PSEB 8th Class Punjabi Solutions Chapter 25 ਘਰ ਦਾ ਜਿੰਦਰਾ

Official Punjab Board Solutions for Class 8 Punjabi: Punjabi Medium Chapter 25 ਘਰ ਦਾ ਜਿੰਦਰਾ

Access comprehensive textbook solutions for Punjabi Medium Chapter 25 ਘਰ ਦਾ ਜਿੰਦਰਾ using the official curriculum guides for Class 8 Punjabi. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Punjabi: Punjabi Medium Chapter 25 ਘਰ ਦਾ ਜਿੰਦਰਾ

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਰਿਧਿਮਾ ਟਿਫ਼ਨ ਵਿੱਚ ਬਿਸਕੁਟ ਕਿਉਂ ਲੈ ਕੇ ਆਈ ਸੀ?

Answer:

ਰਿਧਿਮਾ ਦੀ ਮੰਮੀ ਬਿਮਾਰ ਸੀ, ਜਿਸ ਕਰਕੇ ਘਰ ਵਿਚ ਰੋਟੀ ਨਹੀਂ ਸੀ ਪੱਕੀ, ਤੇ ਉਹ ਰੋਟੀ ਦੀ ਥਾਂ ਟਿਫ਼ਨ ਵਿਚ ਕੇਵਲ ਬਿਸਕੁਟ ਲੈ ਕੇ ਹੀ ਆਈ ਸੀ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 2: ਗੁਰਸਿਮਰ ਦੇ ਦਾਦੀ ਜੀ ਉਸ ਨੂੰ ਖਾਣ ਲਈ ਕੀ-ਕੀ ਬਣਾ ਕੇ ਦਿੰਦੇ ਹਨ?

Answer:

ਗੁਰਸਿਮਰ ਦੇ ਦਾਦੀ ਜੀ ਉਸਦੇ ਮੰਮੀ ਦੇ ਬਿਮਾਰ ਹੋਣ ‘ਤੇ ਉਸ ਲਈ ਰੋਟੀ ਤਿਆਰ ਕਰ ਦਿੰਦੇ ਹਨ। ਉਹ ਉਸਨੂੰ ਚੂਰੀ ਵੀ ਬਣਾ ਦਿੰਦੇ ਹਨ ਤੇ ਗੁਲਗੁਲੇ ਵੀ ਪਕਾ ਦਿੰਦੇ ਹਨ। ਸਾਉਣ ਮਹੀਨੇ ਵਿਚ ਉਹ ਉਸ ਲਈ ਖੀਰ-ਪੂੜੇ ਵੀ ਬਣਾ ਦਿੰਦੇ ਹਨ ;

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 3: ਸਾਨੀਆ ਦੇ ਮੰਮੀ-ਪਾਪਾ ਨੇ ਬਦਲੀ ਕਿਉਂ ਕਰਵਾਈ ਸੀ?

Answer:

ਸਾਨੀਆ ਦੇ ਨਾਨਾ-ਨਾਨੀ ਉਸਦੀ ਮਾਸੀ ਦੇ ਵਿਆਹ ਮਗਰੋਂ ਉਦਾਸ ਰਹਿਣ ਲੱਗ ਪਏ ਸਨ। ਇਕ ਵਾਰ ਨਾਨਾ ਜੀ ਬਹੁਤ ਬਿਮਾਰ ਹੋ ਗਏ। ਸਾਨੀਆ ਦੇ ਮਾਤਾ-ਪਿਤਾ ਨੇ ਉਨ੍ਹਾਂ ਦੀ ਦੇਖਭਾਲ ਲਈ ਆਪਣੀ ਬਦਲੀ ਉੱਥੇ ਕਰਵਾ ਲਈ ਤੇ ਉਨ੍ਹਾਂ ਦੇ ਨਾਲ ਰਹਿਣ ਲੱਗੇ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 4: ਅਧਿਆਪਕ ਅਮਿਤੋਜ ਜੀ ਨੇ ਸਵੇਰ ਦੀ ਸਭਾ ਵਿੱਚ ਕਿਸ ਵਿਸ਼ੇ ‘ਤੇ ਭਾਸ਼ਣ ਦਿੱਤਾ?

