Solutions for Class 8 Punjabi: Punjabi Medium Chapter 19 ਗੀਤ
Review structured textbook solutions for Class 8 Punjabi Punjabi Medium Chapter 19 ਗੀਤ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 8 Punjabi Solutions: Punjabi Medium Chapter 19 ਗੀਤ
Access the complete solution PDF for Class 8 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਪਾਠ-ਪੁਸਤਕ ਵਿਚਲੀ ਕਵਿਤਾ ‘ਗੀਤ’ ਦੀਆਂ “ਪੰਛੀ ਝੁਰਮੁਟ ਪਾ ਕੇ ਆਵਣ…” ਤੋਂ ਸ਼ੁਰੂ ਹੋਣ ਵਾਲੀਆਂ ਕਾਵਿ-ਸਤਰਾਂ ਦੇ ਭਾਵ ਸਪਸ਼ਟ ਕਰੋ।
Answer:
ਜਦੋਂ ਪੰਛੀ ਝੁਰਮੁਟ ਪਾ ਕੇ ਰੁੱਖਾਂ ਉੱਤੇ ਬਹਿ ਕੇ ਚਹਿਕਦੇ ਹਨ, ਤਾਂ ਰੁੱਖ ਉਨ੍ਹਾਂ ਨੂੰ ਖ਼ੁਸ਼ ਹੋ ਕੇ ਖਾਣ ਲਈ ਮੇਵੇ (ਫਲ) ਦਿੰਦੇ ਹਨ ਅਤੇ ਇਸ ਲਈ ਕੋਈ ਅਹਿਸਾਨ ਨਹੀਂ ਜਤਾਉਂਦੇ। ਉਹ ਬਿਨਾਂ ਬੋਲਿਆਂ ਹੀ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ।
Exam Tips:
a) ਭਾਵ ਆਪਣੇ ਸ਼ਬਦਾਂ ਵਿਚ ਲਿਖੋ, ਸਤਰਾਂ ਨਾ ਦੁਹਰਾਓ।
b) ਰੁੱਖਾਂ ਦੇ ਨਿਰਸੁਆਰਥ ਦੇਣ (ਬਿਨਾਂ ਅਹਿਸਾਨ ਜਤਾਏ) ਵਾਲੇ ਗੁਣ ਉੱਤੇ ਜ਼ੋਰ ਦਿਓ।
Question 2: ਪਾਠ-ਪੁਸਤਕ ਵਿਚਲੀ ਕਵਿਤਾ ‘ਗੀਤ’ ਦੀਆਂ “ਇਹਨਾਂ ਦੇ ਗਲ ਘੱਤ ਕੇ ਬਾਂਹਾਂ…” ਤੋਂ ਸ਼ੁਰੂ ਹੋਣ ਵਾਲੀਆਂ ਕਾਵਿ-ਸਤਰਾਂ ਦੇ ਭਾਵ ਸਪਸ਼ਟ ਕਰੋ।
Answer:
ਵੇਲਾਂ ਰੁੱਖਾਂ ਦੇ ਗਲ਼ ਬਾਂਹਾਂ ਪਾ ਕੇ ਉਨ੍ਹਾਂ ਦੇ ਉੱਪਰ ਚੜ੍ਹਦੀਆਂ ਜਾਂਦੀਆਂ ਹਨ। ਜਦੋਂ ਉਹ ਫੁੱਲਾਂ ਨਾਲ ਭਰ ਜਾਂਦੀਆਂ ਹਨ, ਤਾਂ ਰੁੱਖ ਉਨ੍ਹਾਂ ਦਾ ਆਨੰਦ ਮਾਣਦੇ ਹਨ। ਉਹ ਇਸ ਆਨੰਦ ਨੂੰ ਪ੍ਰਗਟ ਕਰਨ ਲਈ ਬੋਲ ਨਹੀਂ ਸਕਦੇ, ਪਰ ਮਹਿਸੂਸ ਸਭ ਕੁੱਝ ਕਰਦੇ ਹਨ।
Exam Tips:
a) ਵੇਲਾਂ ਅਤੇ ਰੁੱਖਾਂ ਦੇ ਪਿਆਰ ਭਰੇ ਸੰਬੰਧ ਨੂੰ ਸਪਸ਼ਟ ਕਰੋ।
b) ਅੰਤ ਵਿਚ “ਰੁੱਖ ਬੋਲ ਨਹੀਂ ਸਕਦੇ ਪਰ ਮਹਿਸੂਸ ਕਰਦੇ ਹਨ” ਵਾਲਾ ਭਾਵ ਜ਼ਰੂਰ ਲਿਖੋ।
ਕੁੱਝ ਹੋਰ ਪ੍ਰਸ਼ਨ
