Download Punjab Board Solutions for Class 7 Punjabi Punjabi Medium Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ
Access comprehensive textbook solutions for Punjabi Medium Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ using the official curriculum guides for Class 7 Punjabi. Designed to align with the 2026-27 Punjab Board standards, these detailed answers help students reinforce core academic concepts.
Access Punjab Board Solutions and Answers
Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਹੇਠ ਲਿਖੇ ਪ੍ਰਸ਼ਨਾਂ ਦੇ ਇੱਕ-ਦੋ ਸ਼ਬਦਾਂ ਵਿਚ ਉੱਤਰ ਦਿਓ-
(ੳ) ਬਾਬਾ ਦੀਪ ਸਿੰਘ ਜੀ ਦਾ ਜਨਮ ਕਿੱਥੇ ਹੋਇਆ?
(ਅ) ਬਾਬਾ ਦੀਪ ਸਿੰਘ ਜੀ ਦੀ ਮਾਤਾ ਦਾ ਨਾਂ ਕੀ ਸੀ?
(ੲ) ਅਹਿਮਦ ਸ਼ਾਹ ਅਬਦਾਲੀ ਨੇ ਮੁਗ਼ਲਾਂ ਨੂੰ ਹਾਰ ਕਦੋਂ ਦਿੱਤੀ?
(ਸ) ਬਾਬਾ ਦੀਪ ਸਿੰਘ ਜੀ ਜਦੋਂ ਸਿੱਖਾਂ ਦੇ ਜਥੇਦਾਰ ਸਨ, ਉਦੋਂ ਉਨ੍ਹਾਂ ਦੀ ਉਮਰ ਕਿੰਨੀ ਸੀ?
(ਹ) ਕਿਸ ਸਥਾਨ ’ਤੇ ਸਿੱਖਾਂ ਤੇ ਦੁਸ਼ਮਣਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹੋ ਕੇ ਲੜੀਆਂ?
Answer:
(ੳ) ਪਿੰਡ ਪਹੂਵਿੰਡ ਵਿਚ।
(ਅ) ਜਿਉਣੀ।
(ੲ) 1757 ਈ: ਵਿਚ।
(ਸ) 75 ਸਾਲ।
(ਹ) ਪਿੰਡ ਗੋਹਲਵੜ ਕੋਲ।
Exam Tips:
a) ਹਰ ਭਾਗ ਦਾ ਉੱਤਰ ਉਸੇ ਅੱਖਰ (ੳ, ਅ, ੲ…) ਹੇਠ ਲਿਖੋ।
b) ਸਾਲ ਅਤੇ ਉਮਰ ਅੰਕਾਂ ਵਿਚ ਸਹੀ ਲਿਖੋ: 1757 ਈ: ਅਤੇ 75 ਸਾਲ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 2: ਬਾਬਾ ਦੀਪ ਸਿੰਘ ਜੀ ਦੇ ਜਨਮ ਤੇ ਮਾਤਾ-ਪਿਤਾ ਬਾਰੇ ਜਾਣਕਾਰੀ ਦਿਓ।
Answer:
ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈ: ਵਿਚ ਜ਼ਿਲ੍ਹਾ ਲਾਹੌਰ ਦੇ ਪਿੰਡ ਪਹੂਵਿੰਡ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਭਗਤਾ ਤੇ ਮਾਤਾ ਦਾ ਨਾਂ ਜਿਉਣੀ ਸੀ।
Exam Tips:
a) ਜਨਮ ਦਾ ਸਾਲ, ਪਿੰਡ, ਜ਼ਿਲ੍ਹਾ ਅਤੇ ਮਾਤਾ-ਪਿਤਾ ਦੇ ਨਾਂ — ਪੰਜੇ ਤੱਥ ਲਿਖੋ।
Question 3: ਬਾਬਾ ਦੀਪ ਸਿੰਘ ਜੀ ਦੇ ਸੁਭਾਅ ਦੇ ਵਿਲੱਖਣ ਗੁਣ ਦੱਸੋ।
Answer:
ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਦਕੀ ਸਿੱਖ ਸਨ। ਉਹ ਵਿਹਲਾ ਰਹਿਣਾ ਪਸੰਦ ਨਹੀਂ ਸਨ ਕਰਦੇ। ਆਪ ਵੱਡੀ ਤੋਂ ਵੱਡੀ ਔਕੜ ਵਿਚ ਵੀ ਦਿਲ ਨਹੀਂ ਸਨ ਹਾਰਦੇ। ਆਪ ਦਮਦਮਾ ਸਾਹਿਬ (‘ਗੁਰੂ ਕੀ ਕਾਸ਼ੀ’) ਦੇ ਇਕ ਵਿਦਵਾਨ ਮਹੰਤ ਸਨ। ਬੁਢਾਪੇ ਵਿਚ ਵੀ ਆਪ ਵਿਚ ਗੱਭਰੂਆਂ ਵਾਲੀ ਦਲੇਰੀ ਤੇ ਜਾਂਬਾਜ਼ੀ ਸੀ।
Exam Tips:
a) ਘੱਟੋ-ਘੱਟ ਚਾਰ ਗੁਣ ਲਿਖੋ: ਸਿਦਕ, ਮਿਹਨਤ, ਹੌਸਲਾ, ਵਿਦਵਤਾ ਤੇ ਦਲੇਰੀ।
b) ‘ਗੁਰੂ ਕੀ ਕਾਸ਼ੀ’ ਦਮਦਮਾ ਸਾਹਿਬ ਨੂੰ ਕਿਹਾ ਜਾਂਦਾ ਹੈ — ਇਹ ਤੱਥ ਯਾਦ ਰੱਖੋ।
Question 4: ਤੈਮੂਰ ਨੇ ਸਿੱਖਾਂ ’ਤੇ ਕੀ-ਕੀ ਜ਼ੁਲਮ ਕੀਤੇ?
Answer:
ਤੈਮੂਰ ਨੇ ਸਿੱਖਾਂ ਉੱਤੇ ਬਹੁਤ ਜ਼ੁਲਮ ਢਾਹੇ। ਉਸ ਨੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ ਤੇ ਉਨ੍ਹਾਂ ਦੇ ਘਰ-ਘਾਟ ਢਹਿ-ਢੇਰੀ ਕਰ ਕੇ ਉਨ੍ਹਾਂ ਨੂੰ ਪਿੰਡਾਂ ਵਿਚੋਂ ਕੱਢ ਦਿੱਤਾ। ਇਸ ਹਾਲਤ ਵਿਚ ਬਹੁਤ ਸਾਰੇ ਸਿੱਖਾਂ ਨੂੰ ਜੰਗਲਾਂ ਦੀ ਸ਼ਰਨ ਲੈਣੀ ਪਈ।
Exam Tips:
a) ਤੈਮੂਰ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਸੀ — ਇਹ ਜਾਣਕਾਰੀ ਉੱਤਰ ਦੇ ਸ਼ੁਰੂ ਵਿਚ ਜੋੜੀ ਜਾ ਸਕਦੀ ਹੈ।
b) ਕਤਲ, ਘਰ ਢਾਹੁਣੇ ਅਤੇ ਪਿੰਡਾਂ ਵਿਚੋਂ ਕੱਢਣਾ — ਤਿੰਨੇ ਜ਼ੁਲਮ ਲਿਖੋ।
Question 5: ਬਾਬਾ ਦੀਪ ਸਿੰਘ ਜੀ ਨੇ ਕਿਸ ਤਰ੍ਹਾਂ ਸ਼ਹੀਦੀ ਪ੍ਰਾਪਤ ਕੀਤੀ?
