PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ

Official Punjab Board Solutions for Class 9 Home Science: Punjabi Medium Chapter 06 ਰਸੋਈ ਦਾ ਪ੍ਰਬੰਧ

Access comprehensive textbook solutions for Punjabi Medium Chapter 06 ਰਸੋਈ ਦਾ ਪ੍ਰਬੰਧ using the official curriculum guides for Class 9 Home Science. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Home Science: Punjabi Medium Chapter 06 ਰਸੋਈ ਦਾ ਪ੍ਰਬੰਧ

Access the complete solution PDF for Class 9 Home Science below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੇ ਪ੍ਰਸ਼ਨ: ਵਸਤੁਨਿਸ਼ਠ ਪ੍ਰਸ਼ਨ

Question 1: ਰਸੋਈ ਘਰ ਦਾ ਮਹੱਤਵਪੂਰਨ ਹਿੱਸਾ ਕਿਉਂ ਹੁੰਦੀ ਹੈ?

Answer:

ਰਸੋਈ ਵਿਚ ਘਰ ਦੇ ਮੈਂਬਰਾਂ ਲਈ ਖਾਣਾ ਤਿਆਰ ਕੀਤਾ ਜਾਂਦਾ ਹੈ। ਗ੍ਰਹਿਣੀ ਦਾ ਮੁੱਖ ਕੰਮ ਰਸੋਈ ਵਿਚ ਹੀ ਹੁੰਦਾ ਹੈ ਅਤੇ ਉਸ ਦਾ ਜ਼ਿਆਦਾ ਸਮਾਂ ਰਸੋਈ ਵਿਚ ਹੀ ਬੀਤਦਾ ਹੈ। ਇਸ ਲਈ ਰਸੋਈ ਘਰ ਦਾ ਮਹੱਤਵਪੂਰਨ ਹਿੱਸਾ ਹੈ।

Exam Tips:

a) ਦੋ ਕਾਰਨ ਲਿਖੋ: ਖਾਣਾ ਇੱਥੇ ਬਣਦਾ ਹੈ ਅਤੇ ਗ੍ਰਹਿਣੀ ਦਾ ਜ਼ਿਆਦਾ ਸਮਾਂ ਇੱਥੇ ਬੀਤਦਾ ਹੈ।

 

Question 2: ਪੁਰਾਣੀ ਕਿਸਮ ਅਤੇ ਨਵੀਂ ਕਿਸਮ ਦੀ ਰਸੋਈ ਵਿਚ ਮੁੱਖ ਅੰਤਰ ਕੀ ਹੈ?

Answer:

ਪੁਰਾਣੀ ਕਿਸਮ ਦੀ ਰਸੋਈ ਵਿਚ ਸਾਰਾ ਕੰਮ ਜ਼ਮੀਨ ’ਤੇ ਬੈਠ ਕੇ ਕੀਤਾ ਜਾਂਦਾ ਸੀ, ਜਿਵੇਂ ਖਾਣਾ ਪਕਾਉਣਾ ਅਤੇ ਖਾਣਾ ਖਾਣ ਲਈ ਵੀ ਪਟੜੇ ਜਾਂ ਪੀੜ੍ਹੀ ’ਤੇ ਬੈਠਣਾ। ਨਵੀਂ ਕਿਸਮ ਦੀ ਰਸੋਈ ਵਿਚ ਸਾਰਾ ਕੰਮ ਖੜ੍ਹੇ ਹੋ ਕੇ ਕੀਤਾ ਜਾਂਦਾ ਹੈ, ਇਸ ਲਈ ਬਾਰ-ਬਾਰ ਉੱਠਣ-ਬੈਠਣ ਵਿਚ ਸਮਾਂ ਅਤੇ ਸ਼ਕਤੀ ਖ਼ਰਾਬ ਨਹੀਂ ਹੁੰਦੀ। ਫਰਿੱਜ ਆਦਿ ਵੀ ਰਸੋਈ ਵਿਚ ਹੀ ਰੱਖਿਆ ਜਾਂਦਾ ਹੈ।

Exam Tips:

a) “ਬੈਠ ਕੇ” ਅਤੇ “ਖੜ੍ਹੇ ਹੋ ਕੇ” ਕੰਮ ਕਰਨ ਦਾ ਫ਼ਰਕ ਸਪੱਸ਼ਟ ਲਿਖੋ।
b) ਸਮੇਂ ਅਤੇ ਸ਼ਕਤੀ ਦੀ ਬੱਚਤ ਦਾ ਜ਼ਿਕਰ ਜ਼ਰੂਰ ਕਰੋ।

 

Question 3: ਰਸੋਈ ਦੇ ਕੰਮ ਨੂੰ ਕਿਨ੍ਹਾਂ ਕਾਰਜ ਖੇਤਰਾਂ ਵਿਚ ਵੰਡਿਆ ਗਿਆ ਹੈ?

Answer:

ਰਸੋਈ ਘਰ ਵਿਚ ਕਿਸ ਤਰ੍ਹਾਂ ਕੰਮ ਕੀਤਾ ਜਾਵੇ, ਅਰਥਾਤ ਵੱਖ-ਵੱਖ ਕਾਰਜਾਂ ਦੇ ਪ੍ਰਬੰਧ ਨੂੰ ਕਾਰਜ ਵਿਵਸਥਾ ਕਿਹਾ ਜਾਂਦਾ ਹੈ। ਰਸੋਈ ਦੇ ਕੰਮ ਨੂੰ ਤਿੰਨ ਕਾਰਜ ਖੇਤਰਾਂ ਵਿਚ ਵੰਡਿਆ ਗਿਆ ਹੈ:
1. ਭੋਜਨ ਦੀ ਤਿਆਰੀ
2. ਪਕਾਉਣਾ ਅਤੇ ਵਰਤਾਉਣਾ
3. ਸਿੰਕ (ਹੌਦੀ) – ਭਾਂਡੇ ਧੋਣ ਅਤੇ ਸਫ਼ਾਈ ਦਾ ਕੇਂਦਰ

Exam Tips:

a) ਤਿੰਨੇ ਕੇਂਦਰਾਂ ਦੇ ਨਾਂ ਕ੍ਰਮ ਨਾਲ ਲਿਖੋ।

 

Question 4: ਨਵੀਂ ਕਿਸਮ ਦੀਆਂ ਰਸੋਈਆਂ ਕਿਹੜੀ-ਕਿਹੜੀ ਪ੍ਰਕਾਰ ਦੀਆਂ ਹੋ ਸਕਦੀਆਂ ਹਨ?

Answer:

ਨਵੀਂ ਰਸੋਈ ਵਿਚ ਖੜ੍ਹੇ ਹੋ ਕੇ ਕੰਮ ਕਰਨ ਲਈ ਸ਼ੈਲਫ਼ਾਂ ਹੁੰਦੀਆਂ ਹਨ। ਸ਼ੈਲਫ਼ ਦੇ ਅਨੁਸਾਰ ਪੰਜ ਕਿਸਮ ਦੀਆਂ ਰਸੋਈਆਂ ਹੋ ਸਕਦੀਆਂ ਹਨ:
1. ਇਕ ਦੀਵਾਰ ਵਾਲੀ
2. ਦੋ ਦੀਵਾਰਾਂ ਵਾਲੀ
3. ਐੱਲ (L) ਸ਼ਕਲ ਵਾਲੀ
4. ਯੂ (U) ਸ਼ਕਲ ਵਾਲੀ
5. ਟੁੱਟਿਆ ਯੂ (U) ਸ਼ਕਲ ਵਾਲੀ

Exam Tips:

a) ਪੰਜੇ ਕਿਸਮਾਂ ਦੀ ਗਿਣਤੀ ਪੂਰੀ ਲਿਖੋ।

 

Question 5: ਰਸੋਈ ਵਿਚ ਬਿਜਲੀ ਦੇ ਸਵਿੱਚ ਕਿੰਨੇ ਕੁ ਚਾਹੀਦੇ ਹਨ?

Answer:

ਰਸੋਈ ਵਿਚ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਦੇ ਹਿਸਾਬ ਨਾਲ ਸਵਿੱਚ ਹੋਣੇ ਚਾਹੀਦੇ ਹਨ। ਬੇਲੋੜੇ ਸਵਿੱਚ ਨਹੀਂ ਲਗਾਉਣੇ ਚਾਹੀਦੇ।

Exam Tips:

a) ਉੱਤਰ ਵਿਚ “ਉਪਕਰਨਾਂ ਦੀ ਗਿਣਤੀ ਅਨੁਸਾਰ” ਅਤੇ “ਬੇਲੋੜੇ ਨਹੀਂ” ਦੋਵੇਂ ਗੱਲਾਂ ਲਿਖੋ।

 

Question 6: ਰਸੋਈ ਦਾ ਰੰਗ ਕਿਹੋ ਜਿਹਾ ਚਾਹੀਦਾ ਹੈ ਅਤੇ ਕਿਉਂ?

Answer:

ਰਸੋਈ ਵਿਚ ਹਲਕੇ ਰੰਗਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਂਕਿ ਹਲਕੇ ਰੰਗ ਖੁੱਲ੍ਹੇਪਣ ਦਾ ਅਹਿਸਾਸ ਕਰਵਾਉਂਦੇ ਹਨ।

Exam Tips:

a) ਰੰਗ ਦੇ ਨਾਲ ਕਾਰਨ (“ਕਿਉਂ”) ਵੀ ਜ਼ਰੂਰ ਲਿਖੋ।

 

Question 7: ਰਸੋਈ ਨਾਲ ਸਟੋਰ ਦੀ ਜ਼ਰੂਰਤ ਕਦੋਂ ਅਤੇ ਕਿਉਂ ਹੁੰਦੀ ਹੈ?

Answer:

ਜਿਨ੍ਹਾਂ ਘਰਾਂ ਵਿਚ ਰਸੋਈ ਦਾ ਸਾਮਾਨ ਇਕੱਠਾ ਖ਼ਰੀਦਿਆ ਜਾਂਦਾ ਹੈ, ਉਨ੍ਹਾਂ ਘਰਾਂ ਵਿਚ ਰਸੋਈ ਦੇ ਨਾਲ ਸਟੋਰ ਵੀ ਹੋਣਾ ਚਾਹੀਦਾ ਹੈ।

Exam Tips:

a) “ਇਕੱਠਾ ਸਾਮਾਨ ਖ਼ਰੀਦਣ” ਵਾਲੀ ਸ਼ਰਤ ਜ਼ਰੂਰ ਲਿਖੋ।

 

Question 8: ਮੱਖੀ-ਮੱਛਰ ਤੋਂ ਬਚਣ ਲਈ ਤੁਸੀਂ ਰਸੋਈ ਵਿਚ ਕੀ ਉਪਬੰਧ ਕਰੋਗੇ?

Answer:

ਮੱਖੀ-ਮੱਛਰ ਤੋਂ ਬਚਾਅ ਲਈ ਰਸੋਈ ਦੇ ਦਰਵਾਜ਼ਿਆਂ ਅਤੇ ਖਿੜਕੀਆਂ ’ਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਅਤੇ ਜਾਲੀ ਵਾਲੇ ਦਰਵਾਜ਼ੇ ਹਮੇਸ਼ਾ ਬੰਦ ਰੱਖਣੇ ਚਾਹੀਦੇ ਹਨ। ਰਸੋਈ ਸਾਫ਼-ਸੁਥਰੀ ਹੋਣੀ ਚਾਹੀਦੀ ਹੈ।

Exam Tips:

a) ਜਾਲੀ ਲਗਵਾਉਣਾ, ਦਰਵਾਜ਼ੇ ਬੰਦ ਰੱਖਣਾ ਅਤੇ ਸਫ਼ਾਈ – ਤਿੰਨੇ ਨੁਕਤੇ ਲਿਖੋ।

 

Question 9: ਰਸੋਈ ਦੀ ਸਫ਼ਾਈ ਕਿਉਂ ਜ਼ਰੂਰੀ ਹੈ?

