PSEB 7th Class Punjabi Solutions Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼

Download Punjab Board Solutions for Class 7 Punjabi Punjabi Medium Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼

Explore reliable textbook solutions for Punjabi Medium Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼ tailored for Class 7 learners. Utilizing these Punjabi answers ensures thorough preparation and strengthens foundational knowledge before final Punjab Board evaluations.

Access Punjab Board Solutions and Answers

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਅਭਿਆਸ

Question 1: ਸੁਨੀਤਾ ਵਿਲੀਅਮਜ਼ ਦੇ ਮਾਤਾ-ਪਿਤਾ ਦਾ ਨਾਂ ਕੀ ਸੀ ਅਤੇ ਉਹ ਮੂਲ ਰੂਪ ਵਿੱਚੋਂ ਕਿੱਥੋਂ ਦੇ ਨਿਵਾਸੀ ਸਨ?

Answer:

ਸੁਨੀਤਾ ਵਿਲੀਅਮਜ਼ ਦੇ ਪਿਤਾ ਦਾ ਨਾਂ ਡਾ. ਦੀਪਕ ਪਾਂਡੇ ਅਤੇ ਮਾਂ ਦਾ ਨਾਂ ਬੋਨੀ ਉਰਸਾਲੀਨ ਸੀ। ਉਸ ਦਾ ਪਿਤਾ ਭਾਰਤ ਦਾ ਨਿਵਾਸੀ ਸੀ, ਪਰ ਬੋਨੀ ਉਰਸਾਲੀਨ ਦੇ ਵੱਡੇ-ਵਡੇਰੇ ਯੂਗੋਸਲਾਵੀਆ ਦੇ ਰਹਿਣ ਵਾਲੇ ਸਨ।

Exam Tips:

a) ਪਿਤਾ ਤੇ ਮਾਤਾ ਦੋਹਾਂ ਦਾ ਨਾਂ ਅਤੇ ਮੂਲ ਦੇਸ਼ ਲਿਖੋ।
b) ਉੱਤਰ ਪੂਰੇ ਵਾਕਾਂ ਵਿਚ ਲਿਖੋ।

 

Question 2: ਸੁਨੀਤਾ ਵਿਲੀਅਮਜ਼ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਅਤੇ ਉਸ ਦੇ ਕਿੰਨੇ ਭੈਣ-ਭਰਾ ਸਨ?

Answer:

ਸੁਨੀਤਾ ਵਿਲੀਅਮਜ਼ ਦਾ ਜਨਮ 1 ਸਤੰਬਰ, 1965 ਨੂੰ ਯੂਕਲਿਡ (ਓਹਾਇਓ), ਅਮਰੀਕਾ ਵਿਚ ਹੋਇਆ। ਉਸ ਦਾ ਇਕ ਭਰਾ ਜੈ ਅਤੇ ਇਕ ਭੈਣ ਦੀਨਾ ਉਸ ਤੋਂ ਵੱਡੇ ਸਨ।

Exam Tips:

a) ਮਿਤੀ ਅਤੇ ਸਥਾਨ ਪਾਠ-ਪੁਸਤਕ ਅਨੁਸਾਰ ਲਿਖੋ।
b) ਭੈਣ-ਭਰਾ ਦੋਵੇਂ ਉਸ ਤੋਂ ਵੱਡੇ ਸਨ, ਇਹ ਜ਼ਰੂਰ ਲਿਖੋ।

 

Question 3: ਸੁਨੀਤਾ ਵਿਲੀਅਮਜ਼ ਦੇ ਬਚਪਨ ਦਾ ਵਰਣਨ ਕਰੋ।

Answer:

ਸੁਨੀਤਾ ਆਪਣੇ ਪਰਿਵਾਰ ਵਿਚ ਬਹੁਤ ਲਾਡਲੀ ਸੀ। ਉਸ ਦਾ ਪਾਲਣ-ਪੋਸ਼ਣ ਅਤੇ ਪੜ੍ਹਾਈ ਬੋਸਟਨ ਵਿਚ ਹੋਈ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਸੰਗੀਤ, ਤੈਰਾਕੀ, ਹਾਈਕਿੰਗ, ਟਰੈਕਿੰਗ ਅਤੇ ਖੇਡਾਂ ਵਿਚ ਵਿਸ਼ੇਸ਼ ਰੁਚੀ ਲਈ। ਛੋਟੀ ਉਮਰ ਤੋਂ ਹੀ ਪਰਿਵਾਰ ਦੇ ਸੈਰ-ਸਪਾਟੇ ਦੀਆਂ ਰੁਚੀਆਂ ਕਾਰਨ ਉਸ ਨੂੰ ਚੰਗੀ ਸਿਹਤ ਅਤੇ ਔਖ-ਸੌਖ ਝਾਗਣ ਦੀ ਸਿਖਲਾਈ ਮਿਲੀ। ਗਿਆਰਾਂ ਸਾਲ ਦੀ ਉਮਰ ਵਿਚ ਉਸ ਨੇ ਬੋਸਟਨ ਹਾਰਬਰ ਮੈਰਾਥਨ ਤੈਰਾਕੀ ਮੁਕਾਬਲੇ ਵਿਚ ਹਿੱਸਾ ਲਿਆ। ਛੇ ਸਾਲ ਦੀ ਉਮਰ ਵਿਚ ਇਕ ਤੈਰਾਕੀ ਮੁਕਾਬਲੇ ਵਿਚ ਉਹ ਪੰਜ ਵੱਖ-ਵੱਖ ਈਵੈਂਟਾਂ ਵਿਚ ਪਹਿਲੇ ਸਥਾਨ ਉੱਤੇ ਰਹੀ ਅਤੇ ਪੰਜ ਮੈਡਲ ਜਿੱਤੇ। ਉਹ ਪੜ੍ਹਾਈ ਵਿਚ ਵੀ ਹੁਸ਼ਿਆਰ ਸੀ।

Exam Tips:

a) ਪਾਲਣ-ਪੋਸ਼ਣ, ਰੁਚੀਆਂ ਤੇ ਤੈਰਾਕੀ ਦੀਆਂ ਪ੍ਰਾਪਤੀਆਂ ਦੇ ਨੁਕਤੇ ਕ੍ਰਮ ਨਾਲ ਲਿਖੋ।
b) ਪੰਜ ਮੈਡਲਾਂ ਵਾਲੀ ਘਟਨਾ ਦਾ ਜ਼ਿਕਰ ਜ਼ਰੂਰ ਕਰੋ।

 

Question 4: ਸੁਨੀਤਾ ਵਿਲੀਅਮਜ਼ ਨੇ ਵਿੱਦਿਆ ਕਿੱਥੇ ਅਤੇ ਕਿੱਥੋਂ ਤੱਕ ਪ੍ਰਾਪਤ ਕੀਤੀ?

