Official Punjab Board Solutions for Class 7 Punjabi: Punjabi Medium Chapter 15 ਜੀਅ ਕਰੇ
Review structured textbook solutions for Class 7 Punjabi Punjabi Medium Chapter 15 ਜੀਅ ਕਰੇ. Built according to Punjab Board guidelines for the 2026-27 academic year, these downloadable answers support daily revision and problem-solving accuracy.
Chapter-wise Solutions for Punjabi: Punjabi Medium Chapter 15 ਜੀਅ ਕਰੇ
Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ-ਅਭਿਆਸ
Question 1: ਕਵੀ ਦਾ ਕੀ-ਕੀ ਬਣਨ ਨੂੰ ਜੀਅ ਕਰਦਾ ਹੈ?
Answer:
ਕਵੀ ਦਾ ਬਿਰਖ (ਰੁੱਖ) ਬਣਨ ਨੂੰ ਵੀ ਜੀਅ ਕਰਦਾ ਹੈ ਤੇ ਨਦੀ ਬਣਨ ਨੂੰ ਵੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
b) ਦੋਵੇਂ ਚੀਜ਼ਾਂ (ਬਿਰਖ ਤੇ ਨਦੀ) ਦਾ ਜ਼ਿਕਰ ਕਰੋ।
Question 2: ਕਵੀ ਬਿਰਖ ਬਣ ਕੇ ਕੀ ਕਰਨਾ ਲੋਚਦਾ ਹੈ?
Answer:
ਕਵੀ ਬਿਰਖ ਬਣ ਕੇ ਸਭ ਨੂੰ ਠੰਢੀ ਛਾਂ ਦੇਣੀ ਚਾਹੁੰਦਾ ਹੈ। ਉਹ ਆਪਣੇ ਉੱਤੇ ਪੰਛੀਆਂ ਦੇ ਆਲ੍ਹਣੇ ਸਜਾਉਣੇ ਚਾਹੁੰਦਾ ਹੈ। ਉਹ ਸਭ ਨੂੰ ਕੁਦਰਤ ਦਾ ਰਸ ਭਰਿਆ ਗੀਤ ਸੁਣਾਉਣਾ ਚਾਹੁੰਦਾ ਹੈ। ਉਹ ਧਰਤੀ ਵਿਚ ਗੱਡਿਆ ਰਹਿ ਕੇ ਹੜ੍ਹਾਂ ਦੇ ਪਾਣੀਆਂ ਨੂੰ ਰੋਕਣਾ ਤੇ ਬੱਦਲਾਂ ਨੂੰ ਸੱਦ ਕੇ ਮੀਂਹ ਵਰ੍ਹਾਉਣਾ ਚਾਹੁੰਦਾ ਹੈ।
Exam Tips:
a) ਛਾਂ, ਆਲ੍ਹਣੇ, ਗੀਤ, ਹੜ੍ਹ ਰੋਕਣਾ ਅਤੇ ਮੀਂਹ – ਇਹ ਪੰਜੇ ਨੁਕਤੇ ਲਿਖੋ।
Question 3: ਕਵੀ ਨਦੀ ਬਣ ਕੇ ਕੀ ਕਰਨਾ ਚਾਹੁੰਦਾ ਹੈ?
Answer:
ਕਵੀ ਨਦੀ ਬਣ ਕੇ ਧਰਤੀ, ਪੰਛੀਆਂ ਤੇ ਮਨੁੱਖਾਂ ਦੀ ਹਰ ਸਮੇਂ ਪਿਆਸ ਬੁਝਾਉਣੀ ਚਾਹੁੰਦਾ ਹੈ। ਉਹ ਪਿੰਡਾਂ ਤੇ ਸ਼ਹਿਰਾਂ ਕੋਲੋਂ ਲੰਘ ਕੇ ਉਨ੍ਹਾਂ ਦਾ ਕਣ-ਕਣ ਮਹਿਕਾਉਣਾ ਚਾਹੁੰਦਾ ਹੈ। ਉਹ ਕੱਲਰਾਂ ਤੇ ਬੰਜਰਾਂ ਵਿਚ ਹਰਿਆਵਲ ਅਰਥਾਤ ਫ਼ਸਲਾਂ ਤੇ ਰੁੱਖ ਪੈਦਾ ਕਰਨੇ ਚਾਹੁੰਦਾ ਹੈ।
Exam Tips:
a) ਉੱਤਰ ਦੇ ਤਿੰਨ ਮੁੱਖ ਨੁਕਤੇ: ਪਿਆਸ ਬੁਝਾਉਣੀ, ਮਹਿਕਾਉਣਾ, ਹਰਿਆਲੀ ਉਪਜਾਉਣੀ।
Question 4: ਨਦੀਆਂ ਦਾ ਪਾਣੀ ਮਨੁੱਖ ਲਈ ਕਿਵੇਂ ਲਾਭਦਾਇਕ ਹੈ?
