Official Punjab Board Solutions for Class 6 Punjabi: Punjabi Medium Chapter 08 ਚਿੜੀ ਦਾ ਬੋਟ
Access comprehensive textbook solutions for Punjabi Medium Chapter 08 ਚਿੜੀ ਦਾ ਬੋਟ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.
Chapter-wise Solutions for Punjabi: Punjabi Medium Chapter 08 ਚਿੜੀ ਦਾ ਬੋਟ
Access the complete solution PDF for Class 6 Punjabi below. Regular practice with these targeted textbook answers builds familiarity with standard question patterns and helps secure higher marks in final school evaluations.
I. ਬਹੁਵਿਕਲਪੀ ਪ੍ਰਸ਼ਨ
Question 1: ਸਹੀ ਵਿਕਲਪ ਚੁਣੋ: ਕਮਰੇ ਵਿਚ ਕੀ ਟੰਗਿਆ ਹੋਇਆ ਸੀ? (ਉ) ਡੱਬੇ (ਅ) ਫੋਟੋਆਂ (ਇ) ਕਲੰਡਰ।
Answer:
(ਅ) ਫੋਟੋਆਂ
Exam Tips:
a) ਚਾਰੇ ਵਿਕਲਪ ਪੜ੍ਹ ਕੇ ਪਾਠ ਦੇ ਆਧਾਰ ’ਤੇ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਸ਼ਬਦ ਲਿਖੋ।
Question 2: ਸਹੀ ਵਿਕਲਪ ਚੁਣੋ: ਮਾਸਟਰ ਜੀ ਨੂੰ ਪੂਰੀ ਗੱਲ ਕਿਸੇ ਨੇ ਨਹੀਂ ਦੱਸੀ? (ਉ) ਪ੍ਰਕਾਸ਼ (ਅ) ਮਣੀਆ (ਈ) ਮਨੀਟਰ
Answer:
(ਈ) ਮਨੀਟਰ
Exam Tips:
a) ਪਾਠ ਵਿਚ ਮਨੀਟਰ ਵੱਲੋਂ ਅਧੂਰੀ ਸ਼ਿਕਾਇਤ ਲਾਉਣ ਵਾਲੀ ਗੱਲ ਯਾਦ ਰੱਖੋ।
Question 3: ਸਹੀ ਵਿਕਲਪ ਚੁਣੋ: ਬੱਚਿਆਂ ਨੇ ਆਲ੍ਹਣੇ ਵਿੱਚ ਕੀ ਰੱਖਿਆ? (ਉ) ਰੋਟੀ (ਅ) ਬੋਟ (ਈ) ਪਾਣੀ।
Answer:
(ਅ) ਬੋਟ
Exam Tips:
a) ਪਾਠ ਦਾ ਮੁੱਖ ਵਿਸ਼ਾ ਚਿੜੀ ਦਾ ਬੋਟ ਹੈ, ਇਹ ਯਾਦ ਰੱਖੋ।
II. ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਅੱਧੀ ਛੁੱਟੀ ਵੇਲੇ ਖਾਣਾ ਕੌਣ ਖਾ ਰਹੇ ਸਨ?
Answer:
ਲੇਖਕ, ਪ੍ਰਕਾਸ਼ ਤੇ ਮਣੀਆ।
Exam Tips:
a) ਉੱਤਰ ਵਿਚ ਤਿੰਨੋਂ ਨਾਂ ਲਿਖੋ।
b) ਉੱਤਰ ਇਕ ਹੀ ਵਾਕ ਵਿਚ ਲਿਖੋ।
Question 2: ਮਾਸਟਰ ਜੀ ਦੀ ਕਿਹੜੀ ਚੀਜ਼ ਟੁੱਟ ਗਈ ਸੀ?
Answer:
ਸਿਆਹੀ ਦੀ ਦਵਾਤ।
Exam Tips:
a) ‘ਦਵਾਤ’ ਸ਼ਬਦ ਦਾ ਸ਼ਬਦ-ਜੋੜ ਸਹੀ ਲਿਖੋ।
Question 3: ਬੱਚਿਆਂ ਨੇ ਬੋਟ ਨੂੰ ਕੀ ਕੀਤਾ?
Answer:
ਬੱਚਿਆਂ ਨੇ ਬੋਟ ਨੂੰ ਆਲ੍ਹਣੇ ਵਿਚ ਰੱਖ ਦਿੱਤਾ।
Exam Tips:
a) ‘ਆਲ੍ਹਣਾ’ ਸ਼ਬਦ ਦਾ ਸ਼ਬਦ-ਜੋੜ ਯਾਦ ਰੱਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।
Question 4: ਮਾਸਟਰ ਜੀ ਨੂੰ ਗੁੱਸਾ ਕਿਉਂ ਆਇਆ?
