PSEB 7th Class Punjabi Solutions Chapter 12 ਸਮਾਂ ਨਾ ਗੁਆ ਬੇਲੀਆ

Solutions for Class 7 Punjabi: Punjabi Medium Chapter 12 ਸਮਾਂ ਨਾ ਗੁਆ ਬੇਲੀਆ

Access comprehensive textbook solutions for Punjabi Medium Chapter 12 ਸਮਾਂ ਨਾ ਗੁਆ ਬੇਲੀਆ using the official curriculum guides for Class 7 Punjabi. Designed to align with the 2026-27 Punjab Board standards, these detailed answers help students reinforce core academic concepts.

Practice Class 7 Punjabi Solutions: Punjabi Medium Chapter 12 ਸਮਾਂ ਨਾ ਗੁਆ ਬੇਲੀਆ

Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਬਹੁਵਿਕਲਪੀ ਪ੍ਰਸ਼ਨ

Question 1: ਕਿਹੜੀ ਚੀਜ਼ ਗੁਆਉਣ ਤੋਂ ਮਨ੍ਹਾ ਕੀਤਾ ਗਿਆ ਹੈ?
(ਉ) ਸਮਾਂ
(ਅ) ਪੈਨ
(ਈ) ਪੈਸੇ।

Answer:

(ਉ) ਸਮਾਂ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 2: ਕਾਹਦੇ ਦਿਨ ਨੇੜੇ ਆ ਗਏ ਹਨ?
(ਉ) ਵਿਆਹ ਦੇ
(ਅ) ਨਤੀਜੇ ਦੇ (ਇ) ਇਮਤਿਹਾਨ ਦੇ।

Answer:

(ਇ) ਇਮਤਿਹਾਨ ਦੇ।

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 3: ਕਿਸ ਚੀਜ਼ ਨਾਲ ਆੜੀ ਪਾਉਣ ਲਈ ਕਿਹਾ ਗਿਆ ਹੈ?
(ਉ) ਮੁੰਡਿਆਂ ਨਾਲ
(ਅ) ਹਾਣੀਆਂ ਨਾਲ
(ਈ) ਕਿਤਾਬਾਂ ਨਾਲ।

Answer:

(ਈ) ਕਿਤਾਬਾਂ ਨਾਲ।

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 4: ਚੰਗੀ ਲਿਖਾਈ ਦਾ ਕੀ ਫਲ ਮਿਲਦਾ ਹੈ?
(ਉ) ਚੰਗੇ ਨੰਬਰ
(ਅ) ਨੌਕਰੀ
(ਈ) ਪ੍ਰਸੰਸਾ।

Answer:

(ਉ) ਚੰਗੇ ਨੰਬਰ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 5: ਨਸੀਬ ਕਿਸ ਤਰ੍ਹਾਂ ਬਣਾਏ ਜਾਂਦੇ ਹਨ?
(ਉ) ਪੈਸਿਆਂ ਨਾਲ
(ਅ) ਕੰਮ ਨਾਲ
(ਈ) ਹਿੰਮਤ ਨਾਲ।

Answer:

(ਈ) ਹਿੰਮਤ ਨਾਲ।

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 6: ਬੇਲੀ ਕੌਣ ਹੁੰਦੇ ਹਨ?

Answer:

ਮਿੱਤਰ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 7: ਕਵੀ ਆਪਣੇ ਦੋਸਤ ਨੂੰ ਕਿਸ ਗੱਲ ਤੋਂ ਵਰਜਦਾ ਹੈ?

Answer:

ਅਜਾਈਂ ਸਮਾਂ ਗੁਆਉਣ ਤੋਂ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 8: ਕਵੀ ਵਿਦਿਆਰਥੀ ਨੂੰ ਕੀ ਸਲਾਹ ਦਿੰਦਾ ਹੈ?