Answer:
ਨਦੀਆਂ ਦਾ ਪਾਣੀ ਮਨੁੱਖ ਦੀ ਪਿਆਸ ਬੁਝਾਉਂਦਾ ਹੈ। ਇਸ ਨਾਲ ਫ਼ਸਲਾਂ ਤੇ ਫੁੱਲਾਂ-ਫਲਾਂ ਨਾਲ ਲੱਦੇ ਰੁੱਖ ਪੈਦਾ ਹੁੰਦੇ ਹਨ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ।
Question 5: ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ: (ੳ) ਕਿਣ-ਮਿਣ ਬਰਸੇ ਮੇਘਲਾ, (ਅ) ਧਰਤੀ, ਪੰਛੀ ਤੇ ਮਾਨਵ ਦੀ, (ਈ) ਕੱਲਰਾਂ, ਬੰਜਰਾਂ ਦੀ ਹਿੱਕ ‘ਚੋਂ ਮੈਂ,
Answer:
(ੳ) ਕਿਣ-ਮਿਣ ਬਰਸੇ ਮੇਘਲਾ, ਮੈਂ ਹੋਰ ਹਰਾ ਹੋ ਜਾਵਾਂ।
(ਅ) ਧਰਤੀ, ਪੰਛੀ ਤੇ ਮਾਨਵ ਦੀ, ਹਰ ਪਲ ਪਿਆਸ ਬੁਝਾਵਾਂ।
(ਈ) ਕੱਲਰਾਂ, ਬੰਜਰਾਂ ਦੀ ਹਿੱਕ ‘ਚੋਂ ਮੈਂ, ਹਰਿਆਲੀ ਉਪਜਾਵਾਂ।
Exam Tips:
a) ਸਤਰਾਂ ਕਵਿਤਾ ਵਿਚ ਦਿੱਤੇ ਸ਼ਬਦਾਂ ਅਨੁਸਾਰ ਹੀ ਲਿਖੋ।
b) ਤੁਕਾਂਤ ਵੱਲ ਧਿਆਨ ਦਿਓ।
Question 6: ਔਖੇ ਸ਼ਬਦਾਂ ਦੇ ਅਰਥ ਲਿਖੋ: ਬਿਰਖ, ਹਰਿਆਵਲ, ਕੋਮਲ, ਮੇਘਲਾ, ਨੀਰ, ਗਰਾਂ, ਮਾਨਵ, ਬੰਜਰ
Answer:
ਬਿਰਖ : ਰੁੱਖ, ਦਰਖ਼ਤ
ਹਰਿਆਵਲ : ਹਰਿਆਲੀ, ਹਰਾ-ਭਰਾ
ਕੋਮਲ : ਨਾਜ਼ਕ, ਨਰਮ, ਮੁਲਾਇਮ
ਮੇਘਲਾ : ਬੱਦਲ
ਨੀਰ : ਪਾਣੀ, ਜਲ
ਗਰਾਂ : ਪਿੰਡ
ਮਾਨਵ : ਮਨੁੱਖ
ਬੰਜਰ : ਅਣਉਪਜਾਊ ਧਰਤੀ
Exam Tips:
a) ਅਰਥ ਯਾਦ ਕਰਨ ਲਈ ਹਰ ਸ਼ਬਦ ਨਾਲ ਇੱਕ ਵਾਕ ਬਣਾਓ।
Question 7: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ: ਬਿਰਖ, ਹਰਿਆਵਲ, ਆਲ੍ਹਣੇ, ਕੁਦਰਤ, ਕਿਣ-ਮਿਣ, ਪਿਆਸ, ਮਹਿਕਾਉਣਾ
Answer:
ਕੁਦਰਤ (ਕਿਰਤੀ, ਸਾਰਾ ਆਲਾ-ਦੁਆਲਾ) – ਖੰਡ, ਬ੍ਰਹਿਮੰਡ, ਮਨੁੱਖ, ਜੀਵ ਤੇ ਬਨਸਪਤੀ ਸਭ ਕੁਦਰਤ ਦੇ ਅੰਗ ਹਨ।
ਆਲ੍ਹਣਾ (ਪੰਛੀ ਦਾ ਤੀਲ੍ਹਿਆਂ ਦਾ ਘਰ) – ਇਸ ਰੁੱਖ ਉੱਤੇ ਬਹੁਤ ਸਾਰੇ ਪੰਛੀਆਂ ਦੇ ਆਲ੍ਹਣੇ ਹਨ।
ਮਹਿਕਾਉਣਾ (ਖ਼ੁਸ਼ਬੂ ਨਾਲ ਭਰਨਾ) – ਫੁੱਲਾਂ ਨੇ ਆਲਾ-ਦੁਆਲਾ ਮਹਿਕਾ ਦਿੱਤਾ ਸੀ।
ਹਰਿਆਵਲ (ਹਰੀ-ਭਰੀ ਬਨਸਪਤੀ) – ਬਰਸਾਤਾਂ ਵਿਚ ਚੁਫੇਰਾ ਹਰਿਆਵਲ ਨਾਲ ਭਰਪੂਰ ਹੁੰਦਾ ਹੈ।
ਬਿਰਖ (ਰੁੱਖ) – ਇਹ ਬਿਰਖ ਹਰਾ-ਭਰਾ ਹੈ।
ਪਿਆਸ (ਤੇਹ) – ਮੈਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ।
