PSEB 8th Class Punjabi Solutions Chapter 20 ਈਦਗਾਹ

Official Punjab Board Solutions for Class 8 Punjabi: Punjabi Medium Chapter 20 ਈਦਗਾਹ

Access comprehensive textbook solutions for Punjabi Medium Chapter 20 ਈਦਗਾਹ using the official curriculum guides for Class 8 Punjabi. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Punjabi: Punjabi Medium Chapter 20 ਈਦਗਾਹ

Access the complete solution PDF for Class 8 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਬਹੁਵਿਕਲਪੀ ਪ੍ਰਸ਼ਨ

Question 1: ਈਦ ਕਿੰਨੇ ਰੋਜ਼ਿਆਂ ਬਾਅਦ ਆਈ ਸੀ?
(ੳ) ਵੀਹ
(ਅ) ਤੀਹ
(ੲ) ਪੰਦਰਾਂ

Answer:

(ਅ) ਤੀਹ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 2: ਮੁਸਲਮਾਨ ਕਿਹੜਾ ਤਿਉਹਾਰ ਧੂਮ-ਧਾਮ ਨਾਲ ਮਨਾਉਂਦੇ ਹਨ?
(ੳ) ਦਿਵਾਲੀ
(ਅ) ਕ੍ਰਿਸਮਿਸ
(ੲ) ਈਦ

Answer:

(ੲ) ਈਦ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

Question 3: ਹਾਮਿਦ ਨੇ ਦਾਦੀ ਲਈ ਕੀ ਖ਼ਰੀਦਿਆ?
(ੳ) ਖਿਡੌਣੇ
(ਅ) ਮਠਿਆਈ
(ੲ) ਚਿਮਟਾ

Answer:

(ੲ) ਚਿਮਟਾ

Exam Tips:

a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।

 

Question 4: ਦਾਦੀ ਦਾ ਕੀ ਨਾਂ ਸੀ?
(ੳ) ਸ਼ਬੀਨਾ
(ਅ) ਰਵੀਨਾ
(ੲ) ਆਮੀਨਾ

Answer:

(ੲ) ਆਮੀਨਾ

Exam Tips:

a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।

 

Question 5: ਹਾਮਿਦ ਨੇ ਚਿਮਟਾ ਕਿੰਨੇ ਪੈਸਿਆਂ ਦਾ ਖ਼ਰੀਦਿਆ ਸੀ?
(ੳ) ਤਿੰਨ
(ਅ) ਪੰਜ
(ੲ) ਦਸ

Answer:

(ੳ) ਤਿੰਨ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਈਦ ਕਿਨ੍ਹਾਂ ਦਾ ਤਿਉਹਾਰ ਹੈ?

Answer:

ਮੁਸਲਮਾਨਾਂ ਦਾ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 2: ਮੁਸਲਮਾਨ ਕਿੱਥੇ ਮੱਥਾ ਟੇਕਣ ਜਾਂਦੇ ਹਨ?

Answer:

ਈਦਗਾਹ ਵਿਚ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 3: ਆਮੀਨਾ ਕਿਉਂ ਰੋ ਰਹੀ ਸੀ?

Answer:

ਕਿਉਂਕਿ ਉਸ ਦੇ ਘਰ ਅੰਨ ਦਾ ਇਕ ਦਾਣਾ ਵੀ ਨਹੀਂ ਸੀ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 4: ਹਾਮਿਦ ਖਿਡੌਣਿਆਂ ਦੀ ਨਿੰਦਿਆ ਕਿਉਂ ਕਰਦਾ ਹੈ?

Answer:

ਕਿਉਂਕਿ ਉਹ ਆਪ ਖਿਡੌਣੇ ਨਹੀਂ ਸੀ ਖ਼ਰੀਦ ਸਕਦਾ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 5: ਦਾਦੀ ਹਾਮਿਦ ਨੂੰ ਦੁਆਵਾਂ ਕਿਉਂ ਦੇ ਰਹੀ ਸੀ?

