Step-by-Step Textbook Solutions for Class 7 Punjabi Punjabi Medium Chapter 07 ਬਾਲ-ਖੇਡਾਂ
Access comprehensive textbook solutions for Punjabi Medium Chapter 07 ਬਾਲ-ਖੇਡਾਂ using the official curriculum guides for Class 7 Punjabi. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 07 ਬਾਲ-ਖੇਡਾਂ Textbook Solutions PDF
View or download the dedicated Punjabi Medium Chapter 07 ਬਾਲ-ਖੇਡਾਂ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਪਾਠ-ਅਭਿਆਸ
Question 1: ਰਲ-ਮਿਲ ਕੇ ਭੋਲੇ-ਭਾਲੇ ਬੱਚੇ ਕੀ ਕਰਦੇ ਹਨ?
Answer:
ਭੋਲੇ-ਭਾਲੇ ਬੱਚੇ ਰਲ-ਮਿਲ ਕੇ ਭਿੰਨ-ਭਿੰਨ ਪ੍ਰਕਾਰ ਦੀਆਂ ਖੇਡਾਂ ਖੇਡਦੇ ਹਨ।
Exam Tips:
a) ਪ੍ਰਸ਼ਨ ਵਿਚਲੇ ਸ਼ਬਦ ਉੱਤਰ ਦੇ ਸ਼ੁਰੂ ਵਿਚ ਵਰਤੋ।
b) ਉੱਤਰ ਪੂਰੇ ਵਾਕਾਂ ਵਿਚ ਲਿਖੋ।
Question 2: ‘ਬਾਲ-ਖੇਡਾਂ’ ਕਵਿਤਾ ਵਿਚ ਕਿਹੜੀਆਂ-ਕਿਹੜੀਆਂ ਬਾਲ-ਖੇਡਾਂ ਦਾ ਜ਼ਿਕਰ ਆਇਆ ਹੈ?
Answer:
‘ਬਾਲ-ਖੇਡਾਂ’ ਕਵਿਤਾ ਵਿਚ ਲੁਕਣ-ਮੀਚੀ, ਕੋਟਲਾ-ਛਪਾਕੀ, ਕੂਕਾਂ-ਕਾਂਗੜੇ, ਕਬੱਡੀ, ਪਿੱਠੂ, ਅੰਨ੍ਹਾ ਝੋਟਾ, ਪੀਚੋ-ਬੱਕਰੀ, ਲੂਣ-ਮਯਾਣੀ, ਭੰਡਾ-ਭੰਡਾਰੀਆ, ਰੱਸੀ-ਟੱਪਾ ਤੇ ਗੀਟੇ ਆਦਿ ਖੇਡਾਂ ਦਾ ਜ਼ਿਕਰ ਆਇਆ ਹੈ।
Exam Tips:
a) ਖੇਡਾਂ ਦੇ ਨਾਂ ਕਵਿਤਾ ਦੇ ਕ੍ਰਮ ਅਨੁਸਾਰ ਲਿਖੋ।
b) ਕੋਈ ਖੇਡ ਛੱਡਣੀ ਨਹੀਂ, ਪੂਰੀ ਸੂਚੀ ਲਿਖੋ।
Question 3: ਕਵਿਤਾ ਅਨੁਸਾਰ ਕੁੜੀਆਂ ਕਿਹੜੀਆਂ ਬਾਲ-ਖੇਡਾਂ ਖੇਡਦੀਆਂ ਹਨ?
Answer:
ਕਵਿਤਾ ਅਨੁਸਾਰ ਕੁੜੀਆਂ ਰੱਸੀ-ਟੱਪਾ ਅਤੇ ਗੀਟੇ ਖੇਡਦੀਆਂ ਹਨ।
Exam Tips:
a) ਉੱਤਰ ਪੂਰੇ ਵਾਕਾਂ ਵਿਚ ਲਿਖੋ।
Question 4: ਕਵੀ ਆਪਣੇ ਬਚਪਨ ਨੂੰ ਕਿਉਂ ਯਾਦ ਕਰਦਾ ਹੈ?
