਵਾਂ ਅਤੇ ਨਾਮ ਨੂੰ ਵੀ ਬਦਲ ਸਕਦੀ ਹੈ।
5. ਰਾਜਾਂ ਦੇ ਰਾਜਪਾਲ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਇਹਨਾਂ ਨੂੰ ਕੇਂਦਰ ਸਰਕਾਰ ਨਿਯੁਕਤ ਕਰਦੀ ਹੈ।

Exam Tips:

a) ਇਕਹਿਰੀ ਨਾਗਰਿਕਤਾ ਅਤੇ ਇੱਕ ਸੰਵਿਧਾਨ ਵਰਗੇ ਬਿੰਦੂ ਲਿਖੋ।

 

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 28: ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਭਿੰਨ-ਭਿੰਨ ਸ਼ਬਦਾਂ ਵਿੱਚ ਲਿਖੋ।

Answer:

“ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇੱਕ ਸੰਪੂਰਨ ਪ੍ਰਭੂਤਾ ਸੰਪੰਨ ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਨਾਉਣ ਦੇ ਲਈ ਅਤੇ ਉਸਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ, ਅਭਿਵਿਅਕਤੀ, ਵਿਸ਼ਵਾਸ, ਧਰਮ ਅਤੇ ਉਪਾਸਨਾਂ ਦੀ ਸੁਤੰਤਰਤਾ, ਪ੍ਰਤਿਸ਼ਠਾ ਅਤੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਨ ਦੇ ਲਈ ਅਤੇ ਉਹਨਾਂ ਸਭ ਵਿੱਚ ਵਿਅਕਤੀ ਦੀ ਗਰਿਮਾਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਸੁਨਿਸ਼ਚਿਤ ਕਰਨ ਵਾਲੀ ਬੰਧੂਤਾ ਵਧਾਉਣ ਦੇ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿੱਚ ਅੱਜ ਤਰੀਕ 26-11-1949 ਈ: (ਮਿਤੀ ਮਾਰਗਸ਼ੀਰਸ਼ ਸ਼ੁਕਲਾ ਸਪਤਮੀ, ਸੰਵਤ ਦੋ ਹਜ਼ਾਰ ਛੇ ਵਿਕਰਮੀ) ਨੂੰ ਏਤਦ ਵਲੋਂ ਇਸ ਸੰਵਿਧਾਨ ਨੂੰ ਅੰਗੀਕ੍ਰਿਤ ਅਧਿਨਿਯਮਿਤ ਅਤੇ ਆਤਮ ਸਮਰਪਿਤ ਕਰਦੇ ਹਾਂ।

Exam Tips:

a) ਪ੍ਰਸਤਾਵਨਾ ਦੇ ਮੁੱਖ ਸ਼ਬਦਾਂ ਨੂੰ ਆਪਣੇ ਸ਼ਬਦਾਂ ਵਿੱਚ ਵਰਤੋ।

 

Question 29: ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਇਸ ਕਥਨ ਦੀ ਵਿਆਖਿਆ ਕਰੋ।

Answer:

ਭਾਰਤ ਇੱਕ ਧਰਮ ਨਿਰਪੱਖ ਰਾਜ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਪੱਸ਼ਟ ਰੂਪ ਨਾਲ ਭਾਰਤ ਨੂੰ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ ਗਿਆ ਹੈ । ਭਾਰਤ ਦਾ ਆਪਣਾ ਕੋਈ ਧਰਮ ਨਹੀਂ ਹੈ । ਭਾਰਤ ਦੇ ਸਾਰੇ ਲੋਕਾਂ ਨੂੰ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ। ਧਰਮ ਦੇ ਆਧਾਰ ਉੱਤੇ ਨਾਗਰਿਕਾਂ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਸਾਰੇ ਨਾਗਰਿਕਾਂ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਨਾਉਣ ਅਤੇ ਉਪਾਸਨਾ ਕਰਨ ਨੂੰ ਸੁਤੰਤਰ ਹੈ।

Exam Tips:

a) ਭਾਰਤ ਦਾ ਆਪਣਾ ਕੋਈ ਧਰਮ ਨਹੀਂ, ਇਹ ਗੱਲ ਵਿਆਖਿਆ ਵਿੱਚ ਜ਼ਰੂਰ ਲਿਖੋ।

 

Question 30: ਪੂਰਨ ਪ੍ਰਭੂਸੱਤਾ ਰਾਜ ਤੋਂ ਕੀ ਭਾਵ ਹੈ-ਵਿਆਖਿਆ ਕਰੋ।

Answer:

ਸੰਪੂਰਨ ਪ੍ਰਭੂਸੱਤਾ ਸੰਪੰਨ ਰਾਜ ਦਾ ਅਰਥ ਹੈ ਕਿ ਦੇਸ਼ ਆਪਣੇ ਬਾਹਰੀ ਅਤੇ ਅੰਦਰੂਨੀ ਵਿਸ਼ਿਆਂ ਉੱਤੇ ਅਤੇ ਆਪਣੇ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਸੁਤੰਤਰ ਹੈ। ਦੇਸ਼ ਜਦੋਂ ਵੀ ਆਪਣੀ ਅੰਦਰੂਨੀ ਅਤੇ ਹੋਰ ਦੇਸ਼ਾਂ ਨਾਲ ਸੰਬੰਧ ਬਣਾਉਣ ਦੇ ਲਈ ਕੋਈ ਵੀ ਨੀਤੀ ਬਣਾਏਗਾ, ਉਹ ਬਿਨਾ ਕਿਸੇ ਦਬਾਅ ਦੇ ਅਤੇ ਪੂਰੀ ਸੁਤੰਤਰਤਾ ਨਾਲ ਬਣਾਏਗਾ। ਦੇਸ਼ ਉੱਤੇ ਕੋਈ ਹੋਰ ਦੇਸ਼ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਪਾ ਸਕਦਾ।

Exam Tips:

a) ਪ੍ਰਭੂਸੱਤਾ ਦੇ ਬਾਹਰੀ ਅਤੇ ਅੰਦਰੂਨੀ ਦੋਵੇਂ ਪਹਿਲੂ ਲਿਖੋ।

 

Question 31: ਭਾਰਤ ਦੇ ਸੰਵਿਧਾਨ ਦੀਆਂ ਇਕਾਤਮਕ ਵਿਸ਼ੇਸ਼ਤਾਵਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ।

Answer:

ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇੱਕ ਹੀ ਨਾਗਰਿਕਤਾ ਦਿੱਤੀ ਗਈ ਹੈ।
ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰਾਂ ਦੇ ਲਈ ਇੱਕ ਹੀ ਸੰਵਿਧਾਨ ਦਿੱਤਾ ਗਿਆ ਹੈ।
ਪੂਰੇ ਦੇਸ਼ ਲਈ ਇੱਕ ਹੀ ਸੰਯੁਕਤ ਅਤੇ ਸੁਤੰਤਰ ਨਿਆਂਪਾਲਿਕਾ ਦਾ ਗਠਨ ਕੀਤਾ ਗਿਆ ਹੈ।
ਭਾਰਤੀ ਸੰਸਦ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਕਿ ਉਹ ਰਾਜਾਂ ਦੀਆਂ ਸੀਮਾਵਾਂ ਅਤੇ ਨਾਮ ਬਦਲ ਸਕਦੀ ਹੈ।
ਰਾਜਾਂ ਦੇ ਰਾਜਪਾਲ ਕੇਂਦਰ ਦੇ ਪ੍ਰਤੀਨਿਧੀ ਦੇ ਰੂਪ ਵਿਚ ਕੰਮ ਕਰਦੇ ਹਨ ਅਤੇ ਇਹਨਾਂ ਦੀ ਨਿਯੁਕਤੀ ਕੇਂਦਰ ਸਰਕਾਰ ਵਲੋਂ ਹੁੰਦੀ ਹੈ।
ਦੇਸ਼ ਦੇ ਲਈ ਕਾਨੂੰਨ ਬਣਾਉਣ ਦੀ ਸ਼ਕਤੀ ਸੰਸਦ ਨੂੰ ਦਿੱਤੀ ਗਈ ਹੈ।
ਸਾਰੇ ਦੇਸ਼ ਦੀਆਂ ਅਖਿਲ ਭਾਰਤੀ ਸੇਵਾਵਾਂ ਦੇ ਅਫ਼ਸਰਾਂ ਦੀ ਨਿਯੁਕਤੀ ਕੇਂਦਰ ਸਰਕਾਰ ਵਲੋਂ ਕੀਤੀ ਗਈ ਹੈ।
ਜੇਕਰ ਰਾਜਾਂ ਦੇ ਵਿੱਚ ਕਿਸੇ ਵਿਸ਼ੇ ਨੂੰ ਲੈ ਕੇ ਝਗੜਾ ਹੋ ਜਾਵੇ ਤਾਂ ਇਸਦਾ ਨਿਪਟਾਰਾ ਸੁਪਰੀਮ ਕੋਰਟ ਜਾਂ ਕੇਂਦਰ ਸਰਕਾਰ ਕਰਦੀ ਹੈ।
ਅਨੁਛੇਦ 356 ਦੇ ਅਨੁਸਾਰ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਭੰਗ ਕਰਕੇ ਉੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਸਕਦੀ ਹੈ।
ਰਾਸ਼ਟਰਪਤੀ ਨੂੰ ਅਨੁਛੇਦ 352 ਤੋਂ 360 ਦੇ ਨਾਲ ਕੁਝ ਸੰਕਟਕਾਲੀਨ ਸ਼ਕਤੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਨਾਲ ਉਹ ਦੇਸ਼ ਵਿੱਚ ਸੰਕਟ ਘੋਸ਼ਿਤ ਕਰ ਸਕਦਾ ਹੈ।

Exam Tips:

a) ਇਕਹਿਰੀ ਨਾਗਰਿਕਤਾ, ਰਾਜਪਾਲ ਦੀ ਨਿਯੁਕਤੀ ਅਤੇ ਅਨੁਛੇਦ 356 ਵਰਗੇ ਬਿੰਦੂ ਵੱਖਰੇ ਲਿਖੋ।

 

I. ਬਹੁ-ਵਿਕਲਪੀ ਪ੍ਰਸ਼ਨ

Question 32: ਸੁਤੰਤਰਤਾ ਤੋਂ ਪਹਿਲਾਂ ਕਿਸ ਨੇਤਾ ਨੇ ਭਾਰਤ ਦੇ ਸੰਵਿਧਾਨ ਦਾ ਮਸੌਦਾ ਤਿਆਰ ਕੀਤਾ ਸੀ?
(ਉ) ਪੰ. ਮੋਤੀ ਲਾਲ ਨਹਿਰੂ
(ਅ) ਪੰ. ਜਵਾਹਰ ਲਾਲ ਨਹਿਰੂ
(ਈ) ਬਾਲ ਗੰਗਾਧਰ ਤਿਲਕ
(ਸ) ਅਬਦੁਲ ਕਲਾਮ ਅਜ਼ਾਦ।

Answer:

(ਉ) ਪੰ. ਮੋਤੀ ਲਾਲ ਨਹਿਰੂ

Exam Tips:

a) ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਵਾਲੇ ਨੇਤਾ ਨੂੰ ਯਾਦ ਰੱਖੋ।

 

