Download Punjab Board Solutions for Class 7 Punjabi Punjabi Medium Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ
Review structured textbook solutions for Class 7 Punjabi Punjabi Medium Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ. Built according to Punjab Board guidelines for the 2026-27 academic year, these downloadable answers support daily revision and problem-solving accuracy.
Access Punjab Board Solutions and Answers
Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਬਹੁਵਿਕਲਪੀ ਪ੍ਰਸ਼ਨ
Question 1: ਸਿੱਖਾਂ ਦੇ ਪਹਿਲੇ ਗੁਰੂ ਜੀ ਕੌਣ ਸਨ?
(ਉ) ਗੁਰੂ ਗੋਬਿੰਦ ਸਿੰਘ ਜੀ
(ਅ) ਗੁਰੂ ਨਾਨਕ ਦੇਵ ਜੀ
(ੲ) ਗੁਰੂ ਅਰਜਨ ਦੇਵ ਜੀ।
Answer:
(ਅ) ਗੁਰੂ ਨਾਨਕ ਦੇਵ ਜੀ।
Exam Tips:
a) ਸਿੱਖ ਗੁਰੂ ਸਾਹਿਬਾਨ ਦੀ ਤਰਤੀਬ ਯਾਦ ਰੱਖੋ।
Question 2: ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਸ ਗੁਰੂ ਸਾਹਿਬ ਨੇ ਕੀਤੀ?
(ਉ) ਗੁਰੂ ਗੋਬਿੰਦ ਸਿੰਘ ਜੀ
(ਅ) ਗੁਰੂ ਨਾਨਕ ਦੇਵ ਜੀ
(ੲ) ਗੁਰੂ ਅਰਜਨ ਦੇਵ ਜੀ।
Answer:
(ੲ) ਗੁਰੂ ਅਰਜਨ ਦੇਵ ਜੀ।
Exam Tips:
a) ਆਦਿ ਗ੍ਰੰਥ ਦੀ ਸੰਪਾਦਨਾ ਪੰਜਵੇਂ ਗੁਰੂ ਜੀ ਨੇ ਕੀਤੀ।
Question 3: ਕਸ਼ਮੀਰੀ ਪੰਡਿਤ ਗੁਰੂ ਤੇਗ਼ ਬਹਾਦਰ ਜੀ ਪਾਸ ਕਿੱਥੇ ਆਏ?
(ਉ) ਅੰਮ੍ਰਿਤਸਰ ਸਾਹਿਬ
(ਅ) ਪਟਨਾ ਸਾਹਿਬ
(ੲ) ਅਨੰਦਪੁਰ ਸਾਹਿਬ।
Answer:
(ੲ) ਅਨੰਦਪੁਰ ਸਾਹਿਬ।
Exam Tips:
a) ਪਾਠ ਅਨੁਸਾਰ ਸਥਾਨ ਦਾ ਨਾਂ ਧਿਆਨ ਨਾਲ ਚੁਣੋ।
Question 4: ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਅਸਥਾਨ ਦੱਸੋ।
(ਉ) ਸ੍ਰੀ ਰਕਾਬ ਗੰਜ
(ਅ) ਚਾਂਦਨੀ ਚੌਕ
(ੲ) ਆਗਰਾ।
Answer:
(ਅ) ਚਾਂਦਨੀ ਚੌਕ।
Exam Tips:
a) ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਦੇ ਚਾਂਦਨੀ ਚੌਕ ਵਿਚ ਹੈ।
Question 5: ਵਜ਼ੀਰ ਖ਼ਾਂ ਕਿੱਥੋਂ ਦਾ ਸੂਬੇਦਾਰ ਸੀ?
(ਉ) ਫ਼ਤਿਹਗੜ੍ਹ ਸਾਹਿਬ
(ਅ) ਸਰਹਿੰਦ
(ੲ) ਪਟਿਆਲਾ।
Answer:
(ਅ) ਸਰਹਿੰਦ।
Exam Tips:
a) ਵਜ਼ੀਰ ਖ਼ਾਂ ਨੇ ਹੀ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣਵਾਇਆ ਸੀ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 6: ਕਿਸ ਮੁਗ਼ਲ ਬਾਦਸ਼ਾਹ ਨੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ?
