PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

Solutions for Class 7 Punjabi: Punjabi Medium Chapter 12 ਸ਼ਾਬਾਸ਼! ਸੁਮਨ!

Review structured textbook solutions for Class 7 Punjabi Punjabi Medium Chapter 12 ਸ਼ਾਬਾਸ਼! ਸੁਮਨ!. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 7 Punjabi Solutions: Punjabi Medium Chapter 12 ਸ਼ਾਬਾਸ਼! ਸੁਮਨ!

View or download the dedicated Punjabi Medium Chapter 12 ਸ਼ਾਬਾਸ਼! ਸੁਮਨ! solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਪਾਠ-ਅਭਿਆਸ

Question: ਗਰਮੀਆਂ ਦੇ ਮੌਸਮ ਵਿੱਚ ਪਹਾੜਾਂ ਉੱਤੇ ਸੈਲਾਨੀਆਂ ਦੀ ਭਰਮਾਰ ਕਿਉਂ ਹੁੰਦੀ ਹੈ?

Answer:

ਗਰਮੀਆਂ ਵਿਚ ਪਹਾੜਾਂ ਉੱਤੇ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ। ਪਹਾੜਾਂ ਦੀਆਂ ਠੰਢੀਆਂ ਹਵਾਵਾਂ ਤਨ-ਮਨ ਨੂੰ ਠਾਰਦੀਆਂ ਹਨ। ਤੇਜ਼ ਹਵਾ ਵਿਚ ਝੂਮਦੇ ਦਰੱਖ਼ਤ ਬਹੁਤ ਸੋਹਣੇ ਲਗਦੇ ਹਨ। ਇਸੇ ਕਰਕੇ ਗਰਮੀਆਂ ਵਿੱਚ ਪਹਾੜਾਂ ਉੱਤੇ ਸੈਲਾਨੀਆਂ ਦੀ ਭਰਮਾਰ ਹੁੰਦੀ ਹੈ। ਉੱਚੇ, ਲੰਮੇ ਤੇ ਚੌੜੇ ਪਹਾੜਾਂ ਦੀ ਲਹਿਰੀਆ ਤੇ ਕੁਦਰਤ ਦੇ ਨਜ਼ਾਰੇ ਦੇਖ ਕੇ ਹਰ ਕੋਈ ਖ਼ੁਸ਼ ਹੁੰਦਾ ਹੈ।

Exam Tips:

a) ਕਾਰਨ ਦੱਸਦਿਆਂ ‘ਇਸੇ ਕਰਕੇ’ ਵਰਗੇ ਸ਼ਬਦ ਵਰਤੋ।
b) ਮੌਸਮ, ਠੰਢੀ ਹਵਾ ਤੇ ਨਜ਼ਾਰੇ – ਤਿੰਨੇ ਨੁਕਤੇ ਲਿਖੋ।

 

Question: ਕਰਨ ਅਤੇ ਸੁਮਨ ਨੇ ਦੂਰਬੀਨ ਨਾਲ ਕੀ ਕੁਝ ਦੇਖਿਆ?

Answer:

ਕਰਨ ਤੇ ਸੁਮਨ ਨੇ ਦੂਰਬੀਨ ਨਾਲ ਪਹਾੜਾਂ ਉੱਤੇ ਸੋਹਣੇ ਰੁੱਖ, ਤਰ੍ਹਾਂ-ਤਰ੍ਹਾਂ ਦੇ ਪੰਛੀ, ਸੋਹਣਾ ਅਕਾਸ਼ ਤੇ ਇਕ ਦੂਜੇ ਦੇ ਪਿੱਛੇ ਭੱਜਦੇ ਕਾਲੇ-ਚਿੱਟੇ ਬੱਦਲ ਦੇਖੇ।

Exam Tips:

a) ਰੁੱਖ, ਪੰਛੀ, ਅਕਾਸ਼ ਤੇ ਬੱਦਲ – ਚਾਰੇ ਚੀਜ਼ਾਂ ਦਾ ਜ਼ਿਕਰ ਕਰੋ।

 

Question: ਪਹਾੜ ਤੋਂ ਹੇਠਾਂ ਉੱਤਰਦਿਆਂ ਕਰਨ ਅਤੇ ਸੁਮਨ ਨੇ ਕੀ ਦੇਖਿਆ?

Answer:

ਪਹਾੜ ਤੋਂ ਹੇਠਾਂ ਉੱਤਰਦਿਆਂ ਕਰਨ ਤੇ ਸੁਮਨ ਨੇ ਪਹਿਲਾਂ ਕੁਝ ਲੋਕਾਂ ਨੂੰ ਕਬੂਤਰਾਂ ਨੂੰ ਦਾਣਾ ਪਾਉਂਦੇ ਤੇ ਕਬੂਤਰਾਂ ਨੂੰ ਗੁਟਕ-ਗੁਟਕ ਕੇ ਚੁਗਦਿਆਂ ਦੇਖਿਆ। ਫਿਰ ਉਨ੍ਹਾਂ ਪਿੰਜਰੇ ਵਿਚ ਪਏ ਤੋਤੇ ਨੂੰ ਦੇਖਿਆ, ਜੋ ਕਦੇ ਅਕਾਸ਼ ਵਿਚ ਉੱਡਦੇ ਪੰਛੀਆਂ ਵੱਲ ਤੇ ਕਦੇ ਆਜ਼ਾਦ ਘੁੰਮਦੇ ਲੋਕਾਂ ਵੱਲ ਦੇਖਦਾ, ਜਿਵੇਂ ਉਹ ਆਪ ਵੀ ਪਿੰਜਰੇ ਤੋਂ ਬਾਹਰ ਆਉਣਾ ਚਾਹੁੰਦਾ ਹੋਵੇ। ਬੱਚਿਆਂ ਤੇ ਵੱਡਿਆਂ ਨੇ ਉਸ ਦੁਆਲੇ ਝੁਰਮਟ ਪਾਇਆ ਹੋਇਆ ਸੀ। ਕੋਈ ਉਸ ਨੂੰ ਹਰੀ ਮਿਰਚ, ਕੋਈ ਖਿੱਲਾਂ ਤੇ ਕੋਈ ਸੇਬ ਦੀ ਫਾੜੀ ਪਾ ਰਿਹਾ ਸੀ, ਪਰ ਉਹ ਮੂੰਹ ਉੱਪਰ ਕਰ ਕੇ ਅਕਾਸ਼ ਵੱਲ ਦੇਖ ਰਿਹਾ ਸੀ।
ਇਸ ਪਿੱਛੋਂ ਉਨ੍ਹਾਂ ਨੇ ਬਾਂਦਰ ਦੇਖੇ। ਇਕ ਬਾਂਦਰ ਇਕ ਔਰਤ ਤੋਂ ਕੇਲਿਆਂ ਵਾਲਾ ਲਿਫ਼ਾਫ਼ਾ ਖੋਹ ਕੇ ਲੈ ਗਿਆ ਸੀ ਤੇ ਬਹੁਤ ਸਾਰੇ ਬਾਂਦਰ ਉਸ ਦੁਆਲੇ ਇਕੱਠੇ ਹੋ ਗਏ। ਉਹ ਦੁੜੰਗੇ ਮਾਰਦੇ, ਰੁੱਖਾਂ ਉੱਤੇ ਛਾਲਾਂ ਮਾਰਦੇ ਤੇ ਲੜਦੇ ਸਨ, ਜਿਨ੍ਹਾਂ ਨੂੰ ਦੇਖ ਕੇ ਲੋਕ ਖ਼ੁਸ਼ ਹੋ ਰਹੇ ਸਨ।

