PSEB 6th Class Punjabi Solutions Chapter 7 ਗੁਰੂ ਰਵਿਦਾਸ ਜੀ

Step-by-Step Textbook Solutions for Class 6 Punjabi Punjabi Medium Chapter 07 ਗੁਰੂ ਰਵਿਦਾਸ ਜੀ

Access comprehensive textbook solutions for Punjabi Medium Chapter 07 ਗੁਰੂ ਰਵਿਦਾਸ ਜੀ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 07 ਗੁਰੂ ਰਵਿਦਾਸ ਜੀ Textbook Solutions PDF

Access the complete solution PDF for Class 6 Punjabi below. Regular practice with these targeted textbook answers builds familiarity with standard question patterns and helps secure higher marks in final school evaluations.

I. ਬਹੁਵਿਕਲਪੀ ਪ੍ਰਸ਼ਨ

Question 1: ਸਹੀ ਵਿਕਲਪ ਚੁਣੋ: ਕਈ ਬੰਦੇ ਉੱਚੀ ਕੁਲ ਹੋਣ ਦਾ ਕੀ ਕਰਦੇ ਸਨ? (ੳ) ਸਤਿਕਾਰ (ਅ) ਹੰਕਾਰ (ੲ) ਅਧਿਕਾਰ

Answer:

(ਅ) ਹੰਕਾਰ।

Exam Tips:

a) ਚੋਣ ਕਰਨ ਤੋਂ ਪਹਿਲਾਂ ਤਿੰਨੇ ਵਿਕਲਪ ਪੜ੍ਹੋ।
b) ਗੁਰੂ ਜੀ ਨੇ ਉੱਚੀ ਕੁਲ ਦੇ ਹੰਕਾਰ ਦਾ ਖੰਡਨ ਕੀਤਾ, ਇਹ ਯਾਦ ਰੱਖੋ।

 

Question 2: ਸਹੀ ਵਿਕਲਪ ਚੁਣੋ: ਗੁਰੂ ਰਵਿਦਾਸ ਜੀ ਲੀਨ ਰਹਿੰਦੇ ਸਨ: (ੳ) ਭਜਨ-ਬੰਦਗੀ ਵਿੱਚ (ਅ) ਘਰੇਲੂ ਕੰਮਾਂ ਵਿੱਚ (ੲ) ਬੰਧਨਾਂ ਵਿੱਚ

Answer:

(ੳ) ਭਜਨ-ਬੰਦਗੀ ਵਿੱਚ।

Exam Tips:

a) ‘ਲੀਨ’ ਦਾ ਅਰਥ ‘ਮਗਨ’ ਹੈ।
b) ਗੁਰੂ ਜੀ ਗ੍ਰਿਹਸਥ ਵਿਚ ਰਹਿ ਕੇ ਵੀ ਪ੍ਰਭੂ-ਭਗਤੀ ਵਿਚ ਲੀਨ ਰਹਿੰਦੇ ਸਨ।

 

Question 3: ਸਹੀ ਵਿਕਲਪ ਚੁਣੋ: ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਭ ਹਨ: (ੳ) ਅਮੀਰ-ਗਰੀਬ (ਅ) ਵੱਡੇ-ਛੋਟੇ (ੲ) ਬਰਾਬਰ

Answer:

(ੲ) ਬਰਾਬਰ।

Exam Tips:

a) ਇਹ ਗੁਰੂ ਜੀ ਦੀ ਮੁੱਖ ਸਿੱਖਿਆ ਹੈ: ਪਰਮਾਤਮਾ ਦੀਆਂ ਨਜ਼ਰਾਂ ਵਿਚ ਕੋਈ ਉੱਚਾ-ਨੀਵਾਂ ਨਹੀਂ।

 

II. ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਗੁਰੂ ਰਵਿਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?

Answer:

ਗੁਰੂ ਜੀ ਦਾ ਜਨਮ ਬਨਾਰਸ ਗੋਵਰਧਨ ਵਿਖੇ 1433 ਬਿਕਰਮੀ ਦੇ ਨੇੜੇ ਮਾਘ ਦੀ ਪੂਰਨਮਾਸ਼ੀ ਦੇ ਦਿਨ ਹੋਇਆ।

Exam Tips:

a) ਜਨਮ ਦਾ ਸਥਾਨ (ਬਨਾਰਸ) ਅਤੇ ਸਮਾਂ (ਮਾਘ ਦੀ ਪੂਰਨਮਾਸ਼ੀ) ਦੋਵੇਂ ਲਿਖੋ।
b) ਸੰਮਤ 1433 ਬਿਕਰਮੀ ਯਾਦ ਰੱਖੋ।

 

Question 2: ਪੁਰਾਤਨ ਸਮਾਜ ਕਿਸ ਹਨੇਰੇ ਵਿੱਚ ਡੁੱਬਿਆ ਹੋਇਆ ਸੀ?

