PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ

Step-by-Step Textbook Solutions for Class 8 Punjabi Punjabi Medium Chapter 24 ਸਮੇਂ-ਸਮੇਂ ਦੀ ਗੱਲ

Explore reliable textbook solutions for Punjabi Medium Chapter 24 ਸਮੇਂ-ਸਮੇਂ ਦੀ ਗੱਲ tailored for Class 8 learners. Utilizing these Punjabi answers ensures thorough preparation and strengthens foundational knowledge before final Punjab Board evaluations.

Download Punjabi Medium Chapter 24 ਸਮੇਂ-ਸਮੇਂ ਦੀ ਗੱਲ Textbook Solutions PDF

Access the complete solution PDF for Class 8 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਬਹੁਵਿਕਲਪੀ ਪ੍ਰਸ਼ਨ

Question 1: ਡਾਕਖ਼ਾਨੇ ਵਿਚ ਡਾਕ ਉਡੀਕਣ ਦਾ ਤਾਂਤਾ ਕਦੋਂ ਲਗਦਾ ਸੀ?
(ੳ) ਸਾਰਾ ਦਿਨ
(ਅ) ਦੁਪਹਿਰ ਸਮੇਂ
(ੲ) ਸਵੇਰੇ-ਸਵੇਰੇ
(ਸ) ਤ੍ਰਿਕਾਲਾਂ ਵੇਲੇ

Answer:

(ਸ) ਤ੍ਰਿਕਾਲਾਂ ਵੇਲੇ

Exam Tips:

a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।

 

Question 2: ਡਾਕ ਉਡੀਕਣ ਵਾਲੇ ਕਿਹੜੇ-ਕਿਹੜੇ ਵਿਸ਼ਿਆਂ ’ਤੇ ਚਰਚਾ ਕਰਦੇ ਸਨ?
(ੳ) ਪੜ੍ਹਾਈ-ਲਿਖਾਈ ਸੰਬੰਧੀ
(ਅ) ਪਿੰਡਾਂ ਦੇ ਵਿਕਾਸ ਬਾਰੇ
(ੲ) ਵੱਖ-ਵੱਖ ਵਿਸ਼ਿਆਂ ’ਤੇ
(ਸ) ਸਾਰੇ ਚੁੱਪ ਰਹਿੰਦੇ

Answer:

(ੲ) ਵੱਖ-ਵੱਖ ਵਿਸ਼ਿਆਂ ’ਤੇ

Exam Tips:

a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।

 

Question 3: ਪਿੰਡਾਂ ਦੇ ਸਾਹਿਤਿਕ ਸ਼ੁਕੀਨਾਂ ਲਈ ਡਾਕਖ਼ਾਨੇ ਦਾ ਕੀ ਮਹੱਤਵ ਹੁੰਦਾ ਸੀ?
(ੳ) ਵਿਹਲਾ ਸਮਾਂ ਬਿਤਾਉਣ ਕਰਕੇ
(ਅ) ਰਿਸਾਲੇ ਅਤੇ ਸਾਹਿਤਿਕ ਸਾਮਗਰੀ ਕਰਕੇ
(ੲ) ਗੱਲਾਂ ਸੁਣਨ ਲਈ
(ਸ) ਉਪਰੋਕਤ ਵਿੱਚੋਂ ਕੋਈ ਵੀ ਨਹੀਂ

Answer:

(ਅ) ਰਿਸਾਲੇ ਅਤੇ ਸਾਹਿਤਿਕ ਸਾਮਗਰੀ ਕਰਕੇ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 4: ਫ਼ੈਕਸ ਰਾਹੀਂ ਕਿਹੜੀ ਸਹੂਲਤ ਪ੍ਰਾਪਤ ਹੁੰਦੀ ਹੈ?
(ੳ) ਗੱਲ-ਬਾਤ ਕੀਤੀ ਜਾ ਸਕਦੀ ਹੈ
(ਅ) ਲਿਖਤੀ ਕਾਗ਼ਜ਼ ਭੇਜਿਆ ਜਾ ਸਕਦਾ ਹੈ
(ੲ) ਫੋਟੋਆਂ ਭੇਜੀਆਂ ਜਾ ਸਕਦੀਆਂ ਹਨ
(ਸ) ਵਿਅਕਤੀ ਸਫ਼ਰ ਕਰ ਸਕਦੇ ਹਨ

Answer:

(ਅ) ਲਿਖਤੀ ਕਾਗ਼ਜ਼ ਭੇਜਿਆ ਜਾ ਸਕਦਾ ਹੈ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਪਿੰਡਾਂ ਦੇ ਡਾਕਖ਼ਾਨਿਆਂ ਵਿੱਚ ਭੀੜ ਕਿਉਂ ਜੁੜਦੀ ਸੀ?

Answer:

ਡਾਕ ਦੀ ਉਡੀਕ ਕਰਨ ਲਈ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 2: ਡਾਕਖ਼ਾਨੇ ਦੇ ਕੰਮ-ਕਾਜ ਦਾ ਸਮਾਂ ਕਿਹੜਾ ਹੁੰਦਾ ਸੀ?

Answer:

ਸਵੇਰੇ ਤੇ ਤ੍ਰਿਕਾਲਾਂ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 3: ਸ਼ਾਮ ਦੀ ਡਾਕ ਉਡੀਕਣ ਵਾਲਿਆਂ ਵਿੱਚ ਕੌਣ-ਕੌਣ ਹੁੰਦੇ ਸਨ?