Exam Tips:

a) ਕਬੂਤਰ, ਤੋਤਾ ਤੇ ਬਾਂਦਰ – ਤਿੰਨਾਂ ਨੂੰ ਕ੍ਰਮ ਅਨੁਸਾਰ ਲਿਖੋ।
b) ਤੋਤੇ ਬਾਰੇ ਵੇਰਵਾ ਸਭ ਤੋਂ ਵੱਧ ਦਿਓ, ਕਿਉਂਕਿ ਕਹਾਣੀ ਉਸੇ ਦੁਆਲੇ ਘੁੰਮਦੀ ਹੈ।

 

Question: ਤੋਤੇ ਨੂੰ ਪਿੰਜਰੇ ਵਿੱਚ ਬੰਦ ਦੇਖ ਕੇ ਸੁਮਨ ਕੀ ਮਹਿਸੂਸ ਕਰ ਰਹੀ ਸੀ?

Answer:

ਤੋਤੇ ਨੂੰ ਪਿੰਜਰੇ ਵਿਚ ਦੇਖ ਕੇ ਸੁਮਨ ਮਹਿਸੂਸ ਕਰ ਰਹੀ ਸੀ ਕਿ ਉਹ ਆਜ਼ਾਦ ਹੋਣਾ ਚਾਹੁੰਦਾ ਹੈ। ਉਸ ਦਾ ਮਨ ਕਰਦਾ ਸੀ ਕਿ ਕਿਸੇ ਤਰ੍ਹਾਂ ਤੋਤਾ ਪਿੰਜਰੇ ਵਿਚੋਂ ਬਾਹਰ ਨਿਕਲ ਜਾਵੇ।

Exam Tips:

a) ਸੁਮਨ ਦੀ ਹਮਦਰਦੀ ਤੇ ਤੋਤੇ ਦੀ ਆਜ਼ਾਦੀ ਦੀ ਇੱਛਾ ਦਾ ਜ਼ਿਕਰ ਕਰੋ।

 

Question: ਖਿਡੌਣਿਆਂ ਵਾਲਾ ਬੱਚਿਆਂ ਨੂੰ ਕਿਹੜੇ-ਕਿਹੜੇ ਖਿਡੌਣੇ ਦਿਖਾ ਰਿਹਾ ਸੀ?

Answer:

ਖਿਡੌਣਿਆਂ ਵਾਲਾ ਬੱਚਿਆਂ ਨੂੰ ਘੋੜਾ, ਹਾਥੀ, ਸ਼ੇਰ, ਵਰਦੀ ਵਾਲਾ ਫ਼ੌਜੀ, ਟੋਪੀ ਵਾਲਾ ਨੇਤਾ, ਚਾਬੀ ਵਾਲਾ ਬਾਂਦਰ, ਮਿੱਠੂ ਰਾਮ ਤੋਤਾ ਤੇ ਹਲ ਚੁੱਕੀ ਜਾਂਦਾ ਕਿਰਸਾਨ ਆਦਿ ਖਿਡੌਣੇ ਦਿਖਾ ਰਿਹਾ ਸੀ।

Exam Tips:

a) ਸਾਰੇ ਖਿਡੌਣਿਆਂ ਦੇ ਨਾਂ ਕ੍ਰਮ ਅਨੁਸਾਰ ਲਿਖੋ।

 

Question: ਸੁਮਨ ਖਿਡੌਣੇ ਕਿਉਂ ਨਹੀਂ ਖ਼ਰੀਦਣਾ ਚਾਹੁੰਦੀ ਸੀ?

Answer:

ਸੁਮਨ ਖਿਡੌਣੇ ਇਸ ਕਰਕੇ ਨਹੀਂ ਖ਼ਰੀਦਣਾ ਚਾਹੁੰਦੀ ਸੀ, ਕਿਉਂਕਿ ਇਨ੍ਹਾਂ ਦੀ ਥਾਂ ਉਹ ਪਿੰਜਰੇ ਵਾਲਾ ਤੋਤਾ ਖ਼ਰੀਦ ਕੇ ਉਸ ਨੂੰ ਆਜ਼ਾਦ ਕਰਨਾ ਚਾਹੁੰਦੀ ਸੀ।

Exam Tips:

a) ਉੱਤਰ ‘ਕਿਉਂਕਿ’ ਨਾਲ ਜੋੜ ਕੇ ਲਿਖੋ।

 

Question: ਸੁਮਨ ਤੋਤੇ ਨੂੰ ਹੀ ਕਿਉਂ ਖ਼ਰੀਦਣਾ ਚਾਹੁੰਦੀ ਸੀ?

Answer:

ਸੁਮਨ ਤੋਤੇ ਨੂੰ ਹੀ ਇਸ ਕਰਕੇ ਖ਼ਰੀਦਣਾ ਚਾਹੁੰਦੀ ਸੀ, ਤਾਂ ਜੋ ਉਹ ਉਸ ਨੂੰ ਪਿੰਜਰੇ ਵਿਚੋਂ ਆਜ਼ਾਦ ਕਰ ਸਕੇ।

Exam Tips:

a) ਪਿਛਲੇ ਪ੍ਰਸ਼ਨ ਦੇ ਉੱਤਰ ਨਾਲ ਰਲਾ ਕੇ ਨਾ ਲਿਖੋ; ਇੱਥੇ ਮਕਸਦ ‘ਆਜ਼ਾਦ ਕਰਨਾ’ ਹੈ।

 

Question: ਸੁਮਨ ਦੇ ਪਿਤਾ ਜੀ ਨੇ “ਸ਼ਾਬਾਸ਼! ਸੁਮਨ!” ਕਿਉਂ ਕਿਹਾ?