Answer:
ਮੁਸਲਮਾਨ ਕਪਤਾਨ ਅਮਾਨ ਖ਼ਾਂ ਤੇ ਬਾਬਾ ਦੀਪ ਸਿੰਘ ਜੀ ਦੀ ਆਹਮੋ-ਸਾਹਮਣੀ ਲੜਾਈ ਹੋਈ। ਕਦੇ ਇਕ ਜਿੱਤਦਾ ਲੱਗਦਾ, ਕਦੇ ਦੂਜਾ। ਦੋਹਾਂ ਦੇ ਘੋੜੇ ਲੜਦਿਆਂ-ਲੜਦਿਆਂ ਡਿਗ ਕੇ ਮਰ ਗਏ, ਪਰ ਲੜਾਈ ਜਾਰੀ ਰਹੀ। ਅਖੀਰ ਵਿਚ ਮੁਸਲਮਾਨ ਕਪਤਾਨ ਦਾ ਸਿਰ ਡਿਗ ਪਿਆ ਤੇ ਬਾਬਾ ਦੀਪ ਸਿੰਘ ਜੀ ਦਾ ਸਿਰ ਵੀ ਕੱਟਿਆ ਗਿਆ। ਪਰ ਉਹ ਸਿਰ ਤਲੀ ਉੱਤੇ ਟਿਕਾ ਕੇ ਲੜਦੇ ਹੋਏ ਅੱਗੇ ਵਧਦੇ ਗਏ। ਉਨ੍ਹਾਂ ਦਾ ਧੜ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਜਾ ਕੇ ਡਿੱਗਿਆ। ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ।
Exam Tips:
a) ਘਟਨਾਵਾਂ ਤਰਤੀਬ ਨਾਲ ਲਿਖੋ: ਅਮਾਨ ਖ਼ਾਂ ਨਾਲ ਟਾਕਰਾ, ਸਿਰ ਕੱਟਿਆ ਜਾਣਾ, ਸਿਰ ਤਲੀ ’ਤੇ ਰੱਖ ਕੇ ਲੜਨਾ, ਪਰਿਕਰਮਾ ਵਿਚ ਸ਼ਹੀਦੀ।
Question 6: ਮੁਸਲਮਾਨ ਕਪਤਾਨ ਅਮਾਨ ਖ਼ਾਂ ਨੇ ਲਲਕਾਰ ਕੇ ਕੀ ਕਿਹਾ?
Answer:
ਮੁਸਲਮਾਨ ਕਪਤਾਨ ਅਮਾਨ ਖ਼ਾਂ ਨੇ ਲਲਕਾਰ ਕੇ ਕਿਹਾ, “ਮੈਂ ਸੁਣਿਆ ਹੈ ਕਿ ਬਾਬਾ ਦੀਪ ਸਿੰਘ ਸਿਪਾਹੀਆਂ ਵਿਚੋਂ ਸਭ ਨਾਲੋਂ ਬਹਾਦਰ ਹੈ। ਜੇ ਇਹ ਸੱਚ ਹੈ, ਤਾਂ ਉਹ ਅਗਾਂਹ ਵਧੇ ਤੇ ਮੇਰੇ ਨਾਲ ਇਕੱਲਾ ਯੁੱਧ ਕਰ ਲਏ।”
Exam Tips:
a) ਲਲਕਾਰ ਦੇ ਸ਼ਬਦ ਪੁੱਠੇ ਕਾਮਿਆਂ (“ ”) ਵਿਚ ਲਿਖੋ।
b) ‘ਇਕੱਲਾ ਯੁੱਧ’ ਦਾ ਭਾਵ ਹੈ ਦੋਹਾਂ ਯੋਧਿਆਂ ਦੀ ਆਹਮੋ-ਸਾਹਮਣੀ ਲੜਾਈ।
ਕੁੱਝ ਹੋਰ ਪ੍ਰਸ਼ਨ
Question 7: ਹੇਠ ਲਿਖੇ ਸ਼ਬਦਾਂ/ਮੁਹਾਵਰਿਆਂ ਨੂੰ ਵਾਕਾਂ ਵਿਚ ਵਰਤੋ- ਦਾਤ, ਬੰਦੀ, ਕਾਮਯਾਬੀ, ਕਹਿਰ ਢਾਹੁਣਾ, ਟੁੱਟ ਕੇ ਪੈ ਜਾਣਾ, ਪ੍ਰਾਣਾਂ ਦੀ ਬਾਜ਼ੀ ਲਾਉਣਾ।
Answer:
1. ਦਾਤ (ਬਖ਼ਸ਼ਿਸ਼) – ਪਾਣੀ ਕੁਦਰਤ ਦੀ ਇਕ ਬਹੁਤ ਵੱਡੀ ਦਾਤ ਹੈ, ਇਸ ਤੋਂ ਬਿਨਾਂ ਧਰਤੀ ਉੱਤੇ ਜੀਵਨ ਸੰਭਵ ਨਹੀਂ।
2. ਬੰਦੀ (ਕੈਦੀ) – ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਉੱਤੇ ਹਮਲੇ ਕਰ ਕੇ ਬਹੁਤ ਸਾਰੇ ਬੰਦੀ ਮਰਦਾਂ-ਇਸਤਰੀਆਂ ਨੂੰ ਛੁਡਾ ਲਿਆ।
3. ਕਾਮਯਾਬੀ (ਸਫਲਤਾ) – ਮਿਹਨਤ ਤੋਂ ਬਿਨਾਂ ਕਾਮਯਾਬੀ ਪ੍ਰਾਪਤ ਨਹੀਂ ਹੁੰਦੀ।
