PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

Solutions for Class 6 Punjabi: Punjabi Medium Chapter 08 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

Review structured textbook solutions for Class 6 Punjabi Punjabi Medium Chapter 08 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 6 Punjabi Solutions: Punjabi Medium Chapter 08 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

View or download the dedicated Punjabi Medium Chapter 08 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਪਾਠ-ਅਭਿਆਸ

1. ਦੱਸੋ

Question 1: ਕੁੜੀਆਂ, ਕਿਸਾਨ ਤੇ ਉਸ ਦੇ ਪੁੱਤਰ ਨੂੰ ਦੇਖ ਕੇ ਕਿਉਂ ਹੱਸੀਆਂ ਸਨ?

Answer:

ਕਿਸਾਨ ਤੇ ਉਸ ਦਾ ਪੁੱਤਰ ਖੋਤੇ ਉੱਤੇ ਸਵਾਰ ਹੋਣ ਦੀ ਥਾਂ ਉਸ ਦੇ ਨਾਲ-ਨਾਲ ਪੈਦਲ ਤੁਰੇ ਜਾ ਰਹੇ ਸਨ। ਇਹ ਦੇਖ ਕੇ ਕੁੜੀਆਂ ਹੱਸ ਪਈਆਂ।

Exam Tips:

a) ਉੱਤਰ ਵਿਚ ‘ਪੈਦਲ ਤੁਰਨ’ ਵਾਲੀ ਗੱਲ ਜ਼ਰੂਰ ਲਿਖੋ।

 

Question 2: ਪਿਤਾ ਤੇ ਪੁੱਤਰ ਨੇ ਖੋਤੇ ਨੂੰ ਮੋਢੇ ‘ਤੇ ਕਿਉਂ ਚੁੱਕਿਆ ਸੀ?

Answer:

ਜਦੋਂ ਪਿਤਾ ਤੇ ਪੁੱਤਰ ਨੇ ਦੇਖਿਆ ਕਿ ਇਕ ਜਣੇ ਦੇ ਜਾਂ ਦੋਹਾਂ ਦੇ ਖੋਤੇ ਉੱਤੇ ਸਵਾਰ ਹੋਣ ਕਰਕੇ ਲੋਕ ਉਨ੍ਹਾਂ ਉੱਤੇ ਟੀਕਾ-ਟਿੱਪਣੀ ਕਰਦੇ ਹਨ, ਤਾਂ ਉਨ੍ਹਾਂ ਨੇ ਖੋਤੇ ਨੂੰ ਡਾਂਗ ਨਾਲ ਬੰਨ੍ਹ ਕੇ ਮੋਢਿਆਂ ਉੱਤੇ ਚੁੱਕ ਲਿਆ।

Exam Tips:

a) ਪਹਿਲਾਂ ਕਾਰਨ (ਲੋਕਾਂ ਦੀਆਂ ਗੱਲਾਂ) ਲਿਖੋ, ਫਿਰ ਨਤੀਜਾ (ਖੋਤਾ ਚੁੱਕਣਾ) ਲਿਖੋ।

 

Question 3: ਦਰਿਆ ਦੇ ਪੁਲ ਤੇ ਆ ਕੇ ਕੀ ਵਾਪਰਿਆ?

Answer:

ਜਦੋਂ ਪਿਓ-ਪੁੱਤਰ ਖੋਤੇ ਨੂੰ ਚੁੱਕੀ ਦਰਿਆ ਦੇ ਪੁਲ ਉੱਤੋਂ ਲੰਘ ਰਹੇ ਸਨ, ਤਾਂ ਲੋਕ ਉਨ੍ਹਾਂ ਨੂੰ ਦੇਖ ਕੇ ਹੱਸਣ ਲੱਗੇ। ਲੋਕਾਂ ਦੇ ਰੌਲੇ ਤੋਂ ਘਬਰਾ ਕੇ ਖੋਤੇ ਨੇ ਹਿੱਲ-ਜੁਲ ਕੀਤੀ, ਤਾਂ ਡਾਂਗ ਉਨ੍ਹਾਂ ਦੇ ਮੋਢਿਆਂ ਤੋਂ ਖਿਸਕ ਗਈ ਅਤੇ ਖੋਤਾ ਦਰਿਆ ਵਿਚ ਡਿੱਗ ਕੇ ਰੁੜ੍ਹ ਗਿਆ।

Exam Tips:

a) ਘਟਨਾ ਨੂੰ ਕ੍ਰਮ ਨਾਲ ਲਿਖੋ: ਲੋਕਾਂ ਦਾ ਹੱਸਣਾ, ਖੋਤੇ ਦਾ ਘਬਰਾਉਣਾ, ਡਾਂਗ ਦਾ ਖਿਸਕਣਾ, ਖੋਤੇ ਦਾ ਰੁੜ੍ਹਨਾ।

 

Question 4: ਪਿਓ-ਪੁੱਤਰ ਦਾ ਨੁਕਸਾਨ ਕਿਉਂ ਹੋਇਆ?

Answer:

ਪਿਓ-ਪੁੱਤਰ ਦਾ ਨੁਕਸਾਨ ਇਸ ਕਰਕੇ ਹੋਇਆ ਕਿ ਉਹ ਲੋਕਾਂ ਦੀਆਂ ਗੱਲਾਂ ਵਿਚ ਆ ਗਏ ਸਨ ਅਤੇ ਹਰ ਕਿਸੇ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 5: ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ?