Answer:

ਸੁਮਨ ਦੇ ਪਿਤਾ ਜੀ ਨੇ “ਸ਼ਾਬਾਸ਼! ਸੁਮਨ!” ਇਸ ਕਰਕੇ ਕਿਹਾ, ਕਿਉਂਕਿ ਉਸ ਨੇ ਪਿੰਜਰੇ ਵਾਲਾ ਤੋਤਾ ਖ਼ਰੀਦ ਕੇ ਉਸ ਨੂੰ ਪਿੰਜਰੇ ਵਿਚੋਂ ਆਜ਼ਾਦ ਕਰ ਦਿੱਤਾ ਸੀ।

Exam Tips:

a) ਸੁਮਨ ਦੇ ਚੰਗੇ ਕੰਮ (ਤੋਤੇ ਨੂੰ ਆਜ਼ਾਦ ਕਰਨਾ) ਦਾ ਜ਼ਿਕਰ ਜ਼ਰੂਰ ਕਰੋ।

 

Question: ਔਖੇ ਸ਼ਬਦਾਂ ਦੇ ਅਰਥ ਲਿਖੋ: ਸੁਹਾਵਣਾ, ਸੈਲਾਨੀ, ਨਜ਼ਾਰੇ, ਉਤਸੁਕਤਾ, ਪਰਿੰਦੇ, ਦੂਰਬੀਨ, ਭਰਮਾਰ, ਸੁਨਹਿਰੀ, ਲੋਚਦਾ, ਸੰਕੇਤ, ਦੁੜੰਗੇ।

Answer:

ਸੁਹਾਵਣਾ – ਸੋਹਣਾ ਲੱਗਣ ਵਾਲਾ
ਸੈਲਾਨੀ – ਸੈਰ-ਸਪਾਟਾ ਕਰਨ ਵਾਲਾ ਜਾਂ ਦੇਸ-ਵਿਦੇਸ਼ ਘੁੰਮਣ ਵਾਲਾ
ਨਜ਼ਾਰੇ – ਦ੍ਰਿਸ਼
ਉਤਸੁਕਤਾ – ਜਾਣਨ ਦੀ ਇੱਛਾ
ਪਰਿੰਦੇ – ਪੰਛੀ
ਦੂਰਬੀਨ – ਦੂਰ ਦੀਆਂ ਚੀਜ਼ਾਂ ਨੂੰ ਦੇਖਣ ਵਾਲਾ ਯੰਤਰ
ਭਰਮਾਰ – ਬਹੁਤਾਤ, ਬਹੁਤ ਜ਼ਿਆਦਾ
ਸੁਨਹਿਰੀ – ਸੋਨੇ ਦੇ ਰੰਗ ਦੀ
ਲੋਚਦਾ – ਚਾਹੁੰਦਾ
ਸੰਕੇਤ – ਇਸ਼ਾਰਾ
ਦੁੜੰਗੇ – ਟਪੂਸੀਆਂ ਜਾਂ ਛਾਲਾਂ

Exam Tips:

a) ਸ਼ਬਦਾਂ ਨੂੰ ਪਾਠ ਦੇ ਵਾਕਾਂ ਵਿਚ ਰੱਖ ਕੇ ਯਾਦ ਕਰੋ।
b) ਅਰਥ ਛੋਟੇ ਤੇ ਸਿੱਧੇ ਲਿਖੋ।

 

Question: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ: ਅਜੀਬ, ਆਪ-ਮੁਹਾਰੇ, ਮਸਤੀ, ਝੁਰਮਟ, ਅਚਨਚੇਤ, ਡਾਰ, ਅਕਾਸ਼, ਖੱਡ।

Answer:

ਅਜੀਬ (ਹੈਰਾਨ ਕਰਨ ਵਾਲੀ) – ਇਸ ਕਹਾਣੀ ਵਿਚ ਬਹੁਤ ਸਾਰੀਆਂ ਅਣਹੋਣੀਆਂ ਤੇ ਅਜੀਬ ਗੱਲਾਂ ਹਨ।
ਆਪ-ਮੁਹਾਰੇ (ਬੇਕਾਬੂ) – ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪ-ਮੁਹਾਰੇ ਨਾ ਹੋਣ ਦੇਣ।
ਮਸਤੀ (ਖ਼ੁਮਾਰੀ) – ਸੰਗੀਤ ਸੁਣਦਿਆਂ ਬੰਦੇ ਨੂੰ ਇਕ ਮਸਤੀ ਜਿਹੀ ਚੜ੍ਹ ਜਾਂਦੀ ਹੈ।
ਝੁਰਮਟ (ਜੀਵਾਂ ਦਾ ਇਕੱਠ) – ਚਿੜੀਆਂ ਦਾ ਝੁਰਮਟ ਕਦੇ ਵਿਹੜੇ ਵਿਚ ਆ ਬੈਠਦਾ ਸੀ, ਕਦੇ ਬਨੇਰੇ ਉੱਤੇ।
ਅਚਨਚੇਤ (ਅਚਾਨਕ) – ਸੜਕ ਪਾਰ ਕਰਦਿਆਂ ਅਚਨਚੇਤ ਇਕ ਤੇਜ਼ ਗੱਡੀ ਆ ਗਈ।
ਡਾਰ (ਪੰਛੀਆਂ ਦਾ ਸਮੂਹ) – ਪੰਛੀ ਡਾਰ ਬਣਾ ਕੇ ਉੱਡ ਰਹੇ ਸਨ।
ਅਕਾਸ਼ (ਅਸਮਾਨ) – ਰਾਤ ਵੇਲੇ ਤਾਰੇ ਅਕਾਸ਼ ਵਿਚ ਚਮਕਦੇ ਹਨ।
ਖੱਡ (ਪਹਾੜ ਵਿਚ ਡੂੰਘੀ ਥਾਂ) – ਪਹਾੜੀ ਰਸਤੇ ਉੱਤੇ ਹਾਦਸੇ ਪਿੱਛੋਂ ਕਾਰ ਡੂੰਘੀ ਖੱਡ ਵਿਚ ਜਾ ਡਿੱਗੀ।

Exam Tips:

a) ਵਾਕ ਸ਼ਬਦ ਦੇ ਅਰਥ ਅਨੁਸਾਰ ਹੀ ਬਣਾਓ।
b) ਵਾਕ ਛੋਟੇ ਤੇ ਸਪੱਸ਼ਟ ਰੱਖੋ।

 

Question: ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ?
(ੳ) “ਆਹਾ! ਕਿੰਨੇ ਸੋਹਣੇ ਬਿਰਖ, ਬਿਰਖਾਂ ਤੇ ਤਰ੍ਹਾਂ-ਤਰ੍ਹਾਂ ਦੇ ਪੰਛੀ।”
(ਅ) “ਬੁੱਧੂ! ਬਿਰਖ ਅਕਾਸ਼ ‘ਤੇ ਨਹੀਂ ਧਰਤੀ ‘ਤੇ ਹੁੰਦੇ ਹਨ।”
(ੲ) “ਗੰਗਾ ਰਾਮ! ਚੂਰੀ ਖਾਣੀ ਐ?”
(ਸ) “ਮੰਮੀ ਜੀ! ਸੱਚ-ਮੁੱਚ ਦੋ ਰੱਬ ਹਨ?”
(ਹ) “ਨਹੀਂ ਮੰਮੀ, ਮੈਂ ਖਿਡੌਣਾ ਨਹੀਂ ਲੈਣਾ।”

Answer:

(ੳ) ਇਹ ਸ਼ਬਦ ਕਰਨ ਨੇ ਆਪਣੀ ਭੈਣ ਸੁਮਨ ਨੂੰ ਕਹੇ।
(ਅ) ਇਹ ਸ਼ਬਦ ਸੁਮਨ ਨੇ ਆਪਣੇ ਭਰਾ ਕਰਨ ਨੂੰ ਕਹੇ।
(ੲ) ਇਹ ਸ਼ਬਦ ਭੀੜ ਵਿਚੋਂ ਇਕ ਬੰਦੇ ਨੇ ਪਿੰਜਰੇ ਵਾਲੇ ਤੋਤੇ ਨੂੰ ਕਹੇ।
(ਸ) ਇਹ ਸ਼ਬਦ ਸੁਮਨ ਨੇ ਮੰਮੀ ਜੀ ਨੂੰ ਕਹੇ।
(ਹ) ਇਹ ਸ਼ਬਦ ਸੁਮਨ ਨੇ ਮੰਮੀ ਜੀ ਨੂੰ ਕਹੇ।

Exam Tips:

a) ਪਹਿਲਾਂ ਬੋਲਣ ਵਾਲੇ ਦਾ ਨਾਂ, ਫਿਰ ਸੁਣਨ ਵਾਲੇ ਦਾ ਨਾਂ ਲਿਖੋ।
b) ਕਹਾਣੀ ਦੇ ਸੰਬੰਧਿਤ ਸਥਾਨ ਨੂੰ ਇਕ ਵਾਰ ਮੁੜ ਪੜ੍ਹ ਲਵੋ।

 

Question: ਪਾਠ-ਪੁਸਤਕ ਵਿਚ ਦਿੱਤੇ ਪੈਰੇ “ਗਰਮੀਆਂ ਵਿੱਚ ਪਹਾੜਾਂ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ…” ਨੂੰ ਪੜ੍ਹ ਕੇ ਉਸ ਵਿਚੋਂ ਕਿਰਿਆ-ਸ਼ਬਦ ਚੁਣ ਕੇ ਲਿਖੋ ਤੇ ਵਾਕਾਂ ਦਾ ਕਾਲ ਵੀ ਲਿਖੋ।

Answer:

(ੳ) ਹੁੰਦਾ ਹੈ; ਠਾਰਦੀਆਂ ਹਨ; ਚਲਦੀ ਹੈ; ਝੂਮਦੇ ਹਨ; ਹੋ ਜਾਂਦਾ ਹੈ; ਚਾਹੁੰਦਾ ਹੈ; ਲੱਗਦੇ ਹਨ – ਵਰਤਮਾਨ ਕਾਲ
(ਅ) ਹੋ ਰਿਹਾ ਸੀ – ਭੂਤ ਕਾਲ

Exam Tips:

a) ‘ਹੈ, ਹਨ’ ਵਾਲੀਆਂ ਕਿਰਿਆਵਾਂ ਵਰਤਮਾਨ ਕਾਲ ਦੀਆਂ ਹੁੰਦੀਆਂ ਹਨ।
b) ‘ਸੀ, ਸਨ’ ਵਾਲੀਆਂ ਕਿਰਿਆਵਾਂ ਭੂਤ ਕਾਲ ਦੀਆਂ ਹੁੰਦੀਆਂ ਹਨ।

 

Question: ਕਿਰਿਆ ਦੀ ਤੀਜੀ ਪ੍ਰਕਾਰ-ਵੰਡ (ਬਣਤਰ ਦੇ ਆਧਾਰ ‘ਤੇ ਵੰਡ) ਬਾਰੇ ਉਦਾਹਰਨਾਂ ਸਹਿਤ ਚਰਚਾ ਕਰੋ।

Answer:

ਬਣਤਰ ਦੇ ਆਧਾਰ ‘ਤੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ: ਇਕਹਿਰੀ ਕਿਰਿਆ ਅਤੇ ਸੰਯੁਕਤ ਕਿਰਿਆ।
1. ਇਕਹਿਰੀ ਕਿਰਿਆ – ਜਿਸ ਵਾਕ ਵਿਚ ਕਿਰਿਆ ਇਕ ਸ਼ਬਦ ਦੀ ਹੋਵੇ, ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ; ਜਿਵੇਂ: ਰਾਹ ਵਿਚ ਇਕ ਛੋਟੀ ਜਿਹੀ ਪਹਾੜੀ ਆਈ।
2. ਸੰਯੁਕਤ ਕਿਰਿਆ – ਜਦੋਂ ਕੋਈ ਕਿਰਿਆ ਇਕ ਤੋਂ ਵੱਧ ਸ਼ਬਦਾਂ ਦੇ ਸੰਯੋਗ ਤੋਂ ਬਣੇ, ਤਾਂ ਉਸ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ; ਜਿਵੇਂ: ਪਹਾੜਾਂ ‘ਤੇ ਬਹੁਤ ਸਾਰੇ ਸੈਲਾਨੀ ਆਉਂਦੇ ਰਹਿੰਦੇ ਹਨ।

Exam Tips:

a) ਦੋਵੇਂ ਕਿਸਮਾਂ ਦੀ ਪਰਿਭਾਸ਼ਾ ਤੇ ਇਕ-ਇਕ ਉਦਾਹਰਨ ਲਿਖੋ।
b) ਇਕਹਿਰੀ = ਇਕ ਸ਼ਬਦ, ਸੰਯੁਕਤ = ਇਕ ਤੋਂ ਵੱਧ ਸ਼ਬਦ – ਇਹ ਫ਼ਰਕ ਯਾਦ ਰੱਖੋ।

 

Question: ਕਾਰਜ ਦੇ ਆਧਾਰ ‘ਤੇ ਕਿਰਿਆ ਦੀ ਕੀਤੀ ਜਾਂਦੀ ਚੌਥੀ ਪ੍ਰਕਾਰ-ਵੰਡ ਬਾਰੇ ਚਰਚਾ ਕਰੋ।

Answer:

ਕਿਰਿਆ ਦੀ ਚੌਥੀ ਪ੍ਰਕਾਰ-ਵੰਡ ਕਾਰਜ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਇਸ ਅਨੁਸਾਰ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ: ਮੁੱਖ ਕਿਰਿਆ ਅਤੇ ਸਹਾਇਕ ਕਿਰਿਆ।
ਉਦਾਹਰਨ: ਪਿੰਜਰਾ ਸੁਮਨ ਨੇ ਡੂੰਘੀ ਖੱਡ ਵਿਚ ਸੁੱਟਿਆ (ਮੁੱਖ ਕਿਰਿਆ) ਸੀ (ਸਹਾਇਕ ਕਿਰਿਆ)।
ਉਦਾਹਰਨ: ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ। ਇਸ ਵਾਕ ਵਿਚ ‘ਹੁੰਦਾ’ ਮੁੱਖ ਕਿਰਿਆ ਹੈ ਤੇ ‘ਹੈ’ ਸਹਾਇਕ ਕਿਰਿਆ ਹੈ।

Exam Tips:

a) ਉਦਾਹਰਨ ਵਾਕ ਵਿਚ ਮੁੱਖ ਤੇ ਸਹਾਇਕ ਕਿਰਿਆ ਨੂੰ ਵੱਖ-ਵੱਖ ਦਿਖਾਓ।
b) ਸਹਾਇਕ ਕਿਰਿਆ ਆਮ ਕਰਕੇ ਹੈ, ਹਨ, ਸੀ, ਸਨ ਆਦਿ ਹੁੰਦੀ ਹੈ।

 

ਮਹੱਤਵਪੂਰਨ ਪ੍ਰਸ਼ਨ-ਉੱਤਰ

Question: “ਸ਼ਾਬਾਸ਼! ਸੁਮਨ!” ਕਹਾਣੀ ਦਾ ਸਾਰ ਲਿਖੋ।

Answer:

ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ। ਕਰਨ ਆਪਣੇ ਮੰਮੀ, ਪਾਪਾ ਤੇ ਭੈਣ ਸੁਮਨ ਨਾਲ ਪਹਾੜ ਉੱਤੇ ਕੁਦਰਤ ਦੇ ਨਜ਼ਾਰੇ ਮਾਣ ਰਿਹਾ ਸੀ। ਦੂਰਬੀਨ ਵਿਚੋਂ ਉਨ੍ਹਾਂ ਨੂੰ ਸੋਹਣੇ ਬਿਰਖ, ਪੰਛੀ ਤੇ ਭੱਜਦੇ ਬੱਦਲ ਦਿਖਾਈ ਦਿੱਤੇ।
ਹੇਠਾਂ ਉੱਤਰਦਿਆਂ ਉਨ੍ਹਾਂ ਨੇ ਕਬੂਤਰ, ਬਾਂਦਰ ਤੇ ਪਿੰਜਰੇ ਵਿਚ ਬੰਦ ਇਕ ਤੋਤਾ ਦੇਖਿਆ। ਲੋਕ ਤੋਤੇ ਨੂੰ ਮਿਰਚ, ਖਿੱਲਾਂ ਤੇ ਸੇਬ ਦੇ ਰਹੇ ਸਨ, ਪਰ ਉਹ ਅਕਾਸ਼ ਵੱਲ ਦੇਖ ਰਿਹਾ ਸੀ। ਸੁਮਨ ਨੂੰ ਉਸ ਨੂੰ ਦੇਖ ਕੇ ਬਹੁਤ ਦੁੱਖ ਹੋਇਆ।
ਰਾਤ ਨੂੰ ਛੱਤ ਤੋਂ ਤਾਰਿਆਂ ਭਰਿਆ ਅਸਮਾਨ ਤੇ ਹੇਠਾਂ ਰੌਸ਼ਨੀਆਂ ਨਾਲ ਭਰਿਆ ਸ਼ਹਿਰ ਦੇਖ ਕੇ ਕਰਨ ਨੂੰ “ਦੋ ਰੱਬ” ਦਿਸੇ। ਅਗਲੇ ਦਿਨ ਖਿਡੌਣੇ ਦੇਖਦਿਆਂ ਸੁਮਨ ਨੇ ਕਿਹਾ ਕਿ ਉਸ ਨੇ ਖਿਡੌਣਾ ਨਹੀਂ ਲੈਣਾ। ਫਿਰ ਉਸ ਨੇ ਮੰਮੀ ਨੂੰ ਕਿਹਾ ਕਿ ਉਹ ਪਿੰਜਰੇ ਵਾਲਾ ਤੋਤਾ ਲਵੇਗੀ। ਤੋਤੇ ਵਾਲੇ ਨੇ ਉਸ ਦੀ ਕੀਮਤ ਪੰਜ ਸੌ ਰੁਪਏ ਦੱਸੀ ਅਤੇ ਪਾਪਾ ਨੇ ਮੰਮੀ ਦੇ ਇਸ਼ਾਰੇ ‘ਤੇ ਉਹ ਲੈ ਦਿੱਤਾ।
ਛੋਟੀ ਜਿਹੀ ਪਹਾੜੀ ਆਈ ਤਾਂ ਸੁਮਨ ਨੇ ਉਸ ਉੱਤੇ ਚੜ੍ਹ ਕੇ ਪਿੰਜਰੇ ਦਾ ਮੂੰਹ ਖੋਲ੍ਹ ਦਿੱਤਾ। ਤੋਤਾ ਪਹਿਲਾਂ ਸੁਮਨ ਦੇ ਮੋਢੇ ਤੇ ਹੱਥ ਉੱਤੇ ਬੈਠਾ, ਫਿਰ ਉਸ ਦਾ ਧੰਨਵਾਦ ਕਰਦਾ ਹੋਇਆ ਅਕਾਸ਼ ਵਿਚ ਉੱਡ ਕੇ ਤੋਤਿਆਂ ਦੀ ਡਾਰ ਨਾਲ ਰਲ ਗਿਆ। ਸੁਮਨ ਨੇ ਪਿੰਜਰਾ ਖੱਡ ਵਿਚ ਸੁੱਟ ਦਿੱਤਾ ਤੇ “ਬਾਏ-ਬਾਏ” ਕਿਹਾ। ਪਾਪਾ ਨੇ ਉਸ ਦਾ ਮੱਥਾ ਚੁੰਮ ਕੇ ਉਸ ਨੂੰ “ਸ਼ਾਬਾਸ਼” ਦਿੱਤੀ।