4. ਕਹਿਰ ਢਾਹੁਣਾ (ਜ਼ੁਲਮ ਕਰਨਾ, ਬਹੁਤ ਨੁਕਸਾਨ ਕਰਨਾ) – ਕੱਲ੍ਹ ਤਿੰਨ-ਚਾਰ ਘੰਟਿਆਂ ਦੀ ਮੋਹਲੇਧਾਰ ਵਰਖਾ ਨੇ ਸ਼ਹਿਰ ਵਿਚ ਕਹਿਰ ਢਾਹ ਦਿੱਤਾ।
5. ਟੁੱਟ ਕੇ ਪੈ ਜਾਣਾ (ਜ਼ੋਰਦਾਰ ਹਮਲਾ ਕਰਨਾ) – ਬਾਬਾ ਦੀਪ ਸਿੰਘ ਜੀ ਤਲਵਾਰ ਸੂਤ ਕੇ ਦੁਸ਼ਮਣ ਫ਼ੌਜਾਂ ਉੱਤੇ ਟੁੱਟ ਕੇ ਪੈ ਗਏ।
6. ਪ੍ਰਾਣਾਂ ਦੀ ਬਾਜ਼ੀ ਲਾਉਣਾ (ਜਾਨ ਦੀ ਪਰਵਾਹ ਨਾ ਕਰਨੀ) – ਸ: ਸ਼ਾਮ ਸਿੰਘ ਅਟਾਰੀਵਾਲਾ ਸਭਰਾਵਾਂ ਦੇ ਮੈਦਾਨ ਵਿਚ ਪ੍ਰਾਣਾਂ ਦੀ ਬਾਜ਼ੀ ਲਾ ਕੇ ਲੜਿਆ।
Exam Tips:
a) ਮੁਹਾਵਰੇ ਦਾ ਅਰਥ ਬਰੈਕਟ ਵਿਚ ਲਿਖ ਕੇ ਵਾਕ ਬਣਾਓ।
b) ਮੁਹਾਵਰੇ ਦੀ ਕਿਰਿਆ ਦਾ ਰੂਪ ਵਾਕ ਅਨੁਸਾਰ ਬਦਲੋ (ਢਾਹੁਣਾ → ਢਾਹ ਦਿੱਤਾ)।
Question 8: ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਚੁਣ ਕੇ ਭਰੋ- (ਪ੍ਰਮਾਣਿਕ, ਸੂਤ, ਤਲੀ, ਮਾਲਵੇ, ਜਰਨੈਲ)
(ੳ) ਉਸ ਸਮੇਂ ਬਾਬਾ ਦੀਪ ਸਿੰਘ ਜੀ ……… ਵਿਚ ਸਨ।
(ਅ) ਇਹ ……… ਸਿੱਖਾਂ ਦਾ ਜਾਨੀ ਦੁਸ਼ਮਣ ਸੀ।
(ੲ) ਬਾਬਾ ਦੀਪ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ ਕੋਈ ……… ਜਾਣਕਾਰੀ ਨਹੀਂ ਮਿਲਦੀ।
(ਸ) ਬਾਬਾ ਦੀਪ ਸਿੰਘ ਜੀ ਨੇ ਸਿਰ ……… ’ਤੇ ਟਿਕਾ ਦਿੱਤਾ।
(ਹ) ਬਾਬਾ ਦੀਪ ਸਿੰਘ ਜੀ ਨੇ ਤਲਵਾਰ ……… ਲਈ।
Answer:
(ੳ) ਉਸ ਸਮੇਂ ਬਾਬਾ ਦੀਪ ਸਿੰਘ ਜੀ ਮਾਲਵੇ ਵਿਚ ਸਨ।
(ਅ) ਇਹ ਜਰਨੈਲ ਸਿੱਖਾਂ ਦਾ ਜਾਨੀ ਦੁਸ਼ਮਣ ਸੀ।
(ੲ) ਬਾਬਾ ਦੀਪ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ।
(ਸ) ਬਾਬਾ ਦੀਪ ਸਿੰਘ ਜੀ ਨੇ ਸਿਰ ਤਲੀ ’ਤੇ ਟਿਕਾ ਦਿੱਤਾ।
(ਹ) ਬਾਬਾ ਦੀਪ ਸਿੰਘ ਜੀ ਨੇ ਤਲਵਾਰ ਸੂਤ ਲਈ।
Exam Tips:
a) ਹਰ ਸ਼ਬਦ ਇਕ ਵਾਰ ਹੀ ਵਰਤੋ।
b) ‘ਤਲਵਾਰ ਸੂਤਣਾ’ ਦਾ ਅਰਥ ਹੈ ਮਿਆਨ ਵਿਚੋਂ ਤਲਵਾਰ ਕੱਢਣੀ।
Question 9: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਉਮਰ, ਸੰਗ, ਟਾਕਰਾ, ਕਾਹਲੀ, ਔਕੜ।
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
ਉਮਰ – आयु – Age
ਸੰਗ – साथ – With
ਟਾਕਰਾ – टकराव – Clash
ਕਾਹਲੀ – जल्दी – Hurry
ਔਕੜ – कठिनाई – Difficulty
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਲਿਖੋ।
