Step-by-Step Textbook Solutions for Class 7 Punjabi Punjabi Medium Chapter 08 ਹੋਲੀ ਦਾ ਗੀਤ
Explore reliable textbook solutions for Punjabi Medium Chapter 08 ਹੋਲੀ ਦਾ ਗੀਤ tailored for Class 7 learners. Utilizing these Punjabi answers ensures thorough preparation and strengthens foundational knowledge before final Punjab Board evaluations.
Download Punjabi Medium Chapter 08 ਹੋਲੀ ਦਾ ਗੀਤ Textbook Solutions PDF
Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.
Question 1: ਹੋਲੀ ਵਾਲੇ ਦਿਨ ਕੀ ਘੋਲਿਆ ਜਾਂਦਾ ਹੈ?
Answer:
ਵੱਖਰੇ-ਵੱਖਰੇ ਰੰਗ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 2: ਹੋਲੀ ਵਾਲੇ ਦਿਨ ਖੇੜੇ-ਖੁਸ਼ੀਆਂ ਕਿਵੇਂ ਵੰਡੇ ਜਾਂਦੇ ਹਨ?
Answer:
ਹੋਲੀ ਵਾਲੇ ਦਿਨ ਆਪਸੀ ਪ੍ਰੇਮ-ਪਿਆਰ, ਸਤਿਕਾਰ, ਦੋਸਤੀ ਤੇ ਅਮਨ ਦੇ ਰੰਗਾਂ ਦੀ ਹੋਲੀ ਖੇਡ ਕੇ ਖੁਸ਼ੀਆਂ ਖੇੜੇ ਵੰਡੇ ਜਾਂਦੇ ਹਨ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 3: ‘ਇੱਕ ਰੰਗ ਹੋਵੇ ਅਮਨ ਦਾ’ ਤੋਂ ਕੀ ਭਾਵ ਹੈ?
Answer:
ਇਸ ਦਾ ਭਾਵ ਹੈ ਕਿ ਸਾਨੂੰ ਸੰਸਾਰ ਵਿਚ ਅਮਨ ਦੀ ਕਾਮਨਾ ਕਰਨੀ ਚਾਹੀਦੀ ਹੈ ਤੇ ਇਸ ਨੂੰ ਕਾਇਮ ਰੱਖਣ ਲਈ ਹਰ ਯਤਨ ਕਰਨਾ ਚਾਹੀਦਾ ਹੈ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 4: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰੋ- ਅਰਸ਼, ਭੇਤ, ਪਿਆਰ, ਜ਼ਿੰਦਗੀ, ਖੇੜੇ, ਸੰਗ।
Answer:
1, ਅਰਸ਼ (ਅਸਮਾਨ) – ਸੂਰਜ ਅਰਸ਼ ਵਿਚ ਚਮਕਦਾ ਹੈ।
2. ਭੇਤ (ਗੁੱਝੀ ਗੱਲ) – ਉਹ ਕਦੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦਿੰਦਾ।
3. ਪਿਆਰ (ਪ੍ਰੇਮ) – ਸਾਨੂੰ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ।
4. ਜ਼ਿੰਦਗੀ (ਜੀਵਨ) – ਮਨੁੱਖ ਨੂੰ ਜ਼ਿੰਦਗੀ ਵਿਚ ਚੰਗੇ ਕੰਮ ਕਰਨੇ ਚਾਹੀਦੇ ਹਨ।
5. ਖੇੜੇ (ਖ਼ੁਸ਼ੀਆਂ) – ਬਸੰਤ ਰੁੱਤ ਵਿਚ ਚਾਰ-ਚੁਫ਼ੇਰੇ ਖ਼ੁਸ਼ੀਆਂ-ਖੇੜੇ ਭਰ ਜਾਂਦੇ ਹਨ।
