PSEB 6th Class Punjabi Solutions Chapter 7 ਬਸੰਤ

Official Punjab Board Solutions for Class 6 Punjabi: Punjabi Medium Chapter 07 ਬਸੰਤ

Access comprehensive textbook solutions for Punjabi Medium Chapter 07 ਬਸੰਤ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Punjabi: Punjabi Medium Chapter 07 ਬਸੰਤ

Access the complete solution PDF for Class 6 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਅਭਿਆਸ

Question 1: ਬਸੰਤ ਦੀ ਆਮਦ ਤੇ ਰੁੱਖ ਕਿਉਂ ਨਿਹਾਲ ਹੁੰਦੇ ਹਨ?

Answer:

ਰੁੱਖਾਂ ਦੀਆਂ ਡਾਲੀਆਂ ਦੇ ਪੱਤੇ ਸਿਆਲ ਦੇ ਕੱਕਰਾਂ ਨੇ ਝਾੜ ਦਿੱਤੇ ਹੁੰਦੇ ਹਨ। ਬਸੰਤ ਦੇ ਆਉਣ ਨਾਲ ਇਹ ਡਾਲੀਆਂ ਨਵੇਂ ਪੁੰਗਰੇ ਪੱਤਿਆਂ ਨਾਲ ਭਰ ਜਾਂਦੀਆਂ ਹਨ, ਇਸ ਲਈ ਰੁੱਖ ਨਿਹਾਲ (ਖ਼ੁਸ਼) ਹੁੰਦੇ ਹਨ।

Exam Tips:

a) "ਨਿਹਾਲ" ਦਾ ਅਰਥ (ਖ਼ੁਸ਼) ਲਿਖ ਕੇ ਕਾਰਨ ਦੱਸੋ।
b) ਸਿਆਲ ਤੇ ਬਸੰਤ ਦੀ ਤੁਲਨਾ ਉੱਤਰ ਨੂੰ ਪੂਰਾ ਬਣਾਉਂਦੀ ਹੈ।

 

Question 2: ਬਸੰਤ ਰੁੱਤ ਆਉਣ ਤੇ ਬੂਟਿਆਂ ਵਿੱਚ ਕਿਹੋ-ਜਿਹੀ ਤਬਦੀਲੀ ਆਉਂਦੀ ਹੈ?

Answer:

ਬਸੰਤ ਦੇ ਆਉਣ ਨਾਲ ਬੂਟੇ ਹਰੇ-ਭਰੇ ਹੋ ਜਾਂਦੇ ਹਨ, ਉਨ੍ਹਾਂ ਨੂੰ ਡੋਡੀਆਂ ਨਿਕਲ ਆਉਂਦੀਆਂ ਹਨ ਅਤੇ ਉਹ ਡੋਡੀਆਂ ਖਿੜ ਕੇ ਫੁੱਲ ਬਣ ਜਾਂਦੀਆਂ ਹਨ।

Exam Tips:

a) ਤਬਦੀਲੀ ਦੇ ਤਿੰਨ ਪੜਾਅ ਲਿਖੋ: ਹਰਿਆਲੀ, ਡੋਡੀਆਂ, ਫੁੱਲ।
b) ਉੱਤਰ ਪੂਰੇ ਵਾਕਾਂ ਵਿਚ ਲਿਖੋ।

 

Question 3: ਬਸੰਤ ਰੁੱਤ ਮੌਕੇ ਪੰਛੀ ਕਿਹੜੇ ਰਾਗ ਗਾਉਂਦੇ ਹਨ?

Answer:

ਬਸੰਤ ਰੁੱਤ ਦੇ ਮੌਕੇ ਪੰਛੀ ਹਿੰਡੋਲ ਤੇ ਬਸੰਤ ਰਾਗ ਗਾਉਂਦੇ ਹਨ।

Exam Tips:

a) ਦੋਵੇਂ ਰਾਗਾਂ ਦੇ ਨਾਂ ਲਿਖੋ: ਹਿੰਡੋਲ ਤੇ ਬਸੰਤ।
b) "ਹਿੰਡੋਲ" ਦਾ ਅਰਥ ਖ਼ੁਸ਼ੀ ਦਾ ਰਾਗ ਹੈ।

 

Question 4: ਬਸੰਤ ਰੁੱਤ ਵਿੱਚ ਲੋਕ ਕਿਹੜਾ ਰੰਗ ਪਹਿਨਦੇ ਹਨ?

