PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ

Solutions for Class 8 Punjabi: Punjabi Medium Chapter 19 ਅੰਮੜੀ ਦਾ ਵਿਹੜਾ

Explore reliable textbook solutions for Punjabi Medium Chapter 19 ਅੰਮੜੀ ਦਾ ਵਿਹੜਾ tailored for Class 8 learners. Utilizing these Punjabi answers ensures thorough preparation and strengthens foundational knowledge before final Punjab Board evaluations.

Practice Class 8 Punjabi Solutions: Punjabi Medium Chapter 19 ਅੰਮੜੀ ਦਾ ਵਿਹੜਾ

Access the complete solution PDF for Class 8 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਅਭਿਆਸ

Question 1: ਇਸ ਕਵਿਤਾ ਵਿੱਚ ਬਚਪਨ ਦੀਆਂ ਕਿਹੜੀਆਂ-ਕਿਹੜੀਆਂ ਮੌਜਾਂ ਤੇ ਖ਼ੁਸ਼ੀਆਂ ਦਾ ਵਰਨਣ ਹੈ?

Answer:

ਇਸ ਕਵਿਤਾ ਵਿਚ ਬਚਪਨ ਦੇ ਖੁੱਲ੍ਹ-ਡੁੱਲ੍ਹ ਅਤੇ ਬੇਪਰਵਾਹੀ ਭਰੇ ਬਾਦਸ਼ਾਹੀ ਜੀਵਨ ਦਾ ਵਰਨਣ ਹੈ। ਹਰ ਹਾਲਤ ਵਿਚ ਖਿੜੇ ਰਹਿਣ, ਬੇਫ਼ਿਕਰੀ ਨਾਲ ਖੇਡਾਂ ਵਿਚ ਲੱਗੇ ਰਹਿਣ, ਪੀਂਘਾਂ ਝੂਟਣ, ਰਾਤ ਭਰ ਸਹੇਲੀਆਂ ਨਾਲ ਗਾਉਂਦਿਆਂ ਰਹਿਣ ਅਤੇ ਦਾਦੀ ਤੋਂ ਬਾਤਾਂ ਸੁਣਨ ਦੀਆਂ ਮੌਜਾਂ ਤੇ ਖ਼ੁਸ਼ੀਆਂ ਦਾ ਜ਼ਿਕਰ ਹੈ।

Exam Tips:

a) ਖੇਡਾਂ, ਪੀਂਘਾਂ, ਗਾਉਣ ਅਤੇ ਦਾਦੀ ਦੀਆਂ ਬਾਤਾਂ ਦਾ ਵੱਖੋ-ਵੱਖ ਜ਼ਿਕਰ ਕਰੋ।
b) ਉੱਤਰ ਪੂਰੇ ਵਾਕਾਂ ਵਿਚ ਲਿਖੋ।

 

Question 2: ਇਸ ਕਵਿਤਾ ਵਿੱਚ ਕੁੜੀਆਂ ਦੇ ਪੀਂਘਾਂ ਝੂਟਣ ਅਤੇ ਚਰਖਾ ਕੱਤਣ ਦਾ ਦ੍ਰਿਸ਼ ਵਰਨਣ ਕਰੋ।

Answer:

ਕੁੜੀਆਂ ਪਿੱਪਲਾਂ ਉੱਤੇ ਪੀਂਘਾਂ ਪਾ ਕੇ ਉਨ੍ਹਾਂ ਨੂੰ ਅਸਮਾਨਾਂ ਤਕ ਚੜ੍ਹਾਉਂਦੀਆਂ ਸਨ ਅਤੇ ਸਾਰੀ-ਸਾਰੀ ਰਾਤ ਚਰਖਾ ਕੱਤਦੀਆਂ ਤੇ ਗਾਉਂਦੀਆਂ ਰਹਿੰਦੀਆਂ ਸਨ।

