Official Punjab Board Solutions for Class 7 Punjabi: Punjabi Medium Chapter 19 ਅਦਭੁਤ ਸੰਸਾਰ
Access comprehensive textbook solutions for Punjabi Medium Chapter 19 ਅਦਭੁਤ ਸੰਸਾਰ using the official curriculum guides for Class 7 Punjabi. Designed to align with the 2026-27 Punjab Board standards, these detailed answers help students reinforce core academic concepts.
Chapter-wise Solutions for Punjabi: Punjabi Medium Chapter 19 ਅਦਭੁਤ ਸੰਸਾਰ
View or download the dedicated Punjabi Medium Chapter 19 ਅਦਭੁਤ ਸੰਸਾਰ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
1. ਦੱਸੋ
Question 1: ਸਮੁੰਦਰ ਦੇ ਹੇਠਾਂ ਜੀਵ-ਜੰਤੂਆਂ ਦਾ ਸੰਸਾਰ ਕਿਹੋ-ਜਿਹਾ ਹੈ?
Answer:
ਸਮੁੰਦਰ ਦੇ ਹੇਠਾਂ ਜੀਵ-ਜੰਤੂਆਂ ਦਾ ਸੰਸਾਰ ਅਦਭੁਤ (ਅਨੋਖਾ ਤੇ ਹੈਰਾਨ ਕਰਨ ਵਾਲਾ) ਹੈ।
Exam Tips:
a) ਇਹ ਇਕ ਸ਼ਬਦ ਵਾਲਾ ਉੱਤਰ ਹੈ; ਪੂਰਾ ਵਾਕ ਵੀ ਲਿਖ ਸਕਦੇ ਹੋ।
Question 2: ਟੋਹ-ਸਿੰਗੀਆਂ ਜੀਵਾਂ ਲਈ ਕਿਵੇਂ ਲਾਹੇਵੰਦ ਹਨ?
Answer:
ਟੋਹ-ਸਿੰਗੀਆਂ ਜੀਵਾਂ ਦੇ ਇਕ ਪ੍ਰਕਾਰ ਦੇ ਐਂਟੀਨੇ ਹਨ, ਜਿਨ੍ਹਾਂ ਰਾਹੀਂ ਉਹ ਸਭ ਗੰਧਾਂ, ਸੁਗੰਧਾਂ ਤੇ ਤਰੰਗਾਂ ਦੀ ਆਹਟ ਨੂੰ ਜਾਣ ਲੈਂਦੇ ਹਨ। ਇਹ ਇਨ੍ਹਾਂ ਜੀਵਾਂ ਦੀਆਂ ਇਕ ਪ੍ਰਕਾਰ ਦੀਆਂ ਅੱਖਾਂ ਹਨ।
Exam Tips:
a) ਟੋਹ-ਸਿੰਗੀਆਂ ਦੀ ਤੁਲਨਾ ਐਂਟੀਨੇ ਅਤੇ ਅੱਖਾਂ ਨਾਲ ਕੀਤੀ ਗਈ ਹੈ, ਇਹ ਗੱਲ ਜ਼ਰੂਰ ਲਿਖੋ।
b) ਆਹਟ ਦਾ ਅਰਥ ਅਵਾਜ਼ ਜਾਂ ਖੜਕਾ ਹੈ।
Question 3: ਆਕਟੋਪਸ ਨਾਂ ਦੇ ਜੀਵ ਦੀ ਕੀ ਵਿਸ਼ੇਸ਼ਤਾ ਹੈ?
Answer:
ਆਕਟੋਪਸ ਅਦਭੁਤ ਤਰੀਕੇ ਨਾਲ ਆਪਣੇ ਰੰਗ ਬਦਲਦਾ ਰਹਿੰਦਾ ਹੈ। ਇਹ ਰੂਪ ਵਟਾ ਕੇ ਪੱਥਰਾਂ ਵਿਚ ਪੱਥਰ ਹੋਇਆ ਦਿਸਦਾ ਹੈ।
Exam Tips:
a) ਰੰਗ ਬਦਲਣਾ ਅਤੇ ਪੱਥਰਾਂ ਵਿਚ ਛਿਪ ਜਾਣਾ, ਦੋਵੇਂ ਵਿਸ਼ੇਸ਼ਤਾਵਾਂ ਲਿਖੋ।
Question 4: ਜੈਲੀਫਿਸ਼ ਮੱਛੀ ਕਿਹੋ-ਜਿਹੀ ਹੁੰਦੀ ਹੈ?
