Step-by-Step Textbook Solutions for Class 7 Punjabi Punjabi Medium Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ
Explore reliable textbook solutions for Punjabi Medium Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ tailored for Class 7 learners. Utilizing these Punjabi answers ensures thorough preparation and strengthens foundational knowledge before final Punjab Board evaluations.
Download Punjabi Medium Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ Textbook Solutions PDF
Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਬਹੁਵਿਕਲਪੀ ਪ੍ਰਸ਼ਨ
Question 1: ਜਰਨੈਲ ਸਿੰਘ ਦਾ ਜਨਮ ਕਦੋਂ ਹੋਇਆ?
(ਉ) 20 ਫ਼ਰਵਰੀ, 1937
(ਅ) 21 ਫ਼ਰਵਰੀ, 1935
(ੲ) 20 ਫ਼ਰਵਰੀ, 1936
Answer:
(ੲ) 20 ਫ਼ਰਵਰੀ, 1936
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 2: ਜਰਨੈਲ ਸਿੰਘ ਦੇ ਪਿਤਾ ਦਾ ਨਾਂ ਕੀ ਸੀ?
(ਉ) ਸ: ਉਜਾਗਰ ਸਿੰਘ
(ਅ) ਸ: ਮਹਿੰਦਰ ਸਿੰਘ
(ੲ) ਸ: ਗੁਰਬਚਨ ਸਿੰਘ।
Answer:
(ਉ) ਸ: ਉਜਾਗਰ ਸਿੰਘ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 3: ਜਰਨੈਲ ਸਿੰਘ ਕਦੋਂ ਰੋਮ ਉਲੰਪਿਕ ਵਿਚ ਖੇਡਿਆ?
(ਉ) 1958
(ਅ) 1960
(ੲ) 1965.
Answer:
(ਅ) 1960
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 4: 1966 ਤੋਂ 1967 ਵਿਚ ਜਰਨੈਲ ਸਿੰਘ ਕਿਹੜੀ ਟੀਮ ਦਾ ਕੈਪਟਨ ਰਿਹਾ?
(ੳ) ਭਾਰਤੀ ਫੁੱਟਬਾਲ ਟੀਮ
(ਅ) ਮੋਹਨ ਬਾਗਾਨ
(ੲ) ਪੰਜਾਬ ਫੁੱਟਬਾਲ ਟੀਮ।
Answer:
(ਅ) ਮੋਹਨ ਬਾਗਾਨ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 5: ਜਰਨੈਲ ਸਿੰਘ ਦਾ ਦੇਹਾਂਤ ਕਦੋਂ ਹੋਇਆ?
(ਉ) 21 ਅਕਤੂਬਰ, 2000
(ਅ) 12 ਅਕਤੂਬਰ, 2001
(ੲ) 16 ਅਕਤੂਬਰ, 2000.
Answer:
(ਉ) 21 ਅਕਤੂਬਰ, 2000
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 6: ਭਾਰਤੀ ਫੁੱਟਬਾਲ ਦਾ ਸਿਤਾਰਾ ਕੌਣ ਸੀ?
Answer:
ਜਰਨੈਲ ਸਿੰਘ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 7: ਭਾਰਤੀ ਪੰਜਾਬ ਵਿਚ ਜਰਨੈਲ ਸਿੰਘ ਦਾ ਪਿੰਡ ਕਿਹੜਾ ਸੀ?
Answer:
ਪਨਾਮ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 8: ਬਚਪਨ ਵਿਚ ਜਰਨੈਲ ਸਿੰਘ ਕਿਸ ਚੀਜ਼ ਨਾਲ ਖੇਡਦਾ ਸੀ?
Answer:
ਖਿੱਦੋ ਨਾਲ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 9: ਜਰਨੈਲ ਸਿੰਘ ਦਾ ਪਿਤਾ ਅਕਸਰ ਕੀ ਆਖਦਾ ਸੀ?
Answer:
ਉਹ ਆਖਦਾ ਸੀ, “ਪੁੱਤ ਨਿਸ਼ਾਨਾ ਠੀਕ ਰੱਖੀਂ।”
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 10: ਜਰਨੈਲ ਸਿੰਘ ਮੋਹਨ ਬਾਗਾਨ ਵਲੋਂ ਕਦੋਂ ਖੇਡਿਆ?
