PSEB 8th Class Punjabi Solutions Chapter 24 ਭੂਆ

Step-by-Step Textbook Solutions for Class 8 Punjabi Punjabi Medium Chapter 24 ਭੂਆ

Access comprehensive textbook solutions for Punjabi Medium Chapter 24 ਭੂਆ using the official curriculum guides for Class 8 Punjabi. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 24 ਭੂਆ Textbook Solutions PDF

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਅਭਿਆਸ

Question 1: ਲੇਖਕ ਨੂੰ ਤੀਹ-ਪੈਂਤੀ ਵਰ੍ਹੇ ਪਹਿਲਾਂ ਭੂਆ ਦੀਆਂ ਕਿਹੜੀਆਂ ਗੱਲਾਂ ਯਾਦ ਸਨ?

Answer:

ਕਹਾਣੀਕਾਰ ਨੂੰ ਯਾਦ ਸੀ ਕਿ ਤੀਹ-ਪੈਂਤੀ ਵਰ੍ਹੇ ਪਹਿਲਾਂ ਜਦੋਂ ਉਹ ਅਜੇ ਨਿੱਕਾ ਹੁੰਦਾ ਸੀ, ਤਾਂ ਭੂਆ ਉਸ ਨੂੰ ਉਂਗਲੀ ਲਾ ਕੇ, ਪਿਆਰ-ਪੁਚਕਾਰ ਕੇ ਸਕੂਲ ਛੱਡਣ ਜਾਂਦੀ ਸੀ ਅਤੇ ਅੱਧੀ ਛੁੱਟੀ ਵੇਲੇ ਉਹ ਉਸ ਲਈ ਮਲਾਈ ਵਾਲੇ ਦੁੱਧ ਦਾ ਕੌਲ ਲੈ ਕੇ ਸਕੂਲ ਆਇਆ ਕਰਦੀ ਸੀ।

Exam Tips:

a) ਦੋਵੇਂ ਗੱਲਾਂ – ਸਕੂਲ ਛੱਡਣ ਜਾਣਾ ਅਤੇ ਮਲਾਈ ਵਾਲੇ ਦੁੱਧ ਦਾ ਕੌਲ ਲਿਆਉਣਾ – ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕਾਂ ਵਿਚ ਲਿਖੋ।

 

Question 2: ਲੇਖਕ ਭੂਆ ਦੇ ਪਿੰਡ ਕਿਉਂ ਗਿਆ?

Answer:

ਲੇਖਕ ਭੂਆ ਦੇ ਪਿੰਡ ਇਸ ਕਰਕੇ ਗਿਆ ਸੀ, ਕਿਉਂਕਿ ਭੂਆ ਦਾ ਉਸ ਨਾਲ ਬਚਪਨ ਤੋਂ ਹੀ ਬੜਾ ਪਿਆਰ ਸੀ ਅਤੇ ਹੁਣ ਉਸ ਨੂੰ ਭੂਆ ਨੂੰ ਮਿਲਿਆਂ ਦਸਾਂ ਵਰ੍ਹਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਨਾਲ ਹੀ ਭੂਆ ਕਹਾਣੀਕਾਰ ਦੇ ਵੱਡੇ-ਵਡੇਰਿਆਂ ਵਿਚੋਂ, ਜਿਹੜੇ ਉਸ ਨੂੰ ‘ਕਾਕਾ’, ‘ਪੁੱਤਰ’ ਆਖ ਕੇ ਬੁਲਾਉਣ ਦਾ ਅਧਿਕਾਰ ਰੱਖਦੇ ਸਨ, ਇੱਕੋ-ਇਕ ਬਚੀ ਹੋਈ ਬੁੱਢੀ ਸੀ।

Exam Tips:

a) ਦੋ ਕਾਰਨ ਲਿਖੋ: ਬਚਪਨ ਦਾ ਪਿਆਰ ਅਤੇ ਦਸ ਸਾਲਾਂ ਤੋਂ ਵੱਧ ਸਮੇਂ ਤੋਂ ਨਾ ਮਿਲਣਾ।
b) ਇਹ ਵੀ ਲਿਖੋ ਕਿ ਭੂਆ ਪਰਿਵਾਰ ਦੇ ਵੱਡਿਆਂ ਵਿਚੋਂ ਇੱਕੋ-ਇਕ ਬਚੀ ਸੀ।

 

Question 3: ਭੂਆ ਨੇ ਆਪਣੇ ਭਤੀਜੇ ਲਈ ਮੋਹ ਕਿਵੇਂ ਪ੍ਰਗਟ ਕੀਤਾ?

Answer:

ਅੰਧਰਾਤੇ ਦੀ ਕਸਰ ਹੋਣ ਕਰਕੇ ਪਹਿਲਾਂ ਤਾਂ ਭੂਆ ਨੇ ਕਹਾਣੀਕਾਰ ਨੂੰ ਪਛਾਣਿਆ ਹੀ ਨਹੀਂ ਸੀ, ਪਰ ਜਦੋਂ ਉਸ ਨੇ ਆਪਣਾ ਨਾਂ ਦੱਸਿਆ, ਤਾਂ ਸਾਰੀ ਦੀ ਸਾਰੀ ਭੂਆ ਉਸ ਦੇ ਦੁਆਲੇ ਲਿਪਟ ਗਈ। ਚੁੰਮ-ਚੁੰਮ ਕੇ ਉਸ ਨੇ ਉਸ ਦਾ ਮੂੰਹ ਗਿੱਲਾ ਕਰ ਛੱਡਿਆ ਤੇ ਖ਼ੁਸ਼ੀ ਵਿਚ ਆਪਣੇ ਪੋਤੇ-ਪੋਤਰੀਆਂ ਨੂੰ ਵਾਜਾਂ ਮਾਰਦੀ ਹੋਈ ਦੱਸਣ ਲੱਗੀ ਕਿ ਉਨ੍ਹਾਂ ਦਾ ਤਾਇਆ ਆਇਆ ਹੈ। ਉਹ ਆਪਣੇ ਦੋਹਾਂ ਹੱਥਾਂ ਨਾਲ ਕਹਾਣੀਕਾਰ ਦੀ ਪਿੱਠ, ਸਿਰ ਤੇ ਮੂੰਹ ਨੂੰ ਪਿਆਰਦੀ ਹੋਈ ਉਸ ਦੇ ਬਾਲ-ਬੱਚਿਆਂ ਦਾ ਹਾਲ-ਚਾਲ ਪੁੱਛਣ ਲੱਗੀ।
ਫਿਰ ਉਸ ਨੇ ਆਪਣੀ ਨੂੰਹ ਨੂੰ ਹੁਕਮ ਦੇ ਕੇ ਕਹਾਣੀਕਾਰ ਦੀ ਨਾਂਹ-ਨੁੱਕਰ ਦੀ ਪਰਵਾਹ ਕੀਤੇ ਬਿਨਾਂ ਉਸ ਨੂੰ ਪਰਾਉਂਠਿਆਂ, ਸੇਵੀਆਂ, ਸ਼ੱਕਰ, ਘਿਓ ਤੇ ਦੁੱਧ ਨਾਲ ਰਜਾਉਣਾ ਚਾਹਿਆ। ਉਹ ਸਮਝਦੀ ਸੀ ਕਿ ਕਹਾਣੀਕਾਰ ਭੁੱਖਾ ਹੈ। ਕਹਾਣੀ ਦੇ ਅੰਤ ਵਿਚ ਜਦੋਂ ਭੂਆ ਨੇ ਦੇਖਿਆ ਕਿ ਭਤੀਜੇ ਲਈ ਹੋਰ ਦੁੱਧ ਨਹੀਂ ਮਿਲਿਆ, ਤਾਂ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਕਹਾਣੀਕਾਰ ਦੀ ਪਿੱਠ ਉੱਤੇ ਹੱਥ ਫੇਰਦੀ ਹੋਈ ਬੋਲੀ, “ਕਾਕਾ, ਭੁੱਖਾ ਈ ਸਵੇਂਗਾ ਹੁਣ? ਹਾਏ ਮਾਂ ਸਦਕੇ! ਕਿਹਾ ਰਮਾਣ ਪਿਆ ਲੱਗਦਾ ਏ ਮੈਨੂੰ।” ਇਸ ਪ੍ਰਕਾਰ ਭੂਆ ਨੇ ਆਪਣੇ ਭਤੀਜੇ ਪ੍ਰਤੀ ਬੇਹੱਦ ਮੋਹ ਪ੍ਰਗਟ ਕੀਤਾ।

Exam Tips:

a) ਮੋਹ ਪ੍ਰਗਟ ਕਰਨ ਦੇ ਤਿੰਨ ਢੰਗ ਲਿਖੋ: ਲਿਪਟ ਕੇ ਚੁੰਮਣਾ, ਹਾਲ-ਚਾਲ ਪੁੱਛਣਾ ਅਤੇ ਰੱਜਵਾਂ ਖਾਣਾ ਖੁਆਉਣਾ।
b) ਭੂਆ ਦੇ ਬੋਲ “ਕਾਕਾ, ਭੁੱਖਾ ਈ ਸਵੇਂਗਾ ਹੁਣ?” ਦਾ ਜ਼ਿਕਰ ਜ਼ਰੂਰ ਕਰੋ।

 

Question 4: “ਅੱਗੇ ਜਿਠਾਣੀ ਦੇ ਫੁੱਲ ਲੈ ਕੇ ਗਈ ਸੈਂ, ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ।” ਇਹ ਗੱਲ ਭਤੀਜੇ ਨੇ ਕਿਉਂ ਸੋਚੀ?