Answer:

ਫ਼ੌਜੀਆਂ ਦੇ ਬਜ਼ੁਰਗ ਬਾਪ, ਬੱਚੇ ਤੇ ਵਿਦੇਸ਼ਾਂ ਵਿਚ ਗਏ ਲੋਕਾਂ ਦੇ ਪਰਿਵਾਰਕ ਮੈਂਬਰ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 4: ਪਿੰਡਾਂ ਵਿੱਚ ਡਾਕ ਵੰਡਣ ਦੀ ਜ਼ਿੰਮੇਵਾਰੀ ਕੌਣ ਨਿਭਾਉਂਦਾ ਸੀ?

Answer:

ਡਾਕੀਆ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 5: ਟੈਲੀਫ਼ੋਨ ਸਹੂਲਤ ਆਉਣ ਨਾਲ ਕੀ ਫ਼ਰਕ ਪਿਆ?

Answer:

ਚਿੱਠੀਆਂ ਦਾ ਸਿਲਸਿਲਾ ਘਟ ਗਿਆ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 6: ਟੈਲੀਫ਼ੋਨ ਤੋਂ ਬਾਅਦ ਹੋਰ ਕਿਹੜੀਆਂ ਸਹੂਲਤਾਂ ਆਈਆਂ?

Answer:

ਫ਼ੈਕਸ, ਇੰਟਰਨੈੱਟ, ਈ-ਮੇਲ, ਮੋਬਾਈਲ ਅਤੇ ਸੋਸ਼ਲ ਮੀਡੀਆ ਦੀਆਂ ਸਹੂਲਤਾਂ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਸ਼ਾਮ ਵੇਲੇ ਡਾਕਖ਼ਾਨੇ ’ਚ ਕਿਹੜੇ-ਕਿਹੜੇ ਵਿਸ਼ਿਆਂ ’ਤੇ ਚੁੰਝ-ਚਰਚਾ ਹੁੰਦੀ ਸੀ?

Answer:

ਸ਼ਾਮ ਵੇਲੇ ਡਾਕਖ਼ਾਨਿਆਂ ਵਿਚ ਪਿੰਡ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀ ਸਿਆਸਤ ਤਕ ਦੀਆਂ ਗੱਲਾਂ ਹੁੰਦੀਆਂ। ਇਨ੍ਹਾਂ ਵਿਚ 1965 ਤੇ 1971 ਦੀਆਂ ਲੜਾਈਆਂ ਦਾ ਵੀ ਪ੍ਰਭਾਵਸ਼ਾਲੀ ਵਰਣਨ ਹੁੰਦਾ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 2: ਡਾਕ ਆਉਣ ਵੇਲੇ ਕਿਹੋ-ਜਿਹਾ ਮਾਹੌਲ ਹੁੰਦਾ ਸੀ?

Answer:

ਡਾਕ ਆਉਣ ਵੇਲੇ ਥੈਲੀ ਖੁੱਲ੍ਹਣ ਸਮੇਂ ਲੋਕ ਉਤਸੁਕਤਾ ਨਾਲ ਆਲੇ-ਦੁਆਲੇ ਘੇਰਾ ਪਾ ਲੈਂਦੇ। ਵੱਖ-ਵੱਖ ਪਿੰਡਾਂ ਦੀ ਡਾਕ ਦੀ ਛਾਂਟੀ ਹੋਣ ਤਕ ਉਹ ਸਾਹ ਰੋਕ ਕੇ ਖੜੇ ਰਹਿੰਦੇ। ਜਿਨ੍ਹਾਂ ਦੀਆਂ ਚਿੱਠੀਆਂ ਆ ਜਾਂਦੀਆਂ, ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ। ਬਾਕੀ ਘਰ ਪਰਤ ਜਾਂਦੇ।

Exam Tips:

a) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
b) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
c) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।

 

Question 3: ਲੋਕ ਡਾਕੀਏ ਦਾ ਸਤਿਕਾਰ ਕਿਵੇਂ ਕਰਦੇ ਸਨ?

Answer:

ਲੋਕ ਡਾਕੀਏ ਦਾ ਬਹੁਤ ਸਤਿਕਾਰ ਕਰਦੇ ਸਨ। ਉਹ ਉਸਨੂੰ ਦੁਆ-ਸਲਾਮ ਕਰਨੀ ਨਾ ਭੁੱਲਦੇ। ਜੇਕਰ ਉਹ ਆਉਣ ਵਿਚ ਦੇਰ ਕਰ ਦਿੰਦਾ, ਤਾਂ ਵੀ ਉਹ ਉਸਨੂੰ ਕੁੱਝ ਨਾ ਕਹਿੰਦੇ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 4: ਵਿਦੇਸ਼ ਤੋਂ ਆਈ ਚਿੱਠੀ ਕਾਰਨ ਪਰਿਵਾਰਕ ਮਾਹੌਲ ਕਿਹੋ-ਜਿਹਾ ਬਣ ਜਾਂਦਾ ਸੀ?