Answer:

ਹਾਮਿਦ ਦਾ ਤਿਆਗ, ਸਦਭਾਵਨਾ, ਸੋਝੀ, ਕੁਰਬਾਨੀ ਤੇ ਉਸ ਦੁਆਰਾ ਮਨ ਨੂੰ ਮਾਰਿਆ ਦੇਖ ਕੇ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਈਦ ਦੇ ਦਿਨ ਆਮੀਨਾ ਕਿਉਂ ਰੋ ਰਹੀ ਸੀ?

Answer:

ਈਦ ਦੇ ਦਿਨ ਆਮੀਨਾ ਇਸ ਕਰਕੇ ਰੋ ਰਹੀ ਸੀ, ਕਿਉਂਕਿ ਉਸ ਦੇ ਘਰ ਅੰਨ ਦਾ ਇਕ ਦਾਣਾ ਵੀ ਨਹੀਂ ਸੀ। ਉਸ ਨੂੰ ਇਹ ਵੀ ਫ਼ਿਕਰ ਸੀ ਕਿ ਉਸ ਦਾ ਪੋਤਰਾ ਹਾਮਿਦ ਇਕੱਲਾ ਈਦਗਾਹ ਜਾਵੇਗਾ, ਜਿੱਥੇ ਉਹ ਗੁੰਮ ਵੀ ਹੋ ਸਕਦਾ ਸੀ। ਉਸ ਨੂੰ ਉਸ ਦੇ ਪੈਰਾਂ ਵਿਚ ਛਾਲੇ ਪੈਣ ਦਾ ਡਰ ਵੀ ਸੀ। ਉਹ ਆਪ ਵੀ ਉਸ ਨਾਲ ਨਹੀਂ ਸੀ ਜਾ ਸਕਦੀ। ਉਸ ਨੂੰ ਇਹ ਵੀ ਦੁੱਖ ਸੀ ਕਿ ਉਹ ਹਾਮਿਦ ਨੂੰ ਕੇਵਲ ਤਿੰਨ ਪੈਸੇ ਹੀ ਦੇ ਸਕੀ ਸੀ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
c) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।

 

Question 2: ਮਹਿਮੂਦ, ਮੋਹਸਿਨ, ਨੂਰੇ ਤੇ ਸ਼ਮੀ ਨੇ ਕਿਹੜੇ-ਕਿਹੜੇ ਖਿਡੌਣੇ ਖ਼ਰੀਦੇ?

Answer:

ਮਹਿਮੂਦ ਨੇ ਖ਼ਾਕੀ ਵਰਦੀ ਤੇ ਲਾਲ ਪੱਗ ਵਾਲਾ ਸਿਪਾਹੀ ਖ਼ਰੀਦਿਆ, ਜਿਸ ਦੇ ਮੋਢੇ ਉੱਤੇ ਬੰਦੂਕ ਸੀ। ਮੋਹਸਿਨ ਨੇ ਮਾਸ਼ਕੀ ਖ਼ਰੀਦਿਆ, ਨੂਰੇ ਨੇ ਕਾਲੇ ਚੋਗੇ ਤੇ ਚਿੱਟੀ ਅਚਕਨ ਵਾਲਾ ਵਕੀਲ ਖ਼ਰੀਦਿਆ, ਜਿਸ ਦੀ ਜੇਬ ਵਿਚ ਸੁਨਹਿਰੀ ਜ਼ੰਜੀਰ ਵਾਲੀ ਘੜੀ ਸੀ ਤੇ ਹੱਥ ਵਿਚ ਕਾਨੂੰਨ ਦੀ ਕਿਤਾਬ ਸੀ। ਸ਼ਮੀ ਨੇ ਧੋਬਣ ਖ਼ਰੀਦੀ।

Exam Tips:

a) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
b) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
c) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।

 

Question 3: ਮੁੰਡਿਆਂ ਨੇ ਪਹਿਲਾਂ ਹਾਮਿਦ ਨੂੰ ਆਪਣੀ ਬਰਾਦਰੀ ਵਿਚੋਂ ਕਿਉਂ ਕੱਢ ਦਿੱਤਾ?

