Solutions for Class 7 Punjabi: Punjabi Medium Chapter 15 ਫ਼ੈਸਲਾ
Explore reliable textbook solutions for Punjabi Medium Chapter 15 ਫ਼ੈਸਲਾ tailored for Class 7 learners. Utilizing these Punjabi answers ensures thorough preparation and strengthens foundational knowledge before final Punjab Board evaluations.
Practice Class 7 Punjabi Solutions: Punjabi Medium Chapter 15 ਫ਼ੈਸਲਾ
View or download the dedicated Punjabi Medium Chapter 15 ਫ਼ੈਸਲਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਬਹੁਵਿਕਲਪੀ ਪ੍ਰਸ਼ਨ
Question 1: ਤਿੰਨੇ ਦੋਸਤ ਕਿਹੜਾ ਤਿਉਹਾਰ ਮਨਾਉਣ ਦੀਆਂ ਵਿਉਂਤਾਂ ਬਣਾ ਰਹੇ ਸਨ?
(ਉ) ਦੁਸਹਿਰੇ ਦੀਆਂ
(ਅ) ਦੀਵਾਲੀ ਦੀਆਂ (ਇ) ਕ੍ਰਿਸਮਿਸ ਦੀਆਂ।
Answer:
(ਅ) ਦੀਵਾਲੀ ਦੀਆਂ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 2: ਮੈਡਮ ਦੀਵਾਲੀ ਵਾਲੇ ਦਿਨ ਕੀ ਕਰਨ ਆਏ ਸਨ?
(ਉ) ਸਲਾਹ ਦੇਣ
(ਅ) ਮੂਡ ਖ਼ਰਾਬ ਕਰਨ (ਇ) ਸਮਝਾਉਣ ਲਈ।
Answer:
(ਇ) ਸਮਝਾਉਣ ਲਈ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 3: ਸਰਘੀ ਦੀ ਮੰਮੀ ਦੇ ਕਿਹੜੇ ਅੰਗ ‘ਤੇ ਪਟਾਕੇ ਦਾ ਅਸਰ ਹੋਇਆ?
(ਉ) ਸਰੀਰ ‘ਤੇ (ਆ) ਲੱਤਾਂ ‘ਤੇ (ਇ) ਅੱਖਾਂ ‘ਤੇ।
Answer:
(ਇ) ਅੱਖਾਂ ‘ਤੇ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 4: ਤਿੰਨਾਂ ਦੋਸਤਾਂ ਨੇ ਪਟਾਕੇ ਖ਼ਰੀਦਣ ਲਈ ਲਿਆਂਦੇ ਪੈਸਿਆਂ ਦਾ ਕੀ ਕੀਤਾ?
(ਉ) ਜੁਗਨੂੰ ਦੀ ਮੰਮੀ ਨੂੰ ਦੇ ਦਿੱਤੇ
(ਅ) ਖ਼ਰਚ ਲਏ (ਇ) ਸਰਘੀ ਦੀ ਮੰਮੀ ਨੂੰ ਦਿੱਤੇ।
Answer:
(ਇ) ਸਰਘੀ ਦੀ ਮੰਮੀ ਨੂੰ ਦਿੱਤੇ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 5: ਦੋਵੇਂ ਦੋਸਤ ਦੀਵਾਲੀ ਵਾਲੇ ਦਿਨ ਕੀ ਵਿਉਂਤਾਂ ਬਣਾ ਰਹੇ ਸਨ?
Answer:
ਦੋਵੇਂ ਦੋਸਤ ਦੀਵਾਲੀ ਵਾਲੇ ਦਿਨ ਵੱਖ-ਵੱਖ ਤਰ੍ਹਾਂ ਦੇ ਪਟਾਕੇ ਖ਼ਰੀਦਣ ਦੀਆਂ ਵਿਉਂਤਾਂ ਬਣਾ ਰਹੇ ਸਨ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 6: ਪੰਜਾਬੀ ਵਾਲੇ ਮੈਡਮ ਜੁਗਨੂੰ ਨੂੰ ਕੀ ਦੱਸਣ ਆਏ ਸਨ?
