PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

Official Punjab Board Solutions for Class 9 SST Civics: Punjabi Medium Chapter 02 ਲੋਕਤੰਤਰ ਦਾ ਅਰਥ ਅਤੇ ਮਹੱਤਵ

Access comprehensive textbook solutions for Punjabi Medium Chapter 02 ਲੋਕਤੰਤਰ ਦਾ ਅਰਥ ਅਤੇ ਮਹੱਤਵ using the official curriculum guides for Class 9 SST Civics. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for SST Civics: Punjabi Medium Chapter 02 ਲੋਕਤੰਤਰ ਦਾ ਅਰਥ ਅਤੇ ਮਹੱਤਵ

Navigate directly to the solved SST Civics textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

(ਉ) ਬਹੁ-ਵਿਕਲਪੀ ਪ੍ਰਸ਼ਨ

Question 1: ਲੋਕਤੰਤਰ ਦੀ ਸਫਲਤਾ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਜ਼ਰੂਰੀ ਹੈ-
(1) ਪੜ੍ਹੇ-ਲਿਖੇ ਲੋਕ
(2) ਸੁਚੇਤ ਨਾਗਰਿਕ
(3) ਬਾਲਗ਼ ਮਤਾਧਿਕਾਰ
(4) ਉਕਤ ਸਾਰੀਆਂ

Answer:

(4) ਉਕਤ ਸਾਰੀਆਂ

Exam Tips:

a) ਪੜ੍ਹੇ-ਲਿਖੇ ਲੋਕ, ਸੁਚੇਤ ਨਾਗਰਿਕ ਅਤੇ ਬਾਲਗ ਮਤਾਧਿਕਾਰ ਤਿੰਨੇ ਸਫਲਤਾ ਦੀਆਂ ਸ਼ਰਤਾਂ ਹਨ।
b) ਜਦੋਂ ਤਿੰਨੇ ਵਿਕਲਪ ਸਹੀ ਹੋਣ ਤਾਂ ‘ਉਕਤ ਸਾਰੀਆਂ’ ਚੁਣੋ।

 

Question 2: ਲੋਕਤੰਤਰ (ਡੈਮੋਕ੍ਰੇਸੀ) ਦਾ ਸ਼ਾਬਦਿਕ ਅਰਥ ਹੈ –
(1) ਇੱਕ ਵਿਅਕਤੀ ਦਾ ਸ਼ਾਸਨ
(2) ਨੌਕਰਸ਼ਾਹਾਂ ਦਾ ਸ਼ਾਸਨ
(3) ਸੈਨਿਕ ਤਾਨਾਸ਼ਾਹੀ
(4) ਲੋਕਾਂ ਦਾ ਸ਼ਾਸਨ ।

Answer:

(4) ਲੋਕਾਂ ਦਾ ਸ਼ਾਸਨ ।

Exam Tips:

a) ‘ਡੈਮੋਕ੍ਰੇਸੀ’ ਦਾ ਅਰਥ ‘ਲੋਕਾਂ ਦਾ ਸ਼ਾਸਨ’ ਹੈ, ਇਸ ਨੂੰ ਯਾਦ ਰੱਖੋ।

 

(ਅ) ਖ਼ਾਲੀ ਥਾਂਵਾਂ ਭਰੋ

Question 3: ………… ਅਨੁਸਾਰ ਲੋਕਤੰਤਰ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਹਰ ਇੱਕ ਦਾ ਹਿੱਸਾ ਹੁੰਦਾ ਹੈ।

Answer:

ਸੀਲੇ ।

Exam Tips:

a) ਪ੍ਰੋ: ਸੀਲੇ ਦਾ ਨਾਂ ਲੋਕਤੰਤਰ ਦੀ ਪਰਿਭਾਸ਼ਾ ਨਾਲ ਜੋੜ ਕੇ ਯਾਦ ਰੱਖੋ।

 

Question 4: ਡੈਮੋਕਰੇਸੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ …………… ਅਤੇ ….. ਤੋਂ ਮਿਲ ਕੇ ਬਣਿਆ ਹੈ।

Answer:

Demos, Cratia.

Exam Tips:

a) ‘Demos’ (ਲੋਕ) ਅਤੇ ‘Cratia’ (ਸ਼ਾਸਨ) ਦੋਵੇਂ ਸ਼ਬਦ ਯੂਨਾਨੀ ਭਾਸ਼ਾ ਦੇ ਹਨ।

 

(ਈ) ਸਹੀ/ਗਲਤ

Question 5: ਲੋਕਤੰਤਰ ਵਿੱਚ ਵੱਖ-ਵੱਖ ਵਿਚਾਰ ਰੱਖਣ ਦੀ ਖੁੱਲ੍ਹ ਨਹੀਂ ਹੁੰਦੀ।

Answer:

ਗ਼ਲਤ

Exam Tips:

a) ਲੋਕਤੰਤਰ ਵਿੱਚ ਵਿਚਾਰਾਂ ਦੀ ਖੁੱਲ੍ਹ ਹੁੰਦੀ ਹੈ, ਇਸ ਲਈ ਇਹ ਕਥਨ ਗ਼ਲਤ ਹੈ।

 

Question 6: ਲੋਕਤੰਤਰ ਸਪੱਸ਼ਟ ਤੌਰ ਉੱਤੇ ਹਿੰਸਾਤਮਕ ਸਾਧਨਾਂ ਦੇ ਵਿਰੁੱਧ ਹੈ ਭਾਵੇਂ ਇਹ ਸਮਾਜ ਦੀ ਭਲਾਈ ਲਈ ਹੀ ਕਿਉਂ ਨਾ ਵਰਤੇ ਜਾਣ।

Answer:

ਠੀਕ

Exam Tips:

a) ਲੋਕਤੰਤਰ ਹਿੰਸਾ ਦੇ ਵਿਰੁੱਧ ਹੈ, ਭਾਵੇਂ ਉਦੇਸ਼ ਸਮਾਜ ਦੀ ਭਲਾਈ ਹੋਵੇ।

 

Question 7: ਲੋਕਤੰਤਰ ਵਿੱਚ ਵਿਅਕਤੀਆਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਂਦੇ ਹਨ।

Answer:

ਠੀਕ

Exam Tips:

a) ਵਿਅਕਤੀਆਂ ਨੂੰ ਲੋਕਤੰਤਰ ਵਿੱਚ ਅਧਿਕਾਰ ਮਿਲਦੇ ਹਨ, ਇਹ ਕਥਨ ਠੀਕ ਹੈ।

 

Question 8: ਨਾਗਰਿਕਾਂ ਦਾ ਚੇਤਨ ਹੋਣਾ ਲੋਕਤੰਤਰ ਲਈ ਜ਼ਰੂਰੀ ਹੈ।

Answer:

ਠੀਕ

Exam Tips:

a) ਚੇਤਨ ਨਾਗਰਿਕ ਹੀ ਸਰਕਾਰ ਦੀਆਂ ਗਲਤੀਆਂ ’ਤੇ ਨਜ਼ਰ ਰੱਖ ਸਕਦੇ ਹਨ।

 

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 9: ਡੈਮੋਕ੍ਰੇਸੀ ਕਿਹੜੇ ਦੋ ਸ਼ਬਦਾਂ ਤੋਂ ਬਣਿਆ ਹੈ? ਉਹਨਾਂ ਦੋਨੋਂ ਸ਼ਬਦਾਂ ਦੇ ਅਰਥ ਲਿਖੋ।

Answer:

ਡੈਮੋਕ੍ਰੇਸੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ Demos ਅਤੇ Cratia ਤੋਂ ਮਿਲ ਕੇ ਬਣਿਆ ਹੈ। Demos ਦਾ ਅਰਥ ਹੈ ਜਨਤਾ ਅਤੇ Cratia ਦਾ ਅਰਥ ਹੈ ਸ਼ਾਸਨ ।
ਇਸ ਤਰ੍ਹਾਂ ਡੈਮੋਕ੍ਰੇਸੀ ਦਾ ਅਰਥ ਹੈ ਜਨਤਾ ਦਾ ਸ਼ਾਸਨ।

Exam Tips:

a) ਦੋਵੇਂ ਸ਼ਬਦਾਂ ਦੇ ਅਰਥ ਵੱਖ-ਵੱਖ ਲਿਖੋ ਅਤੇ ਫਿਰ ਜੋੜ ਕੇ ‘ਜਨਤਾ ਦਾ ਸ਼ਾਸਨ’ ਲਿਖੋ।

 

Question 10: ਲੋਕਤੰਤਰ ਸ਼ਾਸਨ ਪ੍ਰਣਾਲੀ ਦੇ ਹਰਮਨ ਪਿਆਰਾ ਹੋਣ ਦੇ ਦੋ ਕਾਰਨ ਲਿਖੋ।

Answer:

ਇਸ ਵਿੱਚ ਜਨਤਾ ਨੂੰ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੁੰਦਾ ਹੈ।
ਇਸ ਵਿੱਚ ਸਰਕਾਰ ਚੁਣਨ ਵਿਚ ਜਨਤਾ ਦੀ ਭਾਗੀਦਾਰੀ ਹੁੰਦੀ ਹੈ।

Exam Tips:

a) ਜਨਤਾ ਦੇ ਵਿਚਾਰ ਪ੍ਰਗਟ ਕਰਨ ਅਤੇ ਸਰਕਾਰ ਚੁਣਨ ਦੇ ਅਧਿਕਾਰ ਵਿੱਚੋਂ ਹੀ ਕਾਰਨ ਲੱਭੋ।

 

Question 11: ਲੋਕਤੰਤਰ ਦੀ ਸਫਲਤਾ ਦੇ ਰਾਹ ਵਿੱਚ ਆਉਣ ਵਾਲੀਆਂ ਕੋਈ ਦੋ ਰੁਕਾਵਟਾਂ ਲਿਖੋ।

Answer:

ਜਾਤੀਵਾਦ ਅਤੇ ਖੇਤਰਵਾਦ ਲੋਕਤੰਤਰ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਹਨ।

Exam Tips:

a) ਜਾਤੀਵਾਦ ਅਤੇ ਖੇਤਰਵਾਦ ਦੋਵੇਂ ਵੱਖਰੀਆਂ ਰੁਕਾਵਟਾਂ ਵਜੋਂ ਲਿਖੋ।

 

Question 12: ਲੋਕਤੰਤਰ ਦੀ ਕੋਈ ਇੱਕ ਪਰਿਭਾਸ਼ਾ ਲਿਖੋ।

Answer:

ਡਾਇਸੀ ਦੇ ਅਨੁਸਾਰ, “ਲੋਕਤੰਤਰ ਸਰਕਾਰ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਸ਼ਾਸਕ ਦਲ ਸਾਰੇ ਦੇਸ਼ ਦਾ ਤੁਲਨਾਤਮਕ ਰੂਪ ਵਿੱਚ ਇੱਕ ਬਹੁਤ ਵੱਡਾ ਭਾਗ ਹੁੰਦਾ ਹੈ।

Exam Tips:

a) ਪਰਿਭਾਸ਼ਾ ਵਿੱਚ ਕਿਸੇ ਵਿਦਵਾਨ ਦਾ ਨਾਂ ਅਤੇ ਕਥਨ ਦੋਵੇਂ ਠੀਕ ਲਿਖੋ।

 

Question 13: ਲੋਕਤੰਤਰ ਲਈ ਕੋਈ ਦੋ ਜ਼ਰੂਰੀ ਸ਼ਰਤਾਂ ਲਿਖੋ।

Answer:

ਰਾਜਨੀਤਿਕ ਸੁਤੰਤਰਤਾ ਅਤੇ ਆਰਥਿਕ ਸਮਾਨਤਾ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਸ਼ਰਤਾਂ ਹਨ !

Exam Tips:

a) ਰਾਜਨੀਤਿਕ ਸੁਤੰਤਰਤਾ ਅਤੇ ਆਰਥਿਕ ਸਮਾਨਤਾ ਦੋ ਵੱਖਰੀਆਂ ਸ਼ਰਤਾਂ ਹਨ।

 

Question 14: ਲੋਕਤੰਤਰ ਦੇ ਕੋਈ ਦੋ ਸਿਧਾਂਤ ਲਿਖੋ।

Answer:

ਲੋਕਤੰਤਰ ਸਹਿਨਸ਼ੀਲਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ।
ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੁੰਦਾ ਹੈ।

Exam Tips:

a) ਸਹਿਨਸ਼ੀਲਤਾ ਅਤੇ ਵਿਚਾਰ ਪ੍ਰਗਟਾਵੇ ਦੀ ਸੁਤੰਤਰਤਾ ਵਿੱਚੋਂ ਕੋਈ ਦੋ ਲਿਖੋ।

 

Question 15: ਲੋਕਤੰਤਰ ਵਿੱਚ ਸ਼ਾਸਨ ਦੀ ਸ਼ਕਤੀ ਦਾ ਸੋਮਾ ਕੌਣ ਹੁੰਦੇ ਹਨ?

Answer:

ਲੋਕਤੰਤਰ ਵਿੱਚ ਸ਼ਾਸਨ ਦੀ ਸ਼ਕਤੀ ਦਾ ਸਰੋਤ ਲੋਕ ਹੁੰਦੇ ਹਨ।

Exam Tips:

a) ਲੋਕਤੰਤਰ ਵਿੱਚ ਸ਼ਕਤੀ ਦਾ ਸਰੋਤ ਜਨਤਾ (ਲੋਕ) ਹੈ।

 

Question 16: ਲੋਕਤੰਤਰ ਦੇ ਦੋ ਰੂਪ ਕਿਹੜੇ ਹਨ?

Answer:

ਲੋਕਤੰਤਰ ਦੇ ਦੋ ਰੂਪ ਹਨ-ਪ੍ਰਤੱਖ ਲੋਕਤੰਤਰ ਅਤੇ ਅਪ੍ਰਤੱਖ ਲੋਕਤੰਤਰ।

Exam Tips:

a) ਪ੍ਰਤੱਖ ਅਤੇ ਅਪ੍ਰਤੱਖ ਲੋਕਤੰਤਰ ਦੇ ਨਾਂ ਸਹੀ ਲਿਖੋ।

 

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 17: ਲੋਕਤੰਤਰ ਦੀ ਸਫਲਤਾ ਦੇ ਲਈ ਕੋਈ ਦੋ ਜ਼ਰੂਰੀ ਸ਼ਰਤਾਂ ਦਾ ਵਰਣਨ ਕਰੋ।

Answer:

1. ਰਾਜਨੀਤਿਕ ਸੁਤੰਤਰਤਾ-ਲੋਕਤੰਤਰ ਦੀ ਸਫਲਤਾ ਦੇ ਲਈ ਜਨਤਾ ਨੂੰ ਰਾਜਨੀਤਿਕ ਸੁਤੰਤਰਤਾ ਹੋਣੀ ਚਾਹੀਦੀ ਹੈ। ਉਹਨਾਂ ਨੂੰ ਭਾਸ਼ਣ ਦੇਣ, ਸੰਘ ਬਣਾਉਣ, ਵਿਚਾਰ ਪ੍ਰਗਟ ਕਰਨ ਅਤੇ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਆਲੋਚਨਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।
2. ਨੈਤਿਕ ਆਚਰਨ-ਲੋਕਤੰਤਰ ਨੂੰ ਸਫਲ ਬਣਾਉਣ ਦੇ ਲਈ ਲੋਕਾਂ ਦਾ ਆਚਰਨ ਵੀ ਉੱਚਾ ਹੋਣਾ ਚਾਹੀਦਾ ਹੈ। ਜੇਕਰ ਲੋਕ ਅਤੇ ਨੇਤਾ ਭ੍ਰਿਸ਼ਟ ਹੋਣਗੇ ਤਾਂ ਲੋਕਤੰਤਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕੇਗਾ।

Exam Tips:

a) ਹਰ ਸ਼ਰਤ ਦਾ ਨਾਂ ਅਤੇ ਛੋਟੀ ਵਿਆਖਿਆ ਵੱਖਰੇ ਬਿੰਦੂ ਵਿੱਚ ਲਿਖੋ।

 

Question 18: ਗਰੀਬੀ ਲੋਕਤੰਤਰ ਦੇ ਰਾਹ ਵਿਚ ਕਿਵੇਂ ਰੁਕਾਵਟ ਬਣਦੀ ਹੈ?