Answer:

ਜਿਨ੍ਹਾਂ ਪਰਿਵਾਰਾਂ ਦੀ ਅਲੱਗ ਵਿਦੇਸ਼ੀ ਪਛਾਣ ਵਾਲੀ ਚਿੱਠੀ ਆਉਂਦੀ, ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ। ਸਕੂਲਾਂ ਵਿਚ ਪੜ੍ਹਦੇ ਬੱਚੇ ਕਈ-ਕਈ ਵਾਰ ਚਿੱਠੀ ਪੜ੍ਹ ਕੇ ਬਜ਼ੁਰਗਾਂ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਣਾਉਂਦੇ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 5: ਡਾਕੀਏ ਦੀ ਦੇਰੀ ਕਾਰਨ ਲੋਕਾਂ ਦਾ ਕੀ ਪ੍ਰਤਿਕਰਮ ਹੁੰਦਾ ਸੀ?

Answer:

ਡਾਕੀਏ ਦੀ ਦੇਰੀ ਕਾਰਨ ਲੋਕ ਬੇਸਬਰੇ ਤਾਂ ਹੋ ਜਾਂਦੇ, ਪਰ ਉਸ ਦੇ ਪਹੁੰਚਣ ਤਕ ਉਹ ਟੱਸ ਤੋਂ ਮੱਸ ਨਾ ਹੁੰਦੇ ਅਤੇ ਦੇਰ ਹੋ ਜਾਣ ’ਤੇ ਵੀ ਉਸ ਨੂੰ ਕੁੱਝ ਨਾ ਕਹਿੰਦੇ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 6: ਅਜੋਕੇ ਸਮੇਂ ਵਿੱਚ ਚਿੱਠੀਆਂ ਦੀ ਥਾਂ ਕਿਹੜੀ ਸਹੂਲਤ ਨੇ ਲੈ ਲਈ ਹੈ ਅਤੇ ਸੰਚਾਰ ਦੇ ਹੋਰ ਕਿਹੜੇ-ਕਿਹੜੇ ਸਾਧਨ ਪ੍ਰਚਲਿਤ ਹੋ ਗਏ ਹਨ?

Answer:

ਅਜੋਕੇ ਸਮੇਂ ਵਿਚ ਚਿੱਠੀਆਂ ਦੀ ਥਾਂ ਟੈਲੀਫ਼ੋਨ, ਮੋਬਾਈਲਾਂ, ਇੰਟਰਨੈੱਟ, ਫ਼ੈਕਸ, ਈ-ਮੇਲ ਤੇ ਸੋਸ਼ਲ ਮੀਡੀਆ ਨੇ ਲੈ ਲਈ ਹੈ। ਅੱਜ-ਕੱਲ੍ਹ ਇਹੋ ਹੀ ਸਾਧਨ ਵਧੇਰੇ ਪ੍ਰਚਲਿਤ ਹਨ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

ਕੁੱਝ ਹੋਰ ਪ੍ਰਸ਼ਨ

Question 1: ਵਾਕਾਂ ਵਿੱਚ ਵਰਤੋ : ਦੂਰ-ਦੁਰਾਡੇ, ਭੀੜ, ਵਰਣਨ, ਸਿਲਸਿਲਾ, ਸੁਖਾਲਾ, ਸੁਵਿਧਾ, ਨਿੱਤ-ਨੇਮ, ਤਬਦੀਲ।

Answer:

1. ਦੂਰ-ਦੁਰਾਡੇ (ਦੂਰ-ਦੂਰ ਦੇ ਥਾਂਵਾਂ ’ਤੇ) – ਮੇਲਾ ਦੇਖਣ ਲਈ ਲੋਕ ਦੂਰ-ਦੁਰਾਡੇ ਤੋਂ ਆਏ।
2. ਭੀੜ (ਬਹੁਤ ਸਾਰੇ ਲੋਕਾਂ ਦਾ ਇਕੱਠ) – ਮੇਲੇ ਵਿਚ ਬਹੁਤ ਭੀੜ ਸੀ।
3. ਵਰਣਨ (ਜ਼ਿਕਰ) – ਇਸ ਖ਼ਬਰ ਵਿਚ ਹੜ੍ਹ ਦੀ ਸਾਰੀ ਘਟਨਾ ਦਾ ਵਰਣਨ ਹੈ।
4. ਸਿਲਸਿਲਾ (ਪ੍ਰਵਾਹ) – ਸਾਡੇ ਸਮਾਜ ਵਿਚ ਰਸਮਾਂ-ਰੀਤਾਂ ਦਾ ਸਿਲਸਿਲਾ ਬਹੁਤ ਪੁਰਾਣਾ ਹੈ।
5. ਸੁਖਾਲਾ (ਸੌਖਾ) – ਮੋਬਾਈਲ ਤੇ ਇੰਟਰਨੈੱਟ ਨੇ ਦੂਰ-ਸੰਚਾਰ ਨੂੰ ਬਹੁਤ ਸੁਖਾਲਾ ਬਣਾ ਦਿੱਤਾ ਹੈ।
6. ਸੁਵਿਧਾ (ਸਹੂਲਤ) – ਕਈ ਦੂਰ-ਦੁਰਾਡੇ ਦੇ ਪਿੰਡਾਂ ਵਿਚ ਇੰਟਰਨੈੱਟ ਦੀ ਸੁਵਿਧਾ ਪ੍ਰਾਪਤ ਨਹੀਂ।
7. ਨਿੱਤ-ਨੇਮ (ਹਰ ਰੋਜ਼ ਨੇਮ ਨਾਲ ਕੀਤਾ ਜਾਣ ਵਾਲਾ ਕੰਮ) – ਮੇਰੇ ਮਾਤਾ ਜੀ ਪਾਠ ਕਰਨ ਦਾ ਨਿੱਤ-ਨੇਮ ਨਹੀਂ ਭੁੱਲਦੇ।
8. ਤਬਦੀਲ (ਬਦਲਣਾ) – ਸਿਫ਼ਰ ਡਿਗਰੀ ਸੈਲਸੀਅਸ ’ਤੇ ਪਾਣੀ ਬਰਫ਼ ਵਿਚ ਤਬਦੀਲ ਹੋ ਜਾਂਦਾ ਹੈ।

