Official Punjab Board Solutions for Class 9 Home Science: Punjabi Medium Chapter 08 ਭੋਜਨ ਪਕਾਉਣਾ
Explore reliable textbook solutions for Punjabi Medium Chapter 08 ਭੋਜਨ ਪਕਾਉਣਾ tailored for Class 9 learners. Utilizing these Home Science answers ensures thorough preparation and strengthens foundational knowledge before final Punjab Board evaluations.
Chapter-wise Solutions for Home Science: Punjabi Medium Chapter 08 ਭੋਜਨ ਪਕਾਉਣਾ
View or download the dedicated Punjabi Medium Chapter 08 ਭੋਜਨ ਪਕਾਉਣਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Home Science.
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ – ਵਸਤੂਨਿਸ਼ਠ ਪ੍ਰਸ਼ਨ
Question 1: ਖਾਣਾ ਪਕਾਉਣਾ ਕਿਉਂ ਜ਼ਰੂਰੀ ਹੈ ? ਕੋਈ ਇੱਕ ਕਾਰਨ ਦਿਓ ।
Answer:
ਭੋਜਨ ਨੂੰ ਪਚਣਯੋਗ ਬਣਾਉਣ ਲਈ ਇਸ ਨੂੰ ਪਕਾਇਆ ਜਾਂਦਾ ਹੈ। ਭੋਜਨਾਂ ਵਿਚ ਨਿਸ਼ਾਸਤੇ ਦੇ ਕਣਾਂ ਦੇ ਇਰਦ-ਗਿਰਦ ਸੈਲੂਲੋਜ਼ ਦੀ ਸਖ਼ਤ ਤਹਿ ਹੁੰਦੀ ਹੈ ਜਿਸ ਨੂੰ ਸਾਡਾ ਸਰੀਰ ਕਿਸੇ ਵੀ ਤਰ੍ਹਾਂ ਹਜ਼ਮ ਨਹੀਂ ਕਰ ਸਕਦਾ। ਭੋਜਨ ਪਕਾਉਣ ਨਾਲ ਇਹ ਤਹਿ ਟੁੱਟ ਜਾਂਦੀ ਹੈ ਤੇ ਭੋਜਨ ਪਚਣਯੋਗ ਹੋ ਜਾਂਦਾ ਹੈ। ਪੱਕਿਆ ਹੋਇਆ ਭੋਜਨ, ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।
Exam Tips:
a) ਇਕ ਹੀ ਕਾਰਨ ਮੰਗਿਆ ਹੈ : ਭੋਜਨ ਨੂੰ ਪਚਣਯੋਗ ਬਣਾਉਣਾ ।
b) ਸੈਲੂਲੋਜ਼ ਦੀ ਸਖ਼ਤ ਤਹਿ ਟੁੱਟਣ ਦਾ ਜ਼ਿਕਰ ਕਰੋ ।
Question 2: ਇਕ ਹੀ ਭੋਜਨ ਵਿਚ ਪਕਾਉਣ ਨਾਲ ਭਿੰਨਤਾ ਲਿਆਂਦੀ ਜਾ ਸਕਦੀ ਹੈ । ਉਦਾਹਰਨ ਦਿਓ ।
Answer:
ਇਕ ਭੋਜਨ ਪਦਾਰਥ ਨੂੰ ਇਕੋ ਢੰਗ ਨਾਲ ਪਕਾ ਕੇ ਖਾਧਾ ਜਾਵੇ ਤਾਂ ਮਨ ਭਰ ਜਾਂਦਾ ਹੈ । ਇਸ ਲਈ ਇਕੋ ਭੋਜਨ ਪਦਾਰਥ ਨੂੰ ਵੱਖ-ਵੱਖ ਢੰਗਾਂ ਨਾਲ ਪਕਾ ਕੇ ਭਿੰਨਤਾ ਲਿਆਂਦੀ ਜਾ ਸਕਦੀ ਹੈ । ਜਿਵੇਂ – ਆਲੂਆਂ ਦੇ ਪਰਾਂਠੇ, ਆਲੂ ਚਿਪਸ, ਆਲੂ ਦੇ ਪਕੌੜੇ, ਆਲੂ ਚਾਟ ਆਦਿ । ਘੀਏ ਦੀ ਸਬਜ਼ੀ, ਘੀਏ ਦੇ ਕੋਫਤੇ, ਘੀਏ ਦਾ ਰਾਇਤਾ ਆਦਿ ।
Exam Tips:
a) ਇਕੋ ਪਦਾਰਥ ਤੋਂ ਬਣੇ ਦੋ-ਤਿੰਨ ਵੱਖ-ਵੱਖ ਪਕਵਾਨਾਂ ਦੀ ਉਦਾਹਰਨ (ਆਲੂ, ਘੀਆ) ਜ਼ਰੂਰ ਲਿਖੋ ।
Question 3: ਪਕਾਉਣ ਨਾਲ ਕੀਟਾਣੂ ਕਿਵੇਂ ਨਸ਼ਟ ਹੋ ਜਾਂਦੇ ਹਨ ?
Answer:
ਬੈਕਟੀਰੀਆ ਦਾ 40°C ਉੱਪਰ ਵਾਧਾ ਰੁਕ ਜਾਂਦਾ ਹੈ ਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੂਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ । ਇਸੇ ਲਈ ਬਿਮਾਰੀ ਦੀ ਹਾਲਤ ਵਿਚ ਪਾਣੀ ਨੂੰ ਵੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ।
Exam Tips:
a) ਤਾਪਮਾਨ ਦੇ ਅੰਕ (40°C ਅਤੇ 60°C) ਪਾਠ-ਪੁਸਤਕ ਅਨੁਸਾਰ ਲਿਖੋ ।
b) ਪਾਣੀ ਉਬਾਲ ਕੇ ਪੀਣ ਵਾਲੀ ਉਦਾਹਰਨ ਦਿਓ ।
Question 4: ਕੀ ਪਕਾਉਣ ਨਾਲ ਭੋਜਨ ਵੱਧ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ ? ਜੇ ਹਾਂ ਤਾਂ ਕਿਵੇਂ ?
Answer:
ਭੋਜਨ ਪਦਾਰਥਾਂ ਦੇ ਖ਼ਰਾਬ ਹੋਣ ਦਾ ਆਮ ਕਾਰਨ ਬੈਕਟੀਰੀਆ ਜਾਂ ਜਰਮ ਹੁੰਦੇ ਹਨ । ਜਦੋਂ ਭੋਜਨ ਨੂੰ ਪਕਾਇਆ ਜਾਂਦਾ ਹੈ ਤਾਂ ਤਾਪਮਾਨ ਕਾਫ਼ੀ ਵੱਧ ਜਾਂਦਾ ਹੈ ਤੇ ਇੰਨੇ ਤਾਪਮਾਨ ਤੇ ਜਰਮ ਆਦਿ ਖ਼ਤਮ ਹੋ ਜਾਂਦੇ ਹਨ ਤੇ ਭੋਜਨ ਨੂੰ ਵੱਧ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਲਈ ਉਬਲਿਆ ਹੋਇਆ ਦੁੱਧ ਵੱਧ ਸਮੇਂ ਤਕ ਸੁਰੱਖਿਅਤ ਰਹਿੰਦਾ ਹੈ ।
Exam Tips:
a) ਉੱਤਰ ਵਿਚ “ਹਾਂ” ਲਿਖ ਕੇ ਫਿਰ ਕਾਰਨ ਦਿਓ ।
b) ਉਬਲੇ ਹੋਏ ਦੁੱਧ ਦੀ ਉਦਾਹਰਨ ਦਿਓ ।
Question 5: ਪਕਾਉਣ ਨਾਲ ਭੋਜਨ ਦੀ ਪੌਸ਼ਟਿਕਤਾ ਕਿਵੇਂ ਵਧਾਈ ਜਾ ਸਕਦੀ ਹੈ ?
Answer:
ਦੋ ਜਾਂ ਵੱਧ ਭੋਜਨ ਪਦਾਰਥ ਰਲਾ ਕੇ ਪਕਾਏ ਜਾਣ ਨਾਲ ਪੌਸ਼ਟਿਕ ਤੱਤਾਂ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ । ਕਿਉਂਕਿ ਇਕ ਭੋਜਨ ਪਦਾਰਥ ਵਿਚਲੀ ਕਮੀ ਨੂੰ ਦੂਜਾ ਭੋਜਨ ਪਦਾਰਥ ਪੂਰਾ ਕਰਦਾ ਹੈ ।
Exam Tips:
a) ਮੁੱਖ ਗੱਲ : ਇਕ ਭੋਜਨ ਦੀ ਕਮੀ ਦੂਜਾ ਪੂਰੀ ਕਰਦਾ ਹੈ ।
Question 6: ਭੋਜਨ ਪਕਾਉਣ ਦੇ ਢੰਗਾਂ ਦੀ ਵੰਡ ਕਿਸ ਆਧਾਰ ਤੇ ਕੀਤੀ ਜਾਂਦੀ ਹੈ ?
Answer:
ਭੋਜਨ ਨੂੰ ਸਿੱਧੇ ਅੱਗ ਤੇ ਜਾਂ ਤੇਲ ਵਿਚ ਜਾਂ ਪਾਣੀ ਵਿਚ ਪਕਾਇਆ ਜਾ ਸਕਦਾ ਹੈ । ਭੋਜਨ ਪਕਾਉਣ ਦੇ ਢੰਗਾਂ ਦੀ ਵੰਡ ਮਾਧਿਅਮ ਅਨੁਸਾਰ ਕੀਤੀ ਜਾਂਦੀ ਹੈ ।
Exam Tips:
a) ਆਧਾਰ ਦਾ ਨਾਂ (ਮਾਧਿਅਮ) ਸਪੱਸ਼ਟ ਲਿਖੋ ।
Question 7: ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਨਾਮ ਲਿਖੋ ।
Answer:
ਭੋਜਨ ਪਕਾਉਣ ਦੇ ਤਿੰਨ ਢੰਗ ਹਨ-
1. ਸੁੱਕੇ ਸੇਕ ਨਾਲ ਪਕਾਉਣਾ ।
2. ਘਿਓ ਜਾਂ ਤੇਲ ਵਿਚ ਪਕਾਉਣਾ ।
3. ਪਾਣੀ ਜਾਂ ਗਿੱਲੇ ਸੇਕ ਨਾਲ ਪਕਾਉਣਾ । ਇਹਨਾਂ ਵਿਚ ਮੁੱਖ ਅੰਤਰ ਪਕਾਉਣ ਵਾਲੇ ਮਾਧਿਅਮ ਦਾ ਹੈ ।
Exam Tips:
a) ਤਿੰਨੋਂ ਢੰਗਾਂ ਦੇ ਨਾਂ ਨੰਬਰ ਲਗਾ ਕੇ ਲਿਖੋ ।
Question 8: ਬੇਕ ਕਰਨ ਅਤੇ ਸੇਕਣ ਵਿਚ ਕੀ ਅੰਤਰ ਹੈ ?
Answer:
ਸੇਕਣ ਅਤੇ ਬੇਕ ਕਰਨ ਵਿਚ ਅੰਤਰ ਇਸ ਪ੍ਰਕਾਰ ਹਨ :
| ਸੇਕਣਾ | ਬੇਕ ਕਰਨਾ |
|---|---|
| (1) ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਸੇਕਿਆ ਜਾਂਦਾ ਹੈ । | (1) ਇਸ ਵਿਚ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦ ਕਰ ਕੇ ਗਰਮ ਹਵਾ ਨਾਲ ਪਕਾਇਆ ਜਾਂਦਾ ਹੈ । |
| (2) ਸਿੱਧੀ ਤੇਜ਼ ਅੱਗ ਤੇ ਰੱਖ ਕੇ ਸੇਕਣ ਨਾਲ ਭੋਜਨ ਦੀ ਬਾਹਰੀ ਪਰਤ ਸੜ ਜਾਂਦੀ ਹੈ ਤੇ ਕਈ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ । | (2) ਓਵਨ ਬੰਦ ਹੋਣ ਕਰਕੇ ਸਾਰੇ ਪਾਸੇ ਇਕੋ ਜਿਹਾ ਤਾਪਮਾਨ ਹੁੰਦਾ ਹੈ ਤੇ ਵਸਤੂ ਨੂੰ ਹਿਲਾਉਣ ਦੀ ਲੋੜ ਨਹੀਂ ਪੈਂਦੀ । |
Exam Tips:
a) ਸਾਰਣੀ ਵਿਚ ਦੋਵੇਂ ਕਾਲਮ ਬਰਾਬਰ ਭਰੋ ।
b) ਮੁੱਖ ਫ਼ਰਕ : ਸਿੱਧੀ ਅੱਗ ਬਨਾਮ ਬੰਦ ਓਵਨ ਦੀ ਗਰਮ ਹਵਾ ।
Question 9: ਗਿੱਲੇ ਸੇਕ ਨਾਲ ਪਕਾਉਣ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਜਦੋਂ ਭੋਜਨ ਨੂੰ ਨਮੀ ਦੀ ਹੋਂਦ ਵਿਚ ਪਕਾਇਆ ਜਾਂਦਾ ਹੈ ਤਾਂ ਇਸ ਨੂੰ ਗਿੱਲੇ ਸੇਕ ਨਾਲ ਪਕਾਉਣਾ ਕਹਿੰਦੇ ਹਨ। ਇਹ ਕੰਮ ਤਿੰਨ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਉਬਾਲਣਾ, ਮੱਠੀ ਅੱਗ ‘ਤੇ ਥੋੜ੍ਹੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ।
Exam Tips:
a) ਪਰਿਭਾਸ਼ਾ ਵਿਚ “ਨਮੀ ਦੀ ਹੋਂਦ” ਸ਼ਬਦ ਵਰਤੋ ਅਤੇ ਤਿੰਨੋਂ ਢੰਗ ਦੱਸੋ ।
Question 10: ਗਿੱਲੇ ਸੇਕ ਨਾਲ ਪਕਾਉਣ ਦਾ ਸਭ ਤੋਂ ਉੱਤਮ ਤਰੀਕਾ ਕਿਹੜਾ ਹੈ ?
Answer:
ਭਾਫ਼ ਨਾਲ ਪਕਾਉਣ ਦਾ ਢੰਗ ਸਭ ਤੋਂ ਵਧੀਆ ਹੈ।
Exam Tips:
a) ਇਕ ਸਤਰ ਦਾ ਉੱਤਰ ਕਾਫ਼ੀ ਹੈ : ਭਾਫ਼ ਨਾਲ ਪਕਾਉਣਾ ।
Question 11: ਉਬਾਲਣ ਤੇ ਮੱਠੀ ਮੱਠੀ ਅੱਗ ਤੇ ਪਕਾਉਣ ਵਿਚ ਕੀ ਅੰਤਰ ਹੈ ?
Answer:
ਉਬਾਲਣ ਅਤੇ ਮੱਠੀ-ਮੱਠੀ ਅੱਗ ਤੇ ਪਕਾਉਣ ਵਿਚ ਅੰਤਰ :
| ਉਬਾਲਣਾ | ਮੱਠੀ-ਮੱਠੀ ਅੱਗ ਤੇ ਪਕਾਉਣਾ |
|---|---|
| (1) ਇਸ ਵਿਚ ਭੋਜਨ ਪਦਾਰਥਾਂ ਨੂੰ ਉਬਲਦੇ ਪਾਣੀ ਵਿਚ ਚੰਗੀ ਤਰ੍ਹਾਂ ਡੋਬ ਕੇ ਤੇਜ਼ ਅੱਗ ਤੇ ਪਕਾਇਆ ਜਾਂਦਾ ਹੈ । | (1) ਇਸ ਵਿਚ ਭੋਜਨ ਪਦਾਰਥ ਨੂੰ ਥੋੜ੍ਹੇ ਪਾਣੀ ਵਿਚ ਮੱਠੀ-ਮੱਠੀ ਅੱਗ ਤੇ ਪਕਾਇਆ ਜਾਂਦਾ ਹੈ । |
| (2) ਇਸ ਢੰਗ ਨਾਲ ਪਕਾਇਆ ਭੋਜਨ ਬਹੁਤਾ ਸੁਆਦਲਾ ਨਹੀਂ ਹੁੰਦਾ । | (2) ਇਸ ਢੰਗ ਨਾਲ ਤਿਆਰ ਭੋਜਨ ਸੁਆਦਲਾ ਹੁੰਦਾ ਹੈ । |
Exam Tips:
a) ਦੋਹਾਂ ਵਿਚ ਮੁੱਖ ਫ਼ਰਕ ਪਾਣੀ ਦੀ ਮਾਤਰਾ ਅਤੇ ਅੱਗ ਦੀ ਤੇਜ਼ੀ ਦਾ ਹੈ ।
Question 12: ਦਾਲਾਂ ਪਕਾਉਣ ਲਈ ਉੱਤਮ ਤਰੀਕਾ ਕਿਹੜਾ ਹੈ ?
Answer:
ਦਾਲਾਂ ਨੂੰ ਉਬਾਲ ਕੇ ਬਣਾਉਣਾ ਵਧੀਆ ਢੰਗ ਹੈ । ਇਸ ਢੰਗ ਨਾਲ ਚੌਲ ਅਤੇ ਸਬਜ਼ੀਆਂ ਨੂੰ ਵੀ ਪਕਾਇਆ ਜਾਂਦਾ ਹੈ। ਪਹਿਲਾਂ ਘਰਾਂ ਵਿਚ ਅੰਗੀਠੀ ਹੁੰਦੀ ਸੀ ਤੇ ਮੱਠੀ-ਮੱਠੀ ਅੱਗ ‘ਤੇ ਦਾਲਾਂ ਨੂੰ ਪਕਾਉਣਾ ਵਧੀਆ ਸਮਝਿਆ ਜਾਂਦਾ ਸੀ ।
Exam Tips:
a) ਦਾਲਾਂ ਲਈ ਉਬਾਲਣ ਦਾ ਢੰਗ ਲਿਖੋ ਅਤੇ ਚੌਲ/ਸਬਜ਼ੀਆਂ ਦਾ ਜ਼ਿਕਰ ਕਰੋ ।
Question 13: ਭਾਫ਼ ਨਾਲ ਖਾਣਾ ਪਕਾਉਣ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਇਹ ਭੋਜਨ ਪਕਾਉਣ ਦਾ ਸਭ ਤੋਂ ਵਧੀਆ ਢੰਗ ਹੈ। ਇਸ ਵਿਚ ਭੋਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਇਸ ਦੇ ਤਿੰਨ ਤਰੀਕੇ ਹਨ ਸਿੱਧਾ, ਅਸਿੱਧਾ ਅਤੇ ਦਬਾਓ ਹੇਠ ਭਾਫ਼ ਨਾਲ ਪਕਾਉਣਾ।
Exam Tips:
a) ਪਰਿਭਾਸ਼ਾ ਤੋਂ ਬਾਅਦ ਤਿੰਨੋਂ ਤਰੀਕੇ (ਸਿੱਧਾ, ਅਸਿੱਧਾ, ਦਬਾਓ ਹੇਠ) ਲਿਖੋ ।
Question 14: ਦਬਾਓ ਹੇਠ ਭਾਫ਼ ਨਾਲ ਖਾਣਾ ਕਿਵੇਂ ਬਣਾਇਆ ਜਾਂਦਾ ਹੈ ?
Answer:
ਦਬਾਓ ਹੇਠ ਭਾਫ਼ ਨਾਲ ਖਾਣਾ ਪਕਾਉਣਾ ਭਾਫ਼ ਨਾਲ ਖਾਣਾ ਪਕਾਉਣ ਦਾ ਉੱਤਮ ਢੰਗ ਹੈ। ਇਸ ਢੰਗ ਨਾਲ ਖਾਣਾ ਪਕਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰੈਸ਼ਰ ਕੁੱਕਰ ਵਿਚ ਥੋੜ੍ਹੇ ਪਾਣੀ ਵਿਚ ਭੋਜਨ ਪਾ ਕੇ ਕੁੱਕਰ ਨੂੰ ਬੰਦ ਕਰਕੇ ਅੱਗ ਤੇ ਰੱਖ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਪ੍ਰੈਸ਼ਰ ਹੇਠ ਭਾਫ਼ ਦੀ ਗਰਮੀ ਨਾਲ ਖਾਣਾ ਪਕਾਇਆ ਜਾਂਦਾ ਹੈ ।
Exam Tips:
a) ਪ੍ਰੈਸ਼ਰ ਕੁੱਕਰ ਦਾ ਨਾਂ ਅਤੇ ਥੋੜ੍ਹੇ ਪਾਣੀ ਵਾਲੀ ਗੱਲ ਜ਼ਰੂਰ ਲਿਖੋ ।
Question 15: ਤਲਣ ਦੇ ਤਰੀਕੇ ਕਿਹੜੇ-ਕਿਹੜੇ ਹਨ ? ਨਾਮ ਦੱਸੋ ।
Answer:
ਘਿਓ ਜਾਂ ਤੇਲ ਨੂੰ ਗਰਮ ਕਰਕੇ ਇਸ ਵਿਚ ਭੋਜਨ ਪਕਾਉਣ ਦੇ ਢੰਗ ਨੂੰ ਤਲਣਾ ਕਹਿੰਦੇ ਹਨ। ਤਲਣ ਦੇ ਤਿੰਨ ਤਰੀਕੇ ਹਨ
1. ਸੁੱਕ ਭੁੰਨਿਆ ਤਲਣਾ ।
2. ਘੱਟ ਘਿਓ ਵਿਚ ਤਲਣਾ
3. ਖੁੱਲ੍ਹੇ ਘਿਓ ਵਿਚ ਤਲਣਾ।
Exam Tips:
a) ਤਿੰਨੋਂ ਤਰੀਕੇ ਨੰਬਰ ਲਗਾ ਕੇ ਲਿਖੋ ।
b) ਪਹਿਲਾਂ ਤਲਣ ਦੀ ਪਰਿਭਾਸ਼ਾ ਲਿਖੋ ।
Question 16: ਤਲਣ ਵੇਲੇ ਬਹੁਤ ਸਾਵਧਾਨੀ ਵਰਤਣ ਦੀ ਲੋੜ ਕਿਉਂ ਹੁੰਦੀ ਹੈ ?