Exam Tips:

a) ਪਿੱਪਲ, ਪੀਂਘ, ਚਰਖਾ ਅਤੇ ਗੀਤ ਦਾ ਜ਼ਿਕਰ ਜ਼ਰੂਰ ਕਰੋ।
b) ਉੱਤਰ ਪੂਰੇ ਵਾਕਾਂ ਵਿਚ ਲਿਖੋ।

 

Question 3: ਪਾਠ-ਪੁਸਤਕ ਵਿਚ “ਬੀਤ ਗਿਆ, ਦਿਨ ਬੀਤ ਗਿਆ…” ਅਤੇ “ਇੱਕ ਬਾਦਸ਼ਾਹੀ ਅਸੀਂ ਮਾਣੀ ਸੀ…” ਨਾਲ ਸ਼ੁਰੂ ਹੋਣ ਵਾਲੀਆਂ ਸਤਰਾਂ ਪੜ੍ਹੋ ਅਤੇ ਇਨ੍ਹਾਂ ਦੇ ਸਰਲ ਅਰਥ ਲਿਖੋ।

Answer:

ਕਵਿੱਤਰੀ ਆਖਦੀ ਹੈ ਕਿ ਬਚਪਨ ਦਾ ਦਿਨ ਇਸ ਤਰ੍ਹਾਂ ਬੀਤ ਗਿਆ ਹੈ, ਜਿਵੇਂ ਤੁੰਬਣ-ਕੱਤਣ ਮਗਰੋਂ ਰੂੰ ਦਾ ਗੋਹੜਾ ਮੁੱਕ ਜਾਂਦਾ ਹੈ। ਮਾਂ ਦੇ ਜਿਸ ਵਿਹੜੇ ਵਿਚ ਅਸੀਂ ਕਈ ਸੁਪਨੇ ਲਏ ਸਨ, ਅੱਜ ਉਹ ਵਿਹੜਾ ਸਾਡੇ ਲਈ ਆਪ ਸੁਪਨਾ ਬਣ ਗਿਆ ਹੈ। ਉਸ ਵੇਲੇ ਅਸੀਂ ਇਕ ਤਰ੍ਹਾਂ ਦੀ ਬਾਦਸ਼ਾਹੀ ਦਾ ਆਨੰਦ ਮਾਣਿਆ ਸੀ, ਜਿਸ ਵਿਚ ਸਾਡਾ ਬਾਪ ਰਾਜਾ ਸੀ ਅਤੇ ਮਾਂ ਰਾਣੀ ਸੀ। ਉੱਥੇ ਭਾਵੇਂ ਸਾਨੂੰ ਨਵਾਰੀ ਪਲੰਘ ਮਿਲਿਆ ਜਾਂ ਬਿਸਤਰੇ ਤੋਂ ਬਿਨਾਂ ਅਲਾਣੀ ਮੰਜੀ ਮਿਲੀ, ਭਾਵੇਂ ਮੱਖਣ-ਪੇੜੇ ਰੁਲਦੇ ਰਹੇ ਜਾਂ ਪਾਣੀ ਨਾਲ ਰੁੱਖੀ-ਸੁੱਕੀ ਰੋਟੀ ਮਿਲੀ, ਪਰ ਅਸੀਂ ਉੱਥੇ ਖੁੱਲ੍ਹਾਂ ਭਰੀ ਬਾਦਸ਼ਾਹੀ ਦਾ ਆਨੰਦ ਮਾਣਿਆ ਸੀ।

Exam Tips:

a) ਪਹਿਲਾਂ ਸਤਰਾਂ ਦਾ ਆਮ ਭਾਵ ਲਿਖੋ, ਫਿਰ ਹਰ ਉਪਮਾ ਦਾ ਅਰਥ ਸਪਸ਼ਟ ਕਰੋ।
b) ਗੋਹੜਾ, ਅਲਾਣੀ ਅਤੇ ਨਵਾਰੀ ਪਲੰਘ ਵਰਗੇ ਸ਼ਬਦਾਂ ਦੇ ਅਰਥ ਧਿਆਨ ਵਿਚ ਰੱਖੋ।

