PSEB 7th Class Punjabi Solutions Chapter 18 ਜਦੋਂ ਦੰਦ ਬੋਲ ਪਿਆ

Official Punjab Board Solutions for Class 7 Punjabi: Punjabi Medium Chapter 18 ਜਦੋਂ ਦੰਦ ਬੋਲ ਪਿਆ

Access comprehensive textbook solutions for Punjabi Medium Chapter 18 ਜਦੋਂ ਦੰਦ ਬੋਲ ਪਿਆ using the official curriculum guides for Class 7 Punjabi. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Punjabi: Punjabi Medium Chapter 18 ਜਦੋਂ ਦੰਦ ਬੋਲ ਪਿਆ

Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਬਹੁਵਿਕਲਪੀ ਪ੍ਰਸ਼ਨ

Question 1: ਸੌਣ ਲੱਗਿਆਂ ਸਰੀਰ ਦੇ ਕਿਸ ਅੰਗ ਦੀ ਸਫ਼ਾਈ ਜ਼ਰੂਰੀ ਹੈ?
(ਉ) ਸਰੀਰ ਦੀ
(ਅ) ਅੱਖਾਂ ਦੀ
(ਈ) ਦੰਦਾਂ ਦੀ।

Answer:

(ਈ) ਦੰਦਾਂ ਦੀ।

Exam Tips:

a) ਹਰ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ; ਉੱਤਰ ਵਿਚ ਵਿਕਲਪ ਦਾ ਅੱਖਰ ਵੀ ਲਿਖੋ।
b) ਪਾਠ ਦਾ ਮੁੱਖ ਸੁਨੇਹਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਦੰਦ ਜ਼ਰੂਰ ਸਾਫ਼ ਕਰੋ।

 

Question 2: ਮਾਸੀ ਦੇ ਕਹਿਣ ਅਨੁਸਾਰ ਕੌਣ ਦੰਦਾਂ ਨਾਲ ਅਖਰੋਟ ਭੰਨ ਲੈਂਦਾ ਸੀ?
(ਉ) ਦਾਦਾ ਜੀ
(ਅ) ਨਾਨਾ ਜੀ
(ਈ) ਪਾਪਾ ਜੀ।

Answer:

(ਅ) ਨਾਨਾ ਜੀ।

Exam Tips:

a) ਹਰ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ; ਉੱਤਰ ਵਿਚ ਵਿਕਲਪ ਦਾ ਅੱਖਰ ਵੀ ਲਿਖੋ।
b) ਕਹਾਣੀ ਦੇ ਪਾਤਰਾਂ ਦੇ ਰਿਸ਼ਤੇ (ਮਾਸੀ, ਨਾਨਾ ਜੀ, ਮਾਸੜ ਜੀ) ਯਾਦ ਰੱਖੋ।

 

Question 3: ਮਾਸੜ ਜੀ ਦਾ ਕੀ ਨਾਂ ਸੀ?
(ਉ) ਹਰਪਾਲ
(ਅ) ਵੀਰਪਾਲ
(ਇ) ਗੁਰਪਾਲ।

Answer:

(ਇ) ਗੁਰਪਾਲ।

Exam Tips:

a) ਹਰ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ; ਉੱਤਰ ਵਿਚ ਵਿਕਲਪ ਦਾ ਅੱਖਰ ਵੀ ਲਿਖੋ।
b) ਪਾਤਰਾਂ ਦੇ ਨਾਂ ਸਹੀ ਸ਼ਬਦਜੋੜਾਂ ਨਾਲ ਲਿਖੋ।

 

Question 4: ਦੰਦਾਂ ਬਾਰੇ ਜਾਣਕਾਰੀ ਕੌਣ ਦੇ ਰਹੀ ਸੀ?
(ਉ) ਚਾਚੀ ਜੀ
(ਅ) ਤਾਈ ਜੀ
(ਇ) ਮਾਸੀ ਜੀ।

Answer:

(ਇ) ਮਾਸੀ ਜੀ।

Exam Tips:

a) ਹਰ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ; ਉੱਤਰ ਵਿਚ ਵਿਕਲਪ ਦਾ ਅੱਖਰ ਵੀ ਲਿਖੋ।
b) ਦੰਦਾਂ ਬਾਰੇ ਸਾਰੀ ਜਾਣਕਾਰੀ ਪਾਠ ਵਿਚ ਮਾਸੀ ਜੀ ਦਿੰਦੇ ਹਨ।

