Download Punjab Board Solutions for Class 9 Home Science Punjabi Medium Chapter 07 ਭੋਜਨ, ਕੰਮ ਅਤੇ ਪੋਸ਼ਣ
Access comprehensive textbook solutions for Punjabi Medium Chapter 07 ਭੋਜਨ, ਕੰਮ ਅਤੇ ਪੋਸ਼ਣ using the official curriculum guides for Class 9 Home Science. Designed to align with the 2026-27 Punjab Board standards, these detailed answers help students reinforce core academic concepts.
Access Punjab Board Solutions and Answers
Access the complete solution PDF for Class 9 Home Science below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ – ਵਸਤੂਨਿਸ਼ਠ ਪ੍ਰਸ਼ਨ
Question 1: ਭੋਜਨ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਸਰੀਰ ਨੂੰ ਨਰੋਆ ਤੇ ਤੰਦਰੁਸਤ ਰੱਖਣ ਵਾਲਾ ਕੋਈ ਵੀ ਠੋਸ, ਤਰਲ ਜਾਂ ਅਰਧ ਠੋਸ ਪਦਾਰਥ ਜਿਸ ਨੂੰ ਸਰੀਰ ਦੁਆਰਾ ਨਿਗਲਿਆ, ਪਚਾਇਆ ਤੇ ਸ਼ੋਸ਼ਿਤ ਕੀਤਾ ਜਾਂਦਾ ਹੈ ਨੂੰ ਭੋਜਨ ਕਹਿੰਦੇ ਹਨ ।
Exam Tips:
a) ਪਰਿਭਾਸ਼ਾ ਵਿਚ “ਠੋਸ, ਤਰਲ ਜਾਂ ਅਰਧ ਠੋਸ” ਸ਼ਬਦ ਜ਼ਰੂਰ ਲਿਖੋ ।
Question 2: ਪੌਸ਼ਟਿਕ ਤੱਤਾਂ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਸਰੀਰ ਦੇ ਵਾਧੇ ਲਈ, ਊਰਜਾ ਪ੍ਰਦਾਨ ਕਰਨ ਲਈ ਅਤੇ ਸਰੀਰ ਵਿਚ ਚਲਦੀਆਂ ਰਸਾਇਣਿਕ ਕਿਰਿਆਵਾਂ ਨੂੰ ਕੰਟਰੋਲ ਵਿਚ ਰੱਖਣ ਲਈ ਅਤੇ ਸਰੀਰ ਦੇ ਹਰ ਸੈੱਲ ਦੀ ਬਣਾਵਟ ਤੇ ਬਣਤਰ ਲਈ ਜਿਹੜੇ ਤੱਤਾਂ ਦੀ ਲੋੜ ਹੁੰਦੀ ਹੈ ਨੂੰ ਪੌਸ਼ਟਿਕ ਤੱਤ ਕਹਿੰਦੇ ਹਨ ।
Exam Tips:
a) ਪੌਸ਼ਟਿਕ ਤੱਤ ਦੇ ਚਾਰੇ ਕੰਮ (ਵਾਧਾ, ਊਰਜਾ, ਰਸਾਇਣਿਕ ਕਿਰਿਆਵਾਂ ਦਾ ਨਿਯੰਤਰਣ, ਸੈੱਲਾਂ ਦੀ ਬਣਤਰ) ਲਿਖੋ ।
Question 3: ਭੋਜਨ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
Answer:
ਭੋਜਨ ਵਿਚ ਪਾਣੀ, ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ, ਵਿਟਾਮਿਨ ਅਤੇ ਖਣਿਜ ਪਦਾਰਥ ਆਦਿ ਪੌਸ਼ਟਿਕ ਤੱਤ ਹੁੰਦੇ ਹਨ ।
Exam Tips:
a) ਛੇ ਤੱਤ ਦੱਸੋ : ਪਾਣੀ, ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ, ਵਿਟਾਮਿਨ ਅਤੇ ਖਣਿਜ ਪਦਾਰਥ ।
b) ਫੋਕ ਨੂੰ ਵੀ ਸੱਤਵਾਂ ਤੱਤ ਗਿਣਿਆ ਜਾਂਦਾ ਹੈ (ਪ੍ਰਸ਼ਨ 16 ਦੇਖੋ) ।
Question 4: ਹੱਡੀਆਂ ਵਿਚ ਕਿਹੜੇ ਖਣਿਜ ਪਦਾਰਥ ਜ਼ਿਆਦਾ ਹੁੰਦੇ ਹਨ ?
Answer:
ਹੱਡੀਆਂ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਖਣਿਜ ਪਦਾਰਥ ਹੁੰਦੇ ਹਨ । ਦੁੱਧ, ਰਾਜਮਾਂਹ, ਮੇਥੀ, ਮੱਛੀ ਆਦਿ ਵਿਚ ਇਹਨਾਂ ਦੀ ਕਾਫ਼ੀ ਮਾਤਰਾ ਹੁੰਦੀ ਹੈ ।
Exam Tips:
a) ਦੋਵੇਂ ਖਣਿਜ (ਕੈਲਸ਼ੀਅਮ ਤੇ ਫਾਸਫੋਰਸ) ਅਤੇ ਇਕ-ਦੋ ਸਰੋਤ ਲਿਖੋ ।
Question 5: ਵਿਟਾਮਿਨਾਂ ਨੂੰ ਰੱਖਿਅਕ ਤੱਤ ਕਿਉਂ ਕਿਹਾ ਜਾਂਦਾ ਹੈ ?
Answer:
ਐਨਜ਼ਾਈਮ ਸਰੀਰਕ ਤਾਪਮਾਨ ਤੇ ਹੀ ਢਾਹ-ਉਸਾਰੂ ਕਿਰਿਆਵਾਂ ਕਰਵਾਉਂਦੇ ਹਨ । ਇਹਨਾਂ ਐਨਜ਼ਾਈਮਾਂ ਦੇ ਸੰਸ਼ਲੇਸ਼ਣ ਅਤੇ ਕਿਰਿਆਸ਼ੀਲਤਾ ਲਈ ਵਿਟਾਮਿਨ ਅਤੇ ਖਣਿਜ ਪਦਾਰਥ ਲੋੜੀਂਦੇ ਹੁੰਦੇ ਹਨ । ਇਹ ਬਿਮਾਰੀਆਂ ਤੋਂ ਵੀ ਸਰੀਰ ਨੂੰ ਬਚਾਉਂਦੇ ਹਨ । ਇਸ ਲਈ ਵਿਟਾਮਿਨ ਨੂੰ ਰੱਖਿਅਕ ਤੱਤ ਕਿਹਾ ਜਾਂਦਾ ਹੈ ।
Exam Tips:
a) ਮੁੱਖ ਕਾਰਨ ਲਿਖੋ : ਇਹ ਐਨਜ਼ਾਈਮਾਂ ਦੀ ਕਿਰਿਆ ਵਿਚ ਮਦਦ ਕਰਦੇ ਹਨ ਅਤੇ ਬਿਮਾਰੀਆਂ ਤੋਂ ਬਚਾਉਂਦੇ ਹਨ ।
Question 6: ਸਰੀਰ ਵਿਚ ਕਿੰਨੇ ਪ੍ਰਤੀਸ਼ਤ ਖਣਿਜ ਪਦਾਰਥ ਹੁੰਦੇ ਹਨ ?
Answer:
ਸਰੀਰ ਵਿਚ 4% ਖਣਿਜ ਪਦਾਰਥ ਹੁੰਦੇ ਹਨ । ਇਹ ਹਨ-ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ, ਕਲੋਰੀਨ, ਆਇਓਡੀਨ, ਸਲਫਰ, ਤਾਂਬਾ, ਜ਼ਿੰਕ, ਕੋਬਾਲਟ, ਮੈਂਗਨੀਜ਼, ਲੋਹਾ ਅਤੇ ਮੋਲੀਬਡੇਨਮ ਆਦਿ ।
Exam Tips:
a) ਪ੍ਰਤੀਸ਼ਤ (4%) ਪਹਿਲਾਂ ਲਿਖੋ, ਫਿਰ ਖਣਿਜਾਂ ਦੇ ਨਾਂ ।
Question 7: ਭੋਜਨ ਦੀ ਊਰਜਾ ਕਿਵੇਂ ਮਾਪੀ ਜਾਂਦੀ ਹੈ ?
Answer:
ਸਰੀਰ ਨੂੰ ਕਈ ਕੰਮ ਕਰਨੇ ਪੈਂਦੇ ਹਨ ਜਿਵੇਂ- ਖਾਣੇ ਦਾ ਪਾਚਨ, ਦਿਲ ਦਾ ਧੜਕਣਾ, ਸਾਹ ਲੈਣਾ, ਦਿਮਾਗ਼ ਦਾ ਹਰ ਵੇਲੇ ਕੰਮ ਕਰਨਾ, ਨੱਸਣਾ, ਦੌੜਨਾ ਆਦਿ । ਇਹਨਾਂ ਸਾਰੇ ਕੰਮਾਂ ਲਈ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ । ਇਹ ਊਰਜਾ ਭੋਜਨ ਤੋਂ ਪ੍ਰਾਪਤ ਹੁੰਦੀ ਹੈ । ਊਰਜਾ ਨੂੰ ਕਿਲੋ ਕੈਲੋਰੀ ਵਿਚ ਮਾਪਿਆ ਜਾਂਦਾ ਹੈ ਪਰ ਪੋਸਣ ਵਿਗਿਆਨ ਵਿਚ ਇਸ ਨੂੰ ਕੈਲੋਰੀ ਹੀ ਕਿਹਾ ਜਾਂਦਾ ਹੈ ।
Exam Tips:
a) ਇਕਾਈ (ਕਿਲੋ ਕੈਲੋਰੀ) ਜ਼ਰੂਰ ਲਿਖੋ ।
Question 8: 1 ਗ੍ਰਾਮ ਪ੍ਰੋਟੀਨ ਅਤੇ 1 ਗ੍ਰਾਮ ਚਰਬੀ ਵਿਚ ਕਿੰਨੀਆਂ ਕੈਲੋਰੀਆਂ ਹੁੰਦੀਆਂ ਹਨ ?
Answer:
ਇਕ ਕਿਲੋ ਗ੍ਰਾਮ ਪਾਣੀ ਦੇ ਤਾਪਮਾਨ ਵਿਚ ਇਕ ਡਿਗਰੀ ਸੈਲਸੀਅਸ ਦਾ ਵਾਧਾ ਕਰਨ ਲਈ ਜਿੰਨੇ ਤਾਪ ਦੀ ਲੋੜ ਹੁੰਦੀ ਹੈ ਉਸ ਨੂੰ ਕੈਲੋਰੀ ਕਿਹਾ ਜਾਂਦਾ ਹੈ । ਇਕ ਗ੍ਰਾਮ ਚਰਬੀ ਵਿਚ 9 ਕੈਲੋਰੀ ਅਤੇ ਇਕ ਗ੍ਰਾਮ ਪ੍ਰੋਟੀਨ ਵਿਚ 4 ਕੈਲੋਰੀ ਊਰਜਾ ਹੁੰਦੀ ਹੈ ।
Exam Tips:
a) ਕੈਲੋਰੀ ਦੀ ਪਰਿਭਾਸ਼ਾ ਤੋਂ ਬਾਅਦ ਦੋਵੇਂ ਮੁੱਲ ਲਿਖੋ : ਚਰਬੀ 9, ਪ੍ਰੋਟੀਨ 4 ।
b) ਕਾਰਬੋਹਾਈਡ੍ਰੇਟ ਦੀ ਵੀ 4 ਕੈਲੋਰੀ ਪ੍ਰਤੀ ਗ੍ਰਾਮ ਯਾਦ ਰੱਖੋ ।
Question 9: ਭੋਜਨ ਦਾ ਸਰੀਰ ਵਿਚ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਹੈ ?
Answer:
ਭੋਜਨ ਦੇ ਕੰਮ ਹਨ – ਸਰੀਰ ਨੂੰ ਊਰਜਾ ਪ੍ਰਦਾਨ ਕਰਨਾ, ਸਰੀਰ ਦਾ ਵਾਧਾ ਅਤੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ, ਸਰੀਰਕ ਕਿਰਿਆਵਾਂ ਦਾ ਨਿਯੰਤਰਣ, ਰੋਗਾਂ ਤੋਂ ਬਚਾਅ ਅਤੇ ਤਾਪਮਾਨ ਸੰਤੁਲਿਤ ਰੱਖਣਾ ਆਦਿ । ਸਰੀਰ ਨੂੰ ਊਰਜਾ ਪ੍ਰਦਾਨ ਕਰਨਾ ਭੋਜਨ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ । ਅਸਲ ਵਿਚ ਬਾਕੀ ਸਾਰੇ ਕੰਮ ਊਰਜਾ ਕਾਰਨ ਹੀ ਹੁੰਦੇ ਹਨ ।
Exam Tips:
a) ਸਭ ਤੋਂ ਮਹੱਤਵਪੂਰਨ ਕੰਮ (ਊਰਜਾ ਦੇਣਾ) ਸਪੱਸ਼ਟ ਲਿਖੋ ਅਤੇ ਕਾਰਨ ਦੱਸੋ ।
Question 10: ਭੋਜਨ ਦਾ ਮਨੋਵਿਗਿਆਨਿਕ ਕੰਮ ਕੀ ਹੈ ?
Answer:
ਚੰਗੇ ਭੋਜਨ ਨਾਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ । ਜਦੋਂ ਮਨ ਖੁਸ਼ ਹੋਵੇ ਤਾਂ ਭੋਜਨ ਚੰਗਾ ਲੱਗਦਾ ਹੈ ਤੇ ਖਾਣ ਨੂੰ ਵੀ ਮਨ ਕਰਦਾ ਹੈ ਅਤੇ ਜਦੋਂ ਕੋਈ ਚਿੰਤਾ ਹੋਵੇ ਮਨ ਦੁਖੀ ਹੋਵੇ ਤਾਂ ਉਹੀ ਭੋਜਨ ਮਾੜਾ ਲੱਗਦਾ ਹੈ । ਕਈ ਵਾਰ ਬੱਚੇ ਨੂੰ ਚੰਗਾ ਕੰਮ ਕਰਨ ਜਿਵੇਂ ਚੰਗੇ ਨੰਬਰ ਆਦਿ ਪ੍ਰਾਪਤ ਕੀਤੇ ਹੋਣ ਤਾਂ ਇਨਾਮ ਵਜੋਂ ਆਈਸਕਰੀਮ ਜਾਂ ਪੇਸਟਰੀ ਆਦਿ ਦਿੱਤੀ ਜਾਂਦੀ ਹੈ । ਇਸ ਨਾਲ ਬੱਚੇ ਨੂੰ ਮਾਨਸਿਕ ਸੰਤੁਸ਼ਟੀ ਤੇ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਇਸੇ ਤਰ੍ਹਾਂ ਸਜ਼ਾ ਵਜੋਂ ਇਹ ਚੀਜ਼ਾਂ ਦੀ ਮਨਾਹੀ ਕੀਤੀ ਜਾਂਦੀ ਹੈ । ਇਸ ਤਰ੍ਹਾਂ ਭੋਜਨ ਮਾਨਸਿਕ ਸਿਹਤ ਠੀਕ ਰੱਖਣ ਦਾ ਕੰਮ ਵੀ ਕਰਦਾ ਹੈ ।
Exam Tips:
a) ਇਨਾਮ/ਸਜ਼ਾ ਵਾਲੀ ਉਦਾਹਰਨ ਦੇਣ ਨਾਲ ਉੱਤਰ ਪੂਰਾ ਬਣਦਾ ਹੈ ।
Question 11: ਭੋਜਨ ਦਾ ਸਮਾਜਿਕ ਮਹੱਤਵ ਕੀ ਹੈ ?
