PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ

Official Punjab Board Solutions for Class 7 Punjabi: Punjabi Medium Chapter 08 ਬਚਿੱਤਰ ਸਿੰਘ ਦੀ ਬਹਾਦਰੀ

Access comprehensive textbook solutions for Punjabi Medium Chapter 08 ਬਚਿੱਤਰ ਸਿੰਘ ਦੀ ਬਹਾਦਰੀ using the official curriculum guides for Class 7 Punjabi. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Punjabi: Punjabi Medium Chapter 08 ਬਚਿੱਤਰ ਸਿੰਘ ਦੀ ਬਹਾਦਰੀ

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਅਭਿਆਸ

Question 1: ਦਸਮ-ਪਿਤਾ ਦੇ ਦੁਆਲੇ ਬੈਠੀ ਸੰਗਤ ਕਿਵੇਂ ਲੱਗ ਰਹੀ ਸੀ?

Answer:

ਦਸਮ ਪਿਤਾ ਦੇ ਦੁਆਲੇ ਬੈਠੀ ਸੰਗਤ ਇਸ ਤਰ੍ਹਾਂ ਸੋਭ ਰਹੀ ਸੀ, ਜਿਵੇਂ ਰਾਤ ਨੂੰ ਚੰਦ ਦੁਆਲੇ ਤਾਰੇ ਸੋਭ ਰਹੇ ਹੁੰਦੇ ਹਨ।

Exam Tips:

a) ਉਪਮਾ (ਚੰਦ ਦੁਆਲੇ ਤਾਰੇ) ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕਾਂ ਵਿਚ ਲਿਖੋ।

 

Question 2: ਸੂਹੀਏ ਨੇ ਪਹਾੜੀ ਰਾਜਿਆਂ ਦੇ ਪਕਾਏ ਮਤੇ ਬਾਰੇ ਆ ਕੇ ਕੀ ਦੱਸਿਆ?

Answer:

ਸੂਹੀਏ ਨੇ ਦਸਮ ਪਿਤਾ ਨੂੰ ਦੱਸਿਆ ਕਿ ਪਹਾੜੀ ਰਾਜਿਆਂ ਨੇ ਲੋਹਗੜ੍ਹ ਦੇ ਕਿਲ੍ਹੇ ਨੂੰ ਢਾਹੁਣ ਦਾ ਮਤਾ ਪਕਾਇਆ ਹੈ। ਇਸ ਮੰਤਵ ਲਈ ਜਸਵਾਲੀਏ ਰਾਜਾ ਕੇਸਰੀ ਚੰਦ ਨੇ ਇਕ ਹਾਥੀ ਮੰਗਵਾਇਆ ਹੈ। ਉਸ ਦੇ ਸਿਰ ਉੱਤੇ ਦੋ ਲੋਹ-ਤਵੇ ਬੀੜੇ ਹਨ ਤੇ ਉਸ ਦੀ ਸੁੰਡ ਨਾਲ ਇਕ ਦੋ-ਧਾਰੀ ਤਲਵਾਰ ਬੰਨ੍ਹੀ ਗਈ ਹੈ। ਉਸ ਨੂੰ ਮਸਤ ਕਰਨ ਲਈ ਸ਼ਰਾਬ ਪਿਲਾਈ ਗਈ ਹੈ ਅਤੇ ਕੱਲ੍ਹ ਨੂੰ ਉਨ੍ਹਾਂ ਨੇ ਉਸ ਨੂੰ ਲੋਹਗੜ੍ਹ ਦੇ ਕਿਲ੍ਹੇ ਵੱਲ ਭੇਜਣਾ ਹੈ।

Exam Tips:

a) ਹਾਥੀ ਦੀ ਤਿਆਰੀ ਦੇ ਸਾਰੇ ਨੁਕਤੇ ਕ੍ਰਮ ਨਾਲ ਲਿਖੋ: ਲੋਹ-ਤਵੇ, ਤਲਵਾਰ, ਸ਼ਰਾਬ।
b) ਰਾਜਾ ਕੇਸਰੀ ਚੰਦ ਦਾ ਨਾਂ ਲਿਖਣਾ ਨਾ ਭੁੱਲੋ।

 

Question 3: ਸੂਹੀਏ ਦੀ ਵਾਰਤਾ ਸੁਣ ਕੇ ਗੁਰੂ ਜੀ ਨੇ ਕੀ ਕਿਹਾ?

Answer:

ਗੁਰੂ ਜੀ ਸੂਹੀਏ ਦੀ ਵਾਰਤਾ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਕਿ ਜੇ ਮਸਤਿਆ ਹਾਥੀ ਹਮਲੇ ਲਈ ਆਉਂਦਾ ਹੈ, ਤਾਂ ਬੇਸ਼ੱਕ ਆ ਜਾਵੇ। ਉਨ੍ਹਾਂ ਨੇ ਦੁਨੀ ਚੰਦ ਨੂੰ ਉਸ ਦਾ ਮੁਕਾਬਲਾ ਕਰਨ ਲਈ ਕਿਹਾ।

Exam Tips:

a) ਉੱਤਰ ਪੂਰੇ ਵਾਕਾਂ ਵਿਚ ਲਿਖੋ।

 

Question 4: ਦੁਨੀ ਚੰਦ ਬਾਰੇ ਸਿੱਖ ਨੇ ਗੁਰੂ ਜੀ ਨੂੰ ਕੀ ਦੱਸਿਆ?