Answer:

ਰਸੋਈ ਦੀ ਸਾਫ਼-ਸਫ਼ਾਈ ਇਸ ਲਈ ਜ਼ਰੂਰੀ ਹੈ ਕਿ ਜੇ ਰਸੋਈ ਗੰਦੀ ਹੋਵੇ ਤਾਂ ਕਈ ਜੀਵ-ਜੰਤੂਆਂ ਨੂੰ ਆਪਣਾ ਘਰ ਬਣਾਉਣ ਦਾ ਮੌਕਾ ਮਿਲ ਜਾਵੇਗਾ, ਕਿਉਂਕਿ ਰਸੋਈ ਵਿਚ ਖਾਧ-ਪਦਾਰਥ ਉਨ੍ਹਾਂ ਨੂੰ ਆਸਾਨੀ ਨਾਲ ਮਿਲ ਜਾਂਦੇ ਹਨ। ਰਸੋਈ ਵਿਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਵੀ ਨਹੀਂ ਕੀਤੀ ਜਾ ਸਕਦੀ, ਇਸ ਲਈ ਰਸੋਈ ਦੀ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਣਾ ਜ਼ਰੂਰੀ ਹੈ।

Exam Tips:

a) ਜੀਵ-ਜੰਤੂ ਪੈਦਾ ਹੋਣ ਅਤੇ ਜ਼ਹਿਰੀਲੀਆਂ ਦਵਾਈਆਂ ਨਾ ਵਰਤ ਸਕਣ ਵਾਲਾ ਕਾਰਨ ਲਿਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 10: ਘਰ ਵਿਚ ਰਸੋਈ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ?

Answer:

ਰਸੋਈ ਦੀ ਚੋਣ ਵੇਲੇ ਹੇਠ ਲਿਖੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ:
1. ਰਸੋਈ ਦੀ ਚੋਣ ਘਰ ਅਤੇ ਘਰ ਵਾਲਿਆਂ ਦੀ ਗਿਣਤੀ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ।
2. ਰਸੋਈ ਅਜਿਹੀ ਥਾਂ ’ਤੇ ਹੋਣੀ ਚਾਹੀਦੀ ਹੈ ਜਿੱਥੇ ਹਵਾ ਅਤੇ ਸਿੱਧੀ ਰੋਸ਼ਨੀ ਪਹੁੰਚ ਸਕੇ।
3. ਦਰਵਾਜ਼ੇ ਅਤੇ ਖਿੜਕੀਆਂ ਹਵਾ ਦੀ ਦਿਸ਼ਾ ਵਿਚ ਹੋਣੀਆਂ ਚਾਹੀਦੀਆਂ ਹਨ।
4. ਰਸੋਈ ਵਿਚ ਅੱਗ ਦੀ ਗਰਮੀ ਹੁੰਦੀ ਹੈ, ਇਸ ਲਈ ਇੱਥੇ ਧੁੱਪ ਨਹੀਂ ਆਉਣੀ ਚਾਹੀਦੀ, ਨਹੀਂ ਤਾਂ ਗਰਮੀਆਂ ਵਿਚ ਰਸੋਈ ਹੋਰ ਗਰਮ ਹੋ ਜਾਵੇਗੀ।
5. ਰਸੋਈ ਨਾ ਬਹੁਤੀ ਵੱਡੀ ਹੋਵੇ, ਨਾ ਬਹੁਤੀ ਛੋਟੀ। ਛੋਟੀ ਰਸੋਈ ਵਿਚ ਕੰਮ ਕਰਨਾ ਔਖਾ ਹੁੰਦਾ ਹੈ ਅਤੇ ਬਹੁਤ ਵੱਡੀ ਵਿਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।
6. ਰਸੋਈ ਨੂੰ ਸ਼ੌਚਾਲਏ ਅਤੇ ਨਾਲੀਆਂ ਤੋਂ ਦੂਰ ਬਣਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਬਦਬੂ ਰਸੋਈ ਤਕ ਨਾ ਪਹੁੰਚੇ।

Exam Tips:

a) ਹਵਾ-ਰੋਸ਼ਨੀ, ਧੁੱਪ ਤੋਂ ਬਚਾਅ ਅਤੇ ਸ਼ੌਚਾਲਏ ਤੋਂ ਦੂਰੀ – ਇਹ ਮੁੱਖ ਨੁਕਤੇ ਹਨ।
b) ਘੱਟੋ-ਘੱਟ ਚਾਰ ਨੁਕਤੇ ਲਿਖੋ।

 

Question 11: ਰਸੋਈ ਘਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਇਸ ਤੱਥ ਨੂੰ ਸਪੱਸ਼ਟ ਕਰੋ।

Answer:

ਮਨੁੱਖ ਕੰਮ-ਕਾਜ ਕਰਨ ਲਈ ਊਰਜਾ ਭੋਜਨ ਤੋਂ ਪ੍ਰਾਪਤ ਕਰਦਾ ਹੈ ਅਤੇ ਭੋਜਨ ਰਸੋਈ ਵਿਚ ਪਕਾਇਆ ਜਾਂਦਾ ਹੈ। ਇਸ ਤਰ੍ਹਾਂ ਰਸੋਈ ਦਾ ਮਨੁੱਖ ਦੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਗ੍ਰਹਿਣੀ ਰਸੋਈ ਦੀ ਮਾਲਕਣ ਹੁੰਦੀ ਹੈ ਅਤੇ ਉਸ ਦਾ ਕਾਫ਼ੀ ਸਮਾਂ ਰਸੋਈ ਵਿਚ ਹੀ ਬੀਤਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਰਸੋਈ ਘਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ।

Exam Tips:

a) ਪਹਿਲਾਂ ਭੋਜਨ-ਊਰਜਾ ਦਾ ਸੰਬੰਧ ਲਿਖੋ, ਫਿਰ ਗ੍ਰਹਿਣੀ ਦੇ ਸਮੇਂ ਦੀ ਗੱਲ ਕਰੋ।

 

Question 12: ਰਸੋਈ ਵਿਚ ਕੰਮ ਕਰਨ ਦੇ ਮੁੱਖ ਕੇਂਦਰ ਕਿਹੜੇ ਹਨ ਅਤੇ ਇੱਥੇ ਕੀ-ਕੀ ਕੰਮ ਕੀਤੇ ਜਾਂਦੇ ਹਨ?

Answer:

ਰਸੋਈ ਵਿਚ ਕੰਮ ਕਰਨ ਦੇ ਤਿੰਨ ਮੁੱਖ ਕੇਂਦਰ ਹਨ: (1) ਭੋਜਨ ਦੀ ਤਿਆਰੀ, (2) ਭੋਜਨ ਪਕਾਉਣਾ ਅਤੇ ਵਰਤਾਉਣਾ ਅਤੇ (3) ਸਿੰਕ (ਹੌਦੀ)।
1. ਭੋਜਨ ਦੀ ਤਿਆਰੀ – ਭੋਜਨ ਪਕਾਉਣ ਤੋਂ ਪਹਿਲਾਂ ਸਬਜ਼ੀਆਂ ਨੂੰ ਛਿੱਲਣ, ਕੱਟਣ, ਚੁਣਨ ਆਦਿ ਦੀ ਤਿਆਰੀ ਕੀਤੀ ਜਾਂਦੀ ਹੈ। ਪਕਾਉਣ ਨਾਲ ਸੰਬੰਧਤ ਹੋਰ ਕੰਮ ਵੀ ਇੱਥੇ ਹੀ ਹੁੰਦੇ ਹਨ, ਇਸ ਲਈ ਇਹ ਥਾਂ ਖੁੱਲ੍ਹੀ-ਡੁੱਲ੍ਹੀ ਹੋਣੀ ਚਾਹੀਦੀ ਹੈ। ਸਮਾਂ ਅਤੇ ਸ਼ਕਤੀ ਬਚਾਉਣ ਲਈ ਸਿੰਕ ਅਤੇ ਖਾਣਾ ਪਕਾਉਣ ਵਾਲੀ ਥਾਂ ਨੇੜੇ-ਨੇੜੇ ਹੋਣੀਆਂ ਚਾਹੀਦੀਆਂ ਹਨ। ਰੈਫਰੀਜਰੇਟਰ ਦਾ ਦਰਵਾਜ਼ਾ ਜਿਸ ਪਾਸੇ ਖੁੱਲ੍ਹਦਾ ਹੋਵੇ, ਕਾਊਂਟਰ (ਸ਼ੈਲਫ਼) ਵੀ ਉਸੇ ਪਾਸੇ ਹੋਣਾ ਚਾਹੀਦਾ ਹੈ।
2. ਭੋਜਨ ਪਕਾਉਣ ਅਤੇ ਵਰਤਾਉਣ ਵਾਲੀ ਥਾਂ – ਇੱਥੇ ਖਾਣਾ ਪਕਾ ਕੇ ਗਰਮ-ਗਰਮ ਵਰਤਾਇਆ ਜਾਂਦਾ ਹੈ। ਇੱਥੇ ਬਿਜਲੀ ਦਾ ਚੁੱਲ੍ਹਾ, ਗੈਸ, ਸਟੋਵ ਜਾਂ ਅੰਗੀਠੀ ਰੱਖੀ ਹੁੰਦੀ ਹੈ। ਇਸ ਦੇ ਆਲੇ-ਦੁਆਲੇ ਥਾਂ ਖੁੱਲ੍ਹੀ ਹੋਣੀ ਚਾਹੀਦੀ ਹੈ। ਪਕਾਉਣ ਵਾਲੇ ਬਰਤਨ ਰੱਖਣ ਲਈ ਨੇੜੇ ਹੀ ਸ਼ੈਲਫ਼ ਬਣਾ ਲੈਣੀ ਚਾਹੀਦੀ ਹੈ ਅਤੇ ਕੜਛੀਆਂ, ਚਮਚੇ ਆਦਿ ਟੰਗਣ ਲਈ ਖੁੰਡੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ।
3. ਸਿੰਕ (ਹੌਦੀ) – ਸਿੰਕ ਦੀ ਵਰਤੋਂ ਆਮ ਤੌਰ ’ਤੇ ਬਰਤਨ ਸਾਫ਼ ਕਰਨ ਲਈ ਕੀਤੀ ਜਾਂਦੀ ਹੈ। ਰੈਫਰੀਜਰੇਟਰ ਵਿਚ ਰੱਖਣ ਤੋਂ ਪਹਿਲਾਂ ਭੋਜਨ-ਪਦਾਰਥਾਂ ਨੂੰ ਧੋਣ ਲਈ ਵੀ ਇਸੇ ਦੀ ਵਰਤੋਂ ਹੁੰਦੀ ਹੈ। ਖਾਣਾ ਪਕਾਉਣ ਅਤੇ ਉਸ ਦੀ ਤਿਆਰੀ ਲਈ ਪਾਣੀ ਵੀ ਇੱਥੇ ਲੱਗੀ ਟੂਟੀ ਤੋਂ ਲਿਆ ਜਾਂਦਾ ਹੈ। ਇਸ ਲਈ ਸਿੰਕ ਸੌਖੀ ਪਹੁੰਚ ਵਿਚ ਹੋਣਾ ਚਾਹੀਦਾ ਹੈ, ਖੂੰਜੇ ਵਿਚ ਨਹੀਂ। ਸਿੰਕ ਦੇ ਨੇੜੇ ਬਰਤਨ ਅਤੇ ਲੋੜੀਂਦਾ ਸਮਾਨ ਰੱਖਣ ਦੀ ਥਾਂ ਵੀ ਹੋਣੀ ਚਾਹੀਦੀ ਹੈ ਅਤੇ ਆਲੇ-ਦੁਆਲੇ ਦਾ ਪਾਣੀ ਨਿਚੜ ਕੇ ਸਿੰਕ ਵਿਚ ਹੀ ਪੈਣਾ ਚਾਹੀਦਾ ਹੈ।

Exam Tips:

a) ਤਿੰਨੇ ਕੇਂਦਰਾਂ ਦੇ ਨਾਂ ਪਹਿਲਾਂ ਲਿਖੋ, ਫਿਰ ਹਰੇਕ ਦੇ ਕੰਮ ਵੱਖ-ਵੱਖ ਸਿਰਲੇਖ ਹੇਠ ਲਿਖੋ।
b) ਸਿੰਕ ਅਤੇ ਪਕਾਉਣ ਵਾਲੀ ਥਾਂ ਨੇੜੇ ਹੋਣ ਦਾ ਨੁਕਤਾ ਸਮਾਂ-ਸ਼ਕਤੀ ਦੀ ਬੱਚਤ ਨਾਲ ਜੋੜੋ।

 

Question 13: ਰਸੋਈ ਦੀ ਬਣਤਰ ਤੋਂ ਤੁਸੀਂ ਕੀ ਸਮਝਦੇ ਹੋ? ਨਵੀਂ ਅਤੇ ਪੁਰਾਣੀ ਕਿਸਮ ਦੀ ਰਸੋਈ ਵਿਚ ਕੀ ਅੰਤਰ ਹੁੰਦਾ ਹੈ?