Answer:
ਭੋਜਨ ਦਾ ਸਮਾਜਿਕ ਅਤੇ ਧਾਰਮਿਕ ਮਹੱਤਵ-ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿਚ ਰਹਿੰਦੇ ਹੋਏ ਉਹ ਆਪਣੇ ਸਮਾਜਿਕ ਸੰਬੰਧ ਸਥਾਪਿਤ ਕਰਨ ਦੇ ਯਤਨ ਕਰਦਾ ਹੈ । ਇਨ੍ਹਾਂ ਸੰਬੰਧਾਂ ਨੂੰ ਸਥਾਪਿਤ ਕਰਨ ਲਈ ਭੋਜਨ ਵੀ ਇਕ ਸਾਧਨ ਵਜੋਂ ਵਰਤਿਆ ਜਾਂਦਾ ਹੈ । ਇਸ ਨੂੰ ਅਨੇਕਾਂ ਖ਼ੁਸ਼ੀਆਂ ਦੇ ਮੌਕਿਆਂ ਤੇ ਪਰੋਸਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਨੂੰ ਘਰ ਵਿਚ ਬੁਲਾਉਣਾ ਜਿਵੇਂ ਕਿਸੇ ਨਵੇਂ ਗੁਆਂਢ ਜਾਂ ਨਵੇਂ ਵਿਆਹੇ ਜੋੜੇ ਨੂੰ ਰੋਟੀ ‘ਤੇ ਜਾਂ ਚਾਹ ਲਈ ਸੱਦ ਕੇ ਉਨ੍ਹਾਂ ਨਾਲ ਮੇਲ ਵਧਾਇਆ ਜਾਂਦਾ ਹੈ । ਸਾਂਝਾ ਭੋਜਨ ਇਕ ਅਜਿਹਾ ਵਾਤਾਵਰਨ ਬਣਾ ਦਿੰਦਾ ਹੈ ਜਿਸ ਵਿਚ ਸਭ ਆਪਸੀ ਭੇਦ-ਭਾਵ ਮਿਟਾ ਕੇ ਇਕੱਠੇ ਬੈਠਦੇ ਹਨ । ਧਾਰਮਿਕ ਉਤਸਵਾਂ ਤੇ ਲੰਗਰ ਜਾਂ ਪ੍ਰਸ਼ਾਦ ਵਰਤਾਉਣ ਦੀ ਪ੍ਰਥਾ (ਰੀਤ) ਵੀ ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ । ਇਸੇ ਤਰ੍ਹਾਂ ਕਿਸੇ ਵਿਅਕਤੀ ਨੂੰ ਸੁਆਗਤ ਦਾ ਅਹਿਸਾਸ ਕਰਵਾਉਣ ਲਈ ਜਾਂ ਰੁਖਸਤ ਕਰਨ ਵੇਲੇ ਵੀ ਉਸ ਨੂੰ ਵਧੀਆ ਭੋਜਨ ਰਾਹੀਂ ਸਨਮਾਨਿਆ ਜਾਂਦਾ ਹੈ ।
Exam Tips:
a) ਇਕ-ਦੋ ਉਦਾਹਰਨਾਂ (ਲੰਗਰ, ਮਹਿਮਾਨ-ਨਿਵਾਜ਼ੀ) ਜ਼ਰੂਰ ਲਿਖੋ ।
Question 12: ਸਰੀਰਕ ਤੌਰ ‘ਤੇ ਸਿਹਤਮੰਦ ਵਿਅਕਤੀ ਦੀ ਕੀ ਨਿਸ਼ਾਨੀ ਹੈ ?
Answer:
ਸਰੀਰਕ ਤੌਰ ‘ਤੇ ਸਿਹਤਮੰਦ ਆਦਮੀ ਉਹ ਹੁੰਦਾ ਹੈ ਜਿਸ ਦਾ
1. ਸਰੀਰ ਸੁਡੌਲ ਹੁੰਦਾ ਹੈ ।
2. ਭਾਰ, ਉਮਰ ਅਤੇ ਕੱਦ ਅਨੁਸਾਰ ਹੁੰਦਾ ਹੈ ।
3. ਵਾਧਾ ਪੂਰਾ ਹੁੰਦਾ ਹੈ ।
4. ਚਮੜੀ ਸਾਫ਼ ਅਤੇ ਅੱਖਾਂ ਚਮਕਦਾਰ ਹੁੰਦੀਆਂ ਹਨ।
5. ਸਾਹ ਵਿਚੋਂ ਬਦਬੂ ਨਹੀਂ ਆਉਂਦੀ ।
6. ਵਾਲ ਚਮਕਦਾਰ ਤੇ ਵਧੀਆ ਹੁੰਦੇ ਹਨ ।
7. ਸਰੀਰ ਦੇ ਸਾਰੇ ਅੰਗ ਠੀਕ ਕੰਮ ਕਰਦੇ ਹਨ ।
8. ਭੁੱਖ ਅਤੇ ਨੀਂਦ ਵੀ ਠੀਕ ਹੁੰਦੀ ਹੈ ।
Exam Tips:
a) ਅੱਠ ਨਿਸ਼ਾਨੀਆਂ ਨੂੰ ਨੰਬਰ ਲਗਾ ਕੇ ਲਿਖੋ ।
Question 13: ਫੋਕ ਦਾ ਸਾਡੇ ਸਰੀਰ ਵਿਚ ਕੀ ਕੰਮ ਹੈ ?
Answer:
ਫੋਕ ਸਰੀਰ ਵਿਚੋਂ ਮਲ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ ।
Exam Tips:
a) ਫੋਕ ਪਚਦਾ ਨਹੀਂ, ਇਸੇ ਕਰਕੇ ਮਲ ਕੱਢਣ ਵਿਚ ਸਹਾਇਕ ਹੈ ।
Question 14: ਭੋਜਨ ਦੇ ਕੰਮ ਅਨੁਸਾਰ ਭੋਜਨ ਦਾ ਵਰਗੀਕਰਨ ਕਿਵੇਂ ਕਰੋਗੇ ?
Answer:
ਕੰਮ ਅਨੁਸਾਰ ਭੋਜਨ ਦਾ ਵਰਗੀਕਰਨ-ਸਰੀਰ ਵਿਚ ਕੰਮ ਦੇ ਅਨੁਸਾਰ ਭੋਜਨ ਨੂੰ ਤਿੰਨ ਮੁੱਖ ਸਮੂਹਾਂ ਵਿਚ ਵੰਡਿਆ ਗਿਆ ਹੈ ।
1. ਊਰਜਾ ਦੇਣ ਵਾਲੇ ਭੋਜਨ-ਇਸ ਵਿਚ ਕਾਰਬੋਹਾਈਡ੍ਰੇਟ ਅਤੇ ਚਰਬੀ ਪੌਸ਼ਟਿਕ ਤੱਤ ਹੁੰਦੇ ਹਨ ।
2. ਸਰੀਰ ਦੀ ਬਣਤਰ ਲਈ ਭੋਜਨ-ਇਸ ਵਿਚ ਪ੍ਰੋਟੀਨ ਹੁੰਦੇ ਹਨ ।
3. ਰੱਖਿਅਕ ਭੋਜਨ-ਇਸ ਵਿਚ ਖਣਿਜ ਪਦਾਰਥ ਅਤੇ ਵਿਟਾਮਿਨ ਹੁੰਦੇ ਹਨ ।
Exam Tips:
a) ਤਿੰਨੋਂ ਵਰਗ ਅਤੇ ਹਰ ਵਰਗ ਦੇ ਪੌਸ਼ਟਿਕ ਤੱਤ ਲਿਖੋ ।
Question 15: ਅਜਿਹੇ ਚਾਰ ਭੋਜਨ ਪਦਾਰਥਾਂ ਦਾ ਨਾਮ ਦੱਸੋ ਜਿਨ੍ਹਾਂ ਵਿਚ ਪ੍ਰੋਟੀਨ ਵਧੇਰੇ ਅਤੇ ਚੰਗੀ ਕਿਸਮ ਦਾ ਹੁੰਦਾ ਹੈ ?
Answer:
ਸੋਇਆਬੀਨ, ਮਾਂਹ (ਸਾਬਤ), ਬੱਕਰੇ ਦਾ ਮੀਟ, ਪਨੀਰ, ਬਾਦਾਮ ਆਦਿ ਵਿਚ ਪ੍ਰੋਟੀਨ ਵਧੇਰੇ ਮਾਤਰਾ ਵਿਚ ਹੁੰਦਾ ਹੈ ।
Exam Tips:
a) ਚਾਰ ਨਾਂ ਹੀ ਲਿਖੋ ।
b) ਨੋਟ : ਸੋਇਆਬੀਨ ਪ੍ਰੋਟੀਨ ਦਾ ਸਭ ਤੋਂ ਵਧੀਆ ਸ਼ਾਕਾਹਾਰੀ ਸਰੋਤ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਭੋਜਨ, ਪੌਸ਼ਟਿਕ ਤੱਤ ਅਤੇ ਪੋਸ਼ਣ ਵਿਗਿਆਨ ਬਾਰੇ ਦੱਸੋ ।
Answer:
ਭੋਜਨ – ਭੋਜਨ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਸਭ ਤੋਂ ਮਹੱਤਵਪੂਰਨ ਲੋੜ ਹੈ । ਉਹ ਪਦਾਰਥ ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਊਰਜਾ ਅਤੇ ਸ਼ਕਤੀ ਮਿਲਦੀ ਹੈ, ਭੋਜਨ ਕਿਹਾ ਜਾਂਦਾ ਹੈ । ਇਹ ਪਦਾਰਥ ਠੋਸ, ਅਰਧ ਠੋਸ ਅਤੇ ਤਰਲ ਰੂਪ ਵਿਚ ਵੀ ਹੋ ਸਕਦੇ ਹਨ । ਭੋਜਨ ਜੀਵਤ ਪ੍ਰਾਣੀਆਂ ਦੇ ਸਰੀਰ ਲਈ ਬਾਲਣ (Fuel) ਦਾ ਕੰਮ ਕਰਦਾ ਹੈ । ਭੋਜਨ ਊਰਜਾ ਅਤੇ ਸ਼ਕਤੀ ਪ੍ਰਦਾਨ ਕਰਨ ਦੇ ਨਾਲ-ਨਾਲ ਸਰੀਰ ਦੇ ਵਾਧੇ ਵਿਚ ਵੀ ਸਹਾਇਕ ਹੁੰਦਾ ਹੈ । ਇਸ ਨਾਲ ਹੀ ਖੂਨ ਦਾ ਨਿਰਮਾਣ ਹੁੰਦਾ ਹੈ । ਸੋ ਮਨੁੱਖੀ ਭੋਜਨ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿਚ ਸਰੀਰ ਦੀ ਤੰਦਰੁਸਤੀ ਲਈ ਸਾਰੇ ਪੌਸ਼ਟਿਕ ਤੱਤ ਮੌਜੂਦ ਹੋਣ । ਪੌਸ਼ਟਿਕ ਤੱਤ – ਪੌਸ਼ਟਿਕ ਤੱਤ ਭੋਜਨ ਦਾ ਇਕ ਅੰਗ ਹਨ । ਇਹ ਵੱਖ-ਵੱਖ ਰਸਾਇਣਿਕ ਤੱਤਾਂ ਦਾ ਮਿਸ਼ਰਨ ਹੁੰਦੇ ਹਨ । ਇਨ੍ਹਾਂ ਦੀ ਸਰੀਰ ਨੂੰ ਕਾਫ਼ੀ ਮਾਤਰਾ ਵਿਚ ਲੋੜ ਹੁੰਦੀ ਹੈ । ਇਹ ਰਸਾਇਣਿਕ ਤੱਤ ਸਾਡੇ ਸਰੀਰ ਵਿਚ ਪਾਚਨ ਕਿਰਿਆ ਵਿਚ ਪਾਚਨ ਰਸਾਂ ਰਾਹੀਂ ਸਧਾਰਨ ਰੂਪ ਵਿਚ ਤਬਦੀਲ ਹੋ ਜਾਂਦੇ ਹਨ । ਇਹ ਤੱਤ ਪਚਣ ਤੋਂ ਬਾਅਦ ਲੋੜ ਅਨੁਸਾਰ ਸਾਰੇ ਅੰਗਾਂ ਵਿਚ ਪਹੁੰਚ ਕੇ ਉਨ੍ਹਾਂ ਨੂੰ ਪੋਸ਼ਣ ਦਿੰਦੇ ਹਨ । ਹੇਠ ਲਿਖੇ ਵੱਖ-ਵੱਖ ਪੌਸ਼ਟਿਕ ਤੱਤ ਹਨ-
1. ਪ੍ਰੋਟੀਨ (Protein)
2. ਕਾਰਬੋਹਾਈਡ੍ਰੇਟ (Carbohydrates)
3. ਚਰਬੀ (Fats)
4. ਵਿਟਾਮਿਨ (Vitamins)
5. ਖਣਿਜ ਲੂਣ (Minerals)
6. ਪਾਣੀ (Water)
7. ਫੋਕ (Roughage) । ਪੋਸ਼ਣ ਵਿਗਿਆਨ – ਪੋਸ਼ਣ ਵਿਗਿਆਨ ਤੋਂ ਸਾਨੂੰ ਪਤਾ ਚਲਦਾ ਹੈ ਪੌਸ਼ਟਿਕ ਤੱਤ ਕਿਹੜੇ ਭੋਜਨ ਪਦਾਰਥਾਂ ਤੋਂ ਮਿਲ ਸਕਦੇ ਹਨ ਅਤੇ ਆਮ ਮਿਲਣ ਵਾਲੇ ਤੇ ਸਸਤੇ ਭੋਜਨ ਪਦਾਰਥਾਂ ਤੋਂ ਇਹਨਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਜੋ ਪੌਸ਼ਟਿਕ ਤੱਤਾਂ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ।
Exam Tips:
a) ਤਿੰਨ ਸਿਰਲੇਖ ਬਣਾਓ : ਭੋਜਨ, ਪੌਸ਼ਟਿਕ ਤੱਤ, ਪੋਸ਼ਣ ਵਿਗਿਆਨ ।
b) ਸੱਤ ਪੌਸ਼ਟਿਕ ਤੱਤਾਂ ਦੀ ਸੂਚੀ ਜ਼ਰੂਰ ਦਿਓ ।
Question 2: ਪੋਸ਼ਣ ਸੰਬੰਧੀ ਵਿਗਿਆਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
Answer:
ਪੋਸ਼ਣ ਵਿਗਿਆਨ ਸਾਨੂੰ ਦੱਸਦਾ ਹੈ ਕਿ ਠੀਕ ਸਿਹਤ ਲਈ ਕਿਹੜੇ ਪੌਸ਼ਟਿਕ ਤੱਤਾਂ ਦੀ ਸਰੀਰ ਨੂੰ ਕਿੰਨੀ ਮਾਤਰਾ ਵਿਚ ਲੋੜ ਹੈ ਤੇ ਕਿੱਥੋਂ ਪ੍ਰਾਪਤ ਹੁੰਦੇ ਹਨ ।
1. ਕਿਹੜੇ ਖਾਧ ਪਦਾਰਥਾਂ ਵਿਚੋਂ ਪੋਸ਼ਟਿਕ ਤੱਤ ਪ੍ਰਾਪਤ ਕੀਤੇ ਜਾ ਸਕਦੇ ਹਨ ।
2. ਇਹਨਾਂ ਦੀ ਘਾਟ ਨਾਲ ਸਰੀਰ ਤੇ ਕੀ ਮਾੜਾ ਪ੍ਰਭਾਵ ਹੋਵੇਗਾ ।
3. ਇਹਨਾਂ ਤੱਤਾਂ ਦੀ ਲਗਪਗ ਅਤੇ ਕਿੰਨੇ ਅਨੁਪਾਤ ਵਿਚ ਸਰੀਰ ਨੂੰ ਲੋੜ ਹੈ ।
4. ਇਸ ਗਿਆਨ ਦੇ ਆਧਾਰ ਤੇ ਭੋਜਨ ਸੰਬੰਧੀ ਚੰਗੀਆਂ ਆਦਤਾਂ ਕਿਵੇਂ ਬਣਾਉਣੀਆਂ ਹਨ ।
Exam Tips:
a) ਚਾਰ ਨੁਕਤੇ ਨੰਬਰ ਲਗਾ ਕੇ ਲਿਖੋ ।