Answer:

ਸਮਾਂ ਨਾ ਖ਼ਰਾਬ ਕਰਨ ਤੇ ਪੜ੍ਹਾਈ ਲਈ ਮਿਹਨਤ ਕਰਨ ਦੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 9: ਕਵੀ ਕਿਹੜੇ ਗੁਣਾਂ ਦੀ ਮਾਲਾ ਪਾਉਣ ਲਈ ਕਹਿੰਦਾ ਹੈ?

Answer:

ਚੰਗੇ ਗੁਣਾਂ ਦੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 10: ਕਵੀ ਆਪਣੇ ਦੋਸਤ ਨੂੰ ਕੀ ਸਮਝਾਉਂਦਾ ਹੈ?

Answer:

ਕਵੀ ਆਪਣੇ ਦੋਸਤ ਨੂੰ ਫ਼ਜ਼ੂਲ ਗੱਲਾਂ ਛੱਡ ਕੇ ਇਮਤਿਹਾਨ ਦੀ ਤਿਆਰੀ ਲਈ ਮਿਹਨਤ ਕਰਨ ਦੀ ਗੱਲ ਸਮਝਾਉਂਦਾ ਹੈ। ਉਹ ਕਹਿੰਦਾ ਹੈ ਕਿ ਉਹ ਖੇਡਾਂ ਤੇ ਟੀ. ਵੀ. ਦੇਖਣਾ ਛੱਡ ਕੇ ਕਿਤਾਬਾਂ ਨਾਲ ਪਿਆਰ ਪਾਵੇ।ਉਹ ਮਾਪਿਆਂ ਤੇ ਅਧਿਆਪਕਾਂ ਦਾ ਕਿਹਾ ਮੰਨੇ। ਉਹ ਚੰਗੇ ਗੁਣ ਧਾਰਨ ਕਰੇ, ਉਹ ਚੰਗੇ ਨੰਬਰ ਪ੍ਰਾਪਤ ਕਰਨ ਲਈ ਲਿਖਾਈ ਵੀ ਸੁੰਦਰ ਕਰੇ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।

 

Question 11: ਨੰਬਰ ਵਧਾਉਣ ਲਈ ਕਿਹੜੀ ਚੀਜ਼ ਬਹੁਤ ਜ਼ਰੂਰੀ ਹੈ?

Answer:

ਨੰਬਰ ਵਧਾਉਣ ਲਈ ਸੁੰਦਰ ਲਿਖਾਈ ਬਹੁਤ ਜ਼ਰੂਰੀ ਹੈ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

ਕੁੱਝ ਹੋਰ ਪ੍ਰਸ਼ਨ

Question 12: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ- ਸਮਾਂ, ਜੀਅ, ਆੜੀ, ਹਿੰਮਤ, ਨਸੀਬ, ਗੁਰ।

Answer:

1. ਸਮਾਂ (ਵਕਤ, ਟਾਈਮ) – ਸਾਨੂੰ ਸਮੇਂ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ।
2. ਜੀਅ (ਮਨ) – ਭਿਆਨਕ ਦੁਰਘਟਨਾ ਵਿਚ ਮੌਤਾਂ ਨੇ ਮੇਰਾ ਜੀਅ ਖ਼ਰਾਬ ਕਰ ਦਿੱਤਾ।
3. ਆੜੀ (ਸਾਥੀ, ਬੇਲੀ) – ਅਸੀਂ ਸਾਰੇ ਆੜੀ ਲੁਕਣ-ਮੀਚੀ ਖੇਡ ਰਹੇ ਸਾਂ।
4. ਹਿੰਮਤ (ਉੱਦਮ) – ਹਿੰਮਤ ਕਰਨ ਵਾਲਾ ਆਦਮੀ ਆਪਣੀ ਕਿਸਮਤ ਬਦਲ ਲੈਂਦਾ ਹੈ।
5. ਨਸੀਬ (ਕਿਸਮਤ) – ਵਿਚਾਰੀ ਦੇ ਨਸੀਬ ਹੀ ਮਾੜੇ ਸਨ। ਵਿਆਹ ਤੋਂ ਇਕ ਮਹੀਨੇ ਮਗਰੋਂ ਉਸ ਦੇ ਪਤੀ ਦੀ ਮੌਤ ਹੋ ਗਈ। |
6. ਗੁਰ (ਤਰੀਕਾ) – ਪੁਰਾਣੇ ਸਮੇਂ ਵਿਚ ਬੱਚੇ ਕੰਮ ਦੇ ਗੁਰ ਆਪਣੇ ਪੁਰਖਿਆਂ ਤੋਂ ਹੀ ਸਿੱਖ ਲੈਂਦੇ ਸਨ।

