Step-by-Step Textbook Solutions for Class 9 SST Civics Punjabi Medium Chapter 04 ਭਾਰਤ ਦਾ ਸੰਸਦੀ ਲੋਕਤੰਤਰ
Access comprehensive textbook solutions for Punjabi Medium Chapter 04 ਭਾਰਤ ਦਾ ਸੰਸਦੀ ਲੋਕਤੰਤਰ using the official curriculum guides for Class 9 SST Civics. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 04 ਭਾਰਤ ਦਾ ਸੰਸਦੀ ਲੋਕਤੰਤਰ Textbook Solutions PDF
View or download the dedicated Punjabi Medium Chapter 04 ਭਾਰਤ ਦਾ ਸੰਸਦੀ ਲੋਕਤੰਤਰ solution resource below. Engaging with these textbook answers under focused study conditions ensures continuous academic progress and mastery of the 2026-27 curriculum for SST Civics.
ਅਭਿਆਸ ਦੇ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ
(ੳ) ਖ਼ਾਲੀ ਥਾਂਵਾਂ ਭਰੋ
Question 1: ……………ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ।
Answer:
ਰਾਸ਼ਟਰਪਤੀ ।
Exam Tips:
a) ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ, ਪਰ ਇਹ ਮੰਤਰੀ ਮੰਡਲ ਦੀ ਸਲਾਹ ਨਾਲ ਹੁੰਦੀ ਹੈ ।
b) ਬਲੈਂਕ ਵਿੱਚ ਕਰਤਾ (ਕੌਣ ਨਿਯੁਕਤੀ ਕਰਦਾ ਹੈ) ਦਾ ਨਾਮ ਲਿਖੋ ।
Question 2: ਭਾਰਤੀ ਰਾਸ਼ਟਰਪਤੀ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ……… ਦੀ ਸਲਾਹ ਨਾਲ ਕਰਦਾ ਹੈ ।
Answer:
ਪ੍ਰਧਾਨ ਮੰਤਰੀ ।
Exam Tips:
a) ਰਾਸ਼ਟਰਪਤੀ ਸੰਵਿਧਾਨਿਕ ਮੁਖੀ ਹੈ, ਪਰ ਅਸਲ ਸ਼ਕਤੀਆਂ ਪ੍ਰਧਾਨ ਮੰਤਰੀ ਕੋਲ ਹਨ ।
b) ਬਲੈਂਕ ਲਈ ਸਲਾਹ ਦੇਣ ਵਾਲੇ ਦਾ ਅਹੁਦਾ ਯਾਦ ਰੱਖੋ ।
(ਅ) ਬਹੁ-ਵਿਕਲਪੀ ਪ੍ਰਸ਼ਨ
Question 1: ਭਾਰਤ ਵਿੱਚ ਕਾਨੂੰਨ ਨਿਰਮਾਣ ਦੀ ਆਖਰੀ ਸ਼ਕਤੀ ਕਿਸ ਕੋਲ ਹੈ ?
(1) ਮੰਤਰੀ ਮੰਡਲ
(2) ਪਾਰਲੀਮੈਂਟ
(3) ਲੋਕ ਸਭਾ
(4) ਰਾਸ਼ਟਰਪਤੀ
Answer:
(2) ਪਾਰਲੀਮੈਂਟ
Exam Tips:
a) ਕਾਨੂੰਨ ਬਣਾਉਣ ਦੀ ਆਖਰੀ ਸ਼ਕਤੀ ਸੰਸਦ (ਪਾਰਲੀਮੈਂਟ) ਕੋਲ ਹੁੰਦੀ ਹੈ ।
b) ਰਾਸ਼ਟਰਪਤੀ ਬਿੱਲ ਉੱਤੇ ਦਸਤਖ਼ਤ ਕਰਦਾ ਹੈ, ਪਰ ਪਾਸ ਸੰਸਦ ਕਰਦੀ ਹੈ ।
Question 2: ਮੰਤਰੀ ਮੰਡਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ ?
(1) ਰਾਸ਼ਟਰਪਤੀ
(2) ਰਾਜਪਾਲ
(3) ਪ੍ਰਧਾਨ ਮੰਤਰੀ
(4) ਪਾਰਟੀ ਦਾ ਮੁੱਖੀ
Answer:
(3) ਪ੍ਰਧਾਨ ਮੰਤਰੀ
Exam Tips:
a) ਮੰਤਰੀ ਮੰਡਲ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਦਾ ਹੈ ।
b) ਰਾਜਪਾਲ ਰਾਜ ਦਾ ਮੁਖੀ ਹੁੰਦਾ ਹੈ, ਕੇਂਦਰ ਦਾ ਨਹੀਂ ।
(ਈ) ਠੀਕ/ਗਲਤ ਦੱਸੋ
Question 1: ਪ੍ਰਧਾਨ ਮੰਤਰੀ ਦੇਸ਼ ਦਾ ਸੰਵਿਧਾਨਿਕ ਮੁੱਖੀ ਹੁੰਦਾ ਹੈ ।
Answer:
ਗਲਤ
Exam Tips:
a) ਸੰਵਿਧਾਨਿਕ ਮੁਖੀ ਰਾਸ਼ਟਰਪਤੀ ਹੁੰਦਾ ਹੈ ।
b) ਪ੍ਰਧਾਨ ਮੰਤਰੀ ਸਰਕਾਰ ਦਾ ਮੁਖੀ ਹੁੰਦਾ ਹੈ ।
Question 2: ਭਾਰਤੀ ਸੰਸਦ ਵਿੱਚ ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ਸ਼ਾਮਲ ਹਨ ।
Answer:
ਠੀਕ
Exam Tips:
a) ਰਾਸ਼ਟਰਪਤੀ ਸੰਸਦ ਦਾ ਅਨਿੱਖੜਵਾਂ ਅੰਗ ਹੈ ।
b) ਸੰਸਦ ਦੇ ਤਿੰਨ ਅੰਗ ਯਾਦ ਰੱਖੋ: ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ।
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ?
Answer:
ਭਾਰਤ ਵਿੱਚ ਸੰਘ ਅਤੇ ਰਾਜਾਂ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ।
Exam Tips:
a) ਕੇਂਦਰ ਵਿੱਚ ਸੰਘੀ ਢਾਂਚਾ ਅਤੇ ਰਾਜਾਂ ਵਿੱਚ ਸੰਸਦੀ ਪ੍ਰਣਾਲੀ ਦੋਵੇਂ ਲਿਖੋ ।
b) ਸੰਘ ਅਤੇ ਸੰਸਦੀ ਸ਼ਬਦਾਂ ਵਿੱਚ ਫਰਕ ਯਾਦ ਰੱਖੋ ।
Question 2: ਸੰਸਦੀ ਪ੍ਰਣਾਲੀ ਵਿੱਚ ਦੇਸ਼ ਦੀ ਅਸਲੀ ਕਾਰਜ ਪਾਲਿਕਾ ਕੌਣ ਹੁੰਦਾ ਹੈ ?
Answer:
ਸੰਸਦੀ ਪ੍ਰਣਾਲੀ ਵਿੱਚ ਦੇਸ਼ ਦੀ ਅਸਲੀ ਕਾਰਜ ਪਾਲਿਕਾ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਮੰਡਲ ਹੁੰਦੇ ਹਨ ।
Exam Tips:
a) ਅਸਲੀ ਕਾਰਜ ਪਾਲਿਕਾ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਹੈ ।
b) ਨਾਮ-ਮਾਤਰ ਅਤੇ ਅਸਲੀ ਕਾਰਜ ਪਾਲਿਕਾ ਦਾ ਫਰਕ ਲਿਖੋ ।
Question 3: ਭਾਰਤ ਵਿੱਚ ਨਾਂ-ਮਾਤਰ ਕਾਰਜ ਪਾਲਿਕਾ ਕੌਣ ਹੈ ?
Answer:
ਭਾਰਤ ਵਿੱਚ ਰਾਸ਼ਟਰਪਤੀ ਨਾਂ-ਮਾਤਰ ਕਾਰਜ ਪਾਲਿਕਾ ਹੈ ।
Exam Tips:
a) ਨਾਮ-ਮਾਤਰ ਕਾਰਜ ਪਾਲਿਕਾ ਰਾਸ਼ਟਰਪਤੀ ਹੈ ।
b) ਛੋਟਾ ਸਵਾਲ ਹੈ, ਇੱਕ ਸ਼ਬਦ ਵਿੱਚ ਉੱਤਰ ਦਿਓ ।
Question 4: ਰਾਸ਼ਟਰਪਤੀ ਚੋਣ ਵਿੱਚ ਕੌਣ-ਕੌਣ ਭਾਗ ਲੈਂਦਾ ਹੈ ?
Answer:
ਰਾਸ਼ਟਰਪਤੀ ਨੂੰ ਇੱਕ ਨਿਰਵਾਚਕ ਮੰਡਲ (Electoral College) ਵਲੋਂ ਚੁਣਿਆ ਜਾਂਦਾ ਹੈ ਜਿਸ ਵਿੱਚ ਲੋਕ
ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ (ਦਿੱਲੀ, ਪੁਡੂਚੇਰੀ ਅਤੇ ਜੰਮੂ ਕਸ਼ਮੀਰ ਵੀ) ਦੇ ਚੁਣੇ ਹੋਏ ਮੈਂਬਰ ਹੁੰਦੇ
ਹਨ ।
Exam Tips:
a) ਨਿਰਵਾਚਕ ਮੰਡਲ ਵਿੱਚ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੇ ਚੁਣੇ ਮੈਂਬਰ ਹੁੰਦੇ ਹਨ ।
b) ਮਨੋਨੀਤ ਮੈਂਬਰ ਇਸ ਚੋਣ ਵਿੱਚ ਹਿੱਸਾ ਨਹੀਂ ਲੈਂਦੇ ।
Question 5: ਸੰਸਦੀ ਪ੍ਰਣਾਲੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
Answer:
1. ਸੰਸਦੀ ਪ੍ਰਣਾਲੀ ਵਿੱਚ ਦੇਸ਼ ਦਾ ਮੁਖੀ ਨਾਮਮਾਤਰ ਕਾਰਜ ਪਾਲਿਕਾ ਹੁੰਦਾ ਹੈ ।
2. ਚੋਣਾਂ ਤੋਂ ਬਾਅਦ ਲੋਕ ਸਭਾ ਵਿੱਚ ਜਿਸ ਰਾਜਨੀਤਿਕ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ, ਉਹ ਸਰਕਾਰ ਬਣਾਉਂਦਾ ਹੈ ।
Exam Tips:
a) ਨਾਮ-ਮਾਤਰ ਮੁਖੀ ਅਤੇ ਬਹੁਮਤ ਵਾਲੀ ਸਰਕਾਰ ਸਭ ਤੋਂ ਆਮ ਵਿਸ਼ੇਸ਼ਤਾਵਾਂ ਹਨ ।
b) ਦੋ ਵਿਸ਼ੇਸ਼ਤਾਵਾਂ ਲਿਖਣ ਲਈ ਦੋ ਵੱਖਰੇ ਵਾਕ ਬਣਾਓ ।
Question 6: ਭਾਰਤ ਵਿੱਚ ਸੰਸਦ ਦੇ ਹੇਠਲੇ ਸਦਨ ਨੂੰ ਕੀ ਕਹਿੰਦੇ ਹਨ ?
Answer:
ਲੋਕ ਸਭਾ ਭਾਰਤੀ ਸੰਸਦ ਦਾ ਹੇਠਲਾ ਸਦਨ ਹੈ ।
Exam Tips:
a) ਹੇਠਲਾ ਸਦਨ ਲੋਕ ਸਭਾ ਹੈ ।
b) ਇਸਦੇ ਮੈਂਬਰ ਲੋਕਾਂ ਵੱਲੋਂ ਸਿੱਧੇ ਚੁਣੇ ਜਾਂਦੇ ਹਨ ।
Question 7: ਰਾਜ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ ?
Answer:
ਰਾਸ਼ਟਰਪਤੀ ਰਾਜ ਸਭਾ ਵਿੱਚ 12 ਮੈਂਬਰ ਨਾਮਜ਼ਦ ਕਰ ਸਕਦਾ ਹੈ, ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਅਤੇ
ਸਮਾਜ ਸੇਵਾ ਦੇ ਖੇਤਰ ਵਿੱਚ ਵਿਵਹਾਰਿਕ ਅਨੁਭਵ ਅਤੇ ਵਿਸ਼ੇਸ਼ ਗਿਆਨ ਪ੍ਰਾਪਤ ਹੁੰਦਾ ਹੈ ।
Exam Tips:
a) ਰਾਸ਼ਟਰਪਤੀ ਰਾਜ ਸਭਾ ਲਈ 12 ਮੈਂਬਰ ਨਾਮਜ਼ਦ ਕਰਦਾ ਹੈ ।
b) ਇਹ ਮੈਂਬਰ ਸਾਹਿਤ, ਕਲਾ, ਵਿਗਿਆਨ ਜਾਂ ਸਮਾਜ ਸੇਵਾ ਦੇ ਮਾਹਿਰ ਹੁੰਦੇ ਹਨ ।
Question 8: ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
Answer:
ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ਪਰ ਇੱਕ ਤਿਹਾਈ ਮੈਂਬਰ ਦੋ ਸਾਲਾਂ ਬਾਅਦ
ਰਿਟਾਇਰ ਹੋ ਜਾਂਦੇ ਹਨ ।
Exam Tips:
a) ਰਾਜ ਸਭਾ ਦਾ ਕਾਰਜਕਾਲ 6 ਸਾਲ ਹੈ ।
b) ਹਰ ਦੋ ਸਾਲ ਬਾਅਦ ਇੱਕ ਤਿਹਾਈ ਮੈਂਬਰ ਰਿਟਾਇਰ ਹੁੰਦੇ ਹਨ ।
Question 9: ਕੈਨੇਡਾ ਅਤੇ ਆਸਟਰੇਲੀਆ ਵਿੱਚ ਦੇਸ਼ ਦੇ ਮੁਖੀ ਦੇ ਅਹੁਦੇ ਦਾ ਕੀ ਨਾਂ ਹੈ ?
Answer:
ਕੈਨੇਡਾ ਅਤੇ ਆਸਟਰੇਲੀਆ ਵਿੱਚ ਦੇਸ਼ ਦੇ ਮੁਖੀ ਨੂੰ ਗਵਰਨਰ ਜਨਰਲ ਕਹਿੰਦੇ ਹਨ ।
Exam Tips:
a) ਕੈਨੇਡਾ ਅਤੇ ਆਸਟਰੇਲੀਆ ਵਿੱਚ ਦੇਸ਼ ਦਾ ਮੁਖੀ ਗਵਰਨਰ ਜਨਰਲ ਕਹਾਉਂਦਾ ਹੈ ।
b) ਇਹ ਬਰਤਾਨਵੀ ਪਰੰਪਰਾ ਨਾਲ ਜੁੜਿਆ ਹੋਇਆ ਅਹੁਦਾ ਹੈ ।
Question 10: ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ ?
Answer:
ਰਾਸ਼ਟਰਪਤੀ ।
Exam Tips:
a) ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨੂੰ ਸਹੁੰ ਕੇਂਦਰ ਵਿੱਚ ਰਾਸ਼ਟਰਪਤੀ ਚੁਕਾਉਂਦਾ ਹੈ ।
b) ਰਾਜ ਮੰਤਰੀਆਂ ਨੂੰ ਰਾਜਪਾਲ ਸਹੁੰ ਚੁਕਾਉਂਦਾ ਹੈ, ਇਹ ਫਰਕ ਯਾਦ ਰੱਖੋ ।
Question 11: ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ?
Answer:
ਪ੍ਰਧਾਨ ਮੰਤਰੀ ।
Exam Tips:
a) ਮੰਤਰੀ ਮੰਡਲ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਦਾ ਹੈ ।
b) ਪ੍ਰਧਾਨ ਮੰਤਰੀ ਸਰਕਾਰ ਦਾ ਮੁਖੀ ਹੈ ।
Question 12: ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸੀ ਸੰਬੰਧਾਂ ਦੇ ਆਧਾਰ ਉੱਤੇ ਸ਼ਾਸਨ ਪ੍ਰਣਾਲੀ ਦੇ ਕਿਹੜੇ ਦੋ ਰੂਪ ਹੁੰਦੇ ਹਨ ?
Answer:
ਬਜਟ ਅਤੇ ਵਿੱਤੀ ਬਿਲ ਸਭ ਤੋਂ ਪਹਿਲਾਂ ਲੋਕ ਸਭਾ ਵਿੱਚ ਪੇਸ਼ ਕੀਤੇ ਜਾ ਸਕਦੇ ਹਨ ।
ਰਾਜ ਸਭਾ ਵੱਧ ਤੋਂ ਵੱਧ ਬਿਲ ਨੂੰ 14 ਦਿਨ ਤੱਕ ਰੋਕ ਸਕਦੀ ਹੈ ।
ਦੇਸ਼ ਦੇ ਪੈਸੇ ਉੱਤੇ ਅਸਲੀ ਨਿਯੰਤਰਣ ਲੋਕ ਸਭਾ ਦਾ ਹੀ ਹੁੰਦਾ ਹੈ ।
Exam Tips:
a) ਸੰਸਦੀ ਪ੍ਰਣਾਲੀ ਵਿੱਚ ਮੰਤਰੀ ਮੰਡਲ ਵਿਧਾਨ ਪਾਲਿਕਾ ਪ੍ਰਤੀ ਜਵਾਬਦੇਹ ਹੁੰਦਾ ਹੈ ।
b) ਪ੍ਰਧਾਨਾਤਮਕ ਪ੍ਰਣਾਲੀ ਵਿੱਚ ਕਾਰਜ ਪਾਲਿਕਾ ਵਿਧਾਨ ਪਾਲਿਕਾ ਤੋਂ ਨਹੀਂ ਹਟਾਈ ਜਾ ਸਕਦੀ ।
Question 13: ਸੰਸਦੀ ਸ਼ਾਸਨ ਪ੍ਰਣਾਲੀ ਕਿਹੜੇ ਦੇਸ਼ ਤੋਂ ਲਈ ਗਈ ਹੈ ?
Answer:
ਸਾਧਾਰਨ ਬਿਲ ਰਾਜ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ।
ਦੋ ਤਿਹਾਈ ਬਹੁਮਤ ਨਾਲ ਰਾਜ ਸਭਾ ਇੱਕ ਨਵੀਂ ਅਖਿਲ ਭਾਰਤੀ ਸੇਵਾ ਸ਼ੁਰੂ ਕਰ ਸਕਦੀ ਹੈ ।
ਸੰਵਿਧਾਨਿਕ ਸੋਧ ਦੇ ਮਾਮਲੇ ਵਿੱਚ ਰਾਜ ਸਭਾ ਨੂੰ ਲੋਕ ਸਭਾ ਦੇ ਬਰਾਬਰ ਸ਼ਕਤੀਆਂ ਪ੍ਰਾਪਤ ਹਨ ।
Exam Tips:
a) ਸੰਸਦੀ ਪ੍ਰਣਾਲੀ ਇੰਗਲੈਂਡ ਤੋਂ ਲਈ ਗਈ ਹੈ ।
b) ਅਮਰੀਕਾ ਦੀ ਪ੍ਰਧਾਨਾਤਮਕ ਪ੍ਰਣਾਲੀ ਨਾਲ ਫਰਕ ਲਿਖੋ ।
Question 14: ਇੰਗਲੈਂਡ ਵਿੱਚ ਸੰਸਦ ਦੇ ਹੇਠਲੇ ਤੇ ਉੱਪਰਲੇ ਸਦਨ ਨੂੰ ਕੀ ਕਹਿੰਦੇ ਹਨ ?
Answer:
ਇੰਗਲੈਂਡ ਵਿੱਚ ਸੰਸਦ ਦੇ ਹੇਠਲੇ ਸਦਨ ਨੂੰ ਹਾਊਸ ਆਫ਼ ਕਾਮਨਜ਼ (House of Commons) ਅਤੇ ਉੱਪਰਲੇ
ਸਦਨ ਨੂੰ ਹਾਊਸ ਆਫ਼ ਲਾਰਡਸ (House of Lords) ਕਿਹਾ ਜਾਂਦਾ ਹੈ ।
Exam Tips:
a) ਇੰਗਲੈਂਡ ਦੇ ਦੋਵੇਂ ਸਦਨਾਂ ਦੇ ਨਾਮ ਅੰਗਰੇਜ਼ੀ ਵਿੱਚ ਬ੍ਰੈਕਟ ਵਿੱਚ ਲਿਖੋ ।
b) ਹੇਠਲਾ ਸਦਨ ਕਾਮਨਜ਼ ਅਤੇ ਉੱਪਰਲਾ ਲਾਰਡਸ ਹੈ ।
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
Answer:
ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਸ ਦਲ ਜਾਂ ਦਲਾਂ ਦੇ ਗਠਬੰਧਨ ਨੂੰ ਬਹੁਮਤ ਪ੍ਰਾਪਤ ਹੋ ਜਾਂਦਾ ਹੈ, ਉਹ
ਆਪਣਾ ਇੱਕ ਨੇਤਾ ਚੁਣਦਾ ਹੈ ਅਤੇ ਉਸ ਨੇਤਾ ਨੂੰ ਰਾਸ਼ਟਰਪਤੀ ਸਰਕਾਰ ਬਨਾਉਣ ਲਈ ਸੱਦਾ ਦਿੰਦਾ ਹੈ । ਉਸ
ਨੇਤਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੰਦੇ ਹਨ ਅਤੇ ਪ੍ਰਧਾਨ ਮੰਤਰੀ ਦੀ ਸਲਾਹ ਉੱਤੇ ਮੰਤਰੀ
ਮੰਡਲ ਦੀ ਨਿਯੁਕਤੀ ਹੋ ਜਾਂਦੀ ਹੈ ।
Exam Tips:
a) ਲੋਕ ਸਭਾ ਦੇ ਬਹੁਮਤ ਵਾਲੇ ਦਲ ਦਾ ਨੇਤਾ ਹੀ ਪ੍ਰਧਾਨ ਮੰਤਰੀ ਬਣਦਾ ਹੈ ।
b) ਰਾਸ਼ਟਰਪਤੀ ਸਿਰਫ਼ ਇਸ ਅਨੁਸਾਰ ਨਿਯੁਕਤੀ ਕਰਦਾ ਹੈ ।
Question 2: ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਤੋਂ ਕੀ ਭਾਵ ਹੈ ?
Answer:
ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਦਾ ਅਰਥ ਹੈ ਕਿ ਪੁਰਾ ਮੰਤਰੀ ਮੰਡਲ ਸੰਸਦ ਜਾਂ ਵਿਧਾਨ ਪਾਲਿਕਾ
ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ । ਇਸਦਾ ਅਰਥ ਹੈ ਕਿ ਚਾਹੇ ਕੋਈ ਮੰਤਰੀ ਮੰਤਰੀ ਮੰਡਲ ਦੇ ਕਿਸੇ ਫੈਸਲੇ
ਨਾਲ ਸਹਿਮਤ ਨਾ ਹੋਵੇ ਪਰ ਉਸਨੂੰ ਸੰਸਦ ਦੇ ਅੰਦਰ ਉਸ ਫੈਸਲੇ ਦਾ ਸਮਰਥਨ ਕਰਨਾ ਹੀ ਪੈਂਦਾ ਹੈ ।
ਜੇਕਰ ਸੰਸਦ ਵਿੱਚ ਕਿਸੇ ਮੰਤਰੀ ਵਿਰੁੱਧ ਨਿੰ ਦਾ ਪ੍ਰਸਤਾਵ ਜਾਂ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਵੇ ਤਾਂ
ਇਸ ਨੂੰ ਪੂਰੇ ਮੰਤਰੀ ਮੰਡਲ ਦੇ ਵਿਰੁੱਧ ਅਵਿਸ਼ਵਾਸ ਸਮਝਿਆ ਜਾਂਦਾ ਹੈ ਅਤੇ ਪ੍ਰਧਾਨ ਮੰਤਰੀ ਅਤੇ ਪੂਰੇ
ਮੰਤਰੀ ਮੰਡਲ ਨੂੰ ਅਸਤੀਫਾ ਦੇਣਾ ਪੈਂਦਾ ਹੈ ।
ਸੰਸਦ ਦੇ ਮੈਂਬਰ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਨਾਲ ਸੰਬੰਧਿਤ ਪ੍ਰਸ਼ਨ ਵੀ ਪੁੱਛ ਸਕਦੇ ਹਨ ।
Exam Tips:
a) ਸਮੂਹਿਕ ਜ਼ਿੰਮੇਵਾਰੀ ਦਾ ਅਰਥ ਲੋਕ ਸਭਾ ਪ੍ਰਤੀ ਇਕੱਠੀ ਜਵਾਬਦੇਹੀ ਹੈ ।
b) ਇੱਕ ਮੰਤਰੀ ਖ਼ਿਲਾਫ਼ ਅਵਿਸ਼ਵਾਸ ਪਾਸ ਹੋਵੇ ਤਾਂ ਸਾਰੇ ਅਸਤੀਫਾ ਦਿੰਦੇ ਹਨ ।
Question 3: ਵਿਧਾਨ ਪਾਲਿਕਾ ਮੰਤਰੀਆਂ ਉੱਤੇ ਕਿਹੜੇ ਢੰਗਾਂ ਨਾਲ ਨਿਯੰਤਰਣ ਰੱਖਦੀ ਹੈ ?