 

Question 5: ਕਿਹੜੀ ਚੀਜ਼ ਦੰਦਾਂ ਨੂੰ ਨੁਕਸਾਨ ਕਰਦੀ ਹੈ?
(ੳ) ਫਲ
(ਅ) ਦੁੱਧ
(ਈ) ਚੂਸਣ ਵਾਲੀਆਂ ਟਾਫ਼ੀਆਂ ਤੇ ਚਾਕਲੇਟ।

Answer:

(ਈ) ਚੂਸਣ ਵਾਲੀਆਂ ਟਾਫ਼ੀਆਂ ਤੇ ਚਾਕਲੇਟ।

Exam Tips:

a) ਹਰ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ; ਉੱਤਰ ਵਿਚ ਵਿਕਲਪ ਦਾ ਅੱਖਰ ਵੀ ਲਿਖੋ।
b) ਮਿੱਠੀਆਂ ਤੇ ਚਿਪਕਣ ਵਾਲੀਆਂ ਚੀਜ਼ਾਂ ਦੰਦਾਂ ਨਾਲ ਚਿੰਬੜ ਕੇ ਖੋੜ ਪੈਦਾ ਕਰਦੀਆਂ ਹਨ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 6: ਜੀਵ ਸਵੇਰੇ-ਸਵੇਰੇ ਕੀ ਫੜ ਕੇ ਬੈਠਾ ਸੀ?

Answer:

ਦੁਖਦਾ ਦੰਦ।

Exam Tips:

a) ਉੱਤਰ ਛੋਟਾ ਹੈ, ਪਰ ਪੂਰੇ ਵਾਕ ਵਿਚ ਵੀ ਲਿਖ ਸਕਦੇ ਹੋ: ਜੀਵ ਆਪਣਾ ਦੁਖਦਾ ਦੰਦ ਫੜ ਕੇ ਬੈਠਾ ਸੀ।

 

Question 7: ਖਾਣਾ ਖਾਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ?

Answer:

ਚੂਲੀ ਜਾਂ ਬੁਰਸ਼ ਕਰਨਾ ਚਾਹੀਦਾ ਹੈ।

Exam Tips:

a) ਖਾਣੇ ਤੋਂ ਬਾਅਦ ਚੂਲੀ ਕਰਨ ਨਾਲ ਦੰਦਾਂ ਵਿਚ ਫਸੇ ਭੋਰੇ ਨਿਕਲ ਜਾਂਦੇ ਹਨ — ਇਹ ਕਾਰਨ ਵੀ ਜੋੜ ਸਕਦੇ ਹੋ।

 

Question 8: ਦੰਦਾਂ ‘ਤੇ ਬੁਰਸ਼ ਕਿਵੇਂ ਕਰਨਾ ਚਾਹੀਦਾ ਹੈ?

Answer:

ਉੱਪਰਲੇ ਦੰਦਾਂ ਤੋਂ ਹੇਠਾਂ ਵਲ ਤੇ ਹੇਠਲਿਆਂ ਤੋਂ ਉੱਪਰ ਵਲ।

Exam Tips:

a) ਦਿਸ਼ਾ ਸਪਸ਼ਟ ਲਿਖੋ: ਉੱਪਰਲੇ ਦੰਦ ਉੱਪਰੋਂ ਹੇਠਾਂ, ਹੇਠਲੇ ਦੰਦ ਹੇਠੋਂ ਉੱਪਰ।

 

Question 9: ਛੋਟੀ ਉਮਰ ਵਿਚ ਕਿਹੋ-ਜਿਹਾ ਬੁਰਸ਼ ਵਰਤਣਾ ਚਾਹੀਦਾ ਹੈ?

Answer:

ਨਰਮ।

Exam Tips:

a) ਨਰਮ ਬੁਰਸ਼ ਮਸੂੜਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ — ਇਹ ਕਾਰਨ ਜੋੜਿਆ ਜਾ ਸਕਦਾ ਹੈ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 10: ਸੰਤੁਲਿਤ ਖੁਰਾਕ ਕੀ ਹੁੰਦੀ ਹੈ?