Answer:

ਸਿੱਖ ਨੇ ਤੜਕੇ ਆ ਕੇ ਗੁਰੂ ਜੀ ਨੂੰ ਦੱਸਿਆ ਕਿ ਬੁਜ਼ਦਿਲ ਦੁਨੀ ਚੰਦ ਰਾਤ ਨੂੰ ਕੰਧ ਟੱਪ ਕੇ ਦੌੜ ਗਿਆ ਹੈ। ਕੰਧ ਟੱਪਦਿਆਂ ਉਸ ਦੀ ਲੱਤ ਟੁੱਟ ਗਈ ਸੀ ਤੇ ਫਿਰ ਉਸ ਨੂੰ ਸੱਪ ਲੜ ਗਿਆ, ਜਿਸ ਕਰਕੇ ਉਹ ਮਰ ਗਿਆ।

Exam Tips:

a) ਦੌੜਨ, ਲੱਤ ਟੁੱਟਣ ਤੇ ਸੱਪ ਲੜਨ ਦੀਆਂ ਤਿੰਨੇ ਗੱਲਾਂ ਲਿਖੋ।

 

Question 5: ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਕੀ ਕਿਹਾ?

Answer:

ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਸ਼ੇਰ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਹਾਥੀ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ। ਦਸ ਹਾਥੀ ਵੀ ਹੋਣ, ਤਾਂ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਇਕੱਲਾ ਸ਼ੇਰ ਹੀ ਕਾਫ਼ੀ ਹੈ।

Exam Tips:

a) ਦਸ ਹਾਥੀਆਂ ਵਾਲੀ ਗੱਲ ਦਾ ਜ਼ਿਕਰ ਜ਼ਰੂਰ ਕਰੋ।

 

Question 6: ਬਚਿੱਤਰ ਸਿੰਘ ਨੇ ਰਾਜਾ ਕੇਸਰੀ ਅਤੇ ਉਸ ਦੇ ਲਸ਼ਕਰ ਨੂੰ ਰਣ ਵਿਚ ਕਿਵੇਂ ਭਜਾਇਆ?

Answer:

ਬਚਿੱਤਰ ਸਿੰਘ ਨੇ ਜਦੋਂ ਮਸਤ ਹਾਥੀ ਦੇ ਸਿਰ ਵਿਚ ਨਾਗਣੀ (ਬਰਛੀ) ਮਾਰੀ, ਤਾਂ ਉਹ ਉਸ ਦੇ ਸਿਰ ਉੱਤੇ ਬੀੜੇ ਲੋਹ-ਤਵੇ ਚੀਰ ਕੇ ਅੰਦਰ ਧਸ ਗਈ। ਕਰਾਰਾ ਜ਼ਖ਼ਮ ਖਾ ਕੇ ਹਾਥੀ ਚੀਕਦਾ ਹੋਇਆ ਪਿੱਛੇ ਵੱਲ ਦੌੜ ਪਿਆ। ਉਸ ਨੂੰ ਵੇਖ ਕੇ ਉਸ ਦੇ ਪਿੱਛੇ ਲੱਗੀ ਰਾਜਾ ਕੇਸਰੀ ਦੀ ਫ਼ੌਜ ਵੀ ਦੌੜ ਪਈ। ਇਸ ਤਰ੍ਹਾਂ ਬਚਿੱਤਰ ਸਿੰਘ ਨੇ ਰਾਜਾ ਕੇਸਰੀ ਅਤੇ ਉਸ ਦੇ ਲਸ਼ਕਰ ਨੂੰ ਭਜਾ ਦਿੱਤਾ।

Exam Tips:

a) ਘਟਨਾ ਕ੍ਰਮ ਅਨੁਸਾਰ ਲਿਖੋ: ਨਾਗਣੀ ਦਾ ਵਾਰ, ਹਾਥੀ ਦਾ ਭੱਜਣਾ, ਫ਼ੌਜ ਦਾ ਭੱਜਣਾ।
b) ਨਾਗਣੀ ਦਾ ਅਰਥ ਬਰਛੀ ਹੈ।

 

Question 7: ਔਖੇ ਸ਼ਬਦਾਂ ਦੇ ਅਰਥ ਲਿਖੋ: ਸੋਭਦੇ, ਫ਼ਰਮਾਇਆ, ਲੋਹ-ਤਵੇ, ਸੁਰਾ, ਧਾਈ, ਵਾਰਤਾ, ਮੁਸਕਾਏ, ਜੇਰਾ, ਸ਼ਿਸ਼ਕੇਰੀ, ਬਲਕਾਰੀ, ਲਸ਼ਕਰ, ਰਣ।

Answer:

ਸੋਭਦੇ – ਸੋਹਣੇ ਲੱਗਦੇ, ਜਚਦੇ
ਫ਼ਰਮਾਇਆ – ਹੁਕਮ ਦਿੱਤਾ, ਆਖਿਆ
ਲੋਹ-ਤਵੇ – ਲੋਹੇ ਦੇ ਬਣੇ ਭਾਰੀ ਤਵੇ
ਸੁਰਾ – ਸ਼ਰਾਬ
ਧਾਈ – ਚੜ੍ਹਾਈ, ਹਮਲਾ
ਵਾਰਤਾ – ਕਹਾਣੀ, ਗੱਲ
ਮੁਸਕਾਏ – ਮੁਸਕਰਾਏ
ਜੇਰਾ – ਹਿੰਮਤ, ਹੌਸਲਾ, ਧੀਰਜ
ਸ਼ਿਸ਼ਕੇਰੀ – ਹੱਲਾਸ਼ੇਰੀ ਦੇ ਕੇ ਮਗਰ ਪਾਉਣਾ, ਮੂੰਹ ਦੀ ਅਵਾਜ਼ ਨਾਲ ਭਜਾਉਣਾ
ਬਲਕਾਰੀ – ਤਾਕਤਵਰ
ਲਸ਼ਕਰ – ਫ਼ੌਜ
ਰਣ – ਮੈਦਾਨ