Answer:

ਰਸੋਈ ਦੇ ਦਰਵਾਜ਼ਿਆਂ ਅਤੇ ਖਿੜਕੀਆਂ ’ਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਹਮੇਸ਼ਾ ਬੰਦ ਰੱਖਣਾ ਚਾਹੀਦਾ ਹੈ, ਤਾਂ ਜੋ ਮੱਖੀ-ਮੱਛਰ ਅੰਦਰ ਨਾ ਆ ਸਕਣ। ਰਸੋਈ ਵਿਚ ਰੌਸ਼ਨਦਾਨ ਹੋਣਾ ਲਾਜ਼ਮੀ ਹੈ। ਧੂੰਆਂ ਕੱਢਣ ਲਈ ਚਿਮਨੀ ਜਾਂ ਐਗਜ਼ੌਸਟ ਪੱਖਾ ਲਗਵਾ ਲੈਣਾ ਚਾਹੀਦਾ ਹੈ। ਆਮ ਪਰਿਵਾਰ ਲਈ ਰਸੋਈ ਦਾ ਆਕਾਰ 9′ × 10′ ਫੁੱਟ ਹੁੰਦਾ ਹੈ, ਪਰ ਇਹ ਘਰ ਦੇ ਆਕਾਰ ਅਨੁਸਾਰ ਵੱਧ-ਘੱਟ ਵੀ ਹੋ ਸਕਦਾ ਹੈ।
ਨਵੀਂ ਅਤੇ ਪੁਰਾਣੀ ਕਿਸਮ ਦੀ ਰਸੋਈ ਵਿਚ ਅੰਤਰ – ਪੁਰਾਣੀ ਕਿਸਮ ਦੀ ਰਸੋਈ ਵਿਚ ਸਾਰਾ ਕੰਮ ਜ਼ਮੀਨ ’ਤੇ ਬੈਠ ਕੇ ਕੀਤਾ ਜਾਂਦਾ ਹੈ। ਨਵੀਂ ਕਿਸਮ ਦੀਆਂ ਰਸੋਈਆਂ ਵਿਚ ਸਾਰਾ ਕੰਮ ਖੜ੍ਹੇ ਹੋ ਕੇ ਕੀਤਾ ਜਾਂਦਾ ਹੈ, ਇਸ ਲਈ ਸ਼ੈਲਫ਼ਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਸ਼ੈਲਫ਼ਾਂ ਦੀ ਉਚਾਈ ਆਮ ਤੌਰ ’ਤੇ ਫ਼ਰਸ਼ ਤੋਂ ਢਾਈ ਫੁੱਟ ਹੁੰਦੀ ਹੈ, ਪਰ ਗ੍ਰਹਿਣੀ ਦੇ ਕੱਦ ਅਨੁਸਾਰ ਇਹ ਉਚਾਈ ਵੱਧ-ਘੱਟ ਕੀਤੀ ਜਾ ਸਕਦੀ ਹੈ।

Exam Tips:

a) “ਬਣਤਰ” ਵਿਚ ਜਾਲੀ, ਰੌਸ਼ਨਦਾਨ, ਚਿਮਨੀ ਅਤੇ ਆਕਾਰ (9′ × 10′) ਜ਼ਰੂਰ ਲਿਖੋ।
b) ਸ਼ੈਲਫ਼ ਦੀ ਸਾਧਾਰਨ ਉਚਾਈ ਢਾਈ ਫੁੱਟ ਯਾਦ ਰੱਖੋ।

 

Question 14: ਨਵੀਂ ਕਿਸਮ ਦੀਆਂ ਤਿੰਨ ਰਸੋਈਆਂ ਬਾਰੇ ਦੱਸੋ।

Answer:

ਰਸੋਈ ਵਿਚ ਬਣੀ ਸ਼ੈਲਫ਼ ਦੇ ਅਨੁਸਾਰ ਰਸੋਈਆਂ ਪੰਜ ਤਰ੍ਹਾਂ ਦੀਆਂ ਹਨ। ਇਨ੍ਹਾਂ ਵਿੱਚੋਂ ਤਿੰਨ ਦਾ ਵੇਰਵਾ ਇਸ ਤਰ੍ਹਾਂ ਹੈ:
1. ਐੱਲ (L) ਸ਼ਕਲ ਦੀ ਰਸੋਈ – ਆਮ ਘਰਾਂ ਵਿਚ ਐੱਲ ਸ਼ਕਲ ਦੀ ਰਸੋਈ ਹੀ ਪ੍ਰਚਲਿਤ ਹੈ। ਇਸ ਵਿਚ ਇਕ ਬਾਹੀ ਲੰਮੀ ਅਤੇ ਦੂਜੀ ਛੋਟੀ ਹੁੰਦੀ ਹੈ। ਲੰਮੇ ਪਾਸੇ ਕੰਮ ਦੇ ਦੋ ਕੇਂਦਰ, ਸਿੰਕ ਅਤੇ ਤਿਆਰੀ ਦਾ ਕੇਂਦਰ, ਹੁੰਦੇ ਹਨ ਅਤੇ ਛੋਟੀ ਬਾਹੀ ਵਾਲੇ ਪਾਸੇ ਖਾਣਾ ਪਕਾਉਣ ਦਾ ਕੇਂਦਰ ਹੁੰਦਾ ਹੈ।
2. ਯੂ (U) ਸ਼ਕਲ ਦੀ ਰਸੋਈ – ਇਹ ਸਾਰੀਆਂ ਕਿਸਮਾਂ ਤੋਂ ਚੰਗੀ ਮੰਨੀ ਜਾਂਦੀ ਹੈ ਅਤੇ ਕਾਫ਼ੀ ਪ੍ਰਚਲਿਤ ਵੀ ਹੈ। ਇਸ ਵਿਚ ਖਾਣਾ ਪਕਾਉਣ ਦਾ ਕੇਂਦਰ ਇਕ ਬਾਹੀ ਦੇ ਵਿਚਕਾਰ ਹੁੰਦਾ ਹੈ ਅਤੇ ਦੂਜੀ ਬਾਹੀ ਤਿਆਰੀ ਦੇ ਕੇਂਦਰ ਵਜੋਂ ਵਰਤੀ ਜਾਂਦੀ ਹੈ। ਸਿੰਕ ਯੂ ਦੇ ਤਲ ’ਤੇ ਹੋ ਸਕਦਾ ਹੈ। ਕੰਮ ਕਰਨ ਅਤੇ ਸਮਾਨ ਰੱਖਣ ਲਈ ਅਲਮਾਰੀਆਂ ਬਣਾਉਣ ਵਾਸਤੇ ਕਾਫ਼ੀ ਥਾਂ ਹੁੰਦੀ ਹੈ। ਇਸ ਵਿਚ ਜ਼ਿਆਦਾ ਤੁਰਨਾ-ਫਿਰਨਾ ਨਹੀਂ ਪੈਂਦਾ ਅਤੇ ਰਸੋਈ ਲਾਂਘਾ ਨਹੀਂ ਬਣਦੀ।
3. ਟੁੱਟਿਆ ਯੂ (U) ਸ਼ਕਲ ਦੀ ਰਸੋਈ – ਇਸ ਵਿਚ ਯੂ ਦੇ ਤਲ ਵਾਲੇ ਪਾਸੇ ਸ਼ੈਲਫ਼ ਪੂਰੀ ਨਹੀਂ ਹੁੰਦੀ, ਪਰ ਯੂ ਸ਼ਕਲ ਦੀ ਰਸੋਈ ਵਾਂਗ ਇਸ ਵਿਚ ਵੀ ਕੰਮ ਕਰਨ ਅਤੇ ਸਮਾਨ ਰੱਖਣ ਲਈ ਕਾਫ਼ੀ ਥਾਂ ਹੁੰਦੀ ਹੈ।

Exam Tips:

a) ਜੋ ਤਿੰਨ ਕਿਸਮਾਂ ਲਿਖੋ, ਉਨ੍ਹਾਂ ਦੀ ਸ਼ੈਲਫ਼ ਦੀ ਬਣਤਰ ਜ਼ਰੂਰ ਦੱਸੋ।
b) ਯੂ ਸ਼ਕਲ ਨੂੰ ਸਭ ਤੋਂ ਵਧੀਆ ਕਿਸਮ ਦੱਸਣਾ ਨਾ ਭੁੱਲੋ।

 

Question 15: ਰਸੋਈ ਦਾ ਸਾਜ਼ੋ-ਸਮਾਨ ਰੱਖਣ ਲਈ ਕੀ-ਕੀ ਉਪਬੰਧ ਕੀਤਾ ਜਾ ਸਕਦਾ ਹੈ?

Answer:

ਰਸੋਈ ਵਿਚ ਸਮਾਨ ਰੱਖਣ ਲਈ ਦੀਵਾਰਾਂ ਵਿਚ ਅਲਮਾਰੀਆਂ ਜਾਂ ਰੈਕ ਬਣਾਏ ਜਾਂਦੇ ਹਨ। ਇਹ ਲੋੜ ਅਨੁਸਾਰ ਘੱਟ ਜਾਂ ਵੱਧ ਬਣਾਏ ਜਾ ਸਕਦੇ ਹਨ। ਸ਼ੈਲਫ਼ਾਂ, ਰੈਕ ਜਾਂ ਅਲਮਾਰੀਆਂ ਕੰਮ ਕਰਨ ਦੇ ਹਰੇਕ ਕੇਂਦਰ, ਜਿਵੇਂ ਭੋਜਨ ਦੀ ਤਿਆਰੀ, ਪਕਾਉਣ ਦਾ ਕੇਂਦਰ ਅਤੇ ਸਿੰਕ ਦੇ ਅਨੁਸਾਰ ਹੀ ਬਣਾਈਆਂ ਜਾਂਦੀਆਂ ਹਨ। ਬਰਤਨ ਰੱਖਣ ਲਈ ਐਲੂਮੀਨੀਅਮ ਜਾਂ ਸਟੀਲ ਦੇ ਸਟੈਂਡ ਵੀ ਲਏ ਜਾ ਸਕਦੇ ਹਨ, ਜੋ ਦੀਵਾਰ ਵਿਚ ਵੀ ਫਿੱਟ ਹੋ ਜਾਂਦੇ ਹਨ। ਇਨ੍ਹਾਂ ਵਿਚ ਪਲੇਟਾਂ, ਕਟੋਰੀਆਂ, ਗਿਲਾਸ, ਡੂੰਗੇ ਆਦਿ ਰੱਖਣ ਲਈ ਵੱਖ-ਵੱਖ ਥਾਂ ਹੁੰਦੀ ਹੈ। ਖਾਣ ਵਾਲੀਆਂ ਵਸਤੂਆਂ ਨੂੰ ਰੈਫਰੀਜਰੇਟਰ ਜਾਂ ਜਾਲੀਦਾਰ ਅਲਮਾਰੀ ਵਿਚ ਰੱਖਣਾ ਚਾਹੀਦਾ ਹੈ ਅਤੇ ਕੋਈ ਵੀ ਵਸਤੂ ਨੰਗੀ ਨਹੀਂ ਛੱਡਣੀ ਚਾਹੀਦੀ।

Exam Tips:

a) ਅਲਮਾਰੀ, ਰੈਕ ਅਤੇ ਸਟੀਲ/ਐਲੂਮੀਨੀਅਮ ਦੇ ਸਟੈਂਡ – ਇਹ ਤਿੰਨ ਸਾਧਨ ਲਿਖੋ।
b) ਭੋਜਨ ਢੱਕ ਕੇ ਰੱਖਣ ਵਾਲਾ ਨੁਕਤਾ ਸ਼ਾਮਲ ਕਰੋ।

 

Question 16: ਰਸੋਈ ਦੀ ਯੋਜਨਾ ਬਣਾਉਂਦੇ ਸਮੇਂ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ?