Answer:

ਬਸੰਤ ਰੁੱਤ ਵਿੱਚ ਲੋਕ ਕੇਸਰੀ ਰੰਗ ਪਹਿਨਦੇ ਹਨ।

Exam Tips:

a) ਉੱਤਰ ਇਕ ਸ਼ਬਦ ਵਿਚ ਵੀ ਠੀਕ ਹੈ, ਪਰ ਪੂਰਾ ਵਾਕ ਬਿਹਤਰ ਹੈ।

 

Question 5: ਕਵਿਤਾ ਦੀਆਂ ਆਖ਼ਰੀ ਚਾਰ ਸਤਰਾਂ ਦੇ ਅਰਥ ਲਿਖੋ।

Answer:

ਬਸੰਤ ਰੁੱਤ ਦੇ ਆਉਣ ਤੇ ਪੰਛੀਆਂ ਨੇ ਖ਼ੁਸ਼ੀ ਭਰੇ ਹਿੰਡੋਲ ਤੇ ਬਸੰਤ ਰਾਗ ਗਾਏ ਹਨ, ਕਿਉਂਕਿ ਰੱਬ ਨੇ ਬੜੇ ਚਿਰਾਂ ਪਿੱਛੋਂ ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਹਨ। ਕਵੀ ਨੇ ਬਸੰਤ ਨੂੰ "ਬਸੰਤ ਕੌਰ" ਨਾਂ ਦੀ ਸੁੰਦਰ ਇਸਤਰੀ ਦੇ ਰੂਪ ਵਿਚ ਦੇਖਿਆ ਹੈ, ਜੋ ਕੇਸਰੀ ਦੁਪੱਟਾ ਪਹਿਨ ਕੇ ਮਸਤੀ ਭਰੇ ਨੈਣਾਂ ਵਿਚ ਗੁਲਾਲ ਦੇ ਰੰਗ ਸੁੱਟ ਰਹੀ ਹੈ।

Exam Tips:

a) ਸਤਰਾਂ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ, ਸਤਰਾਂ ਦੀ ਨਕਲ ਨਾ ਕਰੋ।
b) ਬਸੰਤ ਨੂੰ ਇਸਤਰੀ ਦੇ ਰੂਪ ਵਿਚ ਦਿਖਾਉਣ ਦਾ ਜ਼ਿਕਰ ਜ਼ਰੂਰ ਕਰੋ।

 

Question 6: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ : ਨਿਹਾਲ, ਜਹਾਨ, ਸਦਕੇ, ਮੁਰਾਦ, ਕਤਾਰ

Answer:

ਨਿਹਾਲ (ਖ਼ੁਸ਼) – ਕੀਰਤਨ ਸੁਣ ਕੇ ਸੰਗਤਾਂ ਨਿਹਾਲ ਹੋ ਗਈਆਂ।
ਜਹਾਨ (ਦੁਨੀਆ) – ਸਾਰਾ ਜਹਾਨ ਸ਼ਾਂਤੀ ਚਾਹੁੰਦਾ ਹੈ।
ਸਦਕੇ (ਕੁਰਬਾਨ) – ਮਾਂ ਆਪਣੇ ਪੁੱਤਰ ਤੋਂ ਵਾਰ-ਵਾਰ ਸਦਕੇ ਜਾ ਰਹੀ ਸੀ।
ਮੁਰਾਦ (ਇੱਛਾ) – ਰੱਬ ਨੇ ਮੇਰੀ ਮੁਰਾਦ ਪੂਰੀ ਕੀਤੀ ਤੇ ਮੈਨੂੰ ਚੰਗੀ ਨੌਕਰੀ ਮਿਲ ਗਈ।
ਕਤਾਰ (ਲਾਈਨ) – ਸਾਰੇ ਜਣੇ ਇਕ ਕਤਾਰ ਵਿਚ ਖੜ੍ਹੇ ਹੋ ਕੇ ਟਿਕਟਾਂ ਲਵੋ।

Exam Tips:

a) ਵਾਕ ਵਿਚ ਸ਼ਬਦ ਦਾ ਅਰਥ ਸਪੱਸ਼ਟ ਹੋਣਾ ਚਾਹੀਦਾ ਹੈ।
b) ਹਰ ਸ਼ਬਦ ਲਈ ਆਪਣਾ ਵੱਖਰਾ ਵਾਕ ਬਣਾਓ।

 

Question 7: ਔਖੇ ਸ਼ਬਦਾਂ ਦੇ ਅਰਥ ਲਿਖੋ : ਜਹਾਨ, ਹਿੰਡੋਲ, ਡੋਰੇਦਾਰ

Answer:

ਜਹਾਨ – ਸੰਸਾਰ
ਹਿੰਡੋਲ – ਖ਼ੁਸ਼ੀ ਦਾ ਰਾਗ
ਡੋਰੇਦਾਰ – ਧਾਰੀਦਾਰ

Exam Tips:

a) ਸ਼ਬਦਾਂ ਨੂੰ ਅਰਥਾਂ ਸਮੇਤ ਯਾਦ ਰੱਖੋ।

 

ਵਿਆਕਰਨ

Question 8: ਇਸ ਪਾਠ ਵਿੱਚੋਂ ਨਾਂਵ ਦੀਆਂ ਦਸ ਉਦਾਹਰਨਾਂ ਚੁਣ ਕੇ ਆਪਣੀਆਂ ਕਾਪੀਆਂ ਵਿੱਚ ਲਿਖੋ।

Answer:

ਆਮ ਨਾਂਵ – ਰੁੱਖ, ਡਾਲੀਆਂ, ਆਲ੍ਹਣੇ, ਬੋਟਾਂ, ਬਾਗਾਂ, ਬੂਟਿਆਂ, ਫੁੱਲਾਂ, ਗਮਲਿਆਂ, ਖੰਭੀਆਂ, ਰਾਗ, ਨੈਣਾਂ, ਕੱਕਰ, ਪੌਣ, ਜਹਾਨ, ਕੇਸਰ, ਗੁਲਾਬ
ਖ਼ਾਸ ਨਾਂਵ – ਬਸੰਤ, ਹਿੰਡੋਲ, ਰੱਬ, ਬਸੰਤ ਕੌਰ
ਇਕੱਠਵਾਚਕ ਨਾਂਵ – ਕਤਾਰ
ਵਸਤਵਾਚਕ ਨਾਂਵ – ਘਾਹ
ਭਾਵਵਾਚਕ ਨਾਂਵ – ਲਾਲੀਆਂ (ਲਾਲੀ), ਮੁਰਾਦ, ਖ਼ੁਸ਼ਹਾਲੀਆਂ (ਖ਼ੁਸ਼ਹਾਲੀ)

Exam Tips:

a) ਨਾਂਵ ਦੀਆਂ ਕਿਸਮਾਂ ਵੱਖ-ਵੱਖ ਲਿਖੋ।
b) ਭਾਵਵਾਚਕ ਨਾਂਵ ਉਹ ਹੁੰਦੇ ਹਨ ਜੋ ਗੁਣ ਜਾਂ ਭਾਵ ਦਾ ਨਾਂ ਹੋਣ।

 

ਮਹੱਤਵਪੂਰਨ ਪ੍ਰਸ਼ਨ: ਕਾਵਿ-ਟੋਟਿਆਂ ਦੇ ਸਰਲ ਅਰਥ

Question 9: ਪਾਠ ਦੇ ਕਾਵਿ-ਟੋਟੇ ਨੰਬਰ 1 (ਜਿਹੜਾ "ਕੱਕਰਾਂ ਨੇ ਲੁੱਟ ਪੁੱਟ…" ਨਾਲ ਸ਼ੁਰੂ ਹੁੰਦਾ ਹੈ) ਦੇ ਸਰਲ ਅਰਥ ਲਿਖੋ।

Answer:

ਸਿਆਲ ਦੀ ਕੱਕਰਾਂ ਭਰੀ ਠੰਢੀ ਰੁੱਤ ਨੇ ਰੁੱਖਾਂ ਦੇ ਪੱਤੇ ਝਾੜ ਕੇ ਉਨ੍ਹਾਂ ਨੂੰ ਨੰਗ-ਮੁਨੰਗ ਕਰ ਦਿੱਤਾ ਸੀ, ਪਰ ਅੱਜ ਬਸੰਤ ਦੇ ਆਉਣ ਤੇ ਡਾਲੀਆਂ ਪੁੰਗਰ ਪਈਆਂ ਹਨ ਅਤੇ ਰੁੱਖ ਖ਼ੁਸ਼ ਹੋ ਗਏ ਹਨ। ਡਾਲੀਆਂ ਦੀਆਂ ਕੂਲੀਆਂ (ਕੋਮਲ) ਕਰੂੰਬਲਾਂ ਵਿਚ ਜਾਨ ਪੈ ਗਈ ਹੈ ਅਤੇ ਉਨ੍ਹਾਂ ਉੱਤੇ ਨਿਕਲੇ ਨਿੱਕੇ-ਨਿੱਕੇ ਨਵੇਂ ਪੱਤੇ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਆਲ੍ਹਣੇ ਦੇ ਬੋਟਾਂ ਨੂੰ ਖੰਭ ਨਿਕਲ ਆਏ ਹੋਣ।
ਔਖੇ ਸ਼ਬਦ: ਕੱਕਰ – ਸਿਆਲ ਦੀ ਰੁੱਤ ਦਾ ਕੋਰਾ; ਨੰਗ – ਪੱਤਿਆਂ ਤੋਂ ਸੱਖਣੇ; ਨਿਹਾਲ – ਖ਼ੁਸ਼; ਬੋਟ – ਪੰਛੀਆਂ ਦੇ ਨਿੱਕੇ ਬੱਚੇ।