Answer:

ਸੰਤੁਲਿਤ ਖੁਰਾਕ ਉਹ ਹੁੰਦੀ ਹੈ, ਜਿਸ ਵਿਚ ਸਰੀਰ ਲਈ ਲੋੜੀਂਦੇ ਸਾਰੇ ਪੌਸ਼ਟਿਕ ਤੱਤ ਕਾਰਬੋਹਾਈਡਰੇਟਸ, ਪ੍ਰੋਟੀਨ, ਵਿਟਾਮਿਨ, ਚਰਬੀ, ਕੈਲਸ਼ੀਅਮ ਤੇ ਲੋਹਾ ਆਦਿ ਸ਼ਾਮਿਲ ਹੁੰਦੇ ਹਨ, ਜੋ ਸਾਨੂੰ ਅਨਾਜ, ਦਾਲਾਂ, ਮਾਸ, ਮੱਖਣ, ਆਂਡੇ, ਦੁੱਧ, ਮੱਛੀ, ਤਾਜ਼ੇ ਫਲਾਂ ਅਤੇ ਹਰੀਆਂ ਕੱਚੀਆਂ ਸਬਜ਼ੀਆਂ ਤੋਂ ਪ੍ਰਾਪਤ ਹੁੰਦੇ ਹਨ।

Exam Tips:

a) ਪਹਿਲਾਂ ਪਰਿਭਾਸ਼ਾ ਦਿਓ, ਫਿਰ ਪੌਸ਼ਟਿਕ ਤੱਤਾਂ ਦੇ ਨਾਂ ਅਤੇ ਉਨ੍ਹਾਂ ਦੇ ਸੋਮੇ ਲਿਖੋ।

 

Question 11: ਦੰਦਾਂ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ?

Answer:

ਦੰਦਾਂ ਦੀ ਸਫ਼ਾਈ ਕਰਨ ਲਈ ਟੁੱਥ-ਪੇਸਟ ਅਤੇ ਬੁਰਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਬੁਰਸ਼ ਉੱਪਰਲੇ ਦੰਦਾਂ ਉੱਤੇ ਉੱਪਰੋਂ ਹੇਠਾਂ ਵਲ ਤੇ ਹੇਠਲੇ ਦੰਦਾਂ ਉੱਤੇ ਹੇਠੋਂ ਉੱਪਰ ਵਲ ਕਰਨਾ ਚਾਹੀਦਾ ਹੈ। ਇਸ ਨਾਲ ਦੰਦਾਂ ਵਿਚ ਫਸੇ ਖਾਣੇ ਦੇ ਭੋਰੇ ਨਿਕਲ ਜਾਂਦੇ ਹਨ। ਇਸੇ ਤਰ੍ਹਾਂ ਦੰਦਾਂ ਦੀ ਅੰਦਰਲੇ ਪਾਸੇ ਤੋਂ ਵੀ ਸਫ਼ਾਈ ਕੀਤੀ ਜਾਂਦੀ ਹੈ। ਖਾਣਾ ਖਾਣ ਮਗਰੋਂ ਚੂਲੀ ਕਰਨ ਨਾਲ ਵੀ ਦੰਦ ਸਾਫ਼ ਹੋ ਜਾਂਦੇ ਹਨ।

Exam Tips:

a) ਟੁੱਥ-ਪੇਸਟ ਤੇ ਬੁਰਸ਼, ਬੁਰਸ਼ ਕਰਨ ਦਾ ਢੰਗ, ਅੰਦਰਲੇ ਪਾਸੇ ਦੀ ਸਫ਼ਾਈ ਤੇ ਚੂਲੀ — ਚਾਰੇ ਨੁਕਤੇ ਲਿਖੋ।

 

Question 12: ਦੰਦਾਂ ਵਿਚ ਕਿਹੜਾ ਕੀਟਾਣੂ ਵੱਡਿਆਂ ਤੋਂ ਬੱਚਿਆਂ ਦੇ ਮੂੰਹ ਵਿਚ ਚਲਾ ਜਾਂਦਾ ਹੈ?

