PSEB 7th Class Punjabi Solutions Chapter 22 ਗਰੀਬ ਨਿਵਾਜ਼

Solutions for Class 7 Punjabi: Punjabi Medium Chapter 22 ਗਰੀਬ ਨਿਵਾਜ਼

Explore reliable textbook solutions for Punjabi Medium Chapter 22 ਗਰੀਬ ਨਿਵਾਜ਼ tailored for Class 7 learners. Utilizing these Punjabi answers ensures thorough preparation and strengthens foundational knowledge before final Punjab Board evaluations.

Practice Class 7 Punjabi Solutions: Punjabi Medium Chapter 22 ਗਰੀਬ ਨਿਵਾਜ਼

Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਬਹੁਵਿਕਲਪੀ ਪ੍ਰਸ਼ਨ

Question 1: ਮੰਗਤੀ ਦੀ ਕਿਸ ਨਾਲ ਟੱਕਰ ਹੋ ਜਾਂਦੀ ਹੈ?
(ਉ) ਘਾਹੀ
(ਅ) ਸੇਵਾਦਾਰ
(ੲ) ਲਾਂਗਰੀ।

Answer:

(ਅ) ਸੇਵਾਦਾਰ।

Exam Tips:

a) ਮੰਗਤੀ ਨੇ ਜਾਣ-ਬੁੱਝ ਕੇ ਸੇਵਾਦਾਰ ਨਾਲ ਟੱਕਰ ਮਾਰੀ ਸੀ।

 

Question 2: “ਸਰਕਾਰੀ ਘਾਹੀ ਕਦੇ ਗ਼ਰੀਬ ਨਹੀਂ ਹੋ ਸਕਦਾ।” ਇਹ ਸ਼ਬਦ ਕਿਸ ਨੇ ਕਹੇ?
(ਉ) ਮੁੰਡਾ
(ਅ) ਸਿੰਘ
(ੲ) ਸੇਵਾਦਾਰ।

Answer:

(ੲ) ਸੇਵਾਦਾਰ।

Exam Tips:

a) ਇਹ ਗੱਲ ਲੰਗਰ ਵਿਚੋਂ ਰੋਟੀ ਲੈਣ ਆਏ ਘਾਹੀ ਨੂੰ ਕਹੀ ਗਈ ਸੀ।

 

Question 3: ਲੰਗਰ ਦੀ ਥਾਂ ਲਾਂਗਰੀ ਬੁੱਢੇ ਬਾਬੇ ਨੂੰ ਕੀ ਦਿੰਦਾ ਹੈ?
(ਉ) ਨਕਦੀ
(ਅ) ਸੁੱਕੀ ਰਸਦ
(ੲ) ਕੱਪੜੇ।

Answer:

(ਅ) ਸੁੱਕੀ ਰਸਦ।

Exam Tips:

a) ਪਾਠ ਦੀਆਂ ਘਟਨਾਵਾਂ ਦੀ ਤਰਤੀਬ ਯਾਦ ਰੱਖੋ।

 

Question 4: ਸੇਵਾਦਾਰ ਕੌਣ ਸੀ?
(ਉ) ਮਹਾਰਾਜਾ ਰਣਜੀਤ ਸਿੰਘ
(ਅ) ਆਹਮਾ
(ੲ) ਲਾਂਗਰੀ।

Answer:

(ਉ) ਮਹਾਰਾਜਾ ਰਣਜੀਤ ਸਿੰਘ।

Exam Tips:

a) ਭੇਸ ਬਦਲ ਕੇ ਸੇਵਾ ਕਰਨ ਵਾਲਾ ਸੇਵਾਦਾਰ ਖ਼ੁਦ ਮਹਾਰਾਜਾ ਸੀ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 5: ਸੇਵਾਦਾਰ ਦਾ ਕੱਦ ਕਿਹੋ ਜਿਹਾ ਸੀ?

Answer:

ਸੇਵਾਦਾਰ ਦਾ ਕੱਦ ਦਰਮਿਆਨਾ ਸੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 6: ਰੋਟੀਆਂ ਲੈ ਕੇ ਮੰਗਤੀ ਨੇ ਸੇਵਾਦਾਰ ਨੂੰ ਕੀ ਕਿਹਾ?