Question 3: ਸਰੀਰ ਦੇ ਵਾਧੇ ਅਤੇ ਵਿਕਾਸ ਲਈ ਭੋਜਨ ਦੇ ਕਿਹੜੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ।
Answer:
ਵੱਖ-ਵੱਖ ਸਰੀਰਕ ਕਿਰਿਆਵਾਂ ਦੇ ਸੰਚਾਲਨ ਵਿਚ ਪੁਰਾਣੇ ਅਤੇ ਘਸੇ ਹੋਏ ਤੰਤ ਟੁੱਟਦੇ ਰਹਿੰਦੇ ਹਨ । ਟੁੱਟੀਆਂ ਛੁੱਟੀਆਂ ਕੋਸ਼ਿਕਾਵਾਂ ਦੀ ਮੁਰੰਮਤ ਭੋਜਨ ਕਰਦਾ ਹੈ । ਭੋਜਨ ਸਰੀਰ ਵਿਚ ਨਸ਼ਟ ਹੋਏ ਤੰਤੂਆਂ ਦੀ ਥਾਂ ਨਵੇਂ ਤੰਤੂ ਵੀ ਬਣਾਉਂਦਾ ਹੈ । ਇਸ ਕੰਮ ਲਈ ਪ੍ਰੋਟੀਨ, ਖਣਿਜ ਅਤੇ ਪਾਣੀ ਜ਼ਰੂਰੀ ਤੱਤ ਹਨ । ਇਹ ਤੱਤ ਸਾਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ, ਮੂੰਗਫਲੀ, ਦਾਲਾਂ, ਹਰੀਆਂ ਸਬਜ਼ੀਆਂ, ਮਾਸ, ਮੱਛੀ ਆਦਿ ਤੋਂ ਪ੍ਰਾਪਤ ਹੁੰਦੇ ਹਨ । ਮਨੁੱਖੀ ਸਰੀਰ ਛੋਟੀਆਂ-ਛੋਟੀਆਂ ਕੋਸ਼ਿਕਾਵਾਂ ਦਾ ਹੀ ਬਣਿਆ ਹੋਇਆ ਹੈ । ਜਿਵੇਂ-ਜਿਵੇਂ ਉਮਰ ਵਧਦੀ ਹੈ ਸਰੀਰ ਵਿਚ ਨਵੇਂ ਤੰਤੂ ਲਗਾਤਾਰ ਬਣਦੇ ਰਹਿੰਦੇ ਹਨ ਜੋ ਸਰੀਰ ਦਾ ਵਾਧਾ ਅਤੇ ਵਿਕਾਸ ਕਰਦੇ ਹਨ । ਨਵੇਂ ਤੰਤੂਆਂ ਦੇ ਨਿਰਮਾਣ ਲਈ ਭੋਜਨ ਪਦਾਰਥਾਂ ਦੀ ਵਿਸ਼ੇਸ਼ ਲੋੜ ਹੁੰਦੀ ਹੈ । ਇਸ ਲਈ ਪ੍ਰੋਟੀਨ ਯੁਕਤ ਭੋਜਨ ਪਦਾਰਥ ਜ਼ਰੂਰੀ ਹੁੰਦੇ ਹਨ ।
Exam Tips:
a) ਪ੍ਰੋਟੀਨ, ਖਣਿਜ ਅਤੇ ਪਾਣੀ ਦੇ ਨਾਂ ਸਪੱਸ਼ਟ ਲਿਖੋ ।
Question 4: ਊਰਜਾ ਤੋਂ ਤੁਸੀਂ ਕੀ ਸਮਝਦੇ ਹੋ ? ਸਰੀਰ ਨੂੰ ਊਰਜਾ ਕਿਵੇਂ ਅਤੇ ਕਿੱਥੋਂ ਪ੍ਰਾਪਤ ਹੁੰਦੀ ਹੈ ?
Answer:
ਜਿਵੇਂ ਮਸ਼ੀਨ ਨੂੰ ਕੰਮ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ ਜੋ ਬਿਜਲੀ, ਕੋਲੇ ਜਾਂ ਪੈਟਰੋਲ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਉਵੇਂ ਹੀ ਮਨੁੱਖੀ ਸਰੀਰ ਨੂੰ ਜੀਵਤ ਰਹਿਣ ਅਤੇ ਕੰਮ ਕਰਨ ਲਈ ਊਰਜਾ ਦੀ ਲੋੜ ਪੈਂਦੀ ਹੈ ਜੋ ਭੋਜਨ ਤੋਂ ਪ੍ਰਾਪਤ ਕੀਤੀ ਜਾਂਦੀ ਹੈ । ਸਰੀਰ ਵਿਚਲੀਆਂ ਵੱਖ-ਵੱਖ ਪ੍ਰਕਿਰਿਆਵਾਂ ਲਈ ਵੀ ਊਰਜਾ ਲੋੜੀਂਦੀ ਹੈ ਜੋ ਭੋਜਨ ਹੀ ਪ੍ਰਦਾਨ ਕਰਦਾ ਹੈ । ਭੋਜਨ ਸਾਡੇ ਸਰੀਰ ਵਿਚ ਬਾਲਣ ਵਾਂਗ ਬਲ ਕੇ ਊਰਜਾ ਪੈਦਾ ਕਰਦਾ ਹੈ । ਪਰ ਇਹ ਸਰੀਰ ਦੀ ਗਰਮੀ ਨੂੰ ਸਥਿਰ ਰੱਖਦਾ ਹੈ ਤਾਂ ਕਿ ਸਰੀਰ ਦਾ ਤਾਪਮਾਨ ਜ਼ਿਆਦਾ ਵਧੇ ਜਾਂ ਘਟੇ ਨਾ । ਸਰੀਰ ਲਈ ਲੋੜੀਂਦੀ ਊਰਜਾ ਦਾ ਜ਼ਿਆਦਾਤਰ ਭਾਗ ਕਾਰਬੋਹਾਈਡ੍ਰੇਟ ਅਤੇ ਚਰਬੀ ਵਾਲੇ ਭੋਜਨ ਪਦਾਰਥਾਂ ਤੋਂ ਪ੍ਰਾਪਤ ਹੁੰਦਾ ਹੈ । ਕਾਰਬੋਹਾਈਡ੍ਰੇਟ ਸਾਨੂੰ ਸਟਾਰਚ, ਖੰਡ ਅਤੇ ਸੈਲੂਲੋਜ਼ ਤੋਂ ਪ੍ਰਾਪਤ ਹੁੰਦੇ ਹਨ । ਬਨਸਪਤੀ, ਮੱਖਣ, ਘਿਉ, ਤੇਲ, ਮੇਵੇ ਅਤੇ ਚਰਬੀ ਯੁਕਤ ਖਾਣ ਵਾਲੇ ਪਦਾਰਥ ਊਰਜਾ ਦੇ ਮੁੱਖ ਸੋਮੇ ਹਨ । ਪ੍ਰੋਟੀਨ ਤੋਂ ਵੀ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਪਰ ਇਹ ਬਹੁਤ ਮਹਿੰਗਾ ਸਰੋਤ ਹੁੰਦਾ ਹੈ । ਊਰਜਾ ਦੇ ਤਾਪ ਨੂੰ ਕੈਲੋਰੀ ਵਿਚ ਮਾਪਿਆ ਜਾਂਦਾ ਹੈ । ਵੱਖ-ਵੱਖ ਪੌਸ਼ਟਿਕ ਤੱਤਾਂ ਤੋਂ ਪ੍ਰਾਪਤ ਕੈਲੋਰੀ ਦੀ ਮਾਤਰਾ ਇਸ ਤਰ੍ਹਾਂ ਹੈ-
1. 1 ਗ੍ਰਾਮ ਕਾਰਬੋਹਾਈਡ੍ਰੇਟ -4 ਕੈਲੋਰੀ
2. 1 ਗ੍ਰਾਮ ਚਰਬੀ – 9 ਕੈਲੋਰੀ
3. 1 ਗ੍ਰਾਮ ਪ੍ਰੋਟੀਨ – 4 ਕੈਲੋਰੀ ਵੱਖ-ਵੱਖ ਤਰਾਂ ਦੇ ਕੰਮ ਕਰਨ ਵਾਲੇ ਵਿਅਕਤੀਆਂ ਲਈ ਊਰਜਾ ਦੀ ਲੋੜ ਵੀ ਵੱਖ-ਵੱਖ ਹੁੰਦੀ ਹੈ । ਜਿਵੇਂ ਕਿ ਮਾਨਸਿਕ ਕੰਮ ਕਰਨ ਵਾਲੇ ਵਿਅਕਤੀਆਂ ਦੀ ਊਰਜਾ ਦੀ ਲੋੜ ਇਕ ਸਰੀਰਕ ਕੰਮ ਕਰਨ ਵਾਲੇ ਵਿਅਕਤੀ ਦੀ ਊਰਜਾ ਦੀ ਲੋੜ ਤੋਂ ਘੱਟ ਹੁੰਦੀ ਹੈ । ਇਸੇ ਤਰ੍ਹਾਂ ਵੱਖ-ਵੱਖ ਸਰੀਰਕ ਹਾਲਤਾਂ ਵਿਚ ਵੀ ਊਰਜਾ ਦੀ ਲੋੜ ਬਦਲ ਜਾਂਦੀ ਹੈ । ਜਿਵੇਂ ਕਿ ਬੱਚਾ ਜੰਮਣ ਵਾਲੀ ਔਰਤ ਜਾਂ ਦੁੱਧ ਪਿਆਉਣ ਵਾਲੀ ਮਾਂ ਨੂੰ ਵੱਧ ਊਰਜਾ ਦੀ ਲੋੜ ਹੁੰਦੀ ਹੈ ।
Exam Tips:
a) ਪ੍ਰਸ਼ਨ ਦੇ ਤਿੰਨ ਹਿੱਸੇ ਹਨ : ਊਰਜਾ ਕੀ ਹੈ, ਕਿਵੇਂ ਅਤੇ ਕਿੱਥੋਂ ਮਿਲਦੀ ਹੈ ।
b) ਤਿੰਨੋਂ ਤੱਤਾਂ ਦੀਆਂ ਕੈਲੋਰੀਆਂ ਨੰਬਰ ਲਗਾ ਕੇ ਲਿਖੋ ।
Question 5: ਭੋਜਨ ਦੇ ਸਰੀਰਕ ਕੰਮ ਕਿਹੜੇ ਹਨ । ਕਿਸੇ ਦੇ ਬਾਰੇ ਵਿਸਥਾਰ ਨਾਲ ਦੱਸੋ ।
Answer:
ਭੋਜਨ ਦੇ ਕੰਮ ਹਨ-ਸਰੀਰ ਨੂੰ ਊਰਜਾ ਪ੍ਰਦਾਨ ਕਰਨਾ, ਸਰੀਰ ਦਾ ਵਾਧਾ ਅਤੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ, ਸਰੀਰਕ ਕਿਰਿਆਵਾਂ ਦਾ ਨਿਯੰਤਰਨ, ਰੋਗਾਂ ਤੋਂ ਬਚਾਅ ਅਤੇ ਤਾਪਮਾਨ ਸੰਤੁਲਿਤ ਰੱਖਣਾ ਆਦਿ।
(i) ਸਰੀਰ ਨੂੰ ਅਰੋਗ ਰੱਖਣਾ – ਭੋਜਨ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਇਹ ਸ਼ਕਤੀ ਮਨੁੱਖ ਨੂੰ ਰੋਗਾਂ ਨਾਲ ਸੰਘਰਸ਼ ਕਰਨ ਦੇ ਯੋਗ ਬਣਾਉਂਦੀ ਹੈ । ਭੋਜਨ ਵਿਚ ਕਈ ਪਦਾਰਥ ਕੱਚੇ ਹੀ ਖਾਧੇ ਜਾਂਦੇ ਹਨ । ਇਨ੍ਹਾਂ ਵਿਚ ਅਜਿਹੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਦੀ ਰੱਖਿਆ ਕਰਦੇ ਹਨ । ਇਹਨਾਂ ਨੂੰ ਸੁਰੱਖਿਆਤਮਕ ਭੋਜਨ ਤੱਤ ਕਿਹਾ ਜਾਂਦਾ ਹੈ । ਇਹ ਤੱਤ ਖ਼ਾਸ ਕਰਕੇ ਖਣਿਜ, ਲੂਣ ਅਤੇ ਵਿਟਾਮਿਨਾਂ ਤੋਂ ਪ੍ਰਾਪਤ ਹੁੰਦੇ ਹਨ । ਜੇ ਭੋਜਨ ਵਿਚ ਇਹਨਾਂ ਵਿਚੋਂ ਕਿਸੇ ਇਕ ਜਾਂ ਇਕ ਤੋਂ ਵੱਧ ਤੱਤਾਂ ਦੀ ਕਮੀ ਹੋ ਜਾਵੇ ਤਾਂ ਸਿਹਤ ਖ਼ਰਾਬ ਹੋ ਜਾਂਦੀ ਹੈ ਅਤੇ ਸਰੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ । ਇਹ ਤੱਤ ਫਲ, ਸਬਜ਼ੀਆਂ, ਦੁੱਧ, ਮਾਸ, ਕਲੇਜੀ ਅਤੇ ਮੱਛੀ ਆਦਿ ਤੋਂ ਪ੍ਰਾਪਤ ਹੁੰਦੇ ਹਨ।
(ii) ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਨਾ – ਵਧੀਆ ਭੋਜਨ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ । ਸਰੀਰ ਦੀਆਂ ਅੰਦਰੂਨੀ ਹਾਲਤਾਂ ਅਤੇ ਸਰੀਰਕ ਕਿਰਿਆਵਾਂ ਜਿਵੇਂ ਕਿ ਖੂਨ ਪ੍ਰਵਾਹ, ਸਾਹ ਕਿਰਿਆ, ਪਾਚਨਸ਼ੀਲਤਾ, ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣਾ ਆਦਿ ਨੂੰ ਨਿਯਮਿਤ ਰੱਖਣ ਲਈ ਭੋਜਨ ਦੀ ਲੋੜ ਹੁੰਦੀ ਹੈ । ਜੇ ਇਹ ਅੰਦਰੂਨੀ ਕਿਰਿਆਵਾਂ ਨਿਯਮਿਤ ਨਾ ਰਹਿਣ ਤਾਂ ਸਾਡਾ ਸਰੀਰ ਅਨੇਕਾਂ ਰੋਗਾਂ ਨਾਲ ਪੀੜਤ ਹੋ ਸਕਦਾ ਹੈ । ਕਾਰਬੋਹਾਈਡ੍ਰੇਟ ਤੋਂ ਇਲਾਵਾ ਅਨੇਕਾਂ ਪੌਸ਼ਟਿਕ ਤੱਤ ਮਿਲ ਕੇ ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਦੇ ਹਨ । ਚਰਬੀ ਯੁਕਤ ਪਦਾਰਥਾਂ ਵਿਚ ਜ਼ਰੂਰੀ ਚਰਬੀ ਅਮਲ (Fatty acid), ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਪਾਣੀ ਆਦਿ ਇਹ ਕੰਮ ਕਰਦੇ ਹਨ ।
Exam Tips:
a) ਸਾਰੇ ਕੰਮ ਗਿਣਾ ਕੇ ਇਕ ਜਾਂ ਦੋ ਦਾ ਵੇਰਵਾ ਲਿਖੋ ।
b) ਪ੍ਰਸ਼ਨ ਵਿਚ ਸਿਰਫ਼ ਇਕ ਕੰਮ ਵਿਸਥਾਰ ਨਾਲ ਮੰਗਿਆ ਹੈ, ਸਮਾਂ ਘੱਟ ਹੋਵੇ ਤਾਂ ਕੇਵਲ ਪਹਿਲਾ ਲਿਖੋ ।
Question 6: ਭੋਜਨ ਸਰੀਰਕ ਕੰਮ ਤੋਂ ਇਲਾਵਾ ਸਾਡੇ ਸਰੀਰ ਵਿਚ ਕਿਹੜੇ-ਕਿਹੜੇ ਕੰਮ ਕਰਦਾ ਹੈ ?