Answer:

ਰਸੋਈ ਦੀ ਯੋਜਨਾ ਬਣਾਉਂਦੇ ਸਮੇਂ ਵਿਚਾਰਨ ਵਾਲੀਆਂ ਗੱਲਾਂ ਇਸ ਤਰ੍ਹਾਂ ਹਨ:
1. ਪਾਣੀ ਲਈ ਸਿੰਕ ਵਿਚ ਟੂਟੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜਾਂ ਫਿਰ ਕਿਸੇ ਬਾਲਟੀ ਆਦਿ ਨੂੰ ਟੂਟੀ ਲਾ ਕੇ ਪਾਣੀ ਨਾਲ ਭਰ ਕੇ ਰੱਖ ਲੈਣਾ ਚਾਹੀਦਾ ਹੈ।
2. ਸਮਾਨ ਰੱਖਣ ਲਈ ਅਲਮਾਰੀਆਂ, ਰੈਕ ਆਦਿ ਹੋਣੇ ਚਾਹੀਦੇ ਹਨ ਅਤੇ ਕੜਛੀਆਂ, ਚਮਚੇ, ਚਾਕੂ ਆਦਿ ਟੰਗਣ ਲਈ ਖੁੰਡੀਆਂ ਹੋਣੀਆਂ ਚਾਹੀਦੀਆਂ ਹਨ।
3. ਰਸੋਈ ਦਾ ਫ਼ਰਸ਼ ਪੱਕਾ (ਸੰਗਮਰਮਰ, ਰੰਗਦਾਰ ਟਾਇਲਾਂ, ਲਿਨੋਲੀਅਮ ਆਦਿ ਦਾ) ਅਤੇ ਜਲਦੀ ਸਾਫ਼ ਹੋ ਸਕਣ ਵਾਲਾ ਹੋਣਾ ਚਾਹੀਦਾ ਹੈ। ਇਸ ਵਿਚ ਹਲਕੀ ਢਲਾਨ ਹੋਵੇ ਤਾਂ ਜੋ ਇਸ ਨੂੰ ਆਸਾਨੀ ਨਾਲ ਧੋਇਆ ਜਾ ਸਕੇ, ਪਰ ਫ਼ਰਸ਼ ਤਿਲਕਣਾ ਨਹੀਂ ਹੋਣਾ ਚਾਹੀਦਾ।
4. ਫ਼ਰਸ਼ ਵਾਂਗ ਦੀਵਾਰਾਂ ਵੀ ਸਾਫ਼ ਹੋ ਸਕਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ’ਤੇ ਪੇਂਟ ਜਾਂ ਧੋਤੇ ਜਾ ਸਕਣ ਵਾਲੇ ਪੇਪਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
5. ਰਸੋਈ ਵਿਚ ਇਕ ਹੀ ਦਰਵਾਜ਼ਾ ਰੱਖਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਦਰਵਾਜ਼ੇ ਕੰਮ ਕਰਨ ਦੀ ਥਾਂ ਘਟਾਉਂਦੇ ਹਨ ਅਤੇ ਤੁਰਨ-ਫਿਰਨ ਤੇ ਸਮਾਨ ਰੱਖਣ ਵਿਚ ਰੁਕਾਵਟ ਪੈਦਾ ਕਰਦੇ ਹਨ।
6. ਹਵਾ ਅਤੇ ਰੌਸ਼ਨੀ ਦੇ ਠੀਕ ਪ੍ਰਬੰਧ ਲਈ ਰਸੋਈ ਨੂੰ ਬਾਹਰ ਵਾਲੇ ਪਾਸੇ ਹੋਣਾ ਚਾਹੀਦਾ ਹੈ।
7. ਧੂੰਆਂ ਬਾਹਰ ਕੱਢਣ ਲਈ ਚੁੱਲ੍ਹੇ ਉੱਪਰ ਚਿਮਨੀ (ਜਾਂ ਐਗਜ਼ੌਸਟ ਫੈਨ) ਜ਼ਰੂਰ ਹੋਣੀ ਚਾਹੀਦੀ ਹੈ, ਨਹੀਂ ਤਾਂ ਧੂੰਆਂ ਦੂਜੇ ਕਮਰਿਆਂ ਵਿਚ ਫੈਲ ਜਾਵੇਗਾ।
8. ਬਿਜਲੀ ਦੇ ਸਵਿੱਚ ਉਪਕਰਨਾਂ ਦੀ ਵਰਤੋਂ ਅਨੁਸਾਰ ਹੀ ਲਗਵਾਉਣੇ ਚਾਹੀਦੇ ਹਨ।
9. ਰਸੋਈ ਵਿਚ ਹਮੇਸ਼ਾ ਹਲਕੇ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਹਲਕੇ ਰੰਗ ਖੁੱਲ੍ਹੇਪਣ ਦਾ ਅਹਿਸਾਸ ਕਰਵਾਉਂਦੇ ਹਨ।

Exam Tips:

a) ਫ਼ਰਸ਼, ਦੀਵਾਰਾਂ, ਦਰਵਾਜ਼ਾ, ਚਿਮਨੀ ਅਤੇ ਰੰਗ – ਇਹ ਮੁੱਖ ਸਿਰਲੇਖ ਯਾਦ ਰੱਖੋ।
b) ਹਰ ਨੁਕਤੇ ਨਾਲ ਇਕ ਛੋਟਾ ਕਾਰਨ ਲਿਖੋ।

 

Question 17: ਰਸੋਈ ਦੀ ਸਫ਼ਾਈ ਤੋਂ ਤੁਸੀਂ ਕੀ ਸਮਝਦੇ ਹੋ?

Answer:

ਰਸੋਈ ਦੇ ਹਰ ਸਥਾਨ ਨੂੰ ਧੋ-ਪੂੰਝ ਕੇ ਸਾਫ਼ ਰੱਖਣਾ ਚਾਹੀਦਾ ਹੈ। ਭੋਜਨ ਖ਼ਤਮ ਹੋਣ ਤੋਂ ਬਾਅਦ ਬਚਿਆ ਹੋਇਆ ਭੋਜਨ ਦੂਜੇ ਸਾਫ਼ ਭਾਂਡਿਆਂ ਵਿਚ ਪਾ ਕੇ ਜਾਲੀਦਾਰ ਅਲਮਾਰੀ ਜਾਂ ਰੈਫਰੀਜਰੇਟਰ ਵਿਚ ਰੱਖ ਦੇਣਾ ਚਾਹੀਦਾ ਹੈ। ਜੂਠੇ ਭਾਂਡਿਆਂ ਨੂੰ ਸਾਫ਼ ਕਰਨ ਦੀ ਥਾਂ ’ਤੇ ਹੀ ਸਾਫ਼ ਕਰਨਾ ਚਾਹੀਦਾ ਹੈ। ਪਕਾਉਣ ਅਤੇ ਪਰੋਸਣ ਦੀ ਥਾਂ ਨੂੰ ਪਹਿਲਾਂ ਗਿੱਲੇ ਅਤੇ ਫਿਰ ਸੁੱਕੇ ਕੱਪੜੇ ਨਾਲ ਪੂੰਝਣਾ ਚਾਹੀਦਾ ਹੈ। ਭਾਂਡਿਆਂ ਨੂੰ ਸਾਫ਼ ਕਰ ਕੇ ਉਚਿਤ ਥਾਂ ’ਤੇ ਟਿਕਾ ਕੇ ਰੱਖਣਾ ਚਾਹੀਦਾ ਹੈ। ਨਲ, ਫ਼ਰਸ਼ ਅਤੇ ਸਿੰਕ ਆਦਿ ਨੂੰ ਸਾਫ਼ ਕਰ ਕੇ ਸੁੱਕਾ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਰਸੋਈ ਦੀ ਚੌਂਕੀ, ਤਖ਼ਤ, ਮੇਜ਼, ਕੁਰਸੀ ਦੀ ਸਫ਼ਾਈ ਵੀ ਹਰ ਰੋਜ਼ ਹੋਣੀ ਚਾਹੀਦੀ ਹੈ ਅਤੇ ਫ਼ਰਸ਼ ਨੂੰ ਹਰ ਰੋਜ਼ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ। ਸਿੰਕ ਨੂੰ ਝਾੜੂ ਜਾਂ ਕੂਚੀ ਨਾਲ ਰਗੜ ਕੇ ਧੋਣਾ ਚਾਹੀਦਾ ਹੈ।

Exam Tips:

a) ਬਚਿਆ ਭੋਜਨ ਢੱਕ ਕੇ ਰੱਖਣ, ਭਾਂਡੇ ਧੋਣ ਅਤੇ ਫ਼ਰਸ਼-ਸਿੰਕ ਦੀ ਰੋਜ਼ਾਨਾ ਸਫ਼ਾਈ ਦੇ ਨੁਕਤੇ ਲਿਖੋ।

 

ਨਿਬੰਧਾਤਮਕ ਪ੍ਰਸ਼ਨ

Question 18: ਰਸੋਈ ਸਾਡੇ ਘਰ ਦਾ ਸਭ ਤੋਂ ਜ਼ਰੂਰੀ ਅੰਗ ਹੈ, ਕਿਉਂ?

Answer:

ਮਨੁੱਖ ਦੀ ਸਾਰੀ ਦੌੜ-ਭੱਜ ਦਾ ਮੁੱਖ ਕਾਰਨ ਅਸਲ ਵਿਚ ਢਿੱਡ ਦੀ ਭੁੱਖ ਮਿਟਾਉਣਾ ਹੈ, ਅਤੇ ਦੌੜ-ਭੱਜ ਤਦ ਹੀ ਕੀਤੀ ਜਾ ਸਕਦੀ ਹੈ ਜਦੋਂ ਢਿੱਡ ਭਰਿਆ ਹੋਵੇ। “ਭੁੱਖੇ ਪੇਟ ਭਜਨ ਨਾ ਹੋਵੇ” ਵਾਲੀ ਕਹਾਵਤ ਤੋਂ ਸਾਰੇ ਜਾਣੂ ਹੀ ਹਨ। ਭੋਜਨ ਮਨੁੱਖ ਨੂੰ ਕੰਮ ਕਰਨ ਲਈ ਲੋੜੀਂਦੀ ਊਰਜਾ ਦਿੰਦਾ ਹੈ ਅਤੇ ਉਸ ਨੂੰ ਜੀਵਿਤ ਰੱਖਣ ਵਿਚ ਵੀ ਸਹਾਈ ਹੁੰਦਾ ਹੈ।
ਪਰ ਭੋਜਨ ਬਣਾਇਆ ਕਿੱਥੇ ਜਾਂਦਾ ਹੈ? ਰਸੋਈ ਵਿਚ। ਇਸ ਤਰ੍ਹਾਂ ਰਸੋਈ ਮਨੁੱਖ ਦੇ ਜੀਵਨ ਵਿਚ ਖ਼ਾਸ ਅਹਿਮੀਅਤ ਰੱਖਦੀ ਹੈ। ਪੁਰਾਣੇ ਸਮਿਆਂ ਤੋਂ ਹੀ ਇਹ ਵੰਡ ਕਰ ਲਈ ਗਈ ਸੀ ਕਿ ਬਾਹਰਲੇ ਕੰਮ ਆਦਮੀ ਕਰੇਗਾ ਅਤੇ ਘਰ ਦੇ ਕੰਮ, ਜਿਵੇਂ ਭੋਜਨ ਪਕਾਉਣਾ ਆਦਿ, ਗ੍ਰਹਿਣੀ ਕਰੇਗੀ। ਇਸ ਤਰ੍ਹਾਂ ਜੇ ਆਦਮੀ ਸਾਰਾ ਦਿਨ ਘਰੋਂ ਬਾਹਰ ਕੰਮ ਕਰਦਾ ਹੈ ਤਾਂ ਗ੍ਰਹਿਣੀ ਵੀ ਲਗਭਗ ਸਾਰਾ ਦਿਨ ਸੁਆਦਲੇ ਅਤੇ ਸਿਹਤਮੰਦ ਭੋਜਨ ਦੀ ਤਿਆਰੀ ਵਿਚ ਰਸੋਈ ਵਿਚ ਹੀ ਬਿਤਾਉਂਦੀ ਹੈ। ਇਸ ਲਈ ਰਸੋਈ ਸਾਡੇ ਘਰ ਅਤੇ ਜ਼ਿੰਦਗੀ ਦਾ ਜ਼ਰੂਰੀ ਅੰਗ ਹੈ।

Exam Tips:

a) ਭੋਜਨ → ਊਰਜਾ → ਰਸੋਈ ਦੀ ਕੜੀ ਨੂੰ ਕ੍ਰਮ ਨਾਲ ਲਿਖੋ।
b) ਇਹ ਪ੍ਰਸ਼ਨ ਪ੍ਰਸ਼ਨ 11 ਨਾਲ ਮਿਲਦਾ ਹੈ, ਪਰ ਇੱਥੇ ਵਿਸਥਾਰ ਨਾਲ ਲਿਖਣਾ ਹੈ।

 

Question 19: ਰਸੋਈ ਬਣਾਉਣ ਸਮੇਂ ਤੁਸੀਂ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ?