Answer:

ਕਹਾਣੀਕਾਰ ਨੇ ਜੰਝ ਵਿਚ ਦੁਪਹਿਰ ਦੀ ਰੋਟੀ ਨਾਲ ਆਪਣੀ ਤਬੀਅਤ ਖ਼ਰਾਬ ਹੋਈ ਦੇਖ ਕੇ ਰਾਤੀਂ ਰੋਟੀ ਨਾ ਖਾਣ ਦਾ ਫ਼ੈਸਲਾ ਕੀਤਾ ਸੀ। ਪਰ ਜਦੋਂ ਉਸ ਦੇ ਵਾਰ-ਵਾਰ ਨਾਂਹ ਕਰਨ ਤੇ ਵੀ ਭੂਆ ਦੇ ਹੁਕਮ ਅਨੁਸਾਰ ਉਸ ਦੀ ਨੂੰਹ ਨੇ ਉਸ ਅੱਗੇ ਰੋਟੀ ਦਾ ਥਾਲ ਲਿਆ ਰੱਖਿਆ, ਜਿਸ ਵਿਚ ਘਿਓ ਨਾਲ ਗੁੰਨ੍ਹੇ ਹੋਏ ਚੱਕੀ ਦੇ ਪੁੜ ਜਿੱਡੇ-ਜਿੱਡੇ ਦੋ ਪਰਾਉਂਠੇ ਪਏ ਸਨ ਅਤੇ ਇਕ ਪਾਸੇ ਮੋਟੀਆਂ-ਮੋਟੀਆਂ ਸੇਵੀਆਂ ਦਾ ਅੰਬਾਰ ਉੱਸਰਿਆ ਪਿਆ ਸੀ, ਜਿਸ ਉੱਪਰ ਬੁੱਕ ਸਾਰੀ ਸ਼ੱਕਰ ਦੀ ਤਹਿ ਵਿਛੀ ਹੋਈ ਸੀ, ਤਾਂ ਉਸ ਨੂੰ ਆਪਣੇ ਢਿੱਡ ਵਲ ਦੇਖ ਕੇ ਇਹ ਪ੍ਰਤੀਤ ਹੋ ਰਿਹਾ ਸੀ ਕਿ ਇੰਨਾ ਕੁਝ ਖਾ ਕੇ ਉਹ ਬਚ ਨਹੀਂ ਸਕੇਗਾ।
ਜਦੋਂ ਕੋਲ ਬੈਠੀ ਭੂਆ ਉਸ ਨੂੰ ਖਾਣ ਲਈ ਵਾਰ-ਵਾਰ ਮਜਬੂਰ ਕਰ ਰਹੀ ਸੀ ਅਤੇ ਨਾਲ ਹੀ ਗੱਲਾਂ-ਗੱਲਾਂ ਵਿਚ ਦੱਸਣ ਲੱਗੀ ਕਿ ਉਹ ਆਪਣੇ ਪਤੀ ਨਾਲ ਜਿਠਾਣੀ ਦੇ ਫੁੱਲ ਲੈ ਕੇ ਗੰਗਾ ਗਈ ਸੀ, ਤਾਂ ਇਹ ਸੁਣ ਕੇ ਕਹਾਣੀਕਾਰ ਦੇ ਮਨ ਵਿਚ ਇਹ ਖ਼ਿਆਲ ਚੱਕਰ ਲਾਉਣ ਲੱਗਾ। ਉਸ ਨੂੰ ਜਾਪਿਆ ਕਿ ਭੂਆ ਜਿੰਨਾ ਖਾਣਾ ਖਾਣ ਲਈ ਉਸ ਨੂੰ ਮਜਬੂਰ ਕਰ ਰਹੀ ਹੈ, ਉਸ ਨਾਲ ਉਹ ਮਰ ਜਾਵੇਗਾ। ਅੱਗੇ ਤਾਂ ਭੂਆ ਮਰੀ ਜਿਠਾਣੀ ਦੇ ਫੁੱਲ ਲੈ ਕੇ ਗੰਗਾ ਗਈ ਸੀ, ਪਰ ਹੁਣ ਸ਼ਾਇਦ ਉਸ ਨੂੰ ਬਹੁਤਾ ਖਾਣਾ ਖੁਆ ਕੇ ਮਾਰੇ ਭਤੀਜੇ ਦੇ ਫੁੱਲ ਗੰਗਾ ਲਿਜਾਣੇ ਪੈਣ।

Exam Tips:

a) ਉੱਤਰ ਵਿਚ ਦੋ ਗੱਲਾਂ ਜ਼ਰੂਰ ਆਉਣ: ਥਾਲ ਵਿਚ ਪਏ ਖਾਣੇ ਦੀ ਮਾਤਰਾ ਅਤੇ ਭੂਆ ਵੱਲੋਂ ਫੁੱਲ ਲੈ ਕੇ ਗੰਗਾ ਜਾਣ ਦਾ ਜ਼ਿਕਰ।
b) ਇਹ ਹਾਸ-ਰਸ ਵਾਲਾ ਪ੍ਰਸੰਗ ਹੈ; ਕਹਾਣੀਕਾਰ ਦੇ ਮਨ ਦੇ ਖ਼ਿਆਲ ਨੂੰ ਸਾਫ਼ ਲਿਖੋ।

 

Question 5: ‘ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਈਂ ਛੁੱਟੀ’, ਇਸ ਕਹਾਵਤ ਦਾ ਕੀ ਅਰਥ ਹੈ? ਇਸ ਕਹਾਣੀ ਵਿਚ ਇਹ ਕਿਸ ਨੇ ਆਖੀ ਅਤੇ ਕਿਉਂ?

Answer:

ਇਸ ਕਹਾਵਤ ਦਾ ਅਰਥ ਇਹ ਹੈ ਕਿ ਚੰਗਾ ਹੋਇਆ ਕਿ ਉਹ ਸਾਧਨ ਹੀ ਖ਼ਤਮ ਹੋ ਗਿਆ, ਜਿਸ ਕਾਰਨ ਕੋਈ ਦੁਖਦਾਈ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ।
‘ਭੂਆ’ ਕਹਾਣੀ ਵਿਚ ਇਹ ਕਹਾਵਤ ਕਹਾਣੀਕਾਰ ਨੇ ਆਖੀ ਹੈ। ਗੱਲ ਇਸ ਤਰ੍ਹਾਂ ਹੋਈ ਕਿ ਕਹਾਣੀਕਾਰ ਭੂਆ ਦੇ ਮਜਬੂਰ ਕਰਨ ਤੇ ਬਹੁਤਾ ਖਾ ਕੇ ਪੇਟ ਦੀ ਤਕਲੀਫ਼ ਕਾਰਨ ਮਰਨਹਾਰਾ ਹੋਇਆ ਪਿਆ ਸੀ, ਪਰ ਭੂਆ ਉਸ ਨੂੰ ਅਜੇ ਵੀ ਦੁੱਧ ਦਾ ਛੰਨਾ ਪੀਣ ਲਈ ਮਜਬੂਰ ਕਰ ਰਹੀ ਸੀ। ਕਹਾਣੀਕਾਰ ਨੇ ਜ਼ਰਾ ਹੁਸ਼ਿਆਰੀ ਨਾਲ ਦੁੱਧ ਦੇ ਛੰਨੇ ਨੂੰ ਮੰਜੇ ਦੀ ਨੀਂਹ ’ਤੇ ਰੱਖ ਦਿੱਤਾ, ਜੋ ਬਹੁਤੀ ਚੌੜੀ ਨਹੀਂ ਸੀ। ਛੰਨਾ ਡਿੱਗ ਪਿਆ ਤੇ ਦੁੱਧ ਭੁੰਜੇ ਡੁੱਲ੍ਹ ਗਿਆ। ਭੂਆ ਨੇ ਆਪਣੀ ਨੂੰਹ ਨੂੰ ਹੋਰ ਦੁੱਧ ਲਿਆਉਣ ਲਈ ਕਿਹਾ। ਜਦੋਂ ਉਸ ਨੂੰ ਪਤਾ ਲੱਗਾ ਕਿ ਘਰ ਦੇ ਦੁੱਧ ਨੂੰ ਜਾਗ ਲੱਗ ਚੁੱਕਾ ਹੈ, ਤਾਂ ਉਸ ਨੇ ਨੂੰਹ ਨੂੰ ਰਾਮੇ ਕਿਆਂ ਦੇ ਘਰੋਂ ਦੁੱਧ ਲੈਣ ਲਈ ਭੇਜ ਦਿੱਤਾ। ਪਰ ਨੂੰਹ ਉੱਥੋਂ ਖ਼ਾਲੀ ਛੰਨਾ ਲੈ ਕੇ ਮੁੜੀ, ਕਿਉਂਕਿ ਉਨ੍ਹਾਂ ਦੀ ਕੱਟੀ ਦੁੱਧ ਚੁੰਘ ਗਈ ਸੀ।
ਇਸ ’ਤੇ ਭੂਆ ਭਾਵੇਂ ਬਹੁਤ ਔਖੀ ਹੋਈ, ਪਰ ਕਹਾਣੀਕਾਰ ਭੁੰਜੇ ਡੁੱਲ੍ਹੇ ਦੁੱਧ ਨੂੰ ਦੇਖ ਕੇ ਦਿਲ ਵਿਚ ਇਹ ਕਹਾਵਤ ਬੋਲ ਰਿਹਾ ਸੀ। ਉਸ ਦਾ ਭਾਵ ਇਹ ਸੀ ਕਿ ਚੰਗਾ ਹੋਇਆ ਪਹਿਲਾ ਦੁੱਧ ਡੁੱਲ੍ਹ ਗਿਆ ਤੇ ਹੋਰ ਦੁੱਧ ਕਿਤਿਓਂ ਮਿਲਿਆ ਨਹੀਂ, ਕਿਉਂਕਿ ਹੋਰ ਦੁੱਧ ਪੀ ਕੇ ਉਸ ਨੂੰ ਹੋਰ ਵੀ ਤਕਲੀਫ਼ ਹੋਣੀ ਸੀ, ਜਿਸ ਤੋਂ ਉਹ ਬਚ ਗਿਆ ਸੀ।