Exam Tips:

a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।

 

Question 13: ਇਕੋ-ਜਿਹੀਆਂ ਅਵਾਜ਼ਾਂ ਨੂੰ ਪ੍ਰਗਟ ਕਰਦੇ ਹੋਏ ਕੁੱਝ ਸ਼ਬਦ ਲਿਖੋ ਅਭਿਆਸ – ਆਸ ਨਾਮ – ………….. ਗੁਆਉਂਦਾ – ………….. ਪਿਆਰ – ………….. ਬੱਚੇ – ………….. ਮੰਨ – …………..

Answer:

ਅਭਿਆਸ – ਆਸ
ਨਾਮ – ਸ਼ਾਮ
ਗੁਆਉਂਦਾ – ਸਮਝਾਉਂਦਾ
ਪਿਆਰ – ਤਿਆਰ
ਬੱਚੇ – ਸੱਚੇ
ਮੰਨ – ਧੰਨ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 14: ਪਾਠ-ਪੁਸਤਕ ਵਿਚੋਂ ਕਵਿਤਾ ਦੀਆਂ ਸਤਰਾਂ (ਉ) ਅਤੇ (ਅ) ਪੜ੍ਹੋ ਅਤੇ ਇਨ੍ਹਾਂ ਦੇ ਸਰਲ ਅਰਥ ਲਿਖੋ।

Answer:

(ਉ) ਹੇ ਮਿੱਤਰਾ! ਮਾਪਿਆਂ ਤੇ ਅਧਿਆਪਕਾਂ ਦਾ ਕਿਹਾ ਮੰਨ ਕੇ ਪੜ੍ਹਾਈ ਵਿਚ ਜੁੱਟ ਜਾ। ਜੇਕਰ ਇਮਤਿਹਾਨਾਂ ਵਿਚ ਤੂੰ ਚੰਗੇ ਨੰਬਰ ਪ੍ਰਾਪਤ ਕਰੇਂਗਾ, ਤਾਂ ਹਰ ਪਾਸੇ ਤੇਰੀ ਸ਼ਲਾਘਾ ਹੋਵੇਗੀ।
(ਅ) ਹੇ ਮਿੱਤਰਾ! ਕਵੀ ਸਭ ਨੂੰ ਸਮਝਾਉਂਦਾ ਹੈ ਕਿ ਹਿੰਮਤ ਹੀ ਉਹ ਗੁਰ ਹੈ, ਜਿਸ ਨਾਲ ਕਿਸਮਤ ਬਦਲੀ ਜਾ ਸਕਦੀ ਹੈ। ਤੈਨੂੰ ਚੰਗੇ ਗੁਣਾਂ ਦੀ ਮਾਲਾ ਗਲ ਪਾ ਕੇ ਚੰਗਾ ਪੁੱਤਰ ਤੇ ਚੰਗਾ ਵਿਦਿਆਰਥੀ ਬਣਨਾ ਚਾਹੀਦਾ ਹੈ ਅਤੇ ਇਮਤਿਹਾਨ ਦੀ ਤਿਆਰੀ ਲਈ ਮਿਹਨਤ ਵਿਚ ਜੁੱਟ ਜਾਣਾ ਚਾਹੀਦਾ ਹੈ।

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 15: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ- ਸਮਾਂ, ਖੇਡ, ਵਿਸ਼ਾ, ਮਾਪੇ, ਅਧਿਆਪਕ, ਮਿੱਤਰ।

Answer:

ਸਮਾਂ – समय – Time
ਖੇਡ – खेल – Game
ਵਿਸ਼ਾ – विषय – Subject
ਮਾਪੇ – माता-पिता – Parents
ਅਧਿਆਪਕ – अध्यापक – Teacher
ਮਿੱਤਰ – मित्र – Friend

Exam Tips:

a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।

 

Question 16: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ (ਉ) ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਹੇ ਮਿੱਤਰਾ ! ਹੁਣ ਤੂੰ ਐਵੇਂ ਗੱਲਾਂ-ਬਾਤਾਂ ਵਿਚ ਸਮਾਂ ਨਾ ਗੁਜ਼ਾਰ ਸਗੋਂ ਸਚਮੁੱਚ ਮਿਹਨਤ ਕਰ। ਤੇਰਾ ਇਮਤਿਹਾਨ ਸਿਰ ‘ਤੇ ਹੈ। ਹੁਣ ਮਿਹਨਤ ਕਰਨ ਦਾ ਸਮਾਂ ਆ ਗਿਆ ਹੈ। ਹੁਣ ਤੂੰ ਖੇਡਾਂ ਅਤੇ ਸੌਣ ਵਿਚ ਸਮਾਂ ਨਾ ਗੁਜ਼ਾਰ। ਤੂੰ ਬੀਤੇ ਸਮੇਂ ਵਿਚ ਟੈਲੀਵਿਜ਼ਨ ਉੱਤੇ ਨਾਟਕਾਂ ਤੇ ਹੋਰ ਪ੍ਰੋਗਰਾਮਾਂ ਨੂੰ ਦੇਖ-ਦੇਖ ਕੇ ਬਥੇਰਾ ਜੀਅ ਪਰਚਾ ਲਿਆ ਹੈ। ਹੁਣ ਤੇਰੇ ਕੋਲ ਅਜਿਹੀਆਂ ਫ਼ਜ਼ੂਲ ਗੱਲਾਂ ਵਿਚ ਸਮਾਂ ਖ਼ਰਾਬ ਕਰਨ ਦਾ ਵੇਲਾ ਨਹੀਂ। ਹੁਣ ਤੂੰ ਪੜ੍ਹਾਈ ਲਈ ਮਿਹਨਤ ਕਰ।

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Punjabi Class 7 Curriculum Solutions: Punjabi Medium Chapter 12 ਸਮਾਂ ਨਾ ਗੁਆ ਬੇਲੀਆ

Textbook Solutions for Class 7 Punjabi Punjabi Medium Chapter 12 ਸਮਾਂ ਨਾ ਗੁਆ ਬੇਲੀਆ

Explore reliable textbook solutions for Punjabi Medium Chapter 12 ਸਮਾਂ ਨਾ ਗੁਆ ਬੇਲੀਆ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.

Mastering Theoretical and Practical Questions

Clear, methodical explanations accompany every challenging problem within the Class 7 Punjabi text. Engaging with these detailed answers lays a solid foundation for advanced learning and improves foundational clarity for upcoming assessments.

Effective Self-Study and Homework Assistance

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 7 Punjabi.

FAQs

Where can I find the latest PSEB 7th Class Punjabi Solutions Chapter 12 ਸਮਾਂ ਨਾ ਗੁਆ ਬੇਲੀਆ for the 2026-27 session?

The complete and updated PSEB 7th Class Punjabi Solutions Chapter 12 ਸਮਾਂ ਨਾ ਗੁਆ ਬੇਲੀਆ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 12 ਸਮਾਂ ਨਾ ਗੁਆ ਬੇਲੀਆ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 12 ਸਮਾਂ ਨਾ ਗੁਆ ਬੇਲੀਆ will help students to get full marks in the theory paper.

Do you offer PSEB 7th Class Punjabi Solutions Chapter 12 ਸਮਾਂ ਨਾ ਗੁਆ ਬੇਲੀਆ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 12 ਸਮਾਂ ਨਾ ਗੁਆ ਬੇਲੀਆ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 12 ਸਮਾਂ ਨਾ ਗੁਆ ਬੇਲੀਆ in printable PDF format for offline study on any device.