Answer:
ਪੰਜਾਬੀ ਵਾਲੇ ਮੈਡਮ ਜੁਗਨੂੰ ਨੂੰ ਇਹ ਦੱਸਣ ਲਈ ਆਏ ਸਨ ਕਿ ਭਿੰਨ-ਭਿੰਨ ਸਰੋਤਾਂ ਤੋਂ ਨਿਕਲਿਆ ਧੂੰਆਂ ਕਿਸ ਤਰ੍ਹਾਂ ਧਰਤੀ ਉਤਲੀ ਜੀਵਨ ਰੱਖਿਅਕ ਓਜ਼ੋਨ ਪਰਤ ਦਾ ਨਾਸ਼ ਕਰ ਰਿਹਾ ਹੈ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 7: ਜੁਗਨੂੰ ਨੇ ਕਿਸ ਗੱਲ ਦਾ ਡਰ ਪ੍ਰਗਟ ਕੀਤਾ ਸੀ?
Answer:
ਜੁਗਨੂੰ ਨੇ ਡਰ ਪ੍ਰਗਟ ਕੀਤਾ ਸੀ ਕਿ ਦੀਵਾਲੀ ਦੇ ਦਿਨ ਚਲਾਏ ਜਾਣ ਵਾਲੇ ਲੱਖਾਂ-ਕਰੋੜਾਂ ਦੇ ਪਟਾਕੇ ਓਜ਼ੋਨ ਪਰਤ ਦਾ ਹੋਰ ਵੀ ਨੁਕਸਾਨ ਕਰਨਗੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 8: ਅਖ਼ਬਾਰ ਵਿਚ ਕੀ ਲਿਖਿਆ ਹੋਇਆ ਸੀ?
Answer:
ਅਖ਼ਬਾਰ ਵਿਚ ਪਟਾਕਿਆਂ ਦੇ ਜ਼ਹਿਰੀਲੇ ਧੂੰਏਂ ਦੇ ਨੁਕਸਾਨਾਂ ਬਾਰੇ ਲਿਖਿਆ ਹੋਇਆ ਸੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 9: ਜੁਗਨੂੰ ਨੇ ਸ਼ੈਰੀ ਨੂੰ ਕੀ ਕਿਹਾ?
Answer:
ਜੁਗਨੂੰ ਨੇ ਸ਼ੈਰੀ ਨੂੰ ਕਿਹਾ ਕਿ ਉਹ ਪਟਾਕੇ ਨਹੀਂ ਖ਼ਰੀਦੇਗਾ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 10: ਓਜ਼ੋਨ ਪਰਤ ਵਿਚ ਛੇਕ ਹੋਣ ਨਾਲ ਕੀ ਹੋਵੇਗਾ?
Answer:
ਓਜ਼ੋਨ ਪਰਤ ਵਿਚ ਛੇਕ ਹੋਣ ਨਾਲ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਧਰਤੀ ਉੱਤੇ ਪਹੁੰਚ ਕੇ ਕੇਵਲ ਫ਼ਸਲਾਂ ਤੇ ਪਸ਼ੂਆਂ-ਪੰਛੀਆਂ ਨੂੰ ਹੀ ਨਹੀਂ, ਸਗੋਂ ਸਮੁੱਚੀ ਮਨੁੱਖ ਜਾਤੀ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਣਗੀਆਂ। ਜੇਕਰ ਇਨ੍ਹਾਂ ਦਾ ਅਸਰ ਹੋਰ ਵਧਦਾ ਗਿਆ, ਤਾਂ ਮਨੁੱਖ ਦੀ ਆਉਣ ਵਾਲੀ ਸੰਤਾਨ ਤੇ ਫ਼ਸਲਾਂ ਵਿਕਸਿਤ ਨਹੀਂ ਹੋ ਸਕਣਗੀਆਂ। ਫਲਸਰੂਪ ਮਨੁੱਖਤਾ ਹੌਲੀ-ਹੌਲੀ ਖ਼ਤਮ ਹੋ ਜਾਵੇਗੀ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 11: ਪਰਾਬੈਂਗਣੀ ਕਿਰਨਾਂ ਦਾ ਮਨੁੱਖੀ ਜੀਵਨ ਉੱਤੇ ਕੀ ਅਸਰ ਪਵੇਗਾ?