Answer:
ਸੰਸਦ ਦੇ ਮੈਂਬਰ ਮੰਤਰੀਆਂ ਤੋਂ ਉਨ੍ਹਾਂ ਦੇ ਵਿਭਾਗਾਂ ਬਾਰੇ ਪ੍ਰਸ਼ਨ ਪੁੱਛ ਸਕਦੇ ਹਨ ਅਤੇ ਬਹਿਸ ਕਰ ਸਕਦੇ ਹਨ ।
ਕੰਮ ਰੋਕੋ ਪ੍ਰਸਤਾਵ ਰਾਹੀਂ ਕਿਸੇ ਗੰਭੀਰ ਮਸਲੇ ਉੱਤੇ ਸਰਕਾਰ ਦੀ ਆਲੋਚਨਾ ਹੁੰਦੀ ਹੈ ।
ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਸੰਸਦ ਮੰਤਰੀ ਮੰਡਲ ਨੂੰ ਪਦ ਤੋਂ ਹਟਾ ਸਕਦੀ ਹੈ ।
Exam Tips:
a) ਪ੍ਰਸ਼ਨ, ਬਹਿਸ ਅਤੇ ਕੰਮ ਰੋਕੋ ਪ੍ਰਸਤਾਵ ਤਿੰਨ ਤਰੀਕੇ ਹਨ ।
b) ਅਵਿਸ਼ਵਾਸ ਪ੍ਰਸਤਾਵ ਸਭ ਤੋਂ ਸਖ਼ਤ ਤਰੀਕਾ ਹੈ ।
Question 4: ਪ੍ਰਧਾਨ ਮੰਤਰੀ ਦੇ ਕੋਈ ਤਿੰਨ ਕੰਮਾਂ ਦਾ ਸੰਖੇਪ ਵਿੱਚ ਵਰਣਨ ਕਰੋ ।
Answer:
1. ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਗਠਨ ਕਰਦਾ ਹੈ ।
2. ਉਹ ਵੱਖ-ਵੱਖ ਮੰਤਰੀਆਂ ਨੂੰ ਉਹਨਾਂ ਦੇ ਮੰਤਰਾਲੇ ਵੰਡਦਾ ਹੈ ।
3. ਪ੍ਰਧਾਨ ਮੰਤਰੀ ਰਾਸ਼ਟਰਪਤੀ ਅਤੇ ਮੰਤਰੀ ਮੰਡਲ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ ।
4. ਉਹ ਰਾਸ਼ਟਰਪਤੀ ਨੂੰ ਸਲਾਹ ਦੇ ਕੇ ਲੋਕ ਸਭਾ ਨੂੰ ਉਸਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਵੀ ਭੰਗ ਕਰਵਾ
ਸਕਦਾ ਹੈ ।
5. ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।
Exam Tips:
a) ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਗਠਨ ਅਤੇ ਤਾਲਮੇਲ ਕਰਦਾ ਹੈ ।
b) ਰਾਸ਼ਟਰਪਤੀ ਦਾ ਮੁੱਖ ਸਲਾਹਕਾਰ ਵੀ ਪ੍ਰਧਾਨ ਮੰਤਰੀ ਹੁੰਦਾ ਹੈ ।
Question 5: ਲੋਕ ਸਭਾ ਦੀ ਬਣਤਰ ਤੇ ਨੋਟ ਲਿਖੋ ।
Answer:
ਲੋਕ ਸਭਾ ਨੂੰ ਹੇਠਲਾ ਸਦਨ ਵੀ ਕਿਹਾ ਜਾਂਦਾ ਹੈ ਇਸਦੇ ਵੱਧ ਤੋਂ ਵੱਧ 552 ਮੈਂਬਰ ਹੋ ਸਕਦੇ ਹਨ । ਇਹਨਾਂ 552
ਵਿਚੋਂ 530 ਮੈਂਬਰ ਰਾਜਾਂ ਵਿਚੋਂ ਚੁਣ ਕੇ ਆਉਂਦੇ ਹਨ, 20 ਮੈਂਬਰ ਕੇਂਦਰ ਸ਼ਾਸ਼ਿਤ ਦੇਸ਼ਾਂ ਤੋਂ ਚੁਣ ਕੇ ਆਉਂਦੇ ਹਨ
ਅਤੇ 2 ਮੈਂਬਰਾਂ
ਨੂੰ ਰਾਸ਼ਟਰਪਤੀ ਐਂਗਲੋ ਇੰਡੀਅਨ ਸਮੁਦਾਇ (Anglo Indian Community) ਦੇ ਮੈਂਬਰਾਂ
ਵਿੱਚੋਂ ਨਿਯੁਕਤ ਕਰੇਗਾ ਜੇਕਰ ਉਸਨੂੰ ਲਗੇਗਾ ਕਿ ਇਨ੍ਹਾਂ ਦਾ ਲੋਕ ਸਭਾ ਵਿੱਚ ਪ੍ਰਤੀਨਿਧੀਤੱਵ ਨਹੀਂ ਹੈ ।
ਵਰਤਮਾਨ ਵਿੱਚ ਲੋਕ ਸਭਾ ਦੇ 545 ਮੈਬਰ ਹਨ ਜਿਨਾਂ ਵਿੱਚ 530 ਰਾਜਾਂ ਤੋਂ, 13 ਕੇਂਦਰ ਸ਼ਾਸ਼ਿਤ ਦੇਸ਼ਾਂ ਤੋਂ ਚੁਣ ਕੇ
ਆਉਂਦੇ ਹਨ ਅਤੇ 2 ਮੈਂਬਰਾਂ ਨੂੰ ਰਾਸ਼ਟਰਪਤੀ ਨੇ ਮਨੋਨੀਤ ਕੀਤਾ ਹੈ।
Exam Tips:
a) ਲੋਕ ਸਭਾ ਵਿੱਚ ਵੱਧ ਤੋਂ ਵੱਧ 552 ਮੈਂਬਰ ਹੋ ਸਕਦੇ ਹਨ ।
b) ਅਜੋਕੀ ਗਿਣਤੀ ਦੀ ਪੁਸ਼ਟੀ ਅਧਿਕਾਰਤ ਸਰੋਤ ਤੋਂ ਕਰੋ ।
Question 6: ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
Answer:
ਰਾਜ ਸਭਾ ਦੇ ਵੱਧ ਤੋਂ ਵੱਧ 250 ਮੈਂਬਰ ਹੁੰਦੇ ਹਨ । ਇਹਨਾਂ 250 ਵਿੱਚੋਂ 238 ਮੈਂਬਰ ਰਾਜਾਂ ਤੋਂ ਚੁਣ ਕੇ ਆਉਂਦੇ
ਹਨ ਅਤੇ 12 ਮੈਂਬਰਾਂ ਨੂੰ ਰਾਸ਼ਟਰਪਤੀ ਮਨੋਨੀਤ ਕਰਦਾ ਹੈ ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਅਤੇ ਸਮਾਜ
ਸੇਵਾ ਦਾ ਵਿਸ਼ੇਸ਼ ਗਿਆਨ ਅਤੇ ਵਿਵਹਾਰਿਕ ਅਨੁਭਵ ਹੁੰਦਾ ਹੈ । 238 ਮੈਂਬਰਾਂ ਨੂੰ ਰਾਜ ਵਿਧਾਨ ਸਭਾਵਾਂ ਦੇ ਚੁਣੇ
ਹੋਏ ਮੈਂਬਰਾਂ ਵਲੋਂ ਅਨੁਪਾਤਿਕ ਪ੍ਰਤੀਨਿਧੀਤੱਵ ਉੱਤੇ ਇੱਕ ਬਦਲਵੀ ਵੋਟ ਨਾਲ ਚੁਣਿਆ ਜਾਂਦਾ ਹੈ ।
Exam Tips:
a) ਰਾਜ ਸਭਾ ਦੇ ਮੈਂਬਰ ਵਿਧਾਨ ਸਭਾ ਮੈਂਬਰਾਂ ਵੱਲੋਂ ਅਸਿੱਧੀ ਚੋਣ ਨਾਲ ਆਉਂਦੇ ਹਨ ।
b) 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ, ਇਹ ਵੀ ਲਿਖੋ ।
Question 7: ਰਾਸ਼ਟਰਪਤੀ ਦੀਆਂ ਕੋਈ ਚਾਰ ਸ਼ਕਤੀਆਂ ਲਿਖੋ ।
Answer:
ਰਾਸ਼ਟਰਪਤੀ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਇਸ ਪ੍ਰਕਾਰ ਹੈ-
1. ਸ਼ਾਸਕੀ ਸ਼ਕਤੀਆਂ-ਭਾਰਤ ਦਾ ਸਾਰਾ ਪ੍ਰਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ ਚਲਦਾ ਹੈ ਅਤੇ ਭਾਰਤ
ਸਰਕਾਰ ਦੇ ਫੈਸਲੇ ਉਸਦੇ ਨਾਮ ਉੱਤੇ ਚਲਦੇ ਹਨ ।
2. ਮੰਤਰੀ ਮੰਡਲ ਨਾਲ ਸੰਬੰਧਿਤ ਸ਼ਕਤੀਆਂ-ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ਅਤੇ
ਉਸਦੀ ਸਲਾਹ ਨਾਲ ਹੋਰ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ । ਉਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ
ਮੰਤਰੀਆਂ ਨੂੰ ਹਟਾ ਵੀ ਸਕਦਾ ਹੈ ।
3. ਸੈਨਿਕ ਸ਼ਕਤੀਆ-ਰਾਸ਼ਟਰਪਤੀ ਦੇਸ਼ ਦੀਆਂ ਸਾਰੀਆਂ ਸੈਨਾਵਾਂ ਦਾ ਸਰਵਉੱਚ ਸੈਨਾਪਤੀ ਹੈ । ਉਹ ਥਲ
ਸੈਨਾ, ਵਾਯੂ ਸੈਨਾ ਅਤੇ ਜਲ ਸੈਨਾ ਦੇ ਪ੍ਰਧਾਨਾਂ ਦੀ ਨਿਯੁਕਤੀ ਕਰਦਾ ਹੈ ।
4. ਰਾਜਪਾਲਾਂ ਦੀ ਨਿਯੁਕਤੀ-ਰਾਸ਼ਟਰਪਤੀ ਰਾਜਾਂ ਦੇ ਰਾਜਪਾਲਾਂ ਨੂੰ ਆਪਣੇ ਪ੍ਰਤੀਨਿਧੀ ਦੇ ਰੂਪ ਵਿੱਚ
ਨਿਯੁਕਤ ਕਰਦਾ ਹੈ ।
Exam Tips:
a) ਪ੍ਰਸ਼ਾਸਨਿਕ, ਸੈਨਿਕ, ਵਿਧਾਨਿਕ ਜਾਂ ਨਿਆਂਕਾਰੀ ਸ਼ਕਤੀਆਂ ਵਿੱਚੋਂ ਕੋਈ ਚਾਰ ਚੁਣੋ ।
b) ਹਰ ਸ਼ਕਤੀ ਦੇ ਨਾਲ ਇੱਕ ਉਦਾਹਰਨ ਦਿਓ ।
Question 8: ਮੰਤਰੀ ਪ੍ਰੀਸ਼ਦ ਦੇ ਗਠਨ ਉੱਤੇ ਨੋਟ ਲਿਖੋ ।
Answer:
ਸੰਵਿਧਾਨ ਦੀ ਧਾਰਾ 75 ਦੇ ਅਨੁਸਾਰ ਇਹ ਵਿਵਸਥਾ ਕੀਤੀ ਗਈ ਹੈ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ
ਕਰੇਗਾ ਅਤੇ ਉਸਦੀ ਸਲਾਹ ਨਾਲ ਹੋਰ ਮੰਤਰੀਆਂ ਦੀ ਨਿਯੁਕਤੀ ਵੀ ਕਰੇਗਾ । ਪਰ ਰਾਸ਼ਟਰਪਤੀ
ਪ੍ਰਧਾਨ ਮੰਤਰੀ ਦੀ ਨਿਯੁਕਤੀ ਆਪਣੀ ਮਰਜ਼ੀ ਨਾਲ ਨਹੀਂ ਕਰ ਸਕੇਗਾ । ਜਿਸ ਰਾਜਨੀਤਿਕ ਦਲ ਨੂੰ ਲੋਕ ਸਭਾ
ਵਿੱਚ ਬਹੁਮਤ ਪ੍ਰਾਪਤ ਹੁੰਦਾ ਹੈ, ਉਸ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੰਦਾ ਹੈ ।
ਆਪਣੀ ਨਿਯੁਕਤੀ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੇ ਸਾਥੀਆਂ ਜਾਂ ਹੋਰ ਮੰਤਰੀਆਂ ਦੀ ਇੱਕ ਲਿਸਟ ਤਿਆਰ
ਕਰਦਾ ਹੈ ਅਤੇ ਰਾਸ਼ਟਰਪਤੀ ਉਨ੍ਹਾਂ ਨੂੰ ਮੰਤਰੀ ਨਿਯੁਕਤ ਕਰ ਦਿੰਦਾ ਹੈ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
Exam Tips:
a) ਮੰਤਰੀ ਮੰਡਲ ਦਾ ਗਠਨ ਸੰਵਿਧਾਨ ਦੀ ਧਾਰਾ 75 ਅਨੁਸਾਰ ਹੁੰਦਾ ਹੈ ।
b) ਪ੍ਰਧਾਨ ਮੰਤਰੀ ਦੀ ਸਲਾਹ ਨਾਲ ਰਾਸ਼ਟਰਪਤੀ ਮੰਤਰੀ ਨਿਯੁਕਤ ਕਰਦਾ ਹੈ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਰਾਜ ਸਭਾ ਦੀ ਬਣਤਰ ਉੱਤੇ ਨੋਟ ਲਿਖੋ ।
Answer:
ਰਾਜ ਸਭਾ ਦੇ ਵੱਧ ਤੋਂ ਵੱਧ 250 ਮੈਂਬਰ ਹੁੰਦੇ ਹਨ । ਇਹਨਾਂ 250 ਵਿੱਚੋਂ 238 ਮੈਂਬਰ ਰਾਜਾਂ ਤੋਂ ਚੁਣ ਕੇ ਆਉਂਦੇ
ਹਨ ਅਤੇ 12 ਮੈਂਬਰਾਂ ਨੂੰ ਰਾਸ਼ਟਰਪਤੀ ਮਨੋਨੀਤ ਕਰਦਾ ਹੈ ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਅਤੇ ਸਮਾਜ
ਸੇਵਾ ਦਾ ਵਿਸ਼ੇਸ਼ ਗਿਆਨ ਅਤੇ ਵਿਵਹਾਰਿਕ ਅਨੁਭਵ ਹੁੰਦਾ ਹੈ । 238 ਮੈਂਬਰਾਂ ਨੂੰ ਰਾਜ ਵਿਧਾਨਸਭਾਵਾਂ ਦੇ ਚੁਣੇ
ਹੋਏ ਮੈਂਬਰਾਂ ਵਲੋਂ ਅਨੁਪਾਤਿਕ ਪ੍ਰਤੀਨਿਧੀਤੱਵ ਉੱਤੇ ਇੱਕ ਬਦਲਵੀ ਵੋਟ ਨਾਲ ਚੁਣਿਆ ਜਾਂਦਾ ਹੈ ।
Exam Tips:
a) ਰਾਜ ਸਭਾ ਦੀ ਵੱਧ ਤੋਂ ਵੱਧ ਗਿਣਤੀ 250 ਹੈ ।
b) ਚੁਣੇ ਜਾਣ ਦੇ ਢੰਗਾਂ ਵਿੱਚ ਫਰਕ ਵੀ ਲਿਖੋ ।
Question 2: ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਉੱਤੇ ਇੱਕ ਨੋਟ ਲਿਖੋ ।
Answer:
ਭਾਰਤ ਦੇ ਰਾਜ ਪ੍ਰਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਬਹੁਤ ਮਹੱਤਵਪੂਰਨ ਸਥਾਨ ਪ੍ਰਾਪਤ ਹੈ । ਰਾਸ਼ਟਰਪਤੀ ਰਾਜ ਦਾ
ਮੁਖੀਆ ਹੈ ਜਦਕਿ ਪ੍ਰਧਾਨ ਮੰਤਰੀ ਸਰਕਾਰ ਦਾ ਮੁਖੀਆ ਹੈ । ਪ੍ਰਧਾਨ ਮੰਤਰੀ ਦੇਸ਼ ਦਾ ਅਸਲੀ ਸ਼ਾਸਕ ਹੈ ।
ਨਿਯੁਕਤੀ-ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ । ਰਾਸ਼ਟਰਪਤੀ ਆਪਣੀ ਇੱਛਾ ਨਾਲ ਕਿਸੇ ਨੂੰ
ਪ੍ਰਧਾਨ ਮੰਤਰੀ ਨਹੀਂ ਬਣਾ ਸਕਦਾ । ਉਹ ਸਿਰਫ ਉਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ਜਿਸ ਨੂੰ
ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਹੁੰਦਾ ਹੈ । ਪ੍ਰਧਾਨ ਮੰਤਰੀ ਦੇ ਕੰਮ ਅਤੇ ਸ਼ਕਤੀਆਂ –
1. ਮੰਤਰੀ ਮੰਡਲ ਦਾ ਨੇਤਾ-ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਨੇਤਾ ਹੁੰਦਾ ਹੈ । ਮੰਤਰੀ ਮੰਡਲ ਨੂੰ ਬਨਾਉਣ
ਵਾਲਾ ਅਤੇ ਖਤਮ ਕਰਨ ਵਾਲਾ ਪ੍ਰਧਾਨ ਮੰਤਰੀ ਹੁੰਦਾ ਹੈ ।
2. ਮੰਤਰੀ ਮੰਡਲ ਦੀ ਨਿਯੁਕਤੀ-ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਹੋਰ ਮੰਤਰੀਆਂ ਦੀ
ਨਿਯੁਕਤੀ ਕਰਦਾ ਹੈ ।
3. ਮੰਤਰੀ ਮੰਡਲ ਦਾ ਮੁਖੀ-ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਮੁਖੀ ਹੁੰਦਾ ਹੈ । ਮੰਤਰੀ ਮੰਡਲ ਦੇ
ਜ਼ਿਆਦਾਤਰ ਫੈਸਲੇ ਅਸਲ ਵਿੱਚ ਉਸਦੇ ਹੀ ਫੈਸਲੇ ਹੁੰਦੇ ਹਨ।
4. ਵਿਭਾਗਾਂ ਦੀ ਵੰਡ-ਪ੍ਰਧਾਨ ਮੰਤਰੀ ਆਪਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰਦਾ ਹੈ ।
5. ਮੰਤਰੀਆਂ ਨੂੰ ਹਟਾਉਣਾ-ਜੇਕਰ ਪ੍ਰਧਾਨ ਮੰਤਰੀ ਕਿਸੇ ਮੰਤਰੀ ਦੇ ਕੰਮ ਤੋਂ ਖੁਸ਼ ਨਾ ਹੋਵੇ ਤਾਂ ਉਸਨੂੰ ਉਹ
ਉਸਦੇ ਪਦ ਤੋਂ ਹਟਾ ਵੀ ਸਕਦਾ ਹੈ ਜਾਂ ਉਸਦਾ ਵਿਭਾਗ ਵੀ ਬਦਲ ਸਕਦਾ ਹੈ ।
6. ਤਾਲਮੇਲ ਬਨਾਉਣਾ-ਪ੍ਰਧਾਨ ਮੰਤਰੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਉਨ੍ਹਾਂ ਦੇ ਕੰਮਾਂ ਵਿੱਚ
ਤਾਲਮੇਲ ਰੱਖਦਾ ਹੈ ।
7. ਰਾਸ਼ਟਰਪਤੀ ਦਾ ਮੁੱਖ ਸਲਾਹਕਾਰ-ਰਾਸ਼ਟਰਪਤੀ ਪ੍ਰਸ਼ਾਸਨ ਦੇ ਹਰੇਕ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੀ
ਸਲਾਹ ਲੈਂਦਾ ਹੈ । ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਅਨੁਸਾਰ ਹੀ ਸ਼ਾਸਨ ਚਲਾਉਣਾ ਪੈਂਦਾ
ਹੈ ।
8. ਸੰਸਦ ਦਾ ਨੇਤਾ-ਪ੍ਰਧਾਨ ਮੰਤਰੀ ਨੂੰ ਸੰਸਦ ਦਾ ਨੇਤਾ ਮੰਨਿਆ ਜਾਂਦਾ ਹੈ । ਸਰਕਾਰ ਦੀਆਂ ਨੀਤੀਆਂ
ਦੀਆਂ ਮਹੱਤਵਪੂਰਨ ਘੋਸ਼ਣਾਵਾਂ ਪ੍ਰਧਾਨ ਮੰਤਰੀ ਹੀ ਕਰਦਾ ਹੈ ।
9. ਲੋਕ ਸਭਾ ਨੂੰ ਭੰਗ ਕਰਨ ਦਾ ਅਧਿਕਾਰ-ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਸਲਾਹ ਦੇ ਕੇ ਲੋਕ ਸਭਾ ਨੂੰ
ਭੰਗ ਕਰਵਾ ਸਕਦਾ ਹੈ ।
Exam Tips:
a) ਪ੍ਰਧਾਨ ਮੰਤਰੀ ਸਰਕਾਰ ਦਾ ਅਸਲ ਨੇਤਾ ਹੁੰਦਾ ਹੈ ।
b) ਰਾਸ਼ਟਰਪਤੀ ਸੰਵਿਧਾਨਿਕ ਮੁਖੀ ਹੁੰਦਾ ਹੈ ।
Question 3: ਰਾਸ਼ਟਰਪਤੀ ਚੁਣੇ ਜਾਣ ਲਈ ਯੋਗਤਾਵਾਂ, ਚੋਣ ਅਤੇ ਕਾਰਜਕਾਲ ਦਾ ਸੰਖੇਪ ਵਿੱਚ ਵਰਣਨ ਕਰੋ ।
Answer:
ਰਾਸ਼ਟਰਪਤੀ ਨੂੰ ਦੇਸ਼ ਦਾ ਸੰਵਿਧਾਨਿਕ ਮੁਖੀ ਕਿਹਾ ਜਾਂਦਾ ਹੈ । ਚੋਣ ਲਈ ਯੋਗਤਾਉਹ ਭਾਰਤ ਦਾ ਨਾਗਰਿਕ ਹੋਵੇ ।
ਉਸਦੀ ਉਮਰ 35 ਸਾਲ ਤੋਂ ਉਪਰ ਹੋਵੇ ।
ਉਸ ਵਿੱਚ ਲੋਕ ਸਭਾ ਦਾ ਮੈਂਬਰ ਬਣਨ ਦੀਆਂ ਸਾਰੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ ।
ਉਹ ਕੇਂਦਰੀ ਸਰਕਾਰ ਜਾਂ ਰਾਜ ਸਰਕਾਰਾਂ ਦੇ ਕਿਸੇ ਲਾਭ ਦੇ ਪਦ ਉੱਤੇ ਨਾਂ ਹੋਵੇ ।
ਚੋਣ-ਭਾਰਤ ਦੇ ਰਾਸ਼ਟਰਪਤੀ ਨੂੰ ਅਪ੍ਰਤੱਖ ਢੰਗ ਨਾਲ ਚੁਣਿਆ ਜਾਂਦਾ ਹੈ । ਉਸ ਨੂੰ ਇੱਕ ਨਿਰਵਾਚਕ ਮੰਡਲ
(Electoral College) ਵਲੋਂ ਚੁਣਿਆ ਜਾਂਦਾ ਹੈ ਜਿਸ ਵਿੱਚ ਲੋਕ ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ
(ਦਿੱਲੀ ਅਤੇ ਪੁਡੁਚੇਰੀ ਵੀ ਦੇ ਸਿਰਫ ਚੁਣੇ ਹੋਏ ਮੈਂਬਰ ਹੁੰਦੇ ਹਨ । ਮਨੋਨੀਤ ਮੈਂਬਰ ਇਹਨਾਂ ਚੋਣਾਂ ਵਿੱਚ ਭਾਗ ਨਹੀਂ
ਲੈ ਸਕਦੇ । ਕਾਰਜ ਕਾਲ-ਭਾਰਤ ਦੇ ਰਾਸ਼ਟਰਪਤੀ ਨੂੰ 5 ਸਾਲ ਲਈ ਚੁਣਿਆ ਜਾਂਦਾ ਹੈ ਪਰ ਉਸ ਉੱਤੇ ਮਹਾਂਦੋਸ਼
ਦਾ ਮਹਾਂਭਿਯੋਗ (Impeachment) ਲਗਾ ਕੇ 5 ਸਾਲ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ । ਨਵੇਂ
ਰਾਸ਼ਟਰਪਤੀ ਨੂੰ ਕਾਰਜਕਾਰੀ ਰਾਸ਼ਟਰਪਤੀ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਹੀ ਚੁਣ ਲਿਆ ਜਾਂਦਾ ਹੈ । ਜੇਕਰ
ਅਜਿਹਾ ਨਾਂ ਹੋਵੇ ਤਾਂ ਕਾਰਜਕਾਰੀ ਰਾਸ਼ਟਰਪਤੀ ਉਸ ਸਮੇਂ ਤੱਕ ਰਹਿੰਦਾ ਹੈ ਜਦੋਂ ਤੱਕ ਨਵੇਂ ਰਾਸ਼ਟਰਪਤੀ ਨਹੀਂ
ਚੁਣ ਲਏ ਜਾਂਦੇ । ਜੇਕਰ ਰਾਸ਼ਟਰਪਤੀ ਅਸਤੀਫ਼ਾ ਦੇ ਦੇਣ ਜਾਂ ਉਸ ਨੂੰ ਮਹਾਂਭਿਯੋਗ ਪਾਸ ਕਰਕੇ ਹਟਾ ਦਿੱਤਾ ਜਾਵੇ
ਤਾਂ ਛੇ ਮਹੀਨੇ ਦੇ ਅੰਦਰ-ਅੰਦਰ ਨਵੇਂ ਰਾਸ਼ਟਰਪਤੀ ਨੂੰ ਚੁਣਨਾ ਹੀ ਪੈਂਦਾ ਹੈ । ਇਸ ਸਥਿਤੀ ਵਿੱਚ ਉਪਰਾਸ਼ਟਰਪਤੀ ਰਾਸ਼ਟਰਪਤੀ ਦੇ ਤੌਰ ਉੱਤੇ ਕੰਮ ਕਰਦਾ ਹੈ ।
Exam Tips:
a) ਰਾਸ਼ਟਰਪਤੀ ਬਣਨ ਲਈ ਉਮਰ 35 ਸਾਲ ਹੋਣੀ ਚਾਹੀਦੀ ਹੈ ।
b) ਕਾਰਜਕਾਲ 5 ਸਾਲ ਹੈ ਅਤੇ ਚੋਣ ਨਿਰਵਾਚਕ ਮੰਡਲ ਕਰਦਾ ਹੈ ।
Question 4: ਮੰਤਰੀ ਪ੍ਰੀਸ਼ਦ ਦੀ ਸਮੂਹਿਕ ਅਤੇ ਵਿਅਕਤੀਗਤ ਜ਼ਿੰਮੇਵਾਰੀ ਤੋਂ ਕੀ ਭਾਵ ਹੈ ? ਵਿਆਖਿਆ ਕਰੋ । ਸਮੂਹਿਕ ਜ਼ਿੰਮੇਵਾਰੀ-ਭਾਰਤੀ ਸੰਵਿਧਾਨ ਦੀ ਧਾਰਾ 75 (3) ਵਿੱਚ ਸਪੱਸ਼ਟ ਹੈ ਕਿ ਮੰਤਰੀ ਮੰਡਲ ਸਮੂਹਿਕ ਰੂਪ ਨਾਲ ਲੋਕ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੈ । ਭਾਰਤੀ ਮੰਤਰੀ ਮੰਡਲ ਉਸ ਸਮੇਂ ਤੱਕ ਆਪਣੇ ਪਦ ਉੱਤੇ ਰਹਿ ਸਕਦਾ ਹੈ ਜਦੋਂ ਤੱਕ ਉਸਨੂੰ ਲੋਕ ਸਭਾ ਵਿੱਚ ਬਹੁਮਤ ਹੈ ਜਾਂ ਵਿਸ਼ਵਾਸ ਪ੍ਰਾਪਤ ਹੈ । ਜੇਕਰ ਲੋਕ ਸਭਾ ਦਾ ਬਹੁਮਤ ਮੰਤਰੀ ਮੰਡਲ ਦੇ ਵਿਰੁੱਧ ਹੋ ਜਾਵੇ ਤਾਂ ਉਸਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ । ਮੰਤਰੀ ਮੰਡਲ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਜੇਕਰ ਕਿਸੇ ਇੱਕ ਮੰਤਰੀ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਵੇ ਤਾਂ ਸਾਰੇ ਮੰਤਰੀਆਂ ਨੂੰ ਆਪਣਾ ਪਦ ਛੱਡਣਾ ਪੈ ਜਾਂਦਾ ਹੈ । ਵਿਅਕਤੀਗਤ ਜ਼ਿੰਮੇਵਾਰੀ-ਜੇਕਰ ਸਾਰੇ ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਤਾਂ ਉਨ੍ਹਾਂ ਦੀ ਕੁੱਝ ਵਿਅਕਤੀਗਤ ਜ਼ਿੰਮੇਵਾਰੀ ਵੀ ਹੈ । ਸਾਰੇ ਮੰਤਰੀ ਆਪਣੇ ਵਿਭਾਗ ਦੇ ਲਈ ਵਿਅਕਤੀਗਤ ਰੂਪ ਨਾਲ ਜ਼ਿੰਮੇਵਾਰ ਹੁੰਦੇ ਹਨ । ਜੇਕਰ ਕਿਸੇ ਵਿਭਾਗ ਦਾ ਕੰਮ ਠੀਕ ਢੰਗ ਨਾਲ ਨਾ ਚਲ ਰਿਹਾ ਹੋਵੇ ਤਾਂ ਪ੍ਰਧਾਨ ਮੰਤਰੀ ਉਸ ਤੋਂ ਅਸਤੀਫਾ ਵੀ ਮੰਗ ਸਕਦਾ ਹੈ । ਜੇਕਰ ਉਹ ਅਸਤੀਫਾ ਨਹੀਂ ਦਿੰਦਾ ਤਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਕਹਿ ਕੇ ਉਸਨੂੰ ਹਟਵਾ ਵੀ ਸਕਦਾ ਹੈ ।
Answer:
ਸਮੂਹਿਕ ਜ਼ਿੰਮੇਵਾਰੀ-ਭਾਰਤੀ ਸੰਵਿਧਾਨ ਦੀ ਧਾਰਾ 75(3) ਅਨੁਸਾਰ ਮੰਤਰੀ ਮੰਡਲ ਸਮੂਹਿਕ ਰੂਪ ਨਾਲ ਲੋਕ ਸਭਾ ਪ੍ਰਤੀ ਜ਼ਿੰਮੇਵਾਰ ਹੈ । ਜਿੰਨਾ ਚਿਰ ਉਸਨੂੰ ਲੋਕ ਸਭਾ ਦਾ ਬਹੁਮਤ ਜਾਂ ਵਿਸ਼ਵਾਸ ਪ੍ਰਾਪਤ ਹੈ, ਉਹ ਪਦ ਉੱਤੇ ਰਹਿ ਸਕਦਾ ਹੈ । ਲੋਕ ਸਭਾ ਦਾ ਬਹੁਮਤ ਖ਼ਿਲਾਫ਼ ਹੋਵੇ ਤਾਂ ਉਸਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ ।
ਵਿਅਕਤੀਗਤ ਜ਼ਿੰਮੇਵਾਰੀ-ਹਰ ਮੰਤਰੀ ਆਪਣੇ ਵਿਭਾਗ ਲਈ ਵਿਅਕਤੀਗਤ ਰੂਪ ਵਿੱਚ ਜ਼ਿੰਮੇਵਾਰ ਹੁੰਦਾ ਹੈ । ਵਿਭਾਗ ਠੀਕ ਨਾ ਚੱਲੇ ਤਾਂ ਪ੍ਰਧਾਨ ਮੰਤਰੀ ਅਸਤੀਫਾ ਮੰਗ ਸਕਦਾ ਹੈ ਅਤੇ ਨਾ ਦੇਣ ਤੇ ਰਾਸ਼ਟਰਪਤੀ ਨੂੰ ਕਹਿ ਕੇ ਹਟਵਾ ਸਕਦਾ ਹੈ ।
Exam Tips:
a) ਸਮੂਹਿਕ ਅਤੇ ਵਿਅਕਤੀਗਤ ਜ਼ਿੰਮੇਵਾਰੀ ਦਾ ਫਰਕ ਸਮਝਾਓ ।
b) ਧਾਰਾ 75 ਦਾ ਹਵਾਲਾ ਉੱਤਰ ਨੂੰ ਮਜ਼ਬੂਤ ਬਣਾਉਂਦਾ ਹੈ ।
ਮਹੱਤਵਪੂਰਨ ਪ੍ਰਸ਼ਨ ਅਤੇ ਉੱਤਰ
I. ਬਹੁ-ਵਿਕਲਪੀ ਪ੍ਰਸ਼ਨ
Question 1: ਭਾਰਤੀ ਸੰਸਦ ਦੇ ਕਿੰਨੇ ਸਦਨ ਹਨ ?