Answer:
1966-67 ਵਿਚ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 11: ਉਲੰਪੀਅਨ ਜਰਨੈਲ ਸਿੰਘ ਦਾ ਜਨਮ ਕਦੋਂ ਹੋਇਆ? ਉਸ ਦੇ ਮਾਤਾ-ਪਿਤਾ ਅਤੇ ਜਨਮ ਦਾ ਸਥਾਨ ਵੀ ਦੱਸੋ।
Answer:
ਉਲੰਪੀਅਨ ਜਰਨੈਲ ਸਿੰਘ ਦਾ ਜਨਮ 20 ਫ਼ਰਵਰੀ, 1936 ਨੂੰ ਹੋਇਆ। ਉਸ ਦੇ ਪਿਤਾ ਦਾ ਨਾਂ ਸ: ਉਜਾਗਰ ਸਿੰਘ ਤੇ ਮਾਤਾ ਦਾ ਨਾਂ ਸ੍ਰੀਮਤੀ ਗੁਰਬਚਨ ਕੌਰ ਸੀ। ਉਸ ਦਾ ਜਨਮ ਸਥਾਨ ਚੱਕ ਨੰ: 272, ਤਹਿਸੀਲ ਅਤੇ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਸੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 12: ਉਲੰਪੀਅਨ ਜਰਨੈਲ ਸਿੰਘ ਕਿਹੜੀਆਂ-ਕਿਹੜੀਆਂ ਕਲੱਬਾਂ ਵਲੋਂ ਖੇਡਿਆ?
Answer:
ਉਲੰਪੀਅਨ ਜਰਨੈਲ ਸਿੰਘ ਖ਼ਾਲਸਾ ਸਪੋਰਟਿੰਗ ਕਲੱਬ, ਰਾਜਸਥਾਨ ਕਲੱਬ ਤੇ ਮੋਹਨ ਬਾਗਾਨ ਕਲੱਬਾਂ ਵਲੋਂ ਖੇਡਿਆ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 13: ਅੰਤਰਰਾਸ਼ਟਰੀ ਪੱਧਰ ‘ਤੇ ਉਲੰਪੀਅਨ ਜਰਨੈਲ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਦੱਸੋ।
Answer:
1960 ਵਿਚ ਜਰਨੈਲ ਸਿੰਘ ਭਾਰਤੀ ਫੁੱਟਬਾਲ ਟੀਮ ਵਲੋਂ ਰੋਮ ਉਲੰਪਿਕ ਵਿਚ ਖੇਡਿਆ, ਜਿੱਥੇ ਉਹ ਵਰਲਡ ਇਲੈਵਨ ਲਈ ਵੀ ਚੁਣਿਆ ਗਿਆ। ਇਸੇ ਉਲੰਪਿਕ ਵਿਚ ਇਟਲੀ ਦੇ ਲੋਕ ਉਸ ਦੇ ਆਸ਼ਕ ਬਣ ਗਏ। 1962 ਵਿਚ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਜਰਨੈਲ ਸਿੰਘ ਨੇ ਸੱਟ ਲੱਗਣ ਦੇ ਬਾਵਜੂਦ ਵਿਰੋਧੀ ਟੀਮਾਂ ਸਿਰ ਗੋਲ ਕੀਤੇ ਅਤੇ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਆ। 1966-67 ਵਿਚ ਉਹ “ਏਸ਼ੀਅਨ ਆਲ ਸਟਾਰ ਟੀਮ ਦਾ ਕਪਤਾਨ ਬਣਿਆ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
ਕੁੱਝ ਹੋਰ ਪ੍ਰਸ਼ਨ