Answer:
ਮਨੋਵਿਗਿਆਨਿਕ ਕੰਮ – ਸਰੀਰਕ ਕੰਮਾਂ ਤੋਂ ਇਲਾਵਾ ਭੋਜਨ ਮਨੋਵਿਗਿਆਨਿਕ ਕੰਮ ਵੀ ਕਰਦਾ ਹੈ । ਇਸ ਰਾਹੀਂ ਕਈ ਭਾਵਨਾਤਮਕ ਲੋੜਾਂ ਦੀ ਪੂਰਤੀ ਹੁੰਦੀ ਹੈ । ਭੋਜਨ ਦੇ ਪੌਸ਼ਟਿਕ ਹੋਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਉਹ ਪੂਰਨ ਸੰਤੁਸ਼ਟੀ ਪ੍ਰਦਾਨ ਕਰੇ । ਇਸ ਤੋਂ ਇਲਾਵਾ ਘਰ ਵਿਚ ਜਦੋਂ ਗ੍ਰਹਿਣੀ ਪਰਿਵਾਰ ਜਾਂ ਮਹਿਮਾਨਾਂ ਨੂੰ ਵਧੀਆ ਭੋਜਨ ਪਰੋਸਦੀ ਹੈ ਤਾਂ ਸਿੱਟੇ ਵਜੋਂ ਉਹ ਉਸ ਦੀ ਪ੍ਰਸੰਸਾ ਕਰਦੇ ਹਨ ਅਤੇ ਗ੍ਰਹਿਣੀ ਨੂੰ ਪ੍ਰਸੰਸਾ ਤੋਂ ਆਨੰਦ ਪ੍ਰਾਪਤ ਹੁੰਦਾ ਹੈ ਜੋ ਉਸ ਦੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ । ਸਮਾਜਿਕ ਅਤੇ ਧਾਰਮਿਕ ਕੰਮ – ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿਚ ਰਹਿੰਦੇ ਹੋਏ ਉਹ ਆਪਣੇ ਸਮਾਜਿਕ ਸੰਬੰਧ ਸਥਾਪਿਤ ਕਰਨ ਦੇ ਯਤਨ ਕਰਦਾ ਹੈ । ਇਨ੍ਹਾਂ ਸੰਬੰਧਾਂ ਨੂੰ ਸਥਾਪਿਤ ਕਰਨ ਲਈ ਭੋਜਨ ਵੀ ਇਕ ਸਾਧਨ ਵਜੋਂ ਵਰਤਿਆ ਜਾਂਦਾ ਹੈ । ਇਸ ਨੂੰ ਅਨੇਕਾਂ ਖੁਸ਼ੀਆਂ ਦੇ ਮੌਕਿਆਂ ਤੇ ਪਰੋਸਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਨੂੰ ਘਰ ਵਿਚ ਬੁਲਾਉਣਾ ਜਿਵੇਂ ਕਿਸੇ ਨਵੇਂ ਗੁਆਂਢ ਜਾਂ ਨਵੇਂ ਵਿਆਹੇ ਜੋੜੇ ਨੂੰ ਰੋਟੀ ਤੇ ਜਾਂ ਚਾਹ ਲਈ ਸੱਦ ਕੇ ਉਨ੍ਹਾਂ ਨਾਲ ਮੇਲ-ਜੋਲ ਵਧਾਇਆ ਜਾਂਦਾ ਹੈ । ਧਾਰਮਿਕ ਉਤਸਵਾਂ ਤੇ ਲੰਗਰ ਜਾਂ ਪ੍ਰਸ਼ਾਦ ਵਰਤਾਉਣ ਦੀ ਪ੍ਰਥਾ (ਰੀਤ) ਵੀ ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ । ਕਿਸੇ ਵਿਅਕਤੀ ਨੂੰ ਸੁਆਗਤ ਦਾ ਅਹਿਸਾਸ ਕਰਵਾਉਣ ਲਈ ਜਾਂ ਰੁਖਸਤ ਕਰਨ ਵੇਲੇ ਵੀ ਉਸ ਨੂੰ ਵਧੀਆ ਭੋਜਨ ਰਾਹੀਂ ਸਨਮਾਨਿਆ ਜਾਂਦਾ ਹੈ । ਸਾਂਝਾ ਭੋਜਨ ਇਕ ਅਜਿਹਾ ਵਾਤਾਵਰਨ ਬਣਾ ਦਿੰਦਾ ਹੈ ਜਿਸ ਵਿਚ ਸਭ ਆਪਸੀ ਭੇਦ-ਭਾਵ ਮਿਟਾ ਕੇ ਇਕੱਠੇ ਬੈਠਦੇ ਹਨ । ਨਿਬੰਧਾਤਮਕ ਪ੍ਰਸ਼ਨ
Exam Tips:
a) ਦੋ ਕੰਮ ਲਿਖੋ : ਮਨੋਵਿਗਿਆਨਿਕ ਅਤੇ ਸਮਾਜਿਕ/ਧਾਰਮਿਕ ।
ਨਿਬੰਧਾਤਮਕ ਪ੍ਰਸ਼ਨ
Question 1: ਸਾਡੇ ਸਰੀਰ ਲਈ ਕਿਹੜੇ-ਕਿਹੜੇ ਪੌਸ਼ਟਿਕ ਤੱਤ ਜ਼ਰੂਰੀ ਹਨ ? ਪਾਣੀ ਅਤੇ ਫੋਕ ਸਾਡੇ ਸਰੀਰ ਵਿਚ ਕੀ ਕੰਮ ਕਰਦਾ ਹੈ ?
Answer:
ਹੇਠਾਂ ਲਿਖੇ ਵੱਖ-ਵੱਖ ਪੌਸ਼ਟਿਕ ਤੱਤ ਸਾਡੇ ਸਰੀਰ ਲਈ ਜ਼ਰੂਰੀ ਹਨ-
1. ਪ੍ਰੋਟੀਨ (Protein)
2. ਕਾਰਬੋਹਾਈਡ੍ਰੇਟ (Carbohydrates)
3. ਚਰਬੀ (Fats)
4. ਵਿਟਾਮਿਨ (Vitamins)
5. ਖਣਿਜ ਲੂਣ (Minerals)
6. ਪਾਣੀ (Water)
7. ਫੋਕ (Roughage) ਪਾਣੀ – ਪਾਣੀ ਵਿਚ ਕੋਈ ਕੈਲੋਰੀ ਨਹੀਂ ਹੁੰਦੀ ਪਰ ਸਰੀਰ ਦੀਆਂ ਲਗਪਗ ਸਾਰੀਆਂ ਪ੍ਰਕਿਰਿਆਵਾਂ ਵਿਚ ਪਾਣੀ ਦੀ ਮਹੱਤਵਪੂਰਨ ਭੂਮਿਕਾ ਹੈ। ਪਾਣੀ ਤੋਂ ਬਗੈਰ ਅਸੀਂ ਥੋੜ੍ਹੇ ਦਿਨ ਵੀ ਜਿਊਂਦੇ ਨਹੀਂ ਰਹਿ ਸਕਦੇ । ਇਹ ਸਰੀਰ ਵਿਚਲੇ ਸਾਰੇ ਤਰਲ ਪਦਾਰਥਾਂ ਵਿਚ ਹੁੰਦਾ ਹੈ । ਖੂਨ ਵਿਚ 90% ਪਾਣੀ ਹੁੰਦਾ ਹੈ । ਪਾਚਕ ਰਸਾਂ ਵਿਚ ਵੀ ਕਾਫ਼ੀ ਮਾਤਰਾ ਪਾਣੀ ਦੀ ਹੀ ਹੁੰਦੀ ਹੈ । ਇਸ ਤਰ੍ਹਾਂ ਪਾਣੀ ਵੱਖ-ਵੱਖ ਪਦਾਰਥਾਂ ਨੂੰ ਸਰੀਰ ਵਿਚ ਇਕ ਤੋਂ ਦੂਜੀ ਥਾਂ ‘ਤੇ ਲਿਜਾਣ ਵਿਚ ਸਹਾਈ ਹੈ ਜਿਵੇਂ ਕਿ ਹਾਰਮੋਨਜ਼, ਭੋਜਨ ਦੇ ਪਾਚਨ ਮਗਰੋਂ ਪਦਾਰਥ ਅਤੇ ਬਾਹਰ ਕੱਢਣ ਵਾਲੇ ਪਦਾਰਥਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਆਦਿ । ਪਾਣੀ ਸਰੀਰ ਦੀ ਬਣਤਰ ਅਤੇ ਸਰੀਰ ਦਾ ਤਾਪਮਾਨ ਨਿਯਮਿਤ ਰੱਖਣ ਲਈ ਵੀ ਜ਼ਰੂਰੀ ਹੈ । ਪਾਣੀ ਨੂੰ ਅਸੀਂ ਪਾਣੀ ਦੇ ਰੂਪ ਵਿਚ ਜਾਂ ਪੇਅ ਪਦਾਰਥਾਂ ਜਾਂ ਹੋਰ ਭੋਜਨ ਪਦਾਰਥਾਂ ਰਾਹੀਂ ਪ੍ਰਾਪਤ ਕਰਦੇ ਹਾਂ । ਫੋਕ ਭੋਜਨ ਦਾ ਅਜਿਹਾ ਹਿੱਸਾ ਹੈ ਜੋ ਸਾਡੀ ਪਾਚਨ ਪ੍ਰਣਾਲੀ ਵਿਚ ਪਚਾਇਆ ਨਹੀਂ ਜਾ ਸਕਦਾ । ਇਹ ਪੌਦਿਆਂ ਤੋਂ ਮਿਲਣ ਵਾਲੇ ਭੋਜਨ ਪਦਾਰਥ ਜਿਵੇਂ ਫ਼ਲ, ਸਬਜ਼ੀਆਂ ਅਤੇ ਅਨਾਜਾਂ ਵਿਚ ਹੁੰਦਾ ਹੈ । ਇਹ ਸਰੀਰ ਵਿਚੋਂ ਮਲ ਨੂੰ ਬਾਹਰ ਕੱਢਣ ਵਿਚ ਸਹਾਇਤਾ ਕਰਦਾ ਹੈ ।
Exam Tips:
a) ਪਹਿਲਾਂ ਸੱਤੇ ਤੱਤਾਂ ਦੀ ਸੂਚੀ ਦਿਓ, ਫਿਰ ਪਾਣੀ ਅਤੇ ਫੋਕ ਦੇ ਕੰਮ ਵੱਖ-ਵੱਖ ਲਿਖੋ ।
b) ਖੂਨ ਵਿਚ 90% ਪਾਣੀ ਹੋਣ ਦਾ ਤੱਥ ਲਿਖਣਾ ਨਾ ਭੁੱਲੋ ।
Question 2: ਭੋਜਨ ਸਾਡੇ ਸਰੀਰ ਵਿਚ ਕੀ-ਕੀ ਕੰਮ ਕਰਦਾ ਹੈ ?