Answer:

ਰਸੋਈ ਦੀ ਯੋਜਨਾ ਬਣਾਉਂਦੇ ਸਮੇਂ ਵਿਚਾਰਨ ਵਾਲੀਆਂ ਗੱਲਾਂ ਇਸ ਤਰ੍ਹਾਂ ਹਨ:
1. ਪਾਣੀ ਲਈ ਸਿੰਕ ਵਿਚ ਟੂਟੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜਾਂ ਫਿਰ ਕਿਸੇ ਬਾਲਟੀ ਆਦਿ ਨੂੰ ਟੂਟੀ ਲਾ ਕੇ ਪਾਣੀ ਨਾਲ ਭਰ ਕੇ ਰੱਖ ਲੈਣਾ ਚਾਹੀਦਾ ਹੈ।
2. ਸਮਾਨ ਰੱਖਣ ਲਈ ਅਲਮਾਰੀਆਂ, ਰੈਕ ਆਦਿ ਹੋਣੇ ਚਾਹੀਦੇ ਹਨ ਅਤੇ ਕੜਛੀਆਂ, ਚਮਚੇ, ਚਾਕੂ ਆਦਿ ਟੰਗਣ ਲਈ ਖੁੰਡੀਆਂ ਹੋਣੀਆਂ ਚਾਹੀਦੀਆਂ ਹਨ।
3. ਰਸੋਈ ਦਾ ਫ਼ਰਸ਼ ਪੱਕਾ (ਸੰਗਮਰਮਰ, ਰੰਗਦਾਰ ਟਾਇਲਾਂ, ਲਿਨੋਲੀਅਮ ਆਦਿ ਦਾ) ਅਤੇ ਜਲਦੀ ਸਾਫ਼ ਹੋ ਸਕਣ ਵਾਲਾ ਹੋਣਾ ਚਾਹੀਦਾ ਹੈ। ਇਸ ਵਿਚ ਹਲਕੀ ਢਲਾਨ ਹੋਵੇ ਤਾਂ ਜੋ ਇਸ ਨੂੰ ਆਸਾਨੀ ਨਾਲ ਧੋਇਆ ਜਾ ਸਕੇ, ਪਰ ਫ਼ਰਸ਼ ਤਿਲਕਣਾ ਨਹੀਂ ਹੋਣਾ ਚਾਹੀਦਾ।
4. ਫ਼ਰਸ਼ ਵਾਂਗ ਦੀਵਾਰਾਂ ਵੀ ਸਾਫ਼ ਹੋ ਸਕਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ’ਤੇ ਪੇਂਟ ਜਾਂ ਧੋਤੇ ਜਾ ਸਕਣ ਵਾਲੇ ਪੇਪਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
5. ਰਸੋਈ ਵਿਚ ਇਕ ਹੀ ਦਰਵਾਜ਼ਾ ਰੱਖਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਦਰਵਾਜ਼ੇ ਕੰਮ ਕਰਨ ਦੀ ਥਾਂ ਘਟਾਉਂਦੇ ਹਨ ਅਤੇ ਤੁਰਨ-ਫਿਰਨ ਤੇ ਸਮਾਨ ਰੱਖਣ ਵਿਚ ਰੁਕਾਵਟ ਪੈਦਾ ਕਰਦੇ ਹਨ।
6. ਹਵਾ ਅਤੇ ਰੌਸ਼ਨੀ ਦੇ ਠੀਕ ਪ੍ਰਬੰਧ ਲਈ ਰਸੋਈ ਨੂੰ ਬਾਹਰ ਵਾਲੇ ਪਾਸੇ ਹੋਣਾ ਚਾਹੀਦਾ ਹੈ।
7. ਧੂੰਆਂ ਬਾਹਰ ਕੱਢਣ ਲਈ ਚੁੱਲ੍ਹੇ ਉੱਪਰ ਚਿਮਨੀ (ਜਾਂ ਐਗਜ਼ੌਸਟ ਫੈਨ) ਜ਼ਰੂਰ ਹੋਣੀ ਚਾਹੀਦੀ ਹੈ, ਨਹੀਂ ਤਾਂ ਧੂੰਆਂ ਦੂਜੇ ਕਮਰਿਆਂ ਵਿਚ ਫੈਲ ਜਾਵੇਗਾ।
8. ਬਿਜਲੀ ਦੇ ਸਵਿੱਚ ਉਪਕਰਨਾਂ ਦੀ ਵਰਤੋਂ ਅਨੁਸਾਰ ਹੀ ਲਗਵਾਉਣੇ ਚਾਹੀਦੇ ਹਨ।
9. ਰਸੋਈ ਵਿਚ ਹਮੇਸ਼ਾ ਹਲਕੇ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਹਲਕੇ ਰੰਗ ਖੁੱਲ੍ਹੇਪਣ ਦਾ ਅਹਿਸਾਸ ਕਰਵਾਉਂਦੇ ਹਨ।

Exam Tips:

a) ਉੱਤਰ ਨੂੰ ਬਿੰਦੂਆਂ ਵਿਚ ਲਿਖੋ ਅਤੇ ਹਰ ਬਿੰਦੂ ਵੱਖਰੀ ਸਤਰ ਤੋਂ ਸ਼ੁਰੂ ਕਰੋ।
b) ਇਹ ਉੱਤਰ ਪ੍ਰਸ਼ਨ 16 ਦੇ ਉੱਤਰ ਵਾਂਗ ਹੀ ਹੈ।

 

Question 20: ਨਵੀਂ ਅਤੇ ਪੁਰਾਣੀ ਕਿਸਮ ਦੀਆਂ ਰਸੋਈਆਂ ਬਾਰੇ ਦੱਸੋ ਅਤੇ ਇਨ੍ਹਾਂ ਵਿਚ ਕੀ ਅੰਤਰ ਹੁੰਦਾ ਹੈ?

Answer:

ਰਸੋਈ ਦੀਆਂ ਕਿਸਮਾਂ
1. ਪੁਰਾਣੀ ਕਿਸਮ – ਇਸ ਰਸੋਈ ਵਿਚ ਆਮ ਤੌਰ ’ਤੇ ਸਾਰਾ ਕੰਮ ਜ਼ਮੀਨ ’ਤੇ ਬੈਠ ਕੇ ਕੀਤਾ ਜਾਂਦਾ ਹੈ। ਭਾਰਤ ਵਿਚ ਬਹੁਤੇ ਘਰਾਂ, ਖ਼ਾਸ ਕਰ ਕੇ ਪਿੰਡਾਂ ਵਿਚ, ਇਸ ਤਰ੍ਹਾਂ ਦੀਆਂ ਹੀ ਰਸੋਈਆਂ ਹਨ। ਇੱਥੇ ਅੰਗੀਠੀ ਜਾਂ ਚੁੱਲ੍ਹਾ ਜ਼ਮੀਨ ’ਤੇ ਹੀ ਬਣਿਆ ਹੁੰਦਾ ਹੈ। ਬੈਠਣ ਲਈ ਪਟੜੇ ਜਾਂ ਪੀੜ੍ਹੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਰਸੋਈ ਵਿਚ ਹੀ ਪੀੜ੍ਹੀ ਜਾਂ ਪਟੜੇ ’ਤੇ ਬੈਠ ਕੇ ਖਾਣਾ ਖਾ ਲਿਆ ਜਾਂਦਾ ਹੈ। ਬੈਠ ਕੇ ਖਾਣਾ ਪਕਾਉਂਦੇ ਸਮੇਂ ਬਰਤਨ, ਭੋਜਨ, ਪਾਣੀ ਜਾਂ ਕੋਈ ਹੋਰ ਚੀਜ਼ ਲੈਣ ਜਾਂ ਰੱਖਣ ਲਈ ਬਾਰ-ਬਾਰ ਉੱਠਣਾ ਪੈਂਦਾ ਹੈ। ਇਸ ਨਾਲ ਸਮਾਂ ਅਤੇ ਸ਼ਕਤੀ ਬਹੁਤ ਲੱਗਦੇ ਹਨ ਅਤੇ ਸਰੀਰ ਨੂੰ ਵੱਧ ਤਕਲੀਫ਼ ਹੁੰਦੀ ਹੈ। ਸਫ਼ਾਈ ਦੇ ਪੱਖ ਤੋਂ ਵੀ ਇਹ ਤਰੀਕਾ ਠੀਕ ਨਹੀਂ, ਕਿਉਂਕਿ ਸਾਰਾ ਸਮਾਨ ਜ਼ਮੀਨ ’ਤੇ ਹੀ ਰੱਖਣਾ ਪੈਂਦਾ ਹੈ।
2. ਨਵੀਂ ਕਿਸਮ ਦੀਆਂ ਰਸੋਈਆਂ – ਵਿਗਿਆਨ ਦੀ ਤਰੱਕੀ ਨਾਲ ਨਵੇਂ-ਨਵੇਂ ਉਪਕਰਨਾਂ ਦੀ ਖੋਜ ਹੋਈ ਹੈ ਅਤੇ ਇਨ੍ਹਾਂ ਦੀ ਵਰਤੋਂ ਨਾਲ ਕੰਮ ਸੌਖੇ ਤਰੀਕੇ ਨਾਲ ਅਤੇ ਘੱਟ ਸਮੇਂ ਵਿਚ ਹੋਣ ਲੱਗਾ ਹੈ। ਸਮੇਂ ਅਤੇ ਸ਼ਕਤੀ ਦੀ ਬੱਚਤ ਲਈ ਨਵੀਂ ਕਿਸਮ ਦੀਆਂ ਰਸੋਈਆਂ ਬਣਨ ਲੱਗੀਆਂ ਹਨ। ਇਨ੍ਹਾਂ ਵਿਚ ਖੜ੍ਹੇ-ਖੜ੍ਹੇ ਹੀ ਸਾਰੇ ਕੰਮ ਕਰ ਲਏ ਜਾਂਦੇ ਹਨ, ਇਸ ਲਈ ਬਾਰ-ਬਾਰ ਉੱਠਣ-ਬੈਠਣ ਵਿਚ ਸਮਾਂ ਤੇ ਸ਼ਕਤੀ ਵਿਅਰਥ ਨਹੀਂ ਜਾਂਦੇ। ਫਰਿੱਜ ਲਈ ਆਮ ਕਰ ਕੇ ਰਸੋਈ ਵਿਚ ਹੀ ਥਾਂ ਬਣਾ ਲਈ ਜਾਂਦੀ ਹੈ। ਸ਼ੈਲਫ਼ ਦੇ ਅਨੁਸਾਰ ਪੰਜ ਕਿਸਮ ਦੀਆਂ ਰਸੋਈਆਂ ਹੋ ਸਕਦੀਆਂ ਹਨ: ਇਕ ਦੀਵਾਰ ਵਾਲੀ, ਦੋ ਦੀਵਾਰਾਂ ਵਾਲੀ, ਐੱਲ (L) ਸ਼ਕਲ ਵਾਲੀ, ਯੂ (U) ਸ਼ਕਲ ਵਾਲੀ ਅਤੇ ਟੁੱਟਿਆ ਯੂ (U) ਸ਼ਕਲ ਵਾਲੀ।
ਨਵੀਂ ਅਤੇ ਪੁਰਾਣੀ ਕਿਸਮ ਦੀ ਰਸੋਈ ਵਿਚ ਅੰਤਰ