Answer:

ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਲੋਕਾਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ। ਸਾਰੇ ਲੋਕਾਂ ਨੂੰ ਖ਼ੁਸ਼ ਨਹੀਂ ਕੀਤਾ ਜਾ ਸਕਦਾ, ਇਸ ਲਈ ਆਪਣੀ ਸਮਝ ਨਾਲ ਫ਼ੈਸਲਾ ਕਰਨਾ ਚਾਹੀਦਾ ਹੈ।

Exam Tips:

a) ਸਿੱਖਿਆ ਵਾਲੇ ਪ੍ਰਸ਼ਨ ਵਿਚ ਸਿਰਲੇਖ ਦੇ ਭਾਵ ਨੂੰ ਵੀ ਜੋੜੋ।

 

2. ਵਾਕਾਂ ਵਿੱਚ ਵਰਤੋ

Question 1: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ: ਸਵਾਰੀ, ਤਰਸ, ਆਜੜੀ, ਸ਼ਰਮਿੰਦਾ, ਹੱਟਾ-ਕੱਟਾ।

Answer:

1. ਸਵਾਰੀ (ਕਿਸੇ ਚੀਜ਼ ਉੱਤੇ ਚੜ੍ਹਿਆ ਮੁਸਾਫ਼ਰ) – ਰੇਲ-ਗੱਡੀਆਂ ਹਰ ਰੋਜ਼ ਲੱਖਾਂ ਸਵਾਰੀਆਂ ਢੋਂਦੀਆਂ ਹਨ।
2. ਤਰਸ (ਦਇਆ, ਰਹਿਮ) – ਗ਼ਰੀਬਾਂ ਉੱਤੇ ਤਰਸ ਕਰਨਾ ਚਾਹੀਦਾ ਹੈ।
3. ਆਜੜੀ (ਭੇਡਾਂ-ਬੱਕਰੀਆਂ ਚਾਰਨ ਵਾਲਾ) – ਆਜੜੀ ਚਰਾਂਦ ਵਿਚ ਭੇਡਾਂ ਚਾਰ ਰਿਹਾ ਹੈ।
4. ਸ਼ਰਮਿੰਦਾ (ਲੱਜਿਤ, ਸ਼ਰਮਸਾਰ) – ਉਸ ਦੀਆਂ ਕਰਤੂਤਾਂ ਉਜਾਗਰ ਕਰ ਕੇ ਮੈਂ ਉਸ ਨੂੰ ਭਰੀ ਪੰਚਾਇਤ ਵਿਚ ਸ਼ਰਮਿੰਦਾ ਕੀਤਾ।
5. ਹੱਟਾ-ਕੱਟਾ (ਤਕੜੇ ਸਰੀਰ ਵਾਲਾ) – ਇਸ ਹੱਟੇ-ਕੱਟੇ ਆਦਮੀ ਦਾ ਭਾਰ ਸਵਾ ਸੌ ਕਿਲੋ ਹੈ।

Exam Tips:

a) ਪਹਿਲਾਂ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ, ਫਿਰ ਉਸ ਸ਼ਬਦ ਨਾਲ ਪੂਰਾ ਵਾਕ ਬਣਾਓ।
b) ਵਾਕ ਦੇ ਅੰਤ ਵਿਚ ਡੰਡੀ (।) ਜ਼ਰੂਰ ਲਾਓ।

 

3. ਔਖੇ ਸ਼ਬਦਾਂ ਦੇ ਅਰਥ

Question 1: ਹੇਠ ਲਿਖੇ ਔਖੇ ਸ਼ਬਦਾਂ ਦੇ ਅਰਥ ਲਿਖੋ: ਮਲੂਕ, ਦ੍ਰਿਸ਼, ਤਰਕੀਬ, ਪਰੇਸ਼ਾਨ, ਇਨਸਾਨੀਅਤ, ਬਹਿਕਾਵਾ।

Answer:

ਮਲੂਕ – ਨਾਜ਼ੁਕ, ਕੋਮਲ
ਦ੍ਰਿਸ਼ – ਨਜ਼ਾਰਾ
ਤਰਕੀਬ – ਢੰਗ, ਤਰੀਕਾ
ਪਰੇਸ਼ਾਨ – ਫ਼ਿਕਰਮੰਦ
ਇਨਸਾਨੀਅਤ – ਮਨੁੱਖਤਾ, ਮਾਨਵਤਾ
ਬਹਿਕਾਵਾ – ਝਾਂਸੇ ਵਿੱਚ ਆਉਣਾ

Exam Tips:

a) ਹਰ ਸ਼ਬਦ ਦਾ ਅਰਥ ਵੱਖਰੀ ਸਤਰ ਵਿਚ ਲਿਖੋ।
b) ਸ਼ਬਦਾਂ ਦੇ ਅਰਥ ਪਾਠ ਵਿਚ ਆਏ ਸੰਦਰਭ ਅਨੁਸਾਰ ਯਾਦ ਕਰੋ।

 

4. ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ

Question 1: “ਦੇਖੋ ਬੁੱਢੇ ਦੀ ਅਕਲ ਨੂੰ … ਆਪ ਨਵਾਬ ਬਣਿਆ ਖੋਤੇ ਤੇ ਸਵਾਰ ਹੋਇਆ ਬੈਠਾ ਹੈ।” (ਪਾਠ ਦੇ ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?)