b) ਇੱਥੇ ‘ਸੰਗ’ ਦਾ ਅਰਥ ‘ਨਾਲ/ਸਾਥ’ ਹੈ, ‘ਸ਼ਰਮ’ ਨਹੀਂ।
Question 10: ਵਿਆਕਰਨ ਸੰਬੰਧੀ ਪ੍ਰਸ਼ਨਾਂ ਦੇ ਉੱਤਰ ਦਿਓ-
(i) ਹੇਠ ਲਿਖੇ ਵਾਕ ਵਿਚੋਂ ਨਾਂਵ-ਸ਼ਬਦ ਚੁਣੋ: ਬਾਬਾ ਦੀਪ ਸਿੰਘ ਦਾ ਜਨਮ ਜ਼ਿਲ੍ਹਾ ਲਾਹੌਰ ਦੇ ਪਿੰਡ ਪਹੂਵਿੰਡ ਵਿਖੇ ਹੋਇਆ।
(ii) ਹੇਠ ਲਿਖੇ ਵਾਕ ਵਿਚੋਂ ਬਹੁਵਚਨ ਸ਼ਬਦ ਚੁਣੋ: ਉਸ ਨੇ ਅਣਗਿਣਤ ਬੱਚਿਆਂ, ਔਰਤਾਂ ਤੇ ਮਰਦਾਂ ਨੂੰ ਬੰਦੀ ਬਣਾਇਆ।
(iii) ‘ਬਹਾਦਰ’ ਦਾ ਵਿਰੋਧੀ ਸ਼ਬਦ ਲਿਖੋ।
(iv) ‘ਸੱਚ’ ਦਾ ਵਿਰੋਧੀ ਸ਼ਬਦ ਕੀ ਹੈ?
(v) ‘ਫ਼ੌਜ’ ਕਿਹੜੀ ਕਿਸਮ ਦਾ ਨਾਂਵ ਹੈ?
Answer:
(i) ਬਾਬਾ ਦੀਪ ਸਿੰਘ, ਜਨਮ, ਜ਼ਿਲ੍ਹਾ, ਲਾਹੌਰ, ਪਿੰਡ, ਪਹੂਵਿੰਡ।
(ii) ਬੱਚਿਆਂ, ਔਰਤਾਂ, ਮਰਦਾਂ।
(iii) ਡਰਪੋਕ।
(iv) ਝੂਠ।
(v) ਇਕੱਠਵਾਚਕ ਨਾਂਵ।
Exam Tips:
a) ਨਾਂਵ ਕਿਸੇ ਵਿਅਕਤੀ, ਥਾਂ, ਚੀਜ਼ ਜਾਂ ਭਾਵ ਦਾ ਨਾਂ ਹੁੰਦਾ ਹੈ।
b) ‘ਅਣਗਿਣਤ’ ਵਿਸ਼ੇਸ਼ਣ ਹੈ, ਇਸ ਲਈ ਇਸ ਨੂੰ ਬਹੁਵਚਨ ਨਾਂਵਾਂ ਵਿਚ ਨਾ ਗਿਣੋ।
c) ‘ਫ਼ੌਜ’ ਬਹੁਤ ਸਾਰੇ ਸਿਪਾਹੀਆਂ ਦੇ ਇਕੱਠ ਦਾ ਨਾਂ ਹੈ, ਇਸ ਲਈ ਇਕੱਠਵਾਚਕ ਨਾਂਵ ਹੈ।
Question 11: ਅਸ਼ੁੱਧ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ-
ਬਿਹਲਾ – ………
ਸ਼ਾਮਿਲ – ………
ਸੂਰਵੀਰ – ………
ਪਰਸਿੱਧ – ………
ਦਿਲੇਰੀ – ………
Answer:
ਬਿਹਲਾ – ਵਿਹਲਾ
ਸ਼ਾਮਿਲ – ਸ਼ਾਮਲ
ਸੂਰਵੀਰ – ਸੂਰਬੀਰ
ਪਰਸਿੱਧ – ਪ੍ਰਸਿੱਧ
ਦਿਲੇਰੀ – ਦਲੇਰੀ
Exam Tips:
a) ਸ਼ਬਦਜੋੜ ਪੰਜਾਬੀ ਕੋਸ਼ ਅਨੁਸਾਰ ਲਿਖੋ; ‘ਵ’ ਤੇ ‘ਬ’ ਦੇ ਫ਼ਰਕ ਦਾ ਧਿਆਨ ਰੱਖੋ।
b) ਪੈਰ ਵਿਚ ‘ਰ’ (ਪ੍ਰਸਿੱਧ) ਦੀ ਵਰਤੋਂ ਸਹੀ ਕਰੋ।
Question 12: ਹੇਠ ਲਿਖੇ ਵਾਕਾਂ ਵਿਚੋਂ ਸਹੀ ਤੇ ਗ਼ਲਤ ਵਾਕ ਦੱਸੋ-
(ੳ) ਬਾਬਾ ਦੀਪ ਸਿੰਘ ਜੀ ਵਿਹਲਾ ਰਹਿਣਾ ਪਸੰਦ ਨਹੀਂ ਕਰਦੇ ਸਨ।
(ਅ) ਅਹਿਮਦ ਸ਼ਾਹ ਅਬਦਾਲੀ ਦਾ ਲੜਕਾ ਤੈਮੂਰ ਨਹੀਂ ਸੀ।
(ੲ) ਜਹਾਨ ਖ਼ਾਂ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ।
(ਸ) ਬਾਬਾ ਦੀਪ ਸਿੰਘ ਜੀ ਦਾ ਸਿਰ ਵੀ ਕੱਟਿਆ ਗਿਆ।
(ਹ) ਉਨ੍ਹਾਂ ਦਾ ਧੜ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਜਾ ਕੇ ਡਿਗਿਆ।