Answer:
ਔਰੰਗਜ਼ੇਬ ਨੇ।
Exam Tips:
a) ਉੱਤਰ ਪੂਰੇ ਵਾਕ ਵਿਚ ਵੀ ਲਿਖ ਸਕਦੇ ਹੋ।
Question 7: ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਪੰਥ ਦੀ ਵਾਗ-ਡੋਰ ਕਿਸ ਨੇ ਸੰਭਾਲੀ?
Answer:
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ।
Exam Tips:
a) ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ।
Question 8: ਵੱਡੇ ਸਾਹਿਬਜ਼ਾਦਿਆਂ ਦੇ ਨਾਂ ਲਿਖੋ।
Answer:
ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ।
Exam Tips:
a) ਦੋਵੇਂ ਨਾਂ ਪੂਰੇ ਲਿਖੋ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਂਵਾਂ ਨਾਲ ਨਾ ਰਲਾਓ।
Question 9: ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਕਿਹੜਾ ਨਗਾਰਾ ਗੂੰਜਦਾ ਸੀ?
Answer:
ਰਣਜੀਤ ਨਗਾਰਾ।
Exam Tips:
a) ਨਗਾਰੇ ਦਾ ਨਾਂ ‘ਰਣਜੀਤ’ ਸਹੀ ਸ਼ਬਦਜੋੜ ਨਾਲ ਲਿਖੋ।
Question 10: ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਕਿਹੜੇ ਰਸੋਈਏ ਦੇ ਨਾਲ ਕਿਸ ਪਿੰਡ ਵਿਖੇ ਰਹੇ?
Answer:
ਗੰਗੂ ਰਸੋਈਏ ਨਾਲ ਉਸ ਦੇ ਪਿੰਡ ਸਹੇੜੀ ਵਿਖੇ।
Exam Tips:
a) ਰਸੋਈਏ ਅਤੇ ਪਿੰਡ ਦੋਹਾਂ ਦੇ ਨਾਂ ਲਿਖੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 11: ਕਸ਼ਮੀਰੀ ਪੰਡਿਤ ਗੁਰੂ ਤੇਗ਼ ਬਹਾਦਰ ਜੀ ਕੋਲ ਕਿਉਂ ਗਏ?
Answer:
ਕਸ਼ਮੀਰੀ ਪੰਡਿਤ ਗੁਰੂ ਤੇਗ਼ ਬਹਾਦਰ ਜੀ ਕੋਲ ਸਹਾਇਤਾ ਲਈ ਗਏ, ਕਿਉਂਕਿ ਉਨ੍ਹਾਂ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ।
Exam Tips:
a) ਔਰੰਗਜ਼ੇਬ ਦੇ ਜ਼ੁਲਮ ਦਾ ਕਾਰਨ ਸਪਸ਼ਟ ਲਿਖੋ।
Question 12: ਛੋਟੇ ਸਾਹਿਬਜ਼ਾਦਿਆਂ ਦੇ ਨਾਂ ਤੇ ਉਨ੍ਹਾਂ ਦੇ ਬਚਪਨ ਬਾਰੇ ਦੱਸੋ।
Answer:
ਛੋਟੇ ਸਾਹਿਬਜ਼ਾਦਿਆਂ ਦੇ ਨਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਸਨ। ਬਚਪਨ ਵਿਚ ਉਨ੍ਹਾਂ ਨੂੰ ਸ਼ਸਤਰ ਵਿੱਦਿਆ ਤਾਂ ਨਹੀਂ ਸੀ ਦਿੱਤੀ ਜਾਂਦੀ ਪਰ ਉਨ੍ਹਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਦੇ ਨਾਲ ਉਚੇਰਾ ਗਿਆਨ ਵੀ ਦਿੱਤਾ ਜਾਂਦਾ ਸੀ। ਕੇਵਲ 7 ਅਤੇ 9 ਸਾਲਾਂ ਦੇ ਸਨ, ਜਦੋਂ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਨੇ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ।
Exam Tips:
a) ਨਾਂਵਾਂ ਦੇ ਨਾਲ ਸ਼ਹੀਦੀ ਸਮੇਂ ਦੀ ਉਮਰ (7 ਅਤੇ 9 ਸਾਲ) ਵੀ ਲਿਖੋ।
Question 13: ਖ਼ਾਲਸਾ ਫ਼ੌਜ ਦੇ ਕੰਮਾਂ ਬਾਰੇ ਸੰਖੇਪ ਜਾਣਕਾਰੀ ਦਿਓ।
Answer:
ਖ਼ਾਲਸਾ ਫ਼ੌਜ ਹਰ ਵੇਲੇ ਜੰਗੀ ਤਿਆਰੀ ਲਈ ਮਸ਼ਕਾਂ ਕਰਦੀ ਰਹਿੰਦੀ ਸੀ। ਉਹ ਘੋੜ-ਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰ ਵਿੱਦਿਆ ਵਿਚ ਮੁਹਾਰਤ ਹਾਸਲ ਕਰ ਰਹੀ ਸੀ। ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਰਣਜੀਤ ਨਗਾਰਾ ਗੂੰਜਦਾ ਸੀ।
Exam Tips:
a) ਘੋੜ-ਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰ ਵਿੱਦਿਆ ਦਾ ਜ਼ਿਕਰ ਕਰੋ।
Question 14: ਆਨੰਦਪੁਰ ਸਾਹਿਬ ਦੇ ਕਿਲ੍ਹੇ ਦੀ ਘੇਰਾਬੰਦੀ ਵਿਚ ਖ਼ਾਲਸਾ ਫ਼ੌਜ ਦਾ ਕੀ ਨੁਕਸਾਨ ਹੋਇਆ?
Answer:
ਆਨੰਦਪੁਰ ਸਾਹਿਬ ਦੀ ਮੁਗ਼ਲ ਫ਼ੌਜਾਂ ਵਲੋਂ ਘੇਰਾਬੰਦੀ ਕਰਨ ਨਾਲ ਬਾਹਰੋਂ ਰਾਸ਼ਨ ਪਾਣੀ ਜਾਣਾ ਬੰਦ ਹੋ ਗਿਆ। ਫਲਸਰੂਪ ਇਕ ਰਾਤ ਖ਼ਾਲਸਾ ਫ਼ੌਜ ਕਿਲ੍ਹੇ ਨੂੰ ਖ਼ਾਲੀ ਕਰਕੇ ਤੁਰ ਪਈ, ਪਰ ਰਸਤੇ ਵਿਚ ਸਰਸਾ ਨਦੀ ਵਿਚ ਹੜ੍ਹ ਆਇਆ ਹੋਣ ਕਰਕੇ ਤੇ ਪਿੱਛੋਂ ਮੁਗ਼ਲ ਫ਼ੌਜ ਦੁਆਰਾ ਹਮਲਾ ਕੀਤੇ ਜਾਣ ਨਾਲ ਬਹੁਤ ਨੁਕਸਾਨ ਹੋਇਆ ਤੇ ਖ਼ਾਲਸਾ ਫ਼ੌਜ ਖਿੰਡ-ਪੁੰਡ ਗਈ।
Exam Tips:
a) ਘੇਰਾਬੰਦੀ, ਸਰਸਾ ਨਦੀ ਦਾ ਹੜ੍ਹ ਅਤੇ ਮੁਗ਼ਲ ਹਮਲਾ — ਤਿੰਨੇ ਗੱਲਾਂ ਤਰਤੀਬ ਨਾਲ ਲਿਖੋ।
Question 15: ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕੀ-ਕੀ ਸਥਾਪਿਤ ਕੀਤਾ ਗਿਆ ਹੈ?