Answer:

ਮੁੰਡਿਆਂ ਨੇ ਪਹਿਲਾਂ ਹਾਮਿਦ ਨੂੰ ਆਪਣੀ ਬਰਾਦਰੀ ਵਿਚੋਂ ਇਸ ਕਰਕੇ ਕੱਢ ਦਿੱਤਾ, ਕਿਉਂਕਿ ਨਾ ਉਸ ਨੇ ਖਿਡੌਣੇ ਖ਼ਰੀਦੇ ਸਨ ਤੇ ਨਾ ਮਠਿਆਈ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 4: ਹਾਮਿਦ ਨੇ ਚਿਮਟਾ ਕਿਉਂ ਖ਼ਰੀਦਿਆ?

Answer:

ਹਾਮਿਦ ਨੇ ਚਿਮਟਾ ਇਸ ਕਰਕੇ ਖ਼ਰੀਦਿਆ, ਕਿਉਂਕਿ ਉਸ ਨੇ ਸੋਚਿਆ ਸੀ ਕਿ ਇਸ ਨਾਲ ਉਸ ਦੀ ਦਾਦੀ ਦੇ ਤਵੇ ਤੋਂ ਰੋਟੀ ਲਾਹੁੰਦਿਆਂ ਹੱਥ ਨਹੀਂ ਸੜਿਆ ਕਰਨਗੇ। ਉਹ ਸੋਚਦਾ ਸੀ ਕਿ ਦਾਦੀ ਘਰ ਵਿਚ ਆਈ ਇਸ ਕੰਮ ਦੀ ਚੀਜ਼ ਨੂੰ ਵੇਖ ਕੇ ਬਹੁਤ ਖ਼ੁਸ਼ ਹੋਵੇਗੀ। ਉਸ ਨੇ ਸੋਚਿਆ ਕਿ ਉਸ ਦੀ ਦਾਦੀ ਕੋਲ ਨਾ ਪੈਸੇ ਹੁੰਦੇ ਹਨ ਤੇ ਨਾ ਬਜ਼ਾਰ ਜਾਣ ਦੀ ਵਿਹਲ, ਪਰ ਉਸ ਨੂੰ ਚਿਮਟੇ ਦੀ ਬਹੁਤ ਜ਼ਰੂਰਤ ਹੈ, ਇਸ ਕਰ ਕੇ ਉਸ ਨੇ ਚਿਮਟਾ ਖ਼ਰੀਦ ਲਿਆ।

Exam Tips:

a) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
b) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
c) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 5: ਆਮੀਨਾ ਚਿਮਟਾ ਦੇਖ ਕੇ ਕਿਉਂ ਖ਼ੁਸ਼ ਨਹੀਂ ਹੋਈ? ਜਾਂ ਆਮੀਨਾ ਚਿਮਟਾ ਦੇਖ ਕੇ ਕਿਉਂ ਰੋਣ ਲੱਗ ਪਈ?

Answer:

ਆਮੀਨਾ ਚਿਮਟੇ ਨੂੰ ਦੇਖ ਕੇ ਖ਼ੁਸ਼ ਇਸ ਕਰਕੇ ਨਾ ਹੋਈ ਤੇ ਰੋਣ ਲੱਗ ਪਈ, ਕਿਉਂਕਿ ਉਹ ਹਾਮਿਦ ਦੇ ਤਿਆਗ, ਸਦਭਾਵਨਾ, ਸੋਝੀ ਤੇ ਕੁਰਬਾਨੀ ਨੂੰ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਈ ਸੀ। ਉਹ ਸੋਚ ਰਹੀ ਸੀ ਕਿ ਯਤੀਮ ਤੇ ਗ਼ਰੀਬ ਹੋਣ ਕਰਕੇ ਖੇਡਣ-ਮੱਲ੍ਹਣ ਤੇ ਖਾਣ-ਪੀਣ ਵਿਚ ਰੁਚੀ ਰੱਖਣ ਵਾਲੀ ਉਮਰ ਵਿਚੋਂ ਗੁਜ਼ਰ ਰਹੇ ਬੱਚੇ ਨੇ ਆਪਣਾ ਮਨ ਕਿੰਨਾ ਮਾਰ ਕੇ ਰੱਖਿਆ ਸੀ।