(ਉ) 1
(ਅ) 2
(ਈ) 3
(ਸ) 4
Answer:
(ਅ) 2
Exam Tips:
a) ਭਾਰਤੀ ਸੰਸਦ ਵਿੱਚ ਦੋ ਸਦਨ ਹਨ: ਲੋਕ ਸਭਾ ਅਤੇ ਰਾਜ ਸਭਾ ।
b) ਗਿਣਤੀ ਦੇ ਸਵਾਲਾਂ ਵਿੱਚ ਸਦਨਾਂ ਦੇ ਨਾਮ ਵੀ ਯਾਦ ਰੱਖੋ ।
Question 2: ਭਾਰਤੀ ਸੰਸਦ ਦੇ ਉਪਰਲੇ ਸਦਨ ਨੂੰ ਕੀ ਕਹਿੰਦੇ ਹਨ ?
(ਉ) ਰਾਜ ਸਭਾ
(ਅ) ਲੋਕ ਸਭਾ
(ਬ) ਵਿਧਾਨ ਸਭਾ
(ਸ) ਵਿਧਾਨ ਪਰਿਸ਼ਦ
Answer:
(ਉ) ਰਾਜ ਸਭਾ
Exam Tips:
a) ਰਾਜ ਸਭਾ ਸੰਸਦ ਦਾ ਉਪਰਲਾ ਸਦਨ ਹੈ ।
b) ਵਿਧਾਨ ਸਭਾ ਰਾਜ ਪੱਧਰ ਦਾ ਸਦਨ ਹੈ, ਕੇਂਦਰੀ ਸੰਸਦ ਦਾ ਨਹੀਂ ।
Question 3: ਭਾਰਤੀ ਸੰਸਦ ਦੇ ਹੇਠਲੇ ਸਦਨ ਨੂੰ ਕੀ ਕਹਿੰਦੇ ਹਨ ?
(ਉ) ਰਾਜ ਸਭਾ
(ਅ) ਵਿਧਾਨ ਸਭਾ
(ਈ) ਲੋਕ ਸਭਾ
(ਸ) ਵਿਧਾਨ ਪਰਿਸ਼ਦ
Answer:
(ਈ) ਲੋਕ ਸਭਾ
Exam Tips:
a) ਲੋਕ ਸਭਾ ਹੇਠਲਾ ਸਦਨ ਹੈ ਅਤੇ ਇਸਦੇ ਮੈਂਬਰ ਲੋਕਾਂ ਵੱਲੋਂ ਸਿੱਧੇ ਚੁਣੇ ਜਾਂਦੇ ਹਨ ।
b) ਉਪਰਲੇ ਅਤੇ ਹੇਠਲੇ ਸਦਨ ਦੇ ਨਾਮ ਇਕੱਠੇ ਯਾਦ ਰੱਖੋ ।
Question 4: ਭਾਰਤ ਦੇ ਰਾਸ਼ਟਰਪਤੀ ਕੌਣ ਹਨ ?
(ਉ) ਨਰਿੰਦਰ ਮੋਦੀ
(ਅ) ਪ੍ਰਣਵ ਮੁਖਰਜੀ
(ਇ) ਲਾਲ ਕ੍ਰਿਸ਼ਨ ਅਡਵਾਨੀ
(ਸ) ਰਾਮ ਨਾਥ ਕੋਵਿੰਦ
Answer:
(ਸ) ਰਾਮ ਨਾਥ ਕੋਵਿੰਦ
Exam Tips:
a) ਪਾਠ-ਪੁਸਤਕ ਅਨੁਸਾਰ ਉੱਤਰ ਰਾਮ ਨਾਥ ਕੋਵਿੰਦ ਹੈ ।
b) ਜੁਲਾਈ 2022 ਤੋਂ ਦ੍ਰੌਪਦੀ ਮੁਰਮੂ ਭਾਰਤ ਦੀ ਰਾਸ਼ਟਰਪਤੀ ਹਨ, ਇਹ ਅਪਡੇਟ ਯਾਦ ਰੱਖੋ ।
Question 5: ਭਾਰਤ ਦੇ ਵਰਤਮਾਨ ਪ੍ਰਧਾਨ ਮੰਤਰੀ ਕੌਣ ਹਨ ?
(ਉ) ਨਰਿੰਦਰ ਮੋਦੀ
(ਅ) ਮਨਮੋਹਨ ਸਿੰਘ
(ਈ) ਰਾਹੁਲ ਗਾਂਧੀ
(ਸ) ਪ੍ਰਣਵ ਮੁਖਰਜੀ
Answer:
(ਉ) ਨਰਿੰਦਰ ਮੋਦੀ
Exam Tips:
a) ਨਰਿੰਦਰ ਮੋਦੀ 2014 ਤੋਂ ਪ੍ਰਧਾਨ ਮੰਤਰੀ ਹਨ ।
b) ਵਰਤਮਾਨ ਅਹੁਦੇਦਾਰਾਂ ਬਾਰੇ ਪ੍ਰੀਖਿਆ ਤੋਂ ਪਹਿਲਾਂ ਤਾਜ਼ਾ ਜਾਣਕਾਰੀ ਜ਼ਰੂਰ ਜਾਂਚੋ ।
Question 6: ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ ?
(ਉ) ਰਾਸ਼ਟਰਪਤੀ
(ਅ) ਸਪੀਕਰ
(ਈ) ਰਾਜਪਾਲ
(ਸ) ਉਪ-ਰਾਸ਼ਟਰਪਤੀ
Answer:
(ਉ) ਰਾਸ਼ਟਰਪਤੀ
Exam Tips:
a) ਰਾਸ਼ਟਰਪਤੀ ਉਸ ਨੇਤਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ਜਿਸ ਕੋਲ ਲੋਕ ਸਭਾ ਦਾ ਬਹੁਮਤ ਹੋਵੇ ।
b) ਰਾਜਪਾਲ ਰਾਜ ਵਿੱਚ ਇਹ ਕੰਮ ਕਰਦਾ ਹੈ, ਕੇਂਦਰ ਵਿੱਚ ਨਹੀਂ ।
Question 7: 2019 ਵਿੱਚ 17ਵੀਂ ਲੋਕ ਸਭਾ ਦਾ ਸਪੀਕਰ ਕਿਸ ਨੂੰ ਚੁਣਿਆ ਗਿਆ ਸੀ ?
(ਉ) ਓਮ ਬਿਰਲਾ
(ਅ) ਹਾਮਿਦ ਅੰਸਾਰੀ
(ਇ) ਸੋਨੀਆ ਗਾਂਧੀ
(ਸ) ਪੀ. ਥੰਬੀ ਦੁਰਾਈ
Answer:
(ਉ) ਓਮ ਬਿਰਲਾ
Exam Tips:
a) ਓਮ ਬਿਰਲਾ 17ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ ਸਨ ।
b) ਸਾਲ ਅਤੇ ਲੋਕ ਸਭਾ ਦਾ ਕ੍ਰਮ (17ਵੀਂ) ਇਕੱਠੇ ਯਾਦ ਰੱਖੋ ।
Question 8: ਸਰਵਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ?
(ਉ) ਪ੍ਰਧਾਨ ਮੰਤਰੀ
(ਅ) ਸਪੀਕਰ
(ਈ) ਰਾਸ਼ਟਰਪਤੀ
(ਸ) ਉਪ-ਰਾਸ਼ਟਰਪਤੀ
Answer:
(ਈ) ਰਾਸ਼ਟਰਪਤੀ
Exam Tips:
a) ਸਰਵਉੱਚ ਅਦਾਲਤ ਦੇ ਜੱਜ ਰਾਸ਼ਟਰਪਤੀ ਨਿਯੁਕਤ ਕਰਦਾ ਹੈ ।
b) ਇਸ ਵਿੱਚ ਮੰਤਰੀ ਮੰਡਲ ਦੀ ਸਲਾਹ ਦੀ ਭੂਮਿਕਾ ਵੀ ਹੁੰਦੀ ਹੈ ।
Question 9: ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੌਣ ਕਰਦਾ ਹੈ ?
(ਓ) ਰਾਸ਼ਟਰਪਤੀ
(ਅ) ਸਰਵਉੱਚ ਅਦਾਲਤ
(ਇ) ਸਪੀਕਰ
(ਸ) ਪ੍ਰਧਾਨ ਮੰਤਰੀ
Answer:
(ਅ) ਸਰਵਉੱਚ ਅਦਾਲਤ
Exam Tips:
a) ਸਰਵਉੱਚ ਅਦਾਲਤ ਮੌਲਿਕ ਅਧਿਕਾਰਾਂ ਦੀ ਰੱਖਿਆ ਦੀ ਮੁੱਖ ਸੰਸਥਾ ਹੈ ।
b) ਰਿਟ ਜਾਰੀ ਕਰਨਾ ਇਸਦਾ ਇੱਕ ਅਹਿਮ ਤਰੀਕਾ ਹੈ ।
II. ਖ਼ਾਲੀ ਥਾਂਵਾਂ ਭਰੋ
Question 1: ਭਾਰਤ ਵਿੱਚ ਦੇਸ਼ ਦੇ ਮੁਖੀ ਨੂੰ …………………….. ਕਹਿੰਦੇ ਹਨ ।
Answer:
ਰਾਸ਼ਟਰਪਤੀ,
Exam Tips:
a) ਰਾਸ਼ਟਰਪਤੀ ਭਾਰਤ ਦਾ ਸੰਵਿਧਾਨਿਕ ਮੁਖੀ ਹੈ ।
b) ਸਰਕਾਰ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ, ਇਸ ਫਰਕ ਨੂੰ ਯਾਦ ਰੱਖੋ ।
Question 2: 2014 ਦੇ ਲੋਕ ਸਭਾ ਚੋਣ ਤੋਂ ਬਾਅਦ ……………… ਦੀ ਸਰਕਾਰ ਬਣੀ ਸੀ ।
Answer:
ਨਰਿੰਦਰ ਮੋਦੀ,
Exam Tips:
a) 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣੀ ।
b) ਚੋਣ ਸਾਲ ਅਤੇ ਪ੍ਰਧਾਨ ਮੰਤਰੀ ਦਾ ਨਾਮ ਇਕੱਠੇ ਯਾਦ ਰੱਖੋ ।
Question 3: ਭਾਰਤ ਵਿੱਚ ਅਸਲੀ ਸ਼ਕਤੀਆਂ ……….. ਦੇ ਕੋਲ ਹੁੰਦੀਆਂ ਹਨ ।
Answer:
ਪ੍ਰਧਾਨ ਮੰਤਰੀ,
Exam Tips:
a) ਅਸਲ ਸ਼ਕਤੀਆਂ ਮੰਤਰੀ ਮੰਡਲ ਦੇ ਮੁਖੀ ਕੋਲ ਹੁੰਦੀਆਂ ਹਨ ।
b) ਰਾਸ਼ਟਰਪਤੀ ਦੀਆਂ ਸ਼ਕਤੀਆਂ ਸਲਾਹ ਅਨੁਸਾਰ ਵਰਤੀਆਂ ਜਾਂਦੀਆਂ ਹਨ ।
Question 4: ਸੰਸਦ ਵਿੱਚ ਲੋਕ ਸਭਾ, ਰਾਜ ਸਭਾ ਅਤੇ ….. ਸ਼ਾਮਲ ਹਨ ।
Answer:
ਰਾਸ਼ਟਰਪਤੀ,
Exam Tips:
a) ਸੰਸਦ ਦੇ ਤਿੰਨ ਅੰਗ ਹਨ: ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ।
b) ਰਾਸ਼ਟਰਪਤੀ ਸੰਸਦ ਦਾ ਅਨਿੱਖੜਵਾਂ ਹਿੱਸਾ ਹੈ ।
Question 5: ਲੋਕ ਸਭਾ ਦੇ ਵੱਧ ਤੋਂ ਵੱਧ ……………………. ਮੈਂਬਰ ਹੋ ਸਕਦੇ ਹਨ ।
Answer:
552,
Exam Tips:
a) ਲੋਕ ਸਭਾ ਦੇ ਵੱਧ ਤੋਂ ਵੱਧ ਮੈਂਬਰ 552 ਹੋ ਸਕਦੇ ਹਨ ।
b) ਅਜੋਕੀ ਗਿਣਤੀ ਵੱਖਰੀ ਹੋ ਸਕਦੀ ਹੈ, ਅਧਿਕਾਰਤ ਅੰਕੜਾ ਜਾਂਚੋ ।
Question 6: ਰਾਜ ਸਭਾ ਦੇ ਵੱਧ ਤੋਂ ਵੱਧ ……………………… ਮੈਂਬਰ ਹੋ ਸਕਦੇ ਹਨ ।
Answer:
250,
Exam Tips:
a) ਰਾਜ ਸਭਾ ਦੇ ਵੱਧ ਤੋਂ ਵੱਧ ਮੈਂਬਰ 250 ਹੋ ਸਕਦੇ ਹਨ ।
b) ਅਜੋਕੀ ਗਿਣਤੀ 245 ਦੱਸੀ ਗਈ ਹੈ, ਦੋਵੇਂ ਅੰਕੜੇ ਵੱਖ ਲਿਖੋ ।
Question 7: ਰਾਸ਼ਟਰਪਤੀ ……………………. ਸਮੁਦਾਇ ਦੇ 2 ਮੈਂਬਰ ਲੋਕ ਸਭਾ ਵਿੱਚ ਮਨੋਨੀਤ ਕਰ ਸਕਦਾ ਹੈ ।
Answer:
ਐਂਗਲੋ ਇੰਡੀਅਨ,
Exam Tips:
a) ਐਂਗਲੋ-ਇੰਡੀਅਨ ਭਾਈਚਾਰੇ ਦੇ 2 ਮੈਂਬਰ ਰਾਸ਼ਟਰਪਤੀ ਮਨੋਨੀਤ ਕਰ ਸਕਦਾ ਸੀ ।
b) ਇਹ ਵਿਵਸਥਾ 2019 ਦੀ ਸੋਧ ਨਾਲ ਖ਼ਤਮ ਹੋ ਗਈ ਹੈ, ਇਸ ਲਈ ਅਪਡੇਟ ਜ਼ਰੂਰ ਵੇਖੋ ।
Question 8: ਭਾਰਤ ਦਾ ਰਾਸ਼ਟਰਪਤੀ ਬਣਨ ਲਈ ………ਸਾਲ ਦੀ ਉਮਰ ਚਾਹੀਦੀ ਹੈ ।
Answer:
35
Exam Tips:
a) ਰਾਸ਼ਟਰਪਤੀ ਬਣਨ ਲਈ ਘੱਟੋ-ਘੱਟ ਉਮਰ 35 ਸਾਲ ਹੈ ।
b) ਲੋਕ ਸਭਾ (25 ਸਾਲ) ਅਤੇ ਰਾਜ ਸਭਾ (30 ਸਾਲ) ਦੀਆਂ ਉਮਰਾਂ ਨਾਲ ਤੁਲਨਾ ਕਰੋ ।
III. ਸਹੀ/ਗਲਤ
Question 1: ਭਾਰਤ ਵਿੱਚ ਪ੍ਰਧਾਨਾਤਮਕ ਵਿਵਸਥਾ ਹੈ ।
Answer:
ਗਲਤ
Exam Tips:
a) ਭਾਰਤ ਵਿੱਚ ਸੰਸਦੀ ਵਿਵਸਥਾ ਹੈ, ਪ੍ਰਧਾਨਾਤਮਕ ਨਹੀਂ ।
Question 2: ਲੋਕ ਸਭਾ ਵਿੱਚ ਅਵਿਸ਼ਵਾਸ ਪ੍ਰਸਤਾਵ ਪਾਸ ਹੋਣ ਨਾਲ ਸਰਕਾਰ ਨੂੰ ਅਸਤੀਫਾ ਦੇਣਾ ਪੈ ਜਾਂਦਾ ਹੈ ।
Answer:
ਠੀਕ
Exam Tips:
a) ਅਵਿਸ਼ਵਾਸ ਪ੍ਰਸਤਾਵ ਪਾਸ ਹੋਣ ਤੇ ਮੰਤਰੀ ਮੰਡਲ ਨੂੰ ਅਸਤੀਫਾ ਦੇਣਾ ਪੈਂਦਾ ਹੈ ।
Question 3: ਮੰਤਰੀ ਬਣਨ ਦੇ ਲਈ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ ।
Answer:
ਗਲਤ
Exam Tips:
a) ਮੰਤਰੀ ਬਣਨ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਸੰਸਦ ਦਾ ਮੈਂਬਰ ਬਣਨਾ ਜ਼ਰੂਰੀ ਹੈ ।
Question 4: ਲੋਕ ਸਭਾ ਇੰਗਲੈਂਡ ਦੇ ਹਾਊਸ ਆਫ਼ ਕਾਮਨਜ਼ ਦੀ ਤਰ੍ਹਾਂ ਹੈ ।
Answer:
ਠੀਕ
Exam Tips:
a) ਦੋਵੇਂ ਹੇਠਲੇ ਸਦਨ ਹਨ ਜਿਨ੍ਹਾਂ ਦੇ ਮੈਂਬਰ ਲੋਕਾਂ ਵੱਲੋਂ ਚੁਣੇ ਜਾਂਦੇ ਹਨ ।
Question 5: ਰਾਸ਼ਟਰਪਤੀ ਰਾਜ ਸਭਾ ਦੇ 12 ਮੈਂਬਰ ਮਨੋਨੀਤ ਕਰਦਾ ਹੈ ।
Answer:
ਠੀਕ
Exam Tips:
a) ਇਹ ਮੈਂਬਰ ਸਾਹਿਤ, ਕਲਾ, ਵਿਗਿਆਨ ਜਾਂ ਸਮਾਜ ਸੇਵਾ ਦੇ ਖੇਤਰ ਤੋਂ ਹੁੰਦੇ ਹਨ ।
Question 6: ਲੋਕ ਸਭਾ ਦੇ ਪ੍ਰਧਾਨ ਨੂੰ ਸਪੀਕਰ ਕਹਿੰਦੇ ਹਨ ।
Answer:
ਠੀਕ
Exam Tips:
a) ਸਪੀਕਰ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।
Question 7: ਸਧਾਰਨ ਬਿਲ ਦੇ ਲਈ ਰਾਸ਼ਟਰਪਤੀ ਦੀ ਪਹਿਲਾਂ ਮਨਜ਼ੂਰੀ ਦੀ ਜ਼ਰੂਰਤ ਹੈ ।
Answer:
ਗਲਤ
Exam Tips:
a) ਸਧਾਰਨ ਬਿਲ ਲਈ ਰਾਸ਼ਟਰਪਤੀ ਦੀ ਪਹਿਲਾਂ ਮਨਜ਼ੂਰੀ ਜ਼ਰੂਰੀ ਨਹੀਂ ਹੁੰਦੀ, ਇਹ ਵਿੱਤੀ ਬਿਲ ਨਾਲ ਹੁੰਦੀ ਹੈ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਭਾਰਤੀ ਸੰਸਦ ਦੇ ਕਿੰਨੇ ਸਦਨ ਹਨ ? ਉਨ੍ਹਾਂ ਦੇ ਨਾਮ ਲਿਖੋ ।
Answer:
ਭਾਰਤੀ ਸੰਸਦ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ ॥
Exam Tips:
a) ਸਦਨ ਦੀ ਗਿਣਤੀ ਅਤੇ ਨਾਮ ਦੋਵੇਂ ਲਿਖੋ ।
b) ਸੰਸਦ ਦੇ ਦੋ ਸਦਨ ਲੋਕ ਸਭਾ ਅਤੇ ਰਾਜ ਸਭਾ ਹਨ ।
Question 2: ਭਾਰਤੀ ਸੰਸਦ ਦੇ ਨਿਮਨ ਅਤੇ ਉੱਚ ਸਦਨ ਦੇ ਨਾਮ ਕੀ ਹਨ ?
Answer:
ਹੇਠਲੇ ਸਦਨ ਨੂੰ ਲੋਕ ਸਭਾ ਅਤੇ ਉਪਰਲੇ ਸਦਨ ਨੂੰ ਰਾਜ ਸਭਾ ਕਹਿੰਦੇ ਹਨ ।
Exam Tips:
a) ਲੋਕ ਸਭਾ ਹੇਠਲਾ ਸਦਨ ਅਤੇ ਰਾਜ ਸਭਾ ਉਪਰਲਾ ਸਦਨ ਹੈ ।
b) ਦੋਵੇਂ ਨਾਮ ਨਾਲ-ਨਾਲ ਲਿਖੋ ।
Question 3: ਰਾਜ ਸਭਾ ਕਿਸ ਦਾ ਪ੍ਰਤੀਨਿਧਤੱਵ ਕਰਦੀ ਹੈ ।
Answer:
ਰਾਜ ਸਭਾ ਰਾਜਾਂ ਅਤੇ ਸੰਘੀ ਦੇਸ਼ਾਂ ਦਾ ਪ੍ਰਤੀਨਿਧਤੱਵ ਕਰਦੀ ਹੈ ।
Exam Tips:
a) ਰਾਜ ਸਭਾ ਰਾਜਾਂ ਦੀ ਨੁਮਾਇੰਦਗੀ ਕਰਦੀ ਹੈ ।
b) ਲੋਕ ਸਭਾ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ, ਇਸ ਫਰਕ ਨੂੰ ਯਾਦ ਰੱਖੋ ।
Question 4: ਰਾਜ ਸਭਾ ਦੀ ਕੁੱਲ ਸੰਖਿਆ ਕਿੰਨੀ ਹੁੰਦੀ ਹੈ ਅਤੇ ਅੱਜਕੱਲ੍ਹ ਇਹ ਕਿੰਨੀ ਹੈ ?
Answer:
ਰਾਜ ਸਭਾ ਦੀ ਕੁੱਲ ਸੰਖਿਆ 250 ਹੋ ਸਕਦੀ ਹੈ ਪਰ ਅੱਜ ਕੱਲ੍ਹ ਇਹ 245 ਹੈ ।
Exam Tips:
a) ਰਾਜ ਸਭਾ ਦੀ ਵੱਧ ਤੋਂ ਵੱਧ ਗਿਣਤੀ 250 ਹੈ ।
b) ਅਜੋਕੀ ਗਿਣਤੀ 245 ਹੈ, ਦੋਵੇਂ ਵੱਖਰੇ ਲਿਖੋ ।
Question 5: ਰਾਜ ਸਭਾ ਦੇ ਕਿੰਨੇ ਮੈਂਬਰ ਰਾਸ਼ਟਰਪਤੀ ਮਨੋਨੀਤ ਕਰ ਸਕਦਾ ਹੈ ?
Answer:
ਰਾਸ਼ਟਰਪਤੀ
ਰਾਜ ਸਭਾ ਦੇ 12 ਮੈਂਬਰ ਮਨੋਨੀਤ ਕਰ ਸਕਦਾ ਹੈ ।
ਭਾਰਤੀ ਸੰਸਦ ਦੇ ਦੋਹਾਂ ਸਦਨਾਂ ਦੇ ਨਾਮ ਲਿਖੋ ।
Exam Tips:
a) ਰਾਸ਼ਟਰਪਤੀ 12 ਮੈਂਬਰ ਨਾਮਜ਼ਦ ਕਰਦਾ ਹੈ ।
b) ਨਾਮਜ਼ਦ ਮੈਂਬਰਾਂ ਦਾ ਖੇਤਰ ਸਾਹਿਤ, ਕਲਾ, ਵਿਗਿਆਨ ਜਾਂ ਸਮਾਜ ਸੇਵਾ ਹੈ ।
Question 6: ਰਾਜ ਸਭਾ ਦੇ ਮੈਂਬਰ ਕਿੰਨੇ ਸਮੇਂ ਲਈ ਚੁਣੇ ਜਾਂਦੇ ਹਨ ?
Answer:
6 ਸਾਲ, ਪਰ ਇੱਕ ਤਿਹਾਈ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ ।
Exam Tips:
a) ਰਾਜ ਸਭਾ ਮੈਂਬਰ ਦਾ ਕਾਰਜਕਾਲ 6 ਸਾਲ ਹੈ ।
b) ਹਰ ਦੋ ਸਾਲ ਬਾਅਦ ਇੱਕ ਤਿਹਾਈ ਮੈਂਬਰ ਰਿਟਾਇਰ ਹੁੰਦੇ ਹਨ ।
Question 7: ਰਾਜ ਸਭਾ ਦਾ ਮੁਖੀ ਕੌਣ ਹੁੰਦਾ ਹੈ ?
