PSEB 7th Class Punjabi Solutions Chapter 6 ਯਾਤਰਾ: ਹੇਮਕੁੰਟ ਸਾਹਿਬ

Download Punjab Board Solutions for Class 7 Punjabi Punjabi Medium Chapter 06 ਯਾਤਰਾ: ਹੇਮਕੁੰਟ ਸਾਹਿਬ

Review structured textbook solutions for Class 7 Punjabi Punjabi Medium Chapter 06 ਯਾਤਰਾ: ਹੇਮਕੁੰਟ ਸਾਹਿਬ. Built according to Punjab Board guidelines for the 2026-27 academic year, these downloadable answers support daily revision and problem-solving accuracy.

Access Punjab Board Solutions and Answers

View or download the dedicated Punjabi Medium Chapter 06 ਯਾਤਰਾ: ਹੇਮਕੁੰਟ ਸਾਹਿਬ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

Question 1: ‘ਹੇਮਕੁੰਟ’ ਸ਼ਬਦ ਦੇ ਅਰਥ ਦੱਸੋ। ਹੇਮਕੁੰਟ ਸਾਹਿਬ ਰਾਤ ਨੂੰ ਕੋਈ ਕਿਉਂ ਨਹੀਂ ਠਹਿਰ ਸਕਦਾ?

Answer:

‘ਹੇਮਕੁੰਟ’ ਸ਼ਬਦ ਦੇ ਅਰਥ ਹਨ ‘ਬਰਫ਼ ਦਾ ਸਰੋਵਰ’। ਇਹ ਸਥਾਨ ਸਮੁੰਦਰ ਤਲ ਤੋਂ 15000 ਫੁੱਟ ਉੱਚਾ ਹੋਣ ਕਰਕੇ ਇੱਥੇ ਆਕਸੀਜਨ ਦੀ ਘਾਟ ਹੁੰਦੀ ਹੈ। ਇਸ ਕਰਕੇ ਰਾਤ ਨੂੰ ਇੱਥੇ ਕੋਈ ਠਹਿਰ ਨਹੀਂ ਸਕਦਾ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 2: ਹੇਮਕੁੰਟ ਸਾਹਿਬ ਸਰਦੀਆਂ ਵਿਚ ਕਿਉਂ ਨਹੀਂ ਜਾਇਆ ਜਾ ਸਕਦਾ?

Answer:

ਹੇਮਕੁੰਟ ਸਾਹਿਬ ਸਰਦੀਆਂ ਵਿਚ ਬਹੁਤ ਬਰਫ਼ ਪੈਂਦੀ ਹੈ,। ਇਸ ਕਰਕੇ ਇੱਥੇ ਸਰਦੀਆਂ ਵਿਚ ਨਹੀਂ ਜਾਇਆ ਜਾ ਸਕਦਾ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 3: ਸ੍ਰੀਨਗਰ ਸ਼ਹਿਰ ਦੀ ਕੀ ਮਹੱਤਤਾ ਹੈ?

Answer:

ਸ੍ਰੀਨਗਰ ਬੜਾ ਪ੍ਰਸਿੱਧ ਅਤੇ ਇਤਿਹਾਸਿਕ ਸਥਾਨ ਹੈ। ਇੱਥੇ ਗੜ੍ਹਵਾਲ ਯੂਨੀਵਰਸਿਟੀ ਦਾ ਕੈਂਪਸ ਹੈ। ਕਿਹਾ ਜਾਂਦਾ ਹੈ ਕਿ ਸੁਮੇਰ ਪਰਬਤ ਨੂੰ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਇੱਥੇ ਰੁਕੇ ਸਨ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 4: ਜੋਸ਼ੀ ਮਠ ਦੀ ਮਹੱਤਤਾ ਬਾਰੇ ਆਪਣੇ ਸ਼ਬਦਾਂ ਵਿਚ ਲਿਖੋ।

Answer:

ਜੋਸ਼ੀ ਮੱਠ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਹੈ। ਕਿਹਾ ਜਾਂਦਾ ਹੈ ਕਿ ਇਹ ਸਥਾਨ ਸ਼ੰਕਰਾਚਾਰੀਆ ਵਲੋਂ ਸਥਾਪਿਤ ਕੀਤੇ ਚਾਰ ਮੱਠਾਂ ਵਿਚੋਂ ਇਕ ਹੈ। ਇਹ ਆਲੇ-ਦੁਆਲੇ ਪਹਾੜੀਆਂ ਵਿਚ ਘਿਰਿਆ ਸ਼ਾਨਦਾਰ ਨਜ਼ਾਰਾ ਪੇਸ਼ ਕਰਦਾ ਹੈ। ਇੱਥੇ ਕਈ ਮੰਦਰ ਹਨ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 5: ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਵਰਣਨ ਕਰੋ।

Answer:

ਗੋਬਿੰਦਘਾਟ ਵਿਖੇ ਇਕ ਬਹੁਤ ਵੱਡਾ ਗੁਰਦੁਆਰਾ ਹੈ, ਜੋ ਅਲਕ ਨੰਦਾ ਨਦੀ ਦੇ ਕੰਢੇ ਉੱਤੇ ਬਣਿਆ ਹੋਇਆ ਹੈ। ਅਲਕ ਨੰਦਾ ਬੜੀ ਤੇਜ਼ੀ ਨਾਲ ਵਗਦੀ ਹੈ। ਨਦੀ ਦੇ ਵਹਾਓ ਦਾ ਸੰਗੀਤ ਕੰਨਾਂ ਨੂੰ ਸੁਣਦਾ ਹੈ। ਚਾਰੇ ਪਾਸੇ ਹਰਿਆਵਲ ਹੈ। ਗੋਬਿੰਦਘਾਟ ਤੋਂ ਅੱਗੇ ਗੋਬਿੰਦਧਾਮ ਤਕ 13-14 ਕਿਲੋਮੀਟਰ ਦਾ ਰਸਤਾ ਪੈਦਲ ਤੈ ਕਰਨਾ ਪੈਂਦਾ ਹੈ। ਕੁੱਝ ਲੋਕਇਹ ਸਫ਼ਰ ਘੋੜਿਆਂ ‘ਤੇ ਕਰਦੇ ਹਨ | ਰਸਤਾ ਉਬੜ-ਖਾਬੜ ਹੈ। ਸ਼ਾਮ ਨੂੰ ਯਾਤਰੀ ਗੋਬਿੰਦਧਾਮ ਪੁੱਜ ਜਾਂਦੇ ਹਨ। ਇੱਥੇ ਰਸਤੇ ਵਿਚ ਇਕ ਵੱਡਾ ਗਲੇਸ਼ੀਅਰ ਆਉਂਦਾ ਹੈ ਤੇ ਸਰਦੀਆਂ ਵਿਚ ਠੰਢ ਹੁੰਦੀ ਹੈ। ਗੋਬਿੰਦਧਾਮ ਤੋਂ ਹੇਮਕੁੰਟ ਸਾਹਿਬ 6-7 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਚੜ੍ਹਾਈ ਸਿੱਧੀ ਹੈ। ਰਸਤਾ ਬਹੁਤ ਕਠਿਨ ਹੈ ਪਰ ਰਸਤੇ ਦੇ ਨਜ਼ਾਰੇ ਬਹੁਤ ਸੁੰਦਰ ਹਨ। ਚਾਰੇ ਪਾਸੇ ਬਰਫ਼ ਦੇ ਪਹਾੜ ਦਿਸਦੇ ਹਨ। ਸੂਰਜ ਦੀਆਂ ਕਿਰਨਾਂ ਪੈਣ ਨਾਲ ਬਰਫ਼ ਸੋਨੇ ਵਾਂਗ ਚਮਕਦੀ ਹੈ। ਰਾਹ ਵਿਚ ਦੋ ਗਲੇਸ਼ੀਅਰ ਆਉਂਦੇ ਹਨ। ਰਸਤੇ ਵਿਚ ਥਾਂ-ਥਾਂ ਤੇ ਦੁਕਾਨਾਂ ਹਨ। ਇੱਥੋਂ ਅੱਗੇ ਯਾਤਰੀ ਹੇਮਕੁੰਟ ਸਾਹਿਬ ਗੁਰਦੁਆਰੇ ਵਿਚ ਪਹੁੰਚ ਜਾਂਦੇ ਹਨ। ਇਹ ਪਹਾੜ ਦੀ ਚੋਟੀ ਇਕ ਪੱਧਰੇ ਮੈਦਾਨ ਵਿਚ ਸਥਿਤ ਹੈ, ਜਿੱਥੇ ਕਿ ਨਾਲ ਹੀ ਸਰੋਵਰ ਹੈ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 6: ਹੇਮਕੁੰਟ ਸਾਹਿਬ ਸਥਿਤ ਗੁਰਦੁਆਰੇ ਅਤੇ ਇਸ ਦੇ ਚੌਗਿਰਦੇ ਦਾ ਵਰਣਨ ਆਪਣੇ ਸ਼ਬਦਾਂ ਵਿਚ ਲਿਖੋ।