Answer:

ਅਮਿਤੋਜ ਜੀ ਨੇ ‘ਘਰ ਵਿਚ ਬਜ਼ੁਰਗਾਂ ਦੀ ਲੋੜ’ ਵਿਸ਼ੇ ਉੱਤੇ ਭਾਸ਼ਣ ਦਿੱਤਾ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 5: ਵਿਸ਼ਵਜੀਤ ਕੀ ਚਾਹੁੰਦਾ ਹੈ?

Answer:

ਵਿਸ਼ਵਜੀਤ ਚਾਹੁੰਦਾ ਹੈ ਕਿ ਉਸਦੇ ਦਾਦਾ-ਦਾਦੀ ਪਿੰਡ ਦੀ ਥਾਂ ਸ਼ਹਿਰ ਵਿਚ ਉਨ੍ਹਾਂ ਦੇ ਸਹੂਲਤਾਂ ਵਾਲੇ ਘਰ ਵਿਚ ਰਹਿਣ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 6: ਸਾਂਝੇ ਟੱਬਰਾਂ ਦੀ ਵੱਖਰੀ ਸ਼ਾਨ ਕਿਉਂ ਹੁੰਦੀ ਹੈ?

Answer:

ਸਾਂਝੇ ਟੱਬਰਾਂ ਦੀ ਸ਼ਾਨ ਇਸ ਕਾਰਨ ਵੱਖਰੀ ਹੁੰਦੀ ਹੈ ਕਿ ਇਕ ਤਾਂ ਘਰ ਵਿਚ ਇਕੱਲਤਾ ਨਹੀਂ ਹੁੰਦੀ, ਦੂਜੇ ਬਜ਼ੁਰਗਾਂ ਦੇ ਬੈਠਿਆਂ ਘਰ ਨੂੰ ਜਿੰਦਰਾ ਲਾਉਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਹੀ ਬੱਚਿਆਂ ਨੂੰ ਕਰੈੱਚ ਵਿਚ ਦੂਸਰਿਆਂ ਦੇ ਆਸਰੇ ਛੱਡਣ ਦੀ ਲੋੜ ਹੁੰਦੀ ਹੈ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 7: ਇਸ ਇਕਾਂਗੀ ਵਿੱਚ ਘਰ ਦਾ ਜਿੰਦਰਾ ਕਿਨ੍ਹਾਂ ਨੂੰ ਕਿਹਾ ਗਿਆ ਹੈ?

Answer:

ਬਜ਼ੁਰਗ ਮਾਪਿਆਂ ਨੂੰ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

ਕੁੱਝ ਹੋਰ ਪ੍ਰਸ਼ਨ

Question 1: ਵਾਕਾਂ ਵਿੱਚ ਵਰਤੋ : ਖੀਰ-ਪੂੜੇ, ਸੁਆਦ, ਸੰਭਾਲ, ਜੁੰਮੇਵਾਰੀ, ਸਮੱਸਿਆ, ਰੌਣਕ, ਕਰੈੱਚ।

Answer:

1. ਖੀਰ-ਪੂੜੇ (ਇਕ ਪਕਵਾਨ) – ਪੰਜਾਬ ਵਿਚ ਸਾਉਣ ਮਹੀਨੇ ਵਿਚ ਖੀਰ-ਪੂੜੇ ਖਾਧੇ ਜਾਂਦੇ ਹਨ।
2. ਸੁਆਦ (ਖਾਣ ਦਾ ਆਨੰਦ) – ਅੱਜ ਘਰ ਦੀ ਰੋਟੀ ਖਾਣ ਦਾ ਸੁਆਦ ਆ ਗਿਆ।
3. ਸੰਭਾਲ (ਸਾਂਭ) – ਆਪਣੀਆਂ ਚੀਜ਼ਾਂ ਸੰਭਾਲ ਕੇ ਰੱਖੋ। ਇੱਥੇ ਚੋਰ ਬਹੁਤ ਹਨ।
4. ਜੁੰਮੇਵਾਰੀ (ਜਵਾਬਦੇਹੀ) – ਮੈਨੂੰ ਨਹੀਂ ਪਤਾ ਸੀ ਕਿ ਇਸ ਜਾਇਦਾਦ ਦੀ ਸੰਭਾਲ ਦੀ ਜੁੰਮੇਵਾਰੀ ਕਿਸ ਦੀ ਹੈ।
5. ਸਮੱਸਿਆ (ਮਸਲਾ) – ਮੇਰੇ ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ।
6. ਰੌਣਕ (ਚਹਿਲ-ਪਹਿਲ) – ਅੱਜ ਤਿਉਹਾਰ ਕਰਕੇ ਬਜ਼ਾਰ ਵਿਚ ਬਹੁਤ ਰੌਣਕ ਹੈ।
7. ਕਰੈੱਚ (ਬੱਚੇ ਸੰਭਾਲਣ ਦੀ ਥਾਂ) – ਨੌਕਰੀ-ਪੇਸ਼ਾ ਮਾਪਿਆਂ ਨੂੰ ਬੱਚੇ ਕਰੈੱਚ ਵਿਚ ਰੱਖਣੇ ਪੈਂਦੇ ਹਨ।

Exam Tips:

a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।

 

Question 2: ਖ਼ਾਲੀ ਥਾਂਵਾਂ ਭਰੋ : (ਸਾਂਝੇ ਟੱਬਰਾਂ, ਮਾਂ-ਬਾਪ, ਬਿਮਾਰ, ਦਾਦਾ-ਦਾਦੀ, ਖੀਰ-ਪੂੜੇ)
(ੳ) ਸਾਉਣ ਦੇ ਮਹੀਨੇ ………… ਵੀ ਉਹ ਹੀ ਬਣਾਉਂਦੇ ਹਨ।
(ਅ) ਨਾਨਾ ਜੀ ਤਾਂ ਇੱਕ ਵਾਰ ਬਹੁਤ ਜ਼ਿਆਦਾ ………. ਹੋ ਗਏ ਸਨ।
(ੲ) ਅੱਜ ਤਾਂ ਮੈਨੂੰ ਆਪਣੇ ………….. ਬਹੁਤ ਯਾਦ ਆ ਰਹੇ ਨੇ।
(ਸ) ………….. ਦੀ ਤਾਂ ਸ਼ਾਨ ਹੀ ਵੱਖਰੀ ਹੁੰਦੀ ਹੈ।
(ਹ) ਸਾਰੇ ਮਾਪਿਆਂ ਨੂੰ ਚਾਹੀਦੈ ਕਿ ਉਹ ਆਪਣੇ …………… ਨੂੰ ਆਪਣੇ ਨਾਲ ਰੱਖਣ ਅਤੇ ਉਨ੍ਹਾਂ ਦੀ ਸੇਵਾ ਕਰਨ।

Answer:

(ੳ) ਸਾਉਣ ਦੇ ਮਹੀਨੇ ਖੀਰ-ਪੂੜੇ ਵੀ ਉਹ ਹੀ ਬਣਾਉਂਦੇ ਹਨ।
(ਅ) ਨਾਨਾ ਜੀ ਤਾਂ ਇੱਕ ਵਾਰ ਬਹੁਤ ਜ਼ਿਆਦਾ ਬਿਮਾਰ ਹੋ ਗਏ ਸਨ।
(ੲ) ਅੱਜ ਤਾਂ ਮੈਨੂੰ ਆਪਣੇ ਦਾਦਾ-ਦਾਦੀ ਬਹੁਤ ਯਾਦ ਆ ਰਹੇ ਨੇ।
(ਸ) ਸਾਂਝੇ ਟੱਬਰਾਂ ਦੀ ਤਾਂ ਸ਼ਾਨ ਹੀ ਵੱਖਰੀ ਹੁੰਦੀ ਹੈ।
(ਹ) ਸਾਰੇ ਮਾਪਿਆਂ ਨੂੰ ਚਾਹੀਦੈ ਕਿ ਉਹ ਆਪਣੇ ਮਾਂ-ਬਾਪ ਨੂੰ ਆਪਣੇ ਨਾਲ ਰੱਖਣ ਅਤੇ ਉਨ੍ਹਾਂ ਦੀ ਸੇਵਾ ਕਰਨ।