Answer:
ਉਪ-ਰਾਸ਼ਟਰਪਤੀ ਆਪਣੇ ਪਦ ਕਾਰਨ ਰਾਜ ਸਭਾ ਦਾ ਮੁਖੀ ਹੁੰਦਾ ਹੈ ।
Exam Tips:
a) ਉਪ-ਰਾਸ਼ਟਰਪਤੀ ਪਦ ਕਾਰਨ ਰਾਜ ਸਭਾ ਦਾ ਮੁਖੀ ਹੁੰਦਾ ਹੈ ।
b) ਲੋਕ ਸਭਾ ਦੇ ਮੁਖੀ ਸਪੀਕਰ ਨਾਲ ਇਸ ਦਾ ਫਰਕ ਕਰੋ ।
Question 8: ਲੋਕ ਸਭਾ ਦੀ ਮੀਟਿੰਗ ਨੂੰ ਕੌਣ ਸੱਦਾ ਦਿੰਦਾ ਹੈ ?
Answer:
ਰਾਸ਼ਟਰਪਤੀ ਜਦੋਂ ਚਾਹੇ ਲੋਕ ਸਭਾ ਦੀ ਮੀਟਿੰਗ ਦਾ ਸੱਦਾ ਦੇ ਸਕਦਾ ਹੈ ।
Exam Tips:
a) ਲੋਕ ਸਭਾ ਦੀ ਬੈਠਕ ਰਾਸ਼ਟਰਪਤੀ ਸੱਦਦਾ ਹੈ ।
b) ਇਹ ਰਾਸ਼ਟਰਪਤੀ ਦੀ ਵਿਧਾਨਿਕ ਸ਼ਕਤੀ ਹੈ ।
Question 10: ਸਾਧਾਰਨ ਬਿਲ ਨੂੰ ਸੰਸਦ ਦੇ ਕਿਸ ਸਦਨ ਵਿੱਚ ਪਹਿਲਾਂ ਪੇਸ਼ ਕੀਤਾ ਜਾਂਦਾ ਹੈ ?
Answer:
ਸਾਧਾਰਨ ਬਿਲ ਨੂੰ ਸੰਸਦ ਦੇ ਕਿਸੇ ਵੀ ਸਦਨ ਵਿਚ ਪਹਿਲਾਂ ਪੇਸ਼ ਕੀਤਾ ਜਾ ਸਕਦਾ ਹੈ ।
Exam Tips:
a) ਸਾਧਾਰਨ ਬਿਲ ਕਿਸੇ ਵੀ ਸਦਨ ਵਿੱਚ ਪਹਿਲਾਂ ਪੇਸ਼ ਹੋ ਸਕਦਾ ਹੈ ।
b) ਵਿੱਤੀ ਬਿਲ ਦਾ ਨਿਯਮ ਵੱਖਰਾ ਹੈ, ਇਸ ਨਾਲ ਤੁਲਨਾ ਕਰੋ ।
Question 11: ਵਿੱਤੀ ਬਿੱਲ ਨੂੰ ਸੰਸਦ ਦੇ ਕਿਸ ਸਦਨ ਵਿਚ ਪਹਿਲਾਂ ਪੇਸ਼ ਕੀਤਾ ਜਾਂਦਾ ਹੈ ?
Answer:
ਲੋਕ ਸਭਾ ॥
Exam Tips:
a) ਵਿੱਤੀ ਬਿਲ ਸਿਰਫ਼ ਲੋਕ ਸਭਾ ਵਿੱਚ ਪੇਸ਼ ਹੁੰਦਾ ਹੈ ।
b) ਪ੍ਰੀਖਿਆ ਵਿੱਚ 'ਵਿੱਤੀ ਬਿਲ ਤੇ ਲੋਕ ਸਭਾ' ਇਕੱਠੇ ਯਾਦ ਰੱਖੋ ।
Question 12: ਲੋਕ ਸਭਾ ਦੇ ਮੁਖੀ ਨੂੰ ਕੀ ਕਹਿੰਦੇ ਹਨ ?
Answer:
ਸਪੀਕਰ ਲੋਕ ਸਭਾ ਦਾ ਮੁਖੀ ਹੁੰਦਾ ਹੈ ।
Exam Tips:
a) ਲੋਕ ਸਭਾ ਦਾ ਮੁਖੀ ਸਪੀਕਰ ਹੁੰਦਾ ਹੈ ।
b) ਸਪੀਕਰ ਦੀ ਚੋਣ ਲੋਕ ਸਭਾ ਦੇ ਮੈਂਬਰ ਕਰਦੇ ਹਨ ।
Question 13: ਲੋਕ ਸਭਾ ਦੇ ਮੈਂਬਰ ਕਿੰਨੇ ਸਮੇਂ ਲਈ ਚੁਣੇ ਜਾਂਦੇ ਹਨ ?
Answer:
ਲੋਕ ਸਭਾ ਦੇ ਮੈਂਬਰ 5 ਸਾਲ ਲਈ ਚੁਣੇ ਜਾਂਦੇ ਹਨ ।
Exam Tips:
a) ਲੋਕ ਸਭਾ ਦਾ ਕਾਰਜਕਾਲ 5 ਸਾਲ ਹੈ ।
b) ਸੰਕਟਕਾਲ ਵਿੱਚ ਇਹ ਵਧਾਇਆ ਜਾ ਸਕਦਾ ਹੈ, ਇਹ ਵੀ ਦੱਸੋ ।
Question 14: ਸੰਸਦ ਦੀ ਕੋਈ ਇੱਕ ਸ਼ਕਤੀ ਲਿਖੋ ।
Answer:
ਸੰਸਦ ਦੇਸ਼ ਦੇ ਲਈ ਕਾਨੂੰਨ ਬਣਾਉਂਦੀ ਹੈ।
Exam Tips:
a) ਸੰਸਦ ਦੀ ਮੁੱਖ ਸ਼ਕਤੀ ਕਾਨੂੰਨ ਬਣਾਉਣਾ ਹੈ ।
b) ਇੱਕ ਸ਼ਕਤੀ ਲਿਖਣੀ ਕਾਫ਼ੀ ਹੈ ।
Question 15: ਲੋਕ ਸਭਾ ਦੇ ਕੁੱਲ ਮੈਂਬਰ ਕਿੰਨੇ ਹੋ ਸਕਦੇ ਹਨ ਅਤੇ ਅੱਜ-ਕੱਲ੍ਹ ਇਹ ਕਿੰਨੇ ਹੈ ?
Answer:
ਲੋਕ ਸਭਾ ਦੇ ਕੁੱਲ 552 ਮੈਂਬਰ ਹੋ ਸਕਦੇ ਹਨ ਅਤੇ ਅੱਜ-ਕੱਲ੍ਹ ਇਹ 545 ਹੈ ।
Exam Tips:
a) ਲੋਕ ਸਭਾ ਦੀ ਵੱਧ ਤੋਂ ਵੱਧ ਗਿਣਤੀ 552 ਹੈ ।
b) ਅਜੋਕੀ ਗਿਣਤੀ ਵੱਖਰੀ ਲਿਖੋ, ਤਾਜ਼ਾ ਅੰਕੜਾ ਜਾਂਚੋ ।
Question 16: ਰਾਜ ਸਭਾ ਦੇ ਮੁਖੀ ਦਾ ਕੋਈ ਇੱਕ ਕੰਮ ਦੱਸੋ ।
Answer:
ਉਹ ਰਾਜ ਸਭਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਾ ਹੈ ।
Exam Tips:
a) ਰਾਜ ਸਭਾ ਦੇ ਮੁਖੀ (ਉਪ-ਰਾਸ਼ਟਰਪਤੀ) ਦਾ ਇੱਕ ਕੰਮ ਲਿਖੋ ।
b) ਬੈਠਕ ਦੀ ਪ੍ਰਧਾਨਗੀ ਸਭ ਤੋਂ ਆਮ ਕੰਮ ਹੈ ।
Question 17: ਸੰਸਦ ਦੀ ਸਰਵਉੱਚਤਾ ਉੱਤੇ ਇੱਕ ਪ੍ਰਤੀਬੰਧ ਦੱਸੋ ।
Answer:
ਦੇਸ਼ ਦਾ ਸੰਵਿਧਾਨ ਲਿਖਤੀ ਹੈ ਜਿਹੜਾ ਸੰਸਦ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਦਾ ਹੈ ।
Exam Tips:
a) ਸੰਸਦ ਦੀ ਸਰਵਉੱਚਤਾ ਉੱਤੇ ਇੱਕ ਪਾਬੰਦੀ ਸੰਵਿਧਾਨ ਦਾ ਲਿਖਤੀ ਹੋਣਾ ਹੈ ।
b) ਸੁਪਰੀਮ ਕੋਰਟ ਵੀ ਕਾਨੂੰਨ ਦੀ ਸਮੀਖਿਆ ਕਰ ਸਕਦੀ ਹੈ ।
Question 18: ਕਿਸ ਹਾਲਤ ਵਿੱਚ ਸੰਸਦ ਦੀ ਸੰਯੁਕਤ ਮੀਟਿੰਗ ਨੂੰ ਸੱਦਿਆ ਜਾਂਦਾ ਹੈ ?
Answer:
ਸੰਸਦ ਦੇ ਦੋਹਾਂ ਸਦਨਾਂ ਵਿੱਚ ਪੈਦਾ ਹੋਏ ਮਸਲੇ ਨੂੰ ਹੱਲ ਕਰਨ ਦੇ ਲਈ ਸੰਸਦ ਦੇ ਦੋਹਾਂ ਸਦਨਾਂ ਦੀ ਸੰਯੁਕਤ
ਮੀਟਿੰਗ ਸੱਦੀ ਜਾ ਸਕਦੀ ਹੈ ।
Exam Tips:
a) ਦੋਹਾਂ ਸਦਨਾਂ ਵਿੱਚ ਮਤਭੇਦ ਹੋਵੇ ਤਾਂ ਸੰਯੁਕਤ ਬੈਠਕ ਹੁੰਦੀ ਹੈ ।
b) ਇਸਦੀ ਪ੍ਰਧਾਨਗੀ ਲੋਕ ਸਭਾ ਦਾ ਸਪੀਕਰ ਕਰਦਾ ਹੈ ।
Question 19: ਰਾਜ ਸਭਾ ਦਾ ਮੈਂਬਰ ਬਣਨ ਦੇ ਲਈ ਕੋਈ ਇੱਕ ਯੋਗਤਾ ਦੱਸੋ ।
Answer:
ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ 30 ਸਾਲ ਦੀ ਉਮਰ ਚਾਹੀਦੀ ਹੈ ।
Exam Tips:
a) ਰਾਜ ਸਭਾ ਮੈਂਬਰ ਲਈ ਘੱਟੋ-ਘੱਟ ਉਮਰ 30 ਸਾਲ ਹੈ ।
b) ਲੋਕ ਸਭਾ ਲਈ ਉਮਰ 25 ਸਾਲ ਹੈ, ਫਰਕ ਯਾਦ ਰੱਖੋ ।
Question 20: ਰਾਜ ਸਭਾ ਦੀ ਇੱਕ ਵਿਸ਼ੇਸ਼ ਸ਼ਕਤੀ ਦਾ ਵਰਣਨ ਕਰੋ ।
Answer:
ਰਾਜ ਸਭਾ ਰਾਜ ਸੂਚੀ ਦੇ ਕਿਸੇ ਵਿਸ਼ੇ ਨੂੰ ਰਾਸ਼ਟਰੀ ਮਹੱਤਵ ਦਾ ਘੋਸ਼ਿਤ ਕਰਕੇ ਸੰਸਦ ਨੂੰ ਇਸ ਉੱਤੇ ਕਾਨੂੰਨ
ਬਨਾਉਣ ਦਾ ਅਧਿਕਾਰ ਦੇ ਸਕਦੀ ਹੈ ।
Exam Tips:
a) ਰਾਜ ਸੂਚੀ ਦੇ ਵਿਸ਼ੇ ਉੱਤੇ ਕਾਨੂੰਨ ਲਈ ਦੋ-ਤਿਹਾਈ ਬਹੁਮਤ ਜ਼ਰੂਰੀ ਹੈ ।
b) ਇਹ ਰਾਜ ਸਭਾ ਦੀ ਖ਼ਾਸ ਸ਼ਕਤੀ ਹੈ ।
Question 21: ਲੋਕ ਸਭਾ ਦੇ ਮੈਂਬਰ ਬਣਨ ਦੇ ਲਈ ਇੱਕ ਯੋਗਤਾ ਦੱਸੋ ।
Answer:
ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
Exam Tips:
a) ਲੋਕ ਸਭਾ ਦੇ ਮੈਂਬਰ ਲਈ ਘੱਟੋ-ਘੱਟ ਉਮਰ 25 ਸਾਲ ਹੈ ।
b) ਰਾਜ ਸਭਾ ਦੀ ਉਮਰ 30 ਸਾਲ ਨਾਲ ਤੁਲਨਾ ਕਰੋ ।
Question 22: ਕੀ ਰਾਜ ਸਭਾ ਗੌਣ ਸਦਨ ਹੈ ? ਇਸਦੇ ਪੱਖ ਵਿੱਚ ਇੱਕ ਤਰਕ ਦਿਓ ।
Answer:
ਰਾਜ ਸਭਾ ਨੂੰ ਵਿੱਤ ਸੰਬੰਧੀ ਕੋਈ ਸ਼ਕਤੀ ਪ੍ਰਾਪਤ ਨਹੀਂ ਹੈ ।
Exam Tips:
a) ਰਾਜ ਸਭਾ ਨੂੰ ਵਿੱਤੀ ਮਾਮਲਿਆਂ ਵਿੱਚ ਸੀਮਤ ਸ਼ਕਤੀ ਹੈ ।
b) ਇਸ ਦਲੀਲ ਦੇ ਹੱਕ ਵਿੱਚ ਵਿੱਤੀ ਬਿਲ ਦਾ ਹਵਾਲਾ ਦਿਓ ।
Question 23: ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਚੋਣਾਂ ਵਿੱਚ ਕੀ ਅੰਤਰ ਹੈ ?
Answer:
ਲੋਕ ਸਭਾ ਦੇ ਮੈਂਬਰ ਪ੍ਰਤੱਖ ਰੂਪ ਨਾਲ ਚੁਣੇ ਜਾਂਦੇ ਹਨ ਜਦਕਿ ਰਾਜ ਸਭਾ ਦੇ ਮੈਂਬਰ ਅਪ੍ਰਤੱਖ ਰੂਪ ਨਾਲ ਚੁਣੇ
ਜਾਂਦੇ ਹਨ ।
Exam Tips:
a) ਲੋਕ ਸਭਾ ਸਿੱਧੀ ਚੋਣ ਨਾਲ ਬਣਦੀ ਹੈ, ਰਾਜ ਸਭਾ ਅਸਿੱਧੀ ਨਾਲ ।
b) ਰਾਜ ਸਭਾ ਦੇ ਮੈਂਬਰ ਵਿਧਾਨ ਸਭਾ ਮੈਂਬਰਾਂ ਵੱਲੋਂ ਚੁਣੇ ਜਾਂਦੇ ਹਨ ।
Question 24: ਲੋਕ ਸਭਾ ਅਤੇ ਰਾਜ ਸਭਾ ਦੀ ਇੱਕ ਬਰਾਬਰ ਸ਼ਕਤੀ ਲਿਖੋ ।
Answer:
ਸਾਧਾਰਨ ਬਿਲ ਨੂੰ ਪਾਸ ਕਰਨ ਲਈ ਦੋਹਾਂ ਸਦਨਾਂ ਨੂੰ ਸਮਾਨ ਅਧਿਕਾਰ ਪ੍ਰਾਪਤ ਹੈ ।
Exam Tips:
a) ਸਾਧਾਰਨ ਬਿਲ ਪਾਸ ਕਰਨ ਵਿੱਚ ਦੋਵੇਂ ਸਦਨ ਬਰਾਬਰ ਹਨ ।
b) ਇਸ ਨੁਕਤੇ ਨੂੰ ਉਦਾਹਰਨ ਨਾਲ ਸਮਝਾਓ ।
Question 25: ਲੋਕ ਸਭਾ ਦੀ ਇੱਕ ਵਿਸ਼ੇਸ਼ ਸ਼ਕਤੀ ਲਿਖੋ ।
Answer:
ਲੋਕ ਸਭਾ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਸਰਕਾਰ ਨੂੰ ਹਟਾ ਸਕਦੀ ਹੈ ।
Exam Tips:
a) ਅਵਿਸ਼ਵਾਸ ਪ੍ਰਸਤਾਵ ਸਿਰਫ਼ ਲੋਕ ਸਭਾ ਵਿੱਚ ਪਾਸ ਹੋ ਕੇ ਸਰਕਾਰ ਹਟਾ ਸਕਦਾ ਹੈ ।
b) ਰਾਜ ਸਭਾ ਇਹ ਕੰਮ ਨਹੀਂ ਕਰ ਸਕਦੀ ।
Question 26: ਲੋਕ ਸਭਾ ਸਪੀਕਰ ਦਾ ਇੱਕ ਕੰਮ ਦੱਸੋ ।
Answer:
ਉਹ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।
Exam Tips:
a) ਸਪੀਕਰ ਲੋਕ ਸਭਾ ਦੀ ਕਾਰਵਾਈ ਚਲਾਉਂਦਾ ਹੈ ।
b) ਸਦਨ ਵਿੱਚ ਨਿਰਪੱਖਤਾ ਰੱਖਣਾ ਵੀ ਸਪੀਕਰ ਦਾ ਫਰਜ਼ ਹੈ ।
Question 27: ਲੋਕ ਸਭਾ ਦੇ ਸਪੀਕਰ ਦੀ ਚੋਣ ਕਿਵੇਂ ਹੁੰਦੀ ਹੈ ?
Answer:
ਲੋਕ ਸਭਾ ਦੇ ਚੁਣੇ ਹੋਏ ਮੈਂਬਰ ਆਪਣੇ ਵਿੱਚੋਂ ਹੀ ਸਪੀਕਰ ਨੂੰ ਚੁਣਦੇ ਹਨ ।
Exam Tips:
a) ਸਪੀਕਰ ਲੋਕ ਸਭਾ ਦੇ ਮੈਂਬਰਾਂ ਵਿੱਚੋਂ ਚੁਣਿਆ ਜਾਂਦਾ ਹੈ ।
b) ਸਪੀਕਰ ਦੀ ਚੋਣ ਸਰਕਾਰ ਵੱਲੋਂ ਨਹੀਂ ਹੁੰਦੀ ।
Question 28: 2019 ਵਿੱਚ 17ਵੀਂ ਲੋਕ ਸਭਾ ਦਾ ਸਪੀਕਰ ਕਿਸ ਨੂੰ ਚੁਣਿਆ ਗਿਆ ਸੀ ?
Answer:
ਓਮ ਬਿਰਲਾ ।
Exam Tips:
a) 17ਵੀਂ ਲੋਕ ਸਭਾ 2019 ਵਿੱਚ ਬਣੀ ਸੀ ।
b) ਓਮ ਬਿਰਲਾ ਦਾ ਨਾਮ ਸਪੀਕਰ ਲਈ ਯਾਦ ਰੱਖੋ ।
Question 29: ਸਾਧਾਰਨ ਬਿਲ ਅਤੇ ਵਿੱਤੀ ਬਿਲ ਵਿੱਚ ਇੱਕ ਅੰਤਰ ਦੱਸੋ ।
Answer:
ਸਾਧਾਰਨ ਬਿੱਲ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਪਰ ਵਿੱਤੀ ਬਿੱਲ ਨੂੰ ਸਿਰਫ ਲੋਕ ਸਭਾ ਵਿੱਚ ਹੀ
ਪੇਸ਼ ਕੀਤਾ ਜਾ ਸਕਦਾ ਹੈ ।
Exam Tips:
a) ਵਿੱਤੀ ਬਿਲ ਸਿਰਫ਼ ਲੋਕ ਸਭਾ ਵਿੱਚ ਪੇਸ਼ ਹੁੰਦਾ ਹੈ, ਸਾਧਾਰਨ ਬਿਲ ਕਿਸੇ ਵੀ ਸਦਨ ਵਿੱਚ ।
b) ਫਰਕ ਲਿਖਣ ਲਈ ਪੇਸ਼ਕਾਰੀ ਅਤੇ ਪਾਸ ਹੋਣ ਦੋਵੇਂ ਪਹਿਲੂ ਦੱਸੋ ।
Question 30: ਸਾਮੂਹਿਕ ਜ਼ਿੰਮੇਵਾਰੀ ਦਾ ਕੀ ਅਰਥ ਹੈ ?
Answer:
ਸਾਮੂਹਿਕ ਜ਼ਿੰਮੇਵਾਰੀ ਦਾ ਅਰਥ ਹੈ ਕਿ ਮੰਤਰੀ ਸਮੂਹਿਕ ਰੂਪ ਨਾਲ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹਨ । ਕਿਸੇ ਇੱਕ
ਮੰਤਰੀ ਦੇ ਵਿਰੁੱਧ ਜੇਕਰ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਵੇ ਤਾਂ ਸਾਰਿਆਂ ਨੂੰ ਅਸਤੀਫਾ ਦੇਣਾ ਪੈਂਦਾ ਹੈ ।
Exam Tips:
a) ਇੱਕ ਮੰਤਰੀ ਖ਼ਿਲਾਫ਼ ਅਵਿਸ਼ਵਾਸ ਪਾਸ ਹੋਵੇ ਤਾਂ ਸਾਰਿਆਂ ਨੂੰ ਅਸਤੀਫਾ ਦੇਣਾ ਪੈਂਦਾ ਹੈ ।
b) ਸਮੂਹਿਕ ਅਤੇ ਵਿਅਕਤੀਗਤ ਜ਼ਿੰਮੇਵਾਰੀ ਦਾ ਫਰਕ ਦੱਸੋ ।
Question 31: ਭਾਰਤ ਵਿੱਚ ਕਿਸ ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ?
Answer:
ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ।
Exam Tips:
a) ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ।
b) ਇਸ ਦਾ ਅਧਾਰ ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਦਾ ਸੰਬੰਧ ਹੈ ।
Question 32: ਸੰਸਦ ਮੰਤਰੀ ਮੰਡਲ ਨੂੰ ਕਿਸੇ ਤਰ੍ਹਾਂ ਹਟਾ ਸਕਦੀ ਹੈ ?
Answer:
ਸੰਸਦ ਮੰਤਰੀ ਮੰਡਲ ਨੂੰ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਹਟਾ ਸਕਦੀ ਹੈ ।
Exam Tips:
a) ਸੰਸਦ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਮੰਤਰੀ ਮੰਡਲ ਹਟਾ ਸਕਦੀ ਹੈ ।
b) ਇਹ ਵਿਧੀ ਲੋਕ ਸਭਾ ਵਿੱਚ ਹੀ ਵਰਤੀ ਜਾਂਦੀ ਹੈ ।
Question 33: ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ ?
Answer:
ਲੋਕ ਸਭਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਭੰਗ ਕਰ ਸਕਦਾ ਹੈ ।
Exam Tips:
a) ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਲੋਕ ਸਭਾ ਭੰਗ ਕਰਦਾ ਹੈ ।
b) ਸਲਾਹ ਵਾਲਾ ਸ਼ਬਦ ਉੱਤਰ ਵਿੱਚ ਜ਼ਰੂਰ ਲਿਖੋ ।
Question 34: ਕੌਣ ਦੱਸਦਾ ਹੈ ਕਿ ਕੋਈ ਬਿਲ ਵਿੱਤੀ ਬਿਲ ਹੈ ਜਾਂ ਨਹੀਂ ?
Answer:
ਲੋਕ ਸਭਾ ਦਾ ਸਪੀਕਰ ਦੱਸਦਾ ਹੈ ਕਿ ਕੋਈ ਬਿਲ ਵਿੱਤੀ ਬਿਲ ਹੈ ਜਾਂ ਨਹੀਂ ।
Exam Tips:
a) ਬਿਲ ਵਿੱਤੀ ਹੈ ਜਾਂ ਨਹੀਂ, ਇਹ ਸਪੀਕਰ ਤੈਅ ਕਰਦਾ ਹੈ ।
b) ਸਪੀਕਰ ਦਾ ਇਹ ਫੈਸਲਾ ਅਹਿਮ ਹੁੰਦਾ ਹੈ ।
Question 35: ਕੇਂਦਰੀ ਕਾਰਜ ਪਾਲਿਕਾ ਵਿੱਚ ਕੌਣ-ਕੌਣ ਸ਼ਾਮਲ ਹੈ ?
Answer:
ਕੇਂਦਰੀ ਕਾਰਜ ਪਾਲਿਕਾ ਵਿੱਚ ਰਾਸ਼ਟਰਪਤੀ, ਉਪਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਪਰਿਸ਼ਦ
ਸ਼ਾਮਲ ਹੁੰਦੇ ਹਨ ।
Exam Tips:
a) ਕੇਂਦਰੀ ਕਾਰਜ ਪਾਲਿਕਾ ਵਿੱਚ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਮੰਤਰੀ ਪਰਿਸ਼ਦ ਆਉਂਦੇ ਹਨ ।
b) ਹਰ ਅੰਗ ਦਾ ਕੰਮ ਵੱਖਰਾ ਲਿਖੋ ।
Question 36: ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕੌਣ ਕਰਦਾ ਹੈ ?
Answer:
ਭਾਰਤ ਦੇ ਰਾਸ਼ਟਰਪਤੀ ਨੂੰ ਨਿਰਵਾਚਨ ਮੰਡਲ (Electoral College) ਚੁਣਦਾ ਹੈ ।
Exam Tips:
a) ਰਾਸ਼ਟਰਪਤੀ ਦੀ ਚੋਣ ਨਿਰਵਾਚਨ ਮੰਡਲ ਕਰਦਾ ਹੈ ।
b) ਇਹ ਚੋਣ ਅਸਿੱਧੀ ਹੁੰਦੀ ਹੈ ।
Question 37: ਰਾਸ਼ਟਰਪਤੀ ਦੇ ਨਿਰਵਾਚਕ ਮੰਡਲ (Electoral College) ਵਿੱਚ ਕੌਣ-ਕੌਣ ਸ਼ਾਮਲ ਹੈ ?
Answer:
ਨਿਰਵਾਚਨ ਮੰਡਲ ਵਿੱਚ ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ ਰਾਜ ਵਿਧਾਨ ਸਭਾਵਾਂ (ਦਿੱਲੀ ਅਤੇ
ਵੀ ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ ।
Exam Tips:
a) ਨਿਰਵਾਚਨ ਮੰਡਲ ਵਿੱਚ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੇ ਚੁਣੇ ਮੈਂਬਰ ਹੁੰਦੇ ਹਨ ।
b) ਮਨੋਨੀਤ ਮੈਂਬਰ ਵੋਟ ਨਹੀਂ ਪਾਉਂਦੇ ।
Question 38: ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੈ ? ਕੀ ਉਸਨੂੰ ਦੁਬਾਰਾ ਚੁਣਿਆ ਜਾ ਸਕਦਾ ਹੈ ?
Answer:
ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਹੈ ਅਤੇ ਉਸਨੂੰ ਦੁਬਾਰਾ ਚੁਣਿਆ ਜਾ ਸਕਦਾ ਹੈ ।
Exam Tips:
a) ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਹੈ ।
b) ਉਸਨੂੰ ਦੁਬਾਰਾ ਚੁਣਿਆ ਜਾ ਸਕਦਾ ਹੈ ।
Question 39: ਭਾਰਤ ਦੇ ਪਹਿਲੇ ਅਤੇ ਵਰਤਮਾਨ ਰਾਸ਼ਟਰਪਤੀ ਦਾ ਨਾਮ ਲਿਖੋ ।
Answer:
ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ: ਰਾਜਿੰਦਰ ਪ੍ਰਸਾਦ ਸਨ ਅਤੇ ਵਰਤਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ
ਹਨ ।
Exam Tips:
a) ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਸਨ ।
b) ਜੁਲਾਈ 2022 ਤੋਂ ਦ੍ਰੌਪਦੀ ਮੁਰਮੂ ਰਾਸ਼ਟਰਪਤੀ ਹਨ, ਕਿਤਾਬ ਦਾ ਨਾਮ ਪੁਰਾਣਾ ਹੈ ।
Question 40: ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ ?