6. ਸੰਗ (ਸਾਥ, ਨਾਲ) – ਪਰਮਾਤਮਾ ਹਮੇਸ਼ਾ ਸਾਡੇ ਅੰਗ-ਸੰਗ ਹੀ ਰਹਿੰਦਾ ਹੈ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 5: ਹੇਠ ਲਿਖੇ ਸ਼ਬਦ ਦੇਵਨਾਗਰੀ ਲਿਪੀ ਵਿਚ ਲਿਖੋ- ਹੋਲੀ, ਰੰਗ, ਜ਼ਿੰਦਗੀ, ਛਿੜਕੀਏ, ਖ਼ੁਸ਼ੀਆਂ।
Answer:
ਪੰਜਾਬੀ – ਦੇਵਨਾਗਰੀ
ਹੋਲੀ – होली
ਰੰਗ – रंग
ਜ਼ਿੰਦਗੀ – ज़िन्दगी
ਛਿੜਕੀਏ – छिड़कें
ਖ਼ੁਸ਼ੀਆਂ – खुशियां
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 6: ਇਕੋ-ਜਿਹੇ ਤੁਕਾਂਤ ਵਾਲੇ ਸ਼ਬਦ-ਜੋੜੇ ਲੱਭੋ- ਪਿਆਰ – ਸਤਿਕਾਰ ਘੋਲੀਏ – ……………. ਪ੍ਰੀਤ – ……………. ਅਮਨ – ……………. ਰੰਗ – …………….
Answer:
ਪਿਆਰ – ਸਤਿਕਾਰ
ਘੋਲੀਏ – ਹੋਲੀਏ
ਪ੍ਰੀਤ – ਪਰਤੀਤ
ਅਮਨ – ਦਮਨ
ਰੰਗ – ਸੰਗ।
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Question 7: ਪਾਠ-ਪੁਸਤਕ ਵਿਚਲੇ ਕਾਵਿ-ਬੰਦ (ਕ) ਵਿਚੋਂ ਨਾਂਵ, ਪੜਨਾਂਵ ਅਤੇ ਕਿਰਿਆ ਸ਼ਬਦ ਚੁਣੋ
Answer:
ਨਾਂਵ-ਰੰਗ, ਅਮਨ, ਦਮਨ, ਜੰਗਾਂ, ਅਮਨਾਂ, ਬੋਲੀ, ਹੋਲੀਏ। ਪੜਨਾਂਵ-ਜਿਹੜਾ। ਕਿਰਿਆ-ਹੋਵੇ, ਕੱਢੀਏ, ਬੋਲੀਏ, ਘੋਲੀਏ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 8: “ਅਸੀਂ ਹੋਲੀ ਕਿਵੇਂ ਮਨਾਈ” ਵਿਸ਼ੇ ਉੱਤੇ ਕੁੱਝ ਸਤਰਾਂ ਲਿਖੋ।
Answer:
ਹੋਲੀ ਦੇ ਦਿਨ ਅਸੀਂ ਸਵੇਰੇ ਉੱਠੇ ਤੇ ਹੋਲੀ ਖੇਡਣ ਲਈ ਤਿਆਰ ਹੋ ਗਏ। ਸਭ ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਤੇ ਭਾਬੀਆਂ ਉੱਤੇ ਰੰਗ ਸੁੱਟਿਆ ਤੇ ਫਿਰ ਉਹ ਰੰਗਾਂ ਦੇ ਲਿਫ਼ਾਫੇ ਚੁੱਕੀ ਮੇਰੇ ਦੁਆਲੇ ਹੋ ਗਈਆਂ ਤੇ ਮੇਰਾ ਸਿਰ-ਮੁੰਹ ਕਈ ਰੰਗਾਂ ਨਾਲ ਭਰ ਦਿੱਤਾ। ਘਰੋਂ ਬਾਹਰ ਨਿਕਲ ਕੇ ਮੈਂ ਇਕ ਰੁੱਸੇ ਹੋਏ ਗੁਆਂਢੀ ਮਿੱਤਰ ਉੱਤੇ ਰੰਗ ਸੁੱਟ ਕੇ ਉਸ ਨਾਲ ਸੁਲਾਹ ਕੀਤੀ। ਫਿਰ ਬਹੁਤ ਸਾਰੇ ਮਿੱਤਰ ਤੇ ਗੁਆਂਢੀ ਇਕੱਠੇ ਹੋ ਗਏ ਤੇ ਗਲੀ ਵਿਚ ਇਕਦੂਜੇ ਉੱਤੇ ਰੰਗੇ ਸੁੱਟਦੇ ਰਹੇ। ਰਾਤ ਨੂੰ ਅਸੀਂ ਹੋਲਿਕਾ ਜਲਾਈ ਤੇ ਸੰਗੀਤ ਸੁਣਿਆ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 9: ਹੋਲੀ ਨੂੰ ਤੁਸੀਂ ਬਜ਼ਾਰੋਂ ਕੀ ਖ਼ਰੀਦਦੇ ਹੋ?