Exam Tips:

a) ਪ੍ਰਸ਼ਨ ਦੇ ਤਿੰਨ ਹਿੱਸੇ ਹਨ – ਅਰਥ, ਕਹਿਣ ਵਾਲਾ ਅਤੇ ਕਾਰਨ; ਤਿੰਨਾਂ ਦਾ ਉੱਤਰ ਵੱਖ-ਵੱਖ ਲਿਖੋ।
b) ਕਹਾਵਤ ਕਹਾਣੀਕਾਰ ਨੇ ਮਨ ਵਿਚ ਆਖੀ, ਭੂਆ ਨੇ ਨਹੀਂ – ਇਹ ਗੱਲ ਸਾਫ਼ ਲਿਖੋ।

 

Question 6: ਇਸ ਕਹਾਣੀ ਵਿਚ ਲੇਖਕ ਨੂੰ ਖਾਣ-ਪੀਣ ਦੀਆਂ ਚੀਜ਼ਾਂ ਤੋਂ ਏਨਾ ਡਰ ਕਿਉਂ ਲੱਗਦਾ ਹੈ?

Answer:

ਇਸ ਦਾ ਕਾਰਨ ਇਹ ਸੀ ਕਿ ਕਹਾਣੀਕਾਰ ਨੇ ਭੂਆ ਦੇ ਘਰ ਜਾਣ ਤੋਂ ਪਹਿਲਾਂ ਆਪਣੇ ਇਕ ਰਿਸ਼ਤੇਦਾਰ ਦੇ ਮੁੰਡੇ ਦੀ ਜੰਝ ਵਿਚ ਦੋ ਰਾਤਾਂ ਤੇ ਤਿੰਨ ਦਿਨ ਕੱਟੇ ਸਨ। ਚਹੁੰ ਡੰਗਾਂ ਵਿਚ ਕੱਚ-ਘਰੜ ਪੂਰੀਆਂ ਤੇ ਹੋਰ ਇਹੋ ਜਿਹਾ ਨਿਕ-ਸੁਕ ਖਾ ਕੇ ਉਸ ਦਾ ਦਿਲ ਭਰ ਗਿਆ ਸੀ। ਸ਼ੁਕਰ-ਸ਼ੁਕਰ ਕਰ ਕੇ ਉਸ ਨੇ ਦੋ ਦਿਨ ਕੱਟੇ। ਤੀਜੇ ਦਿਨ ਉਹ ਜੰਝ ਦੀ ਵਿਦਾਇਗੀ ਵੇਲੇ ਦੀ ਰੋਟੀ ਨਾਲ ਕੁਝ ਮਠਿਆਈ ਖਾ ਕੇ ਭੂਆ ਦੇ ਪਿੰਡ ਨੂੰ ਚੱਲ ਪਿਆ।
ਦੁਪਹਿਰ ਦੀ ਇਸ ਰੋਟੀ ਨਾਲ ਉਸ ਦੀ ਤਬੀਅਤ ਖ਼ਰਾਬ ਹੋ ਗਈ ਸੀ ਤੇ ਉਸ ਨੇ ਫ਼ੈਸਲਾ ਕੀਤਾ ਸੀ ਕਿ ਭੂਆ ਦੇ ਪਿੰਡ ਜਾ ਕੇ ਉਹ ਰਾਤੀਂ ਕੁਝ ਨਹੀਂ ਖਾਵੇਗਾ। ਪਰ ਜਦੋਂ ਉਹ ਭੂਆ ਦੇ ਪਿੰਡ ਪੁੱਜਾ, ਤਾਂ ਭੂਆ ਨੇ ਉਸ ਦੇ ਵਾਰ-ਵਾਰ ਨਾਂਹ ਕਰਨ ਤੇ ਵੀ ਨੂੰਹ ਨੂੰ ਉਸ ਦੀ ਰੋਟੀ ਦਾ ਹੁਕਮ ਦੇ ਦਿੱਤਾ। ਕਹਾਣੀਕਾਰ ਨੂੰ ਅਜੇ ਵੀ ਦੁਪਹਿਰ ਦੀ ਰੋਟੀ ਦੇ ਡਕਾਰ ਆ ਰਹੇ ਸਨ। ਇਸੇ ਕਰਕੇ ਉਸ ਨੂੰ ਭੂਆ ਦੀ ਨੂੰਹ ਵੱਲੋਂ ਆਪਣੇ ਅੱਗੇ ਰੱਖੇ ਵੱਡੇ-ਵੱਡੇ ਪਰਾਉਂਠਿਆਂ, ਸੇਵੀਆਂ ਦੇ ਅੰਬਾਰ ਤੇ ਦੁੱਧ ਤੋਂ ਡਰ ਆਉਂਦਾ ਹੈ।

Exam Tips:

a) ਕਾਰਨ ਦੋ ਹਿੱਸਿਆਂ ਵਿਚ ਲਿਖੋ: ਜੰਝ ਦਾ ਭਾਰੀ ਖਾਣਾ ਅਤੇ ਭੂਆ ਦਾ ਜ਼ਬਰਦਸਤੀ ਖੁਆਉਣਾ।
b) ਉੱਤਰ ਵਿਚ “ਡਕਾਰ ਆ ਰਹੇ ਸਨ” ਦਾ ਜ਼ਿਕਰ ਕਰ ਸਕਦੇ ਹੋ।

 

Question 7: ਔਖੇ ਸ਼ਬਦਾਂ ਦੇ ਅਰਥ ਲਿਖੋ।

Answer:

ਸੋਤੇ ਪਏ – ਸੌਣ ਵੇਲੇ
ਧੇਤਿਆਂ ਦੀ – ਧੀ ਵਾਲਿਆਂ ਦੀ, ਧੀ ਦੇ ਮਾਪਿਆਂ ਦੀ
ਅੰਧਰਾਤਾ – ਇਕ ਰੋਗ, ਜਿਸ ਵਿਚ ਰਾਤ ਨੂੰ ਕੁਝ ਨਹੀਂ ਦਿਸਦਾ
ਆਹਰ – ਕੰਮ, ਧੰਦਾ, ਰੁਝੇਵਾਂ
ਤਬੀਅਤ ਦਿੱਕ ਹੋ ਗਈ – ਮਨ ਖ਼ਰਾਬ ਹੋ ਗਿਆ
ਅੰਬਾਰ – ਢੇਰ
ਬਾਬਤ – ਬਾਰੇ, ਸੰਬੰਧ ਵਿਚ
ਗਰਾਹੀ – ਬੁਰਕੀ, ਰੋਟੀ ਦਾ ਟੁਕੜਾ ਜੋ ਇੱਕੋ ਵਾਰ ਮੂੰਹ ਵਿਚ ਪਾਇਆ ਜਾਵੇ
ਅੰਬਰਸਰ – ਅੰਮ੍ਰਿਤਸਰ
ਸਬੱਬ ਨਾਲ – ਸੁਭਾਵਿਕ ਹੀ, ਅਚਾਨਕ ਹੀ
ਪੁਆੜੇ – ਝਗੜੇ
ਕਮਬਖ਼ਤ – ਬਦਨਸੀਬ, ਭਾਗਹੀਣ
ਪਥੱਲਾ ਮਾਰ ਕੇ – ਚੌਂਕੜੀ ਮਾਰ ਕੇ
ਲੱਪ – ਇਕ ਹੱਥ ਦਾ ਰੁੱਗ
ਕਾਲ-ਰੂਪੀ – ਮੌਤ-ਰੂਪੀ
ਖ਼ਲਾਸੀ – ਛੁਟਕਾਰਾ, ਮੁਕਤੀ
ਇੰਤਜ਼ਾਮ – ਪ੍ਰਬੰਧ, ਬੰਦੋਬਸਤ
ਖੇਚਲ – ਕਸ਼ਟ, ਤਕਲੀਫ਼
ਉਤਾਵਲੇ – ਕਾਹਲੇ, ਤੇਜ਼, ਬੇਸਬਰੇ
ਤਰਜੀਹ ਦੇਣੀ – ਪਹਿਲ ਦੇਣੀ
ਸੰਕੋਚ – ਸੰਗ, ਸ਼ਰਮ, ਝਿਜਕ
ਤਾਣ – ਬਲ, ਤਾਕਤ
ਨੀਂਹ – ਮੰਜੀ ਦੀ ਬਾਹੀ
ਸੰਧਿਆ ਵੇਲੇ – ਸੰਝ, ਤਕਾਲਾਂ ਵੇਲੇ
ਘੁਰਕੀ – ਨਾਰਾਜ਼ਗੀ ਦੀ ਨਜ਼ਰ, ਡਰਾਵਾ, ਧਮਕੀ