Answer:

ਜਾਤ-ਪਾਤ ਦੇ ਭੇਦਾਂ ਤੇ ਪਾਖੰਡ ਦੇ ਹਨੇਰੇ ਵਿਚ।

Exam Tips:

a) ਉੱਤਰ ਵਿਚ ‘ਜਾਤ-ਪਾਤ’ ਅਤੇ ‘ਪਾਖੰਡ’ ਦੋਵੇਂ ਸ਼ਬਦ ਲਿਖੋ।

 

Question 3: ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਵਿਦਾਸ ਜੀ ਦੇ ਕਿੰਨੇ ਪਦੇ ਦਰਜ ਹਨ?

Answer:

40 ਪਦੇ।

Exam Tips:

a) ਉੱਤਰ ਛੋਟਾ ਰੱਖੋ ਅਤੇ ਗਿਣਤੀ ਸਹੀ ਲਿਖੋ।

 

III. ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਗੁਰੂ ਰਵਿਦਾਸ ਜੀ ਨੇ ਕੀ ਸਿੱਖਿਆ ਦਿੱਤੀ?

Answer:

ਗੁਰੂ ਜੀ ਨੇ ਲੋਕਾਂ ਨੂੰ ਮਾਇਆ, ਮੋਹ ਤੋਂ ਬਚਣ, ਜਾਤ-ਪਾਤ ਤੇ ਦਾਨੀ ਹੋਣ ਦੇ ਹੰਕਾਰ ਦਾ ਤਿਆਗ ਕਰ ਕੇ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਣ ਦੀ ਸਿੱਖਿਆ ਦਿੱਤੀ।

Exam Tips:

a) ਮਾਇਆ-ਮੋਹ ਤੋਂ ਬਚਣਾ, ਹੰਕਾਰ ਦਾ ਤਿਆਗ ਅਤੇ ਸਭ ਨੂੰ ਬਰਾਬਰ ਸਮਝਣਾ, ਇਹ ਤਿੰਨੇ ਨੁਕਤੇ ਲਿਖੋ।

 

Question 2: ਗੁਰੂ ਰਵਿਦਾਸ ਜੀ ਪਾਸੋਂ ਕਿਹੜੇ-ਕਿਹੜੇ ਲੋਕਾਂ ਨੇ ਦੀਖਿਆ ਲਈ?

Answer:

ਰਾਣੀ ਝਾਂਸੀ, ਮੀਰਾਂ ਬਾਈ, ਰਾਜਾ ਪੀਪਾ ਅਤੇ ਹੋਰ ਕਈ ਉੱਚ-ਕੁਲ ਦੇ ਲੋਕਾਂ ਨੇ ਗੁਰੂ ਜੀ ਪਾਸੋਂ ਦੀਖਿਆ ਲਈ।

Exam Tips:

a) ਤਿੰਨੇ ਨਾਂ (ਰਾਣੀ ਝਾਂਸੀ, ਮੀਰਾਂ ਬਾਈ, ਰਾਜਾ ਪੀਪਾ) ਯਾਦ ਰੱਖੋ।
b) ‘ਦੀਖਿਆ’ ਦਾ ਅਰਥ ਧਰਮ ਸਿਖਾਉਣਾ ਹੈ।

 

Question 3: ਗੁਰੂ ਰਵਿਦਾਸ ਜੀ ਨੇ ਕੀ ਉਪਦੇਸ਼ ਦਿੱਤਾ?