Exam Tips:

a) ਸ਼ਬਦ-ਅਰਥ ਦੀਆਂ ਜੋੜੀਆਂ ਬਣਾ ਕੇ ਯਾਦ ਕਰੋ।

 

Question 8: ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿਚ ਵਰਤੋ: ਮਤਾ ਪਕਾਉਣਾ, ਹਰਨ ਹੋਣਾ, ਚੜ੍ਹਾਈ ਕਰਨਾ, ਨਿਤਾਰਾ ਕਰਨਾ, ਰੱਖ ਵਿਖਾਉਣਾ, ਪਿੱਠ ਵਿਖਾਉਣਾ।

Answer:

ਮਤਾ ਪਕਾਉਣਾ (ਇਕੱਠੇ ਬੈਠ ਕੇ ਸਲਾਹ ਬਣਾਉਣੀ) – ਪਹਾੜੀ ਰਾਜਿਆਂ ਨੇ ਮਿਲ ਕੇ ਲੋਹਗੜ੍ਹ ਦੇ ਕਿਲ੍ਹੇ ਉੱਤੇ ਹਮਲਾ ਕਰਨ ਦਾ ਮਤਾ ਪਕਾਇਆ।
ਹਰਨ ਹੋਣਾ (ਦੌੜ ਜਾਣਾ) – ਸਿੱਖ ਫ਼ੌਜਾਂ ਦੇ ਹਮਲੇ ਦੀ ਤਾਬ ਨਾ ਸਹਿੰਦਿਆਂ ਮੁਗ਼ਲ ਫ਼ੌਜਾਂ ਮੈਦਾਨ ਵਿਚੋਂ ਹਰਨ ਹੋ ਗਈਆਂ।
ਚੜ੍ਹਾਈ ਕਰਨਾ (ਹਮਲਾ ਕਰਨਾ) – ਸਿੱਖ ਫ਼ੌਜਾਂ ਨੇ ਅੰਗਰੇਜ਼ੀ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਚੜ੍ਹਾਈ ਕਰ ਦਿੱਤੀ।
ਨਿਤਾਰਾ ਕਰਨਾ (ਸੱਚ-ਝੂਠ ਜਾਂ ਅਸਲ-ਨਕਲ ਦਾ ਫ਼ੈਸਲਾ ਕਰਨਾ) – ਤੁਹਾਨੂੰ ਦੋਹਾਂ ਧਿਰਾਂ ਦੀ ਗੱਲ ਸੁਣ ਕੇ ਸੱਚ-ਝੂਠ ਦਾ ਨਿਤਾਰਾ ਕਰਨਾ ਚਾਹੀਦਾ ਹੈ।
ਰੱਖ ਵਿਖਾਉਣਾ (ਇੱਜ਼ਤ ਰੱਖਣੀ) – ਬਚਿੱਤਰ ਸਿੰਘ ਨੇ ਇਕੱਲਿਆਂ ਮਸਤ ਹਾਥੀ ਦਾ ਮੁਕਾਬਲਾ ਕਰ ਕੇ ਗੁਰਸਿੱਖਾਂ ਦੀ ਰੱਖ ਵਿਖਾਈ।
ਪਿੱਠ ਵਿਖਾਉਣਾ (ਲੜਾਈ ਵਿਚੋਂ ਦੌੜਨਾ) – ਸ: ਸ਼ਾਮ ਸਿੰਘ ਅਟਾਰੀ ਵਾਲੇ ਨੇ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਹੋਰ ਗ਼ਦਾਰ ਸਰਦਾਰਾਂ ਵਾਂਗ ਪਿੱਠ ਨਾ ਵਿਖਾਈ।

Exam Tips:

a) ਮੁਹਾਵਰੇ ਦਾ ਅਰਥ ਧਿਆਨ ਵਿਚ ਰੱਖ ਕੇ ਆਪਣੇ ਵਾਕ ਬਣਾਓ।
b) ਵਾਕ ਵਿਚ ਮੁਹਾਵਰਾ ਉਸੇ ਰੂਪ ਵਿਚ ਵਰਤੋ, ਸਿਰਫ਼ ਕਿਰਿਆ ਦਾ ਰੂਪ ਬਦਲ ਸਕਦਾ ਹੈ।

 

ਹੋਰ ਮਹੱਤਵਪੂਰਨ ਪ੍ਰਸ਼ਨ

Question 9: ਕਾਵਿ-ਟੋਟੇ “ਸੰਗਤ ਜੁੜੀ ਨਿੱਤ ਵਾਂਗਰਾਂ, ਅੱਜ ਗੁਰਦੁਆਰੇ …” ਦੇ ਸਰਲ ਅਰਥ ਲਿਖੋ।

Answer:

ਅੱਜ ਆਨੰਦਪੁਰ ਸਾਹਿਬ ਦੇ ਗੁਰ-ਅਸਥਾਨ ਵਿਖੇ ਹਰ ਰੋਜ਼ ਵਾਂਗ ਸੰਗਤ ਜੁੜੀ ਹੋਈ ਸੀ। ਸਾਰੇ ਸਿੱਖ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਆਲੇ-ਦੁਆਲੇ ਇਸ ਤਰ੍ਹਾਂ ਸੋਭ ਰਹੇ ਸਨ, ਜਿਸ ਤਰ੍ਹਾਂ ਰਾਤ ਨੂੰ ਚੰਦਰਮਾ ਦੁਆਲੇ ਤਾਰੇ ਸੋਭਦੇ ਹਨ। ਇੰਨੇ ਨੂੰ ਇਕ ਸੂਹੀਆ ਸਿੱਖ ਆਇਆ ਤੇ ਉਹ ਮੂੰਹੋਂ ਬੋਲ ਕੇ ਭੇਤ ਦੀ ਇਕ ਗੱਲ ਦੱਸਣ ਲੱਗ ਪਿਆ।

Exam Tips:

a) ਸੂਹੀਏ – ਦੁਸ਼ਮਣ ਦੀਆਂ ਗੁਪਤ ਖ਼ਬਰਾਂ ਲਿਆਉਣ ਵਾਲੇ।
b) ਸੰਗ = ਨਾਲ, ਇਉਂ = ਇਸ ਤਰ੍ਹਾਂ।

 

Question 10: ਕਾਵਿ-ਟੋਟੇ “ਹੁਣੇ ਪਹਾੜੀ ਰਾਜਿਆਂ ਇਕ ਮਤਾ ਪਕਾਇਆ …” ਦੇ ਸਰਲ ਅਰਥ ਲਿਖੋ।

Answer:

ਸੂਹੀਏ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਆ ਕੇ ਖ਼ਬਰ ਦਿੱਤੀ ਕਿ ਪਹਾੜੀ ਰਾਜਿਆਂ ਨੇ ਰਲ ਕੇ ਉਨ੍ਹਾਂ ਵਿਰੁੱਧ ਇਕ ਸਲਾਹ ਕੀਤੀ ਹੈ। ਇਸ ਸਲਾਹ ਅਨੁਸਾਰ ਜਸਵਾਲੀਏ ਰਾਜਾ ਕੇਸਰੀ ਚੰਦ ਕਿਤਿਓਂ ਇਕ ਹਾਥੀ ਲਿਆਇਆ ਹੈ ਤੇ ਲੋਹਗੜ੍ਹ ਦੇ ਕਿਲ੍ਹੇ ਨੂੰ ਢਾਹੁਣ ਦੀ ਤਿਆਰੀ ਕਰ ਲਈ ਗਈ ਹੈ। ਹਾਥੀ ਦੇ ਸਿਰ ਉੱਤੇ ਲੋਹੇ ਦੇ ਭਾਰੇ ਤਵੇ ਬੰਨ੍ਹੇ ਹਨ, ਉਸ ਦੀ ਸੁੰਡ ਨਾਲ ਦੋ-ਧਾਰੀ ਤਲਵਾਰ ਬੰਨ੍ਹੀ ਹੈ ਅਤੇ ਉਸ ਨੂੰ ਮਸਤ ਕਰਨ ਲਈ ਸ਼ਰਾਬ ਪਿਲਾਈ ਗਈ ਹੈ। ਕੱਲ੍ਹ ਨੂੰ ਉਸ ਨੇ ਹਮਲਾ ਕਰ ਕੇ ਇਸ ਪਾਸੇ ਵੱਲ ਆਉਣਾ ਹੈ।

Exam Tips:

a) ਲੋਹਗੜ੍ਹ ਆਨੰਦਪੁਰ ਸਾਹਿਬ ਦਾ ਕਿਲ੍ਹਾ ਹੈ।
b) ਮਤਾ ਪਕਾਉਣਾ = ਮਿਲ ਕੇ ਸਲਾਹ ਕਰਨੀ।

 

Question 11: ਕਾਵਿ-ਟੋਟੇ “ਏਦਾਂ ਕਹਿ ਕੇ ਸਿੰਘ ਨੇ ਕੀ ਗੱਲ ਮੁਕਾਈ …” ਦੀ ਪ੍ਰਸੰਗ ਸਹਿਤ ਵਿਆਖਿਆ ਕਰੋ।

Answer:

ਪ੍ਰਸੰਗ: ਇਹ ਕਾਵਿ-ਸਤਰਾਂ ਕਵਿਤਾ ‘ਬਚਿੱਤਰ ਸਿੰਘ ਦੀ ਬਹਾਦਰੀ’ ਵਿਚੋਂ ਹਨ। ਇਨ੍ਹਾਂ ਵਿਚ ਸੂਹੀਏ ਦੀ ਖ਼ਬਰ ਸੁਣ ਕੇ ਗੁਰੂ ਜੀ ਅਤੇ ਦੁਨੀ ਚੰਦ ਦੇ ਪ੍ਰਤੀਕਰਮ ਦਾ ਵਰਣਨ ਹੈ।
ਵਿਆਖਿਆ: ਸੂਹੀਏ ਸਿੰਘ ਨੇ ਪਹਾੜੀ ਰਾਜੇ ਕੇਸਰੀ ਚੰਦ ਵੱਲੋਂ ਲੋਹਗੜ੍ਹ ਦਾ ਕਿਲ੍ਹਾ ਢਾਹੁਣ ਲਈ ਭੇਜੇ ਜਾ ਰਹੇ ਮਸਤ ਹਾਥੀ ਦੀ ਖ਼ਬਰ ਦੇ ਕੇ ਆਪਣੀ ਗੱਲ ਮੁਕਾ ਦਿੱਤੀ। ਸਾਰੀ ਗੱਲ ਸੁਣ ਕੇ ਦਸਮੇਸ਼ ਪਿਤਾ ਮੁਸਕਰਾਏ ਤੇ ਦੁਨੀ ਚੰਦ ਵੱਲ ਵੇਖ ਕੇ ਕਹਿਣ ਲੱਗੇ ਕਿ ਜੇ ਮਸਤਿਆ ਹਾਥੀ ਆਉਂਦਾ ਹੈ, ਤਾਂ ਬੇਸ਼ੱਕ ਆ ਜਾਵੇ; ਉਸ ਦਾ ਮੁਕਾਬਲਾ ਦੁਨੀ ਚੰਦ ਕਰੇਗਾ। ਗੁਰੂ ਜੀ ਦਾ ਹੁਕਮ ਸੁਣ ਕੇ ਦੁਨੀ ਚੰਦ ਬਹੁਤ ਘਬਰਾ ਗਿਆ ਅਤੇ ਆਪਣੀ ਕਿਸਮਤ ਨੂੰ ਕੋਸਣ ਲੱਗਾ। ਉਸ ਦਾ ਸਰੀਰ ਭਾਵੇਂ ਬਹੁਤ ਤਕੜਾ ਸੀ, ਪਰ ਉਸ ਦਾ ਦਿਲ ਬਹੁਤ ਛੋਟਾ ਸੀ, ਭਾਵ ਉਹ ਬੁਜ਼ਦਿਲ ਸੀ।

Exam Tips:

a) ਪ੍ਰਸੰਗ ਵਿਚ ਕਵਿਤਾ ਦਾ ਨਾਂ ਅਤੇ ਸਥਿਤੀ ਦੱਸੋ, ਫਿਰ ਵਿਆਖਿਆ ਲਿਖੋ।
b) ਡੀਲ-ਡੌਲ = ਕੱਦ-ਕਾਠ, ਜੀਅ ਸਦਕੇ = ਖ਼ੁਸ਼ੀ ਨਾਲ।

 

Question 12: ਦੁਨੀ ਚੰਦ ਕੌਣ ਸੀ? ਉਸ ਦਾ ਅੰਤ ਕਿਵੇਂ ਹੋਇਆ?

Answer:

ਦੁਨੀ ਚੰਦ 500 ਯੋਧਿਆਂ ਦਾ ਸਰਦਾਰ ਅਤੇ ਮਾਝੇ ਦਾ ਮਸੰਦ ਸੀ, ਜੋ ਗੁਰੂ ਜੀ ਦੀ ਸਹਾਇਤਾ ਲਈ ਆਨੰਦਪੁਰ ਸਾਹਿਬ ਪੁੱਜਾ ਸੀ। ਗੁਰੂ ਜੀ ਵੱਲੋਂ ਮਸਤ ਹਾਥੀ ਦਾ ਮੁਕਾਬਲਾ ਕਰਨ ਦਾ ਹੁਕਮ ਸੁਣ ਕੇ ਉਹ ਘਬਰਾ ਗਿਆ ਤੇ ਰਾਤ ਨੂੰ ਕੰਧ ਟੱਪ ਕੇ ਭੱਜ ਗਿਆ। ਕੰਧ ਟੱਪਦਿਆਂ ਉਸ ਦੀ ਲੱਤ ਟੁੱਟ ਗਈ ਅਤੇ ਪਿੱਛੋਂ ਅੰਮ੍ਰਿਤਸਰ ਵਿਚ ਰਾਤ ਨੂੰ ਸੱਪ ਲੜਨ ਨਾਲ ਉਸ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਬਾਅਦ ਵਿਚ ਉਸ ਦੇ ਪੋਤਰਿਆਂ ਸਰੂਪ ਸਿੰਘ ਤੇ ਅਨੂਪ ਸਿੰਘ ਨੇ ਦਸਮੇਸ਼ ਪਿਤਾ ਅੱਗੇ ਹਾਜ਼ਰ ਹੋ ਕੇ ਭੁੱਲ ਬਖ਼ਸ਼ਾਈ। (ਪਾਠ-ਪੁਸਤਕ ਅਨੁਸਾਰ)

Exam Tips:

a) ਇਤਿਹਾਸਿਕ ਵੇਰਵੇ (500 ਯੋਧੇ, ਮਾਝੇ ਦਾ ਮਸੰਦ) ਪਾਠ-ਪੁਸਤਕ ਅਨੁਸਾਰ ਹੀ ਲਿਖੋ।

 

Question 13: ਕਾਵਿ-ਟੋਟੇ “ਇਕ ਸਿੰਘ ਨੇ ਦੱਸਿਆ ਆਣ ਕੇ, ਦੂਜੇ ਦਿਨ ਤੜਕੇ …” ਦੇ ਸਰਲ ਅਰਥ ਲਿਖੋ।

Answer:

ਜਦੋਂ ਦਸਮੇਸ਼ ਪਿਤਾ ਨੇ ਦੁਨੀ ਚੰਦ ਨੂੰ ਮਸਤ ਹਾਥੀ ਦਾ ਮੁਕਾਬਲਾ ਕਰਨ ਦਾ ਹੁਕਮ ਕੀਤਾ, ਤਾਂ ਉਹ ਬਹੁਤ ਘਬਰਾ ਗਿਆ। ਦੂਜੇ ਦਿਨ ਤੜਕੇ ਇਕ ਸਿੰਘ ਨੇ ਗੁਰੂ ਜੀ ਨੂੰ ਆ ਕੇ ਦੱਸਿਆ ਕਿ ਬੁਜ਼ਦਿਲ ਦੁਨੀ ਚੰਦ ਰਾਤ ਨੂੰ ਕੰਧ ਟੱਪ ਕੇ ਦੌੜ ਗਿਆ ਹੈ। ਕੰਧ ਟੱਪਦਿਆਂ ਉਸ ਦੀ ਲੱਤ ਟੁੱਟ ਗਈ ਸੀ, ਫਿਰ ਉਸ ਨੂੰ ਸੱਪ ਲੜ ਗਿਆ ਤੇ ਉਹ ਮਰ ਗਿਆ। ਇਹ ਸੁਣ ਕੇ ਗੁਰੂ ਜੀ ਹੱਸ ਪਏ ਅਤੇ ਚਾਰ-ਚੁਫੇਰੇ ਵੇਖ ਕੇ ਬੋਲੇ ਕਿ ਹਾਥੀ ਵਿਚ ਸਰੀਰ ਦਾ ਜ਼ੋਰ ਤਾਂ ਬਹੁਤ ਹੁੰਦਾ ਹੈ, ਪਰ ਉਸ ਵਿਚ ਸ਼ੇਰ ਨਾਲੋਂ ਹੌਸਲਾ ਘੱਟ ਹੁੰਦਾ ਹੈ।

Exam Tips:

a) ਹਰਨ ਹੋਣਾ = ਦੌੜ ਜਾਣਾ, ਜੇਰਾ = ਜਿਗਰਾ, ਹੌਸਲਾ।

 

Question 14: ਕਾਵਿ-ਟੋਟੇ “ਫਿਰ ਕਿਹਾ ਬਚਿੱਤਰ ਸਿੰਘ ਨੂੰ, ਸੁਣ ਲਿਆ ਸ਼ੇਰਾ …” ਦੇ ਸਰਲ ਅਰਥ ਲਿਖੋ।

Answer:

ਦੁਨੀ ਚੰਦ ਦੀ ਬੁਜ਼ਦਿਲੀ ਦੀ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਸਿੰਘ ਨੂੰ ਬਹਾਦਰ ਸ਼ੇਰ ਕਹਿ ਕੇ ਸੰਬੋਧਨ ਕੀਤਾ ਅਤੇ ਕਿਹਾ ਕਿ ਹਾਥੀ ਵਿਚ ਉਸ ਵਰਗੇ ਸਿੰਘ ਦਾ ਟਾਕਰਾ ਕਰਨ ਦੀ ਤਾਕਤ ਨਹੀਂ। ਉਹ ਇਕੱਲਾ ਹੀ ਦਸ ਹਾਥੀਆਂ ਉੱਤੇ ਭਾਰੂ ਹੈ। ਇਹ ਸੁਣ ਕੇ ਬਚਿੱਤਰ ਸਿੰਘ ਨੇ ਘੋੜੇ ਉੱਤੇ ਕਾਠੀ ਪਾਈ ਤੇ ਝੱਟਪੱਟ ਲੋਹਗੜ੍ਹ ਦੇ ਕਿਲ੍ਹੇ ਵੱਲ ਚੜ੍ਹਾਈ ਕਰ ਦਿੱਤੀ। ਉਹ ਬਿਨਾਂ ਦੇਰ ਕੀਤਿਆਂ ਕਿਲ੍ਹੇ ਦੇ ਸਾਹਮਣੇ ਪਹੁੰਚ ਗਿਆ।

Exam Tips:

a) ਬਚਿੱਤਰ ਸਿੰਘ ਦੀ ਬਹਾਦਰੀ ਅਤੇ ਗੁਰੂ ਜੀ ਦੇ ਭਰੋਸੇ ਦਾ ਜ਼ਿਕਰ ਕਰੋ।

 

Question 15: ਕਾਵਿ-ਟੋਟੇ “ਹਾਥੀ ਮਸਤਿਆ ਆ ਰਿਹਾ ਸੀ, ਵਾਂਗ ਹਨ੍ਹੇਰੀ …” ਦੇ ਸਰਲ ਅਰਥ ਲਿਖੋ।

Answer:

ਜਦੋਂ ਬਚਿੱਤਰ ਸਿੰਘ ਕਿਲ੍ਹੇ ਦੇ ਸਾਹਮਣੇ ਜਾ ਡਟਿਆ, ਤਾਂ ਉਸ ਨੇ ਵੇਖਿਆ ਕਿ ਕੇਸਰੀ ਚੰਦ ਦਾ ਸ਼ਰਾਬ ਨਾਲ ਮਸਤਿਆ ਹਾਥੀ ਹਨ੍ਹੇਰੀ ਵਾਂਗ ਦੌੜਦਾ ਹੋਇਆ ਉਸ ਵੱਲ ਆ ਰਿਹਾ ਸੀ। ਉਸ ਦੇ ਪਿੱਛੇ ਫ਼ੌਜਾਂ ਉਸ ਨੂੰ ਸ਼ਿਸ਼ਕੇਰ ਕੇ ਕਿਲ੍ਹੇ ਵੱਲ ਭਜਾ ਰਹੀਆਂ ਸਨ। ਉਸ ਸਮੇਂ ਬਚਿੱਤਰ ਸਿੰਘ ਬਿਨਾਂ ਦੇਰ ਲਾਏ ਗਰਜਿਆ ਅਤੇ ਉਹ ਤਾਕਤਵਰ ਯੋਧਾ ਹਾਥੀ ਵੱਲ ਵਧਿਆ। ਉਸ ਨੇ ਨਾਗਣੀ (ਬਰਛੀ) ਖਿੱਚ ਕੇ ਹਾਥੀ ਦੇ ਸਿਰ ਵਿਚ ਮਾਰੀ, ਜੋ ਸਿਰ ਉੱਤੇ ਬੱਧੇ ਲੋਹੇ ਦੇ ਤਵਿਆਂ ਨੂੰ ਚੀਰਦੀ ਹੋਈ ਸਾਰੀ ਅੰਦਰ ਧਸ ਗਈ।

Exam Tips:

a) ਸ਼ਿਸ਼ਕੇਰੀ = ਜਾਨਵਰ ਨੂੰ ਭਜਾਉਣ ਲਈ ਮੂੰਹੋਂ ਸ਼ੀ-ਸ਼ੀ ਕਰਨਾ।
b) ਧਸ = ਖੁੱਭ ਜਾਣਾ।

 

Question 16: ਕਾਵਿ-ਟੋਟੇ “ਹਾਥੀ ਭੱਜਿਆ ਚੀਕਦਾ, ਖਾ ਕੇ ਫੱਟ ਕਰਾਰਾ …” ਦੇ ਸਰਲ ਅਰਥ ਲਿਖੋ।

Answer:

ਲੋਹਗੜ੍ਹ ਦੇ ਕਿਲ੍ਹੇ ਨੂੰ ਢਾਹੁਣ ਲਈ ਭੱਜੇ ਆ ਰਹੇ ਮਸਤ ਹਾਥੀ ਦੇ ਸਿਰ ਵਿਚ ਜਦੋਂ ਬਚਿੱਤਰ ਸਿੰਘ ਨੇ ਬਰਛੀ ਦਾ ਵਾਰ ਕੀਤਾ, ਤਾਂ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹਾਥੀ ਚੀਕਦਾ ਹੋਇਆ ਪਿੱਛੇ ਨੂੰ ਭੱਜ ਤੁਰਿਆ। ਬਚਿੱਤਰ ਸਿੰਘ ਦੇ ਇੱਕੋ ਵਾਰ ਨੇ ਫ਼ੈਸਲਾ ਕਰ ਦਿੱਤਾ ਕਿ ਕਿਹੜੀ ਧਿਰ ਬਹਾਦਰ ਹੈ। ਹਾਥੀ ਦੇ ਨਾਲ ਹੀ ਰਾਜਾ ਕੇਸਰੀ ਚੰਦ ਦੀ ਸਾਰੀ ਫ਼ੌਜ ਵੀ ਮੈਦਾਨ ਵਿਚੋਂ ਭੱਜ ਤੁਰੀ। ਇਸ ਤਰ੍ਹਾਂ ਇਕੱਲੇ ਬਚਿੱਤਰ ਸਿੰਘ ਨੇ ਮਸਤ ਹਾਥੀ ਦਾ ਮੁਕਾਬਲਾ ਕਰ ਕੇ ਸਿੱਖਾਂ ਦੀ ਇੱਜ਼ਤ ਰੱਖ ਲਈ ਅਤੇ ਸਿੱਧ ਕਰ ਦਿੱਤਾ ਕਿ ਗੁਰੂ ਦਾ ਸਿੰਘ ਸਚਮੁੱਚ ਬਹਾਦਰ ਹੁੰਦਾ ਹੈ। ਸੂਰਮੇ ਕਦੇ ਲੜਾਈ ਦੇ ਮੈਦਾਨ ਵਿਚੋਂ ਪਿੱਠ ਨਹੀਂ ਵਿਖਾਉਂਦੇ, ਸਗੋਂ ਡਟ ਕੇ ਲੜਦੇ ਹਨ।

Exam Tips:

a) ਫੱਟ ਕਰਾਰਾ = ਡੂੰਘਾ ਤੇ ਮਾਰੂ ਜ਼ਖ਼ਮ; ਨਿਤਾਰਾ = ਅਸਲੀਅਤ ਸਾਹਮਣੇ ਆਉਣਾ।
b) ਕਵਿਤਾ ਦਾ ਸੰਦੇਸ਼ (ਸਿੰਘ ਪਿੱਠ ਨਹੀਂ ਵਿਖਾਉਂਦੇ) ਅਖ਼ੀਰ ਵਿਚ ਲਿਖੋ।

 

