Solutions for Class 7 Punjabi: Punjabi Medium Chapter 07 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ
Review structured textbook solutions for Class 7 Punjabi Punjabi Medium Chapter 07 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 7 Punjabi Solutions: Punjabi Medium Chapter 07 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ
Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਬਹੁਵਿਕਲਪੀ ਪ੍ਰਸ਼ਨ
Question 1: ਉਧਮ ਸਿੰਘ ਦਾ ਜਨਮ ਕਿਸ ਸਥਾਨ ‘ਤੇ ਹੋਇਆ?
(ੳ) ਰੋਪੜ
(ਅ) ਅੰਮ੍ਰਿਤਸਰ
(ਈ) ਸੁਨਾਮ
(ਸ) ਬਰਨਾਲਾ।
Answer:
(ਈ) ਸੁਨਾਮ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 2: ਉਧਮ ਸਿੰਘ ਨੇ ਆਪਣਾ ਨਾਂ ਬਦਲ ਕੇ ਕੀ ਰੱਖਿਆ ਸੀ?
(ਉ) ਊਧਮ ਸਿੰਘ ਸੁਨਾਮ
(ਅ) ਰਾਮ ਮੁਹੰਮਦ ਸਿੰਘ ਆਜ਼ਾਦ
(ਈ) ਅਣਖੀਲਾ ਊਧਮ ਸਿੰਘ
(ਸ) ਸਾਧੂ ਸਿੰਘ।
Answer:
(ਅ) ਰਾਮ ਮੁਹੰਮਦ ਸਿੰਘ ਆਜ਼ਾਦ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 3: ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਕਦੋਂ ਹੋਇਆ?
(ਉ) 23 ਮਾਰਚ
(ਅ) 13 ਅਪ੍ਰੈਲ
(ਈ) 28 ਸਤੰਬਰ
(ਸ) 15 ਅਗਸਤ।
Answer:
(ਅ) 13 ਅਪ੍ਰੈਲ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 4: ਯਤੀਮਖ਼ਾਨੇ ਰਹਿ ਕੇ ਉਧਮ ਸਿੰਘ ਨੇ ਕਿਹੜੀ ਪੜ੍ਹਾਈ ਪੂਰੀ ਕੀਤੀ?
(ਉ) ਅੱਠਵੀਂ
(ਅ) ਦਸਵੀਂ (ਇ) ਬੀ.ਏ.
(ਸ) ਪੰਜਵੀਂ।
Answer:
(ਅ) ਦਸਵੀਂ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 5: ਉਧਮ ਸਿੰਘ ਇੰਗਲੈਂਡ ਕਦੋਂ ਪਹੁੰਚਿਆ?
(ਉ) 1926
(ਅ) 1930 (ਇ) 1937
(ਸ) 1942.
Answer:
(ਇ) 1937
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 6: ਊਧਮ ਸਿੰਘ ਦਾ ਜਨਮ ਕਿੱਥੇ ਹੋਇਆ?
Answer:
ਸੁਨਾਮ, ਜ਼ਿਲ੍ਹਾ ਸੰਗਰੂਰ ਵਿਚ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 7: ਊਧਮ ਸਿੰਘ ਦਾ ਜਨਮ ਕਦੋਂ ਹੋਇਆ?
Answer:
26 ਦਸੰਬਰ, 1898 ਈ: ਨੂੰ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 8: ਕਿਹੜੀ ਘਟਨਾ ਨੇ ਊਧਮ ਸਿੰਘ ਦੇ ਦਿਲ ‘ਤੇ ਗਹਿਰਾ ਅਸਰ ਪਾਇਆ?
Answer:
ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਨੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 9: ਊਧਮ ਸਿੰਘ ਨੇ ਕਿਸ ਨੂੰ ਗੋਲੀ ਮਾਰੀ?
Answer:
ਸਰ ਮਾਈਕਲ ਓਡਵਾਇਰ ਦੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 10: ਸ਼ਹੀਦ ਉਧਮ ਸਿੰਘ ਨੂੰ ਕਦੋਂ ਫਾਂਸੀ ਦਿੱਤੀ ਗਈ?
Answer:
31 ਜੁਲਾਈ, 1940 ਈ: ਨੂੰ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 11: ਸ਼ਹੀਦ ਊਧਮ ਸਿੰਘ ਨਾਲ ਬਚਪਨ ਵਿਚ ਕਿਹੜੀ ਘਟਨਾ ਵਾਪਰੀ?