Exam Tips:

a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।

 

Question 2: ਖ਼ਾਲੀ ਥਾਂਵਾਂ ਭਰੋ : ਈ-ਮੇਲ, ਸ਼ਾਖ਼ਾਵਾਂ, ਐੱਸ.ਟੀ.ਡੀ., ਅੱਧੀ ਮੁਲਾਕਾਤ, ਖ਼ਬਰਸਾਰ, ਦੁਆ-ਸਲਾਮ, ਸਿਆਸਤ
(ੳ) “ਪਹੁੰਚਦਾ ਈ ਚਿੱਠੀ ਲਿਖ ਦੇਈਂ, ਮੇਰਾ ਪੁੱਤ! ਆਪਣੀ …………… ਦੀ।”
(ਅ) ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀ …………. ਤਕ ਦੀਆਂ ਗੱਲਾਂ ਇੱਥੇ ਹੁੰਦੀਆਂ।
(ੲ) ਲੋਕ ਉਨ੍ਹਾਂ ਨੂੰ …………. ਕਰਨਾ ਨਾ ਭੁੱਲਦੇ।
(ਸ) ਚਿੱਠੀ ਨੂੰ ………. ਮੰਨਿਆ ਜਾਂਦਾ ਸੀ।
(ਹ) ਮਹੱਲਿਆਂ ਦੀਆਂ ਗਲੀਆਂ ਵਲ ਨੂੰ ਇਸ ਦੀਆਂ ……………. ਫੁੱਟ ਪਈਆਂ।
(ਕ) ਪਿੰਡਾਂ ਵਿਚਲੇ …………. ਬੂਥਾਂ ’ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ।
(ਖ) ………… ਦਾ ਜ਼ਮਾਨਾ ਆ ਗਿਆ।

Answer:

(ੳ) “ਪਹੁੰਚਦਾ ਈ ਚਿੱਠੀ ਲਿਖ ਦੇਈਂ, ਮੇਰਾ ਪੁੱਤ! ਆਪਣੀ ਖ਼ਬਰਸਾਰ ਦੀ।”
(ਅ) ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀ ਸਿਆਸਤ ਤਕ ਦੀਆਂ ਗੱਲਾਂ ਇੱਥੇ ਹੁੰਦੀਆਂ।
(ੲ) ਲੋਕ ਉਨ੍ਹਾਂ ਨੂੰ ਦੁਆ-ਸਲਾਮ ਕਰਨਾ ਨਾ ਭੁੱਲਦੇ।
(ਸ) ਚਿੱਠੀ ਨੂੰ ਅੱਧੀ ਮੁਲਾਕਾਤ ਮੰਨਿਆ ਜਾਂਦਾ ਸੀ।
(ਹ) ਮਹੱਲਿਆਂ ਦੀਆਂ ਗਲੀਆਂ ਵਲ ਨੂੰ ਇਸ ਦੀਆਂ ਸ਼ਾਖ਼ਾਵਾਂ ਫੁੱਟ ਪਈਆਂ।
(ਕ) ਪਿੰਡਾਂ ਵਿਚਲੇ ਐੱਸ.ਟੀ.ਡੀ. ਬੂਥਾਂ ’ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ।
(ਖ) ਬਿਜਲਈ ਚਿੱਠੀਆਂ (ਈ-ਮੇਲ) ਦਾ ਜ਼ਮਾਨਾ ਆ ਗਿਆ।

Exam Tips:

a) ਦਿੱਤੇ ਗਏ ਹਰ ਸ਼ਬਦ ਨੂੰ ਇਕ ਵਾਰ ਹੀ ਵਰਤੋ।
b) ਖ਼ਾਲੀ ਥਾਂ ਭਰਨ ਪਿੱਛੋਂ ਪੂਰਾ ਵਾਕ ਪੜ੍ਹ ਕੇ ਅਰਥ ਜਾਂਚੋ।

 

Question 3: ਵਚਨ ਬਦਲੋ : ਸ਼ਾਖਾਵਾਂ, ਸਮੱਸਿਆਵਾਂ, ਰਿਸਾਲੇ, ਥੈਲੀ, ਖਾਈ, ਖ਼ਬਰ।

Answer:

ਸ਼ਾਖਾਵਾਂ – ਸ਼ਾਖਾ
ਸਮੱਸਿਆਵਾਂ – ਸਮੱਸਿਆ
ਰਿਸਾਲੇ – ਰਿਸਾਲਾ
ਥੈਲੀ – ਥੈਲੀਆਂ
ਖਾਈ – ਖਾਈਆਂ
ਖ਼ਬਰ – ਖ਼ਬਰਾਂ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 4: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਉਡੀਕ – …………. – …………
ਸਿਆਲ – …………. – …………
ਸਮੱਸਿਆ – …………. – …………
ਲਗਾਤਾਰ – …………. – …………
ਮੁਲਾਕਾਤ – …………. – …………
ਨਿੱਤ-ਨੇਮ – …………. – …………
ਸਫ਼ਰ – …………. – …………
ਬਦਲਾਅ – …………. – …………