ਨਵੀਂ ਕਿਸਮਪੁਰਾਣੀ ਕਿਸਮ
ਇਸ ਵਿਚ ਸਾਰੇ ਕੰਮ ਖੜ੍ਹੇ ਹੋ ਕੇ ਕੀਤੇ ਜਾਂਦੇ ਹਨ।ਇਸ ਵਿਚ ਸਾਰੇ ਕੰਮ ਬੈਠ ਕੇ ਕੀਤੇ ਜਾਂਦੇ ਹਨ।
ਗੈਸ, ਚੁੱਲ੍ਹੇ ਜਾਂ ਨਵੇਂ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ।ਪੁਰਾਣੇ ਚੁੱਲ੍ਹਿਆਂ, ਸਟੋਵਾਂ ਜਾਂ ਅੰਗੀਠੀਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਸਮਾਂ ਅਤੇ ਸ਼ਕਤੀ ਦੀ ਬੱਚਤ ਹੋ ਜਾਂਦੀ ਹੈ।ਸਮਾਂ ਅਤੇ ਸ਼ਕਤੀ ਦੋਵੇਂ ਵਿਅਰਥ ਹੁੰਦੇ ਹਨ।
ਭੋਜਨ ਪਕਾਉਂਦੇ ਸਮੇਂ ਸਫ਼ਾਈ ਦਾ ਧਿਆਨ ਰੱਖਿਆ ਜਾ ਸਕਦਾ ਹੈ।ਸਾਰਾ ਸਮਾਨ ਜ਼ਮੀਨ ’ਤੇ ਰੱਖਣਾ ਪੈਂਦਾ ਹੈ, ਇਸ ਲਈ ਸਫ਼ਾਈ ਦੇ ਪੱਖ ਤੋਂ ਇਹ ਰਸੋਈ ਚੰਗੀ ਨਹੀਂ।

Exam Tips:

a) ਪਹਿਲਾਂ ਦੋਹਾਂ ਕਿਸਮਾਂ ਦਾ ਵਰਣਨ ਲਿਖੋ, ਫਿਰ ਅੰਤਰ ਸਾਰਣੀ ਵਿਚ ਦਿਓ।
b) ਖੜ੍ਹੇ/ਬੈਠ ਕੇ ਕੰਮ, ਸਮਾਂ-ਸ਼ਕਤੀ ਅਤੇ ਸਫ਼ਾਈ – ਇਹ ਤਿੰਨ ਮੁੱਖ ਅੰਤਰ ਹਨ।

 

Question 21: ਰਸੋਈ ਦੀ ਸਫ਼ਾਈ ਕਿਉਂ ਜ਼ਰੂਰੀ ਹੈ? ਇਸ ਦੇ ਅੰਤਰਗਤ ਕੀ-ਕੀ ਆਉਂਦਾ ਹੈ?

Answer:

ਰਸੋਈ ਦੀ ਸਫ਼ਾਈ ਬਹੁਤ ਜ਼ਰੂਰੀ ਹੈ, ਕਿਉਂਕਿ ਰਸੋਈ ਵਿਚ ਖਾਧ-ਪਦਾਰਥ ਰੱਖੇ ਜਾਂਦੇ ਹਨ ਅਤੇ ਸਫ਼ਾਈ ਨਾ ਰੱਖਣ ਨਾਲ ਕਈ ਤਰ੍ਹਾਂ ਦੇ ਜੀਵ-ਜੰਤੂ ਪੈਦਾ ਹੋ ਜਾਂਦੇ ਹਨ। ਖਾਧ-ਪਦਾਰਥਾਂ ਵਾਲੀਆਂ ਅਲਮਾਰੀਆਂ ਵਿਚ ਜ਼ਹਿਰੀਲੇ ਰਸਾਇਣ ਜਾਂ ਕੀੜੇ-ਮਾਰ ਦਵਾਈਆਂ ਨਹੀਂ ਵਰਤੀਆਂ ਜਾ ਸਕਦੀਆਂ, ਇਸ ਲਈ ਜੀਵ-ਜੰਤੂ ਪੈਦਾ ਹੀ ਨਾ ਹੋਣ, ਇਸ ਵਾਸਤੇ ਸਫ਼ਾਈ ਕਰਦੇ ਰਹਿਣਾ ਲਾਜ਼ਮੀ ਹੈ।
ਸਫ਼ਾਈ ਵਿਚ ਆਉਣ ਵਾਲੇ ਕੰਮ:
1. ਸਫ਼ਾਈ ਆਸਾਨੀ ਨਾਲ ਹੋ ਸਕੇ, ਇਸ ਲਈ ਫ਼ਰਸ਼ ਪੱਕੇ ਹੋਣੇ ਚਾਹੀਦੇ ਹਨ।
2. ਖਾਣਾ ਪਕਾਉਣ ਤੋਂ ਬਾਅਦ ਰਸੋਈ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਹਫ਼ਤੇ ਵਿਚ ਇਕ ਵਾਰ ਸਾਬਣ, ਡਿਟਰਜੈਂਟ ਜਾਂ ਸੋਡੇ ਵਾਲੇ ਗਰਮ ਪਾਣੀ ਨਾਲ ਜ਼ਰੂਰ ਸਾਫ਼ ਕਰੋ। ਚੁੱਲ੍ਹੇ ਦੀ ਸਫ਼ਾਈ ਹਰ ਰੋਜ਼ ਕਰੋ। ਧੋਣ ਤੋਂ ਬਾਅਦ ਪੋਚਾ ਫੇਰ ਕੇ ਰਸੋਈ ਨੂੰ ਸੁਕਾ ਲਵੋ।
3. ਰਸੋਈ ਦੀਆਂ ਅਲਮਾਰੀਆਂ, ਡੱਬੇ ਰੱਖਣ ਵਾਲੀਆਂ ਥਾਵਾਂ, ਦੀਵਾਰਾਂ ਅਤੇ ਛੱਤ ਨੂੰ ਵੀ ਹਫ਼ਤੇ ਜਾਂ ਪੰਦਰਾਂ ਦਿਨਾਂ ਵਿਚ ਇਕ ਵਾਰ ਜ਼ਰੂਰ ਸਾਫ਼ ਕਰੋ।
4. ਰਸੋਈ ਵਿਚ ਬੇਲੋੜਾ ਸਮਾਨ ਇਕੱਠਾ ਨਾ ਕਰੋ; ਵੱਡੇ ਬਰਤਨ ਜਾਂ ਫ਼ਾਲਤੂ ਡੱਬੇ ਸਟੋਰ ਵਿਚ ਰੱਖ ਦਿਓ ਅਤੇ ਕਦੇ-ਕਦੇ ਇਨ੍ਹਾਂ ਬਰਤਨਾਂ ਤੇ ਸਟੋਰ ਦੀ ਵੀ ਸਫ਼ਾਈ ਕਰੋ।
5. ਦੀਵਾਰਾਂ ਵਿਚ ਸਲ੍ਹਾਬ ਨਹੀਂ ਹੋਣੀ ਚਾਹੀਦੀ। ਜੇ ਉੱਲੀ ਲੱਗ ਜਾਵੇ ਤਾਂ ਦਵਾਈ ਆਦਿ ਨਾਲ ਦੂਰ ਕਰੋ।
6. ਰਸੋਈ ਵਿਚ ਢੱਕਣ ਵਾਲਾ ਕੂੜੇਦਾਨ ਵਰਤੋ। ਕੂੜਾ ਇਸ ਵਿਚ ਹੀ ਪਾਓ, ਪਰ ਇਕੱਠਾ ਨਾ ਹੋਣ ਦਿਓ, ਨਹੀਂ ਤਾਂ ਮੱਖੀ-ਮੱਛਰ ਪੈਦਾ ਹੋਣ ਲੱਗਦੇ ਹਨ।
7. ਰਸੋਈ ਅੰਦਰ ਵੱਖਰੀਆਂ ਜੁੱਤੀਆਂ ਵਰਤੋ, ਕਿਉਂਕਿ ਬਾਹਰ ਪਾਉਣ ਵਾਲੀਆਂ ਜੁੱਤੀਆਂ ’ਤੇ ਗੰਦਗੀ ਲੱਗੀ ਹੋ ਸਕਦੀ ਹੈ। ਰਸੋਈ ਦੇ ਅੱਗੇ ਪਾਏਦਾਨ ਰੱਖੋ ਤਾਂ ਜੋ ਹਰ ਕੋਈ ਪੈਰ ਪੂੰਝ ਕੇ ਅੰਦਰ ਆਵੇ।

Exam Tips:

a) ਪਹਿਲਾਂ ਸਫ਼ਾਈ ਦੀ ਲੋੜ ਲਿਖੋ, ਫਿਰ ਰੋਜ਼ਾਨਾ ਅਤੇ ਹਫ਼ਤੇਵਾਰ ਕੰਮ ਵੱਖ-ਵੱਖ ਦੱਸੋ।
b) ਕੂੜੇਦਾਨ, ਜੁੱਤੀਆਂ ਅਤੇ ਉੱਲੀ ਦੇ ਨੁਕਤੇ ਜ਼ਰੂਰ ਸ਼ਾਮਲ ਕਰੋ।

 

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ: ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਪਹਿਲਾਂ ਚੁੱਲ੍ਹੇ ਇਕ ਪਾਸੇ ਵਿਹੜੇ ਵਿਚ ਕਿਉਂ ਬਣਾਏ ਜਾਂਦੇ ਸਨ?

Answer:

ਪਹਿਲਾਂ ਧੂੰਏਂ ਵਾਲਾ ਬਾਲਣ ਵਰਤਿਆ ਜਾਂਦਾ ਸੀ, ਇਸ ਲਈ ਕਮਰਿਆਂ ਦੇ ਅੰਦਰ ਰਸੋਈ ਦਾ ਚੁੱਲ੍ਹਾ ਨਹੀਂ ਬਣਾਇਆ ਜਾ ਸਕਦਾ ਸੀ। ਇਸ ਲਈ ਚੁੱਲ੍ਹਾ ਇਕ ਪਾਸੇ ਵਿਹੜੇ ਵਿਚ ਹੀ ਬਣਾਇਆ ਜਾਂਦਾ ਸੀ।

Exam Tips:

a) “ਧੂੰਏਂ ਵਾਲਾ ਬਾਲਣ” ਕਾਰਨ ਵਜੋਂ ਲਿਖੋ।

 

Question 2: ਅੱਜ-ਕੱਲ੍ਹ ਰਸੋਈ ਵਿਚ ਕਿਹੜੇ-ਕਿਹੜੇ ਬਾਲਣਾਂ ਦੀ ਵਰਤੋਂ ਕੀਤੀ ਜਾਂਦੀ ਹੈ?

Answer:

ਅੱਜ-ਕੱਲ੍ਹ ਰਸੋਈ ਵਿਚ ਮਿੱਟੀ ਦਾ ਤੇਲ, ਗੋਬਰ ਗੈਸ, ਖਾਣਾ ਪਕਾਉਣ ਵਾਲੀ ਗੈਸ ਅਤੇ ਬਿਜਲੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।

Exam Tips:

a) ਘੱਟੋ-ਘੱਟ ਚਾਰ ਬਾਲਣਾਂ ਦੇ ਨਾਂ ਲਿਖੋ।

 

Question 3: ਖ਼ਾਸ ਪਕਵਾਨ ਬਣਾਉਣ ਸਮੇਂ ਯੋਜਨਾ ਕਿਉਂ ਬਣਾਉਣੀ ਚਾਹੀਦੀ ਹੈ?