Question 1: ਵਾਕਾਂ ਵਿਚ ਵਰਤੋ :
ਦੁੱਖ, ਮੁਹਤਾਜੀ, ਝੁਰਮੁਟ, ਮੇਵੇ, ਭਲੀ-ਭਾਂਤ।
Answer:
1. ਦੁੱਖ (ਤਕਲੀਫ਼) – ਗ਼ਰੀਬਾਂ ਨੂੰ ਦੁੱਖ ਨਾ ਦਿਓ।
2. ਮੁਹਤਾਜੀ (ਅਧੀਨਗੀ) – ਪੰਜਾਬੀ ਲੋਕ ਮੁਹਤਾਜੀ ਦਾ ਜੀਵਨ ਪਸੰਦ ਨਹੀਂ ਕਰਦੇ।
3. ਝੁਰਮੁਟ (ਪੰਛੀਆਂ ਦਾ ਇਕੱਠ) – ਵਿਹੜੇ ਵਿਚ ਚਿੜੀਆਂ ਦਾ ਝੁਰਮੁਟ ਦਾਣੇ ਚੁਗ ਰਿਹਾ ਹੈ।
4. ਮੇਵੇ (ਸੁੱਕੇ ਫਲ) – ਛੁਹਾਰਾ ਇਕ ਸੁੱਕਾ ਮੇਵਾ ਹੈ।
5. ਭਲੀ-ਭਾਂਤ (ਚੰਗੀ ਤਰ੍ਹਾਂ) – ਮੈਂ ਆਪਣਾ ਪਾਠ ਭਲੀ-ਭਾਂਤ ਯਾਦ ਕਰ ਲਿਆ ਹੈ।
Exam Tips:
a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
Question 2: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਸਭ – सभी – All
ਬੰਦਾ – ………….. – …………..
ਰੱਬ – ………….. – …………..
ਪੰਛੀ – ………….. – …………..
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
ਸਭ – सभी – All
ਬੰਦਾ – मनुष्य – Man
ਰੱਬ – ईश्वर – God
ਪੰਛੀ – पक्षी – Bird
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।
Question 3: ਰੁੱਖਾਂ ਸੰਬੰਧੀ ਕੁੱਝ ਹੋਰ ਕਵਿਤਾਵਾਂ ਇਕੱਤਰ ਕਰ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ।
Answer:
ਨੋਟ : ਇਸ ਸੰਬੰਧੀ ਵਿਦਿਆਰਥੀ ਭਾਈ ਵੀਰ ਸਿੰਘ ਦੀ ਕਵਿਤਾ ‘ਕਿੱਕਰ’ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਰੁੱਖ’ ਇਕੱਤਰ ਕਰ ਸਕਦੇ ਹਨ।
Exam Tips:
a) ਕਵਿਤਾ ਦੇ ਨਾਲ ਕਵੀ ਦਾ ਨਾਂ ਵੀ ਜ਼ਰੂਰ ਲਿਖੋ।
b) ਇਹ ਕਿਰਿਆ ਆਧਾਰਿਤ ਪ੍ਰਸ਼ਨ ਹੈ; ਆਪ ਕਵਿਤਾਵਾਂ ਇਕੱਤਰ ਕਰ ਕੇ ਅਧਿਆਪਕ ਨੂੰ ਦਿਖਾਓ।
ਕਾਵਿ-ਟੋਟਿਆਂ ਸੰਬੰਧੀ ਪ੍ਰਸ਼ਨ
Question 1: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਸਾਡਾ ਸਭ ਦੁਖ ਜਾਣਦੇ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਰੁੱਖ ਕੀ ਜਾਣਦੇ ਹਨ?