Answer:

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗ਼ਰੀਬੀ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਹੈ। ਸਭ ਤੋਂ ਪਹਿਲਾਂ ਗਰੀਬ ਵਿਅਕਤੀ ਆਪਣੀ ਵੋਟ ਦਾ ਪ੍ਰਯੋਗ ਹੀ ਨਹੀਂ ਕਰਦਾ ਕਿਉਂਕਿ ਉਸਦੇ ਲਈ ਆਪਣੇ ਵੋਟ ਦਾ ਪ੍ਰਯੋਗ ਕਰਨ ਤੋਂ ਜ਼ਰੂਰੀ ਹੈ। ਆਪਣੇ ਪਰਿਵਾਰ ਦੇ ਲਈ ਪੈਸਾ ਕਮਾਉਣਾ। ਇਸਦੇ ਨਾਲ-ਨਾਲ ਕਈ ਵਾਰੀ ਗ਼ਰੀਬ ਵਿਅਕਤੀ ਆਪਣੀ ਵੋਟ ਵੇਚਣ ਨੂੰ ਵੀ ਮਜ਼ਬੂਰ ਹੋ ਜਾਂਦਾ ਹੈ। ਅਮੀਰ ਲੋਕ ਗ਼ਰੀਬ ਲੋਕਾਂ ਦੇ ਵੋਟ ਖਰੀਦ ਕੇ ਚੁਨਾਵ ਜਿੱਤ ਲੈਂਦੇ ਹਨ। ਗਰੀਬ ਵਿਅਕਤੀ ਆਪਣੇ ਵਿਚਾਰ ਪ੍ਰਗਟ ਵੀ ਨਹੀਂ ਕਰ ਸਕਦਾ।

Exam Tips:

a) ਗ਼ਰੀਬੀ ਕਾਰਨ ਵੋਟ ਦਾ ਪ੍ਰਯੋਗ ਨਾ ਹੋਣ ਅਤੇ ਵੋਟ ਵਿਕਣ ਦੋਵੇਂ ਪਹਿਲੂ ਲਿਖੋ।

 

Question 19: ਅਨਪੜ੍ਹਤਾ ਲੋਕਤੰਤਰ ਦੇ ਰਾਹ ਵਿਚ ਕਿਵੇਂ ਰੁਕਾਵਟ ਬਣਦੀ ਹੈ? ਵਰਣਨ ਕਰੋ।

Answer:

ਲੋਕਤੰਤਰ ਦਾ ਸਭ ਤੋਂ ਵੱਡਾ ਦੁਸ਼ਮਣ ਤਾਂ ਅਨਪੜ੍ਹਤਾ ਹੀ ਹੈ। ਇੱਕ ਅਨਪੜ੍ਹ ਵਿਅਕਤੀ ਜਿਸ ਨੂੰ ਲੋਕਤੰਤਰ ਦਾ ਅਰਥ ਵੀ ਪਤਾ ਨਹੀਂ ਹੁੰਦਾ, ਲੋਕਤੰਤਰ ਵਿੱਚ ਕੋਈ ਭੂਮਿਕਾ ਨਹੀਂ ਨਿਭਾ ਸਕਦਾ। ਇਸ ਕਾਰਨ ਲੋਕਤੰਤਰਿਕ ਮੁੱਲਾਂ ਦਾ ਪਤਨ ਹੁੰਦਾ ਹੈ ਅਤੇ ਸਾਰੇ ਇਸ ਵਿੱਚ ਭਾਗ ਲੈਂਦੇ ਹਨ। ਅਨਪੜ੍ਹ ਵਿਅਕਤੀ ਨੂੰ ਦੇਸ਼ ਦੀਆਂ ਰਾਜਨੀਤਿਕ, ਆਰਥਿਕ, ਸਮਾਜਿਕ ਸਮੱਸਿਆਵਾਂ ਬਾਰੇ ਵੀ ਪਤਾ ਨਹੀਂ ਹੁੰਦਾ। ਇਸ ਕਾਰਨ ਉਹ ਨੇਤਾਵਾਂ ਦੇ ਝੂਠੇ ਵਾਅਦਿਆਂ ਦਾ ਸ਼ਿਕਾਰ ਹੋ ਜਾਦਾ ਹੈ ਅਤੇ ਆਪਣੀ ਵੋਟ ਦਾ ਠੀਕ ਤਰੀਕੇ ਨਾਲ ਪ੍ਰਯੋਗ ਨਹੀਂ ਕਰ ਸਕਦਾ।

Exam Tips:

a) ਅਨਪੜ੍ਹਤਾ ਕਾਰਨ ਵੋਟ ਦੇ ਠੀਕ ਪ੍ਰਯੋਗ ਵਿੱਚ ਰੁਕਾਵਟ ਦੱਸੋ।

 

Question 20: ਰਾਜਨੀਤਿਕ ਸਮਾਨਤਾ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਹੈ। ਇਸ ਕਥਨ ਦੀ ਵਿਆਖਿਆ ਕਰੋ।

Answer:

ਇਹ ਸੱਚ ਹੈ ਕਿ ਰਾਜਨੀਤਿਕ ਸਮਾਨਤਾ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਹੈ। ਲੋਕਤੰਤਰ ਦੀ ਸਫ਼ਲਤਾ ਦੇ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਭਾਸ਼ਣ ਦੇਣ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ, ਉਹਨਾਂ ਨੂੰ ਇਕੱਠੇ ਹੋਣ ਅਤੇ ਸੰਘ ਬਣਾਉਣ ਦੀ ਵੀ ਸੁਤੰਤਰਤਾ ਹੋਣੀ ਚਾਹੀਦੀ ਹੈ। ਇਸਦੇ ਨਾਲ-ਨਾਲ ਉਹਨਾਂ ਨੂੰ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਆਲੋਚਨਾ ਕਰਨ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਸੁਤੰਤਰਤਾ ਵੀ ਹੋਣੀ ਚਾਹੀਦੀ ਹੈ।
ਇਹ ਸਾਰੀਆਂ ਸੁਤੰਤਰਤਾਵਾਂ ਸਿਰਫ਼ ਲੋਕਤੰਤਰ ਵਿੱਚ ਹੀ ਪ੍ਰਾਪਤ ਹੁੰਦੀਆਂ ਹਨ ਜਿਸ ਕਾਰਨ ਲੋਕਤੰਤਰ ਸਫਲ ਹੁੰਦਾ ਹੈ।

Exam Tips:

a) ਭਾਸ਼ਣ, ਸੰਘ ਬਣਾਉਣ ਅਤੇ ਆਲੋਚਨਾ ਦੀ ਸੁਤੰਤਰਤਾ ਦਾ ਜ਼ਿਕਰ ਕਰੋ।

 

Question 21: ਰਾਜਨੀਤਿਕ ਦਲਾਂ ਦੀ ਹੋਂਦ ਲੋਕਤੰਤਰ ਦੇ ਲਈ ਕਿਉਂ ਜ਼ਰੂਰੀ ਹੈ। ਇਸ ਕਥਨ ਦੀ ਵਿਆਖਿਆ ਕਰੋ।
ਜਾਂ ਰਾਜਨੀਤਿਕ ਦਲ ਲੋਕਤੰਤਰ ਦੀ ਗੱਡੀ ਦੇ ਪਹੀਏ ਹੁੰਦੇ ਹਨ। ਇਸ ਕਥਨ ਦੀ ਵਿਆਖਿਆ ਕਰੋ।

Answer:

ਲੋਕਤੰਤਰ ਦੇ ਲਈ ਰਾਜਨੀਤਿਕ ਦਲਾਂ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ । ਅਸਲ ਵਿਚ ਰਾਜਨੀਤਿਕ ਦਲ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਯੰਤਰ ਹੁੰਦੇ ਹਨ ਅਤੇ ਵਿਚਾਰਾਂ ਦੇ ਅੰਤਰਾਂ ਦੇ ਕਾਰਨ ਹੀ ਵੱਖ-ਵੱਖ ਰਾਜਨੀਤਿਕ ਦਲ ਸਾਹਮਣੇ ਆਉਂਦੇ ਹਨ । ਵੱਖ-ਵੱਖ ਵਿਚਾਰਾਂ ਨੂੰ ਰਾਜਨੀਤਿਕ ਦਲਾਂ ਵੱਲੋਂ ਹੀ ਸਾਹਮਣੇ ਲਿਆਇਆ ਜਾਂਦਾ ਹੈ।
ਇਹਨਾਂ ਵਿਚਾਰਾਂ ਨੂੰ ਸਰਕਾਰ ਦੇ ਸਾਹਮਣੇ ਰਾਜਨੀਤਿਕ ਦਲ ਹੀ ਰੱਖਦੇ ਹਨ। ਇਸ ਤਰ੍ਹਾਂ ਉਹ ਜਨਤਾ ਅਤੇ ਸਰਕਾਰ ਦੇ ਵਿਚਕਾਰ ਇੱਕ ਪੁੱਲ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਚੋਣਾਂ ਲੜਨ ਲਈ ਵੀ ਰਾਜਨੀਤਿਕ ਦਲਾਂ ਦੀ ਜ਼ਰੂਰਤ ਹੁੰਦੀ ਹੈ।

Exam Tips:

a) ਰਾਜਨੀਤਿਕ ਦਲ ਜਨਤਾ ਅਤੇ ਸਰਕਾਰ ਵਿਚਕਾਰ ਪੁਲ ਦਾ ਕੰਮ ਕਰਦੇ ਹਨ।

 

Question 22: ਸ਼ਕਤੀਆਂ ਦਾ ਵਿਕੇਂਦਰੀਕਰਨ ਲੋਕਤੰਤਰ ਦੇ ਲਈ ਕਿਉਂ ਜ਼ਰੂਰੀ ਹੈ?

Answer:

ਲੋਕਤੰਤਰ ਦਾ ਇੱਕ ਮੂਲ ਸਿਧਾਂਤ ਹੈ ਸ਼ਕਤੀਆਂ ਦੀ ਵੰਡ ਅਤੇ ਵਿਕੇਂਦਰੀਕਰਨ ਦਾ ਅਰਥ ਹੈ ਸ਼ਕਤੀਆਂ ਦੀ ਸਰਕਾਰ ਦੇ ਸਾਰੇ ਪੱਧਰਾਂ ਵਿੱਚ ਵੰਡ। ਜੇਕਰ ਸ਼ਕਤੀਆਂ ਦਾ ਵਿਕੇਂਦਰੀਕਰਨ ਨਹੀਂ ਹੋਵੇਗਾ ਤਾਂ ਸ਼ਕਤੀਆਂ ਕੁੱਝ ਹੱਥਾਂ ਜਾਂ ਕਿਸੇ ਇੱਕ ਸਮੂਹ ਦੇ ਹੱਥਾਂ ਵਿੱਚ ਕੇਂਦਰਿਤ ਹੋ ਕੇ ਰਹਿ ਜਾਣਗੀਆਂ। ਦੇਸ਼ ਵਿੱਚ ਤਾਨਾਸ਼ਾਹੀ ਪੈਦਾ ਹੋਣ ਦਾ ਖਤਰਾ ਪੈਦਾ ਹੋ ਜਾਏਗਾ ਅਤੇ ਲੋਕਤੰਤਰ ਖ਼ਤਮ ਹੋ ਜਾਏਗਾ। ਜੇਕਰ ਸ਼ਕਤੀਆਂ ਦੀ ਵੰਡ ਹੋ ਜਾਏਗੀ ਤਾਂ ਤਾਨਾਸ਼ਾਹੀ ਪੈਦਾ ਨਹੀਂ ਹੋ ਪਾਏਗੀ ਅਤੇ ਵਿਵਸਥਾ ਠੀਕ ਤਰੀਕੇ ਨਾਲ ਕੰਮ ਕਰ ਸਕੇਗੀ। ਇਸ ਲਈ ਸ਼ਕਤੀਆਂ ਦਾ ਵਿਕੇਂਦਰੀਕਰਨ ਲੋਕਤੰਤਰ ਦੇ ਲਈ ਜ਼ਰੂਰੀ ਹੈ।

Exam Tips:

a) ਸ਼ਕਤੀਆਂ ਦੀ ਵੰਡ ਨਾਲ ਤਾਨਾਸ਼ਾਹੀ ਦੇ ਖ਼ਤਰੇ ਦਾ ਸਬੰਧ ਲਿਖੋ।

 

Question 23: ਲੋਕਤੰਤਰ ਦੇ ਕੋਈ ਦੋ ਸਿਧਾਂਤਾਂ ਦੀ ਵਿਆਖਿਆ ਕਰੋ।

Answer:

ਲੋਕਤੰਤਰ ਸਹਿਨਸ਼ੀਲਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ। ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਵਿਅਕਤ ਕਰਨ ਦੀ ਸੁਤੰਤਰਤਾ ਹੁੰਦੀ ਹੈ।
ਲੋਕਤੰਤਰ ਵਿਅਕਤੀ ਦੇ ਵਿਅਕਤੀਤਵ ਦੇ ਗੌਰਵ ਨੂੰ ਵਿਸ਼ਵਾਸਯੋਗ ਬਣਾਉਂਦਾ ਹੈ। ਇਸ ਕਾਰਨ ਹੀ ਲਗਭਗ ਸਾਰੇ ਲੋਕਤੰਤਰਿਕ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਸਮਾਨਤਾ ਪ੍ਰਦਾਨ ਕਰਨ ਦੇ ਲਈ ਕਈ ਪ੍ਰਕਾਰ ਦੇ ਅਧਿਕਾਰ ਪ੍ਰਦਾਨ ਕੀਤੇ ਹਨ।

Exam Tips:

a) ਹਰ ਸਿਧਾਂਤ ਦੀ ਵੱਖਰੀ ਵਿਆਖਿਆ ਕਰੋ।

 

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 24: ਲੋਕਤੰਤਰ ਦੇ ਮੁਢਲੇ ਸਿਧਾਂਤਾਂ ਦਾ ਸੰਖੇਪ ਵਿੱਚ ਵਰਣਨ ਕਰੋ। ‘

Answer:

ਲੋਕਤੰਤਰ ਵਿੱਚ ਸਾਰੇ ਵਿਅਕਤੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਆਲੋਚਨਾ ਕਰਨ ਅਤੇ ਹੋਰ ਲੋਕਾਂ ਨਾਲ ਅਸਹਿਮਤ ਹੋਣ ਦਾ ਅਧਿਕਾਰ ਹੁੰਦਾ ਹੈ।
ਲੋਕਤੰਤਰ ਸਹਿਨਸ਼ੀਲਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ। ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੁੰਦੀ ਹੈ।
ਲੋਕਤੰਤਰ ਵਿਅਕਤੀ ਦੇ ਵਿਅਕਤੀਤਵ ਦੇ ਗੌਰਵ ਨੂੰ ਵਿਸ਼ਵਾਸਯੋਗ ਬਣਾਉਂਦਾ ਹੈ। ਇਸ ਕਾਰਨ ਲਗਪਗ ਸਾਰੇ ਲੋਕਤੰਤਰਿਕ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਸਮਾਨਤਾ ਦੇਣ ਲਈ ਕਈ ਪ੍ਰਕਾਰ ਦੇ ਅਧਿਕਾਰ ਦਿੱਤੇ ਹਨ।
ਕਿਸੇ ਵੀ ਲੋਕਤੰਤਰ ਵਿੱਚ ਅੰਦਰੂਨੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਸੁਲਝਾਉਣ ਲਈ ਸ਼ਾਂਤੀਪੂਰਨ ਤਰੀਕਿਆਂ ਉੱਤੇ ਜ਼ੋਰ ਦਿੱਤਾ ਜਾਂਦਾ ਹੈ।
ਲੋਕਤੰਤਰ ਹਿੰਸਾਤਮਕ ਸਾਧਨਾਂ ਦੇ ਪ੍ਰਯੋਗ ਉੱਤੇ ਜ਼ੋਰ ਨਹੀਂ ਦਿੰਦਾ, ਚਾਹੇ ਉਹ ਸਮਾਜ ਦੇ ਹਿੱਤ ਲਈ ਹੀ ਕਿਉਂ ਨਾਂ ਪ੍ਰਯੋਗ ਕੀਤੇ ਜਾਣ।
ਲੋਕਤੰਤਰ ਇੱਕ ਅਜਿਹੀ ਪ੍ਰਕਾਰ ਦੀ ਸਰਕਾਰ ਹੈ ਜਿਸਦੇ ਕੋਲ ਪ੍ਰਭੂਸੱਤਾ ਅਰਥਾਤ ਆਪ ਫ਼ੈਸਲੇ ਲੈਣ ਦੀ ਸ਼ਕਤੀ ਹੁੰਦੀ ਹੈ।
ਲੋਕਤੰਤਰ ਬਹੁ-ਸੰਖਿਅਕਾਂ ਦਾ ਸ਼ਾਸਨ ਹੁੰਦਾ ਹੈ ਪਰ ਇਸ ਵਿੱਚ ਘੱਟ ਸੰਖਿਆ ਵਾਲੇ ਸਮੂਹਾਂ ਨੂੰ ਵੀ ਬਰਾਬਰ ਅਧਿਕਾਰ ਦਿੱਤੇ ਜਾਂਦੇ ਹਨ।
ਲੋਕਤੰਤਰੀ ਤਰੀਕੇ ਨਾਲ ਚੁਣੀਆਂ ਗਈਆਂ ਸਰਕਾਰਾਂ ਹਮੇਸ਼ਾ ਸੰਵਿਧਾਨਿਕ ਵਿਵਸਥਾਵਾਂ ਦੇ ਅਨੁਸਾਰ ਕੰਮ ਕਰਦੀਆਂ ਹਨ।
ਲੋਕਤੰਤਰ ਵਿੱਚ ਸਰਕਾਰ ਇੱਕ ਜਨਤਾ ਦੀ ਪ੍ਰਤੀਨਿਧੀਤਵ ਸਰਕਾਰ ਹੁੰਦੀ ਹੈ ਜਿਸ ਨੂੰ ਜਨਤਾ ਵੱਲੋਂ ਚੁਣਿਆ ਜਾਂਦਾ ਹੈ। ਜਨਤਾ ਨੂੰ ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਹੁੰਦਾ ਹੈ।
ਲੋਕਤੰਤਰ ਵਿੱਚ ਚੁਣੀ ਗਈ ਸਰਕਾਰ ਨੂੰ ਸੰਵਿਧਾਨਿਕ ਪ੍ਰਕਿਰਿਆ ਨਾਲ ਹੀ ਬਦਲਿਆ ਜਾ ਸਕਦਾ ਹੈ।
ਸਰਕਾਰ ਬਦਲਣ ਦੇ ਲਈ ਅਸੀਂ ਹਿੰਸਾ ਦਾ ਪ੍ਰਯੋਗ ਨਹੀਂ ਕਰ ਸਕਦੇ।