Exam Tips:

a) ਦਿੱਤੇ ਗਏ ਹਰ ਸ਼ਬਦ ਨੂੰ ਇਕ ਵਾਰ ਹੀ ਵਰਤੋ।
b) ਖ਼ਾਲੀ ਥਾਂ ਭਰਨ ਪਿੱਛੋਂ ਪੂਰਾ ਵਾਕ ਪੜ੍ਹ ਕੇ ਅਰਥ ਜਾਂਚੋ।

 

Question 3: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਭੁੱਖ – …………. – …………
ਅੱਧੀ ਛੁੱਟੀ – …………. – …………
ਸੁਆਦ – …………. – …………
ਵਿਆਹ – …………. – …………
ਬਜ਼ੁਰਗ – …………. – …………
ਸਹੂਲਤਾਂ – …………. – …………
ਸਮੱਸਿਆ – …………. – …………

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਭੁੱਖ – भूख – Hunger
ਅੱਧੀ ਛੁੱਟੀ – मध्यावकाश – Recess
ਸੁਆਦ – स्वाद – Taste
ਵਿਆਹ – विवाह – Marriage
ਬਜ਼ੁਰਗ – बुज़ुर्ग – Elderly
ਸਹੂਲਤਾਂ – सुविधाएँ – Facilities
ਸਮੱਸਿਆ – समस्या – Problem

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।

 

Question 4: ਸਹੀ ਮਿਲਾਣ ਕਰੋ :
ਭੂਆ – ਨਾਨਾ
ਮੰਮੀ – ਮਾਸੜ
ਨਾਨੀ – ਦਾਦਾ
ਦਾਦੀ – ਫੁੱਫੜ
ਮਾਸੀ – ਪਾਪਾ

Answer:

ਭੂਆ – ਫੁੱਫੜ
ਮੰਮੀ – ਪਾਪਾ
ਨਾਨੀ – ਨਾਨਾ
ਦਾਦੀ – ਦਾਦਾ
ਮਾਸੀ – ਮਾਸੜ

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 5: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) “ਮੇਰੇ ਮੰਮੀ ਬਿਮਾਰ ਸਨ।” (ਨਾਂਵ ਚੁਣੋ)
(ਅ) “ਅੱਜ ਤੂੰ ਪਰੌਂਠਾ ਨਹੀਂ ਲੈ ਕੇ ਆਈ।” (ਪੜਨਾਂਵ ਚੁਣੋ)
(ੲ) ਮਾਪੇ ਆਪਣੇ ਬੱਚਿਆਂ ਲਈ ਆਪਣਾ ਸਭ ਕੁਝ ਦਾਅ ’ਤੇ ਲਾ ਦਿੰਦੇ ਹਨ। (ਵਿਸ਼ੇਸ਼ਣ ਚੁਣੋ)
(ਸ) ਮੇਰੇ ਦਾਦੀ ਜੀ ਵੀ ਸਾਡੇ ਕੋਲ ਹੀ ਰਹਿੰਦੇ ਨੇ। (ਕਿਰਿਆ ਚੁਣੋ)

Answer:

(ੳ) ਮੰਮੀ।
(ਅ) ਤੂੰ।
(ੲ) ਆਪਣੇ, ਆਪਣਾ।
(ਸ) ਰਹਿੰਦੇ ਨੇ।

Exam Tips:

a) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
b) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।

 

ਵਾਰਤਾਲਾਪ ਸੰਬੰਧੀ ਬਹੁਵਿਕਲਪੀ ਪ੍ਰਸ਼ਨ

ਪਾਠ-ਪੁਸਤਕ ਵਿਚੋਂ “ਵਿਸ਼ਵਜੀਤ : ਰਿਧਿਮਾ! ਅੱਜ ਤੂੰ ਪਰੌਂਠਾ…” ਤੋਂ “…ਮਾਮਾ ਜੀ ਕੋਈ ਹੈ ਨਹੀਂ” ਤਕ ਦਾ ਵਾਰਤਾਲਾਪ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਇਹ ਵਾਰਤਾਲਾਪ ਕਿਸ ਪਾਠ ਵਿੱਚੋਂ ਲਿਆ ਗਿਆ ਹੈ?
(ੳ) ਆਓ ਕਸੌਲੀ ਚਲੀਏ
(ਅ) ਗਿੱਦੜ-ਸਿੰਙੀ
(ੲ) ਘਰ ਦਾ ਜਿੰਦਰਾ
(ਸ) ਸਮੇਂ-ਸਮੇਂ ਦੀ ਗੱਲ