Answer:

ਵੱਡਿਆਂ ਤੋਂ ਬੱਚਿਆਂ ਦੇ ਮੂੰਹ ਵਿਚ ‘ਸਟਰੈਪਟੋਕੌਕਸ ਮਿਊਟੈਂਸ’ (Streptococcus mutans) ਨਾਂ ਦਾ ਕੀਟਾਣੂ ਚਲਾ ਜਾਂਦਾ ਹੈ, ਜੋ ਕਿ ਦੰਦਾਂ ਵਿਚ ਖੋੜ ਪੈਦਾ ਕਰਨ ਦਾ ਕਾਰਨ ਬਣਦਾ ਹੈ।

Exam Tips:

a) ਕੀਟਾਣੂ ਦਾ ਨਾਂ ਸ਼ੁੱਧ ਲਿਖੋ ਅਤੇ ਦੱਸੋ ਕਿ ਇਹ ਦੰਦਾਂ ਵਿਚ ਖੋੜ ਪੈਦਾ ਕਰਦਾ ਹੈ।

 

Question 13: ਜੀਵ ਨੂੰ ਆਪਣੇ ਦੰਦਾਂ ਦੀ ਫ਼ਿਕਰ ਕਿਉਂ ਹੋ ਗਈ ਸੀ?

Answer:

ਜੀਵ ਨੂੰ ਆਪਣੇ ਦੰਦਾਂ ਦੀ ਫ਼ਿਕਰ ਇਸ ਕਰਕੇ ਹੋ ਗਈ ਸੀ, ਕਿਉਂਕਿ ਉਸਦੇ ਇਕ ਦੰਦ ਵਿਚ ਖੋੜ ਪੈ ਗਈ ਸੀ ਤੇ ਉਹ ਦਰਦ ਕਰ ਰਿਹਾ ਸੀ।

Exam Tips:

a) ਕਾਰਨ ਸਪਸ਼ਟ ਲਿਖੋ: ਦੰਦ ਵਿਚ ਖੋੜ ਪੈ ਜਾਣੀ ਅਤੇ ਦਰਦ ਹੋਣਾ।

 

Question 14: ਬੱਚਿਆਂ ਨੂੰ ਕਿਹੜਾ ਟੁੱਥ-ਪੇਸਟ ਨਹੀਂ ਵਰਤਣਾ ਚਾਹੀਦਾ?

Answer:

ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫਲੋਰਾਈਡ ਵਾਲਾ ਟੁੱਥ-ਪੇਸਟ ਨਹੀਂ ਵਰਤਣਾ ਚਾਹੀਦਾ, ਕਿਉਂਕਿ ਜੇ ਫਲੋਰਾਈਡ ਸਰੀਰ ਦੇ ਅੰਦਰ ਚਲਾ ਜਾਵੇ, ਤਾਂ ਇਹ ਨੁਕਸਾਨ ਕਰਦਾ ਹੈ।

Exam Tips:

a) ਉਮਰ (ਛੇ ਸਾਲ ਤੋਂ ਘੱਟ) ਅਤੇ ਕਾਰਨ ਦੋਵੇਂ ਲਿਖਣੇ ਜ਼ਰੂਰੀ ਹਨ।

 

Question 15: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ- ਬਦਨਾਮ, ਤਰੀਕਾ, ਕਮਜ਼ੋਰ, ਕੀਟਾਣੂ, ਚਿਪਕਣਾ, ਨਾਮੁਰਾਦ।

Answer:

1. ਬਦਨਾਮ (ਜਿਸ ਦਾ ਨਾਂ ਭੈੜੇ ਕੰਮਾਂ ਕਰਕੇ ਖ਼ਰਾਬ ਹੋ ਜਾਵੇ) – ਉਸਨੇ ਭੈੜੇ ਕੰਮ ਕਰ ਕਰ ਕੇ ਇਲਾਕੇ ਵਿਚ ਆਪਣਾ ਨਾਂ ਬਦਨਾਮ ਕਰ ਲਿਆ।
2. ਤਰੀਕਾ (ਢੰਗ) – ਹਰ ਕੰਮ ਨੂੰ ਤਰੀਕੇ ਨਾਲ ਹੀ ਕੀਤਾ ਜਾ ਸਕਦਾ ਹੈ।
3. ਕਮਜ਼ੋਰ (ਮਾੜਾ, ਘੱਟ ਜ਼ੋਰ ਹੋਣਾ) – ਬਿਮਾਰੀ ਕਾਰਨ ਮੇਰਾ ਸਰੀਰ ਜ਼ਰਾ ਕਮਜ਼ੋਰ ਹੋ ਗਿਆ ਹੈ।
4. ਕੀਟਾਣੂ (ਸੂਖ਼ਮ ਕੀੜੇ) – ਕੀਟਾਣੂ ਦੰਦਾਂ ਵਿਚ ਖੋੜਾਂ ਪੈਦਾ ਕਰ ਦਿੰਦੇ ਹਨ।
5. ਚਿਪਕਣਾ (ਚਿੰਬੜ ਜਾਣਾ) – ਗੂੰਦ ਲੱਗਿਆ ਕਾਗ਼ਜ਼ ਮੇਜ਼ ਨਾਲ ਚਿਪਕ ਗਿਆ।
6. ਨਾਮੁਰਾਦ (ਭੈੜੀ, ਜਿਸ ਤੋਂ ਛੁਟਕਾਰਾ ਔਖਾ ਹੋਵੇ) – ਕੈਂਸਰ ਬੜੀ ਨਾਮੁਰਾਦ ਬਿਮਾਰੀ ਹੈ।