Answer:
ਸ਼ਹੀਦ ਉਧਮ ਸਿੰਘ ਨਾਲ ਬਚਪਨ ਵਿਚ ਇਹ ਘਟਨਾ ਵਾਪਰੀ ਕਿ ਉਸ ਦੇ ਮਾਤਾ-ਪਿਤਾ ਚਲ ਵਸੇ ਤੇ ਉਹ ਯਤੀਮ ਹੋ ਗਿਆ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 12: ਜਲ੍ਹਿਆਂ ਵਾਲੇ ਬਾਗ਼ ਵਿਚ ਕੀ ਹੋਇਆ ਸੀ?
Answer:
13 ਅਪ੍ਰੈਲ, 1919 ਨੂੰ ਜਲ੍ਹਿਆਂ ਵਾਲੇ ਬਾਗ਼ ਵਿਚ ਜਨਰਲ ਡਾਇਰ ਨੇ ਨਿਹੱਥੇ, ਬੇਕਸੂਰ ਲੋਕਾਂ ਉੱਪਰ ਗੋਲੀਆਂ ਚਲਾ ਕੇ ਖੂਨ ਦੀ ਹੋਲੀ ਖੇਡੀ ਸੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 13: ਸ਼ਹੀਦ ਊਧਮ ਸਿੰਘ ‘ਤੇ ਜਲ੍ਹਿਆਂ ਵਾਲੇ ਬਾਗ਼ ਦੀ ਘਟਨਾ ਦਾ ਕੀ ਅਸਰ ਹੋਇਆ?
Answer:
ਜਲ੍ਹਿਆਂ ਵਾਲੇ ਬਾਗ਼ ਵਿਚ ਲਾਸ਼ਾਂ, ਜ਼ਖ਼ਮੀਆਂ ਦੀਆਂ ਚੀਕਾਂ ਤੇ ਮ੍ਰਿਤਕਾਂ ਦੇ ਵਾਰਸਾਂ ਦੀ ਕੁਰਲਾਹਟ ਨੇ ਉਧਮ ਸਿੰਘ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ। ਇਸ ਦੇ ਪ੍ਰਤੀਕਰਮ ਵਜੋਂ ਉਸ ਨੇ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ ਜ਼ਿੰਮੇਵਾਰ ਜਨਰਲ ਡਾਇਰ ਤੋਂ ਬਦਲਾ ਲਏ ਬਿਨਾਂ ਸਾਹ ਨਹੀਂ ਲਵੇਗਾ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 14: ਊਧਮ ਸਿੰਘ ਦਾ ਬਚਪਨ ਤੋਂ ਸੁਭਾ ਕਿਹੋ ਜਿਹਾ ਸੀ?
Answer:
ਊਧਮ ਸਿੰਘ ਬਚਪਨ ਤੋਂ ਹੀ ਸੰਵੇਦਨਸ਼ੀਲ, ਚੁਪ-ਚਾਪ, ਸ਼ਾਂਤ-ਸੁਭਾ, ਸਿਰੜੀ, ਹਿੰਮਤੀ ਤੇ ਲਗਨ ਨਾਲ ਕੰਮ ਕਰਨ ਵਾਲਾ ਵਿਅਕਤੀ ਸੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 15: ਉਧਮ ਸਿੰਘ ਕੈਕਸਟਨ ਹਾਲ ਵਿਚ ਕੀ ਪਹਿਨ ਕੇ ਗਿਆ?