Exam Tips:

a) ਸਾਰ ਕ੍ਰਮ ਅਨੁਸਾਰ ਲਿਖੋ: ਨਜ਼ਾਰੇ, ਤੋਤਾ, ਖਿਡੌਣੇ, ਆਜ਼ਾਦੀ।
b) ਸਾਰ ਨੂੰ ਮੂਲ ਪਾਠ ਦੇ ਲਗਭਗ ਤੀਜੇ ਹਿੱਸੇ ਜਿੰਨਾ ਰੱਖੋ।
c) ਅੰਤ ਵਿਚ ਸ਼ਿਰਲੇਖ “ਸ਼ਾਬਾਸ਼! ਸੁਮਨ!” ਦਾ ਕਾਰਨ ਜ਼ਰੂਰ ਦੱਸੋ।

 

Question: ਹੇਠ ਲਿਖੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ (ਧਰਤੀ, ਸੁਹਾਵਣਾ, ਤੋਤੇ, ਅਕਾਸ਼, ਪਿੰਜਰਾ, ਸੈਲਾਨੀ):
(ੳ) ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ……… ਹੁੰਦਾ ਹੈ।
(ਅ) ਪਹਾੜਾਂ ‘ਤੇ ਬਹੁਤ ਸਾਰੇ ……… ਆਉਂਦੇ ਹਨ।
(ੲ) ਬੁੱਧੂ! ਬਿਰਖ ਅਕਾਸ਼ ‘ਤੇ ਨਹੀਂ ……… ‘ਤੇ ਹੁੰਦੇ ਹਨ।
(ਸ) ਤੋਤਾ ਇਨ੍ਹਾਂ ਚੀਜ਼ਾਂ ਤੋਂ ਮੂੰਹ ਪਰੇ ਕਰ ਕੇ ……… ਵਿਚ ਉੱਡਦੇ ਪੰਛੀਆਂ ਨੂੰ ਦੇਖ ਰਿਹਾ ਸੀ।
(ਹ) ……… ਸੁਮਨ ਨੇ ਡੂੰਘੀ ਖੱਡ ਵਿਚ ਸੁੱਟ ਦਿੱਤਾ।
(ਕ) ਸੁਮਨ ਦੂਰ ਉੱਡੇ ਜਾ ਰਹੇ ……… ਵੱਲ ਵੇਖ ਕੇ ਹੱਥ ਹਿਲਾ ਰਹੀ ਸੀ।

Answer:

(ੳ) ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ।
(ਅ) ਪਹਾੜਾਂ ‘ਤੇ ਬਹੁਤ ਸਾਰੇ ਸੈਲਾਨੀ ਆਉਂਦੇ ਹਨ।
(ੲ) ਬੁੱਧੂ! ਬਿਰਖ ਅਕਾਸ਼ ‘ਤੇ ਨਹੀਂ ਧਰਤੀ ‘ਤੇ ਹੁੰਦੇ ਹਨ।
(ਸ) ਤੋਤਾ ਇਨ੍ਹਾਂ ਚੀਜ਼ਾਂ ਤੋਂ ਮੂੰਹ ਪਰੇ ਕਰ ਕੇ ਅਕਾਸ਼ ਵਿਚ ਉੱਡਦੇ ਪੰਛੀਆਂ ਨੂੰ ਦੇਖ ਰਿਹਾ ਸੀ।
(ਹ) ਪਿੰਜਰਾ ਸੁਮਨ ਨੇ ਡੂੰਘੀ ਖੱਡ ਵਿਚ ਸੁੱਟ ਦਿੱਤਾ।
(ਕ) ਸੁਮਨ ਦੂਰ ਉੱਡੇ ਜਾ ਰਹੇ ਤੋਤੇ ਵੱਲ ਵੇਖ ਕੇ ਹੱਥ ਹਿਲਾ ਰਹੀ ਸੀ।

Exam Tips:

a) ਸ਼ਬਦ ਭਰਨ ਪਿੱਛੋਂ ਪੂਰਾ ਵਾਕ ਇਕ ਵਾਰ ਪੜ੍ਹ ਕੇ ਦੇਖੋ।
b) ਹਰ ਸ਼ਬਦ ਇਕੋ ਵਾਰ ਵਰਤਿਆ ਜਾਣਾ ਹੈ।

 

Question: ਪਾਠ-ਪੁਸਤਕ ਦਾ ਪੈਰਾ “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਪੜ੍ਹ ਕੇ ਸਹੀ ਉੱਤਰ ਚੁਣੋ: ਤੋਤਾ ਖੰਭ ਮਾਰ-ਮਾਰ ਕੇ ਕਿਸ ਦਾ ਸੁਆਗਤ ਕਰ ਰਿਹਾ ਸੀ?
(ੳ) ਸੁਮਨ ਦਾ
(ਅ) ਕਰਨ ਦਾ
(ੲ) ਪਿਤਾ ਜੀ ਦਾ
(ਸ) ਮਾਤਾ ਜੀ ਦਾ

Answer:

(ੳ) ਸੁਮਨ ਦਾ

Exam Tips:

a) ਪੈਰੇ ਦੇ ਸੰਬੰਧਿਤ ਵਾਕ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question: ਪਾਠ-ਪੁਸਤਕ ਦਾ ਪੈਰਾ “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਪੜ੍ਹ ਕੇ ਸਹੀ ਉੱਤਰ ਚੁਣੋ: ਤੋਤੇ ਵਾਲੇ ਨੇ ਤੋਤੇ ਦੀ ਕੀ ਕੀਮਤ ਦੱਸੀ?
(ੳ) ਇਕ ਸੌ
(ਅ) ਦੋ ਸੌ
(ੲ) ਚਾਰ ਸੌ
(ਸ) ਪੰਜ ਸੌ

Answer:

(ਸ) ਪੰਜ ਸੌ

Exam Tips:

a) ਪੈਰੇ ਦੇ ਸੰਬੰਧਿਤ ਵਾਕ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question: ਪਾਠ-ਪੁਸਤਕ ਦਾ ਪੈਰਾ “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਪੜ੍ਹ ਕੇ ਸਹੀ ਉੱਤਰ ਚੁਣੋ: ਤੋਤੇ ਵਿਚ ਕੀ ਗੁਣ ਸੀ?
(ੳ) ਬੋਲਦਾ ਸੀ
(ਅ) ਨੱਚਦਾ ਸੀ
(ੲ) ਗੱਲਾਂ ਕਰਦਾ ਸੀ
(ਸ) ਉੱਡਦਾ ਸੀ

Answer:

(ੲ) ਗੱਲਾਂ ਕਰਦਾ ਸੀ

Exam Tips:

a) ਪੈਰੇ ਦੇ ਸੰਬੰਧਿਤ ਵਾਕ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question: ਪਾਠ-ਪੁਸਤਕ ਦਾ ਪੈਰਾ “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਪੜ੍ਹ ਕੇ ਸਹੀ ਉੱਤਰ ਚੁਣੋ: ਪਿੰਜਰਾ ਕਿਸ ਦੇ ਹੱਥ ਵਿਚ ਆ ਗਿਆ ਸੀ?
(ੳ) ਪਿਤਾ ਜੀ ਦੇ
(ਅ) ਮਾਤਾ ਜੀ ਦੇ
(ੲ) ਸੁਮਨ ਦੇ
(ਸ) ਕਰਨ ਦੇ

Answer:

(ੲ) ਸੁਮਨ ਦੇ

Exam Tips:

a) ਪੈਰੇ ਦੇ ਸੰਬੰਧਿਤ ਵਾਕ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question: ਪਾਠ-ਪੁਸਤਕ ਦਾ ਪੈਰਾ “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਪੜ੍ਹ ਕੇ ਸਹੀ ਉੱਤਰ ਚੁਣੋ: ਸੁਮਨ ਨੇ ਪਹਾੜੀ ਉੱਤੇ ਚੜ੍ਹ ਕੇ ਕੀ ਖੋਲ੍ਹ ਦਿੱਤਾ?
(ੳ) ਪਿੰਜਰੇ ਦਾ ਮੂੰਹ
(ਅ) ਆਪਣਾ ਮੂੰਹ
(ੲ) ਪਿਤਾ ਜੀ ਦਾ ਬਟੂਆ
(ਸ) ਮਾਤਾ ਜੀ ਦਾ ਦੁਪੱਟਾ

Answer:

(ੳ) ਪਿੰਜਰੇ ਦਾ ਮੂੰਹ

Exam Tips:

a) ਪੈਰੇ ਦੇ ਸੰਬੰਧਿਤ ਵਾਕ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question: ਪਾਠ-ਪੁਸਤਕ ਦਾ ਪੈਰਾ “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਪੜ੍ਹ ਕੇ ਸਹੀ ਉੱਤਰ ਚੁਣੋ: ਤੋਤਾ ਕਿੱਥੋਂ ਨਿਕਲ ਕੇ ਸੁਮਨ ਦੇ ਮੋਢੇ ਉੱਤੇ ਬੈਠਾ?
(ੳ) ਕਮਰੇ ਵਿਚੋਂ
(ਅ) ਖੋੜ ਵਿਚੋਂ
(ੲ) ਪਿੰਜਰੇ ਵਿਚੋਂ
(ਸ) ਕੁੜਿੱਕੀ ਵਿਚੋਂ

Answer:

(ੲ) ਪਿੰਜਰੇ ਵਿਚੋਂ

Exam Tips:

a) ਪੈਰੇ ਦੇ ਸੰਬੰਧਿਤ ਵਾਕ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question: ਪਾਠ-ਪੁਸਤਕ ਦਾ ਪੈਰਾ “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਪੜ੍ਹ ਕੇ ਸਹੀ ਉੱਤਰ ਚੁਣੋ: ਤੋਤੇ ਨੇ ਸੁਮਨ ਦੇ ਹੱਥ ਉੱਤੇ ਕੀ ਮਾਰਿਆ?
(ੳ) ਦੋ-ਤਿੰਨ ਚੁੰਝਾਂ
(ਅ) ਪੈਰ
(ੲ) ਖੰਭ
(ਸ) ਸਿਰ

Answer:

(ੳ) ਦੋ-ਤਿੰਨ ਚੁੰਝਾਂ

Exam Tips:

a) ਪੈਰੇ ਦੇ ਸੰਬੰਧਿਤ ਵਾਕ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question: ਪਾਠ-ਪੁਸਤਕ ਦਾ ਪੈਰਾ “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਪੜ੍ਹ ਕੇ ਸਹੀ ਉੱਤਰ ਚੁਣੋ: ਤੋਤਾ ਅਕਾਸ਼ ਵਿਚ ਕਿਨ੍ਹਾਂ ਨਾਲ ਜਾ ਰਲਿਆ?
(ੳ) ਉੱਡਦੇ ਤੋਤਿਆਂ ਨਾਲ
(ਅ) ਉੱਡਦੇ ਕਾਵਾਂ ਨਾਲ
(ੲ) ਉੱਡਦੇ ਪੰਛੀਆਂ ਨਾਲ
(ਸ) ਉੱਡਦੇ ਕਬੂਤਰਾਂ ਨਾਲ

Answer:

(ੳ) ਉੱਡਦੇ ਤੋਤਿਆਂ ਨਾਲ

Exam Tips:

a) ਪੈਰੇ ਦੇ ਸੰਬੰਧਿਤ ਵਾਕ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question: ਪਾਠ-ਪੁਸਤਕ ਦਾ ਪੈਰਾ “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਪੜ੍ਹ ਕੇ ਸਹੀ ਉੱਤਰ ਚੁਣੋ: ਸੁਮਨ ਦੂਰ ਉੱਡਦੇ ਜਾ ਰਹੇ ਤੋਤੇ ਵੱਲ ਦੇਖ ਕੇ ਹੱਥ ਹਿਲਾਉਂਦੀ ਹੋਈ ਕੀ ਕਹਿ ਰਹੀ ਸੀ?
(ੳ) ਹੈਲੋ-ਹੈਲੋ!
(ਅ) ਗੁੱਡ ਨਾਈਟ
(ੲ) ਵਾਹ-ਵਾਹ!
(ਸ) ਬਾਏ-ਬਾਏ, ਗੰਗਾ ਰਾਮ!

Answer:

(ਸ) ਬਾਏ-ਬਾਏ, ਗੰਗਾ ਰਾਮ!