Answer:

ਇਹ ਸ਼ਬਦ ਦੋ ਆਜੜੀਆਂ ਨੇ ਇਕ ਦੂਜੇ ਨੂੰ ਬੁੱਢੇ ਕਿਸਾਨ ਬਾਰੇ ਕਹੇ।

Exam Tips:

a) ਉੱਤਰ ਵਿਚ ਬੋਲਣ ਵਾਲੇ ਅਤੇ ਸੁਣਨ ਵਾਲੇ, ਦੋਹਾਂ ਦਾ ਜ਼ਿਕਰ ਕਰੋ।

 

Question 2: “ਦੇਖੋ, ਇਸ ਮੁੰਡੇ ਨੂੰ – ਹੱਟਾ-ਕੱਟਾ। ਆਪ ਖੋਤੇ ਤੇ ਚੜ੍ਹਿਆ ਬੈਠਾ ਹੈ ਤੇ ਬੁੱਢਾ ਪਿਓ ਲੱਤਾਂ ਘਸੀਟਦਾ ਜਾਂਦਾ ਹੈ।” (ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?)

Answer:

ਇਹ ਸ਼ਬਦ ਦੋ ਆਦਮੀਆਂ ਨੇ ਇਕ ਦੂਜੇ ਨੂੰ ਮੁੰਡੇ ਬਾਰੇ ਕਹੇ।

Exam Tips:

a) ਇਸ ਸਵਾਲ ਦਾ ਉੱਤਰ ਕਹਾਣੀ ਦੀ ਤਰਤੀਬ ਯਾਦ ਕਰ ਕੇ ਦਿਓ।

 

5. ਖ਼ਾਲੀ ਥਾਵਾਂ ਭਰੋ

Question 1: ਖ਼ਾਲੀ ਥਾਵਾਂ ਭਰੋ:
(ੳ) ਇਕ ਕਿਸਾਨ ਕੋਲ ਇਕ ………… ਸੀ।
(ਅ) ਅੱਗੇ-ਅੱਗੇ ਖੋਤਾ ਤੇ ਪਿੱਛੇ-ਪਿੱਛੇ ………… ਜਾ ਰਹੇ ਸਨ।
(ੲ) ਉਨ੍ਹਾਂ ਦੀ ਗੱਲ ਸੁਣ ਕੇ ਕਿਸਾਨ ਮੁੜ ………… ਹੋ ਗਿਆ।
(ਸ) ਦੇਖੋ, ਇਸ ਮੁੰਡੇ ਨੂੰ ………… ਆਪ ਖੋਤੇ ‘ਤੇ ਚੜ੍ਹਿਆ ਬੈਠਾ ਹੈ।
(ਹ) ਉਹ ਦੋਵੇਂ ਪਿਓ-ਪੁੱਤਰ ਖ਼ੁਸ਼ੀ-ਖ਼ੁਸ਼ੀ ………… ਲੈਂਦੇ ਸ਼ਹਿਰ ਵੱਲ ਜਾ ਰਹੇ ਸਨ।
(ਕ) ਤੁਹਾਡੇ ਵਿਚ ਥੋੜ੍ਹੀ-ਬਹੁਤੀ ………… ਹੈ ਕਿ ਨਹੀਂ।
(ਖ) ………… ਵਿਚਾਰਾ ਬੋਲ ਨਹੀਂ ਸਕਦਾ, ਕੁੱਝ ਤਾਂ ਤਰਸ ਕਰੋ।
(ਗ) ਦੋਹਾਂ ਦੇ ਦੇਖਦਿਆਂ-ਦੇਖਦਿਆਂ ਖੋਤਾ ਪਾਣੀ ਦੇ ਤੇਜ਼ ………… ਵਿਚ ਰੁੜ੍ਹ ਗਿਆ।

Answer:

(ੳ) ਖੋਤਾ
(ਅ) ਪਿਓ-ਪੁੱਤਰ
(ੲ) ਪਰੇਸ਼ਾਨ
(ਸ) ਹੱਟਾ-ਕੱਟਾ
(ਹ) ਝੂਟੇ
(ਕ) ਇਨਸਾਨੀਅਤ
(ਖ) ਜਾਨਵਰ
(ਗ) ਵਹਿਣ

Exam Tips:

a) ਹਰ ਖ਼ਾਲੀ ਥਾਂ ਭਰਨ ਪਿੱਛੋਂ ਪੂਰਾ ਵਾਕ ਪੜ੍ਹ ਕੇ ਦੇਖੋ ਕਿ ਅਰਥ ਠੀਕ ਬਣਦਾ ਹੈ।
b) ਸ਼ਬਦ-ਜੋੜਾਂ ਵੱਲ ਧਿਆਨ ਦਿਓ, ਜਿਵੇਂ ਹੱਟਾ-ਕੱਟਾ, ਇਨਸਾਨੀਅਤ।

 

6. ਸਹੀ ਜਾਂ ਗ਼ਲਤ

Question 1: ਠੀਕ ਵਾਕ ਉੱਤੇ ਸਹੀ ਅਤੇ ਗ਼ਲਤ ਉੱਤੇ ਗ਼ਲਤ ਲਿਖੋ:
(ੳ) ਕਿਸਾਨ ਕੱਪੜੇ ਖ਼ਰੀਦਣ ਲਈ ਖੋਤਾ ਵੇਚਣਾ ਚਾਹੁੰਦਾ ਸੀ।
(ਅ) ਸਭ ਤੋਂ ਪਹਿਲਾਂ ਮੁੰਡਾ ਖੋਤੇ ‘ਤੇ ਚੜ੍ਹਿਆ।
(ੲ) ਸਭ ਤੋਂ ਪਹਿਲਾਂ ਪਿਓ-ਪੁੱਤਰਾਂ ਨੂੰ ਆਜੜੀ ਮਿਲੇ।
(ਸ) ਦੋਹਾਂ ਪਿਓ-ਪੁੱਤਰਾਂ ਨੇ ਖੋਤੇ ਨੂੰ ਘਸੀਟਣਾ ਸ਼ੁਰੂ ਕਰ ਦਿੱਤਾ।
(ਹ) ਸਾਨੂੰ ਹਰ ਕਿਸੇ ਨੂੰ ਖ਼ੁਸ਼ ਕਰਨ ਦਾ ਯਤਨ ਕਰਨਾ ਚਾਹੀਦਾ ਹੈ।