Answer:

ਹੇਮਕੁੰਟ ਸਾਹਿਬ ਸਥਿਤ ਗੁਰਦੁਆਰਾ ਪਹਾੜ ਦੀ ਚੋਟੀ ਉੱਤੇ ਪੱਧਰੇ ਸਥਾਨ ਵਿਚ ਸਥਿਤ ਹੈ। ਇਸ ਦੇ ਨਾਲ ਹੀ ਇਕ ਸਰੋਵਰ ਹੈ। ਇਸ ਦੇ ਆਸੇ-ਪਾਸੇ ਸੱਤ ਪਹਾੜੀ ਚੋਟੀਆਂ ਹਨ, ਜੋ ਬਰਫ਼ ਨਾਲ ਢੱਕੀਆਂ ਹੋਈਆਂ ਹਨ। ਇਨ੍ਹਾਂ ਨੂੰ ‘ਸਪਤਸ਼ਿੰਗ’ ਕਿਹਾ ਜਾਂਦਾ ਹੈ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

ਬਹੁਵਿਕਲਪੀ ਪ੍ਰਸ਼ਨ

Question 7: ਹੇਮਕੁੰਟ ਸਾਹਿਬ ਵਿਖੇ ਕਿਹੜੇ ਗੁਰੂ ਜੀ ਨੇ ਤਪੱਸਿਆ ਕੀਤੀ ਦੱਸੀ ਜਾਂਦੀ ਹੈ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਨੇ
(ਅ) ਸ੍ਰੀ ਗੁਰੂ ਅਰਜਨ ਦੇਵ ਜੀ ਨੇ। (ਇ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ।

Answer:

(ਇ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ।

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 8: ਹੇਮਕੁੰਟ ਦਾ ਕੀ ਅਰਥ ਹੈ?
(ਉ) ਬਰਫ਼ ਦਾ ਸਰੋਵਰ
(ਅ) ਗਰਮ ਪਾਣੀ ਦਾ ਸਰੋਵਰ (ਇ) ਠੰਢੇ ਪਾਣੀ ਦਾ ਸਰੋਵਰ

Answer:

(ਉ) ਬਰਫ਼ ਦਾ ਸਰੋਵਰ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 9: ਗੁਰੂ ਨਾਨਕ ਜੀ ਸੁਮੇਰ ਪਰਬਤ ਨੂੰ ਜਾਂਦੇ ਹੋਏ ਕਿੱਥੇ ਰੁਕੇ ਸਨ? (ਉ ਗੋਬਿੰਦ ਘਾਟ ਵਿਖੇ
(ਅ) ਰਿਸ਼ੀਕੇਸ਼ ਵਿਖੇ
(ੲ) ਸ੍ਰੀਨਗਰ ਵਿਖੇ।

Answer:

(ੲ) ਸ੍ਰੀਨਗਰ ਵਿਖੇ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 10: ਗੋਬਿੰਦਧਾਮ ਸਮੁੰਦਰੀ ਤਲ ਤੋਂ ਕਿੰਨੀ ਉਚਾਈ ‘ਤੇ ਹੈ।
(ਉ) 9000 ਫੁੱਟ ‘ਤੇ
(ਅ) 10,000 ਫੁੱਟ ‘ਤੇ
(ਈ) 10,500 ਫੁੱਟ ‘ਤੇ

Answer:

(ਈ) 10,500 ਫੁੱਟ ‘ਤੇ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 11: ਹੇਮਕੁੰਟ ਸਾਹਿਬ ਗੁਰਦਵਾਰਾ ਵਿਖੇ ਕਿਸ ਗੈਸ ਦੀ ਘਾਟ ਹੈ?
(ਉ) ਨਾਈਟ੍ਰੋਜਨ ਗੈਸ
(ਅ) ਕਾਰਬਨ ਡਾਇਆਕਸਾਈਡ ਗੈਸ
(ਈ) ਆਕਸੀਜਨ ਗੈਸ।

Answer:

(ਈ) ਆਕਸੀਜਨ ਗੈਸ।

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 12: ਹੇਮਕੁੰਟ ਦਾ ਕੀ ਅਰਥ ਹੈ?