Exam Tips:

a) ਹਰ ਮੁੱਖ ਸਿਧਾਂਤ ਨੂੰ ਵੱਖਰੇ ਪੈਰੇ ਵਿੱਚ ਲਿਖੋ।
b) ਸਿਧਾਂਤ ਦੇ ਨਾਲ ਉਸ ਦਾ ਛੋਟਾ ਅਰਥ ਵੀ ਲਿਖੋ।

 

Question 25: ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਮੁੱਖ ਰੁਕਾਵਟਾਂ ਦਾ ਸੰਖੇਪ ਵਿੱਚ ਵਰਣਨ ਕਰੋ।

Answer:

ਅੱਜ ਦੇ ਸੰਸਾਰ ਵਿੱਚ ਲੋਕਤੰਤਰ ਸਭ ਤੋਂ ਵੱਧ ਪ੍ਰਚਲਿਤ ਸ਼ਾਸਨ ਵਿਵਸਥਾ ਹੈ ਪਰ ਇਸਦੇ ਸਫਲਤਾਪੂਰਵਕ ਰੂਪ ਨਾਲ ਚਲਾਉਣ ਦੇ ਰਸਤੇ ਵਿੱਚ ਕੁੱਝ ਰੁਕਾਵਟਾਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਜਾਤੀਵਾਦ ਅਤੇ ਸੰਪਰਦਾਇਕਤਾ-ਆਪਣੀ ਜਾਤੀ ਨੂੰ ਪ੍ਰਾਥਮਿਕਤਾ ਦੇਣਾ ਜਾਂ ਆਪਣੇ ਧਰਮ ਨੂੰ ਹੋਰ ਧਰਮ ਤੋਂ ਉੱਚਾ ਸਮਝਣਾ, ਦੇਸ਼ ਨੂੰ ਤੋੜਨ ਦਾ ਕੰਮ ਕਰਦਾ ਹੈ ਜਿਹੜਾ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ।
2. ਖੇਤਰਵਾਦ-ਖੇਤਰਵਾਦ ਦਾ ਅਰਥ ਹੈ ਹੋਰ ਖੇਤਰਾਂ ਦਾ ਜਾਂ ਪੂਰੇ ਦੇਸ਼ ਦੀ ਤੁਲਨਾ ਵਿੱਚ ਆਪਣੇ ਖੇਤਰ ਨੂੰ ਪ੍ਰਾਥਮਿਕਤਾ ਦੇਣਾ। ਇਸ ਨਾਲ ਲੋਕਾਂ ਦੀ ਮਾਨਸਿਕਤਾ ਛੋਟੀ ਹੋ ਜਾਂਦੀ ਹੈ ਅਤੇ ਉਹ ਰਾਸ਼ਟਰੀ ਹਿੱਤਾਂ ਨੂੰ ਮਹੱਤਵ ਨਹੀਂ ਦਿੰਦੇ। ਇਸ ਨਾਲ ਰਾਸ਼ਟਰੀ ਏਕਤਾ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ।
3. ਅਨਪੜ੍ਹਤਾ-ਅਨਪੜ੍ਹਤਾ ਵੀ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਹੈ। ਇੱਕ ਅਨਪੜ੍ਹ ਵਿਅਕਤੀ ਨੂੰ ਲੋਕਤੰਤਰਿਕ ਮੁੱਲਾਂ ਅਤੇ ਆਪਣੀ ਵੋਟ ਦੇ ਮਹੱਤਵ ਦਾ ਪਤਾ ਨਹੀਂ ਹੁੰਦਾ। ਅਨਪੜ੍ਹ ਵਿਅਕਤੀ ਜਾਂ ਤਾਂ ਵੋਟ ਨਹੀਂ ਦਿੰਦੇ ਜਾਂ ਫਿਰ ਆਪਣਾ ਵੋਟ ਵੇਚ ਦਿੰਦੇ ਹਨ। ਇਸ ਨਾਲ ਲੋਕਤੰਤਰ ਦੀ ਸਫਲਤਾ ਉੱਤੇ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਹੈ।
4. ਬਿਮਾਰ ਵਿਅਕਤੀ-ਜੇਕਰ ਦੇਸ਼ ਦੀ ਜਨਤਾ ਸਿਹਤਮੰਦ ਨਹੀਂ ਹੈ ਜਾਂ ਬਿਮਾਰ ਹੈ ਤਾਂ ਉਹ ਦੇਸ਼ ਦੀ ਪ੍ਰਗਤੀ ਦੇ ਵਿੱਚ ਕੋਈ ਯੋਗਦਾਨ ਨਹੀਂ ਦੇ ਸਕਣਗੇ। ਅਜਿਹੇ ਵਿਅਕਤੀ ਸਰਵਜਨਕ ਅਤੇ ਰਾਜਨੀਤਿਕ ਕੰਮਾਂ ਵਿੱਚ ਕੋਈ ਰੁਚੀ ਨਹੀਂ ਰੱਖਦੇ।
5. ਉਦਾਸੀਨ ਜਨਤਾ-ਜੇਕਰ ਜਨਤਾ ਉਦਾਸੀਨ ਹੈ ਅਤੇ ਉਹ ਸਮਾਜਿਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਦੇ ਪਤੀ ਕੋਈ ਧਿਆਨ ਨਹੀਂ ਦਿੰਦੇ ਤਾਂ ਉਹ ਹੀ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਹਨ। ਉਹ ਆਪਣੇ ਵੋਟ ਦੇਣ ਦੇ ਅਧਿਕਾਰ ਨੂੰ ਵੀ ਠੀਕ ਤਰੀਕੇ ਨਾਲ ਪ੍ਰਯੋਗ ਨਹੀਂ ਕਰ ਸਕਦੇ। ਉਹਨਾਂ ਦੀ ਨੇਤਾਵਾਂ ਦੇ ਭਾਸ਼ਣ ਸੁਣਨ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ ਅਤੇ ਇਹ ਗੱਲ ਹੀ ਲੋਕਤੰਤਰ ਦੇ ਵਿਰੋਧ ਵਿੱਚ ਜਾਂਦੀ ਹੈ।

Exam Tips:

a) ਜਾਤੀਵਾਦ, ਖੇਤਰਵਾਦ, ਅਨਪੜ੍ਹਤਾ, ਬਿਮਾਰੀ ਅਤੇ ਉਦਾਸੀਨ ਜਨਤਾ ਨੂੰ ਵੱਖ-ਵੱਖ ਪੈਰਿਆਂ ਵਿੱਚ ਲਿਖੋ।

 

Question 26: ਲੋਕਤੰਤਰ ਦੀ ਸਫਲਤਾ ਲਈ ਕੋਈ ਪੰਜ ਜ਼ਰੂਰੀ ਸ਼ਰਤਾਂ ਦਾ ਸੰਖੇਪ ਵਰਣਨ ਕਰੋ।

Answer:

ਲੋਕਤੰਤਰ ਦੇ ਸਫਲ ਤਰੀਕੇ ਨਾਲ ਕੰਮ ਕਰਨ ਹੇਠ ਲਿਖੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ – ਜਾਗਰੂਕ ਨਾਗਰਿਕ-ਜਾਗਰੂਕ ਨਾਗਰਿਕ ਲੋਕਤੰਤਰ ਦੀ ਸਫਲਤਾ ਦੀ ਪਹਿਲੀ ਸ਼ਰਤ ਹੈ। ਲਗਾਤਾਰ ਦੇਖ-ਰੇਖ ਹੀ ਸੁਤੰਤਰਤਾ ਦੀ ਕੀਮਤ ਹੈ।
ਨਾਗਰਿਕ ਆਪਣੇ ਅਧਿਕਾਰਾਂ ਅਤੇ ਕਰੱਤਵਾਂ ਦੇ ਪ੍ਰਤੀ ਜਾਗਰੂਕ ਹੋਣੇ ਚਾਹੀਦੇ ਹਨ । ਸਰਵਜਨਕ ਮਾਮਲਿਆਂ ਵਿੱਚ ਹਰੇਕ ਵਿਅਕਤੀ ਨੂੰ ਭਾਗ ਲੈਣਾ ਚਾਹੀਦਾ ਹੈ। ਰਾਜਨੀਤਿਕ ਘਟਨਾਵਾਂ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਰਾਜਨੀਤਿਕ ਚੁਨਾਵ ਵਿੱਚ ਵੀ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।
ਲੋਕਤੰਤਰ ਨਾਲ ਪਿਆਰ-ਲੋਕਤੰਤਰ ਦੀ ਸਫ਼ਲਤਾ ਦੇ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਲੋਕਤੰਤਰ ਦੇ ਲਈ ਪਿਆਰ ਹੋਣਾ ਚਾਹੀਦਾ ਹੈ। ਬਿਨਾਂ ਲੋਕਤੰਤਰ ਨਾਲ ਪਿਆਰ ਦੇ ਲੋਕਤੰਤਰ ਕਦੇ ਵੀ ਸਫਲ ਨਹੀਂ ਹੋ ਸਕਦਾ ।
ਸਿੱਖਿਅਕ ਨਾਗਰਿਕ-ਲੋਕਤੰਤਰ ਦੀ ਸਫਲਤਾ ਦੇ ਲਈ ਪੜੇ ਲਿਖੇ ਨਾਗਰਿਕਾਂ ਦਾ ਹੋਣਾ ਜ਼ਰੂਰੀ ਹੈ।
ਸਿੱਖਿਅਕ ਨਾਗਰਿਕ ਲੋਕਤੰਤਰਿਕ ਸ਼ਾਸਨ ਦਾ ਆਧਾਰ ਹਨ। ਸਿੱਖਿਆ ਨਾਲ ਹੀ ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਅਤੇ ਕਰਤਵਾਂ ਦਾ ਪਤਾ ਚਲਦਾ ਹੈ। ਸਿੱਖਿਅਕ ਨਾਗਰਿਕ ਸ਼ਾਸਨ ਦੀਆਂ ਜਟਿਲ ਮੁਸ਼ਕਿਲਾਂ ਨੂੰ ਸਮਝ ਸਕਦੇ ਹਨ ਅਤੇ ਉਹਨਾਂ ਨੂੰ ਸੁਲਝਾਉਣ ਲਈ ਸੁਝਾਅ ਦੇ ਸਕਦੇ ਹਨ।
ਪ੍ਰੈੱਸ ਦੀ ਸੁਤੰਤਰਤਾ-ਲੋਕਤੰਤਰ ਦੀ ਸਫਲਤਾ ਦੇ ਲਈ ਪ੍ਰੈੱਸ ਦੀ ਸੁਤੰਤਰਤਾ ਹੋਣਾ ਵੀ ਬਹੁਤ ਜ਼ਰੂਰੀ ਹੈ।
ਸਮਾਜਿਕ ਸਮਾਨਤਾ-ਲੋਕਤੰਤਰ ਨੂੰ ਸਫਲ ਬਣਾਉਣ ਦੇ ਲਈ ਸਮਾਜਿਕ ਸਮਾਨਤਾ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ।

Exam Tips:

a) ਪੰਜ ਸ਼ਰਤਾਂ ਵਿੱਚੋਂ ਹਰ ਇੱਕ ਦਾ ਛੋਟਾ ਕਾਰਨ ਲਿਖੋ।

 

Question 27: ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਕੋਈ ਇੱਕ ਪਰਿਭਾਸ਼ਾ ਦਿਓ ਅਤੇ ਲੋਕਤੰਤਰ ਦੇ ਮਹੱਤਵ ਦਾ ਸੰਖੇਪ ਵਿੱਚ ਵਰਣਨ ਕਰੋ।

Answer:

ਸਾਧਾਰਨ ਸ਼ਬਦਾਂ ਵਿੱਚ ਲੋਕਤੰਤਰ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਸ਼ਾਸਕਾਂ ਦੀ ਚੋਣ ਜਨਤਾ ਵਲੋਂ ਕੀਤੀ ਜਾਂਦੀ ਹੈ।
ਡਾਇਸੀ ਦੇ ਅਨੁਸਾਰ, “ਲੋਕਤੰਤਰ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਸ਼ਾਸਕ ਵਰਗ ਸਮਾਜ ਦਾ ।
ਜ਼ਿਆਦਾਤਰ ਭਾਗ ਹੋਵੇ।” ਲੋਕਤੰਤਰ ਦੀ ਸਭ ਤੋਂ ਪ੍ਰਸਿੱਧ ਪਰਿਭਾਸ਼ਾ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੇ ਦਿੱਤੀ ਸੀ। ਉਹਨਾਂ ਦੇ ਅਨੁਸਾਰ, “ਲੋਕਤੰਤਰ ਜਨਤਾ ਦੀ, ਜਨਤਾ ਦੇ ਲਈ ਅਤੇ ਜਨਤਾ ਵਲੋਂ ਸਰਕਾਰ ਹੈ।” ਲੋਕਤੰਤਰ ਦਾ ਮਹੱਤਵ-ਅੱਜ-ਕੱਲ੍ਹ ਦੇ ਸਮੇਂ ਵਿੱਚ ਲਗਪਗ ਸਾਰੇ ਦੇਸ਼ਾਂ ਵਿੱਚ ਲੋਕਤੰਤਰਿਕ ਸਰਕਾਰ ਹੈ ਅਤੇ ਇਸ ਕਾਰਨ ਹੀ ਲੋਕਤੰਤਰ ਦਾ ਮਹੱਤਵ ਕਾਫ਼ੀ ਵੱਧ ਜਾਂਦਾ ਹੈ।
ਲੋਕਤੰਤਰ ਦਾ ਮਹੱਤਵ ਇਸ ਪ੍ਰਕਾਰ ਹੈ-
1. ਸਮਾਨਤਾ-ਲੋਕਤੰਤਰ ਵਿੱਚ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਸਮਾਨਤਾ ਉੱਤੇ ਆਧਾਰਿਤ ਹੁੰਦਾ ਹੈ। ਇਸ ਵਿੱਚ ਅਮੀਰ, ਗ਼ਰੀਬ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਂਦੇ ਹਨ ਅਤੇ ਸਾਰਿਆਂ ਦੇ ਵੋਟ ਦਾ ਮੁੱਲ ਬਰਾਬਰ ਹੁੰਦਾ ਹੈ।
2. ਜਨਮਤ ਦਾ ਪ੍ਰਤੀਨਿਧੀਤਵ-ਲੋਕਤੰਤਰ ਅਸਲ ਵਿੱਚ ਪੂਰੀ ਜਨਤਾ ਦਾ ਪ੍ਰਤੀਨਿਧੀਤਵ ਕਰਦਾ ਹੈ, ਲੋਕਤੰਤਰੀ । ਸਰਕਾਰ ਜਨਤਾ ਵੱਲੋਂ ਚੁਣੀ ਜਾਂਦੀ ਹੈ ਅਤੇ ਸਰਕਾਰ ਜਨਤਾ ਦੀ ਇੱਛਾ ਦੇ ਅਨੁਸਾਰ ਹੀ ਕਾਨੂੰਨ ਬਣਾਉਂਦੀ ਹੈ। ਜੇਕਰ ਸਰਕਾਰ ਜਨਮਤ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਜਨਤਾ ਉਸ ਨੂੰ ਬਦਲ ਵੀ ਸਕਦੀ ਹੈ।
3. ਵਿਅਕਤੀਗਤ ਸੁਤੰਤਰਤਾ ਦਾ ਰੱਖਿਅਕ-ਸਿਰਫ਼ ਲੋਕਤੰਤਰ ਹੀ ਅਜਿਹੀ ਸਰਕਾਰ ਹੈ। ਜਿਸ ਵਿੱਚ ਜਨਤਾ ਦੀ ਵਿਅਕਤੀਗਤ ਸੁਤੰਤਰਤਾ ਦੀ ਰੱਖਿਆ ਕੀਤੀ ਜਾਂਦੀ ਹੈ। ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਵਿਅਕਤ ਕਰਨ, ਆਲੋਚਨਾ ਕਰਨ ਅਤੇ ਸੰਘ ਬਣਾਉਣ ਦੀ ਸੁਤੰਤਰਤਾ ਹੁੰਦੀ ਹੈ।
ਲੋਕਤੰਤਰ ਵਿੱਚ ਤਾਂ ਪੈਂਸ ਦੀ ਸੁਤੰਤਰਤਾ ਨੂੰ ਵੀ ਸਾਂਭ ਕੇ ਰੱਖਿਆ ਜਾਂਦਾ ਹੈ ਜਿਸ ਨੂੰ ਲੋਕਤੰਤਰ ਦਾ ਰਖਵਾਲਾ ਮੰਨਿਆ ਜਾਂਦਾ ਹੈ।
4. ਰਾਜਨੀਤਿਕ ਸਿੱਖਿਆ-ਲੋਕਤੰਤਰ ਵਿੱਚ ਲਗਾਤਾਰ ਚੁਨਾਵ ਹੁੰਦੇ ਰਹਿੰਦੇ ਹਨ ਜਿਸ ਨਾਲ ਜਨਤਾ ਨੂੰ ਸਮੇਂ-ਸਮੇਂ ਉੱਤੇ ਰਾਜਨੀਤਿਕ ਸਿੱਖਿਆ ਮਿਲਦੀ ਰਹਿੰਦੀ ਹੈ। ਵੱਖ-ਵੱਖ ਰਾਜਨੀਤਿਕ ਦਲ ਜਨਮਤ ਬਣਾਉਂਦੇ ਹਨ ਅਤੇ ਸਰਕਾਰ ਦਾ ਮੁਲਾਂਕਣ ਕਰਦੇ ਰਹਿੰਦੇ ਹਨ। ਇਸ ਨਾਲ ਜਨਤਾ ਵਿੱਚ ਰਾਜਨੀਤਿਕ ਚੇਤਨਾ ਦਾ ਵੀ ਵਿਕਾਸ ਹੁੰਦਾ ਹੈ।
5. ਨੈਤਿਕ ਗੁਣਾਂ ਦਾ ਵਿਕਾਸ-ਸ਼ਾਸਨ ਦੀਆਂ ਸਾਰੀਆਂ ਵਿਵਸਥਾਵਾਂ ਵਿੱਚੋਂ ਸਿਰਫ਼ ਲੋਕਤੰਤਰ ਹੀ ਹੈ ਜਿਹੜਾ ਜਨਤਾ ਵਿੱਚ ਨੈਤਿਕ ਗੁਣਾਂ ਦਾ ਵਿਕਾਸ ਕਰਦਾ ਹੈ ਅਤੇ ਉਹਨਾਂ ਦਾ ਆਚਰਨ ਸਹੀ ਕਰਨ ਵਿੱਚ ਮਦਦ ਕਰਦਾ ਹੈ। ਇਹ ਵਿਵਸਥਾ ਹੀ ਜਨਤਾ ਵਿੱਚ ਸਹਿਯੋਗ, ਸਹਿਨਸ਼ੀਲਤਾ ਵਰਗੇ ਗੁਣਾਂ ਦਾ ਵਿਕਾਸ ਕਰਦੀ ਹੈ।

Exam Tips:

a) ਪਰਿਭਾਸ਼ਾ ਲਈ ਲਿੰਕਨ ਦਾ ਕਥਨ ਅਤੇ ਮਹੱਤਵ ਲਈ ਵੱਖਰੇ ਬਿੰਦੂ ਲਿਖੋ।
b) ਲਿੰਕਨ ਦਾ ਕਥਨ ਸ਼ਬਦਸ਼ਬਦ ਯਾਦ ਰੱਖੋ।

 

I. ਬਹੁ-ਵਿਕਲਪੀ ਪ੍ਰਸ਼ਨ

Question 28: ਹੇਠਾਂ ਲਿਖਿਆਂ ਵਿੱਚੋਂ ਕਿਹੜੇ ਦੇਸ਼ ਵਿੱਚ ਤਾਨਾਸ਼ਾਹੀ ਪਾਈ ਜਾਂਦੀ ਹੈ?
(ੳ) ਉੱਤਰੀ ਕੋਰੀਆ
(ਅ) ਭਾਰਤ
(ਇ) ਰੂਸ
(ਸ) ਨੇਪਾਲ।

Answer:

(ੳ) ਉੱਤਰੀ ਕੋਰੀਆ

Exam Tips:

a) ਤਾਨਾਸ਼ਾਹੀ ਵਾਲੇ ਦੇਸ਼ ਦਾ ਨਾਂ ਯਾਦ ਰੱਖੋ; ਵਿਕਲਪ (ੳ) ਠੀਕ ਹੈ।

 

Question 29: ਲੋਕਤੰਤਰ ਵਿੱਚ ਨਿਰਣੇ ਲਏ ਜਾਂਦੇ ਹਨ –
(ਉ) ਸਰਵਸੰਮਤੀ ਨਾਲ
(ਅ) ਦੋ-ਤਿਹਾਈ ਬਹੁਮਤ ਨਾਲ
(ਇ) ਗੁਣਾਂ ਦੇ ਆਧਾਰ ਉੱਤੇ
(ਸ) ਬਹੁਮਤ ਨਾਲ।

Answer:

(ਸ) ਬਹੁਮਤ ਨਾਲ।

Exam Tips:

a) ਲੋਕਤੰਤਰ ਵਿੱਚ ਫ਼ੈਸਲੇ ਬਹੁਮਤ ਨਾਲ ਹੁੰਦੇ ਹਨ।

 

Question 30: ਇਹ ਕਿਸਨੇ ਕਿਹਾ ਹੈ ਕਿ, “ਲੋਕਤੰਤਰ ਅਜਿਹਾ ਸ਼ਾਸਨ ਹੈ ਜਿਸ ਵਿੱਚ ਹਰੇਕ ਵਿਅਕਤੀ ਭਾਗ ਲੈਦਾ ਹੈ।”
(ਉ) ਬਾਈਸ ।
(ਅ) ਡਾ. ਗਾਰਵਰ
(ਈ) ਪ੍ਰੋ: ਸੀਲੇ
(ਸ) ਪ੍ਰੋ: ਲਾਂਸਕੀ।

Answer:

(ਈ) ਪ੍ਰੋ: ਸੀਲੇ

Exam Tips:

a) ਪ੍ਰੋ: ਸੀਲੇ ਦਾ ਕਥਨ ਜਨਤਾ ਦੀ ਭਾਗੀਦਾਰੀ ਨਾਲ ਜੋੜ ਕੇ ਯਾਦ ਰੱਖੋ।

 

Question 31: ਇਹ ਕਿਸਨੇ ਕਿਹਾ ਹੈ ਕਿ, ““ਲੋਕਤੰਤਰ ਜਨਤਾ ਦੀ, ਜਨਤਾ ਦੇ ਲਈ ਅਤੇ ਜਨਤਾ ਵਲੋਂ ਸਰਕਾਰ ਹੈ :
(ੳ) ਲਿੰਕਨ
(ਅ) ਵਾਸ਼ਿੰਗਟਨ
(ਈ) ਜੈਫਰਸਨ
(ਸ) ਡਾਇਸੀ।

Answer:

(ੳ) ਲਿੰਕਨ

Exam Tips:

a) ਲਿੰਕਨ ਦਾ ਕਥਨ ‘ਜਨਤਾ ਦੀ, ਜਨਤਾ ਦੇ ਲਈ, ਜਨਤਾ ਵੱਲੋਂ’ ਯਾਦ ਰੱਖੋ।

 

Question 32: ਜਿਸ ਸ਼ਾਸਨ ਪ੍ਰਣਾਲੀ ਵਿੱਚ ਸ਼ਾਸਕਾਂ ਦਾ ਚੁਨਾਵ ਜਨਤਾ ਵਲੋਂ ਕੀਤਾ ਜਾਂਦਾ ਹੈ? ਉਸ ਨੂੰ ਕੀ ਕਹਿੰਦੇ ਹਨ?
(ਉ) ਤਾਨਾਸ਼ਾਹੀ
(ਅ) ਰਾਜਤੰਤਰ
(ਇ) ਲੋਕਤੰਤਰ
(ਸ) ਕੁਲੀਨਤੰਤਰ।

Answer:

(ਇ) ਲੋਕਤੰਤਰ

Exam Tips:

a) ਜਨਤਾ ਵੱਲੋਂ ਸ਼ਾਸਕਾਂ ਦੀ ਚੋਣ ਵਾਲੀ ਪ੍ਰਣਾਲੀ ਲੋਕਤੰਤਰ ਹੀ ਹੈ।

 

Question 33: ਇਹਨਾਂ ਵਿੱਚੋਂ ਕਿਹੜੀ ਲੋਕਤੰਤਰ ਦੀ ਵਿਸ਼ੇਸ਼ਤਾ ਨਹੀਂ ਹੈ?
(ਉ) ਲੋਕਤੰਤਰ ਜਨਤਾ ਦਾ ਰਾਜ ਹੈ।
(ਅ) ਸੰਸਦ ਸੈਨਾ ਦੇ ਅਧੀਨ ਹੁੰਦੀ ਹੈ।
(ਈ) ਲੋਕਤੰਤਰ ਵਿੱਚ ਸ਼ਾਸਕ ਜਨਤਾ ਵਲੋਂ ਚੁਣੇ ਜਾਂਦੇ ਹਨ।
(ਸ) ਲੋਕਤੰਤਰ ਵਿੱਚ ਚੁਨਾਵ ਸੁਤੰਤਰ ਅਤੇ ਨਿਰਪੱਖ ਹੁੰਦੇ ਹਨ।

Answer:

(ਅ) ਸੰਸਦ ਸੈਨਾ ਦੇ ਅਧੀਨ ਹੁੰਦੀ ਹੈ।

Exam Tips:

a) ਲੋਕਤੰਤਰ ਵਿੱਚ ਸੰਸਦ ਜਨਤਾ ਦੇ ਅਧੀਨ ਹੁੰਦੀ ਹੈ, ਸੈਨਾ ਦੇ ਨਹੀਂ।

 

Question 34: ਕਿਹੜੇ ਦੇਸ਼ ਵਿੱਚ ਲੋਕਤੰਤਰ ਹੈ?
(ੳ) ਉੱਤਰੀ ਕੋਰੀਆ
(ਅ) ਚੀਨ
(ਈ) ਸਾਊਦੀ ਅਰਬ
(ਸ) ਸਵਿਟਜ਼ਰਲੈਂਡ।

Answer:

(ਸ) ਸਵਿਟਜ਼ਰਲੈਂਡ।

Exam Tips:

a) ਸਵਿਟਜ਼ਰਲੈਂਡ ਲੋਕਤੰਤਰੀ ਦੇਸ਼ ਹੈ; ਬਾਕੀ ਤਿੰਨ ਵਿੱਚ ਲੋਕਤੰਤਰ ਨਹੀਂ ਹੈ।

 

Question 35: ਲੋਕਤੰਤਰ ਵਿੱਚ ਕਿਸੇ ਤੱਤ ਦਾ ਹੋਣਾ ਜ਼ਰੂਰੀ ਹੈ?
(ੳ) ਇੱਕ ਦਲ ਵਿਵਸਥਾ
(ਅ) ਸੁਤੰਤਰ ਅਤੇ ਨਿਰਪੱਖ ਚੋਣਾਂ
(ਈ) ਅਨਿਯਮਤੇ ਚੁਨਾਵ
(ਸ) ਐੱਸ ਉੱਤੇ ਸਰਕਾਰੀ ਨਿਯੰਤਰਣ।

Answer:

(ਅ) ਸੁਤੰਤਰ ਅਤੇ ਨਿਰਪੱਖ ਚੋਣਾਂ

Exam Tips:

a) ਸੁਤੰਤਰ ਅਤੇ ਨਿਰਪੱਖ ਚੋਣਾਂ ਲੋਕਤੰਤਰ ਦਾ ਮੂਲ ਤੱਤ ਹਨ।

 

II. ਖ਼ਾਲੀ ਥਾਂਵਾਂ ਭਰੋ

Question 36: Demos ਅਤੇ Cratia……………..ਭਾਸ਼ਾ ਦੇ ਸ਼ਬਦ ਹਨ।

Answer:

ਯੂਨਾਨੀ ।

Exam Tips:

a) ‘ਯੂਨਾਨੀ’ ਭਾਸ਼ਾ ਦਾ ਨਾਂ ਯਾਦ ਰੱਖੋ।

 

Question 37: ………… ਵਿੱਚ ਸ਼ਾਸਕ ਜਨਤਾ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਸ਼ਾਸਨ ਚਲਾਉਂਦੇ ਹਨ।

Answer:

ਲੋਕਤੰਤਰ ।

Exam Tips:

a) ਲੋਕਤੰਤਰ ਵਿੱਚ ਸ਼ਾਸਕ ਜਨਤਾ ਦੇ ਪ੍ਰਤੀਨਿਧੀ ਹੁੰਦੇ ਹਨ।

 

Question 38: ਰਾਜਨੀਤਿਕ ਦਲ………… ਦੇ ਯੰਤਰ ਹਨ।

Answer:

ਵਿਚਾਰਧਾਰਾ ।

Exam Tips:

a) ਰਾਜਨੀਤਿਕ ਦਲ ਵਿਚਾਰਧਾਰਾ ਦੇ ਯੰਤਰ ਹੁੰਦੇ ਹਨ।

 

Question 39: ਵਿਵਹਾਰਿਕ ਰੂਪ ਨਾਲ ਲੋਕਤੰਤਰ…………….ਦਾ ਸ਼ਾਸਨ ਹੁੰਦਾ ਹੈ।

Answer:

ਬਹੁ-ਸੰਖਿਅਕ ।

Exam Tips:

a) ਵਿਵਹਾਰ ਵਿੱਚ ਲੋਕਤੰਤਰ ਬਹੁ-ਸੰਖਿਅਕਾਂ ਦਾ ਸ਼ਾਸਨ ਹੁੰਦਾ ਹੈ।

 

Question 40: ਸੰਨ……….ਵਿੱਚ ਭਾਰਤ ਵਿੱਚ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਅਧਿਕਾਰ ਪ੍ਰਾਪਤ ਹੋ ਗਏ ਸਨ।

Answer:

1950 (ਪਾਠ-ਪੁਸਤਕ ਅਨੁਸਾਰ) ।

Exam Tips:

a) ਔਰਤਾਂ ਦੇ ਬਰਾਬਰ ਅਧਿਕਾਰ ਦਾ ਸਾਲ ਯਾਦ ਰੱਖੋ; ਸਾਲ ਦੀ ਪੁਸ਼ਟੀ ਪਾਠ-ਪੁਸਤਕ ਅਨੁਸਾਰ ਕਰੋ।

 

Question 41: ਚੀਨ ਵਿੱਚ ਹਰੇਕ……………..ਸਾਲ ਬਾਅਦ ਚੁਨਾਵ ਹੁੰਦੇ ਹਨ।

Answer:

ਪੰਜ (ਪਾਠ-ਪੁਸਤਕ ਅਨੁਸਾਰ) ।

Exam Tips:

a) ਚੀਨ ਦੇ ਚੋਣ ਚੱਕਰ ਦਾ ਸਾਲਾਂ ਵਿੱਚ ਸਮਾਂ ਯਾਦ ਰੱਖੋ।

 

Question 42: ਮੈਕਸੀਕੋ………ਵਿੱਚ ਸੁਤੰਤਰ ਹੋਇਆ ਸੀ।

Answer:

1930 (ਪਾਠ-ਪੁਸਤਕ ਅਨੁਸਾਰ).