Question 14: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ (ਰੋਮ ਉਲੰਪਿਕ, ਅਰਜੁਨ ਐਵਾਰਡ, ਤਿੰਨ, ਫੁਟਬਾਲ, 1967)
(ੳ) ਉਸ ਨੂੰ ਭਾਰਤ ਸਰਕਾਰ ਵਲੋਂ ……………… ਨਾਲ ਸਨਮਾਨਿਤ ਕੀਤਾ ਗਿਆ।
(ਅ) ਮੁੱਢ ਤੋਂ ਹੀ ਜਰਨੈਲ ਸਿੰਘ ਵਿਚ ………… ਖੇਡਣ ਦਾ ਅਵੱਲਾ ਸ਼ੌਕ ਸੀ।
(ੲ) ਜਰਨੈਲ ਸਿੰਘ 1960 ਵਿਚ ਭਾਰਤੀ ਫੁੱਟਬਾਲ ਟੀਮ ਵਲੋਂ ……….. ਖੇਡਿਆ।
(ਸ) 1958 ਤੋਂ …………. ਤਕ ਜਰਨੈਲ ਸਿੰਘ ਭਾਰਤ ਦੀ ਫੁੱਟਬਾਲ ਟੀਮ ਵਿੱਚ ਖੇਡਿਆ।
(ਹ) ਜਰਨੈਲ ਸਿੰਘ ਨੇ ………… ਸਾਲ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ।
Answer:
(ੳ) ਉਸ ਨੂੰ ਭਾਰਤ ਸਰਕਾਰ ਵਲੋਂ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
(ਅ) ਮੁੱਢ ਤੋਂ ਹੀ ਜਰਨੈਲ ਸਿੰਘ ਵਿਚ ਫੁੱਟਬਾਲ ਖੇਡਣ ਦਾ ਅਵੱਲਾ ਸ਼ੌਕ ਸੀ।
(ੲ) ਜਰਨੈਲ ਸਿੰਘ 1960 ਵਿਚ ਭਾਰਤੀ ਫੁੱਟਬਾਲ ਟੀਮ ਵਲੋਂ ਰੋਮ ਉਲੰਪਿਕ ਖੇਡਿਆ।
(ਸ) 1958 ਤੋਂ 1967 ਤਕ ਜਰਨੈਲ ਸਿੰਘ ਭਾਰਤ ਦੀ ਫੁੱਟਬਾਲ ਟੀਮ ਵਿੱਚ ਖੇਡਿਆ।
(ਹ) ਜਰਨੈਲ ਸਿੰਘ ਨੇ ਤਿੰਨ ਸਾਲ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ।
Exam Tips:
a) ਪਾਠ ਵਿਚਲੇ ਸ਼ਬਦ ਹੀ ਵਰਤੋ।
Question 15: ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਹਿੰਦੀ ਤੇ ਅੰਗਰੇਜ਼ੀ ਸਮਾਨਾਰਥੀ ਲਿਖੋ- ਖਿਡਾਰੀ, ਅਭਿਆਸ, ਪਰਿਵਾਰ, ਕਪਤਾਨ, ਫੁੱਟਬਾਲ।
Answer:
ਖਿਡਾਰੀ – खिलाड़ी – Player
ਅਭਿਆਸ – अभ्यास – Practice
ਪਰਿਵਾਰ – परिवार – Family
ਕਪਤਾਨ – कप्तान – Captain
ਫੁੱਟਬਾਲ – फ़ुटबॉल – Football
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Question 16: ਸ਼ੁੱਧ ਸ਼ਬਦ ਕਿਹੜਾ ਹੈ?
