PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ

Official Punjab Board Solutions for Class 7 Punjabi: Punjabi Medium Chapter 20 ਕੌਣ ਕਦੇ ਰੁਕਿਆ ਹੈ

Access comprehensive textbook solutions for Punjabi Medium Chapter 20 ਕੌਣ ਕਦੇ ਰੁਕਿਆ ਹੈ using the official curriculum guides for Class 7 Punjabi. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Punjabi: Punjabi Medium Chapter 20 ਕੌਣ ਕਦੇ ਰੁਕਿਆ ਹੈ

View or download the dedicated Punjabi Medium Chapter 20 ਕੌਣ ਕਦੇ ਰੁਕਿਆ ਹੈ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਬਹੁਵਿਕਲਪੀ ਪ੍ਰਸ਼ਨ

Question 1: ਕਵਿਤਾ ਅਨੁਸਾਰ ਵਤਨ ’ਤੇ ਕਿਸ ਦਾ ਪਰਛਾਵਾਂ ਸੀ?
(ਉ) ਕਾਲਿਆਂ ਦਾ
(ਅ) ਵਿਦੇਸ਼ੀਆਂ ਦਾ
(ੲ) ਗੋਰਿਆਂ ਦਾ।

Answer:

(ੲ) ਗੋਰਿਆਂ ਦਾ।

Exam Tips:

a) ‘ਗੋਰਾ ਪਰਛਾਵਾਂ’ ਅੰਗਰੇਜ਼ੀ ਰਾਜ (ਗੁਲਾਮੀ) ਦਾ ਪ੍ਰਤੀਕ ਹੈ।

 

Question 2: ਕਿਨ੍ਹਾਂ ਲੋਕਾਂ ਦਾ ਜਿਊਣਾ ਮੁਹਾਲ ਹੈ?
(ਉ) ਖ਼ਾਲੀ ਪੇਟ ਵਾਲਿਆਂ ਦਾ
(ਅ) ਬਹੁਤਾ ਖਾਣ ਵਾਲਿਆਂ ਦਾ
(ੲ) ਕੰਮ ਕਰਨ ਵਾਲਿਆਂ ਦਾ।

Answer:

(ਉ) ਖ਼ਾਲੀ ਪੇਟ ਵਾਲਿਆਂ ਦਾ।

Exam Tips:

a) ਖ਼ਾਲੀ ਪੇਟ ਵਾਲੇ ਉਹ ਲੋਕ ਹਨ ਜਿਨ੍ਹਾਂ ਦੇ ਟੁੱਕਰ ਖੋਹ ਲਏ ਗਏ।

 

Question 3: ਕਿਸ ਰੰਗ ਦੇ ਚੋਲੇ ਪਹਿਨੇ ਜਾਣ ਲੱਗੇ?
(ਉ) ਕੇਸਰੀ
(ਅ) ਸਫ਼ੈਦ
(ੲ) ਬਸੰਤੀ।

Answer:

(ੲ) ਬਸੰਤੀ।

Exam Tips:

a) ਬਸੰਤੀ ਰੰਗ ਕੁਰਬਾਨੀ ਅਤੇ ਦੇਸ਼-ਭਗਤੀ ਦਾ ਪ੍ਰਤੀਕ ਹੈ।

 

Question 4: ਕਿੰਨੇ ਲੋਕ ਉਸ ਪਰਛਾਵੇਂ ਪਿੱਛੇ ਹੋ ਟੁਰੇ?
(ਉ) ਲੱਖਾਂ ਲੋਕੀਂ
(ਅ) ਕਰੋੜਾਂ
(ੲ) ਅਣਗਿਣਤ।

Answer:

(ਅ) ਕਰੋੜਾਂ।

Exam Tips:

a) ਕਵਿਤਾ ਵਿਚ ਸਿਰਲੱਥਾਂ ਦੇ ਪਿੱਛੇ ‘ਕਰੋੜਾਂ’ ਲੋਕ ਤੁਰੇ।

 

ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

Question 5: ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਸ਼ਬਦਾਂ ਵਿਚ ਦਿਓ-
(ਉ) ਸਾਡਾ ਵਤਨ ਕਿਹੜਾ ਹੈ?
(ਅ) ‘ਗੋਰਾ ਪਰਛਾਵਾਂ’ ਕਿਨ੍ਹਾਂ ਲੋਕਾਂ ਲਈ ਵਰਤਿਆ ਗਿਆ ਹੈ?
(ੲ) ਸਾਡੀਆਂ ਜੱਦੀ-ਪੁਸ਼ਤੀ ਥਾਂਵਾਂ ਕਿਸ ਨੇ ਮੱਲ ਲਈਆਂ?
(ਸ) ਮੌਤੋਂ ਵੱਡੀ ਗੱਲ ਕਿਸ ਦੇ ਗੁੰਮ ਜਾਣ ਨਾਲ ਹੁੰਦੀ ਹੈ?
(ਹ) ‘ਸਿਰਲੱਥ’ ਸ਼ਬਦ ਕਿਨ੍ਹਾਂ ਬਾਰੇ ਵਰਤਿਆ ਗਿਆ ਹੈ?

Answer:

(ਉ) ਭਾਰਤ।
(ਅ) ਅੰਗਰੇਜ਼ਾਂ ਲਈ।
(ੲ) ਬੇਗਾਨਿਆਂ (ਅੰਗਰੇਜ਼ਾਂ) ਨੇ।
(ਸ) ਸਿਰਨਾਵੇਂ ਦੇ।
(ਹ) ਦੇਸ਼-ਭਗਤਾਂ ਲਈ।

Exam Tips:

a) ਉੱਤਰ ਇਕ-ਦੋ ਸ਼ਬਦਾਂ ਵਿਚ ਹੀ ਦਿਓ।
b) ਹਰ ਉੱਤਰ ਅੱਗੇ ਉਸ ਦੇ ਪ੍ਰਸ਼ਨ ਦਾ ਅੱਖਰ ਲਿਖੋ।

 

ਭਾਸ਼ਾ-ਬੋਧ ਅਤੇ ਹੋਰ ਪ੍ਰਸ਼ਨ

Question 6: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ- ਵਤਨ, ਸਰਨਾਵਾਂ, ਪਰਛਾਵੇਂ, ਸਿਆਣੇ, ਦਰਿਆਵਾਂ।

Answer:

1. ਵਤਨ (ਜਨਮ-ਭੂਮੀ) – ਭਾਰਤ ਮੇਰਾ ਵਤਨ ਹੈ।
2. ਸਰਨਾਵਾਂ (ਪਤਾ) – ਚਿੱਠੀ ਉੱਤੇ ਸਰਨਾਵਾਂ ਠੀਕ-ਠੀਕ ਲਿਖੋ।
3. ਪਰਛਾਵੇਂ (ਛਾਂਵਾਂ) – ਦੁਪਹਿਰ ਤੋਂ ਪਿੱਛੋਂ ਪਰਛਾਵੇਂ ਢਲ ਜਾਂਦੇ ਹਨ।
4. ਸਿਆਣੇ (ਅਕਲਮੰਦ, ਸੂਝ-ਬੂਝ ਵਾਲੇ) – ਤੁਹਾਨੂੰ ਇਸ ਔਖੇ ਕੰਮ ਵਿਚ ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ।
5. ਦਰਿਆਵਾਂ (ਨਦੀਆਂ) – ਪੰਜਾਬ ਪੰਜ ਦਰਿਆਵਾਂ ਦਾ ਦੇਸ਼ ਹੈ।

Exam Tips:

a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਬਰੈਕਟ ਵਿਚ ਸ਼ਬਦ ਦਾ ਅਰਥ ਵੀ ਲਿਖੋ।

 

Question 7: ਹੇਠ ਦਿੱਤੀ ਉਦਾਹਰਨ ਨੂੰ ਦੇਖ ਕੇ ਇੱਕੋ ਜਿਹੀ ਲੈਅ ਵਾਲੇ ਸ਼ਬਦ ਲਿਖੋ-
ਜਾਵਾਂ – ਛਾਂਵਾਂ
ਦੇਸ – …………
ਸਿਆਣੇ – …………
ਮਿੱਟੀ – …………
ਰੁੱਖ – …………

Answer:

ਜਾਵਾਂ – ਛਾਂਵਾਂ
ਦੇਸ – ਭੇਸ
ਸਿਆਣੇ – ਨਿਆਣੇ
ਮਿੱਟੀ – ਚਿੱਟੀ
ਰੁੱਖ – ਦੁੱਖ

Exam Tips:

a) ਲੈਅ ਵਾਲੇ ਸ਼ਬਦਾਂ ਦੀ ਅੰਤਲੀ ਧੁਨੀ ਇੱਕੋ ਜਿਹੀ ਹੁੰਦੀ ਹੈ।
b) ਸਾਰਥਕ ਸ਼ਬਦ ਹੀ ਲਿਖੋ, ਨਿਰਾਰਥਕ ਨਹੀਂ।