Answer:
ਪਰਾਬੈਂਗਣੀ ਕਿਰਨਾਂ ਦੇ ਅਸਰ ਨਾਲ ਧਰਤੀ ਉੱਤੇ ਮਨੁੱਖੀ ਜੀਵਨ ਦਾ ਵਿਕਾਸ ਰੁਕ ਜਾਵੇਗਾ ਤੇ ਹੌਲੀ-ਹੌਲੀ ਉਸ ਦਾ ਅੰਤ ਹੋ ਜਾਵੇਗਾ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 12: ਤਿੰਨਾਂ ਦੋਸਤਾਂ ਨੇ ਕੀ ਕਰਨ ਦਾ ਫ਼ੈਸਲਾ ਕੀਤਾ?
Answer:
ਤਿੰਨਾਂ ਦੋਸਤਾਂ ਨੇ ਫ਼ੈਸਲਾ ਕੀਤਾ ਕਿ ਉਹ ਦੀਵਾਲੀ ਉੱਤੇ ਪਟਾਕੇ ਨਹੀਂ ਖ਼ਰੀਦਣਗੇ। ਫਿਰ ਉਨ੍ਹਾਂ ਇਹ ਵੀ ਫ਼ੈਸਲਾ ਕੀਤਾ ਕਿ ਜਿਨ੍ਹਾਂ ਰੁਪਇਆਂ ਦੇ ਉਨ੍ਹਾਂ ਪਟਾਕੇ ਖ਼ਰੀਦਣੇ ਸਨ, ਉਹ ਸਰਘੀ ਦੀ ਮਾਂ ਦੀਆਂ ਅੱਖਾਂ ਦੇ ਇਲਾਜ ਲਈ ਉਸ ਦੇ ਘਰਦਿਆਂ ਨੂੰ ਦੇ ਦੇਣਗੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 13: ਗੁਆਂਢ ਵਿਚੋਂ ਚੀਕਾਂ ਦੀ ਅਵਾਜ਼ ਕਿਉਂ ਆ ਰਹੀ ਸੀ?
Answer:
ਇਹ ਚੀਕਾਂ ਜੁਗਨੂੰ ਹੋਰਾਂ ਦੀ ਜਮਾਤਣ ਸਰਘੀ ਦੀ ਮਾਂ ਦੀਆਂ ਸਨ, ਜੋ ਕਿਸੇ ਦੇ ਘਰੋਂ ਸਫ਼ਾਈ ਦਾ ਕੰਮ ਕਰ ਕੇ ਆ ਰਹੀ ਸੀ, ਰਸਤੇ ਵਿਚ ਇਕ ਸ਼ਰਾਰਤੀ ਲੜਕੇ ਦੁਆਰਾ ਇਕ ਵੱਡੇ ਪਟਾਕੇ ਨੂੰ ਅੱਗ ਲਾ ਕੇ ਸੜਕ ਉੱਤੇ ਸੁੱਟੇ ਜਾਣ ਕਾਰਨ ਚੰਗਿਆੜੀਆਂ ਉਸ (ਸਰਘੀ ਦੀ ਮਾਂ) ਦੀਆਂ ਅੱਖਾਂ ਵਿਚ ਪੈ ਗਈਆਂ ਸਨ। ਫਲਸਰੂਪ ਉਹ ਚੀਕਾਂ ਮਾਰ ਰਹੀ ਸੀ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 14: ਤਿੰਨਾਂ ਦੋਸਤਾਂ ਨੇ ਕੀ ਫ਼ੈਸਲਾ ਕੀਤਾ ਤੇ ਉਹ ਕਿੱਥੇ ਗਏ?