 

Question 4: ਪਾਠ-ਪੁਸਤਕ ਵਿਚ “ਬੀਤ ਗਿਆ, ਦਿਨ ਬੀਤ ਗਿਆ…” ਅਤੇ “ਇੱਕ ਬਾਦਸ਼ਾਹੀ ਅਸੀਂ ਮਾਣੀ ਸੀ…” ਨਾਲ ਸ਼ੁਰੂ ਹੋਣ ਵਾਲੀਆਂ ਸਤਰਾਂ ਪੜ੍ਹੋ ਅਤੇ ਇਨ੍ਹਾਂ ਦੇ ਭਾਵ-ਅਰਥ ਲਿਖੋ।

Answer:

ਬਚਪਨ ਦਾ ਉਹ ਸਮਾਂ ਬੀਤ ਚੁੱਕਾ ਹੈ, ਜਦੋਂ ਅਸੀਂ ਅੰਮੜੀ ਦੇ ਵਿਹੜੇ ਵਿਚ ਕਈ ਸੁਪਨੇ ਲੈਂਦੇ ਸਾਂ। ਅੱਜ ਉਹ ਵਿਹੜਾ ਆਪ ਸੁਪਨਾ ਬਣ ਗਿਆ ਹੈ। ਉਸ ਵਿਹੜੇ ਵਿਚ ਅਸੀਂ ਅਜਿਹੀ ਬਾਦਸ਼ਾਹੀ ਮਾਣੀ ਸੀ, ਜਿਸ ਵਿਚ ਪਿਤਾ ਰਾਜਾ ਸੀ ਤੇ ਮਾਂ ਰਾਣੀ। ਉੱਥੇ ਭਾਵੇਂ ਨਵਾਰੀ ਪਲੰਘ ਮਿਲਦਾ ਸੀ ਜਾਂ ਅਲਾਣੀ ਮੰਜੀ, ਭਾਵੇਂ ਮੱਖਣ-ਪੇੜੇ ਮਿਲਦੇ ਸਨ ਜਾਂ ਸੁੱਕਾ ਟੁੱਕਰ, ਪਰ ਅਸੀਂ ਖੁੱਲ੍ਹਾਂ ਦਾ ਆਨੰਦ ਲਿਆ ਸੀ।

Exam Tips:

a) ਭਾਵ-ਅਰਥ ਵਿਚ ਮੁੱਖ ਵਿਚਾਰ ਛੋਟੇ ਰੂਪ ਵਿਚ ਲਿਖੋ।
b) ਬਚਪਨ ਦੀ ਬੇਫ਼ਿਕਰੀ ਅਤੇ ਮਾਪਿਆਂ ਦੇ ਪਿਆਰ ਵੱਲ ਇਸ਼ਾਰਾ ਕਰੋ।

 