Answer:

(ੳ) ਗ਼ਲਤ (ਪਾਠ-ਪੁਸਤਕ ਅਨੁਸਾਰ)
(ਅ) ਸਹੀ
(ੲ) ਗ਼ਲਤ
(ਸ) ਗ਼ਲਤ
(ਹ) ਗ਼ਲਤ

Exam Tips:

a) ਗ਼ਲਤ ਵਾਕ ਨੂੰ ਠੀਕ ਕਰ ਕੇ ਲਿਖਣ ਦਾ ਅਭਿਆਸ ਵੀ ਕਰੋ।
b) ਪਾਠ ਦੀ ਘਟਨਾਵਾਂ ਦੀ ਤਰਤੀਬ ਯਾਦ ਰੱਖੋ।

 

ਵਿਆਕਰਨ: ਪੜਨਾਂਵ

Question 1: ਪੜਨਾਂਵ ਕਿਸ ਨੂੰ ਕਹਿੰਦੇ ਹਨ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

Answer:

ਜਿਹੜੇ ਸ਼ਬਦ ਨਾਂਵ ਦੀ ਥਾਂ ਵਰਤੇ ਜਾਣ, ਉਨ੍ਹਾਂ ਨੂੰ ਪੜਨਾਂਵ ਕਹਿੰਦੇ ਹਨ; ਜਿਵੇਂ – ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ।
ਪੜਨਾਂਵ ਛੇ ਪ੍ਰਕਾਰ ਦੇ ਹੁੰਦੇ ਹਨ:
(ੳ) ਪੁਰਖਵਾਚਕ ਪੜਨਾਂਵ
(ਅ) ਨਿੱਜਵਾਚਕ ਪੜਨਾਂਵ
(ੲ) ਨਿਸ਼ਚੇਵਾਚਕ ਪੜਨਾਂਵ
(ਸ) ਅਨਿਸ਼ਚੇਵਾਚਕ ਪੜਨਾਂਵ
(ਹ) ਸੰਬੰਧਵਾਚਕ ਪੜਨਾਂਵ
(ਕ) ਪ੍ਰਸ਼ਨਵਾਚਕ ਪੜਨਾਂਵ

Exam Tips:

a) ਪਰਿਭਾਸ਼ਾ ਦੇ ਨਾਲ ਦੋ-ਤਿੰਨ ਉਦਾਹਰਨਾਂ ਜ਼ਰੂਰ ਦਿਓ।
b) ਛੇ ਕਿਸਮਾਂ ਦੇ ਨਾਂ ਕ੍ਰਮ ਅਨੁਸਾਰ ਯਾਦ ਕਰੋ।

 

Question 2: ਹੇਠ ਲਿਖੇ ਵਾਕਾਂ ਵਿੱਚੋਂ ਪੜਨਾਂਵ ਚੁਣੋ:
(ੳ) ਉਸ ਨੇ ਸੋਚਿਆ ਸ਼ਹਿਰ ਵਿੱਚ ਜਾ ਕੇ ਖੋਤੇ ਨੂੰ ਵੇਚ ਦਿੰਦਾ ਹਾਂ।
(ਅ) ਕੁੜੀਆਂ ਉਨ੍ਹਾਂ ਨੂੰ ਦੇਖ ਕੇ ਹੱਸ ਪਈਆਂ।
(ੲ) ਤੂੰ ਵੀ ਮੇਰੇ ਨਾਲ ਖੋਤੇ ਉੱਤੇ ਬੈਠ ਜਾ।
(ਸ) ਉਹ ਪਿਓ-ਪੁੱਤਰ ਨੂੰ ਖੋਤੇ ਉੱਤੇ ਸਵਾਰ ਦੇਖ ਕੇ ਬਹੁਤ ਹੈਰਾਨ-ਪਰੇਸ਼ਾਨ ਹੋਏ।
(ਹ) ਦੋਹਾਂ ਦੇ ਦੇਖਦਿਆਂ-ਦੇਖਦਿਆਂ ਖੋਤਾ ਪਾਣੀ ਦੇ ਤੇਜ਼ ਵਹਿਣ ਵਿੱਚ ਰੁੜ੍ਹ ਗਿਆ।
(ਕ) ਉਹ ਕਿਸੇ ਨੂੰ ਵੀ ਖ਼ੁਸ਼ ਨਹੀਂ ਕਰ ਸਕਿਆ।

Answer:

(ੳ) ਉਸ
(ਅ) ਉਨ੍ਹਾਂ
(ੲ) ਤੂੰ, ਮੇਰੇ
(ਸ) ਉਹ
(ਹ) ਦੋਹਾਂ
(ਕ) ਉਹ, ਕਿਸੇ

Exam Tips:

a) ਪੜਨਾਂਵ ਉਹ ਸ਼ਬਦ ਹੁੰਦੇ ਹਨ ਜੋ ਕਿਸੇ ਨਾਂਵ ਦੀ ਥਾਂ ਆਉਣ।
b) ਹਰ ਵਾਕ ਵਿਚ ਇਕ ਤੋਂ ਵੱਧ ਪੜਨਾਂਵ ਵੀ ਹੋ ਸਕਦੇ ਹਨ।