Question 17: ਸ: ਜੱਸਾ ਸਿੰਘ ਆਹਲੂਵਾਲੀਏ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਸ: ਜੱਸਾ ਸਿੰਘ ਆਹਲੂਵਾਲੀਆ ਆਹਲੂ ਪਿੰਡ ਦਾ ਵਸਨੀਕ ਸੀ। ਉਸ ਦਾ ਜਨਮ ਸ: ਬਦਰ ਸਿੰਘ ਦੇ ਘਰ 1718 ਈ: ਵਿਚ ਹੋਇਆ। ਉਹ ਨਵਾਬ ਕਪੂਰ ਸਿੰਘ ਦੀ ਸੰਗਤ ਵਿਚ ਰਹਿ ਕੇ ਕਰਨੀ ਵਾਲਾ ਸਿੰਘ ਸਾਬਤ ਹੋਇਆ ਅਤੇ ਆਹਲੂਵਾਲੀਆ ਮਿਸਲ ਦੀ ਜਿੰਦ-ਜਾਨ ਸੀ। ਮਾਤਾ ਸੁੰਦਰੀ ਜੀ ਨੇ ਉਸ ਨੂੰ ਆਸ਼ੀਰਵਾਦ ਦੇ ਕੇ ਇਕ ਗੁਰਜ ਬਖ਼ਸ਼ੀ ਸੀ। ਉਸ ਨੇ 1748 ਵਿਚ ਅੰਮ੍ਰਿਤਸਰ ਦੇ ਹਾਕਮ ਸਲਾਬਤ ਖ਼ਾਨ ਨੂੰ ਮਾਰ ਕੇ ਉਸ ਦਾ ਬਹੁਤ ਸਾਰਾ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ। 1749 ਵਿਚ ਉਸ ਨੇ ਸ਼ਾਹਨਵਾਜ਼ ਨੂੰ ਮੁਲਤਾਨ ਤੋਂ ਕੱਢਣ ਲਈ ਦੀਵਾਨ ਕੌੜਾ ਮਲ ਨੂੰ ਭਾਰੀ ਸਹਾਇਤਾ ਦਿੱਤੀ। 1753 ਵਿਚ ਉਸ ਨੇ ਜਲੰਧਰ ਦੇ ਹਾਕਮ ਅਦੀਨਾ ਬੇਗ਼ ਨੂੰ ਜਿੱਤ ਕੇ ਫ਼ਤਿਹਾਬਾਦ ਪਰਗਣੇ ਉੱਤੇ ਕਬਜ਼ਾ ਕੀਤਾ।
ਅਹਿਮਦ ਸ਼ਾਹ ਦੁਰਾਨੀ ਵੱਲੋਂ ਗ਼ੁਲਾਮ ਬਣਾਉਣ ਲਈ ਫੜੇ ਹੋਏ ਹਿੰਦੂ ਮਰਦਾਂ-ਔਰਤਾਂ ਨੂੰ ਛੁਡਾ ਕੇ ਉਸ ਨੇ ‘ਬੰਦੀ ਛੋੜ’ ਦੀ ਪਦਵੀ ਪ੍ਰਾਪਤ ਕੀਤੀ। ਉਸ ਨੇ ਵੱਡੇ ਘੱਲੂਘਾਰੇ ਵਿਚ ਬਹੁਤ ਵੀਰਤਾ ਵਿਖਾਈ ਅਤੇ ਸਰੀਰ ਉੱਤੇ 22 ਜ਼ਖ਼ਮ ਖਾ ਕੇ ਵੀ ਲੜਦਾ ਰਿਹਾ। 1774 ਵਿਚ ਉਸ ਨੇ ਕਪੂਰਥਲੇ ਉੱਤੇ ਕਬਜ਼ਾ ਕਰ ਕੇ ਆਪਣੀ ਰਾਜਧਾਨੀ ਕਾਇਮ ਕੀਤੀ ਤੇ ਆਪਣਾ ਸਿੱਕਾ ਚਲਾਇਆ। ਉਹ ਧਰਮਵੀਰ, ਦਾਨੀ, ਦੇਸ਼-ਹਿਤੈਸ਼ੀ ਅਤੇ ਵੱਡਾ ਸਦਾਚਾਰੀ ਸੀ। ਉਸ ਦਾ ਦੇਹਾਂਤ 1783 ਵਿਚ ਅੰਮ੍ਰਿਤਸਰ ਵਿਖੇ ਹੋਇਆ।

Exam Tips:

a) ਇਤਿਹਾਸਿਕ ਮਿਤੀਆਂ ਪਾਠ-ਪੁਸਤਕ ਅਨੁਸਾਰ ਹੀ ਲਿਖੋ।
b) ਜਨਮ, ਜੰਗਾਂ, ਜਿੱਤਾਂ ਤੇ ਦੇਹਾਂਤ ਦੇ ਕ੍ਰਮ ਵਿਚ ਉੱਤਰ ਲਿਖੋ।

 

Punjab Board Solutions for Class 7 Punjabi Punjabi Medium Chapter 08 ਬਚਿੱਤਰ ਸਿੰਘ ਦੀ ਬਹਾਦਰੀ

Chapter Exercise Answers for Class 7 Punjabi

Explore reliable textbook solutions for Punjabi Medium Chapter 08 ਬਚਿੱਤਰ ਸਿੰਘ ਦੀ ਬਹਾਦਰੀ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.

Detailed Answer Guides for Punjabi Medium Chapter 08 ਬਚਿੱਤਰ ਸਿੰਘ ਦੀ ਬਹਾਦਰੀ

Each solution includes detailed reasoning to foster genuine comprehension of Punjabi Medium Chapter 08 ਬਚਿੱਤਰ ਸਿੰਘ ਦੀ ਬਹਾਦਰੀ concepts. Reviewing these step-by-step breakdowns allows learners to master both analytical and descriptive questions expected in school evaluations.

Complete Preparation Kit for Class 7 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.

FAQs

Where can I find the latest PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ for the 2026-27 session?

The complete and updated PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ will help students to get full marks in the theory paper.

Do you offer PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ in printable PDF format for offline study on any device.