Answer:
ਤੇਲ ਦਾ ਉਬਾਲ ਦਰਜਾ ਪਾਣੀ ਨਾਲੋਂ ਬਹੁਤ ਹੀ ਵੱਧ ਹੁੰਦਾ ਹੈ। ਜੇ ਸਰੀਰ ਦੇ ਕਿਸੇ ਅੰਗ ਤੇ ਗਰਮ ਤੇਲ ਡਿੱਗ ਜਾਵੇ ਤਾਂ ਉਹ ਅੰਗ ਬੁਰੀ ਤਰ੍ਹਾਂ ਸੜ ਸਕਦਾ ਹੈ । ਇਸ ਲਈ ਤਲਣ ਵੇਲੇ ਬਹੁਤ ਸਾਵਧਾਨੀ ਦੀ ਲੋੜ ਹੁੰਦੀ ਹੈ।
Exam Tips:
a) ਕਾਰਨ : ਤੇਲ ਦਾ ਉਬਾਲ ਦਰਜਾ ਪਾਣੀ ਨਾਲੋਂ ਬਹੁਤ ਵੱਧ ਹੈ, ਇਸ ਲਈ ਸੜਨ ਦਾ ਖ਼ਤਰਾ ਹੈ ।
Question 17: ਤਲੇ ਭੋਜਨ ਦੇ ਨੁਕਸਾਨ ਦੱਸੋ ।
Answer:
1. ਇਹ ਜਲਦੀ ਹਜ਼ਮ ਨਹੀਂ ਹੁੰਦਾ।
2. ਇਸ ਵਿਚ ਪੌਸ਼ਟਿਕ ਤੱਤ ਵੀ ਕਾਫ਼ੀ ਘੱਟ ਹੁੰਦੇ ਹਨ।
3. ਇਹ ਸਿਹਤ ਲਈ ਠੀਕ ਨਹੀਂ ਹੁੰਦੇ।
Exam Tips:
a) ਤਿੰਨੋਂ ਨੁਕਸਾਨ ਨੰਬਰ ਲਗਾ ਕੇ ਲਿਖੋ ।
Question 18: ਬਿਮਾਰਾਂ ਨੂੰ ਖਾਣਾ ਦੇਣ ਲਈ ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਤਰੀਕਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ?
Answer:
1. ਬੀਮਾਰਾਂ ਲਈ ਉਬਲਿਆ ਹੋਇਆ ਖਾਣਾ ਠੀਕ ਰਹਿੰਦਾ ਹੈ ।
2. ਅਸਿੱਧੇ ਭਾਫ਼ ਨਾਲ ਪਕਾਉਣ ਵਾਲੇ ਤਰੀਕੇ ਨਾਲ ਭੋਜਨ ਪਕਾ ਕੇ ਵੀ ਰੋਗੀਆਂ ਨੂੰ ਦਿੱਤਾ ਜਾ ਸਕਦਾ ਹੈ।
Exam Tips:
a) ਦੋ ਤਰੀਕੇ ਲਿਖੋ : ਉਬਾਲਣਾ ਅਤੇ ਅਸਿੱਧੀ ਭਾਫ਼ ।
Question 19: ਪਕਾਉਣ ਸਮੇਂ ਫਲ ਅਤੇ ਸਬਜ਼ੀਆਂ ਦਾ ਰੰਗ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ ?
Answer:
ਫਲ ਅਤੇ ਸਬਜ਼ੀਆਂ ਨੂੰ ਢੱਕ ਕੇ ਪਕਾਉ, ਉੱਨੇ ਸਮੇਂ ਲਈ ਹੀ ਪਕਾਓ ਕਿ ਗਲ ਕੇ ਖਾਣ ਯੋਗ ਹੋ ਜਾਣ। ਇਹਨਾਂ ਨੂੰ ਤੇਜ਼ਾਬੀ ਮਾਦੇ ਵਿਚ ਨਾ ਪਕਾਉ । ਸੋਡਾ ਜਾਂ ਖਾਰਾ ਮਾਧਿਅਮ ਹਰੀਆਂ ਸਬਜ਼ੀਆਂ ਦਾ ਰੰਗ ਬਰਕਰਾਰ ਰੱਖਣ ਵਿਚ ਮੱਦਦ ਕਰਦਾ ਹੈ।
Exam Tips:
a) ਚਾਰ ਨੁਕਤੇ : ਢੱਕ ਕੇ ਪਕਾਉਣਾ, ਘੱਟ ਸਮਾਂ, ਤੇਜ਼ਾਬ ਤੋਂ ਬਚਾਅ, ਖਾਰਾ ਮਾਧਿਅਮ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਭੋਜਨ ਪਕਾਉਣ ਦੇ ਕੀ ਕੀ ਕਾਰਨ ਹਨ ?
Answer:
ਭੋਜਨ ਪਕਾਉਣ ਦੇ ਹੇਠ ਲਿਖੇ ਕਾਰਨ ਹਨ-
1. ਭੋਜਨ ਨੂੰ ਪਚਣਯੋਗ ਬਣਾਉਣ ਲਈ
2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ
3. ਭੋਜਨ ਵਿਚ ਵੰਨਗੀ ਲਿਆਉਣ ਲਈ ।
4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ
5. ਕੀਟਾਣੂਆਂ ਨੂੰ ਨਸ਼ਟ ਕਰਨ ਲਈ
6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ ।
ਕੀਟਾਣੂਆਂ ਨੂੰ ਨਸ਼ਟ ਕਰਨ ਲਈ – ਪਕਾਉਣ ਨਾਲ ਭੋਜਨ ਨੂੰ ਖਰਾਬ ਕਰਨ ਵਾਲੇ ਹਾਨੀਕਾਰਕ ਬੈਕਟੀਰੀਆ ਅਤੇ ਸੂਖਮਦਰਸ਼ੀ ਜੀਵਾਣੂ ਮਰ ਜਾਂਦੇ ਹਨ ਕਿਉਂਕਿ 40°C ਤੋਂ ਵੱਧ ਤਾਪਮਾਨ ’ਤੇ ਬੈਕਟੀਰੀਆ ਦਾ ਵਾਧਾ ਰੁਕ ਜਾਂਦਾ ਹੈ ਅਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੂਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ। ਇਸ ਲਈ ਜਦੋਂ ਕੋਈ ਮਹਾਂਮਾਰੀ ਫੈਲਦੀ ਹੈ ਤਾਂ ਪੀਣ ਵਾਲਾ ਪਾਣੀ ਵੀ ਪੀਣ ਤੋਂ ਪਹਿਲਾਂ ਉਬਾਲਿਆ ਜਾਂਦਾ ਹੈ। ਇਸ ਤਰ੍ਹਾਂ ਭੋਜਨ ਪਦਾਰਥਾਂ ਨੂੰ ਪਕਾਉਣ ਨਾਲ ਇਹਨਾਂ ਵਿਚਲੇ ਜਰਮ ਮਰ ਜਾਂਦੇ ਹਨ ਅਤੇ ਇਸ ਤਰ੍ਹਾਂ ਭੋਜਨ ਸਿਹਤ ਪੱਖੋਂ ਲਾਭਦਾਇਕ ਹੋ ਜਾਂਦਾ ਹੈ।
ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ – ਪਕਾਇਆ ਹੋਇਆ ਭੋਜਨ ਆਮ ਤੌਰ ‘ਤੇ ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰਹਿ ਸਕਦਾ ਹੈ । ਜਿਵੇਂ ਉਬਾਲਿਆ ਹੋਇਆ ਦੁੱਧ ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਸਿਧਾਂਤ ਦੇ ਆਧਾਰ ਤੇ ਹੀ ਦੁੱਧ ਨੂੰ ਪਾਸਚੁਰਾਈਜ਼ ਵੀ ਕੀਤਾ ਜਾਂਦਾ ਹੈ। ਇਸੇ ਲਈ ਮੱਖਣ ਨਾਲੋਂ ਘਿਓ ਅਤੇ ਕੱਚੇ ਪਨੀਰ ਨਾਲੋਂ ਤਲਿਆ ਹੋਇਆ ਪਨੀਰ ਕਾਫ਼ੀ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ।
ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ – ਪਕਾਉਣ ਵੇਲੇ ਦੋ ਜਾਂ ਵੱਧ ਭੋਜਨ ਪਦਾਰਥਾਂ ਨੂੰ ਇਕੱਠੇ ਮਿਲਾ ਕੇ ਪਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਭੋਜਨ ਦੀ ਪੌਸ਼ਟਿਕਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ, ਜਿਵੇਂ ਦੋ ਜਾਂ ਤਿੰਨ ਦਾਲਾਂ ਇਕੱਠੀਆਂ ਰਲਾ ਕੇ ਬਣਾਈਆਂ ਜਾਣ ਜਾਂ ਕਈ ਸਬਜ਼ੀਆਂ ਆਲੂ -ਗਾਜਰ-ਮਟਰ, ਬੰਦ-ਗੋਭੀ- ਮਟਰ-ਆਲੂ, ਪਾਲਕ-ਗਾਜਰ, ਆਲੂ ਆਦਿ ਦੀ ਸਬਜ਼ੀ ਨੂੰ ਬਣਾਉਣ ਨਾਲ ਭੋਜਨ ਦੇ ਪੌਸ਼ਟਿਕ ਤੱਤਾਂ ਵਿਚ ਵਾਧਾ ਹੁੰਦਾ ਹੈ। ਆਟੇ ਵਿਚ ਜੇ ਵੇਸਣ ਜਾਂ ਸੋਇਆਬੀਨ ਦਾ ਆਟਾ ਮਿਲਾ ਲਿਆ ਜਾਵੇ, ਜਾਂ ਆਟਾ ਗੁੰਨਣ ਸਮੇਂ ਮੂਲੀ, ਮੇਥੀ ਆਦਿ ਮਿਲਾ ਲਏ ਜਾਣ ਤਾਂ ਅਜਿਹੇ ਆਟੇ ਦੇ ਪਰੌਂਠੇ ਜ਼ਿਆਦਾ ਪੌਸ਼ਟਿਕ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਭੋਜਨ ਵਿਚਲੇ ਪੌਸ਼ਟਿਕ ਤੱਤਾਂ ਦੀ ਕਮੀ ਦੂਜਾ ਭੋਜਨ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਅਨਾਜ ਅਤੇ ਦਾਲਾਂ ਇਕੱਠੀਆਂ ਖਾਣ ਨਾਲ ਵਧੀਆ ਪ੍ਰੋਟੀਨ ਪ੍ਰਾਪਤ ਹੋ ਜਾਂਦੇ ਹਨ।
Exam Tips:
a) ਛੇ ਕਾਰਨ ਸੂਚੀ ਵਿਚ ਲਿਖੋ, ਫਿਰ ਜਿੰਨਾ ਸਮਾਂ ਹੋਵੇ ਇੱਕ-ਦੋ ਦਾ ਵੇਰਵਾ ਦਿਓ ।
b) ਨੋਟ : ਪਾਠ-ਪੁਸਤਕ ਅਨੁਸਾਰ 40°C ਅਤੇ 60°C ਦੇ ਅੰਕ ਹਨ ।
Question 2: ਖਾਣਾ ਪਕਾਉਣ ਦੀਆਂ ਵਿਧੀਆਂ ਨੂੰ ਪਕਾਉਣ ਵਾਲੇ ਮਾਧਿਅਮ ਅਨੁਸਾਰ ਕਿਹੜੇ-ਕਿਹੜੇ ਭਾਗਾਂ ਵਿਚ ਵੰਡ ਸਕਦੇ ਹਾਂ ?
Answer:
ਮਾਧਿਅਮ ਅਨੁਸਾਰ ਖਾਣਾ ਪਕਾਉਣ ਦੀਆਂ ਵਿਧੀਆਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
(1) ਸੁੱਕੇ ਸੇਕ ਨਾਲ ਪਕਾਉਣਾ – ਭੋਜਨ ਨੂੰ ਸਿੱਧਿਆਂ ਅੱਗ ਤੇ ਰੱਖ ਕੇ ਪਕਾਉਣ ਦੇ ਢੰਗ ਨੂੰ ਸੁੱਕੇ ਸੇਕ ਨਾਲ ਪਕਾਉਣਾ ਕਿਹਾ ਜਾਂਦਾ ਹੈ । ਇਸ ਦੇ ਵੀ ਹੇਠ ਤਿੰਨ ਢੰਗ ਹਨ- ਸੇਕਣਾ ਭੁੰਨਣਾ ਬੇਕ ਕਰਨਾ ।
(2) ਗਿੱਲੇ ਸੇਕ ਜਾਂ ਪਾਣੀ ਨਾਲ ਪਕਾਉਣਾ – ਜਦੋਂ ਭੋਜਨ ਨੂੰ ਨਮੀ ਦੀ ਹੋਂਦ ਵਿਚ ਪਕਾਇਆ ਜਾਂਦਾ ਹੈ, ਤਾਂ ਇਸ ਨੂੰ ਗਿੱਲੇ ਸੇਕ ਨਾਲ ਪਕਾਉਣਾ ਕਹਿੰਦੇ ਹਨ। ਇਹ ਕੰਮ ਤਿੰਨ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਉਬਾਲਣਾ, ਮੱਠੀ ਅੱਗ ਤੇ ਥੋੜ੍ਹੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ। ਇਹਨਾਂ ਵਿਚੋਂ ਭਾਫ਼ ਨਾਲ ਪਕਾਉਣ ਦਾ ਢੰਗ ਸਭ ਤੋਂ ਵਧੀਆ ਹੈ।
(3) ਘਿਓ ਜਾਂ ਤੇਲ ਵਿਚ ਪਕਾਉਣਾ – ਘਿਓ ਜਾਂ ਤੇਲ ਨੂੰ ਗਰਮ ਕਰਕੇ ਇਸ ਵਿਚ ਭੋਜਨ ਪਕਾਉਣ ਦੇ ਢੰਗ ਨੂੰ ਤਲਣਾ ਕਹਿੰਦੇ ਹਨ। ਤਲਣ ਦੇ ਤਿੰਨ ਤਰੀਕੇ ਹਨ- ਸੁੱਕ ਭੁੰਨਿਆ ਤਲਣਾ । ਘੱਟ ਘਿਓ ਵਿਚ ਤਲਣਾ ਖੁੱਲ੍ਹੇ ਘਿਓ ਵਿਚ ਤਲਣਾ।
Exam Tips:
a) ਤਿੰਨ ਭਾਗ ਲਿਖੋ : ਸੁੱਕਾ ਸੇਕ, ਗਿੱਲਾ ਸੇਕ, ਘਿਓ/ਤੇਲ ।
b) ਹਰ ਭਾਗ ਦੇ ਉਪ-ਢੰਗ ਸੰਖੇਪ ਵਿਚ ਦਿਓ ।
Question 3: ਸੁੱਕੇ ਸੇਕ ਨਾਲ ਪਕਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
Answer:
ਸੁੱਕੇ ਸੇਕ ਨਾਲ ਪਕਾਉਣ ਦੇ ਹੇਠ ਲਿਖੇ ਤਰੀਕੇ ਹਨ :
(i) ਸੇਕਣਾ
(ii) ਭੁੰਨਣਾ
(iii) ਬੇਕ ਕਰਨਾ
(i) ਸੇਕਣਾ – ਭੋਜਨ ਪਦਾਰਥਾਂ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਉਣ ਨੂੰ ਸੇਕਣਾ ਕਹਿੰਦੇ ਹਨ ; ਜਿਵੇਂ – ਮੀਟ, ਮੁਰਗੇ ਆਦਿ ਨੂੰ ਲੋਹੇ ਦੀਆਂ ਸੀਖਾਂ ਤੇ ਲਾ ਕੇ ਸਿੱਧੀ ਅੱਗ ਤੇ ਰੱਖ ਕੇ ਸੇਕੇ ਜਾਂਦੇ ਹਨ ।
(ii) ਭੁੰਨਣਾ – ਭੋਜਨ ਪਦਾਰਥਾਂ ਨੂੰ ਕਿਸੇ ਧਾਤ ਦੇ ਬਰਤਨ ਵਿਚ ਪਾ ਕੇ ਅੱਗ ਤੇ ਰੱਖ ਕੇ ਅਸਿੱਧੇ ਤੌਰ ’ਤੇ ਸੇਕਿਆ ਜਾਂਦਾ ਹੈ । ਇਸ ਨੂੰ ਭੁੰਨਣਾ ਕਹਿੰਦੇ ਹਨ ; ਜਿਵੇਂ – ਕੜਾਹੀ ਵਿਚ ਰੇਤ ਨੂੰ ਗਰਮ ਕਰ ਕੇ ਇਸ ਵਿਚ ਦਾਣੇ ਭੁੰਨੇ ਜਾਂਦੇ ਹਨ ।
(iii) ਬੇਕ ਕਰਨਾ – ਭੋਜਨ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦ ਕਰ ਕੇ ਗਰਮ ਹਵਾ ਨਾਲ ਪਕਾਉਣ ਨੂੰ ਬੇਕ ਕਰਨਾ ਕਹਿੰਦੇ ਹਨ ; ਜਿਵੇਂ – ਬਿਸਕੁਟ, ਬਨ, ਕੇਕ, ਨਾਨ-ਖ਼ਤਾਈਆਂ ਆਦਿ ਇਸੇ ਤਰ੍ਹਾਂ ਪਕਾਏ ਜਾਂਦੇ ਹਨ ।
Exam Tips:
a) ਤਿੰਨੋਂ ਤਰੀਕਿਆਂ ਦੀ ਇਕ-ਇਕ ਉਦਾਹਰਨ ਲਿਖੋ ।
Question 4: ਗਿੱਲੇ ਸੇਕ ਨਾਲ ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
Answer:
ਗਿੱਲੇ ਸੇਕ ਨਾਲ ਖਾਣਾ ਪਕਾਉਣ ਦੇ ਤਿੰਨ ਤਰੀਕੇ ਹਨ :
(i) ਉਬਾਲਣਾ
(ii) ਮੱਠੀ ਅੱਗ ਤੇ ਥੋੜ੍ਹੇ ਪਾਣੀ ਵਿਚ ਪਕਾਉਣਾ
(iii) ਭਾਫ਼ ਨਾਲ ਪਕਾਉਣਾ
(i) ਉਬਾਲਣਾ – ਭੋਜਨ ਪਦਾਰਥਾਂ ਨੂੰ ਉਬਲਦੇ ਪਾਣੀ ਵਿਚ ਪੂਰੀ ਤਰ੍ਹਾਂ ਡੁਬੋ ਕੇ ਤੇਜ਼ ਅੱਗ ’ਤੇ ਪਕਾਉਣ ਨੂੰ ਉਬਾਲਣਾ ਕਹਿੰਦੇ ਹਨ । ਚੌਲ, ਕਈ ਦਾਲਾਂ ਅਤੇ ਸਬਜ਼ੀਆਂ ਨੂੰ ਇਸ ਢੰਗ ਨਾਲ ਪਕਾਇਆ ਜਾਂਦਾ ਹੈ ।
(ii) ਮੱਠੀ-ਮੱਠੀ ਅੱਗ ਤੇ ਪਕਾਉਣਾ – ਕਿਸੇ ਬਰਤਨ ਵਿਚ ਥੋੜ੍ਹੇ ਪਾਣੀ ਵਿਚ ਭੋਜਨ ਪਦਾਰਥ ਨੂੰ ਮੱਠੀ-ਮੱਠੀ ਅੱਗ ’ਤੇ ਰੱਖ ਕੇ ਪਕਾਇਆ ਜਾਂਦਾ ਹੈ । ਪਹਿਲਾਂ ਦਾਲਾਂ ਆਦਿ ਨੂੰ ਇਸੇ ਤਰ੍ਹਾਂ ਪਕਾਇਆ ਜਾਂਦਾ ਸੀ ।
(iii) ਭਾਫ਼ ਨਾਲ ਪਕਾਉਣਾ – ਇਸ ਢੰਗ ਵਿਚ ਭੋਜਨ ਪਦਾਰਥ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ । ਇਸ ਦੇ ਅੱਗੇ ਤਿੰਨ ਢੰਗ ਹਨ : (ੳ) ਸਿੱਧਾ (ਅ) ਅਸਿੱਧਾ (ੲ) ਦਬਾਓ ਹੇਠ ਭਾਫ਼ ਨਾਲ ਪਕਾਉਣਾ ।
Exam Tips:
a) ਤਿੰਨ ਤਰੀਕੇ ਲਿਖ ਕੇ ਹਰ ਇਕ ਦੀ ਪਰਿਭਾਸ਼ਾ ਦਿਓ ।
Question 5: ਕਿਹੜੇ-ਕਿਹੜੇ ਤਰੀਕਿਆਂ ਦੁਆਰਾ ਭੋਜਨ ਤਲਿਆ ਜਾ ਸਕਦਾ ਹੈ ?