Answer:
ਉਧਮ ਸਿੰਘ ਕੈਕਸਟਨ ਹਾਲ ਵਿਚ ਅੰਗਰੇਜ਼ੀ ਅੰਦਾਜ਼ ਦੇ ਕੱਪੜੇ, ਓਵਰਕੋਟ ਅਤੇ ਹੈਟ ਪਹਿਨ ਕੇ ਗਿਆ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
ਕੁੱਝ ਹੋਰ ਪ੍ਰਸ਼ਨ
Question 16: ਹੇਠ ਲਿਖੇ ਸ਼ਬਦਾਂ/ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰੋ| ਸੰਘਰਸ਼, ਪ੍ਰਤੀਕ, ਰਹਿਮ-ਦਿਲ, ਬਲੀ ਚੜ੍ਹਨਾ, ਬੇਕਸੂਰ, ਸਿਰੜ, ਸਾਹ ਨਾ ਲੈਣਾ, ਵਚਿੱਤਰ, ਆਦੀ, ਦਲੇਰੀ, ਫ਼ਰਜ਼।
Answer:
1. ਸੰਘਰਸ਼ (ਘੋਲ) – ਭਾਰਤ ਦੀ ਅਜ਼ਾਦੀ ਲਈ ਦੇਸ਼-ਭਗਤਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ |
2. ਪ੍ਰਤੀਕ (ਚਿੰਨ੍ਹ) – ਹਾਸ਼ਮ ਦੀ ਕਵਿਤਾ ਵਿਚ ‘ਚਰਖ਼ਾ ਮਨੁੱਖੀ ਸਰੀਰ ਦਾ ਪ੍ਰਤੀਕ ਹੈ।
3. ਰਹਿਮ-ਦਿਲ (ਰਹਿਮ ਕਰਨ ਵਾਲਾ) – ਮਨੁੱਖ ਨੂੰ ਗਰੀਬ ਤੇ ਲਾਚਾਰ ਬੰਦਿਆਂ ਲਈ ਰਹਿਮ-ਦਿਲ ਹੋਣਾ ਚਾਹੀਦਾ ਹੈ।
4. ਬਲੀ ਚੜ੍ਹਨਾ (ਕੁਰਬਾਨ ਹੋਣਾ) – ਭਾਰਤ ਦੀ ਅਜ਼ਾਦੀ ਲਈ ਬਹੁਤ ਸਾਰੇ ਦੇਸ਼-ਭਗਤਾਂ ਦੀ ਬਲੀ ਚੜ੍ਹੀ।
5. ਬੇਕਸੂਰ (ਜਿਨ੍ਹਾਂ ਦਾ ਕੋਈ ਕਸੂਰ ਨਾ ਹੋਵੇ) – ਪੁਲਿਸ ਦੀ ਗੋਲੀ ਨਾਲ ਚਾਰ ਤੋੜ-ਭੰਨ ਕਰਨ ਵਾਲੇ ਬਚ ਗਏ ਪਰੰਤੂ ਇਕ ਬੇਕਸੂਰ ਮਾਰਿਆ ਗਿਆ।
6. ਸਿਰੜ (ਸਿਦਕ) – ਸਿਰੜ ਨਾਲ ਮਿਹਨਤ ਕਰਨ ਵਾਲੇ ਵਿਅਕਤੀਆਂ ਨੂੰ ਹਰ ਮੈਦਾਨ , ਵਿਚ ਫ਼ਤਿਹ ਪ੍ਰਾਪਤ ਹੁੰਦੀ ਹੈ।
7. ਸਾਹ ਨਾ ਲੈਣਾ (ਅਰਾਮ ਨਾ ਕਰਨਾ) – ਸ: ਊਧਮ ਸਿੰਘ ਨੇ ਪ੍ਰਣ ਕੀਤਾ ਕਿ ਜਿੰਨਾ ਚਿਰ ਉਹ ਜਨਰਲ ਡਾਇਰ ਤੋਂ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਦਾ ਬਦਲਾ ਨਹੀਂ ਲਏਗਾ, ਉਹ ਸਾਹ ਨਹੀਂ ਲਵੇਗਾ।
8. ਵਚਿੱਤਰ (ਅਦਭੁੱਤ) – ਪਰੀ-ਕਹਾਣੀਆਂ ਵਚਿੱਤਰ ਘਟਨਾਵਾਂ ਤੇ ਪਾਤਰਾਂ ਨਾਲ ਭਰਪੂਰ ਹੁੰਦੀਆਂ ਹਨ। 9, ਆਦੀ ਆਦਤ ਪੱਕੀ ਹੋਣੀ) – ਬਲਵਿੰਦਰ ਹਰ ਰੋਜ਼ ਸ਼ਾਮ ਵੇਲੇ ਸ਼ਰਾਬ ਪੀਣ ਦਾ ਆਦੀ ਹੈ।
10. ਦਲੇਰੀ (ਹੌਂਸਲਾ) – ਦੇਸ਼-ਭਗਤਾਂ ਨੇ ਅੰਗਰੇਜ਼ਾਂ ਵਿਚ ਬੜਾ ਦਲੇਰੀ ਭਰਿਆ ਸੰਘਰਸ਼ ਕੀਤਾ |
11. ਫ਼ਰਜ਼ (ਜ਼ਿੰਮੇਵਾਰੀ) – ਮਾਤਾ-ਪਿਤਾ ਦੀ ਸੇਵਾ ਕਰਨਾ ਸਭ ਦਾ ਫਰਜ਼ ਹੈ।
Exam Tips:
a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
Question 17: ਖ਼ਾਲੀ ਥਾਂਵਾਂ ਭਰੋ
1. ਉਧਮ ਸਿੰਘ ਦੇ ਪਿਤਾ ਦਾ ਨਾਂ ………… ਸੀ।
2. ਬਚਪਨ ਵਿੱਚ ਹੀ ਊਧਮ ਸਿੰਘ ……….. ਹੋ ਗਿਆ।
3. ਉਸ ਦਾ ਮਕਾਨ …….. ਦਾ ਅੱਡਾ ਬਣ ਗਿਆ।
4. 1932 ਵਿੱਚ ਹੀ ਉਸ ਦੀ ਮੁਲਾਕਾਤ ਨੇਤਾ ਜੀ ……….. ਹੋਈ।
5. ……….. ਤੇ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਗੋਲੀਆਂ ਚਲਾਈਆਂ।
Answer:
1. ਉਧਮ ਸਿੰਘ ਦੇ ਪਿਤਾ ਦਾ ਨਾਂ ਟਹਿਲ ਸਿੰਘ ਸੀ।
2. ਬਚਪਨ ਵਿਚ ਹੀ ਉਧਮ ਸਿੰਘ ਯਤੀਮ ਹੋ ਗਿਆ।