Answer:
ਭਿੰਨ-ਭਿੰਨ ਪ੍ਰਕਾਰ ਦੇ ਰੰਗ, ਪਿਚਕਾਰੀਆਂ ਤੇ ਭੁਕਾਨੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 10: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ
(ਉ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਹੋ ਹੋਲੀਏ, ਮੈਂ ਤੈਨੂੰ ਅਵਾਜ਼ ਮਾਰ ਰਿਹਾ ਹਾਂ। ਆ, ਅਸੀਂ ਆਮ ਨਾਲੋਂ ਵੱਖਰੇ ਰੰਗ ਘੋਲੀਏ। ਇਨ੍ਹਾਂ ਰੰਗਾਂ ਨੂੰ ਛਿੜਕਾਉਂਦੇ ਹੋਏ ਅਸੀਂ ਅਰਸ਼ਾਂ ਤਕ ਪਹੁੰਚ ਜਾਈਏ ਤੇ ਸਭ ਧਰਤੀਆਂ ਨੂੰ ਵੀ ਗਾਹ ਦੇਈਏ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 11: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ
(ਅ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਹੇ ਹੋਲੀਏ ! ਸਾਡੇ ਘੋਲੇ ਹੋਏ ਇਨ੍ਹਾਂ ਰੰਗਾਂ ਵਿਚ ਇਕ ਰੰਗ ਪਿਆਰ ਤੇ ਸਭਨਾਂ ਲਈ ਸਤਿਕਾਰ ਦਾ ਹੋਣਾ ਚਾਹੀਦਾ ਹੈ। ਫਿਰ ਅਸੀਂ ਇਸ ਨੂੰ ਹਰ ਇਕ ਉੱਪਰ ਛਿੜਕੀਏ ਤੇ ਹਰ ਇਕ ਦੇ ਉੱਪਰ ਡੋਲ੍ਹੀਏ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 12: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ
(ੲ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਹੇ ਹੋਲੀਏ ! ਸਾਡੇ ਘੋਲੇ ਹੋਏ ਰੰਗਾਂ ਵਿਚੋਂ ਇਕ ਰੰਗ ਪਿਆਰ, ਵਿਸ਼ਵਾਸ ਤੇ ਯਕੀਨ ਦਾ ਹੋਣਾ ਚਾਹੀਦਾ ਹੈ, ਜਿਸ ਨਾਲ ਹਰ ਕੋਈ ਸਾਡਾ ਮਿੱਤਰ ਬਣ ਜਾਵੇ ਤੇ ਅਸੀਂ ਆਪਣੇ ਸਾਰੇ ਭੇਤ ਉਸ ਦੇ ਅੱਗੇ ਖੋਲ੍ਹ ਦੇਈਏ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 13: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ
(ਸ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਹੇ ਹੋਲੀਏ ! ਸਾਡੇ ਘੋਲੇ ਹੋਏ ਨਵੇਂ ਰੰਗਾਂ ਵਿਚ ਇਕ ਰੰਗ ਅਮਨ ਦਾ ਹੋਣਾ ਚਾਹੀਦਾ ਹੈ, ਜਿਹੜਾ ਕਿ ਨਾਸ਼ ਦਾ ਵਿਰੋਧੀ ਹੁੰਦਾ ਹੈ। ਆ ਇਸ ਰੰਗ ਨਾਲ ਅਸੀਂ ਜੰਗਾਂ ਨੂੰ ਸੰਸਾਰ ਵਿਚੋਂ ਖ਼ਤਮ ਕਰ ਦੇਈਏ ਤੇ ਅਮਨਾਂ ਦੀਆਂ ਗੱਲਾਂ ਕਰੀਏ। ਔਖੇ , ਸ਼ਬਦਾਂ ਦੇ ਅਰਥ-ਦਮਨ-ਨਾਸ਼।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 14: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ
(ਹ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਹੇ ਹੋਲੀਏ ! ਸਾਡੇ ਘੋਲੇ ਹੋਏ ਰੰਗਾਂ ਵਿਚ ਇਕ ਰੰਗ ਦੋਸਤੀ ਦਾ ਹੈ। ਇਸ ਨਾਲ ਸਾਡਾ ਪੱਕਾ ਸਾਥ ਹੈ। ਆ ਅਸੀਂ ਦੋਸਤੀ ਦਾ ਰੰਗ ਛਿੜਕਦੇ ਹੋਏ ਖੁਸ਼ੀਆਂ ‘ਤੇ ਹਾਸੇ ਵੰਡੀਏ ਅਤੇ ਇਸ ਤਰ੍ਹਾਂ ਜ਼ਿੰਦਗੀ ਦਾ ਦਿਲ ਫੋਲਦੇ ਹੋਏ ਉਸਦੀਆਂ ਭਾਵਨਾਵਾਂ ਨੂੰ ਵੱਧ ਤੋਂ ਵੱਧ ਸੰਤੁਸ਼ਟ ਕਰੀਏ। ਹੇ ਹੋਲੀਏ ! ਮੈਂ ਤੈਨੂੰ ਵਾਰ-ਵਾਰ ਪੁਕਾਰ ਰਿਹਾ ਹਾਂ। ਤੂੰ ਆ ਅਸੀਂ ਆਮ ਨਾਲੋਂ ਵੱਖਰੇ ਰੰਗ ਘੋਲੀਏ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Free study material for Punjabi
Step-by-Step Textbook Answers: Class 7 Punjabi Punjabi Medium Chapter 08 ਹੋਲੀ ਦਾ ਗੀਤ
Textbook Solutions for Class 7 Punjabi Punjabi Medium Chapter 08 ਹੋਲੀ ਦਾ ਗੀਤ
Review comprehensive exercise answers for Class 7 Punjabi Punjabi Medium Chapter 08 ਹੋਲੀ ਦਾ ਗੀਤ. Fully updated to match current Punjab Board syllabus guidelines, these textbook solutions help students verify their work and maintain accurate study notes.
Mastering Theoretical and Practical Questions
Each solution includes detailed reasoning to foster genuine comprehension of Punjabi Medium Chapter 08 ਹੋਲੀ ਦਾ ਗੀਤ concepts. Reviewing these step-by-step breakdowns allows learners to master both analytical and descriptive questions expected in school evaluations.
Effective Self-Study and Homework Assistance
These resources act as an effective roadmap for daily homework tasks and independent study. Supplement your review of Punjabi Medium Chapter 08 ਹੋਲੀ ਦਾ ਗੀਤ with official sample papers and interactive practice tests available on our platform free of charge.
FAQs
The complete and updated PSEB 7th Class Punjabi Solutions Chapter 8 ਹੋਲੀ ਦਾ ਗੀਤ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 8 ਹੋਲੀ ਦਾ ਗੀਤ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 8 ਹੋਲੀ ਦਾ ਗੀਤ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 8 ਹੋਲੀ ਦਾ ਗੀਤ in both English and Hindi medium.
Yes, you can download the entire PSEB 7th Class Punjabi Solutions Chapter 8 ਹੋਲੀ ਦਾ ਗੀਤ in printable PDF format for offline study on any device.