Answer:

ਮੰਗਤੀ ਨੇ ਕਿਹਾ, “ਭਾਈ, ਤੂੰ ਬੜਾ ਚੰਗੈਂ।”

Exam Tips:

a) ਮੰਗਤੀ ਦੇ ਬੋਲ ਪੁੱਠੇ ਕਾਮਿਆਂ (“ ”) ਵਿਚ ਲਿਖੋ।

 

Question 7: ਆਹਮੇ ਨੇ ਸੇਵਾਦਾਰ ਨੂੰ ਕੀ ਦਿੱਤਾ ਸੀ?

Answer:

ਆਹਮੇ ਨੇ ਸੇਵਾਦਾਰ ਨੂੰ ਆਪਣੀ ਪੱਗ ਦਿੱਤੀ ਸੀ।

Exam Tips:

a) ਆਹਮੇ ਨੇ ਸੇਵਾਦਾਰ ਨੂੰ ਇਨਾਮ ਵਜੋਂ ਆਪਣੀ ਪੱਗ ਦਿੱਤੀ।

 

Question 8: ‘ਗ਼ਰੀਬ ਨਿਵਾਜ਼ ਬਖ਼ਸ਼ੋ’ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

Answer:

ਇਹ ਸ਼ਬਦ ਆਹਮੇ ਨੇ ਮਹਾਰਾਜਾ ਰਣਜੀਤ ਸਿੰਘ (ਸੇਵਾਦਾਰ) ਨੂੰ ਕਹੇ।

Exam Tips:

a) ਕਹਿਣ ਵਾਲੇ ਅਤੇ ਸੁਣਨ ਵਾਲੇ ਦੋਹਾਂ ਦੇ ਨਾਂ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 9: ਲੰਗਰ ਵਿੱਚੋਂ ਰੋਟੀਆਂ ਲੈਣ ਆਈ ਮੰਗਤੀ ਨੇ ਪਹਿਲਾਂ ਮਿਲੀਆਂ ਰੋਟੀਆਂ ਕਿਉਂ ਸੁੱਟ ਦਿੱਤੀਆਂ ਸਨ?

Answer:

ਲੰਗਰ ਵਿਚ ਰੋਟੀਆਂ ਲੈਣ ਆਈ ਮੰਗਤੀ ਨੇ ਪਹਿਲਾਂ ਮਿਲੀਆਂ ਰੋਟੀਆਂ ਸੇਵਾਦਾਰ ਵਿਚ ਵੱਜ ਕੇ ਜਾਣ-ਬੁੱਝ ਕੇ ਸੁੱਟ ਦਿੱਤੀਆਂ ਸਨ, ਕਿਉਂਕਿ ਉਹ ਕਿਸੇ ਸਾਈਂ ਤੋਂ ਮੰਗ ਕੇ ਲਿਆਈ ਸੀ। ਉਸਨੇ ਸੇਵਾਦਾਰ ਵਿਚ ਵੱਜ ਕੇ ਰੋਟੀਆਂ ਸੁੱਟਣ ਦੀ ਚਲਾਕੀ ਇਸ ਕਰਕੇ ਕੀਤੀ ਸੀ, ਤਾਂ ਜੋ ਉਸਨੂੰ ਸੇਵਾਦਾਰ ਆਪ ਹੀ ਲੰਗਰ ਵਿਚੋਂ ਉਨ੍ਹਾਂ ਰੋਟੀਆਂ ਦੇ ਬਦਲੇ ਚੰਗੀਆਂ ਰੋਟੀਆਂ ਲਿਆ ਦੇਵੇ ਤੇ ਇਸ ਤਰ੍ਹਾਂ ਉਸਨੂੰ ਆਪ ਰੋਟੀਆਂ ਲੈਣ ਲਈ ਭੀੜ ਵਿਚ ਨਾ ਖੜ੍ਹੀ ਹੋਣਾ ਪਵੇ।

Exam Tips:

a) ਮੰਗਤੀ ਦੀ ਚਲਾਕੀ ਦਾ ਕਾਰਨ ਸਪਸ਼ਟ ਕਰੋ।
b) ਉੱਤਰ ਤਰਤੀਬ ਨਾਲ ਲਿਖੋ।

 

Question 10: ਮਹਾਰਾਜਾ ਰਣਜੀਤ ਸਿੰਘ ਨੇ ਲੰਗਰ ਕਿਨ੍ਹਾਂ ਲੋਕਾਂ ਲਈ ਚਲਾਇਆ ਸੀ?