Answer:

(ੲ) ਘਰ ਦਾ ਜਿੰਦਰਾ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 2: ਵਿਸ਼ਵਜੀਤ ਸਭ ਤੋਂ ਪਹਿਲਾਂ ਕਿਸ ਨਾਲ ਗੱਲ-ਬਾਤ ਸ਼ੁਰੂ ਕਰਦਾ ਹੈ?
(ੳ) ਸਾਨੀਆ ਨਾਲ
(ਅ) ਰਿਧਿਮਾ ਨਾਲ
(ੲ) ਵੰਦਨਾ ਨਾਲ
(ਸ) ਆਕ੍ਰਿਤੀ ਨਾਲ

Answer:

(ਅ) ਰਿਧਿਮਾ ਨਾਲ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

Question 3: ਰਿਧਿਮਾ ਦੇ ਟਿਫ਼ਨ ਵਿਚ ਰੋਟੀ ਦੀ ਥਾਂ ਕੀ ਸੀ?
(ੳ) ਕੇਲੇ
(ਅ) ਕੇਕ
(ੲ) ਬਿਸਕੁਟ
(ਸ) ਪਕੌੜੇ

Answer:

(ੲ) ਬਿਸਕੁਟ

Exam Tips:

a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।

 

Question 4: ਰਿਧਿਮਾ ਅੱਜ ਸਵੇਰੇ ਨਾਸ਼ਤੇ ਦੀ ਥਾਂ ਕੀ ਪੀ ਕੇ ਆਈ ਸੀ?
(ੳ) ਦੁੱਧ
(ਅ) ਜੂਸ
(ੲ) ਲੱਸੀ
(ਸ) ਸ਼ਰਬਤ

Answer:

(ੳ) ਦੁੱਧ

Exam Tips:

a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।

 

Question 5: ਜੇਕਰ ਗੁਰਸਿਮਰ ਦੇ ਮੰਮੀ ਬਿਮਾਰ ਹੋਣ, ਤਾਂ ਉਸ ਦੀ ਰੋਟੀ ਕੌਣ ਤਿਆਰ ਕਰਦਾ ਹੈ?
(ੳ) ਉਸ ਦੇ ਮਾਸੀ ਜੀ
(ਅ) ਉਸ ਦੇ ਭੂਆ ਜੀ
(ੲ) ਉਸ ਦੇ ਦਾਦੀ ਜੀ
(ਸ) ਉਸ ਦੇ ਨਾਨੀ ਜੀ

Answer:

(ੲ) ਉਸ ਦੇ ਦਾਦੀ ਜੀ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 6: ਸਾਉਣ ਦੇ ਮਹੀਨੇ ਵਿਚ ਗੁਰਸਿਮਰ ਦੇ ਦਾਦੀ ਜੀ ਕੀ ਬਣਾਉਂਦੇ ਹਨ?
(ੳ) ਕੜਾਹ ਪੂਰੀ
(ਅ) ਖੀਰ-ਪੂੜੇ
(ੲ) ਪਕੌੜੇ
(ਸ) ਜ਼ਰਦਾ

Answer:

(ਅ) ਖੀਰ-ਪੂੜੇ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

Question 7: ਸਾਨੀਆ ਦੇ ਘਰ ਕੌਣ ਗੁੜ ਵਾਲੇ ਚੌਲ ਬਹੁਤ ਸੁਆਦ ਬਣਾਉਂਦਾ ਹੈ?
(ੳ) ਨਾਨੀ ਜੀ
(ਅ) ਦਾਦੀ ਜੀ
(ੲ) ਭੂਆ ਜੀ
(ਸ) ਮਾਸੀ ਜੀ

Answer:

(ੳ) ਨਾਨੀ ਜੀ

Exam Tips:

a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।

 

Question 8: ਕਿਸਦੇ ਨਾਨੀ ਜੀ ਬਹੁਤ ਸੁਆਦ ਆਲੂਆਂ ਦੇ ਪਰੌਂਠੇ ਬਣਾਉਂਦੇ ਹਨ?
(ੳ) ਰਿਧਿਮਾ ਦੇ
(ਅ) ਆਕ੍ਰਿਤੀ ਦੇ
(ੲ) ਵੰਦਨਾ ਦੇ
(ਸ) ਸਾਨੀਆ ਦੇ

Answer:

(ਅ) ਆਕ੍ਰਿਤੀ ਦੇ

Exam Tips:

a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।

 

Question 9: ਨਾਨੀ ਜੀ ਕੋਲ ਕੌਣ ਰਹਿੰਦੇ ਸਨ?
(ੳ) ਰਿਧਿਮਾ ਹੋਰੀਂ
(ਅ) ਸਾਨੀਆ ਹੋਰੀਂ
(ੲ) ਵੰਦਨਾ ਹੋਰੀਂ
(ਸ) ਆਕ੍ਰਿਤੀ ਹੋਰੀਂ

Answer:

(ਅ) ਸਾਨੀਆ ਹੋਰੀਂ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

ਪੰਜਾਬੀ ਵਿਆਕਰਨ

Question 1: ਹੇਠ ਲਿਖੇ ਸ਼ਬਦਾਂ ਵਿਚੋਂ ਸਾਰਥਕ (ਸ਼ੁੱਧ ਸ਼ਬਦ-ਜੋੜਾਂ ਵਾਲੇ) ਸ਼ਬਦ ਪਛਾਣੋ :
ਮਿਹਨਤ – ਨੈਹਿਰ
ਮਨੇਤ – ਆਯਾ
ਵੇਹੜਾ – ਪਰੈਸ
ਅਭਿਆਸ – ਦੁੱਧ
ਗੋਭੀ – ਸ਼ੈਹਰ
ਸੁੰਗਨਾ – ਰੈਹਿੰਦਾ
ਦੋਪੈਹਰ – ਪੀਂਘ
ਸੌਂਹ – ਚੋਲ

Answer:

ਮਿਹਨਤ, ਅਭਿਆਸ, ਦੁੱਧ, ਗੋਭੀ, ਪੀਂਘ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Punjabi Class 8 Curriculum Solutions: Punjabi Medium Chapter 25 ਘਰ ਦਾ ਜਿੰਦਰਾ

Chapter Exercise Answers for Class 8 Punjabi

Access structured Punjab Board textbook solutions for Punjabi Medium Chapter 25 ਘਰ ਦਾ ਜਿੰਦਰਾ. Designed in alignment with the latest academic curriculum for Class 8 Punjabi, these answers cover all end-of-chapter exercises to support daily learning and homework completion.

Detailed Answer Guides for Punjabi Medium Chapter 25 ਘਰ ਦਾ ਜਿੰਦਰਾ

Beyond providing final answers, these guides offer step-by-step breakdowns for complex queries in the Class 8 Punjabi module. This approach helps students balance theoretical depth with practical problem-solving skills required for Punjab Board exams.

Complete Preparation Kit for Class 8 Exams

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Punjabi.

FAQs

Where can I find the latest PSEB 8th Class Punjabi Solutions Chapter 25 ਘਰ ਦਾ ਜਿੰਦਰਾ for the 2026-27 session?

The complete and updated PSEB 8th Class Punjabi Solutions Chapter 25 ਘਰ ਦਾ ਜਿੰਦਰਾ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 25 ਘਰ ਦਾ ਜਿੰਦਰਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 25 ਘਰ ਦਾ ਜਿੰਦਰਾ will help students to get full marks in the theory paper.

Do you offer PSEB 8th Class Punjabi Solutions Chapter 25 ਘਰ ਦਾ ਜਿੰਦਰਾ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 25 ਘਰ ਦਾ ਜਿੰਦਰਾ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 25 ਘਰ ਦਾ ਜਿੰਦਰਾ in printable PDF format for offline study on any device.