Exam Tips:

a) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
b) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
c) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।

 

ਕੁੱਝ ਹੋਰ ਪ੍ਰਸ਼ਨ

Question 1: ਵਾਕਾਂ ਵਿਚ ਵਰਤੋ : ਮਾੜਚੂ, ਬੇੜਾ ਪਾਰ ਕਰਨਾ, ਤਸੱਲੀ ਦੇਣਾ, ਖ਼ੁਸ਼ੀ ਨਾਲ ਭਰਨਾ, ਤਿਆਗ, ਸਬਰ, ਸੀਤਲ, ਕੁਬੇਰ ਦਾ ਧਨ।

Answer:

1. ਮਾੜਚੂ (ਕਮਜ਼ੋਰ) – ਵਿਚਾਰਾ ਹਾਮਿਦ ਮਾੜਚੂ ਜਿਹਾ ਮੁੰਡਾ ਸੀ।
2. ਬੇੜਾ ਪਾਰ ਕਰਨਾ (ਕੰਮ ਪੂਰਾ ਕਰਨਾ, ਸਿਰੇ ਲਾਉਣਾ) – ਕਲਜੁਗ ਵਿਚ ਗੁਰਬਾਣੀ ਮਨੁੱਖ ਦਾ ਬੇੜਾ ਪਾਰ ਕਰਦੀ ਹੈ।
3. ਤਸੱਲੀ ਦੇਣਾ (ਹੌਸਲਾ ਦੇਣਾ, ਯਕੀਨ ਦਿਵਾਉਣਾ) – ਡਾਕਟਰ ਨੇ ਰੋਗੀ ਨੂੰ ਤਸੱਲੀ ਦਿੱਤੀ ਕਿ ਉਹ ਜਲਦੀ ਹੀ ਰਾਜ਼ੀ-ਬਾਜ਼ੀ ਹੋ ਜਾਵੇਗਾ।
4. ਖ਼ੁਸ਼ੀ ਨਾਲ ਭਰਨਾ (ਬਹੁਤ ਖ਼ੁਸ਼ ਹੋਣਾ) – ਪਟਾਕੇ ਚਲਾਉਂਦੇ ਹੋਏ ਬੱਚੇ ਖ਼ੁਸ਼ੀ ਨਾਲ ਭਰੇ ਹੋਏ ਸਨ।
5. ਤਿਆਗ (ਛੱਡਣਾ, ਕੁਰਬਾਨੀ) – ਕਈ ਸਾਧੂ ਬੜੇ ਤਪ-ਤਿਆਗ ਵਾਲੇ ਹੁੰਦੇ ਹਨ।
6. ਸਬਰ (ਸੰਤੋਖ) – ਮੁਸੀਬਤ ਵੇਲੇ ਸਬਰ ਤੋਂ ਕੰਮ ਲਵੋ।
7. ਸੀਤਲ (ਠੰਢਾ) – ਚਸ਼ਮੇ ਦਾ ਸੀਤਲ ਪਾਣੀ ਪੀ ਕੇ ਦਿਲ ਨੂੰ ਠੰਢ ਪੈ ਗਈ।
8. ਕੁਬੇਰ ਦਾ ਧਨ (ਧਨ ਦੇ ਦੇਵਤੇ ਦਾ ਦਿੱਤਾ ਧਨ, ਬਹੁਤ ਸਾਰਾ ਧਨ) – ਮੇਲੇ ਜਾ ਰਹੇ ਬੱਚੇ ਖ਼ੁਸ਼ ਸਨ, ਕਿਉਂਕਿ ਉਨ੍ਹਾਂ ਦੀਆਂ ਜੇਬਾਂ ਵਿਚ ਕੁਬੇਰ ਦਾ ਧਨ ਸੀ।