 

Question 8: ਖ਼ਾਲੀ ਥਾਂਵਾਂ ਭਰੋ-
ਹਰ ਕੋਈ ਸੋਚਣ ਲੱਗਾ ਏਹੋ, “………… ਕਿੱਧਰ ਨੂੰ ਜਾਵਾਂ?
ਨਾ ਇਹ ਮੇਰੀ ………… ਆਪਣੀ, ਨਾ ਮੇਰਾ ਘਰ ਆਪਣਾ।”
ਕਿਸੇ ਬੇਗਾਨੇ ਆ ਕੇ ਮੱਲੀਆਂ, ………… ਥਾਂਵਾਂ।

Answer:

ਹੁਣ
ਮਿੱਟੀ
ਜੱਦੀ-ਪੁਸ਼ਤੀ

Exam Tips:

a) ਕਵਿਤਾ ਦੀਆਂ ਸਤਰਾਂ ਯਾਦ ਕਰ ਕੇ ਸਹੀ ਸ਼ਬਦ ਭਰੋ।
b) ਸ਼ਬਦਜੋੜ ਪਾਠ ਅਨੁਸਾਰ ਲਿਖੋ।

 

Question 9: ਹੇਠ ਲਿਖੇ ਵਾਕਾਂ ਵਿਚੋਂ ਨਾਂਵ-ਸ਼ਬਦ ਚੁਣੋ-
(ਉ) ਰੁੱਖ ਬੇਗਾਨੇ ਜਾਪਣ ਲੱਗੇ, ਤੇ ਮਤਰੇਈਆਂ ਛਾਂਵਾਂ।
(ਅ) ਪੇਟ ਜਿਨ੍ਹਾਂ ਦੇ ਖ਼ਾਲੀ ਖ਼ਾਲੀ, ਟੁੱਕਰ ਖੋਹ ਲਏ ਕਾਂਵਾਂ।
(ੲ) ਅਸੀਂ ਦੇਸ ਤੇ ਦੇਸ ਅਸਾਡਾ, ਸਭ ਦਾ ਇਕ ਸਰਨਾਂਵਾਂ।
(ਸ) ਕੌਣ ਕਦੇ ਰੁਕਿਆ ਹੈ ਸਾਹਵੇਂ, ਸ਼ੂਕਦਿਆਂ ਦਰਿਆਵਾਂ।

Answer:

(ਉ) ਰੁੱਖ, ਛਾਂਵਾਂ।
(ਅ) ਪੇਟ, ਟੁੱਕਰ, ਕਾਂਵਾਂ।
(ੲ) ਦੇਸ, ਸਰਨਾਂਵਾਂ।
(ਸ) ਦਰਿਆਵਾਂ।

Exam Tips:

a) ਨਾਂਵ ਕਿਸੇ ਵਿਅਕਤੀ, ਵਸਤੂ ਜਾਂ ਥਾਂ ਦਾ ਨਾਂ ਹੁੰਦਾ ਹੈ।
b) ਕਿਰਿਆ ਅਤੇ ਵਿਸ਼ੇਸ਼ਣ ਸ਼ਬਦ ਨਾ ਚੁਣੋ।

 