Answer:

ਸੁਨੀਤਾ ਨੇ ਮੁੱਢਲੀ ਪੜ੍ਹਾਈ ਬੋਸਟਨ (ਮੈਸਾਚੂਸੈਟਸ) ਵਿਚ ਕੀਤੀ। ਉੱਥੋਂ ਦੇ ਨੀਡਹੈਮ ਸਕੂਲ ਤੋਂ ਬਾਰ੍ਹਵੀਂ ਪਾਸ ਕਰ ਕੇ ਉਹ 1983 ਵਿਚ ਅਮਰੀਕੀ ਨੈਵਲ ਅਕੈਡਮੀ ਵਿਚ ਦਾਖ਼ਲ ਹੋਈ। ਉੱਥੋਂ ਉਸ ਨੇ 1987 ਵਿਚ ਬੀ.ਐੱਸ.ਸੀ. ਪਾਸ ਕੀਤੀ ਤੇ ਫਿਰ ਨੇਵੀ ਵਿਚ ਭਰਤੀ ਹੋ ਗਈ।

Exam Tips:

a) ਸਾਲ (1983, 1987) ਸਹੀ ਲਿਖੋ।
b) ਸਕੂਲ ਦਾ ਨਾਂ ਪਾਠ-ਪੁਸਤਕ ਅਨੁਸਾਰ ਲਿਖੋ।

 

Question 5: ਸੁਨੀਤਾ ਨੂੰ ਪੁਲਾੜ-ਯਾਤਰਾ ਦੀ ਟ੍ਰੇਨਿੰਗ ਲਈ ਕਿਵੇਂ ਅਤੇ ਕਦੋਂ ਚੁਣਿਆ ਗਿਆ?

Answer:

ਪੁਲਾੜ-ਯਾਤਰੀ ਜਾਨ ਯੰਗ ਦਾ ਭਾਸ਼ਨ ਸੁਣ ਕੇ ਸੁਨੀਤਾ ਨੂੰ ਪਤਾ ਲੱਗਾ ਕਿ ਪੁਲਾੜ-ਯਾਤਰੀ ਲਈ ਹੈਲੀਕਾਪਟਰ ਚਲਾਉਣ ਦੀ ਸਿਖਲਾਈ ਜ਼ਰੂਰੀ ਹੈ। ਉਹ ਆਪ ਹੈਲੀਕਾਪਟਰ ਚਲਾਉਣ ਵਿਚ ਮਾਹਰ ਸੀ, ਇਸ ਲਈ ਉਸ ਨੇ ਨਾਸਾ ਨੂੰ ਅਰਜ਼ੀ ਭੇਜ ਦਿੱਤੀ। 1998 ਵਿਚ ਉਸ ਦੀ ਅਰਜ਼ੀ ਮਨਜ਼ੂਰ ਹੋ ਗਈ ਤੇ ਉਸ ਨੂੰ ਪੁਲਾੜ-ਯਾਤਰਾ ਦੀ ਸਿਖਲਾਈ ਲਈ ਚੁਣ ਲਿਆ ਗਿਆ। ਅੱਠ ਸਾਲ ਦੀ ਸਿਖਲਾਈ ਮਗਰੋਂ 2006 ਵਿਚ ਉਸ ਨੂੰ ਡਿਸਕਵਰੀ ਪੁਲਾੜੀ ਜਹਾਜ਼ ਰਾਹੀਂ ਪੁਲਾੜ ਜਾਣ ਦਾ ਮੌਕਾ ਮਿਲਿਆ।

Exam Tips:

a) “ਕਿਵੇਂ” ਤੇ “ਕਦੋਂ” ਦੋਹਾਂ ਹਿੱਸਿਆਂ ਦਾ ਉੱਤਰ ਦਿਓ।
b) ਸਾਲ 1998 ਅਤੇ 2006 ਨਾ ਭੁੱਲੋ।

 

Question 6: ਸੁਨੀਤਾ ਵਿਲੀਅਮਜ਼ ਨੇ ਪੁਲਾੜੀ ਸਟੇਸ਼ਨ ਦੀ ਸਾਂਭ-ਸੰਭਾਲ ਤੇ ਤਜਰਬਿਆਂ ਦੇ ਖੇਤਰ ਵਿੱਚ ਕੀ ਕੰਮ ਕੀਤਾ?

Answer:

ਸੁਨੀਤਾ ਨੇ ਪੁਲਾੜੀ ਸਟੇਸ਼ਨ ਦੀ ਸਾਂਭ-ਸੰਭਾਲ ਅਤੇ ਤਜਰਬਿਆਂ ਵਿਚ ਬਹੁਤ ਕੰਮ ਕੀਤਾ। ਉਸ ਨੇ 195 ਦਿਨ ਪੁਲਾੜ ਵਿਚ ਰਹਿ ਕੇ ਨਵਾਂ ਰਿਕਾਰਡ ਬਣਾਇਆ, ਜੋ ਕਿਸੇ ਇਸਤਰੀ ਵੱਲੋਂ ਪੁਲਾੜ ਵਿਚ ਗੁਜ਼ਾਰਿਆ ਸਭ ਤੋਂ ਵੱਧ ਸਮਾਂ ਸੀ। ਉਸ ਨੇ ਚਾਰ ਵਾਰ ਪੁਲਾੜੀ ਜਹਾਜ਼ ਤੋਂ ਬਾਹਰ ਨਿਕਲ ਕੇ ਸਪੇਸ ਵਾਕਿੰਗ ਕੀਤੀ, ਜੋ ਕਿਸੇ ਇਸਤਰੀ ਵੱਲੋਂ ਸਭ ਤੋਂ ਵੱਧ ਵਾਰ ਸੀ। ਉਸ ਨੇ ਕੁੱਲ 29 ਘੰਟੇ 17 ਮਿੰਟ ਸਪੇਸ ਵਾਕਿੰਗ ਕਰ ਕੇ ਰਿਕਾਰਡ ਕਾਇਮ ਕੀਤਾ। ਉਸ ਨੇ ਪੁਲਾੜੀ ਜਹਾਜ਼ ਵਿਚ ਲੱਗੀ ਟ੍ਰੈਡ-ਮਿੱਲ ਉੱਤੇ ਦੌੜ ਕੇ ਧਰਤੀ ਉੱਤੇ ਹੋ ਰਹੀ ਬੋਸਟਨ ਮੈਰਾਥਨ ਵਿਚ ਹਿੱਸਾ ਲਿਆ ਤੇ ਇਕ ਹੋਰ ਰਿਕਾਰਡ ਸਥਾਪਿਤ ਕੀਤਾ।