Answer:

ਖ਼ਾਸ ਪਕਵਾਨ ਬਣਾਉਣ ਲਈ ਕਈ ਖ਼ਾਸ ਵਸਤਾਂ ਅਤੇ ਖਾਧ-ਪਦਾਰਥਾਂ ਦੀ ਲੋੜ ਹੁੰਦੀ ਹੈ, ਇਸ ਲਈ ਪਹਿਲਾਂ ਜ਼ਰੂਰੀ ਵਸਤਾਂ ਦੀ ਸੂਚੀ ਅਤੇ ਪਕਾਉਣ ਦੀ ਯੋਜਨਾ ਬਣਾ ਲੈਣੀ ਚਾਹੀਦੀ ਹੈ। ਮੰਨ ਲਓ ਬਿਨਾਂ ਯੋਜਨਾ ਦੇ ਕੇਸਰ ਕੁਲਫ਼ੀ ਬਣਾਉਣ ਲੱਗ ਜਾਈਏ ਅਤੇ ਬਾਅਦ ਵਿਚ ਘਰ ਵਿਚ ਕੇਸਰ ਹੀ ਨਾ ਹੋਵੇ, ਤਾਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ।

Exam Tips:

a) ਸੂਚੀ ਬਣਾਉਣ ਦੀ ਲੋੜ ਦੱਸਣ ਲਈ ਪਾਠ ਦੀ ਕੇਸਰ ਕੁਲਫ਼ੀ ਵਾਲੀ ਉਦਾਹਰਨ ਦਿਓ।

 

Question 4: ਰਸੋਈ ਵਿਚ ਸ਼ੈਲਫ਼ਾਂ ਦੀ ਉਚਾਈ ਕਿੰਨੀ ਹੋਣੀ ਚਾਹੀਦੀ ਹੈ?

Answer:

ਰਸੋਈ ਵਿਚ ਆਮ ਤੌਰ ’ਤੇ ਸ਼ੈਲਫ਼ਾਂ ਦੀ ਉਚਾਈ ਢਾਈ ਫੁੱਟ ਹੁੰਦੀ ਹੈ, ਪਰ ਗ੍ਰਹਿਣੀ ਦੇ ਕੱਦ ਅਨੁਸਾਰ ਇਹ ਵੱਧ ਜਾਂ ਘੱਟ ਵੀ ਹੋ ਸਕਦੀ ਹੈ।

Exam Tips:

a) ਸਾਧਾਰਨ ਉਚਾਈ (ਢਾਈ ਫੁੱਟ) ਅਤੇ ਕੱਦ ਅਨੁਸਾਰ ਤਬਦੀਲੀ ਦੋਵੇਂ ਲਿਖੋ।

 

Question 5: ਪੁਰਾਣੀ ਕਿਸਮ ਦੀ ਰਸੋਈ ਵਿਚ ਸਮਾਂ ਤੇ ਸ਼ਕਤੀ ਕਿਵੇਂ ਨਸ਼ਟ ਹੁੰਦੇ ਹਨ?

Answer:

ਅਜਿਹੀ ਰਸੋਈ ਵਿਚ ਵਾਰ-ਵਾਰ ਉੱਠਣ-ਬੈਠਣ ਨਾਲ ਸਮਾਂ ਤੇ ਸ਼ਕਤੀ ਨਸ਼ਟ ਹੁੰਦੇ ਹਨ, ਕਿਉਂਕਿ ਸਾਰਾ ਸਮਾਨ ਬੈਠਣ ਵਾਲੀ ਥਾਂ ਦੇ ਨੇੜੇ ਨਹੀਂ ਰੱਖਿਆ ਜਾ ਸਕਦਾ।

Exam Tips:

a) “ਵਾਰ-ਵਾਰ ਉੱਠਣ-ਬੈਠਣ” ਵਾਲੀ ਗੱਲ ਲਿਖਣਾ ਜ਼ਰੂਰੀ ਹੈ।

 

Question 6: ਰਸੋਈ ਵਿਚ ਕੰਮ ਕਰਨ ਦੇ ਕੇਂਦਰਾਂ ਦੀ ਯੋਜਨਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ?

Answer:

ਯੋਜਨਾ ਇਸ ਤਰ੍ਹਾਂ ਬਣਾਉਣੀ ਚਾਹੀਦੀ ਹੈ ਕਿ ਕੰਮ ਕਰਨ ਵਾਲੇ ਨੂੰ ਵੱਧ ਤੋਂ ਵੱਧ ਥਾਂ ਮਿਲੇ ਅਤੇ ਘੱਟ ਤੋਂ ਘੱਟ ਤੁਰਨਾ ਪਵੇ। ਕੰਮ ਕਰਨ ਦੇ ਤਿੰਨਾਂ ਕੇਂਦਰਾਂ ਵਿਚ ਆਪਸੀ ਤਾਲਮੇਲ ਹੋਣਾ ਚਾਹੀਦਾ ਹੈ।

Exam Tips:

a) ਘੱਟ ਤੁਰਨ ਅਤੇ ਤਿੰਨ ਕੇਂਦਰਾਂ ਦੇ ਤਾਲਮੇਲ ਦੋਵਾਂ ਦਾ ਜ਼ਿਕਰ ਕਰੋ।

 

Question 7: ਰਸੋਈ ਵਿਚ ਵੱਧ ਦਰਵਾਜ਼ੇ ਕਿਉਂ ਨਹੀਂ ਹੋਣੇ ਚਾਹੀਦੇ?

Answer:

ਵੱਧ ਦਰਵਾਜ਼ੇ ਇਕ ਤਾਂ ਵੱਧ ਥਾਂ ਘੇਰਦੇ ਹਨ ਅਤੇ ਦੂਜੇ ਕੰਮ ਵਿਚ ਰੁਕਾਵਟ ਪਾਉਂਦੇ ਹਨ।

Exam Tips:

a) ਦੋ ਕਾਰਨ ਲਿਖੋ: ਥਾਂ ਘਟਣਾ ਅਤੇ ਕੰਮ ਵਿਚ ਰੁਕਾਵਟ।

 

Question 8: ਰਸੋਈ ਵਿਚ ਉੱਲੀ ਦਾ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ?

Answer:

ਰਸੋਈ ਵਿਚ ਉੱਲੀ ਦੇ ਕੰਟਰੋਲ ਲਈ ਨੀਲਾ ਥੋਥਾ ਦੋ ਹਿੱਸੇ ਜਾਂ ਬੋਰਿਕ ਪਾਊਡਰ ਇਕ ਹਿੱਸਾ 20 ਹਿੱਸੇ ਪਾਣੀ ਵਿਚ ਘੋਲ ਕੇ ਉੱਲੀ ਵਾਲੀ ਥਾਂ ਧੋ ਦੇਣੀ ਚਾਹੀਦੀ ਹੈ (ਪਾਠ-ਪੁਸਤਕ ਅਨੁਸਾਰ)।

Exam Tips:

a) ਘੋਲ ਦੇ ਅਨੁਪਾਤ (ਨੀਲਾ ਥੋਥਾ, ਬੋਰਿਕ ਪਾਊਡਰ, 20 ਹਿੱਸੇ ਪਾਣੀ) ਪਾਠ-ਪੁਸਤਕ ਅਨੁਸਾਰ ਹੀ ਲਿਖੋ।

 

ਵੱਡੇ ਉੱਤਰ ਵਾਲਾ ਪ੍ਰਸ਼ਨ

Question 9: ਇਕ ਦੀਵਾਰ ਵਾਲੀ ਅਤੇ ਦੋ ਦੀਵਾਰਾਂ ਵਾਲੀ ਰਸੋਈ ਬਾਰੇ ਦੱਸੋ।

Answer:

1. ਇਕ ਦੀਵਾਰ ਵਾਲੀ ਰਸੋਈ – ਅਜਿਹੀ ਰਸੋਈ ਵਿਚ ਭੋਜਨ ਦੀ ਤਿਆਰੀ, ਖਾਣਾ ਪਕਾਉਣ ਤੇ ਵਰਤਾਉਣ ਦਾ ਕੇਂਦਰ ਅਤੇ ਸਿੰਕ ਸਭ ਕੁਝ ਇਕ ਹੀ ਦੀਵਾਰ ਦੇ ਨਾਲ ਹੁੰਦਾ ਹੈ, ਇਸ ਲਈ ਇਸ ਵਿਚ ਵਧੇਰੇ ਤੁਰਨਾ-ਫਿਰਨਾ ਪੈਂਦਾ ਹੈ। ਇਸ ਤਰ੍ਹਾਂ ਸਮਾਂ ਤੇ ਸ਼ਕਤੀ ਵੱਧ ਲੱਗਦੇ ਹਨ।
2. ਦੋ ਦੀਵਾਰਾਂ ਵਾਲੀ ਰਸੋਈ – ਇਸ ਵਿਚ ਆਹਮੋ-ਸਾਹਮਣੇ ਦੋਵਾਂ ਦੀਵਾਰਾਂ ’ਤੇ ਸ਼ੈਲਫ਼ਾਂ ਬਣੀਆਂ ਹੁੰਦੀਆਂ ਹਨ। ਕੰਮ ਦੇ ਦੋ ਕੇਂਦਰ ਇਕ ਦੀਵਾਰ ਨਾਲ ਅਤੇ ਤੀਜਾ ਕੇਂਦਰ ਸਾਹਮਣੇ ਵਾਲੀ ਦੀਵਾਰ ਨਾਲ ਹੁੰਦਾ ਹੈ। ਅਜਿਹੀ ਰਸੋਈ ਵਿਚ ਕਾਫ਼ੀ ਥਾਂ ਹੁੰਦੀ ਹੈ ਅਤੇ ਥਾਂ ਦੀ ਮੁਸ਼ਕਲ ਨਹੀਂ ਹੁੰਦੀ, ਪਰ ਜੇ ਦੋਵੇਂ ਪਾਸੇ ਦਰਵਾਜ਼ੇ ਹੋਣ ਤਾਂ ਰਸੋਈ ਲਾਂਘਾ ਹੀ ਬਣ ਜਾਂਦੀ ਹੈ।

Exam Tips:

a) ਇਕ ਦੀਵਾਰ ਵਾਲੀ ਦਾ ਨੁਕਸਾਨ (ਵੱਧ ਤੁਰਨਾ) ਅਤੇ ਦੋ ਦੀਵਾਰਾਂ ਵਾਲੀ ਦਾ ਨੁਕਸਾਨ (ਲਾਂਘਾ ਬਣਨਾ) ਲਿਖੋ।

 

ਵਸਤੁਨਿਸ਼ਠ ਪ੍ਰਸ਼ਨ: ਖ਼ਾਲੀ ਥਾਂ ਭਰੋ

Question 1: ਪੁਰਾਣੀ ਕਿਸਮ ਦੀ ਰਸੋਈ ਵਿਚ ਸਾਰੇ ਕੰਮ …………… ਕੇ ਕੀਤੇ ਜਾਂਦੇ ਸਨ।

Answer:

ਬੈਠ (ਬੈਠ ਕੇ)

Exam Tips:

a) ਖ਼ਾਲੀ ਥਾਂ ਦਾ ਉੱਤਰ ਪਾਠ ਦੇ ਸ਼ਬਦਾਂ ਵਿਚ ਹੀ ਲਿਖੋ।

 

Question 2: ਰਸੋਈ ਵਿਚ ਕੰਮ ਕਰਨ ਲਈ …………… ਕੇਂਦਰ ਹੁੰਦੇ ਹਨ।

Answer:

ਤਿੰਨ

Exam Tips:

a) ਖ਼ਾਲੀ ਥਾਂ ਦਾ ਉੱਤਰ ਪਾਠ ਦੇ ਸ਼ਬਦਾਂ ਵਿਚ ਹੀ ਲਿਖੋ।

 