ਕਾਵਿ-ਟੋਟਿਆਂ ਸੰਬੰਧੀ ਪ੍ਰਸ਼ਨ

Question 10: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ (ਉ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਕਵੀ ਕਹਿੰਦਾ ਹੈ ਕਿ ਜਦੋਂ ਮੇਰੇ ਦੇਸ਼ ਦੀ ਧਰਤੀ ਉੱਪਰ ਗੋਰੇ ਅੰਗਰੇਜ਼ਾਂ ਦਾ ਕਬਜ਼ਾ ਸੀ, ਉਦੋਂ ਸਾਨੂੰ ਆਪਣੇ ਰੁੱਖ ਬਿਗਾਨੇ ਜਾਪਣ ਲੱਗ ਪਏ ਸਨ ਅਤੇ ਉਨ੍ਹਾਂ ਦੀਆਂ ਛਾਵਾਂ ਮਤਰੇਈਆਂ ਮਾਂਵਾਂ ਵਾਂਗ ਓਪਰੀਆਂ ਜਾਪਣ ਲੱਗ ਪਈਆਂ ਸਨ।
ਔਖੇ ਸ਼ਬਦਾਂ ਦੇ ਅਰਥ: ਵਤਨ-ਮਾਤ-ਭੂਮੀ। ਗੋਰਾ-ਅੰਗਰੇਜ਼। ਪਰਛਾਵਾਂ-ਗੁਲਾਮੀ। ਮਤਰੇਈਆਂ-ਓਪਰੀਆਂ, ਦੁੱਖ ਦੇਣ ਵਾਲੀਆਂ।

Exam Tips:

a) ਕਵੀ ਦਾ ਭਾਵ ਆਪਣੇ ਸ਼ਬਦਾਂ ਵਿਚ ਸਰਲ ਬੋਲੀ ਵਿਚ ਲਿਖੋ।
b) ਪ੍ਰਤੀਕਾਂ (ਗੋਰਾ ਪਰਛਾਵਾਂ, ਧੁੱਪ, ਦਰਿਆ) ਦਾ ਅਰਥ ਸਪਸ਼ਟ ਕਰੋ।
c) ਅੰਤ ਵਿਚ ਔਖੇ ਸ਼ਬਦਾਂ ਦੇ ਅਰਥ ਵੀ ਲਿਖੋ।

 

Question 11: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ (ਅ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਕਵੀ ਕਹਿੰਦਾ ਹੈ ਕਿ ਗੁਲਾਮੀ ਦੀ ਧੁੱਪ ਤਾਂ ਆਖ਼ਰ ਆਪਣਾ ਸੇਕ ਰੱਖਦੀ ਹੀ ਸੀ, ਜੋ ਕਿ ਸਾਰਿਆਂ ਨੂੰ ਮਹਿਸੂਸ ਹੋਣ ਲੱਗ ਪਈ। ਇਸ ਸਥਿਤੀ ਵਿਚ ਹਰ ਕੋਈ ਸੋਚਣ ਲੱਗ ਪਿਆ ਕਿ ਉਹ ਕੀ ਕਰੇ। ਨਾ ਗੁਲਾਮ ਹੋਈ ਇਸ ਧਰਤੀ ਦੀ ਮਿੱਟੀ ਮੇਰੀ ਆਪਣੀ ਰਹੀ ਹੈ ਤੇ ਨਾ ਹੀ ਮੇਰਾ ਘਰ ਆਪਣਾ ਰਿਹਾ ਹੈ। ਕਿਸੇ ਓਪਰੇ ਨੇ ਆ ਕੇ ਸਾਡੀਆਂ ਜੱਦੀ- ਪੁਸ਼ਤੀ ਥਾਂਵਾਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ।
ਔਖੇ ਸ਼ਬਦਾਂ ਦੇ ਅਰਥ: ਬੇਗਾਨੇ-ਓਪਰੇ, ਪਰਾਏ। ਜੱਦੀ-ਪੁਸ਼ਤੀ-ਖ਼ਾਨਦਾਨੀ।

Exam Tips:

a) ਕਵੀ ਦਾ ਭਾਵ ਆਪਣੇ ਸ਼ਬਦਾਂ ਵਿਚ ਸਰਲ ਬੋਲੀ ਵਿਚ ਲਿਖੋ।
b) ਪ੍ਰਤੀਕਾਂ (ਗੋਰਾ ਪਰਛਾਵਾਂ, ਧੁੱਪ, ਦਰਿਆ) ਦਾ ਅਰਥ ਸਪਸ਼ਟ ਕਰੋ।
c) ‘ਧੁੱਪ’ ਗੁਲਾਮੀ ਦੇ ਦੁੱਖਾਂ ਦਾ ਪ੍ਰਤੀਕ ਹੈ।

 