Answer:
ਕਿਉਂਕਿ ਮਨੀਟਰ ਨੇ ਉਨ੍ਹਾਂ ਨੂੰ ਪੂਰੀ ਗੱਲ ਨਹੀਂ ਸੀ ਦੱਸੀ।
Exam Tips:
a) ‘ਕਿਉਂ’ ਵਾਲੇ ਪ੍ਰਸ਼ਨ ਦਾ ਉੱਤਰ ‘ਕਿਉਂਕਿ’ ਨਾਲ ਸ਼ੁਰੂ ਕਰੋ।
b) ਉੱਤਰ ਵਿਚ ‘ਪੂਰੀ ਗੱਲ ਨਾ ਦੱਸਣਾ’ ਵਾਲਾ ਕਾਰਨ ਜ਼ਰੂਰ ਲਿਖੋ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ: ਸੌਰੀ, ਬੋਟ, ਸ਼ਾਬਾਸ਼, ਚੰਗਾ, ਕੰਮ, ਚਿੜੀਆਂ, ਲਫ਼ਜ਼।
(i) ਸਭ ਨੂੰ ਖ਼ੁਸ਼ੀ ਹੋਈ ਕਿ ਅਸੀਂ ……… ਕੀਤਾ ਹੈ।
(ii) ……… ਦੀ ਚੀਂ-ਚੀਂ ਦੇ ਸ਼ੋਰ ਨੇ ਸਾਡਾ ਧਿਆਨ ਖਿੱਚ ਲਿਆ।
(iii) ਅਸੀਂ ……… ਨੂੰ ਆਲ੍ਹਣੇ ਵਿੱਚ ਰੱਖਣ ਦੀ ਤਰਕੀਬ ਸੋਚਣ ਲੱਗੇ।
(iv) ਮਾਸਟਰ ਜੀ ਨੇ ਸਾਨੂੰ ……… ਦਿੱਤੀ।
(v) ਉਦੋਂ ਸਾਨੂੰ ‘……’ ਲਫ਼ਜ਼ ਦਾ ਮਤਲਬ ਨਹੀਂ ਸੀ ਪਤਾ।
Answer:
(i) ਸਭ ਨੂੰ ਖ਼ੁਸ਼ੀ ਹੋਈ ਕਿ ਅਸੀਂ ਚੰਗਾ ਕੀਤਾ ਹੈ।
(ii) ਚਿੜੀਆਂ ਦੀ ਚੀਂ-ਚੀਂ ਦੇ ਸ਼ੋਰ ਨੇ ਸਾਡਾ ਧਿਆਨ ਖਿੱਚ ਲਿਆ।
(iii) ਅਸੀਂ ਬੋਟ ਨੂੰ ਆਲ੍ਹਣੇ ਵਿੱਚ ਰੱਖਣ ਦੀ ਤਰਕੀਬ ਸੋਚਣ ਲੱਗੇ।
(iv) ਮਾਸਟਰ ਜੀ ਨੇ ਸਾਨੂੰ ਸ਼ਾਬਾਸ਼ ਦਿੱਤੀ।
(v) ਉਦੋਂ ਸਾਨੂੰ ‘ਸੌਰੀ’ ਲਫ਼ਜ਼ ਦਾ ਮਤਲਬ ਨਹੀਂ ਸੀ ਪਤਾ।
Exam Tips:
a) ਹਰ ਵਾਕ ਪੜ੍ਹ ਕੇ ਪਾਠ ਦੇ ਆਧਾਰ ’ਤੇ ਢੁੱਕਵਾਂ ਸ਼ਬਦ ਚੁਣੋ।
b) ਹਰ ਸ਼ਬਦ ਇਕ ਹੀ ਵਾਰ ਵਰਤਿਆ ਜਾਣਾ ਹੈ; ਵਰਤਿਆ ਸ਼ਬਦ ਸੂਚੀ ਵਿੱਚੋਂ ਕੱਟਦੇ ਜਾਓ।
Question 2: ਵਾਕ ਬਣਾਓ: ਹਿੰਮਤ, ਖ਼ੁਸ਼ੀ, ਬੋਟ, ਆਲ੍ਹਣੇ, ਚਿੜੀਆਂ, ਦਵਾਤ, ਲਫ਼ਜ਼।
Answer:
1. ਹਿੰਮਤ (ਹੌਸਲਾ): ਹਿੰਮਤ ਨਾ ਹਾਰੋ ਤੇ ਕਦਮ ਅੱਗੇ ਚੁੱਕੋ।
2. ਖ਼ੁਸ਼ੀ (ਅਨੰਦ): ਬੰਦੇ ਨੂੰ ਸਫਲਤਾ ਪ੍ਰਾਪਤ ਕਰ ਕੇ ਖ਼ੁਸ਼ੀ ਮਿਲਦੀ ਹੈ।
3. ਬੋਟ (ਪੰਛੀ ਦਾ ਬੱਚਾ, ਜਿਸ ਦੇ ਅਜੇ ਖੰਭ ਨਾ ਉੱਗੇ ਹੋਣ): ਚਿੜੀ ਦਾ ਬੋਟ ਆਲ੍ਹਣੇ ਵਿੱਚੋਂ ਫ਼ਰਸ਼ ਉੱਤੇ ਡਿਗ ਪਿਆ।
4. ਆਲ੍ਹਣੇ (ਪੰਛੀ ਦਾ ਘਰ): ਚਿੜੀਆਂ ਘਰ ਦੀ ਛੱਤ ਵਿਚ ਬਣਾਏ ਆਲ੍ਹਣੇ ਵਿਚ ਰਹਿੰਦੀਆਂ ਸਨ।