Question 33: ਭਾਰਤ ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਹੋਈ।
(ਉ) ਜਨਵਰੀ 1947
(ਅ) ਜੁਲਾਈ 1946
(ਈ) ਦਸੰਬਰ 1948
(ਸ) ਸਤੰਬਰ 1946।

Answer:

(ਅ) ਜੁਲਾਈ 1946

Exam Tips:

a) ਸੰਵਿਧਾਨ ਸਭਾ ਦੀ ਚੋਣ ਜੁਲਾਈ 1946 ਵਿੱਚ ਹੋਈ ਸੀ।

 

Question 34: ਭਾਰਤੀ ਸੰਵਿਧਾਨ ਨੂੰ ਕਿਸਨੇ ਬਣਾਇਆ ਸੀ?
(ਉ) ਬ੍ਰਿਟਿਸ਼ ਰਾਜੇ ਵਲੋਂ
(ਅ) ਟਿਸ਼ ਸੰਸਦ ਵਲੋਂ
(ਇ) ਸੰਵਿਧਾਨ ਸਭਾ ਵਲੋਂ
(ਸ) ਭਾਰਤੀ ਸੰਸਦ ਵਲੋਂ।

Answer:

(ਇ) ਸੰਵਿਧਾਨ ਸਭਾ ਵਲੋਂ

Exam Tips:

a) ਭਾਰਤੀ ਸੰਵਿਧਾਨ ਸੰਵਿਧਾਨ ਸਭਾ ਵੱਲੋਂ ਬਣਾਇਆ ਗਿਆ ਸੀ।

 

Question 35: ਸੰਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਸਨ –
(ੳ) ਮਹਾਤਮਾ ਗਾਂਧੀ
(ਅ) ਡਾ. ਸਚਿਦਾਨੰਦ ਸਿਨ੍ਹਾਂ
(ੲ) ਡਾ. ਰਾਜਿੰਦਰ ਪ੍ਰਸਾਦ
(ਸ) ਪੰ. ਜਵਾਹਰ ਲਾਲ ਨਹਿਰੂ !

Answer:

(ਅ) ਡਾ. ਸਚਿਦਾਨੰਦ ਸਿਨ੍ਹਾਂ

Exam Tips:

a) ਅਸਥਾਈ ਪ੍ਰਧਾਨ ਡਾ. ਸਚਿਦਾਨੰਦ ਸਿਨ੍ਹਾ ਸਨ।

 

Question 36: ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਸਨ –
(ਉ) ਡਾ. ਰਾਜਿੰਦਰ ਪ੍ਰਸਾਦ
(ਅ) ਡਾ. ਅੰਬੇਦਕਰ
(ਈ) ਡਾ. ਸੱਚਿਦਾਨੰਦ ਸਿਨ੍ਹਾਂ
(ਸ) ਪੰ. ਜਵਾਹਰ ਲਾਲ ਨਹਿਰੂ।

Answer:

(ਉ) ਡਾ. ਰਾਜਿੰਦਰ ਪ੍ਰਸਾਦ

Exam Tips:

a) ਸਥਾਈ ਪ੍ਰਧਾਨ ਡਾ. ਰਾਜਿੰਦਰ ਪ੍ਰਸਾਦ ਸਨ।

 

Question 37: ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ –
(ਉ) 24 ਜਨਵਰੀ 1950
(ਅ) 9 ਦਸੰਬਰ 1946
(ਇ) 10 ਦਸੰਬਰ 1947
(ਸ) 26 ਨਵੰਬਰ 1949

Answer:

(ਅ) 9 ਦਸੰਬਰ 1946

Exam Tips:

a) ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ ਸੀ।

 

Question 38: ਸੰਵਿਧਾਨ ਸਭਾ ਨੇ ਸੰਵਿਧਾਨ ਨੂੰ ਅਪਣਾਇਆ –
(ਉ) 24 ਜਨਵਰੀ 1950
(ਅ) 26 ਨਵੰਬਰ 1949
(ਇ) 26 ਦਸੰਬਰ 1949
(ਸ) 26 ਜਨਵਰੀ 1950.

Answer:

(ਅ) 26 ਨਵੰਬਰ 1949

Exam Tips:

a) ਸੰਵਿਧਾਨ ਨੂੰ 26 ਨਵੰਬਰ 1949 ਨੂੰ ਅਪਣਾਇਆ ਗਿਆ ਸੀ।

 

Question 39: ਭਾਰਤੀ ਸੰਵਿਧਾਨ ਲਾਗੂ ਹੋਇਆ –
(ਉ) 26 ਨਵੰਬਰ 1949
(ਅ) 15 ਅਗਸਤ 1947
(ਇ) 26 ਜਨਵਰੀ 1950
(ਸ) 24 ਜਨਵਰੀ 1950.

Answer:

(ਇ) 26 ਜਨਵਰੀ 1950

Exam Tips:

a) ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ।

 

Question 40: ਸੰਵਿਧਾਨ ਸਭਾ ਪ੍ਰਭੂਤਾ ਸੰਪੰਨ ਕਦੋਂ ਬਣੀ?
(ਉ) 15 ਅਗਸਤ 1947
(ਅ) 26 ਜਨਵਰੀ 1948
(ਈ) 26 ਨਵੰਬਰ 1949
(ਸ) 26 ਦਸੰਬਰ 1946.

Answer:

(ਉ) 15 ਅਗਸਤ 1947

Exam Tips:

a) ਸੰਵਿਧਾਨ ਸਭਾ 15 ਅਗਸਤ 1947 ਨੂੰ ਪ੍ਰਭੂਤਾ ਸੰਪੰਨ ਬਣੀ ਸੀ।

 

II. ਖ਼ਾਲੀ ਥਾਂਵਾਂ ਭਰੋ

Question 41: ਭਾਰਤ ਦਾ ਸੰਵਿਧਾਨ ……… ਨੇ ਬਣਾਇਆ।

Answer:

ਸੰਵਿਧਾਨ ਸਭਾ

Exam Tips:

a) ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਨੇ ਬਣਾਇਆ।

 

Question 42: ਸੰਵਿਧਾਨ ਸਭਾ ਦੇ ………. ਮੈਂਬਰ ਸਨ।

Answer:

389

Exam Tips:

a) ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ 389 ਸੀ।

 

Question 43: …….. ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਸਨ।

Answer:

ਡਾ. ਰਾਜਿੰਦਰ ਪ੍ਰਸਾਦ

Exam Tips:

a) ਡਾ. ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਸਨ।

 

Question 44: ਭਾਰਤ ਵਿੱਚ ………. ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ।

Answer:

ਸੰਸਦੀ

Exam Tips:

a) ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ।

 

Question 45: ਭਾਰਤੀ ਸੰਸਦ ਪ੍ਰਣਾਲੀ …………. ਤੋਂ ਲਈ ਗਈ ਹੈ।

Answer:

ਇੰਗਲੈਂਡ।

Exam Tips:

a) ਸੰਸਦੀ ਪ੍ਰਣਾਲੀ ਇੰਗਲੈਂਡ ਤੋਂ ਲਈ ਗਈ ਹੈ।

 

III. ਸਹੀ/ਗਲਤ

Question 46: ਭਾਰਤੀ ਸੰਵਿਧਾਨ ਨੂੰ ਸੰਸਦ ਨੇ ਬਣਾਇਆ ਸੀ।

Answer:

ਗ਼ਲਤ

Exam Tips:

a) ਸੰਵਿਧਾਨ ਸੰਵਿਧਾਨ ਸਭਾ ਨੇ ਬਣਾਇਆ, ਸੰਸਦ ਨੇ ਨਹੀਂ।

 

Question 47: ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ।

Answer:

ਠੀਕ

Exam Tips:

a) ਪਹਿਲੀ ਮੀਟਿੰਗ ਦੀ ਤਾਰੀਖ 9 ਦਸੰਬਰ 1946 ਯਾਦ ਰੱਖੋ।

 

Question 48: ਸੰਵਿਧਾਨ ਸਭਾ ਨੂੰ Objective Resolution ਜਵਾਹਰ ਲਾਲ ਨਹਿਰੂ ਨੇ ਦਿੱਤਾ ਸੀ।

Answer:

ਠੀਕ

Exam Tips:

a) ਉਦੇਸ਼ ਮਤਾ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਸਭਾ ਵਿੱਚ ਪੇਸ਼ ਕੀਤਾ ਸੀ।

 

Question 49: 15 ਅਗਸਤ 1947 ਤੋਂ ਬਾਅਦ ਸੰਵਿਧਾਨ ਸਭਾ ਦੇ 389 ਮੈਂਬਰ ਸਨ ।

Answer:

ਗ਼ਲਤ

Exam Tips:

a) ਵੰਡ ਤੋਂ ਬਾਅਦ ਮੈਂਬਰਾਂ ਦੀ ਗਿਣਤੀ 389 ਨਹੀਂ ਰਹੀ ਸੀ।

 

Question 50: ਭਾਰਤੀ ਸੰਵਿਧਾਨ ਨੂੰ ਬਣਾਉਣ ਵਿੱਚ 4 ਸਾਲ ਲੱਗੇ ਸਨ।

Answer:

ਗ਼ਲਤ

Exam Tips:

a) ਸੰਵਿਧਾਨ ਬਣਾਉਣ ਵਿੱਚ 2 ਸਾਲ 11 ਮਹੀਨੇ 18 ਦਿਨ ਲੱਗੇ ਸਨ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 51: ਬ੍ਰਿਟਿਸ਼ ਭਾਰਤ ਦਾ ਆਖਰੀ ਵਾਇਸਰਾਏ ਅਤੇ ਸੁਤੰਤਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ?

Answer:

ਲਾਰਡ ਮਾਊਂਟਬੇਟਨ।

Exam Tips:

a) ਲਾਰਡ ਮਾਊਂਟਬੇਟਨ ਬ੍ਰਿਟਿਸ਼ ਭਾਰਤ ਦੇ ਆਖਰੀ ਵਾਇਸਰਾਏ ਸਨ।

 

Question 52: ਨੈਲਸਨ ਮੰਡੇਲਾ ਕਿਸ ਦੇਸ਼ ਦੇ ਨੇਤਾ ਸਨ?

Answer:

ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਨੇਤਾ ਸਨ।

Exam Tips:

a) ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਨੇਤਾ ਸਨ।

 

Question 53: ਭਾਰਤ ਦਾ ਸੰਵਿਧਾਨ ਕਿਸਨੇ ਬਣਾਇਆ?

Answer:

ਸੰਵਿਧਾਨ ਸਭਾ ਨੇ।

Exam Tips:

a) ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਨੇ ਬਣਾਇਆ।

 

Question 54: ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕਦੋਂ ਹੋਈ?

Answer:

ਜੁਲਾਈ 1946.

Exam Tips:

a) ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਦਾ ਮਹੀਨਾ ਅਤੇ ਸਾਲ ਯਾਦ ਰੱਖੋ।

 

Question 55: ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ?

Answer:

ਡਾ. ਰਾਜਿੰਦਰ ਪ੍ਰਸਾਦ।

Exam Tips:

a) ਡਾ. ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸਨ।

 

Question 56: ਮਸੌਦਾ ਕਮੇਟੀ (Drafting Committee) ਦੇ ਚੇਅਰਮੈਨ ਕੌਣ ਸਨ?