Exam Tips:

a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।

 

Question 2: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਬੂਹਾ – …………. – …………
ਖ਼ਾਹਸ਼ – …………. – …………
ਚੁਫ਼ੇਰੇ – …………. – …………
ਦਿਲਾਸਾ – …………. – …………
ਧਾਵਾ – …………. – …………
ਗੁੰਮ – …………. – …………

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਬੂਹਾ – द्वार – Door
ਖ਼ਾਹਸ਼ – इच्छा, तमन्ना – Wish
ਚੁਫ਼ੇਰੇ – चारों ओर – Around
ਦਿਲਾਸਾ – दिलासा – Consolation
ਧਾਵਾ – आक्रमण – Attack
ਗੁੰਮ – खोया हुआ – Lost

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।

 

Question 3: ਖ਼ਾਲੀ ਥਾਂਵਾਂ ਭਰੋ : (ਡਫਲੀ, ਹਲਚਲ, ਨਿੰਦਿਆ, ਮਜ਼ਾਕ, ਮਠਿਆਈਆਂ)
(ੳ) ਹਾਮਿਦ ਖਿਡੌਣਿਆਂ ਦੀ …………. ਕਰਦਾ ਹੈ।
(ਅ) ਇਹ ਤਾਂ ਸਿਰਫ਼ …………. ਹੈ।
(ੲ) ਤਿਉਹਾਰ ਵਾਲੇ ਦਿਨ ਲੋਕ …………. ਖ਼ਰੀਦਦੇ ਹਨ।
(ਸ) ਤੂੰ ਆਪਣੇ ਖਿਡੌਣੇ ਮੇਰੀ …………. ਨਾਲ ਵਟਾ ਲੈ।
(ਹ) ਗਿਆਰਾਂ ਵਜੇ ਤਕ ਸਾਰੇ ਪਿੰਡ ਵਿੱਚ …………. ਮਚ ਗਈ।

Answer:

(ੳ) ਹਾਮਿਦ ਖਿਡੌਣਿਆਂ ਦੀ ਨਿੰਦਿਆ ਕਰਦਾ ਹੈ।
(ਅ) ਇਹ ਤਾਂ ਸਿਰਫ਼ ਮਜ਼ਾਕ ਹੈ।
(ੲ) ਤਿਉਹਾਰ ਵਾਲੇ ਦਿਨ ਲੋਕ ਮਠਿਆਈਆਂ ਖ਼ਰੀਦਦੇ ਹਨ।
(ਸ) ਤੂੰ ਆਪਣੇ ਖਿਡੌਣੇ ਮੇਰੀ ਡਫਲੀ ਨਾਲ ਵਟਾ ਲੈ।
(ਹ) ਗਿਆਰਾਂ ਵਜੇ ਤਕ ਸਾਰੇ ਪਿੰਡ ਵਿੱਚ ਹਲਚਲ ਮਚ ਗਈ।

Exam Tips:

a) ਦਿੱਤੇ ਗਏ ਹਰ ਸ਼ਬਦ ਨੂੰ ਇਕ ਵਾਰ ਹੀ ਵਰਤੋ।
b) ਖ਼ਾਲੀ ਥਾਂ ਭਰਨ ਪਿੱਛੋਂ ਪੂਰਾ ਵਾਕ ਪੜ੍ਹ ਕੇ ਅਰਥ ਜਾਂਚੋ।

 

Question 4: ਵਿਰੋਧੀ ਸ਼ਬਦ ਲਿਖੋ :
ਨਰਮ – ਸਖ਼ਤ
ਪਸੰਦ – …………….
ਖ਼ੁਸ਼ੀ – …………….
ਅਮੀਰ – …………….
ਪਿਆਰ – …………….
ਹਾਰਨਾ – …………….