Question 12: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ (ੲ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਕਵੀ ਕਹਿੰਦਾ ਹੈ ਕਿ ਅੰਗਰੇਜ਼ ਗੁਲਾਮੀ ਦਾ ਸ਼ਿਕਾਰ ਬਣਿਆ ਹਰ ਇਕ ਮਨੁੱਖ ਇਹ ਅਨੁਭਵ ਕਰ ਰਿਹਾ ਸੀ ਕਿ ਉਸ ਦਾ ਕੋਈ ਪੱਕਾ ਥਾਂ-ਟਿਕਾਣਾ ਨਹੀਂ, ਉਹ ਨਾ ਇਧਰ ਦਾ ਰਿਹਾ ਹੈ, ਨਾ ਉਧਰ ਦਾ। ਜਦੋਂ ਕਿਸੇ ਬੰਦੇ ਦਾ ਅਤਾ- ਪਤਾ ਹੀ ਮਿਟ ਜਾਵੇ, ਇਹ ਗੱਲ ਉਸ ਲਈ ਮੌਤ ਤੋਂ ਵੀ ਵੱਡੀ ਹੁੰਦੀ ਹੈ। ਅਜਿਹਾ ਬੰਦਾ ਪੁਕਾਰ-ਪੁਕਾਰ ਕੇ ਕਹਿੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਦੂਜਿਆਂ ਅੱਗੇ ਹੱਥ ਅੱਡਣੇ ਪੈਂਦੇ ਹੋਣ, ਜਿਨ੍ਹਾਂ ਦੇ ਹੱਥੋਂ ਰੋਟੀ ਦੇ ਟੁਕੜੇ ਕਾਂਵਾਂ ਨੇ ਖੋਹ ਲਏ ਹੋਣ ਤੇ ਉਨ੍ਹਾਂ ਦੇ ਢਿੱਡ ਭੁੱਖੇ ਹੋਣ, ਉਨ੍ਹਾਂ ਲੋਕਾਂ ਦਾ ਜੀਉਣ ਦਾ ਕੋਈ ਹੱਜ ਨਹੀਂ ਹੁੰਦਾ।
ਔਖੇ ਸ਼ਬਦਾਂ ਦੇ ਅਰਥ: ਗੁੰਮ-ਗੁਆਚਾ। ਹੱਥ ਅੱਡੀ ਫਿਰਦੇ-ਮੰਗਦੇ ਫਿਰਦੇ।

Exam Tips:

a) ਕਵੀ ਦਾ ਭਾਵ ਆਪਣੇ ਸ਼ਬਦਾਂ ਵਿਚ ਸਰਲ ਬੋਲੀ ਵਿਚ ਲਿਖੋ।
b) ‘ਸਿਰਨਾਵਾਂ ਗੁੰਮ ਹੋਣਾ’ ਦਾ ਭਾਵ ਆਪਣੀ ਪਛਾਣ ਗੁਆਚ ਜਾਣਾ ਹੈ।
c) ਅੰਤ ਵਿਚ ਔਖੇ ਸ਼ਬਦਾਂ ਦੇ ਅਰਥ ਵੀ ਲਿਖੋ।

 

Question 13: ਕਾਵਿ-ਟੋਟੇ (ੲ) ਅਨੁਸਾਰ ਕਿਨ੍ਹਾਂ ਲੋਕਾਂ ਦੇ ਜੀਉਣ ਦਾ ਕੋਈ ਹੱਜ ਨਹੀਂ ਹੁੰਦਾ?

Answer:

ਉਨ੍ਹਾਂ ਲੋਕਾਂ ਦੇ ਜੀਉਣ ਦਾ ਕੋਈ ਹੱਜ ਨਹੀਂ ਹੁੰਦਾ, ਜਿਨ੍ਹਾਂ ਦੀ ਰੋਟੀ ਕੋਈ ਹੋਰ ਖੋਹ ਲੈਣ ਤੇ ਉਨ੍ਹਾਂ ਨੂੰ ਦੂਜਿਆਂ ਦੇ ਅੱਗੇ ਹੱਥ ਅੱਡਣੇ ਪੈਣ।

Exam Tips:

a) ਉੱਤਰ ਵਿਚ ਭੁੱਖ ਅਤੇ ਦੂਜਿਆਂ ਅੱਗੇ ਹੱਥ ਅੱਡਣ ਦੀ ਗੱਲ ਲਿਖੋ।

 