Answer:

ਡਾ. ਬੀ. ਆਰ. ਅੰਬੇਦਕਰ।

Exam Tips:

a) ਡਾ. ਬੀ. ਆਰ. ਅੰਬੇਦਕਰ ਮਸੌਦਾ ਕਮੇਟੀ ਦੇ ਚੇਅਰਮੈਨ ਸਨ।

 

Question 57: ਸੰਵਿਧਾਨ ਸਭਾ ਨੇ ਭਾਰਤੀ ਸੰਵਿਧਾਨ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲਗਾਇਆ?

Answer:

2 ਸਾਲ 11 ਮਹੀਨੇ ਅਤੇ 18 ਦਿਨ।

Exam Tips:

a) ਸਮਾਂ ਸਾਲ, ਮਹੀਨੇ ਅਤੇ ਦਿਨ ਦੇ ਰੂਪ ਵਿੱਚ ਲਿਖੋ।

 

Question 58: ਕਿਸੇ ਦੋ ਦੇਸ਼ਾਂ ਦੇ ਨਾਮ ਲਿਖੋ ਜਿਨ੍ਹਾਂ ਦੇ ਸੰਵਿਧਾਨ ਲਿਖਿਤ ਹਨ।

Answer:

ਭਾਰਤ ਅਤੇ ਸੰਯੁਕਤ ਰਾਜ ਅਮਰੀਕਾ।

Exam Tips:

a) ਲਿਖਤ ਸੰਵਿਧਾਨ ਵਾਲੇ ਦੇਸ਼ਾਂ ਵਿੱਚ ਭਾਰਤ ਅਤੇ ਅਮਰੀਕਾ ਸ਼ਾਮਲ ਹਨ।

 

Question 59: ਕਿਸੇ ਇੱਕ ਦੇਸ਼ ਦਾ ਨਾਮ ਲਿਖੋ ਜਿਸ ਦਾ ਸੰਵਿਧਾਨ ਲਿਖਤੀ ਨਹੀਂ ਹੈ।

Answer:

ਇੰਗਲੈਂਡ।

Exam Tips:

a) ਇੰਗਲੈਂਡ ਦਾ ਸੰਵਿਧਾਨ ਲਿਖਤੀ ਨਹੀਂ ਹੈ।

 

Question 60: ਭਾਰਤ ਦੀ ਸੁੰਤਤਰਤਾ ਤੋਂ ਬਾਅਦ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਸਨ?

Answer:

299 ਮੈਂਬਰ।

Exam Tips:

a) ਵੰਡ ਤੋਂ ਬਾਅਦ ਸੰਵਿਧਾਨ ਸਭਾ ਦੇ 299 ਮੈਂਬਰ ਸਨ।

 

Question 61: ਸੰਵਿਧਾਨ ਸ਼ਬਦ ਦਾ ਅਰਥ ਲਿਖੋ।

Answer:

ਸੰਵਿਧਾਨ ਉਹਨਾਂ ਨਿਯਮਾਂ ਅਤੇ ਸਿਧਾਂਤਾਂ ਦਾ ਸਮੂਹ ਹੁੰਦਾ ਹੈ ਜਿਸਦੇ ਅਨੁਸਾਰ ਸ਼ਾਸਨ ਚਲਾਇਆ ਜਾਂਦਾ ਹੈ।

Exam Tips:

a) ਸੰਵਿਧਾਨ ਦਾ ਅਰਥ ਨਿਯਮਾਂ ਅਤੇ ਸਿਧਾਂਤਾਂ ਦਾ ਸਮੂਹ ਹੈ।

 

Question 62: ਨੈਲਸਨ ਮੰਡੇਲਾ ਨੇ ਕਿਸ ਸ਼ਾਸਨ ਪ੍ਰਣਾਲੀ ਦਾ ਸਮਰਥਨ ਕੀਤਾ?

Answer:

ਲੋਕਤੰਤਰੀ ਸ਼ਾਸਨ ਪ੍ਰਣਾਲੀ।

Exam Tips:

a) ਨੈਲਸਨ ਮੰਡੇਲਾ ਵੱਲੋਂ ਸਮਰਥਿਤ ਪ੍ਰਣਾਲੀ ਲੋਕਤੰਤਰੀ ਹੈ।

 

Question 63: ਸੰਵਿਧਾਨ ਸਭਾ ਦੇ ਚਾਰ ਮੈਂਬਰਾਂ ਦੇ ਨਾਮ ਲਿਖੋ ਜਿਨ੍ਹਾਂ ਨੇ ਸੰਵਿਧਾਨ ਬਣਾਉਣ ਵਿੱਚ ਕਾਫੀ ਮਹੱਤਵਪੂਰਨ ਯੋਗਦਾਨ ਦਿੱਤਾ।

Answer:

ਡਾ: ਰਾਜਿੰਦਰ ਪ੍ਰਸਾਦ, ਡਾ: ਬੀ. ਆਰ. ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ, ਐੱਚ. ਸੀ. ਮੁਖਰਜੀ।

Exam Tips:

a) ਸੰਵਿਧਾਨ ਬਣਾਉਣ ਵਾਲੇ ਪ੍ਰਮੁੱਖ ਮੈਂਬਰਾਂ ਦੇ ਨਾਂ ਲਿਖੋ।

 

Question 64: ਭਾਰਤੀ ਸੰਸਦੀ ਪ੍ਰਣਾਲੀ ਕਿਸ ਦੇਸ਼ ਤੋਂ ਪ੍ਰਭਾਵਿਤ ਹੋ ਕੇ ਲਈ ਗਈ ਹੈ?

Answer:

ਇੰਗਲੈਂਡ ਤੋਂ।

Exam Tips:

a) ਸੰਸਦੀ ਪ੍ਰਣਾਲੀ ਇੰਗਲੈਂਡ ਤੋਂ ਪ੍ਰਭਾਵਿਤ ਹੋ ਕੇ ਲਈ ਗਈ ਹੈ।

 

Question 65: ਭਾਰਤ ਦੇ ਮੌਲਿਕ ਅਧਿਕਾਰ ਕਿਸ ਦੇਸ਼ ਤੋਂ ਲਏ ਗਏ ਹਨ?

Answer:

ਸੰਯੁਕਤ ਰਾਜ ਅਮਰੀਕਾ।

Exam Tips:

a) ਭਾਰਤ ਦੇ ਮੌਲਿਕ ਅਧਿਕਾਰ ਅਮਰੀਕਾ ਦੇ ਸੰਵਿਧਾਨ ਤੋਂ ਲਏ ਗਏ ਹਨ।

 

Question 66: ਸੰਵਿਧਾਨ ਸਭਾ ਨੇ ਕੁੱਲ ਕਿੰਨੇ ਦਿਨ ਸੰਵਿਧਾਨ ਦੇ ਮਸੌਦੇ ਉੱਤੇ ਵਿਚਾਰ ਕੀਤਾ?

Answer:

114 ਦਿਨ।

Exam Tips:

a) ਸੰਵਿਧਾਨ ਦੇ ਮਸੌਦੇ ’ਤੇ ਕੁੱਲ 114 ਦਿਨ ਵਿਚਾਰ ਹੋਇਆ ਸੀ।

 

Question 67: ਕਿਸੇ ਚਾਰ ਦੇਸ਼ਾਂ ਦੇ ਨਾਮ ਦੱਸੋ ਜਿਨ੍ਹਾਂ ਦੇ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ।

Answer:

ਇੰਗਲੈਂਡ, ਅਮਰੀਕਾ, ਕੈਨੇਡਾ, ਆਇਰਲੈਂਡ।

Exam Tips:

a) ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਆਇਰਲੈਂਡ ਦੇ ਨਾਂ ਯਾਦ ਰੱਖੋ।

 

Question 68: ਭਾਰਤੀ ਸੰਵਿਧਾਨ ਨੂੰ ਸਜੀਵ ਸੰਵਿਧਾਨ (Live Constitution) ਕਿਉਂ ਕਿਹਾ ਜਾਂਦਾ ਹੈ?

Answer:

ਕਿਉਂਕਿ ਇਸ ਵਿੱਚ ਸਮੇਂ ਅਤੇ ਜ਼ਰੂਰਤ ਅਨੁਸਾਰ ਪਰਿਵਰਤਨ ਹੁੰਦੇ ਰਹਿੰਦੇ ਹਨ ਅਤੇ ਇਸਦਾ ਲਗਾਤਾਰ ਵਿਕਾਸ ਹੋ ਰਿਹਾ ਹੈ।

Exam Tips:

a) ਸਮੇਂ ਅਤੇ ਜ਼ਰੂਰਤ ਅਨੁਸਾਰ ਸੋਧ ਹੋਣ ਕਾਰਨ ਇਸ ਨੂੰ ਸਜੀਵ ਕਿਹਾ ਗਿਆ ਹੈ।

 

Question 69: ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਕੀ ਘੋਸ਼ਿਤ ਕੀਤਾ ਗਿਆ ਹੈ?

Answer:

ਭਾਰਤੀ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਵਿੱਚ ਭਾਰਤ ਨੂੰ ਇੱਕ ਪ੍ਰਭੂਤਾ ਸੰਪੰਨ, ਲੋਕਤੰਤਰੀ ਰਾਜ ਘੋਸ਼ਿਤ ਕੀਤਾ ਗਿਆ ਹੈ।

Exam Tips:

a) ਪ੍ਰਸਤਾਵਨਾ ਵਿੱਚ ਭਾਰਤ ਦਾ ਰੂਪ ਲਿਖੋ।

 

Question 70: ਪ੍ਰਸਤਾਵਨਾ ਵਿੱਚ ਸੰਵਿਧਾਨ ਵਿੱਚ ਦਿੱਤੇ ਗਏ ਉਦੇਸ਼ਾਂ ਵਿੱਚੋਂ ਕੋਈ ਇੱਕ ਲਿਖੋ।

Answer:

ਸੰਵਿਧਾਨ ਦਾ ਉਦੇਸ਼ ਹੈ ਕਿ ਭਾਰਤ ਦੇ ਸਾਰੇ ਲੋਕਾਂ ਨੂੰ ਨਿਆਂ ਮਿਲੇ।

Exam Tips:

a) ਪ੍ਰਸਤਾਵਨਾ ਦੇ ਉਦੇਸ਼ਾਂ ਵਿੱਚੋਂ ਕੋਈ ਇੱਕ ਲਿਖੋ।

 

Question 71: ਭਾਰਤ ਗਣਰਾਜ ਕਿਵੇਂ ਹੈ?

Answer:

ਭਾਰਤ ਦਾ ਰਾਸ਼ਟਰਪਤੀ ਅਤੱਖ ਰੂਪ ਨਾਲ ਜਨਤਾ ਵਲੋਂ ਚੁਣਿਆ (Electoral college) ਜਾਂਦਾ ਹੈ। ਇਸ ਲਈ ਭਾਰਤ ਇੱਕ ਗਣਰਾਜ ਹੈ।

Exam Tips:

a) ਰਾਸ਼ਟਰਪਤੀ ਦੀ ਚੋਣ ਅਸਿੱਧੇ ਢੰਗ ਨਾਲ ਹੁੰਦੀ ਹੈ, ਇਹ ਗੱਲ ਯਾਦ ਰੱਖੋ।

 

Question 72: ਪ੍ਰਸਤਾਵਨਾ ਵਿੱਚ ਦਿੱਤੇ ਗਏ ਸ਼ਬਦ “ਅਸੀਂ ਭਾਰਤ ਦੇ ਲੋਕ’ ਦਾ ਕੀ ਅਰਥ ਹੈ?