Answer:

ਮਹਾਰਾਜਾ ਰਣਜੀਤ ਸਿੰਘ ਨੇ ਲੰਗਰ ਮੁਥਾਜਾਂ, ਲੂਲ੍ਹਿਆਂ, ਲੰਗੜਿਆਂ ਤੇ ਗ਼ਰੀਬ-ਗੁਰਬਿਆਂ ਲਈ ਚਲਾਇਆ ਸੀ। ਇਹ ਲੰਗਰ ਸਰਕਾਰੀ ਮੁਲਾਜ਼ਮਾਂ, ਹੱਟੇ-ਕੱਟੇ ਤੇ ਕਮਾਈ ਕਰ ਸਕਣ ਵਾਲੇ ਲੋਕਾਂ ਲਈ ਨਹੀਂ ਸੀ।

Exam Tips:

a) ਲੰਗਰ ਕਿਨ੍ਹਾਂ ਲਈ ਸੀ ਅਤੇ ਕਿਨ੍ਹਾਂ ਲਈ ਨਹੀਂ ਸੀ, ਦੋਵੇਂ ਗੱਲਾਂ ਲਿਖੋ।

 

Question 11: ਸੇਵਾਦਾਰ ਘਾਹੀ ਨੂੰ ਕੀ ਸਮਝਾਉਂਦਾ ਹੈ?

Answer:

ਸੇਵਾਦਾਰ ਘਾਹੀ ਨੂੰ ਸਮਝਾਉਂਦਾ ਹੈ ਕਿ ਉਸਦਾ ਸਰਕਾਰੀ ਘਾਹੀ ਹੁੰਦਿਆਂ ਲੰਗਰ ਵਿਚੋਂ ਰੋਟੀ ਲੈਣਾ ਠੀਕ ਨਹੀਂ, ਕਿਉਂਕਿ ਲੰਗਰ ਗ਼ਰੀਬਾਂ ਤੇ ਅਪਾਹਜਾਂ ਲਈ ਹੈ, ਜਦ ਕਿ ਉਹ ਚੰਗੀ ਤਨਖ਼ਾਹ ਪ੍ਰਾਪਤ ਕਰਨ ਵਾਲਾ ਆਦਮੀ ਹੈ। ਉਸਨੂੰ ਆਪਣੀ ਦਸਾਂ ਨਹੁੰਆਂ ਦੀ ਕਿਰਤ ਦਾ ਹੀ ਆਨੰਦ ਲੈਣਾ ਚਾਹੀਦਾ ਹੈ ਤੇ ਮੁਫ਼ਤ ਦੀ ਰੋਟੀ ਨਹੀਂ ਖਾਣੀ ਚਾਹੀਦੀ।

Exam Tips:

a) ਦਸਾਂ ਨਹੁੰਆਂ ਦੀ ਕਿਰਤ ਦੀ ਸਿੱਖਿਆ ਜ਼ਰੂਰ ਲਿਖੋ।

 

Question 12: ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ਾ ਕਰਨ ’ਤੇ ਘਾਹੀ ਕਿਉਂ ਦੁੱਖ ਮਹਿਸੂਸ ਕਰਦਾ ਸੀ?