Exam Tips:

a) ਪੈਰੇ ਦੇ ਸੰਬੰਧਿਤ ਵਾਕ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question: ਪਾਠ-ਪੁਸਤਕ ਦਾ ਪੈਰਾ “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਪੜ੍ਹ ਕੇ ਸਹੀ ਉੱਤਰ ਚੁਣੋ: ਪਿਤਾ ਜੀ ਨੇ ਸੁਮਨ ਦਾ ਮੱਥਾ ਚੁੰਮਦਿਆਂ ਉਸ ਨੂੰ ਕੀ ਦਿੱਤੀ?
(ੳ) ਟੌਫ਼ੀ
(ਅ) ਸ਼ਾਬਾਸ਼
(ੲ) ਵਧਾਈ
(ਸ) ਮਠਿਆਈ

Answer:

(ਅ) ਸ਼ਾਬਾਸ਼

Exam Tips:

a) ਪੈਰੇ ਦੇ ਸੰਬੰਧਿਤ ਵਾਕ ਨੂੰ ਧਿਆਨ ਨਾਲ ਪੜ੍ਹ ਕੇ ਹੀ ਵਿਕਲਪ ਚੁਣੋ।

 

Question: ਪਾਠ-ਪੁਸਤਕ ਦਾ ਪੈਰਾ “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ:
(i) ਪੈਰੇ ਵਿਚੋਂ ਕੋਈ ਪੰਜ ਨਾਂਵ ਚੁਣੋ।
(ii) ਪੈਰੇ ਵਿਚੋਂ ਪੜਨਾਂਵ ਚੁਣੋ।
(iii) ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਪੈਰੇ ਵਿਚੋਂ ਪੰਜ ਕਿਰਿਆ ਚੁਣੋ।

Answer:

(i) ਤੋਤਾ, ਸੁਮਨ, ਪਿਆਰ, ਪਿਤਾ, ਮਾਤਾ।
(ii) ਉਸ, ਉਹ।
(iii) ਪੰਜ ਸੌ, ਛੋਟੀ ਜਿਹੀ, ਦੋ-ਤਿੰਨ, ਡੂੰਘੀ, ਤਿੰਨੇ।
(iv) ਪੁੱਛਿਆ, ਕਰ ਰਿਹਾ ਸੀ, ਤੁਰ ਰਹੀ ਸੀ, ਸੁੱਟ ਦਿੱਤਾ, ਖੋਲ੍ਹ ਦਿੱਤਾ।

Exam Tips:

a) ਨਾਂਵ ਕਿਸੇ ਵਿਅਕਤੀ, ਥਾਂ ਜਾਂ ਚੀਜ਼ ਦਾ ਨਾਂ ਹੁੰਦਾ ਹੈ।
b) ਪੜਨਾਂਵ ਨਾਂਵ ਦੀ ਥਾਂ ਵਰਤਿਆ ਜਾਂਦਾ ਹੈ।
c) ਵਿਸ਼ੇਸ਼ਣ ਨਾਂਵ ਦੀ ਵਿਸ਼ੇਸ਼ਤਾ ਦੱਸਦਾ ਹੈ।

 

Question: ਪੈਰੇ ਵਿਚੋਂ “ਬੱਚਿਆਂ” ਦਾ ਵਿਰੋਧੀ ਸ਼ਬਦ ਚੁਣੋ।
(ੳ) ਬੱਚਿਆ
(ਅ) ਬਚੜਿਆਂ
(ੲ) ਬੁੱਢਿਆਂ
(ਸ) ਬੁੜ੍ਹੀਆਂ

Answer:

(ੲ) ਬੁੱਢਿਆਂ

Exam Tips:

a) ਵਿਰੋਧੀ ਸ਼ਬਦ ਉਲਟ ਅਰਥ ਵਾਲਾ ਹੁੰਦਾ ਹੈ।

 

Question: “ਸੁਮਨ ਨੇ ਉਸ ਉੱਤੇ ਚੜ੍ਹ ਕੇ ਪਿੰਜਰੇ ਦਾ ਮੂੰਹ ਖੋਲ੍ਹ ਦਿੱਤਾ।” ਇਸ ਵਾਕ ਵਿਚ ਪੜਨਾਂਵ ਸ਼ਬਦ ਕਿਹੜਾ ਹੈ?
(ੳ) ਉਸ
(ਅ) ਉੱਤੇ
(ੲ) ਮੂੰਹ
(ਸ) ਦਿੱਤਾ

Answer:

(ੳ) ਉਸ

Exam Tips:

a) ‘ਉਸ’ ਕਿਸੇ ਨਾਂਵ (ਪਹਾੜੀ) ਦੀ ਥਾਂ ਆਇਆ ਹੈ, ਇਸ ਲਈ ਪੜਨਾਂਵ ਹੈ।

 

Question: “ਭਾਈ ਸਾਹਿਬ! ਇਹ ਤੋਤਾ ਕਿੰਨੇ ਦਾ ਹੈ?” ਇਸ ਵਾਕ ਵਿਚ ਕਿੰਨੇ ਨਾਂਵ ਹਨ?
(ੳ) ਇਕ
(ਅ) ਦੋ
(ੲ) ਤਿੰਨ
(ਸ) ਚਾਰ

Answer:

(ਅ) ਦੋ

Exam Tips:

a) ਵਾਕ ਵਿਚ ਹਰ ਨਾਂਵ ਦੇ ਹੇਠ ਲਕੀਰ ਲਾ ਕੇ ਗਿਣੋ।

 

Question: ਔਖੇ ਸ਼ਬਦਾਂ ਦੇ ਅਰਥ ਲਿਖੋ: (i) ਝਕਦਿਆਂ (ii) ਸੰਕੇਤ (iii) ਧੰਨਵਾਦ

Answer:

(i) ਝਕਦਿਆਂ – ਝਿਜਕਦਿਆਂ
(ii) ਸੰਕੇਤ – ਇਸ਼ਾਰਾ
(iii) ਧੰਨਵਾਦ – ਸ਼ੁਕਰਗੁਜ਼ਾਰ ਹੋਣਾ

Exam Tips:

a) ਹਰ ਸ਼ਬਦ ਦਾ ਇਕ ਸਰਲ ਸਮਾਨਾਰਥਕ ਸ਼ਬਦ ਲਿਖੋ।

 

Punjab Board Solutions for Class 7 Punjabi Punjabi Medium Chapter 12 ਸ਼ਾਬਾਸ਼! ਸੁਮਨ!

Chapter Exercise Answers for Class 7 Punjabi

Review comprehensive exercise answers for Class 7 Punjabi Punjabi Medium Chapter 12 ਸ਼ਾਬਾਸ਼! ਸੁਮਨ!. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 12 ਸ਼ਾਬਾਸ਼! ਸੁਮਨ!

Each solution includes detailed reasoning to foster genuine comprehension of Punjabi Medium Chapter 12 ਸ਼ਾਬਾਸ਼! ਸੁਮਨ! concepts. Reviewing these step-by-step breakdowns allows learners to master both analytical and descriptive questions expected in school evaluations.

Complete Preparation Kit for Class 7 Exams

These resources act as an effective roadmap for daily homework tasks and independent study. Supplement your review of Punjabi Medium Chapter 12 ਸ਼ਾਬਾਸ਼! ਸੁਮਨ! with official sample papers and interactive practice tests available on our platform free of charge.

FAQs

Where can I find the latest PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! for the 2026-27 session?

The complete and updated PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! will help students to get full marks in the theory paper.

Do you offer PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! in printable PDF format for offline study on any device.