Answer:
ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਦਾ ਹੈ ।
Exam Tips:
a) ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਦਾ ਹੈ ।
b) ਉਹ ਲੋਕ ਸਭਾ ਦੇ ਬਹੁਮਤ ਵਾਲੇ ਨੇਤਾ ਨੂੰ ਹੀ ਚੁਣਦਾ ਹੈ ।
Question 41: ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ?
Answer:
ਪ੍ਰਧਾਨ ਮੰਤਰੀ ।
Exam Tips:
a) ਮੰਤਰੀ ਮੰਡਲ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਦਾ ਹੈ ।
b) ਪ੍ਰਧਾਨ ਮੰਤਰੀ ਸਰਕਾਰ ਦਾ ਮੁਖੀ ਹੈ ।
Question 42: ਮੰਤਰੀਆਂ ਦੀ ਨਿਯੁਕਤੀ ਕੌਣ ਕਰਦਾ ਹੈ ?
Answer:
ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
Exam Tips:
a) ਪ੍ਰਧਾਨ ਮੰਤਰੀ ਦੀ ਸਲਾਹ ਨਾਲ ਰਾਸ਼ਟਰਪਤੀ ਮੰਤਰੀ ਨਿਯੁਕਤ ਕਰਦਾ ਹੈ ।
b) ਸਲਾਹ ਦੀ ਸ਼ਰਤ ਲਿਖਣਾ ਨਾ ਭੁੱਲੋ ।
Question 43: ਪ੍ਰਧਾਨ ਮੰਤਰੀ ਦਾ ਕਾਰਜਕਾਲ ਦੱਸੋ ।
Answer:
ਪ੍ਰਧਾਨ ਮੰਤਰੀ ਦਾ ਨਿਸ਼ਚਿਤ ਕਾਰਜਕਾਲ ਨਹੀਂ ਹੁੰਦਾ । ਉਸਦਾ ਕਾਰਜਕਾਲ ਲੋਕ ਸਭਾ ਦੇ ਸਮਰਥਨ ਉੱਤੇ
ਨਿਰਭਰ ਕਰਦਾ ਹੈ ।
Exam Tips:
a) ਪ੍ਰਧਾਨ ਮੰਤਰੀ ਦਾ ਕੋਈ ਨਿਸ਼ਚਿਤ ਕਾਰਜਕਾਲ ਨਹੀਂ ਹੁੰਦਾ ।
b) ਉਸਦਾ ਕਾਰਜਕਾਲ ਲੋਕ ਸਭਾ ਦੇ ਸਮਰਥਨ ਉੱਤੇ ਨਿਰਭਰ ਹੈ ।
Question 44: ਰਾਸ਼ਟਰਪਤੀ ਦੀ ਤਨਖਾਹ ਕਿੰਨੀ ਹੈ ?
Answer:
ਰਾਸ਼ਟਰਪਤੀ ਨੂੰ Rs. 5 ਲੱਖ ਮਹੀਨਾ ਤਨਖਾਹ ਮਿਲਦੀ ਹੈ ।
Exam Tips:
a) ਰਾਸ਼ਟਰਪਤੀ ਦੀ ਤਨਖਾਹ ਸੰਸਦ ਤੈਅ ਕਰਦੀ ਹੈ ।
b) ਰਕਮ ਸਮੇਂ-ਸਮੇਂ ਤੇ ਬਦਲ ਸਕਦੀ ਹੈ, ਤਾਜ਼ਾ ਸੋਧ ਵੇਖੋ ।
Question 45: ਰਾਸ਼ਟਰਪਤੀ ਰਾਸ਼ਟਰੀ ਸੰਕਟਕਾਲ (Emergency) ਦੀ ਘੋਸ਼ਣਾ ਕਦੋਂ ਕਰ ਸਕਦਾ ਹੈ ?
Answer:
ਰਾਸ਼ਟਰਪਤੀ ਰਾਸ਼ਟਰੀ ਸੰਕਟਕਾਲ ਦੀ ਘੋਸ਼ਣਾ ਲੜਾਈ, ਵਿਦੇਸ਼ੀ ਹਮਲੇ ਜਾਂ ਹਥਿਆਰਬੰਦ ਵਿਦਰੋਹ ਦੀ ਸਥਿਤੀ
ਵਿੱਚ ਕਰ ਸਕਦਾ ਹੈ ।
Exam Tips:
a) ਰਾਸ਼ਟਰੀ ਸੰਕਟਕਾਲ ਜੰਗ, ਬਾਹਰੀ ਹਮਲੇ ਜਾਂ ਹਥਿਆਰਬੰਦ ਬਗ਼ਾਵਤ ਵਿੱਚ ਲਗਦਾ ਹੈ ।
b) ਇਹ ਤਿੰਨੋਂ ਕਾਰਨ ਲਿਖੋ ।
Question 46: ਸੰਕਟਕਾਲ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
Answer:
ਸੰਕਟਕਾਲ ਤਿੰਨ ਪ੍ਰਕਾਰ ਦਾ ਹੁੰਦਾ ਹੈ: ਰਾਸ਼ਟਰੀ ਸੰਕਟ, ਰਾਜ ਦਾ ਸੰਵਿਧਾਨਿਕ ਸੰਕਟ ਅਤੇ ਵਿੱਤੀ ਸੰਕਟ ।
Exam Tips:
a) ਰਾਸ਼ਟਰੀ, ਰਾਜ (ਸੰਵਿਧਾਨਿਕ) ਅਤੇ ਵਿੱਤੀ ਸੰਕਟ ਤਿੰਨ ਕਿਸਮਾਂ ਹਨ ।
b) ਹਰ ਕਿਸਮ ਦਾ ਇੱਕ-ਇੱਕ ਕਾਰਨ ਲਿਖੋ ।
Question 47: ਰਾਸ਼ਟਰਪਤੀ Ordinance ਕਦੋਂ ਜਾਰੀ ਕਰ ਸਕਦਾ ਹੈ ?
Answer:
ਜਦੋਂ ਸੰਸਦ ਦੀ ਮੀਟਿੰਗ ਨਾਂ ਚੱਲ ਰਹੀ ਹੋਵੇ ਜਾਂ ਸੰਕਟਕਾਲੀਨ ਹਾਲਾਤ ਹੋਣ ਤਾਂ ਰਾਸ਼ਟਰਪਤੀ Ordinance
ਜਾਰੀ ਕਰ ਸਕਦਾ ਹੈ ।
Exam Tips:
a) ਸੰਸਦ ਦਾ ਸੈਸ਼ਨ ਨਾ ਚੱਲਦਾ ਹੋਵੇ ਤਾਂ ਰਾਸ਼ਟਰਪਤੀ ਆਰਡੀਨੈਂਸ ਜਾਰੀ ਕਰ ਸਕਦਾ ਹੈ ।
b) ਆਰਡੀਨੈਂਸ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸੰਸਦ ਅੱਗੇ ਰੱਖਣਾ ਪੈਂਦਾ ਹੈ ।
Question 48: ਰਾਸ਼ਟਰਪਤੀ ਲੋਕ ਸਭਾ ਵਿੱਚ ਕਿੰਨੇ ਮੈਂਬਰ ਮਨੋਨੀਤ ਕਰ ਸਕਦਾ ਹੈ ?
Answer:
ਰਾਸ਼ਟਰਪਤੀ ਲੋਕ ਸਭਾ ਵਿੱਚ 2 ਐਂਗਲੋ ਇੰਡੀਅਨ ਮੈਂਬਰ ਮਨੋਨੀਤ ਕਰ ਸਕਦਾ ਹੈ ।
Exam Tips:
a) ਰਾਸ਼ਟਰਪਤੀ ਲੋਕ ਸਭਾ ਵਿੱਚ 2 ਐਂਗਲੋ-ਇੰਡੀਅਨ ਮੈਂਬਰ ਨਾਮਜ਼ਦ ਕਰ ਸਕਦਾ ਸੀ ।
b) ਇਹ ਵਿਵਸਥਾ 2019 ਦੀ ਸੋਧ ਨਾਲ ਖ਼ਤਮ ਹੋ ਗਈ ਹੈ ।
Question 49: ਰਾਸ਼ਟਰਪਤੀ ਦੀ ਇੱਕ ਕਾਰਜਕਾਰੀ ਸ਼ਕਤੀ ਲਿਖੋ ।
Answer:
ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ।
Exam Tips:
a) ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ।
b) ਇਹ ਰਾਸ਼ਟਰਪਤੀ ਦੀ ਕਾਰਜਕਾਰੀ ਸ਼ਕਤੀ ਦਾ ਉਦਾਹਰਨ ਹੈ ।
Question 50: ਰਾਸ਼ਟਰਪਤੀ ਦੀ ਇੱਕ ਵਿਧਾਨਿਕ ਸ਼ਕਤੀ ਲਿਖੋ ।
Answer:
ਸੰਸਦ ਵਲੋਂ ਪਾਸ ਕੀਤੇ ਬਿਲ ਉੱਤੇ ਰਾਸ਼ਟਰਪਤੀ ਦੇ ਦਸਤਖ਼ਤ ਹੋਣ ਤੋਂ ਬਾਅਦ ਹੀ ਉਹ ਕਾਨੂੰਨ ਬਣ ਸਕਦਾ ਹੈ ।
Exam Tips:
a) ਸੰਸਦ ਵੱਲੋਂ ਪਾਸ ਬਿਲ ਉੱਤੇ ਦਸਤਖ਼ਤ ਤੋਂ ਬਾਅਦ ਹੀ ਉਹ ਕਾਨੂੰਨ ਬਣਦਾ ਹੈ ।
b) ਇਹ ਰਾਸ਼ਟਰਪਤੀ ਦੀ ਵਿਧਾਨਕ ਸ਼ਕਤੀ ਹੈ ।
Question 51: ਰਾਸ਼ਟਰਪਤੀ ਦੀ ਇੱਕ ਵਿੱਤੀ ਸ਼ਕਤੀ ਲਿਖੋ ।
Answer:
ਰਾਸ਼ਟਰਪਤੀ ਵਿੱਤੀ ਬਿੱਲ ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮਨਜ਼ੂਰੀ ਦਿੰਦਾ ਹੈ ।
Exam Tips:
a) ਵਿੱਤੀ ਬਿਲ ਲੋਕ ਸਭਾ ਵਿੱਚ ਪੇਸ਼ ਕਰਨ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਲੋੜੀਂਦੀ ਹੈ ।
b) ਬਜਟ ਵੀ ਉਸਦੀ ਸਿਫ਼ਾਰਸ਼ ਨਾਲ ਪੇਸ਼ ਹੁੰਦਾ ਹੈ ।
Question 52: ਮੰਤਰੀ ਮੰਡਲ ਦੀ ਇੱਕ ਵਿਸ਼ੇਸ਼ਤਾ ਲਿਖੋ ।
Answer:
ਸੰਸਦ ਅਤੇ ਮੰਤਰੀ ਮੰਡਲ ਵਿੱਚ ਬਹੁਤ ਡੂੰਘਾ ਸੰਬੰਧ ਹੁੰਦਾ ਹੈ ।
Exam Tips:
a) ਸੰਸਦ ਅਤੇ ਮੰਤਰੀ ਮੰਡਲ ਦਾ ਬਹੁਤ ਨੇੜਲਾ ਸੰਬੰਧ ਹੁੰਦਾ ਹੈ ।
b) ਮੰਤਰੀ ਸੰਸਦ ਪ੍ਰਤੀ ਜਵਾਬਦੇਹ ਹੁੰਦੇ ਹਨ ।
Question 53: ਕੇਂਦਰੀ ਮੰਤਰੀ ਮੰਡਲ ਦਾ ਇੱਕ ਕੰਮ ਲਿਖੋ ।
Answer:
ਕੇਂਦਰੀ ਮੰਤਰੀ ਮੰਡਲ ਘਰੇਲੂ ਅਤੇ ਵਿਦੇਸ਼ੀ ਨੀਤੀ ਨਿਰਧਾਰਤ ਕਰਦਾ ਹੈ ।
Exam Tips:
a) ਕੇਂਦਰੀ ਮੰਤਰੀ ਮੰਡਲ ਘਰੇਲੂ ਅਤੇ ਵਿਦੇਸ਼ ਨੀਤੀ ਤਿਆਰ ਕਰਦਾ ਹੈ ।
b) ਵਿਦੇਸ਼ ਨੀਤੀ ਦੀ ਉਦਾਹਰਨ ਦਿਓ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਲੋਕ ਸਭਾ ਅਤੇ ਰਾਜ ਸਭਾ ਦੇ ਕਿੰਨੇ ਮੈਂਬਰ ਹੁੰਦੇ ਹਨ ?
Answer:
ਲੋਕ ਸਭਾ ਦੀ ਵੱਖ-ਵੱਖ ਸੰਖਿਆ 552 ਹੋ ਸਕਦੀ ਹੈ ਪਰ ਅੱਜ ਕੱਲ੍ਹ ਇਹ 545 ਹੈ । ਇਨ੍ਹਾਂ ਵਿਚ 543 ਮੈਂਬਰ
ਚੁਣੇ ਹੋਏ ਹੁੰਦੇ ਹਨ ਅਤੇ 2 ਮੈਂਬਰ ਰਾਸ਼ਟਰਪਤੀ ਐਂਗਲੋ ਇੰਡੀਅਨ ਸਮੁਦਾਇ ਵਿੱਚੋਂ ਮਨੋਨੀਤ ਕਰਦਾ ਹੈ । ਰਾਜ
ਸਭਾ ਦੀ ਵੱਧ ਤੋਂ ਵੱਧ ਸੰਖਿਆ 250 ਹੋ ਸਕਦੀ ਹੈ ਪਰ ਅੱਜ ਕੱਲ੍ਹ ਇਹ 245 ਹੈ । ਇਸ ਵਿਚ 233 ਮੈਂਬਰ ਰਾਜਾਂ
ਦੀਆਂ ਵਿਧਾਨ ਸਭਾਵਾਂ ਵਲੋਂ ਚੁਣੇ ਜਾਂਦੇ ਹਨ ਅਤੇ 12 ਮੈਂਬਰ ਰਾਸ਼ਟਰਪਤੀ ਵਲੋਂ ਮਨੋਨੀਤ ਹੁੰਦੇ ਹਨ ।
Exam Tips:
a) ਕੁੱਲ ਅਤੇ ਅਜੋਕੀ ਗਿਣਤੀ ਵੱਖ-ਵੱਖ ਲਿਖੋ ।
b) ਲੋਕ ਸਭਾ ਵਿੱਚ 543 ਚੁਣੇ ਹੋਏ ਮੈਂਬਰ ਹਨ ।
Question 2: ਰਾਜ ਸਭਾ ਦੇ ਚੇਅਰਮੈਨ ਦੇ ਕੋਈ ਤਿੰਨ ਕੰਮ ਦੱਸੋ ।
Answer:
ਉਹ ਰਾਜ ਸਭਾ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ ।
ਉਹ ਰਾਜ ਸਭਾ ਵਿੱਚ ਸ਼ਾਂਤੀ ਬਣਾਏ ਰੱਖਣ ਅਤੇ ਬੈਠਕਾਂ ਠੀਕ ਤਰੀਕੇ ਨਾਲ ਚਲਾਉਣ ਲਈ ਜ਼ਿੰਮੇਵਾਰ ਹੈ ।
ਉਹ ਮੈਂਬਰਾਂ ਨੂੰ ਰਾਜ ਸਭਾ ਵਿੱਚ ਬੋਲਣ ਦੀ ਮਨਜ਼ੂਰੀ ਦਿੰਦਾ ਹੈ ।
Exam Tips:
a) ਚੇਅਰਮੈਨ ਦੇ ਤਿੰਨ ਕੰਮ ਲਿਖੋ: ਬੈਠਕ ਦੀ ਪ੍ਰਧਾਨਗੀ, ਸ਼ਾਂਤੀ, ਬੋਲਣ ਦੀ ਆਗਿਆ ।
b) ਉਪ-ਰਾਸ਼ਟਰਪਤੀ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ ।
Question 3: ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਚੋਣਾਂ ਵਿੱਚ ਕੀ ਅੰਤਰ ਹੈ ?
Answer:
ਲੋਕ ਸਭਾ ਦੇ ਮੈਂਬਰ ਜਨਤਾ ਵੱਲੋਂ ਪ੍ਰਤੱਖ ਰੂਪ ਨਾਲ ਚੁਣੇ ਜਾਂਦੇ ਹਨ ਅਤੇ ਹਰੇਕ ਨਾਗਰਿਕ ਨੂੰ ਜਿਸਦੀ ਉਮਰ 18
ਸਾਲ ਹੈ, ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ । ਇੱਕ ਸੰਸਦੀ ਖੇਤਰ ਤੋਂ ਇੱਕ ਹੀ ਉਮੀਦਵਾਰ ਦੀ ਚੋਣ ਹੁੰਦੀ ਹੈ
ਅਤੇ ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਹਨ ਉਸਨੂੰ ਜੇਤੁ ਘੋਸ਼ਿਤ ਕਰ ਦਿੱਤਾ ਜਾਂਦਾ ਹੈ । ਰਾਜ
ਸਭਾ ਦੇ ਮੈਂਬਰਾਂ ਦੀ ਚੋਣ ਰਾਜ ਵਿਧਾਨਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਵਲੋਂ ਹੁੰਦੀ ਹੈ । ਇਸ ਤਰ੍ਹਾਂ ਰਾਜ ਸਭਾ ਦੇ
ਮੈਂਬਰਾਂ ਦੀ ਚੋਣ ਅਪ੍ਰਤੱਖ ਰੂਪ ਨਾਲ ਹੁੰਦੀ ਹੈ ।
Exam Tips:
a) ਲੋਕ ਸਭਾ ਸਿੱਧੀ ਚੋਣ ਨਾਲ ਬਣਦੀ ਹੈ, ਰਾਜ ਸਭਾ ਅਸਿੱਧੀ ਨਾਲ ।
b) ਵੋਟਰ ਦੀ ਉਮਰ 18 ਸਾਲ ਹੈ ਅਤੇ ਰਾਜ ਸਭਾ ਵਿੱਚ ਵਿਧਾਨ ਸਭਾ ਮੈਂਬਰ ਵੋਟ ਪਾਉਂਦੇ ਹਨ ।
Question 4: ਲੋਕ ਸਭਾ ਦੀਆਂ ਕੋਈ ਤਿੰਨ ਸ਼ਕਤੀਆਂ ਲਿਖੋ ।
Answer:
1. ਲੋਕ ਸਭਾ ਰਾਜਸਭਾ ਦੇ ਨਾਲ ਮਿਲ ਕੇ ਕਾਨੂੰਨ ਬਣਾਉਣ ਲਈ ਬਿਲ ਪਾਸ ਕਰਦੀ ਹੈ ।
2. ਲੋਕ ਸਭਾ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਸਰਕਾਰ ਨੂੰ ਹਟਾ ਵੀ ਸਕਦੀ ਹੈ ।
3. ਵਿੱਤੀ ਬਿਲ ਸਿਰਫ ਲੋਕ ਸਭਾ ਵਿੱਚ ਹੀ ਪੇਸ਼ ਹੋ ਸਕਦਾ ਹੈ ।
Exam Tips:
a) ਲੋਕ ਸਭਾ ਦੀਆਂ ਤਿੰਨ ਸ਼ਕਤੀਆਂ: ਕਾਨੂੰਨ ਬਣਾਉਣਾ, ਅਵਿਸ਼ਵਾਸ ਪ੍ਰਸਤਾਵ, ਵਿੱਤੀ ਬਿਲ ।
b) ਹਰ ਸ਼ਕਤੀ ਨਾਲ ਇੱਕ ਲਾਈਨ ਦੀ ਵਿਆਖਿਆ ਦਿਓ ।
Question 5: ਲੋਕ ਸਭਾ ਦਾ ਮੈਂਬਰ ਬਣਨ ਲਈ ਕੀ ਯੋਗਤਾ ਚਾਹੀਦੀ ਹੈ ?
Answer:
1. ਉਹ ਭਾਰਤ ਦਾ ਨਾਗਰਿਕ ਹੋਵੇ ।
2. ਉਹ 25 ਸਾਲ ਦੀ ਉਮਰ ਦਾ ਹੋਵੇ ।
3. ਉਸ ਦਾ ਨਾਮ ਦੇਸ਼ ਦੇ ਕਿਸੇ ਵੀ ਹਿੱਸੇ ਦੀ ਵੋਟਰ ਲਿਸਟ ਵਿਚ ਦਰਜ ਹੋਵੇ ।
4. ਉਹ ਭਾਰਤ ਸਰਕਾਰ ਜਾਂ ਰਾਜ ਸਰਕਾਰ ਵਿੱਚ ਕਿਸੇ ਲਾਭ ਦੇ ਪਦ ਉੱਤੇ ਨਾ ਹੋਵੇ ।
5. ਉਹ ਦਿਵਾਲੀਆ ਘੋਸ਼ਿਤ ਨਾਂ ਹੋਇਆ ਹੋਵੇ ।
Exam Tips:
a) ਲੋਕ ਸਭਾ ਮੈਂਬਰ ਲਈ ਉਮਰ 25 ਸਾਲ ਅਤੇ ਭਾਰਤੀ ਨਾਗਰਿਕਤਾ ਜ਼ਰੂਰੀ ਹੈ ।
b) ਲਾਭ ਦੇ ਪਦ ਉੱਤੇ ਨਾ ਹੋਣਾ ਵੀ ਯੋਗਤਾ ਹੈ ।
Question 6: ਰਾਜ ਸਭਾ ਦਾ ਮੈਂਬਰ ਬਣਨ ਲਈ ਕੀ ਯੋਗਤਾ ਚਾਹੀਦੀ ਹੈ ?