Answer:

ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ਾ ਕਰਨ ਤੋਂ ਪਹਿਲਾਂ ਘਾਹੀ ਲੁੱਟ-ਮਾਰ ਕਰ ਕੇ ਮੌਜਾਂ ਕਰਦਾ ਹੁੰਦਾ ਸੀ ਪਰੰਤੂ ਮਹਾਰਾਜੇ ਦੇ ਰਾਜ ਵਿਚ ਲੁੱਟਾਂ-ਮਾਰਾਂ ਕਰਨ ਵਾਲੇ ਚੂੰ ਨਹੀਂ ਸਨ ਕਰ ਸਕਦੇ, ਇਸ ਕਰਕੇ ਘਾਹੀ ਦਾ ਲੁੱਟਾਂ-ਮਾਰਾਂ ਦਾ ਕੰਮ ਬੰਦ ਹੋ ਗਿਆ ਤੇ ਉਹ ਸਰਕਾਰੀ ਮੁਲਾਜ਼ਮ ਦੇ ਤੌਰ ‘ਤੇ ਘਾਹੀ ਦਾ ਕੰਮ ਕਰਨ ਲੱਗਾ, ਜੋ ਕਿ ਔਖਾ ਕੰਮ ਸੀ। ਉਸਨੂੰ ਭਾਦਰੋਂ ਦੀ ਤਿੱਖੀ ਧੁੱਪ, ਪੋਹ-ਮਾਘ ਦੀ ਕੜਾਕੇ ਦੀ ਠੰਢ ਭਾਵ ਸਖ਼ਤ ਤੋਂ ਸਖ਼ਤ ਮੌਸਮ ਵਿਚ ਵੀ ਘਾਹ ਖੋਦਣ ਦਾ ਕੰਮ ਕਰ ਕੇ ਰੋਟੀ ਮਿਲਦੀ ਸੀ। ਇਸੇ ਕਰਕੇ ਹੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਪਰ ਕਬਜ਼ਾ ਹੋਣ ਕਰਕੇ ਦੁੱਖ ਮਹਿਸੂਸ ਕਰਦਾ ਹੈ।

Exam Tips:

a) ਘਾਹੀ ਦੇ ਪਹਿਲੇ ਅਤੇ ਬਾਅਦ ਦੇ ਜੀਵਨ ਦੀ ਤੁਲਨਾ ਕਰੋ।
b) ਮਹਾਰਾਜੇ ਦੇ ਰਾਜ ਵਿਚ ਲੁੱਟ-ਮਾਰ ਬੰਦ ਹੋਣ ਦੀ ਗੱਲ ਜ਼ਰੂਰ ਲਿਖੋ।

 

Question 13: ਆਹਮਾ ਮਹਾਰਾਜਾ ਰਣਜੀਤ ਸਿੰਘ ਦੇ ਕੀ ਗੁਣ ਗਾਉਂਦਾ ਹੈ?

Answer:

ਆਹਮਾ ਮਹਾਰਾਜੇ ਦੇ ਬੱਚਿਆਂ ਨਾਲ ਪਿਆਰ, ਉਸਦੇ ਸਾਦਾ ਜੀਵਨ ਜਿਊਣ, ਪਰਜਾ-ਪਾਲਕ ਤੇ ਗ਼ਰੀਬ ਨਿਵਾਜ਼ ਹੋਣ ਕਰਕੇ ਉਸਦੇ ਗੁਣ ਗਾਉਂਦਾ ਹੈ।

Exam Tips:

a) ਮਹਾਰਾਜੇ ਦੇ ਗੁਣ (ਪਰਜਾ-ਪਾਲਕ, ਸਾਦਗੀ, ਗ਼ਰੀਬ ਨਿਵਾਜ਼) ਗਿਣ ਕੇ ਲਿਖੋ।

 

Question 14: ਆਹਮੇ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਪਛਾਣ ਕਿਵੇਂ ਹੋਈ?