Exam Tips:

a) ਹਰ ਸ਼ਬਦ ਦਾ ਅਰਥ ਯਾਦ ਕਰ ਕੇ ਆਪਣਾ ਵਾਕ ਬਣਾਉਣ ਦਾ ਅਭਿਆਸ ਕਰੋ।
b) ਸ਼ਬਦ-ਜੋੜਾਂ (ਖ਼, ਸ਼, ਜ਼) ਦਾ ਧਿਆਨ ਰੱਖੋ।

 

Question 8: ਹੇਠ ਲਿਖੇ ਸ਼ਬਦਾਂ ਤੇ ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰੋ: ਖ਼ਾਹਸ਼, ਭੁੱਖਾ-ਭਾਣਾ, ਸਦਕੇ ਜਾਣਾ, ਜਸ ਖੱਟਣਾ, ਅੱਧ-ਪਚੱਧਾ, ਮੁਹਿੰਮ, ਮੱਛੀ ਵਾਂਗ ਤੜਫਣਾ, ਬਰਦਾਸ਼ਤ ਕਰਨਾ, ਚਿਤਾਵਨੀ, ਜਫ਼ਰ ਜਾਲਣੇ।

Answer:

ਖ਼ਾਹਸ਼ (ਇੱਛਾ) – ਮੇਰੀ ਖ਼ਾਹਸ਼ ਸੀ ਕਿ ਮੈਂ ਪ੍ਰੀਖਿਆ ਯੂਨੀਵਰਸਿਟੀ ਵਿਚੋਂ ਫ਼ਸਟ ਰਹਿ ਕੇ ਪਾਸ ਕਰਾਂ।
ਭੁੱਖਾ-ਭਾਣਾ (ਬਹੁਤ ਦੇਰ ਦਾ ਭੁੱਖਾ) – ਗੁਰਦਾਸ ਨੰਗਲ ਦੀ ਗੜ੍ਹੀ ਵਿਚ ਭੁੱਖਣ-ਭਾਣੇ ਸਿੱਖ ਲੰਮਾ ਸਮਾਂ ਮੁਗ਼ਲ ਫ਼ੌਜ ਨਾਲ ਟੱਕਰਾਂ ਲੈਂਦੇ ਰਹੇ।
ਸਦਕੇ ਜਾਣਾ (ਕੁਰਬਾਨ ਜਾਣਾ) – ਮਾਂ ਨੇ ਕਿਹਾ, “ਸਦਕੇ ਜਾਵਾਂ ਇਹੋ ਜਿਹੇ ਪੁੱਤਰ ਤੋਂ, ਜਿਸ ਨੇ ਦੁਨੀਆ ਵਿਚ ਮੇਰਾ ਨਾਂ ਰੌਸ਼ਨ ਕੀਤਾ।”
ਜਸ ਖੱਟਣਾ (ਪ੍ਰਸੰਸਾ ਮਿਲਣੀ, ਵਡਿਆਈ ਮਿਲਣੀ) – ਆਪਣੇ ਨੇਕ ਕੰਮਾਂ ਨਾਲ ਹੀ ਬੰਦਾ ਦੁਨੀਆ ਵਿਚ ਜਸ ਖੱਟਦਾ ਹੈ।
ਅੱਧ-ਪਚੱਧਾ (ਅੱਧ ਦੇ ਨੇੜੇ-ਤੇੜੇ) – ਤੁਸੀਂ ਸਾਰਾ ਕੰਮ ਮੁਕਾ ਦਿਓ, ਐਵੇਂ ਅੱਧ-ਪਚੱਧਾ ਵਿੱਚੇ ਛੱਡ ਕੇ ਨਾ ਜਾਓ।
ਮੁਹਿੰਮ (ਕਿਸੇ ਖ਼ਾਸ ਮੰਤਵ ਲਈ ਕਾਰਵਾਈ) – ਪੁਲਿਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜ਼ੋਰਦਾਰ ਮੁਹਿੰਮ ਛੇੜ ਦਿੱਤੀ।
ਮੱਛੀ ਵਾਂਗ ਤੜਫਣਾ (ਬੁਰੀ ਤਰ੍ਹਾਂ ਤੜਫਣਾ) – ਰੋਗੀ ਪੇਟ ਦਰਦ ਕਾਰਨ ਮੱਛੀ ਵਾਂਗ ਤੜਫ ਰਿਹਾ ਸੀ।
ਬਰਦਾਸ਼ਤ ਕਰਨਾ (ਸਹਿਣਾ) – ਮੈਂ ਕਾਰੋਬਾਰ ਵਿਚ ਇੰਨਾ ਘਾਟਾ ਬਰਦਾਸ਼ਤ ਨਹੀਂ ਕਰ ਸਕਦਾ।
ਚਿਤਾਵਨੀ (ਸਾਵਧਾਨ ਰਹਿਣ ਦੀ ਸੂਚਨਾ) – ਮੈਂ ਕੁਰਾਹੇ ਪਏ ਮੁੰਡੇ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਆਪਣੀਆਂ ਆਦਤਾਂ ਨਾ ਛੱਡੀਆਂ, ਤਾਂ ਉਸ ਦਾ ਭਵਿੱਖ ਤਬਾਹ ਹੋ ਜਾਵੇਗਾ।
ਜਫ਼ਰ ਜਾਲਣੇ (ਦੁੱਖ ਸਹਿਣੇ) – ਵਿਚਾਰੀ ਵਿਧਵਾ ਨੂੰ ਆਪਣੇ ਪੁੱਤਰਾਂ ਦੀ ਪਾਲਣਾ ਲਈ ਪਤਾ ਨਹੀਂ ਕੀ-ਕੀ ਜਫ਼ਰ ਜਾਲਣੇ ਪਏ।

Exam Tips:

a) ਪਹਿਲਾਂ ਸ਼ਬਦ ਦਾ ਅਰਥ ਲਿਖੋ, ਫਿਰ ਉਸ ਨੂੰ ਵਰਤ ਕੇ ਆਪਣਾ ਵਾਕ ਬਣਾਓ।
b) ਵਾਕ ਛੋਟੇ ਅਤੇ ਸਪਸ਼ਟ ਰੱਖੋ।

 

ਵਿਆਕਰਨ

Question 1: ਵਾਕਾਂ ਦੀ ਸ਼੍ਰੇਣੀ-ਵੰਡ (ਕਾਰਜ ਦੇ ਆਧਾਰ ਤੇ) ਅਨੁਸਾਰ ਅੱਗੇ ਦਿੱਤੇ ਵਾਕਾਂ ਦੀਆਂ ਵੰਨਗੀਆਂ ਦੱਸੋ:
(ੳ) ਉਸ ਦੀ ਨੂੰਹ ਭੱਜੀ ਆਈ।
(ਅ) ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ।
(ੲ) “ਤੇ ਭੂਆ ਜੀ! ਏਨੀਆਂ ਸੇਵੀਆਂ ਕੌਣ ਖਾਵੇਗਾ?” ਮੈਂ ਇੱਕ ਵਾਰੀ ਫੇਰ ਕਿਹਾ।
(ਸ) “ਕੁੜੇ! ਆਈਂ ਨੀ, ਭੱਜ ਕੇ! ਨੀ ਮੇਰਾ ਸਿੰਘ … ਆਇਆ ਈ, ਸੁੱਖ ਨਾਲ।”
(ਹ) ਉਹ ਸ਼ਾਇਦ ਆਪਣੇ ਜੇਠ ਨੂੰ ਏਨੀ ਖੇਚਲ ਨਹੀਂ ਸੀ ਦੇਣਾ ਚਾਹੁੰਦੀ।
(ਕ) ਇੱਕ ਘੁੱਟ, ਦੋ ਘੁੱਟ, ਚਾਰ ਘੁੱਟ, ਪਰ ਕੀ ਏਸ ਤਰ੍ਹਾਂ ਇਹ ਛੱਪੜ ਜਿੱਡਾ ਛੰਨਾ ਮੁੱਕਣ ਵਾਲਾ ਸੀ?

Answer:

(ੳ) ਹਾਂ-ਵਾਚਕ ਵਾਕ।
(ਅ) ਨਾਂਹ-ਵਾਚਕ ਵਾਕ।
(ੲ) ਪ੍ਰਸ਼ਨ-ਵਾਚਕ ਵਾਕ।
(ਸ) ਵਿਸਮੈ-ਵਾਚਕ ਵਾਕ।
(ਹ) ਨਾਂਹ-ਵਾਚਕ ਵਾਕ।
(ਕ) ਪ੍ਰਸ਼ਨ-ਵਾਚਕ ਵਾਕ।

Exam Tips:

a) ਪਹਿਲਾਂ ਵਾਕ ਦੀ ਕਿਰਿਆ ਦੇਖੋ: ‘ਨਾ/ਨਹੀਂ’ ਹੋਵੇ ਤਾਂ ਨਾਂਹ-ਵਾਚਕ, ‘?’ ਹੋਵੇ ਤਾਂ ਪ੍ਰਸ਼ਨ-ਵਾਚਕ।
b) ਹੈਰਾਨੀ/ਖ਼ੁਸ਼ੀ ਦੇ ਭਾਵ ਵਾਲਾ ਵਾਕ ਵਿਸਮੈ-ਵਾਚਕ ਹੁੰਦਾ ਹੈ।

 

Question 2: ਕਾਰਜ ਦੇ ਆਧਾਰ ਤੇ ਵਾਕ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ?