(iii) ਰੁੱਖ ਕੀ ਨਹੀਂ ਕਰ ਸਕਦੇ?
(iv) ਰੁੱਖ ਭਲੀ-ਭਾਂਤ ਕੀ ਪਹਿਚਾਣਦੇ ਹਨ?
Answer:
(i) ਰੁੱਖ ਭਾਵੇਂ ਬੋਲ ਨਹੀਂ ਸਕਦੇ, ਪਰ ਉਹ ਸਾਡਾ ਸਾਰਾ ਦੁੱਖ ਸਮਝਦੇ ਹਨ ਅਤੇ ਸਾਡੀ ਹਰ ਸਮੱਸਿਆ ਨੂੰ ਪਛਾਣਦੇ ਹਨ।
(ii) ਸਾਡਾ ਸਾਰਾ ਦੁੱਖ।
(iii) ਬੋਲ ਨਹੀਂ ਸਕਦੇ।
(iv) ਸਾਡੀਆਂ ਰੁਚੀਆਂ ਤੇ ਆਦਤਾਂ।
Exam Tips:
a) ਛੋਟੇ ਪ੍ਰਸ਼ਨਾਂ ਦੇ ਉੱਤਰ ਕਾਵਿ-ਟੋਟੇ ਦੇ ਆਧਾਰ ’ਤੇ ਸੰਖੇਪ ਵਿਚ ਦਿਓ।
b) ਕਵਿਤਾ ਦਾ ਕੇਂਦਰੀ ਭਾਵ – ਰੁੱਖ ਬੋਲਦੇ ਨਹੀਂ ਪਰ ਸਭ ਸਮਝਦੇ ਹਨ – ਯਾਦ ਰੱਖੋ।
Question 2: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਇਹਨਾਂ ਦੇ ਗਲ ਘੱਤ ਕੇ ਬਾਂਹਾਂ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਕੌਣ ਰੁੱਖਾਂ ਦੇ ਗਲ ਬਾਂਹਾਂ ਪਾ ਕੇ ਉੱਪਰ ਚੜ੍ਹਦਾ ਹੈ?
(iii) ਰੁੱਖ ਕਿਸ ਚੀਜ਼ ਨੂੰ ਮਾਣਦੇ ਹਨ?
(iv) ਵੇਲਾਂ ਕਾਹਦੇ ਨਾਲ ਭਰਦੀਆਂ ਹਨ?
Answer:
(i) ਵੇਲਾਂ ਰੁੱਖਾਂ ਦੇ ਗਲ਼ ਬਾਂਹਾਂ ਪਾ ਕੇ ਉਨ੍ਹਾਂ ਉੱਪਰ ਚੜ੍ਹਦੀਆਂ ਜਾਂਦੀਆਂ ਹਨ। ਜਦੋਂ ਉਹ ਫੁੱਲਾਂ ਨਾਲ ਭਰ ਜਾਂਦੀਆਂ ਹਨ, ਤਾਂ ਰੁੱਖ ਉਨ੍ਹਾਂ ਦਾ ਰਸ ਮਾਣਦੇ ਹਨ, ਪਰ ਬੋਲ ਕੇ ਆਪਣੀ ਖ਼ੁਸ਼ੀ ਪ੍ਰਗਟ ਨਹੀਂ ਕਰ ਸਕਦੇ।
(ii) ਵੇਲਾਂ।
(iii) ਫੁੱਲਾਂ ਨਾਲ ਭਰੀਆਂ ਵੇਲਾਂ ਨੂੰ (ਫੁੱਲਾਂ ਦੇ ਰੰਗਾਂ ਤੇ ਸੁਗੰਧਾਂ ਨੂੰ)।
(iv) ਫੁੱਲਾਂ ਨਾਲ।
Exam Tips:
a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਾਵਿ-ਸਤਰਾਂ ਨਾ ਦੁਹਰਾਓ।
b) “ਵੇਲਾਂ” ਨੂੰ ਬਾਂਹਾਂ ਪਾਉਣ ਵਾਲੀਆਂ ਦੱਸਣਾ ਮਨੁੱਖੀ ਗੁਣ ਆਰੋਪਣ ਹੈ – ਇਹ ਸਮਝ ਲਓ।
Question 3: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਬੰਦਾ ਛਾਵੇਂ ਬੈਠਣ ਆਵੇ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਬੰਦਾ ਕਿਨ੍ਹਾਂ ਦੀ ਛਾਵੇਂ ਬੈਠਦਾ ਹੈ?