Answer:
ਕਵੀ ਆਪਣੇ ਬਚਪਨ ਨੂੰ ਇਸ ਕਰਕੇ ਯਾਦ ਕਰਦਾ ਹੈ, ਕਿਉਂਕਿ ਉਸ ਸਮੇਂ ਰਲ ਕੇ ਖੇਡਾਂ ਖੇਡਣ ਦਾ ਬਹੁਤ ਨਜ਼ਾਰਾ ਸੀ।
Exam Tips:
a) ਉੱਤਰ ਵਿਚ “ਕਿਉਂਕਿ” ਸ਼ਬਦ ਵਰਤ ਕੇ ਕਾਰਨ ਸਪੱਸ਼ਟ ਕਰੋ।
Question 5: ਪਾਠ-ਪੁਸਤਕ ਦੀਆਂ ਕਾਵਿ-ਸਤਰਾਂ “ਕਦੇ ਪਿੱਠੂ ਦੀ ਖੇਡ ਰਚਾਵਣ …” ਦੀ ਵਿਆਖਿਆ ਕਰੋ।
Answer:
ਕਵੀ ਕਹਿੰਦਾ ਹੈ ਕਿ ਭਿੰਨ-ਭਿੰਨ ਖੇਡਾਂ ਖੇਡ ਰਹੇ ਬੱਚੇ ਕਦੇ ਪਿੱਠੂ ਦੀ ਖੇਡ ਖੇਡਣ ਲੱਗ ਪੈਂਦੇ ਹਨ। ਇਸ ਖੇਡ ਵਿਚ ਉਹ ਗੇਂਦ ਮਾਰ ਕੇ ਪਿੱਠੂ ਢਾਹ ਦਿੰਦੇ ਹਨ। ਕਦੇ ਉਹ ਅੰਨ੍ਹਾ ਝੋਟਾ ਬਣ-ਬਣ ਕੇ ਭੱਜਦੇ ਹਨ ਅਤੇ ਕਦੇ ਪੀਚੋ-ਬੱਕਰੀ ਖੇਡਦੇ ਹੋਏ ਰੱਜਦੇ ਨਹੀਂ, ਭਾਵ ਖੇਡ ਤੋਂ ਉਨ੍ਹਾਂ ਦਾ ਦਿਲ ਨਹੀਂ ਭਰਦਾ।
Exam Tips:
a) ਪਹਿਲਾਂ ਕਾਵਿ-ਸਤਰਾਂ ਦਾ ਸਰਲ ਭਾਵ ਲਿਖੋ।
b) ਹਰ ਖੇਡ ਦਾ ਨਾਂ ਉੱਤਰ ਵਿਚ ਜ਼ਰੂਰ ਦਿਓ।
Question 6: ਹੇਠ ਲਿਖੇ ਔਖੇ ਸ਼ਬਦਾਂ ਦੇ ਅਰਥ ਦੱਸੋ: ਹੋਕ, ਝੱਟ, ਆੜੀ, ਹਾਕਾਂ, ਦਾਈ, ਮੜਿੱਕਣਾ, ਨਿਆਰੀ, ਵਿਹੜਾ, ਬਾਲਕ, ਚੇਤੇ, ਨਜ਼ਾਰਾ।
Answer:
ਹੋਕ – ਗਾਉਣ ਵੇਲੇ ਕੱਢੀ ਉੱਚੀ ਤੇ ਲੰਮੀ ਅਵਾਜ਼, ਲੰਮੀ ਸੁਰ
ਝੱਟ – ਤੁਰੰਤ
ਆੜੀ – ਦੋਸਤ
ਹਾਕਾਂ – ਅਵਾਜ਼ਾਂ
ਦਾਈ – ਵਾਰੀ
ਮੜਿੱਕਣਾ – ਕਿਸੇ ਖੇਡ ਵਿਚ ਹਾਣੀਆਂ ਦੀ ਵੰਡ ਕਰਨ ਲਈ ਆਪਣਾ ਫ਼ਰਜ਼ੀ ਨਾਂ ਰੱਖਣਾ
ਨਿਆਰੀ – ਵੱਖਰੀ
ਵਿਹੜਾ – ਘਰ ਵਿਚ ਖੁੱਲ੍ਹੀ ਥਾਂ
ਬਾਲਕ – ਬੱਚਾ
ਚੇਤੇ – ਯਾਦ
ਨਜ਼ਾਰਾ – ਦ੍ਰਿਸ਼, ਮਜ਼ਾ
Exam Tips:
a) ਸ਼ਬਦਾਂ ਦੇ ਅਰਥ ਯਾਦ ਕਰਨ ਲਈ ਉਨ੍ਹਾਂ ਨੂੰ ਵਾਕਾਂ ਵਿਚ ਵਰਤ ਕੇ ਵੇਖੋ।