Exam Tips:

a) ਚਾਰੇ ਰਿਕਾਰਡ (195 ਦਿਨ, ਚਾਰ ਸਪੇਸ ਵਾਕਿੰਗਾਂ, 29 ਘੰਟੇ 17 ਮਿੰਟ, ਮੈਰਾਥਨ) ਲਿਖੋ।
b) ਅੰਕੜੇ ਧਿਆਨ ਨਾਲ ਲਿਖੋ।

 

Question 7: ਸੁਨੀਤਾ ਵਿਲੀਅਮਜ਼ ਧਰਤੀ ਤੇ ਕਦੋਂ ਵਾਪਸ ਆਈ ਤੇ ਭਾਰਤ ਸਰਕਾਰ ਨੇ ਉਸ ਨੂੰ ਕਿਹੜੇ ਪੁਰਸਕਾਰ ਨਾਲ ਸਨਮਾਨਿਤ ਕੀਤਾ?

Answer:

ਸੁਨੀਤਾ ਵਿਲੀਅਮਜ਼ 22 ਜੂਨ, 2007 ਦੀ ਰਾਤ ਨੂੰ ਧਰਤੀ ਉੱਤੇ ਵਾਪਸ ਆਈ। ਭਾਰਤ ਸਰਕਾਰ ਨੇ ਉਸ ਨੂੰ ਸਰਵੋਤਮ ਸਿਵਲੀਅਨ ਪੁਰਸਕਾਰਾਂ ਵਿਚੋਂ ਇਕ, ਪਦਮ ਭੂਸ਼ਣ, ਨਾਲ ਸਨਮਾਨਿਤ ਕੀਤਾ।

Exam Tips:

a) ਮਿਤੀ ਅਤੇ ਪੁਰਸਕਾਰ ਦਾ ਨਾਂ ਦੋਵੇਂ ਲਿਖੋ।
b) ਪੁਰਸਕਾਰ ਦਾ ਨਾਂ “ਪਦਮ ਭੂਸ਼ਣ” ਸਹੀ ਸ਼ਬਦ-ਜੋੜਾਂ ਨਾਲ ਲਿਖੋ।

 

Question 8: ਔਖੇ ਸ਼ਬਦਾਂ ਦੇ ਅਰਥ ਲਿਖੋ: ਤਕਨੀਸ਼ਨ, ਸਦੀ, ਅਥਲੈਟਿਕਸ, ਮਾਹੌਲ, ਟ੍ਰੇਨਿੰਗ, ਕੁਦਰਤ, ਮੈਰਾਥਨ, ਪ੍ਰਤੀਯੋਗਤਾ, ਨੈਵਲ, ਸਪੇਸ ਵਾਕਿੰਗ, ਵਿਲੱਖਣ।

Answer:

ਤਕਨੀਸ਼ਨ – ਕਲਾ-ਨਿਪੁੰਨ ਵਿਅਕਤੀ
ਸਦੀ – ਸੌ ਸਾਲ
ਅਥਲੈਟਿਕਸ – ਦੌੜਾਂ ਦੇ ਮੁਕਾਬਲੇ
ਮਾਹੌਲ – ਵਾਤਾਵਰਨ, ਆਲਾ-ਦੁਆਲਾ
ਟ੍ਰੇਨਿੰਗ – ਸਿਖਲਾਈ
ਕੁਦਰਤ (ਪ੍ਰਕਿਰਤੀ) – ਕੁਦਰਤ
ਮੈਰਾਥਨ – ਲੰਮੀ ਦੂਰੀ ਦਾ ਦੌੜ/ਤੈਰਾਕੀ ਮੁਕਾਬਲਾ
ਪ੍ਰਤੀਯੋਗਤਾ – ਮੁਕਾਬਲਾ
ਨੈਵਲ – ਜਲ-ਸੈਨਾ ਸੰਬੰਧੀ
ਸਪੇਸ ਵਾਕਿੰਗ – ਪੁਲਾੜ ਵਿਚ ਤੁਰਨ ਦੀ ਕਿਰਿਆ
ਵਿਲੱਖਣ – ਅਨੋਖਾ, ਵਿਸ਼ੇਸ਼

Exam Tips:

a) ਹਰ ਸ਼ਬਦ ਦਾ ਅਰਥ ਸਾਫ਼ ਤੇ ਸੰਖੇਪ ਲਿਖੋ।

 

Question 9: ਵਾਕਾਂ ਵਿੱਚ ਵਰਤੋ: ਪਾਲਣ-ਪੋਸ਼ਣ, ਅੰਬਰਾਂ ਵਿੱਚ ਉਡਾਰੀਆਂ ਮਾਰਨੀਆਂ, ਔਖ-ਸੌਖ ਝਾਗਣਾ, ਸਾਂਭ-ਸੰਭਾਲ, ਸਥਾਪਿਤ ਕਰਨਾ, ਨਾਗਰਿਕਤਾ।

Answer:

ਪਾਲਣ-ਪੋਸ਼ਣ (ਪਾਲਣਾ) – ਕਰਤਾਰ ਸਿੰਘ ਸਰਾਭਾ ਦੇ ਬਚਪਨ ਵਿਚ ਪਿਤਾ ਦੀ ਮੌਤ ਹੋਣ ਕਾਰਨ ਉਸ ਦਾ ਪਾਲਣ-ਪੋਸ਼ਣ ਉਸ ਦੇ ਬਾਬਾ ਜੀ ਨੇ ਕੀਤਾ।
ਅੰਬਰਾਂ ਵਿਚ ਉਡਾਰੀਆਂ ਮਾਰਨੀਆਂ (ਪੁਲਾੜ ਵਿਚ ਉੱਡਣਾ) – ਕਲਪਨਾ ਚਾਵਲਾ ਮਗਰੋਂ ਸੁਨੀਤਾ ਵਿਲੀਅਮਜ਼ ਨੇ ਅੰਬਰਾਂ ਵਿਚ ਉਡਾਰੀਆਂ ਮਾਰ ਕੇ ਭਾਰਤ ਦਾ ਨਾਂ ਉੱਚਾ ਕੀਤਾ।
ਔਖ-ਸੌਖ ਝਾਗਣਾ (ਮੁਸ਼ਕਿਲਾਂ ਦਾ ਸਾਹਮਣਾ ਕਰਨਾ) – ਖੇਡਾਂ ਵਿਚ ਭਾਗ ਲੈਣ ਨਾਲ ਬੰਦੇ ਨੂੰ ਔਖ-ਸੌਖ ਝਾਗਣ ਦੀ ਸਿਖਲਾਈ ਮਿਲਦੀ ਹੈ।
ਸਾਂਭ-ਸੰਭਾਲ (ਦੇਖ-ਭਾਲ) – ਸਮਾਜ-ਸੇਵਕਾਂ ਨੇ ਉਜੜੇ ਲੋਕਾਂ ਦੀ ਸਾਂਭ-ਸੰਭਾਲ ਲਈ ਬਹੁਤ ਕੰਮ ਕੀਤਾ।
ਸਥਾਪਿਤ ਕਰਨਾ (ਕਾਇਮ ਕਰਨਾ) – ਅਮਰੀਕਾ ਨੇ ਪੁਲਾੜ ਵਿਚ ਪੁਲਾੜੀ ਸਟੇਸ਼ਨ ਸਥਾਪਿਤ ਕੀਤਾ ਹੈ।
ਨਾਗਰਿਕਤਾ (ਸ਼ਹਿਰੀਅਤ) – ਡਾ. ਦੀਪਕ ਪਾਂਡੇ ਨੇ ਕੁਝ ਸਮੇਂ ਪਿੱਛੋਂ ਅਮਰੀਕਾ ਦੀ ਨਾਗਰਿਕਤਾ ਲੈ ਲਈ।

Exam Tips:

a) ਵਾਕ ਸ਼ਬਦ ਜਾਂ ਮੁਹਾਵਰੇ ਦੇ ਅਰਥ ਅਨੁਸਾਰ ਬਣਾਓ।
b) ਵਾਕ ਛੋਟੇ ਤੇ ਸ਼ੁੱਧ ਲਿਖੋ।

 

Question 10: ਹੇਠ ਲਿਖੇ ਵਾਕਾਂ ਵਿੱਚੋਂ ਯੋਜਕ ਲੱਭ ਕੇ ਲਿਖੋ:
(ੳ) ਉਹ ਭਾਰਤ ਵਿੱਚ ਭਾਵੇਂ ਜੰਮੀ ਨਹੀਂ ਪਰੰਤੂ ਉਹ ਇੱਕ ਭਾਰਤੀ ਡਾਕਟਰ ਦੀਪਕ ਪਾਂਡੇ ਦੀ ਧੀ ਹੈ।
(ਅ) ਉਸ ਦਾ ਇੱਕ ਭਰਾ ਤੇ ਇੱਕ ਭੈਣ ਉਸ ਤੋਂ ਵੱਡੇ ਸਨ।
(ੲ) ਉਸ ਨੇ ਦੱਸਿਆ ਕਿ ਪੁਲਾੜ-ਯਾਤਰੀ ਦੀ ਟ੍ਰੇਨਿੰਗ ਵਜੋਂ ਉਸ ਨੂੰ ਹੈਲੀਕਾਪਟਰ ਚਲਾਉਣਾ ਸਿੱਖਣਾ ਪਿਆ ਸੀ।
(ਸ) ਸੁਨੀਤਾ ਨੇ ਇਸ ਪੁਲਾੜੀ ਸਟੇਸ਼ਨ ਦੀ ਸਾਂਭ-ਸੰਭਾਲ ਤੇ ਤਜਰਬਿਆਂ ਦੇ ਖੇਤਰ ਵਿੱਚ ਬੜਾ ਕੰਮ ਕੀਤਾ ਹੈ।
(ਹ) ਪ੍ਰਤੀਯੋਗਤਾ ਖ਼ਤਮ ਹੋਈ, ਤਾਂ ਬੈਗ ਚੁੱਕ ਕੇ ਉਹ ਆਪਣੇ ਟੱਬਰ ਨਾਲ ਆ ਰਲੀ।

Answer:

(ੳ) ਭਾਵੇਂ … ਪਰੰਤੂ
(ਅ) ਤੇ
(ੲ) ਕਿ
(ਸ) ਤੇ
(ਹ) ਤਾਂ

Exam Tips:

a) ਯੋਜਕ ਉਹ ਸ਼ਬਦ ਹਨ ਜੋ ਦੋ ਸ਼ਬਦਾਂ ਜਾਂ ਵਾਕਾਂ ਨੂੰ ਜੋੜਦੇ ਹਨ।
b) ਜੋੜੀ ਵਾਲੇ ਯੋਜਕ (ਭਾਵੇਂ … ਪਰੰਤੂ) ਇਕੱਠੇ ਲਿਖੋ।

 

ਮਹੱਤਵਪੂਰਨ ਪ੍ਰਸ਼ਨ

Question 11: “ਪੁਲਾੜ-ਪਰੀ: ਸੁਨੀਤਾ ਵਿਲੀਅਮਜ਼” ਲੇਖ ਨੂੰ ਸੰਖੇਪ ਕਰ ਕੇ ਲਿਖੋ।

Answer:

ਕਲਪਨਾ ਚਾਵਲਾ ਤੋਂ ਮਗਰੋਂ ਸੁਨੀਤਾ ਵਿਲੀਅਮਜ਼ ਨੇ ਅੰਬਰਾਂ ਵਿਚ ਉਡਾਰੀ ਮਾਰ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕੀਤਾ। ਉਹ ਭਾਰਤ ਵਿਚ ਜੰਮੀ-ਪਲੀ ਨਹੀਂ, ਪਰ ਭਾਰਤੀ ਡਾ. ਦੀਪਕ ਪਾਂਡੇ ਦੀ ਧੀ ਹੈ। ਦੀਪਕ ਪਾਂਡੇ ਸੂਰਤ (ਗੁਜਰਾਤ) ਤੋਂ ਐੱਮ.ਬੀ.ਬੀ.ਐੱਸ. ਕਰ ਕੇ ਅਮਰੀਕਾ ਗਏ ਅਤੇ ਯੂਕਲਿਡ (ਓਹਾਇਓ) ਵਿਚ ਡਾਕਟਰੀ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਦਾ ਵਿਆਹ ਐਕਸ-ਰੇ ਤਕਨੀਸ਼ਨ ਬੋਨੀ ਉਰਸਾਲੀਨ ਨਾਲ ਹੋਇਆ।
ਸੁਨੀਤਾ ਦਾ ਪਾਲਣ-ਪੋਸ਼ਣ ਤੇ ਪੜ੍ਹਾਈ ਬੋਸਟਨ ਵਿਚ ਹੋਈ। ਉਹ ਤੈਰਾਕੀ ਤੇ ਖੇਡਾਂ ਵਿਚ ਅੱਗੇ ਸੀ; ਛੇ ਸਾਲ ਦੀ ਉਮਰ ਵਿਚ ਇਕ ਮੁਕਾਬਲੇ ਵਿਚੋਂ ਪੰਜ ਮੈਡਲ ਜਿੱਤ ਲਿਆਈ। ਬਾਰ੍ਹਵੀਂ ਮਗਰੋਂ 1983 ਵਿਚ ਉਹ ਅਮਰੀਕੀ ਨੈਵਲ ਅਕੈਡਮੀ ਵਿਚ ਦਾਖ਼ਲ ਹੋਈ, 1987 ਵਿਚ ਬੀ.ਐੱਸ.ਸੀ. ਕੀਤੀ, ਹੈਲੀਕਾਪਟਰ ਪਾਇਲਟ ਬਣੀ, ਐੱਮ.ਐੱਸ.ਸੀ. ਪਾਸ ਕੀਤੀ ਅਤੇ ਹੈਲੀਕਾਪਟਰ ਇੰਸਟਰਕਟਰ ਬਣੀ।
ਜਾਨ ਯੰਗ ਦਾ ਭਾਸ਼ਨ ਸੁਣ ਕੇ ਉਸ ਨੇ ਨਾਸਾ ਨੂੰ ਅਰਜ਼ੀ ਭੇਜੀ। 1998 ਵਿਚ ਚੋਣ ਹੋਈ ਅਤੇ ਅੱਠ ਸਾਲ ਦੀ ਸਿਖਲਾਈ ਮਗਰੋਂ 9 ਦਸੰਬਰ, 2006 ਨੂੰ ਉਹ ਡਿਸਕਵਰੀ ਰਾਹੀਂ ਅੰਤਰ-ਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਈ। ਉਸ ਨੇ 195 ਦਿਨ ਪੁਲਾੜ ਵਿਚ ਰਹਿਣ, ਚਾਰ ਸਪੇਸ ਵਾਕਿੰਗਾਂ (29 ਘੰਟੇ 17 ਮਿੰਟ) ਅਤੇ ਪੁਲਾੜ ਵਿਚ ਟ੍ਰੈਡ-ਮਿੱਲ ਉੱਤੇ ਬੋਸਟਨ ਮੈਰਾਥਨ ਵਿਚ ਹਿੱਸਾ ਲੈਣ ਦੇ ਰਿਕਾਰਡ ਬਣਾਏ। 22 ਜੂਨ, 2007 ਨੂੰ ਐਟਲਾਂਟਿਸ ਰਾਹੀਂ ਉਹ ਧਰਤੀ ਉੱਤੇ ਪਰਤੀ। ਭਾਰਤ ਸਰਕਾਰ ਨੇ ਉਸ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ।

Exam Tips:

a) ਸੰਖੇਪ ਵਿਚ ਜਨਮ, ਪਰਿਵਾਰ, ਪੜ੍ਹਾਈ, ਪੁਲਾੜ-ਯਾਤਰਾ ਤੇ ਸਨਮਾਨ ਦੇ ਮੁੱਖ ਨੁਕਤੇ ਹੀ ਲਿਖੋ।
b) ਮਿਤੀਆਂ ਤੇ ਅੰਕੜੇ ਸਹੀ ਲਿਖੋ।

 

ਪਾਠ-ਪੁਸਤਕ ਦਾ ਪੈਰਾ “ਕਲਪਨਾ ਚਾਵਲਾ ਤੋਂ ਬਾਅਦ ਇੱਕ ਵਾਰ ਫਿਰ…” ਪੜ੍ਹ ਕੇ ਬਹੁ-ਵਿਕਲਪੀ ਉੱਤਰ ਚੁਣੋ

Question 12: ਕਲਪਨਾ ਚਾਵਲਾ ਤੋਂ ਪਿੱਛੋਂ ਕਿਸ ਕੁੜੀ ਨੇ ਅੰਬਰਾਂ ਵਿਚ ਉਡਾਰੀ ਮਾਰ ਕੇ ਭਾਰਤ ਦਾ ਨਾਂ ਉੱਚਾ ਕੀਤਾ?
(ੳ) ਅਰਪਨਾ (ਅ) ਸੁਨੀਤਾ (ੲ) ਮਧੂਮੀਤਾ (ਸ) ਗੁਨੀਤਾ

Answer:

(ਅ) ਸੁਨੀਤਾ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 13: ਸੁਨੀਤਾ ਕਿਸ ਭਾਰਤੀ ਦੀ ਧੀ ਹੈ?
(ੳ) ਦੀਪਕ ਪਾਂਡੇ ਦੀ (ਅ) ਦੀਪਕ ਸ਼ਰਮਾ ਦੀ (ੲ) ਦੀਪਕ ਗੁਪਤਾ ਦੀ (ਸ) ਦੀਪਕ ਜੁਨੇਜਾ ਦੀ

Answer:

(ੳ) ਦੀਪਕ ਪਾਂਡੇ ਦੀ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 14: ਦੀਪਕ ਪਾਂਡੇ ਨੇ ਐੱਮ.ਬੀ.ਬੀ.ਐੱਸ. ਕਿੱਥੋਂ ਕੀਤੀ?
(ੳ) ਦਿੱਲੀ ਤੋਂ (ਅ) ਚੰਡੀਗੜ੍ਹ ਤੋਂ (ੲ) ਸੂਰਤ ਤੋਂ (ਸ) ਮੁੰਬਈ ਤੋਂ

Answer:

(ੲ) ਸੂਰਤ ਤੋਂ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 15: ਦੀਪਕ ਪਾਂਡੇ ਨੇ ਅਮਰੀਕਾ ਦੇ ਕਿਸ ਸ਼ਹਿਰ ਵਿਚ ਕੰਮ ਕੀਤਾ?
(ੳ) ਨਿਊਯਾਰਕ (ਅ) ਕੈਂਸਸ (ੲ) ਸਾਨਫ਼ਰਾਂਸਿਸਕੋ (ਸ) ਯੂਕਲਿਡ

Answer:

(ਸ) ਯੂਕਲਿਡ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 16: ਬੋਨੀ ਉਰਸਾਲੀਨ ਜ਼ਲੋਕਰ ਕਿਹੜਾ ਕੋਰਸ ਕਰ ਰਹੀ ਸੀ?
(ੳ) ਐਕਸ-ਰੇ ਤਕਨੀਸ਼ਨ (ਅ) ਰੇਡੀਏਸ਼ਨ (ੲ) ਯੂਰੋਲੋਜੀ (ਸ) ਨਿਊਰੋਲੋਜੀ

Answer:

(ੳ) ਐਕਸ-ਰੇ ਤਕਨੀਸ਼ਨ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 17: ਬੋਨੀ ਦੇ ਵੱਡੇ-ਵਡੇਰੇ ਕਿੱਥੋਂ ਦੇ ਰਹਿਣ ਵਾਲੇ ਸਨ?
(ੳ) ਚੈਕੋਸਲੋਵਾਕੀਆ (ਅ) ਜਾਪਾਨ (ੲ) ਯੂਗੋਸਲਾਵੀਆ (ਸ) ਪੋਲੈਂਡ

Answer:

(ੲ) ਯੂਗੋਸਲਾਵੀਆ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 18: ਸੁਨੀਤਾ ਵਿਲੀਅਮਜ਼ ਦਾ ਜਨਮ ਕਦੋਂ ਹੋਇਆ?
(ੳ) 1 ਸਤੰਬਰ, 1965 (ਅ) 1 ਅਕਤੂਬਰ, 1966 (ੲ) 1 ਨਵੰਬਰ, 1965 (ਸ) 1 ਦਸੰਬਰ, 1967

Answer:

(ੳ) 1 ਸਤੰਬਰ, 1965

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 19: ਸੁਨੀਤਾ ਵਿਲੀਅਮਜ਼ ਦਾ ਜਨਮ ਕਿੱਥੇ ਹੋਇਆ?
(ੳ) ਯੂਕਲਿਡ (ਓਹਾਇਓ) (ਅ) ਮਿਸੂਰੀ (ੲ) ਮੈਸਾਚੂਸੈਟਸ (ਸ) ਡਲਾਸ

Answer:

(ੳ) ਯੂਕਲਿਡ (ਓਹਾਇਓ)

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 20: ਸੁਨੀਤਾ ਦੇ ਕਿੰਨੇ ਭੈਣ-ਭਰਾ ਹਨ?
(ੳ) ਇਕ ਭਰਾ ਦੋ ਭੈਣਾਂ (ਅ) ਇਕ ਭਰਾ ਤੇ ਇਕ ਭੈਣ (ੲ) ਦੋ ਭਰਾ ਤੇ ਦੋ ਭੈਣਾਂ (ਸ) ਇਕ ਭਰਾ ਤੇ ਤਿੰਨ ਭੈਣਾਂ

Answer:

(ਅ) ਇਕ ਭਰਾ ਤੇ ਇਕ ਭੈਣ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 21: ਸੁਨੀਤਾ ਦਾ ਪਾਲਣ-ਪੋਸ਼ਣ ਤੇ ਪੜ੍ਹਾਈ ਕਿੱਥੇ ਹੋਈ?
(ੳ) ਨਿਊਯਾਰਕ (ਅ) ਜਾਰਜੀਆ (ੲ) ਕਲੀਵਲੈਂਡ (ਸ) ਮੈਸਾਚੂਸੈਟਸ

Answer:

(ਸ) ਮੈਸਾਚੂਸੈਟਸ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 22: ਪੈਰੇ ਵਿਚੋਂ (i) ਪੰਜ ਨਾਂਵ, (ii) ਪੜਨਾਂਵ, (iii) ਪੰਜ ਵਿਸ਼ੇਸ਼ਣ ਅਤੇ (iv) ਪੰਜ ਕਿਰਿਆ ਚੁਣੋ।

Answer:

(i) ਨਾਂਵ: ਕਲਪਨਾ ਚਾਵਲਾ, ਅੰਬਰਾਂ, ਭਾਰਤ, ਮਾਣ, ਸੁਨੀਤਾ
(ii) ਪੜਨਾਂਵ: ਉਸ, ਉਹ, ਉਹਨਾਂ
(iii) ਵਿਸ਼ੇਸ਼ਣ: ਇਕ, ਅੱਧੀ, ਘਰੇਲੂ, ਸਰਲ, ਮਿਹਨਤੀ
(iv) ਕਿਰਿਆ: ਚਲਾ ਗਿਆ ਸੀ, ਕੀਤਾ ਹੈ, ਹੋਈ, ਬੰਨ੍ਹ ਦਿੱਤਾ, ਹੋਇਆ

Exam Tips:

a) ਪੈਰੇ ਵਿਚੋਂ ਹੀ ਸ਼ਬਦ ਚੁਣੋ।
b) ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਦੀ ਪਛਾਣ ਦੇ ਨਿਯਮ ਦੁਹਰਾ ਲਓ।

 

Question 23: “ਮਿਹਨਤੀ” ਦਾ ਵਿਰੋਧੀ ਸ਼ਬਦ ਕਿਹੜਾ ਹੈ?
(ੳ) ਕੰਮ-ਚੋਰ (ਅ) ਸਿਰੜੀ (ੲ) ਕਾਮਾ (ਸ) ਵਿਹਲੜ

Answer:

(ੳ) ਕੰਮ-ਚੋਰ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 24: “ਇੱਥੇ ਹੀ ਉਸ ਦੀ ਪੜ੍ਹਾਈ-ਲਿਖਾਈ ਹੋਈ” – ਇਸ ਵਾਕ ਵਿਚ ਪੜਨਾਂਵ ਕਿਹੜਾ ਹੈ?
(ੳ) ਹੀ (ਅ) ਇੱਥੇ (ੲ) ਉਸ (ਸ) ਹੋਈ

Answer:

(ੲ) ਉਸ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 25: “ਉਹ ਇਕ ਭਾਰਤੀ ਡਾ. ਦੀਪਕ ਪਾਂਡੇ ਦੀ ਧੀ ਹੈ।” – ਇਸ ਵਾਕ ਵਿਚ ਕਿੰਨੇ ਨਾਂਵ ਹਨ?
(ੳ) ਇਕ (ਅ) ਦੋ (ੲ) ਤਿੰਨ (ਸ) ਚਾਰ

Answer:

(ੲ) ਤਿੰਨ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 26: ਔਖੇ ਸ਼ਬਦਾਂ ਦੇ ਅਰਥ ਲਿਖੋ: ਅੰਬਰਾਂ, ਘਰੇਲੂ, ਲਾਡਲੀ, ਨਾਗਰਿਕਤਾ।

Answer:

ਅੰਬਰਾਂ – ਆਸਮਾਨਾਂ
ਘਰੇਲੂ – ਘਰ ਨਾਲ ਸੰਬੰਧ ਰੱਖਣ ਵਾਲਾ
ਲਾਡਲੀ – ਪਿਆਰੀ
ਨਾਗਰਿਕਤਾ – ਸ਼ਹਿਰੀਅਤ

Exam Tips:

a) ਔਖੇ ਸ਼ਬਦਾਂ ਦੇ ਅਰਥ ਸ਼ਬਦ-ਜੋੜਾਂ ਸਮੇਤ ਯਾਦ ਕਰੋ।

 

ਪਾਠ-ਪੁਸਤਕ ਦਾ ਪੈਰਾ “ਸੁਨੀਤਾ ਨੇ ਇਸ ਪੁਲਾੜੀ ਸਟੇਸ਼ਨ ਦੀ ਸਾਂਭ-ਸੰਭਾਲ…” ਪੜ੍ਹ ਕੇ ਬਹੁ-ਵਿਕਲਪੀ ਉੱਤਰ ਚੁਣੋ

Question 27: ਸੁਨੀਤਾ ਨੇ ਕਿੰਨੇ ਦਿਨ ਪੁਲਾੜ ਵਿਚ ਰਹਿ ਕੇ ਨਵਾਂ ਰਿਕਾਰਡ ਬਣਾਇਆ?
(ੳ) 190 ਦਿਨ (ਅ) 192 ਦਿਨ (ੲ) 194 ਦਿਨ (ਸ) 195 ਦਿਨ

Answer:

(ਸ) 195 ਦਿਨ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 28: ਕਿਸ ਇਸਤਰੀ ਨੇ ਪੁਲਾੜ ਵਿਚ ਸਭ ਤੋਂ ਵੱਧ ਸਮਾਂ ਗੁਜ਼ਾਰਿਆ?
(ੳ) ਕਲਪਨਾ ਨੇ (ਅ) ਸੁਨੀਤਾ ਨੇ (ੲ) ਨਤਾਸ਼ਾ ਨੇ (ਸ) ਬਬੀਤਾ ਨੇ

Answer:

(ਅ) ਸੁਨੀਤਾ ਨੇ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 29: ਪੁਲਾੜੀ ਜਹਾਜ਼ ਤੋਂ ਬਾਹਰ ਨਿਕਲ ਕੇ ਕੰਮ ਕਰਨ ਨੂੰ ਕੀ ਕਹਿੰਦੇ ਹਨ?
(ੳ) ਸਪੇਸ ਜੰਪਿੰਗ (ਅ) ਸਪੇਸ ਫਲਾਇੰਗ (ੲ) ਸਪੇਸ ਰਨਿੰਗ (ਸ) ਸਪੇਸ ਵਾਕਿੰਗ

Answer:

(ਸ) ਸਪੇਸ ਵਾਕਿੰਗ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 30: ਸੁਨੀਤਾ ਨੇ ਕਿੰਨੇ ਘੰਟੇ ਸਪੇਸ ਵਾਕਿੰਗ ਕੀਤੀ?
(ੳ) 20 ਘੰਟੇ 10 ਮਿੰਟ (ਅ) 29 ਘੰਟੇ 1 ਮਿੰਟ (ੲ) 29 ਘੰਟੇ 17 ਮਿੰਟ (ਸ) 17 ਘੰਟੇ 29 ਮਿੰਟ

Answer:

(ੲ) 29 ਘੰਟੇ 17 ਮਿੰਟ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 31: ਸੁਨੀਤਾ ਨੇ ਪੁਲਾੜ ਵਿਚ ਟ੍ਰੈਡ-ਮਿੱਲ ਉੱਤੇ ਦੌੜ ਕੇ ਕਿਸ ਦੌੜ ਵਿਚ ਹਿੱਸਾ ਲਿਆ?
(ੳ) ਬੋਸਟਨ ਮੈਰਾਥਨ (ਅ) ਬੋਸਟਨ ਰੇਸ (ੲ) ਨਿਊਯਾਰਕ ਦੌੜ (ਸ) ਹਾਲੀਵੁੱਡ ਮੈਰਾਥਨ

Answer:

(ੳ) ਬੋਸਟਨ ਮੈਰਾਥਨ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 32: ਸੁਨੀਤਾ ਕਿਸ ਤਾਰੀਖ਼ ਨੂੰ ਧਰਤੀ ਉੱਤੇ ਪਰਤੀ?
(ੳ) 20 ਜੂਨ 2007 (ਅ) 22 ਜੂਨ 2008 (ੲ) 22 ਜੂਨ 2007 (ਸ) 1 ਜੂਨ 2001

Answer:

(ੲ) 22 ਜੂਨ 2007

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 33: ਸੁਨੀਤਾ ਕਿਹੜੇ ਪੁਲਾੜੀ ਜਹਾਜ਼ ਰਾਹੀਂ ਧਰਤੀ ਉੱਤੇ ਪਰਤੀ?
(ੳ) ਅਪੋਲੋ (ਅ) ਰੋਵਰ (ੲ) ਐਟਲਾਂਟਿਸ (ਸ) ਲੂਨਰ

Answer:

(ੲ) ਐਟਲਾਂਟਿਸ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 34: ਸੁਨੀਤਾ ਵਿਲੀਅਮਜ਼ ਨੂੰ ਭਾਰਤ ਵੱਲੋਂ ਕਿਹੜਾ ਪੁਰਸਕਾਰ ਦਿੱਤਾ ਗਿਆ?
(ੳ) ਭਾਰਤ ਰਤਨ (ਅ) ਪਦਮ ਭੂਸ਼ਣ (ੲ) ਪਦਮ ਵਿਭੂਸ਼ਣ (ਸ) ਅਰਜੁਨ ਐਵਾਰਡ