(iii) ਬੰਦਾ ਕੀ ਕਰਦਾ ਹੈ?
(iv) ਰੁੱਖ ਕੀ ਕਰਦੇ ਹਨ?
Answer:
(i) ਬੰਦਾ ਗਰਮੀ ਤੇ ਧੁੱਪ ਤੋਂ ਬਚਣ ਲਈ ਰੁੱਖਾਂ ਦੀ ਛਾਵੇਂ ਬੈਠਣ ਆਉਂਦਾ ਹੈ, ਪਰ ਨਾਲ ਹੀ ਇਨ੍ਹਾਂ ਨੂੰ ਛਾਂਗਦਾ ਵੀ ਜਾਂਦਾ ਹੈ। ਰੁੱਖ ਬੇਸ਼ੱਕ ਉਸ ਦੀ ਅਕ੍ਰਿਤਘਣਤਾ ਦੇ ਖ਼ਿਲਾਫ਼ ਬੋਲਦੇ ਜਾਂ ਕੂਕਦੇ ਨਹੀਂ, ਪਰ ਉਹ ਸਭ ਕੁੱਝ ਜਾਣਦੇ ਹੁੰਦੇ ਹਨ।
(ii) ਰੁੱਖਾਂ ਦੀ।
(iii) ਬੰਦਾ ਗਰਮੀ ਤੋਂ ਬਚਣ ਲਈ ਰੁੱਖਾਂ ਦੀ ਛਾਂ ਹੇਠਾਂ ਆਉਂਦਾ ਹੈ, ਪਰੰਤੂ ਫਿਰ ਆਪਣੇ ਜੀਵਨ ਵਿਚ ਉਨ੍ਹਾਂ ਦੇ ਮਹੱਤਵ ਨੂੰ ਭੁੱਲ ਕੇ ਉਨ੍ਹਾਂ ਨੂੰ ਹੀ ਛਾਂਗਣ ਤੇ ਵੱਢਣ ਲੱਗ ਪੈਂਦਾ ਹੈ।
(iv) ਰੁੱਖ ਬੰਦੇ ਦੇ ਅਕ੍ਰਿਤਘਣਤਾ ਭਰੇ ਵਿਹਾਰ ਵਿਰੁੱਧ ਬੋਲਦੇ ਜਾਂ ਕੂਕਦੇ ਨਹੀਂ, ਪਰੰਤੂ ਜਾਣਦੇ ਸਭ ਕੁੱਝ ਹਨ।
Exam Tips:
a) “ਅਕ੍ਰਿਤਘਣਤਾ” (ਕੀਤੇ ਹੋਏ ਭਲੇ ਨੂੰ ਭੁੱਲਣਾ) ਸ਼ਬਦ ਦਾ ਅਰਥ ਯਾਦ ਰੱਖੋ।
b) ਬੰਦੇ ਦੇ ਸੁਆਰਥ ਅਤੇ ਰੁੱਖਾਂ ਦੀ ਸਹਿਣਸ਼ੀਲਤਾ ਦਾ ਟਾਕਰਾ ਉੱਤਰ ਵਿਚ ਦਿਖਾਓ।
Question 4: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਇਨ੍ਹਾਂ ਧੁਰੋਂ ਗ਼ਰੀਬੀ ਪਾਈ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਰੁੱਖਾਂ ਨੇ ਧੁਰੋਂ ਕੀ ਪਾਇਆ ਹੈ?
(iii) ਰੱਬ ਦੇ ਫ਼ਕਰ ਕੀ ਕਰਦੇ ਹਨ?
(iv) ‘ਮੁਹਤਾਜੀ’ ਦਾ ਕੀ ਅਰਥ ਹੈ?