Exam Tips:

a) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਲਿਖ ਕੇ ਵਾਕ ਬਣਾਓ।
b) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।

 

Question 16: ਲਿੰਗ ਬਦਲੋ-
ਨਾਨਾ – ਨਾਨੀ
ਦਾਦਾ – ………
ਮਾਸੀ – ………
ਭਰਾ – ………
ਮੰਮੀ – ………
ਭੈਣ – ………

Answer:

ਨਾਨਾ – ਨਾਨੀ
ਦਾਦਾ – ਦਾਦੀ
ਮਾਸੀ – ਮਾਸੜ
ਭਰਾ – ਭੈਣ
ਮੰਮੀ – ਪਾਪਾ
ਭੈਣ – ਭਰਾ

Exam Tips:

a) ਰਿਸ਼ਤਿਆਂ ਦੇ ਜੋੜੇ ਯਾਦ ਰੱਖੋ: ਮਾਸੀ – ਮਾਸੜ, ਮੰਮੀ – ਪਾਪਾ।
b) ਲਿੰਗ ਬਦਲਣ ਵੇਲੇ ਵਚਨ ਨਾ ਬਦਲੋ।

 

Question 17: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਪਿਤਾ, ਮਾਤਾ, ਦੰਦ, ਸਬਜ਼ੀ, ਟੁੱਥ-ਪੇਸਟ, ਸੋਜ਼ਸ਼।

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਪਿਤਾ – पिता – Father
ਮਾਤਾ – माता – Mother
ਦੰਦ – दाँत – Tooth
ਸਬਜ਼ੀ – सब्ज़ी – Vegetable
ਟੁੱਥ-ਪੇਸਟ – टूथपेस्ट – Toothpaste
ਸੋਜ਼ਸ਼ – सूजन – Swelling

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਲਿਖੋ; ‘ਦੰਦ’ ਲਈ ਹਿੰਦੀ ਸ਼ਬਦ ‘दाँत’ ਹੈ।
b) ਅੰਗਰੇਜ਼ੀ ਸ਼ਬਦਾਂ ਦੇ ਸ਼ਬਦਜੋੜ ਧਿਆਨ ਨਾਲ ਲਿਖੋ।

 

Question 18: ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ-
ਮਾਂ – ਮਾਂਵਾਂ
ਟਾਫ਼ੀ – ………
ਕੀਟਾਣੂ – ………
ਉਲਟੀ – ………
ਕੀੜਾ – ………
ਕੱਪੜਾ – ………

Answer:

ਮਾਂ – ਮਾਂਵਾਂ
ਕੀਟਾਣੂ – ਕੀਟਾਣੂਆਂ
ਟਾਫ਼ੀ – ਟਾਫ਼ੀਆਂ
ਉਲਟੀ – ਉਲਟੀਆਂ
ਕੀੜਾ – ਕੀੜੇ
ਕੱਪੜਾ – ਕੱਪੜੇ

Exam Tips:

a) ਆ-ਅੰਤ ਵਾਲੇ ਪੁਲਿੰਗ ਸ਼ਬਦ (ਕੀੜਾ, ਕੱਪੜਾ) ਬਹੁਵਚਨ ਵਿਚ ਏ-ਅੰਤ ਵਾਲੇ ਬਣ ਜਾਂਦੇ ਹਨ।
b) ਈ-ਅੰਤ ਵਾਲੇ ਇਸਤਰੀ ਲਿੰਗ ਸ਼ਬਦਾਂ ਨਾਲ ‘-ਆਂ’ ਲੱਗਦਾ ਹੈ (ਟਾਫ਼ੀ – ਟਾਫ਼ੀਆਂ)।