5. ਚਿੜੀਆਂ (ਇਕ ਨਿੱਕਾ ਪੰਛੀ): ਚਿੜੀਆਂ ਘਰਾਂ ਦੀਆਂ ਬਾਲਿਆਂ ਵਾਲੀਆਂ ਛੱਤਾਂ ਵਿਚ ਘਰ ਬਣਾ ਕੇ ਰਹਿੰਦੀਆਂ ਹਨ।
6. ਦਵਾਤ (ਸਿਆਹੀ ਪਾਉਣ ਵਾਲੀ ਮਿੱਟੀ ਦੀ ਬਣੀ ਸ਼ੀਸ਼ੀ): ਸਿਆਹੀ ਦਵਾਤ ਵਿਚ ਸੰਭਾਲੀ ਹੁੰਦੀ ਹੈ।
7. ਲਫ਼ਜ਼ (ਸ਼ਬਦ): ਤੁਹਾਡਾ ਉਰਦੂ ਦੇ ਲਫ਼ਜ਼ਾਂ ਦਾ ਉਚਾਰਨ ਠੀਕ ਨਹੀਂ।
ਔਖੇ ਸ਼ਬਦਾਂ ਦੇ ਅਰਥ: ਅਕਸਰ = ਆਮ ਕਰਕੇ। ਸ਼ੋਰ = ਰੌਲਾ। ਤਰਕੀਬ = ਤਰੀਕਾ। ਜਾਨ ਵਿਚ ਜਾਨ ਆਈ = ਧੀਰਜ ਹੋਇਆ, ਹੌਸਲਾ ਹੋਇਆ, ਮਨ ਟਿਕ ਗਿਆ। ਸਾਹ ਸੁੱਕ ਗਏ = ਘਬਰਾ ਗਏ, ਡਰ ਗਏ। ਦੋਸ਼ ਦੇਣਾ = ਕਸੂਰ ਕੱਢਣਾ। ਡੁਸਕਦੇ-ਡੁਸਕਦੇ = ਹੌਲੀ ਅਵਾਜ਼ ਵਿਚ ਰੋਂਦਿਆਂ। ਜੜ ਦਿੱਤੇ = ਮਾਰ ਦਿੱਤੇ, ਠੋਕ ਦਿੱਤੇ। ਸੌਰੀ ਕਿਹਾ = ਮਾਫ਼ੀ ਮੰਗੀ, ਦੁੱਖ ਪ੍ਰਗਟ ਕੀਤਾ। ਲਫ਼ਜ਼ = ਸ਼ਬਦ। ਮਤਲਬ = ਅਰਥ।
Exam Tips:
a) ਹਰ ਵਾਕ ਵਿਚ ਦਿੱਤਾ ਸ਼ਬਦ ਜ਼ਰੂਰ ਵਰਤੋ ਅਤੇ ਵਾਕ ਪੂਰਾ ਲਿਖੋ।
b) ‘ਆਲ੍ਹਣੇ’ ਅਤੇ ‘ਲਫ਼ਜ਼’ ਦੇ ਸ਼ਬਦ-ਜੋੜਾਂ ਵੱਲ ਧਿਆਨ ਦਿਓ।
c) ਔਖੇ ਸ਼ਬਦਾਂ ਦੇ ਅਰਥ ਯਾਦ ਕਰ ਲਓ।
IV. ਵਿਆਕਰਨ
Question 1: ਹੇਠਾਂ ਦਿੱਤੇ ਸ਼ਬਦਾਂ ਦੇ ਲਿੰਗ ਬਦਲੋ: ਚਿੜੀ, ਬੱਚਾ, ਘੋੜੀ, ਮੁਰਗਾ।
Answer:
ਚਿੜੀ – ਚਿੜਾ
ਬੱਚਾ – ਬੱਚੀ
ਘੋੜੀ – ਘੋੜਾ
ਮੁਰਗਾ – ਮੁਰਗੀ
Exam Tips:
a) ਪੁਲਿੰਗ ਸ਼ਬਦ ਦਾ ਇਸਤਰੀ ਲਿੰਗ ਅਤੇ ਇਸਤਰੀ ਲਿੰਗ ਦਾ ਪੁਲਿੰਗ ਬਣਾਓ।
b) ਸ਼ਬਦ ਦੇ ਅੰਤ ਦੀ ਮਾਤਰਾ ਬਦਲਣ ਵੱਲ ਧਿਆਨ ਦਿਓ।
Question 2: ਵਿਰੋਧੀ ਸ਼ਬਦ ਲਿਖੋ: ਉੱਪਰ, ਭਾਰੀ, ਤਕੜਾ, ਬੈਠਾ, ਉੱਤਰਨਾ।
Answer:
ਉੱਪਰ – ਹੇਠਾਂ
ਭਾਰੀ – ਹਲਕੀ
ਤਕੜਾ – ਮਾੜਾ
ਬੈਠਾ – ਖੜ੍ਹਾ
ਉੱਤਰਨਾ – ਚੜ੍ਹਨਾ
Exam Tips:
a) ਵਿਰੋਧੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਅਰਥ ਇਕ-ਦੂਜੇ ਤੋਂ ਉਲਟ ਹੋਣ।
b) ਜੋੜੇ ਯਾਦ ਕਰਨ ਲਈ ਇਕ-ਇਕ ਕਰ ਕੇ ਲਿਖ ਕੇ ਅਭਿਆਸ ਕਰੋ।