Answer:
ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਰਹਿੰਦ ਵਿਖੇ ਸਕੂਲ, ਕਾਲਜ ਤੇ ਹਸਪਤਾਲ ਸਥਾਪਿਤ ਕੀਤੇ ਗਏ ਹਨ ਤੇ ਇੱਥੇ ਹਰ ਸਾਲ 26, 27 ਤੇ 28 ਦਸੰਬਰ ਨੂੰ ਸ਼ਹੀਦੀ ਜੋੜ-ਮੇਲਾ ਲਗਦਾ ਹੈ।
Exam Tips:
a) ਸ਼ਹੀਦੀ ਜੋੜ-ਮੇਲੇ ਦੀਆਂ ਤਰੀਕਾਂ (26, 27, 28 ਦਸੰਬਰ) ਯਾਦ ਰੱਖੋ।
ਭਾਸ਼ਾ-ਬੋਧ ਅਤੇ ਹੋਰ ਪ੍ਰਸ਼ਨ
Question 16: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ- ਸਮਕਾਲੀ, ਸ਼ਹੀਦ, ਹਾਹਾਕਾਰ, ਤ੍ਰਾਹ-ਤ੍ਰਾਹ ਕਰਨਾ, ਈਨ ਮੰਨਣੀ।
Answer:
1. ਸਮਕਾਲੀ (ਇੱਕੋ ਸਮੇਂ ਹੋਣ ਵਾਲੇ) – ਕਵੀ ਦਮੋਦਰ ਅਕਬਰ ਦਾ ਸਮਕਾਲੀ ਸੀ।
2. ਸ਼ਹੀਦ (ਦੇਸ਼, ਕੌਮ ਜਾਂ ਧਰਮ ਲਈ ਨਿਰਸਵਾਰਥ ਜਾਨ ਦੇਣ ਵਾਲਾ) – ਸ. ਭਗਤ ਸਿੰਘ ਅਜ਼ਾਦੀ ਦੀ ਲਹਿਰ ਦਾ ਸਿਰਮੌਰ ਸ਼ਹੀਦ ਹੈ।
3. ਹਾਹਾਕਾਰ (ਵਿਰਲਾਪ, ਹੈ ਹੈ ਦੀ ਧੁਨੀ) – ਬਾਬਰ ਦੇ ਜ਼ੁਲਮਾਂ ਨੇ ਸਾਰੇ ਦੇਸ਼ ਵਿਚ ਹਾਹਾਕਾਰ ਮਚਾ ਦਿੱਤੀ।
4. ਤ੍ਰਾਹ-ਤ੍ਰਾਹ ਕਰਨਾ (ਬਚਾਉਣ ਲਈ ਪੁਕਾਰਨਾ) – ਹੜ੍ਹ ਦੇ ਮਾਰੇ ਲੋਕ ਤ੍ਰਾਹ-ਤ੍ਰਾਹ ਕਰ ਰਹੇ ਸਨ, ਪਰ ਸਰਕਾਰ ਦਿਸਦੀ ਹੀ ਨਹੀਂ ਸੀ ਕਿ ਕਿੱਥੇ ਹੈ।
5. ਈਨ ਮੰਨਣੀ (ਅਧੀਨਗੀ ਕਬੂਲ ਕਰਨੀ) – ਰਾਣਾ ਪ੍ਰਤਾਪ ਨੇ ਅਕਬਰ ਦੀ ਈਨ ਨਾ ਮੰਨੀ।
Exam Tips:
a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਮੁਹਾਵਰੇ ਦੀ ਕਿਰਿਆ ਵਾਕ ਅਨੁਸਾਰ ਬਦਲੀ ਜਾ ਸਕਦੀ ਹੈ।
Question 17: ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਚੁਣ ਕੇ ਭਰੋ- ਫ਼ਰਿਆਦ, ਕੁਰਬਾਨੀ, ਮਹੀਨੇ, ਤਿੱਖੇ, ਠੰਢੇ ਬੁਰਜ।
(ਉ) ਗੁਰੂ ਤੇਗ਼ ਬਹਾਦਰ ਜੀ ਨੇ ਚਾਂਦਨੀ ਚੌਕ ਵਿਖੇ ………… ਦਿੱਤੀ।
(ਅ) ਕਿਸੇ ਪਾਸੇ ਕੋਈ …………….. ਨਹੀਂ ਸੀ ਸੁਣੀ ਜਾ ਰਹੀ।
(ੲ) ਦਸੰਬਰ ………………. ਦੇ ਆਖ਼ਰੀ ਦਿਨ ਸਨ।
(ਸ) ਮਾਤਾ ਗੁਜਰੀ ਜੀ ਨੇ ……………. ਵਿਖੇ ਪ੍ਰਾਣ ਤਿਆਗੇ।
(ਹ) ਸੂਲਾਂ ਜੰਮਦੀਆਂ ਦੇ ਮੂੰਹ ………… ਹੁੰਦੇ ਹਨ।
Answer:
(ਉ) ਗੁਰੂ ਤੇਗ਼ ਬਹਾਦਰ ਜੀ ਨੇ ਚਾਂਦਨੀ ਚੌਕ ਵਿਖੇ ਕੁਰਬਾਨੀ ਦਿੱਤੀ।
(ਅ) ਕਿਸੇ ਪਾਸੇ ਕੋਈ ਫ਼ਰਿਆਦ ਨਹੀਂ ਸੀ ਸੁਣੀ ਜਾ ਰਹੀ।
(ੲ) ਦਸੰਬਰ ਮਹੀਨੇ ਦੇ ਆਖ਼ਰੀ ਦਿਨ ਸਨ।
(ਸ) ਮਾਤਾ ਗੁਜਰੀ ਜੀ ਨੇ ਠੰਢੇ ਬੁਰਜ ਵਿਖੇ ਪ੍ਰਾਣ ਤਿਆਗੇ।
(ਹ) ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਹਨ।
Exam Tips:
a) ਦਿੱਤੇ ਗਏ ਸ਼ਬਦਾਂ ਵਿਚੋਂ ਹੀ ਚੁਣੋ।