Answer:

‘ਹੇਮ’ ਦਾ ਅਰਥ ਹੈ “ਬਰਫ਼’ ਅਤੇ ‘ਕੁੰਟ’ ਦਾ ਅਰਥ ਹੈ ‘ਸਰੋਵਰ’। ਇਸ ਕਰਕੇ “ਹੇਮਕੁੰਟ’ ਦਾ ਅਰਥ ਹੈ ‘ਬਰਫ਼ ਦਾ ਸਰੋਵਰ’।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 13: ਹੇਮਕੁੰਟ ਦੇ ਸਥਾਨ ‘ਤੇ ਕਿਹੜੇ ਗੁਰੂ ਜੀ ਨੇ ਤਪੱਸਿਆ ਕੀਤੀ ਸੀ?

Answer:

ਗੁਰੂ ਗੋਬਿੰਦ ਸਿੰਘ ਜੀ ਨੇ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 14: ਹੇਮਕੁੰਟ ਸਾਹਿਬ ਦਾ ਰਸਤਾ ਕਿਹੋ ਜਿਹਾ ਹੈ?

Answer:

ਹੇਮਕੁੰਟ ਸਾਹਿਬ ਦਾ ਰਸਤਾ ਬੜਾ ਬਿਖੜਾ, ਉਬੜ-ਖਾਬੜ ਅਤੇ ਸਿੱਧੀ ਚੜਾਈ ਵਾਲਾ ਹੈ?

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 15: ਸ੍ਰੀਨਗਰ ਵਿਚ ਕਿਹੜੀ ਯੂਨੀਵਰਸਿਟੀ ਹੈ?

Answer:

ਗੜ੍ਹਵਾਲ ਯੂਨੀਵਰਸਿਟੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 16: ਗੋਬਿੰਦ ਘਾਟ ਵਿਖੇ ਗੁਰਦੁਆਰਾ ਕਿਹੜੀ ਨਦੀ ਦੇ ਕੰਢੇ ‘ਤੇ ਸਥਿਤ ਹੈ?

Answer:

ਅਲਕਨੰਦਾ ਨਦੀ ਦੇ ਕੰਢੇ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 17: ਹੇਮਕੁੰਟ ਸਾਹਿਬ ਦੀ ਯਾਤਰਾ ਕਿਸ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ?

Answer:

ਹੇਮਕੁੰਟ ਸਾਹਿਬ ਦੀ ਯਾਤਰਾ ਉੱਤਰ-ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਰਿਸ਼ੀਕੇਸ਼ ਤੋਂ ਸ਼ੁਰੂ ਹੁੰਦੀ ਹੈ। ਇੱਥੇ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ। ਮੈਦਾਨੀ ਇਲਾਕਿਆਂ ਤੋਂ ਆਉਣ ਵਾਲੇ ਯਾਤਰੀ ਆਪਣਾ ਪਹਿਲਾ ਪੜਾਅ ਇੱਥੇ ਕਰ ਕੇ ਅੱਗੋਂ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਦੇ ਹਨ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 18: ਹਿੰਦੂਆਂ ਦਾ ਪ੍ਰਸਿੱਧ ਤੀਰਥ-ਸਥਾਨ ਕਿਹੜਾ ਹੈ? ਇਸ ਦੀ ਸਥਾਪਨਾ ਕਿਸ ਨੇ ਕੀਤੀ?

Answer:

ਜੋਸ਼ੀ ਮੱਠ ਹਿੰਦੁਆਂ ਦਾ ਪ੍ਰਸਿੱਧ ਤੀਰਥ-ਸਥਾਨ ਹੈ। ਕਿਹਾ ਜਾਂਦਾ ਹੈ ਕਿ ਇਸ ਸਥਾਨ ਦੀ ਸਥਾਪਨਾ ਸ੍ਰੀ ਸ਼ੰਕਰਾਚਾਰੀਆਂ ਨੇ ਕੀਤੀ ਸੀ। ਇਹ ਉਨ੍ਹਾਂ ਦੇ ਸਥਾਪਿਤ ਕੀਤੇ ਚਾਰ .. ਮਠਾਂ ਵਿਚੋਂ ਇਕ ਹੈ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 19: ਹੇਮਕੁੰਟ ਸਾਹਿਬ ਵਿਚ ਸਰਦੀਆਂ ਵਿਚ ਕਿਉਂ ਨਹੀਂ ਜਾਇਆ ਜਾ ਸਕਦਾ?