Answer:

ਅਸੀਂ ਭਾਰਤ ਦੇ ਲੋਕ ਦਾ ਅਰਥ ਹੈ ਕਿ ਭਾਰਤ ਦੀ ਸਰਵਉੱਚ ਸੱਤਾ ਜਨਤਾ ਦੇ ਹੱਥਾਂ ਵਿੱਚ ਹੈ ਅਤੇ ਭਾਰਤੀ ਸੰਵਿਧਾਨ ਦਾ ਹੋਰ ਕੋਈ ਸਰੋਤ ਨਹੀਂ ਬਲਕਿ ਜਨਤਾ ਹੈ।

Exam Tips:

a) ਸ਼ਬਦ ‘ਅਸੀਂ ਭਾਰਤ ਦੇ ਲੋਕ’ ਦਾ ਅਰਥ ਸਰਵਉੱਚ ਸ਼ਕਤੀ ਜਨਤਾ ਕੋਲ ਹੋਣਾ ਹੈ।

 

Question 73: ਦੋ ਤਰਕ ਦੇ ਕੇ ਸਪੱਸ਼ਟ ਕਰੋ ਕਿ ਭਾਰਤ ਇੱਕ ਲੋਕਤੰਤਰੀ ਰਾਜ ਹੈ।

Answer:

1. ਦੇਸ਼ ਦਾ ਸ਼ਾਸਨ ਜਨਤਾ ਦੇ ਚੁਣੇ ਹੋਰ ਪ੍ਰਤੀਨਿਧੀ ਚਲਾਉਂਦੇ ਹਨ।
2. ਸਾਰੇ ਨਾਗਰਿਕਾਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਪ੍ਰਾਪਤ ਹਨ।

Exam Tips:

a) ਜਨਤਾ ਵੱਲੋਂ ਚੁਣੇ ਪ੍ਰਤੀਨਿਧੀਆਂ ਵਾਲਾ ਤਰਕ ਲਿਖੋ।

 

Question 74: ਕਿਸ ਸੰਵਿਧਾਨਿਕ ਸੰਸ਼ੋਧਨ ਨਾਲ ਸਮਾਜਵਾਦ, ਧਰਮ ਨਿਰਪੱਖਤਾ ਅਤੇ ਰਾਸ਼ਟਰੀ ਏਕਤਾ ਦੇ ਸ਼ਬਦ ਪ੍ਰਸਤਾਵਨਾ ਵਿੱਚ ਜੋੜੇ ਗਏ ਸਨ?

Answer:

42ਵਾਂ ਸੰਸ਼ੋਧਨ, 1976 ਵਿੱਚ।

Exam Tips:

a) 42ਵਾਂ ਸੰਸ਼ੋਧਨ 1976 ਵਿੱਚ ਹੋਇਆ ਸੀ।

 

Question 75: ਭਾਰਤ ਵਿੱਚ 26 ਜਨਵਰੀ ਦਾ ਦਿਨ ਕਿਸ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ?

Answer:

ਭਾਰਤ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

Exam Tips:

a) 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ।

 

Question 76: ਸੰਵਿਧਾਨਿਕ ਸੋਧ ਕਿਸ ਨੂੰ ਕਹਿੰਦੇ ਹਨ?

Answer:

ਸੰਵਿਧਾਨ ਵਿੱਚ ਸਮੇਂ-ਸਮੇਂ ਉੱਤੇ ਜ਼ਰੂਰਤ ਅਨੁਸਾਰ ਹੋਣ ਵਾਲੇ ਪਰਿਵਰਤਨਾਂ ਨੂੰ ਸੰਵਿਧਾਨਿਕ ਸੋਧ ਕਹਿੰਦੇ ਹਨ।

Exam Tips:

a) ਸੰਵਿਧਾਨਿਕ ਸੋਧ ਦਾ ਅਰਥ ਜ਼ਰੂਰਤ ਅਨੁਸਾਰ ਬਦਲਾਅ ਹੈ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 77: ਸੰਵਿਧਾਨ ਤੋਂ ਤੁਸੀਂ ਕੀ ਸਮਝਦੇ ਹੋ?

Answer:

ਸੰਵਿਧਾਨ ਉਹਨਾਂ ਸਿਧਾਂਤਾਂ ਜਾਂ ਨਿਯਮਾਂ ਦਾ ਸਮੂਹ ਹੁੰਦਾ ਹੈ ਜਿਸਦੇ ਅਨੁਸਾਰ ਸ਼ਾਸਨ ਚਲਾਇਆ ਜਾਂਦਾ ਹੈ।
ਹਰੇਕ ਰਾਜ ਵਿੱਚ ਕੁਝ ਅਜਿਹੇ ਸਿਧਾਂਤ ਅਤੇ ਨਿਯਮ ਨਿਸ਼ਚਿਤ ਕਰ ਲਏ ਜਾਂਦੇ ਹਨ ਜਿਨ੍ਹਾਂ ਦੇ ਅਨੁਸਾਰ ਸ਼ਾਸਨ ਦੇ ਵੱਖਵੱਖ ਅੰਗਾਂ ਦਾ ਸੰਗਠਨ ਕੀਤਾ ਜਾਂਦਾ ਹੈ, ਉਹਨਾਂ ਨੂੰ ਸ਼ਕਤੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਉਹਨਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਕੀਤਾ ਜਾਂਦਾ ਹੈ ਅਤੇ ਨਾਗਰਿਕਾਂ ਤੇ ਰਾਜ ਦੇ ਵਿੱਚ ਸੰਬੰਧ ਸਥਾਪਿਤ ਕੀਤੇ ਜਾਂਦੇ ਹਨ। ਇਹਨਾਂ ਨਿਯਮਾਂ ਦੇ ਸਮੂਹ ਨੂੰ ਹੀ ਸੰਵਿਧਾਨ ਕਿਹਾ ਜਾਂਦਾ ਹੈ।

Exam Tips:

a) ਸੰਵਿਧਾਨ ਦੇ ਸਿਧਾਂਤਾਂ ਅਤੇ ਨਿਯਮਾਂ ਦਾ ਅਰਥ ਲਿਖੋ।

 

Question 78: ਸਾਨੂੰ ਸੰਵਿਧਾਨ ਦੀ ਕੀ ਜ਼ਰੂਰਤ ਹੈ? ਵਿਆਖਿਆ ਕਰੋ।

Answer:

ਸਾਨੂੰ ਸੰਵਿਧਾਨ ਦੀ ਜ਼ਰੂਰਤ ਹੇਠਾਂ ਲਿਖੇ ਕਾਰਨਾਂ ਕਰਕੇ ਹੈ –
1. ਲੋਕਤੰਤਰੀ ਸ਼ਾਸਨ ਵਿਵਸਥਾ ਵਿੱਚ ਸੰਵਿਧਾਨ ਦਾ ਹੋਣਾ ਜ਼ਰੂਰੀ ਹੈ।
2. ਸੰਵਿਧਾਨ ਸਰਕਾਰ ਦੀ ਸ਼ਕਤੀ ਅਤੇ ਸੱਤਾ ਦਾ ਸਰੋਤ ਹੈ।
3. ਸੰਵਿਧਾਨ ਸਰਕਾਰ ਦੇ ਢਾਂਚੇ ਅਤੇ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਸ਼ਕਤੀਆਂ ਦੀ ਵਿਵਸਥਾ ਕਰਦਾ ਹੈ।
4. ਸੰਵਿਧਾਨ ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧ ਨਿਰਧਾਰਿਤ ਕਰਦਾ ਹੈ।
5. ਸੰਵਿਧਾਨ ਸਰਕਾਰ ਅਤੇ ਨਾਗਰਿਕਾਂ ਦੇ ਆਪਸੀ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ।
6. ਸੰਵਿਧਾਨ ਸਰਕਾਰ ਦੀਆਂ ਸ਼ਕਤੀਆਂ ਉੱਤੇ ਨਿਯੰਤਰਣ ਰੱਖਦਾ ਹੈ।
7. ਸੰਵਿਧਾਨ ਸਰਵਉੱਚ ਕਾਨੂੰਨ ਹੈ ਜਿਸ ਨਾਲ ਸਮਾਜ ਦੇ ਵੱਖ-ਵੱਖ ਲੋਕਾਂ ਵਿੱਚ ਤਾਲਮੇਲ ਕੀਤਾ ਜਾਂਦਾ ਹੈ।

Exam Tips:

a) ਸੰਵਿਧਾਨ ਦੀ ਜ਼ਰੂਰਤ ਦੇ ਕਾਰਨ ਬਿੰਦੂਆਂ ਵਿੱਚ ਲਿਖੋ।

 

Question 79: ਸਾਡੇ ਸੰਵਿਧਾਨ ਨੂੰ ਜਨਤਾ ਦਾ ਸੰਵਿਧਾਨ ਕਿਉਂ ਮੰਨਿਆ ਜਾਂਦਾ ਹੈ?

Answer:

ਭਾਰਤੀ ਸੰਵਿਧਾਨ ਜਨਤਾ ਦਾ ਸੰਵਿਧਾਨ ਹੈ। ਇਹ ਸੱਚ ਹੈ ਕਿ ਸੰਵਿਧਾਨ ਸਭਾ ਦੇ ਮੈਂਬਰ ਬਾਲਗ ਮਤਾਧਿਕਾਰ ਦੇ ਆਧਾਰ ਉੱਤੇ ਹੀ ਚੁਣੇ ਗਏ ਸਨ। ਸੰਵਿਧਾਨ ਸਭਾ ਦੇ ਮੈਂਬਰ ਪ੍ਰਾਂਤਾਂ ਦੇ ਵਿਧਾਨ ਮੰਡਲਾਂ ਵਲੋਂ ਚੁਣੇ ਗਏ ਸਨ ।
ਅਸਲ ਵਿਚ ਸੰਵਿਧਾਨ ਸਭਾ ਵਿੱਚ ਸਾਰੇ ਮਹੱਤਵਪੂਰਨ ਨੇਤਾ ਸੰਵਿਧਾਨ ਸਭਾ ਦੇ ਮੈਂਬਰ ਸਨ।
ਸਾਰੇ ਵਰਗਾਂ (ਹਿੰਦੂ, ਮੁਸਲਮਾਨ, ਸਿੱਖ, ਇਸਾਈ, ਔਰਤਾਂ ਦੇ ਪ੍ਰਤੀਨਿਧੀ ਇਸ ਵਿੱਚ ਸ਼ਾਮਲ ਸਨ। ਜੇਕਰ ਬਾਲਗ ਮਤਾਧਿਕਾਰ ਦੇ ਅਨੁਸਾਰ ਚੁਨਾਵ ਹੁੰਦਾ ਤਾਂ ਇਹੀ ਵਿਅਕਤੀ ਹੀ ਚੁਣ ਕੇ ਆਉਂਦੇ ਹਨ। ਇਸ ਤਰ੍ਹਾਂ ਸਾਡਾ ਸੰਵਿਧਾਨ ਜਨਤਾ ਦਾ ਸੰਵਿਧਾਨ ਹੈ।

Exam Tips:

a) ਭਾਰਤੀ ਸੰਵਿਧਾਨ ਜਨਤਾ ਦਾ ਸੰਵਿਧਾਨ ਕਿਉਂ ਹੈ, ਇਸ ਦੇ ਕਾਰਨ ਲਿਖੋ।

 

Question 80: ਤੁਹਾਡੇ ਵਿਚਾਰ ਵਿੱਚ ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਕਿਉਂ ਹੁੰਦਾ ਹੈ?