Question 14: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ (ਸ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਕਵੀ ਕਹਿੰਦਾ ਹੈ ਕਿ ਜਦੋਂ ਅੰਗਰੇਜ਼ਾਂ ਦੀ ਗੁਲਾਮੀ ਕਾਰਨ ਭਾਰਤੀ ਲੋਕਾਂ ਨੂੰ ਆਪਣਾ ਅਤਾ-ਪਤਾ ਹੀ ਗੁਆਚ ਗਿਆ ਲਗਦਾ ਸੀ ਅਤੇ ਉਨ੍ਹਾਂ ਨੂੰ ਦੂਜਿਆਂ ਦੇ ਅੱਗੇ ਹੱਥ ਅੱਡਣੇ ਪੈ ਰਹੇ ਸਨ, ਤਾਂ ਅਜਿਹੀ ਦੁਰਦਸ਼ਾ ਭਰੀ ਹਾਲਤ ਵਿਚ ਕੁੱਝ ਜਾਨ ਦੀ ਪਰਵਾਹ ਨਾ ਕਰਨ ਵਾਲੇ ਸੂਰਮੇ ਅੰਗਰੇਜ਼ ਗੁਲਾਮੀ ਦੇ ਵਿਰੁੱਧ ਲੜਨ ਲਈ ਅੱਗੇ ਆਏ। ਉਹ ਕਹਿਣ ਲੱਗੇ ਕਿ ਸਾਡੇ ਦੇਸ਼ ਦੇ ਰੁੱਖ ਵੀ ਸਾਡੇ ਹਨ ਤੇ ਉਨ੍ਹਾਂ ਦੀਆਂ ਛਾਵਾਂ ਵੀ ਸਾਡੀਆਂ ਹੀ ਹਨ। ਫਿਰ। ਉਨ੍ਹਾਂ ਸੂਰਬੀਰਾਂ ਦੇ ਪਰਛਾਵੇਂ ਪਿੱਛੇ ਕਰੋੜਾਂ ਭਾਰਤੀ ਲੋਕ ਉੱਠ ਕੇ ਤੁਰ ਪਏ ਤੇ ਕਹਿਣ ਲੱਗੇ ਕਿ ਅਸੀਂ ਹੀ ਭਾਰਤ ਦੇਸ਼ ਹਾਂ ਤੇ ਭਾਰਤ ਦੇਸ਼ ਸਾਡਾ ਹੈ। ਸਾਡਾ ਸਭ ਦਾ ਇੱਕੋ ਸਿਰਨਾਵਾਂ ਹੈ ਅਰਥਾਤ ਅਸੀਂ ਸਾਰੇ ਇਕ ਭਾਰਤ ਦੇ ਵਾਸੀ ਹਾਂ।
ਔਖੇ ਸ਼ਬਦਾਂ ਦੇ ਅਰਥ: ਸਿਰਲੱਥ-ਜਾਨ ਦੀ ਪਰਵਾਹ ਨਾ ਕਰਨ ਵਾਲੇ।

Exam Tips:

a) ਕਵੀ ਦਾ ਭਾਵ ਆਪਣੇ ਸ਼ਬਦਾਂ ਵਿਚ ਸਰਲ ਬੋਲੀ ਵਿਚ ਲਿਖੋ।
b) ‘ਸਿਰਲੱਥ’ ਦਾ ਭਾਵ ਜਾਨ ਦੀ ਪਰਵਾਹ ਨਾ ਕਰਨ ਵਾਲੇ ਦੇਸ਼-ਭਗਤ ਹਨ।
c) ਅੰਤ ਵਿਚ ਔਖੇ ਸ਼ਬਦਾਂ ਦੇ ਅਰਥ ਵੀ ਲਿਖੋ।

 

Question 15: ਕਾਵਿ-ਟੋਟੇ (ਸ) ਅਨੁਸਾਰ ਕਰੋੜਾਂ ਲੋਕਾਂ ਨੇ ਕੀ ਕਿਹਾ?

Answer:

ਕਰੋੜਾਂ ਲੋਕਾਂ ਨੇ ਇਕ ਅਵਾਜ਼ ਹੋ ਕੇ ਕਿਹਾ ਕਿ ਅਸੀਂ ਹੀ ਭਾਰਤ ਦੇਸ਼ ਹਾਂ ਤੇ ਭਾਰਤ ਦੇਸ਼ ਸਾਡਾ ਹੈ। ਅਸੀਂ ਸਾਰੇ ਭਾਰਤਵਾਸੀ ਹਾਂ।