Question 3: ਸਾਧਾਰਨ ਪਰਿਵਾਰ ਲਈ ਰਸੋਈ ਦਾ ਆਕਾਰ …………… ਹੁੰਦਾ ਹੈ।

Answer:

9′ × 10′ ਫੁੱਟ

Exam Tips:

a) ਖ਼ਾਲੀ ਥਾਂ ਦਾ ਉੱਤਰ ਪਾਠ ਦੇ ਸ਼ਬਦਾਂ ਵਿਚ ਹੀ ਲਿਖੋ।

 

Question 4: ਨਵੀਂ ਕਿਸਮ ਦੀਆਂ ਰਸੋਈਆਂ …………… ਪ੍ਰਕਾਰ ਦੀਆਂ ਹੁੰਦੀਆਂ ਹਨ।

Answer:

ਪੰਜ

Exam Tips:

a) ਖ਼ਾਲੀ ਥਾਂ ਦਾ ਉੱਤਰ ਪਾਠ ਦੇ ਸ਼ਬਦਾਂ ਵਿਚ ਹੀ ਲਿਖੋ।

 

Question 5: ਰਸੋਈ ਵਿਚ ਉੱਲੀ ਤੋਂ ਬਚਾਅ ਲਈ ਨੀਲੇ ਥੋਥੇ ਅਤੇ …………… ਦੇ ਘੋਲ ਦੀ ਵਰਤੋਂ ਕਰੋ।

Answer:

ਬੋਰਿਕ ਪਾਊਡਰ

Exam Tips:

a) ਖ਼ਾਲੀ ਥਾਂ ਦਾ ਉੱਤਰ ਪਾਠ ਦੇ ਸ਼ਬਦਾਂ ਵਿਚ ਹੀ ਲਿਖੋ।

 

ਇਕ ਸ਼ਬਦ ਵਿਚ ਉੱਤਰ ਦਿਓ

Question 1: ਰਸੋਈ ਵਿਚ ਸ਼ੈਲਫ਼ਾਂ ਦੀ ਸਾਧਾਰਨ ਉਚਾਈ ਕਿੰਨੀ ਹੁੰਦੀ ਹੈ?

Answer:

ਢਾਈ ਫੁੱਟ

Exam Tips:

a) ਉਚਾਈ ਦੇ ਨਾਲ ਇਕਾਈ (ਫੁੱਟ) ਲਿਖਣਾ ਨਾ ਭੁੱਲੋ।

 

Question 2: ਰਸੋਈ ਦਾ ਫ਼ਰਸ਼ ਕਿਹੋ ਜਿਹਾ ਹੋਣਾ ਚਾਹੀਦਾ ਹੈ?

Answer:

ਪੱਕਾ

Exam Tips:

a) ਪੱਕਾ ਫ਼ਰਸ਼ ਸਫ਼ਾਈ ਵਿਚ ਸੌਖ ਕਰਦਾ ਹੈ।

 

Question 3: ਰਸੋਈ ਵਿਚ ਕਿੰਨੇ ਦਰਵਾਜ਼ੇ ਹੋਣੇ ਚਾਹੀਦੇ ਹਨ?

Answer:

ਇਕ ਹੀ

Exam Tips:

a) ਇਕ ਦਰਵਾਜ਼ਾ ਰੱਖਣ ਦਾ ਕਾਰਨ ਵੀ ਯਾਦ ਰੱਖੋ।

 

Question 4: ਰਸੋਈ ਵਿਚ ਕਿਹੋ ਜਿਹੇ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ?

Answer:

ਹਲਕੇ ਰੰਗ ਦੀ

Exam Tips:

a) ਹਲਕੇ ਰੰਗ ਖੁੱਲ੍ਹੇਪਣ ਦਾ ਅਹਿਸਾਸ ਕਰਵਾਉਂਦੇ ਹਨ।

 

Question 5: ਰਸੋਈ ਵਿਚ ਕਿਹੋ ਜਿਹੇ ਕੂੜੇਦਾਨ ਹੋਣੇ ਚਾਹੀਦੇ ਹਨ?

Answer:

ਢੱਕਣ ਵਾਲੇ

Exam Tips:

a) ਢੱਕਣ ਵਾਲਾ ਕੂੜੇਦਾਨ ਮੱਖੀ-ਮੱਛਰ ਤੋਂ ਬਚਾਉਂਦਾ ਹੈ।

 

ਠੀਕ/ਗ਼ਲਤ ਦੱਸੋ

Question 1: ਰਸੋਈ ਦੇ ਕੰਮ ਨੂੰ ਤਿੰਨ ਕਾਰਜ ਖੇਤਰਾਂ ਵਿਚ ਵੰਡਿਆ ਗਿਆ ਹੈ।

Answer:

ਠੀਕ

Exam Tips:

a) ਤਿੰਨ ਖੇਤਰ: ਤਿਆਰੀ, ਪਕਾਉਣਾ-ਵਰਤਾਉਣਾ ਅਤੇ ਸਿੰਕ।

 

Question 2: ਰਸੋਈ ਵਿਚ ਹਲਕੇ ਰੰਗਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

Answer:

ਠੀਕ

Exam Tips:

a) ਹਲਕੇ ਰੰਗ ਰਸੋਈ ਨੂੰ ਖੁੱਲ੍ਹੀ ਦਰਸਾਉਂਦੇ ਹਨ।

 

Question 3: ਰਸੋਈ ਦੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ।

Answer:

ਗ਼ਲਤ (ਜਾਲੀ ਵਾਲੇ ਦਰਵਾਜ਼ੇ ਹਮੇਸ਼ਾ ਬੰਦ ਰੱਖਣੇ ਚਾਹੀਦੇ ਹਨ)

Exam Tips:

a) ਗ਼ਲਤ ਕਥਨ ਨੂੰ ਸੁਧਾਰ ਕੇ ਵੀ ਲਿਖ ਦਿਓ।

 

Question 4: ਆਮ ਘਰਾਂ ਵਿਚ ਐੱਲ (L) ਆਕਾਰ ਦੀ ਰਸੋਈ ਪ੍ਰਚਲਿਤ ਹੈ।

Answer:

ਠੀਕ

Exam Tips:

a) ਐੱਲ ਸ਼ਕਲ ਦੀ ਰਸੋਈ ਆਮ ਘਰਾਂ ਵਿਚ ਵੱਧ ਮਿਲਦੀ ਹੈ।

 

Question 5: ਰਸੋਈ ਦੀਆਂ ਸ਼ੈਲਫ਼ਾਂ ਦੀ ਉਚਾਈ ਢਾਈ ਫੁੱਟ ਹੁੰਦੀ ਹੈ।

Answer:

ਠੀਕ

Exam Tips:

a) ਇਹ ਉਚਾਈ ਗ੍ਰਹਿਣੀ ਦੇ ਕੱਦ ਅਨੁਸਾਰ ਬਦਲ ਸਕਦੀ ਹੈ।

 

Question 6: ਰਸੋਈ ਦਾ ਫ਼ਰਸ਼ ਪੱਕਾ ਹੋਣਾ ਚਾਹੀਦਾ ਹੈ।

Answer:

ਠੀਕ

Exam Tips:

a) ਪੱਕਾ ਫ਼ਰਸ਼ ਆਸਾਨੀ ਨਾਲ ਧੋਇਆ ਜਾ ਸਕਦਾ ਹੈ।

 

ਬਹੁ-ਵਿਕਲਪੀ ਪ੍ਰਸ਼ਨ

Question 1: ਹੇਠ ਲਿਖਿਆਂ ਵਿੱਚੋਂ ਠੀਕ ਹੈ:
(A) ਪੁਰਾਣੀ ਕਿਸਮ ਦੀ ਰਸੋਈ ਵਿਚ ਸਾਰਾ ਕੰਮ ਜ਼ਮੀਨ ’ਤੇ ਬੈਠ ਕੇ ਕੀਤਾ ਜਾਂਦਾ ਸੀ।
(B) ਨਵੀਂ ਕਿਸਮ ਦੀ ਰਸੋਈ ਵਿਚ ਸਮਾਂ ਤੇ ਸ਼ਕਤੀ ਦੀ ਬੱਚਤ ਹੋ ਜਾਂਦੀ ਹੈ।
(C) ਰਸੋਈ ਦੀਆਂ ਦੀਵਾਰਾਂ ’ਤੇ ਸਲ੍ਹਾਬ ਨਹੀਂ ਹੋਣੀ ਚਾਹੀਦੀ।
(D) ਸਾਰੇ ਠੀਕ।

Answer:

(D) ਸਾਰੇ ਠੀਕ।

Exam Tips:

a) ਜਦੋਂ ਤਿੰਨੇ ਕਥਨ ਪਾਠ ਅਨੁਸਾਰ ਠੀਕ ਹੋਣ, ਤਾਂ “ਸਾਰੇ ਠੀਕ” ਚੁਣੋ।

 

Question 2: ਗ਼ਲਤ ਤੱਥ ਹੈ:
(A) ਰਸੋਈ ਅਜਿਹੀ ਥਾਂ ’ਤੇ ਹੋਣੀ ਚਾਹੀਦੀ ਹੈ ਜਿੱਥੇ ਹਵਾ ਅਤੇ ਸਿੱਧੀ ਰੋਸ਼ਨੀ ਪਹੁੰਚ ਸਕੇ।
(B) ਰਸੋਈ ਦੇ ਦਰਵਾਜ਼ਿਆਂ ਅਤੇ ਖਿੜਕੀਆਂ ’ਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਅਤੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖਣੇ ਚਾਹੀਦੇ ਹਨ।
(C) ਗ੍ਰਹਿਣੀ ਰਸੋਈ ਦੀ ਮਾਲਕਣ ਹੁੰਦੀ ਹੈ, ਉਸ ਦਾ ਕਾਫ਼ੀ ਸਮਾਂ ਰਸੋਈ ਵਿਚ ਬੀਤਦਾ ਹੈ।
(D) ਸਾਰੇ ਗ਼ਲਤ ਹਨ।

Answer:

(B) ਰਸੋਈ ਦੇ ਦਰਵਾਜ਼ਿਆਂ ਅਤੇ ਖਿੜਕੀਆਂ ’ਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਅਤੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖਣੇ ਚਾਹੀਦੇ ਹਨ।

Exam Tips:

a) ਜਾਲੀ ਵਾਲੇ ਦਰਵਾਜ਼ੇ ਹਮੇਸ਼ਾ ਬੰਦ ਰੱਖੇ ਜਾਂਦੇ ਹਨ, ਇਸ ਲਈ (B) ਗ਼ਲਤ ਹੈ।

 

Punjab Board Solutions for Class 9 Home Science Punjabi Medium Chapter 06 ਰਸੋਈ ਦਾ ਪ੍ਰਬੰਧ

Textbook Solutions for Class 9 Home Science Punjabi Medium Chapter 06 ਰਸੋਈ ਦਾ ਪ੍ਰਬੰਧ

Access structured Punjab Board textbook solutions for Punjabi Medium Chapter 06 ਰਸੋਈ ਦਾ ਪ੍ਰਬੰਧ. Designed in alignment with the latest academic curriculum for Class 9 Home Science, these answers cover all end-of-chapter exercises to support daily learning and homework completion.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 06 ਰਸੋਈ ਦਾ ਪ੍ਰਬੰਧ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 9 Home Science.

FAQs

Where can I find the latest PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ for the 2026-27 session?

The complete and updated PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ is available for free on StudiesToday.com. These solutions for Class 9 Home Science are as per latest Punjab Board curriculum.

Are the Home Science Punjab Board solutions for Class 9 updated for the new 50% competency-based exam pattern?

Yes, our experts have revised the PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.

How do these Class 9 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ will help students to get full marks in the theory paper.

Do you offer PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ in multiple languages like Hindi and English?

Yes, we provide bilingual support for Class 9 Home Science. You can access PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ in both English and Hindi medium.

Is it possible to download the Home Science Punjab Board solutions for Class 9 as a PDF?

Yes, you can download the entire PSEB 9th Class Home Science Solutions Chapter 6 ਰਸੋਈ ਦਾ ਪ੍ਰਬੰਧ in printable PDF format for offline study on any device.