(ਉ) ਮੁਹਾਰਿਤ
(ਅ) ਮੁਹਰਤ
(ਈ) ਮੁਹਾਰਤ
(ਸ) ਮੁਹਿਰਤ।
Answer:
(ਈ) ਮੁਹਾਰਤ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 17: ‘ਹਿੰਮਤ’ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ-
(ੳ) ਆਲਸ
(ਅ) ਉੱਦਮ
(ਈ) ਕਪਤਾਨ
(ਸ) ਜਿੱਤ।
Answer:
(ਅ) ਉੱਦਮ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 18: ਵਿਸ਼ੇਸ਼ਣ ਸ਼ਬਦ ਚੁਣੋ
(ਉ) ਫੁੱਟਬਾਲ
(ਅ) ਗੋਲ
(ਈ) ਕਪਤਾਨ
(ਸ) ਮਹਾਨ।
Answer:
(ਸ) ਮਹਾਨ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 19: ਆਪਣੇ ਇਲਾਕੇ ਦੇ ਕਿਸੇ ਪ੍ਰਸਿੱਧ ਖਿਡਾਰੀ ਬਾਰੇ ਦਸ ਸਤਰਾਂ ਲਿਖੋ।
Answer:
ਹਰਭਜਨ ਸਿੰਘ ਪੰਜਾਬ ਨਾਲ ਸੰਬੰਧਿਤ ਅੰਤਰਰਾਸ਼ਟਰੀ ਪੱਧਰ ਦਾ ਪ੍ਰਸਿੱਧ ਕ੍ਰਿਕਟ ਖਿਡਾਰੀ ਹੈ। ਉਸ ਦਾ ਜਨਮ 3 ਜੁਲਾਈ, 1980 ਨੂੰ ਸ: ਸਰਦੇਵ ਸਿੰਘ ਪਲਾਹਾ ਦੇ ਘਰ ਜਲੰਧਰ ਵਿਚ ਹੋਇਆ। ਉਸ ਦੇ ਪਿਤਾ ਨੇ ਉਸ ਨੂੰ ਕ੍ਰਿਕਟ ਵਿਚ ਲਗਨ ਨਾਲ ਹਿੱਸਾ ਲੈਣ ਤੇ ਉੱਚੇ ਪੱਧਰ ਦਾ ਖਿਡਾਰੀ ਬਣਨ ਲਈ ਪ੍ਰੇਰਿਆ। ਉਸ ਨੂੰ ਉਸ ਦੇ ਪਹਿਲੇ ਕੋਚ ਚਰਨਜੀਤ ਸਿੰਘ ਭੁੱਲਰ ਤੋਂ ਬੈਟਸਮੈਨ ਦੀ ਟ੍ਰੇਨਿੰਗ ਪ੍ਰਾਪਤ ਹੋਈ, ਪਰੰਤੂ ਉਸ ਦੀ ਅਚਾਨਕ ਮੌਤ ਮਗਰੋਂ ਉਹ ਸਪਿੰਨ ਬਾਉਲਿੰਗ ਕਰਨ ਲੱਗਾ। ਦਵਿੰਦਰ ਸਿੰਘ ਅਰੋੜਾ ਨੇ ਉਸ ਨੂੰ ਕ੍ਰਿਕਟ ਦਾ ਸਖ਼ਤ ਅਭਿਆਸ ਕਰਾਇਆ। ਉਸ ਨੇ ਇਕ ਕ੍ਰਿਕਟ ਖਿਡਾਰੀ ਦੇ ਰੂਪ ਵਿਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ।ਉਹ ਇਕ ਅਜਿਹਾ ਵਿਸ਼ੇਸ਼ ਆਫ ਸਪਿੰਨਰ ਹੈ, ਜਿਸ ਨੇ ਇਕ ਭਾਰਤੀ ਦੇ ਰੂਪ ਵਿਚ ਟੈਸਟ ਕ੍ਰਿਕਟ ਵਿਚ ਪਹਿਲੀ ਵਾਰੀ ਹੈਟ੍ਰਿਕ ਬਣਾਈ। ਉਸ ਨੇ ਇਕ ਕੌਮਾਂਤਰੀ ਖਿਡਾਰੀ ਦੇ ਰੂਪ ਵਿਚ ਆਪਣਾ ਜੀਵਨ 1998 ਵਿਚ ਆਸਟ੍ਰੇਲੀਆ ਦੇ ਖਿਲਾਫ਼ ਮੈਚ ਖੇਡਦਿਆਂ ਆਰੰਭ ਕੀਤਾ। ਉਸ ਦੀ ਹਮਲਾਵਰ ਬਾਊਲਿੰਗ ਦੇਖ ਕੇ ਦਰਸ਼ਕ ਦੰਗ ਰਹਿ ਜਾਂਦੇ ਹਨ। ਉਸ ਦਾ ਘਰ ਜਲੰਧਰ ਵਿਚ ਹੀ ਹੈ। 2015 ਵਿਚ ਉਸ ਦਾ ਵਿਆਹ ਐਕਟ੍ਰੈਸ ਗੀਤਾ ਬਸਰਾ ਨਾਲ ਹੋਇਆ। ਜਲੰਧਰ ਤੇ ਪੰਜਾਬ ਦੇ ਲੋਕ ਉਸ ਉੱਤੇ ਬਹੁਤ ਮਾਣ ਕਰਦੇ ਹਨ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 20: ਆਪਣੀ ਮਨ-ਪਸੰਦ ਖੇਡ ਬਾਰੇ ਸਤਰਾਂ ਲਿਖੋ।