Answer:

ਕਾਰਜ ਦੇ ਆਧਾਰ ਤੇ ਵਾਕ ਚਾਰ ਕਿਸਮਾਂ ਦੇ ਹੁੰਦੇ ਹਨ:
1. ਹਾਂ-ਵਾਚਕ ਵਾਕ – ਜਿਸ ਵਾਕ ਵਿਚ ਕਿਰਿਆ ਹਾਂ-ਵਾਚਕ ਅਰਥਾਤ ਸਹਿਮਤੀ ਜਾਂ ਮੰਨਣ ਦਾ ਭਾਵ ਪ੍ਰਗਟ ਕਰਦੀ ਹੋਵੇ, ਉਸ ਨੂੰ ਹਾਂ-ਵਾਚਕ ਵਾਕ ਆਖਦੇ ਹਨ, ਜਿਵੇਂ: ਮੈਂ ਫੁੱਟਬਾਲ ਖੇਡਦਾ ਹਾਂ।
2. ਨਾਂਹ-ਵਾਚਕ ਵਾਕ – ਜਿਸ ਵਾਕ ਵਿਚ ਕਿਰਿਆ ਨਾਂਹ-ਵਾਚਕ ਅਰਥਾਤ ਅਸਹਿਮਤੀ ਜਾਂ ਨਾ ਮੰਨਣ ਦਾ ਭਾਵ ਪ੍ਰਗਟ ਕਰਦੀ ਹੋਵੇ, ਉਸ ਨੂੰ ਨਾਂਹ-ਵਾਚਕ ਵਾਕ ਕਹਿੰਦੇ ਹਨ, ਜਿਵੇਂ: ਸੂਰਜ ਅਜੇ ਨਹੀਂ ਚੜ੍ਹਿਆ।
3. ਪ੍ਰਸ਼ਨ-ਵਾਚਕ ਵਾਕ – ਜਿਸ ਵਾਕ ਵਿਚ ਕੋਈ ਪ੍ਰਸ਼ਨ ਜਾਂ ਸਵਾਲ ਪੁੱਛਿਆ ਜਾਵੇ, ਉਸ ਨੂੰ ਪ੍ਰਸ਼ਨ-ਵਾਚਕ ਵਾਕ ਕਹਿੰਦੇ ਹਨ, ਜਿਵੇਂ: ਤੁਹਾਡਾ ਕੀ ਨਾਂ ਹੈ?
4. ਵਿਸਮੈ-ਵਾਚਕ ਵਾਕ – ਜਿਸ ਵਾਕ ਵਿਚ ਹੈਰਾਨੀ ਦਾ ਪ੍ਰਗਟਾਵਾ ਕੀਤਾ ਗਿਆ ਹੋਵੇ, ਉਸ ਨੂੰ ਵਿਸਮੈ-ਵਾਚਕ ਵਾਕ ਕਿਹਾ ਜਾਂਦਾ ਹੈ, ਜਿਵੇਂ: ਹੈਂ! ਤੂੰ ਫ਼ੇਲ੍ਹ ਹੋ ਗਿਆ।

Exam Tips:

a) ਚਾਰੇ ਕਿਸਮਾਂ ਦੇ ਨਾਂ ਕ੍ਰਮ ਅਨੁਸਾਰ ਲਿਖੋ ਅਤੇ ਹਰ ਇਕ ਦੀ ਇਕ ਉਦਾਹਰਨ ਦਿਓ।
b) ਪਰਿਭਾਸ਼ਾ ਵਿਚ ‘ਕਿਰਿਆ’ ਸ਼ਬਦ ਦਾ ਜ਼ਿਕਰ ਜ਼ਰੂਰ ਕਰੋ।

 

Question 3: ‘ਭੂਆ’ ਕਹਾਣੀ ਵਿਚ ਲੇਖਕ ਨੇ ਬਹੁਤ ਸਾਰੇ ਮੁਹਾਵਰਿਆਂ ਤੇ ਅਖਾਣਾਂ ਦੀ ਵਰਤੋਂ ਕੀਤੀ ਹੈ, ਉਨ੍ਹਾਂ ਦੀ ਇਕ ਸੂਚੀ ਬਣਾਓ।

Answer:

ਮੁਹਾਵਰੇ – ਦਿਲ ਕਰਨਾ, ਜੁਗ ਬੀਤਣੇ, ਖਹਿੜਾ ਛੁਡਾਉਣਾ, ਘੱਟਾ ਫੱਕਣਾ, ਜਾਨ ਵਿਚ ਜਾਨ ਆਉਣੀ, ਵਾਸਤੇ ਪਾਉਣੇ, ਬੱਤੀ ਦੰਦਾਂ ’ਚੋਂ ਮੰਗਣਾ, ਜਸ ਖੱਟਣਾ, ਮੱਛੀ ਵਾਂਗ ਤੜਫਣਾ, ਜਫ਼ਰ ਜਾਲਣੇ, ਅੱਗ ਲੱਗਣੀ, ਕਾਲ ਪੈਣਾ, ਸਾਹ ਨਾਲ ਸਾਹ ਨਾ ਰਲਣਾ।
ਅਖਾਣ – ਕੰਧੀ ਉੱਤੇ ਰੁਖੜਾ, ਧੇਤਿਆਂ ਦੀ ਨੱਕ-ਵੱਢੀ ਹੋਣੀ, ਮੂਸਾ ਮੌਤੋਂ ਭੱਜਿਆ ਅੱਗੇ ਮੌਤ ਖੜ੍ਹੀ, ਸ਼ਹਿਰ ਵਸੰਦੇ ਦੇਵਤੇ ਬਾਹਰ ਵਸੰਦੇ ਪ੍ਰੇਤ, ਉਖਲੀ ਵਿਚ ਸਿਰ ਦਿੱਤਾ ਤਾਂ ਚਾਰ ਸੱਟਾਂ ਵੱਧ ਕੀ ਤੇ ਘੱਟ ਕੀ, ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਈਂ ਛੁੱਟੀ।
(ਪਾਠ-ਪੁਸਤਕ ਅਨੁਸਾਰ ਸੂਚੀ ਦਿੱਤੀ ਗਈ ਹੈ।)

Exam Tips:

a) ਮੁਹਾਵਰੇ ਅਤੇ ਅਖਾਣ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਹਰ ਮੁਹਾਵਰਾ/ਅਖਾਣ ਪਾਠ ਵਿਚੋਂ ਪਛਾਣਨ ਦਾ ਅਭਿਆਸ ਕਰੋ।

 

Question 4: ‘ਭੂਆ’ ਕਹਾਣੀ ਦਾ ਸਾਰ ਲਿਖੋ।

Answer:

ਕਹਾਣੀਕਾਰ ਇਕ ਰਿਸ਼ਤੇਦਾਰ ਦੀ ਜੰਝ ਵਿਚ ਤਿੰਨ ਦਿਨ ਖਾ-ਪੀ ਕੇ ਭੂਆ ਨੂੰ ਮਿਲਣ ਲਈ ਪੈਦਲ ਤੁਰ ਕੇ ਉਸ ਦੇ ਪਿੰਡ ਪੁੱਜਾ। ਅੰਧਰਾਤੇ ਦੀ ਕਸਰ ਹੋਣ ਕਰਕੇ ਭੂਆ ਕਹਾਣੀਕਾਰ ਨੂੰ ਪਛਾਣ ਨਾ ਸਕੀ, ਪਰ ਜਦੋਂ ਕਹਾਣੀਕਾਰ ਨੇ ਆਪਣਾ ਨਾਂ ਦੱਸਿਆ, ਤਾਂ ਉਸ ਨੇ ਉਸ ਨੂੰ ਬਹੁਤ ਪਿਆਰ ਕੀਤਾ। ਭੂਆ ਦੇ ਘਰ ਉਸ ਦੇ ਪੋਤੇ, ਪੋਤੀਆਂ ਅਤੇ ਨੂੰਹ ਵੀ ਸਨ।
ਸੁਖ-ਸਾਂਦ ਪੁੱਛਣ ਪਿੱਛੋਂ ਭੂਆ ਨੇ ਨੂੰਹ ਨੂੰ ਕਹਾਣੀਕਾਰ ਲਈ ਰੋਟੀ ਤਿਆਰ ਕਰਨ ਦਾ ਹੁਕਮ ਦਿੱਤਾ। ਕਹਾਣੀਕਾਰ, ਜਿਸ ਦੀ ਜੰਝ ਵਿਚ ਦੁਪਹਿਰ ਦੀ ਰੋਟੀ ਖਾਣ ਮਗਰੋਂ ਪਹਿਲਾਂ ਹੀ ਤਬੀਅਤ ਖ਼ਰਾਬ ਸੀ, ਨੇ ਬਥੇਰੀ ਨਾਂਹ-ਨੁੱਕਰ ਕੀਤੀ, ਪਰ ਭੂਆ ਨੇ ਇਕ ਨਾ ਮੰਨੀ। ਥੋੜ੍ਹੇ ਚਿਰ ਬਾਅਦ ਕਹਾਣੀਕਾਰ ਦੇ ਅੱਗੇ ਨੱਕੋ-ਨੱਕ ਪਰੋਸਿਆ ਇਕ ਥਾਲ ਆ ਗਿਆ, ਜਿਸ ਵਿਚ ਘਿਓ ਨਾਲ ਗੁੰਨ੍ਹੇ ਹੋਏ ਚੱਕੀ ਦੇ ਪੁੜ ਜਿੱਡੇ-ਜਿੱਡੇ ਦੋ ਪਰਾਉਂਠੇ ਤੇ ਸੇਵੀਆਂ ਦਾ ਇਕ ਤਕੜਾ ਅੰਬਾਰ ਲੱਗਾ ਹੋਇਆ ਸੀ ਤੇ ਉਸ ਉੱਤੇ ਬੁੱਕ ਸਾਰੀ ਸ਼ੱਕਰ ਦੀ ਤਹਿ ਵਿਛੀ ਹੋਈ ਸੀ। ਭੂਆ ਉਸ ਨੂੰ ਖਾਣ ਲਈ ਮਜਬੂਰ ਕਰ ਰਹੀ ਸੀ ਤੇ ਨਾਲ ਹੀ ਆਪਣੀ ਅੰਮ੍ਰਿਤਸਰ ਦੀ ਯਾਤਰਾ ਤੇ ਗੰਗਾ ਮਾਈ ਦੇ ਇਸ਼ਨਾਨ ਦੀ ਕਹਾਣੀ ਸੁਣਾ ਰਹੀ ਸੀ।
ਹਾਰ ਕੇ ਕਹਾਣੀਕਾਰ ਨੇ ਖਾਣਾ ਸ਼ੁਰੂ ਕੀਤਾ, ਤਾਂ ਉਸ ਦੀ ਭਰਜਾਈ (ਭੂਆ ਦੀ ਨੂੰਹ) ਨੇ ਪਿਘਲੇ ਹੋਏ ਘਿਓ ਦਾ ਇਕ ਕੌਲ ਲਿਆ ਕੇ ਸੇਵੀਆਂ ਉੱਤੇ ਉਲੱਦ ਦਿੱਤਾ। ਕਹਾਣੀਕਾਰ ਨੇ ਡੇਢ-ਕੁ ਪਰਾਉਂਠਾ ਤਾਂ ਤੁੰਨ-ਤੁੰਨ ਕੇ ਲੰਘਾ ਲਿਆ, ਪਰ ਸੇਵੀਆਂ ਖਾਣ ਦੀ ਉਸ ਵਿਚ ਹਿੰਮਤ ਨਹੀਂ ਸੀ। ਇੰਨੇ ਨੂੰ ਭਰਜਾਈ ਅੰਦਰ ਗਈ, ਤਾਂ ਉਸ ਨੇ ਸੇਵੀਆਂ ਦਾ ਰੁੱਗ ਭਰ ਕੇ ਕੰਧ ਦੀ ਨੁੱਕਰੇ ਬਣੇ ਤੰਦੂਰ ਵਿਚ ਸੁੱਟਣ ਦਾ ਫ਼ੈਸਲਾ ਕੀਤਾ, ਪਰ ਅਜੇ ਉਸ ਨੇ ਰੁੱਗ ਭਰ ਕੇ ਸੇਵੀਆਂ ਚੁੱਕੀਆਂ ਹੀ ਸਨ ਕਿ ਭਰਜਾਈ ਉਸੇ ਵੇਲੇ ਫਿਰ ਆ ਧਮਕੀ ਤੇ ਇਕ ਪਰਾਉਂਠਾ ਹੋਰ ਥਾਲੀ ਵਿਚ ਰੱਖ ਗਈ। ਕਹਾਣੀਕਾਰ ਸੇਵੀਆਂ ਮੁੜ ਥਾਲੀ ਦੇ ਹਵਾਲੇ ਕਰ ਕੇ ਹੱਥ-ਪੈਰ ਛੱਡ ਬੈਠਾ। ਅੰਤ ਅੱਧ-ਪਚੱਧਾ ਮੁਕਾ ਕੇ ਉਸ ਦਾ ਉਸ ਕਾਲ-ਰੂਪੀ ਥਾਲੀ ਤੋਂ ਛੁਟਕਾਰਾ ਹੋ ਗਿਆ।
ਹੁਣ ਕਹਾਣੀਕਾਰ ਵਿਹੜੇ ਵਿਚ ਵਿਛੇ ਹੋਏ ਬਿਸਤਰੇ ਉੱਤੇ ਜਾ ਡਿੱਗਿਆ। ਉਸ ਦਾ ਪੇਟ ਪਾਟਣ ਵਾਲਾ ਹੋ ਗਿਆ ਸੀ। ਅਫ਼ਾਰਾ ਵਧਦਾ ਜਾ ਰਿਹਾ ਸੀ ਤੇ ਉੱਪਰੋਂ ਸਖ਼ਤ ਵੱਟ ਨਾਲ ਉਸ ਦੀ ਜਾਨ ਨੂੰ ਬਣ ਗਈ। ਅੱਧਾ-ਪੌਣਾ ਘੰਟਾ ਮੱਛੀ ਵਾਂਗ ਤੜਫਦਿਆਂ ਬੀਤ ਗਿਆ ਤੇ ਫਿਰ ਉਹ ਉੱਠ ਕੇ ਬੈਠ ਗਿਆ। ਉਸ ਨੇ ਸੋਚਿਆ ਕਿ ਕੋਈ ਮੁੰਡਾ-ਕੁੜੀ ਜਾਗਦਾ ਹੋਵੇ, ਤਾਂ ਉਸ ਤੋਂ ਥੋੜ੍ਹੀ ਜਿਹੀ ਜਵੈਣ ਮੰਗ ਕੇ ਖਾਵੇ। ਇੰਨੇ ਨੂੰ ਭਰਜਾਈ ਕੰਢਿਆਂ ਤੀਕ ਭਰਿਆ ਦੁੱਧ ਦਾ ਛੰਨਾ ਲੈ ਕੇ ਆ ਗਈ। ਕਹਾਣੀਕਾਰ ਨੂੰ ਇੰਝ ਪ੍ਰਤੀਤ ਹੋਇਆ ਕਿ ਉਸ ਦੀ ਮੌਤ ਵਿਚ ਜਿਹੜੀ ਥੋੜ੍ਹੀ-ਬਹੁਤੀ ਕਸਰ ਰਹਿੰਦੀ ਹੈ, ਉਹ ਪੂਰੀ ਕਰਨ ਲਈ ਆਈ ਹੈ। ਉਸ ਨੇ ਬਥੇਰਾ ਇਨਕਾਰ ਕੀਤਾ, ਪਰ ਵਿਅਰਥ। ਆਖ਼ਰ ਉਸ ਨੇ ਛੰਨਾ ਫੜ ਕੇ ਮੰਜੇ ਦੀ ਪੈਂਦ ਉੱਤੇ ਟਿਕਾਉਂਦਿਆਂ ਕਿਹਾ ਕਿ ਉਸ ਨੂੰ ਠੰਢਾ ਪੀਣ ਦੀ ਆਦਤ ਹੈ।
ਪਰ ਭਰਜਾਈ ਗੜਵੀ ਲਿਆ ਕੇ ਦੁੱਧ ਨੂੰ ਫੈਂਟ-ਫੈਂਟ ਕੇ ਠੰਢਾ ਕਰਨ ਲੱਗ ਪਈ। ਹੁਣ ਛੰਨਾ ਫਿਰ ਕਹਾਣੀਕਾਰ ਦੇ ਹੱਥ ਵਿਚ ਸੀ। ਇਕ-ਦੋ ਘੁੱਟ ਪੀਤੇ, ਪਰ ਛੰਨਾ ਕਿੱਥੇ ਮੁੱਕੇ! ਉਸ ਨੇ ਕਿਹਾ ਕਿ ਉਹ ਜ਼ਰਾ ਠਹਿਰ ਕੇ ਪੀਏਗਾ। ਇਹ ਕਹਿ ਕੇ ਉਸ ਨੇ ਛੰਨੇ ਨੂੰ ਮੰਜੇ ਦੀ ਨੀਂਹ ’ਤੇ ਰੱਖ ਦਿੱਤਾ, ਜੋ ਇੰਨੀ ਚੌੜੀ ਨਹੀਂ ਸੀ ਕਿ ਛੰਨੇ ਦਾ ਭਾਰ ਸੰਭਾਲ ਸਕਦੀ। ਛੰਨਾ ਥੱਲੇ ਡਿੱਗ ਪਿਆ ਅਤੇ ਦੁੱਧ ਡੁੱਲ੍ਹ ਗਿਆ। ਜਦੋਂ ਭੂਆ ਨੂੰ ਪਤਾ ਲੱਗਾ, ਤਾਂ ਉਸ ਨੇ ਨੂੰਹ ਨੂੰ ਹੋਰ ਦੁੱਧ ਲਿਆਉਣ ਲਈ ਕਿਹਾ। ਜਦੋਂ ਨੂੰਹ ਨੇ ਦੱਸਿਆ ਕਿ ਦੁੱਧ ਨੂੰ ਜਾਗ ਲੱਗ ਚੁੱਕਾ ਹੈ, ਤਾਂ ਭੂਆ ਗੁੱਸੇ ਵਿਚ ਆ ਗਈ ਤੇ ਕਹਿਣ ਲੱਗੀ ਕਿ ਸਾਰੇ ਦੁੱਧ ਨੂੰ ਕਾਹਨੂੰ ਜਾਗ ਫੂਕਣੀ ਸੀ; ਮੁੰਡਾ ਵਿਚਾਰਾ ਹੁਣ ਸਵੇਰ ਦਾ ਭੁੱਖਣ-ਭਾਣਾ ਰਹੇਗਾ। ਇਹ ਕਹਿੰਦਿਆਂ ਉਸ ਨੇ ਕਹਾਣੀਕਾਰ ਦੇ ਰੋਕਦਿਆਂ-ਰੋਕਦਿਆਂ ਵੀ ਨੂੰਹ ਨੂੰ ਰਾਮੇ ਕਿਆਂ ਦੇ ਘਰੋਂ ਦੁੱਧ ਲੈਣ ਲਈ ਭੇਜ ਦਿੱਤਾ।
ਨੂੰਹ ਦੇ ਜਾਣ ਮਗਰੋਂ ਭੂਆ ਨੇ ਕਹਾਣੀਕਾਰ ਨੂੰ ਦੱਸਣਾ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਉਸ ਦੇ ਘਰ ਮੰਨਤਾਂ ਮੰਨ-ਮੰਨ ਕੇ ਉਸ ਦਾ ਜਨਮ ਹੋਇਆ ਸੀ। ਇੰਨੇ ਨੂੰ ਨੂੰਹ ਨੇ ਆ ਕੇ ਭੂਆ ਨੂੰ ਦੱਸਿਆ ਕਿ ਰਾਮੇ ਕਿਆਂ ਦੀ ਕੱਟੀ ਅੱਜ ਸਾਰਾ ਦੁੱਧ ਚੁੰਘ ਗਈ ਹੈ। ਇਹ ਸੁਣਦਿਆਂ ਸਾਰ ਭੂਆ ਇਕ ਦਮ ਗੁੱਸੇ ਨਾਲ ਭੜਕ ਉੱਠੀ ਤੇ ਬੋਲ-ਕੁਬੋਲ ਬੋਲਣ ਲੱਗੀ। ਫਿਰ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਕਹਾਣੀਕਾਰ ਦੀ ਪਿੱਠ ਉੱਤੇ ਹੱਥ ਫੇਰਦੀ ਹੋਈ ਕਹਿ ਰਹੀ ਸੀ, “ਤੇ ਕਾਕਾ, ਭੁੱਖਾ ਈ ਸਵੇਂਗਾ ਹੁਣ? ਹਾਏ ਮਾਂ ਸਦਕੇ!” ਪਰ ਕਹਾਣੀਕਾਰ ਭੁੰਜੇ ਡੁੱਲ੍ਹੇ ਹੋਏ ਦੁੱਧ ਨੂੰ ਦੇਖ ਕੇ ਦਿਲ ਵਿਚ ਕਹਿ ਰਿਹਾ ਸੀ, “ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਈਂ ਛੁੱਟੀ।”