 

Question 3: ਹੇਠ ਲਿਖੇ ਵਾਕਾਂ ਵਿੱਚੋਂ ਨਾਂਵ ਚੁਣੋ ਤੇ ਉਨ੍ਹਾਂ ਦੀਆਂ ਕਿਸਮਾਂ ਦੱਸੋ:
(ੳ) ਜਾਨਵਰ ਵਿਚਾਰਾ ਬੋਲ ਨਹੀਂ ਸਕਦਾ, ਕੁੱਝ ਤਾਂ ਤਰਸ ਕਰੋ।
(ਅ) ਖੋਤਾ ਕਿੱਥੋਂ ਚੋਰੀ ਕਰ ਕੇ ਲਿਆਏ ਹੋ, ਜਿਹੜਾ ਦੋਵੇਂ ਲਾਹਾ ਲੈਣ ਲੱਗੇ ਹੋ।
(ੲ) ਖੋਤਾ ਪਾਣੀ ਦੇ ਤੇਜ਼ ਵਹਿਣ ਵਿਚ ਰੁੜ੍ਹ ਗਿਆ।

Answer:

(ੳ) ਜਾਨਵਰ – ਆਮ ਨਾਂਵ; ਤਰਸ – ਭਾਵਵਾਚਕ ਨਾਂਵ।
(ਅ) ਖੋਤਾ – ਆਮ ਨਾਂਵ; ਚੋਰੀ, ਲਾਹਾ – ਭਾਵਵਾਚਕ ਨਾਂਵ।
(ੲ) ਖੋਤਾ – ਆਮ ਨਾਂਵ; ਪਾਣੀ – ਵਸਤੂਵਾਚਕ ਨਾਂਵ; ਵਹਿਣ – ਭਾਵਵਾਚਕ ਨਾਂਵ।

Exam Tips:

a) ਜਿਸ ਨੂੰ ਛੂਹਿਆ ਨਾ ਜਾ ਸਕੇ (ਗੁਣ, ਭਾਵ, ਹਾਲਤ) ਉਹ ਭਾਵਵਾਚਕ ਨਾਂਵ ਹੁੰਦਾ ਹੈ।
b) ਨਾਂਵ ਦੀ ਕਿਸਮ ਲਿਖਣ ਵੇਲੇ ਸ਼ਬਦ ਤੇ ਕਿਸਮ ਦੇ ਵਿਚਕਾਰ ਡੈਸ਼ (–) ਲਾਓ।

 

ਪੈਰੇ ਸੰਬੰਧੀ ਪ੍ਰਸ਼ਨ

Question 1: ਪਾਠ-ਪੁਸਤਕ ਵਿਚ ਆਇਆ ਪੈਰਾ “ਇੰਨੇ ਨੂੰ ਸ਼ਹਿਰੋਂ ਵਾਪਸ ਆ ਰਹੇ ਕੁੱਝ ਬੰਦੇ…” ਪੜ੍ਹ ਕੇ ਸਹੀ ਉੱਤਰ ਚੁਣੋ: ਕੁੱਝ ਬੰਦੇ ਕਿੱਥੋਂ ਵਾਪਸ ਆ ਰਹੇ ਸਨ?
(ੳ) ਪਿੰਡਾਂ (ਅ) ਸ਼ਹਿਰੋਂ (ੲ) ਘਰੋਂ (ਸ) ਦਫ਼ਤਰੋਂ

Answer:

(ਅ) ਸ਼ਹਿਰੋਂ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਉੱਤਰ ਲਈ ਪਾਠ ਦਾ ਸੰਬੰਧਿਤ ਪੈਰਾ ਇਕ ਵਾਰ ਫਿਰ ਪੜ੍ਹ ਲਓ।

 

Question 2: ਪਿਓ-ਪੁੱਤਰ ਕਿਸ ਉੱਤੇ ਸਵਾਰ ਸਨ?
(ੳ) ਘੋੜੇ ਉੱਤੇ (ਅ) ਬੱਸ ਉੱਤੇ (ੲ) ਖੋਤੇ ਉੱਤੇ (ਸ) ਸਾਨ੍ਹ ਉੱਤੇ

Answer:

(ੲ) ਖੋਤੇ ਉੱਤੇ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਉੱਤਰ ਲਈ ਪਾਠ ਦਾ ਸੰਬੰਧਿਤ ਪੈਰਾ ਇਕ ਵਾਰ ਫਿਰ ਪੜ੍ਹ ਲਓ।

 

Question 3: ਬੰਦਿਆਂ ਨੇ ਖੋਤੇ ਨੂੰ ਕਿਸ ਤਰ੍ਹਾਂ ਦਾ ਮਾਲ ਕਿਹਾ?
(ੳ) ਮਹਿੰਗਾ (ਅ) ਸਸਤਾ (ੲ) ਖ਼ਰਾ (ਸ) ਚੋਰੀ ਦਾ

Answer:

(ਸ) ਚੋਰੀ ਦਾ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਉੱਤਰ ਲਈ ਪਾਠ ਦਾ ਸੰਬੰਧਿਤ ਪੈਰਾ ਇਕ ਵਾਰ ਫਿਰ ਪੜ੍ਹ ਲਓ।

 