Answer:
ਉਹ ਭਾਰਤ ਦਾ ਨਾਗਰਿਕ ਹੋਵੇ ।
ਉਹ 30 ਸਾਲ ਦੀ ਉਮਰ ਦਾ ਹੋਵੇ ।
ਉਹ ਦੀਵਾਲੀਆ ਨਾ ਹੋਵੇ ।
ਉਹ ਸੰਸਦ ਦਾ ਮੈਂਬਰ ਬਣਨ ਦੀ ਸਾਰੀ ਯੋਗਤਾ ਰੱਖਦਾ ਹੋਵੇ ।
Exam Tips:
a) ਰਾਜ ਸਭਾ ਮੈਂਬਰ ਲਈ ਉਮਰ 30 ਸਾਲ ਹੈ ।
b) ਦੀਵਾਲੀਆ ਨਾ ਹੋਣਾ ਵੀ ਯੋਗਤਾ ਦਾ ਹਿੱਸਾ ਹੈ ।
Question 7: ਲੋਕ ਸਭਾ ਦੇ ਸਪੀਕਰ ਦੇ ਕੰਮ ਦੱਸੋ ।
Answer:
1. ਕਾਰਵਾਈ ਦਾ ਸੰਚਾਲਨ-ਉਹ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ । ਬਹੁਮਤ ਦਲ ਦਾ
ਮੈਂਬਰ ਹੋਣ ਦੇ ਬਾਵਜੂਦ ਉਹ ਇਹੀ ਯਤਨ ਕਰਦਾ ਹੈ ਕਿ ਸਦਨ ਦੀ ਕਾਰਵਾਈ ਦੇ ਸੰਚਾਲਨ ਵਿਚ
ਨਿਰਪੱਖਤਾ ਹੋਵੇ ।
2. ਅਨੁਸ਼ਾਸਨ-ਉਹ ਸਦਨ ਵਿਚ ਅਨੁਸ਼ਾਸਨ ਬਣਾਈ ਰੱਖਦਾ ਹੈ । ਉਹ ਅਨੁਸ਼ਾਸਨ ਭੰਗ ਕਰਨ ਵਾਲੇ
ਮੈਂਬਰਾਂ ਨੂੰ ਸਦਨ ਤੋਂ ਬਾਹਰ ਜਾਣ ਦਾ ਹੁਕਮ ਦੇ ਸਕਦਾ ਹੈ ।
3. ਬਿਲ ਦੇ ਸਰੂਪ ਸੰਬੰਧੀ ਫੈਸਲਾ-ਸਪੀਕਰ ਇਸ ਗੱਲ ਦਾ ਫੈਸਲਾ ਕਰਦਾ ਹੈ ਕਿ ਕੋਈ ਬਿਲ ਵਿੱਤੀ ਬਿਲ
ਹੈ ਜਾਂ ਸਾਧਾਰਨ ਬਿਲ ਹੈ ।
4. ਸਾਂਝੀਆਂ ਬੈਠਕਾਂ ਦੀ ਪ੍ਰਧਾਨਗੀ-ਜੇ ਕਿਸੇ ਬਿਲ ਉੱਤੇ ਦੋਹਾਂ ਸਦਨਾਂ ਵਿਚ ਅਸਹਿਮਤੀ ਪੈਦਾ ਹੋ ਜਾਵੇ ਤਾਂ
ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਦਾ ਸਾਂਝਾ ਇਜ਼ਲਾਸ ਬੁਲਾਉਂਦਾ ਹੈ । ਇਸ ਸਾਂਝੇ ਇਜਲਾਸ ਦੀ
ਪ੍ਰਧਾਨਗੀ ਲੋਕ ਸਭਾ ਦਾ ਸਪੀਕਰ ਕਰਦਾ ਹੈ ।
Exam Tips:
a) ਸਪੀਕਰ ਕਾਰਵਾਈ ਚਲਾਉਂਦਾ ਹੈ, ਅਨੁਸ਼ਾਸਨ ਰੱਖਦਾ ਹੈ ਅਤੇ ਬਿਲ ਦੀ ਕਿਸਮ ਤੈਅ ਕਰਦਾ ਹੈ ।
b) ਸਾਂਝੀ ਬੈਠਕ ਦੀ ਪ੍ਰਧਾਨਗੀ ਵੀ ਸਪੀਕਰ ਕਰਦਾ ਹੈ ।
Question 8: ਸੰਸਦ ਦੀ ਸਰਵ-ਉੱਚਤਾ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਸੰਸਦ ਦੀ ਸਰਵ-ਉੱਚਤਾ ਦਾ ਇਹ ਅਰਥ ਹੈ ਕਿ ਦੇਸ਼ ਵਿਚ ਕਾਨੂੰਨ ਬਨਾਉਣ ਦੀ ਅੰਤਿਮ ਸ਼ਕਤੀ ਸੰਸਦ ਦੇ ਹੱਥ
ਵਿਚ ਹੀ ਹੈ । ਸੰਸਦ ਵੱਲੋਂ ਪਾਸ ਕਾਨੂੰਨ ਉੱਤੇ ਰਾਸ਼ਟਰਪਤੀ ਨੂੰ ਜ਼ਰੂਰ ਹੀ ਦਸਤਖ਼ਤ ਕਰਨੇ ਪੈਂਦੇ ਹਨ । ਇਹ ਸੰਘ
ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ । ਇਹ ਉਸ ਕਿਰਿਆ ਵਿਚ ਵੀ ਹਿੱਸਾ
ਲੈਂਦੀ ਹੈ ਜਿਸ ਦੇ ਰਾਹੀਂ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ।
ਇਹ ਸਰਵ-ਉੱਚ ਅਤੇ ਉੱਚ ਅਦਾਲਤਾਂ ਦੇ ਜੱਜਾਂ ਨੂੰ ਹਟਾਉਣ ਲਈ ਸਰਕਾਰ ਨੂੰ ਬੇਨਤੀ ਵੀ ਕਰ ਸਕਦੀ ਹੈ ।
ਆਮਦਨ-ਖ਼ਰਚ ਉੱਤੇ ਵੀ ਇਸ ਦਾ ਨਿਯੰਤਰਨ ਰਹਿੰਦਾ ਹੈ । ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਇਸ ਨੂੰ
ਸੰਵਿਧਾਨ ਵਿਚ ਸੋਧ ਕਰਨ ਦਾ ਅਧਿਕਾਰ ਪ੍ਰਾਪਤ ਹੈ । ਇਸ ਤੋਂ ਇਲਾਵਾ ਇਹ ਸਰਕਾਰ ਦੀਆਂ ਸ਼ਕਤੀਆਂ ਦੀ
ਵਰਤੋਂ ਉੱਤੇ ਵੀ ਨਿਯੰਤਰਨ ਰੱਖਦੀ ਹੈ । ਇਸ ਲਈ ਸਪੱਸ਼ਟ ਹੈ ਕਿ ਅਸਲ ਵਿਚ ਸੰਸਦ ਹੀ ਦੇਸ਼ ਦੀ ਸਰਵ-ਉੱਚ
ਸੰਸਥਾ ਹੈ ।
Exam Tips:
a) ਸਰਵ-ਉੱਚਤਾ ਦਾ ਅਰਥ ਕਾਨੂੰਨ ਬਣਾਉਣ ਦੀ ਅੰਤਿਮ ਸ਼ਕਤੀ ਹੈ ।
b) ਰਾਸ਼ਟਰਪਤੀ ਚੋਣ ਅਤੇ ਸੰਵਿਧਾਨ ਸੋਧ ਵਿੱਚ ਵੀ ਸੰਸਦ ਦਾ ਹਿੱਸਾ ਹੈ ।
Question 9: ਸੰਸਦ ਤੋਂ ਕੀ ਭਾਵ ਹੈ ? ਇਸ ਦੇ ਦੋ ਸਦਨਾਂ ਦੇ ਨਾਂ ਦੱਸੋ ਅਤੇ ਉਨ੍ਹਾਂ ਦਾ ਕਾਰਜਕਾਲ ਲਿਖੋ ।
Answer:
ਸੰਸਦ ਤੋਂ ਭਾਵ ਕੇਂਦਰੀ ਵਿਧਾਨ ਮੰਡਲ ਤੋਂ ਹੈ । ਇਸ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ । ਇਹ
ਅਜਿਹੀ ਸੰਸਥਾ ਹੈ ਜਿਹੜੀ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਬਾਰੇ ਕਾਨੂੰਨ ਬਣਾਉਂਦੀ ਹੈ । ਸੰਸਦ ਵਲੋਂ ਬਣਾਏ
ਗਏ ਕਾਨੂੰਨ ਦੇਸ਼ ਨੂੰ ਪ੍ਰਭਾਵਿਤ ਕਰਦੇ ਹਨ ।
1. ਲੋਕ ਸਭਾ ਦਾ ਕਾਰਜਕਾਲ-ਲੋਕ ਸਭਾ ਦੇ ਮੈਂਬਰਾਂ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ । ਪਰ
ਰਾਸ਼ਟਰਪਤੀ | ਇਸ ਨੂੰ ਪੰਜ ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ਅਤੇ ਚੋਣਾਂ ਦੁਬਾਰਾ ਕਰਵਾ
ਸਕਦਾ ਹੈ । ਸੰਕਟਕਾਲ ਵਿਚ ਲੋਕ ਸਭਾ ਦੇ ਕਾਰਜਕਾਲ ਨੂੰ ਵਧਾਇਆ ਜਾ ਸਕਦਾ ਹੈ ।
2. ਰਾਜ ਸਭਾ ਦਾ ਕਾਰਜਕਾਲ-ਰਾਜ ਸਭਾ ਇਕ ਸਥਾਈ ਸਦਨ ਹੈ, ਪਰ ਹਰੇਕ ਦੋ ਸਾਲਾਂ ਬਾਅਦ ਇਸ ਦੇ
ਇਕ| ਤਿਹਾਈ ਮੈਂਬਰ ਰਿਟਾਇਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ਉੱਤੇ ਨਵੇਂ ਮੈਂਬਰ ਚੁਣ ਲਏ ਜਾਂਦੇ ਹਨ
। ਇਸ ਤਰ੍ਹਾਂ ਹਰੇਕ ਮੈਂਬਰ ਆਪਣੇ ਪਦ ਉੱਤੇ 6 ਸਾਲ ਤਕ ਰਹਿੰਦਾ ਹੈ ।
Exam Tips:
a) ਸੰਸਦ ਕੇਂਦਰੀ ਵਿਧਾਨ ਮੰਡਲ ਹੈ ਜਿਸ ਦੇ ਦੋ ਸਦਨ ਹਨ ।
b) ਲੋਕ ਸਭਾ ਦਾ ਕਾਰਜਕਾਲ 5 ਸਾਲ ਅਤੇ ਰਾਜ ਸਭਾ ਸਥਾਈ ਹੈ, ਦੋਵੇਂ ਵੱਖਰੇ ਲਿਖੋ ।
Question 10: ਅਵਿਸ਼ਵਾਸ ਪ੍ਰਸਤਾਵ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਅਵਿਸ਼ਵਾਸ ਪ੍ਰਸਤਾਵ ਸਿਰਫ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਰਾਜ ਸਭਾ ਵਿੱਚ ਨਹੀਂ । ਪ੍ਰਧਾਨ ਮੰਤਰੀ
ਅਤੇ ਉਸਦੇ ਮੰਤਰੀ ਉਸ ਸਮੇਂ ਤੱਕ ਆਪਣੇ ਪਦ ਉੱਤੇ ਬਣੇ ਰਹਿ ਸਕਦੇ ਹਨ ਜਦੋਂ ਤੱਕ ਕਿ ਉਨ੍ਹਾਂ ਨੂੰ ਲੋਕ ਸਭਾ ਦੇ
Exam Tips:
a) ਅਵਿਸ਼ਵਾਸ ਪ੍ਰਸਤਾਵ ਸਿਰਫ਼ ਲੋਕ ਸਭਾ ਵਿੱਚ ਪੇਸ਼ ਹੁੰਦਾ ਹੈ ।
b) ਪਾਸ ਹੋਵੇ ਤਾਂ ਮੰਤਰੀ ਮੰਡਲ ਨੂੰ ਅਸਤੀਫਾ ਦੇਣਾ ਪੈਂਦਾ ਹੈ ।
Question 11: ਲੋਕ ਸਭਾ ਦੇ ਮੈਂਬਰਾਂ ਦੀ ਚੋਣ-ਵਿਧੀ ਦਾ ਵਰਣਨ ਕਰੋ |
Answer:
ਲੋਕ ਸਭਾ ਭਾਰਤੀ ਸੰਸਦ ਦਾ ਹੇਠਲਾ ਸਦਨ ਹੈ । ਇਸ ਦੇ ਮੈਂਬਰ ਜਨਤਾ ਵਲੋਂ ਪ੍ਰਤੱਖ ਤੌਰ ‘ਤੇ ਚੁਣੇ ਜਾਂਦੇ ਹਨ |
ਭਾਰਤ ਦਾ ਹਰੇਕ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਲੋਕ ਸਭਾ ਦੀਆਂ ਚੋਣਾਂ ਵਿਚ
ਮਤਦਾਨ ਕਰ ਸਕਦਾ ਹੈ । ਲੋਕ ਸਭਾ ਵਿਚ ਕੁੱਝ ਸਥਾਨ ਪੱਛੜੀਆਂ ਜਾਤੀਆਂ ਲਈ ਰਾਖਵੇਂ ਰੱਖੇ ਗਏ ਹਨ । ਜੇ
ਰਾਸ਼ਟਰਪਤੀ ਇਹ ਮਹਿਸੂਸ ਕਰੇ ਕਿ ਚੋਣਾਂ ਵਿਚ ਐਂਗਲੋ -ਇੰਡੀਅਨ ਜਾਤੀ ਨੂੰ ਉੱਚਿਤ ਪ੍ਰਤੀਨਿਧਤਾ ਨਹੀਂ ਮਿਲ
ਤਾਂ ਉਹ ਲੋਕ ਸਭਾ ਵਿਚ ਉਸ ਜਾਤੀ ਦੇ ਦੋ ਮੈਂਬਰ ਨਾਮਜ਼ਦ ਕਰ ਸਕਦਾ ਹੈ । ਲੋਕ ਸਭਾ ਦੇ ਮੈਂਬਰਾਂ ਦੀ
ਚੋਣ ਜਨਸੰਖਿਆ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ । ਚੋਣ ਦੇ ਲਈ ਸਾਰੇ ਦੇਸ਼ ਨੂੰ ਬਰਾਬਰ ਜਨਸੰਖਿਆ ਵਾਲੇ
ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ । ਇਹੀ ਕਾਰਨ ਹੈ ਕਿ ਵੱਡੇ ਰਾਜਾਂ ਤੋਂ ਲੋਕ ਸਭਾ ਲਈ ਬਹੁਤੇ ਮੈਂਬਰ ਚੁਣੇ ਜਾਂਦੇ
ਹਨ ।
Exam Tips:
a) ਲੋਕ ਸਭਾ ਦੇ ਹਰ ਸੰਸਦੀ ਹਲਕੇ ਤੋਂ ਸਿੱਧੀ ਚੋਣ ਹੁੰਦੀ ਹੈ ।
b) 18 ਸਾਲ ਤੋਂ ਵੱਧ ਉਮਰ ਦਾ ਹਰ ਨਾਗਰਿਕ ਵੋਟ ਪਾ ਸਕਦਾ ਹੈ ।
Question 12: ਲੋਕ ਸਭਾ ਦੀਆਂ ਵਿੱਤੀ ਸ਼ਕਤੀਆਂ ਲਿਖੋ ।
Answer:
1. ਬਜਟ ਅਤੇ ਵਿੱਤੀ ਬਿਲ ਸਭ ਤੋਂ ਪਹਿਲਾਂ ਲੋਕ ਸਭਾ ਵਿੱਚ ਹੀ ਪੇਸ਼ ਕੀਤੇ ਜਾ ਸਕਦੇ ਹਨ ।
2. ਰਾਜ ਸਭਾ ਵੱਧ ਤੋਂ ਵੱਧ ਬਿਲ ਨੂੰ 14 ਦਿਨ ਤੱਕ ਰੋਕ ਸਕਦੀ ਹੈ ।
3. ਦੇਸ਼ ਦੇ ਪੈਸੇ ਉੱਤੇ ਅਸਲੀ ਨਿਯੰਤਰਨ ਲੋਕ ਸਭਾ ਦਾ ਹੀ ਹੁੰਦਾ ਹੈ ।
Exam Tips:
a) ਲੋਕ ਸਭਾ ਬਜਟ ਅਤੇ ਵਿੱਤੀ ਬਿਲ ਪਹਿਲਾਂ ਪੇਸ਼ ਕਰਦੀ ਹੈ ।
b) ਰਾਜ ਸਭਾ ਵੱਧ ਤੋਂ ਵੱਧ 14 ਦਿਨ ਰੋਕ ਸਕਦੀ ਹੈ ।
Question 13: ਰਾਜ ਸਭਾ ਦੀਆਂ ਕੋਈ ਤਿੰਨ ਸ਼ਕਤੀਆਂ ਲਿਖੋ ।
Answer:
ਸਾਧਾਰਨ ਬਿਲ ਰਾਜ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ । ਦੋਹਾਂ ਸਦਨਾਂ ਵਿੱਚ ਪਾਸ ਹੋਣ ਤੋਂ ਬਾਦ ਹੀ
ਸਾਧਾਰਨ ਬਿਲ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾ ਸਕਦਾ ਹੈ ।
ਉਹ ਦੋ ਤਿਹਾਈ ਬਹੁਮਤ ਨਾਲ ਇੱਕ ਨਵੀਂ ਅਖਿਲ ਭਾਰਤੀ ਸੇਵਾ ਸ਼ੁਰੂ ਕਰ ਸਕਦੇ ਹਨ ।
ਸੰਵਿਧਾਨਿਕ ਸੰਸ਼ੋਧਨ ਦੇ ਮਾਮਲੇ ਵਿੱਚ ਰਾਜ ਸਭਾ ਨੂੰ ਲੋਕ ਸਭਾ ਦੇ ਬਰਾਬਰ ਹੀ ਸ਼ਕਤੀਆਂ ਪ੍ਰਾਪਤ ਹਨ
।
Exam Tips:
a) ਰਾਜ ਸਭਾ ਸਾਧਾਰਨ ਬਿਲ ਪੇਸ਼ ਕਰ ਸਕਦੀ ਹੈ ।
b) ਦੋ ਤਿਹਾਈ ਬਹੁਮਤ ਨਾਲ ਅਖਿਲ ਭਾਰਤੀ ਸੇਵਾ ਬਣਾ ਸਕਦੀ ਹੈ ।
Question 14: ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਿਵੇਂ ਹੁੰਦੀ ਹੈ ?
Answer:
ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ ਵੱਲੋਂ ਹੁੰਦੀ ਹੈ ਜਿਸ ਵਿੱਚ ਸੰਸਦ ਦੇ ਦੋਨਾਂ ਸਦਨਾਂ ਦੇ ਚੁਣੇ ਹੋਏ ਮੈਂਬਰ
ਅਤੇ ਰਾਜ ਵਿਧਾਨ ਸਭਾਵਾਂ (ਦਿੱਲੀ, ਪੁਡੂਚੇਰੀ ਅਤੇ ਜੰਮੂ ਅਤੇ ਕਸ਼ਮੀਰ ਵੀ) ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ
। ਉਸਦੀ ਚੋਣ Single Transferable Voting System ਨਾਲ ਅਨੁਪਾਤਿਕ ਪ੍ਰਤੀਨਿਧੱਤਵ ਦੇ ਅਨੁਸਾਰ
ਹੁੰਦੀ ਹੈ ।
ਰਾਸ਼ਟਰਪਤੀ ਦੀ ਚੋਣ ਵਿੱਚ ਇੱਕ ਮੈਂਬਰ ਇੱਕ ਵੋਟ ਵਾਲੀ ਵਿਧੀ ਨਹੀਂ ਅਪਣਾਈ ਗਈ ਹੈ । ਵੈਸੇ ਇੱਕ ਵੋਟ ਦੇਣ
ਵਾਲੇ ਨੂੰ ਸਿਰਫ ਇੱਕ ਹੀ ਵੋਟ ਮਿਲਦਾ ਹੈ ਪਰ ਉਸਦੇ ਵੋਟ ਦੀ ਗਿਣਤੀ ਨਹੀਂ ਹੁੰਦੀ ਬਲਕਿ ਮੁਲਾਂਕਣ ਹੁੰਦਾ ਹੈ ।
ਰਾਸ਼ਟਰਪਤੀ ਚੁਣੇ ਜਾਣ ਲਈ ਇਹ ਜ਼ਰੂਰੀ ਹੈ ਕਿ ਉਮੀਦਵਾਰ ਨੂੰ ਵੋਟਾਂ ਦਾ ਪੂਰਾ ਬਹੁਮਤ ਜ਼ਰੂਰ ਪ੍ਰਾਪਤ ਹੋਵੇ।
Exam Tips:
a) ਰਾਸ਼ਟਰਪਤੀ ਦੀ ਚੋਣ ਨਿਰਵਾਚਕ ਮੰਡਲ ਰਾਹੀਂ ਹੁੰਦੀ ਹੈ ।
b) ਵੋਟ ਦਾ ਮੁੱਲ ਅਨੁਪਾਤਕ ਪ੍ਰਤੀਨਿਧਤਾ ਨਾਲ ਤੈਅ ਹੁੰਦਾ ਹੈ ।
Question 15: ਰਾਸ਼ਟਰਪਤੀ ਰਾਜ ਦਾ ਨਾਮਾਤਰ ਦਾ ਮੁਖੀਆ ਹੈ । ਕਿਵੇਂ ?
Answer:
ਪੂਰਾ ਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ ਚਲਦਾ ਹੈ ਪਰ ਉਹ ਨਾਮਮਾਤਰ ਦਾ ਮੁਖੀ ਹੈ । ਭਾਰਤ ਵਿੱਚ ਸੰਸਦੀ
ਸ਼ਾਸਨ ਪ੍ਰਣਾਲੀ ਹੈ ਜਿੱਥੇ ਰਾਸ਼ਟਰਪਤੀ ਨੂੰ ਬਹੁਤ ਸਾਰੀਆਂ ਸ਼ਕਤੀਆਂ ਤਾਂ ਦਿੱਤੀਆਂ ਹਨ ਪਰ ਉਹ ਉਨ੍ਹਾਂ ਦਾ
ਪ੍ਰਯੋਗ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ ਉਹ ਇਨ੍ਹਾਂ ਦਾ ਪ੍ਰਯੋਗ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ
ਮੰਡਲ ਦੀ ਮਦਦ ਨਾਲ ਕਰਦਾ ਹੈ । ਅਸਲੀ ਸ਼ਕਤੀਆਂ ਮੰਤਰੀ ਮੰਡਲ ਕੋਲ ਹੀ ਹਨ । ਰਾਸ਼ਟਰਪਤੀ ਦੇਸ਼ ਦਾ
ਸੰਵਿਧਾਨਿਕ ਮੁਖੀ ਤਾਂ ਹੁੰਦਾ ਹੈ ਪਰ ਉਹ ਨਾਮਮਾਤਰ ਦਾ ਮੁਖੀ ਹੀ ਹੁੰਦਾ ਹੈ ।
Exam Tips:
a) ਰਾਸ਼ਟਰਪਤੀ ਦੀਆਂ ਸ਼ਕਤੀਆਂ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਵਰਤੀਆਂ ਜਾਂਦੀਆਂ ਹਨ ।
b) ਇਸ ਲਈ ਉਹ ਨਾਮ-ਮਾਤਰ ਮੁਖੀ ਹੈ ।
Question 16: ਰਾਸ਼ਟਰਪਤੀ ਦੀਆਂ ਤਿੰਨ ਵਿਧਾਨਿਕ ਸ਼ਕਤੀਆਂ ਲਿਖੋ ।
Answer:
1. ਸੰਸਦ ਦੀ ਮੀਟਿੰਗ ਸੱਦਣ ਅਤੇ ਖ਼ਤਮ ਕਰਨਾ-ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਦੀ ਮੀਟਿੰਗ
ਸੱਦਦਾ ਹੈ ਅਤੇ ਮੀਟਿੰਗ ਖਤਮ ਕਰਨ ਦੀ ਘੋਸ਼ਣਾ ਵੀ ਕਰਦਾ ਹੈ । ਉਹ ਮੀਟਿੰਗ ਦਾ ਸਮਾਂ ਘੱਟ ਵੱਧ ਵੀ
ਕਰ ਸਕਦਾ ਹੈ ।
2. ਰਾਜ ਸਭਾ ਦੇ ਮੈਂਬਰ ਮਨੋਨੀਤ ਕਰਨਾ-ਰਾਸ਼ਟਰਪਤੀ ਰਾਜ ਸਭਾ ਦੇ 12 ਉਨ੍ਹਾਂ ਮੈਂਬਰਾਂ ਨੂੰ ਮਨੋਨੀਤ
ਕਰਦਾ ਹੈ ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ ਦਾ ਵਿਸ਼ੇਸ਼ ਗਿਆਨ ਪ੍ਰਾਪਤ ਹੁੰਦਾ ਹੈ । ‘
3. ਬਿਲਾਂ ਉੱਤੇ ਦਸਤਖ਼ਤ ਕਰਨਾ-ਸੰਸਦ ਵਲੋਂ ਪਾਸ ਬਿਲਾਂ ਉੱਤੇ ਰਾਸ਼ਟਰਪਤੀ ਦੇ ਦਸਤਖ਼ਤ ਤੋਂ ਉਹ ਕਾਨੂੰਨ
ਨਹੀਂ ਬਣ ਸਕਦਾ ਹੈ ।
Exam Tips:
a) ਰਾਸ਼ਟਰਪਤੀ ਸੈਸ਼ਨ ਸੱਦਦਾ ਅਤੇ ਖ਼ਤਮ ਕਰਦਾ ਹੈ ।
b) ਰਾਜ ਸਭਾ ਲਈ 12 ਮੈਂਬਰ ਨਾਮਜ਼ਦ ਕਰਦਾ ਹੈ ।
Question 17: ਕੀ ਰਾਸ਼ਟਰਪਤੀ ਤਾਨਾਸ਼ਾਹ ਬਣ ਸਕਦਾ ਹੈ ?
Answer:
ਰਾਸ਼ਟਰਪਤੀ ਤਾਨਾਸ਼ਾਹ ਨਹੀਂ ਬਣ ਸਕਦਾ ਅਤੇ ਸੰਕਟਕਾਲ ਵਿੱਚ ਵੀ ਜੇਕਰ ਉਹ ਤਾਨਾਸ਼ਾਹ ਬਣਨਾ ਚਾਹੇ ਤਾਂ
ਵੀ ਨਹੀਂ ਬਣ ਸਕਦਾ । ਇਸਦਾ ਮਹੱਤਵਪੂਰਨ ਕਾਰਨ ਇਹ ਹੈ ਕਿ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ
ਅਪਣਾਇਆ ਗਿਆ ਹੈ ਅਤੇ ਇਸ ਵਿੱਚ ਰਾਸ਼ਟਰਪਤੀ ਨਾਮ ਦਾ ਮੁਖੀ ਹੁੰਦਾ ਹੈ । ਰਾਸ਼ਟਰਪਤੀ ਦੀਆਂ ਸ਼ਕਤੀਆਂ
ਦਾ ਅਸਲੀ ਯੋਗ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਮੰਡਲ ਹੀ ਕਰਦਾ ਹੈ । ਜੇਕਰ ਰਾਸ਼ਟਰਪਤੀ ਆਪਣੀ
ਮਰਜ਼ੀ ਕਰਨ ਦੀ ਕੋਸ਼ਿਸ਼ ਕਰੇ
ਤਾਂ ਉਸ ਨੂੰ ਮਹਾਂਦੋਸ਼ ਲਾ ਕੇ ਹਟਾਇਆ ਵੀ ਜਾ ਸਕਦਾ ਹੈ । ਰਾਸ਼ਟਰਪਤੀ ਸੰਕਟਕਾਲ ਦੀ ਘੋਸ਼ਣਾ ਮੰਤਰੀ
ਪਰਿਸ਼ਦ ਦੀ ਲਿਖਤੀ ਸਲਾਹ ਉੱਤੇ ਹੀ ਕਰ ਸਕਦਾ ਹੈ । ਸੰਸਦ ਸਾਧਾਰਨ ਬਹੁਮਤ ਨਾਲ ਪ੍ਰਸਤਾਵ ਪਾਸ ਕਰਕੇ
ਰਾਸ਼ਟਰਪਤੀ
ਦੇ ਸੰਕਟਕਾਲ ਨੂੰ ਖ਼ਤਮ ਵੀ ਕਰ ਸਕਦਾ ਹੈ ।
Exam Tips:
a) ਰਾਸ਼ਟਰਪਤੀ ਤਾਨਾਸ਼ਾਹ ਨਹੀਂ ਬਣ ਸਕਦਾ, ਕਿਉਂਕਿ ਉਹ ਮੰਤਰੀ ਮੰਡਲ ਦੀ ਸਲਾਹ ਨਾਲ ਚੱਲਦਾ ਹੈ ।
b) ਮਹਾਂਦੋਸ਼ ਰਾਹੀਂ ਉਸਨੂੰ ਹਟਾਇਆ ਜਾ ਸਕਦਾ ਹੈ ।
Question 18: ਪ੍ਰਧਾਨ ਮੰਤਰੀ ਕਿਵੇਂ ਨਿਯੁਕਤ ਹੁੰਦਾ ਹੈ ?