Exam Tips:

a) ਸਾਰ ਵਿਚ ਘਟਨਾਵਾਂ ਕ੍ਰਮ ਅਨੁਸਾਰ ਲਿਖੋ: ਪਿੰਡ ਪਹੁੰਚਣਾ, ਮੋਹ, ਜ਼ਬਰਦਸਤੀ ਖੁਆਉਣਾ, ਦੁੱਧ ਡੁੱਲ੍ਹਣਾ, ਕਹਾਵਤ।
b) ਸਾਰ ਆਪਣੇ ਸ਼ਬਦਾਂ ਵਿਚ ਸੰਖੇਪ ਕਰ ਕੇ ਲਿਖਣ ਦਾ ਅਭਿਆਸ ਕਰੋ। ਪਾਠ ਵਿਚਲੇ ਵੇਰਵੇ (ਜੰਝ ਦੇ ਦਿਨ, ਪਿੰਡ ਦੀ ਦੂਰੀ) ਪਾਠ-ਪੁਸਤਕ ਅਨੁਸਾਰ ਹੀ ਲਿਖੋ।

 

ਪੈਰੇ ਸੰਬੰਧੀ ਬਹੁ-ਵਿਕਲਪੀ ਪ੍ਰਸ਼ਨ

Question 1: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ?
(ੳ) ਗੱਗੂ
(ਅ) ਭੂਆ
(ੲ) ਪੇਮੀ ਦੇ ਨਿਆਣੇ
(ਸ) ਹਰਿਆਵਲ ਦੇ ਬੀਜ

Answer:

(ਅ) ਭੂਆ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 2: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸ ਦਾ ਲੇਖਕ ਕੌਣ ਹੈ?
(ੳ) ਦਰਸ਼ਨ ਸਿੰਘ ਆਸ਼ਟ
(ਅ) ਨਾਨਕ ਸਿੰਘ
(ੲ) ਗੁਲਜ਼ਾਰ ਸਿੰਘ ਸੰਧੂ
(ਸ) ਗੋਪਾਲ ਸਿੰਘ

Answer:

(ਅ) ਨਾਨਕ ਸਿੰਘ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 3: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਲੇਖਕ ਕਿਹੜੀ ਚੀਜ਼ ਨਾ ਖਾਣ ਦੀ ਗੱਲ ਕਰ ਰਿਹਾ ਹੈ?
(ੳ) ਸੇਵੀਆਂ
(ਅ) ਚੌਲ
(ੲ) ਪਰੌਠੇ
(ਸ) ਸ਼ੱਕਰ-ਘਿਓ

Answer:

(ੳ) ਸੇਵੀਆਂ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 4: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਭੂਆ ਅਨੁਸਾਰ ਸੇਵੀਆਂ ਕਿਸ ਲਈ ਖਾਧੀਆਂ ਜਾਂਦੀਆਂ ਹਨ?
(ੳ) ਢਿੱਡ ਭਰਨ ਲਈ
(ਅ) ਮੂੰਹ ਮਿੱਠਾ ਕਰਨ ਲਈ
(ੲ) ਭੁੱਖ ਮਿਟਾਉਣ ਲਈ
(ਸ) ਭੁੱਖ ਵਧਾਉਣ ਲਈ

Answer:

(ਅ) ਮੂੰਹ ਮਿੱਠਾ ਕਰਨ ਲਈ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 5: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਭੂਆ ਕਿੱਥੋਂ ਦੇ ਜੀਵਨ ਨੂੰ ਚੰਗਾ ਕਹਿ ਰਹੀ ਸੀ?
(ੳ) ਪਿੰਡ ਦੇ
(ਅ) ਸ਼ਹਿਰਾਂ ਦੇ
(ੲ) ਸਰਾਵਾਂ ਦੇ
(ਸ) ਘਰਾਂ ਦੇ

Answer:

(ਅ) ਸ਼ਹਿਰਾਂ ਦੇ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 6: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਅਖਾਣ ਅਨੁਸਾਰ ਪਿੰਡਾਂ (ਬਾਹਰ) ਵਿਚ ਕੌਣ ਵਸਦਾ ਹੈ?
(ੳ) ਦੇਵਤੇ
(ਅ) ਰਾਕਸ਼
(ੲ) ਵਿਹਲੜ
(ਸ) ਪ੍ਰੇਤ

Answer:

(ਸ) ਪ੍ਰੇਤ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 7: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਪਿੰਡਾਂ ਵਿਚ ਖਾਣ ਲਈ ਕੀ ਮਿਲਦਾ ਹੈ?
(ੳ) ਡਬਲ ਰੋਟੀ
(ਅ) ਪੀਜ਼ੇ
(ੲ) ਸੈਂਡਵਿਚ
(ਸ) ਦਾਲ-ਸਾਗ

Answer:

(ਸ) ਦਾਲ-ਸਾਗ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 8: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਭੂਆ ਫੁੱਫੜ ਨਾਲ ਕਿਹੜੀ ਗੁਰੂ ਦੀ ਨਗਰੀ ਗਈ ਸੀ?
(ੳ) ਅੰਮ੍ਰਿਤਸਰ
(ਅ) ਕਰਤਾਰਪੁਰ
(ੲ) ਖਡੂਰ ਸਾਹਿਬ
(ਸ) ਗੋਇੰਦਵਾਲ ਸਾਹਿਬ

Answer:

(ੳ) ਅੰਮ੍ਰਿਤਸਰ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 9: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਭੂਆ ਦੇ ਪੁੱਤਰ ਦਾ ਨਾਂ ਕੀ ਸੀ?

Answer:

ਸ਼ੰਕਰ।

Exam Tips:

a) ਪਾਠ-ਪੁਸਤਕ ਅਨੁਸਾਰ ਭੂਆ ਆਪਣੇ ਆਪ ਨੂੰ ‘ਸ਼ੰਕਰ ਦੀ ਮਾਂ’ ਕਹਿੰਦੀ ਹੈ।
b) ਪੈਰੇ ਵਿਚੋਂ ਨਾਂ ਲੱਭ ਕੇ ਸ਼ੁੱਧ ਸ਼ਬਦ-ਜੋੜਾਂ ਨਾਲ ਲਿਖੋ।

 

Question 10: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਭੂਆ ਜਿਠਾਣੀ ਦੇ ਫੁੱਲ ਲੈ ਕੇ ਕਿੱਥੇ ਗਈ ਸੀ?