V. ਰਚਨਾਤਮਕ ਕਾਰਜ
Question 1: ਆਪਣੇ ਆਲੇ-ਦੁਆਲੇ ਰਹਿੰਦੇ 10 ਪੰਛੀਆਂ ਦੇ ਨਾਂ ਲਿਖੋ।
Answer:
ਚਿੜੀ, ਕਾਂ, ਛਾਰਕ, ਘੁੱਗੀ, ਤੋਤਾ, ਮੋਰ, ਕਬੂਤਰ, ਇੱਲ, ਚੱਕੀਰਾਹਾ, ਬੁਲਬੁਲ।
Exam Tips:
a) ਉਹ ਪੰਛੀ ਲਿਖੋ ਜੋ ਤੁਸੀਂ ਆਪਣੇ ਆਲੇ-ਦੁਆਲੇ ਸੱਚਮੁੱਚ ਦੇਖੇ ਹੋਣ।
b) ਪੂਰੇ ਦਸ ਨਾਂ ਲਿਖੋ।
Question 2: ਪੰਛੀਆਂ ਨਾਲ ਸੰਬੰਧਿਤ ਕੋਈ ਯਾਦ ਸੁਣਾਓ।
Answer:
ਮੈਂ ਉਦੋਂ ਬਹੁਤ ਛੋਟਾ ਸਾਂ। ਸਾਡੇ ਘਰ ਦੇ ਨੇੜੇ ਇਕ ਬਹੁਤ ਵੱਡਾ ਪਿੱਪਲ ਸੀ, ਜਿੱਥੇ ਰਾਤ ਨੂੰ ਬਹੁਤ ਸਾਰੇ ਬਗਲੇ ਆ ਬੈਠਦੇ ਸਨ। ਉਨ੍ਹਾਂ ਦੀ ਗਿਣਤੀ ਇੰਨੀ ਹੁੰਦੀ ਸੀ ਕਿ ਸਾਰਾ ਪਿੱਪਲ ਉੱਪਰੋਂ ਚਿੱਟਾ ਦਿਸਦਾ ਸੀ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਉੱਡ ਜਾਂਦੇ ਤੇ ਸ਼ਾਮ ਨੂੰ ਹਨੇਰਾ ਹੁੰਦਿਆਂ ਹੀ ਡਾਰਾਂ ਬੰਨ੍ਹ ਕੇ ਮੁੜ ਆ ਬੈਠਦੇ। ਪੰਜ-ਛੇ ਸਾਲ ਦੀ ਉਮਰ ਤਕ ਮੈਂ ਇਹ ਨਜ਼ਾਰਾ ਦੇਖਦਾ ਰਿਹਾ। ਫਿਰ ਪਿੱਪਲ ਉੱਪਰੋਂ ਛਾਂਗ ਕੇ ਛੋਟਾ ਕਰ ਦਿੱਤਾ ਗਿਆ ਤੇ ਬਗਲਿਆਂ ਨੇ ਉਸ ਉੱਤੇ ਬੈਠਣਾ ਛੱਡ ਦਿੱਤਾ, ਜਿਸ ਕਰਕੇ ਮੈਨੂੰ ਸ਼ਾਮਾਂ ਬੇਰਸੀਆਂ ਜਿਹੀਆਂ ਲੱਗਣ ਲੱਗੀਆਂ। ਮੈਂ ਮਾਤਾ ਜੀ ਨੂੰ ਕਹਿੰਦਾ ਸਾਂ ਕਿ ਉਹ ਬਗਲਿਆਂ ਨੂੰ ਸਾਡੀ ਹਵੇਲੀ ਦੇ ਅੰਬਾਂ ਉੱਤੇ ਬੈਠਣ ਲਈ ਕਹਿਣ। ਮੇਰੀ ਮਾਸੂਮੀਅਤ ਉੱਤੇ ਉਹ ਹੱਸ ਪੈਂਦੇ ਸਨ, ਤੇ ਹੁਣ ਵੀ ਮੇਰੇ ਬਚਪਨ ਦੀਆਂ ਗੱਲਾਂ ਸੁਣਾਉਂਦਿਆਂ ਇਹ ਗੱਲ ਵੀ ਸ਼ਾਮਲ ਕਰ ਲੈਂਦੇ ਹਨ।
Exam Tips:
a) ਯਾਦ ਆਪਣੇ ਅਨੁਭਵ ਦੇ ਆਧਾਰ ’ਤੇ ਆਪਣੇ ਸ਼ਬਦਾਂ ਵਿਚ ਲਿਖੋ; ਇਹ ਇਕ ਨਮੂਨਾ ਹੈ।
b) ਯਾਦ ਕ੍ਰਮ ਅਨੁਸਾਰ ਲਿਖੋ: ਕਦੋਂ, ਕਿੱਥੇ, ਕੀ ਹੋਇਆ।
Free study material for Punjabi
Punjabi Class 6 Curriculum Solutions: Punjabi Medium Chapter 08 ਚਿੜੀ ਦਾ ਬੋਟ
Chapter Exercise Answers for Class 6 Punjabi