Exam Tips:

a) ਕਾਵਿ-ਟੋਟੇ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਔਖੇ ਸ਼ਬਦਾਂ ਦੇ ਅਰਥ ਉੱਤਰ ਵਿਚ ਸ਼ਾਮਲ ਕਰੋ।

 

Question 10: ਪਾਠ ਦੇ ਕਾਵਿ-ਟੋਟੇ ਨੰਬਰ 2 (ਜਿਹੜਾ "ਬਾਗਾਂ ਵਿੱਚ ਬੂਟਿਆਂ ਨੇ ਡੋਡੀਆਂ ਉਡਾਰੀਆਂ…" ਨਾਲ ਸ਼ੁਰੂ ਹੁੰਦਾ ਹੈ) ਦੇ ਸਰਲ ਅਰਥ ਲਿਖੋ।

Answer:

ਬਸੰਤ ਰੁੱਤ ਆਉਣ ਤੇ ਬਾਗਾਂ ਵਿਚ ਬੂਟਿਆਂ ਨੇ ਡੋਡੀਆਂ ਕੱਢ ਲਈਆਂ ਹਨ ਅਤੇ ਮਿੱਠੀ-ਮਿੱਠੀ ਹਵਾ ਨੇ ਸੁੱਤੀਆਂ ਡੋਡੀਆਂ ਨੂੰ ਜਗਾ ਕੇ ਫੁੱਲਾਂ ਦਾ ਰੂਪ ਦੇ ਦਿੱਤਾ ਹੈ। ਗੇਂਦੇ ਦੇ ਫੁੱਲਾਂ ਉੱਤੇ ਕੇਸਰੀ ਰੰਗਤ ਅਤੇ ਗੁਲਾਬ ਦੇ ਫੁੱਲਾਂ ਉੱਤੇ ਲਾਲੀ ਆ ਗਈ ਹੈ। ਇਹ ਸਭ ਵਸਦੇ ਜਹਾਨ ਨੂੰ ਦੇਖ ਕੇ ਖਿੜ-ਖਿੜ ਹੱਸਦੇ ਜਾਪਦੇ ਹਨ।
ਔਖਾ ਸ਼ਬਦ: ਜਹਾਨ – ਦੁਨੀਆ।

Exam Tips:

a) ਕਾਵਿ-ਟੋਟੇ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਔਖੇ ਸ਼ਬਦਾਂ ਦੇ ਅਰਥ ਉੱਤਰ ਵਿਚ ਸ਼ਾਮਲ ਕਰੋ।

 

Question 11: ਪਾਠ ਦੇ ਕਾਵਿ-ਟੋਟੇ ਨੰਬਰ 3 (ਜਿਹੜਾ "ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ੍ਹ…" ਨਾਲ ਸ਼ੁਰੂ ਹੁੰਦਾ ਹੈ) ਦੇ ਸਰਲ ਅਰਥ ਲਿਖੋ।

Answer:

ਬਸੰਤ ਰੁੱਤ ਦੇ ਸਵਾਗਤ ਵਿਚ ਮਾਲੀਆਂ ਨੇ ਹਰੇ-ਹਰੇ ਘਾਹ ਦੇ ਵਿਛਾਉਣੇ ਉੱਤੇ ਫੁੱਲਾਂ ਭਰੇ ਗਮਲਿਆਂ ਨੂੰ ਕਤਾਰਾਂ ਬੰਨ੍ਹ ਕੇ ਜੋੜ ਦਿੱਤਾ ਹੈ। ਖ਼ੁਸ਼ੀ ਨਾਲ ਫੁੱਲੀ ਹੋਈ ਬੁਲਬੁਲ ਫੁੱਲਾਂ ਤੋਂ ਕੁਰਬਾਨ ਜਾ ਰਹੀ ਹੈ ਅਤੇ ਮਸਤ ਭੌਰੇ ਖ਼ੁਸ਼ ਹੋ ਰਹੇ ਹਨ।
ਔਖੇ ਸ਼ਬਦ: ਫੁੱਲ-ਫੁੱਲ – ਖ਼ੁਸ਼ ਹੋ ਕੇ; ਸਦਕੇ ਲਏ – ਕੁਰਬਾਨ ਜਾਵੇ; ਲਟਬੌਰਿਆਂ – ਮਸਤੀ ਨਾਲ ਭਰੇ।