Answer:
ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ ਪਰ ਅਜਿਹਾ ਕਰਨ ਲਈ ਉਹ ਆਪਣੀ ਇੱਛਾ
ਨਾਲ ਕੰਮ ਨਹੀਂ ਕਰ ਸਕਦਾ ਸੀ । ਪ੍ਰਧਾਨ ਮੰਤਰੀ ਦੇ ਪਦ ਉੱਤੇ ਉਸ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਹੈ ਕਿ
ਜਿਹੜਾ ਬਹੁਮਤ ਦਲ ਦਾ ਨੇਤਾ ਹੋਵੇ | ਆਮ ਚੋਣਾਂ ਤੋਂ ਬਾਅਦ ਜਿਸ ਰਾਜਨੀਤਿਕ ਦਲ ਨੂੰ ਲੋਕ ਸਭਾ ਦੇ ਮੈਂਬਰਾਂ
ਦਾ ਬਹੁਮਤ ਪ੍ਰਾਪਤ ਹੋਵੇਗਾ, ਉਸ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਸਰਕਾਰ ਬਨਾਉਣ ਦਾ ਸੱਦਾ ਦਿੰਦਾ ਹੈ । ਜੇਕਰ
ਕਿਸੇ ਰਾਜਨੀਤਿਕ ਦਲ ਨੂੰ ਬਹੁਮਤ ਨਹੀਂ ਮਿਲਦਾ ਤਾਂ ਉਹ ਇਹ ਦੇਖਦਾ ਹੈ ਕਿ ਕੌਣ ਬਹੁਮਤ ਸਿੱਧ ਕਰ ਸਕਦਾ
ਹੈ ਅਤੇ ਉਹ ਉਸਨੂੰ ਪ੍ਰਧਾਨ ਮੰਤਰੀ ਬਣਾ ਦਿੰਦਾ ਹੈ ।
Exam Tips:
a) ਪ੍ਰਧਾਨ ਮੰਤਰੀ ਲੋਕ ਸਭਾ ਵਿੱਚ ਬਹੁਮਤ ਵਾਲੇ ਦਲ ਦੇ ਨੇਤਾ ਨੂੰ ਬੁਲਾਉਂਦਾ ਹੈ ।
b) ਬਹੁਮਤ ਨਾ ਮਿਲੇ ਤਾਂ ਰਾਸ਼ਟਰਪਤੀ ਵਿਵੇਕ ਵਰਤਦਾ ਹੈ ।
Question 19: ਪ੍ਰਧਾਨ ਮੰਤਰੀ ਦੀਆਂ ਕਿਸੇ ਤਿੰਨ ਸ਼ਕਤੀਆਂ ਦਾ ਵਰਣਨ ਕਰੋ ।
Answer:
ਪ੍ਰਧਾਨ ਮੰਤਰੀ ਆਪਣੇ ਮਹੱਤਵਪੂਰਨ ਕੰਮਾਂ ਦੇ ਕਾਰਨ ਮੰਤਰੀ ਮੰਡਲ ਦਾ ਧੁਰਾ ਹੁੰਦਾ ਹੈ ।
1. ਉਹ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਅਤੇ ਉਹ ਹੀ ਉਨ੍ਹਾਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ । ਉਹ
ਜਦੋਂ ਚਾਹੇ ਪ੍ਰਸ਼ਾਸਨ ਦੀ ਕਾਰਜ ਕੁਸ਼ਲਤਾ ਲਈ ਮੰਤਰੀ ਮੰਡਲ ਦਾ ਪੁਨਰਗਠਨ ਕਰ ਸਕਦਾ ਹੈ । ਇਸ
ਦਾ ਭਾਵ ਇਹ ਹੈ ਕਿ ਉਹ ਪੁਰਾਣੇ ਮੰਤਰੀਆਂ ਨੂੰ ਹਟਾ ਕੇ ਨਵੇਂ ਮੰਤਰੀ ਨਿਯੁਕਤ ਕਰ ਸਕਦਾ ਹੈ ।
2. ਜੇ ਪ੍ਰਧਾਨ ਮੰਤਰੀ ਤਿਆਗ-ਪੱਤਰ ਦੇ ਦੇਵੇ ਤਾਂ ਪੂਰਾ ਮੰਤਰੀ ਮੰਡਲ ਭੰਗ ਹੋ ਜਾਂਦਾ ਹੈ । ਜੇ ਕੋਈ ਮੰਤਰੀ
ਤਿਆਗ ਪੱਤਰ ਦੇਣ ਤੋਂ ਇਨਕਾਰ ਕਰੇ ਤਾਂ ਉਹ ਤਿਆਗ-ਪੱਤਰ ਦੇ ਕੇ ਪੂਰੇ ਮੰਤਰੀ ਮੰਡਲ ਨੂੰ ਭੰਗ ਕਰ
ਸਕਦਾ ਹੈ । ਪੁਨਰਗਠਨ ਕਰਦੇ ਸਮੇਂ ਉਹ ਉਸ ਮੰਤਰੀ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖ ਸਕਦਾ ਹੈ ।
3. ਇਸ ਦੇ ਇਲਾਵਾ ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਅਤੇ ਉਨ੍ਹਾਂ ਦੀ ਮਿਤੀ, ਸਮੇਂ
ਅਤੇ ਸਥਾਨ ਨੂੰ ਨਿਸ਼ਚਿਤ ਕਰਦਾ ਹੈ ।
4. ਉਹ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਕਰ ਸਕਦਾ ਹੈ ।
Exam Tips:
a) ਪ੍ਰਧਾਨ ਮੰਤਰੀ ਮੰਤਰੀਆਂ ਦੀ ਨਿਯੁਕਤੀ ਅਤੇ ਵਿਭਾਗਾਂ ਦੀ ਵੰਡ ਕਰਦਾ ਹੈ ।
b) ਉਹ ਮੰਤਰੀ ਮੰਡਲ ਦਾ ਪੁਨਰਗਠਨ ਕਰ ਸਕਦਾ ਹੈ ।
Question 20: ਪ੍ਰਧਾਨ ਮੰਤਰੀ ਦੀ ਸਥਿਤੀ ਦੀ ਚਰਚਾ ਕਰੋ ।
Answer:
ਪ੍ਰਧਾਨ ਮੰਤਰੀ ਦਾ ਸੰਵਿਧਾਨ ਵਿਚ ਬੜਾ ਮਹੱਤਵਪੂਰਨ ਸਥਾਨ ਹੈ । ਰਾਸ਼ਟਰਪਤੀ ਦੇਸ਼ ਦਾ ਸਿਰਫ਼ ਕਾਰਜਕਾਰੀ
ਮੁਖੀ ਹੈ । ਉਸ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਕਰਦਾ ਹੈ । ਉਹ ਹੀ ਮੰਤਰੀਆਂ ਅਤੇ
ਮਹੱਤਵਪੂਰਨ ਪਦ-ਅਧਿਕਾਰੀਆਂ ਦੀ ਨਿਯੁਕਤੀ ਕਰਦਾ ਹੈ । ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਨੀਤੀ ਦਾ
ਨਿਰਮਾਣ ਵੀ ਉਹ ਹੀ ਕਰਦਾ ਹੈ ।
ਉਹ ਸਰਕਾਰ ਦੇ ਕਈ ਮਹੱਤਵਪੂਰਨ ਵਿਭਾਗ ਆਪਣੇ ਹੱਥ ਵਿਚ ਰੱਖਦਾ ਹੈ ਅਤੇ ਉਨ੍ਹਾਂ ਦਾ ਉੱਚਿਤ ਸੰਚਾਲਨ
ਕਰਦਾ ਹੈ । ਇਸ ਤੋਂ ਇਲਾਵਾ ਉਹ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ ਹੁੰਦਾ ਹੈ । ਅਸਲ ਵਿਚ ਉਹ ਸਾਰੇ
ਰਾਸ਼ਟਰ ਦਾ ਨੇਤਾ ਹੁੰਦਾ ਹੈ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਸੰਵਿਧਾਨ ਵਿਚ ਵਿਸ਼ੇਸ਼ ਸਥਾਨ
ਪ੍ਰਾਪਤ ਹੈ ।
Exam Tips:
a) ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਧੁਰਾ ਹੁੰਦਾ ਹੈ ।
b) ਸੰਵਿਧਾਨ ਵਿੱਚ ਉਸਦੀ ਸਥਿਤੀ ਮਹੱਤਵਪੂਰਨ ਹੈ ।
Question 21: ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਿਚਕਾਰ ਕੀ ਸੰਬੰਧ ਹੈ ?
Answer:
ਭਾਰਤ ਵਿਚ ਸੰਸਦੀ ਸਰਕਾਰ ਹੋਣ ਦੇ ਕਾਰਨ ਸੰਵਿਧਾਨ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਰਾਸ਼ਟਰਪਤੀ ਨਾਲੋਂ
ਵਧੇਰੇ ਮਹੱਤਵਪੂਰਨ ਹੈ । ਇਹ ਸੱਚ ਹੈ ਕਿ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ ਅਤੇ ਉਸ ਦਾ ਅਹੁਦਾ
Exam Tips:
a) ਰਾਸ਼ਟਰਪਤੀ ਨਾਮ-ਮਾਤਰ ਮੁਖੀ ਹੈ, ਪ੍ਰਧਾਨ ਮੰਤਰੀ ਅਸਲ ਕਾਰਜਕਾਰੀ ਹੈ ।
b) ਵਿਆਖਿਆ ਵਿੱਚ 'ਸਹਾਇਤਾ ਅਤੇ ਸਲਾਹ' ਸ਼ਬਦ ਵਰਤੋ ।
Question 22: ਕੇਂਦਰੀ ਮੰਤਰੀ-ਪਰਿਸ਼ਦ ਵਿਚ ਕਿੰਨੀ ਪ੍ਰਕਾਰ ਦੇ ਮੰਤਰੀ ਹੁੰਦੇ ਹਨ ?
Answer:
ਕੇਂਦਰੀ ਮੰਤਰੀ-ਪਰਿਸ਼ਦ ਵਿਚ ਤਿੰਨ ਪ੍ਰਕਾਰ ਦੇ ਮੰਤਰੀ ਹੁੰਦੇ ਹਨਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਉਪ ਮੰਤਰੀ
।
1. ਕੈਬਨਿਟ ਮੰਤਰੀ-ਕੈਬਨਿਟ ਮੰਤਰੀ ਸਭ ਤੋਂ ਉੱਚੀ ਪੱਧਰ ਦੇ ਮੰਤਰੀ ਹੁੰਦੇ ਹਨ । ਇਹ ਮੰਤਰੀ ਪਰਿਸ਼ਦ ਦੀ
ਅੰਤਰਿਮ ਕਮੇਟੀ ਦੇ ਮੈਂਬਰ ਹੁੰਦੇ ਹਨ । ਇਹ ਪ੍ਰਸ਼ਾਸਕੀ ਵਿਭਾਗਾਂ ਦੇ ਸੁਤੰਤਰ ਮੁਖੀ ਹੁੰਦੇ ਹਨ ।
2. ਰਾਜ ਮੰਤਰੀ-ਰਾਜ ਮੰਤਰੀ ਹੇਠਲੇ ਪੱਧਰ ਦੇ ਮੰਤਰੀ ਹੁੰਦੇ ਹਨ । ਉਹ ਕੈਬਨਿਟ ਮੰਤਰੀਆਂ ਦੀ ਮਦਦ ਦੇ
ਲਈ ਨਿਯੁਕਤ ਕੀਤੇ ਜਾਂਦੇ ਹਨ | ਰਾਜ ਮੰਤਰੀ ਨੂੰ ਕਦੀ-ਕਦੀ ਕਿਸੇ ਵਿਭਾਗ ਦਾ ਸੁਤੰਤਰ ਕਾਰਜਭਾਰ
ਵੀ ਸੌਂਪ ਦਿੱਤਾ ਜਾਂਦਾ ਹੈ ।
3. ਉਪ ਮੰਤਰੀ-ਉਪ ਮੰਤਰੀ ਕੈਬਨਿਟ ਮੰਤਰੀਆਂ ਅਤੇ ਰਾਜ ਮੰਤਰੀਆਂ ਦੀ ਮਦਦ ਦੇ ਲਈ ਨਿਯੁਕਤ ਕੀਤੇ
ਜਾਂਦੇ ਹਨ ।
Exam Tips:
a) ਕੈਬਨਿਟ, ਰਾਜ ਅਤੇ ਉਪ ਮੰਤਰੀ, ਤਿੰਨੋਂ ਦੇ ਨਾਮ ਲਿਖੋ ।
b) ਕੈਬਨਿਟ ਮੰਤਰੀ ਸਭ ਤੋਂ ਉੱਚੇ ਪੱਧਰ ਦੇ ਹੁੰਦੇ ਹਨ ।
Question 23: ਮੰਤਰੀ ਪਰਿਸ਼ਦ ਦੇ ਕਿਸੇ ਤਿੰਨ ਕੰਮਾਂ ਦਾ ਵਰਣਨ ਕਰੋ ।
Answer:
ਮੰਤਰੀ ਪਰਿਸ਼ਦ ਦੇ ਮੁੱਖ ਕੰਮ ਹੇਠਾਂ ਲਿਖੇ ਹਨ –
ਰਾਸ਼ਟਰੀ ਨੀਤੀ ਬਨਾਉਣਾ-ਮੰਤਰੀ ਮੰਡਲ ਦਾ ਸਭ ਤੋਂ ਮਹੱਤਵਪੂਰਨ ਕੰਮ ਦੇਸ਼ ਦੀ ਅੰਦਰੂਨੀ ਨੀਤੀ ਅਤੇ
ਜਨਤਾ ਦੇ ਕਲਿਆਣ ਸੰਬੰਧੀ ਨੀਤੀ ਬਨਾਉਣ ਦਾ ਹੁੰਦਾ ਹੈ ।
ਵਿਦੇਸ਼ੀ ਸੰਬੰਧਾਂ ਦਾ ਸੰਚਾਲਨ-ਮੰਤਰੀ ਮੰਡਲ ਵਿਦੇਸ਼ੀ ਨੀਤੀ ਵੀ ਬਨਾਉਂਦਾ ਹੈ ਅਤੇ ਹੋਰ ਦੇਸ਼ਾਂ ਦੇ ਨਾਲ
ਸੰਬੰਧਾਂ ਦਾ ਵੀ ਸੰਚਾਲਨ ਕਰਦਾ ਹੈ ।
ਪ੍ਰਸ਼ਾਸਨ ਉੱਤੇ ਨਿਯੰਤਰਣ-ਪ੍ਰਸ਼ਾਸਨ ਦਾ ਹਰੇਕ ਵਿਭਾਗ ਕਿਸੇ ਨਾ ਕਿਸੇ ਮੰਤਰੀ ਦੇ ਅਧੀਨ ਹੁੰਦਾ ਹੈ ਅਤੇ
ਸੰਬੰਧਿਤ ਮੰਤਰੀ ਆਪਣੇ ਵਿਭਾਗ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਨ ।
Exam Tips:
a) ਨੀਤੀ ਨਿਰਮਾਣ, ਵਿਦੇਸ਼ ਸੰਬੰਧ ਅਤੇ ਪ੍ਰਸ਼ਾਸਨ ਉੱਤੇ ਨਿਯੰਤਰਣ ਤਿੰਨ ਕੰਮ ਹਨ ।
b) ਹਰ ਕੰਮ ਦੀ ਇੱਕ ਲਾਈਨ ਵਿਆਖਿਆ ਦਿਓ ।
Question 24: ਭਾਰਤੀ ਮੰਤਰੀ ਮੰਡਲ ਦੀਆਂ ਤਿੰਨ ਵਿਸ਼ੇਸ਼ਤਾਵਾਂ ਲਿਖੋ ।
Answer:
ਭਾਰਤੀ ਮੰਤਰੀ ਮੰਡਲ ਦੀਆਂ ਤਿੰਨ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ-
1. ਨਾਮ ਦਾ ਮੁਖੀ-ਰਾਸ਼ਟਰਪਤੀ ਰਾਜ ਦੇ ਨਾਮ ਦਾ ਮੁਖੀ ਹੁੰਦਾ ਹੈ । ਦੇਸ਼ ਦਾ ਪੂਰਾ ਸ਼ਾਸਨ ਰਾਸ਼ਟਰਪਤੀ ਦੇ
ਨਾਮ ਉੱਤੇ ਚਲਦਾ ਹੈ ਪਰ ਅਸਲ ਵਿੱਚ ਸ਼ਾਸਨ ਮੰਤਰੀ ਮੰਡਲ ਵਲੋਂ ਹੀ ਚਲਾਇਆ ਜਾਂਦਾ ਹੈ ।
2. ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਵਿੱਚ ਸੰਬੰਧ-ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਹੀ
ਕਾਰਜ ਪਾਲਿਕਾ ਹੁੰਦਾ ਹੈ ਅਤੇ ਇਸ ਦਾ ਵਿਧਾਨ ਪਾਲਿਕਾ ਨਾਲ ਬਹੁਤ ਨੇੜੇ ਦਾ ਸੰਬੰਧ ਹੁੰਦਾ ਹੈ ।
3. ਪ੍ਰਧਾਨ ਮੰਤਰੀ-ਨੇਤਾ-ਭਾਰਤੀ ਮੰਤਰੀ ਮੰਡਲ ਆਪਣੇ ਸਾਰੇ ਕੰਮ ਪ੍ਰਧਾਨ ਮੰਤਰੀ ਦੇ ਅਧੀਨ ਰਹਿ ਕੇ
ਕਰਦਾ ਹੈ । ਸਾਰੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਦਾ ਕਿਹਾ ਮੰਨਣਾ ਪੈਂਦਾ ਹੈ ਨਹੀਂ ਤਾਂ ਮੰਤਰੀ ਨੂੰ
ਹਟਾਇਆ ਵੀ ਜਾ ਸਕਦਾ ਹੈ ।
Exam Tips:
a) ਨਾਮ ਦਾ ਮੁਖੀ, ਸੰਸਦ ਨਾਲ ਸੰਬੰਧ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ, ਤਿੰਨ ਵਿਸ਼ੇਸ਼ਤਾਵਾਂ ਹਨ ।
b) ਹਰ ਵਿਸ਼ੇਸ਼ਤਾ ਦੇ ਨਾਲ ਕਾਰਨ ਲਿਖੋ ।
Question 25: ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਸੰਖੇਪ ਵੇਰਵਾ ਦਿਓ ।
Answer:
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਵਰਣਨ ਹੇਠ ਲਿਖਿਆ ਹੈ :
ਰਾਸ਼ਟਰੀ ਸੰਕਟ-ਜਦੋਂ ਰਾਸ਼ਟਰਪਤੀ ਦੇ ਅਨੁਸਾਰ ਦੇਸ਼ ਉੱਤੇ ਬਾਹਰੀ ਹਮਲੇ , ਯੁੱਧ ਜਾਂ ਹਥਿਆਰਬੰਦ
ਬਗਾਵਤ | ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਉੱਤੇ ਸੰਕਟ ਪੈਦਾ ਹੋ ਗਿਆ ਹੋਵੇ ਤਾਂ ਉਹ ਦੇਸ਼ ਵਿੱਚ
ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
ਰਾਜ ਦਾ ਸੰਵਿਧਾਨਿਕ ਸੰਕਟ-ਜੇ ਰਾਜਪਾਲ ਵਲੋਂ ਭੇਜੀ ਗਈ ਰਿਪੋਰਟ ਜਾਂ ਕਿਸੇ ਹੋਰ ਸਾਧਨ ਰਾਹੀਂ
ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਕਿਸੇ ਰਾਜ ਦਾ ਸ਼ਾਸਨ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ
ਜਾ ਸਕਦਾ ਤਾਂ ਰਾਸ਼ਟਰਪਤੀ ਉਸ ਰਾਜ ਵਿਚ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
ਵਿੱਤੀ ਸੰਕਟ-ਜੇ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਦੇਸ਼ ਦੀ ਆਰਥਿਕ ਹਾਲਤ ਇਹੋ ਜਿਹੀ ਹੋ ਗਈ
ਹੈ, ਜਿਸ ਨਾਲ ਆਰਥਿਕ ਸਥਿਰਤਾ ਜਾਂ ਸਾਖ਼ ਨੂੰ ਖ਼ਤਰਾ ਹੈ ਤਾਂ ਰਾਸ਼ਟਰਪਤੀ ਵਿੱਤੀ ਸੰਕਟ ਦਾ ਐਲਾਨ
ਕਰ ਸਕਦਾ ਹੈ ।
Exam Tips:
a) ਰਾਸ਼ਟਰੀ, ਰਾਜ ਅਤੇ ਵਿੱਤੀ ਸੰਕਟ ਵਿੱਚ ਰਾਸ਼ਟਰਪਤੀ ਦੀਆਂ ਸ਼ਕਤੀਆਂ ਵੱਖਰੀਆਂ ਹਨ ।
b) ਹਰ ਸੰਕਟ ਦੀ ਸ਼ਰਤ ਲਿਖੋ ।
Question 26: ਕੀ ਪ੍ਰਧਾਨ ਮੰਤਰੀ ਤਾਨਾਸ਼ਾਹ ਬਣ ਸਕਦਾ ਹੈ ?
Answer:
ਪ੍ਰਧਾਨ ਮੰਤਰੀ ਤਾਨਾਸ਼ਾਹ ਨਹੀਂ ਬਣ ਸਕਦਾ ਕਿਉਂਕਿ-
1. ਪ੍ਰਧਾਨ ਮੰਤਰੀ ਸੰਸਦ ਦੇ ਪ੍ਰਤੀ ਉਤਰਦਾਈ ਹੁੰਦਾ ਹੈ ਅਤੇ ਸੰਸਦ ਹੀ ਉਸਨੂੰ ਨਿਰੰਕੁਸ਼ ਬਣਨ ਤੋਂ ਰੋਕਦੀ
ਹੈ ।
2. ਸੰਸਦ ਲੋਕ ਸਭਾ) ਵਿੱਚ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਉਸਨੂੰ ਉਸਦੇ ਪਦ ਤੋਂ ਹਟਾਇਆ ਵੀ ਜਾ
ਸਕਦਾ ਹੈ ।
3. ਪ੍ਰਧਾਨ ਮੰਤਰੀ ਜਨਮਤ ਦੇ ਵਿਰੁੱਧ ਨਹੀਂ ਜਾ ਸਕਦਾ ।
4. ਪ੍ਰਧਾਨ ਮੰਤਰੀ ਨੂੰ ਹਮੇਸ਼ਾ ਵਿਰੋਧੀ ਪਾਰਟੀ ਦਾ ਧਿਆਨ ਰੱਖਣਾ ਪੈਂਦਾ ਹੈ ।
Exam Tips:
a) ਪ੍ਰਧਾਨ ਮੰਤਰੀ ਸੰਸਦ ਪ੍ਰਤੀ ਜਵਾਬਦੇਹ ਹੈ, ਇਸ ਲਈ ਤਾਨਾਸ਼ਾਹ ਨਹੀਂ ਬਣ ਸਕਦਾ ।
b) ਅਵਿਸ਼ਵਾਸ ਪ੍ਰਸਤਾਵ ਅਤੇ ਜਨਮਤ ਵੀ ਰੋਕ ਹਨ ।
Question 27: ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਦੇ ਆਪਸੀ ਸੰਬੰਧਾਂ ਦੀ ਚਰਚਾ ਕਰੋ ।
Answer:
ਪ੍ਰਧਾਨ ਮੰਤਰੀ ਲੋਕ ਸਭਾ ਦੇ ਬਹੁਮਤ ਦਲ ਦਾ ਨੇਤਾ ਹੁੰਦਾ ਹੈ । ਉਹ ਆਪ ਹੀ ਮੰਤਰੀ ਮੰਡਲ ਰਾਸ਼ਟਰਪਤੀ ਤੋਂ
ਬਣਵਾਉਂਦਾ ਹੈ ਅਤੇ ਮੰਤਰੀਆਂ ਨੂੰ ਵੱਖ-ਵੱਖ ਵਿਭਾਗਾਂ ਦੀ ਵੰਡ ਵੀ ਕਰਦਾ ਹੈ । ਉਹ ਮੰਤਰੀ ਮੰਡਲ ਦੀਆਂ ਬੈਠਕਾਂ
ਦੀ ਪ੍ਰਧਾਨਗੀ ਵੀ ਕਰਦਾ ਹੈ । ਜੇਕਰ ਕੋਈ ਮੰਤਰ ਪ੍ਰਧਾਨ ਮੰਤਰੀ ਦੀ ਨੀਤੀ ਦੇ ਅਨੁਸਾਰ ਕੰਮ ਨਹੀਂ ਕਰਦਾ ਤਾਂ
ਉਸ ਤੋਂ ਅਸਤੀਫ਼ਾ ਵੀ ਲੈ ਲਿਆ ਜਾਂਦਾ ਹੈ । ਜੇਕਰ ਕੋਈ ਮੰਤਰੀ ਅਸਤੀਫਾ ਨਾਂ ਦਵੇ ਤਾਂ ਪ੍ਰਧਾਨ ਮੰਤਰੀ ਸਾਰੇ
ਮੰਤਰੀ ਮੰਡਲ ਨੂੰ ਭੰਗ ਕਰ ਕੇ ਨਵੇਂ ਮੰਤਰੀ ਮੰਡਲ ਦਾ ਗਠਨ ਵੀ ਕਰ ਸਕਦਾ ਹੈ ਜਿਸ ਵਿਚ ਉਹ ਮੰਤਰੀ ਸ਼ਾਮਲ
ਨਾਂ ਹੋਵੇ ।
Exam Tips:
a) ਪ੍ਰਧਾਨ ਮੰਤਰੀ ਦੀ ਸਿਫ਼ਾਰਸ਼ ਨਾਲ ਮੰਤਰੀ ਬਣਦੇ ਹਨ ।
b) ਅਸਤੀਫ਼ਾ ਨਾ ਦੇਣ ਤੇ ਮੰਤਰੀ ਮੰਡਲ ਭੰਗ ਕੀਤਾ ਜਾ ਸਕਦਾ ਹੈ ।
Question 28: ਰਾਸ਼ਟਰਪਤੀ ਦੀਆਂ ਕੋਈ ਤਿੰਨ ਨਿਆਂਕਾਰੀ ਸ਼ਕਤੀਆਂ ਦਾ ਵਰਣਨ ਕਰੋ ।
Answer:
ਰਾਸ਼ਟਰਪਤੀ ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ।
ਰਾਸ਼ਟਰਪਤੀ ਮੁਸ਼ਕਲ ਕਾਨੂੰਨੀ ਪ੍ਰਸ਼ਨਾਂ ਉੱਤੇ ਸਰਵ ਉੱਚ ਅਦਾਲਤ ਤੋਂ ਸਲਾਹ ਵੀ ਮੰਗ ਸਕਦਾ ਹੈ ।
ਰਾਸ਼ਟਰਪਤੀ ਕਿਸੇ ਦੀ ਫਾਂਸੀ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਮਾਫ਼ ਵੀ ਕਰ ਸਕਦਾ ਹੈ ।
ਉਹ ਫਾਂਸੀ ਦੀ ਸਜ਼ਾ ਨੂੰ ਘੱਟ ਕਰਕੇ ਉਮਰ ਕੈਦ ਵਿੱਚ ਵੀ ਬਦਲ ਸਕਦਾ ਹੈ ।
Exam Tips:
a) ਰਾਸ਼ਟਰਪਤੀ ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਜੱਜ ਨਿਯੁਕਤ ਕਰਦਾ ਹੈ ।
b) ਸਜ਼ਾ ਮਾਫ਼ ਕਰਨ ਦੀ ਸ਼ਕਤੀ ਵੀ ਨਿਆਂਕਾਰੀ ਸ਼ਕਤੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਸੰਸਦ ਦੀਆਂ ਸ਼ਕਤੀਆਂ ਅਤੇ ਕੰਮਾਂ ਦਾ ਵਰਣਨ ਕਰੋ|
Answer:
ਭਾਰਤੀ ਸੰਸਦ ਸੰਘ ਦੀ ਵਿਧਾਨ ਪਾਲਿਕਾ ਹੈ ਅਤੇ ਸੰਘ ਦੀਆਂ ਵਿਧਾਨਿਕ ਸ਼ਕਤੀਆਂ ਉਸ ਨੂੰ ਦਿੱਤੀਆਂ ਗਈਆਂ
ਹਨ । ਵਿਧਾਨਿਕ ਸ਼ਕਤੀਆਂ ਤੋਂ ਇਲਾਵਾ ਸੰਸਦ ਨੂੰ ਕਈ ਹੋਰ ਸ਼ਕਤੀਆਂ ਵੀ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ
ਵਰਣਨ ਇਸ ਪ੍ਰਕਾਰ ਹੈ-
1. ਵਿਧਾਨਿਕ ਸ਼ਕਤੀਆਂ-ਸੰਸਦ ਦਾ ਮੁੱਖ ਕੰਮ ਕਾਨੂੰਨ ਬਣਾਉਣਾ ਹੈ । ਸੰਸਦ ਦੀ ਕਾਨੂੰਨ ਬਣਾਉਣ ਦੀ
ਸ਼ਕਤੀ ਬਹੁਤ ਵਿਆਪਕ ਹੈ । ਸੰਘੀ ਸੂਚੀ ਵਿੱਚ ਦਿੱਤੇ ਸਾਰੇ ਵਿਸ਼ਿਆਂ ਉੱਤੇ ਇਸ ਨੂੰ ਕਾਨੂੰਨ ਬਨਾਉਣ ਦਾ
ਅਧਿਕਾਰ ਹੈ । ਸਮਵਰਤੀ ਸੁਚੀ ਉੱਤੇ ਸੰਸਦ ਅਤੇ ਰਾਜਾਂ ਦੀਆਂ ਵਿਧਾਨਸਭਾਵਾਂ ਦੋਵੇਂ ਕਾਨੂੰਨ ਬਣਾ
ਸਕਦੇ ਹਨ | ਪਰ ਜੇਕਰ ਦੋਹਾਂ ਦਾ ਕਾਨੂੰਨ ਇੱਕ ਦੂਜੇ ਦਾ ਵਿਰੋਧੀ ਹੋ ਜਾਵੇ ਤਾਂ ਸੰਸਦ ਦਾ ਕਾਨੂੰਨ ਚਲਦਾ
ਹੈ । ਕੁਝ ਹਾਲਾਤਾਂ ਵਿੱਚ ਸੰਸਦ ਰਾਜ ਸੁਚੀ ਵਾਲੇ ਵਿਸ਼ਿਆਂ ਉੱਤੇ ਵੀ ਕਾਨੂੰਨ ਬਣਾ ਸਕਦੀ ਹੈ ।