Answer:

ਨਰਮ – ਸਖ਼ਤ
ਪਸੰਦ – ਨਾਪਸੰਦ
ਖ਼ੁਸ਼ੀ – ਗ਼ਮੀ
ਅਮੀਰ – ਗ਼ਰੀਬ
ਪਿਆਰ – ਨਫ਼ਰਤ
ਹਾਰਨਾ – ਜਿੱਤਣਾ

Exam Tips:

a) ਵਿਰੋਧੀ ਸ਼ਬਦ ਦਾ ਲਿੰਗ ਅਤੇ ਵਚਨ ਮੂਲ ਸ਼ਬਦ ਵਾਲਾ ਹੀ ਰੱਖੋ।
b) ਹਰ ਜੋੜੇ ਨੂੰ ਡੈਸ਼ (–) ਨਾਲ ਵੱਖ ਕਰ ਕੇ ਲਿਖੋ।

 

Question 5: ਹੇਠ ਲਿਖੇ ਵਾਕਾਂ ਵਿਚ ‘ਮੁੜਾਂਗਾ’, ‘ਨਿਕਲ ਜਾਂਦੇ’, ‘ਤੁਰਿਆ ਜਾ ਰਿਹਾ ਸੀ’ ਅਤੇ ‘ਗਿਆ’ ਕਿਰਿਆ ਹਨ। ਇਨ੍ਹਾਂ ਵਾਕਾਂ ਵਿੱਚੋਂ ਕਿਰਿਆ-ਵਿਸ਼ੇਸ਼ਣ ਚੁਣੋ :
(ੳ) ਮੈਂ ਸਭ ਤੋਂ ਪਹਿਲਾਂ ਮੁੜਾਂਗਾ।
(ਅ) ਕਦੀ ਸਾਰੇ ਭੱਜ ਕੇ ਅੱਗੇ ਨਿਕਲ ਜਾਂਦੇ।
(ੲ) ਬੱਚਿਆਂ ਦਾ ਟੋਲਾ ਅਰਾਮ ਨਾਲ ਤੁਰਿਆ ਜਾ ਰਿਹਾ ਸੀ।
(ਸ) ਹਾਮਿਦ ਸ਼ਾਨ ਨਾਲ ਆਕੜਦਾ ਹੋਇਆ ਸਾਥੀਆਂ ਕੋਲ ਗਿਆ।

Answer:

(ੳ) ਸਭ ਤੋਂ ਪਹਿਲਾਂ
(ਅ) ਕਦੀ, ਅੱਗੇ
(ੲ) ਅਰਾਮ ਨਾਲ
(ਸ) ਸ਼ਾਨ ਨਾਲ

Exam Tips:

a) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
b) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।

 

Question 6: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਸ਼ਹਿਰ ਦਾ ਇਲਾਕਾ ਸ਼ੁਰੂ ਹੋ ਗਿਆ। (ਨਾਂਵ ਚੁਣੋ)
(ਅ) “ਤੂੰ ਡਰੀਂ ਨਾ ਅੰਮਾ।” (ਪੜਨਾਂਵ ਚੁਣੋ)
(ੲ) ਹੁਣ ਵੱਸੋਂ ਸੰਘਣੀ ਸ਼ੁਰੂ ਹੋ ਗਈ। (ਵਿਸ਼ੇਸ਼ਣ ਚੁਣੋ)
(ਸ) ਈਦਗਾਹ ਨਜ਼ਰ ਆਈ। (ਕਿਰਿਆ ਚੁਣੋ)

Answer:

(ੳ) ਸ਼ਹਿਰ, ਇਲਾਕਾ।
(ਅ) ਤੂੰ।
(ੲ) ਸੰਘਣੀ।
(ਸ) ਨਜ਼ਰ ਆਈ।

Exam Tips:

a) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।
b) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।

 

ਪੈਰੇ ਸੰਬੰਧੀ ਬਹੁਵਿਕਲਪੀ ਪ੍ਰਸ਼ਨ

ਪਾਠ-ਪੁਸਤਕ ਵਿਚੋਂ “ਗਿਆਰਾਂ ਵਜੇ ਸਾਰੇ ਪਿੰਡ ਵਿੱਚ ਹਲਚਲ…” ਤੋਂ “…ਇੱਕ ਲੱਤ ਵਿੱਚ ਵਿਗਾੜ ਪੈ ਜਾਂਦਾ ਹੈ” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Question 1: ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
(ੳ) ਈਦਗਾਹ
(ਅ) ਘਰ ਦਾ ਜਿੰਦਰਾ
(ੲ) ਕਬੱਡੀ ਦੀ ਖੇਡ
(ਸ) ਗਿੱਦੜ-ਸਿੰਙੀ