Answer:
ਜੈਲੀਫਿਸ਼ ਸੋਹਣੀ ਪਾਰਦਰਸ਼ੀ ਮੱਛੀ ਹੈ, ਪਰੰਤੂ ਇਹ ਜ਼ਹਿਰੀਲੀ ਹੈ।
Exam Tips:
a) ਪਾਰਦਰਸ਼ੀ (ਆਰ-ਪਾਰ ਦਿਸਣ ਵਾਲੀ) ਅਤੇ ਜ਼ਹਿਰੀਲੀ, ਦੋਵੇਂ ਗੁਣ ਲਿਖੋ।
Question 5: ਡਾਲਫਿਨ ਮੱਛੀਆਂ ਮਨੁੱਖ ਦਾ ਮਨੋਰੰਜਨ ਕਿਵੇਂ ਕਰਦੀਆਂ ਹਨ?
Answer:
ਡਾਲਫਿਨ ਮੱਛੀਆਂ ਬਹੁਤ ਸਿਆਣੀਆਂ ਤੇ ਮਿਲਣਸਾਰ ਹੁੰਦੀਆਂ ਹਨ। ਇਹ ਮਨੁੱਖ ਨਾਲ ਛੇਤੀ ਘੁਲ-ਮਿਲ ਜਾਂਦੀਆਂ ਹਨ ਅਤੇ ਹਮੇਸ਼ਾ ਮੁਸਕਰਾਉਂਦੀਆਂ ਜਾਪਦੀਆਂ ਹਨ। ਇਨ੍ਹਾਂ ਨੂੰ ਕਈ ਤਰ੍ਹਾਂ ਦੇ ਕਰਤੱਬ ਦਿਖਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਉੱਚੀ ਛਾਲ ਮਾਰਦੀਆਂ ਹਨ। ਬੱਚੇ ਇਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਇਸ ਤਰ੍ਹਾਂ ਇਹ ਮਨੁੱਖ ਦਾ ਬਹੁਤ ਮਨੋਰੰਜਨ ਕਰਦੀਆਂ ਹਨ।
Exam Tips:
a) ਸਿਖਲਾਈ, ਕਰਤੱਬ ਅਤੇ ਉੱਚੀ ਛਾਲ ਦਾ ਜ਼ਿਕਰ ਜ਼ਰੂਰ ਕਰੋ।
b) ਉੱਤਰ ਪੰਜ-ਛੇ ਵਾਕਾਂ ਵਿਚ ਲਿਖੋ।
3. ਔਖੇ ਸ਼ਬਦਾਂ ਦੇ ਅਰਥ
Question 6: ਹੇਠ ਲਿਖੇ ਔਖੇ ਸ਼ਬਦਾਂ ਦੇ ਅਰਥ ਲਿਖੋ: ਸਾਗਰ, ਅਦਭੁਤ, ਪਸਾਰਾ, ਨਜ਼ਾਰਾ, ਆਹਟ, ਪਾਰਦਰਸ਼ੀ, ਵਿਸ਼ੈਲੀ, ਉੱਡਣ-ਤਸ਼ਤਰੀ, ਗਹਿਰੇ, ਟੋਹ-ਸਿੰਗੀਆਂ, ਐਂਟੀਨੇ
Answer:
ਸਾਗਰ : ਸਮੁੰਦਰ
ਅਦਭੁਤ : ਅਨੋਖਾ, ਅਜੀਬ
ਪਸਾਰਾ : ਖਿਲਾਰਾ
ਨਜ਼ਾਰਾ : ਦ੍ਰਿਸ਼
ਆਹਟ : ਅਵਾਜ਼, ਖੜਕਾ
ਪਾਰਦਰਸ਼ੀ : ਆਰ-ਪਾਰ ਦਿਸਣ ਵਾਲੀ
ਵਿਸ਼ੈਲੀ : ਜ਼ਹਿਰੀਲੀ
ਉੱਡਣ-ਤਸ਼ਤਰੀ : ਕੋਈ ਅਨਜਾਣ ਉੱਡਦੀ ਸ਼ੈ
ਗਹਿਰੇ : ਡੂੰਘੇ
ਟੋਹ-ਸਿੰਗੀਆਂ : ਛੁਹਣ ਨਾਲ ਆਲੇ-ਦੁਆਲੇ ਨੂੰ ਪਰਖਣ ਵਾਲੇ ਅੰਗ
ਐਂਟੀਨੇ : ਤਰੰਗਾਂ ਫੜਨ ਵਾਲੇ ਯੰਤਰ
Exam Tips:
a) ਸ਼ਬਦਾਂ ਦੇ ਅਰਥ ਯਾਦ ਕਰ ਕੇ ਹਰ ਸ਼ਬਦ ਨੂੰ ਇਕ ਵਾਕ ਵਿਚ ਵਰਤਣ ਦਾ ਅਭਿਆਸ ਕਰੋ।