Answer:
ਭੋਜਨ ਦੇ ਕੰਮ ਹਨ-ਸਰੀਰ ਨੂੰ ਊਰਜਾ ਪ੍ਰਦਾਨ ਕਰਨਾ, ਸਰੀਰ ਦਾ ਵਾਧਾ ਅਤੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ, ਸਰੀਰਕ ਕਿਰਿਆਵਾਂ ਦਾ ਨਿਯੰਤਰਨ, ਰੋਗਾਂ ਤੋਂ ਬਚਾਅ ਅਤੇ ਤਾਪਮਾਨ ਸੰਤੁਲਿਤ ਰੱਖਣਾ ਆਦਿ।
(i) ਸਰੀਰ ਨੂੰ ਅਰੋਗ ਰੱਖਣਾ – ਭੋਜਨ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਇਹ ਸ਼ਕਤੀ ਮਨੁੱਖ ਨੂੰ ਰੋਗਾਂ ਨਾਲ ਸੰਘਰਸ਼ ਕਰਨ ਦੇ ਯੋਗ ਬਣਾਉਂਦੀ ਹੈ । ਭੋਜਨ ਵਿਚ ਕਈ ਪਦਾਰਥ ਕੱਚੇ ਹੀ ਖਾਧੇ ਜਾਂਦੇ ਹਨ । ਇਨ੍ਹਾਂ ਵਿਚ ਅਜਿਹੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਦੀ ਰੱਖਿਆ ਕਰਦੇ ਹਨ ।ਇਹਨਾਂ ਨੂੰ ਸੁਰੱਖਿਆਤਮਕ ਭੋਜਨ ਤੱਤ ਕਿਹਾ ਜਾਂਦਾ ਹੈ । ਇਹ ਤੱਤ ਖ਼ਾਸ ਕਰਕੇ ਖਣਿਜ, ਲੂਣ ਅਤੇ ਵਿਟਾਮਿਨਾਂ ਤੋਂ ਪ੍ਰਾਪਤ ਹੁੰਦੇ ਹਨ । ਜੇ ਭੋਜਨ ਵਿਚ ਇਹਨਾਂ ਵਿਚੋਂ ਕਿਸੇ ਇਕ ਜਾਂ ਇਕ ਤੋਂ ਵੱਧ ਤੱਤਾਂ ਦੀ ਕਮੀ ਹੋ ਜਾਵੇ ਤਾਂ ਸਿਹਤ ਖ਼ਰਾਬ ਹੋ ਜਾਂਦੀ ਹੈ ਅਤੇ ਸਰੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ । ਇਹ ਤੱਤ ਫਲ, ਸਬਜ਼ੀਆਂ, ਦੁੱਧ, ਮਾਸ, ਕਲੇਜੀ ਅਤੇ ਮੱਛੀ ਆਦਿ ਤੋਂ ਪ੍ਰਾਪਤ ਹੁੰਦੇ ਹਨ ।
(ii) ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਨਾ – ਵਧੀਆ ਭੋਜਨ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ । ਸਰੀਰ ਦੀਆਂ ਅੰਦਰੂਨੀ ਹਾਲਤਾਂ ਅਤੇ ਸਰੀਰਕ ਕਿਰਿਆਵਾਂ ਜਿਵੇਂ ਕਿ ਖੂਨ ਪ੍ਰਵਾਹ, ਸਾਹ ਕਿਰਿਆ, ਪਾਚਨਸ਼ੀਲਤਾ ਅਤੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣਾ ਆਦਿ ਨੂੰ ਨਿਯਮਿਤ ਰੱਖਣ ਲਈ ਭੋਜਨ ਦੀ ਲੋੜ ਹੁੰਦੀ ਹੈ । ਜੇ ਇਹ ਅੰਦਰੂਨੀ ਕਿਰਿਆਵਾਂ ਨਿਯਮਿਤ ਨਾ ਰਹਿਣ ਤਾਂ ਸਾਡਾ ਸਰੀਰ ਅਨੇਕਾਂ ਰੋਗਾਂ ਦਾ ਸ਼ਿਕਾਰ ਹੋ ਸਕਦਾ ਹੈ । ਕਾਰਬੋਹਾਈਡ੍ਰੇਟ ਤੋਂ ਇਲਾਵਾ ਅਨੇਕਾਂ ਪੌਸ਼ਟਿਕ ਤੱਤ ਮਿਲ ਕੇ ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਦੇ ਹਨ । ਚਰਬੀ ਯੁਕਤ ਪਦਾਰਥਾਂ ਵਿਚ ਜ਼ਰੂਰੀ ਚਰਬੀ ਅਮਲ (Fatty acid), ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਪਾਣੀ ਆਦਿ ਇਹ ਕੰਮ ਕਰਦੇ ਹਨ ।
(iii) ਸਰੀਰਕ ਕੋਸ਼ਿਕਾਵਾਂ ਦਾ ਨਿਰਮਾਣ ਕਰਨਾ ਅਤੇ ਤੰਤੂਆਂ ਦੀ ਮੁਰੰਮਤ ਕਰਨਾ – ਵੱਖ-ਵੱਖ ਸਰੀਰਕ ਕਿਰਿਆਵਾਂ ਦੇ ਸੰਚਾਲਨ ਵਿਚ ਪੁਰਾਣੇ ਅਤੇ ਘਸੇ ਹੋਏ ਤੰਤੂ ਟੁੱਟਦੇ ਰਹਿੰਦੇ ਹਨ । ਟੁੱਟੀਆਂ-ਫੁੱਟੀਆਂ ਕੋਸ਼ਿਕਾਵਾਂ ਦੀ ਮੁਰੰਮਤ ਭੋਜਨ ਕਰਦਾ ਹੈ । ਭੋਜਨ ਸਰੀਰ ਵਿਚ ਨਸ਼ਟ ਹੋਏ ਤੰਤੂਆਂ ਦੀ ਥਾਂ ਨਵੇਂ ਤੰਤੂ ਵੀ ਬਣਾਉਂਦਾ ਹੈ । ਇਸ ਕੰਮ ਲਈ ਪ੍ਰੋਟੀਨ, ਖਣਿਜ ਅਤੇ ਪਾਣੀ ਜ਼ਰੂਰੀ ਤੱਤ ਹਨ । ਇਹ ਤੱਤ ਸਾਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ, ਮੂੰਗਫਲੀ, ਦਾਲਾਂ, ਹਰੀਆਂ ਸਬਜ਼ੀਆਂ, ਮਾਸ ਅਤੇ ਮੱਛੀ ਆਦਿ ਤੋਂ ਪ੍ਰਾਪਤ ਹੁੰਦੇ ਹਨ । ਮਨੁੱਖੀ ਸਰੀਰ ਛੋਟੀਆਂ-ਛੋਟੀਆਂ ਕੋਸ਼ਿਕਾਵਾਂ ਦਾ ਹੀ ਬਣਿਆ ਹੋਇਆ ਹੈ । ਜਿਵੇਂ-ਜਿਵੇਂ ਉਮਰ ਵਧਦੀ ਹੈ ਸਰੀਰ ਵਿਚ ਨਵੇਂ ਤੰਤੂ ਲਗਾਤਾਰ ਬਣਦੇ ਰਹਿੰਦੇ ਹਨ ਜੋ ਸਰੀਰ ਦਾ ਵਾਧਾ ਅਤੇ ਵਿਕਾਸ ਕਰਦੇ ਹਨ । ਨਵੇਂ ਤੰਤੂਆਂ ਦੇ ਨਿਰਮਾਣ ਲਈ ਭੋਜਨ ਪਦਾਰਥਾਂ ਦੀ ਵਿਸ਼ੇਸ਼ ਲੋੜ ਹੁੰਦੀ ਹੈ । ਇਸ ਲਈ ਪ੍ਰੋਟੀਨ ਯੁਕਤ ਭੋਜਨ ਪਦਾਰਥ ਜ਼ਰੂਰੀ ਹੁੰਦੇ ਹਨ ।
(iv) ਸਰੀਰ ਨੂੰ ਸ਼ਕਤੀ ਅਤੇ ਊਰਜਾ ਪ੍ਰਦਾਨ ਕਰਨਾ – ਜਿਵੇਂ ਮਸ਼ੀਨ ਨੂੰ ਕੰਮ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ ਜੋ ਬਿਜਲੀ, ਕੋਲੇ ਜਾਂ ਪੈਟਰੋਲ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਉਵੇਂ ਹੀ ਮਨੁੱਖੀ ਸਰੀਰ ਨੂੰ ਜੀਵਤ ਰਹਿਣ ਅਤੇ ਕੰਮ ਕਰਨ ਲਈ ਊਰਜਾ ਦੀ ਲੋੜ ਪੈਂਦੀ ਹੈ ਜੋ ਭੋਜਨ ਤੋਂ ਪ੍ਰਾਪਤ ਕੀਤੀ ਜਾਂਦੀ ਹੈ । ਸਰੀਰ ਵਿਚਲੀਆਂ ਵੱਖ-ਵੱਖ ਪ੍ਰਕਿਰਿਆਵਾਂ ਲਈ ਵੀ ਊਰਜਾ ਲੋੜੀਂਦੀ ਹੈ ਜੋ ਭੋਜਨ ਹੀ ਪ੍ਰਦਾਨ ਕਰਦਾ ਹੈ । ਭੋਜਨ ਸਾਡੇ ਸਰੀਰ ਵਿਚ ਬਾਲਣ ਵਾਂਗ ਬਲ ਕੇ ਊਰਜਾ ਪੈਦਾ ਕਰਦਾ ਹੈ । ਪਰ ਇਹ ਸਰੀਰ ਦੀ ਗਰਮੀ ਨੂੰ ਸਥਿਰ ਰੱਖਦਾ ਹੈ ਤਾਂ ਕਿ ਸਰੀਰ ਦਾ ਤਾਪਮਾਨ ਜ਼ਿਆਦਾ ਵਧੇ ਜਾਂ ਘਟੇ ਨਾ । ਸਰੀਰ ਲਈ ਲੋੜੀਂਦੀ ਊਰਜਾ ਦਾ ਜ਼ਿਆਦਾਤਰ ਭਾਗ ਕਾਰਬੋਹਾਈਡ੍ਰੇਟ ਅਤੇ ਚਰਬੀ ਵਾਲੇ ਭੋਜਨ ਪਦਾਰਥਾਂ ਤੋਂ ਪ੍ਰਾਪਤ ਹੁੰਦਾ ਹੈ । ਕਾਰਬੋਹਾਈਡ੍ਰੇਟ ਸਾਨੂੰ ਸਟਾਰਚ, ਖੰਡ ਅਤੇ ਸੈਲੂਲੋਜ਼ ਤੋਂ ਪ੍ਰਾਪਤ ਹੁੰਦੇ ਹਨ । ਬਨਸਪਤੀ, ਮੱਖਣ, ਘਿਉ, ਤੇਲ, ਮੇਵੇ ਅਤੇ ਚਰਬੀ ਯੁਕਤ ਖਾਣ ਵਾਲੇ ਪਦਾਰਥ ਊਰਜਾ ਦੇ ਮੁੱਖ ਸੋਮੇ ਹਨ । ਪ੍ਰੋਟੀਨ ਤੋਂ ਵੀ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਪਰ ਇਹ ਬਹੁਤ ਮਹਿੰਗਾ ਸਰੋਤ ਹੁੰਦਾ ਹੈ । ਊਰਜਾ ਦੇ ਤਾਪ ਨੂੰ ਕੈਲੋਰੀ ਵਿਚ ਨਾਪਿਆ ਜਾਂਦਾ ਹੈ । ਵੱਖ-ਵੱਖ ਪੌਸ਼ਟਿਕ ਤੱਤਾਂ ਤੋਂ ਪ੍ਰਾਪਤ ਕੈਲੋਰੀ ਦੀ ਮਾਤਰਾ ਇਸ ਤਰ੍ਹਾਂ ਹੈ-
1. 1 ਗ੍ਰਾਮ ਕਾਰਬੋਹਾਈਡ੍ਰੇਟ -4 ਕੈਲੋਰੀ
2. 1 ਗ੍ਰਾਮ ਚਰਬੀ -9 ਕੈਲੋਰੀ
3. 1 ਗ੍ਰਾਮ ਪ੍ਰੋਟੀਨ -4 ਕੈਲੋਰੀ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨ ਵਾਲੇ ਵਿਅਕਤੀਆਂ ਲਈ ਊਰਜਾ ਦੀ ਲੋੜ ਵੀ ਵੱਖ-ਵੱਖ ਹੁੰਦੀ ਹੈ । ਜਿਵੇਂ ਕਿ ਮਾਨਸਿਕ ਕੰਮ ਕਰਨ ਵਾਲੇ ਵਿਅਕਤੀਆਂ ਦੀ ਊਰਜਾ ਦੀ ਲੋੜ ਇਕ ਸਰੀਰਕ ਕੰਮ ਕਰਨ ਵਾਲੇ ਵਿਅਕਤੀ ਦੀ ਊਰਜਾ ਦੀ ਲੋੜ ਤੋਂ ਘੱਟ ਹੁੰਦੀ ਹੈ । ਇਸੇ ਤਰ੍ਹਾਂ ਵੱਖ-ਵੱਖ ਸਰੀਰਕ ਹਾਲਤਾਂ ਵਿਚ ਵੀ ਊਰਜਾ ਦੀ ਲੋੜ ਬਦਲ ਜਾਂਦੀ ਹੈ । ਜਿਵੇਂ ਕਿ ਬੱਚਾ ਜੰਮਣ ਵਾਲੀ ਔਰਤ ਜਾਂ ਦੁੱਧ ਪਿਆਉਣ ਵਾਲੀ ਮਾਂ ਨੂੰ ਵੱਧ ਊਰਜਾ ਦੀ ਲੋੜ ਹੁੰਦੀ ਹੈ ।
(v) ਸਰੀਰ ਦਾ ਤਾਪਮਾਨ ਸੰਤੁਲਿਤ ਕਰਨਾ – ਹਰ ਤਰ੍ਹਾਂ ਦੇ ਮੌਸਮ ਵਿਚ ਸਾਡੇ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ ! ਗਰਮੀਆਂ ਵਿਚ ਸਾਨੂੰ ਪਸੀਨਾ ਆਉਂਦਾ ਹੈ । ਪਸੀਨਾ ਸੁੱਕਣ ਤੇ ਵਾਸ਼ਪੀਕਰਨ ਨਾਲ ਠੰਢ ਪੈਦਾ ਹੁੰਦੀ ਹੈ ਜਿਸ ਨਾਲ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ । ਸਰਦੀਆਂ ਵਿਚ ਸਰੀਰ ਇੰਨੀ ਊਰਜਾ ਪੈਦਾ ਕਰਦਾ ਹੈ ਕਿ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ। ਵੱਖ-ਵੱਖ ਹਾਲਤਾਂ ਵਿਚ ਵੱਖ-ਵੱਖ ਢੰਗਾਂ ਨਾਲ ਕਿਰਿਆ ਕਰਨ ਦਾ ਸੰਕੇਤ ਦਿਮਾਗ ਤੋਂ ਆਉਂਦਾ ਹੈ ਜਿਸ ਲਈ ਊਰਜਾ ਦੀ ਲੋੜ ਹੁੰਦੀ ਹੈ ਅਤੇ ਇਹ ਊਰਜਾ ਸਾਨੂੰ ਭੋਜਨ ਤੋਂ ਹੀ ਪ੍ਰਾਪਤ ਹੁੰਦੀ ਹੈ । ਪਾਣੀ ਸਰੀਰ ਦਾ ਤਾਪਮਾਨ ਨਿਯਮਿਤ ਰੱਖਣ ਲਈ ਅਤਿ ਮਹੱਤਵਪੂਰਨ ਹੈ ।
(vi) ਮਨੋਵਿਗਿਆਨਿਕ ਕੰਮ – ਸਰੀਰਕ ਕੰਮਾਂ ਤੋਂ ਇਲਾਵਾ ਭੋਜਨ ਮਨੋਵਿਗਿਆਨਿਕ ਕੰਮ ਵੀ ਕਰਦਾ ਹੈ ਇਸ ਰਾਹੀਂ ਕਈ ਭਾਵਨਾਤਮਕ ਲੋੜਾਂ ਦੀ ਪੂਰਤੀ ਹੁੰਦੀ ਹੈ । ਭੋਜਨ ਦੇ ਪੌਸ਼ਟਿਕ ਹੋਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਉਹ ਪੂਰਨ ਸੰਤੁਸ਼ਟੀ ਪ੍ਰਦਾਨ ਕਰੇ । ਇਸ ਤੋਂ ਇਲਾਵਾ ਘਰ ਵਿਚ ਜਦੋਂ ਗ੍ਰਹਿਣੀ ਪਰਿਵਾਰ ਜਾਂ ਮਹਿਮਾਨਾਂ ਨੂੰ ਵਧੀਆ ਭੋਜਨ ਪਰੋਸਦੀ ਹੈ ਤਾਂ ਸਿੱਟੇ ਵਜੋਂ ਉਸ ਦੀ ਪ੍ਰਸੰਸਾ ਕਰਦੇ ਹਨ ਅਤੇ ਗ੍ਰਹਿਣੀ ਨੂੰ ਪ੍ਰਸੰਸਾ ਤੋਂ ਆਨੰਦ ਪ੍ਰਾਪਤ ਹੁੰਦਾ ਹੈ, ਜੋ ਉਸ ਦੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ।