Answer:

ਆਹਮੇ ਨੂੰ ਆਪਣੇ ਪੋਤੇ ਦੀਆਂ ਗੱਲਾਂ ਸੁਣ ਕੇ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਕਿ ਉਸਦੀ ਪੰਡ ਚੁੱਕਣ ਵਾਲਾ ਮਹਾਰਾਜਾ ਰਣਜੀਤ ਸਿੰਘ ਆਪ ਹੈ, ਪਰੰਤੂ ਜਦੋਂ ਰਸਤੇ ਵਿਚ ਇਕ ਸਿੰਘ ਉਸਨੂੰ ਦੇਖ ਕੇ ‘ਜੈ ਸ੍ਰੀ ਮਹਾਰਾਜ’ ਕਹਿੰਦਾ ਹੈ, ਤਾਂ ਉਸਨੂੰ ਪੂਰਾ ਪਤਾ ਲੱਗ ਜਾਂਦਾ ਹੈ ਕਿ ਇਹ ਵਿਅਕਤੀ ਮਹਾਰਾਜਾ ਰਣਜੀਤ ਸਿੰਘ ਹੀ ਹੈ। ਇਸ ਤਰ੍ਹਾਂ ਉਸਨੂੰ ਮਹਾਰਾਜੇ ਦੀ ਪਛਾਣ ਹੋ ਜਾਂਦੀ ਹੈ।

Exam Tips:

a) ਪੋਤੇ ਦੀਆਂ ਗੱਲਾਂ ਅਤੇ ‘ਜੈ ਸ੍ਰੀ ਮਹਾਰਾਜ’ ਵਾਲੀ ਘਟਨਾ ਦੋਵੇਂ ਲਿਖੋ।

 

ਭਾਸ਼ਾ-ਬੋਧ ਅਤੇ ਹੋਰ ਪ੍ਰਸ਼ਨ

Question 15: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ। ਅਣਗਿਣਤ, ਲੰਗਰ, ਘਾਹੀ, ਭੇਸ, ਪਰਸ਼ਾਦਾ, ਜੱਸ।

Answer:

1. ਅਣਗਿਣਤ (ਜਿਨ੍ਹਾਂ ਦੀ ਗਿਣਤੀ ਨਾ ਹੋ ਸਕੇ) – ਮੇਲੇ ਵਿਚ ਅਣਗਿਣਤ ਲੋਕ ਇਧਰ-ਉਧਰ ਘੁੰਮ ਰਹੇ ਸਨ।
2. ਲੰਗਰ (ਖਾਣ-ਪੀਣ ਦਾ ਸਮਾਨ ਮੁਫ਼ਤ ਵਰਤਾਏ ਜਾਣ ਦਾ ਕੰਮ) – ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਬੜੀ ਮਹੱਤਵਪੂਰਨ ਹੈ।
3. ਘਾਹੀ (ਘਾਹ ਖੋਤਣ ਵਾਲਾ) – ਘਾਹੀ ਘਾਹ ਖੋਤ ਕੇ ਲਿਆਉਂਦੇ ਹਨ ਤੇ ਮੰਡੀ ਵਿਚ ਵੇਚਦੇ ਹਨ।
4. ਭੇਸ (ਪਹਿਰਾਵਾ) – ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਰਾਤ ਨੂੰ ਪਰਜਾ ਦੇ ਦੁੱਖ-ਸੁਖ ਦੀਆਂ ਸੂਹਾਂ ਲੈਂਦਾ ਸੀ।
5. ਪਰਸ਼ਾਦਾ (ਰੋਟੀ, ਫੁਲਕਾ) – ਲੰਗਰ ਵਿਚ ਹਰ ਇਕ ਨੂੰ ਖਾਣ ਲਈ ਸਾਦਾ ਪਰਸ਼ਾਦਾ ਤੇ ਦਾਲ ਮਿਲ ਜਾਂਦੀ ਹੈ।
6. ਜੱਸ (ਵਡਿਆਈ) – ਨੇਕ ਕੰਮ ਕਰਨ ਵਾਲੇ ਨੂੰ ਜੱਸ ਮਿਲਦਾ ਹੀ ਹੈ।

Exam Tips:

a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਬਰੈਕਟ ਵਿਚ ਸ਼ਬਦ ਦਾ ਅਰਥ ਵੀ ਲਿਖੋ।

 