Answer:

ਗੰਗਾ (ਹਰਦੁਆਰ)।

Exam Tips:

a) ਪੈਰੇ ਵਿਚ ‘ਗੰਗਾ ਜੀ’ ਦਾ ਜ਼ਿਕਰ ਹੈ; ਉੱਤਰ ਵਿਚ ਬਰੈਕਟ ਵਾਲਾ ਸਥਾਨ ਵੀ ਲਿਖ ਸਕਦੇ ਹੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 11: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਭੂਆ ਦਾ ਦਿਲ ਕੀ ਕਰਨ ਨੂੰ ਕਰਦਾ ਸੀ?
(ੳ) ਜਮਨਾ-ਇਸ਼ਨਾਨ
(ਅ) ਗੰਗਾ-ਇਸ਼ਨਾਨ
(ੲ) ਬ੍ਰਹਮ-ਇਸ਼ਨਾਨ
(ਸ) ਸੰਗਮ-ਇਸ਼ਨਾਨ

Answer:

(ਅ) ਗੰਗਾ-ਇਸ਼ਨਾਨ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 12: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਸੇਵੀਆਂ
(ਅ) ਇਸ਼ਨਾਨ
(ੲ) ਸਬੱਬ
(ਸ) ਅੰਬਰਸਰ / ਗੰਗਾ / ਸ਼ੰਕਰ

Answer:

(ਸ) ਅੰਬਰਸਰ / ਗੰਗਾ / ਸ਼ੰਕਰ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 13: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਉਪਰੋਕਤ ਪੈਰੇ ਵਿਚੋਂ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ?
(ੳ) ਗੰਗਾ
(ਅ) ਇਸ਼ਨਾਨ
(ੲ) ਰੋਜ਼-ਰੋਜ਼
(ਸ) ਸੇਵੀਆਂ / ਦਾਲ-ਸਾਗ

Answer:

(ਸ) ਸੇਵੀਆਂ / ਦਾਲ-ਸਾਗ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 14: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਗੰਗਾ
(ਅ) ਅੰਬਰਸਰ
(ੲ) ਇਸ਼ਨਾਨ
(ਸ) ਇਹ / ਮੈਂ / ਉਹ / ਕੀ / ਕਿਸੇ / ਅਸੀਂ / ਮੇਰੀ / ਮੈਨੂੰ / ਤੂੰ

Answer:

(ਸ) ਇਹ / ਮੈਂ / ਉਹ / ਕੀ / ਕਿਸੇ / ਅਸੀਂ / ਮੇਰੀ / ਮੈਨੂੰ / ਤੂੰ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 15: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ‘ਜਿਠਾਣੀ’ ਸ਼ਬਦ ਦਾ ਪੁਲਿੰਗ ਕਿਹੜਾ ਹੈ?
(ੳ) ਜੂਠ
(ਅ) ਜੇਠ
(ੲ) ਜੇਠਾ
(ਸ) ਜਿੱਠਾ

Answer:

(ਅ) ਜੇਠ।

Exam Tips:

a) ਪਹਿਲਾਂ ਪਾਠ-ਪੁਸਤਕ ਦਾ ਸੰਬੰਧਿਤ ਪੈਰਾ ਧਿਆਨ ਨਾਲ ਪੜ੍ਹੋ, ਫਿਰ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 16: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਉਪਰੋਕਤ ਪੈਰੇ ਵਿਚੋਂ ਦੋ ਉੱਤਮ ਪੁਰਖ ਅਤੇ ਦੋ ਅਨਯ ਪੁਰਖ ਪੜਨਾਂਵ ਚੁਣੋ।

Answer:

ਉੱਤਮ ਪੁਰਖ ਪੜਨਾਂਵ – ਮੈਂ, ਅਸੀਂ।
ਅਨਯ ਪੁਰਖ ਪੜਨਾਂਵ – ਇਹ, ਉਹ।

Exam Tips:

a) ਉੱਤਮ ਪੁਰਖ ਵਿਚ ਬੋਲਣ ਵਾਲੇ ਦੀ ਥਾਂ ਵਰਤੇ ਪੜਨਾਂਵ (ਮੈਂ, ਅਸੀਂ) ਆਉਂਦੇ ਹਨ।
b) ਅਨਯ ਪੁਰਖ ਵਿਚ ਉਹ ਪੜਨਾਂਵ ਆਉਂਦੇ ਹਨ, ਜਿਨ੍ਹਾਂ ਬਾਰੇ ਗੱਲ ਕੀਤੀ ਜਾਵੇ।

 

Question 17: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ‘ਮਹਾਰਾਜ’, ‘ਪ੍ਰੇਤ’, ‘ਇਸ਼ਨਾਨ’ ਸ਼ਬਦ ਪੁਲਿੰਗ ਹਨ ਜਾਂ ਇਸਤਰੀ ਲਿੰਗ?

Answer:

ਇਹ ਤਿੰਨੇ ਸ਼ਬਦ ਪੁਲਿੰਗ ਹਨ।

Exam Tips:

a) ਲਿੰਗ ਪਛਾਣਨ ਲਈ ਸ਼ਬਦ ਦੀ ਕਿਰਿਆ ਜਾਂ ਵਿਸ਼ੇਸ਼ਣ ਨਾਲ ਵਾਕ ਬਣਾ ਕੇ ਦੇਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 18: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ‘ਪ੍ਰੇਤ’ ਦਾ ਇਸਤਰੀ ਲਿੰਗ ਕੀ ਹੋਵੇਗਾ?

Answer:

ਭੂਤਨੀ (ਪਾਠ-ਪੁਸਤਕ ਅਨੁਸਾਰ)।

Exam Tips:

a) ਇਸਤਰੀ ਲਿੰਗ ਵਾਲਾ ਰੂਪ ਪਾਠ-ਪੁਸਤਕ ਅਨੁਸਾਰ ਹੀ ਲਿਖੋ।
b) ਸ਼ਬਦ ਦੇ ਅੰਤ ਵਿਚ ‘ਨੀ’ ਲੱਗਣ ਨਾਲ ਬਣਦੇ ਇਸਤਰੀ ਲਿੰਗ ਦੇ ਹੋਰ ਰੂਪ ਵੀ ਸੋਚੋ।

 

Question 19: ਪਾਠ-ਪੁਸਤਕ ਵਿਚ “‘ਤੇ ਭੂਆ ਜੀ! ਇਹ ਏਨੀਆਂ ਸੇਵੀਆਂ ਕੌਣ ਖਾਵੇਗਾ?…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ: ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸ਼ਰਾਮ ਚਿੰਨ੍ਹ ਲਿਖੋ: (ੳ) ਡੰਡੀ (ਅ) ਕਾਮਾ (ੲ) ਜੋੜਨੀ (ਸ) ਦੋਹਰੇ ਪੁੱਠੇ ਕਾਮੇ (ਹ) ਵਿਸਮਿਕ ਚਿੰਨ੍ਹ (ਕ) ਪ੍ਰਸ਼ਨ-ਚਿੰਨ੍ਹ (ਖ) ਛੁੱਟ-ਮਰੋੜੀ

Answer:

(ੳ) ਡੰਡੀ ( । )
(ਅ) ਕਾਮਾ ( , )
(ੲ) ਜੋੜਨੀ ( - )
(ਸ) ਦੋਹਰੇ ਪੁੱਠੇ ਕਾਮੇ ( “ ” )
(ਹ) ਵਿਸਮਿਕ ਚਿੰਨ੍ਹ ( ! )
(ਕ) ਪ੍ਰਸ਼ਨ-ਚਿੰਨ੍ਹ ( ? )
(ਖ) ਛੁੱਟ-ਮਰੋੜੀ ( ‘ )

Exam Tips:

a) ਹਰ ਚਿੰਨ੍ਹ ਦਾ ਨਾਂ ਅਤੇ ਉਸ ਦਾ ਚਿੰਨ੍ਹ ਦੋਵੇਂ ਲਿਖੋ।
b) ਪੈਰੇ ਵਿਚੋਂ ਇਨ੍ਹਾਂ ਚਿੰਨ੍ਹਾਂ ਵਾਲੇ ਵਾਕ ਲੱਭ ਕੇ ਪਛਾਣਨ ਦਾ ਅਭਿਆਸ ਕਰੋ।

 

Step-by-Step Textbook Answers: Class 8 Punjabi Punjabi Medium Chapter 24 ਭੂਆ

Official Punjab Board Solutions for Punjabi Medium Chapter 24 ਭੂਆ

Review comprehensive exercise answers for Class 8 Punjabi Punjabi Medium Chapter 24 ਭੂਆ. Fully updated to match current Punjab Board syllabus guidelines, these textbook solutions help students verify their work and maintain accurate study notes.

Step-by-Step Explanations for Punjabi Medium Chapter 24 ਭੂਆ

Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.

Next Steps in Your Punjabi Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Punjabi.

FAQs

Where can I find the latest PSEB 8th Class Punjabi Solutions Chapter 24 ਭੂਆ for the 2026-27 session?

The complete and updated PSEB 8th Class Punjabi Solutions Chapter 24 ਭੂਆ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 24 ਭੂਆ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 24 ਭੂਆ will help students to get full marks in the theory paper.

Do you offer PSEB 8th Class Punjabi Solutions Chapter 24 ਭੂਆ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 24 ਭੂਆ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 24 ਭੂਆ in printable PDF format for offline study on any device.