(vii) ਸਮਾਜਿਕ ਅਤੇ ਧਾਰਮਿਕ ਕੰਮ-ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿਚ ਰਹਿੰਦੇ ਹੋਏ ਉਹ ਆਪਣੇ ਸਮਾਜਿਕ ਸੰਬੰਧ ਸਥਾਪਿਤ ਕਰਨ ਦੇ ਯਤਨ ਕਰਦਾ ਹੈ । ਇਨ੍ਹਾਂ ਸੰਬੰਧਾਂ ਨੂੰ ਸਥਾਪਿਤ ਕਰਨ ਲਈ ਭੋਜਨ ਵੀ ਇਕ ਸਾਧਨ ਵਜੋਂ ਵਰਤਿਆ ਜਾਂਦਾ ਹੈ । ਇਸ ਨੂੰ ਅਨੇਕਾਂ ਖ਼ੁਸ਼ੀਆਂ ਦੇ ਮੌਕਿਆਂ ਤੇ ਪਰੋਸਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਨੂੰ ਘਰ ਵਿਚ ਬੁਲਾਉਣਾ ਜਿਵੇਂ ਕਿਸੇ ਨਵੇਂ ਗੁਆਂਢ ਜਾਂ ਨਵੇਂ ਵਿਆਹੇ ਜੋੜੇ ਨੂੰ ਰੋਟੀ ਤੇ ਜਾਂ ਚਾਹ ਲਈ ਸੱਦ ਕੇ ਉਨ੍ਹਾਂ ਨਾਲ ਮੇਲ-ਜੋਲ ਵਧਾਇਆ ਜਾਂਦਾ ਹੈ । ਧਾਰਮਿਕ ਉਤਸਵਾਂ ਤੇ ਲੰਗਰ ਜਾਂ ਪ੍ਰਸ਼ਾਦ ਵਰਤਾਉਣ ਦੀ ਪ੍ਰਥਾ (ਰੀਤ) ਵੀ ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ । ਇਸ ਤਰ੍ਹਾਂ ਕਿਸੇ ਵਿਅਕਤੀ ਨੂੰ ਸੁਆਗਤ ਦਾ ਅਹਿਸਾਸ ਕਰਵਾਉਣ ਲਈ ਜਾਂ ਰੁਖਸਤ ਕਰਨ ਵੇਲੇ ਵੀ ਉਸ ਨੂੰ ਵਧੀਆ ਭੋਜਨ ਰਾਹੀਂ ਸਨਮਾਨਿਆ ਜਾਂਦਾ ਹੈ । ਸਾਂਝਾ ਭੋਜਨ ਇਕ ਅਜਿਹਾ ਵਾਤਾਵਰਨ ਬਣਾ ਦਿੰਦਾ ਹੈ ਜਿਸ ਵਿਚ ਸਭ ਆਪਸੀ ਭੇਦ-ਭਾਵ ਮਿਟਾ ਕੇ ਇਕੱਠੇ ਬੈਠਦੇ ਹਨ ।
Exam Tips:
a) ਸੱਤ ਕੰਮਾਂ ਦੇ ਸਿਰਲੇਖ (i) ਤੋਂ (vii) ਤੱਕ ਲਿਖੋ ।
b) ਊਰਜਾ ਵਾਲੇ ਹਿੱਸੇ ਵਿਚ ਕੈਲੋਰੀ ਦੇ ਮੁੱਲ ਦਿਓ ।
Question 3: ਭੋਜਨ ਦੇ ਸਰੀਰਕ ਕੰਮ ਕੀ ਹਨ ਅਤੇ ਇਹਨਾਂ ਲਈ ਕਿਹੜੇ-ਕਿਹੜੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੈ।
Answer:
ਭੋਜਨ ਦੇ ਸਰੀਰਕ ਕੰਮ ਇਹ ਹਨ : ਸਰੀਰ ਨੂੰ ਊਰਜਾ ਦੇਣਾ, ਵਾਧਾ ਅਤੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ, ਸਰੀਰਕ ਕਿਰਿਆਵਾਂ ਦਾ ਨਿਯੰਤਰਣ, ਰੋਗਾਂ ਤੋਂ ਬਚਾਅ ਅਤੇ ਤਾਪਮਾਨ ਸੰਤੁਲਿਤ ਰੱਖਣਾ (ਵਿਸਥਾਰ ਲਈ ਪ੍ਰਸ਼ਨ 23 ਦਾ ਉੱਤਰ ਦੇਖੋ) । ਇਨ੍ਹਾਂ ਕੰਮਾਂ ਲਈ ਲੋੜੀਂਦੇ ਭੋਜਨ ਸਮੂਹ ਅਤੇ ਪੌਸ਼ਟਿਕ ਤੱਤ ਇਸ ਸਾਰਣੀ ਵਿਚ ਦਿੱਤੇ ਹਨ :
| ਭੋਜਨ ਸਮੂਹ | ਪੌਸ਼ਟਿਕ ਤੱਤ | ਕੰਮ |
|---|---|---|
| 1. ਊਰਜਾ ਦੇਣ ਵਾਲੇ ਭੋਜਨ : (i) ਅਨਾਜ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ (ii) ਸ਼ੱਕਰ, ਗੁੜ, ਤੇਲ, ਘਿਓ ਅਤੇ ਮੱਖਣ | ਕਾਰਬੋਹਾਈਡ੍ਰੇਟ ਅਤੇ ਚਰਬੀ | ਊਰਜਾ ਪ੍ਰਦਾਨ ਕਰਨਾ |
| 2. ਸਰੀਰ ਦੀ ਬਣਤਰ ਅਤੇ ਵਾਧੇ ਲਈ ਭੋਜਨ : (i) ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ (ii) ਮਾਸ, ਮੱਛੀ ਅਤੇ ਅੰਡੇ (iii) ਦਾਲਾਂ (iv) ਸੁੱਕੇ ਮੇਵੇ | ਪ੍ਰੋਟੀਨ | ਸਰੀਰ ਦੇ ਵਾਧੇ ਅਤੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ ਕਰਨ ਲਈ |
| 3. ਰੱਖਿਅਕ ਭੋਜਨ : (i) ਪੀਲੇ ਅਤੇ ਸੰਤਰੀ ਰੰਗ ਦੇ ਫਲ (ii) ਹਰੀਆਂ ਸਬਜ਼ੀਆਂ (iii) ਹੋਰ ਫਲ ਅਤੇ ਸਬਜ਼ੀਆਂ | ਵਿਟਾਮਿਨ ਅਤੇ ਖਣਿਜ ਪਦਾਰਥ | ਬਿਮਾਰੀਆਂ ਤੋਂ ਸਰੀਰ ਦੀ ਰੱਖਿਆ ਕਰਨੀ ਅਤੇ ਸਰੀਰਕ ਕਿਰਿਆਵਾਂ ਨੂੰ ਕੰਟਰੋਲ ਕਰਨਾ |
Exam Tips:
a) ਸਾਰਣੀ ਦੇ ਤਿੰਨੋਂ ਕਾਲਮ (ਭੋਜਨ ਸਮੂਹ, ਪੌਸ਼ਟਿਕ ਤੱਤ, ਕੰਮ) ਭਰੋ ।
b) ਉੱਤਰ ਦੇ ਸ਼ੁਰੂ ਵਿਚ ਸਰੀਰਕ ਕੰਮ ਸੰਖੇਪ ਵਿਚ ਗਿਣਾ ਦਿਓ ।
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ – ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਐਸਕੀਮੋ ਵਗੈਰਾ ਦੀ ਮੁੱਖ ਖ਼ੁਰਾਕ ਕੀ ਹੈ ?
Answer:
ਇਹਨਾਂ ਦੀ ਮੁੱਖ ਖ਼ੁਰਾਕ ਮਾਸ, ਮੱਛੀ ਅਤੇ ਅੰਡਾ ਹੈ ।
Exam Tips:
a) ਤਿੰਨੋਂ ਪਦਾਰਥ (ਮਾਸ, ਮੱਛੀ, ਅੰਡਾ) ਲਿਖੋ ।
Question 2: ਜੇ ਠੀਕ ਭੋਜਨ ਨਾ ਖਾਧਾ ਜਾਵੇ ਤਾਂ ਇਸ ਦਾ ਸਾਡੇ ਸਰੀਰ ‘ ਤੇ ਕੀ ਅਸਰ ਹੋਵੇਗਾ ?
Answer:
ਭੋਜਨ ਅਤੇ ਸਿਹਤ ਦਾ ਸਿੱਧਾ ਸੰਬੰਧ ਹੈ । ਜੇ ਠੀਕ ਭੋਜਨ ਨਾ ਖਾਧਾ ਜਾਵੇ ਤਾਂ ਸਾਡੇ ਸਰੀਰ ਦੀ ਰੋਗਾਣੂਆਂ ਨਾਲ ਲੜਨ ਦੀ ਸ਼ਕਤੀ ਵਿਚ ਕਮੀ ਆ ਜਾਂਦੀ ਹੈ । ਜਿਸ ਕਾਰਨ ਸਾਨੂੰ ਕੋਈ ਵੀ ਬਿਮਾਰੀ ਆਸਾਨੀ ਨਾਲ ਹੋ ਸਕਦੀ ਹੈ । ਸਰੀਰ ਦੀ ਕੰਮ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ ।
Exam Tips:
a) ਦੋ ਅਸਰ ਲਿਖੋ : ਰੋਗ-ਰੋਕੂ ਸ਼ਕਤੀ ਘਟਣੀ ਅਤੇ ਕੰਮ ਕਰਨ ਦੀ ਸਮਰੱਥਾ ਘਟਣੀ ।
Question 3: ਦੁੱਧ ਦੇ ਪੌਸ਼ਟਿਕ ਗੁਣਾਂ ਦੇ ਕੀ ਕਾਰਨ ਹਨ ?
Answer:
ਦੁੱਧ ਵਿਚ ਪ੍ਰੋਟੀਨ, ਵਿਟਾਮਿਨ ਅਤੇ ਕੈਲਸ਼ੀਅਮ ਹੁੰਦਾ ਹੈ, ਜਿਸ ਕਾਰਨ ਇਸ ਵਿਚ ਪੌਸ਼ਟਿਕ ਗੁਣ ਹੁੰਦੇ ਹਨ ।
Exam Tips:
a) ਤਿੰਨ ਤੱਤ (ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ) ਲਿਖੋ ।
Question 4: ਭੋਜਨ ਕਿਸ ਨੂੰ ਕਿਹਾ ਜਾਂਦਾ ਹੈ ?
Answer:
ਜਿਸ ਖਾਧ ਪਦਾਰਥ ਨੂੰ ਖਾਣ ਨਾਲ ਸਰੀਰ ਨੂੰ ਊਰਜਾ ਅਤੇ ਸ਼ਕਤੀ ਮਿਲਦੀ ਹੈ, ਉਸ ਨੂੰ ਭੋਜਨ ਕਿਹਾ ਜਾਂਦਾ ਹੈ ।
Exam Tips:
a) ਭੋਜਨ ਦੀ ਪਰਿਭਾਸ਼ਾ ਵਿਚ ਊਰਜਾ ਅਤੇ ਸ਼ਕਤੀ ਦਾ ਜ਼ਿਕਰ ਕਰੋ ।
Question 5: ਪੌਸ਼ਟਿਕ ਤੱਤ ਕੀ ਹਨ ?
Answer:
ਭੋਜਨ ਵਿਚਲੇ ਰਸਾਇਣਿਕ ਤੱਤਾਂ ਦੇ ਮਿਸ਼ਰਨ ਨੂੰ ਪੌਸ਼ਟਿਕ ਤੱਤ ਕਿਹਾ ਜਾਂਦਾ ਹੈ ।
Exam Tips:
a) “ਰਸਾਇਣਿਕ ਤੱਤਾਂ ਦਾ ਮਿਸ਼ਰਨ” ਸ਼ਬਦ ਲਿਖੋ ।
Question 6: ਕਿਹੜੇ ਭੋਜਨ ਪਦਾਰਥਾਂ ਤੋਂ ਸਰੀਰ ਨੂੰ ਊਰਜਾ ਪ੍ਰਾਪਤ ਹੁੰਦੀ ਹੈ ?
Answer:
ਅਨਾਜ, ਸ਼ੱਕਰ, ਗੁੜ, ਤੇਲ, ਘਿਓ, ਮੇਵੇ ਅਤੇ ਚਰਬੀ ਯੁਕਤ ਪਦਾਰਥਾਂ ਤੋਂ ਸਰੀਰ ਨੂੰ ਊਰਜਾ ਮਿਲਦੀ ਹੈ । (ਪਾਠ-ਪੁਸਤਕ ਅਨੁਸਾਰ ਦਾਲਾਂ ਦਾ ਵੀ ਜ਼ਿਕਰ ਹੈ, ਪਰ ਦਾਲਾਂ ਮੁੱਖ ਤੌਰ ’ਤੇ ਪ੍ਰੋਟੀਨ ਦਾ ਸਰੋਤ ਹਨ ।)
Exam Tips:
a) ਸਰੋਤ ਦੋ ਵਰਗਾਂ ਵਿਚ ਦਿਓ : ਕਾਰਬੋਹਾਈਡ੍ਰੇਟ ਵਾਲੇ ਅਤੇ ਚਰਬੀ ਵਾਲੇ ।
Question 7: ਸਰੀਰ ਦੇ ਨਿਰਮਾਣ ਲਈ ਕਿਹੜੇ ਭੋਜਨ ਪਦਾਰਥ ਜ਼ਰੂਰੀ ਹਨ ?
Answer:
ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਸਾਬਤ ਦਾਲਾਂ, ਮਾਸ, ਅੰਡੇ ਆਦਿ ।
Exam Tips:
a) ਪ੍ਰੋਟੀਨ ਵਾਲੇ ਪਦਾਰਥ ਲਿਖੋ ।
Question 8: ਕਿਹੜੇ ਭੋਜਨ ਪਦਾਰਥ ਸਰੀਰ ਨੂੰ ਸੁਰੱਖਿਅਤ ਰੱਖਦੇ ਹਨ ?
Answer:
ਫਲ, ਸਬਜ਼ੀਆਂ ਅਤੇ ਪਾਣੀ ਸਰੀਰ ਨੂੰ ਸੁਰੱਖਿਅਤ ਰੱਖਦੇ ਹਨ ।
Exam Tips:
a) ਇਹ ਰੱਖਿਅਕ ਭੋਜਨ ਹਨ ; ਵਿਟਾਮਿਨ ਅਤੇ ਖਣਿਜਾਂ ਦਾ ਜ਼ਿਕਰ ਕਰੋ ।
Question 9: ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤਾਂ ਦੇ ਨਾਂ ਲਿਖੋ ।
Answer:
ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਵਿਟਾਮਿਨ, ਖਣਿਜ ਪਦਾਰਥ, ਫੋਕ ਅਤੇ ਪਾਣੀ ਲੋੜੀਂਦੇ ਪੌਸ਼ਟਿਕ ਤੱਤ ਹਨ ।
Exam Tips:
a) ਸੱਤੇ ਨਾਂ ਲਿਖੋ ।
Question 10: ਪੋਸ਼ਣ ਕੀ ਹੁੰਦਾ ਹੈ ?
Answer:
ਇਹ ਇਕ ਅਜਿਹੀ ਪ੍ਰਸਥਿਤੀ ਹੈ ਜੋ ਸਰੀਰ ਨੂੰ ਵਿਕਸਿਤ ਕਰਦੀ ਅਤੇ ਬਣਾਈ ਰੱਖਦੀ ਹੈ ।
Exam Tips:
a) ਛੋਟੀ ਪਰਿਭਾਸ਼ਾ ਕਾਫ਼ੀ ਹੈ ।
Question 11: ਭੋਜਨ ਸਰੀਰ ਲਈ ਕੀ ਕੰਮ ਕਰਦਾ ਹੈ ?