Answer:
ਤਿੰਨਾਂ ਦੋਸਤਾਂ ਨੇ ਫ਼ੈਸਲਾ ਕੀਤਾ ਕਿ ਜਿਹੜੇ ਪੈਸੇ ਉਨ੍ਹਾਂ ਕੋਲ ਪਟਾਕੇ ਨਾ ਖ਼ਰੀਦਣ ਕਰ ਕੇ ਬਚੇ ਹਨ, ਉਹ ਉਨ੍ਹਾਂ ਨੂੰ ਸਰਘੀ ਦੀ ਮਾਂ ਦੇ ਇਲਾਜ ਲਈ ਦੇ ਦੇਣਗੇ। ਇਸ ਕਰਕੇ ਉਹ ਤਿੰਨੇ ਪੈਸੇ ਦੇਣ ਲਈ ਹਸਪਤਾਲ ਨੂੰ ਚਲੇ ਗਏ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 15: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ- ਚਹਿਲ-ਪਹਿਲ, ਵਿਉਂਤ, ਸਵਾਲ, ਕੁਦਰਤ, ਸਪੇਸ, ਫ਼ੈਸਲਾ, ਵਿਕਸਿਤ।
Answer:
1. ਚਹਿਲ-ਪਹਿਲ (ਰੌਣਕ) – ਦੀਵਾਲੀ ਕਰਕੇ ਅੱਜ ਬਜ਼ਾਰ ਵਿਚ ਬੜੀ ਚਹਿਲ-ਪਹਿਲ ਸੀ।
2. ਵਿਉਂਤ (ਢੰਗ, ਤਰਕੀਬ) – ਅਸੀਂ ਛੁੱਟੀਆਂ ਵਿਚ ਪਹਾੜਾਂ ’ਤੇ ਘੁੰਮਣ ਜਾਣ ਦੀ ਵਿਉਂਤ ਬਣਾਈ।
3. ਸਵਾਲ (ਪ੍ਰਸ਼ਨ) – ਮੈਂ ਮੈਡਮ ਦੇ ਸਾਰੇ ਸਵਾਲਾਂ ਦੇ ਠੀਕ ਜਵਾਬ ਦਿੱਤੇ।
4. ਕੁਦਰਤ (ਪ੍ਰਕਿਰਤੀ) – ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਕੁਦਰਤ ਦੇ ਪਸਾਰੇ ਦਾ ਕੋਈ ਅੰਤ ਨਹੀਂ।
5. ਸਪੇਸ (ਪੁਲਾੜ, ਖਲਾਅ) – ਕਲਪਨਾ ਚਾਵਲਾ ਦਾ ਸਪੇਸ ਸ਼ਟਲ ਧਰਤੀ ‘ਤੇ ਪਹੁੰਚਣ ਤੋਂ ਪਹਿਲਾਂ ਹੀ ਤਬਾਹ ਹੋ ਗਿਆ।
6. ਫ਼ੈਸਲਾ (ਮਤਾ, ਨਿਬੇੜਾ, ਆਪਸੀ ਸਲਾਹ) – ਅਦਾਲਤ ਨੇ ਦੋਹਾਂ ਧਿਰਾਂ ਦੇ ਜ਼ਮੀਨੀ ਝਗੜੇ ਦਾ ਅੱਜ ਫ਼ੈਸਲਾ ਸੁਣਾ ਦਿੱਤਾ।
7. ਵਿਕਸਿਤ (ਵਧਣਾ-ਫੁਲਣਾ) – ਚੰਗੀ ਖ਼ੁਰਾਕ ਨਾਲ ਬੱਚਿਆਂ ਦਾ ਸਰੀਰ ਚੰਗੀ ਤਰ੍ਹਾਂ ਵਿਕਸਿਤ ਹੁੰਦਾ ਹੈ।
Exam Tips:
a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
Question 16: ਖ਼ਾਲੀ ਥਾਂਵਾਂ ਵਿੱਚ ਢੁੱਕਵੇਂ ਸ਼ਬਦ ਚੁਣ ਕੇ ਭਰੋ- ਸਪੇਸ, ਵਿਉਂਤਾਂ, ਓਜ਼ੋਨ, ਪਰਾਬੈਂਗਣੀ, ਨੁਕਸਾਨ, ਫ਼ੈਸਲਾ
(ੳ) ਤਿੰਨੇ ਦੋਸਤ ਦੀਵਾਲੀ ਲਈ ਪਟਾਕੇ ਖ਼ਰੀਦਣ ਦੀਆਂ ……… ਬਣਾ ਰਹੇ ਸਨ।
(ਅ) ਕੁਦਰਤ ਨੇ ਸਾਡੇ ਬਚਾਅ ਲਈ …………. ਵਿਚ ਕੁਦਰਤੀ ਛਤਰੀ ਤਾਣੀ ਹੋਈ ਹੈ।
(ਈ) …………. ਦੀ ਪਰਤ ਵਿੱਚ ਪੈ ਰਹੇ ਮੋਘੇ ਹੋਰ ਵੱਡੇ ਹੋ ਜਾਣਗੇ।