Answer:

(ੳ) ਈਦਗਾਹ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

Question 2: ਮੇਲੇ ਵਾਲੇ ਮੇਲਾ ਦੇਖ ਕੇ ਕਿੰਨੇ ਵਜੇ ਪਿੰਡ ਪਹੁੰਚੇ?
(ੳ) ਨੌਂ ਵਜੇ
(ਅ) ਦਸ ਵਜੇ
(ੲ) ਗਿਆਰਾਂ ਵਜੇ
(ਸ) ਬਾਰਾਂ ਵਜੇ

Answer:

(ੲ) ਗਿਆਰਾਂ ਵਜੇ

Exam Tips:

a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।

 

Question 3: ਮੋਹਸਿਨ ਦੇ ਹੱਥੋਂ ਉਸਦੀ ਭੈਣ ਨੇ ਕੀ ਖੋਹਣ ਦੀ ਕੋਸ਼ਿਸ਼ ਕੀਤੀ?
(ੳ) ਵਕੀਲ
(ਅ) ਚਿਮਟਾ
(ੲ) ਮਾਸ਼ਕੀ
(ਸ) ਸਿਪਾਹੀ

Answer:

(ੲ) ਮਾਸ਼ਕੀ

Exam Tips:

a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।

 

Question 4: ਮੋਹਸਿਨ ਤੇ ਉਸਦੀ ਭੈਣ ਦਾ ਰੌਲਾ ਸੁਣ ਕੇ ਖਿਝੀ ਉਨ੍ਹਾਂ ਦੀ ਮਾਂ ਨੇ ਕੀ ਕੀਤਾ?
(ੳ) ਕੰਨ ਪੁੱਟੇ
(ਅ) ਗੁੱਤ ਪੁੱਟੀ
(ੲ) ਦੋ-ਦੋ ਥੱਪੜ ਲਾਏ
(ਸ) ਡੰਡੇ ਮਾਰੇ

Answer:

(ੲ) ਦੋ-ਦੋ ਥੱਪੜ ਲਾਏ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 5: ਕਿਸ ਦਾ ਅੰਤ ਉਸਦੀ ਹੈਸੀਅਤ ਦੇ ਮੁਤਾਬਕ ਜ਼ਰਾ ਸ਼ਾਨ ਨਾਲ ਹੋਇਆ?
(ੳ) ਸਿਪਾਹੀ ਦਾ
(ਅ) ਵਕੀਲ ਦਾ
(ੲ) ਚਿਮਟੇ ਦਾ
(ਸ) ਮਾਸ਼ਕੀ ਦਾ

Answer:

(ਅ) ਵਕੀਲ ਦਾ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

Question 6: ਵਕੀਲ ਸਾਹਿਬ ਨੂੰ ਬਿਠਾਉਣ ਲਈ ਫੱਟੀ ਉੱਤੇ ਕਾਹਦਾ ਗਲੀਚਾ ਵਿਛਾਇਆ ਗਿਆ?
(ੳ) ਕੱਪੜੇ ਦਾ
(ਅ) ਕਾਗ਼ਜ਼ ਦਾ
(ੲ) ਰੇਸ਼ਮ ਦਾ
(ਸ) ਉੱਨ ਦਾ

Answer:

(ਅ) ਕਾਗ਼ਜ਼ ਦਾ

Exam Tips:

a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।

 