Answer:
1. ਸਰੀਰਕ ਕਿਰਿਆਵਾਂ ਨੂੰ ਚਾਲੂ ਅਤੇ ਅਰੋਗ ਰੱਖਦਾ ਹੈ ।
2. ਮਨੋਵਿਗਿਆਨਿਕ ਕੰਮ ।
3. ਸਮਾਜਿਕ ਕੰਮ ।
Exam Tips:
a) ਤਿੰਨੋਂ ਕੰਮ ਸੰਖੇਪ ਵਿਚ ਲਿਖੋ ।
Question 12: ਸਰੀਰ ਵਿਚ ਊਰਜਾ ਕਿਵੇਂ ਪੈਦਾ ਹੁੰਦੀ ਹੈ ?
Answer:
ਸਰੀਰ ਵਿਚ ਊਰਜਾ ਕਾਰਬਨ ਯੌਗਿਕਾਂ ਦੇ ਆਕਸੀਕਰਨ ਨਾਲ ਪੈਦਾ ਹੁੰਦੀ ਹੈ ।
Exam Tips:
a) “ਆਕਸੀਕਰਨ” ਸ਼ਬਦ ਵਰਤੋ ।
Question 13: ਕਿਹੜੇ ਪੌਸ਼ਟਿਕ ਤੱਤਾਂ ਤੋਂ ਊਰਜਾ ਪੈਦਾ ਹੁੰਦੀ ਹੈ ?
Answer:
ਕਾਰਬੋਹਾਈਡ੍ਰੇਟਸ, ਚਰਬੀ ਅਤੇ ਪ੍ਰੋਟੀਨ ਤੋਂ ਊਰਜਾ ਪੈਦਾ ਹੁੰਦੀ ਹੈ ।
Exam Tips:
a) ਤਿੰਨੋਂ ਤੱਤਾਂ ਦੇ ਨਾਂ ਲਿਖੋ ।
Question 14: ਸਰੀਰ ਵਿਚ ਕਿਹੜੇ ਤੱਤ ਘੱਟ ਮਾਤਰਾ ਵਿਚ ਲੋੜੀਂਦੇ ਹਨ ?
Answer:
ਕੈਲਸ਼ੀਅਮ, ਮੈਗਨੀਸ਼ੀਅਮ, ਤਾਂਬਾ, ਆਇਓਡੀਨ, ਜ਼ਿੰਕ, ਵਿਟਾਮਿਨ ਆਦਿ ਸਰੀਰ ਨੂੰ ਘੱਟ ਮਾਤਰਾ ਵਿਚ ਲੋੜੀਂਦੇ ਹਨ ।
Exam Tips:
a) ਦੋ-ਤਿੰਨ ਉਦਾਹਰਨਾਂ ਕਾਫ਼ੀ ਹਨ ।
b) ਪਾਠ-ਪੁਸਤਕ ਅਨੁਸਾਰ ਕੈਲਸ਼ੀਅਮ ਇੱਥੇ ਘੱਟ ਮਾਤਰਾ ਵਾਲੇ ਤੱਤਾਂ ਵਿਚ ਗਿਣਿਆ ਗਿਆ ਹੈ, ਜਦੋਂ ਕਿ ਅਗਲੇ ਪ੍ਰਸ਼ਨ ਵਿਚ ਇਹ 1200 ਗ੍ਰਾਮ ਦੱਸਿਆ ਹੈ ; ਪ੍ਰੀਖਿਆ ਵਿਚ ਪਾਠ-ਪੁਸਤਕ ਵਾਲਾ ਉੱਤਰ ਹੀ ਲਿਖੋ ।
Question 15: ਇਕ 65 ਕਿਲੋ ਆਦਮੀ ਦੇ ਸਰੀਰ ਵਿਚ ਪਾਣੀ, ਪ੍ਰੋਟੀਨ, ਕੈਲਸ਼ੀਅਮ, ਤਾਂਬਾ ਅਤੇ ਥਾਇਆਮੀਨ ਦੀ ਕਿੰਨੀ ਮਾਤਰਾ ਹੁੰਦੀ ਹੈ ?
Answer:
ਪਾਣੀ – 40 ਕਿਲੋ ਗ੍ਰਾਮ ਪ੍ਰੋਟੀਨ – 11 ਕਿਲੋ ਗ੍ਰਾਮ ਕੈਲਸ਼ੀਅਮ – 1200 ਗ੍ਰਾਮ ਤਾਂਬਾ – 100-150 ਮਿਲੀਗ੍ਰਾਮ ਥਾਇਆਮੀਨ – 25 ਮਿਲੀਗ੍ਰਾਮ
Exam Tips:
a) ਮਾਤਰਾਵਾਂ ਨਾਲ ਇਕਾਈਆਂ (ਕਿਲੋ ਗ੍ਰਾਮ, ਗ੍ਰਾਮ, ਮਿਲੀਗ੍ਰਾਮ) ਜ਼ਰੂਰ ਲਿਖੋ ।
b) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ ; ਪ੍ਰਸ਼ਨ ਅਨੁਸਾਰ ਹੀ ਉੱਤਰ ਦਿਓ ।
Question 16: 65 ਕਿਲੋ ਦੇ ਆਦਮੀ ਦੇ ਸਰੀਰ ਵਿਚ ਚਰਬੀ, ਲੋਹਾ, ਆਇਓਡੀਨ ਅਤੇ ਵਿਟਾਮਿਨ ਸੀ ਕਿੰਨੀ ਮਾਤਰਾ ਵਿਚ ਹੁੰਦੇ ਹਨ ?
Answer:
ਚਰਬੀ – 9 ਕਿਲੋ ਗ੍ਰਾਮ
ਲੋਹਾ – 3-4 ਗ੍ਰਾਮ
ਆਇਓਡੀਨ – 25-50 ਮਿਲੀਗ੍ਰਾਮ
ਵਿਟਾਮਿਨ – 5 ਗ੍ਰਾਮ (ਪਾਠ-ਪੁਸਤਕ ਅਨੁਸਾਰ)
Exam Tips:
a) ਮਾਤਰਾਵਾਂ ਨਾਲ ਇਕਾਈਆਂ ਜ਼ਰੂਰ ਲਿਖੋ ।
b) ਪਾਠ-ਪੁਸਤਕ ਅਨੁਸਾਰ ਵਿਟਾਮਿਨਾਂ ਦੀ ਕੁੱਲ ਮਾਤਰਾ 5 ਗ੍ਰਾਮ ਦਿੱਤੀ ਗਈ ਹੈ ।
Question 17: ਸਾਡੇ ਸਰੀਰ ਵਿਚ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਹੈ ?
Answer:
ਸਾਡੇ ਸਰੀਰ ਵਿਚ ਪਾਣੀ 70% ਹੁੰਦਾ ਹੈ ।
Exam Tips:
a) ਪ੍ਰਤੀਸ਼ਤ (70%) ਲਿਖੋ ; ਪਾਠ-ਪੁਸਤਕ ਅਨੁਸਾਰ ਸਰੀਰ ਦਾ ਵੱਡਾ ਭਾਗ ਪਾਣੀ ਹੈ ।
Question 18: ਖੂਨ ਬਣਾਉਣ ਲਈ ਕਿਹੜੇ ਤੱਤਾਂ ਦੀ ਲੋੜ ਹੁੰਦੀ ਹੈ ?
Answer:
ਖੂਨ ਬਣਾਉਣ ਲਈ ਲੋਹਾ ਅਤੇ ਪ੍ਰੋਟੀਨ ਦੀ ਲੋੜ ਹੁੰਦੀ ਹੈ ।
Exam Tips:
a) ਦੋਵੇਂ ਤੱਤ (ਲੋਹਾ ਅਤੇ ਪ੍ਰੋਟੀਨ) ਲਿਖੋ ।
Question 19: ਗਰਮੀਆਂ ਵਿਚ ਸਰੀਰ ਦਾ ਤਾਪਮਾਨ ਕਿਵੇਂ ਨਿਯਮਿਤ ਰਹਿੰਦਾ ਹੈ ?
Answer:
ਗਰਮੀਆਂ ਵਿਚ ਪਸੀਨਾ ਆਉਂਦਾ ਹੈ ਅਤੇ ਪਸੀਨੇ ਦੇ ਵਾਸ਼ਪੀਕਰਨ ਨਾਲ ਠੰਡ ਪੈਦਾ ਹੁੰਦੀ ਹੈ । ਇਸ ਨਾਲ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ ।
Exam Tips:
a) “ਪਸੀਨਾ” ਅਤੇ “ਵਾਸ਼ਪੀਕਰਨ” ਸ਼ਬਦ ਲਿਖੋ ।
Question 20: ਸਰਦੀਆਂ ਵਿਚ ਸਰੀਰ ਦਾ ਤਾਪਮਾਨ ਕਿਵੇਂ ਨਿਯਮਿਤ ਰਹਿੰਦਾ ਹੈ ?
Answer:
ਸਰਦੀਆਂ ਵਿਚ ਸਰੀਰ ਰਾਹੀਂ ਕਾਫ਼ੀ ਊਰਜਾ ਪੈਦਾ ਕੀਤੀ ਜਾਂਦੀ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਨਿਯਮਿਤ ਰਹਿੰਦਾ ਹੈ ।
Exam Tips:
a) ਗਰਮੀਆਂ ਵਾਲੇ ਉੱਤਰ ਨਾਲ ਤੁਲਨਾ ਕਰ ਕੇ ਯਾਦ ਰੱਖੋ ।
Question 21: ਮਾਨਸਿਕ ਪੱਖ ਤੋਂ ਕਿਹੜਾ ਵਿਅਕਤੀ ਠੀਕ ਹੁੰਦਾ ਹੈ ?
Answer:
ਮਾਨਸਿਕ ਪੱਖ ਤੋਂ ਉਹ ਵਿਅਕਤੀ ਠੀਕ ਹੁੰਦਾ ਹੈ ਜਿਸ ਨੂੰ –
1. ਆਪਣੀ ਕਾਬਲੀਅਤ ਅਤੇ ਖਾਮੀਆਂ ਬਾਰੇ ਪਤਾ ਹੋਵੇ ।
2. ਜੋ ਚਿੰਤਾ ਜਾਂ ਕਿਸੇ ਕਿਸਮ ਦੇ ਖਿਚਾਉ ਤੋਂ ਮੁਕਤ ਹੋਵੇ ।
3. ਚੌਕਸ ਅਤੇ ਫੁਰਤੀਲਾ ਹੋਵੇ ।
4. ਸਮਝਦਾਰ ਅਤੇ ਸਿੱਖਣ ਵਾਲਾ ਹੋਵੇ ।
Exam Tips:
a) ਚਾਰੇ ਨਿਸ਼ਾਨੀਆਂ ਨੰਬਰ ਲਗਾ ਕੇ ਲਿਖੋ ।
Question 22: ਸਮਾਜਿਕ ਤੌਰ ਤੇ ਸੰਤੁਸ਼ਟ ਵਿਅਕਤੀ ਕੌਣ ਹੁੰਦਾ ਹੈ ?
Answer:
ਸਮਾਜਿਕ ਤੌਰ ਤੇ ਸੰਤੁਸ਼ਟ ਵਿਅਕਤੀ ਉਹ ਹੁੰਦਾ ਹੈ-
1. ਜੋ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਨਾਲ ਲੈ ਕੇ ਵਿਚਰਦਾ ਹੈ ।
2. ਜੋ ਚੰਗੇ ਤੌਰ ਤਰੀਕੇ ਤੇ ਸ਼ਿਸ਼ਟਾਚਾਰ ਅਪਣਾਉਂਦਾ ਹੈ ।
3. ਜੋ ਦੂਜਿਆਂ ਦੀ ਮੱਦਦ ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਹੈ ।
4. ਜੋ ਸਮਾਜ ਅਤੇ ਪਰਿਵਾਰ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਾ ਹੈ ।
Exam Tips:
a) ਚਾਰੇ ਨੁਕਤੇ ਨੰਬਰ ਲਗਾ ਕੇ ਲਿਖੋ ।
Question 23: ਵਿਟਾਮਿਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ, ਵਿਸਥਾਰਪੂਰਵਕ ਦੱਸੋ ।
Answer:
ਵਿਟਾਮਿਨ ਦੋ ਤਰ੍ਹਾਂ ਦੇ ਹੁੰਦੇ ਹਨ :
1. ਪਾਣੀ ਵਿਚ ਘੁਲਣਸ਼ੀਲ ਵਿਟਾਮਿਨ – ‘ਸੀ’ ਅਤੇ ‘ਬੀ’ ਗਰੁੱਪ ਦੇ ਵਿਟਾਮਿਨ, ਜਿਵੇਂ ਥਾਇਆਮੀਨ, ਰਾਇਬੋਫਲੇਵਿਨ, ਨਿਕੋਟਿਨਿਕ ਅਮਲ, ਪਾਇਰੀਡੌਕਸਿਨ, ਫੋਲਿਕ ਅਮਲ ਅਤੇ ਵਿਟਾਮਿਨ ਬੀ-12 ।
2. ਚਰਬੀ ਵਿਚ ਘੁਲਣਸ਼ੀਲ ਵਿਟਾਮਿਨ – ‘ਏ’, ‘ਡੀ’ ਅਤੇ ‘ਕੇ’ (ਪਾਠ-ਪੁਸਤਕ ਅਨੁਸਾਰ ਇਹ ਤਿੰਨ ਦਿੱਤੇ ਹਨ ; ਵਿਟਾਮਿਨ ‘ਈ’ ਵੀ ਚਰਬੀ ਵਿਚ ਘੁਲਣਸ਼ੀਲ ਹੈ) ।
Exam Tips:
a) ਦੋਵੇਂ ਕਿਸਮਾਂ ਦੇ ਵਿਟਾਮਿਨ ਸਿਰਲੇਖ ਸਮੇਤ ਲਿਖੋ ।
b) ਪਾਣੀ ਵਿਚ ਘੁਲਣਸ਼ੀਲ : ਬੀ ਗਰੁੱਪ ਅਤੇ ਸੀ ; ਚਰਬੀ ਵਿਚ ਘੁਲਣਸ਼ੀਲ : ਏ, ਡੀ, ਈ, ਕੇ ।
Question 24: ਸਭ ਤੋਂ ਵੱਧ ਪ੍ਰੋਟੀਨ, ਚਰਬੀ, ਖਣਿਜ ਪਦਾਰਥ, ਕਾਰਬੋਹਾਈਡ੍ਰੇਟ, ਕੈਲਸ਼ੀਅਮ, ਲੋਹਾ ਅਤੇ ਊਰਜਾ ਕਿਹੜੇ ਭੋਜਨ ਪਦਾਰਥਾਂ ਵਿਚ ਹੁੰਦੇ ਹਨ ?