b) ਹਰ ਸ਼ਬਦ ਇਕ ਵਾਰ ਹੀ ਵਰਤੋ।
Question 18: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਆਜ਼ਾਦੀ, ਬੇਨਤੀ, ਗ਼ਰੀਬ, ਰਾਤ, ਮਾਤਾ ਜੀ।
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
ਆਜ਼ਾਦੀ – स्वतंत्रता – Freedom
ਬੇਨਤੀ – प्रार्थना – Request
ਗ਼ਰੀਬ – ग़रीब – Poor
ਰਾਤ – रात – Night
ਮਾਤਾ ਜੀ – माता जी – Mother
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦ ਦੇ ਸਪੈਲਿੰਗ ਧਿਆਨ ਨਾਲ ਲਿਖੋ।
Question 19: ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ- ਮਾਹਾਨ, ਬਾਦਸਾਹ, ਗਿਰਫ਼ਤਾਰ, ਹਾਸਪਤਾਲ, ਜੋੜ ਮੇਲਾ।
Answer:
ਅਸ਼ੁੱਧ – ਸ਼ੁੱਧ
ਮਾਹਾਨ – ਮਹਾਨ
ਬਾਦਸਾਹ – ਬਾਦਸ਼ਾਹ
ਗਿਰਫ਼ਤਾਰ – ਗ੍ਰਿਫ਼ਤਾਰ
ਹਾਸਪਤਾਲ – ਹਸਪਤਾਲ
ਜੋੜ ਮੇਲਾ – ਜੋੜ-ਮੇਲਾ
Exam Tips:
a) ਕੰਨਾ, ਪੈਰ ਬਿੰਦੀ ਅਤੇ ਪੈਰ ਵਿਚ ਰਾਰਾ (੍ਰ) ਦਾ ਧਿਆਨ ਰੱਖੋ।
b) ਸਮਾਸੀ ਸ਼ਬਦਾਂ ਵਿਚ ਜੋੜਨੀ (-) ਲਾਓ।
Free study material for Punjabi
Free Punjab Board Textbook Explanations: Class 7 Punjabi Punjabi Medium Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ
Chapter Exercise Answers for Class 7 Punjabi
Explore reliable textbook solutions for Punjabi Medium Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.
Detailed Answer Guides for Punjabi Medium Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ
Clear, methodical explanations accompany every challenging problem within the Class 7 Punjabi text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 7 Exams
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.
FAQs
The complete and updated PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ in both English and Hindi medium.
Yes, you can download the entire PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ in printable PDF format for offline study on any device.