Answer:
ਭੋਜਨ ਨੂੰ ਤਿੰਨ ਢੰਗਾਂ ਨਾਲ ਤਲਿਆ ਜਾਂਦਾ ਹੈ :
(i) ਸੁੱਕ ਭੁੰਨਿਆ ਤਲਣਾ
(ii) ਘੱਟ ਘਿਓ ਵਿਚ ਤਲਣਾ
(iii) ਖੁੱਲ੍ਹੇ ਘਿਓ ਵਿਚ ਤਲਣਾ
(i) ਸੁੱਕ ਭੁੰਨਿਆ ਤਲਣਾ – ਥੋੜ੍ਹੇ ਘਿਓ ਨਾਲ ਬਰਤਨ ਨੂੰ ਚੋਪੜ ਕੇ ਭੋਜਨ ਪਦਾਰਥ ਨੂੰ ਇਸ ਵਿਚ ਪਾ ਕੇ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ਤੇ ਭੋਜਨ ਪਦਾਰਥ ਨੂੰ ਜਲਦੀ-ਜਲਦੀ ਹਿਲਾਇਆ ਜਾਂਦਾ ਹੈ । ਘਿਓ ਨੂੰ ਭੋਜਨ ਪਦਾਰਥ ਸੋਖ ਲੈਂਦਾ ਹੈ ।
(ii) ਘੱਟ ਘਿਓ ਵਿਚ ਤਲਣਾ – ਇਸ ਵਿਚ ਫਰਾਇੰਗ ਪੈਨ ਜਾਂ ਤਵੇ ਤੇ ਥੋੜ੍ਹਾ ਘਿਓ ਪਾ ਕੇ ਭੋਜਨ ਪਦਾਰਥ ਨੂੰ ਤਲਿਆ ਜਾਂਦਾ ਹੈ । ਪਰੌਂਠੇ, ਆਮਲੇਟ ਆਦਿ ਇਸੇ ਤਰ੍ਹਾਂ ਤਲੇ ਜਾਂਦੇ ਹਨ ।
(iii) ਖੁੱਲ੍ਹੇ ਘਿਓ ਵਿਚ ਤਲਣਾ – ਇਸ ਢੰਗ ਵਿਚ ਖੁੱਲ੍ਹੇ ਮੂੰਹ ਵਾਲੇ ਬਰਤਨ ਜਾਂ ਕੜਾਹੀ ਵਿਚ ਕਾਫ਼ੀ ਸਾਰਾ ਘਿਓ ਜਾਂ ਤੇਲ ਲੈ ਕੇ ਗਰਮ ਕਰ ਕੇ ਭੋਜਨ ਪਦਾਰਥ ਨੂੰ ਇਸ ਵਿਚ ਤਲਿਆ ਜਾਂਦਾ ਹੈ । ਘਿਓ ਇੰਨਾ ਹੁੰਦਾ ਹੈ ਕਿ ਸਾਰਾ ਭੋਜਨ ਪਦਾਰਥ ਇਸ ਵਿਚ ਡੁੱਬ ਜਾਵੇ । ਪਕੌੜੇ, ਜਲੇਬੀਆਂ ਆਦਿ ਇਸੇ ਢੰਗ ਨਾਲ ਬਣਾਏ ਜਾਂਦੇ ਹਨ ।
Exam Tips:
a) ਤਿੰਨੋਂ ਢੰਗਾਂ ਦੀ ਇਕ-ਇਕ ਉਦਾਹਰਨ ਦਿਓ (ਪਰੌਂਠੇ, ਪਕੌੜੇ, ਜਲੇਬੀਆਂ) ।
Question 6: ਬਿਮਾਰਾਂ ਨੂੰ ਦੇਣ ਲਈ ਭੋਜਨ ਤਲ ਕੇ ਦੇਣਾ ਚਾਹੀਦਾ ਹੈ ਜਾਂ ਉਬਾਲ ਕੇ ? ਕਿਉਂ ?
Answer:
ਬਿਮਾਰਾਂ ਨੂੰ ਭੋਜਨ ਪਦਾਰਥ ਉਬਾਲ ਕੇ ਦੇਣੇ ਚਾਹੀਦੇ ਹਨ ਨਾ ਕਿ ਤਲ ਕੇ। ਉਬਲਿਆ ਹੋਇਆ ਭੋਜਨ ਛੇਤੀ ਪਚਣਯੋਗ ਹੁੰਦਾ ਹੈ। ਜਦਕਿ ਤਲਿਆ ਹੋਇਆ ਭੋਜਨ ਜਲਦੀ ਹਜ਼ਮ ਨਹੀਂ ਹੁੰਦਾ ਅਤੇ ਇਸ ਵਿਚ ਪੌਸ਼ਟਿਕ ਤੱਤਾਂ ਦੀ ਵੀ ਘਾਟ ਹੁੰਦੀ ਹੈ।
Exam Tips:
a) ਉੱਤਰ ਵਿਚ ਪਹਿਲਾਂ ਲਿਖੋ : ਉਬਾਲ ਕੇ ।
b) ਦੋ ਕਾਰਨ ਦਿਓ : ਛੇਤੀ ਪਚਣਯੋਗ ਅਤੇ ਪੌਸ਼ਟਿਕ ਤੱਤਾਂ ਦੀ ਸੰਭਾਲ ।
Question 7: ਮੱਠੀ-ਮੱਠੀ ਅੱਗ ਤੇ ਪਕਾਉਣ ਅਤੇ ਭਾਫ਼ ਨਾਲ ਪਕਾਉਣ ਵਿਚ ਕੀ ਅੰਤਰ ਹੈ ?
Answer:
ਮੱਠੀ-ਮੱਠੀ ਅੱਗ ਤੇ ਪਕਾਉਣ ਅਤੇ ਭਾਫ਼ ਨਾਲ ਪਕਾਉਣ ਵਿਚ ਅੰਤਰ :
| ਮੱਠੀ-ਮੱਠੀ ਅੱਗ ਤੇ ਪਕਾਉਣਾ | ਭਾਫ਼ ਨਾਲ ਪਕਾਉਣਾ |
|---|---|
| 1. ਇਸ ਵਿਚ ਭੋਜਨ ਪਦਾਰਥ ਨੂੰ ਥੋੜ੍ਹੇ ਪਾਣੀ ਵਿਚ ਮੱਠੀ-ਮੱਠੀ ਅੱਗ ਤੇ ਪਕਾਇਆ ਜਾਂਦਾ ਹੈ । | 1. ਇਸ ਵਿਚ ਭੋਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ । |
| 2. ਇਸ ਵਿਚ ਸਮਾਂ ਵੱਧ ਲੱਗਦਾ ਹੈ । | 2. ਇਸ ਵਿਚ ਸਮਾਂ ਘੱਟ ਲੱਗਦਾ ਹੈ । |
| 3. ਫਲਾਂ ਦਾ ਸਟਿਊ ਬਣਾਉਣ ਲਈ ਇਸ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ । | 3. ਇਡਲੀ, ਪੁਡਿੰਗ, ਦਾਲਾਂ ਆਦਿ ਨੂੰ ਇਸ ਢੰਗ ਨਾਲ ਪਕਾਇਆ ਜਾਂਦਾ ਹੈ । |
Exam Tips:
a) ਸਮਾਂ ਅਤੇ ਉਦਾਹਰਨਾਂ ਵਾਲੀਆਂ ਕਤਾਰਾਂ ਜ਼ਰੂਰ ਭਰੋ ।
Question 8: ਤਲਣ ਵੇਲੇ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
Answer:
ਤਲਣ ਵੇਲੇ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ-
1. ਭੋਜਨ ਨੂੰ ਉਸ ਸਮੇਂ ਤਲਣਾ ਚਾਹੀਦਾ ਹੈ ਜਦੋਂ ਘਿਓ ਜਾਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਅਤੇ ਇਸ ਵਿਚੋਂ ਹਲਕਾ ਨੀਲਾ ਧੂੰਆਂ ਨਿਕਲਣ ਲੱਗ ਜਾਵੇ ।
2. ਤਲਿਆ ਭੋਜਨ ਕੜਾਹੀ ਵਿਚੋਂ ਕੱਢਣ ਤੋਂ ਪਹਿਲਾਂ ਇਸ ਵਿਚੋਂ ਘਿਓ ਜਾਂ ਤੇਲ ਨਿਚੋੜ ਲੈਣਾ ਚਾਹੀਦਾ ਹੈ ।
3. ਤਲੇ ਜਾਣ ਵਾਲੇ ਭੋਜਨ ਦੇ ਛੋਟੇ ਛੋਟੇ ਟੁਕੜੇ ਕੜਾਹੀ ਵਿਚ ਇਕੱਠੇ ਹੋ ਜਾਂਦੇ ਹਨ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਹੈ ।
4. ਭੋਜਨ ਨੂੰ ਜ਼ਿਆਦਾ ਸੇਕ ਤੇ ਨਾ ਪਕਾਉ ਕਿਉਂਕਿ ਇਸ ਤਰ੍ਹਾਂ ਭੋਜਨ ਬਾਹਰੋਂ ਸੜ ਜਾਵੇਗਾ ਪਰ ਅੰਦਰੋਂ ਕੱਚਾ ਹੀ ਰਹਿ ਜਾਂਦਾ ਹੈ ।
5. ਭੋਜਨ ਨੂੰ ਬਾਹਰ ਕੱਢ ਕੇ ਸੋਖਣ ਵਾਲੇ ਕਾਗਜ਼ ਤੇ ਰੱਖ ਲੈਣਾ ਚਾਹੀਦਾ ਹੈ ਤਾਂ ਜੋ ਵਾਧੂ ਤੇਲ ਨੁੱਚੜ ਜਾਵੇ।
6. ਖਾਣਾ ਪਕਾਉਣ ਤੋਂ ਬਾਅਦ ਬਚੇ ਹੋਏ ਤੇਲ ਨੂੰ ਮਲਮਲ ਦੇ ਟੁਕੜੇ ਜਾਂ ਬਾਰੀਕ ਛਾਣਨੀ ਨਾਲ ਪੁਣ ਲੈਣਾ ਚਾਹੀਦਾ ਹੈ ।
Exam Tips:
a) ਛੇ ਸਾਵਧਾਨੀਆਂ ਨੰਬਰ ਲਗਾ ਕੇ ਲਿਖੋ ।
b) ਹਲਕੇ ਨੀਲੇ ਧੂੰਏਂ ਵਾਲੀ ਗੱਲ ਯਾਦ ਰੱਖੋ ।
Question 9: ਕੀ ਪਕਾਉਣ ਸਮੇਂ ਪੌਸ਼ਟਿਕ ਤੱਤਾਂ ਨੂੰ ਬਚਾਇਆ ਜਾ ਸਕਦਾ ਹੈ ? ਜੇ ਹਾਂ ਤਾਂ ਕਿਵੇਂ ?
Answer:
ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਪੌਸ਼ਟਿਕ ਤੱਤਾਂ ਨੂੰ ਬਚਾਇਆ ਜਾ ਸਕਦਾ ਹੈ-
1. ਸਬਜ਼ੀਆਂ ਦੇ ਛਿਲਕੇ ਉਤਾਰੇ ਬਿਨਾਂ ਜਾਂ ਬਹੁਤ ਪਤਲਾ ਛਿਲਕਾ ਉਤਾਰ ਕੇ ਸਬਜ਼ੀ ਬਨਾਉਣੀ ਚਾਹੀਦੀ ਹੈ।
2. ਅਨਾਜ, ਦਾਲਾਂ ਅਤੇ ਸਬਜ਼ੀਆਂ ਨੂੰ ਜ਼ਿਆਦਾ ਨਹੀਂ ਧੋਣਾ ਚਾਹੀਦਾ ਹੈ ।
3. ਅਣਛਾਣਿਆ ਆਟਾ ਵਰਤਣਾ ਚਾਹੀਦਾ ਹੈ।
4. ਭੋਜਨ ਨੂੰ ਜ਼ਰੂਰਤ ਤੋਂ ਜ਼ਿਆਦਾ ਸੇਕਣਾ ਜਾਂ ਤਲਣਾ ਨਹੀਂ ਚਾਹੀਦਾ ।
5. ਜਿਸ ਪਾਣੀ ਵਿਚ ਭੋਜਨ ਉਬਾਲਿਆ ਜਾਵੇ ਉਸ ਨੂੰ ਸੁੱਟਣਾ ਨਹੀਂ ਚਾਹੀਦਾ।
6. ਸਬਜ਼ੀਆਂ ਨੂੰ ਕੱਟਣ ਜਾਂ ਫਲੀਆਂ ਵਿਚੋਂ ਦਾਣੇ ਖਾਣਾ ਪਕਾਉਣ ਸਮੇਂ ਹੀ ਕੱਢਣੇ ਚਾਹੀਦੇ ਹਨ।
7. ਪ੍ਰੈਸ਼ਰ ਕੁੱਕਰ ਵਿਚ ਭੋਜਨ ਪਕਾਉਣ ਨਾਲ ਤੱਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ ।
8. ਭੋਜਨ ਨੂੰ ਉੱਨੇ ਸਮੇਂ ਲਈ ਹੀ ਪਕਾਉ ਜਦੋਂ ਤਕ ਕਿ ਇਹ ਗਲ ਕੇ ਖਾਣਯੋਗ ਹੋ ਜਾਵੇ।
Exam Tips:
a) “ਹਾਂ” ਲਿਖ ਕੇ ਅੱਠ ਨੁਕਤੇ ਦਿਓ ; ਸਮਾਂ ਘੱਟ ਹੋਵੇ ਤਾਂ ਪੰਜ-ਛੇ ਕਾਫ਼ੀ ਹਨ ।
ਨਿਬੰਧਾਤਮਕ ਪ੍ਰਸ਼ਨ
Question 1: ਭੋਜਨ ਕਿਨ੍ਹਾਂ ਕਾਰਨਾਂ ਕਰਕੇ ਪਕਾਇਆ ਜਾਂਦਾ ਹੈ ?
Answer:
ਭੋਜਨ ਪਕਾਉਣ ਦੇ ਹੇਠ ਲਿਖੇ ਕਾਰਨ ਹਨ-
1. ਭੋਜਨ ਨੂੰ ਪਚਣਯੋਗ ਬਣਾਉਣ ਲਈ
2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ
3. ਭੋਜਨ ਵਿਚ ਵੰਨਗੀ ਲਿਆਉਣ ਲਈ
4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ
5. ਕੀਟਾਣੂਆਂ ਨੂੰ ਨਸ਼ਟ ਕਰਨ ਲਈ
6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ ।
1. ਭੋਜਨ ਨੂੰ ਪਚਨਯੋਗ ਬਣਾਉਣ ਲਈ – ਭੋਜਨ ਪਦਾਰਥਾਂ ਵਿਚ ਨਿਸ਼ਾਸਤੇ ਦੇ ਕਣਾਂ ਦੇ ਇਰਦ-ਗਿਰਦ ਆਮ ਤੌਰ ਤੇ ਸੈਲੂ ਲੋ ਜ ਦੀ ਸਖ਼ਤ ਪਰਤ ਹੁੰਦੀ ਹੈ। ਇਸ ਪਰਤ ਨੂੰ ਮਨੁੱਖੀ ਪਾਚਨ ਤੰਤਰ ਨਹੀਂ ਤੋੜ ਸਕਦਾ। ਜਦੋਂ ਭੋਜਨ ਨੂੰ ਪਕਾਇਆ ਜਾਂਦਾ ਹੈ ਤਾਂ ਨਿਸ਼ਾਸਤੇ ਦੇ ਕਣ, ਪਾਣੀ ਸੋਖ ਲੈਂਦੇ ਹਨ ਤੇ ਫੁੱਲ ਜਾਂਦੇ ਹਨ। ਇਸ ਤਰ੍ਹਾਂ ਇਹ ਸਖ਼ਤ ਪਰਤ ਫਟ ਜਾਂਦੀ ਹੈ । ਹੁਣ ਇਸ ਉੱਪਰ ਪਾਚਕ ਰਸ ਆਸਾਨੀ ਨਾਲ ਅਸਰ ਕਰ ਸਕਦੇ ਹਨ । ਜਿਵੇਂ ਚੌਲ, ਦਾਲਾਂ, ਅਨਾਜ ਅਤੇ ਮੀਟ ਪਕਾਉਣ ਨਾਲ ਨਰਮ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਚਬਾਉਣਾ ਵੀ ਸੌਖਾ ਹੋ ਜਾਂਦਾ ਹੈ ।
2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ – ਪਕਾਉਣ ਨਾਲ ਭੋਜਨ ਪਦਾਰਥਾਂ ਦਾ ਸੁਆਦ, ਸੁਗੰਧ ਅਤੇ ਦਿੱਖ ਸੁਧਾਰੀ ਜਾ ਸਕਦੀ ਹੈ। ਜਿਵੇਂ ਭੁੰਨਿਆ ਮੀਟ, ਅੰਡੇ ਦਾ ਆਮਲੇਟ, ਬੈਂਗਣ ਦਾ ਭਰਥਾ ਆਦਿ ਬਣਾਉਣ ਨਾਲ ਇਹਨਾਂ ਭੋਜਨਾਂ ਦਾ ਸੁਆਦ, ਸੁਗੰਧ ਅਤੇ ਦਿੱਖ ਹੀ ਬਦਲ ਜਾਂਦੀ ਹੈ ਤੇ ਇਹਨਾਂ ਨੂੰ ਖਾਣ ਨਾਲ ਮਜ਼ਾ ਵੀ ਆਉਂਦਾ ਹੈ । ਭੋਜਨ ਪਕਾਉਂਦੇ ਸਮੇਂ ਮਸਾਲਿਆਂ ਦੀ ਵਰਤੋਂ ਨਾਲ ਵੀ ਭੋਜਨ ਦੀ ਦਿੱਖ, ਸੁਆਦ ਅਤੇ ਸੁਗੰਧ ਤੇ ਚੰਗਾ ਅਸਰ ਹੁੰਦਾ ਹੈ। ਕਈ ਭੋਜਨ ਜਿਵੇਂ ਕਰੇਲੇ, ਜਿਮੀਕੰਦ ਆਦਿ ਵਿਚ ਕੁਦਰਤੀ ਤੌਰ ਤੇ ਕੌੜਾਪਨ ਜਾਂ ਲੇਸਲਾਪਨ ਹੁੰਦਾ ਹੈ। ਪਕਾਉਣ ਨਾਲ ਇਹ ਭੋਜਨ ਪਦਾਰਥ ਖੁਸ਼ਬੂਦਾਰ ਹੋ ਜਾਂਦੇ ਹਨ ਅਤੇ ਇਹਨਾਂ ਵਿਚੋਂ ਲੇਸ ਤੇ ਕੜਵਾਹਟ ਵੀ ਦੂਰ ਹੋ ਜਾਂਦੀ ਹੈ। ਕੁਝ ਪਦਾਰਥਾਂ ਜਿਵੇਂ ਬਾਸਮਤੀ ਚੌਲ ਵਿਚ ਅੰਦਰੂਨੀ ਖੁਸ਼ਬੂ ਹੁੰਦੀ ਹੈ ਜੋ ਪਕਾਉਣ ਨਾਲ ਬਾਹਰ ਆ ਜਾਂਦੀ ਹੈ।
3. ਭੋਜਨ ਵਿਚ ਵੰਨਗੀ ਵਖਰੇਵਾਂ ਲਿਆਉਣ ਲਈ – ਪਕਾਉਣ ਨਾਲ ਭੋਜਨ ਵਿਚ ਭਿੰਨਤਾ ਲਿਆਂਦੀ ਜਾ ਸਕਦੀ ਹੈ। ਇਕੋ ਹੀ ਤਰ੍ਹਾਂ ਦਾ ਭੋਜਨ ਖਾਣ ਨਾਲ ਮਨ ਭਰ ਜਾਂਦਾ ਹੈ। ਪਰ ਪਕਾਉਣ ਦੇ ਵੱਖ-ਵੱਖ ਢੰਗਾਂ ਨਾਲ ਇਕੋ ਭੋਜਨ ਨੂੰ ਵੱਖ-ਵੱਖ ਰੂਪ ਦਿੱਤੇ ਜਾ ਸਕਦੇ ਹਨ। ਆਲੂ ਦੇ ਪਰੌਂਠੇ, ਆਲੂ ਚਿਪਸ, ਆਲੂ ਦੇ ਪਕੌੜੇ, ਆਲੂ ਚਾਟ ਆਦਿ ਆਲੂ ਨੂੰ ਵੱਖ-ਵੱਖ ਢੰਗਾਂ ਨਾਲ ਪਕਾ ਕੇ ਲਿਆਂਦੀ ਵੰਨਗੀ ਦੀ ਉਦਾਹਰਨ ਹਨ । ਪਕਾਉਣ ਸਮੇਂ ਇਕੋ ਭੋਜਨ ਨੂੰ ਵੱਖ-ਵੱਖ ਭੋਜਨਾਂ ਨਾਲ ਮਿਲਾ ਕੇ ਵੀ ਵੰਨਗੀ ਲਿਆਂਦੀ ਜਾ ਸਕਦੀ ਹੈ ।
4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ – ਪਕਾਇਆ ਹੋਇਆ ਭੋਜਨ ਆਮ ਤੌਰ ਤੇ ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰਹਿ ਸਕਦਾ ਹੈ । ਜਿਵੇਂ ਉਬਾਲਿਆ ਹੋਇਆ ਦੁੱਧ ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਸਿਧਾਂਤ ਦੇ ਆਧਾਰ ਤੇ ਹੀ ਦੁੱਧ ਨੂੰ ਪਾਸਚੁਰਾਈਜ਼ ਵੀ ਕੀਤਾ ਜਾਂਦਾ ਹੈ। ਇਸੇ ਲਈ ਮੱਖਣ ਨਾਲੋਂ ਘਿਓ ਅਤੇ ਕੱਚੇ ਪਨੀਰ ਨਾਲੋਂ ਤਲਿਆ ਹੋਇਆ ਪਨੀਰ ਕਾਫ਼ੀ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ।
5. ਕੀਟਾਣੂਆਂ ਨੂੰ ਨਸ਼ਟ ਕਰਨ ਲਈ – ਪਕਾਉਣ ਨਾਲ ਭੋਜਨ ਨੂੰ ਖਰਾਬ ਕਰਨ ਵਾਲੇ ਹਾਨੀਕਾਰਕ ਬੈਕਟੀਰੀਆ ਅਤੇ ਸੂਖਮਦਰਸ਼ੀ ਜੀਵਾਣੂ ਮਰ ਜਾਂਦੇ ਹਨ ਕਿਉਂਕਿ 40°C ਤੋਂ ਵੱਧ ਤਾਪਮਾਨ ‘ਤੇ ਬੈਕਟੀਰੀਆ ਦਾ ਵਾਧਾ ਰੁਕ ਜਾਂਦਾ ਹੈ ਅਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੂਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ। ਇਸ ਲਈ ਜਦੋਂ ਕੋਈ ਮਹਾਂਮਾਰੀ ਫੈਲਦੀ ਹੈ ਤਾਂ ਪੀਣ ਵਾਲਾ ਪਾਣੀ ਵੀ ਪੀਣ ਤੋਂ ਪਹਿਲਾਂ ਉਬਾਲਿਆ ਜਾਂਦਾ ਹੈ। ਇਸ ਤਰ੍ਹਾਂ ਭੋਜਨ ਰਤਾ ਨੂੰ ਪਕਾਉਣ ਨਾਲ ਇਹਨਾਂ ਵਿਚਲੇ ਨਾਲ ਜਰਮ ਮਰ ਜਾਂਦੇ ਹਨ ਅਤੇ ਇਸ ਤਰ੍ਹਾਂ 1:ਨ ਸਿਹਤ ਪੱਖੋਂ ਲਾਭਦਾਇਕ ਹੋ ਜਾਂਦਾ ਹੈ।