Question 7: ਵਕੀਲ ਸਾਹਿਬ ਤਖ਼ਤ ਉੱਪਰ ਕਿਸ ਤਰ੍ਹਾਂ ਬਿਰਾਜੇ ਸਨ?
(ੳ) ਰਾਜੇ ਭੋਜ ਵਾਂਗ
(ਅ) ਰਾਜੇ ਅਦਲੀ ਵਾਂਗ
(ੲ) ਰਾਜੇ ਇੰਦਰ ਵਾਂਗ
(ਸ) ਰਾਜੇ ਕਾਰੂੰ ਵਾਂਗ

Answer:

(ੳ) ਰਾਜੇ ਭੋਜ ਵਾਂਗ

Exam Tips:

a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।

 

Question 8: ਵਕੀਲ ਸਾਹਿਬ ਨੂੰ ਤਖ਼ਤ ‘ਤੇ ਬਿਠਾ ਕੇ ਪੱਖਾ ਕੌਣ ਝੱਲਣ ਲੱਗਾ?
(ੳ) ਮੋਹਸਿਨ
(ਅ) ਹਾਮਿਦ
(ੲ) ਨੂਰਾ
(ਸ) ਮਹਿਮੂਦ

Answer:

(ੲ) ਨੂਰਾ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 9: ਵਕੀਲ ਸਾਹਿਬ ਦੀ ਲਾਸ਼ ਕਿੱਥੇ ਸੁੱਟੀ ਗਈ?
(ੳ) ਟੋਏ ਵਿਚ
(ਅ) ਕੂੜੇ ਵਿਚ
(ੲ) ਛੱਪੜ ਵਿਚ
(ਸ) ਨਾਲੀ ਵਿਚ

Answer:

(ਅ) ਕੂੜੇ ਵਿਚ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

Question 10: ਸਿਪਾਹੀ ਨੂੰ ਕਿੱਥੇ ਅਰਾਮ ਨਾਲ ਲਿਟਾਇਆ ਗਿਆ?
(ੳ) ਫ਼ਰਸ਼ ਉੱਤੇ
(ਅ) ਮੇਜ਼ ਉੱਤੇ
(ੲ) ਪਾਲਕੀ ਵਿਚ
(ਸ) ਪੰਘੂੜੇ ਵਿਚ

Answer:

(ੲ) ਪਾਲਕੀ ਵਿਚ

Exam Tips:

a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।

 

Question 11: ਪਾਲਕੀ ਵਾਲੀ ਟੋਕਰੀ ਦੇ ਹੱਥੋਂ ਡਿਗਣ ਨਾਲ ਸਿਪਾਹੀ ਦੇ ਕਿੱਥੇ ਵਿਗਾੜ ਪੈ ਗਿਆ?
(ੳ) ਸਿਰ ਵਿਚ
(ਅ) ਧੜ ਵਿਚ
(ੲ) ਬਾਂਹ ਵਿਚ
(ਸ) ਲੱਤ ਵਿਚ

Answer:

(ਸ) ਲੱਤ ਵਿਚ

Exam Tips:

a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।

 

Punjabi Class 8 Curriculum Solutions: Punjabi Medium Chapter 20 ਈਦਗਾਹ

Accessing Punjabi Medium Chapter 20 ਈਦਗਾਹ Solutions

Review comprehensive exercise answers for Class 8 Punjabi Punjabi Medium Chapter 20 ਈਦਗਾਹ. Fully updated to match current Punjab Board syllabus guidelines, these textbook solutions help students verify their work and maintain accurate study notes.

Concept-Driven Answers for Class 8 Punjabi

Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.

Maximizing Study Efficiency

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 8 Punjabi.

FAQs

Where can I find the latest PSEB 8th Class Punjabi Solutions Chapter 20 ਈਦਗਾਹ for the 2026-27 session?

The complete and updated PSEB 8th Class Punjabi Solutions Chapter 20 ਈਦਗਾਹ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 20 ਈਦਗਾਹ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 20 ਈਦਗਾਹ will help students to get full marks in the theory paper.

Do you offer PSEB 8th Class Punjabi Solutions Chapter 20 ਈਦਗਾਹ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 20 ਈਦਗਾਹ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 20 ਈਦਗਾਹ in printable PDF format for offline study on any device.