ਕਿਣ-ਮਿਣ (ਬੂੰਦਾ-ਬਾਂਦੀ) – ਕੱਲ੍ਹ ਇੱਥੇ ਭਰਵਾਂ ਮੀਂਹ ਨਹੀਂ ਪਿਆ, ਬੱਸ ਕਿਣ-ਮਿਣ ਹੀ ਹੁੰਦੀ ਰਹੀ।
Exam Tips:
a) ਵਾਕ ਵਿਚ ਸ਼ਬਦ ਦਾ ਅਰਥ ਸਪੱਸ਼ਟ ਹੋਣਾ ਚਾਹੀਦਾ ਹੈ।
b) ਆਪਣੇ ਵਾਕ ਵੀ ਬਣਾ ਕੇ ਵੇਖੋ।
Question 8: ਪੜ੍ਹੋ, ਸਮਝੋ ਤੇ ਠੀਕ ਮਿਲਾਣ ਕਰੋ: 1. ਬਿਰਖ 2. ਪੰਛੀ 3. ਬੱਦਲ 4. ਨਦੀ (ਸੱਜੇ ਪਾਸੇ: ਪਾਣੀ, ਵਰਖਾ, ਆਲ੍ਹਣਾ, ਛਾਂ)
Answer:
1. ਬਿਰਖ – ਛਾਂ
2. ਪੰਛੀ – ਆਲ੍ਹਣਾ
3. ਬੱਦਲ – ਵਰਖਾ
4. ਨਦੀ – ਪਾਣੀ
Exam Tips:
a) ਹਰ ਚੀਜ਼ ਦਾ ਕਵਿਤਾ ਵਿਚ ਆਏ ਕੰਮ ਨਾਲ ਸੰਬੰਧ ਜੋੜੋ।
Important Questions and Answers
Question 1: ਕਾਵਿ-ਟੋਟਿਆਂ ਦੇ ਸਰਲ ਅਰਥ ਕਰੋ: ਪਾਠ-ਪੁਸਤਕ ਦੀ ਕਵਿਤਾ ‘ਜੀਅ ਕਰੇ’ ਦਾ ਪਹਿਲਾ ਭਾਗ (“ਜੀਅ ਕਰੇ, ਮੈਂ ਬਿਰਖ ਬਣਾਂ…”)।
Answer:
ਕਵੀ ਕਹਿੰਦਾ ਹੈ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਰੁੱਖ ਬਣ ਜਾਵਾਂ ਤੇ ਸਭ ਨੂੰ ਹਰਿਆਵਲ ਤੇ ਠੰਢੀਆਂ ਛਾਵਾਂ ਦੇਵਾਂ। ਮੈਂ ਆਪਣੇ ਉੱਤੇ ਪੰਛੀਆਂ ਦੇ ਸੋਹਣੇ ਆਲ੍ਹਣੇ ਸਜਾ ਲਵਾਂ ਤੇ ਸਾਰਿਆਂ ਨੂੰ ਕੁਦਰਤ ਦਾ ਰਸ ਭਰਿਆ ਕੋਮਲ ਗੀਤ ਸੁਣਾਵਾਂ। ਮੈਂ ਧਰਤੀ ਵਿਚ ਗੱਡਿਆ ਰਹਿ ਕੇ ਬੇਪਰਵਾਹੀ ਨਾਲ ਆ ਰਹੇ ਹੜ੍ਹ ਦੇ ਪਾਣੀ ਨੂੰ ਰੋਕ ਲਵਾਂ ਤੇ ਬੱਦਲਾਂ ਨੂੰ ਆਵਾਜ਼ਾਂ ਮਾਰ ਕੇ ਬੁਲਾ ਲਵਾਂ। ਫਲਸਰੂਪ ਕਿਣ-ਮਿਣ ਕਰਦੇ ਹੋਏ ਬੱਦਲ ਵਰ੍ਹਨ, ਜਿਸ ਨਾਲ ਮੈਂ ਹੋਰ ਹਰਾ-ਭਰਾ ਹੋ ਜਾਵਾਂ ਤੇ ਸਭ ਨੂੰ ਠੰਢੀਆਂ ਛਾਵਾਂ ਦਿੰਦਾ ਰਹਾਂ।
ਔਖੇ ਸ਼ਬਦ: ਬੇਪਰਵਾਹੇ ਪਾਣੀ – ਹੜ੍ਹ; ਰੁਮਕਾਂ – ਰਹਾਂ; ਮੇਘਲਾ – ਬੱਦਲ।
Exam Tips:
a) ਕਵੀ ਦੀ ਇੱਛਾ ਆਪਣੇ ਸ਼ਬਦਾਂ ਵਿਚ ਵਾਰਤਕ ਰੂਪ ਵਿਚ ਲਿਖੋ।
b) ਛਾਂ, ਆਲ੍ਹਣੇ, ਗੀਤ ਤੇ ਵਰਖਾ ਦੇ ਨੁਕਤੇ ਸ਼ਾਮਲ ਕਰੋ।
Question 2: ਕਾਵਿ-ਟੋਟਿਆਂ ਦੇ ਸਰਲ ਅਰਥ ਕਰੋ: ਪਾਠ-ਪੁਸਤਕ ਦੀ ਕਵਿਤਾ ‘ਜੀਅ ਕਰੇ’ ਦਾ ਦੂਜਾ ਭਾਗ (“ਜੀਅ ਕਰੇ, ਮੈਂ ਨਦੀ ਬਣਾਂ…”)।
Answer:
ਕਵੀ ਕਹਿੰਦਾ ਹੈ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਨਦੀ ਬਣ ਜਾਵਾਂ। ਮੈਂ ਧਰਤੀ, ਪੰਛੀਆਂ ਤੇ ਮਨੁੱਖਾਂ ਸਭ ਨੂੰ ਪਾਣੀ ਪਿਲਾਉਂਦਾ ਹੋਇਆ ਉਨ੍ਹਾਂ ਦੀ ਪਿਆਸ ਦੂਰ ਕਰਾਂ। ਮੈਂ ਪਿੰਡਾਂ ਤੇ ਸ਼ਹਿਰਾਂ ਵਿਚੋਂ ਹੁੰਦਾ ਹੋਇਆ ਧਰਤੀ ਦੇ ਕਣ-ਕਣ ਨੂੰ ਮਹਿਕਾਂ ਨਾਲ ਭਰ ਦਿਆਂ। ਮੈਂ ਨਦੀ ਬਣ ਕੇ ਕੱਲਰਾਂ ਤੇ ਬੰਜਰਾਂ ਦੀ ਹਿੱਕ ਵਿਚੋਂ ਹਰਿਆਵਲ ਪੈਦਾ ਕਰਾਂ ਤੇ ਸਭ ਨੂੰ ਜਲ ਦਾ ਗੀਤ ਸੁਣਾਵਾਂ।
ਔਖੇ ਸ਼ਬਦ: ਨੀਰ – ਪਾਣੀ; ਗਰਾਂ – ਪਿੰਡ; ਕੱਲਰ – ਕੱਲਰੀ ਧਰਤੀ; ਬੰਜਰ – ਜਿਸ ਜ਼ਮੀਨ ਉੱਤੇ ਕੁੱਝ ਵੀ ਪੈਦਾ ਨਾ ਹੋਵੇ।
Exam Tips:
a) ਨਦੀ ਦੇ ਤਿੰਨ ਕੰਮ ਸਾਫ਼ ਲਿਖੋ: ਪਿਆਸ ਬੁਝਾਉਣਾ, ਮਹਿਕਾਉਣਾ, ਹਰਿਆਲੀ ਉਪਜਾਉਣੀ।
Free study material for Punjabi
Step-by-Step Textbook Answers: Class 7 Punjabi Punjabi Medium Chapter 15 ਜੀਅ ਕਰੇ
Textbook Solutions for Class 7 Punjabi Punjabi Medium Chapter 15 ਜੀਅ ਕਰੇ
Review comprehensive exercise answers for Class 7 Punjabi Punjabi Medium Chapter 15 ਜੀਅ ਕਰੇ. Fully updated to match current Punjab Board syllabus guidelines, these textbook solutions help students verify their work and maintain accurate study notes.
Mastering Theoretical and Practical Questions
Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 7 Punjabi.
FAQs
The complete and updated PSEB 7th Class Punjabi Solutions Chapter 15 ਜੀਅ ਕਰੇ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 15 ਜੀਅ ਕਰੇ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 15 ਜੀਅ ਕਰੇ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 15 ਜੀਅ ਕਰੇ in both English and Hindi medium.
Yes, you can download the entire PSEB 7th Class Punjabi Solutions Chapter 15 ਜੀਅ ਕਰੇ in printable PDF format for offline study on any device.