(ਸ) ਇਨ੍ਹਾਂ …………. ਕਿਰਨਾਂ ਦਾ ਅਸਰ ਬਹੁਤ ਮਾਰੂ ਹੋਵੇਗਾ।
(ਹ) ਅਖ਼ਬਾਰ ਵਿੱਚ ਪਟਾਕਿਆਂ ਦੇ …………. ਬਾਰੇ ਚਿਤਾਵਨੀ ਦਿੱਤੀ ਗਈ ਸੀ। (ਕ) ਪਟਾਕਿਆਂ ਦੇ ਪੈਸੇ ਸਰਘੀ ਦੇ ਘਰ ਵਾਲਿਆਂ ਨੂੰ ਦੇਣ ਦਾ …………. ਕੀਤਾ।
Answer:
(ਉ) ਤਿੰਨੇ ਦੋਸਤ ਦੀਵਾਲੀ ਲਈ ਪਟਾਕੇ ਖ਼ਰੀਦਣ ਦੀਆਂ ਵਿਉਂਤਾਂ ਬਣਾ ਰਹੇ ਸਨ।
(ਅ) ਕੁਦਰਤ ਨੇ ਸਾਡੇ ਬਚਾਅ ਲਈ ਸਪੇਸ ਵਿਚ ਕੁਦਰਤੀ ਛਤਰੀ ਤਾਣੀ ਹੋਈ ਹੈ। (ਇ) ਓਜ਼ੋਨ ਦੀ ਪਰਤ ਵਿੱਚ ਪੈ ਰਹੇ ਮੋਘੇ ਹੋਰ ਵੱਡੇ ਹੋ ਜਾਣਗੇ। (ਸ) ਇਨ੍ਹਾਂ ਪਰਾਬੈਂਗਣੀ ਕਿਰਨਾਂ ਦਾ ਅਸਰ ਬਹੁਤ ਮਾਰੂ ਹੋਵੇਗਾ। (ਹ) ਅਖ਼ਬਾਰ ਵਿੱਚ ਪਟਾਕਿਆਂ ਦੇ ਨੁਕਸਾਨ ਬਾਰੇ ਚਿਤਾਵਨੀ ਦਿੱਤੀ ਗਈ ਸੀ। (ਕ) ਪਟਾਕਿਆਂ ਦੇ ਪੈਸੇ ਸਰਘੀ ਦੇ ਘਰ ਵਾਲਿਆਂ ਨੂੰ ਦੇਣ ਦਾ ਫ਼ੈਸਲਾ ਕੀਤਾ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 17: ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ- ਸ਼ਬਦ – ਵਿਰੋਧੀ ਸ਼ਬਦ ਖ਼ਰੀਦਣਾ – ………………… ਨੁਕਸਾਨ – ………………… ਬਾਹਰ – ………………… ਆਉਣਾ – ………………… ਸਵਾਲ – ………………… ਖ਼ਤਰਨਾਕ – …………………
Answer:
ਸ਼ਬਦ – ਵਿਰੋਧੀ ਸ਼ਬਦ
ਖ਼ਰੀਦਣਾ – ਵੇਚਣਾ
ਨੁਕਸਾਨ – ਫ਼ਾਇਦਾ
ਬਾਹਰ – ਅੰਦਰ
ਆਉਣਾ – ਜਾਣਾ
ਸਵਾਲ – ਜਵਾਬ
ਖ਼ਤਰਨਾਕ – ਸੁਰੱਖਿਅਤ
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Question 18: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਦੋਸਤ, ਦੁਪਹਿਰ, ਕਾਲ-ਬੈੱਲ, ਮੈਡਮ, ਜ਼ਹਿਰੀਲਾ, ਗਰਮ।
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
1. ਦੋਸਤ – मित्र – Friend
2. ਦੁਪਹਿਰ – दोपहर – Noon
3. ਕਾਲ-ਬੈੱਲ – कॉल-बेल – Call bell
4. ਮੈਡਮ – मैडम – Madam
5. ਜ਼ਹਿਰੀਲਾ – ज़हरीला – Poisonous
6. ਗਰਮ – गर्म – Hot