Answer:

ਲੋਕਤੰਤਰ ਵਿੱਚ ਦੇਸ਼ ਦੇ ਨਾਗਰਿਕ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਸ਼ਾਸਨ ਕਰਦੇ ਹਨ। ਸੰਵਿਧਾਨ ਵਿੱਚ ਜਿੱਥੇ ਇੱਕ ਪਾਸੇ ਸਰਕਾਰ ਦੇ ਸਾਰੇ ਅੰਗਾਂ ਦੀਆਂ ਸ਼ਕਤੀਆਂ ਦਾ ਵਰਣਨ ਹੁੰਦਾ ਹੈ, ਉੱਥੇ ਉਹਨਾਂ ਉੱਤੇ ਕੁਝ ਪ੍ਰਤੀਬੰਧ ਵੀ ਹੁੰਦੇ ਹਨ। ਨਾਗਰਿਕਾਂ ਦੇ ਅਧਿਕਾਰਾਂ ਦਾ ਵਰਣਨ ਵੀ ਸੰਵਿਧਾਨ ਵਿਚ ਕੀਤਾ ਜਾਂਦਾ ਹੈ। ਕੋਈ ਸਰਕਾਰ ਸੰਵਿਧਾਨ ਦੇ ਵਿਰੁੱਧ ਕੰਮ ਨਹੀਂ ਕਰ ਸਕਦੀ। ਅਦਾਲਤਾਂ ਨਾਗਰਿਕਾਂ ਦੇ ਅਧਿਕਾਰਾਂ ਅਤੇ ਸੰਵਿਧਾਨ ਦੀ ਰੱਖਿਆ ਕਰਦੀਆਂ ਹਨ ਅਤੇ ਸੰਵਿਧਾਨ ਦਾ ਲੋਕਤੰਤਰ ਵਿੱਚ ਵਿਸ਼ੇਸ਼ ਮਹੱਤਵ ਹੈ।

Exam Tips:

a) ਲੋਕਤੰਤਰ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਕਿਉਂ ਹੁੰਦਾ ਹੈ, ਇਸ ਦੇ ਕਾਰਨ ਲਿਖੋ।

 

Question 81: ਸੰਵਿਧਾਨ ਸਭਾ ਕਿਵੇਂ ਗਠਿਤ ਹੋਈ?

Answer:

ਭਾਰਤੀ ਨੇਤਾ ਕਾਫੀ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਭਾਰਤ ਦਾ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਦੀ ਸਥਾਪਨਾ ਕੀਤੀ ਜਾਵੇ। 1946 ਵਿੱਚ ਕੈਬਿਨੇਟ ਮਿਸ਼ਨ ਨੇ ਸੰਵਿਧਾਨ ਸਭਾ ਦੀ ਸਥਾਪਨਾ ਦੀ ਸਿਫ਼ਾਰਿਸ਼ ਕੀਤੀ। ਸਾਰੇ ਰਾਜਨੀਤਿਕ ਦਲਾਂ ਨੇ ਸੰਵਿਧਾਨ ਸਭਾ ਦੀ ਸਥਾਪਨਾ ਦਾ ਸਵਾਗਤ ਕੀਤਾ।ਸੰਵਿਧਾਨ ਸਭਾ ਦੇ 389 ਮੈਂਬਰਾਂ ਦਾ ਜੁਲਾਈ 1946 ਵਿੱਚ ਚੁਨਾਵ ਹੋਇਆ ਅਤੇ ਸੰਵਿਧਾਨ ਸਭਾ ਗਠਿਤ ਕੀਤੀ ਗਈ।

Exam Tips:

a) ਸੰਵਿਧਾਨ ਸਭਾ ਦੀ ਸਥਾਪਨਾ ਕੈਬਿਨੇਟ ਮਿਸ਼ਨ ਦੀ ਸਿਫ਼ਾਰਿਸ਼ ਨਾਲ ਹੋਈ ਸੀ।

 

Question 82: ਸੰਵਿਧਾਨ ਦੀ ਪ੍ਰਸਤਾਵਨਾ ਦਾ ਮਹੱਤਵ ਲਿਖੋ।

Answer:

1. ਪ੍ਰਸਤਾਵਨਾ ਸੰਵਿਧਾਨ ਦੀ ਆਤਮਾ ਦਾ ਸ਼ੀਸ਼ਾ ਹੈ।
2. ਜਦੋਂ ਸੰਵਿਧਾਨ ਦੀ ਕੋਈ ਧਾਰਾ ਸਪੱਸ਼ਟ ਹੋਵੇ ਜਾਂ ਸਮਝ ਨਾ ਆਵੇ ਤਾਂ ਅਦਾਲਤ ਉਸਦੀ ਵਿਆਖਿਆ ਕਰਦੇ ਸਮੇਂ । ਪ੍ਰਸਤਾਵਨਾ ਦੀ ਮਦਦ ਲੈ ਸਕਦੀ ਹੈ।
3. ਪ੍ਰਸਤਾਵਨਾ ਸੰਵਿਧਾਨ ਬਣਾਉਣ ਵਾਲਿਆਂ ਦੇ ਦਿਲਾਂ ਦਾ ਵਿਚਾਰ ਹੈ।
4. ਪ੍ਰਸਤਾਵਨਾ ਸੰਵਿਧਾਨ ਦਾ ਅਭਿੰਨ ਅੰਗ ਹੈ ਜੋ ਸੰਵਿਧਾਨ ਦੇ ਮੌਲਿਕ ਢਾਂਚੇ ਨੂੰ ਦਰਸਾਉਂਦੀ ਹੈ।

Exam Tips:

a) ਪ੍ਰਸਤਾਵਨਾ ਦੇ ਮਹੱਤਵ ਦੇ ਬਿੰਦੂ ਵੱਖ-ਵੱਖ ਲਿਖੋ।

 

Question 83: ਕਠੋਰ ਅਤੇ ਲਚਕੀਲੇ ਸੰਵਿਧਾਨ ਦਾ ਕੀ ਅਰਥ ਹੈ?

Answer:

ਭਾਰਤੀ ਸੰਵਿਧਾਨ ਕਠੋਰ ਵੀ ਹੈ ਅਤੇ ਲਚਕੀਲਾ ਵੀ ਹੈ। ਕਠੋਰ ਸੰਵਿਧਾਨ ਦਾ ਅਰਥ ਹੈ ਕਿ ਇਸ ਵਿੱਚ ਅਸਾਨੀ ਨਾਲ ਪਰਿਵਰਤਨ ਜਾਂ ਸੰਸ਼ੋਧਨ ਨਹੀਂ ਕੀਤਾ ਜਾ ਸਕਦਾ। ਸੰਸ਼ੋਧਨ ਕਰਨ ਦੇ ਲਈ ਬਹੁਤ ਜ਼ਿਆਦਾ ਬਹੁਮਤ ਦੀ ਜ਼ਰੂਰਤ ਹੈ ਜਿਹੜਾ ਸਰਕਾਰ ਕੋਲ ਹੁੰਦਾ ਹੀ ਨਹੀਂ ਹੈ। ਲਚਕੀਲੇ ਸੰਵਿਧਾਨ ਦਾ ਅਰਥ ਹੈ ਕਿ ਜੇਕਰ ਸਰਕਾਰ ਕੋਲ ਜ਼ਰੂਰੀ ਬਹੁਮਤ ਹੋਵੇ ਤਾਂ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ। ਜੇਕਰ ਰਾਜਨੀਤਿਕ ਦਲ ਇਕੱਠੇ ਹੋ ਜਾਣ ਤਾਂ ਇਸਨੂੰ ਬਦਲਿਆ ਵੀ ਜਾ ਸਕਦਾ ਹੈ।

Exam Tips:

a) ਕਠੋਰ ਅਤੇ ਲਚਕੀਲੇ ਦੋਵੇਂ ਗੁਣ ਭਾਰਤੀ ਸੰਵਿਧਾਨ ਵਿੱਚ ਹਨ।

 

Question 84: ਭਾਰਤੀ ਸੰਵਿਧਾਨ ਸਭ ਤੋਂ ਵੱਡਾ ਅਤੇ ਲੰਬਾ ਸੰਵਿਧਾਨ ਹੈ। ਸਪੱਸ਼ਟ ਕਰੋ।

Answer:

ਭਾਰਤੀ ਸੰਵਿਧਾਨ ਸੰਸਾਰ ਦੇ ਸਾਰੇ ਸੰਵਿਧਾਨਾਂ ਵਿੱਚੋਂ ਸਭ ਤੋਂ ਵੱਡਾ ਅਤੇ ਲੰਬਾ ਹੈ । ਮੂਲ ਰੂਪ ਨਾਲ ਇਸ ਵਿੱਚ 395 ਅਨੁਛੇਦ ਅਤੇ 8 ਅਨੁਸੂਚੀਆਂ ਸਨ। 1950 ਤੋਂ ਬਾਅਦ ਇਸ ਵਿੱਚ ਕੁਝ ਨਵੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਸ ਕਾਰਨ ਇਸ ਵਿੱਚ ਹੁਣ 450 ਅਨੁਛੇਦ ਅਤੇ 12 ਅਨੁਸੂਚੀਆਂ ਹਨ (ਪਾਠ-ਪੁਸਤਕ ਅਨੁਸਾਰ)। ਸਮੇਂ ਦੇ ਨਾਲ-ਨਾਲ ਇਸ ਵਿੱਚ 103 ਸੰਸ਼ੋਧਨ ਵੀ (ਪਾਠ-ਪੁਸਤਕ ਅਨੁਸਾਰ) ਕੀਤੇ ਗਏ। ਇਸ ਕਾਰਨ ਇਹ ਹੋਰ ਵੀ ਲੰਬਾ ਹੋ ਗਿਆ।

Exam Tips:

a) ਅਨੁਛੇਦਾਂ ਅਤੇ ਸੋਧਾਂ ਦੀ ਗਿਣਤੀ ਬਾਰੇ ਵਿਆਖਿਆ ਕਰੋ।

 

Question 85: ਲਿਖਤੀ ਸੰਵਿਧਾਨ ਦਾ ਕੀ ਅਰਥ ਹੈ?