3. ਉਸ ਦਾ ਮਕਾਨ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ।
4. 1932 ਵਿੱਚ ਹੀ ਉਸ ਦੀ ਮੁਲਾਕਾਤ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਹੋਈ।
5. ਜਨਰਲ ਡਾਇਰ ਨੇ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਗੋਲੀਆਂ ਚਲਾਈਆਂ।
Exam Tips:
a) ਪਾਠ ਵਿਚਲੇ ਸ਼ਬਦ ਹੀ ਵਰਤੋ।
ਵਿਆਕਰਨ
Question 18: ਸਹੀ ਵਿਕਲਪ ਚੁਣੋ ਅਜ਼ਾਦੀ ਦਾ ਵਿਰੋਧੀ ਸ਼ਬਦ ਹੈ :
(ਉ) ਸੁਤੰਤਰਤਾ (ਆ) ਗੁਲਾਮੀ
(ਈ) ਸਤਿਕਾਰ
(ਸ) ਪ੍ਰਸਿੱਧ।
Answer:
(ਆ) ਗੁਲਾਮੀ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 19: ‘ਵਿਸਾਰਨਾ’ ਦਾ ਸਮਾਨਾਰਥਕ ਸ਼ਬਦ ਚੁਣੋ।
(ਉ) ਯਾਦ ਰੱਖਣਾ
(ਅ) ਭੁਲਾਉਣਾ
(ਈ) ਸਮਝਾਉਣਾ
(ਸ) ਸੁਧਾਰਨਾ |
Answer:
(ਅ) ਭੁਲਾਉਣਾ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 20: ਸ਼ੁੱਧ ਸ਼ਬਦ ਕਿਹੜਾ ਹੈ?
(ਉ) ਪਰਤੀਕ
(ਅ) ਪਰਿਤੀਕ
(ਈ) ਪ੍ਰਤੀਕ
(ਸ) ਪ੍ਰਤਿਕ।
Answer:
(ਈ) ਪ੍ਰਤੀਕ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 21: ‘ਚੌਕੀਦਾਰ’ ਨੂੰ ਲਿੰਗ ਬਦਲ ਕੇ ਲਿਖੋ।
(ਉ) ਚੌਕੀਦਾਰੀ
(ਅ) ਚੌਕੀਦਾਰਨੀ (ਇ) ਚੌਕੀਦਾਰਾ
(ਸ) ਚੌਕੀਦਰਾਣੀ।
Answer:
(ਅ) ਚੌਕੀਦਾਰਨੀ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 22: ਪੜਨਾਂਵ ਸ਼ਬਦ ਚੁਣੋ
(ੳ) ਖੇਡਣਾ।
(ਅ) ਸੁੰਦਰ (ਇ) ਊਧਮ ਸਿੰਘ
(ਸ) ਉਹ।
Answer:
(ਸ) ਉਹ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
ਕੁੱਝ ਹੋਰ ਪ੍ਰਸ਼ਨ
Question 23: ਸ਼ਹੀਦ ਊਧਮ ਸਿੰਘ ਬਾਰੇ ਦਸ ਸਤਰਾਂ ਲਿਖੋ।
Answer:
ਸ: ਊਧਮ ਸਿੰਘ ਦਾ ਨਾਂ ਭਾਰਤ ਦੀ ਅਜ਼ਾਦੀ ਦੇ ਯੋਧਿਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਉਸਨੂੰ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਵਧੇਰੇ ਪਸੰਦ ਸੀ, ਜੋ ਹਿੰਦੂ, ਸਿੱਖ, ਮੁਸਲਮਾਨ ਸਾਂਝ ਦਾ ਪ੍ਰਤੀਕ ਸੀ। ਰੇਲਵੇ ਫਾਟਕ ਦੇ ਚੌਂਕੀਦਾਰ ਦਾ ਸੰਬੰਧ ਕੰਬੋਜ ਬਰਾਦਰੀ ਨਾਲ ਸੀ। ਉਸ ਦਾ ਜਨਮ ਟਹਿਲ ਸਿੰਘ ਦੇ ਘਰ 26 ਦਸੰਬਰ, 1898 ਨੂੰ ਮਾਤਾ ਨਾਰਾਇਣ ਕੌਰ ਦੀ ਕੁੱਖੋਂ ਹੋਇਆ। ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਪਿੰਡ ਦੇ ਰਹਿਮ ਦਿਲ ਵਿਅਕਤੀ ਚੈਂਚਲ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਵਾ ਦਿੱਤਾ। ਵੱਡੇ ਭਰਾ ਸਾਧੂ ਸਿੰਘ ਦੀ ਮੌਤ ਮਗਰੋਂ ਉਹ ਇਕੱਲਾ ਰਹਿ ਗਿਆ। ਸਕੂਲ ਵਿਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ। ਇਸੇ ਸਮੇਂ ਹੀ ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ ! ਯਤੀਮਖ਼ਾਨੇ ਵਲੋਂ ਉਧਮ ਸਿੰਘ ਦੀ ਅਗਵਾਈ ਵਿਚ ਇਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਭੇਜਿਆ ਗਿਆ। ਇਸ ਸਾਕੇ ਨੇ ਉਧਮ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਤੇ ਇਸ ਦਾ ਇੰਨਾ ਅਸਰ ਹੋਇਆ ਕਿ ਉਸ ਦੇ ਮਨ ਵਿਚ ਇਸ ਦਾ ਬਦਲਾ ਲੈਣ ਦੀ ਭਾਵਨਾ ਜਾਗ ਪਈ 1 ਹੰਟਰ ਕਹਾਣੀ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 379 ਬੰਦੇ ਮਾਰੇ ਗਏ ਤੇ ਇਸ ਤੋਂ ਤਿੰਨ ਗੁਣਾਂ ਫੱਟੜ ਹੋਏ। ਉਸਨੇ ਇਸ ਖ਼ੂਨੀ ਸਾਕੇ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਭਾਰਤ ਛੱਡ ਕੇ ਪਹਿਲਾਂ ਉਹ ਅਫ਼ਰੀਕਾ ਤੇ ਫਿਰ ਅਮਰੀਕਾ ਪੁੱਜਾ। ਫਿਰ ਉਹ ਵਾਪਸ ਆ ਕੇ ਅੰਮ੍ਰਿਤਸਰ ਵਿਚ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲੱਗਾ। ਉਸਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ। ਉਸ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ। 30 ਅਗਸਤ, 1927 ਨੂੰ ਉਸਨੂੰ ਸੀ. ਆਈ. ਡੀ. ਨੇ ਗ੍ ਰਿਫ਼ਤਾਰ ਕਰ ਲਿਆ ਤੇ ਉਹ ਪੰਜ ਸਾਲ ਕੈਦ ਰਿਹਾ। 1932 ਵਿਚ ਉਹ ਰਿਹਾ ਹੋਇਆ। ਉਹ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ ਤੇ ਫਿਰ ਫਰਾਂਸ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਦੇਸ਼ ਦੀ ਅਜ਼ਾਦੀ ਦਾ ਪ੍ਰਚਾਰ ਕਰਦਾ ਰਿਹਾ। ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਫਾਂਸੀ ਦਾ ਉਸਨੇ ਮਨ ਉੱਤੇ ਬਹੁਤ ਅਸਰ ਹੋਇਆ। ਫਿਰ ਉਸਨੇ ਲੰਡਨ ਜਾ ਕੇ ਇੰਜੀਨੀਅਰਿੰਗ ਕੀਤੀ ਤੇ ਨੌਕਰੀ ਕਰਨ ਲੱਗਾ। ਇਸ ਸਮੇਂ ਤਕ ਜਨਰਲ ਡਾਇਰ ਤਾਂ ਮਰ ਚੁੱਕਾ ਸੀ, ਪਰ ਪੰਜਾਬ ਦਾ ਰਹਿ ਚੁੱਕਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਊਂਦਾ ਸੀ। 13 ਮਾਰਚ 1940 ਨੂੰ ਇਕ ਦਿਨ ਉਧਮ ਸਿੰਘ ਨੂੰ ਪਤਾ ਲਗਾ ਕਿ ਓਡਵਾਇਰ ਕੈਕਸਟਨ ਹਾਲ ਵਿਚ ਹੋ ਰਹੀ ਇੱਕ ਮੀਟਿੰਗ ਵਿਚ ਹਿੱਸਾ ਲਵੇਗਾ। ਊਧਮ ਸਿੰਘ ਵੀ ਅਗਰੇਜ਼ੀ ਭੇਸ ਵਿਚ ਮੀਟਿੰਗ ਵਿਚ ਪਹੁੰਚ ਗਿਆ। ਜਦੋਂ ਓਡਵਾਇਰ ਭਾਸ਼ਨ ਦੇ ਰਿਹਾ ਸੀ, ਤਾਂ ਊਧਮ ਸਿੰਘ ਨੇ ਪਿਸਤੌਲ ਨਾਲ ਉਸ ਨੂੰ ਚਿੱਤ ਕਰ ਦਿੱਤਾ। ਜੇ ਉਹ ਚਾਹੁੰਦਾ, ਤਾਂ ਉਹ ਉੱਥੋਂ ਭੱਜ ਸਕਦਾ ਸੀ, ਪਰ ਉਹ ਗ੍ ਰਿਫ਼ਤਾਰ ਹੋ ਗਿਆ। ਉਸਨੂੰ ਬਹਿਕਸਟਨ ਜੇਲ੍ਹ ਵਿਚ ਰੱਖਿਆ ਗਿਆ ਤੇ ਮੁਕੱਦਮਾ ਚਲਾ ਕੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।ਉਹ ਕਹਿ ਰਿਹਾ ਸੀ, “ਮੈਂ ਮਰਨ ਤੋਂ ਨਹੀਂ ਡਰਦਾ। ਮੈਂ ਓਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ। 31 ਜੁਲਾਈ, 1940 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ। 31 ਜੁਲਾਈ, 1974 ਨੂੰ ਭਾਰਤ ਸਰਕਾਰ ਦੁਆਰਾ ਉਸਦੀਆਂ ਅਰਥੀਆਂ ਭਾਰਤ ਲਿਆ ਕੇ ਉਸਦੇ ਜੱਦੀ ਪਿੰਡ ਵਿਚ ਉਸਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਸਦਾ ਇਕ ਆਕਮ ਕੱਦ ਬੁੱਤ ਅੰਮ੍ਰਿਤਸਰ ਵਿਚ ਲਾਇਆ ਗਿਆ ਹੈ। ਉਸ ਦੇ ਨਾਂ ਤੇ ਸਕੂਲ, ਕਾਲਜ, ਹਸਪਤਾਲ, ਲਾਇਬਰੇਰੀਆਂ, ਨਗਰ ਤੇ ਕਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Free study material for Punjabi
Punjabi Class 7 Curriculum Solutions: Punjabi Medium Chapter 07 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ
Textbook Solutions for Class 7 Punjabi Punjabi Medium Chapter 07 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ
Explore reliable textbook solutions for Punjabi Medium Chapter 07 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.
Mastering Theoretical and Practical Questions
Each solution includes detailed reasoning to foster genuine comprehension of Punjabi Medium Chapter 07 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ concepts. Reviewing these step-by-step breakdowns allows learners to master both analytical and descriptive questions expected in school evaluations.
Effective Self-Study and Homework Assistance
These resources act as an effective roadmap for daily homework tasks and independent study. Supplement your review of Punjabi Medium Chapter 07 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ with official sample papers and interactive practice tests available on our platform free of charge.
FAQs
The complete and updated PSEB 7th Class Punjabi Solutions Chapter 7 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 7 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 7 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 7 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ in both English and Hindi medium.
Yes, you can download the entire PSEB 7th Class Punjabi Solutions Chapter 7 ਅਣਖੀਲਾ ਯੋਧਾ: ਸ਼ਹੀਦ ਊਧਮ ਸਿੰਘ in printable PDF format for offline study on any device.