6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ – ਪਕਾਉਣ ਵੇਲੇ ਦੋ ਜਾਂ ਵੱਧ ਭੋਜਨ ਪਦਾਰਥਾਂ ਨੂੰ ਇਕੱਠੇ ਮਿਲਾ ਕੇ ਪਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਭੋਜਨ ਦੀ ਪੌਸ਼ਟਿਕਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ, ਜਿਵੇਂ ਦੋ ਜਾਂ ਤਿੰਨ ਦਾਲਾਂ ਇਕੱਠੀਆਂ ਰਲਾ ਕੇ ਬਣਾਈਆਂ ਜਾਣ ਜਾਂ ਕਈ ਸਬਜ਼ੀਆਂ ਆਲੂ -ਗਾਜਰ-ਮਟਰ ਬੰਦ-ਗੋਭੀ, ਮਟਰ- ਆਲੂ, ਪਾਲਕ-ਗਾਜਰ, ਆਲੂ ਆਦਿ ਦੀ ਸਬਜ਼ੀ ਨੂੰ ਬਣਾਉਣ ਨਾਲ ਭੋਜਨ ਦੇ ਪੌਸ਼ਟਿਕ ਤੱਤਾਂ ਵਿਚ ਵਾਧਾ ਹੁੰਦਾ ਹੈ। ਆਟੇ ਵਿਚ ਜੇ ਵੇਸਣ ਜਾਂ ਸੋਇਆਬੀਨ ਦਾ ਆਟਾ ਮਿਲਾ ਲਿਆ ਜਾਵੇ, ਜਾਂ ਆਟਾ ਗੁੰਨਣ ਸਮੇਂ ਮੂਲੀ, ਮੇਥੇ ਆਦਿ ਮਿਲਾ ਲਏ ਜਾਣ ਤਾਂ ਅਜਿਹੇ ਆਟੇ ਦੇ ਪਰੌਂਠੇ ਜ਼ਿਆਦਾ ਪੌਸ਼ਟਿਕ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਭੋਜਨ ਵਿਚਲੇ ਪੌਸ਼ਟਿਕ ਤੱਤਾਂ ਦੀ ਕਮੀ ਦੂਜਾ ਭੋਜਨ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਅਨਾਜ ਅਤੇ ਦਾਲਾਂ ਇਕੱਠੀਆਂ ਖਾਣ ਨਾਲ ਵਧੀਆ ਪ੍ਰੋਟੀਨ ਪ੍ਰਾਪਤ ਹੋ ਜਾਂਦੇ ਹਨ ।
Exam Tips:
a) ਛੇ ਕਾਰਨਾਂ ਦੀ ਸੂਚੀ ਪਹਿਲਾਂ ਦਿਓ, ਫਿਰ ਹਰ ਕਾਰਨ ਸਮਝਾਓ ।
b) ਹਰ ਕਾਰਨ ਨਾਲ ਇਕ ਉਦਾਹਰਨ ਲਿਖੋ (ਜਿਵੇਂ ਆਲੂ ਦੇ ਪਕਵਾਨ, ਉਬਲਿਆ ਦੁੱਧ) ।
Question 2: ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਕਿਸੇ ਦੋ ਬਾਰੇ ਦੱਸੋ ।
Answer:
ਭੋਜਨ ਪਕਾਉਣ ਦੇ ਤਿੰਨ ਢੰਗ ਹਨ :
(i) ਸੁੱਕੇ ਸੇਕ ਨਾਲ ਪਕਾਉਣਾ
(ii) ਗਿੱਲੇ ਸੇਕ ਜਾਂ ਪਾਣੀ ਨਾਲ ਪਕਾਉਣਾ
(iii) ਘਿਓ ਜਾਂ ਤੇਲ ਵਿਚ ਪਕਾਉਣਾ (ਤਲਣਾ)
ਸੁੱਕੇ ਸੇਕ ਨਾਲ ਪਕਾਉਣਾ – ਇਸ ਦੇ ਹੇਠ ਲਿਖੇ ਤਰੀਕੇ ਹਨ : (i) ਸੇਕਣਾ (ii) ਭੁੰਨਣਾ (iii) ਬੇਕ ਕਰਨਾ ।
(i) ਸੇਕਣਾ – ਭੋਜਨ ਪਦਾਰਥਾਂ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਉਣ ਨੂੰ ਸੇਕਣਾ ਕਹਿੰਦੇ ਹਨ ; ਜਿਵੇਂ – ਮੀਟ, ਮੁਰਗੇ ਆਦਿ ਨੂੰ ਲੋਹੇ ਦੀਆਂ ਸੀਖਾਂ ਤੇ ਲਾ ਕੇ ਸਿੱਧੀ ਅੱਗ ਤੇ ਸੇਕਿਆ ਜਾਂਦਾ ਹੈ ।
(ii) ਭੁੰਨਣਾ – ਭੋਜਨ ਪਦਾਰਥਾਂ ਨੂੰ ਕਿਸੇ ਧਾਤ ਦੇ ਬਰਤਨ ਵਿਚ ਪਾ ਕੇ ਅੱਗ ਤੇ ਰੱਖ ਕੇ ਅਸਿੱਧੇ ਤੌਰ ’ਤੇ ਸੇਕਿਆ ਜਾਂਦਾ ਹੈ ; ਜਿਵੇਂ – ਕੜਾਹੀ ਵਿਚ ਰੇਤ ਗਰਮ ਕਰ ਕੇ ਦਾਣੇ ਭੁੰਨਣੇ ।
(iii) ਬੇਕ ਕਰਨਾ – ਭੋਜਨ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦ ਕਰ ਕੇ ਗਰਮ ਹਵਾ ਨਾਲ ਪਕਾਉਣਾ ; ਜਿਵੇਂ – ਬਿਸਕੁਟ, ਬਨ, ਕੇਕ ਆਦਿ ।
ਤਲਣਾ – ਭੋਜਨ ਨੂੰ ਤਿੰਨ ਢੰਗਾਂ ਨਾਲ ਤਲਿਆ ਜਾਂਦਾ ਹੈ : (i) ਸੁੱਕ ਭੁੰਨਿਆ ਤਲਣਾ (ii) ਘੱਟ ਘਿਓ ਵਿਚ ਤਲਣਾ (iii) ਖੁੱਲ੍ਹੇ ਘਿਓ ਵਿਚ ਤਲਣਾ ।
(i) ਸੁੱਕ ਭੁੰਨਿਆ ਤਲਣਾ – ਥੋੜ੍ਹੇ ਘਿਓ ਨਾਲ ਬਰਤਨ ਨੂੰ ਚੋਪੜ ਕੇ ਭੋਜਨ ਪਦਾਰਥ ਨੂੰ ਇਸ ਵਿਚ ਪਾ ਕੇ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ਤੇ ਜਲਦੀ-ਜਲਦੀ ਹਿਲਾਇਆ ਜਾਂਦਾ ਹੈ । ਘਿਓ ਨੂੰ ਭੋਜਨ ਪਦਾਰਥ ਸੋਖ ਲੈਂਦਾ ਹੈ ।
(ii) ਘੱਟ ਘਿਓ ਵਿਚ ਤਲਣਾ – ਫਰਾਇੰਗ ਪੈਨ ਜਾਂ ਤਵੇ ਤੇ ਥੋੜ੍ਹਾ ਘਿਓ ਪਾ ਕੇ ਭੋਜਨ ਪਦਾਰਥ ਨੂੰ ਤਲਿਆ ਜਾਂਦਾ ਹੈ ; ਜਿਵੇਂ – ਪਰੌਂਠੇ, ਆਮਲੇਟ ।
(iii) ਖੁੱਲ੍ਹੇ ਘਿਓ ਵਿਚ ਤਲਣਾ – ਖੁੱਲ੍ਹੇ ਮੂੰਹ ਵਾਲੇ ਬਰਤਨ ਜਾਂ ਕੜਾਹੀ ਵਿਚ ਕਾਫ਼ੀ ਸਾਰਾ ਘਿਓ ਜਾਂ ਤੇਲ ਲੈ ਕੇ ਗਰਮ ਕਰ ਕੇ ਭੋਜਨ ਨੂੰ ਇਸ ਵਿਚ ਡੁਬੋ ਕੇ ਤਲਿਆ ਜਾਂਦਾ ਹੈ ; ਜਿਵੇਂ – ਪਕੌੜੇ, ਜਲੇਬੀਆਂ ।
Exam Tips:
a) ਪਹਿਲਾਂ ਤਿੰਨ ਢੰਗਾਂ ਦੇ ਨਾਂ ਲਿਖੋ, ਫਿਰ ਪ੍ਰਸ਼ਨ ਅਨੁਸਾਰ ਕੋਈ ਦੋ ਵਿਸਥਾਰ ਨਾਲ ਲਿਖੋ ।
b) ਉਦਾਹਰਨ ਹਰ ਉਪ-ਢੰਗ ਨਾਲ ਦਿਓ ।
Question 3: ਕਿਸ ਤਰੀਕੇ ਨਾਲ ਬਣਾਇਆ ਭੋਜਨ ਸਭ ਤੋਂ ਸੁਆਦੀ ਹੁੰਦਾ ਹੈ ? ਇਸ ਤਰੀਕੇ ਬਾਰੇ ਵਿਸਥਾਰ ਨਾਲ ਦੱਸੋ ।
Answer:
ਭਾਫ਼ ਨਾਲ ਭੋਜਨ ਪਕਾਉਣਾ ਇਕ ਉੱਤਮ ਢੰਗ ਹੈ। ਇਸ ਵਿਚ ਭੋਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਭਾਫ਼ ਨਾਲ ਪਕਾਉਣ ਦੇ ਤਿੰਨ ਢੰਗ ਹਨ- ਸਿੱਧਾ, ਅਸਿੱਧਾ ਅਤੇ ਦਬਾਉ ਹੇਠ ਭਾਫ਼ ਨਾਲ ਪਕਾਉਣਾ ।
(i) ਸਿੱਧਾ – ਕਿਸੇ ਖੁੱਲ੍ਹੇ ਪਤੀਲੇ ਵਿਚ ਪਾਣੀ ਪਾ ਕੇ ਇਸ ਨੂੰ ਉਬਾਲ ਕੇ ਭਾਫ਼ ਬਣਾਈ ਜਾਂਦੀ ਹੈ ਤੇ ਭੋਜਨ ਪਦਾਰਥ ਨੂੰ ਕਿਸੇ ਛਾਣਨੀਦਾਰ ਬਰਤਨ ਵਿਚ ਰੱਖ ਕੇ ਇਸ ਪਤੀਲੇ ਉੱਪਰ ਰੱਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਭੋਜਨ ਪਦਾਰਥ ਭਾਫ਼ ਦੇ ਸਿੱਧੇ ਸੰਪਰਕ ਵਿਚ ਆਉਂਦਾ ਹੈ ਤੇ ਪੱਕ ਕੇ ਤਿਆਰ ਹੋ ਜਾਂਦਾ ਹੈ। ਪਰ ਇਸ ਤਰ੍ਹਾਂ ਪਕਾਇਆ ਭੋਜਨ ਆਸਾਨੀ ਨਾਲ ਪਚਣਯੋਗ ਹੁੰਦਾ ਹੈ। ਇਡਲੀ ਇਸ ਤਰੀਕੇ ਨਾਲ ਬਣਾਈ ਜਾਂਦੀ ਹੈ । ਹਾਨੀਆਂ : ਇਸ ਢੰਗ ਨਾਲ ਭੋਜਨ ਪਕਾਉਂਦੇ ਸਮੇਂ ਭੋਜਨ ਵਿਚਲੇ ਕਈ ਜ਼ਰੂਰੀ ਖੁਰਾਕੀ ਤੱਤ ਪਾਣੀ ਵਿਚ ਡਿਗਦੇ ਰਹਿੰਦੇ ਹਨ ਅਤੇ ਵਿਟਾਮਿਨ ਆਕਸੀਕਰਨ ਰਾਹੀਂ ਨਸ਼ਟ ਹੋ ਜਾਂਦੇ ਹਨ । ਇਸ ਢੰਗ ਨਾਲ ਬਾਲਣ ਦਾ ਖਰਚਾ ਵੀ ਵੱਧ ਹੁੰਦਾ ਹੈ ।
(ii) ਅਸਿੱਧਾ – ਇਸ ਢੰਗ ਵਿਚ ਭੋਜਨ ਪਦਾਰਥ ਨੂੰ ਕਿਸੇ ਡੱਬੇ ਵਿਚ ਬੰਦ ਕਰਕੇ ਭਾਫ਼ ਦੇ ਸੰਪਰਕ ਵਿਚ ਲਿਆਇਆ ਜਾਂਦਾ ਹੈ ਤੇ ਭਾਫ਼ ਦਾ ਸਿੱਧਾ ਸੰਪਰਕ ਭੋਜਨ ਪਦਾਰਥ ਨਾਲ ਨਹੀਂ ਹੁੰਦਾ। ਇਸ ਲਈ ਹੀ ਇਸ ਨੂੰ ਭਾਫ਼ ਰਾਹੀਂ ਭੋਜਨ ਪਕਾਉਣ ਦਾ ਅਸਿੱਧਾ ਢੰਗ ਕਿਹਾ ਜਾਂਦਾ ਹੈ । ਇਸ ਢੰਗ ਵਿਚ ਭੋਜਨ ਦੇ ਖੁਰਾਕੀ ਤੱਤ ਨਾਂ-ਮਾਤਰ ਹੀ ਨਸ਼ਟ ਹੁੰਦੇ ਹਨ ਅਤੇ ਸੁਗੰਧ ਵੀ ਕਾਇਮ ਰਹਿੰਦੀ ਹੈ। ਕਈ ਤਰ੍ਹਾਂ ਦੇ ਕਸਟਰਡ ਅਤੇ ਪੁਡਿੰਗ ਇਸੇ ਢੰਗ ਨਾਲ ਤਿਆਰ ਕੀਤੇ ਜਾਂਦੇ ਹਨ । ਇਸ ਢੰਗ ਨਾਲ ਪਕਾਏ ਖਾਣੇ ਨੂੰ ਗਰਮ ਵੀ ਕੀਤਾ ਜਾ ਸਕਦਾ ਹੈ । ਭਾਫ਼ ਨਾਲ ਪਕਾਏ ਭੋਜਨ ਹਲਕੇ ਹੁੰਦੇ ਹਨ ਇਸ ਲਈ ਰੋਗੀਆਂ ਨੂੰ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।
(iii) ਦਬਾਓ ਹੇਠ ਭਾਫ਼ ਨਾਲ ਪਕਾਉਣਾ-ਭਾਫ ਨਾਲ ਭੋਜਨ ਪਕਾਉਣ ਦਾ ਇਹ ਸਭ ਤੋਂ ਵਧੀਆ ਢੰਗ ਹੈ । ਇਸ ਢੰਗ ਵਿਚ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਕੇ ਖਾਣਾ ਪਕਾਇਆ ਜਾਂਦਾ ਹੈ। ਪ੍ਰੈਸ਼ਰ ਕੁੱਕਰ ਵਿਚ ਥੋੜਾ ਜਿਹਾ ਪਾਣੀ ਪਾ ਕੇ ਪ੍ਰੈਸ਼ਰ ਹੇਠ ਭਾਫ਼ ਦੀ ਗਰਮੀ ਨਾਲ ਇਸ ਵਿਚ ਖਾਣਾ ਪਕਾਇਆ ਜਾਂਦਾ ਹੈ। ਪ੍ਰੈਸ਼ਰ ਕੁੱਕਰ ਉੱਪਰ ਇਕ ਭਾਰ ਲੱਗਿਆ ਹੁੰਦਾ ਹੈ ਜੋ ਪ੍ਰੈਸ਼ਰ ਦਬਾਓ ਨੂੰ ਨਿਯੰਤ੍ਰਿਤ ਕਰਦਾ ਹੈ। ਜਦੋਂ ਭਾਫ਼ ਜ਼ਿਆਦਾ ਬਣ ਜਾਂਦੀ ਹੈ ਤਾਂ ਭਾਰ ਉੱਪਰ ਚੁੱਕਿਆ ਜਾਂਦਾ ਹੈ ਤੇ ਭਾਫ਼ ਬਾਹਰ ਨਿਕਲ ਜਾਂਦੀ ਹੈ । ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਸਮੇਂ ਅਤੇ ਬਾਲਣ ਦੀ ਕਾਫ਼ੀ ਬੱਚਤ ਹੁੰਦੀ ਹੈ । ਪ੍ਰੈਸ਼ਰ ਕੁੱਕਰ ਨੂੰ ਕਦੇ ਵੀ ਦੋ ਤਿਹਾਈ (2/3 ਭਾਗ) ਤੋਂ ਵੱਧ ਨਾ ਭਰੋ। ਇਸ ਢੰਗ ਵਿਚ ਭੋਜਨ ਪਦਾਰਥਾਂ ਦੇ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ਅਤੇ ਭੋਜਨ ਆਸਾਨੀ ਨਾਲ ਪਚਣਯੋਗ ਹੁੰਦਾ ਹੈ।
Exam Tips:
a) ਪਾਠ-ਪੁਸਤਕ ਅਨੁਸਾਰ ਭਾਫ਼ ਨਾਲ ਪਕਾਉਣਾ ਸਭ ਤੋਂ ਵਧੀਆ ਢੰਗ ਹੈ ; ਇਸ ਦੇ ਤਿੰਨ ਉਪ-ਢੰਗ ਲਿਖੋ ।
b) ਹਰ ਉਪ-ਢੰਗ ਦੀ ਹਾਨੀ/ਲਾਭ ਅਤੇ ਉਦਾਹਰਨ (ਇਡਲੀ, ਕਸਟਰਡ) ਦੱਸੋ ।
Question 4: ਪਕਾਉਣ ਸਮੇਂ ਪੌਸ਼ਟਿਕ ਤੱਤਾਂ ਨੂੰ ਬਚਾਉਣ ਲਈ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
Answer:
1. ਫਲਾਂ ਅਤੇ ਹਰੀਆਂ ਸਬਜ਼ੀਆਂ ਦੇ ਛਿਲਕੇ ਦੇ ਹੇਠਾਂ ਵਾਲੀ ਤਹਿ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ । ਇਸ ਲਈ ਜਿੱਥੋਂ ਤੱਕ ਹੋ ਸਕੇ ਇਹਨਾਂ ਨੂੰ ਛਿਲਕੇ ਸਮੇਤ ਹੀ ਪਕਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਛਿਲਕਾ ਬਹੁਤ ਬਾਰੀਕ ਉਤਾਰਨਾ ਚਾਹੀਦਾ ਹੈ।
2. ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਪਕਾਉਣ ਲਈ ਸਬਜ਼ੀਆਂ ਦੇ ਬਹੁਤ ਛੋਟੇ ਟੁਕੜੇ ਨਾ ਕਰੋ ਕਿਉਂਕਿ ਜਿੰਨੇ ਟੁਕੜੇ ਜ਼ਿਆਦਾ ਹੋਣਗੇ ਓਨਾ ਹੀ ਵਿਟਾਮਿਨਾਂ ਅਤੇ ਖਣਿਜ ਪਦਾਰਥਾਂ ਦਾ ਨੁਕਸਾਨ ਵੀ ਵੱਧ ਹੋਵੇਗਾ।
3. ਸਬਜ਼ੀਆਂ ਨੂੰ ਕੱਟਣ ਜਾਂ ਫਲੀਆਂ ਵਿਚੋਂ ਦਾਣੇ ਕੱਢਣ ਦਾ ਕੰਮ ਖਾਣਾ ਪਕਾਉਣ ਵੇਲੇ ਹੀ ਕਰੋ।
4. ਭੋਜਨ ਪਕਾਉਣ ਲਈ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਸੁੱਟਣ ਦੀ ਥਾਂ ਕਿਸੇ ਦੂਸਰੇ ਪਕਵਾਨ ਵਿਚ ਵਰਤ ਲੈਣਾ ਚਾਹੀਦਾ ਹੈ ।
5. ਖਾਣ ਵਾਲੇ ਭੋਜਨ ਪਦਾਰਥਾਂ ਨੂੰ ਘੱਟ ਤੋਂ ਘੱਟ ਸਮੇਂ ਲਈ ਇੰਨਾ ਪਕਾਓ ਕਿ ਉਹ ਗਲ ਕੇ ਖਾਣ ਯੋਗ ਹੋ ਜਾਣ। ਵੱਧ ਸਮੇਂ ਲਈ ਪਕਾਉਣ ਨਾਲ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
6. ਵਿਟਾਮਿਨ ਅਤੇ ਖਣਿਜ ਪਦਾਰਥ ਅਨਾਜਾਂ ਦੀ ਉੱਪਰਲੀ ਤਹਿ ਵਿਚ ਹੀ ਹੁੰਦੇ ਹਨ ਇਸ ਲਈ ਅਣਛਾਣੇ ਆਟੇ ਅਤੇ ਬਿਨਾਂ ਪਾਲਿਸ਼ ਕੀਤੇ ਚਾਵਲਾਂ ਜਾਂ ਦਾਲਾਂ ਆਦਿ ਦਾ ਹੀ ਇਸਤੇਮਾਲ ਕਰੋ।
7. ਭੋਜਨ ਨੂੰ ਸਦਾ ਢੱਕ ਕੇ ਹੀ ਪਕਾਉ ਕਿਉਂਕਿ ਖੁੱਲ੍ਹੇ ਭਾਂਡੇ ਵਿਚ ਪਕਾਉਣ ਨਾਲ ਵੀ ਉੱਡਣ ਵਾਲੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ।
8. ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਤੱਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ ਅਤੇ ਸਮੇਂ ਅਤੇ ਬਾਲਣ ਦੀ ਬੱਚਤ ਵੀ ਹੁੰਦੀ ਹੈ।
9. ਭੋਜਨ ਨੂੰ ਜਲਦੀ ਪਕਾਉਣ ਲਈ ਸੋਡਾ ਅਤੇ ਬੇਕਿੰਗ ਪਾਊਡਰ ਦੀ ਵਰਤੋਂ ਨਾ ਕਰੋ ਕਿਉਂਕਿ ਇਹਨਾਂ ਦੀ ਵਰਤੋਂ ਨਾਲ ਵੀ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
10. ਤਲਣ ਲਈ ਘਿਓ ਬਹੁਤ ਜ਼ਿਆਦਾ ਗਰਮ ਨਾ ਕਰੋ ।
Exam Tips:
a) ਦਸ ਨੁਕਤੇ ਨੰਬਰ ਲਗਾ ਕੇ ਲਿਖੋ ; ਘੱਟੋ-ਘੱਟ ਛੇ-ਸੱਤ ਜ਼ਰੂਰ ਲਿਖੋ ।
Question 5: ਗਿੱਲੇ ਸੇਕ ਨਾਲ ਖਾਣਾ ਪਕਾਉਣ ਅਤੇ ਸੁੱਕੇ ਸੇਕ ਨਾਲ ਖਾਣਾ ਪਕਾਉਣ ਵਿਚ ਕੀ ਅੰਤਰ ਹੈ । ਇਹਨਾਂ ਤਰੀਕਿਆਂ ਵਿਚੋਂ ਸਭ ਤੋਂ ਉੱਤਮ ਤਰੀਕਾ ਕਿਹੜਾ ਹੈ ਅਤੇ ਕਿਉਂ ?