Answer:
ਪ੍ਰੋਟੀਨ – ਸੋਇਆਬੀਨ (43.2 ਗ੍ਰਾਮ) ਚਰਬੀ – ਮੱਖਣ (81 ਗ੍ਰਾਮ) ਖਣਿਜ ਪਦਾਰਥ – ਸੋਇਆਬੀਨ (4.6 ਗ੍ਰਾਮ) ਕਾਰਬੋਹਾਈਡ੍ਰੇਟ – ਗੁੜ (95 ਗ੍ਰਾਮ) ਕੈਲਸ਼ੀਅਮ – ਖੋਆ (956 ਮਿਲੀਗ੍ਰਾਮ) ਲੋਹਾ – ਸਰੋਂ (16.3 ਮਿਲੀਗ੍ਰਾਮ) ਊਰਜਾ – ਮੱਖਣ (729 ਕਿਲੋ ਕੈਲੋਰੀ) ਇਹ ਮਾਤਰਾ 100 ਗ੍ਰਾਮ ਭੋਜਨ ਪਦਾਰਥ ਲਈ ਹਨ ।
Exam Tips:
a) ਹਰ ਤੱਤ ਦੇ ਸਾਹਮਣੇ ਪਦਾਰਥ ਅਤੇ ਮਾਤਰਾ ਲਿਖੋ ।
b) ਅੰਤ ਵਿਚ ਲਿਖੋ ਕਿ ਮਾਤਰਾ 100 ਗ੍ਰਾਮ ਭੋਜਨ ਲਈ ਹੈ ।
c) ਪਾਠ-ਪੁਸਤਕ ਅਨੁਸਾਰ ਅੰਕੜੇ ਯਾਦ ਰੱਖੋ ।
Question 25: ਪਾਣੀ ਦਾ ਸਰੀਰ ਵਿੱਚ ਕੰਮ ਦੱਸੋ ।
Answer:
ਪਾਣੀ ਦੇ ਕੰਮ :
1. ਪਾਣੀ ਵੱਖ-ਵੱਖ ਪਦਾਰਥਾਂ (ਜਿਵੇਂ ਹਾਰਮੋਨ ਆਦਿ) ਨੂੰ ਸਰੀਰ ਵਿਚ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦਾ ਹੈ ।
2. ਪਾਣੀ ਸਰੀਰ ਦੇ ਤਾਪਮਾਨ ਨੂੰ ਨਿਯਮਿਤ ਕਰਦਾ ਹੈ ।
Exam Tips:
a) ਦੋ ਕੰਮ ਲਿਖੋ : ਪਦਾਰਥਾਂ ਦੀ ਢੋਆ-ਢੁਆਈ ਅਤੇ ਤਾਪਮਾਨ ਦਾ ਨਿਯਮਨ ।
ਖ਼ਾਲੀ ਥਾਂ ਭਰੋ
Question 1: ਸਰੀਰ ਵਿਚ …………………….. % ਖਣਿਜ ਪਦਾਰਥ ਹੁੰਦੇ ਹਨ ।
Answer:
4%
Exam Tips:
a) ਸਰੀਰ ਵਿਚ ਖਣਿਜ ਲਗਭਗ 4% ਹੁੰਦੇ ਹਨ ।
Question 2: ਪਾਣੀ ਸਰੀਰ ਦੇ ……………………… ਨੂੰ ਨਿਯਮਿਤ ਕਰਦਾ ਹੈ ।
Answer:
ਤਾਪਮਾਨ
Exam Tips:
a) ਪਸੀਨੇ ਦੇ ਵਾਸ਼ਪੀਕਰਨ ਨਾਲ ਤਾਪਮਾਨ ਕਾਬੂ ਵਿਚ ਰਹਿੰਦਾ ਹੈ ।
Question 3: ਊਰਜਾ ਨੂੰ ………………………… ਵਿਚ ਮਾਪਿਆ ਜਾਂਦਾ ਹੈ ।
Answer:
ਕਿਲੋ ਕੈਲੋਰੀ
Exam Tips:
a) ਪੋਸ਼ਣ ਵਿਗਿਆਨ ਵਿਚ ਇਸ ਨੂੰ ਸੰਖੇਪ ਵਿਚ “ਕੈਲੋਰੀ” ਵੀ ਕਿਹਾ ਜਾਂਦਾ ਹੈ ।
Question 4: ਰਕਤ ਵਿਚ ……………………….. ਪਾਣੀ ਹੁੰਦਾ ਹੈ ।
Answer:
90%
Exam Tips:
a) ਸਰੀਰ ਵਿਚ ਪਾਣੀ 70% ਅਤੇ ਖੂਨ ਵਿਚ 90% ਹੁੰਦਾ ਹੈ — ਦੋਵੇਂ ਅੰਕੜੇ ਯਾਦ ਰੱਖੋ ।
Question 5: ਰਾਇਬੋਫਲੇਵਿਨ …………………….. ਵਿਚ ਘੁਲਣਸ਼ੀਲ ਹੈ ।
Answer:
ਪਾਣੀ
Exam Tips:
a) ਬੀ ਗਰੁੱਪ ਦੇ ਸਾਰੇ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਹਨ ।
ਇਕ ਸ਼ਬਦ ਵਿਚ ਉੱਤਰ ਦਿਓ
Question 1: ਇਕ 65 ਕਿਲੋ ਗ੍ਰਾਮ ਭਾਰ ਵਾਲੇ ਪੁਰਸ਼ ਦੇ ਸਰੀਰ ਵਿਚ ਕਿੰਨਾ ਪ੍ਰੋਟੀਨ ਹੁੰਦਾ ਹੈ ?
Answer:
11 ਕਿਲੋ ਗ੍ਰਾਮ ।
Exam Tips:
a) ਇਕਾਈ ਜ਼ਰੂਰ ਲਿਖੋ ।
Question 2: ਸਾਡੇ ਸਰੀਰ ਵਿਚ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ?
Answer:
70%
Exam Tips:
a) ਪਾਠ-ਪੁਸਤਕ ਅਨੁਸਾਰ ਸਰੀਰ ਵਿਚ ਪਾਣੀ 70% ਹੈ ।
Question 3: ਕਾਰਬੋਜ਼ ਅਤੇ ਵਸਾ ਦਾ ਕੀ ਕੰਮ ਹੈ ?
Answer:
ਊਰਜਾ ਪ੍ਰਦਾਨ ਕਰਨਾ ।
Exam Tips:
a) ਇਹ ਊਰਜਾ ਦੇਣ ਵਾਲੇ ਭੋਜਨ ਹਨ ।
Question 4: ਵਸਾ ਵਿਚ ਘੁਲਣਸ਼ੀਲ ਇਕ ਵਿਟਾਮਿਨ ਦੱਸੋ ।
Answer:
ਵਿਟਾਮਿਨ ਏ ।
Exam Tips:
a) ਹੋਰ ਵਿਕਲਪ : ਡੀ, ਈ, ਕੇ ।
Question 5: ਵਿਟਾਮਿਨ ਅਤੇ ਖਣਿਜ ਪਦਾਰਥਾਂ ਨੂੰ ਕਿਹੋ ਜਿਹਾ ਤੱਤ ਕਿਹਾ ਜਾਂਦਾ ਹੈ ?
Answer:
ਰੱਖਿਅਕ ਤੱਤ ।
Exam Tips:
a) ਇਹ ਬਿਮਾਰੀਆਂ ਤੋਂ ਸਰੀਰ ਦੀ ਰੱਖਿਆ ਕਰਦੇ ਹਨ ।
ਠੀਕ/ਗਲਤ ਦੱਸੋ
Question 1: ਸਾਡੇ ਸਰੀਰ ਵਿਚ ਪਾਣੀ ਹੁੰਦਾ ਹੈ । (ਠੀਕ ਜਾਂ ਗਲਤ ਲਿਖੋ)
Answer:
ਠੀਕ ।
Exam Tips:
a) ਸਰੀਰ ਦਾ ਵੱਡਾ ਹਿੱਸਾ ਪਾਣੀ ਹੈ ।
Question 2: ਵਿਟਾਮਿਨ ਬੀ ਪਾਣੀ ਵਿਚ ਅਘੁਲਣਸ਼ੀਲ ਹੈ । (ਠੀਕ ਜਾਂ ਗਲਤ ਲਿਖੋ)
Answer:
ਗਲਤ । ਵਿਟਾਮਿਨ ਬੀ ਪਾਣੀ ਵਿਚ ਘੁਲਣਸ਼ੀਲ ਹੈ ।
Exam Tips:
a) ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਏ, ਡੀ, ਈ, ਕੇ ਹਨ ।
Question 3: ਦੁੱਧ ਵਿਚ ਪ੍ਰੋਟੀਨ, ਵਿਟਾਮਿਨ ਤੇ ਕੈਲਸ਼ੀਅਮ ਹੁੰਦਾ ਹੈ । (ਠੀਕ ਜਾਂ ਗਲਤ ਲਿਖੋ)
Answer:
ਠੀਕ ।
Exam Tips:
a) ਇਸੇ ਕਰਕੇ ਦੁੱਧ ਨੂੰ ਪੌਸ਼ਟਿਕ ਭੋਜਨ ਕਿਹਾ ਜਾਂਦਾ ਹੈ ।
Question 4: ਪਾਣੀ ਤੋਂ ਸਰੀਰ ਨੂੰ ਊਰਜਾ ਪ੍ਰਾਪਤ ਹੁੰਦੀ ਹੈ । (ਠੀਕ ਜਾਂ ਗਲਤ ਲਿਖੋ)
Answer:
ਗਲਤ । ਪਾਣੀ ਵਿਚ ਕੋਈ ਕੈਲੋਰੀ ਨਹੀਂ ਹੁੰਦੀ ।
Exam Tips:
a) ਊਰਜਾ ਕਾਰਬੋਹਾਈਡ੍ਰੇਟ, ਚਰਬੀ ਅਤੇ ਪ੍ਰੋਟੀਨ ਤੋਂ ਮਿਲਦੀ ਹੈ ।
Question 5: ਪ੍ਰੋਟੀਨ ਸਰੀਰ ਦੀ ਮੁਰੰਮਤ ਕਰਨ ਦੇ ਕੰਮ ਆਉਂਦਾ ਹੈ । (ਠੀਕ ਜਾਂ ਗਲਤ ਲਿਖੋ)
Answer:
ਠੀਕ ।
Exam Tips:
a) ਪ੍ਰੋਟੀਨ ਨੂੰ ਸਰੀਰ ਦਾ ਨਿਰਮਾਣ ਕਰਨ ਵਾਲਾ ਤੱਤ ਕਿਹਾ ਜਾਂਦਾ ਹੈ ।
Question 6: ਖਣਿਜ ਪਦਾਰਥ ਤੇ ਵਿਟਾਮਿਨ ਰੱਖਿਅਕ ਭੋਜਨ ਹਨ । (ਠੀਕ ਜਾਂ ਗਲਤ ਲਿਖੋ)
Answer:
ਠੀਕ ।
Exam Tips:
a) ਇਹ ਬਿਮਾਰੀਆਂ ਤੋਂ ਬਚਾਉਂਦੇ ਹਨ ।
ਬਹੁ-ਵਿਕਲਪੀ ਪ੍ਰਸ਼ਨ
Question 1: ਸਿਹਤਮੰਦ ਵਿਅਕਤੀ ਲਈ ਠੀਕ ਤੱਥ ਨਹੀਂ ਹੈ –
(A) ਸਰੀਰ ਸੁਡੌਲ ਹੁੰਦਾ ਹੈ
(B) ਭੁੱਖ ਅਤੇ ਨੀਂਦ ਘੱਟ ਹੁੰਦੀ ਹੈ
(C) ਭਾਰ, ਉਮਰ ਅਤੇ ਕੱਦ ਅਨੁਸਾਰ ਹੁੰਦਾ ਹੈ
(D) ਸਾਰੇ ਠੀਕ
Answer:
(B) ਭੁੱਖ ਅਤੇ ਨੀਂਦ ਘੱਟ ਹੁੰਦੀ ਹੈ ।
Exam Tips:
a) ਪ੍ਰਸ਼ਨ ਵਿਚ “ਨਹੀਂ” ਸ਼ਬਦ ਧਿਆਨ ਨਾਲ ਪੜ੍ਹੋ ; ਸਿਹਤਮੰਦ ਵਿਅਕਤੀ ਦੀ ਭੁੱਖ ਅਤੇ ਨੀਂਦ ਠੀਕ ਹੁੰਦੀ ਹੈ ।
Question 2: ਠੀਕ ਤੱਥ ਹਨ –
(A) ਸਰੀਰ ਵਿਚ 4% ਖਣਿਜ ਪਦਾਰਥ ਹੁੰਦੇ ਹਨ
(B) ਇਕ ਗ੍ਰਾਮ ਚਰਬੀ ਵਿਚ 9 ਕੈਲੋਰੀ ਊਰਜਾ ਹੁੰਦੀ ਹੈ
(C) ਸੋਇਆਬੀਨ ਵਿਚ ਵਧੇਰੇ ਪ੍ਰੋਟੀਨ ਹੁੰਦਾ ਹੈ
(D) ਸਾਰੇ ਠੀਕ
Answer:
(D) ਸਾਰੇ ਠੀਕ ।
Exam Tips:
a) ਹਰ ਕਥਨ ਨੂੰ ਵੱਖ-ਵੱਖ ਜਾਂਚੋ ; ਤਿੰਨੋਂ ਕਥਨ ਪਾਠ ਅਨੁਸਾਰ ਠੀਕ ਹਨ ।
Question 3: ਸਰੀਰ ਵਿਚ ……………….. ਅਤੇ ਖੂਨ ਵਿਚ ……………….. ਪਾਣੀ ਹੁੰਦਾ ਹੈ ।
(A) 70%, 90%
(B) 90%, 70%
(C) 100%, 100%
(D) 70%, 20%
Answer:
(A) 70%, 90%
Exam Tips:
a) ਸਰੀਰ ਵਿਚ 70% ਅਤੇ ਖੂਨ ਵਿਚ 90% — ਕ੍ਰਮ ਨਾ ਉਲਟਾਓ ।
Free study material for Home Science
Home Science Class 9 Curriculum Solutions: Punjabi Medium Chapter 07 ਭੋਜਨ, ਕੰਮ ਅਤੇ ਪੋਸ਼ਣ
Chapter Exercise Answers for Class 9 Home Science
Access structured Punjab Board textbook solutions for Punjabi Medium Chapter 07 ਭੋਜਨ, ਕੰਮ ਅਤੇ ਪੋਸ਼ਣ. Designed in alignment with the latest academic curriculum for Class 9 Home Science, these answers cover all end-of-chapter exercises to support daily learning and homework completion.
Detailed Answer Guides for Punjabi Medium Chapter 07 ਭੋਜਨ, ਕੰਮ ਅਤੇ ਪੋਸ਼ਣ
Each solution includes detailed reasoning to foster genuine comprehension of Punjabi Medium Chapter 07 ਭੋਜਨ, ਕੰਮ ਅਤੇ ਪੋਸ਼ਣ concepts. Reviewing these step-by-step breakdowns allows learners to master both analytical and descriptive questions expected in school evaluations.
Complete Preparation Kit for Class 9 Exams
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 9 Home Science.
FAQs
The complete and updated PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ is available for free on StudiesToday.com. These solutions for Class 9 Home Science are as per latest Punjab Board curriculum.
Yes, our experts have revised the PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ will help students to get full marks in the theory paper.
Yes, we provide bilingual support for Class 9 Home Science. You can access PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ in both English and Hindi medium.
Yes, you can download the entire PSEB 9th Class Home Science Solutions Chapter 7 ਭੋਜਨ, ਕੰਮ ਅਤੇ ਪੋਸ਼ਣ in printable PDF format for offline study on any device.