Question 16: ਖ਼ਾਲੀ ਥਾਂਵਾਂ ਭਰੋ-
(ਉ) ਵੇ ਭਾਈ! ਤੈਨੂੰ ਦਿਸਦਾ ਨਹੀਂ, ਅੱਖਾਂ ……………… ਹੋਈਆਂ ਨੀ।
(ਅ) ਕੋਈ ਵੀ ਨਿੱਕਾ ਮੋਟਾ ਸਰਕਾਰੀ ਮੁਲਾਜ਼ਮ ……………… ਵਿਚੋਂ ਰੋਟੀ ਨਹੀਂ ਖਾ ਸਕਦਾ।
(ੲ) ਅੱਗੇ ……………. ਲੁੱਟ ਮਾਰ ਹੁੰਦੀ ਰਹਿੰਦੀ ਸੀ।
(ਸ) ਭਾਈ ਜੀ, ਸਾਨੂੰ ਵੀ ਮਿਲ ਜਾਏ ………….. ਪਰਸ਼ਾਦਾ।
(ਹ) ਮਾਪਿਆਂ ਨੂੰ ……………… ਦਾ ਚੇਤਾ ਭੁੱਲ ਸਕਦਾ ਏ?

Answer:

(ਉ) ਫੁੱਟੀਆਂ
(ਅ) ਲੰਗਰ
(ੲ) ਵੇਲੇ-ਕੁਵੇਲੇ
(ਸ) ਰੁੱਖਾ-ਮਿੱਸਾ
(ਹ) ਪੁੱਤਰਾਂ

Exam Tips:

a) ਪਾਠ ਵਿਚਲੇ ਸ਼ਬਦ ਹੀ ਭਰੋ।
b) ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਅਰਥ ਜਾਂਚੋ।

 

Question 17: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਸਾਦਾ, ਭੀੜ, ਚਲਾਕ, ਮੁਲਾਜ਼ਮ, ਬੇਲੀ।

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਸਾਦਾ – सादा – Simple
ਭੀੜ – भीड़ – Crowd
ਚਲਾਕ – चालाक – Clever
ਮੁਲਾਜ਼ਮ – कर्मचारी – Employee
ਬੇਲੀ – साथी – Friend

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦ ਦੇ ਸਪੈਲਿੰਗ ਧਿਆਨ ਨਾਲ ਲਿਖੋ।

 

Question 18: ਹੇਠਾਂ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਲਿਪੀ ਵਿਚ ਲਿਖੋ- ਅੱਡੀਆਂ, ਮਰਜ਼ੀ, ਚਾਲਾਕ, ਬੁੱਧੂ, ਜੁਆਨ, ਪੱਲਾ, ਸੁੱਕੀ, ਪਰਜਾ, ਅਣਗਿਣਤ, ਬੰਨ੍ਹਣਾ, ਅੱਧੀ, ਬੱਚਾ।

Answer:

ਅੱਡੀਆਂ – अड्डीआं
ਮਰਜ਼ੀ – मरज़ी
ਚਾਲਾਕ – चालाक
ਬੁੱਧੂ – बुद्धू
ਜੁਆਨ – जुआन
ਪੱਲਾ – पल्ला
ਸੁੱਕੀ – सुक्की
ਪਰਜਾ – परजा
ਅਣਗਿਣਤ – अणगिणत
ਬੰਨ੍ਹਣਾ – बन्न्हणा
ਅੱਧੀ – अद्धी
ਬੱਚਾ – बच्चा

Exam Tips:

a) ਲਿਪੀ ਬਦਲਣ ਸਮੇਂ ਸ਼ਬਦ ਦੀ ਧੁਨੀ ਨਹੀਂ ਬਦਲਣੀ, ਸਿਰਫ਼ ਅੱਖਰ ਬਦਲਣੇ ਹਨ।
b) ਅੱਧਕ (ੱ) ਵਾਲੇ ਸ਼ਬਦਾਂ ਵਿਚ ਦੇਵਨਾਗਰੀ ਵਿਚ ਦੂਹਰਾ ਅੱਖਰ ਲਿਖੋ, ਜਿਵੇਂ ਪੱਲਾ – पल्ला।

 