Explore reliable textbook solutions for Punjabi Medium Chapter 08 ਚਿੜੀ ਦਾ ਬੋਟ tailored for Class 6 learners. Utilizing these complete exercise answers ensures your preparation aligns exactly with official Punjab Board standards for Punjabi.
Detailed Answer Guides for Punjabi Medium Chapter 08 ਚਿੜੀ ਦਾ ਬੋਟ
Clear, methodical explanations accompany every challenging problem within the Class 6 Punjabi text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 6 Exams
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 6 Punjabi.
FAQs
The complete and updated PSEB 6th Class Punjabi Solutions Chapter 8 ਚਿੜੀ ਦਾ ਬੋਟ is available for free on StudiesToday.com. These solutions for Class 6 Punjabi are as per latest Punjab Board curriculum.
Yes, our experts have revised the PSEB 6th Class Punjabi Solutions Chapter 8 ਚਿੜੀ ਦਾ ਬੋਟ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 8 ਚਿੜੀ ਦਾ ਬੋਟ will help students to get full marks in the theory paper.
Yes, we provide bilingual support for Class 6 Punjabi. You can access PSEB 6th Class Punjabi Solutions Chapter 8 ਚਿੜੀ ਦਾ ਬੋਟ in both English and Hindi medium.
Yes, you can download the entire PSEB 6th Class Punjabi Solutions Chapter 8 ਚਿੜੀ ਦਾ ਬੋਟ in printable PDF format for offline study on any device.