Question 7: ਮਿਲਾਣ ਕਰੋ: ਲੁਕਣ-ਮੀਚੀ, ਪਿੱਠੂ, ਭੰਡਾ-ਭੰਡਾਰੀਆ, ਰੱਸੀ-ਟੱਪਾ (ਸੱਜੇ ਪਾਸੇ ਦੇ ਸ਼ਬਦ: ਨੱਸਣ, ਢਾਵਣ, ਬੋਝ, ਕੁੜੀਆਂ)
Answer:
ਲੁਕਣ-ਮੀਚੀ – ਨੱਸਣ
ਪਿੱਠੂ – ਢਾਵਣ
ਭੰਡਾ-ਭੰਡਾਰੀਆ – ਬੋਝ
ਰੱਸੀ-ਟੱਪਾ – ਕੁੜੀਆਂ
Exam Tips:
a) ਮਿਲਾਣ ਕਰਦੇ ਸਮੇਂ ਕਵਿਤਾ ਦੀਆਂ ਸਤਰਾਂ ਯਾਦ ਕਰੋ, ਜਿਨ੍ਹਾਂ ਵਿਚ ਇਹ ਸ਼ਬਦ ਆਏ ਹਨ।
Question 8: ਸਮਾਨਾਰਥੀ ਸ਼ਬਦ ਲਿਖੋ: ਬੱਚੇ, ਆੜੀ, ਨੱਸਣ, ਧਰਤੀ, ਲੱਭਣ, ਸ਼ਾਮ।
Answer:
ਬੱਚੇ – ਨਿਆਣੇ, ਬਾਲ, ਜਾਤਕ, ਸ਼ਿਸ਼ੂ
ਆੜੀ – ਸਾਥੀ, ਦੋਸਤ, ਮਿੱਤਰ, ਬੇਲੀ
ਨੱਸਣ – ਭੱਜਣ, ਦੌੜਨ
ਧਰਤੀ – ਭੂਮੀ, ਜ਼ਮੀਨ, ਪ੍ਰਿਥਵੀ
ਲੱਭਣ – ਭਾਲਣ, ਖੋਜਣ
ਸ਼ਾਮ – ਆਥਣ, ਸੰਝ, ਤ੍ਰਿਕਾਲਾਂ
Exam Tips:
a) ਸਮਾਨਾਰਥੀ ਸ਼ਬਦ ਦਾ ਮਤਲਬ ਇੱਕੋ ਅਰਥ ਵਾਲੇ ਸ਼ਬਦ ਹੁੰਦਾ ਹੈ।
Question 9: ਇਸ ਪਾਠ ਵਿਚ ਆਏ ਨਾਂਵ-ਸ਼ਬਦਾਂ ਦੀ ਸੂਚੀ ਨਾਂਵ ਦੀਆਂ ਕਿਸਮਾਂ ਅਨੁਸਾਰ ਤਿਆਰ ਕਰੋ।
Answer:
ਆਮ ਨਾਂਵ – ਖੇਡਾਂ, ਬੱਚੇ, ਗਲੀਆਂ, ਖੇਡ, ਅੱਡੀ, ਗੇਂਦ, ਕਹਾਣੀ, ਕੁੜੀਆਂ, ਵਿਹੜਾ, ਬਾਲਕ, ਮਾਲਕ, ਆੜੀ
ਖ਼ਾਸ ਨਾਂਵ – ਲੁਕਣ-ਮੀਚੀ, ਕੋਟਲਾ-ਛਪਾਕੀ, ਕੂਕਾਂ-ਕਾਂਗੜੇ, ਕਬੱਡੀ, ਅੰਨ੍ਹਾ ਝੋਟਾ, ਪੀਚੋ-ਬੱਕਰੀ, ਲੂਣ-ਮਯਾਣੀ, ਭੰਡਾ-ਭੰਡਾਰੀਆ, ਰੱਸੀ-ਟੱਪਾ
ਭਾਵਵਾਚਕ ਨਾਂਵ – ਰੌਲਾ, ਖ਼ੁਸ਼ੀ, ਹੇਕਾਂ, ਹਾਕਾਂ, ਸਾਥ, ਬੋਝ, ਮਰਜ਼ੀ, ਬਚਪਨ
Exam Tips:
a) ਨਾਂਵ ਦੀਆਂ ਕਿਸਮਾਂ: ਆਮ, ਖ਼ਾਸ, ਭਾਵਵਾਚਕ, ਇਕੱਠਵਾਚਕ ਤੇ ਵਸਤੂਵਾਚਕ।