Question 19: ਹੇਠਾਂ ਦਿੱਤੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ- ਪਰਸ਼ਾਦਾ, ਵੇਲੇ-ਕੁਵੇਲੇ, ਫ਼ਿਕਰ, ਮੁੰਡਾ, ਚਿੱਟਾ, ਕਿੱਦਾਂ, ਖਵਾ, ਮਗਰ-ਮਗਰ, ਭੁੰਜੇ, ਭਾਦਰੋਂ, ਮੁਥਾਜ, ਸਣੇ।

Answer:

ਪਰਸ਼ਾਦਾ – रोटी
ਵੇਲੇ-ਕੁਵੇਲੇ – समय-असमय
ਫ਼ਿਕਰ – चिंता
ਮੁੰਡਾ – लड़का
ਚਿੱਟਾ – सफ़ेद
ਕਿੱਦਾਂ – कैसे
ਖਵਾ – रूखा
ਮਗਰ-ਮਗਰ – पीछे-पीछे
ਭੁੰਜੇ – ज़मीन पर
ਭਾਦਰੋਂ – भाद्रपद (भादों)
ਮੁਥਾਜ – मोहताज
ਸਣੇ – सहित

Exam Tips:

a) ਸਮਾਨਾਰਥੀ ਸ਼ਬਦ ਦਾ ਅਰਥ ਪੰਜਾਬੀ ਸ਼ਬਦ ਵਾਲਾ ਹੀ ਹੋਣਾ ਚਾਹੀਦਾ ਹੈ।
b) ਹਿੰਦੀ ਦੀਆਂ ਮਾਤਰਾਂ ਧਿਆਨ ਨਾਲ ਲਾਓ।

 

Question 20: ਹੇਠ ਦਿੱਤੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ- ਸਾਮਣੇ, ਬਜੀਰ, ਸੌਂਹ, ਛਤਾਨ, ਬੰਨਦਾ।

Answer:

ਅਸ਼ੁੱਧ – ਸ਼ੁੱਧ
ਸਾਮਣੇ – ਸਾਹਮਣੇ
ਬਜੀਰ – ਵਜ਼ੀਰ
ਸੌਂਹ – ਸਹੁੰ
ਛਤਾਨ – ਸ਼ੈਤਾਨ
ਬੰਨਦਾ – ਬੰਨ੍ਹਦਾ

Exam Tips:

a) ਨੁਕਤਾ (ਜ਼, ਸ਼) ਅਤੇ ਪੈਰ ਵਿਚ ਹਾਹਾ (੍ਹ) ਦਾ ਧਿਆਨ ਰੱਖੋ।

 

Punjabi Class 7 Curriculum Solutions: Punjabi Medium Chapter 22 ਗਰੀਬ ਨਿਵਾਜ਼

Chapter Exercise Answers for Class 7 Punjabi

Review comprehensive exercise answers for Class 7 Punjabi Punjabi Medium Chapter 22 ਗਰੀਬ ਨਿਵਾਜ਼. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 22 ਗਰੀਬ ਨਿਵਾਜ਼

Each solution includes detailed reasoning to foster genuine comprehension of Punjabi Medium Chapter 22 ਗਰੀਬ ਨਿਵਾਜ਼ concepts. Reviewing these step-by-step breakdowns allows learners to master both analytical and descriptive questions expected in school evaluations.

Complete Preparation Kit for Class 7 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.

FAQs

Where can I find the latest PSEB 7th Class Punjabi Solutions Chapter 22 ਗਰੀਬ ਨਿਵਾਜ਼ for the 2026-27 session?

The complete and updated PSEB 7th Class Punjabi Solutions Chapter 22 ਗਰੀਬ ਨਿਵਾਜ਼ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 22 ਗਰੀਬ ਨਿਵਾਜ਼ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 22 ਗਰੀਬ ਨਿਵਾਜ਼ will help students to get full marks in the theory paper.

Do you offer PSEB 7th Class Punjabi Solutions Chapter 22 ਗਰੀਬ ਨਿਵਾਜ਼ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 22 ਗਰੀਬ ਨਿਵਾਜ਼ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 22 ਗਰੀਬ ਨਿਵਾਜ਼ in printable PDF format for offline study on any device.