Answer:
ਗਿੱਲੇ ਸੇਕ ਅਤੇ ਸੁੱਕੇ ਸੇਕ ਨਾਲ ਖਾਣਾ ਪਕਾਉਣ ਵਿਚ ਅੰਤਰ ਇਸ ਪ੍ਰਕਾਰ ਹਨ :
| ਸੁੱਕੇ ਸੇਕ ਨਾਲ ਪਕਾਉਣਾ | ਗਿੱਲੇ ਸੇਕ ਨਾਲ ਪਕਾਉਣਾ |
|---|---|
| 1. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ । | 1. ਇਸ ਵਿਚ ਭੋਜਨ ਪਦਾਰਥ ਨੂੰ ਪਾਣੀ ਦੀ ਹੋਂਦ ਵਿਚ ਪਕਾਇਆ ਜਾਂਦਾ ਹੈ । |
| 2. ਇਸ ਢੰਗ ਨਾਲ ਭੋਜਨ ਪਕਾਉਣ ਦੇ ਤਿੰਨ ਢੰਗ ਹਨ : ਸੇਕਣਾ, ਭੁੰਨਣਾ ਅਤੇ ਬੇਕ ਕਰਨਾ । | 2. ਇਸ ਢੰਗ ਨਾਲ ਭੋਜਨ ਪਕਾਉਣ ਦੇ ਤਿੰਨ ਢੰਗ ਹਨ : ਉਬਾਲਣਾ, ਮੱਠੀ ਅੱਗ ਤੇ ਥੋੜ੍ਹੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ । |
| 3. ਇਸ ਵਿਚ ਭੋਜਨ ਪਦਾਰਥਾਂ ਦੇ ਖ਼ੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ । | 3. ਇਸ ਵਿਚ ਭੋਜਨ ਦੇ ਖ਼ੁਰਾਕੀ ਤੱਤ ਘੱਟ ਤੋਂ ਘੱਟ ਨਸ਼ਟ ਹੁੰਦੇ ਹਨ । |
| 4. ਇਸ ਢੰਗ ਨਾਲ ਪਕਾਇਆ ਭੋਜਨ ਰੋਗੀਆਂ ਲਈ ਵਧੀਆ ਨਹੀਂ ਹੁੰਦਾ । | 4. ਇਸ ਢੰਗ ਨਾਲ ਪਕਾਇਆ ਭੋਜਨ ਰੋਗੀਆਂ ਲਈ ਵਧੀਆ ਹੁੰਦਾ ਹੈ । |
ਇਹਨਾਂ ਤਰੀਕਿਆਂ ਵਿਚੋਂ ਗਿੱਲੇ ਸੇਕ ਨਾਲ ਖਾਣਾ ਪਕਾਉਣ ਦਾ ਢੰਗ ਵਧੀਆ ਹੈ, ਕਿਉਂਕਿ ਇਸ ਤਰ੍ਹਾਂ ਪਕਾਏ ਭੋਜਨ ਵਿਚੋਂ ਖ਼ੁਰਾਕੀ ਤੱਤ ਵੀ ਨਸ਼ਟ ਨਹੀਂ ਹੁੰਦੇ ਅਤੇ ਭੋਜਨ ਪਚਣਯੋਗ ਵੀ ਹੁੰਦਾ ਹੈ ।
Exam Tips:
a) ਸਾਰਣੀ ਤੋਂ ਬਾਅਦ ਸਭ ਤੋਂ ਉੱਤਮ ਢੰਗ (ਗਿੱਲਾ ਸੇਕ) ਅਤੇ ਉਸ ਦਾ ਕਾਰਨ ਵੱਖਰਾ ਲਿਖੋ ।
b) ਪ੍ਰਸ਼ਨ ਦੇ ਤਿੰਨ ਹਿੱਸੇ ਹਨ : ਅੰਤਰ, ਉੱਤਮ ਢੰਗ, ਕਾਰਨ ।
Question 6: ਖਾਣਾ ਪਕਾਉਣ ਦਾ ਖ਼ੁਰਾਕੀ ਤੱਤਾਂ ਤੇ ਕੀ ਅਸਰ ਹੁੰਦਾ ਹੈ ?
Answer:
ਖਾਧ ਪਦਾਰਥਾਂ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਵਿਟਾਮਿਨ ਤੇ ਖਣਿਜ ਲੂਣ ਖ਼ੁਰਾਕੀ ਤੱਤਾਂ ਤੇ ਤਾਪ ਦਾ ਅਲੱਗ-ਅਲੱਗ ਤਰੀਕੇ ਨਾਲ ਅਸਰ ਹੁੰਦਾ ਹੈ ।
1. ਕਾਰਬੋਹਾਈਡ੍ਰੇਟ- ਨਿਸ਼ਾਸਤੇ ਦੇ ਕਣ ਪਾਣੀ ਵਿਚ ਪਕਾਉਣ ਤੇ ਪਾਣੀ ਸੋਖ ਕੇ ਫੁੱਲ ਜਾਂਦੇ ਹਨ ਅਤੇ ਫਟ ਜਾਂਦੇ ਹਨ ਅਤੇ ਪਾਣੀ ਵਿਚ ਘੁਲ ਜਾਂਦੇ ਹਨ ਅਤੇ ਫਿਰ ਇਹ ਪਚਣਯੋਗ ਹੋ ਜਾਂਦਾ ਹੈ । ਸੇਕਣ ਨਾਲ ਨਿਸ਼ਾਸਤੇ ਡੈਕਸਟ੍ਰਿਨ ਅਤੇ ਫਿਰ ਸ਼ੱਕਰ ਵਿਚ ਬਦਲ ਜਾਂਦਾ ਹੈ, ਜਿਸ ਨੂੰ ਪਚਾਉਣਾ ਸੌਖਾ ਹੁੰਦਾ ਹੈ ਅਤੇ ਸੈਲੂਲੋਜ਼ ਦੇ ਰੇਸ਼ੇ ਵੀ ਪਕਾਉਣ ਨਾਲ ਨਰਮ ਹੋ ਜਾਂਦੇ ਹਨ । ਚੀਨੀ ਗਰਮ ਕਰਨ ਤੇ ਪਿਘਲਦੀ ਹੈ । ਬਿਨਾਂ ਪਾਣੀ ਦੇ ਪਕਾਈ ਚੀਨੀ ਭੂਰੇ ਰੰਗ ਦੀ ਹੋ ਜਾਂਦੀ ਹੈ ! ਇਸ ਨੂੰ ਕੈਰੇਮਲਾਈਜ਼ਡ ਚੀਨੀ ਕਿਹਾ ਜਾਂਦਾ ਹੈ ਤੇ ਇਸ ਨਾਲ ਕਸਟਰਡ, ਪੁਡਿੰਗ ਵਗੈਰਾ ਦਾ ਰੰਗ ਤੇ ਸੁਆਦ ਚੰਗਾ ਹੋ ਜਾਂਦਾ ਹੈ ।
2. ਪ੍ਰੋਟੀਨ- ਗਰਮ ਕਰਨ ਤੇ ਪ੍ਰੋਟੀਨ ਜੰਮ ਅਤੇ ਸੁੰਘੜ ਜਾਂਦੇ ਹਨ ਅਤੇ ਕੁਝ ਹਾਨੀਕਾਰਕ ਐੱਨਜ਼ਾਈਮ ਜੋ ਕਿ ਵਿਟਾਮਿਨਾਂ ਨੂੰ ਨਸ਼ਟ ਕਰਦੇ ਹਨ, ਪਕਾਉਣ ਨਾਲ ਨਸ਼ਟ ਹੋ ਜਾਂਦੇ ਹਨ । ਪਸ਼ੂ ਪ੍ਰੋਟੀਨ ਜ਼ਿਆਦਾ ਪਕਾਉਣ ਤੇ ਸਖ਼ਤ ਹੋ ਜਾਂਦੇ ਹਨ । ਇਸ ਲਈ ਇਹਨਾਂ ਨੂੰ ਘੱਟ ਤਾਪ ਤੇ ਹੌਲੇ-ਹੌਲੇ ਪਕਾਉਣਾ ਚਾਹੀਦਾ ਹੈ ਤਾਂ ਕਿ ਉਹ ਜਲਦੀ ਪਚ ਸਕਣ ਪਰ ਪੌਦਿਆਂ ਤੋਂ ਮਿਲਣ ਵਾਲੀ ਪ੍ਰੋਟੀਨ ਛੋਲੇ , ਮਟਰ, ਸੋਇਆਬੀਨ ਆਦਿ) ਨੂੰ ਪਾਣੀ ਵਿਚ ਅਤੇ ਜ਼ਿਆਦਾ ਤਾਪ ਤੇ ਪਕਾਉਣਾ ਚਾਹੀਦਾ ਹੈ ਇਸ ਨਾਲ ਇਹ ਜਲਦੀ ਪਚਦੇ ਹਨ ਅਤੇ ਸੁਆਦ ਵੀ ਬਣਦੇ ਹਨ ।
3. ਚਰਬੀ- ਜ਼ਿਆਦਾ ਦੇਰ ਤਕ ਚਰਬੀ ਨੂੰ ਗਰਮ ਕਰਨ ਤੇ ਇਸ ਦਾ ਵਿਘਟਨ ਹੋ ਜਾਂਦਾ ਹੈ ਅਤੇ ਇਹ ਅਮਲਾਂ ਵਿਚ ਬਦਲ ਜਾਂਦੀ ਹੈ ਅਤੇ ਇਸ ਦਾ ਸੁਆਦ ਤੇ ਸੁਗੰਧ ਵੀ ਖ਼ਰਾਬ ਹੋ ਜਾਂਦੇ ਹਨ ਅਤੇ ਚਰਬੀ ਛੇਤੀ ਨਹੀਂ ਪਚਦੀ । ਇਸੇ ਲਈ ਵਾਰ-ਵਾਰ ਇੱਕੋ ਤੇਲ ਵਿਚ ਨਹੀਂ ਤਲਣਾ ਚਾਹੀਦਾ । ਇਸੇ ਤਰ੍ਹਾਂ ਘੱਟ ਤਾਪ ਤੇ ਚਰਬੀ ਨੂੰ ਗਰਮ ਕਰਨ ਨਾਲ ਖਾਧ ਪਦਾਰਥ ਜ਼ਿਆਦਾ ਚਰਬੀ ਸੋਖ ਲੈਂਦੇ ਹਨ ਅਤੇ ਇਹਨਾਂ ਨੂੰ ਪਚਾਉਣਾ ਮੁਸ਼ਕਿਲ ਹੋ ਜਾਂਦਾ ਹੈ ।
4. ਵਿਟਾਮਿਨ- ਜ਼ਿਆਦਾ ਦੇਰ ਤਕ ਤੇਜ਼ ਅੱਗ ਤੇ ਪਕਾਉਣ ਨਾਲ ਵਿਟਾਮਿਨ ‘ਬੀ’ ਦੀ ਕਾਫ਼ੀ ਮਾਤਰਾ ਅਤੇ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦੇ ਹਨ ।ਉਬਲਦੇ ਪਾਣੀ ਵਿਚ ਸਬਜ਼ੀਆਂ ਪਕਾਈਆਂ ਜਾਣ ਤਾਂ ਘੱਟ ਵਿਟਾਮਿਨ ਨਸ਼ਟ ਹੁੰਦੇ ਹਨ । ਤਲਣ ਤੇ ਭੁੰਨਣ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ । ਵਿਟਾਮਿਨ ‘ਏ’ ਤੇ ‘ਡੀ’ ਉੱਪਰ ਗਰਮੀ ਦਾ ਬਹੁਤਾ ਅਸਰ ਨਹੀਂ ਹੁੰਦਾ। ਸੋਡਾ ਪਾ ਕੇ ਭੋਜਨ ਪਕਾਉਣ ਤੇ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ |
5. ਖਣਿਜ ਲੂਣ- ਖਣਿਜ ਲੂਣ ਪਕਾਉਣ ਵੇਲੇ ਪਾਣੀ ਵਿਚ ਘੁਲ ਜਾਂਦੇ ਹਨ । ਇਸ ਲਈ ਇਸ ਪਾਣੀ ਨੂੰ ਤਰੀ ਵਾਂਗ ਵਰਤ ਲੈਣਾ ਚਾਹੀਦਾ ਹੈ ਡੋਲਣਾ ਨਹੀਂ ਚਾਹੀਦਾ।ਉਬਾਲਣ ਨਾਲ ਸੋਡੀਅਮ ਵੀ ਨਸ਼ਟ ਹੋ ਜਾਂਦਾ ਹੈ । ਇਸ ਦੀ ਕਮੀ ਨਮਕ ਪਾ ਕੇ ਪੂਰੀ ਕੀਤੀ ਜਾ ਸਕਦੀ ਹੈ । ਦੁੱਧ ਉਬਾਲਣ ਤੇ ਥੋੜੀ ਕੈਲਸ਼ੀਅਮ ਵੀ ਨਸ਼ਟ ਹੁੰਦੀ ਹੈ ।
Exam Tips:
a) ਪੰਜ ਤੱਤਾਂ (ਕਾਰਬੋਹਾਈਡ੍ਰੇਟ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਲੂਣ) ਦੇ ਸਿਰਲੇਖ ਵੱਖ-ਵੱਖ ਲਿਖੋ ।
b) ਹਰ ਤੱਤ ਤੇ ਤਾਪ ਦਾ ਇਕ-ਦੋ ਮੁੱਖ ਅਸਰ ਲਿਖੋ ।
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ – ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਸੰਪੂਰਨ ਭੋਜਨ ਕੀ ਹੁੰਦਾ ਹੈ ? ਕਿਸੇ ਦੋ ਸੰਪੂਰਨ ਭੋਜਨ ਪਦਾਰਥਾਂ ਦੇ ਨਾਂ ਦੱਸੋ ।
Answer:
ਸੰਪੂਰਨ ਭੋਜਨ ਉਹ ਹੁੰਦਾ ਹੈ ਜਿਸ ਵਿਚ ਸਰੀਰ ਲਈ ਜ਼ਰੂਰੀ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ । ਦੁੱਧ ਅਤੇ ਅੰਡੇ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ।
Exam Tips:
a) ਪਰਿਭਾਸ਼ਾ ਤੋਂ ਬਾਅਦ ਦੋ ਉਦਾਹਰਨਾਂ (ਦੁੱਧ, ਅੰਡਾ) ਲਿਖੋ ।
Question 2: ਦਾਣੇ ਕਿਹੜੀ ਵਿਧੀ ਰਾਹੀਂ ਪਕਾਏ ਜਾਂਦੇ ਹਨ ? ਇਸ ਵਿਧੀ ਰਾਹੀਂ ਹੋਰ ਕੀ ਬਣਾਇਆ ਜਾਂਦਾ ਹੈ ?