Question 5: ਪਾਠ-ਪੁਸਤਕ ਵਿਚ “ਕਦੇ ਮੈਂ ਉਸ ਵਿਹੜੇ ਵੱਸਦੀ ਸਾਂ…” ਨਾਲ ਸ਼ੁਰੂ ਹੋਣ ਵਾਲਾ ਕਾਵਿ-ਟੋਟਾ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਕਵਿੱਤਰੀ ਕਹਿੰਦੀ ਹੈ ਕਿ ਬਚਪਨ ਵਿਚ ਮਾਂ ਦੇ ਵਿਹੜੇ ਵਿਚ ਅਸੀਂ ਖਿੱਦੋ ਤੇ ਗੀਟੇ ਖੇਡ-ਖੇਡ ਕੇ ਬੇਫ਼ਿਕਰੀ ਦੀ ਚਾਦਰ ਤਾਣੀ ਹੋਈ ਸੀ, ਭਾਵ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਫ਼ਿਕਰ ਨਹੀਂ ਸੀ। ਉੱਥੇ ਅਸੀਂ ਪਿੱਪਲ ਨਾਲ ਪਾਈ ਹੋਈ ਪੀਂਘ ਝੂਟ-ਝੂਟ ਕੇ ਜਵਾਨ ਹੋਈਆਂ ਸਾਂ। ਸਹੇਲੀਆਂ ਨੇ ਰਲ-ਮਿਲ ਕੇ ਸਾਰੀ ਰਾਤ ਗਾਉਂਦਿਆਂ ਲੰਘਾਈ ਸੀ। ਇਕ ਪਾਸੇ ਚਰਖੇ ਦੀ ਘੂਕਰ ਜ਼ੋਰ ਨਾਲ ਆਉਂਦੀ ਸੀ, ਦੂਜੇ ਪਾਸੇ ਕਹਿਰ ਦੀ ਜਵਾਨੀ ਚੜ੍ਹ ਰਹੀ ਸੀ। ਅਸੀਂ ਸਾਉਣ ਦੇ ਮਹੀਨੇ ਮਸਤੀ ਵਿਚ ਮੋਰਾਂ ਨਾਲ ਸ਼ਰਤਾਂ ਲਾਉਂਦੀਆਂ ਸਾਂ ਅਤੇ ਪੀਂਘ ਨੂੰ ਹੁਲਾਰੇ ਦੇ ਕੇ ਅਸਮਾਨਾਂ ਤਕ ਪਹੁੰਚਾ ਦਿੰਦੀਆਂ ਸਾਂ। ਉੱਥੇ ਖ਼ੁਸ਼ੀਆਂ ਦਾ ਖੇੜਾ ਫੁੱਲਾਂ ਵਾਂਗ ਖਿੜਿਆ ਰਹਿੰਦਾ ਸੀ। ਕਦੇ ਮੈਂ ਮਾਂ ਦੇ ਉਸ ਖੁੱਲ੍ਹਾਂ ਤੇ ਖ਼ੁਸ਼ੀਆਂ ਭਰੇ ਵਿਹੜੇ ਵਿਚ ਰਹਿੰਦੀ ਸਾਂ ਅਤੇ ਅੱਜ ਉਹ ਵਿਹੜਾ ਮੇਰੇ ਦਿਲ ਵਿਚ ਵੱਸਦਾ ਹੈ।

Exam Tips:

a) ਪੀਂਘ, ਚਰਖਾ, ਸਾਉਣ ਅਤੇ ਮੋਰਾਂ ਦੇ ਹਵਾਲੇ ਸਰਲ ਅਰਥਾਂ ਵਿਚ ਸ਼ਾਮਲ ਕਰੋ।
b) ਆਖ਼ਰੀ ਭਾਵ ਲਿਖੋ ਕਿ ਵਿਹੜਾ ਹੁਣ ਯਾਦਾਂ ਵਿਚ ਵੱਸਦਾ ਹੈ।

 

Question 6: ਪਾਠ-ਪੁਸਤਕ ਵਿਚ “ਕਦੇ ਮੈਂ ਉਸ ਵਿਹੜੇ ਵੱਸਦੀ ਸਾਂ…” ਨਾਲ ਸ਼ੁਰੂ ਹੋਣ ਵਾਲਾ ਕਾਵਿ-ਟੋਟਾ ਪੜ੍ਹੋ ਅਤੇ ਇਸ ਦੇ ਭਾਵ-ਅਰਥ ਲਿਖੋ।

Answer:

ਅਸੀਂ ਅੰਮੜੀ ਦੇ ਵਿਹੜੇ ਵਿਚ ਬਚਪਨ ਗੁਜ਼ਾਰਦਿਆਂ ਬੇਹੱਦ ਖੁੱਲ੍ਹ ਮਾਣੀ ਸੀ। ਉਹ ਇਕ ਬਾਦਸ਼ਾਹੀ ਜੀਵਨ ਸੀ। ਉੱਥੇ ਬੇਫ਼ਿਕਰੀ ਨਾਲ ਖਿੱਦੋ-ਗੀਟੇ ਖੇਡੇ ਜਾਂਦੇ ਸਨ, ਪੀਂਘਾਂ ਝੂਟਦਿਆਂ ਜਵਾਨੀ ਚੜ੍ਹ ਗਈ ਸੀ, ਸਹੇਲੀਆਂ ਇਕੱਠੀਆਂ ਬੈਠ ਕੇ ਰਾਤ ਭਰ ਗੱਲਾਂ ਕਰਦੀਆਂ ਸਨ ਅਤੇ ਤ੍ਰਿੰਝਣ ਵਿਚ ਚਰਖੇ ਕੱਤੇ ਜਾਂਦੇ ਸਨ। ਸਾਉਣ ਦੇ ਮਹੀਨੇ ਪੀਂਘਾਂ ਅਸਮਾਨ ਤਕ ਚੜ੍ਹਾਈਆਂ ਜਾਂਦੀਆਂ ਤੇ ਮਸਤੀ ਵਿਚ ਮੋਰਾਂ ਨਾਲ ਸ਼ਰਤਾਂ ਲਾਈਆਂ ਜਾਂਦੀਆਂ ਸਨ। ਉੱਥੇ ਹਰ ਸਮੇਂ ਖੇੜਾ ਹੀ ਖੇੜਾ ਦਿਸਦਾ ਸੀ ਅਤੇ ਅੱਜ ਉਸ ਵਿਹੜੇ ਦੀ ਯਾਦ ਮੇਰੇ ਦਿਲ ਵਿਚ ਵੱਸਦੀ ਹੈ।

Exam Tips:

a) ਭਾਵ-ਅਰਥ ਵਿਚ ਬਚਪਨ ਦੀ ਆਜ਼ਾਦੀ ਅਤੇ ਖ਼ੁਸ਼ੀ ਨੂੰ ਮੁੱਖ ਰੱਖੋ।
b) ਯਾਦਾਂ ਦੇ ਦਿਲ ਵਿਚ ਵੱਸਣ ਦੀ ਗੱਲ ਆਖ਼ਰ ਵਿਚ ਲਿਖੋ।

 

Question 7: ਪਾਠ-ਪੁਸਤਕ ਵਿਚ “ਕਦੇ ਸਾਨੂੰ ਕਹਾਣੀਆਂ ਪਾਂਦਾ ਸੀ…” ਵਾਲੇ ਕਾਵਿ-ਟੋਟੇ ਅਤੇ ਉਸ ਤੋਂ ਪਹਿਲਾਂ “ਉਹ ਸੰਝ ਦਾ ਪੈਣਾ ਨੀ…” ਨਾਲ ਸ਼ੁਰੂ ਹੋਣ ਵਾਲੀਆਂ ਸਤਰਾਂ ਪੜ੍ਹੋ ਅਤੇ ਇਨ੍ਹਾਂ ਦੇ ਸਰਲ ਅਰਥ ਲਿਖੋ।

Answer:

ਕਵਿੱਤਰੀ ਲਿਖਦੀ ਹੈ ਕਿ ਸ਼ਾਮ ਹੁੰਦੇ ਹੀ ਅਸੀਂ ਸਾਰੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਸਾਂ ਅਤੇ ਦਾਦੀ ਦੇ ਮੰਜੇ ਦੇ ਆਲੇ-ਦੁਆਲੇ ਚੱਕਰ ਕੱਟਣ ਲੱਗ ਜਾਂਦੀਆਂ ਸਾਂ। ਦਾਦੀ ਨੂੰ ਨੀਂਦ ਆਉਣ ਲੱਗ ਪੈਂਦੀ, ਪਰ ਅਸੀਂ ਬਾਤ ਸੁਣਨ ਲਈ “ਹਾਂ-ਹਾਂ” ਕਹਿੰਦੀਆਂ ਰਹਿੰਦੀਆਂ ਸਾਂ। ਉਹ ਸਾਨੂੰ ਚੁੱਪ ਕਰਾਉਂਦੀ, ਪਰ ਅਸੀਂ ਫਿਰ ਵੀ ਰੌਲਾ ਪਾਉਂਦੀਆਂ। ਉਹ ਬਾਤ ਸੁਣਾਉਣ ਤੋਂ ਵਾਰ-ਵਾਰ ਨਾਂਹ ਕਰਦੀ, ਪਰ ਅਸੀਂ ਜ਼ਿਦ ਕਰਦੀਆਂ ਰਹਿੰਦੀਆਂ ਅਤੇ ਅੰਤ ਵਿਚ ਦਾਦੀ ਨੂੰ ਹਰਾ ਕੇ ਮਨਵਾ ਲੈਂਦੀਆਂ। ਫਿਰ ਥੋੜ੍ਹਾ ਜਿਹਾ ਰੁੱਸ ਕੇ ਤੇ ਥੋੜ੍ਹਾ ਜਿਹਾ ਹੱਸ ਕੇ ਉਹ ਸਾਨੂੰ ਕੋਈ ਬਾਤ ਜਾਂ ਕਹਾਣੀ ਸੁਣਾਉਣ ਲੱਗ ਪੈਂਦੀ। ਅੱਜ ਉਹ ਸਵਰਗ ਕਿੱਥੇ ਹੈ, ਜੋ ਬਚਪਨ ਵਿਚ ਸਾਨੂੰ ਮਿਲਿਆ ਸੀ? ਅਸੀਂ ਉਸ ਨੂੰ ਗੁਆ ਲਿਆ ਹੈ। ਜਿਹੜਾ ਵਿਹੜਾ ਕਦੇ ਸਾਨੂੰ ਕਹਾਣੀਆਂ ਸੁਣਾਉਂਦਾ ਸੀ, ਅੱਜ ਉਹ ਆਪ ਕਹਾਣੀ ਬਣ ਗਿਆ ਹੈ।

Exam Tips:

a) ਦਾਦੀ ਦੀਆਂ ਬਾਤਾਂ ਅਤੇ ਕੁੜੀਆਂ ਦੀ ਜ਼ਿਦ ਦਾ ਦ੍ਰਿਸ਼ ਜ਼ਰੂਰ ਲਿਖੋ।
b) ਅੰਤ ਵਿਚ “ਵਿਹੜਾ ਆਪ ਕਹਾਣੀ ਬਣ ਗਿਆ” ਦਾ ਭਾਵ ਸਪਸ਼ਟ ਕਰੋ।

 

Question 8: ਪਾਠ-ਪੁਸਤਕ ਵਿਚ “ਉਹ ਸੰਝ ਦਾ ਪੈਣਾ ਨੀ…” ਨਾਲ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਇਸ ਦੇ ਭਾਵ-ਅਰਥ ਲਿਖੋ।

Answer:

ਅੰਮੜੀ ਦੇ ਵਿਹੜੇ ਵਿਚ ਅਸੀਂ ਸ਼ਾਮ ਪੈਂਦਿਆਂ ਹੀ ਦਾਦੀ ਦੁਆਲੇ ਘੁੰਮਣ ਲੱਗ ਪੈਂਦੀਆਂ ਸਾਂ ਅਤੇ ਉਸ ਦੀ ਬਾਤ ਸੁਣਨ ਲਈ “ਹਾਂ-ਹਾਂ” ਕਹਿੰਦੀਆਂ ਰਹਿੰਦੀਆਂ ਸਾਂ। ਉਹ ਸਾਨੂੰ ਚੁੱਪ ਕਰਾਉਂਦੀ, ਪਰ ਅਸੀਂ ਫਿਰ ਵੀ ਰੌਲਾ ਪਾਉਂਦੀਆਂ ਰਹਿੰਦੀਆਂ। ਉਹ ਬਾਤ ਸੁਣਾਉਣ ਤੋਂ ਵਾਰ-ਵਾਰ ਨਾਂਹ ਕਰਦੀ, ਪਰ ਅਸੀਂ ਬਾਤ ਸੁਣ ਕੇ ਹੀ ਹਟਦੀਆਂ। ਅੱਜ ਉਹ ਸਵਰਗ ਸਾਡੇ ਕੋਲ ਨਹੀਂ, ਜੋ ਸਾਨੂੰ ਬਚਪਨ ਵਿਚ ਮਿਲਿਆ ਸੀ। ਅਸੀਂ ਉਹ ਗੁਆ ਲਿਆ ਹੈ।