Answer:

(ਅ) ਪਦਮ ਭੂਸ਼ਣ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 35: ਸੁਨੀਤਾ ਤੋਂ ਕਿਸ ਦੀ ਭਲਾਈ ਲਈ ਚੰਗੀਆਂ ਸੰਭਾਵਨਾਵਾਂ ਦੀ ਆਸ ਹੈ?
(ੳ) ਮਾਨਵਤਾ (ਅ) ਭਾਰਤ (ੲ) ਅਮਰੀਕਾ (ਸ) ਯੂਗੋਸਲਾਵੀਆ

Answer:

(ੳ) ਮਾਨਵਤਾ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 36: ਪੈਰੇ ਵਿਚੋਂ (i) ਪੰਜ ਨਾਂਵ, (ii) ਪੰਜ ਪੜਨਾਂਵ, (iii) ਪੰਜ ਵਿਸ਼ੇਸ਼ਣ ਅਤੇ (iv) ਪੰਜ ਕਿਰਿਆ ਚੁਣੋ।

Answer:

(i) ਨਾਂਵ: ਸੁਨੀਤਾ, ਸਟੇਸ਼ਨ, ਰਿਕਾਰਡ, ਇਸਤਰੀ, ਐਟਲਾਂਟਿਸ
(ii) ਪੜਨਾਂਵ: ਉਸ, ਕਿਸੇ, ਸਭ, ਇਸ, ਇਹ
(iii) ਵਿਸ਼ੇਸ਼ਣ: ਪੁਲਾੜੀ, 195, ਨਵਾਂ, ਸਭ ਤੋਂ ਵੱਧ, ਵਧੇਰੇ ਚੰਗੀਆਂ
(iv) ਕਿਰਿਆ: ਕੀਤਾ ਹੈ, ਬਣਾਇਆ ਹੈ, ਪਰਤ ਆਈ, ਕੀਤਾ ਗਿਆ ਹੈ, ਹੈ

Exam Tips:

a) ਪੈਰੇ ਵਿਚੋਂ ਹੀ ਸ਼ਬਦ ਚੁਣੋ।
b) ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਦੀ ਪਛਾਣ ਦੇ ਨਿਯਮ ਦੁਹਰਾ ਲਓ।

 

Question 37: “ਮਾਨਵਤਾ” ਦਾ ਵਿਰੋਧੀ ਸ਼ਬਦ ਕੀ ਹੈ?
(ੳ) ਅਮਾਨਵਤਾ/ਪਸ਼ੂਪੁਣਾ (ਅ) ਅਣਜਾਣਤਾ (ੲ) ਨਿਰਸਤਾ (ਸ) ਵਿਰਾਸਤੀ

Answer:

(ੳ) ਅਮਾਨਵਤਾ/ਪਸ਼ੂਪੁਣਾ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 38: “ਇਸ ਨੂੰ ਸਪੇਸ ਵਾਕਿੰਗ ਕਹਿੰਦੇ ਹਨ।” – ਇਸ ਵਾਕ ਵਿਚ ਪੜਨਾਂਵ ਕਿਹੜਾ ਹੈ?
(ੳ) ਇਸ (ਅ) ਨੂੰ (ੲ) ਸਪੇਸ (ਸ) ਹਨ

Answer:

(ੳ) ਇਸ

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 39: “ਉਸ ਨੇ 195 ਦਿਨ ਪੁਲਾੜ ਵਿਚ ਰਹਿ ਕੇ ਨਵਾਂ ਰਿਕਾਰਡ ਬਣਾਇਆ ਹੈ।” – ਇਸ ਵਾਕ ਵਿਚ ਕਿੰਨੇ ਨਾਂਵ ਹਨ?
(ੳ) ਦੋ (ਅ) ਤਿੰਨ (ੲ) ਚਾਰ (ਸ) ਪੰਜ

Answer:

(ਅ) ਤਿੰਨ ਨਾਂਵ (ਦਿਨ, ਪੁਲਾੜ, ਰਿਕਾਰਡ)

Exam Tips:

a) ਸਹੀ ਵਿਕਲਪ ਦਾ ਅੱਖਰ ਤੇ ਉੱਤਰ ਦੋਵੇਂ ਲਿਖੋ।
b) ਪਾਠ ਦੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question 40: ਔਖੇ ਸ਼ਬਦਾਂ ਦੇ ਅਰਥ ਲਿਖੋ: ਪੁਲਾੜੀ, ਤਜਰਬਿਆਂ, ਸਥਾਪਿਤ, ਵਿਲੱਖਣ, ਮਾਨਵਤਾ।

Answer:

ਪੁਲਾੜੀ – ਖਲਾਅ/ਪੁਲਾੜ ਨਾਲ ਸੰਬੰਧਿਤ
ਤਜਰਬਿਆਂ – ਪ੍ਰਯੋਗਾਂ
ਸਥਾਪਿਤ – ਕਾਇਮ
ਵਿਲੱਖਣ – ਵਿਸ਼ੇਸ਼, ਖ਼ਾਸ
ਮਾਨਵਤਾ – ਮਨੁੱਖਤਾ

Exam Tips:

a) ਔਖੇ ਸ਼ਬਦਾਂ ਦੇ ਅਰਥ ਸ਼ਬਦ-ਜੋੜਾਂ ਸਮੇਤ ਯਾਦ ਕਰੋ।

 

Free Punjab Board Textbook Explanations: Class 7 Punjabi Punjabi Medium Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼

Textbook Solutions for Class 7 Punjabi Punjabi Medium Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼

Access structured Punjab Board textbook solutions for Punjabi Medium Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼. Designed in alignment with the latest academic curriculum for Class 7 Punjabi, these answers cover all end-of-chapter exercises to support daily learning and homework completion.

Mastering Theoretical and Practical Questions

Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.

FAQs

Where can I find the latest PSEB 7th Class Punjabi Solutions Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼ for the 2026-27 session?

The complete and updated PSEB 7th Class Punjabi Solutions Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼ will help students to get full marks in the theory paper.

Do you offer PSEB 7th Class Punjabi Solutions Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 21 ਪੁਲਾੜ-ਪਰੀ: ਸੁਨੀਤਾ ਵਿਲੀਅਮਜ਼ in printable PDF format for offline study on any device.