Exam Tips:

a) ਇਹ ਸਾਲ ਪਾਠ-ਪੁਸਤਕ ਅਨੁਸਾਰ ਹੈ; ਪ੍ਰੀਖਿਆ ਤੋਂ ਪਹਿਲਾਂ ਸਾਲ ਦੀ ਪੁਸ਼ਟੀ ਜ਼ਰੂਰ ਕਰੋ।

 

III. ਸਹੀ/ਗਲਤ

Question 43: ਤਾਨਾਸ਼ਾਹੀ ਵਿੱਚ ਸ਼ਾਸਕ ਜਨਤਾ ਵੱਲੋਂ ਚੁਣੇ ਜਾਂਦੇ ਹਨ।

Answer:

ਗ਼ਲਤ

Exam Tips:

a) ਤਾਨਾਸ਼ਾਹੀ ਵਿੱਚ ਸ਼ਾਸਕ ਜਨਤਾ ਵੱਲੋਂ ਨਹੀਂ ਚੁਣੇ ਜਾਂਦੇ।

 

Question 44: ਚੁਨਾਵ ਦੀ ਸੁਤੰਤਰਤਾ ਹੀ ਲੋਕਤੰਤਰ ਦਾ ਮੂਲ ਆਧਾਰ ਹੈ।

Answer:

ਠੀਕ

Exam Tips:

a) ਚੋਣਾਂ ਦੀ ਸੁਤੰਤਰਤਾ ਲੋਕਤੰਤਰ ਦਾ ਮੂਲ ਆਧਾਰ ਹੈ।

 

Question 45: ਲੋਕਤੰਤਰੀ ਸਰਕਾਰ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਹੈ।

Answer:

ਗ਼ਲਤ

Exam Tips:

a) ਲੋਕਤੰਤਰੀ ਸਰਕਾਰ ਸੰਵਿਧਾਨ ਅਨੁਸਾਰ ਕੰਮ ਕਰਦੀ ਹੈ।

 

Question 46: ਤਾਨਾਸ਼ਾਹੀ ਵਿੱਚ ਵਿਅਕਤੀਗਤ ਸੁਤੰਤਰਤਾ ਦੀ ਰੱਖਿਆ ਕੀਤੀ ਜਾਂਦੀ ਹੈ।

Answer:

ਗ਼ਲਤ

Exam Tips:

a) ਤਾਨਾਸ਼ਾਹੀ ਵਿੱਚ ਵਿਅਕਤੀਗਤ ਆਜ਼ਾਦੀ ਦੀ ਰੱਖਿਆ ਨਹੀਂ ਹੁੰਦੀ।

 

Question 47: ਪਰਵੇਜ਼ ਮੁਸ਼ਰਫ ਨੇ 1999 ਵਿੱਚ ਪਾਕਿਸਤਾਨ ਦੀ ਸੱਤਾ ਸੰਭਾਲ ਲਈ ਸੀ !

Answer:

ਠੀਕ

Exam Tips:

a) ਮੁਸ਼ੱਰਫ਼ ਦੇ ਸੱਤਾ ਸੰਭਾਲਣ ਦਾ ਸਾਲ ਅਤੇ ਦੇਸ਼ ਯਾਦ ਰੱਖੋ।

 

Question 48: ਚੀਨ ਵਿੱਚ ਸਿਰਫ ਇੱਕ ਦਲ ਸਾਮਵਾਦੀ ਦਲ ਹੈ।

Answer:

ਠੀਕ

Exam Tips:

a) ਚੀਨ ਵਿੱਚ ਸਾਮਵਾਦੀ ਦਲ ਹੀ ਇਕੱਲਾ ਦਲ ਹੈ।

 

Question 49: PRI ਚੀਨ ਦਾ ਰਾਜਨੀਤਿਕ ਦਲ ਹੈ।

Answer:

ਗ਼ਲਤ

Exam Tips:

a) PRI ਮੈਕਸੀਕੋ ਦਾ ਰਾਜਨੀਤਿਕ ਦਲ ਹੈ, ਚੀਨ ਦਾ ਨਹੀਂ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 50: ਡੈਮੋਕਰੇਸੀ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ?

Answer:

ਯੂਨਾਨੀ ਭਾਸ਼ਾ ਤੋਂ।

Exam Tips:

a) ਡੈਮੋਕ੍ਰੇਸੀ ਸ਼ਬਦ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ।

 

Question 51: Demos ਦਾ ਕੀ ਅਰਥ ਹੈ?

Answer:

Demos ਦਾ ਅਰਥ ਹੈ ਲੋਕ ਜਾਂ ਜਨਤਾ।

Exam Tips:

a) ‘Demos’ ਦਾ ਅਰਥ ‘ਲੋਕ’ ਜਾਂ ‘ਜਨਤਾ’ ਹੈ।

 

Question 52: ਯੂਨਾਨੀ ਭਾਸ਼ਾ ਦੇ ਸ਼ਬਦ Cratia ਦਾ ਅਰਥ ਲਿਖੋ।

Answer:

Cratia ਦਾ ਅਰਥ ਹੈ ਜਨਤਾ ਦਾ ਸ਼ਾਸਨ ।

Exam Tips:

a) ‘Cratia’ ਦਾ ਅਰਥ ‘ਸ਼ਾਸਨ’ ਹੈ।

 

Question 53: ਡੈਮੋਕਰੇਸੀ ਦਾ ਸ਼ਾਬਦਿਕ ਅਰਥ ਲਿਖੋ।

Answer:

ਜਨਤਾ ਦਾ ਸ਼ਾਸਨ ।

Exam Tips:

a) ਦੋਵਾਂ ਅਰਥਾਂ ਨੂੰ ਜੋੜ ਕੇ ‘ਜਨਤਾ ਦਾ ਸ਼ਾਸਨ’ ਲਿਖੋ।

 

Question 54: ਲੋਕਤੰਤਰ ਦੀ ਇੱਕ ਸਾਧਾਰਨ ਪਰਿਭਾਸ਼ਾ ਲਿਖੋ।

Answer:

ਲੋਕਤੰਤਰ ਇੱਕ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਸ਼ਾਸਕਾਂ ਦੀ ਚੋਣ ਜਨਤਾ ਵੱਲੋਂ ਕੀਤੀ ਜਾਂਦੀ ਹੈ।

Exam Tips:

a) ਸਰਲ ਪਰਿਭਾਸ਼ਾ ਵਿੱਚ ਸ਼ਾਸਕਾਂ ਦੀ ਚੋਣ ਜਨਤਾ ਵੱਲੋਂ ਹੋਣ ਦੀ ਗੱਲ ਲਿਖੋ।

 

Question 55: ਕੀ ਨੇਪਾਲ ਵਿੱਚ ਲੋਕਤੰਤਰ ਹੈ? ਆਪਣੇ ਉੱਤਰ ਦੇ ਪੱਖ ਵਿੱਚ ਇੱਕ ਤਰਕ ਦੇਵੋ।

Answer:

ਨੇਪਾਲ ਵਿੱਚ ਲੋਕਤੰਤਰ ਹੈ ਕਿਉਂਕਿ ਲੋਕਾਂ ਨੂੰ ਆਪਣੀ ਸਰਕਾਰ ਚੁਣਨ ਦਾ ਅਧਿਕਾਰ ਹੈ :

Exam Tips:

a) ਲੋਕਾਂ ਦੇ ਸਰਕਾਰ ਚੁਣਨ ਦੇ ਅਧਿਕਾਰ ਨੂੰ ਤਰਕ ਵਜੋਂ ਵਰਤੋ।

 

Question 56: ਲੋਕਤੰਤਰ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਲਿਖੋ।

Answer:

ਲੋਕਤੰਤਰ ਸੁਤੰਤਰ ਅਤੇ ਨਿਰਪੱਖ ਚੁਨਾਵ ਉੱਤੇ ਆਧਾਰਿਤ ਹੁੰਦਾ ਹੈ।

Exam Tips:

a) ਸੁਤੰਤਰ ਅਤੇ ਨਿਰਪੱਖ ਚੋਣਾਂ ਯਾਦ ਰੱਖੋ।

 

Question 57: ਸਾਊਦੀ ਅਰਬ ਵਿੱਚ ਲੋਕਤੰਤਰ ਨਾਂ ਹੋਣ ਦਾ ਕੀ ਕਾਰਨ ਹੈ?

Answer:

ਸਾਊਦੀ ਅਰਬ ਦਾ ਰਾਜਾ ਜਨਤਾ ਵਲੋਂ ਚੁਣਿਆ ਨਹੀਂ ਜਾਂਦਾ।

Exam Tips:

a) ਸਾਊਦੀ ਅਰਬ ਦਾ ਰਾਜਾ ਜਨਤਾ ਵੱਲੋਂ ਨਹੀਂ ਚੁਣਿਆ ਜਾਂਦਾ, ਇਹੀ ਕਾਰਨ ਲਿਖੋ।

 

Question 58: ਲੋਕਤੰਤਰਿਕ ਸ਼ਾਸਨ ਪ੍ਰਣਾਲੀ ਦਾ ਇੱਕ ਗੁਣ ਲਿਖੋ।

Answer:

ਲੋਕਤੰਤਰ ਵਿੱਚ ਨਾਗਰਿਕਾਂ ਨੂੰ ਅਧਿਕਾਰ ਅਤੇ ਸੁਤੰਤਰਤਾਵਾਂ ਪ੍ਰਾਪਤ ਹੁੰਦੀਆਂ ਹਨ।

Exam Tips:

a) ਨਾਗਰਿਕਾਂ ਨੂੰ ਅਧਿਕਾਰ ਅਤੇ ਸੁਤੰਤਰਤਾਵਾਂ ਮਿਲਣਾ ਲੋਕਤੰਤਰ ਦਾ ਗੁਣ ਹੈ।

 

Question 59: ਲੋਕਤੰਤਰ ਦਾ ਇੱਕ ਦੋਸ਼ ਲਿਖੋ।

Answer:

ਲੋਕਤੰਤਰ ਵਿੱਚ ਗੁਣਾਂ ਦੀ ਥਾਂ ਸੰਖਿਆ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ।

Exam Tips:

a) ਗੁਣਾਂ ਦੀ ਥਾਂ ਸੰਖਿਆ ਨੂੰ ਵੱਧ ਮਹੱਤਵ ਦੇਣਾ ਲੋਕਤੰਤਰ ਦਾ ਦੋਸ਼ ਹੈ।

 

Question 60: ਲੋਕਤੰਤਰ ਦੀ ਇੱਕ ਪਰਿਭਾਸ਼ਾ ਦਿਓ।

Answer:

ਪ੍ਰੋ: ਸੀਲੇ ਦੇ ਅਨੁਸਾਰ, ““ਲੋਕਤੰਤਰ ਅਜਿਹਾ ਸ਼ਾਸਨ ਹੈ ਜਿਸ ਵਿੱਚ ਹਰੇਕ ਵਿਅਕਤੀ ਭਾਗ ਲੈਂਦਾ ਹੈ।

Exam Tips:

a) ਪ੍ਰੋ: ਸੀਲੇ ਦਾ ਕਥਨ ਪਰਿਭਾਸ਼ਾ ਵਜੋਂ ਲਿਖੋ।

 

Question 61: ਲੋਕਤੰਤਰ ਦੀ ਸਫਲਤਾ ਲਈ ਦੋ ਜ਼ਰੂਰੀ ਸ਼ਰਤਾਂ ਲਿਖੋ।

Answer:

1. ਜਨਤਾ ਜਾਗਰੂਕ ਹੋਣੀ ਚਾਹੀਦੀ ਹੈ।
2. ਜਨਤਾ ਦੇ ਦਿਲਾਂ ਵਿੱਚ ਲੋਕਤੰਤਰ ਲਈ ਪਿਆਰ ਹੋਣਾ ਚਾਹੀਦਾ ਹੈ।

Exam Tips:

a) ਜਨਤਾ ਦਾ ਜਾਗਰੂਕ ਹੋਣਾ ਅਤੇ ਲੋਕਤੰਤਰ ਲਈ ਪਿਆਰ ਦੋ ਵੱਖਰੀਆਂ ਸ਼ਰਤਾਂ ਹਨ।

 

Question 62: ਜਦੋਂ ਸ਼ਾਸਨ ਦੀਆਂ ਸ਼ਕਤੀਆਂ ਇੱਕ ਵਿਅਕਤੀ ਦੇ ਹੱਥਾਂ ਵਿੱਚ ਕੇਂਦਰਿਤ ਹੋਣ ਤਾਂ ਉਸ ਸ਼ਾਸਨ ਪ੍ਰਣਾਲੀ ਨੂੰ ਕੀ ਕਿਹਾ ਜਾਂਦਾ ਹੈ?

Answer:

ਤਾਨਾਸ਼ਾਹੀ।

Exam Tips:

a) ਸ਼ਕਤੀ ਇੱਕ ਵਿਅਕਤੀ ਦੇ ਹੱਥਾਂ ਵਿੱਚ ਕੇਂਦਰਿਤ ਹੋਵੇ ਤਾਂ ਇਹ ਤਾਨਾਸ਼ਾਹੀ ਹੈ।

 

Question 63: ਵਰਤਮਾਨ ਯੁੱਗ ਵਿੱਚ ਲੋਕਤੰਤਰ ਦਾ ਕਿਹੜਾ ਰੂਪ ਪ੍ਰਚਲਿਤ ਹੈ?

Answer:

ਪ੍ਰਤਿਨਿਧਤਵ ਲੋਕਤੰਤਰ ਜਾਂ ਅਪ੍ਰਤੱਖ ਲੋਕਤੰਤਰ।

Exam Tips:

a) ਅਪ੍ਰਤੱਖ ਜਾਂ ਪ੍ਰਤਿਨਿਧਤਵ ਲੋਕਤੰਤਰ ਦਾ ਨਾਂ ਯਾਦ ਰੱਖੋ।

 

Question 64: ਪ੍ਰਤਿਨਿਧਤਵ ਲੋਕਤੰਤਰ ਦੀ ਇੱਕ ਵਿਸ਼ੇਸ਼ਤਾ ਲਿਖੋ।

Answer:

ਇਸ ਲੋਕਤੰਤਰ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਸ਼ਾਸਨ ਚਲਾਉਂਦੇ ਹਨ।

Exam Tips:

a) ਚੁਣੇ ਹੋਏ ਪ੍ਰਤੀਨਿਧੀਆਂ ਦਾ ਸ਼ਾਸਨ ਪ੍ਰਤਿਨਿਧਤਵ ਲੋਕਤੰਤਰ ਦੀ ਵਿਸ਼ੇਸ਼ਤਾ ਹੈ।

 

Question 65: ਤਾਨਾਸ਼ਾਹੀ ਦੀ ਇੱਕ ਵਿਸ਼ੇਸ਼ਤਾ ਲਿਖੋ।

Answer:

ਤਾਨਾਸ਼ਾਹੀ ਵਿੱਚ ਇੱਕ ਵਿਅਕਤੀ ਜਾਂ ਪਾਰਟੀ ਦਾ ਸ਼ਾਸਨ ਹੁੰਦਾ ਹੈ ਅਤੇ ਸਾਰੇ ਨਾਗਰਿਕਾਂ ਨੂੰ ਸ਼ਾਸਨ ਵਿੱਚ ਭਾਗ ਲੈਣ ਦਾ ਅਧਿਕਾਰ ਪ੍ਰਾਪਤ ਨਹੀਂ ਹੁੰਦਾ।

Exam Tips:

a) ਇੱਕ ਵਿਅਕਤੀ ਜਾਂ ਪਾਰਟੀ ਦਾ ਸ਼ਾਸਨ ਤਾਨਾਸ਼ਾਹੀ ਦੀ ਪਛਾਣ ਹੈ।

 

Question 66: ਲੋਕਤੰਤਰ ਹੋਰ ਸ਼ਾਸਨ ਪ੍ਰਣਾਲੀਆਂ ਤੋਂ ਵਧੀਆ ਹੈ। ਕਿਉਂ?