b) ਖੇਡਾਂ ਦੇ ਨਾਂ ਖ਼ਾਸ ਨਾਂਵ ਵਿਚ ਲਿਖੇ ਗਏ ਹਨ (ਪਾਠ-ਪੁਸਤਕ ਅਨੁਸਾਰ)।
ਹੋਰ ਮਹੱਤਵਪੂਰਨ ਪ੍ਰਸ਼ਨ
Question 10: ਕਾਵਿ-ਟੋਟੇ “ਰਲ ਕੇ ਖੇਡਾਂ ਖੇਡਣ ਬੱਚੇ, ਭੋਲੇ ਭਾਲੇ ਦਿਲ ਦੇ ਸੱਚੇ …” ਦੇ ਸਰਲ ਅਰਥ ਲਿਖੋ।
Answer:
ਬੱਚੇ ਰਲ-ਮਿਲ ਕੇ ਭਿੰਨ-ਭਿੰਨ ਖੇਡਾਂ ਖੇਡ ਰਹੇ ਹਨ। ਇਹ ਬੱਚੇ ਭੋਲੇ-ਭਾਲੇ ਤੇ ਦਿਲ ਦੇ ਸੱਚੇ ਹਨ। ਉਹ ਗਲੀਆਂ ਵਿਚ ਰੌਲਾ ਪਾ ਰਹੇ ਹਨ ਅਤੇ ਖ਼ੁਸ਼ੀ ਵਿਚ ਹੇਕਾਂ ਲਾ-ਲਾ ਕੇ ਗਾ ਰਹੇ ਹਨ।
Exam Tips:
a) ਹੇਕਾਂ – ਗਾਉਣ ਸਮੇਂ ਗਲੇ ਵਿਚੋਂ ਨਿਕਲੀ ਲੰਮੀ ਸੁਰੀਲੀ ਅਵਾਜ਼।
b) ਸਰਲ ਅਰਥ ਆਪਣੇ ਸ਼ਬਦਾਂ ਵਿਚ ਲਿਖੋ।
Question 11: ਕਾਵਿ-ਟੋਟੇ “ਨੱਚਣ ਟੱਪਣ, ਮਾਰਨ ਤਾੜੀ, ਬਣ ਜਾਂਦੇ ਝੱਟ ਪੱਕੇ ਆੜੀ …” ਦੇ ਸਰਲ ਅਰਥ ਲਿਖੋ।
Answer:
ਖੇਡਦੇ ਹੋਏ ਬੱਚੇ ਨੱਚਦੇ-ਟੱਪਦੇ ਤੇ ਤਾੜੀਆਂ ਮਾਰਦੇ ਹਨ। ਖੇਡਣ ਲਈ ਉਹ ਇਕ-ਦੂਜੇ ਦੇ ਪੱਕੇ ਆੜੀ ਬਣ ਜਾਂਦੇ ਹਨ। ਉਹ ਇਕ-ਦੂਜੇ ਨੂੰ ਹਾਕਾਂ ਮਾਰਦੇ ਹਨ ਤੇ ਫਿਰ ਸਾਥ ਮੜਿੱਕ ਕੇ ਵਾਰੋ-ਵਾਰੀ ਆਪਣੀ-ਆਪਣੀ ਦਾਈ ਦਿੰਦੇ ਹਨ।
Exam Tips:
a) ਝੱਟ = ਤੁਰੰਤ, ਆੜੀ = ਖੇਡ ਦਾ ਸਾਥੀ, ਦਾਈ = ਵਾਰੀ।
Question 12: ਕਾਵਿ-ਟੋਟੇ “ਲੁਕਣ-ਮੀਚੀ ਖੇਡਣ ਨੱਸਣ, ਲੱਭਣ ਪਿੱਛੋਂ ਖਿੜ-ਖਿੜ ਹੱਸਣ …” ਦੇ ਸਰਲ ਅਰਥ ਲਿਖੋ।
Answer:
ਬੱਚੇ ਲੁਕਣ-ਮੀਚੀ ਦੀ ਖੇਡ ਖੇਡਦੇ ਹੋਏ ਨੱਸਦੇ ਫਿਰਦੇ ਹਨ। ਜਦੋਂ ਦਾਈ ਵਾਲਾ ਦੂਜਿਆਂ ਨੂੰ ਲੱਭ ਲੈਂਦਾ ਹੈ, ਤਾਂ ਸਾਰੇ ਖਿੜ-ਖਿੜ ਕੇ ਹੱਸਣ ਲੱਗ ਪੈਂਦੇ ਹਨ। ਕੋਟਲਾ-ਛਪਾਕੀ ਖੇਡਦੇ ਸਮੇਂ ਬਾਕੀ ਸਾਰੇ ਗੋਲ ਦਾਇਰੇ ਵਿਚ ਬੈਠੇ ਹੁੰਦੇ ਹਨ ਅਤੇ ਇਕ ਜਣਾ ਉਨ੍ਹਾਂ ਦੁਆਲੇ ਘੁੰਮਦਾ ਹੈ।