Answer:
ਦਾਣਿਆਂ ਨੂੰ ਕੜਾਹੀ ਵਿਚ ਰੇਤ ਗਰਮ ਕਰਕੇ ਭੁੰਨਿਆ ਜਾਂਦਾ ਹੈ । ਬੈਂਗਣ ਨੂੰ ਭੁੱਬਲ ਵਿਚ ਭੁੰਨਿਆ ਜਾਂਦਾ ਹੈ ਤੇ ਸ਼ਕਰਕੰਦੀ ਨੂੰ ਵੀ ਇਸੇ ਤਰ੍ਹਾਂ ਹੀ ਭੁੰਨਿਆ ਜਾਂਦਾ ਹੈ ।
Exam Tips:
a) ਵਿਧੀ ਦਾ ਨਾਂ (ਭੁੰਨਣਾ) ਲਿਖੋ ।
b) ਹੋਰ ਚੀਜ਼ਾਂ ਵਿਚ ਬੈਂਗਣ ਅਤੇ ਸ਼ਕਰਕੰਦੀ ਦੱਸੋ ।
Question 3: ਸਿੱਧੀ ਤੇਜ਼ ਅੱਗ ਤੇ ਰੱਖ ਕੇ ਪਕਾਉਣ ਦਾ ਕੀ ਨੁਕਸਾਨ ਹੈ ?
Answer:
ਸਿੱਧੀ ਤੇਜ਼ ਅੱਗ ਤੇ ਰੱਖ ਕੇ ਪਕਾਉਣ ਨਾਲ ਬਾਹਰੀ ਪਰਤ ਸੜ ਜਾਂਦੀ ਹੈ ਤੇ ਕਈ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ ।
Exam Tips:
a) ਦੋ ਨੁਕਸਾਨ : ਬਾਹਰੀ ਪਰਤ ਸੜਨੀ ਅਤੇ ਪੌਸ਼ਟਿਕ ਤੱਤ ਨਸ਼ਟ ਹੋਣੇ ।
Question 4: ਜਿਹੜੇ ਪਾਣੀ ਵਿਚ ਭੋਜਨ ਪਕਾਇਆ ਜਾਵੇ, ਉਸ ਨੂੰ ਸੁੱਟਣਾ ਕਿਉਂ ਨਹੀਂ ਚਾਹੀਦਾ ?
Answer:
ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਇਸ ਲਈ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਉਸ ਵਿਚ ਖਣਿਜ ਲੂਣ ਘੁਲ ਜਾਂਦੇ ਹਨ ਅਤੇ ਪਾਣੀ ਸੁੱਟਣ ਨਾਲ ਇਹ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
Exam Tips:
a) ਕਾਰਨ ਲਿਖੋ : ਖਣਿਜ ਲੂਣ ਪਾਣੀ ਵਿਚ ਘੁਲ ਜਾਂਦੇ ਹਨ ।
Question 5: ਕਿਹੜੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ ? ਸੂਚੀ ਬਣਾਓ ।
Answer:
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ, ਜਿਵੇਂ-ਅਨਾਜ, ਦਾਲਾਂ, ਮੀਟ, ਮੱਛੀ, ਆਂਡਾ ਆਦਿ।
Exam Tips:
a) ਪੰਜ ਉਦਾਹਰਨਾਂ ਸੂਚੀ ਦੇ ਰੂਪ ਵਿਚ ਲਿਖੋ ।
Question 6: ਭੋਜਨ ਨੂੰ ਪ੍ਰੈਸ਼ਰ ਕੁੱਕਰ ਵਿਚ ਪਕਾਉਣ ਦੇ ਕੀ ਲਾਭ ਹਨ ?
Answer:
ਪ੍ਰੈਸ਼ਰ ਕੁੱਕਰ ਵਿਚ ਪੱਕਿਆ ਭੋਜਨ ਪੌਸ਼ਟਿਕ ਹੁੰਦਾ ਹੈ ਅਤੇ ਇਸ ਨਾਲ ਬਾਲਣ ਦੀ ਵੀ ਬੱਚਤ ਹੁੰਦੀ ਹੈ ।
Exam Tips:
a) ਦੋ ਲਾਭ : ਪੌਸ਼ਟਿਕਤਾ ਦੀ ਸੰਭਾਲ ਅਤੇ ਬਾਲਣ ਦੀ ਬੱਚਤ ।
Question 7: ਫਲ ਅਤੇ ਸਬਜ਼ੀਆਂ ਦੇ ਛਿਲਕੇ ਕਿਉਂ ਨਹੀਂ ਉਤਾਰਨੇ ਚਾਹੀਦੇ ?
Answer:
ਫਲ ਅਤੇ ਸਬਜ਼ੀਆਂ ਦੇ ਛਿਲਕਿਆਂ ਦੀ ਹੇਠਲੀ ਤਹਿ ਵਿਚ ਪੌਸ਼ਟਿਕ ਤੱਤ ਵਧੇਰੇ ਹੁੰਦੇ ਹਨ, ਇਸ ਲਈ ਫਲ ਅਤੇ ਸਬਜ਼ੀਆਂ ਨੂੰ ਬਿਨਾਂ ਛਿੱਲੇ ਹੀ ਵਰਤਣਾ ਚਾਹੀਦਾ ਹੈ ।
Exam Tips:
a) ਕਾਰਨ : ਛਿਲਕੇ ਹੇਠਲੀ ਤਹਿ ਵਿਚ ਵੱਧ ਪੌਸ਼ਟਿਕ ਤੱਤ ਹੁੰਦੇ ਹਨ ।
Question 8: ਅਣਛਾਣਿਆ ਆਟਾ ਕਿਉਂ ਵਰਤਣਾ ਚਾਹੀਦਾ ਹੈ ?
Answer:
ਭੋਜਨ ਦੀ ਪੌਸ਼ਟਿਕਤਾ ਬਣਾਈ ਰੱਖਣ ਲਈ ਅਣਛਾਣਿਆ ਆਟਾ ਵਰਤਣਾ ਚਾਹੀਦਾ ਹੈ ਕਿਉਂਕਿ ਛਾਣ ਬੂਰੇ ਨੂੰ ਕੱਢਣ ਨਾਲ ਵਿਟਾਮਿਨ ਅਤੇ ਖਣਿਜ ਨਸ਼ਟ ਹੋ ਜਾਂਦੇ ਹਨ ।
Exam Tips:
a) ਛਾਣ-ਬੂਰਾ ਕੱਢਣ ਨਾਲ ਵਿਟਾਮਿਨ ਅਤੇ ਖਣਿਜ ਘਟਦੇ ਹਨ – ਇਹ ਗੱਲ ਜ਼ਰੂਰ ਲਿਖੋ ।
Question 9: ਤਲੇ ਹੋਏ ਭੋਜਨ ਨਾਲ ਕੀ ਨੁਕਸਾਨ ਹੁੰਦੇ ਹਨ ?
Answer:
ਤਲੇ ਹੋਏ ਭੋਜਨ ਖਾਣ ਨਾਲ ਮੋਟਾਪਾ ਹੁੰਦਾ ਹੈ ਅਤੇ ਜ਼ਿਆਦਾ ਤਲਣ ਨਾਲ ਵਿਟਾਮਿਨ ਵੀ ਨਸ਼ਟ ਹੋ ਜਾਂਦੇ ਹਨ ਅਤੇ ਤਲਿਆ ਭੋਜਨ ਪਚਣ ਵਿਚ ਔਖਾ ਹੁੰਦਾ ਹੈ ।
Exam Tips:
a) ਤਿੰਨ ਨੁਕਸਾਨ : ਮੋਟਾਪਾ, ਵਿਟਾਮਿਨਾਂ ਦਾ ਨਾਸ਼, ਔਖਾ ਪਾਚਨ ।
Question 10: ਭੱਠੀ ਵਿਚ ਭੋਜਨ ਪਕਾਉਂਦੇ ਸਮੇਂ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
Answer:
ਭੱਠੀ ਵਿਚ ਭੋਜਨ ਪਕਾਉਣ ਲਈ ਭੱਠੀ ਪਹਿਲੋਂ ਤਪੀ ਹੋਣੀ ਚਾਹੀਦੀ ਹੈ ਅਤੇ ਇਕ ਵਾਰ ਭੋਜਨ ਰੱਖ ਕੇ ਉਸ ਨੂੰ ਬਾਰ-ਬਾਰ ਨਹੀਂ ਖੋਲ੍ਹਣਾ ਚਾਹੀਦਾ ।
Exam Tips:
a) ਦੋ ਸਾਵਧਾਨੀਆਂ : ਭੱਠੀ ਪਹਿਲਾਂ ਤਪੀ ਹੋਵੇ ਅਤੇ ਬਾਰ-ਬਾਰ ਨਾ ਖੋਲ੍ਹੋ ।
Question 11: ਭਾਫ਼ ਦੁਆਰਾ ਭੋਜਨ ਪਕਾਉਣ ਦਾ ਅਸਿੱਧੇ ਢੰਗ ਤੋਂ ਕੀ ਭਾਵ ਹੈ ?
Answer:
ਇਸ ਢੰਗ ਵਿਚ ਭੋਜਨ ਪਦਾਰਥ ਨੂੰ ਕਿਸੇ ਡੱਬੇ ਵਿਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਡੱਬੇ ਨੂੰ ਭਾਫ਼ ਨਾਲ ਗਰਮ ਕਰਕੇ ਵਿਚਲੇ ਭੋਜਨ ਪਦਾਰਥ ਨੂੰ ਪਕਾਇਆ ਜਾਂਦਾ ਹੈ ।
Exam Tips:
a) ਡੱਬੇ ਵਿਚ ਬੰਦ ਕਰ ਕੇ ਭਾਫ਼ ਨਾਲ ਗਰਮ ਕਰਨ ਦੀ ਗੱਲ ਲਿਖੋ ।
Question 12: ਸਬਜ਼ੀਆਂ ਦੇ ਛੋਟੇ ਟੁਕੜੇ ਕਿਉਂ ਨਹੀਂ ਕੱਟਣੇ ਚਾਹੀਦੇ ?
Answer:
ਕਿਉਂਕਿ ਛੋਟੇ-ਛੋਟੇ ਟੁਕੜਿਆਂ ਵਿਚੋਂ ਖਣਿਜ ਪਦਾਰਥਾਂ ਅਤੇ ਵਿਟਾਮਿਨਾਂ ਦਾ ਵੱਧ ਨੁਕਸਾਨ ਹੋਵੇਗਾ ।
Exam Tips:
a) ਕਾਰਨ : ਵੱਧ ਟੁਕੜਿਆਂ ਵਿਚੋਂ ਵੱਧ ਪੌਸ਼ਟਿਕ ਤੱਤ ਨਸ਼ਟ ਹੁੰਦੇ ਹਨ ।
Question 13: ਕੈਰੇਮਲਾਈਜ਼ਡ ਚੀਨੀ ਕੀ ਹੁੰਦੀ ਹੈ ?
Answer:
ਚੀਨੀ ਨੂੰ ਜਦੋਂ ਬਿਨਾਂ ਪਾਣੀ ਤੋਂ ਪਕਾਇਆ ਜਾਂਦਾ ਹੈ ਤਾਂ ਇਹ ਭੂਰੇ ਰੰਗ ਦੀ ਹੋ ਜਾਂਦੀ ਹੈ । ਇਸ ਨੂੰ ਕੈਰੇਮਲਾਈਜ਼ਡ ਚੀਨੀ ਕਹਿੰਦੇ ਹਨ ।
Exam Tips:
a) ਪਰਿਭਾਸ਼ਾ ਵਿਚ “ਬਿਨਾਂ ਪਾਣੀ” ਅਤੇ “ਭੂਰਾ ਰੰਗ” ਸ਼ਬਦ ਲਿਖੋ ।
b) ਇਸ ਦੀ ਵਰਤੋਂ ਕਸਟਰਡ ਅਤੇ ਪੁਡਿੰਗ ਵਿਚ ਹੁੰਦੀ ਹੈ ।
Question 14: ਕਿਹੜੇ – ਕਿਹੜੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ ?
Answer:
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ-
1. ਆਲੂ
2. ਬੈਂਗਣ
3. ਮਾਸ ਦੇ ਟੁਕੜੇ
4. ਮੁਰਗਾ
5. ਮੱਕੀ ਦੀ ਛੱਲੀ
6. ਰੋਟੀ
7. ਮੱਛੀ
8. ਦਾਣੇ ।
Exam Tips:
a) ਅੱਠੇ ਪਦਾਰਥ ਸੂਚੀ ਵਜੋਂ ਲਿਖੋ ।
Question 15: ਫਲਾਂ ਦਾ ਸਟਿਊ ਬਣਾਉਣ ਲਈ ਕਿਹੜੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ?
Answer:
ਫਲਾਂ ਦਾ ਸਟਿਊ ਬਣਾਉਣ ਲਈ ਸੇਬ ਜਾਂ ਨਾਸ਼ਪਾਤੀ ਨੂੰ ਥੋੜ੍ਹੇ ਪਾਣੀ ਵਿਚ ਚੀਨੀ ਪਾ ਕੇ ਮੱਧਮ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ।
Exam Tips:
a) ਸੇਬ ਜਾਂ ਨਾਸ਼ਪਾਤੀ ਦੀ ਉਦਾਹਰਨ ਅਤੇ ਮੱਠੀ ਅੱਗ ਵਾਲਾ ਢੰਗ ਲਿਖੋ ।
Question 16: ਭੋਜਨ ਪਦਾਰਥਾਂ ਨੂੰ ਕਿਵੇਂ ਭੁੰਨਿਆ ਜਾ ਸਕਦਾ ਹੈ ? ਕੋਈ ਦੋ ਉਦਾਹਰਨਾਂ ਦਿਓ ?
Answer:
ਕਿਸੇ ਧਾਤ ਦੇ ਬਰਤਨ ਨੂੰ ਭਖਦੀ ਅੱਗ ਤੇ ਰੱਖ ਕੇ ਜਾਂ ਅਸਿੱਧੇ ਸੇਕ ਨਾਲ ਭੋਜਨ ਪਦਾਰਥਾਂ ਨੂੰ ਭੁੰਨਿਆ ਜਾਂਦਾ ਹੈ । ਜਿਵੇਂ ਕੜਾਹੀ ਵਿਚ ਰੇਤ ਪਾ ਕੇ ਦਾਣੇ ਭੁੰਨੇ ਜਾਂਦੇ ਹਨ ਅਤੇ ਬੈਂਗਣ ਨੂੰ ਭੁੱਬਲ (ਗਰਮ ਸਵਾਹ) ਵਿਚ ਰੱਖ ਕੇ ਭੁੰਨਿਆ ਜਾਂਦਾ ਹੈ ।
Exam Tips:
a) ਪਰਿਭਾਸ਼ਾ ਤੋਂ ਬਾਅਦ ਦੋ ਉਦਾਹਰਨਾਂ (ਦਾਣੇ, ਬੈਂਗਣ) ਲਿਖੋ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਪੱਕੇ ਭੋਜਨ ਅਤੇ ਕੱਚੇ ਭੋਜਨ ਵਿਚ ਕੀ ਅੰਤਰ ਹੈ ?
Answer:
ਪੱਕੇ ਭੋਜਨ ਅਤੇ ਕੱਚੇ ਭੋਜਨ ਵਿਚ ਅੰਤਰ ਇਸ ਪ੍ਰਕਾਰ ਹਨ :
| ਪੱਕਿਆ ਭੋਜਨ | ਕੱਚਾ ਭੋਜਨ |
|---|---|
| 1. ਪੱਕਿਆ ਹੋਇਆ ਭੋਜਨ ਨਰਮ ਹੋ ਜਾਂਦਾ ਹੈ ਅਤੇ ਚਬਾਉਣ ਤੇ ਪਚਾਉਣ ਵਿਚ ਅਸਾਨ ਹੁੰਦਾ ਹੈ । | 1. ਕੱਚਾ ਭੋਜਨ ਸਖ਼ਤ ਹੁੰਦਾ ਹੈ, ਇਸ ਲਈ ਇਸ ਨੂੰ ਚਬਾਉਣਾ ਤੇ ਪਚਾਉਣਾ ਕਠਿਨ ਹੁੰਦਾ ਹੈ । |
| 2. ਪੱਕੇ ਹੋਏ ਭੋਜਨ ਦਾ ਰੰਗ, ਰੂਪ, ਸੁਆਦ ਅਤੇ ਖ਼ੁਸ਼ਬੂ ਚੰਗੇ ਹੋ ਜਾਂਦੇ ਹਨ । | 2. ਬਿਨਾਂ ਪਕਾਏ ਭੋਜਨ ਵੇਖਣ, ਖਾਣ ਅਤੇ ਖ਼ੁਸ਼ਬੂ ਵਿਚ ਚੰਗੇ ਨਹੀਂ ਹੁੰਦੇ । |
| 3. ਪਕਾਉਣ ਨਾਲ ਜ਼ਿਆਦਾ ਤਾਪਮਾਨ ਦੇ ਕਾਰਨ ਕਈ ਹਾਨੀਕਾਰਕ ਕੀਟਾਣੂ ਮਰ ਜਾਂਦੇ ਹਨ । | 3. ਕੱਚੇ ਭੋਜਨ ਵਿਚ ਕਈ ਹਾਨੀਕਾਰਕ ਕੀਟਾਣੂ ਹੁੰਦੇ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ । |
| 4. ਪਕਾਉਣ ਨਾਲ ਇਕ ਹੀ ਵਸਤੂ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ । | 4. ਜੇਕਰ ਭੋਜਨ ਨੂੰ ਨਾ ਪਕਾਇਆ ਜਾਵੇ ਅਤੇ ਉਸ ਨੂੰ ਇਕੋ ਰੂਪ ਵਿਚ ਖਾਇਆ ਜਾਵੇ ਤਾਂ ਉਸ ਨਾਲ ਜਲਦੀ ਹੀ ਮਨ ਭਰ ਜਾਂਦਾ ਹੈ । |
| 5. ਪਕਾਉਣ ਨਾਲ ਭੋਜਨ ਨੂੰ ਜ਼ਿਆਦਾ ਦੇਰ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । | 5. ਕੱਚਾ ਭੋਜਨ ਜਲਦੀ ਖ਼ਰਾਬ ਹੋ ਜਾਂਦਾ ਹੈ ; ਉਸ ਵਿਚ ਜੀਵਾਣੂ ਪੈਦਾ ਹੋ ਜਾਂਦੇ ਹਨ । |
Exam Tips:
a) ਘੱਟੋ-ਘੱਟ ਤਿੰਨ ਅੰਤਰ ਸਾਰਣੀ ਵਿਚ ਲਿਖੋ ; ਪੰਜੇ ਲਿਖਣ ਨਾਲ ਪੂਰੇ ਅੰਕ ਮਿਲਦੇ ਹਨ ।
b) ਹਰ ਕਤਾਰ ਵਿਚ ਦੋਵੇਂ ਪਾਸਿਆਂ ਦਾ ਮਿਲਾਨ ਕਰੋ ।
Question 2: ਉਬਾਲਣ ਅਤੇ ਤਲਣ ਦੇ ਲਾਭ ਅਤੇ ਹਾਨੀਆਂ ਲਿਖੋ ।
Answer:
ਉਬਾਲਣ ਅਤੇ ਤਲਣ ਦੇ ਅੱਗੇ ਲਿਖੇ ਲਾਭ ਅਤੇ ਹਾਨੀਆਂ ਹਨ- ਉਬਾਲਣ ਦੇ ਲਾਭ-
1. ਉਬਾਲਿਆ ਹੋਇਆ ਭੋਜਨ ਸੌਖ ਨਾਲ ਪਚਣਯੋਗ ਹੁੰਦਾ ਹੈ ।
2. ਇਸ ਵਿਧੀ ਵਿਚ ਭੋਜਨ ਦੇ ਪੌਸ਼ਟਿਕ ਤੱਤ ਘੱਟ ਨਸ਼ਟ ਹੁੰਦੇ ਹਨ ।
3. ਇਹ ਵਿਧੀ ਸਰਲ ਅਤੇ ਘੱਟ ਖ਼ਰਚੀਲੀ ਹੈ ।
4. ਪ੍ਰੈਸ਼ਰ ਕੁੱਕਰ ਵਿਚ ਖਾਧ ਪਦਾਰਥ ਉਬਾਲਣ ਨਾਲ ਸਮੇਂ ਅਤੇ ਬਾਲਣ ਦੀ ਵੀ ਬੱਚਤ ਹੁੰਦੀ ਹੈ। ਉਬਾਲਣ ਦੀਆਂ ਹਾਨੀਆਂ-
1. ਜ਼ਿਆਦਾ ਤੇਜ਼ੀ ਨਾਲ ਉਬਾਲਣ ਨਾਲ ਪਾਣੀ ਛੇਤੀ ਸੁੱਕ ਜਾਂਦਾ ਹੈ ਅਤੇ ਜ਼ਿਆਦਾ ਬਾਲਣ ਖ਼ਰਚ ਹੁੰਦਾ ਹੈ ।
2. ਇਸ ਵਿਧੀ ਨਾਲ ਵਸਤੁ ਛੇਤੀ ਨਹੀਂ ਪੱਕਦੀ । ਤਲਣ ਦੇ ਲਾਭ-
1. ਤਲਿਆ ਹੋਇਆ ਭੋਜਨ ਜ਼ਿਆਦਾ ਸੁਆਦੀ ਹੋ ਜਾਂਦਾ ਹੈ ।
2. ਭੋਜਨ ਪਦਾਰਥਾਂ ਦਾ ਚਿਕਨਾਈ ਨਾਲ ਸੰਯੋਗ ਹੋਣ ਕਰਕੇ ਕੈਲੋਰੀ ਭਾਰ ਜ਼ਿਆਦਾ ਵੱਧ ਜਾਂਦਾ ਹੈ ।
3. ਤਲੇ ਹੋਏ ਪਦਾਰਥ ਛੇਤੀ ਖ਼ਰਾਬ ਨਹੀਂ ਹੁੰਦੇ । ਤਲਣ ਦੇ ਦੋਸ਼
1. ਜ਼ਿਆਦਾ ਤਲਣ-ਭੁੰਨਣ ਨਾਲ ਕੁਝ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
2. ਭੋਜਨ ਭਾਰਾ ਹੋ ਜਾਂਦਾ ਹੈ ।
3. ਭੋਜਨ ਪਚਣਯੋਗ ਨਾ ਹੋਣ ਨਾਲ ਕਦੀ-ਕਦੀ ਪਾਚਨ ਵਿਗੜ ਜਾਂਦਾ ਹੈ ।
Exam Tips:
a) ਚਾਰ ਭਾਗ ਵੱਖ-ਵੱਖ ਸਿਰਲੇਖਾਂ ਹੇਠ ਲਿਖੋ : ਉਬਾਲਣ ਦੇ ਲਾਭ/ਹਾਨੀਆਂ, ਤਲਣ ਦੇ ਲਾਭ/ਦੋਸ਼ ।
b) ਪਾਠ ਵਿਚ ਤਲਣ ਦੇ ਲਾਭ ਹੇਠ ਕੈਲੋਰੀ ਭਾਰ ਵਧਣ ਦੀ ਗੱਲ ਵੀ ਦਿੱਤੀ ਹੈ ; ਪ੍ਰੀਖਿਆ ਵਿਚ ਇਹੀ ਰੂਪ ਲਿਖੋ ।
Question 3: ਬੇਕ ਕਰਨ ਅਤੇ ਭੁੰਨਣ ਵਿਚ ਕੀ ਅੰਤਰ ਹੈ ?