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਉਡੀਕ – प्रतीक्षा – Wait
ਸਿਆਲ – सर्दी – Winter
ਸਮੱਸਿਆ – समस्या – Problem
ਲਗਾਤਾਰ – लगातार – Continuous
ਮੁਲਾਕਾਤ – मुलाकात – Meeting
ਨਿੱਤ-ਨੇਮ – नित्य-नियम – Routine
ਸਫ਼ਰ – यात्रा – Journey
ਬਦਲਾਅ – बदलाव – Change

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।

 

Question 5: ਸਮੇਂ ਦੇ ਨਾਲ-ਨਾਲ ਆ ਰਹੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿਓ।

Answer:

ਸਮੇਂ ਦੇ ਨਾਲ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ ਤੇ ਇਹ ਤਬਦੀਲੀਆਂ ਪਹਿਲਾਂ ਤਾਂ 20ਵੀਂ ਸਦੀ ਵਿਚ ਵਿਗਿਆਨ ਦੀਆਂ ਕਾਢਾਂ ਨਾਲ ਆਉਣੀਆਂ ਸ਼ੁਰੂ ਹੋਈਆਂ, ਜਿਨ੍ਹਾਂ ਨਾਲ ਸਾਡੇ ਘਰਾਂ ਵਿਚ ਦੀਵਿਆਂ ਤੇ ਲਾਲਟੈਣਾਂ ਦੀ ਥਾਂ ਬਿਜਲੀ ਦੇ ਬਲਬ ਜਗਣ ਲੱਗੇ। ਖੇਤਾਂ ਵਿਚ ਹਲਾਂ ਤੇ ਹਲਟਾਂ ਦੀ ਥਾਂ ਟਰੈਕਟਰ ਤੇ ਟਿਊਬਵੈੱਲ ਆ ਗਏ। ਸਾਈਕਲ ਤੇ ਰੇਲ-ਗੱਡੀ ਨੇ ਪਸ਼ੂਆਂ ਦੀ ਸਵਾਰੀ ਬਹੁਤ ਪਹਿਲਾਂ ਹੀ ਘਟਾ ਦਿੱਤੀ ਸੀ। ਫਿਰ ਮੋਟਰ ਸਾਈਕਲ, ਮੋਟਰਾਂ ਤੇ ਕਾਰਾਂ ਸੜਕਾਂ ’ਤੇ ਦੌੜਨ ਲੱਗੀਆਂ। ਕਿਧਰੇ-ਕਿਧਰੇ ਟੈਲੀਫ਼ੋਨ ਵੀ ਲੱਗ ਗਏ। 20ਵੀਂ ਸਦੀ ਦੇ ਅੰਤ ਵਿਚ ਮੋਬਾਈਲ ਫ਼ੋਨ, ਕੰਪਿਊਟਰ ਤੇ ਇੰਟਰਨੈੱਟ ਨੇ ਜੀਵਨ ਵਿਚ ਸੰਚਾਰ ਸੁਵਿਧਾ ਨੂੰ ਬਹੁਤ ਤੇਜ਼ ਕਰ ਦਿੱਤਾ। ਦੂਰੀਆਂ ਘਟਣ ਲੱਗੀਆਂ। ਇੱਕੀਵੀਂ ਸਦੀ ਵਿਚ ਵਿਸ਼ਵੀਕਰਨ ਪੂਰੀ ਤਰ੍ਹਾਂ ਪ੍ਰਭਾਵੀ ਹੋ ਗਿਆ ਤੇ ਸਾਰਾ ਸੰਸਾਰ ਸਭਿਆਚਾਰਕ ਤੌਰ ’ਤੇ ਇਕ-ਦੂਜੇ ਨੂੰ ਪ੍ਰਭਾਵਿਤ ਕਰਨ ਲੱਗਾ। ਅੱਜ ਸਾਡੀ ਜੀਵਨ ਸ਼ੈਲੀ ਵਿਚ ਪੱਛਮੀ ਸਭਿਆਚਾਰ ਬੁਰੀ ਤਰ੍ਹਾਂ ਭਾਰੂ ਹੋ ਚੁੱਕਾ ਹੈ ਤੇ ਇਸ ਵਿਚ ਲਗਾਤਾਰ ਤਬਦੀਲੀਆਂ ਹੋ ਰਹੀਆਂ ਹਨ।

Exam Tips:

a) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
b) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
c) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 6: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਡਾਕ ਆਉਣ ਤਕ ਵੱਖ-ਵੱਖ ਵਿਸ਼ਿਆਂ ’ਤੇ ਗੱਲਾਂ ਛਿੜਦੀਆਂ। (ਨਾਂਵ ਚੁਣੋ)
(ਅ) ਸਮਾਂ ਆਪਣੀ ਚਾਲੇ ਚਲਦਾ ਰਹਿੰਦਾ ਹੈ। (ਵਿਸ਼ੇਸ਼ਣ ਚੁਣੋ)
(ੲ) ਜਿਹੜੇ ਲੋਕ ਡਾਕਖ਼ਾਨੇ ਨਾ ਪਹੁੰਚ ਸਕਦੇ, ਉਹ ਰਾਹ-ਵਾਟੇ ਡਾਕੀਏ ਨੂੰ ਚਿੱਠੀ-ਪੱਤਰ ਬਾਰੇ ਪੁੱਛਦੇ ਰਹਿੰਦੇ। (ਪੜਨਾਂਵ ਚੁਣੋ)
(ਸ) ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ। (ਕਿਰਿਆ ਚੁਣੋ)