 

Question 19: ਖ਼ਾਲੀ ਥਾਂਵਾਂ ਭਰੋ (ਅਸਰ, ਮਸੂੜਿਆਂ, ਕੀਟਾਣੂ, ਹਸਪਤਾਲ, ਟੁੱਥਪੇਸਟ, ਟਾਫ਼ੀਆਂ)-
(ੳ) ਹਰਸ਼! ਮਾਸੀ ਦੀ ਦਵਾਈ ਨੇ ਕੋਈ ……… ਨਹੀਂ ਕੀਤਾ।
(ਅ) ……… ਦੀ ਮਾਲਸ਼ ਕਰੋ।
(ੲ) ਦੰਦਾਂ ਵਿਚ ……… ਜਮ੍ਹਾਂ ਹੋ ਜਾਂਦੇ ਹਨ।
(ਸ) ……… ਤੋਂ ਦੰਦਾਂ ਦੀ ਭਰਵਾਈ ਕਰਵਾਉਣੀ ਚਾਹੀਦੀ ਹੈ।
(ਹ) ਫਲੋਰਾਈਡ ਵਾਲੀ ……… ਨਾਲ ਦੰਦਾਂ ਦੀਆਂ ਮੋਰੀਆਂ ਤੋਂ ਬਚਾਅ ਹੋ ਜਾਂਦਾ ਹੈ।
(ਕ) ……… ਨਹੀਂ ਖਾਣੀਆਂ ਚਾਹੀਦੀਆਂ।

Answer:

(ੳ) ਹਰਸ਼! ਮਾਸੀ ਦੀ ਦਵਾਈ ਨੇ ਕੋਈ ਅਸਰ ਨਹੀਂ ਕੀਤਾ।
(ਅ) ਮਸੂੜਿਆਂ ਦੀ ਮਾਲਸ਼ ਕਰੋ।
(ੲ) ਦੰਦਾਂ ਵਿਚ ਕੀਟਾਣੂ ਜਮ੍ਹਾਂ ਹੋ ਜਾਂਦੇ ਹਨ।
(ਸ) ਹਸਪਤਾਲ ਤੋਂ ਦੰਦਾਂ ਦੀ ਭਰਵਾਈ ਕਰਵਾਉਣੀ ਚਾਹੀਦੀ ਹੈ।
(ਹ) ਫਲੋਰਾਈਡ ਵਾਲੀ ਟੁੱਥਪੇਸਟ ਨਾਲ ਦੰਦਾਂ ਦੀਆਂ ਮੋਰੀਆਂ ਤੋਂ ਬਚਾਅ ਹੋ ਜਾਂਦਾ ਹੈ।
(ਕ) ਟਾਫ਼ੀਆਂ ਨਹੀਂ ਖਾਣੀਆਂ ਚਾਹੀਦੀਆਂ।

Exam Tips:

a) ਹਰ ਸ਼ਬਦ ਇਕ ਵਾਰ ਹੀ ਵਰਤੋ; ਵਾਕ ਦੇ ਅਰਥ ਅਨੁਸਾਰ ਸ਼ਬਦ ਚੁਣੋ।

 

Question 20: ਤੁਸੀਂ ਦੰਦਾਂ ਤੋਂ ਇਲਾਵਾ ਸਰੀਰ ਦੇ ਹੋਰ ਅੰਗਾਂ ਦੀ ਸਫ਼ਾਈ ਕਿਵੇਂ ਕਰੋਗੇ?