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Question 19: ਹੇਠ ਲਿਖੇ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਲਿਖੋ- ਸ਼ਬਦ – ਸਮਾਨਾਰਥਕ ਸ਼ਬਦ ਅਧਿਆਪਕ – ਗੁਰੂ, ਉਸਤਾਦ ਵਿਦਿਆਰਥੀ – ………………… ਬਹਾਦਰ – ………………… ਪੁੱਤਰ – ………………… ਦੋਸਤ – ………………… ਰਵਾਨਾ – …………………
Answer:
ਸ਼ਬਦ – ਸਮਾਨਾਰਥਕ ਸ਼ਬਦ
ਅਧਿਆਪਕ – ਗੁਰੂ, ਉਸਤਾਦ
ਵਿਦਿਆਰਥੀ – ਪਾੜ੍ਹਾ, ਸ਼ਿਸ਼
ਬਹਾਦਰ – ਦਲੇਰ, ਸੂਰਬੀਰ
ਪੁੱਤਰ – ਬੇਟਾ, ਕਾਕਾ, ਬੱਚਾ
ਦੋਸਤ – ਮਿੱਤਰ, ਬੇਲੀ
ਰਵਾਨਾ – ਜਾਣਾ, ਚਲਣਾ।
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Free study material for Punjabi
Punjab Board Solutions for Class 7 Punjabi Punjabi Medium Chapter 15 ਫ਼ੈਸਲਾ
Textbook Solutions for Class 7 Punjabi Punjabi Medium Chapter 15 ਫ਼ੈਸਲਾ
Explore reliable textbook solutions for Punjabi Medium Chapter 15 ਫ਼ੈਸਲਾ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.
Mastering Theoretical and Practical Questions
Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.
FAQs
The complete and updated PSEB 7th Class Punjabi Solutions Chapter 15 ਫ਼ੈਸਲਾ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 15 ਫ਼ੈਸਲਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 15 ਫ਼ੈਸਲਾ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 15 ਫ਼ੈਸਲਾ in both English and Hindi medium.
Yes, you can download the entire PSEB 7th Class Punjabi Solutions Chapter 15 ਫ਼ੈਸਲਾ in printable PDF format for offline study on any device.