4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ
Question 7: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ: ਅਜਬ, ਰੋਸ਼ਨੀ, ਰੰਗ-ਬਰੰਗੀਆਂ, ਜਾਦੂਗਰੀਆਂ, ਫ਼ੈਸ਼ਨ-ਸ਼ੋਅ, ਲਹਿਰਾਂ, ਬਾਗ਼-ਬਗੀਚੇ
Answer:
ਅਜਬ (ਅਦਭੁਤ) – ਸਮੁੰਦਰ ਵਿਚ ਬੜੇ ਅਜਬ ਨਜ਼ਾਰੇ ਹਨ।
ਰੋਸ਼ਨੀ (ਚਾਨਣ) – ਖਿੜਕੀ ਵਿਚੋਂ ਸੂਰਜ ਦੀ ਰੋਸ਼ਨੀ ਆ ਰਹੀ ਹੈ।
ਰੰਗ-ਬਰੰਗੀਆਂ (ਕਈ ਰੰਗਾਂ ਦੀਆਂ) – ਸਮੁੰਦਰ ਵਿਚ ਬਹੁਤ ਸਾਰੀਆਂ ਰੰਗ-ਬਰੰਗੀਆਂ ਮੱਛੀਆਂ ਹੁੰਦੀਆਂ ਹਨ।
ਜਾਦੂਗਰੀਆਂ (ਹੈਰਾਨ ਕਰਨ ਵਾਲੇ ਕੰਮ) – ਕੁਦਰਤ ਪਰਮਾਤਮਾ ਦੀਆਂ ਜਾਦੂਗਰੀਆਂ ਨਾਲ ਭਰਪੂਰ ਹੈ।
ਫ਼ੈਸ਼ਨ-ਸ਼ੋਅ (ਫ਼ੈਸ਼ਨ ਦਾ ਪ੍ਰਦਰਸ਼ਨ) – ਅੱਜ ਸਾਡੇ ਕਾਲਜ ਵਿਚ ਇਕ ਫ਼ੈਸ਼ਨ-ਸ਼ੋਅ ਕਰਵਾਇਆ ਗਿਆ।
ਲਹਿਰਾਂ (ਤਰੰਗਾਂ) – ਵੱਟਾ ਮਾਰਨ ਨਾਲ ਤਲਾਅ ਦੇ ਪਾਣੀ ਵਿਚ ਲਹਿਰਾਂ ਉੱਠ ਪਈਆਂ।
ਬਾਗ਼-ਬਗੀਚੇ (ਛੋਟੇ-ਵੱਡੇ ਬਾਗ਼) – ਸਾਡੇ ਸ਼ਹਿਰ ਵਿਚ ਬਹੁਤ ਸਾਰੇ ਬਾਗ਼-ਬਗੀਚੇ ਹਨ।
Exam Tips:
a) ਵਾਕ ਵਿਚ ਸ਼ਬਦ ਦਾ ਅਰਥ ਸਪੱਸ਼ਟ ਹੋਣਾ ਚਾਹੀਦਾ ਹੈ।
b) ਆਪਣੇ ਮੌਲਿਕ ਵਾਕ ਬਣਾ ਕੇ ਵੀ ਲਿਖ ਸਕਦੇ ਹੋ।
ਮਹੱਤਵਪੂਰਨ ਪ੍ਰਸ਼ਨ-ਉੱਤਰ
Question 8: ਪਾਠ-ਪੁਸਤਕ ਦੀ ਕਵਿਤਾ ਦੀਆਂ ਸਤਰਾਂ “ਦੁਨੀਆਂ ਦੇ ਵਿਚ ਜੀਵਾਂ ਦਾ ਏ, ਅਜਬ ਪਸਾਰਾ…” ਤੋਂ ਸ਼ੁਰੂ ਹੋਣ ਵਾਲੇ ਪਹਿਲੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
Answer:
ਦੁਨੀਆ ਵਿਚ ਜੀਵ-ਜੰਤੂਆਂ ਦਾ ਹੈਰਾਨ ਕਰਨ ਵਾਲਾ ਪਸਾਰਾ ਹੈ। ਇੱਥੇ ਰੁੱਖਾਂ, ਬਿਰਛਾਂ ਤੇ ਜੰਗਲਾਂ ਦਾ ਅਦਭੁਤ ਨਜ਼ਾਰਾ ਹੈ। ਸਾਗਰ ਦੇ ਹੇਠਾਂ ਵੀ ਜੰਗਲ, ਫੁੱਲ ਅਤੇ ਪੱਤੇ ਹਨ। ਸਮੁੰਦਰ ਵਿਚ ਅਦਭੁਤ ਜੀਵ, ਸਮੁੰਦਰੀ ਘੋੜੇ, ਭੋਲੇ-ਭਾਲੇ ਸੰਖ, ਕੇਕੜੇ ਅਤੇ ਤਾਰਾ-ਮੱਛੀਆਂ ਹਨ, ਜੋ ਸਮੁੰਦਰ ਦੇ ਡੂੰਘੇ ਹਨੇਰੇ ਵਿਚ ਆਪਣਾ ਆਪ ਜਗਾ ਕੇ ਰੌਸ਼ਨੀ ਕਰਦੀਆਂ ਹਨ। ਤੁਸੀਂ ਹਨੇਰੇ ਸਮੁੰਦਰ ਵਿਚ ਜਗ-ਮਗ ਜਗ-ਮਗ ਕਰਦੀਆਂ ਮੱਛੀਆਂ ਨੂੰ ਤਰਦੀਆਂ ਵੇਖ ਸਕਦੇ ਹੋ।
Exam Tips:
a) ਕਾਵਿ-ਟੋਟੇ ਦੇ ਅਰਥ ਆਪਣੇ ਸ਼ਬਦਾਂ ਵਿਚ, ਵਾਰਤਕ ਰੂਪ ਵਿਚ ਲਿਖੋ।
b) ਸਮੁੰਦਰੀ ਘੋੜੇ, ਸੰਖ, ਕੇਕੜੇ ਤੇ ਤਾਰਾ-ਮੱਛੀਆਂ ਦੇ ਨਾਂ ਜ਼ਰੂਰ ਲਿਖੋ।
Question 9: ਪਾਠ-ਪੁਸਤਕ ਦੀ ਕਵਿਤਾ ਦੀਆਂ ਸਤਰਾਂ “ਟੋਹ-ਸਿੰਗੀਆਂ ਦੇ ਲਾ ਐਂਟੀਨੇ…” ਤੋਂ ਸ਼ੁਰੂ ਹੋਣ ਵਾਲੇ ਦੂਜੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
Answer:
ਸਮੁੰਦਰੀ ਜੀਵ ਟੋਹ-ਸਿੰਗੀਆਂ ਦੇ ਐਂਟੀਨੇ ਲਾ ਕੇ ਗੰਧ-ਸੁਗੰਧ ਤੇ ਤਰੰਗਾਂ ਰਾਹੀਂ ਨੇੜੇ ਆਉਣ ਵਾਲੀ ਹਰ ਚੀਜ਼ ਦੀ ਹਲਕੀ ਜਿਹੀ ਹਿਲਜੁਲ ਨੂੰ ਵੀ ਜਾਣ ਜਾਂਦੇ ਹਨ। ਇਨ੍ਹਾਂ ਜੀਵਾਂ ਦੀਆਂ ਇਹੋ ਹੀ ਅੱਖਾਂ ਹਨ। ਸਮੁੰਦਰ ਵਿਚ ਤੁਰਦੇ-ਫਿਰਦੇ ਜੰਗਲ ਤੇ ਰੰਗ-ਬਰੰਗੇ ਪਰ ਜ਼ਹਿਰੀਲੇ ਬਾਗ਼-ਬਗੀਚੇ ਹਨ, ਜਿਨ੍ਹਾਂ ਵਿਚ ਰੰਗ-ਬਰੰਗੀਆਂ ਮੱਛੀਆਂ ਖੇਡਦੀਆਂ ਰਹਿੰਦੀਆਂ ਹਨ।
Exam Tips:
a) ਆਹਟ ਦਾ ਅਰਥ ਚੱਲਣ ਦੀ ਅਵਾਜ਼ ਹੈ; ਇਸ ਨੂੰ ਉੱਤਰ ਵਿਚ ਸਪੱਸ਼ਟ ਕਰੋ।
Question 10: ਪਾਠ-ਪੁਸਤਕ ਦੀ ਕਵਿਤਾ ਦੀਆਂ ਸਤਰਾਂ “ਰੰਗ ਬਦਲਦਾ ਵੇਖੋ, ‘ਆਕਟੋਪਸ’ ਕਿਵੇਂ ਆਪਣਾ…” ਤੋਂ ਸ਼ੁਰੂ ਹੋਣ ਵਾਲੇ ਕਾਵਿ-ਟੋਟੇ ਦੇ ਸਰਲ ਅਰਥ ਕਰੋ।
Answer:
ਸਮੁੰਦਰ ਵਿਚ ਤੁਸੀਂ ਆਕਟੋਪਸ ਨੂੰ ਕਈ ਰੰਗ ਬਦਲਦਾ ਦੇਖੋਗੇ। ਉਹ ਆਪਣਾ ਰੂਪ ਵਟਾ ਕੇ ਪੱਥਰਾਂ ਵਿਚ ਪੱਥਰ ਹੋ ਜਾਂਦਾ ਹੈ। ਵਾਹ! ਆਕਟੋਪਸ, ਇਹ ਤੇਰੀਆਂ ਜਾਦੂਗਰੀਆਂ ਹਨ। ਇਕ ਪਾਸੇ ਪਰੀ-ਦੇਸ ਤੋਂ ਉੱਤਰੀ ਕੋਈ ਜੈਲੀਫਿਸ਼ ਤਰਦੀ ਦਿਖਾਈ ਦਿੰਦੀ ਹੈ, ਜੋ ਬਹੁਤ ਪਾਰਦਰਸ਼ੀ ਤੇ ਸੋਹਣੀ ਹੈ, ਪਰ ਬਹੁਤ ਹੀ ਜ਼ਹਿਰੀਲੀ ਹੈ। ਇੰਝ ਜਾਪਦਾ ਹੈ ਜਿਵੇਂ ਸਮੁੰਦਰ ਵਿਚ ਉੱਡਣ-ਤਸ਼ਤਰੀਆਂ ਉੱਤਰੀਆਂ ਹੋਣ।
Exam Tips:
a) ਪਾਰਦਰਸ਼ੀ ਅਤੇ ਵਿਸ਼ੈਲੀ ਸ਼ਬਦਾਂ ਦੇ ਅਰਥ ਯਾਦ ਰੱਖੋ।
b) ਉੱਡਣ-ਤਸ਼ਤਰੀ ਦੀ ਤੁਲਨਾ ਦਾ ਭਾਵ ਸਪੱਸ਼ਟ ਕਰੋ।
Question 11: ਪਾਠ-ਪੁਸਤਕ ਦੀ ਕਵਿਤਾ ਦੀਆਂ ਸਤਰਾਂ “ਸਾਗਰ ਅੰਦਰ ਵੇਖੋ, ਫ਼ੈਸ਼ਨ ਸ਼ੋਅ ਜੀਵਾਂ ਦਾ…” ਤੋਂ ਸ਼ੁਰੂ ਹੋਣ ਵਾਲੇ ਕਾਵਿ-ਟੋਟੇ ਦੇ ਸਰਲ ਅਰਥ ਕਰੋ।
Answer:
ਤੁਸੀਂ ਸਮੁੰਦਰ ਵਿਚ ਜੀਵਾਂ ਦਾ ਫ਼ੈਸ਼ਨ-ਸ਼ੋਅ ਦੇਖ ਸਕਦੇ ਹੋ। ਇੱਥੇ ਹਰ ਕੋਈ ਸੋਹਣਾ ਦਿਸਣਾ ਚਾਹੁੰਦਾ ਹੈ। ਜਦੋਂ ਡਾਲਫਿਨਾਂ ਇਧਰੋਂ ਲੰਘਦੀਆਂ ਹਨ, ਤਾਂ ਲਹਿਰਾਂ ਉੱਛਲਦੀਆਂ ਹਨ। ਸਾਗਰ ਦੇ ਹੇਠਾਂ ਅਦਭੁਤ ਨਜ਼ਾਰੇ ਹਨ। ਕੋਈ ਜਿੱਤ ਰਿਹਾ ਹੈ, ਕੋਈ ਹਾਰ ਰਿਹਾ ਹੈ। ਸੋਹਣੀਆਂ ਸਿੱਪੀਆਂ ਸੁੱਚੇ ਮੋਤੀ ਬਣਾ ਰਹੀਆਂ ਹਨ।
Exam Tips:
a) ਫ਼ੈਸ਼ਨ-ਸ਼ੋਅ ਦਾ ਭਾਵ ਸਮੁੰਦਰੀ ਜੀਵਾਂ ਦੀ ਸੁੰਦਰਤਾ ਦਾ ਪ੍ਰਦਰਸ਼ਨ ਹੈ।
b) ਸਿੱਪੀਆਂ ਤੇ ਮੋਤੀਆਂ ਦਾ ਜ਼ਿਕਰ ਜ਼ਰੂਰ ਕਰੋ।
Question 12: ਸਮੁੰਦਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਸਾਧਨ ਕਿਹੜਾ ਹੈ?
Answer:
ਵਿਦਿਆਰਥੀ ਇਹ ਜਾਣਕਾਰੀ ਟੈਲੀਵਿਜ਼ਨ ਉੱਤੇ ‘ਨੈਸ਼ਨਲ ਜਿਓਗ੍ਰਾਫ਼ਿਕ’ ਵਰਗੇ ਚੈਨਲਾਂ ਤੋਂ ਪ੍ਰਾਪਤ ਕਰ ਸਕਦੇ ਹਨ।
Exam Tips:
a) ਪੁਸਤਕਾਂ, ਫ਼ਿਲਮਾਂ ਅਤੇ ਚੈਨਲ ਵੀ ਜਾਣਕਾਰੀ ਦੇ ਸਾਧਨ ਹਨ।
Free study material for Punjabi
Punjab Board Solutions for Class 7 Punjabi Punjabi Medium Chapter 19 ਅਦਭੁਤ ਸੰਸਾਰ
Textbook Solutions for Class 7 Punjabi Punjabi Medium Chapter 19 ਅਦਭੁਤ ਸੰਸਾਰ
Explore reliable textbook solutions for Punjabi Medium Chapter 19 ਅਦਭੁਤ ਸੰਸਾਰ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.
Mastering Theoretical and Practical Questions
Clear, methodical explanations accompany every challenging problem within the Class 7 Punjabi text. Engaging with these detailed answers lays a solid foundation for advanced learning and improves foundational clarity for upcoming assessments.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.
FAQs
The complete and updated PSEB 7th Class Punjabi Solutions Chapter 19 ਅਦਭੁਤ ਸੰਸਾਰ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 19 ਅਦਭੁਤ ਸੰਸਾਰ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 19 ਅਦਭੁਤ ਸੰਸਾਰ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 19 ਅਦਭੁਤ ਸੰਸਾਰ in both English and Hindi medium.
Yes, you can download the entire PSEB 7th Class Punjabi Solutions Chapter 19 ਅਦਭੁਤ ਸੰਸਾਰ in printable PDF format for offline study on any device.