(ਕ) ਸਿੱਖਾਂ ਦੀ ਇਸ ਜਿੱਤ ਦਾ ਸਿਹਰਾ ਬਾਬਾ ਦੀਪ ਸਿੰਘ ਜੀ ਦੇ ਸਿਰ ਬੱਝਦਾ ਹੈ।
Answer:
(ੳ) ਸਹੀ
(ਅ) ਗ਼ਲਤ
(ੲ) ਗ਼ਲਤ
(ਸ) ਸਹੀ
(ਹ) ਸਹੀ
(ਕ) ਸਹੀ
Exam Tips:
a) ਹਰ ਵਾਕ ਨੂੰ ਪਾਠ ਦੀਆਂ ਘਟਨਾਵਾਂ ਨਾਲ ਮਿਲਾ ਕੇ ਪਰਖੋ।
b) ‘ਨਹੀਂ’ ਵਾਲੇ ਵਾਕ (ਅ) ਨੂੰ ਧਿਆਨ ਨਾਲ ਪੜ੍ਹੋ: ਤੈਮੂਰ ਅਸਲ ਵਿਚ ਅਬਦਾਲੀ ਦਾ ਪੁੱਤਰ ਸੀ, ਇਸ ਲਈ ਵਾਕ ਗ਼ਲਤ ਹੈ।
Free study material for Punjabi
Step-by-Step Textbook Answers: Class 7 Punjabi Punjabi Medium Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ
Chapter Exercise Answers for Class 7 Punjabi
Explore reliable textbook solutions for Punjabi Medium Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.
Detailed Answer Guides for Punjabi Medium Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ
Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.
Complete Preparation Kit for Class 7 Exams
These resources act as an effective roadmap for daily homework tasks and independent study. Supplement your review of Punjabi Medium Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ with official sample papers and interactive practice tests available on our platform free of charge.
FAQs
The complete and updated PSEB 7th Class Punjabi Solutions Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ in both English and Hindi medium.
Yes, you can download the entire PSEB 7th Class Punjabi Solutions Chapter 19 ਸ਼ਹੀਦ ਬਾਬਾ ਦੀਪ ਸਿੰਘ ਜੀ in printable PDF format for offline study on any device.