Answer:

ਹੇਮਕੁੰਟ ਸਾਹਿਬ ਸਰਦੀਆਂ ਵਿਚ ਬਹੁਤ ਬਰਫ਼ ਪੈਂਦੀ ਹੈ,। ਇਸ ਕਰਕੇ ਇੱਥੇ ਸਰਦੀਆਂ ਵਿਚ ਨਹੀਂ ਜਾਇਆ ਜਾ ਸਕਦਾ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 20: ਹੇਮਕੁੰਟ ਸਾਹਿਬ ਗੁਰਦੁਆਰੇ ਦੇ ਚੁਗਿਰਦੇ ਦਾ ਵਰਣਨ ਕਰੋ।

Answer:

ਹੇਮਕੁੰਟ ਸਾਹਿਬ ਦਾ ਸੁੰਦਰ ਗੁਰਦੁਆਰਾ ਪਹਾੜ ਦੀ ਚੋਟੀ ਉੱਤੇ ਪੱਧਰੇ ਸਥਾਨ ਉੱਤੇ ਸਥਿਤ ਸਰੋਵਰ ਦੇ ਨਾਲ ਬਣਿਆ ਹੋਇਆ ਹੈ। ਇਸ ਸਥਾਨ ਦੇ ਆਸੇ-ਪਾਸੇ ਸੱਤ ਪਹਾੜੀ ਚੋਟੀਆਂ ਨਜ਼ਰ ਆਉਂਦੀਆਂ ਹਨ। ਬਰਫ਼ ਨਾਲ ਢੱਕੀਆਂ ਅਤੇ ਸੂਰਜ ਨਾਲ ਚਮਕਦੀਆਂ ਇਨ੍ਹਾਂ ਚੋਟੀਆਂ ਨੂੰ ‘ਸਪਤਸ਼ਿੰਗ’ ਕਿਹਾ ਜਾਂਦਾ ਹੈ। ਹੇਮਕੁੰਟ ਸਾਹਿਬ ਦਾ ਸਰੋਵਰ ਲਗਪਗ ਢਾਈ ਵਰਗਮੀਲ ਵਿਚ ਫੈਲਿਆ ਹੋਇਆ ਹੈ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

ਕੁੱਝ ਹੋਰ ਪ੍ਰਸ਼ਨ

Question 21: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ ਸ਼ਰਧਾਲੂ, ਰਿਹਾਇਸ਼, ਪੜਾਅ, ਸਿਲਸਿਲਾ, ਉਤਸ਼ਾਹ, ਤਪੱਸਿਆ, ਤੈਅ, ਵੇਗ, ਵਹਾਅ, ਅਨਮੋਲ, ਤਾਂਘ, ਅਦੁੱਤੀ, ਉਬੜ-ਖਾਬੜ।

Answer:

1. ਸ਼ਰਧਾਲੂ (ਸ਼ਰਧਾ ਰੱਖਣ ਵਾਲੇ) – ਸ਼ਰਧਾਲੂ ਸ਼ਿਵ ਮੰਦਰ ਵਿਚ ਮੱਥੇ ਟੇਕ ਰਹੇ ਹਨ।
2. ਰਿਹਾਇਸ਼ (ਰਹਿਣ ਦੀ ਥਾਂ) – ਹੇਮਕੁੰਟ ਦੇ ਗੁਰਦੁਆਰਿਆਂ ਵਿਚ ਰਾਤ ਨੂੰ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਨਹੀਂ।
3. ਪੜਾਅ (ਯਾਤਰਾ ਕਰਦਿਆਂ ਰਸਤੇ ਵਿਚ ਰੁਕਣ ਤੇ ਅਰਾਮ ਕਰਨ ਦੀ ਥਾਂ) – ਹੇਮਕੁੰਟ ਦੀ ਯਾਤਰਾ ਲਈ ਮੈਦਾਨਾਂ ਵਿਚੋਂ ਜਾਣ ਵਾਲੇ ਯਾਤਰੀ ਪਹਿਲਾ ਪੜਾਅ ਰਿਸ਼ੀਕੇਸ਼ ਵਿਚ ਕਰਦੇ ਹਨ।
4. ਸਿਲਸਿਲਾ (ਲੜੀ) – ਕੁੱਲੂ ਤੋਂ ਰੋਹਤਾਂਗ ਤਕ ਦੇ ਰਸਤੇ ਵਿਚ ਉੱਚੀਆਂ ਪਹਾੜੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ।
5. ਉਤਸ਼ਾਹ (ਜੋਸ਼, ਕੁੱਝ ਕਰਨ ਦੀ ਇੱਛਾ) – ਲੰਮੀ ਬਿਮਾਰੀ ਨੇ ਉਸ ਦੇ ਮਨ ਵਿਚੋਂ ਕੋਈ ਨਵਾਂ ਕੰਮ ਆਰੰਭ ਕਰਨ ਦਾ ਉਤਸ਼ਾਹ ਹੀ ਮਾਰ ਦਿੱਤਾ ਹੈ।
6. ਤਪੱਸਿਆ (ਕਠਿਨ ਭਗਤੀ, ਸਾਧਨਾ) – ਗੁਰੂ ਗੋਬਿੰਦ ਸਿੰਘ ਜੀ ਨੇ ਪੂਰਬਲੇ ਜਨਮ ਵਿਚ ਹੇਮਕੁੰਟ ਪਰਬਤ ਵਿਖੇ ਕਠਿਨ ਤਪੱਸਿਆ ਕੀਤੀ?
7. ਤੈਅ (ਮਿੱਥਿਆ) – ਅਸੀਂ ਆਪਣੇ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਟਿਕਾਣੇ ਉੱਤੇ ਪਹੁੰਚ ਗਏ।
8. ਵੇਗ/ਵਹਾਅ (ਰੋਕੂ) – ਪਹਾੜੀ ਨਦੀ ਦੇ ਪਾਣੀ ਦਾ ਵੇਗ/ਵਹਾਅ ਬਹੁਤ ਤੇਜ਼ ਹੁੰਦਾ ਹੈ।
9. ਅਨਮੋਲ (ਜਿਸ ਦਾ ਮੁੱਲ ਨਾ ਪਾਇਆ ਜਾ ਸਕੇ) – ਮਨੁੱਖਾ ਜਨਮ ਅਨਮੋਲ ਹੈ, ਇਸ ਦੀ ਵਰਤੋਂ ਨੇਕ ਕੰਮਾਂ ਲਈ ਕਰਨੀ ਚਾਹੀਦੀ ਹੈ।
10. ਤਾਂਘ (ਤੀਬਰਤਾ ਭਰੀ ਇੱਛਾ) – ਮੇਰੇ ਮਨ ਵਿਚ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਹੈ। ਦੇਖੋ, ਕਦੋਂ ਪੂਰੀ ਹੁੰਦੀ ਹੈ।
11. ਅਦੁੱਤੀ (ਲਾਸਾਨੀ) – ਗੁਰੂ ਅਰਜਨ ਦੇਵ ਜੀ ਅਦੁੱਤੀ ਕਾਵਿ-ਪ੍ਰਤਿਭਾ ਦੇ ਮਾਲਕ ਸਨ।
12. ਊਬੜ-ਖਾਬੜ (ਉੱਚਾ-ਨੀਵਾਂ) – ਇਸ ਪਿੰਡ ਦਾ ਰਾਹ ਪੱਧਰਾ ਨਹੀਂ, ਸਗੋਂ ਊਬੜਖਾਬੜ ਹੈ।

Exam Tips:

a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।

 

Question 22: ਖ਼ਾਲੀ ਥਾਂਵਾਂ ਭਰੋਤੀਰਥ-ਸਥਾਨ, ਬਰਫ਼, ਯਾਤਰਾ, ਸਿੱਧ, ਆਕਸੀਜਨ
1. ਇਹ ਭਾਰਤ ਦਾ ਪ੍ਰਸਿੱਧ ………….. ਹੈ?
2. ਸਰਦੀਆਂ ਵਿੱਚ ………… ਜੰਮੀ ਰਹਿੰਦੀ ਹੈ।
3. ਹੇਮਕੁੰਟ ਦੀ ………… ਬਹੁਤ ਕਠਿਨ ਹੈ।
4. ਜੋਸ਼ੀ ਮਠ ਹਿੰਦੁਆਂ ਦਾ ………… ਤੀਰਥ-ਸਥਾਨ ਹੈ।
5. ਇੱਥੇ ……….. ਦੀ ਘਾਟ ਹੈ।