Answer:
(i) ਰੁੱਖਾਂ ਨੇ ਧੁਰੋਂ ਹੀ ਫ਼ਕੀਰਾਂ ਵਾਲਾ ਸਹਿਜ ਤੇ ਉਦਾਸੀ ਜੀਵਨ ਧਾਰਨ ਕੀਤਾ ਹੈ। ਉਹ ਕਿਸੇ ਦੇ ਗ਼ੁਲਾਮ ਨਹੀਂ ਬਣਦੇ, ਪਰ ਮੂੰਹੋਂ ਬੋਲ ਕੇ ਕੋਈ ਸ਼ਿਕਾਇਤ ਵੀ ਨਹੀਂ ਕਰਦੇ।
(ii) ਗ਼ਰੀਬੀ ਤੇ ਦਿਲਗੀਰੀ (ਉਦਾਸੀ)।
(iii) ਰੱਬ ਦੇ ਫ਼ਕਰ ਅਰਥਾਤ ਰੁੱਖ ਲਗਾਤਾਰ ਖੜ੍ਹੇ ਰਹਿੰਦੇ ਹਨ, ਪਰ ਕਿਸੇ ਦੀ ਅਧੀਨਗੀ ਕਬੂਲ ਨਹੀਂ ਕਰਦੇ।
(iv) ਅਧੀਨਗੀ, ਗ਼ੁਲਾਮੀ।
Exam Tips:
a) ਕਵੀ ਨੇ ਰੁੱਖਾਂ ਨੂੰ “ਰੱਬ ਦੇ ਫ਼ਕਰ” ਕਿਹਾ ਹੈ – ਇਹ ਤੁਲਨਾ ਸਪਸ਼ਟ ਕਰੋ।
b) ਸ਼ਬਦ-ਅਰਥ ਵਾਲੇ ਪ੍ਰਸ਼ਨ ਵਿਚ ਇਕ ਤੋਂ ਵੱਧ ਸਮਾਨਾਰਥਕ ਸ਼ਬਦ ਲਿਖੇ ਜਾ ਸਕਦੇ ਹਨ।
Question 5: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਬੰਦੇ ਹੀ ਹੋਣੀ ਨੂੰ ਜਾਣਨ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਰੁੱਖ ਬੰਦੇ ਬਾਰੇ ਕੀ ਕੁੱਝ ਜਾਣਦੇ ਹਨ?
(iii) ਬੰਦਾ ਕਿਸ ਨੂੰ ਭੁੱਲ ਜਾਂਦਾ ਹੈ?
(iv) ਕੌਣ ਬੋਲ ਨਹੀਂ ਸਕਦੇ?
Answer:
(i) ਬੰਦੇ ਨਾਲ ਅੱਗੋਂ ਕੀ ਵਾਪਰਨਾ ਹੈ ਅਤੇ ਉਸ ਨੇ ਕੀ ਕਰਨਾ ਹੈ, ਰੁੱਖ ਇਸ ਬਾਰੇ ਸਭ ਕੁੱਝ ਜਾਣਦੇ ਹਨ। ਬੇਸ਼ੱਕ ਬੰਦਾ ਇਨ੍ਹਾਂ ਦੀ ਹਸਤੀ ਨੂੰ ਭੁੱਲ ਜਾਂਦਾ ਹੈ, ਪਰ ਇਹ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
(ii) ਰੁੱਖ ਬੰਦੇ ਦੀ ਹੋਣੀ ਨੂੰ ਜਾਣਦੇ ਹਨ ਅਤੇ ਉਸ ਦੀ ਹਰ ਨਬਜ਼ ਨੂੰ ਪੂਰੀ ਤਰ੍ਹਾਂ ਪਛਾਣਦੇ ਹਨ।
(iii) ਬੰਦਾ ਆਪਣੀ ਜ਼ਿੰਦਗੀ ਵਿਚ ਰੁੱਖਾਂ ਦੇ ਮਹੱਤਵ ਨੂੰ ਭੁੱਲ ਜਾਂਦਾ ਹੈ।
(iv) ਰੁੱਖ।
Exam Tips:
a) “ਨਬਜ਼ ਪਛਾਣਨਾ” ਦਾ ਅਰਥ ਹੈ ਕਿਸੇ ਦੀ ਅਸਲ ਹਾਲਤ ਨੂੰ ਸਮਝਣਾ – ਇਹ ਯਾਦ ਰੱਖੋ।
b) ਛੋਟੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਜਾਂ ਇਕ ਵਾਕ ਵਿਚ ਦਿਓ।
Question 6: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਪੰਛੀ ਝੁਰਮੁਟ ਪਾ ਕੇ ਆਵਣ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਪੰਛੀ ਰੁੱਖਾਂ ਉੱਤੇ ਆ ਕੇ ਕੀ ਕਰਦੇ ਹਨ?