Exam Tips:

a) ਕਾਵਿ-ਟੋਟੇ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਔਖੇ ਸ਼ਬਦਾਂ ਦੇ ਅਰਥ ਉੱਤਰ ਵਿਚ ਸ਼ਾਮਲ ਕਰੋ।

 

Question 12: ਪਾਠ ਦੇ ਕਾਵਿ-ਟੋਟੇ ਨੰਬਰ 4 (ਜਿਹੜਾ "ਪੰਛੀਆਂ ਨੇ ਗਾਇਆ ਹਿੰਡੋਲ ਤੇ ਬਸੰਤ ਰਾਗ…" ਨਾਲ ਸ਼ੁਰੂ ਹੁੰਦਾ ਹੈ) ਦੇ ਸਰਲ ਅਰਥ ਲਿਖੋ।

Answer:

ਬਸੰਤ ਰੁੱਤ ਦੇ ਆਉਣ ਤੇ ਪੰਛੀਆਂ ਨੇ ਖ਼ੁਸ਼ੀ ਭਰੇ ਹਿੰਡੋਲ ਤੇ ਬਸੰਤ ਰਾਗ ਗਾਏ ਹਨ, ਕਿਉਂਕਿ ਰੱਬ ਨੇ ਬੜੇ ਚਿਰਾਂ ਪਿੱਛੋਂ ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਹਨ। ਬਸੰਤ ਰੂਪੀ ਇਸਤਰੀ "ਬਸੰਤ ਕੌਰ" ਕੇਸਰੀ ਦੁਪੱਟਾ ਪਹਿਨ ਕੇ ਮਸਤੀ ਭਰੇ ਨੈਣਾਂ ਵਿਚ ਗੁਲਾਲ ਦੇ ਰੰਗ ਸੁੱਟ ਰਹੀ ਹੈ।
ਔਖੇ ਸ਼ਬਦ: ਹਿੰਡੋਲ ਤੇ ਬਸੰਤ ਰਾਗ – ਖ਼ੁਸ਼ੀ ਦੇ ਰਾਗ; ਮੁਰਾਦਾਂ – ਖ਼ਾਹਸ਼ਾਂ; ਬਸੰਤ ਕੌਰ – ਕਵੀ ਬਸੰਤ ਰੁੱਤ ਨੂੰ ਇਕ ਸੁੰਦਰ ਇਸਤਰੀ ਦੇ ਰੂਪ ਵਿਚ ਦੇਖਦਾ ਹੈ; ਗੁਲਾਲੀਆਂ – ਮਸਤੀ ਦੇ ਰੰਗ।

Exam Tips:

a) ਕਾਵਿ-ਟੋਟੇ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।
b) ਔਖੇ ਸ਼ਬਦਾਂ ਦੇ ਅਰਥ ਉੱਤਰ ਵਿਚ ਸ਼ਾਮਲ ਕਰੋ।

 

Punjabi Class 6 Curriculum Solutions: Punjabi Medium Chapter 07 ਬਸੰਤ

Textbook Solutions for Class 6 Punjabi Punjabi Medium Chapter 07 ਬਸੰਤ

Review comprehensive exercise answers for Class 6 Punjabi Punjabi Medium Chapter 07 ਬਸੰਤ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Clear, methodical explanations accompany every challenging problem within the Class 6 Punjabi text. Engaging with these detailed answers lays a solid foundation for advanced learning and improves foundational clarity for upcoming assessments.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 6 Punjabi.

FAQs

Where can I find the latest PSEB 6th Class Punjabi Solutions Chapter 7 ਬਸੰਤ for the 2026-27 session?

The complete and updated PSEB 6th Class Punjabi Solutions Chapter 7 ਬਸੰਤ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 7 ਬਸੰਤ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 7 ਬਸੰਤ will help students to get full marks in the theory paper.

Do you offer PSEB 6th Class Punjabi Solutions Chapter 7 ਬਸੰਤ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 7 ਬਸੰਤ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 7 ਬਸੰਤ in printable PDF format for offline study on any device.