Answer:

1. ਇਹ ਭਾਰਤ ਦਾ ਪ੍ਰਸਿੱਧ ਤੀਰਥ-ਸਥਾਨ ਹੈ।
2. ਸਰਦੀਆਂ ਵਿੱਚ ਬਰਫ਼ ਜੰਮੀ ਰਹਿੰਦੀ ਹੈ।
3. ਹੇਮਕੁੰਟ ਦੀ ਯਾਤਰਾ ਬਹੁਤ ਕਠਿਨ ਹੈ।
4. ਜੋਸ਼ੀ ਮਠ ਹਿੰਦੁਆਂ ਦਾ ਪ੍ਰਸਿੱਧ ਤੀਰਥ-ਸਥਾਨ ਹੈ।
5. ਇੱਥੇ ਆਕਸੀਜਨ ਦੀ ਘਾਟ ਹੈ।

Exam Tips:

a) ਪਾਠ ਵਿਚਲੇ ਸ਼ਬਦ ਹੀ ਵਰਤੋ।

 

Question 23: ਸਮਾਸੀ ਸ਼ਬਦ ਕੀ ਹੁੰਦੇ ਹਨ? ਉਦਾਹਰਨਾਂ ਦੇ ਕੇ ਦੱਸੋ।

Answer:

ਦੋ ਜਾਂ ਦੋ ਤੋਂ ਵੱਧ ਸੁਤੰਤਰ ਸ਼ਬਦਾਂ ਨੂੰ ਜੋੜ ਕੇ ਬਣਾਏ ਇਕ ਸ਼ਬਦ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਹੈ , ਜਿਵੇਂ- ਲਗ-ਪਗ, ਅੱਜ-ਕਲ੍ਹ, ਆਲਾ-ਦੁਆਲਾ, ਤੀਰਥ-ਸਥਾਨ, ਚਾਰ-ਚੁਫ਼ੇਰਾ, ਊਬੜ-ਖਾਬੜ, ਚਹਿਲ-ਪਹਿਲ, ਆਸੇ- ਪਾਸੇ, ਦੁਖ-ਦਰਦ ਆਦਿ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 24: ਆਪਣੇ ਪੜ੍ਹੇ ਹੋਏ ਪਾਠਾਂ ਵਿਚੋਂ ਦਸ ਸਮਾਸੀ ਸ਼ਬਦ ਚੁਣ ਕੇ ਲਿਖੋ !

Answer:

ਭਾਈ-ਭਾਈ, ਵੱਖ-ਵੱਖ, ਖੁੱਲ੍ਹੇ-ਡੁੱਲ੍ਹੇ, ਵਣ-ਮਹਾਂਉਤਸਵ, ਵਾਯੂ-ਮੰਡਲ, ਜੜ੍ਹੀਆਂਬੂਟੀਆਂ, ਰੰਗ-ਬਰੰਗ, ਅੱਜ-ਕਲ੍ਹ, ਜਨ-ਸੰਖਿਆ, ਮੈਦਾਨੇ-ਜੰਗ, ਦੋ-ਚਾਰ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 25: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਬਰਫ਼, ਦ੍ਰਿਸ਼, ਯਾਤਰਾ, ਪਰਬਤ, ਉੱਚਾ, ਪੁੱਜਣਾ।

Answer:

ਪੰਜਾਬੀ –
ਹਿੰਦੀ – ਅੰਗਰੇਜ਼ੀ
ਬਰਫ਼ –
बर्फ – Ice
ਦਿਸ਼ – ਫੁਝਾ -Scene
ਯਾਤਰਾ –
यात्रा – Travel
ਪਰਬਤ –
पर्वत – Mountain
ਉੱਚਾ –
ऊँचा – High
ਪੁੱਜਣਾ – पहुँचना · Arrive

Exam Tips:

a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।

 

Question 26: ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ- ਸੋਹਣਾ, ਸਵੇਰ, ਦਿਨ, ਤਾਜ਼ਾ, ਉੱਚਾ, ਚੜ੍ਹਨਾ।