(iii) ਰੁੱਖ ਪੰਛੀਆਂ ਨੂੰ ਕੀ ਦਿੰਦੇ ਹਨ?
(iv) ਰੁੱਖ ਕੀ ਨਹੀਂ ਜਤਾਉਂਦੇ?
(v) ਕੌਣ ਬੋਲ ਨਹੀਂ ਸਕਦੇ?
Answer:
(i) ਜਦੋਂ ਪੰਛੀ ਝੁਰਮੁਟ ਪਾ ਕੇ ਰੁੱਖਾਂ ਉੱਤੇ ਬਹਿ ਕੇ ਚਹਿਕਦੇ ਹਨ, ਤਾਂ ਰੁੱਖ ਉਨ੍ਹਾਂ ਨੂੰ ਖ਼ੁਸ਼ ਹੋ ਕੇ ਖਾਣ ਲਈ ਮੇਵੇ ਦਿੰਦੇ ਹਨ ਅਤੇ ਇਸ ਲਈ ਕੋਈ ਅਹਿਸਾਨ ਨਹੀਂ ਜਤਾਉਂਦੇ। ਉਹ ਬਿਨਾਂ ਬੋਲਿਆਂ ਹੀ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ।
(ii) ਝੁਰਮੁਟ ਪਾ ਕੇ ਚਹਿਕਦੇ ਹਨ।
(iii) ਮੇਵੇ (ਮਿੱਠੇ ਫਲ)।
(iv) ਅਹਿਸਾਨ।
(v) ਰੁੱਖ।
Exam Tips:
a) ਕਵੀ ਦਾ ਸੰਦੇਸ਼ – ਰੁੱਖ ਬਿਨਾਂ ਅਹਿਸਾਨ ਜਤਾਏ ਦਿੰਦੇ ਹਨ – ਉੱਤਰ ਵਿਚ ਸ਼ਾਮਲ ਕਰੋ।
b) ਹਰ ਛੋਟੇ ਪ੍ਰਸ਼ਨ ਦਾ ਉੱਤਰ ਕਾਵਿ-ਟੋਟੇ ਵਿਚਲੇ ਸ਼ਬਦਾਂ ਦੇ ਆਧਾਰ ’ਤੇ ਦਿਓ।
Free study material for Punjabi
Punjab Board Solutions for Class 8 Punjabi Punjabi Medium Chapter 19 ਗੀਤ
Accessing Punjabi Medium Chapter 19 ਗੀਤ Solutions
Explore reliable textbook solutions for Punjabi Medium Chapter 19 ਗੀਤ tailored for Class 8 learners. Utilizing these complete exercise answers ensures your preparation aligns exactly with official Punjab Board standards for Punjabi.
Concept-Driven Answers for Class 8 Punjabi
Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.
Maximizing Study Efficiency
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 8 Punjabi.
FAQs
The complete and updated PSEB 8th Class Punjabi Solutions Chapter 19 ਗੀਤ is available for free on StudiesToday.com. These solutions for Class 8 Punjabi are as per latest Punjab Board curriculum.
Yes, our experts have revised the PSEB 8th Class Punjabi Solutions Chapter 19 ਗੀਤ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 19 ਗੀਤ will help students to get full marks in the theory paper.
Yes, we provide bilingual support for Class 8 Punjabi. You can access PSEB 8th Class Punjabi Solutions Chapter 19 ਗੀਤ in both English and Hindi medium.
Yes, you can download the entire PSEB 8th Class Punjabi Solutions Chapter 19 ਗੀਤ in printable PDF format for offline study on any device.