Answer:

ਸਾਡਾ ਸੰਵਿਧਾਨ ਲਿਖਤੀ ਹੈ ਜਿਸ ਨੂੰ ਸਾਡੀ ਸੰਵਿਧਾਨ ਸਭਾ ਨੇ 2 ਸਾਲ 11 ਮਹੀਨੇ ਅਤੇ 18 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਬਣਾਇਆ ਸੀ। ਭਾਰਤ ਵਿੱਚ ਸੰਘਾਤਮਕ ਸਰਕਾਰ ਰੱਖੀ ਗਈ ਜਿਸ ਕਾਰਨ ਇਸਨੂੰ ਲਿਖਤੀ ਰੂਪ ਦੇਣਾ ਜ਼ਰੂਰੀ ਸੀ ਤਾਂਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਦੇ ਮੁੱਦਿਆਂ ਨੂੰ ਅਸਾਨੀ ਨਾਲ ਹੱਲ ਕੀਤਾ ਜਾ ਸਕੇ। ਇਸ ਤੋਂ ਉਲਟ ਇੰਗਲੈਂਡ ਦਾ ਸੰਵਿਧਾਨ ਅਲਿਖਤੀ ਹੈ ਜਿਹੜਾ ਕਿ ਪਰਿਭਾਸ਼ਾਵਾਂ ਅਤੇ ਮਾਨਤਾਵਾਂ ਉੱਤੇ ਆਧਾਰਿਤ ਹੈ । ਸਾਡਾ ਸੰਵਿਧਾਨ ਲਿਖਤੀ ਹੈ ਜਿਸ ਕਾਰਨ ਇਸ ਵਿੱਚ ਪਾਰਦਰਸ਼ਿਤਾ ਵੀ ਹੈ।

Exam Tips:

a) ਲਿਖਤੀ ਸੰਵਿਧਾਨ ਦਾ ਅਰਥ ਦੱਸੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 86: ਭਾਰਤੀ ਸੰਵਿਧਾਨ ਕਿਸ ਤਰ੍ਹਾਂ ਬਣਿਆ?

Answer:

ਭਾਰਤੀ ਸੰਵਿਧਾਨ ਸੰਵਿਧਾਨ ਸਭਾ ਨੇ ਬਣਾਇਆ ਸੀ। ਇਸ ਸਭਾ ਦੇ ਗਠਨ ਅਤੇ ਇਸਦੇ ਵਲੋਂ ਸੰਵਿਧਾਨ ਬਣਾਉਣ ਦਾ ਵੇਰਵਾ ਇਸ ਪ੍ਰਕਾਰ ਹੈ। ਸੰਵਿਧਾਨ ਸਭਾ ਦਾ ਗਠਨ-ਭਾਰਤੀ ਨੇਤਾ ਕਾਫੀ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਭਾਰਤੀ ਸੰਵਿਧਾਨ ਬਣਾਉਣ ਦੇ ਲਈ ਸੰਵਿਧਾਨ ਸਭਾ ਬਣਾਈ ਜਾਵੇ। 1946 ਵਿੱਚ ਉਹਨਾਂ ਦੀ ਇਹ ਮੰਗ ਪੂਰੀ ਹੋਈ ਅਤੇ ਸੰਵਿਧਾਨ ਸਭਾ ਦੀਆਂ 389 ਸੀਟਾਂ ਦੇ ਲਈ ਚੁਨਾਵ ਹੋਏ। ਸੰਵਿਧਾਨ ਸਭਾ ਵਿੱਚ ਪੂਰੇ ਦੇਸ਼ ਦੇ ਉੱਘੇ ਨੇਤਾ ਸ਼ਾਮਿਲ ਸਨ। ਜਵਾਹਰ ਲਾਲ ਨਹਿਰੂ, ਡਾ: ਰਾਜਿੰਦਰ ਪ੍ਰਸਾਦ, ਸਰਦਾਰ ਪਟੇਲ, ਅਬੁਲ ਕਲਾਮ ਆਜ਼ਾਦ ਆਦਿ ਕਾਂਗਰਸ ਦੇ ਮੈਂਬਰ ਸਨ। ਹੋਰ ਦਲਾਂ ਦੇ ਮੈਂਬਰਾਂ ਵਿੱਚ ਡਾ. ਬੀ. ਆਰ. ਅੰਬੇਦਕਰ, ਡਾ:
ਸ਼ਾਮਾ ਪ੍ਰਸਾਦ ਮੁਖਰਜੀ, ਫਰੈਂਕ ਐਂਥਨੀ ਆਦਿ ਪ੍ਰਮੁੱਖ ਸਨ ।
ਸਰੋਜਿਨੀ ਨਾਯਤ੍ਰੁ ਅਤੇ ਵਿਜੇ ਲਕਸ਼ਮੀ ਪੰਡਿਤ ਵੀ ਇਸ ਦੀ ਮੈਂਬਰ ਸਨ । ਡਾ: ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸਨ। ਮਸੌਦਾ ਕਮੇਟੀ ਦੀ ਨਿਯੁਕਤੀ ਅਤੇ ਸੰਵਿਧਾਨ ਦਾ ਬਣਨਾ-ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਖਰੜਾ ਸਮਿਤੀ ਜਾਂ ਮਸੌਦਾ ਕਮੇਟੀ ਦਾ ਗਠਨ 29 ਅਗਸਤ 1947 ਨੂੰ ਹੋਇਆ।
ਇਸਦੇ ਚੇਅਰਮੈਨ ਡਾ: ਬੀ. ਆਰ. ਅੰਬੇਦਕਰ ਸਨ। ਇਸ ਕਮੇਟੀ ਨੇ ਬੜੀ ਮਿਹਨਤ ਨਾਲ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਸੰਵਿਧਾਨ ਦੀ ਰੂਪ ਰੇਖਾ ਤਿਆਰ ਕੀਤੀ।
ਇਸ ਰੂਪ ਰੇਖਾ ਦੇ ਆਧਾਰ ਉੱਤੇ ਹੀ ਦੇਸ਼ ਦਾ ਵਿਸਤਿਤ ਸੰਵਿਧਾਨ ਤਿਆਰ ਕੀਤਾ ਗਿਆ। ਸੰਵਿਧਾਨ ਨੂੰ ਤਿਆਰ ਕਰਨ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨਾਂ ਦਾ ਸਮਾਂ ਗਿਆ। ਇਸ ਦੌਰਾਨ ਸੰਵਿਧਾਨ ਸਭਾ ਦੀਆਂ 166 ਬੈਠਕਾਂ ਹੋਈਆਂ । ਅੰਤ 26 ਨਵੰਬਰ 1949 ਨੂੰ ਸੰਵਿਧਾਨ ਪਾਸ ਹੋ ਗਿਆ ਅਤੇ ਇਸ ਨੂੰ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ। ਇਸ ਤਰ੍ਹਾਂ ਭਾਰਤ ਗਣਤੰਤਰ ਬਣ ਗਿਆ।

Exam Tips:

a) ਸੰਵਿਧਾਨ ਸਭਾ ਦੀ ਭੂਮਿਕਾ ਨੂੰ ਕ੍ਰਮ ਵਿੱਚ ਲਿਖੋ।

 

Question 87: ‘‘ਭਾਰਤ ਪ੍ਰਭੂਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਹੈ।” ਵਿਆਖਿਆ ਕਰੋ।

Answer:

ਪ੍ਰਭੂਤਾ ਸੰਪੰਨ-ਪ੍ਰਭੂਤਾ ਸੰਪੰਨ ਦਾ ਅਰਥ ਇਹ ਹੈ ਕਿ ਰਾਜ ਅੰਦਰੂਨੀ ਅਤੇ ਬਾਹਰੀ ਰੂਪ ਤੋਂ ਸੁਤੰਤਰ ਹੈ ਅਤੇ ਉਹ ਕਿਸੇ ਬਾਹਰੀ ਸੱਤਾ ਦੇ ਅਧੀਨ ਨਹੀਂ ਹੈ !
ਧਰਮ ਨਿਰਪੱਖ-ਧਰਮ ਨਿਰਪੱਖ ਰਾਜ ਦਾ ਆਪਣਾ ਕੋਈ ਵਿਸ਼ੇਸ਼ ਧਰਮ ਨਹੀਂ ਹੁੰਦਾ ਧਰਮ ਦੇ ਆਧਾਰ ਉੱਤੇ ਨਾਗਰਿਕਾਂ ਨਾਲ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕੀਤਾ ਜਾਂਦਾ। ਹਰੇਕ ਨਾਗਰਿਕ ਆਪਣੀ ਇੱਛਾ ਨਾਲ ਕੋਈ ਵੀ ਧਰਮ ਅਪਨਾਉਣ ਅਤੇ ਆਪਣੇ ਹੀ ਤਰੀਕੇ ਨਾਲ ਉਸ ਨੂੰ ਮੰਨਣ ਲਈ ਸੁਤੰਤਰ ਹੁੰਦਾ ਹੈ।
ਸਮਾਜਵਾਦੀ-ਸਮਾਜਵਾਦੀ ਰਾਜ ਦਾ ਅਰਥ ਅਜਿਹੇ ਰਾਜ ਤੋਂ ਹੈ ਜਿਸ ਵਿੱਚ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਸਮਾਨਤਾ ਪ੍ਰਾਪਤ ਹੋਵੇ। ਇਸ ਵਿੱਚ ਅਮੀਰ ਗਰੀਬ ਦਾ ਕੋਈ ਭੇਦਭਾਵ ਨਹੀਂ ਹੁੰਦਾ।
ਲੋਕਤੰਤਰੀ-ਲੋਕਤੰਤਰੀ ਰਾਜ ਦਾ ਅਰਥ ਹੈ ਕਿ ਸਾਰੇ ਨਾਗਰਿਕ ਇਕੱਠੇ ਮਿਲ ਕੇ ਨਿਸ਼ਚਿਤ ਸਮੇਂ ਤੋਂ ਬਾਅਦ ਸਰਕਾਰ ਚੁਣਦੇ ਹਨ ਅਤੇ ਉਸਦਾ ਸੰਚਾਲਨ ਕਰਦੇ ਹਨ।
ਗਣਤੰਤਰ-ਗਣਤੰਤਰ ਜਾਂ ਗਣਰਾਜ ਦਾ ਅਰਥ ਹੈ ਕਿ ਦੇਸ਼ ਦਾ ਮੁਖੀ ਕੋਈ ਰਾਜਾਂ ਨਹੀਂ ਹੋਵੇਗਾ। ਉਹ ਨਿਸ਼ਚਿਤ ਸਮੇਂ ਤੋਂ ਬਾਅਦ ਅਪ੍ਰਤੱਖ ਰੂਪ ਨਾਲ ਚੁਣਿਆ ਹੋਇਆ ਰਾਸ਼ਟਰਪਤੀ ਹੋਵੇਗਾ।

Exam Tips:

a) ਪ੍ਰਭੂਤਾ ਸੰਪੰਨ ਦਾ ਅਰਥ ਦੱਸੋ।

 

Question 88: ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਕਿਉਂ ਹੁੰਦਾ ਹੈ?