Question 4: ਬੰਦਿਆਂ ਨੂੰ ਪਿਓ-ਪੁੱਤਰ ਵਿਚ ਕਿਹੜੀ ਚੀਜ਼ ਦੀ ਕਮੀ ਜਾਪੀ?
(ੳ) ਇਨਸਾਨੀਅਤ ਦੀ (ਅ) ਹੈਵਾਨੀਅਤ ਦੀ (ੲ) ਅਕਲ ਦੀ (ਸ) ਜ਼ਿੰਮੇਵਾਰੀ ਦੀ

Answer:

(ੳ) ਇਨਸਾਨੀਅਤ ਦੀ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਉੱਤਰ ਲਈ ਪਾਠ ਦਾ ਸੰਬੰਧਿਤ ਪੈਰਾ ਇਕ ਵਾਰ ਫਿਰ ਪੜ੍ਹ ਲਓ।

 

Question 5: ਪਿਓ-ਪੁੱਤਰ ਨੇ ਖੋਤੇ ਨੂੰ ਚੁੱਕਣ ਲਈ ਉਸ ਦੀਆਂ ਦੋ-ਦੋ ਲੱਤਾਂ ਬੰਨ੍ਹ ਕੇ ਵਿੱਚੋਂ ਕੀ ਲੰਘਾਇਆ?
(ੳ) ਹਾਕੀ (ਅ) ਡੰਡਾ/ਡਾਂਗ (ੲ) ਬੱਲੀ (ਸ) ਬਾਂਹਾਂ

Answer:

(ਅ) ਡੰਡਾ/ਡਾਂਗ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਉੱਤਰ ਲਈ ਪਾਠ ਦਾ ਸੰਬੰਧਿਤ ਪੈਰਾ ਇਕ ਵਾਰ ਫਿਰ ਪੜ੍ਹ ਲਓ।

 

Question 6: ਪਿਓ-ਪੁੱਤਰ ਨੇ ਖੋਤੇ ਦੀਆਂ ਲੱਤਾਂ ਵਿਚ ਡੰਡਾ ਫਸਾ ਕੇ ਕਿਸ ਤਰ੍ਹਾਂ ਚੁੱਕਿਆ ਹੋਇਆ ਸੀ?
(ੳ) ਹੱਥਾਂ ਉੱਤੇ (ਅ) ਸਿਰ ਉੱਤੇ (ੲ) ਮੋਢਿਆਂ ਉੱਤੇ (ਸ) ਪਿੱਠ ਉੱਤੇ

Answer:

(ੲ) ਮੋਢਿਆਂ ਉੱਤੇ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਉੱਤਰ ਲਈ ਪਾਠ ਦਾ ਸੰਬੰਧਿਤ ਪੈਰਾ ਇਕ ਵਾਰ ਫਿਰ ਪੜ੍ਹ ਲਓ।

 

Question 7: ਰਸਤੇ ਵਿਚ ਕੀ ਸੀ?
(ੳ) ਪੁਲ (ਅ) ਕੁੱਤਾ (ੲ) ਬਘਿਆੜ (ਸ) ਗਿੱਦੜ

Answer:

(ੳ) ਪੁਲ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਉੱਤਰ ਲਈ ਪਾਠ ਦਾ ਸੰਬੰਧਿਤ ਪੈਰਾ ਇਕ ਵਾਰ ਫਿਰ ਪੜ੍ਹ ਲਓ।

 

Question 8: ਮੋਢਿਆਂ ਉੱਤੇ ਰੱਖੀ ਡਾਂਗ ਦੇ ਵਿਚਾਲੇ ਲਟਕਦੇ ਖੋਤੇ ਨੂੰ ਦੇਖ ਕੇ ਲੋਕ ਕੀ ਕਰਨ ਲੱਗੇ?
(ੳ) ਰੋਣ ਲੱਗੇ (ਅ) ਹੱਸਣ ਲੱਗੇ (ੲ) ਨੱਚਣ ਲੱਗੇ (ਸ) ਭੱਜਣ ਲੱਗੇ

Answer:

(ਅ) ਹੱਸਣ ਲੱਗੇ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਉੱਤਰ ਲਈ ਪਾਠ ਦਾ ਸੰਬੰਧਿਤ ਪੈਰਾ ਇਕ ਵਾਰ ਫਿਰ ਪੜ੍ਹ ਲਓ।

 

Question 9: ਕਿਨ੍ਹਾਂ ਦਾ ਸ਼ੋਰ ਸੁਣ ਕੇ ਖੋਤਾ ਘਬਰਾ ਗਿਆ?
(ੳ) ਘੋੜੇ ਦਾ (ਅ) ਪਿਓ ਦਾ (ੲ) ਪੁੱਤਰ ਦਾ (ਸ) ਲੋਕਾਂ ਦਾ

Answer:

(ਸ) ਲੋਕਾਂ ਦਾ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਉੱਤਰ ਲਈ ਪਾਠ ਦਾ ਸੰਬੰਧਿਤ ਪੈਰਾ ਇਕ ਵਾਰ ਫਿਰ ਪੜ੍ਹ ਲਓ।

 

Question 10: ਖੋਤਾ ਕਿੱਥੇ ਡਿਗ ਪਿਆ?
(ੳ) ਜ਼ਮੀਨ ਉੱਤੇ (ਅ) ਛੱਪੜ ਵਿਚ (ੲ) ਨਦੀ ਵਿਚ (ਸ) ਨਾਲੀ ਵਿਚ

Answer:

(ੲ) ਨਦੀ ਵਿਚ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਉੱਤਰ ਲਈ ਪਾਠ ਦਾ ਸੰਬੰਧਿਤ ਪੈਰਾ ਇਕ ਵਾਰ ਫਿਰ ਪੜ੍ਹ ਲਓ।

 

Question 11: ਪਾਠ-ਪੁਸਤਕ ਦੇ ਉਸੇ ਪੈਰੇ ਵਿੱਚੋਂ: (i) ਕੋਈ ਪੰਜ ਨਾਂਵ ਸ਼ਬਦ, (ii) ਪੜਨਾਂਵ ਸ਼ਬਦ, (iii) ਕੋਈ ਪੰਜ ਵਿਸ਼ੇਸ਼ਣ ਸ਼ਬਦ, (iv) ਕੋਈ ਪੰਜ ਕਿਰਿਆ ਸ਼ਬਦ ਚੁਣੋ।

Answer:

(i) ਨਾਂਵ: ਬੰਦੇ, ਖੋਤਾ, ਇਨਸਾਨੀਅਤ, ਗੱਲ, ਪੁਲ।
(ii) ਪੜਨਾਂਵ: ਉਹ, ਕਿਸੇ, ਤੁਹਾਡੇ, ਉਹਨਾਂ, ਕੋਈ।
(iii) ਵਿਸ਼ੇਸ਼ਣ: ਕੁੱਝ, ਬੜੇ, ਥੋੜ੍ਹੀ-ਬਹੁਤੀ, ਇਕ, ਤੇਜ਼।
(iv) ਕਿਰਿਆ: ਟੱਕਰ ਗਏ, ਰਹਿ ਸਕੇ, ਲਿਆਏ ਹੋ, ਸੋਚੀ, ਡਿਗੀ।

Exam Tips:

a) ਨਾਂਵ ਕਿਸੇ ਨਾਂ ਨੂੰ, ਵਿਸ਼ੇਸ਼ਣ ਗੁਣ/ਗਿਣਤੀ ਨੂੰ ਅਤੇ ਕਿਰਿਆ ਕੰਮ ਨੂੰ ਦੱਸਦੀ ਹੈ।
b) ਪੈਰੇ ਵਿੱਚੋਂ ਹੀ ਸ਼ਬਦ ਚੁਣੋ, ਬਾਹਰੋਂ ਨਹੀਂ।

 

Question 12: ਉਸੇ ਪੈਰੇ ਵਿੱਚੋਂ ਸਹੀ ਵਿਕਲਪ ਚੁਣੋ:
(i) ‘ਪਿਓ-ਪੁੱਤਰ’ ਸ਼ਬਦ ਦਾ ਲਿੰਗ ਬਦਲੋ: (ੳ) ਪਿਓ-ਪੁੱਤਰ (ਅ) ਮਾਂ-ਧੀ (ੲ) ਸਹੁਰਾ-ਸੱਸ (ਸ) ਨੂੰਹ-ਸਹੁਰਾ
(ii) ਹੇਠ ਲਿਖੇ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ? (ੳ) ਅਜਿਹਾ (ਅ) ਯਤਨ (ੲ) ਮਰਜ਼ੀ (ਸ) ਖੋਤਾ
(iii) ‘ਲਾਹਾ’ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ? (ੳ) ਲੇਹਾ (ਅ) ਲਾਭ/ਫ਼ਾਇਦਾ (ੲ) ਲਾਹੁਣਾ (ਸ) ਲਾਹਿਆ

Answer:

(i) (ਅ) ਮਾਂ-ਧੀ
(ii) (ੳ) ਅਜਿਹਾ
(iii) (ਅ) ਲਾਭ/ਫ਼ਾਇਦਾ

Exam Tips:

a) ਲਿੰਗ ਬਦਲਦੇ ਸਮੇਂ ਦੋਵੇਂ ਹਿੱਸੇ ਬਦਲੋ: ਪਿਓ → ਮਾਂ, ਪੁੱਤਰ → ਧੀ।
b) ਸਮਾਨਾਰਥਕ ਸ਼ਬਦ ਦਾ ਅਰਥ ਲਗਭਗ ਇੱਕੋ ਜਿਹਾ ਹੁੰਦਾ ਹੈ।

 

Question 13: ਉਸੇ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ: (i) ਡੰਡੀ, (ii) ਪ੍ਰਸ਼ਨਿਕ ਚਿੰਨ੍ਹ, (iii) ਕਾਮਾ, (iv) ਦੋਹਰੇ ਪੁੱਠੇ ਕਾਮੇ, (v) ਜੋੜਨੀ, (vi) ਛੁੱਟ-ਮਰੋੜੀ।

Answer:

(i) ਡੰਡੀ (।)
(ii) ਪ੍ਰਸ਼ਨਿਕ ਚਿੰਨ੍ਹ (?)
(iii) ਕਾਮਾ (,)
(iv) ਦੋਹਰੇ ਪੁੱਠੇ ਕਾਮੇ (“ ”)
(v) ਜੋੜਨੀ (-)
(vi) ਛੁੱਟ-ਮਰੋੜੀ (‘)

Exam Tips:

a) ਹਰ ਚਿੰਨ੍ਹ ਦਾ ਨਾਂ ਅਤੇ ਉਸ ਦੀ ਸ਼ਕਲ ਦੋਵੇਂ ਲਿਖੋ।

 