2. ਵਿੱਤੀ ਸ਼ਕਤੀਆਂ-ਸੰਸਦ ਦੇਸ਼ ਦੇ ਪੈਸੇ ਉੱਤੇ ਨਿਯੰਤਰਣ ਰੱਖਦੀ ਹੈ । ਵਿੱਤੀ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ
ਬਜਟ ਸੰਸਦ ਵਿੱਚ ਪੇਸ਼ ਕੀਤਾ ਜਾਂਦਾ ਹੈ । ਸੰਸਦ ਇਸ ਉੱਪਰ ਵਿਚਾਰ ਕਰਕੇ ਆਪਣੀ ਮਨਜ਼ੂਰੀ ਦਿੰਦੀ ਹੈ
। ਸੰਸਦ ਦੀ ਮਨਜ਼ੂਰੀ ਤੋਂ ਬਿਨਾਂ ਸਰਕਾਰ ਨਾਂ ਤਾਂ ਜਨਤਾ ਉੱਤੇ ਕੋਈ ਟੈਕਸ ਲਗਾ ਸਕਦੀ ਹੈ ਅਤੇ ਨਾਂ ਹੀ
ਕੋਈ ਪੈਸਾ ਖ਼ਰਚ ਕਰ ਸਕਦੀ ਹੈ ।
3. ਕਾਰਜਪਾਲਿਕਾ ਉੱਤੇ ਨਿਯੰਤਰਣ-ਸਾਡੇ ਦੇਸ਼ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ
। ਰਾਸ਼ਟਰਪਤੀ ਸੰਵਿਧਾਨਿਕ ਮੁਖੀ ਹੋਣ ਦੇ ਕਾਰਨ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਨਹੀਂ ਹੈ ਪਰ ਮੰਤਰੀ
ਮੰਡਲ ਆਪਣੇ ਸਾਰੇ ਕੰਮਾਂ ਦੇ ਲਈ ਸੰਸਦ ਦੇ ਪਤੀ ਜ਼ਿੰਮੇਵਾਰ ਹੈ । ਮੰਤਰੀ ਮੰਡਲ ਉਸ ਸਮੇਂ ਤੱਕ
ਆਪਣੇ ਪਦ ਉੱਤੇ ਰਹਿ ਸਕਦਾ ਹੈ ਜਦੋਂ ਤੱਕ ਉਸ ਨੂੰ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਹੈ ।
4. ਰਾਸ਼ਟਰੀ ਨੀਤੀਆਂ ਦਾ ਨਿਰਧਾਰਨ-ਭਾਰਤੀ ਸੰਸਦ ਸਿਰਫ ਕਾਨੂੰਨ ਹੀ ਨਹੀਂ ਬਣਾਉਂਦੀ ਬਲਕਿ
ਰਾਸ਼ਟਰੀ ਨੀਤੀਆਂ ਵੀ ਨਿਰਧਾਰਿਤ ਕਰਦੀ ਹੈ ।
5. ਨਿਆਂਕਾਰੀ ਸ਼ਕਤੀਆਂ-ਸੰਸਦ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੂੰ ਜੇਕਰ ਉਹ ਦੋਵੇਂ ਆਪਣੇ ਕੰਮਾਂ
ਨੂੰ ਠੀਕ ਤਰੀਕੇ ਨਾਲ ਨਾਂ ਕਰਨ ਤਾਂ ਮਹਾਂਦੋਸ਼ ਲਾ ਕੇ ਉਹਨਾਂ ਨੂੰ ਉਨ੍ਹਾਂ ਦੇ ਪਦ ਤੋਂ ਹਟਾ ਵੀ ਸਕਦੀ ਹੈ ।
ਸੰਸਦ ਦੇ ਦੋਵੇਂ ਸਦਨ ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਹਟਾਉਣ ਦਾ ਪ੍ਰਸਤਾਵ ਪਾਸ ਕਰਕੇ
ਰਾਸ਼ਟਰਪਤੀ ਕੋਲ ਭੇਜ ਸਕਦੇ ਹਨ ।
6. ਸੰਵਿਧਾਨਿਕ ਸ਼ਕਤੀਆਂ-ਭਾਰਤੀ ਸੰਸਦ ਨੂੰ ਸੰਵਿਧਾਨ ਵਿੱਚ ਪਰਿਵਰਤਨ ਜਾਂ ਸੰਸ਼ੋਧਨ ਕਰਨ ਦਾ ਵੀ
ਅਧਿਕਾਰ ਪ੍ਰਾਪਤ ਹੈ ।
7. ਸਰਵਜਨਿਕ ਮਾਮਲਿਆਂ ਉੱਤੇ ਗੱਲ ਬਾਤ-ਸੰਸਦ ਵਿੱਚ ਜਨਤਾ ਦੇ ਪ੍ਰਤੀਨਿਧੀ ਹੁੰਦੇ ਹਨ ਅਤੇ ਇਸ ਲਈ
ਇਹ ਸਰਵਜਨਿਕ ਮਾਮਲਿਆਂ ਉੱਤੇ ਗੱਲਬਾਤ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ । ਸੰਸਦ ਵਿੱਚ ਹੀ
ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਉੱਤੇ ਗੱਲਬਾਤ ਹੁੰਦੀ ਹੈ ਅਤੇ ਉਹਨਾਂ ਦੀ ਆਲੋ ਚਨਾ ਵੀ
ਕੀਤੀ ਜਾਂਦੀ ਹੈ ।
8. ਚੋਣਾਂ ਸੰਬੰਧੀ ਅਧਿਕਾਰ-ਸੰਸਦ ਰਾਸ਼ਟਰਪਤੀ ਨੂੰ ਚੁਣਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ
ਹੈ । ਇਹ ਉਪ-ਰਾਸ਼ਟਰਪਤੀ ਨੂੰ ਚੁਣਦੀ ਹੈ । ਇਹ ਲੋਕ ਸਭਾ ਦੇ ਸਪੀਕਰ, ਡਿਪਟੀ ਸਪੀਕਰ ਅਤੇ ਰਾਜ
ਸਭਾ ਦੇ ਡਿਪਟੀ ਚੇਅਰਮੈਨ ਨੂੰ ਵੀ ਚੁਣਦੀ ਹੈ ।
Exam Tips:
a) ਵਿਧਾਨਿਕ, ਵਿੱਤੀ, ਕਾਰਜ ਪਾਲਿਕਾ ਉੱਤੇ ਨਿਯੰਤਰਣ ਅਤੇ ਸੰਵਿਧਾਨਿਕ ਸ਼ਕਤੀਆਂ ਲਿਖੋ ।
b) ਹਰ ਸ਼ਕਤੀ ਨੂੰ ਵੱਖਰੇ ਸਿਰਲੇਖ ਹੇਠ ਲਿਖੋ ।
Question 2: ਰਾਸ਼ਟਰਪਤੀ ਦੀਆਂ ਮਹੱਤਵਪੂਰਨ ਕਾਰਜਕਾਰੀ ਸ਼ਕਤੀਆਂ ਲਿਖੋ ।
Answer:
ਪ੍ਰਸ਼ਾਸਨਿਕ ਸ਼ਕਤੀਆਂ-ਦੇਸ਼ ਦਾ ਸਾਰਾ ਪ੍ਰਸ਼ਾਸਨ ਉਸਦੇ ਨਾਮ ਉੱਤੇ ਚਲਾਇਆ ਜਾਂਦਾ ਹੈ । ਭਾਰਤ
ਸਰਕਾਰ ਦੇ ਸਾਰੇ ਫੈਸਲੇ ਰਸਮੀ ਤੌਰ ਉੱਤੇ ਉਸ ਦੇ ਨਾਮ ਉੱਤੇ ਲਏ ਜਾਂਦੇ ਹਨ । ਦੇਸ਼ ਦਾ ਸਰਵਉੱਚ
ਸ਼ਾਸਕ ਹੋਣ ਦੇ ਕਾਰਨ ਉਹ ਨਿਯਮ ਵੀ ਬਣਾਉਂਦਾ ਹੈ ਅਤੇ ਕਾਨੂੰਨ ਵੀ ਬਣਾਉਂਦਾ ਹੈ ।
ਮੰਤਰੀ ਮੰਡਲ ਨਾਲ ਸੰਬੰਧਿਤ ਸ਼ਕਤੀਆਂ-ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ਅਤੇ
ਉਸਦੀ ਸਲਾਹ ਨਾਲ ਹੋਰ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ । ਉਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ
ਮੰਤਰੀਆਂ ਨੂੰ ਹਟਾ ਵੀ ਸਕਦਾ ਹੈ ।
ਸੈਨਿਕ ਸ਼ਕਤੀਆਂ-ਰਾਸ਼ਟਰਪਤੀ ਦੇਸ਼ ਦੀਆਂ ਸੈਨਾਵਾਂ ਦਾ ਸਰਵਉੱਚ ਸੈਨਾਪਤੀ ਹੈ । ਉਹ ਥਲ ਸੈਨਾ,
ਹਵਾਈ ਸੈਨਾ ਅਤੇ ਜਲ ਸੈਨਾ ਦੇ ਮੁਖੀਆਂ ਦੀ ਨਿਯੁਕਤੀ ਕਰਦਾ ਹੈ । ਨਿਯੁਕਤੀਆਂ-ਸੰਘੀ ਸਰਕਾਰ
ਦੀਆਂ ਸਾਰੀਆਂ ਮਹੱਤਵਪੂਰਨ ਨਿਯੁਕਤੀਆਂ ਰਾਸ਼ਟਰਪਤੀ ਵਲੋਂ ਹੀ ਕੀਤੀਆਂ ਜਾਂਦੀਆਂ ਹਨ।
ਕੇਂਦਰ ਸ਼ਾਸਿਤ ਦੇਸ਼ਾਂ ਦਾ ਪ੍ਰਸ਼ਾਸਨ-ਸਾਰੇ ਕੇਂਦਰ ਸ਼ਾਸਿਤ ਦੇਸ਼ਾਂ ਦਾ ਪ੍ਰਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ
ਹੀ ਚਲਾਇਆ ਜਾਂਦਾ ਹੈ ।
Exam Tips:
a) ਪ੍ਰਸ਼ਾਸਨਿਕ, ਮੰਤਰੀ ਮੰਡਲ ਸੰਬੰਧੀ, ਸੈਨਿਕ ਅਤੇ ਨਿਯੁਕਤੀ ਸ਼ਕਤੀਆਂ ਲਿਖੋ ।
b) ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਸ਼ਾਸਨ ਵੀ ਸ਼ਾਮਲ ਹੈ ।
Question 3: ਰਾਸ਼ਟਰਪਤੀ ਦੀਆਂ ਵਿਧਾਨਕ ਸ਼ਕਤੀਆਂ ਲਿਖੋ ।
Answer:
1. ਸੰਸਦ ਦਾ ਅਧਿਵੇਸ਼ਨ ਸੱਦਣਾ ਅਤੇ ਖ਼ਤਮ ਕਰਨਾ-ਰਾਸ਼ਟਰਪਤੀ ਸੰਸਦ ਦੇ ਦੋਵਾਂ ਸਦਨਾਂ ਦਾ
ਅਧਿਵੇਸ਼ਨ (Session) ਸੱਦ ਸਕਦਾ ਹੈ । ਉਹ ਅਧਿਵਸ਼ਨ ਦਾ ਸਮਾਂ ਵਧਾ ਵੀ ਸਕਦਾ ਹੈ ਅਤੇ ਉਸ ਨੂੰ
ਖ਼ਤਮ ਵੀ ਕਰ ਸਕਦਾ ਹੈ । ਨਵੀਂ ਸੰਸਦ ਅਤੇ ਸਾਲ ਦਾ ਪਹਿਲਾ ਅਧਿਵੇਸ਼ਨ (Session) ਰਾਸ਼ਟਰਪਤੀ
ਦੇ ਭਾਸ਼ਣ ਨਾਲ ਹੀ ਸ਼ੁਰੂ ਹੁੰਦਾ ਹੈ ।
2. ਸੰਸਦ ਵਿੱਚ ਭਾਸ਼ਣ-ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਨੂੰ ਵੱਖ-ਵੱਖ ਜਾਂ ਇਕੱਠੇ ਭਾਸ਼ਣ ਦੇ ਸਕਦਾ ਹੈ
। ਨਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਉਸ ਦੀ ਕਾਰਵਾਈ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਹੀ ਸ਼ੁਰੂ
ਹੁੰਦੀ ਹੈ ।
3. ਰਾਜ ਸਭਾ ਅਤੇ ਲੋਕ ਸਭਾ ਵਿੱਚ ਮੈਂਬਰ ਮਨੋਨੀਤ ਕਰਨਾ-ਰਾਸ਼ਟਰਪਤੀ ਰਾਜ ਸਭਾ ਦੇ ਅਜਿਹੇ 12
ਮੈਂਬਰ ਮਨੋਨੀਤ ਕਰ ਸਕਦਾ ਹੈ ਜਿਨ੍ਹਾਂ ਨੂੰ ਕਿਸੇ ਖੇਤਰ ਦਾ ਵਿਸ਼ੇਸ਼ ਗਿਆਨ ਪ੍ਰਾਪਤ ਹੋਵੇ । ਉਹ ਐਂਗਲੋ
ਇੰਡੀਅਨ ਸਮੁਦਾਇ ਦੇ 2 ਮੈਂਬਰ ਲੋਕ ਸਭਾ ਵਿੱਚ ਵੀ ਮਨੋਨੀਤ ਕਰ ਸਕਦਾ ਹੈ ।
4. Ordinance-ਜਦੋਂ ਸੰਸਦ ਦਾ ਅਧਿਵੇਸ਼ਨ ਨਹੀਂ ਚੱਲ ਰਿਹਾ ਤਾਂ ਉਹ ordinance ਵੀ ਜਾਰੀ ਕਰ
ਸਕਦਾ ਹੈ ।
Exam Tips:
a) ਸੰਸਦ ਦਾ ਸੈਸ਼ਨ ਸੱਦਣਾ, ਭਾਸ਼ਣ ਦੇਣਾ, ਮੈਂਬਰ ਨਾਮਜ਼ਦ ਕਰਨਾ ਅਤੇ ਆਰਡੀਨੈਂਸ ਜਾਰੀ ਕਰਨਾ ।
b) ਬਿਲ ਉੱਤੇ ਦਸਤਖ਼ਤ ਜ਼ਰੂਰੀ ਹਨ ।
Question 4: ਮੰਤਰੀ ਮੰਡਲ ਉੱਤੇ ਸੰਸਦ ਦੇ ਨਿਯੰਤਰਣ ਦਾ ਵਰਣਨ ਕਰੋ ।
Answer:
ਸਾਡੇ ਦੇਸ਼ ਵਿੱਚ ਸੰਸਦੀ ਸ਼ਾਸਨ ਵਿਵਸਥਾ ਨੂੰ ਅਪਣਾਇਆ ਗਿਆ ਹੈ । ਸੰਸਦ ਕਈ ਤਰੀਕਿਆਂ ਨਾਲ
ਮੰਤਰੀ ਮੰਡਲ ਉੱਤੇ ਪ੍ਰਭਾਵ ਪਾ ਸਕਦੀ ਹੈ ਅਤੇ ਉਸ ਉੱਤੇ ਨਿਯੰਤਰਣ ਰੱਖ ਸਕਦੀ ਹੈ । ਉਹ
ਮੰਤਰੀਮੰਡਲ ਨੂੰ ਉਸ ਦੀ ਇੱਛਾ ਅਨੁਸਾਰ ਕੰਮ ਕਰਨ ਲਈ ਮਜ਼ਬੂਰ ਕਰ ਸਕਦੀ ਹੈ ।
ਪ੍ਰਸ਼ਨ-ਸੰਸਦ ਦੇ ਮੈਂਬਰ ਮੰਤਰੀਆਂ ਤੋਂ ਉਹਨਾਂ ਦੇ ਵਿਭਾਗਾਂ ਦੇ ਕੰਮਾਂ ਦੇ ਸੰਬੰਧ ਵਿੱਚ ਪ੍ਰਸ਼ਨ ਪੁੱਛ ਸਕਦੇ
ਹਨ ਅਤੇ ਮੰਤਰੀਆਂ ਨੂੰ ਉਨ੍ਹਾਂ ਪ੍ਰਸ਼ਨਾਂ ਦਾ ਜਵਾਬ ਦੇਣਾ ਹੀ ਪੈਂਦਾ ਹੈ ।
ਬਹਿਸ-ਸੰਸਦ ਰਾਸ਼ਟਰਪਤੀ ਦੇ ਉਦਘਾਟਨ ਭਾਸ਼ਣ ਉੱਤੇ ਬਹਿਸ ਕਰ ਸਕਦੀ ਹੈ ਅਤੇ ਸਰਕਾਰ ਦੀਆਂ
ਸਾਰੀਆਂ ਨੀਤੀਆਂ ਦੀ ਆਲੋ ਚਨਾ ਕਰ ਸਕਦੀ ਹੈ ।
ਕੰਮ ਰੋਕੋ ਪ੍ਰਸਤਾਵ-ਕਿਸੇ ਗੰਭੀਰ ਸਮੱਸਿਆ ਉੱਤੇ ਵਿਚਾਰ ਕਰਨ ਦੇ ਲਈ ਸੰਸਦ ਦੇ ਮੈਂਬਰਾਂ ਵੱਲੋਂ ਕੰਮ
ਰੋਕੋ ਪ੍ਰਸਤਾਵ (Adjournment Motion) ਵੀ ਪੇਸ਼ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਦੇਸ਼ ਹੁੰਦਾ ਹੈ ਕਿ
ਸਦਨ ਦੇ ਨਿਸ਼ਚਿਤ ਕੰਮ ਨੂੰ ਰੋਕ ਕੇ ਉਸ ਗੰਭੀਰ ਸਮੱਸਿਆ ਉੱਤੇ ਪਹਿਲਾਂ ਵਿਚਾਰ ਕੀਤਾ ਜਾਵੇ । ਇਸ
ਵਿੱਚ ਸਰਕਾਰ ਦੀ ਕਾਫੀ ਆਲੋ ਚਨਾ ਵੀ ਕੀਤੀ ਜਾਂਦੀ ਹੈ ।
ਮੰਤਰੀ ਮੰਡਲ ਨੂੰ ਹਟਾਉਣਾ-ਸੰਸਦ ਜੇਕਰ ਮੰਤਰੀ ਮੰਡਲ ਦੀਆਂ ਨੀਤੀਆਂ ਅਤੇ ਕੰਮਾਂ ਤੋਂ ਸੰਤੁਸ਼ਟ ਨਾਂ
ਹੋਵੇ ਤਾਂ ਉਹ ਮੰਤਰੀ ਮੰਡਲ ਨੂੰ ਉਸਦੇ ਪਦ ਤੋਂ ਹਟਾ ਸਕਦੀ ਹੈ | ਵਿਸ਼ਵਾਸ ਪ੍ਰਸਤਾਵ ਸਿਰਫ ਲੋਕ ਸਭਾ
ਵਿੱਚ ਹੀ ਪਾਸ ਹੁੰਦਾ ਹੈ ।
Exam Tips:
a) ਪ੍ਰਸ਼ਨ, ਬਹਿਸ, ਕੰਮ ਰੋਕੋ ਪ੍ਰਸਤਾਵ ਅਤੇ ਅਵਿਸ਼ਵਾਸ ਪ੍ਰਸਤਾਵ ਚਾਰ ਤਰੀਕੇ ਹਨ ।
b) ਹਰ ਤਰੀਕੇ ਦਾ ਇੱਕ-ਇੱਕ ਵਾਕ ਲਿਖੋ ।
Question 5: ਸੰਸਦੀ ਪ੍ਰਣਾਲੀ ਦੀਆਂ ਕੁੱਝ ਵਿਸ਼ੇਸ਼ਤਾਵਾਂ ਦੱਸੋ ।
Answer:
ਸੰਸਦੀ ਸਰਕਾਰ ਉਹ ਸ਼ਾਸਨ ਵਿਵਸਥਾ ਹੈ ਜਿਸ ਵਿੱਚ ਮੰਤਰੀ ਮੰਡਲ ਵਿਧਾਨ ਪਾਲਿਕਾ ਅਰਥਾਤ ਸੰਸਦ ਦੇ
ਲੋਕਪ੍ਰਿਯ ਸਦਨ ਦੇ ਸਾਹਮਣੇ ਆਪਣੀਆਂ ਰਾਜਨੀਤਿਕ ਨੀਤੀਆਂ ਅਤੇ ਕੰਮਾਂ ਦੇ ਲਈ ਜਵਾਬਦੇਹ ਹੁੰਦਾ ਹੈ ਜਦਕਿ
ਰਾਜ ਦਾ ਮੁਖੀ ਜੋ ਕਿ ਨਾਮਮਾਤਰ ਦੀ ਕਰਜਪਾਲਿਕਾ ਹੈ, ਜਵਾਬਦੇਹ ਨਹੀਂ ਹੁੰਦਾ ।
ਵਿਸ਼ੇਸ਼ਤਾਵਾਂ –
1. ਦੇਸ਼ ਦਾ ਮੁਖੀ-ਨਾਮਮਾਤਰ ਕਾਰਜ ਪਾਲਿਕਾ-ਸੰਸਦੀ ਵਿਵਸਥਾ ਵਿੱਚ ਦੇਸ਼ ਦਾ ਮੁਖੀ, ਅਰਥਾਤ
ਰਾਸ਼ਟਰਪਤੀ ਨਾਮ ਦਾ ਹੀ ਮੁਖੀ ਹੁੰਦਾ ਹੈ ਕਿਉਂਕਿ ਅਸਲੀ ਸ਼ਕਤੀ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ
ਕੋਲ ਹੁੰਦੀ ਹੈ ।
2. ਸਪੱਸ਼ਟ ਬਹੁਮਤ-ਸੰਸਦੀ ਵਿਵਸਥਾ ਵਿੱਚ ਸ਼ਾਸਨ ਉਸ ਰਾਜਨੀਤਿਕ ਦਲ ਵਲੋਂ ਚਲਾਇਆ ਜਾਂਦਾ ਹੈ
ਜਿਸਨੂੰ ਚੋਣਾਂ ਵਿੱਚ ਸਪੱਸ਼ਟ ਬਹੁਮਤ ਮਿਲ ਜਾਂਦਾ ਹੈ । ਉਹ ਦਲ ਚੋਣਾਂ ਜਿੱਤਣ ਤੋਂ ਬਾਅਦ ਆਪਣਾ
ਇੱਕ ਨੇਤਾ ਚੁਣਦਾ ਹੈ ਜਿਸ ਨੂੰ ਰਾਸ਼ਟਰਪਤੀ ਸਰਕਾਰ ਬਨਾਉਣ ਦਾ ਸੱਦਾ ਦਿੰਦਾ ਹੈ ।
3. ਸੰਸਦ ਦੀ ਮੈਂਬਰਸ਼ਿਪ ਜ਼ਰੂਰੀ-ਮੰਤਰੀ ਬਣਨ ਲਈ ਇਹ ਜ਼ਰੂਰੀ ਹੈ ਕਿ ਵਿਅਕਤੀ ਕੋਲ ਸੰਸਦ ਦੀ
ਮੈਂਬਰਸ਼ਿਪ ਹੋਵੇ । ਜੇਕਰ ਕੋਈ ਸੰਸਦ ਦਾ ਮੈਂਬਰ ਨਹੀਂ ਹੈ ਤਾਂ ਪ੍ਰਧਾਨ ਮੰਤਰੀ ਦੀ ਸਿਫ਼ਾਰਿਸ਼ ਤੇ
ਰਾਸ਼ਟਰਪਤੀ ਉਸਨੂੰ ਮੰਤਰੀ ਬਣਾ ਸਕਦਾ ਹੈ ਪਰ ਉਸ ਲਈ 6 ਮਹੀਨੇ ਦੇ ਅੰਦਰ-ਅੰਦਰ ਸੰਸਦ ਦਾ
ਮੈਂਬਰ ਬਣਨਾ ਜ਼ਰੂਰੀ ਹੈ ਨਹੀਂ ਤਾਂ ਉਸਨੂੰ ਪਦ ਛੱਡਣਾ ਪੈ ਸਕਦਾ ਹੈ ।
4. ਸਮੂਹਿਕ ਜ਼ਿੰਮੇਵਾਰੀ-ਮੰਤਰੀ ਮੰਡਲ ਆਪਣੇ ਕੰਮਾਂ ਦੇ ਲਈ ਸਮੂਹਿਕ ਰੂਪ ਨਾਲ ਵਿਧਾਨ ਪਾਲਿਕਾ
ਅਰਥਾਤ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ । ਉਨ੍ਹਾਂ ਤੋਂ ਸੰਸਦ ਵਿੱਚ ਕਿਸੇ ਵੀ ਪ੍ਰਕਾਰ ਦਾ ਪ੍ਰਸ਼ਨ ਪੁੱਛਿਆ
ਜਾ ਸਕਦਾ ਹੈ । ਜੇਕਰ ਸੰਸਦ (ਲੋਕ ਸਭਾ ਚਾਹੇ ਤਾਂ ਉਸ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ
ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਵੀ ਕਰ ਸਕਦੀ ਹੈ ।
5. ਪ੍ਰਧਾਨ ਮੰਤਰੀ-ਨੇਤਾ-ਸੰਸਦੀ ਵਿਵਸਥਾ ਵਿੱਚ ਮੰਤਰੀ ਮੰਡਲ ਦਾ ਨੇਤਾ ਹਮੇਸ਼ਾਂ ਪ੍ਰਧਾਨ ਮੰਤਰੀ ਹੁੰਦਾ ਹੈ ।
ਰਾਸ਼ਟਰਪਤੀ ਵੱਖ-ਵੱਖ ਮੰਤਰੀਆਂ ਦੀ ਨਿਯੁਕਤੀ ਉਸਦੀ ਸਲਾਹ ਦੇ ਅਨੁਸਾਰ ਹੀ ਕਰਦਾ ਹੈ । ਉਹ
ਵੱਖ-ਵੱਖ ਮੰਤਰੀਆਂ ਦੇ ਕੰਮਾਂ ਨੂੰ ਦੇਖਦਾ ਹੈ ਅਤੇ ਉਨ੍ਹਾਂ ਵਿੱਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ
।
Exam Tips:
a) ਨਾਮ-ਮਾਤਰ ਮੁਖੀ, ਸਪੱਸ਼ਟ ਬਹੁਮਤ, ਸੰਸਦ ਮੈਂਬਰਤਾ ਅਤੇ ਸਮੂਹਿਕ ਜ਼ਿੰਮੇਵਾਰੀ ਮੁੱਖ ਵਿਸ਼ੇਸ਼ਤਾਵਾਂ ਹਨ ।
b) ਹਰ ਵਿਸ਼ੇਸ਼ਤਾ ਦੀ ਵਿਆਖਿਆ ਛੋਟੇ ਪੈਰੇ ਵਿੱਚ ਲਿਖੋ ।
Free study material for SST Civics
SST Civics Class 9 Curriculum Solutions: Punjabi Medium Chapter 04 ਭਾਰਤ ਦਾ ਸੰਸਦੀ ਲੋਕਤੰਤਰ
Textbook Solutions for Class 9 SST Civics Punjabi Medium Chapter 04 ਭਾਰਤ ਦਾ ਸੰਸਦੀ ਲੋਕਤੰਤਰ
Review comprehensive exercise answers for Class 9 SST Civics Punjabi Medium Chapter 04 ਭਾਰਤ ਦਾ ਸੰਸਦੀ ਲੋਕਤੰਤਰ. Fully updated to match current Punjab Board syllabus guidelines, these textbook solutions help students verify their work and maintain accurate study notes.
Mastering Theoretical and Practical Questions
Clear, methodical explanations accompany every challenging problem within the Class 9 SST Civics text. Engaging with these detailed answers lays a solid foundation for advanced learning and improves foundational clarity for upcoming assessments.
Effective Self-Study and Homework Assistance
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 9 SST Civics.
FAQs
The complete and updated PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ is available for free on StudiesToday.com. These solutions for Class 9 SST Civics are as per latest Punjab Board curriculum.
Yes, our experts have revised the PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ as per 2026 exam pattern. All textbook exercises have been solved and have added explanation about how the SST Civics concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ will help students to get full marks in the theory paper.
Yes, we provide bilingual support for Class 9 SST Civics. You can access PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ in both English and Hindi medium.
Yes, you can download the entire PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ in printable PDF format for offline study on any device.