Answer:

ਹੇਠ ਲਿਖੇ ਕਾਰਨਾਂ ਕਰਕੇ ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਹੁੰਦਾ ਹੈ –
1. ਲੋਕਤੰਤਰੀ ਸ਼ਾਸਨ ਵਿਵਸਥਾ ਦੇ ਲਈ ਸੰਵਿਧਾਨ ਦਾ ਹੋਣਾ ਬਹੁਤ ਜ਼ਰੂਰੀ ਹੈ।
2. ਸੰਵਿਧਾਨ ਸਰਕਾਰ ਦੀ ਸ਼ਕਤੀ ਅਤੇ ਸੱਤਾ ਦਾ ਸਰੋਤ ਹੁੰਦਾ ਹੈ।
3. ਸੰਵਿਧਾਨ ਸਰਕਾਰ ਦੇ ਢਾਂਚੇ ਅਤੇ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਸ਼ਕਤੀਆਂ ਦੀ ਵਿਵਸਥਾ ਕਰਦਾ ਹੈ।
4. ਸੰਵਿਧਾਨ ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ।
5. ਸੰਵਿਧਾਨ ਸਰਕਾਰ ਅਤੇ ਨਾਗਰਿਕਾਂ ਦੇ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ।
6. ਸਰਕਾਰ ਦੀਆਂ ਸ਼ਕਤੀਆਂ ਉੱਤੇ ਰੋਕ ਵੀ ਲਗਾਉਂਦਾ ਹੈ।
7. ਸੰਵਿਧਾਨ ਸਰਵਉੱਚ ਕਾਨੂੰਨ ਹੈ ਜਿਸਦੇ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਤਾਲਮੇਲ ਕੀਤਾ ਜਾਂਦਾ ਹੈ।

Exam Tips:

a) ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦੇ ਮਹੱਤਵ ਦੇ ਕਾਰਨ ਕ੍ਰਮ ਵਿੱਚ ਲਿਖੋ।

 

Question 89: ਭਾਰਤੀ ਸੰਵਿਧਾਨ ਕਈ ਸਰੋਤਾਂ ਤੋਂ ਲਿਆ ਗਿਆ ਸੰਵਿਧਾਨ ਹੈ। ਸਪੱਸ਼ਟ ਕਰੋ।

Answer:

ਸੰਵਿਧਾਨ ਸਭਾ ਨੇ ਸੰਵਿਧਾਨ ਬਣਾਉਣ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਅਤੇ ਬ੍ਰਿਟਿਸ਼ ਸਰਕਾਰ ਵਲੋਂ ਭਾਰਤ ਦੇ ਲਈ 1947 ਤੋਂ ਪਹਿਲਾਂ ਬਣਾਏ ਕਾਨੂੰਨਾਂ ਦਾ ਅਧਿਐਨ ਕੀਤਾ। ਫਿਰ ਉਹਨਾਂ ਨੇ ਇਨ੍ਹਾਂ ਸਭ ਦੇ ਚੰਗੇ ਗੁਣਾਂ ਨੂੰ ਸਾਡੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ।
ਇਹ ਸਭ ਹੇਠਾਂ ਲਿਖਿਆ ਹੈ –
1. ਬ੍ਰਿਟੇਨ-ਸੰਸਦੀ ਪ੍ਰਣਾਲੀ, ਕਾਨੂੰਨ ਪਾਸ ਕਰਨ ਦੀ ਵਿਧੀ, ਸੰਸਦ ਦੇ ਵਿਸ਼ੇਸ਼ ਅਧਿਕਾਰ, ਕਾਨੂੰਨ ਦਾ ਸ਼ਾਸਨ, ਇੱਕ ਨਾਗਰਿਕਤਾ, ਕੈਬਿਨੇਟ ਵਿਵਸਥਾ, ਦੋ ਸਦਨਾਂ ਦੀ ਵਿਵਸਥਾ।
2. ਅਮਰੀਕਾ-ਮੌਲਿਕ ਅਧਿਕਾਰ, ਸਰਵਉੱਚ ਅਦਾਲਤ ਦੀ ਸੰਰਚਨਾ ਅਤੇ ਸ਼ਕਤੀਆਂ, Judicial Review, ਉਪ ਰਾਸ਼ਟਰਪਤੀ ਦਾ ਪਦ, ਨਿਆਂਪਾਲਿਕਾ ਦੀ ਸੁਤੰਤਰਤਾ, ਪ੍ਰਸਤਾਵਨਾ।
3. ਕੈਨੇਡਾ-ਸੰਘੀ ਸੰਰਚਨਾ, ਬਚੀਆਂ ਹੋਈਆਂ ਸ਼ਕਤੀਆਂ (Residuary Powers), ਰਾਜਪਾਲਾਂ ਦੀ ਕੇਂਦਰ ਵਲੋਂ ਨਿਯੁਕਤੀ।
4. ਆਇਰਲੈਂਡ-ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਰਾਸ਼ਟਰਪਤੀ ਦੀ ਚੋਣ ਦੀ ਪ੍ਰਕ੍ਰਿਆ, ਰਾਸ਼ਟਰਪਤੀ ਵਲੋਂ ਰਾਜ ਸਭਾ ਦੇ ਮੈਂਬਰ ਮਨੋਨੀਤ ਕਰਨਾ, ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ।
5. ਜਰਮਨੀ-ਰਾਸ਼ਟਰਪਤੀ ਦੀਆਂ ਆਪਾਤਕਾਲੀਨ ਸ਼ਕਤੀਆਂ
6. ਪੁਰਾਣਾ ਸੋਵੀਅਤ ਸੰਘ-ਮੌਲਿਕ ਕਰਤਵ
7. ਫ਼ਰਾਂਸ-ਗਣਤੰਤਰ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ
8. ਆਸਟ੍ਰੇਲੀਆ-ਸਮਵਰਤੀ ਸੂਚੀ
9. ਦੱਖਣੀ ਅਫਰੀਕਾ-ਸੰਵਿਧਾਨਿਕ ਸੰਸ਼ੋਧਨ।

Exam Tips:

a) ਸੰਵਿਧਾਨ ਦੇ ਵੱਖ-ਵੱਖ ਸਰੋਤ ਦੱਸੋ।

 

Question 90: ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।

Answer:

ਭਾਰਤੀ ਸੰਵਿਧਾਨ ਇੱਕ ਲਿਖਤੀ ਸੰਵਿਧਾਨ ਹੈ ਜਿਸ ਵਿੱਚ ਸ਼ਾਸਨ ਪ੍ਰਬੰਧ ਨਾਲ ਸੰਬੰਧਿਤ ਸਾਰੇ ਨਿਯਮ ਲਿਖਤੀ ਰੂਪ ਵਿੱਚ ਮਿਲਦੇ ਹਨ।
ਸੰਵਿਧਾਨ ਸੰਸਾਰ ਦੇ ਸਾਰੇ ਸੰਵਿਧਾਨਾਂ ਵਿੱਚੋਂ ਸਭ ਤੋਂ ਵਿਸਤ੍ਰਿਤ ਅਤੇ ਲੰਬਾ ਹੈ ਜਿਸ ਵਿੱਚ 395 ਅਨੁਛੇਦ
(ਮੌਜੂਦਾ 450) ਅਤੇ 12 ਅਨੁਸੂਚੀਆਂ ਹਨ।
ਸੰਵਿਧਾਨ ਦੀ ਸ਼ੁਰੂਆਤ ਪ੍ਰਸਤਾਵਨਾ ਨਾਲ ਹੁੰਦੀ ਹੈ ਜਿਸ ਵਿੱਚ ਸਾਡੇ ਸੰਵਿਧਾਨ ਦੇ ਪ੍ਰਮੁੱਖ ਉਦੇਸ਼ ਲਿਖੇ ਗਏ ਹਨ।
ਸਾਡਾ ਸੰਵਿਧਾਨ ਲਚਕੀਲਾ ਵੀ ਹੈ ਅਤੇ ਕਠੋਰ ਵੀ ਹੈ। ਇਹ ਲਚਕੀਲਾ ਇਸ ਤਰ੍ਹਾਂ ਹੈ ਕਿ ਇਸ ਵਿੱਚ ਬਹੁਮਤ ਨਾਲ ਪਰਿਵਰਤਨ ਕੀਤਾ ਜਾ ਸਕਦਾ ਹੈ। ਕਠੋਰ ਇਸ ਤਰ੍ਹਾਂ ਹੈ ਕਿ ਇਸ ਵਿੱਚ ਅਸਾਨੀ ਨਾਲ ਪਰਿਵਰਤਨ ਨਹੀਂ ਕੀਤਾ ਜਾ ਸਕਦਾ।
ਸਾਡੇ ਸੰਵਿਧਾਨ ਨੇ ਸਾਨੂੰ ਇੱਕ ਸੁਤੰਤਰ ਅਤੇ ਇਕਹਿਰੀ ਨਿਆਂਪਾਲਿਕਾ ਦਿੱਤੀ ਹੈ ਜਿਸਦੇ ਨਿਯਮ ਸਾਰੇ ਦੇਸ਼ ਵਿੱਚ ਚਲਦੇ ਹਨ।
ਸੰਵਿਧਾਨ ਨੇ ਦੇਸ਼ ਨੂੰ ਲੋਕਤੰਤਰੀ ਗਣਰਾਜ ਬਣਾਇਆ ਹੈ ਜਿਸ ਵਿੱਚ ਸਰਕਾਰ ਨੂੰ ਨਿਸ਼ਚਿਤ ਸਮੇਂ ਬਾਅਦ ਸਰਕਾਰ ਨੂੰ ਚੁਣਨ ਦਾ ਅਧਿਕਾਰ ਜਨਤਾ ਨੂੰ ਦਿੱਤਾ ਹੈ। ਨਾਲ ਹੀ ਦੇਸ਼ ਦਾ ਮੁਖੀਆਂ ਜਨਤਾ ਵਲੋਂ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਚੁਣਿਆ ਜਾਂਦਾ ਹੈ।
ਸੰਵਿਧਾਨ ਨੇ ਦੇਸ਼ ਨੂੰ ਇੱਕ ਧਰਮ ਨਿਰਪੱਖ ਰਾਜ ਬਣਾਇਆ ਹੈ ਜਿਸਦੇ ਅਨੁਸਾਰ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੈ ਅਤੇ ਦੇਸ਼ ਦੇ ਸਾਰੇ ਧਰਮਾਂ ਨੂੰ ਸਮਾਨਤਾ ਦਿੱਤੀ ਗਈ ਹੈ।
ਭਾਰਤ ਨੂੰ ਇੱਕ ਸੰਘਾਤਮਕ ਢਾਂਚਾ ਦਿੱਤਾ ਗਿਆ ਹੈ ਜਿਸ ਵਿੱਚ ਦੋ ਪ੍ਰਕਾਰ ਦੀਆਂ ਸਰਕਾਰਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਹੁੰਦੀਆਂ ਹਨ। ਇਹਨਾਂ ਦੋਹਾਂ ਪ੍ਰਕਾਰ ਦੀਆਂ ਸਰਕਾਰਾਂ ਦੀਆਂ ਸ਼ਕਤੀਆਂ ਪੂਰੀ ਤਰ੍ਹਾਂ ਵੰਡੀਆਂ ਗਈਆਂ ਹਨ ।

Exam Tips:

a) ਲਿਖਤੀ, ਸੰਘਾਤਮਕ ਅਤੇ ਹੋਰ ਵਿਸ਼ੇਸ਼ਤਾਵਾਂ ਵੱਖਰੇ ਬਿੰਦੂਆਂ ਵਿੱਚ ਲਿਖੋ।

 

Question 91: ਸੰਘਵਾਦ ਵਿੱਚ ਕਿਸ ਆਧਾਰ ਉੱਤੇ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ?
ਜਾਂ ਭਾਰਤੀ ਸੰਵਿਧਾਨ ਵਿੱਚ ਸ਼ਾਸਨ ਦੀਆਂ ਸ਼ਕਤੀਆਂ ਸੰਬੰਧੀ ਕਿੰਨੀਆਂ ਸੂਚੀਆਂ ਹਨ? ਵਰਣਨ ਕਰੋ।

Answer:

ਸਾਡੇ ਦੇਸ਼ ਵਿੱਚ ਸੰਵਿਧਾਨ ਨੇ ਸਾਫ ਸ਼ਬਦਾਂ ਵਿੱਚ ਹਰੇਕ ਪੱਧਰ ਦੀਆਂ ਸ਼ਕਤੀਆਂ ਨੂੰ ਵੰਡਿਆ ਹੈ। ਹਰੇਕ ਪੱਧਰ ਨੂੰ ਆਪਣੇ ਕਾਰਜ ਖੇਤਰ ਦੇ ਲਈ ਕਾਨੂੰਨ ਬਣਾਉਣ ਦੇ ਲਈ ਕੁਝ ਵਿਸ਼ੇ ਦਿੱਤੇ ਹਨ ਅਤੇ ਇਹਨਾਂ ਨੂੰ ਇੱਕ ਦੂਜੇ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ । ਅਸਲ ਵਿੱਚ ਇਹ ਵੰਡ ਤਿੰਨ ਪ੍ਰਕਾਰ ਦੀ ਹੈ।
ਸੰਵਿਧਾਨ ਵਿੱਚ ਕਾਨੂੰਨ ਬਣਾਉਣ ਸੰਬੰਧਿਤ ਵਿਸ਼ਿਆਂ ਨੂੰ ਵੰਡਣ ਲਈ ਤਿੰਨ ਸੂਚੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਸੰਘੀ ਸੁਚੀ-ਸੰਘੀ ਸੂਚੀ ਵਿਸ਼ਿਆਂ ਦੀ ਸੂਚੀ ਹੈ ਜਿਸ ਉੱਤੇ ਸਿਰਫ਼ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ। ਇਸ ਵਿੱਚ ਰੱਖਿਆ, ਵਿੱਤ, ਵਿਦੇਸ਼ੀ ਮਾਮਲੇ, ਡਾਕ ਅਤੇ ਤਾਰ, ਬੈਂਕਿੰਗ ਵਰਗੇ 97 ਹੁਣ 100 ਵਿਸ਼ੇ ਹਨ।
2. ਰਾਜ ਸੂਚੀ-ਰਾਜ ਸੂਚੀ 66 ਹੁਣ 61) ਵਿਸ਼ਿਆਂ ਦੀ ਇੱਕ ਸੂਚੀ ਹੈ ਜਿਨ੍ਹਾਂ ਉੱਤੇ ਰਾਜ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹਨ। ਸਥਾਨਕ ਮਹੱਤਵ ਦੇ ਵਿਸ਼ੇ ਜਿਵੇਂ ਕਿ ਪੁਲਿਸ, ਸਿੰਚਾਈ, ਵਪਾਰ ਆਦਿ ਇਸ ਵਿੱਚ ਆਉਂਦੇ ਹਨ।
3. ਸਮਵਰਤੀ ਸੂਚੀ-ਇਸ ਵਿੱਚ 47 ਹੁਣ 52) ਵਿਸ਼ੇ ਹਨ ਜਿਨ੍ਹਾਂ ਉੱਤੇ ਦੋਵੇਂ ਕੇਂਦਰ ਅਤੇ ਰਾਜ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹਨ ਪਰ ਜੇਕਰ ਕੇਂਦਰ ਅਤੇ ਰਾਜ ਸਰਕਾਰ ਦਾ ਕਾਨੂੰਨ ਆਮਣੇ-ਸਾਮਣੇ ਹੋ ਜਾਣ ਤਾਂ ਕੇਂਦਰ ਵਾਲਾ ਕਾਨੂੰਨ ਚਲੇਗਾ ਅਤੇ ਰਾਜ ਵਾਲਾ ਕਾਨੂੰਨ ਖਤਮ ਹੋ ਜਾਵੇਗਾ।
4. ਬਾਕੀ ਬਚੇ ਵਿਸ਼ੇ-ਜੇਕਰ ਕੋਈ ਵਿਸ਼ਾ ਉੱਪਰ ਦਿੱਤੀਆਂ ਤਿੰਨ ਸੂਚੀਆਂ ਵਿੱਚ ਨਹੀਂ ਆਉਂਦਾ ਹੈ ਤਾਂ ਉਹ Residuary powers ਵਿੱਚ ਆਵੇਗਾ ਅਤੇ ਸਿਰਫ ਕੇਂਦਰ ਸਰਕਾਰ ਉਹਨਾਂ ਉੱਪਰ ਕਾਨੂੰਨ ਬਣਾ ਸਕਦੀ ਹੈ।

Exam Tips:

a) ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਦਾ ਆਧਾਰ ਦੱਸੋ।

 

Question 92: ਸੰਘੀ ਸਰਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।

Answer:

ਸੰਘਵਾਦ ਉਸ ਸਮੇਂ ਬਣਦਾ ਹੈ ਜਦੋਂ ਕੁਝ ਵੱਖ-ਵੱਖ ਹਿੱਸੇ ਅਤੇ ਉਹਨਾਂ ਦੀ ਇੱਕ ਕੇਂਦਰੀ ਸੱਤਾ ਹੋਵੇ। ਇਸ ਵਿੱਚ ਜਾਂ ਤਾਂ ਕੇਂਦਰੀ ਸਰਕਾਰ ਸ਼ਕਤੀਸ਼ਾਲੀ ਹੁੰਦੀ ਹੈ।
ਜਾਂ ਫਿਰ ਦੋਵੇਂ ਸਰਕਾਰਾਂ ਕੋਲ ਬਰਾਬਰ ਸ਼ਕਤੀਆਂ ਹੁੰਦੀਆਂ ਹਨ। ਭਾਰਤ ਵਿੱਚ ਸੰਘੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ- ਲਿਖਤੀ ਅਤੇ ਕਠੋਰ ਸੰਵਿਧਾਨ-ਸੰਘੀ ਸਰਕਾਰ ਵਿੱਚ ਸੰਵਿਧਾਨ ਲਿਖਤੀ ਅਤੇ ਕਠੋਰ ਹੁੰਦਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਕਰ ਦਿੰਦਾ ਹੈ, ਨਾਲ ਇਹ ਵੀ ਵਿਵਸਥਾ ਰੱਖਦਾ ਹੈ ਕਿ ਕੋਈ ਵੀ ਪੱਧਰ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਇਕੱਲੇ ਹੀ ਸੰਵਿਧਾਨ ਵਿੱਚ ਪਰਿਵਰਤਨ ਨਾ ਕਰ ਸਕੇ।
ਸੰਵਿਧਾਨ ਦੀ ਸਰਵਉੱਚਤਾ-ਸੰਘਵਾਦੀ ਸਰਕਾਰ ਵਿੱਚ ਸੰਵਿਧਾਨ ਸਰਵਉੱਚ ਹੁੰਦਾ ਹੈ। ਜੇਕਰ ਸਰਕਾਰ ਕੋਈ ਕਾਨੂੰਨ ਬਣਾਉਂਦੀ ਹੈ ਜੋ ਕਿ ਸੰਵਿਧਾਨ ਦੇ ਅਨੁਸਾਰ ਨਾਂ ਹੋਵੇ ਤਾਂ ਉਸਨੂੰ ਨਿਆਂਪਾਲਿਕਾ ਗੈਰ- ਕਾਨੂੰਨੀ ਕਰਾਰ ਵੀ ਦੇ ਸਕਦੀ ਹੈ।
ਸੁਤੰਤਰ ਨਿਆਂਪਾਲਿਕਾ-ਸੰਘੀ ਰਾਜਾਂ ਵਿੱਚ ਨਿਆਂਪਾਲਿਕਾ ਸੁਤੰਤਰ ਹੁੰਦੀ ਹੈ। ਨਿਆਂਪਾਲਿਕਾ ਦੇ ਮੁੱਖ ਕੰਮ ਕਾਨੂੰਨਾਂ ਦੀ ਸਹੀ ਵਿਆਖਿਆ ਅਤੇ ਸੰਵਿਧਾਨ ਦੀ ਰੱਖਿਆ ਕਰਨਾ ਹੁੰਦਾ ਹੈ। ਨਿਆਂਪਾਲਿਕਾ ਹੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਸਮੱਸਿਆਵਾਂ ਦਾ ਸਮਾਧਾਨ ਕਰਦੀ ਹੈ।
ਦੋ ਪੱਧਰੀ ਵਿਧਾਨਪਾਲਿਕਾ-ਸੰਘੀ ਪ੍ਰਕਾਰ ਦੀ ਸਰਕਾਰ ਵਿੱਚ ਵਿਧਾਨਪਾਲਿਕਾ ਦੋ ਪੱਧਰ ਦੀ ਹੁੰਦੀ ਹੈ।
ਇੱਕ ਪੱਧਰ ਰਾਜਾਂ ਦਾ ਪ੍ਰਤੀਨਿਧੀਤਵ ਕਰਦਾ ਹੈ ਅਤੇ ਦੂਜਾ ਪੱਧਰ ਜਨਤਾ ਦਾ ਪ੍ਰਤੀਨਿਧੀਤਵ ਕਰਦਾ ਹੈ।
ਸ਼ਕਤੀਆਂ ਦੀ ਵੰਡ-ਸੰਘੀ ਪ੍ਰਕਾਰ ਦੀ ਸਰਕਾਰ ਵਿੱਚ ਸਾਰੀਆਂ ਸ਼ਕਤੀਆਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਿੱਚ ਵੰਡਿਆ ਜਾਂਦਾ ਹੈ ਤਾਂਕਿ ਉਹਨਾਂ ਵਿੱਚ ਕੋਈ ਸਮੱਸਿਆ ਪੈਦਾ ਨਾ ਹੋ ਸਕੇ।
Class 9 Leave a Comment Name * Email * Website Save my name, email, and website in this browser for the next time I comment.
Post Comment Search Search Recent Posts Copyright © 2026 PSEB Solutions

Exam Tips:

a) ਸੰਘੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਵੱਖਰੇ ਬਿੰਦੂਆਂ ਵਿੱਚ ਲਿਖੋ।

 

Punjab Board Solutions for Class 9 SST Civics Punjabi Medium Chapter 03 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

Chapter Exercise Answers for Class 9 SST Civics

Access structured Punjab Board textbook solutions for Punjabi Medium Chapter 03 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ. Designed in alignment with the latest academic curriculum for Class 9 SST Civics, these answers cover all end-of-chapter exercises to support daily learning and homework completion.

Detailed Answer Guides for Punjabi Medium Chapter 03 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

Clear, methodical explanations accompany every challenging problem within the Class 9 SST Civics text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 9 Exams

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 9 SST Civics.

FAQs

Where can I find the latest PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ for the 2026-27 session?

The complete and updated PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ is available for free on StudiesToday.com. These solutions for Class 9 SST Civics are as per latest Punjab Board curriculum.

Are the SST Civics Punjab Board solutions for Class 9 updated for the new 50% competency-based exam pattern?

Yes, our experts have revised the PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ as per 2026 exam pattern. All textbook exercises have been solved and have added explanation about how the SST Civics concepts are applied in case-study and assertion-reasoning questions.

How do these Class 9 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ will help students to get full marks in the theory paper.

Do you offer PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ in multiple languages like Hindi and English?

Yes, we provide bilingual support for Class 9 SST Civics. You can access PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ in both English and Hindi medium.

Is it possible to download the SST Civics Punjab Board solutions for Class 9 as a PDF?

Yes, you can download the entire PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ in printable PDF format for offline study on any device.