Answer:

ਕਿਉਂਕਿ ਇਹ ਇੱਕ ਜ਼ਿੰਮੇਵਾਰ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਅਤੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।

Exam Tips:

a) ਜ਼ਿੰਮੇਵਾਰ ਸ਼ਾਸਨ ਪ੍ਰਣਾਲੀ ਹੋਣਾ ਕਾਰਨ ਵਜੋਂ ਲਿਖੋ।

 

Question 67: ਕੀ ਮੈਕਸੀਕੋ ਵਿੱਚ ਲੋਕਤੰਤਰ ਹੈ? ਆਪਣੇ ਉੱਤਰ ਦੇ ਪੱਖ ਵਿੱਚ ਇੱਕ ਤਰਕ ਲਿਖੋ।

Answer:

ਮੈਕਸੀਕੋ ਵਿੱਚ ਲੋਕਤੰਤਰ ਨਹੀਂ ਹੈ ਕਿਉਂਕਿ ਉੱਥੇ ਚੋਣਾਂ ਸੁਤੰਤਰ ਅਤੇ ਨਿਰਪੱਖ ਨਹੀਂ ਹੁੰਦੀਆਂ।

Exam Tips:

a) ਚੋਣਾਂ ਦੀ ਨਿਰਪੱਖਤਾ ਦੇ ਆਧਾਰ ’ਤੇ ਤਰਕ ਲਿਖੋ।

 

Question 68: ਦੋ ਦੇਸ਼ਾਂ ਦੇ ਨਾਂ ਲਿਖੋ ਜਿੱਥੇ ਲੋਕਤੰਤਰ ਨਹੀਂ ਹੈ।

Answer:

ਚੀਨ ਉੱਤਰੀ ਕੋਰੀਆ।

Exam Tips:

a) ਚੀਨ ਅਤੇ ਉੱਤਰੀ ਕੋਰੀਆ ਦੇ ਨਾਂ ਲਿਖੋ।

 

Question 69: ਚੀਨ ਵਿਚ ਹਮੇਸ਼ਾ ਕਿਸ ਪਾਰਟੀ ਦੀ ਸਰਕਾਰ ਬਣਦੀ ਹੈ?

Answer:

ਚੀਨ ਵਿਚ ਹਮੇਸ਼ਾ ਸਾਮਵਾਦੀ ਪਾਰਟੀ ਦੀ ਸਰਕਾਰ ਬਣਦੀ ਹੈ।

Exam Tips:

a) ਚੀਨ ਵਿੱਚ ਸਾਮਵਾਦੀ ਪਾਰਟੀ ਦੀ ਸਰਕਾਰ ਬਣਦੀ ਹੈ।

 

Question 70: ਮੈਕਸੀਕੋ ਵਿੱਚ 1930 ਤੋਂ 2000 ਈ: ਤੱਕ ਕਿਹੜੀ ਪਾਰਟੀ ਜਿੱਤਦੀ ਰਹੀ ਹੈ?

Answer:

ਪੀ. ਆਰ. ਆਈ. (Institutional Revolutionary Party)

Exam Tips:

a) ਪੀ. ਆਰ. ਆਈ. ਦਾ ਪੂਰਾ ਨਾਂ ਯਾਦ ਰੱਖੋ।

 

Question 71: ਫਿਜੀ ਦੇ ਲੋਕਤੰਤਰ ਵਿੱਚ ਕੀ ਕਮੀ ਹੈ?

Answer:

ਫਿਜੀ ਵਿੱਚ ਫਿਜੀਅਨ ਲੋਕਾਂ ਦੇ ਵੋਟ ਦੀ ਕੀਮਤ ਭਾਰਤੀ ਲੋਕਾਂ ਦੇ ਵੋਟ ਦੀ ਕੀਮਤ ਤੋਂ ਵੱਧ ਹੁੰਦੀ ਹੈ।

Exam Tips:

a) ਫਿਜੀ ਵਿੱਚ ਵੋਟ ਦੀ ਕੀਮਤ ਵਿੱਚ ਭੇਦਭਾਵ ਲਿਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 72: ਲੋਕਤੰਤਰ ਦਾ ਅਰਥ ਦੱਸੋ।

Answer:

ਲੋਕਤੰਤਰ (Democracy) ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਡੈਮੋਸ (Demos) ਅਤੇ ਕਮੇਟੀਆ (Cratia) ਤੋਂ ਮਿਲ ਕੇ ਬਣਿਆ ਹੈ। (Demos) ਦਾ ਅਰਥ ਹੈ ਲੋਕ ਅਤੇ ਕਰੇਟੀਆ ਦਾ ਅਰਥ ਹੈ ਸ਼ਾਸਨ ਜਾਂ ਸੱਤਾ। ਇਸ ਤਰ੍ਹਾਂ ਡੈਮੋਕਰੇਸੀ ਦਾ ਸ਼ਾਬਦਿਕ ਅਰਥ ਹੈ ਉਹ ਸ਼ਾਸਨ ਜਿਸ ਵਿੱਚ ਸੱਤਾ ਜਨਤਾ ਦੇ ਹੱਥਾਂ ਵਿੱਚ ਹੋਵੇ। ਦੂਜੇ ਸ਼ਬਦਾਂ ਵਿੱਚ ਲੋਕਤੰਤਰ ਦਾ ਅਰਥ ਹੈ ਜਨਤਾ ਦਾ ਸ਼ਾਸਨ।

Exam Tips:

a) ਡੈਮੋਕ੍ਰੇਸੀ ਦੇ ਸ਼ਬਦ-ਵੰਡ ਨਾਲ ਅਰਥ ਲਿਖੋ।

 

Question 73: ਪ੍ਰਤੱਖ ਪ੍ਰਜਾਤੰਤਰ ਕਿਸ ਨੂੰ ਕਹਿੰਦੇ ਹਨ?

Answer:

ਪ੍ਰਤੱਖ ਪ੍ਰਜਾਤੰਤਰ ਹੀ ਲੋਕਤੰਤਰ ਦਾ ਅਸਲੀ ਰੂਪ ਹੈ। ਜਦੋਂ ਜਨਤਾ ਆਪ ਕਾਨੂੰਨ ਬਣਾਏ, ਰਾਜਨੀਤੀ ਨੂੰ ਨਿਸਚਿਤ ਕਰੇ ਅਤੇ ਸਰਕਾਰੀ ਕਰਮਚਾਰੀਆਂ ਉੱਤੇ ਨਿਯੰਤਰਨ ਰੱਖੇ, ਉਸ ਵਿਵਸਥਾ ਨੂੰ ਪ੍ਰਤੱਖ ਲੋਕਤੰਤਰ ਕਿਹਾ ਜਾਂਦਾ ਹੈ। ਸਮੇਂ-ਸਮੇਂ ਉੱਤੇ ਸਾਰੇ ਨਾਗਰਿਕਾਂ ਦੀ ਇੱਕ ਸਭਾ ਇੱਕ ਜਗ੍ਹਾ ਉੱਤੇ ਬੁਲਾਈ ਜਾਂਦੀ ਹੈ ਅਤੇ ਉਸ ਵਿੱਚ ਸਰਵਜਨਕ ਮਾਮਲਿਆਂ ਉੱਤੇ ਵਿਚਾਰ ਹੁੰਦਾ ਹੈ। ਪਿੰਡਾਂ ਦੀ ਗਰਾਮ ਸਭਾ ਪ੍ਰਤੱਖ ਲੋਕਤੰਤਰ ਦੀ ਉਦਾਹਰਨ ਹੈ।

Exam Tips:

a) ਪ੍ਰਤੱਖ ਲੋਕਤੰਤਰ ਵਿੱਚ ਜਨਤਾ ਸਿੱਧਾ ਫ਼ੈਸਲਾ ਕਰਦੀ ਹੈ।

 

Question 74: ਤਾਨਾਸ਼ਾਹੀ ਦਾ ਅਰਥ ਅਤੇ ਪਰਿਭਾਸ਼ਾ ਲਿਖੋ।

Answer:

ਤਾਨਾਸ਼ਾਹੀ ਵਿੱਚ ਸ਼ਾਸਨ ਦੀ ਸੱਤਾ ਇੱਕ ਵਿਅਕਤੀ ਦੇ ਹੱਥਾਂ ਵਿੱਚ ਮੌਜੂਦ ਹੁੰਦੀ ਹੈ। ਤਾਨਾਸ਼ਾਹ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਆਪਣੀ ਇੱਛਾ ਅਨੁਸਾਰ ਕਰਦਾ ਹੈ ਅਤੇ ਉਹ ਕਿਸੇ ਪ੍ਰਤੀ ਉੱਤਰਦਾਈ ਨਹੀਂ ਹੁੰਦਾ। ਉਹ ਆਪਣੇ ਪਦ ਉੱਤੇ ਉਸ ਸਮੇਂ ਤੱਕ ਬਣਿਆ ਰਹਿੰਦਾ ਹੈ ਜਦੋਂ ਤੱਕ ਸ਼ਾਸਨ ਦੀ ਸ਼ਕਤੀ ਉਸਦੇ ਹੱਥਾਂ ਵਿੱਚ ਰਹਿੰਦੀ ਹੈ। ਫੋਰਡ ਨੇ ਤਾਨਾਸ਼ਾਹੀ ਦੀ ਪਰਿਭਾਸ਼ਾ ਦਿੱਤੀ ਹੈ ਅਤੇ ਕਿਹਾ ਹੈ ਕਿ, ‘ਤਾਨਾਸ਼ਾਹੀ ਰਾਜ ਪ੍ਰਮੁੱਖ ਵੱਲੋਂ ਗ਼ੈਰ-ਕਾਨੂੰਨੀ ਸ਼ਕਤੀ ਪ੍ਰਾਪਤ ਕਰਨਾ ਹੈ।

Exam Tips:

a) ਤਾਨਾਸ਼ਾਹੀ ਵਿੱਚ ਸੱਤਾ ਇੱਕ ਵਿਅਕਤੀ ਦੇ ਹੱਥ ਵਿੱਚ ਹੁੰਦੀ ਹੈ।

 

Question 75: ਤਾਨਾਸ਼ਾਹੀ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ।

Answer:

ਰਾਜ ਦੀ ਨਿਰੰਕੁਸ਼ਤਾ-ਰਾਜ ਨਿਰੰਕੁਸ਼ ਹੁੰਦਾ ਹੈ ਅਤੇ ਤਾਨਾਸ਼ਾਹ ਕੋਲ ਅਸੀਮਿਤ ਸ਼ਕਤੀਆਂ ਹੁੰਦੀਆਂ ਹਨ।
ਇੱਕ ਨੇਤਾ ਦਾ ਬੋਲ ਬਾਲਾ-ਤਾਨਾਸ਼ਾਹੀ ਵਿੱਚ ਇੱਕ ਨੇਤਾ ਦਾ ਬੋਲ ਬਾਲਾ ਹੁੰਦਾ ਹੈ। ਨੇਤਾ ਵਿੱਚ ਪੂਰਾ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਉਸਨੂੰ ਰਾਸ਼ਟਰੀ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਇੱਕ ਦਲ ਦੀ ਵਿਵਸਥਾ-ਤਾਨਾਸ਼ਾਹੀ ਸ਼ਾਸਨ ਵਿਵਸਥਾ ਵਿੱਚ ਜਾਂ ਤਾਂ ਕੋਈ ਰਾਜਨੀਤਿਕ ਦਲ ਨਹੀਂ ਹੁੰਦਾ ਜਾਂ ਫਿਰ ਇੱਕ ਹੀ ਦਲ ਹੁੰਦਾ ਹੈ।
ਅਧਿਕਾਰਾਂ ਅਤੇ ਸੁਤੰਤਰਤਾਵਾਂ ਦਾ ਨਾ ਹੋਣਾ-ਤਾਨਾਸ਼ਾਹੀ ਵਿੱਚ ਨਾਗਰਿਕਾਂ ਨੂੰ ਅਧਿਕਾਰਾਂ ਅਤੇ ਸੁਤੰਤਰਤਾਵਾਂ ਨਹੀਂ ਦਿੱਤੀਆਂ ਜਾਂਦੀਆਂ।

Exam Tips:

a) ਨਿਰੰਕੁਸ਼ਤਾ ਸਮੇਤ ਚਾਰ ਵਿਸ਼ੇਸ਼ਤਾਵਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।

 

Question 76: ਲੋਕਤੰਤਰੀ ਅਤੇ ਅਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਦੋ ਅੰਤਰ ਲਿਖੋ।

Answer:

ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਸ਼ਾਸਨ ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀਆਂ ਵਲੋਂ ਚਲਾਇਆ ਜਾਂਦਾ ਹੈ ਜਦਕਿ ਅਲੋਕਤੰਤਰੀ ਸ਼ਾਸਨ ਵਿੱਚ ਸ਼ਾਸਨ ਇੱਕ ਵਿਅਕਤੀ ਜਾਂ ਇੱਕ ਪਾਰਟੀ ਵਲੋਂ ਚਲਾਇਆ ਜਾਂਦਾ ਹੈ।
ਲੋਕਤੰਤਰੀ ਸ਼ਾਸਨ ਵਿਵਸਥਾ ਵਿੱਚ ਚੁਨਾਵ ਨਿਯਮਿਤ, ਸੁਤੰਤਰ ਅਤੇ ਨਿਰਪੱਖ ਹੋਣਾ ਜ਼ਰੂਰੀ ਹੈ। ਪਰ ਅਲੋਕਤੰਤਰੀ ਸ਼ਾਸਨ ਵਿੱਚ ਚੁਨਾਵ ਹੋਣਾ ਜ਼ਰੂਰੀ ਨਹੀਂ ਹੈ। ਜੇਕਰ ਚੁਨਾਵ ਹੁੰਦੇ ਵੀ ਹਨ ਤਾਂ ਉਹ ਸੁਤੰਤਰ ਅਤੇ ਨਿਰਪੱਖ ਨਹੀਂ ਹੁੰਦੇ।

Exam Tips:

a) ਦੋਵਾਂ ਪ੍ਰਣਾਲੀਆਂ ਦੇ ਅੰਤਰ ਬਰਾਬਰ ਦੇ ਬਿੰਦੂਆਂ ਵਿੱਚ ਲਿਖੋ।

 

Question 77: ਲੋਕਤੰਤਰ ਦੇ ਰਸਤੇ ਵਿੱਚ ਆਉਣ ਵਾਲੀਆਂ ਦੋ ਰੁਕਾਵਟਾਂ ਦਾ ਵਰਣਨ ਕਰੋ।

Answer:

1. ਅਨਪੜ੍ਹਾ-ਲੋਕਤੰਤਰ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਅਨਪੜ੍ਹਤਾ ਹੈ। ਅਨਪੜ੍ਹਤਾ ਦੇ ਕਾਰਨ ਸਹੀ ਜਨਮਤ ਨਹੀਂ ਬਣ ਸਕਦਾ। ਅਨਪੜ੍ਹ ਵਿਅਕਤੀ ਨੂੰ ਨਾਂ ਤਾਂ ਆਪਣੇ ਅਧਿਕਾਰਾਂ ਦਾ ਪਤਾ ਹੁੰਦਾ ਹੈ ਅਤੇ ਨਾਂ ਹੀ ਕਰਤਵਾਂ ਦਾ। ਉਹ ਆਪਣੇ ਵੋਟ ਦੇ ਅਧਿਕਾਰ ਦਾ ਮਹੱਤਵ ਹੀ ਸਮਝ ਨਹੀਂ ਸਕਦਾ।
2. ਸਮਾਜਿਕ ਅਸਮਾਨਤਾ-ਲੋਕਤੰਤਰ ਦੀ ਦੂਜੀ ਵੱਡੀ ਰੁਕਾਵਟ ਸਮਾਜਿਕ ਅਸਮਾਨਤਾ ਹੈ। ਸਮਾਜਿਕ ਅਸਮਾਨਤਾ ਨੇ ਲੋਕਾਂ ਵਿੱਚ ਨਿਰਾਸ਼ਾ ਅਤੇ ਬੇਸਬਰੀ ਨੂੰ ਵਧਾਇਆ ਹੈ। ਰਾਜਨੀਤਿਕ ਦਲ ਸਮਾਜਿਕ ਅਸਮਾਨਤਾ ਦਾ ਲਾਭ ਚੁੱਕਣ ਦੀ ਕੋਸ਼ਿਸ਼ ਕਰਦੇ ਹਨ।

Exam Tips:

a) ਅਨਪੜ੍ਹਤਾ ਅਤੇ ਹੋਰ ਰੁਕਾਵਟ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।

 

Question 78: ਇੱਕ ਵਿਅਕਤੀ ਇੱਕ ਵੋਟ ਤੋਂ ਤੁਸੀਂ ਵੀਂ ਸਮਝਦੇ ਹੋ?