Exam Tips:

a) ਉੱਤਰ ਵਿਚ ‘ਅਸੀਂ ਦੇਸ ਤੇ ਦੇਸ ਅਸਾਡਾ’ ਦਾ ਭਾਵ ਸਪਸ਼ਟ ਕਰੋ।

 

Question 16: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ (ਹ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਕਵੀ ਕਹਿੰਦਾ ਹੈ ਕਿ ਭਾਰਤ ਦੀ ਅਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਲੈਣ ਵਾਲਿਆਂ ਵਿਚ ਮੈਂ ਵੀ ਸਾਂ, ਤੂੰ ਵੀ ਸੈਂ; ਇਹ ਵੀ ਸੀ ਤੇ ਔਹ ਵੀ ਸੀ। ਸਾਰੇ ਬਸੰਤੀ ਚੋਲੇ ਪਹਿਨ ਕੇ ਸ਼ਹੀਦੀਆਂ ਦੇਣ ਲਈ ਤੁਰ ਪਏ ਅਤੇ ਅਜ਼ਾਦੀ ਦੀ ਮੰਗ ਲਈ ਸਭ ਦੀਆਂ ਬਾਂਹਾਂ ਉੱਠਣ ਲੱਗੀਆਂ। ਕਵੀ ਕਹਿੰਦਾ ਹੈ ਕਿ ਹੇ ਪਾਠਕੋ! ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅੱਗੋਂ ਕੀ ਕੁੱਝ ਹੋਇਆ। ਲੋਕਾਂ ਦੀ ਤਾਕਤ ਦੇ ਸ਼ੂਕਦੇ ਦਰਿਆਵਾਂ ਅੱਗੇ ਕਦੇ ਕੋਈ ਨਹੀਂ ਟਿਕ ਸਕਿਆ। ਇਸੇ ਤਰ੍ਹਾਂ ਭਾਰਤੀ ਲੋਕਾਂ ਦੀ ਸਾਂਝੀ ਤਾਕਤ ਅੱਗੇ ਅੰਗਰੇਜ਼ ਨਾ ਟਿਕ ਸਕੇ ਅਤੇ ਉਹ ਭਾਰਤ ਛੱਡ ਗਏ।
ਔਖੇ ਸ਼ਬਦਾਂ ਦੇ ਅਰਥ: ਬਸੰਤੀ ਚੋਲੇ-ਸ਼ਹੀਦੀ ਦੇ ਪ੍ਰਤੀਕ ਪੀਲੇ ਕੱਪੜੇ। ਸ਼ੂਕਦਿਆਂ-ਜ਼ੋਰ ਨਾਲ ਵਗਦੇ।

Exam Tips:

a) ਕਵੀ ਦਾ ਭਾਵ ਆਪਣੇ ਸ਼ਬਦਾਂ ਵਿਚ ਸਰਲ ਬੋਲੀ ਵਿਚ ਲਿਖੋ।
b) ‘ਸ਼ੂਕਦੇ ਦਰਿਆ’ ਲੋਕ-ਸ਼ਕਤੀ ਦਾ ਪ੍ਰਤੀਕ ਹਨ।
c) ਕਵਿਤਾ ਦਾ ਕੇਂਦਰੀ ਭਾਵ (ਏਕਤਾ ਦੀ ਤਾਕਤ) ਜ਼ਰੂਰ ਲਿਖੋ।

 

Punjab Board Solutions for Class 7 Punjabi Punjabi Medium Chapter 20 ਕੌਣ ਕਦੇ ਰੁਕਿਆ ਹੈ

Chapter Exercise Answers for Class 7 Punjabi

Explore reliable textbook solutions for Punjabi Medium Chapter 20 ਕੌਣ ਕਦੇ ਰੁਕਿਆ ਹੈ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.

Detailed Answer Guides for Punjabi Medium Chapter 20 ਕੌਣ ਕਦੇ ਰੁਕਿਆ ਹੈ

Clear, methodical explanations accompany every challenging problem within the Class 7 Punjabi text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 7 Exams

These resources act as an effective roadmap for daily homework tasks and independent study. Supplement your review of Punjabi Medium Chapter 20 ਕੌਣ ਕਦੇ ਰੁਕਿਆ ਹੈ with official sample papers and interactive practice tests available on our platform free of charge.

FAQs

Where can I find the latest PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ for the 2026-27 session?

The complete and updated PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ will help students to get full marks in the theory paper.

Do you offer PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ in printable PDF format for offline study on any device.