Answer:
ਬੇਕ ਕਰਨ ਅਤੇ ਭੁੰਨਣ ਵਿਚ ਹੇਠ ਲਿਖੇ ਅੰਤਰ ਹਨ :
| ਬੇਕ ਕਰਨਾ | ਭੁੰਨਣਾ |
|---|---|
| 1. ਇਸ ਵਿਚ ਪਦਾਰਥ ਨੂੰ ਬੰਦ ਗਰਮ ਭੱਠੀ ਵਿਚ ਰੱਖ ਕੇ ਗਰਮੀ ਨਾਲ ਪਕਾਇਆ ਜਾਂਦਾ ਹੈ । | 1. ਇਸ ਵਿਚ ਪਦਾਰਥ ਨੂੰ ਥੋੜ੍ਹੀ ਜਿਹੀ ਚਿਕਨਾਈ ਲਾ ਕੇ ਸੇਕਿਆ ਜਾਂਦਾ ਹੈ । |
| 2. ਭੋਜਨ ਵਾਲੇ ਬਰਤਨ ਨੂੰ ਪਹਿਲਾਂ ਜ਼ਿਆਦਾ ਅਤੇ ਫਿਰ ਘੱਟ ਸੇਕ ਤੇ ਰੱਖਿਆ ਜਾਂਦਾ ਹੈ । | 2. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਪਕਾਇਆ ਜਾਂਦਾ ਹੈ । |
| 3. ਇਸ ਵਿਚ ਭੱਠੀ ਦਾ ਤਾਪਮਾਨ ਬਰਾਬਰ ਰਹਿਣਾ ਚਾਹੀਦਾ ਹੈ । | 3. ਇਸ ਵਿਚ ਭੱਠੀ ਦਾ ਤਾਪਮਾਨ ਸਦਾ ਮੱਧਮ ਰਹਿਣਾ ਚਾਹੀਦਾ ਹੈ । |
| 4. ਇਸ ਵਿਚ ਪਾਣੀ ਦੇ ਬਿਨਾਂ ਭੋਜਨ ਦੇ ਸਾਰੇ ਤੱਤ ਸੁਰੱਖਿਅਤ ਰਹਿੰਦੇ ਹਨ । | 4. ਇਸ ਵਿਚ ਭੋਜਨ ਦੇ ਤੱਤ ਵੀ ਅੱਗ ਵਿਚ ਡਿੱਗ ਜਾਂਦੇ ਹਨ । |
| 5. ਇਸ ਵਿਚ ਕੱਚੇ ਕੇਲੇ ਅਤੇ ਹੋਰ ਫਲਾਂ ਨੂੰ ਵੀ ਮਸਾਲਾ ਲਾ ਕੇ ਪਕਾਇਆ ਜਾਂਦਾ ਹੈ । | 5. ਇਸ ਵਿਚ ਦਾਣੇ ਭੱਠੀ ਤੇ ਕੜਾਹੀ ਵਿਚ ਪਾ ਕੇ ਰੇਤ ਵਿਚ ਭੁੰਨੇ ਜਾਂਦੇ ਹਨ । |
Exam Tips:
a) ਸਾਰਣੀ ਵਿਚ ਪਾਠ-ਪੁਸਤਕ ਅਨੁਸਾਰ ਹੀ ਬਿੰਦੂ ਲਿਖੋ ।
b) ਮੁੱਖ ਫ਼ਰਕ : ਬੰਦ ਭੱਠੀ ਦੀ ਗਰਮ ਹਵਾ ਬਨਾਮ ਸਿੱਧੀ ਅੱਗ ।
Question 4: ਉਬਾਲਣ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
Answer:
1. ਭੋਜਨ ਪਦਾਰਥਾਂ ਨੂੰ ਉਬਾਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
2. ਬਰਤਨ ਜਾਂ ਪਤੀਲਾ ਅਜਿਹਾ ਹੋਵੇ ਜਿਸ ਦਾ ਢੱਕਣ ਚੰਗੀ ਤਰ੍ਹਾਂ ਫਿੱਟ ਹੋ ਜਾਵੇ ਤਾਂ ਜੋ ਭਾਫ਼ ਘੱਟ ਤੋਂ ਘੱਟ ਬਾਹਰ ਨਿਕਲੇ ਅਤੇ ਭੋਜਨ ਸੁੱਕ ਕੇ ਜਲੇ ਨਾ।
3. ਲੋੜ ਤੋਂ ਵੱਧ ਨਾ ਉਬਾਲੋ । ਕਿਉਂਕਿ ਵੱਧ ਪਕਿਆ ਭੋਜਨ ਰੰਗ, ਸੁਆਦ ਅਤੇ ਸ਼ਕਲ ਪੱਖੋਂ ਵਿਗੜ ਸਕਦਾ ਹੈ ਤੇ ਭੋਜਨ ਸੜ ਵੀ ਸਕਦਾ ਹੈ ।
4. ਆਲੂ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ ਨੂੰ ਛਿਲਕਾ ਉਤਾਰੇ ਬਿਨਾ ਹੀ ਉਬਾਲਣਾ ਚਾਹੀਦਾ ਹੈ ।
Exam Tips:
a) ਚਾਰ ਸਾਵਧਾਨੀਆਂ ਨੰਬਰ ਲਗਾ ਕੇ ਲਿਖੋ ।
b) ਢੱਕਣ ਠੀਕ ਫਿੱਟ ਹੋਣ ਵਾਲੀ ਗੱਲ ਜ਼ਰੂਰ ਲਿਖੋ ।
Question 5: ਟੇਬਲ ਸੈੱਟ ਕਰਨ ਲਈ ਧਿਆਨ ਰੱਖਣ ਵਾਲੀਆਂ ਗੱਲਾਂ ਕਿਹੜੀਆਂ ਹਨ ?
Answer:
ਜਿਹੜੇ ਕਮਰੇ ਵਿਚ ਅਤੇ ਮੇਜ਼ ਤੇ ਭੋਜਨ ਖਾਣਾ ਹੁੰਦਾ ਹੈ ਉਹਨਾਂ ਦੀ ਸਫ਼ਾਈ ਸਭ ਤੋਂ ਜ਼ਰੂਰੀ ਹੈ । ਥਾਲੀਆਂ, ਕੌਲੀਆਂ, ਗਲਾਸ, ਚਮਚ ਅਤੇ ਬਾਕੀ ਸਭ ਤਰ੍ਹਾਂ ਦੇ ਬਰਤਨ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣੇ ਚਾਹੀਦੇ ਹਨ । ਇਹਨਾਂ ਨੂੰ ਸੁਕਾ ਕੇ ਰੱਖ ਲੈਣਾ ਚਾਹੀਦਾ ਹੈ । ਮੇਜ਼ਪੋਸ਼ ਅਤੇ ਸਾਰੇ ਟੇਬਲ ਨੈਪਕਿਨ ਵੀ ਚੰਗੀ ਤਰ੍ਹਾਂ ਸਾਫ਼ ਅਤੇ ਪ੍ਰੈੱਸ ਕੀਤੇ ਹੋਣੇ ਚਾਹੀਦੇ ਹਨ । ਮੇਜ਼ ਤੇ ਪਈਆਂ ਚੀਜ਼ਾਂ ਇੰਨੀ ਦੂਰ ਹੋਣ ਕਿ ਖਾਣ ਵਾਲਿਆਂ ਦੀ ਪਹੁੰਚ ਵਿਚ ਹੋਣ । ਟੇਬਲ ਦੇ ਇੱਕੋ ਪਾਸੇ ਹੀ ਸਾਰੀਆਂ ਚੀਜ਼ਾਂ ਇੱਕਠੀਆਂ ਨਹੀਂ ਕਰ ਲੈ ਣੀਆਂ ਚਾਹੀਦੀਆਂ । ਸਾਰੀਆਂ ਪਲੇਟਾਂ ਅਤੇ ਬਰਤਨ ਇਸ ਢੰਗ ਨਾਲ ਰੱਖੋ ਕਿ ਖਾਣ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ । ਮੇਜ਼ ਉੱਤੇ ਇਕ ਵਿਅਕਤੀ ਦੇ ਖਾਣ ਲਈ ਇੰਨੀ ਥਾਂ ਜ਼ਰੂਰ ਹੋਵੇ ਕਿ ਦੂਸਰੇ ਵਿਅਕਤੀ ਨੂੰ ਕੋਈ ਰੁਕਾਵਟ ਨਾ ਹੋਵੇ । ਟੇਬਲ ਸੈੱਟ ਕਰਨ ਲਈ ਸਰਲ ਤਰੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ ।
Exam Tips:
a) ਸਫ਼ਾਈ ਵਾਲੀ ਗੱਲ ਸਭ ਤੋਂ ਪਹਿਲਾਂ ਲਿਖੋ ।
b) ਬਿੰਦੂ ਵੱਖ-ਵੱਖ ਸਤਰਾਂ ਵਿਚ ਲਿਖੋ ।
Question 6: ਫੈਮਲੀ ਸਟਾਈਲ ਮੇਜ਼ ਸੈੱਟ ਕਰਨ ਦੇ ਤਰੀਕੇ ਬਾਰੇ ਤੁਸੀਂ ਕੀ ਜਾਣਦੇ ਹੋ ?
Answer:
ਫੈਮਲੀ ਸਟਾਈਲ ਵਿਚ ਸਾਰੇ ਵਿਅਕਤੀ ਇਕ ਮੇਜ਼ ਤੇ ਬੈਠ ਕੇ ਖਾਣਾ ਖਾਂਦੇ ਹਨ । ਹਰ ਕੁਰਸੀ ਅੱਗੇ ਇਕ ਵਿਅਕਤੀ ਲਈ ਲੋੜੀਂਦੇ ਬਰਤਨ ਰੱਖ ਦਿੱਤੇ ਜਾਂਦੇ ਹਨ । ਭੋਜਨ ਦੀ ਵਿਉਂਤਬੰਦੀ ਅਨੁਸਾਰ ਮੇਜ਼ ਸੈੱਟ ਕੀਤਾ ਜਾਂਦਾ ਹੈ । ਫੈਮਲੀ ਸਟਾਈਲ ਵਿਚ ਮੇਜ਼ ਸੈੱਟ ਕਰਨ ਦੇ ਆਮ ਨਿਯਮ ਹੇਠ ਲਿਖੇ ਅਨੁਸਾਰ ਹਨ- ਟੇਬਲ ਉੱਤੇ ਜਿੰਨੇ ਵਿਅਕਤੀਆਂ ਨੇ ਭੋਜਨ ਗ੍ਰਹਿਣ ਕਰਨਾ ਹੋਵੇ ਇਸ ਅਨੁਸਾਰ ਹਰ ਵਿਅਕਤੀ ਲਈ ਸਾਰੀਆਂ ਪਲੇਟਾਂ, ਗਲਾਸ, ਕੌਲੀਆਂ, ਚਮਚ ਆਦਿ ਇਕੱਠੇ ਕਰਕੇ ਪੂੰਝ ਕੇ ਰੱਖ ਦਿਓ ਅਤੇ ਮੇਜ਼ ਉੱਤੇ ਓਨੀਆਂ ਹੀ ਟੇਬਲ ਮੈਟਸ ਵੀ ਵਿਛਾ ਦਿਓ । ਟੇਬਲ ਮੈਟ ਮੇਜ਼ ਦੇ ਕਿਨਾਰੇ ਨਾਲ ਵਿਛਾ ਕੇ ਕਿਨਾਰੇ ਤੋਂ 2.5 ਸੈਂਟੀਮੀਟਰ ਥਾਂ ਛੱਡ ਕੇ ਟੇਬਲ ਮੈਟ ਦੇ ਵਿਚਕਾਰ ਵੱਡੀ ਪਲੇਟ ਰੱਖੀ ਜਾਂਦੀ ਹੈ । ਪਲੇਟ ਦੇ ਸੱਜੇ ਪਾਸੇ ਚਮਚ ਅਤੇ ਛੁਰੀ ਰੱਖੋ ਅਤੇ ਖੱਬੇ ਹੱਥ ਕਾਂਟਾ ਰੱਖੋ । ਛੁਰੀ ਦਾ ਤਿੱਖਾ ਪਾਸਾ ਪਲੇਟ ਵੱਲ ਨੂੰ ਰੱਖਣਾ ਚਾਹੀਦਾ ਹੈ । ਸਾਰੀਆਂ ਚੀਜ਼ਾਂ ਦਾ ਡੰਡੀ ਵਾਲਾ ਪਾਸਾ ਟੇਬਲ ਦੇ ਕੰਢੇ ਵੱਲ ਮਤਲਬ ਵਿਅਕਤੀ ਵੱਲ ਰੱਖਣਾ ਚਾਹੀਦਾ ਹੈ । ਇਹਨਾਂ ਨੂੰ ਪਲੇਟ ਤੋਂ 2.5 ਸੈਂਟੀਮੀਟਰ ਜਗਾ ਛੱਡ ਕੇ ਬਿਲਕੁਲ ਸਿੱਧਾ ਰੱਖਣਾ ਚਾਹੀਦਾ ਹੈ । ਨੈਪਕਿਨ ਪਲੇਟ ਦੇ ਖੱਬੇ ਪਾਸੇ ਸਾਦੀ ਜਿਹੀ ਤਹਿ ਲਗਾ ਕੇ ਰੱਖਿਆ ਜਾਂਦਾ ਹੈ । ਪਾਣੀ ਦਾ ਗਲਾਸ ਚਮਚ ਦੇ ਸਿਰੇ ਉੱਤੇ ਰੱਖਿਆ ਜਾਂਦਾ ਹੈ । ਸਾਰੇ ਪਕਵਾਨ ਮੇਜ਼ ਦੇ ਵਿਚਕਾਰ ਇਕ ਲਾਈਨ ਵਿਚ ਰੱਖੇ ਜਾਂਦੇ ਹਨ । ਕੜਛੀਆਂ ਹਰ ਇਕ ਸਬਜ਼ੀ ਦੇ ਨਾਲ ਸੱਜੇ ਪਾਸੇ ਰੱਖੀਆਂ ਜਾਂਦੀਆਂ ਹਨ ਅਤੇ ਇਹਨਾਂ ਦਾ ਡੰਡੀ ਵਾਲਾ ਪਾਸਾ ਜਿਸ ਪਾਸੇ ਮਹਿਮਾਨ ਬੈਠੇ ਹੋਣ ਉਸ ਪਾਸੇ ਹੋਣਾ ਚਾਹੀਦਾ ਹੈ। ਮੇਜ਼ ਨੂੰ ਸਜਾਉਣ ਲਈ ਮੇਜ਼ ਦੇ ਵਿਚਕਾਰ ਜਾਂ ਇਕ ਕੋਨੇ ਤੇ ਛੋਟਾ ਜਿਹਾ ਫੁੱਲਾਂ ਦਾ ਗੁਲਦਸਤਾ ਰੱਖਣਾ ਚਾਹੀਦਾ ਹੈ । ਪਰ ਫੁੱਲ ਖ਼ੁਸ਼ਬੂਦਾਰ ਨਹੀਂ ਹੋਣੇ ਚਾਹੀਦੇ ਕਿਉਂਕਿ ਫੁੱਲਾਂ ਦੀ ਗਹਿਰੀ ਖੁਸ਼ਬੂ ਵਿਚ ਭੋਜਨ ਦੀ ਖ਼ੁਸ਼ਬੂ ਦੱਬੀ ਜਾਵੇਗੀ । ਪਕਵਾਨ ਮੇਜ਼ ਉੱਤੇ ਰੱਖਣ ਸਮੇਂ ਇਹ ਧਿਆਨ ਵਿਚ ਰੱਖੋ ਕਿ ਮਹਿਮਾਨ ਵਾਲੇ ਪਾਸੇ ਸਭ ਤੋਂ ਪਹਿਲਾਂ ਸਲਾਦ , ਫਿਰ ਫੁਲਕੇ ਜਾਂ ਚੌਲ, ਫੇਰ ਸਬਜ਼ੀਆਂ, ਦਹੀਂ, ਅਚਾਰ ਆਦਿ ਰੱਖਿਆ ਜਾਵੇ ।
Exam Tips:
a) ਮੇਜ਼ ਸੈੱਟ ਕਰਨ ਦੇ ਕ੍ਰਮ ਅਨੁਸਾਰ ਲਿਖੋ : ਮੈਟ, ਪਲੇਟ, ਚਮਚ-ਛੁਰੀ-ਕਾਂਟਾ, ਨੈਪਕਿਨ, ਗਲਾਸ, ਪਕਵਾਨ ।
b) 2.5 ਸੈਂਟੀਮੀਟਰ ਦੀ ਦੂਰੀ ਵਾਲੀ ਗੱਲ ਯਾਦ ਰੱਖੋ ।
Question 7: ਬੁਫ਼ੇ ਸਟਾਈਲ ਵਿਚ ਮੇਜ਼ ਸੈੱਟ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
Answer:
ਇਸ ਪ੍ਰਕਾਰ ਦੀ ਸੈਟਿੰਗ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਵੱਡੀ ਚਾਹ ਦੀ ਪਾਰਟੀ ਜਾਂ ਬਹੁਤ ਸਾਰੇ ਲੋਕਾਂ ਨੂੰ ਖਾਣ ਦੀ ਦਾਅਵਤ ਦੇਣੀ ਹੋਵੇ । ਇਸ ਵਿਚ ਮਹਿਮਾਨ ਮੇਜ਼ ਤੋਂ ਖਾਣ ਵਾਲੀਆਂ ਚੀਜ਼ਾਂ ਪਲੇਟਾਂ ਵਿਚ ਪਾ ਕੇ, ਖੜ੍ਹੇ ਹੋ ਕੇ ਜਾਂ ਕਿਸੇ ਹੋਰ ਥਾਂ ਬੈਠ ਕੇ ਖਾਂਦੇ ਹਨ । ਇਸੇ ਦਾ ਤਰੀਕਾ ਹੇਠ ਲਿਖਿਆ ਹੈ ਮਹਿਮਾਨਾਂ ਦੀ ਗਿਣਤੀ ਦੇ ਅੰਦਾਜ਼ੇ ਅਨੁਸਾਰ ਓਨੀ ਹੀ ਗਿਣਤੀ ਵਿਚ ਪਲੇਟਾਂ, ਚਮਚ, ਕੱਪ, ਗਲਾਸ ਅਤੇ ਨੈਪਕਿਨ ਲੈ ਲਓ । ਇਕ ਵੱਡੇ ਟੇਬਲ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਰੱਖਣ ਦਾ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ । ਇਕ ਪਾਸੇ ਨੈਪਕਿਨ, ਫਿਰ ਪਲੇਟਾਂ ਅਤੇ ਚਮਚ ਰੱਖਣੇ ਚਾਹੀਦੇ ਹਨ । ਜੇ ਚਾਹ ਪਾਰਟੀ ਹੋਵੇ ਤਾਂ ਛੋਟੀਆਂ ਪਲੇਟਾਂ ਅਤੇ ਜੇ ਭੋਜਨ ਖੁਆਉਣਾ ਹੋਵੇ ਤਾਂ ਵੱਡੀਆਂ ਪਲੇਟਾਂ ਰੱਖਣੀਆਂ ਚਾਹੀਦੀਆਂ ਹਨ । ਫਿਰ ਮੇਜ਼ ਦੇ ਵਿਚਕਾਰ ਇਕ ਲਾਈਨ ਵਿਚ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਰੱਖ ਦੇਣੀਆਂ ਚਾਹੀਦੀਆਂ ਹਨ । ਮਹਿਮਾਨਾਂ ਨੂੰ ਨੈਪਕਿਨਾਂ ਵਾਲੇ ਪਾਸੇ ਤੋਂ ਸ਼ੁਰੂ ਕਰਨ ਲਈ ਕਹਿਣਾ ਚਾਹੀਦਾ ਹੈ । ਕਮਰੇ ਦੇ ਬਾਕੀ ਹਿੱਸੇ ਵਿਚ ਦੀਵਾਰਾਂ ਦੇ ਨਾਲ-ਨਾਲ ਮਹਿਮਾਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ । ਜੇ ਕਮਰਾ ਛੋਟਾ ਹੋਵੇ ਤਾਂ ਬੁਫ਼ੇ ਸਟਾਈਲ ਦੀ ਸੈਟਿੰਗ ਬਾਹਰ ਬਰਾਮਦੇ ਵਿਚ ਜਾਂ ਕਿਸੇ ਖੁੱਲ੍ਹੀ ਜਿਹੀ ਥਾਂ ਤੇ ਵੀ ਕੀਤੀ ਜਾ ਸਕਦੀ ਹੈ ।
Exam Tips:
a) ਪਹਿਲਾਂ ਦੱਸੋ ਇਹ ਕਦੋਂ ਵਰਤਿਆ ਜਾਂਦਾ ਹੈ (ਵੱਡੀ ਪਾਰਟੀ/ਦਾਅਵਤ) ।
b) ਨੈਪਕਿਨ ਵਾਲੇ ਪਾਸਿਓਂ ਸ਼ੁਰੂ ਕਰਨ ਦੀ ਗੱਲ ਲਿਖੋ ।
Question 8: ਭੋਜਨ ਵਰਤਾਉਣ ਦੇ ਸਲੀਕੇ ਬਾਰੇ ਤੁਸੀਂ ਕੀ ਜਾਣਦੇ ਹੋ ?