Answer:

ਸੋਹਣਾ : ਕੋਝਾ ਸਵੇਰ : ਸ਼ਾਮ ਦਿਨ : ਰਾਤ ਤਾਜ਼ਾ : ਬੇਹਾ ਉੱਚਾ : ਨੀਵਾਂ ਚੜ੍ਹਨਾ : ਉਤਰਨਾ।

Exam Tips:

a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।

 

Question 27: ਹੇਠਾਂ ਦੇਵਨਾਗਰੀ ਲਿਪੀ ਵਿਚ ਲਿਖੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ। श्रद्धालु, पर्वत, तपस्या, बर्फ, मात्रा, दर्शन, दृश्य, ऊँचा, यात्रा, स्थित, तीर्थ, पड़ाव, दर्द, ऋषिकेश।

Answer:

श्रद्धालु – ਸ਼ਰਧਾਲੂ
पर्वत – ਪਰਬਤ
तपस्या – ਤਪੱਸਿਆ
बर्फ – ਬਰਫ਼
मात्रा – ਮਾਤਰਾ
दर्शन – ਦਰਸ਼ਨ
दृश्य – ਦ੍ਰਿਸ਼
ऊँचा – ਉੱਚਾ
यात्रा – ਯਾਤਰਾ स्थि
त – ਸਥਿਤ
तीर्थ – ਤੀਰਥ
पड़ाव – ਪੜਾਅ
दर्द – ਦਰਦ
ऋषिकेश – ਰਿਸ਼ੀਕੇਸ਼

Exam Tips:

a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।

 

Question 28: ਹੇਠਾਂ ਲਿਖੇ ਹਿੰਦੀ ਦੇ ਸ਼ਬਦਾਂ ਦੇ ਸਮਾਨ ਅਰਥ ਰੱਖਣ ਵਾਲੇ ਪੰਜਾਬੀ ਦੇ ਸ਼ਬਦ ਲਿਖੋ- किनारा, अद्भुत, समान, फिसल, पहुँचा, इर्द-गिर्द, तमन्ना,इच्छा।

Answer:

किनारा – ਕੰਢਾ
अद्भुत – ਅਦੁੱਤੀ
समान – ਵਾਂਗ
फिसल – ਤਿਲਕ
पहुँचा – ਪੁੱਜਾ
इर्द-गिर्द – ਆਲੇ-ਦੁਆਲੇ
तमन्ना – ਰੀਝ
इच्छा – ਤਾਂਘ

Exam Tips:

a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।

 

Step-by-Step Textbook Answers: Class 7 Punjabi Punjabi Medium Chapter 06 ਯਾਤਰਾ: ਹੇਮਕੁੰਟ ਸਾਹਿਬ

Textbook Solutions for Class 7 Punjabi Punjabi Medium Chapter 06 ਯਾਤਰਾ: ਹੇਮਕੁੰਟ ਸਾਹਿਬ

Review comprehensive exercise answers for Class 7 Punjabi Punjabi Medium Chapter 06 ਯਾਤਰਾ: ਹੇਮਕੁੰਟ ਸਾਹਿਬ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 7 Punjabi.

FAQs

Where can I find the latest PSEB 7th Class Punjabi Solutions Chapter 6 ਯਾਤਰਾ: ਹੇਮਕੁੰਟ ਸਾਹਿਬ for the 2026-27 session?

The complete and updated PSEB 7th Class Punjabi Solutions Chapter 6 ਯਾਤਰਾ: ਹੇਮਕੁੰਟ ਸਾਹਿਬ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 6 ਯਾਤਰਾ: ਹੇਮਕੁੰਟ ਸਾਹਿਬ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 6 ਯਾਤਰਾ: ਹੇਮਕੁੰਟ ਸਾਹਿਬ will help students to get full marks in the theory paper.

Do you offer PSEB 7th Class Punjabi Solutions Chapter 6 ਯਾਤਰਾ: ਹੇਮਕੁੰਟ ਸਾਹਿਬ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 6 ਯਾਤਰਾ: ਹੇਮਕੁੰਟ ਸਾਹਿਬ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 6 ਯਾਤਰਾ: ਹੇਮਕੁੰਟ ਸਾਹਿਬ in printable PDF format for offline study on any device.