Question 14: ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ: ਸ਼ਹਿਰੋਂ, ਬੋਲਣੋਂ, ਇਨਸਾਨੀਅਤ, ਜ਼ੁਲਮ, ਬੰਨ੍ਹ, ਸ਼ੋਰ; (ਸੱਜੇ ਪਾਸੇ) ਹੈਵਾਨੀਅਤ, ਤਰਸ, ਚੁੱਪ, ਸੁਣਨੋਂ, ਖੋਲ੍ਹ, ਪਿੰਡੋਂ।

Answer:

ਸ਼ਹਿਰੋਂ – ਪਿੰਡੋਂ
ਬੋਲਣੋਂ – ਸੁਣਨੋਂ
ਇਨਸਾਨੀਅਤ – ਹੈਵਾਨੀਅਤ
ਜ਼ੁਲਮ – ਤਰਸ
ਬੰਨ੍ਹ – ਖੋਲ੍ਹ
ਸ਼ੋਰ – ਚੁੱਪ

Exam Tips:

a) ਵਿਰੋਧੀ ਸ਼ਬਦ ਉਲਟ ਅਰਥ ਵਾਲੇ ਹੁੰਦੇ ਹਨ।
b) ਪਹਿਲਾਂ ਸੌਖੇ ਜੋੜੇ ਮਿਲਾਓ, ਫਿਰ ਬਾਕੀ ਬਚੇ ਸ਼ਬਦ।

 

ਮਹੱਤਵਪੂਰਨ ਪ੍ਰਸ਼ਨ

Question 1: ਪਾਠ ‘ਸਾਰਾ ਜੱਗ ਨਹੀਂ ਜਿੱਤਿਆ ਜਾਂਦਾ’ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।

Answer:

ਇਕ ਕਿਸਾਨ ਆਪਣੇ ਪੁੱਤਰ ਨਾਲ ਖੋਤਾ ਵੇਚਣ ਸ਼ਹਿਰ ਵੱਲ ਤੁਰਿਆ। ਰਾਹ ਵਿਚ ਕੁੜੀਆਂ ਉਨ੍ਹਾਂ ਨੂੰ ਪੈਦਲ ਜਾਂਦੇ ਦੇਖ ਕੇ ਹੱਸੀਆਂ, ਤਾਂ ਕਿਸਾਨ ਨੇ ਪੁੱਤਰ ਨੂੰ ਖੋਤੇ ਉੱਤੇ ਬਿਠਾ ਦਿੱਤਾ। ਫਿਰ ਦੋ ਆਦਮੀਆਂ ਨੇ ਮੁੰਡੇ ਨੂੰ ਬੁਰਾ-ਭਲਾ ਕਿਹਾ, ਤਾਂ ਕਿਸਾਨ ਨੇ ਮੁੰਡੇ ਨੂੰ ਉਤਾਰ ਕੇ ਆਪ ਸਵਾਰੀ ਕਰ ਲਈ। ਇਸ ਮਗਰੋਂ ਆਜੜੀਆਂ ਨੇ ਬੁੱਢੇ ਨੂੰ ਮਿਹਣਾ ਮਾਰਿਆ, ਤਾਂ ਉਸ ਨੇ ਮੁੰਡੇ ਨੂੰ ਵੀ ਨਾਲ ਬਿਠਾ ਲਿਆ। ਸ਼ਹਿਰੋਂ ਮੁੜਦੇ ਬੰਦਿਆਂ ਨੇ ਉਨ੍ਹਾਂ ਨੂੰ ਬੇਤਰਸ ਕਿਹਾ, ਤਾਂ ਦੋਵੇਂ ਹੇਠਾਂ ਉੱਤਰ ਗਏ। ਅੰਤ ਉਨ੍ਹਾਂ ਨੇ ਖੋਤੇ ਦੀਆਂ ਲੱਤਾਂ ਬੰਨ੍ਹ ਕੇ ਉਸ ਨੂੰ ਡਾਂਗ ਨਾਲ ਮੋਢਿਆਂ ਉੱਤੇ ਚੁੱਕ ਲਿਆ। ਪੁਲ ਉੱਤੇ ਲੋਕ ਹੱਸੇ, ਖੋਤਾ ਘਬਰਾਇਆ ਤੇ ਦਰਿਆ ਵਿਚ ਡਿੱਗ ਕੇ ਰੁੜ੍ਹ ਗਿਆ। ਕਿਸਾਨ ਨੂੰ ਸਮਝ ਆ ਗਈ ਕਿ ਸਭ ਨੂੰ ਖ਼ੁਸ਼ ਕਰਨ ਦੇ ਚੱਕਰ ਵਿਚ ਉਸ ਨੇ ਆਪਣਾ ਹੀ ਨੁਕਸਾਨ ਕਰ ਲਿਆ।

Exam Tips:

a) ਸਾਰ ਵਿਚ ਘਟਨਾਵਾਂ ਦੀ ਤਰਤੀਬ ਅਤੇ ਅੰਤ ਦੀ ਸਿੱਖਿਆ ਜ਼ਰੂਰ ਲਿਖੋ।
b) ਸਾਰ ਸੰਖੇਪ ਅਤੇ ਆਪਣੇ ਸ਼ਬਦਾਂ ਵਿਚ ਹੋਵੇ।

 

Punjab Board Solutions for Class 6 Punjabi Punjabi Medium Chapter 08 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

Textbook Solutions for Class 6 Punjabi Punjabi Medium Chapter 08 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

Review comprehensive exercise answers for Class 6 Punjabi Punjabi Medium Chapter 08 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 08 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 6 Punjabi.

FAQs

Where can I find the latest PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ for the 2026-27 session?

The complete and updated PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ will help students to get full marks in the theory paper.

Do you offer PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ in printable PDF format for offline study on any device.