Exam Tips:

a) ਭਾਵ-ਅਰਥ ਵਿਚ ਬਚਪਨ ਨੂੰ ਸਵਰਗ ਕਿਉਂ ਕਿਹਾ ਗਿਆ, ਇਹ ਦੱਸੋ।
b) ਉੱਤਰ ਸੰਖੇਪ ਤੇ ਸਪਸ਼ਟ ਰੱਖੋ।

 

Question 9: ਔਖੇ ਸ਼ਬਦਾਂ ਦੇ ਅਰਥ ਲਿਖੋ: ਗੋਹੜਾ, ਪਲੰਘ ਨਵਾਰੀ, ਅਲਾਣੀ, ਸਈਆਂ, ਲੋਹੜੇ ਦੀ, ਖੇੜਾ, ਚੌਗਿਰਦੇ, ਭੌਣਾ, ਸੰਝ, ਖੋਇਆ।

Answer:

ਗੋਹੜਾ : ਪਿੰਜੀ ਹੋਈ ਰੂੰ ਦਾ ਗੋਲਾ, ਜਿਸ ਤੋਂ ਪੂਣੀਆਂ ਬਣਾਈਆਂ ਜਾਂਦੀਆਂ ਹਨ
ਪਲੰਘ ਨਵਾਰੀ : ਨਵਾਰ ਦਾ ਬਣਿਆ ਵੱਡਾ ਮੰਜਾ
ਅਲਾਣੀ : ਬਿਨਾਂ ਬਿਸਤਰੇ ਤੋਂ
ਸਈਆਂ : ਸਖੀਆਂ, ਸਹੇਲੀਆਂ
ਲੋਹੜੇ ਦੀ : ਕਹਿਰ ਦੀ, ਗ਼ਜ਼ਬ ਦੀ
ਖੇੜਾ : ਅਨੰਦ, ਖ਼ੁਸ਼ੀ, ਪ੍ਰਸੰਨਤਾ
ਚੌਗਿਰਦੇ : ਚੁਗਿਰਦੇ, ਆਲੇ-ਦੁਆਲੇ
ਭੌਣਾ : ਘੁੰਮਣਾ, ਚੱਕਰ ਕੱਟਣਾ
ਸੰਝ : ਤਕਾਲਾਂ, ਆਥਣ, ਸ਼ਾਮ
ਖੋਇਆ : ਗੁਆਚਿਆ

Exam Tips:

a) ਸ਼ਬਦ ਦੇ ਅੱਗੇ ਅਰਥ ਸਾਫ਼ ਲਿਖੋ।
b) ਸ਼ਬਦ “ਸਈਆਂ” ਹੈ, “ਸਾਈਆਂ” ਨਹੀਂ; ਇਹ ਸਹੇਲੀਆਂ ਦਾ ਬਦਲਿਆ ਰੂਪ ਹੈ (ਪਾਠ-ਪੁਸਤਕ ਅਨੁਸਾਰ)।

 

Question 10: ਵਾਕਾਂ ਵਿੱਚ ਵਰਤੋ: ਬਾਦਸ਼ਾਹੀ, ਅਣਮੁੱਲੀ, ਬਾਬਲ, ਚਰਖਾ, ਵਿਹੜਾ, ਪੀਂਘ, ਘੂਕਰ, ਕਹਾਣੀ।

Answer:

ਬਾਦਸ਼ਾਹੀ (ਹਕੂਮਤ) – ਭਾਰਤ ਵਿਚ ਲੰਮੇ ਸਮੇਂ ਤਕ ਮੁਗ਼ਲਾਂ ਦੀ ਬਾਦਸ਼ਾਹੀ ਕਾਇਮ ਰਹੀ।
ਅਣਮੁੱਲੀ (ਬਹੁਮੁੱਲੀ) – ਉੱਚਾ ਚਰਿੱਤਰ ਅਣਮੁੱਲੀ ਚੀਜ਼ ਹੈ।
ਬਾਬਲ (ਬਾਪ) – ਧੀ ਆਪਣੇ ਬਾਬਲ ਦੇ ਵਿਹੜੇ ਵਿਚ ਖੇਡ-ਖੇਡ ਕੇ ਜਵਾਨ ਹੁੰਦੀ ਹੈ।
ਚਰਖਾ (ਰੂੰ ਨੂੰ ਧਾਗੇ ਵਿਚ ਬਦਲਣ ਵਾਲਾ ਯੰਤਰ) – ਕੁੜੀਆਂ ਮਿਲ ਕੇ ਚਰਖਾ ਕੱਤ ਰਹੀਆਂ ਹਨ।
ਵਿਹੜਾ (ਘਰ ਵਿਚ ਖੁੱਲ੍ਹੀ ਥਾਂ) – ਅਸੀਂ ਆਪਣੇ ਘਰ ਦੇ ਵਿਹੜੇ ਵਿਚ ਖੇਡਦੇ ਹਾਂ।
ਪੀਂਘ (ਰੁੱਖ ਦੇ ਟਾਹਣ ਨਾਲ ਰੱਸਾ ਬੰਨ੍ਹ ਕੇ ਝੂਟਣ ਲਈ ਬਣਾਇਆ ਝੂਲਾ) – ਕੁੜੀਆਂ ਪਿੱਪਲਾਂ ਹੇਠ ਪੀਂਘਾਂ ਝੂਟ ਰਹੀਆਂ ਹਨ।
ਘੂਕਰ (ਚਰਖੇ ਦੇ ਘੂਕਣ ਦੀ ਆਵਾਜ਼) – ਤ੍ਰਿੰਝਣ ਵਿਚ ਚਰਖੇ ਦੀ ਘੂਕਰ ਸੁਣਾਈ ਦੇ ਰਹੀ ਹੈ।
ਕਹਾਣੀ (ਕਥਾ, ਬਾਤ) – ਇਹ ਕਹਾਣੀ ਬੜੀ ਦਿਲਚਸਪ ਹੈ।

Exam Tips:

a) ਵਾਕ ਵਿਚ ਸ਼ਬਦ ਦਾ ਅਰਥ ਸਪਸ਼ਟ ਹੋਣਾ ਚਾਹੀਦਾ ਹੈ।
b) ਆਪਣੇ ਵਾਕ ਵੀ ਬਣਾ ਸਕਦੇ ਹੋ, ਪਰ ਸ਼ਬਦ ਸਹੀ ਰੂਪ ਵਿਚ ਵਰਤੋ।

 

Punjabi Class 8 Curriculum Solutions: Punjabi Medium Chapter 19 ਅੰਮੜੀ ਦਾ ਵਿਹੜਾ

Official Punjab Board Solutions for Punjabi Medium Chapter 19 ਅੰਮੜੀ ਦਾ ਵਿਹੜਾ

Access structured Punjab Board textbook solutions for Punjabi Medium Chapter 19 ਅੰਮੜੀ ਦਾ ਵਿਹੜਾ. Designed in alignment with the latest academic curriculum for Class 8 Punjabi, these answers cover all end-of-chapter exercises to support daily learning and homework completion.

Step-by-Step Explanations for Punjabi Medium Chapter 19 ਅੰਮੜੀ ਦਾ ਵਿਹੜਾ

Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.

Next Steps in Your Punjabi Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Punjabi.

FAQs

Where can I find the latest PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ for the 2026-27 session?

The complete and updated PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ will help students to get full marks in the theory paper.

Do you offer PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ in printable PDF format for offline study on any device.