Answer:

ਇੱਕ ਵਿਅਕਤੀ ਇੱਕ ਵੋਟ ਦਾ ਅਰਥ ਜਾਤੀ, ਧਰਮ, ਵਰਗ, ਲਿੰਗ ਜਨਮ ਦੇ ਭੇਦਭਾਵ ਤੋਂ ਬਿਨਾਂ ਸਾਰਿਆਂ ਨੂੰ ਵੋਟ ਦੇਣ ਦਾ ਅਧਿਕਾਰ ਬਰਾਬਰੀ ਨਾਲ ਦੇਣਾ । ਅਸਲ ਵਿੱਚ ਇੱਕ ਵਿਅਕਤੀ ਇੱਕ ਫੌਂਟ ਰਾਜਨੀਤਿਕ ਸਮਾਨਤਾ ਦਾ ਦੂਜਾ ਹੀ ਨਾਮ ਹੈ। ਦੇਸ਼ ਦੀ ਪ੍ਰਗਤੀ ਅਤੇ ਦੇਸ਼ ਦੀ ਏਕਤਾ ਦੇ ਲਈ ਇੱਕ ਵਿਅਕਤੀ ਨੂੰ ਇੱਕ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਸਾਰਿਆਂ ਦੇ ਵੋਟ ਦੀ ਕੀਮਤ ਵੀ ਇੱਕ ਸਮਾਨ ਅਰਥਾਤ ਬਰਾਬਰ ਹੋਵੇਗੀ।
ਪ੍ਰਸ਼ਨ 8 ਪਾਕਿਸਤਾਨ ਵਿੱਚ ਲੋਕਤੰਤਰ ਨੂੰ ਕਿਵੇਂ ਖ਼ਤਮ ਕੀਤਾ ਗਿਆ?
ਉੱਤਰ- 1999 ਵਿੱਚ ਪਾਕਿਸਤਾਨ ਦੇ ਸੈਨਾ ਪ੍ਰਮੁੱਖ ਜਨਰਲ ਪਰਵੇਜ਼ ਮੁਸ਼ੱਰਫ ਨੇ ਸੈਨਿਕ ਚਾਲ ਖੇਡ ਕੇ ਲੋਕਤੰਤਰੀ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਅਤੇ ਸੱਤਾ ਉੱਤੇ ਆਪਣਾ ਕਬਜ਼ਾ ਕਰ ਲਿਆ। ਸੰਸਦ ਦੀ ਮਦਦ ਨਾਲ ਅਸੈਂਬਲੀਆਂ ਦੀਆਂ ਸ਼ਕਤੀਆਂ ਵੀ ਘੱਟ ਕਰ ਦਿੱਤੀਆਂ ਗਈਆਂ। ਇੱਕ ਕਾਨੂੰਨ ਪਾਸ ਕਰਕੇ ਉਸਨੇ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਅਤੇ ਇਹ ਵਿਵਸਥਾ ਕੀਤੀ ਕਿ ਰਾਸ਼ਟਰਪਤੀ ਜਦੋਂ ਚਾਹੇ ਸੰਸਦ ਨੂੰ ਭੰਗ ਕਰ ਸਕਦਾ ਹੈ। ਇਸ ਤਰ੍ਹਾਂ ਮੁਸ਼ੱਰਫ ਨੇ ਪਾਕਿਸਤਾਨ ਵਿੱਚ ਲੋਕਤੰਤਰ ਨੂੰ ਖਤਮ ਕਰ ਦਿੱਤਾ।

Exam Tips:

a) ਬਰਾਬਰ ਵੋਟ ਦਾ ਅਰਥ ਸਮਾਨਤਾ ਨਾਲ ਜੋੜੋ।

 

Question 79: ਚੀਨ ਵਿੱਚ ਲੋਕਤੰਤਰ ਕਿਉਂ ਨਹੀਂ ਹੈ?

Answer:

ਚਾਹੇ ਚੀਨ ਵਿੱਚ ਹਰੇਕ ਪੰਜ ਸਾਲ (ਪਾਠ-ਪੁਸਤਕ ਅਨੁਸਾਰ) ਤੋਂ ਬਾਅਦ ਚੁਨਾਵ ਹੁੰਦੇ ਹਨ ਪਰ ਉੱਥੇ ਸਿਰਫ ਇੱਕ ਰਾਜਨੀਤਿਕ ਦਲਸਾਮਵਾਦੀ ਦਲ ਹੈ। ਲੋਕਾਂ ਨੂੰ ਸਿਰਫ ਉਸ ਦਲ ਨੂੰ ਹੀ ਵੋਟ ਦੇਣੀ ਪੈਂਦੀ ਹੈ। ਸਾਮਵਾਦੀ ਦਲ ਵਲੋਂ ਮੰਜੂਰੀ ਪ੍ਰਾਪਤ ਕੀਤੇ ਉਮੀਦਵਾਰ ਹੀ ਚੁਨਾਵ ਲੜ ਸਕਦੇ ਹਨ। ਸੰਸਦ ਦੇ ਕੁਝ ਮੈਂਬਰ ਸੈਨਾ ਤੋਂ ਵੀ ਲਏ ਜਾਂਦੇ ਹਨ।
ਜਿਸ ਦੇਸ਼ ਵਿੱਚ ਕੋਈ ਵਿਰੋਧੀ ਦਲ ਜਾਂ ਚੁਨਾਵ ਲੜਨ ਵਾਸਤੇ ਦੂਜਾ ਦਲ ਨਾ ਹੋਵੇ ਉੱਥੇ ਲੋਕਤੰਤਰ ਹੋ ਹੀ ਨਹੀਂ ਸਕਦਾ ਹੈ।

Exam Tips:

a) ਚੋਣਾਂ ਹੋਣ ਦੇ ਬਾਵਜੂਦ ਆਜ਼ਾਦੀ ਦੀ ਕਮੀ ਦੱਸੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 80: ਲੋਕਤੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ।

Answer:

ਲੋਕਤੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
1. ਜਨਤਾ ਦੀ ਪ੍ਰਭੂਸੱਤਾ-ਲੋਕਤੰਤਰ ਵਿੱਚ ਪ੍ਰਭੂਸੱਤਾ ਜਨਤਾ ਦੇ ਕੋਲ ਹੁੰਦੀ ਹੈ ਅਤੇ ਜਨਤਾ ਦੀ ਸ਼ਕਤੀ ਦਾ ਸਰੋਤ ਹੁੰਦੀ ਹੈ।
2. ਜਨਤਾ ਦਾ ਸ਼ਾਸਨ-ਲੋਕਤੰਤਰ ਵਿੱਚ ਸ਼ਾਸਨ ਜਨਤਾ ਵਲੋਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਚਲਾਇਆ ਜਾਂਦਾ ਹੈ। ਲੋਕਤੰਤਰ ਵਿੱਚ ਫੈਸਲੇ ਬਹੁਮਤ ਨਾਲ ਲਏ ਜਾਂਦੇ ਹਨ।
3. ਜਨਤਾ ਦਾ ਹਿੱਤ-ਲੋਕਤੰਤਰ ਵਿੱਚ ਸ਼ਾਸਨ ਜਨਤਾ ਦੇ ਹਿੱਤ ਵਿੱਚ ਚਲਾਇਆ ਜਾਂਦਾ ਹੈ।
4. ਸਮਾਨਤਾ-ਸਮਾਨਤਾ ਲੋਕਤੰਤਰ ਦਾ ਮੂਲ ਆਧਾਰ ਹੈ। ਲੋਕਤੰਤਰ ਵਿੱਚ ਹਰੇਕ ਮਨੁੱਖ ਨੂੰ ਬਰਾਬਰ ਸਮਝਿਆ ਜਾਂਦਾ ਹੈ। ਜਨਮ, ਜਾਤੀ, ਸਿੱਖਿਆ, ਪੈਸਾ ਆਦਿ ਦੇ ਆਧਾਰ ਉੱਤੇ ਮਨੁੱਖਾਂ ਵਿੱਚ ਭੇਦਭਾਵ ਨਹੀਂ ਕੀਤਾ ਜਾਂਦਾ। ਸਾਰੇ ਮਨੁੱਖਾਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਪ੍ਰਾਪਤ ਹੁੰਦੇ ਹਨ।
ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੁੰਦੇ ਹਨ।
5. ਬਾਲਗ਼ ਮਤਾਧਿਕਾਰ-ਹਰੇਕ ਬਾਲਗ਼ ਨਾਗਰਿਕ ਨੂੰ ਇੱਕ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ। ਹਰੇਕ ਵੋਟ ਦਾ ਮੁੱਲ ਵੀ ਇੱਕ ਹੀ ਹੁੰਦਾ ਹੈ।
6. ਫ਼ੈਸਲੇ ਲੈਣ ਦੀ ਸ਼ਕਤੀ–ਲੋਕਤੰਤਰ ਵਿੱਚ ਫ਼ੈਸਲੇ ਲੈਣ ਦੀ ਸ਼ਕਤੀ ਜਨਤਾ ਵਲੋਂ ਚੁਣੇ ਗਏ ਪ੍ਰਤੀਨਿਧੀਆਂ ਕੋਲ ਹੁੰਦੀ ਹੈ।
7. ਸੁਤੰਤਰ ਅਤੇ ਨਿਰਪੱਖ ਚੁਨਾਵ-ਲੋਕਤੰਤਰ ਵਿੱਚ ਸੁਤੰਤਰ ਅਤੇ ਨਿਰਪੱਖ ਚੁਨਾਵ ਹੁੰਦੇ ਹਨ ਅਤੇ ਸੱਤਾ ਵਿੱਚ ਬੈਠੇ ਲੋਕ ਵੀ ਹਾਰ ਜਾਂਦੇ ਹਨ।
8. ਕਾਨੂੰਨ ਦਾ ਸ਼ਾਸਨ-ਲੋਕਤੰਤਰ ਵਿੱਚ ਕਾਨੂੰਨ ਦਾ ਸ਼ਾਸਨ ਹੁੰਦਾ ਹੈ। ਸਾਰੇ ਕਾਨੂੰਨ ਦੇ ਸਾਹਮਣੇ ਬਰਾਬਰ ਹੁੰਦੇ ਹਨ। ਕਾਨੂੰਨ ਸਭ ਤੋਂ ਉੱਪਰ ਹੁੰਦਾ ਹੈ।

Exam Tips:

a) ਮੁੱਖ ਵਿਸ਼ੇਸ਼ਤਾਵਾਂ ਨੂੰ ਬਿੰਦੂਆਂ ਵਿੱਚ ਲਿਖੋ।

 

Question 81: ਲੋਕਤੰਤਰ ਦੇ ਗੁਣ ਲਿਖੋ।

Answer:

ਲੋਕਤੰਤਰ ਦੇ ਗੁਣ ਹੇਠਾਂ ਲਿਖੇ ਹਨ-
1. ਇਹ ਜਨਤਾ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ-ਲੋਕਤੰਤਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਰਾਜ ਦੇ ਕਿਸੇ ਵਿਸ਼ੇਸ਼ ਵਰਗ ਦੇ ਹਿੱਤਾਂ ਦੀ ਰੱਖਿਆ ਨਾਂ ਕਰਕੇ ਸਾਰੀ ਜਨਤਾ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਂਦੀ ਹੈ। ਲੋਕਤੰਤਰ ਵਿੱਚ ਸ਼ਾਸਕ ਸੱਤਾ ਨੂੰ ਅਮਾਨਤ ਮੰਨਦੇ ਹਨ ਅਤੇ ਇਸਦਾ ਪ੍ਰਯੋਗ ਸਰਵਜਨਕ ਕਲਿਆਣ ਲਈ ਕੀਤਾ ਜਾਂਦਾ ਹੈ।
2. ਇਹ ਜਨਮਤ ਉੱਤੇ ਆਧਾਰਿਤ ਹੈ-ਲੋਕਤੰਤਰੀ ਸ਼ਾਸਨ ਜਨਮਤ ਉੱਤੇ ਆਧਾਰਿਤ ਹੈ ਅਰਥਾਤ ਸ਼ਾਸਨ ਜਨਤਾ ਦੀ । ਇੱਛਾ ਦੇ ਅਨੁਸਾਰ ਚਲਾਇਆ ਜਾਂਦਾ ਹੈ। ਜਨਤਾ ਆਪਣੇ ਪਤੀਨਿਧੀਆਂ ਨੂੰ ਨਿਸ਼ਚਿਤ ਸਮੇਂ ਲਈ ਚੁਣ ਕੇ ਭੇਜਦੀ ਹੈ। ਜੇ ਪ੍ਰਤੀਨਿਧੀ ਜਨਤਾ ਦੀ ਇੱਛਾ ਦੇ ਅਨੁਸਾਰ ਕੰਮ ਨਹੀਂ ਕਰਦੇ ਤਾਂ ਉਹਨਾਂ ਨੂੰ ਦੁਬਾਰਾ ਨਹੀਂ ਚੁਣਿਆ ਜਾਂਦਾ। ਇਸ ਸ਼ਾਸਨ ਪ੍ਰਣਾਲੀ ਵਿੱਚ ਸਰਕਾਰ ਜਨਤਾ ਦੀਆਂ ਇੱਛਾਵਾਂ ਵੱਲ ਵਿਸ਼ੇਸ਼ ਧਿਆਨ ਦਿੰਦੀ ਹੈ।
3. ਇਹ ਸਮਾਨਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ-ਲੋਕਤੰਤਰ ਵਿੱਚ ਸਾਰੇ ਨਾਗਰਿਕਾਂ ਨੂੰ ਇਕ ਸਮਾਨ ਸਮਝਿਆ। ਜਾਂਦਾ ਹੈ। ਕਿਸੇ ਨੂੰ ਜਾਤੀ, ਧਰਮ, ਲਿੰਗ ਦੇ ਆਧਾਰ ਉੱਤੇ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਜਾਂਦੇ। ਹਰੇਕ ਬਾਲਗ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ, ਚੁਨਾਵ ਲੜਨ ਅਤੇ ਸਰਵਜਨਕ ਪਦ ਪ੍ਰਾਪਤ ਕਰਨ ਦਾ ਸਮਾਨ ਅਧਿਕਾਰ ਪ੍ਰਾਪਤ ਹੈ। ਸਾਰੇ ਮਨੁੱਖਾਂ ਨੂੰ ਕਾਨੂੰਨ ਦੇ ਸਾਹਮਣੇ ਬਰਾਬਰ ਮੰਨਿਆ ਜਾਂਦਾ ਹੈ।
4. ਰਾਜਨੀਤਿਕ ਸਿੱਖਿਆ-ਲੋਕਤੰਤਰ ਵਿੱਚ ਨਾਗਰਿਕਾਂ ਨੂੰ ਹੋਰ ਸ਼ਾਸਨ ਪ੍ਰਣਾਲੀਆਂ ਦੀ ਥਾਂ ਵੱਧ ਰਾਜਨੀਤਿਕ ਸਿੱਖਿਆ ਮਿਲਦੀ ਹੈ।
5. ਕ੍ਰਾਂਤੀ ਦਾ ਡਰ ਨਹੀਂ-ਲੋਕਤੰਤਰ ਵਿੱਚ ਕ੍ਰਾਂਤੀ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।
6. ਨਾਗਰਿਕਾਂ ਦੀ ਇੱਜ਼ਤ ਵਿੱਚ ਵਾਧਾ-ਲੋਕਤੰਤਰ ਵਿੱਚ ਨਾਗਰਿਕਾਂ ਦੀ ਇੱਜ਼ਤ ਵਿੱਚ ਵਾਧਾ ਹੁੰਦਾ ਹੈ।

Exam Tips:

a) ਲੋਕਤੰਤਰ ਦੇ ਗੁਣ ਬਿੰਦੂਆਂ ਵਿੱਚ ਲਿਖੋ।

 

Question 82: ਲੋਕਤੰਤਰ ਦੀਆਂ ਮੁੱਖ ਹਾਨੀਆਂ ਦਾ ਵਰਣਨ ਕਰੋ।

Answer:

ਲੋਕਤੰਤਰ ਦੀਆਂ ਮੁੱਖ ਹਾਨੀਆਂ ਦਾ ਵਰਣਨ ਇਸ ਤਰ੍ਹਾਂ ਹਨ- ਇਹ ਅਯੋਗ ਅਤੇ ਮੂਰਖਾਂ ਦਾ ਸ਼ਾਸਨ ਹੈ-ਲੋਕਤੰਤਰ ਵਿੱਚ ਅਯੋਗ ਵਿਅਕਤੀ ਵੀ ਸ਼ਾਸਨ ਵਿੱਚ ਆ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਜਨਤਾ ਵਿੱਚ ਜ਼ਿਆਦਾਤਰ ਵਿਅਕਤੀ ਅਯੋਗ, ਮੂਰਖ ਅਤੇ ਅਨਪੜ੍ਹ ਹੁੰਦੇ ਹਨ।
ਇਹ ਗੁਣਾਂ ਦੀ ਥਾਂ ਸੰਖਿਆ ਨੂੰ ਵੱਧ ਮਹੱਤਵ ਦਿੰਦਾ ਹੈ-ਲੋਕਤੰਤਰ ਵਿੱਚ ਗੁਣਾਂ ਦੀ ਥਾਂ ਸੰਖਿਆ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ। ਜੇਕਰ ਕਿਸੇ ਵਿਸ਼ੇ ਨੂੰ 60 ਮੂਰਖ ਠੀਕ ਕਹਿਣ ਅਤੇ 59 ਸਿਆਣੇ ਗ਼ਲਤ ਕਹਿਣ ਤਾਂ ਮੂਰਖਾਂ ਦੀ ਗੱਲ ਹੀ ਮੰਨੀ ਜਾਏਗੀ। ਇਸ ਤਰ੍ਹਾਂ ਇਸ ਨੂੰ ਮੁਰਖਾਂ ਦਾ ਸ਼ਾਸਨ ਕਹਿੰਦੇ ਹਨ।
ਇਹ ਜ਼ਿੰਮੇਵਾਰ ਸ਼ਾਸਨ ਨਹੀਂ ਹੈ-ਅਸਲ ਵਿੱਚ ਲੋਕਤੰਤਰ ਗ਼ੈਰ-ਜ਼ਿੰਮੇਵਾਰ ਸ਼ਾਸਨ ਹੈ। ਇਸ ਵਿੱਚ ਨਾਗਰਿਕ ਸਿਰਫ ਚੋਣਾਂ ਵਾਲੇ ਦਿਨਾਂ ਵਿੱਚ ਹੀ ਤਾਕਤਵਰ ਹੁੰਦੇ ਹਨ। ਚੋਣਾਂ ਤੋਂ ਬਾਅਦ ਨੇਤਾਵਾਂ ਨੂੰ ਪਤਾ ਹੁੰਦਾ ਹੈ ਕਿ ਜਨਤਾ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ। ਇਸ ਲਈ ਉਹ ਆਪਣੀ ਮਨਮਾਨੀ ਕਰਦੇ ਹਨ।
ਇਹ ਬਹੁਤ ਖਰਚੀਲਾ ਹੈ-ਲੋਕਤੰਤਰ ਵਿੱਚ ਆਮ ਚੁਨਾਵਾਂ ਦਾ ਪ੍ਰਬੰਧ ਕਰਨ ਵਿੱਚ ਬਹੁਤ ਵੱਧ ਖ਼ਰਚ ਹੁੰਦਾ ਹੈ।
ਅਮੀਰਾਂ ਦਾ ਸ਼ਾਸਨ-ਲੋਕਤੰਤਰ ਕਹਿਣ ਨੂੰ ਜਨਤਾ ਦਾ ਸ਼ਾਸਨ ਹੈ ਪਰ ਅਸਲ ਵਿੱਚ ਇਹ ਅਮੀਰਾਂ ਦਾ ਸ਼ਾਸਨ ਹੈ।
ਅਸਥਾਈ ਅਤੇ ਕਮਜ਼ੋਰ ਸ਼ਾਸਨ-ਲੋਕਤੰਤਰ ਵਿੱਚ ਨੇਤਾਵਾਂ ਦੇ ਜਲਦੀ-ਜਲਦੀ ਬਦਲਣ ਕਾਰਨ ਸਰਕਾਰ ਅਸਥਾਈ ਅਤੇ ਕਮਜ਼ੋਰ ਹੁੰਦੀ ਹੈ। ਬਹੁਦਲੀ ਵਿਵਸਥਾ ਵਿੱਚ ਕਿਸੇ ਦਲ ਨੂੰ ਸਪੱਸ਼ਟ ਬਹੁਮਤ ਨਾਂ ਮਿਲਣ ਦੀ ਸਥਿਤੀ ਵਿੱਚ ਮਿਲੀ-ਜੁਲੀ ਸਰਕਾਰ ਬਣ ਜਾਂਦੀ ਹੈ ਜਿਹੜੀ ਅਸਥਾਈ ਅਤੇ ਕਮਜ਼ੋਰ ਹੁੰਦੀ ਹੈ।

Exam Tips:

a) ਹਾਨੀਆਂ ਬਿੰਦੂਵਾਰ ਲਿਖੋ।

 

Question 83: ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ਕਿ ਲੋਕਤੰਤਰ ਸਭ ਤੋਂ ਵਧੀਆ ਸ਼ਾਸਨ ਪ੍ਰਣਾਲੀ ਹੈ? ਆਪਣੇ ਉੱਤਰ ਦੇ ਪੱਖ ਵਿੱਚ ਤਰਕ ਦੇਵੋ।

Answer:

ਵਰਤਮਾਨ ਸਮੇਂ ਵਿੱਚ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੋਕਤੰਤਰ ਮਿਲਦਾ ਹੈ। ਲੋਕਤੰਤਰ ਨੂੰ ਕੁਲੀਨਤੰਤਰ, ਤਾਨਾਸ਼ਾਹੀ, ਰਾਜਸ਼ਾਹੀ ਆਦਿ ਸ਼ਾਸਨ ਪ੍ਰਣਾਲੀਆਂ ਤੋਂ ਵਧੀਆ ਸਮਝਣ ਦੇ ਕਾਰਨ ਹੇਠ ਲਿਖੇ ਹਨ ਲੋਕਾਂ ਦੇ ਹਿੱਤਾਂ ਦੀ ਰੱਖਿਆ-ਲੋਕਤੰਤਰ ਹੋਰ ਸ਼ਾਸਨ ਪ੍ਰਣਾਲੀਆਂ ਨਾਲੋਂ ਵਧੀਆਂ ਹੈ ਕਿਉਂਕਿ ਇਸ ਵਿੱਚ ਜਨਤਾ ਦੀਆਂ ਜ਼ਰੂਰਤਾਂ ਦੀ ਪੂਰਤੀ ਕੀਤੀ ਜਾਂਦੀ ਹੈ। ਲੋਕਤੰਤਰ ਵਿੱਚ ਕਿਸੇ ਵਿਸ਼ੇਸ਼ ਵਰਗ ਦੇ ਹਿੱਤਾਂ ਦੀ ਰੱਖਿਆ ਨਾਂ ਕਰਕੇ ਸਾਰੀ ਜਨਤਾ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਂਦੀ ਹੈ।
ਜਨਮਤ ਉੱਤੇ ਆਧਾਰਿਤ-ਲੋਕਤੰਤਰ ਹੀ ਇੱਕ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਹੜੀ ਜਨਮਤ ਉੱਤੇ ਆਧਾਰਿਤ ਹੈ। ਸ਼ਾਸਨ ਜਨਤਾ ਦੀ ਇੱਛਾ ਅਨੁਸਾਰ ਚਲਾਇਆ ਜਾਂਦਾ ਹੈ :
ਜ਼ਿੰਮੇਵਾਰ ਸ਼ਾਸਨ-ਲੋਕਤੰਤਰ ਸਭ ਤੋਂ ਵਧੀਆ ਹੈ ਕਿਉਂਕਿ ਇਸ ਵਿੱਚ ਸਰਕਾਰ ਆਪਣੇ ਸਾਰੇ ਕੰਮਾਂ ਲਈ ਜਨਤਾ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ ਤੇ ਜਿਹੜੀ ਸਰਕਾਰ ਜਨਤਾ ਦੇ ਹਿੱਤਾਂ ਦੀ ਰੱਖਿਆ ਨਹੀਂ ਕਰਦੀ ਉਸਨੂੰ ਬਦਲ ਦਿੱਤਾ ਜਾਂਦਾ ਹੈ।
ਨਾਗਰਿਕਾਂ ਦੀ ਇੱਜ਼ਤ ਵਿੱਚ ਵਾਧਾ-ਲੋਕਤੰਤਰ ਹੀ ਇੱਕ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਨਾਗਰਿਕਾਂ ਦੀ ਇੱਜ਼ਤ ਵਿਚ ਵਾਧਾ ਹੁੰਦਾ ਹੈ। ਸਾਰੇ ਨਾਗਰਿਕਾਂ ਨੂੰ ਸਮਾਨ ਅਧਿਕਾਰ ਪ੍ਰਾਪਤ ਹੁੰਦੇ ਹਨ।
ਜਦੋਂ ਇੱਕ ਆਮ ਆਦਮੀ ਦੇ ਘਰ ਵੱਡੇ-ਵੱਡੇ ਨੇਤਾ ਵੋਟ ਮੰਗਣ ਜਾਂਦੇ ਹਨ ਤਾਂ ਉਸਦੀ ਇੱਜ਼ਤ ਵਿੱਚ ਵਾਧਾ ਹੁੰਦਾ ਹੈ।
ਸਮਾਨਤਾ ਉੱਤੇ ਆਧਾਰਿਤ-ਸਾਰੇ ਨਾਗਰਿਕਾਂ ਨੂੰ ਸ਼ਾਸਨ ਵਿੱਚ ਭਾਗ ਲੈਣ ਦਾ ਸਮਾਨ ਅਧਿਕਾਰ ਪ੍ਰਾਪਤ ਹੁੰਦਾ ਹੈ ਅਤੇ ਕਾਨੂੰਨ ਦੇ ਸਾਹਮਣੇ ਸਾਰਿਆਂ ਨੂੰ ਸਮਾਨ ਮੰਨਿਆ ਜਾਂਦਾ ਹੈ।
ਵਿਚਾਰ ਵਟਾਂਦਰਾ-ਲੋਕਤੰਤਰ ਵਿੱਚ ਵਧੀਆ ਫ਼ੈਸਲੇ ਲਏ ਜਾਂਦੇ ਹਨ ਕਿਉਂਕਿ ਸਾਰੇ ਫ਼ੈਸਲੇ ਪੂਰੇ ਵਿਚਾਰ ਵਟਾਂਦਰੇ ਤੋਂ ਬਾਅਦ ਹੁੰਦੇ ਹਨ।
ਫ਼ੈਸਲਿਆਂ ਉੱਤੇ ਦੁਬਾਰਾ ਵਿਚਾਰ ਕਰਨਾ-ਲੋਕਤੰਤਰ ਹੋਰ ਸ਼ਾਸਨ ਪ੍ਰਣਾਲੀਆਂ ਤੋਂ ਵਧੀਆ ਹੈ ਕਿਉਂਕਿ ਇਸ ਵਿੱਚ ਗ਼ਲਤ ਫ਼ੈਸਲਿਆਂ ਨੂੰ ਬਦਲਣਾ ਅਸਾਨ ਹੈ। ਇਸ ਵਿੱਚ ਫ਼ੈਸਲੇ ਗ਼ਲਤ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਵਿਚਾਰ ਵਟਾਂਦਰੇ ਤੋਂ ਬਾਅਦ ਬਦਲਿਆ ਜਾ ਸਕਦਾ ਹੈ।

Exam Tips:

a) ਆਪਣੇ ਵਿਚਾਰ ਦੇ ਹੱਕ ਵਿੱਚ ਠੋਸ ਕਾਰਨ ਲਿਖੋ।

 

Question 84: ਮੈਕਸੀਕੋ ਵਿੱਚ ਕਿਵੇਂ ਲੋਕਤੰਤਰ ਨੂੰ ਦਬਾਇਆ ਜਾਂਦਾ ਰਿਹਾ ਹੈ?

Answer:

ਮੈਕਸੀਕੋ ਨੂੰ 1930 (ਪਾਠ-ਪੁਸਤਕ ਅਨੁਸਾਰ) ਵਿੱਚ ਸੁਤੰਤਰਤਾ ਪ੍ਰਾਪਤ ਹੋਈ ਅਤੇ ਉੱਥੇ ਹਰੇਕ 6 ਸਾਲ ਬਾਅਦ ਰਾਸ਼ਟਰਪਤੀ ਦੀਆਂ ਚੋਣਾਂ ਹੁੰਦੀਆਂ ਸਨ। ਪਰ ਸੰਨ 2000 ਤੱਕ ਉੱਥੇ ਸਿਰਫ PRI (ਸੰਸਥਾਗਤ ਕ੍ਰਾਂਤੀਕਾਰੀ ਦਲ) ਹੀ ਚੋਣਾਂ ਜਿੱਤਦੀ ਆਈ ਹੈ।
ਇਸਦੇ ਕੁੱਝ ਕਾਰਨ ਹਨ ਜਿਵੇਂ ਕਿ –
1. PRI ਸ਼ਾਸਕ ਦਲ ਹੋਣ ਦੇ ਕਾਰਨ ਕੁਝ ਗਲਤ ਸਾਧਨਾਂ ਦਾ ਪ੍ਰਯੋਗ ਕਰਦੀ ਸੀ ਤਾਂ ਕਿ ਚੁਨਾਵ ਨੂੰ ਜਿੱਤਿਆ ਜਾ ਸਕੇ।
2. ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਾਰਟੀ ਦੀਆਂ ਸਭਾਵਾਂ ਵਿੱਚ ਮੌਜੂਦ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਸੀ।
3. ਸਰਕਾਰੀ ਟੀਚਰਾਂ ਨੂੰ ਆਪਣੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ PRI ਦੇ ਪੱਖ ਵਿੱਚ ਵੋਟ ਦੇਣ ਲਈ ਕਿਹਾ ਜਾਂਦਾ ਸੀ।
4. ਆਖਰੀ ਮੌਕੇ ਉੱਤੇ ਚੋਣਾਂ ਵਾਲੇ ਦਿਨ ਚੋਣ ਦਾ ਕੇਂਦਰ ਬਦਲ ਦਿੱਤਾ ਜਾਂਦਾ ਸੀ ਤਾਂਕਿ ਲੋਕ ਵੋਟ ਹੀ ਨਾਂ ਦੇ ਸਕਣ। ਇਸ ਤਰ੍ਹਾਂ ਉੱਥੇ ਨਿਰਪੱਖ ਵੋਟਾਂ ਨਹੀਂ ਹੁੰਦੀਆਂ ਸਨ ਅਤੇ ਲੋਕਤੰਤਰ ਨੂੰ ਦਬਾਇਆ ਜਾਂਦਾ ਸੀ।
Class 9 ਅਤੇ ਵਿਸਥਾਰ Leave a Comment Name * Email * Website Save my name, email, and website in this browser for the next time I comment.
Post Comment Search Search Recent Posts Copyright © 2026 PSEB Solutions

Exam Tips:

a) ਚੋਣਾਂ ਵਿੱਚ ਦਬਾਅ ਅਤੇ ਧਾਂਦਲੀ ਦੇ ਤਰੀਕੇ ਬਿੰਦੂਵਾਰ ਲਿਖੋ।

 

SST Civics Class 9 Curriculum Solutions: Punjabi Medium Chapter 02 ਲੋਕਤੰਤਰ ਦਾ ਅਰਥ ਅਤੇ ਮਹੱਤਵ

Chapter Exercise Answers for Class 9 SST Civics

Explore reliable textbook solutions for Punjabi Medium Chapter 02 ਲੋਕਤੰਤਰ ਦਾ ਅਰਥ ਅਤੇ ਮਹੱਤਵ tailored for Class 9 learners. Utilizing these complete exercise answers ensures your preparation aligns exactly with official Punjab Board standards for SST Civics.

Detailed Answer Guides for Punjabi Medium Chapter 02 ਲੋਕਤੰਤਰ ਦਾ ਅਰਥ ਅਤੇ ਮਹੱਤਵ

Clear, methodical explanations accompany every challenging problem within the Class 9 SST Civics text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 9 Exams

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 9 SST Civics.

FAQs

Where can I find the latest PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ for the 2026-27 session?

The complete and updated PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ is available for free on StudiesToday.com. These solutions for Class 9 SST Civics are as per latest Punjab Board curriculum.

Are the SST Civics Punjab Board solutions for Class 9 updated for the new 50% competency-based exam pattern?

Yes, our experts have revised the PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ as per 2026 exam pattern. All textbook exercises have been solved and have added explanation about how the SST Civics concepts are applied in case-study and assertion-reasoning questions.

How do these Class 9 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ will help students to get full marks in the theory paper.

Do you offer PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ in multiple languages like Hindi and English?

Yes, we provide bilingual support for Class 9 SST Civics. You can access PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ in both English and Hindi medium.

Is it possible to download the SST Civics Punjab Board solutions for Class 9 as a PDF?

Yes, you can download the entire PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ in printable PDF format for offline study on any device.