Answer:
ਪੰਜਾਬੀ ਕਬੱਡੀ ਮੇਰੀ ਮਨ-ਪਸੰਦ ਖੇਡ ਹੈ। ਇਸਨੂੰ ਪੰਜਾਬੀਆਂ ਦੀ ‘ਮਾਂ ਖੇਡ’ ਕਿਹਾ ਜਾਂਦਾ ਹੈ। ਇਸ ਵਿਚ ਲਗਪਗ ਸਾਰੀਆਂ ਖੇਡਾਂ ਦਾ ਸੁਮੇਲ ਹੈ। ਇਸ ਵਿਚ ਸਰੀਰਕ ਤਕੜਾਈ, ਦਮ, ਦੌੜ, ਘੋਲ, ਛਾਲਾਂ, ਵੀਣੀ ਫੜਨਾ, ਧੱਕੇ-ਧੱਫੇ, ਚੁਸਤੀ ਫੁਰਤੀ ਸਭ ਕੁੱਝ ਸ਼ਾਮਿਲ ਹੈ। ਇਹ ਇਕ ਟੀਮ-ਖੇਡ ਹੈ। ਇਸ ਵਿਚ ਸੱਤ-ਸੱਤ ਖਿਡਾਰੀਆਂ ਦੀਆਂ ਦੋ ਟੀਮਾਂ ਹੁੰਦੀਆਂ ਹਨ, ਜੋ ਖੇਡ ਦੇ ਮੈਦਾਨ ਦਾ ਅੱਧਾ-ਅੱਧਾ ਹਿੱਸਾ ਵੰਡ ਕੇ ਖੇਡਦੀਆਂ ਹਨ। ਇਸਦੇ ਅੱਧ ਵਿਚਕਾਰ ਇਕ ਕੇਂਦਰੀ ਲਕੀਰ ਹੁੰਦੀ ਹੈ ਤੇ ਉਸ ਦੇ ਵਿਚਕਾਰ ਕੁੱਝ ਥਾਂ ਬਣਾ ਕੇ ਰਾਖਵੀਂ ਰੱਖੀ ਜਾਂਦੀ ਹੈ, ਜੋ ਖਿਡਾਰੀ ਦੇ ਦੂਜੀ ਧਿਰ ਉੱਤੇ ਹਮਲਾ ਕਰਨ ਲਈ ਮਿੱਥੀ ਹੁੰਦੀ ਹੈ। ਇਕ ਟੀਮ ਦਾ ਇਕ ਖਿਡਾਰੀ ਕਬੱਡੀ-ਕਬੱਡੀ ਬੋਲਦਾ ਹੋਇਆ, ਦੂਜੀ ਧਿਰ ਦੇ ਖੇਤਰ ਵਿਚ ਜਾਂਦਾ ਹੈ। ਉਸਨੇ ਦੂਜੀ ਧਿਰ ਦੇ ਕਿਸੇ ਖਿਡਾਰੀ ਨੂੰ ਛੂਹ ਕੇ ਦਮ ਟੁੱਟਣ ਤੋਂ ਪਹਿਲਾਂ ਆਪਣੇ ਪਾਸੇ ਵਲ ਆਉਣਾ ਹੁੰਦਾ ਹੈ। ਦੂਜੀ ਧਿਰ ਦਾ ਛੂਹਿਆ ਜਾਣ ਵਾਲਾ ਖਿਡਾਰੀ ਉਸ ਨੂੰ ਗੁੱਟ ਜਾਂ ਲੱਤਾਂ ਤੋਂ ਫੜ ਕੇ ਜਾਂ ਜੱਫਾ ਮਾਰ ਕੇ ਵਾਪਸ ਜਾਣ ਤੋਂ ਰੋਕਦਾ ਹੈ। ਇਸ ਸਮੇਂ ਧੌਲ-ਧੱਫੇ ਵੱਜਦੇ ਹਨ, ਗੁੱਟ ਤੇ ਲੱਤਾਂ ਫੜਨ ਤੇ ਛੁਡਾਉਣ ਉੱਤੇ ਜ਼ੋਰ ਲਗਦਾ ਹੈ, ਤਕੜਾ ਘੋਲ ਹੁੰਦਾ ਹੈ। ਜੇਕਰ ਹਮਲਾਵਰ ਖਿਡਾਰੀ ਦਮ ਟੁੱਟਣ ਤੋਂ ਪਹਿਲਾਂ ਛੁੱਟ ਕੇ ਆਪਣੇ ਪਾਸੇ ਚਲਾ ਜਾਂਦਾ ਹੈ, ਤਾਂ ਨੰਬਰ ਉਸ ਨੂੰ ਮਿਲ ਜਾਂਦਾ ਹੈ, ਪਰ ਜੇਕਰ ਉਸ ਦਾ ਫੜੋ-ਫੜੇ ਦਾ ਦਮ ਟੁੱਟ ਜਾਵੇ, ਤਾਂ ਨੰਬਰ ਫੜਨ ਵਾਲੇ ਖਿਡਾਰੀ ਨੂੰ ਮਿਲਦਾ ਹੈ। ਇਸ ਵਿਚ ਛੱਡਵੀਂ ਕੈਂਚੀ ਮਾਰਨ ਨੂੰ ਫਾਉਲ ਮੰਨਿਆ ਜਾਂਦਾ ਹੈ। ਫੜਿਆ ਜਾਣ ਵਾਲਾ ਖਿਡਾਰੀ ਖੇਡ ਤੋਂ ਬਾਹਰ ਹੋ ਜਾਂਦਾ ਹੈ। ਇਸ ਤਰ੍ਹਾਂ ਜੇਕਰ ਕਿਸੇ ਟੀਮ ਦੇ ਸਾਰੇ ਖਿਡਾਰੀ ਸਮੇਂ ਤੋਂ ਪਹਿਲਾਂ ਆਉਟ ਹੋ ਜਾਣ, ਤਾਂ ਖੇਡ ਖ਼ਤਮ ਹੋ ਜਾਂਦੀ ਹੈ। ਉਂਝ ਇਹ ਮੈਚ 40 ਕੁ ਮਿੰਟ ਚਲਦਾ ਹੈ। ਵੱਧ ਨੰਬਰ ਪ੍ਰਾਪਤ ਕਰਨ ਵਾਲੀ ਟੀਮ ਜੇਤੂ ਸਮਝੀ ਜਾਂਦੀ ਹੈ। ਇਹ ਖੇਡ ਖੇਡ ਕੇ ਜਾਂ ਦੇਖ ਕੇ ਮੈਨੂੰ ਬਹੁਤ ਆਨੰਦ ਆਉਂਦਾ ਹੈ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Free study material for Punjabi
Punjabi Class 7 Curriculum Solutions: Punjabi Medium Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ
Chapter Exercise Answers for Class 7 Punjabi
Explore reliable textbook solutions for Punjabi Medium Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.
Detailed Answer Guides for Punjabi Medium Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ
Each solution includes detailed reasoning to foster genuine comprehension of Punjabi Medium Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ concepts. Reviewing these step-by-step breakdowns allows learners to master both analytical and descriptive questions expected in school evaluations.
Complete Preparation Kit for Class 7 Exams
These resources act as an effective roadmap for daily homework tasks and independent study. Supplement your review of Punjabi Medium Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ with official sample papers and interactive practice tests available on our platform free of charge.
FAQs
The complete and updated PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ in both English and Hindi medium.
Yes, you can download the entire PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਤਾਰਾ: ਉਲੰਪੀਅਨ ਜਰਨੈਲ ਸਿੰਘ in printable PDF format for offline study on any device.