Answer:
1. ਗ੍ਗ੍ਰਹਿਣੀ ਨੂੰ ਆਪਣੀ ਮੇਜ਼ ਰਸੋਈ ਦੇ ਇਕ ਪਾਸੇ ਵੱਲ ਨੂੰ ਰੱਖਣੀ ਚਾਹੀਦੀ ਹੈ ।
2. ਇਕ ਪਾਸੇ ਤੋਂ ਇਕ ਚੀਜ਼ ਵਰਤਣੀ ਸ਼ੁਰੂ ਹੁੰਦੀ ਹੈ ਅਤੇ ਇਕ ਵਿਅਕਤੀ ਇਸ ਨੂੰ ਲੈ ਕੇ ਅਗਲੇ ਵਿਅਕਤੀ ਨੂੰ ਦਿੰਦਾ ਹੈ । ਇਸੇ ਤਰ੍ਹਾਂ ਕਰਦੇ-ਕਰਦੇ ਹਰ ਇਕ ਖਾਣ ਵਾਲੀ ਚੀਜ਼ ਸਾਰੇ ਵਿਅਕਤੀਆਂ ਵਿਚ ਘੁੰਮ ਜਾਣੀ ਚਾਹੀਦੀ ਹੈ ।
3. ਸਾਰੀਆਂ ਚੀਜ਼ਾਂ ਸਾਰਿਆਂ ਕੋਲ ਪਹੁੰਚ ਜਾਣ ਤੋਂ ਬਾਅਦ ਹੀ ਸਾਰਿਆਂ ਨੂੰ ਖਾਣਾ ਸ਼ੁਰੂ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿਸੇ ਵਿਅਕਤੀ ਨੂੰ ਖਾਣਾ ਸ਼ੁਰੂ ਨਹੀਂ ਕਰਨਾ ਚਾਹੀਦਾ ।
4. ਕਦੇ ਵੀ ਦੂਸਰੇ ਵਿਅਕਤੀ ਦੇ ਅੱਗੋਂ ਦੀ ਬਾਂਹ ਲੰਬੀ ਕਰਕੇ ਚੀਜ਼ ਨਹੀਂ ਚੁੱਕਣੀ ਚਾਹੀਦੀ ।
5. ਪਲੇਟ ਇਕੋ ਵਾਰੀ ਚੀਜ਼ਾਂ ਨਾਲ ਨਹੀਂ ਕਰਨੀ ਚਾਹੀਦੀ।
6. ਜਿਸ ਭਾਂਡੇ ਵਿਚ ਪਕਵਾਨ ਪਾ ਕੇ ਰੱਖਿਆ ਜਾਂਦਾ ਹੈ, ਉਹ ਸਾਫ਼-ਸੁਥਰਾ ਹੋਣਾ ਚਾਹੀਦਾ ਹੈ । ਭਾਂਡੇ ਦੇ ਕੰਢਿਆਂ ਤੇ ਸਬਜ਼ੀ ਬਿਲਕੁਲ ਨਹੀਂ ਲੱਗੀ ਹੋਣੀ ਚਾਹੀਦੀ ।
7. ਫਲਾਂ ਨੂੰ ਕੱਟ ਕੇ ਵਰਤਾਉਣਾ ਚਾਹੀਦਾ ਹੈ ।
8. ਟੇਬਲ ਉੱਤੇ ਸੁਪ ਵਰਤਾਉਣ ਤੋਂ ਬਾਅਦ ਖਾਣਾ ਵਰਤਾਉਣਾ ਚਾਹੀਦਾ ਹੈ ।
9. ਸਜੀ ਹੋਈ ਸਲਾਦ ਦੀ ਪਲੇਟ ਨੂੰ ਹੋਰ ਖਾਣ ਵਾਲੀਆਂ ਚੀਜ਼ਾਂ ਤੋਂ ਪਹਿਲਾਂ ਵਰਤਾਉਣਾ ਚਾਹੀਦਾ ਹੈ । ।
10. ਗ੍ਗ੍ਰਹਿਣੀ ਨੂੰ ਹਰ ਮੈਂਬਰ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸ ਵਿਅਕਤੀ ਨੂੰ ਕਿਹੜੀ ਚੀਜ਼ ਦੀ ਲੋੜ ਹੈ
11. ਟੇਬਲ ਉੱਤੇ ਬੈਠ ਕੇ ਉਦਾਸੀ ਭਰੀਆਂ ਗੱਲਾਂ ਨਹੀਂ ਬਲਕਿ ਖ਼ੁਸ਼ੀ ਭਰਪੂਰ ਗੱਲਾਂ ਕਰਨੀਆਂ ਚਾਹੀਦੀਆਂ ਹਨ ।
12. ਸਾਰੇ ਵਿਅਕਤੀ ਖਾਣਾ ਖ਼ਤਮ ਕਰ ਲੈ ਣ, ਉਦੋਂ ਹੀ ਮੇਜ਼ ਤੋਂ ਉੱਠਣਾ ਚਾਹੀਦਾ ਹੈ !
13. ਗ੍ਰਹਿਣੀ ਨੂੰ ਖਾਣ ਵਾਲੀਆਂ ਚੀਜ਼ਾਂ ਖੱਬੇ ਪਾਸੇ ਤੋਂ ਅਤੇ ਪਾਣੀ ਸੱਜੇ ਪਾਸੇ ਤੋਂ ਵਰਤਾਉਣਾ ਚਾਹੀਦਾ ਹੈ |
Exam Tips:
a) ਤੇਰਾਂ ਨੁਕਤੇ ਹਨ ; ਘੱਟੋ-ਘੱਟ ਛੇ-ਸੱਤ ਸਪੱਸ਼ਟ ਲਿਖੋ ।
b) ਖੱਬੇ ਪਾਸੇ ਤੋਂ ਖਾਣਾ ਅਤੇ ਸੱਜੇ ਪਾਸੇ ਤੋਂ ਪਾਣੀ ਵਰਤਾਉਣ ਦਾ ਨਿਯਮ ਯਾਦ ਰੱਖੋ ।
ਵਸਤੂਨਿਸ਼ਠ ਪ੍ਰਸ਼ਨ – ਖ਼ਾਲੀ ਥਾਂ ਭਰੋ
Question 1: ਭਾਫ਼ ਨਾਲ ਪਕਾਉਣ ਦੇ ……………………… ਢੰਗ ਹਨ ।
Answer:
ਤਿੰਨ
Exam Tips:
a) ਤਿੰਨ ਢੰਗ : ਸਿੱਧਾ, ਅਸਿੱਧਾ ਅਤੇ ਦਬਾਓ ਹੇਠ ।
Question 2: ਵਧੇਰੇ ਸਮੇਂ ਤੱਕ ਭੋਜਨ ਪਕਾਇਆ ਜਾਵੇ ਤਾਂ ……………………… ਤੱਤ ਨਸ਼ਟ ਹੋ ਜਾਂਦੇ ਹਨ ।
Answer:
ਪੌਸ਼ਟਿਕ
Exam Tips:
a) ਘੱਟੋ-ਘੱਟ ਸਮਾਂ ਪਕਾਉਣ ਨਾਲ ਤੱਤ ਬਚੇ ਰਹਿੰਦੇ ਹਨ ।
Question 3: ਬੈਕਟੀਰੀਆ ਦਾ ……………………… °C ਤੇ ਵਾਧਾ ਰੁਕ ਜਾਂਦਾ ਹੈ ।
Answer:
40
Exam Tips:
a) ਇਹ ਅੰਕ ਪਾਠ-ਪੁਸਤਕ ਅਨੁਸਾਰ ਹੈ ।
Question 4: ਰੋਗੀਆਂ ਲਈ ……………………… ਖਾਣਾ ਠੀਕ ਰਹਿੰਦਾ ਹੈ ।
Answer:
ਉਬਲਿਆ
Exam Tips:
a) ਉਬਲਿਆ ਭੋਜਨ ਛੇਤੀ ਪਚਣਯੋਗ ਹੁੰਦਾ ਹੈ ।
Question 5: ਇਡਲੀ ਨੂੰ ……………………… ਢੰਗ ਨਾਲ ਪਕਾਇਆ ਜਾਂਦਾ ਹੈ ।
Answer:
ਭਾਫ਼
Exam Tips:
a) ਇਡਲੀ ਭਾਫ਼ ਨਾਲ ਪਕਾਈ ਜਾਂਦੀ ਹੈ ।
ਇਕ ਸ਼ਬਦ ਵਿਚ ਉੱਤਰ ਦਿਓ
Question 1: ਬੇਕ ਕਰ ਕੇ ਪਕਾਈ ਜਾਣ ਵਾਲੀ ਕਿਸੇ ਵਸਤੂ ਬਾਰੇ ਦੱਸੋ ।
Answer:
ਕੇਕ
Exam Tips:
a) ਹੋਰ ਉਦਾਹਰਨਾਂ : ਬਿਸਕੁਟ, ਬਨ ।
Question 2: ਤਲੇ ਹੋਏ ਭੋਜਨ ਦੀ ਇਕ ਹਾਨੀ ਦੱਸੋ ।
Answer:
ਜਲਦੀ ਪਚਦਾ ਨਹੀਂ ।
Exam Tips:
a) ਹੋਰ ਹਾਨੀ : ਮੋਟਾਪਾ ।
Question 3: ਜੀਵਾਣੂਆਂ ਦੇ ਸਪੋਰਜ਼ ਕਿੰਨੇ ਤਾਪਮਾਨ ਤੇ ਮਰ ਜਾਂਦੇ ਹਨ ?
Answer:
60°C (ਪਾਠ-ਪੁਸਤਕ ਅਨੁਸਾਰ) ।
Exam Tips:
a) ਇਕਾਈ °C ਜ਼ਰੂਰ ਲਿਖੋ ।
Question 4: ਕਿਹੜੇ ਵਿਟਾਮਿਨ ਤੇ ਗਰਮੀ ਦਾ ਵਧੇਰੇ ਅਸਰ ਨਹੀਂ ਹੁੰਦਾ ?
Answer:
ਵਿਟਾਮਿਨ ਏ ਅਤੇ ਡੀ ।
Exam Tips:
a) ਗਰਮੀ ਨਾਲ ਵਿਟਾਮਿਨ ਬੀ ਅਤੇ ਸੀ ਵੱਧ ਨਸ਼ਟ ਹੁੰਦੇ ਹਨ ।
Question 5: ਬਿਨਾਂ ਪਾਣੀ ਦੇ ਪਕਾਈ ਚੀਨੀ ਨੂੰ ਕੀ ਕਹਿੰਦੇ ਹਨ ?
Answer:
ਕੈਰੇਮਲਾਈਜ਼ਡ (ਕੈਰੇਮਲ) ਚੀਨੀ ।
Exam Tips:
a) ਇਹ ਭੂਰੇ ਰੰਗ ਦੀ ਹੁੰਦੀ ਹੈ ।
ਠੀਕ/ਗਲਤ ਦੱਸੋ
Question 1: ਬੈਕਟੀਰੀਆ ਦਾ 40°C ਤੇ ਵਾਧਾ ਰੁਕ ਜਾਂਦਾ ਹੈ । (ਠੀਕ ਜਾਂ ਗਲਤ ਲਿਖੋ)
Answer:
ਠੀਕ । (ਪਾਠ-ਪੁਸਤਕ ਅਨੁਸਾਰ)
Exam Tips:
a) ਇਹ ਕਥਨ ਪਾਠ-ਪੁਸਤਕ ਅਨੁਸਾਰ ਠੀਕ ਮੰਨਿਆ ਗਿਆ ਹੈ ।
Question 2: ਸੁੱਕੇ ਸੇਕ ਨਾਲ ਪਕਾਉਣ ਦੇ ਤਿੰਨ ਢੰਗ ਹੁੰਦੇ ਹਨ । (ਠੀਕ ਜਾਂ ਗਲਤ ਲਿਖੋ)
Answer:
ਠੀਕ । ਸੇਕਣਾ, ਭੁੰਨਣਾ ਅਤੇ ਬੇਕ ਕਰਨਾ ।
Exam Tips:
a) ਤਿੰਨੋਂ ਢੰਗਾਂ ਦੇ ਨਾਂ ਯਾਦ ਰੱਖੋ ।
Question 3: ਜ਼ਿਆਦਾ ਸਮੇਂ ਤੱਕ ਪਕਾਉਣਾ ਵਧੀਆ ਹੈ । (ਠੀਕ ਜਾਂ ਗਲਤ ਲਿਖੋ)
Answer:
ਗਲਤ । ਵੱਧ ਪਕਾਉਣ ਨਾਲ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
Exam Tips:
a) ਭੋਜਨ ਉੱਨੇ ਸਮੇਂ ਲਈ ਹੀ ਪਕਾਓ ਜਦ ਤਕ ਉਹ ਗਲ ਨਾ ਜਾਵੇ ।
Question 4: ਦੋ ਜਾਂ ਵੱਧ ਭੋਜਨ ਪਦਾਰਥ ਰਲਾ ਕੇ ਪਕਾਇਆ ਜਾਣਾ ਵਧੀਆ ਨਹੀਂ ਹੈ । (ਠੀਕ ਜਾਂ ਗਲਤ ਲਿਖੋ)
Answer:
ਗਲਤ । ਰਲਾ ਕੇ ਪਕਾਉਣ ਨਾਲ ਪੌਸ਼ਟਿਕਤਾ ਵਧਦੀ ਹੈ ।
Exam Tips:
a) ਮਿਸ਼ਰਿਤ ਦਾਲਾਂ ਅਤੇ ਸਬਜ਼ੀਆਂ ਦੀ ਉਦਾਹਰਨ ਦਿਓ ।
Question 5: ਤਲੇ ਭੋਜਨ ਸਿਹਤ ਲਈ ਬਹੁਤ ਵਧੀਆ ਹਨ । (ਠੀਕ ਜਾਂ ਗਲਤ ਲਿਖੋ)
Answer:
ਗਲਤ । ਤਲਿਆ ਭੋਜਨ ਜਲਦੀ ਨਹੀਂ ਪਚਦਾ ਅਤੇ ਸਿਹਤ ਲਈ ਠੀਕ ਨਹੀਂ ।
Exam Tips:
a) ਤਲੇ ਭੋਜਨ ਨਾਲ ਮੋਟਾਪਾ ਵੀ ਹੁੰਦਾ ਹੈ ।
ਬਹੁ-ਵਿਕਲਪੀ ਪ੍ਰਸ਼ਨ
Question 1: ਤਲਣ ਦੇ ਢੰਗ ਹਨ –
(A) ਸੁੱਕ ਭੁੰਨਿਆ ਤਲਣਾ
(B) ਘੱਟ ਘਿਓ ਵਿਚ ਤਲਣਾ
(C) ਖੁੱਲ੍ਹੇ ਘਿਓ ਵਿਚ ਤਲਣਾ
(D) ਸਾਰੇ ਠੀਕ
Answer:
(D) ਸਾਰੇ ਠੀਕ ।
Exam Tips:
a) ਤਲਣ ਦੇ ਤਿੰਨੋਂ ਢੰਗ ਯਾਦ ਰੱਖੋ ।
Question 2: ਠੀਕ ਤੱਥ ਹੈ –
(A) ਬਿਮਾਰਾਂ ਲਈ ਉਬਲਿਆ ਹੋਇਆ ਖਾਣਾ ਠੀਕ ਰਹਿੰਦਾ ਹੈ
(B) ਤਲੇ ਭੋਜਨ ਜਲਦੀ ਹਜ਼ਮ ਨਹੀਂ ਹੁੰਦੇ
(C) ਭਾਫ਼ ਨਾਲ ਖਾਣਾ ਪਕਾਉਣਾ ਸਭ ਤੋਂ ਵਧੀਆ ਢੰਗ ਹੈ
(D) ਸਾਰੇ ਠੀਕ
Answer:
(D) ਸਾਰੇ ਠੀਕ ।
Exam Tips:
a) ਤਿੰਨੋਂ ਕਥਨ ਪਾਠ ਅਨੁਸਾਰ ਠੀਕ ਹਨ, ਇਸ ਲਈ (D) ਸਹੀ ਹੈ ।
Question 3: ਸੁੱਕੇ ਸੇਕ ਨਾਲ ਪਕਾਉਣ ਦੇ ਢੰਗ ਹਨ –
(A) ਸੇਕਣਾ
(B) ਭੁੰਨਣਾ
(C) ਬੇਕ ਕਰਨਾ
(D) ਸਾਰੇ ਠੀਕ
Answer:
(D) ਸਾਰੇ ਠੀਕ ।
Exam Tips:
a) ਸੁੱਕੇ ਸੇਕ ਦੇ ਤਿੰਨੋਂ ਢੰਗ ਇਹੀ ਹਨ ।
Question 4: ਭੋਜਨ ਪਕਾਉਣ ਦੇ ਕਾਰਨ ਹਨ –
(A) ਭੋਜਨ ਨੂੰ ਪਚਣਯੋਗ ਬਣਾਉਣਾ
(B) ਭੋਜਨ ਵਿਚ ਵੰਨਗੀ ਲਿਆਉਣਾ
(C) ਕੀਟਾਣੂਆਂ ਨੂੰ ਨਸ਼ਟ ਕਰਨਾ
(D) ਸਾਰੇ ਠੀਕ
Answer:
(D) ਸਾਰੇ ਠੀਕ ।
Exam Tips:
a) ਪਕਾਉਣ ਦੇ ਛੇ ਕਾਰਨ ਯਾਦ ਰੱਖੋ ।
Free study material for Home Science
Home Science Class 9 Curriculum Solutions: Punjabi Medium Chapter 08 ਭੋਜਨ ਪਕਾਉਣਾ
Chapter Exercise Answers for Class 9 Home Science
Review comprehensive exercise answers for Class 9 Home Science Punjabi Medium Chapter 08 ਭੋਜਨ ਪਕਾਉਣਾ. Fully updated to match current Punjab Board syllabus guidelines, these textbook solutions help students verify their work and maintain accurate study notes.
Detailed Answer Guides for Punjabi Medium Chapter 08 ਭੋਜਨ ਪਕਾਉਣਾ
Clear, methodical explanations accompany every challenging problem within the Class 9 Home Science text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 9 Exams
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 9 Home Science.
FAQs
The complete and updated PSEB 9th Class Home Science Solutions Chapter 8 ਭੋਜਨ ਪਕਾਉਣਾ is available for free on StudiesToday.com. These solutions for Class 9 Home Science are as per latest Punjab Board curriculum.
Yes, our experts have revised the PSEB 9th Class Home Science Solutions Chapter 8 ਭੋਜਨ ਪਕਾਉਣਾ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 9th Class Home Science Solutions Chapter 8 ਭੋਜਨ ਪਕਾਉਣਾ will help students to get full marks in the theory paper.
Yes, we provide bilingual support for Class 9 Home Science. You can access PSEB 9th Class Home Science Solutions Chapter 8 ਭੋਜਨ ਪਕਾਉਣਾ in both English and Hindi medium.
Yes, you can download the entire PSEB 9th Class Home Science Solutions Chapter 8 ਭੋਜਨ ਪਕਾਉਣਾ in printable PDF format for offline study on any device.