Exam Tips:
a) ਦੋਵੇਂ ਖੇਡਾਂ ਦੇ ਨਾਂ ਉੱਤਰ ਵਿਚ ਜ਼ਰੂਰ ਲਿਖੋ।
Question 13: ਕਾਵਿ-ਟੋਟੇ “ਕੂਕਾਂ ਕਾਂਗੜੇ ਖੇਡ ਨਿਆਰੀ, ਸਭ ਨੂੰ ਲੱਗੇ ਬੜੀ ਪਿਆਰੀ …” ਦੇ ਸਰਲ ਅਰਥ ਲਿਖੋ।
Answer:
ਕੂਕਾਂ-ਕਾਂਗੜੇ ਬੱਚਿਆਂ ਦੀ ਇਕ ਨਿਆਰੀ ਖੇਡ ਹੈ, ਜੋ ਸਭ ਨੂੰ ਬਹੁਤ ਪਿਆਰੀ ਲੱਗਦੀ ਹੈ। ਬੱਚੇ ਜਦੋਂ ਰਲ ਕੇ ਕਬੱਡੀ ਖੇਡਦੇ ਹਨ, ਤਾਂ ਉਹ ਖ਼ੁਸ਼ੀ ਨਾਲ ਇੰਨੇ ਭਰੇ ਹੁੰਦੇ ਹਨ ਕਿ ਉਨ੍ਹਾਂ ਦੀ ਧਰਤੀ ਉੱਤੇ ਅੱਡੀ ਨਹੀਂ ਲੱਗਦੀ।
Exam Tips:
a) “ਧਰਤੀ ‘ਤੇ ਨਾ ਲਾਵਣ ਅੱਡੀ” ਦਾ ਭਾਵ ਹੈ ਬਹੁਤ ਖ਼ੁਸ਼ ਹੋਣਾ।
Question 14: ਕਾਵਿ-ਟੋਟੇ “ਕਦੇ ਬੈਠ ਕੇ ਸੁਣਨ ਕਹਾਣੀ, ਕਦੇ ਖੇਡਦੇ ਲੂਣ ਮਯਾਣੀ …” ਦੇ ਸਰਲ ਅਰਥ ਲਿਖੋ।
Answer:
ਬੱਚੇ ਕਦੇ ਬੈਠ ਕੇ ਵੱਡਿਆਂ ਤੋਂ ਕਹਾਣੀ ਸੁਣਦੇ ਹਨ ਅਤੇ ਕਦੇ ਲੂਣ-ਮਯਾਣੀ ਖੇਡਣ ਲੱਗ ਪੈਂਦੇ ਹਨ। ਇਸੇ ਤਰ੍ਹਾਂ ਹਰ ਰੋਜ਼ ਸ਼ਾਮ ਵੇਲੇ ਮਿਲ ਕੇ ਭੰਡਾ-ਭੰਡਾਰੀਆ ਖੇਡਦੇ ਹੋਏ ਉਹ ਇਕ-ਦੂਜੇ ਨੂੰ ਪੁੱਛਦੇ ਹਨ ਕਿ ਕਿੰਨਾ ਕੁ ਬੋਝ ਹੈ।
Exam Tips:
a) ਬੋਝ ਦਾ ਅਰਥ ਭਾਰ ਹੈ।
Question 15: ਕਾਵਿ-ਟੋਟੇ “ਰੱਸੀ-ਟੱਪਾ ਖੇਡਣ ਕੁੜੀਆਂ, ਗੀਟੇ ਖੇਡਣ ਵਿਹੜੇ ਜੁੜੀਆਂ …” ਦੇ ਸਰਲ ਅਰਥ ਲਿਖੋ।
Answer:
ਬੱਚਿਆਂ ਵਿਚ ਕੁੜੀਆਂ ਰੱਸੀ-ਟੱਪਾ ਖੇਡਦੀਆਂ ਹੋਈਆਂ ਟੱਪ ਰਹੀਆਂ ਹਨ। ਕੁਝ ਕੁੜੀਆਂ ਵਿਹੜੇ ਵਿਚ ਇਕੱਠੀਆਂ ਹੋ ਕੇ ਗੀਟੇ ਖੇਡ ਰਹੀਆਂ ਹਨ। ਮੁੰਡੇ ਹੋਰ ਖੇਡਾਂ ਖੇਡਦੇ ਹਨ। ਉਹ ਆਪਣੀ ਹੀ ਮਰਜ਼ੀ ਦੇ ਮਾਲਕ ਹਨ ਤੇ ਜਿਹੜੀ ਖੇਡ ਚਾਹੁੰਦੇ ਹਨ, ਉਹੀ ਖੇਡਦੇ ਹਨ।
Exam Tips:
a) ਜੁੜੀਆਂ = ਇਕੱਠੀਆਂ ਹੋਈਆਂ।
Question 16: ਕਾਵਿ-ਟੋਟੇ “ਚੇਤੇ ਆਏ ਬਚਪਨ ਪਿਆਰਾ, ਖੇਡਾਂ ਦਾ ਸੀ ਬੜਾ ਨਜ਼ਾਰਾ …” ਦੇ ਸਰਲ ਅਰਥ ਲਿਖੋ।
Answer:
ਕਵੀ ਨੂੰ ਆਪਣਾ ਪਿਆਰਾ ਬਚਪਨ ਬਹੁਤ ਯਾਦ ਆਉਂਦਾ ਹੈ, ਜਦੋਂ ਉਸ ਵਰਗੇ ਸਾਰੇ ਬੱਚੇ ਰਲ ਕੇ ਖੇਡਾਂ ਦਾ ਬਹੁਤ ਨਜ਼ਾਰਾ ਲੈਂਦੇ ਸਨ। ਉਸ ਉਮਰ ਵਿਚ ਭੋਲੇ-ਭਾਲੇ ਤੇ ਦਿਲ ਦੇ ਸੱਚੇ ਬੱਚੇ ਮਿਲ ਕੇ ਖੇਡਾਂ ਖੇਡਦੇ ਸਨ।
Exam Tips:
a) ਚੇਤੇ = ਯਾਦ, ਨਜ਼ਾਰਾ = ਮਜ਼ਾ।
Question 17: ਝੱਟ, ਦਾਈ, ਨਿਆਰੀ, ਨਜ਼ਾਰਾ, ਆੜੀ – ਇਨ੍ਹਾਂ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ।
Answer:
ਝੱਟ (ਛੇਤੀ) – ਮੈਂ ਝੱਟ-ਪੱਟ ਉਸ ਕੋਲ ਪਹੁੰਚ ਗਿਆ।
ਦਾਈ (ਵਾਰੀ) – ਖੇਡ ਵਿਚ ਜਿਹੜਾ ਨਾ ਪੁੱਗੇ, ਦਾਈ ਉਸ ਸਿਰ ਆ ਜਾਂਦੀ ਹੈ।
ਨਿਆਰੀ (ਵੱਖਰੀ) – ਪਰਮਾਤਮਾ ਦੀ ਲੀਲ੍ਹਾ ਨਿਆਰੀ ਹੈ।
ਨਜ਼ਾਰਾ (ਸੁਆਦ, ਮਜ਼ਾ) – ਅੱਜ ਸਾਗ ਨਾਲ ਮੱਕੀ ਦੀ ਰੋਟੀ ਖਾ ਕੇ ਨਜ਼ਾਰਾ ਆ ਗਿਆ।
ਆੜੀ (ਖੇਡ ਦਾ ਸਾਥੀ) – ਅਸੀਂ ਆੜੀ ਬਣ ਕੇ ਖੇਡਾਂ ਖੇਡਣ ਲੱਗੇ।
Exam Tips:
a) ਸ਼ਬਦ ਦਾ ਅਰਥ ਧਿਆਨ ਵਿਚ ਰੱਖ ਕੇ ਪੂਰਾ ਵਾਕ ਬਣਾਓ।
Free study material for Punjabi
Punjabi Class 7 Curriculum Solutions: Punjabi Medium Chapter 07 ਬਾਲ-ਖੇਡਾਂ
Official Punjab Board Solutions for Punjabi Medium Chapter 07 ਬਾਲ-ਖੇਡਾਂ
Review comprehensive exercise answers for Class 7 Punjabi Punjabi Medium Chapter 07 ਬਾਲ-ਖੇਡਾਂ. Fully updated to match current Punjab Board syllabus guidelines, these textbook solutions help students verify their work and maintain accurate study notes.
Step-by-Step Explanations for Punjabi Medium Chapter 07 ਬਾਲ-ਖੇਡਾਂ
Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.
Next Steps in Your Punjabi Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 7 Punjabi.
FAQs
The complete and updated PSEB 7th Class Punjabi Solutions Chapter 7 ਬਾਲ-ਖੇਡਾਂ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 7 ਬਾਲ-ਖੇਡਾਂ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 7 ਬਾਲ-ਖੇਡਾਂ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 7 ਬਾਲ-ਖੇਡਾਂ in both English and Hindi medium.
Yes, you can download the entire PSEB 7th Class Punjabi Solutions Chapter 7 ਬਾਲ-ਖੇਡਾਂ in printable PDF format for offline study on any device.