Answer:

ਦੰਦਾਂ ਤੋਂ ਇਲਾਵਾ ਅਸੀਂ ਨਹਾ ਧੋ ਕੇ ਸਰੀਰ ਦੇ ਹੋਰ ਅੰਗਾਂ ਦੀ ਸਫ਼ਾਈ ਕਰਦੇ ਹਾਂ। ਇਸ ਲਈ ਸਰਦੀਆਂ ਵਿਚ ਗਰਮ ਤੇ ਗਰਮੀਆਂ ਵਿਚ ਠੰਢੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਵਾਲਾਂ ਨੂੰ ਧੋਣ ਲਈ ਕੋਈ ਸ਼ੈਂਪੂ ਜਾਂ ਨਹਾਉਣ ਵਾਲਾ ਸਾਬਣ ਵਰਤਿਆ ਜਾਂਦਾ ਹੈ। ਬਾਕੀ ਸਾਰੇ ਸਰੀਰ ਦੇ ਅੰਗਾਂ ਉੱਤੇ ਸਾਬਣ ਮਲ ਕੇ ਤੇ ਪਾਣੀ ਨਾਲ ਧੋ ਕੇ ਸਫ਼ਾਈ ਕੀਤੀ ਜਾਂਦੀ ਹੈ। ਅੱਖਾਂ ਵਿਚ ਪਾਣੀ ਦੇ ਛਿੱਟੇ ਮਾਰ ਕੇ ਸਾਬਣ ਕੱਢ ਦਿੱਤਾ ਜਾਂਦਾ ਹੈ। ਅੱਖਾਂ ਵਿਚ ਮਿੱਟੀ ਘੱਟਾ ਪੈਣ ਜਾਂ ਧੂੰਏਂ ਦਾ ਅਸਰ ਹੋਣ ‘ਤੇ ਵੀ ਇੰਝ ਹੀ ਕੀਤਾ ਜਾਂਦਾ ਹੈ। ਨਹਾਉਣ ਮਗਰੋਂ ਤੌਲੀਏ ਨਾਲ ਰਗੜ ਕੇ ਸਰੀਰ ਸੁਕਾਇਆ ਜਾਂਦਾ ਹੈ। ਇਸ ਤਰ੍ਹਾਂ ਸਰੀਰ ਦੇ ਅੰਗਾਂ ਦੀ ਸਫ਼ਾਈ ਹੋ ਜਾਂਦੀ ਹੈ।

Exam Tips:

a) ਨਹਾਉਣ, ਵਾਲ ਧੋਣ, ਅੱਖਾਂ ਸਾਫ਼ ਕਰਨ ਤੇ ਸਰੀਰ ਸੁਕਾਉਣ — ਤਰਤੀਬ ਨਾਲ ਲਿਖੋ।
b) ਆਪਣੇ ਤਜਰਬੇ ਵਿਚੋਂ ਨਹੁੰ ਕੱਟਣ ਜਾਂ ਹੱਥ ਧੋਣ ਵਰਗੀਆਂ ਗੱਲਾਂ ਵੀ ਜੋੜ ਸਕਦੇ ਹੋ।

 

Step-by-Step Textbook Answers: Class 7 Punjabi Punjabi Medium Chapter 18 ਜਦੋਂ ਦੰਦ ਬੋਲ ਪਿਆ

Chapter Exercise Answers for Class 7 Punjabi

Review comprehensive exercise answers for Class 7 Punjabi Punjabi Medium Chapter 18 ਜਦੋਂ ਦੰਦ ਬੋਲ ਪਿਆ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 18 ਜਦੋਂ ਦੰਦ ਬੋਲ ਪਿਆ

Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.

Complete Preparation Kit for Class 7 Exams

These resources act as an effective roadmap for daily homework tasks and independent study. Supplement your review of Punjabi Medium Chapter 18 ਜਦੋਂ ਦੰਦ ਬੋਲ ਪਿਆ with official sample papers and interactive practice tests available on our platform free of charge.

FAQs

Where can I find the latest PSEB 7th Class Punjabi Solutions Chapter 18 ਜਦੋਂ ਦੰਦ ਬੋਲ ਪਿਆ for the 2026-27 session?

The complete and updated PSEB 7th Class Punjabi Solutions Chapter 18 ਜਦੋਂ ਦੰਦ ਬੋਲ ਪਿਆ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 18 ਜਦੋਂ ਦੰਦ ਬੋਲ ਪਿਆ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 18 ਜਦੋਂ ਦੰਦ ਬੋਲ ਪਿਆ will help students to get full marks in the theory paper.

Do you offer PSEB 7th Class Punjabi Solutions Chapter 18 ਜਦੋਂ ਦੰਦ ਬੋਲ ਪਿਆ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 18 ਜਦੋਂ ਦੰਦ ਬੋਲ ਪਿਆ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 18 ਜਦੋਂ ਦੰਦ ਬੋਲ ਪਿਆ in printable PDF format for offline study on any device.