Answer:

(ੳ) ਡਾਕ, ਵਿਸ਼ਿਆਂ, ਗੱਲਾਂ।
(ਅ) ਆਪਣੀ।
(ੲ) ਜਿਹੜੇ, ਉਹ।
(ਸ) ਕਰਨ ਲੱਗੇ।

Exam Tips:

a) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
b) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।

 

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ I

ਪਾਠ-ਪੁਸਤਕ ਵਿਚੋਂ “ਪਹੁੰਚਦਾ ਈ ਚਿੱਠੀ ਲਿਖ ਦੇਈਂ, ਮੇਰਾ…” ਤੋਂ “…ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ?
(ੳ) ਗਿੱਦੜ-ਸਿੰਙੀ
(ਅ) ਆਓ ਕਸੌਲੀ ਚਲੀਏ
(ੲ) ਸ਼ਹਿਦ ਦੀਆਂ ਮੱਖੀਆਂ
(ਸ) ਸਮੇਂ-ਸਮੇਂ ਦੀ ਗੱਲ

Answer:

(ਸ) ਸਮੇਂ-ਸਮੇਂ ਦੀ ਗੱਲ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 2: ਘਰੋਂ ਦੂਰ ਜਾਂਦੇ ਪੁੱਤ ਨੂੰ ਮਾਂ ਕਿਹੜੀ ਗੱਲ ਕਹਿਣੀ ਕਦੇ ਨਾ ਭੁੱਲਦੀ?
(ੳ) “ਪਹੁੰਚਦਾ ਈ ਚਿੱਠੀ ਲਿਖ ਦੇਈਂ।”
(ਅ) “ਜਾਂਦਾ ਹੀ ਉਦਾਸ ਨਾ ਹੋ ਜਾਈਂ।”
(ੲ) “ਪਿੱਛੇ ਦੀ ਵੀ ਖ਼ਬਰ-ਸਾਰ ਰੱਖੀਂ।”
(ਸ) “ਜਾਂਦਾ ਹੀ ਸਭ ਕੁੱਝ ਭੁੱਲ ਨਾ ਜਾਈਂ।”

Answer:

(ੳ) “ਪਹੁੰਚਦਾ ਈ ਚਿੱਠੀ ਲਿਖ ਦੇਈਂ।”

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 3: ਪਿੰਡਾਂ ਵਿਚ ਕਿੱਥੇ ਬਹੁਤ ਭੀੜ ਜੁੜਦੀ ਸੀ?
(ੳ) ਹਸਪਤਾਲਾਂ ਵਿੱਚ
(ਅ) ਪੰਚਾਇਤ-ਘਰਾਂ ਵਿੱਚ
(ੲ) ਜੰਝ-ਘਰਾਂ ਵਿੱਚ
(ਸ) ਡਾਕਖ਼ਾਨਿਆਂ ਵਿੱਚ

Answer:

(ਸ) ਡਾਕਖ਼ਾਨਿਆਂ ਵਿੱਚ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 4: ਕਰਿਆਨੇ ਤੇ ਹੋਰ ਨਿਕ-ਸੁਕ ਦੀਆਂ ਦੁਕਾਨਾਂ ਵਿਚ ਕੀ ਹੁੰਦਾ ਸੀ?
(ੳ) ਬੀਮੇ ਦੀਆਂ ਸੇਵਾਵਾਂ
(ਅ) ਇਲਾਜ ਦਾ ਪ੍ਰਬੰਧ
(ੲ) ਡਾਕਖ਼ਾਨੇ ਦੀਆਂ ਸੇਵਾਵਾਂ
(ਸ) ਪੜ੍ਹਾਈ ਦਾ ਪ੍ਰਬੰਧ

Answer:

(ੲ) ਡਾਕਖ਼ਾਨੇ ਦੀਆਂ ਸੇਵਾਵਾਂ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 5: ਕਿਸ ਵੇਲੇ ਦੀ ਡਾਕ ਉਡੀਕਣ ਵਾਲਿਆਂ ਦਾ ਤਾਂਤਾ ਲੱਗਾ ਹੁੰਦਾ ਸੀ?
(ੳ) ਸਵੇਰ ਦੀ
(ਅ) ਦੁਪਹਿਰ ਦੀ
(ੲ) ਤਕਾਲਾਂ ਵੇਲੇ ਦੀ
(ਸ) ਰਾਤ ਦੀ

Answer:

(ੲ) ਤਕਾਲਾਂ ਵੇਲੇ ਦੀ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 6: ਸਵੇਰੇ ਕਿੰਨੇ ਕੁ ਵਜੇ ਡਾਕ ਵਾਲੀ ਥੈਲੀ ਪਿੰਡਾਂ ਨਿਕਲਦੀ ਸੀ?
(ੳ) ਸੱਤ ਕੁ ਵਜੇ
(ਅ) ਅੱਠ ਕੁ ਵਜੇ
(ੲ) ਦਸ ਕੁ ਵਜੇ
(ਸ) ਗਿਆਰਾਂ ਕੁ ਵਜੇ

Answer:

(ੲ) ਦਸ ਕੁ ਵਜੇ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 7: ਸ਼ਾਮ ਨੂੰ ਕਿੰਨੇ ਕੁ ਵਜੇ ਡਾਕ ਦੀ ਥੈਲੀ ਵਾਪਸ ਪਰਤਦੀ ਸੀ?
(ੳ) ਇਕ ਕੁ ਵਜੇ
(ਅ) ਦੋ ਕੁ ਵਜੇ
(ੲ) ਤਿੰਨ ਕੁ ਵਜੇ
(ਸ) ਚਾਰ ਕੁ ਵਜੇ

Answer:

(ੲ) ਤਿੰਨ ਕੁ ਵਜੇ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 8: ਚਿੱਠੀ ਆਉਣ ਦੀ ਆਸ ਵਿੱਚ ਲੋਕ ਕਿੰਨੇ ਕੁ ਵਜੇ ਡਾਕਖ਼ਾਨੇ ਵਿਚ ਜੁੜਨੇ ਸ਼ੁਰੂ ਹੋ ਜਾਂਦੇ ਸਨ?
(ੳ) ਇਕ ਕੁ ਵਜੇ
(ਅ) ਦੋ ਕੁ ਵਜੇ
(ੲ) ਤਿੰਨ ਕੁ ਵਜੇ
(ਸ) ਚਾਰ ਕੁ ਵਜੇ

Answer:

(ਅ) ਦੋ ਕੁ ਵਜੇ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 9: ਡਾਕ ਉਡੀਕਦੇ ਲੋਕਾਂ ਵਿਚਕਾਰ ਕਿਨ੍ਹਾਂ ਵਿਸ਼ਿਆਂ ਬਾਰੇ ਗੱਲਾਂ ਛਿੜਦੀਆਂ?
(ੳ) ਵੱਖ-ਵੱਖ
(ਅ) ਇਕੋ
(ੲ) ਵਿਰੋਧੀ
(ਸ) ਮਿਲਦੇ-ਜੁਲਦੇ

Answer:

(ੳ) ਵੱਖ-ਵੱਖ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 10: 1965 ਤੇ 1971 ਦੀਆਂ ਲੜਾਈਆਂ ਦਾ ਜ਼ਿਕਰ ਕੌਣ ਕਰਦੇ?
(ੳ) ਬੁੱਢੇ
(ਅ) ਜਵਾਨ
(ੲ) ਫ਼ੌਜੀ
(ਸ) ਸਾਬਕਾ ਫ਼ੌਜੀ

Answer:

(ਸ) ਸਾਬਕਾ ਫ਼ੌਜੀ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ – ਪੈਰਾ II

ਪਾਠ-ਪੁਸਤਕ ਵਿਚੋਂ “ਡਾਕ ਵਾਲੀ ਥੈਲੀ ਖੁੱਲ੍ਹਣ ਤੇ ਸੈਂਕੜੇ…” ਤੋਂ “…ਬਣਿਆ ਜਾ ਸਕਦਾ ਹੈ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਡਾਕ ਵਾਲੀ ਥੈਲੀ ਖੁੱਲ੍ਹਣ ’ਤੇ ਉਸ ਵਿਚੋਂ ਕੀ ਨਿਕਲਦਾ?
(ੳ) ਸੈਂਕੜੇ ਚਿੱਠੀਆਂ
(ਅ) ਸੈਂਕੜੇ ਪਾਰਸਲ
(ੲ) ਮਨੀਆਰਡਰ
(ਸ) ਤਾਰਾਂ

Answer:

(ੳ) ਸੈਂਕੜੇ ਚਿੱਠੀਆਂ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 2: ਕੌਣ ਡਾਕ ਵਿਚੋਂ ਨਿਕਲੀਆਂ ਚਿੱਠੀਆਂ ਦੁਆਲੇ ਘੇਰਾ ਘੱਤ ਲੈਂਦੇ?
(ੳ) ਚਿੱਠੀਆਂ ਉਡੀਕ ਰਹੇ ਲੋਕ
(ਅ) ਤਮਾਸ਼ਾ ਦੇਖਣ ਵਾਲੇ
(ੲ) ਡਾਕ ਵੰਡਣ ਵਾਲੇ
(ਸ) ਚਿੱਠੀਆਂ ਖ਼ਰੀਦਣ ਵਾਲੇ

Answer:

(ੳ) ਚਿੱਠੀਆਂ ਉਡੀਕ ਰਹੇ ਲੋਕ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 3: ਚਿੱਠੀਆਂ ਉਡੀਕਦੇ ਲੋਕਾਂ ਲਈ ਸਤਿਕਾਰ ਦਾ ਪਾਤਰ ਕਿਹੜਾ ਵਿਅਕਤੀ ਸੀ?
(ੳ) ਦੁਕਾਨਦਾਰ
(ਅ) ਡਾਕੀਆ
(ੲ) ਚੌਕੀਦਾਰ
(ਸ) ਸ਼ਾਹੂਕਾਰ

Answer:

(ਅ) ਡਾਕੀਆ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 4: ਪਿੰਡਾਂ ਵਿਚ ਕਿਹੜੇ ਟੈਲੀਫ਼ੋਨ-ਟਾਵਰ ਲੱਗੇ?
(ੳ) ਸਰਕਾਰੀ
(ਅ) ਪੰਚਾਇਤੀ
(ੲ) ਘਰੇਲੂ
(ਸ) ਭਾਈਚਾਰਕ

Answer:

(ਅ) ਪੰਚਾਇਤੀ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 5: ਪਿੰਡਾਂ ਵਿਚ ਕਿੰਨੇ ਟੈਲੀਫ਼ੋਨਾਂ ਨਾਲ ਗੱਲ ਨਹੀਂ ਸੀ ਬਣਦੀ?
(ੳ) ਇੱਕ
(ਅ) ਦੋ
(ੲ) ਤਿੰਨ
(ਸ) ਘਰ-ਘਰ

Answer:

(ੳ) ਇੱਕ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 6: ਪਿੰਡਾਂ ਵਿਚ ਡੂੰਘੀਆਂ ਖਾਈਆਂ ਪੁੱਟ ਕੇ ਕੀ ਹੋਇਆ?
(ੳ) ਤਾਰਾਂ ਵਿਛੀਆਂ
(ਅ) ਤਾਰਾਂ ਪੁੱਟੀਆਂ
(ੲ) ਤਾਰਾਂ ਸੁੱਟੀਆਂ
(ਸ) ਤਾਰਾਂ ਵੰਡੀਆਂ

Answer:

(ੳ) ਤਾਰਾਂ ਵਿਛੀਆਂ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Question 7: ਚਿੱਠੀਆਂ, ਖ਼ਬਰਾਂ ਤੇ ਜ਼ਰੂਰੀ ਕਾਗ਼ਜ਼ਾਤ ਦੇਸ਼-ਵਿਦੇਸ਼ ਭੇਜਣ ਲਈ ਕਿਹੜੀ ਸਹੂਲਤ ਸ਼ਹਿਰਾਂ ਤੋਂ ਕਸਬਿਆਂ ਤਕ ਪਹੁੰਚ ਗਈ?
(ੳ) ਡਾਕ ਦੀ
(ਅ) ਫ਼ੈਕਸ ਦੀ
(ੲ) ਟੈਲੀਪ੍ਰਿੰਟਰ ਦੀ
(ਸ) ਤਾਰ ਦੀ

Answer:

(ਅ) ਫ਼ੈਕਸ ਦੀ

Exam Tips:

a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।

 

Question 8: ਕਿਹੜੀਆਂ ਸੇਵਾਵਾਂ ਆਉਣ ਨਾਲ ਡਾਕ ਵਾਲੀ ਥੈਲੀ ਵਿਚ ਚਿੱਠੀਆਂ ਦੀ ਗਿਣਤੀ ਬਹੁਤ ਹੀ ਘਟ ਗਈ?
(ੳ) ਮੋਬਾਈਲ ਤੇ ਇੰਟਰਨੈੱਟ
(ਅ) ਫ਼ੈਕਸ
(ੲ) ਤਾਰ
(ਸ) ਟੈਲੀਪ੍ਰਿੰਟਰ

Answer:

(ੳ) ਮੋਬਾਈਲ ਤੇ ਇੰਟਰਨੈੱਟ

Exam Tips:

a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 9: ਕਿਹੜੀ ਸੇਵਾ ਨੇ ਚਿੱਠੀਆਂ ਦੇ ਲੰਮੇ ਸਫ਼ਰ ਨੂੰ ਸਕਿੰਟਾਂ ਵਿੱਚ ਬਦਲ ਦਿੱਤਾ?
(ੳ) ਡਾਕ
(ਅ) ਤਾਰ
(ੲ) ਸੋਸ਼ਲ ਮੀਡੀਆ
(ਸ) ਟੈਲੀਪ੍ਰਿੰਟਰ

Answer:

(ੲ) ਸੋਸ਼ਲ ਮੀਡੀਆ

Exam Tips:

a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।

 

Question 10: ਅਸੀਂ ਕੀ ਕਬੂਲ ਕਰ ਕੇ ਸਮੇਂ ਦੇ ਹਾਣੀ ਬਣ ਸਕਦੇ ਹਾਂ?
(ੳ) ਇਕਸਾਰਤਾ
(ਅ) ਬਦਲਾਅ
(ੲ) ਇਕਸੁਰਤਾ
(ਸ) ਆਧੁਨਿਕਤਾ

Answer:

(ਅ) ਬਦਲਾਅ

Exam Tips:

a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।

 

Punjab Board Solutions for Class 8 Punjabi Punjabi Medium Chapter 24 ਸਮੇਂ-ਸਮੇਂ ਦੀ ਗੱਲ

Official Punjab Board Solutions for Punjabi Medium Chapter 24 ਸਮੇਂ-ਸਮੇਂ ਦੀ ਗੱਲ

Explore reliable textbook solutions for Punjabi Medium Chapter 24 ਸਮੇਂ-ਸਮੇਂ ਦੀ ਗੱਲ tailored for Class 8 learners. Utilizing these complete exercise answers ensures your preparation aligns exactly with official Punjab Board standards for Punjabi.

Step-by-Step Explanations for Punjabi Medium Chapter 24 ਸਮੇਂ-ਸਮੇਂ ਦੀ ਗੱਲ

Beyond providing final answers, these guides offer step-by-step breakdowns for complex queries in the Class 8 Punjabi module. This approach helps students balance theoretical depth with practical problem-solving skills required for Punjab Board exams.

Next Steps in Your Punjabi Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Punjabi.

FAQs

Where can I find the latest PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ for the 2026-27 session?

The complete and updated PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ will help students to get full marks in the theory paper.

Do you offer PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 24 ਸਮੇਂ-ਸਮੇਂ ਦੀ ਗੱਲ in printable PDF format for offline study on any device.