Answer:

ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਮਾਇਆ ਮੋਹ, ਹੰਕਾਰ, ਈਰਖਾ ਆਦਿ ਵਿਕਾਰਾਂ ਨੇ ਬੰਦੇ ਦੇ ਆਤਮਿਕ ਗੁਣਾਂ ਨੂੰ ਲੁੱਟ ਲਿਆ ਹੈ। ਉਨ੍ਹਾਂ ਨੇ ਉੱਚੀ ਜਾਤ ਦੇ ਹੋਣ, ਜਾਂ ਗਿਆਨੀ ਜਾਂ ਦਾਤੇ ਹੋਣ ਦੇ ਹੰਕਾਰ ਦਾ ਖੰਡਨ ਕਰਦਿਆਂ ਆਪਣੀ ਬਾਣੀ ਵਿਚ ਉਪਦੇਸ਼ ਦਿੱਤਾ ਕਿ ਪਰਮਾਤਮਾ ਦੀਆਂ ਨਜ਼ਰਾਂ ਵਿਚ ਸਾਰੇ ਬਰਾਬਰ ਹਨ; ਕੋਈ ਉੱਚਾ-ਨੀਵਾਂ ਨਹੀਂ।

Exam Tips:

a) ਵਿਕਾਰਾਂ (ਮਾਇਆ, ਮੋਹ, ਹੰਕਾਰ, ਈਰਖਾ) ਦੇ ਨਾਂ ਲਿਖੋ।
b) ਉੱਤਰ ਦਾ ਅੰਤ ‘ਸਭ ਬਰਾਬਰ ਹਨ’ ਵਾਲੀ ਗੱਲ ਨਾਲ ਕਰੋ।

 

Question 4: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ: (ਕਰਮਾ ਦੇਵੀ, ਮਹਾਨ, ਪ੍ਰਭੂ-ਪਿਆਰਾ, ਬਾਣੀ, ਬਰਾਬਰ)
(i) ਗੁਰੂ ਰਵਿਦਾਸ ਜੀ ਭਾਰਤ ਦੇ ………… ਸੰਤਾਂ ਵਿਚੋਂ ਹੋਏ ਹਨ।
(ii) ਸਾਨੂੰ ਉਹਨਾਂ ਦੀ ………… ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
(iii) ਗੁਰੂ ਰਵਿਦਾਸ ਜੀ ਦੀ ਮਾਤਾ ਦਾ ਨਾਂ ………… ਸੀ।
(iv) ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਭ ………… ਹਨ।
(v) ਆਪ ਆਪਣੇ-ਆਪ ਨੂੰ ………… ਕਹਿ ਕੇ ਭੇਖੀਆਂ ਨੂੰ ਚੁੱਪ ਕਰਵਾ ਦਿੰਦੇ ਸਨ।

Answer:

(i) ਗੁਰੂ ਰਵਿਦਾਸ ਜੀ ਭਾਰਤ ਦੇ ਮਹਾਨ ਸੰਤਾਂ ਵਿਚੋਂ ਹੋਏ ਹਨ।
(ii) ਸਾਨੂੰ ਉਹਨਾਂ ਦੀ ਬਾਣੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
(iii) ਗੁਰੂ ਰਵਿਦਾਸ ਜੀ ਦੀ ਮਾਤਾ ਦਾ ਨਾਂ ਕਰਮਾ ਦੇਵੀ ਸੀ।
(iv) ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਭ ਬਰਾਬਰ ਹਨ।
(v) ਆਪ ਆਪਣੇ-ਆਪ ਨੂੰ ਪ੍ਰਭੂ-ਪਿਆਰਾ ਕਹਿ ਕੇ ਭੇਖੀਆਂ ਨੂੰ ਚੁੱਪ ਕਰਵਾ ਦਿੰਦੇ ਸਨ।

Exam Tips:

a) ਦਿੱਤੇ ਸ਼ਬਦਾਂ ਵਿਚੋਂ ਹਰ ਸ਼ਬਦ ਇਕ ਹੀ ਵਾਰ ਵਰਤੋ।
b) ਵਾਕ ਪੜ੍ਹ ਕੇ ਵੇਖੋ ਕਿ ਅਰਥ ਠੀਕ ਬਣਦਾ ਹੈ।

 

Question 5: ਵਾਕ ਬਣਾਓ: ਮਾਨਵਤਾ, ਭੇਖੀ, ਬਾਣੀ, ਨਿਰਲੇਪ, ਪਰਮਾਤਮਾ, ਸਮਾਜ-ਸੁਧਾਰਕ, ਕਰਮ-ਕਾਂਡ।

Answer:

1. ਮਾਨਵਤਾ (ਮਨੁੱਖਤਾ) – ਗੁਰੂ ਸਾਹਿਬਾਂ ਦਾ ਉਪਦੇਸ਼ ਸਾਰੀ ਮਾਨਵਤਾ ਲਈ ਸਾਂਝਾ ਹੈ।
2. ਭੇਖੀ (ਭੇਖ ਧਾਰਨ ਵਾਲਾ, ਪਖੰਡੀ) – ਗੁਰਬਾਣੀ ਵਿਚ ਗੁਰੂ ਸਾਹਿਬਾਂ ਨੇ ਭੇਖੀਆਂ-ਪਾਖੰਡੀਆਂ ਦਾ ਡਟ ਕੇ ਵਿਰੋਧ ਕੀਤਾ ਹੈ।
3. ਬਾਣੀ (ਗੁਰੂ ਸਾਹਿਬਾਂ ਦੀ ਕਾਵਿ-ਰਚਨਾ) – ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਂ ਤੋਂ ਬਿਨਾਂ ਬਹੁਤ ਸਾਰੇ ਸੰਤਾਂ-ਭਗਤਾਂ ਤੇ ਭੱਟਾਂ ਦੀ ਬਾਣੀ ਦਰਜ ਹੈ।
4. ਨਿਰਲੇਪ (ਪ੍ਰਭਾਵ ਤੋਂ ਮੁਕਤ) – ਗੁਰੂ ਸਾਹਿਬਾਂ ਦੀ ਬਾਣੀ ਮਨੁੱਖ ਨੂੰ ਮਾਇਆ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦਿੰਦੀ ਹੈ।
5. ਪਰਮਾਤਮਾ (ਰੱਬ) – ਪਰਮਾਤਮਾ ਸਰਬ-ਵਿਆਪਕ ਹੈ।
6. ਸਮਾਜ-ਸੁਧਾਰਕ (ਸਮਾਜ ਦਾ ਸੁਧਾਰ ਕਰਨ ਵਾਲੇ) – ਈਸ਼ਵਰ ਚੰਦਰ ਨੰਦਾ ਨੇ ਪੰਜਾਬੀ ਵਿਚ ਸਮਾਜ-ਸੁਧਾਰਕ ਨਾਟਕ ਲਿਖੇ।
7. ਕਰਮ-ਕਾਂਡ (ਦਿਖਾਵੇ ਦੇ ਧਾਰਮਿਕ ਕਰਮ) – ਵਰਤ ਰੱਖਣੇ, ਧੂਫਾਂ ਧੁਖਾਉਣਾ ਆਦਿ ਕਰਮ-ਕਾਂਡ ਹਨ।

Exam Tips:

a) ਹਰ ਸ਼ਬਦ ਦਾ ਅਰਥ ਸਮਝ ਕੇ ਪੂਰਾ ਅਤੇ ਸਾਰਥਕ ਵਾਕ ਬਣਾਓ।
b) ਵਾਕ ਦੇ ਅੰਤ ਵਿਚ ਪੂਰਨ-ਵਿਰਾਮ (।) ਲਗਾਓ।

 

IV. ਰਚਨਾਤਮਕ ਕਾਰਜ

Question 1: ਆਪਣੇ ਇਲਾਕੇ ਵਿਚ ਗੁਰੂ ਰਵਿਦਾਸ ਜੀ ਦੇ ਜਨਮ ‘ਤੇ ਹੋਣ ਵਾਲੇ ਸਮਾਗਮਾਂ ਬਾਰੇ ਦਸ ਸਤਰਾਂ ਲਿਖੋ।

Answer:

ਗੁਰੂ ਰਵਿਦਾਸ ਜੀ ਦਾ ਜਨਮ-ਦਿਨ ਹਰ ਸਾਲ ਮਾਘ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ 31 ਜਨਵਰੀ, 2018 ਨੂੰ ਮਨਾਇਆ ਗਿਆ। ਇਸ ਤੋਂ ਪਹਿਲਾਂ ਸਾਡੇ ਸ਼ਹਿਰ ਵਿਚ ਖੂਬ ਚਹਿਲ-ਪਹਿਲ ਸੀ। ਗੁਰੂ ਜੀ ਦੇ ਜਨਮ-ਦਿਨ ਤੋਂ ਪਹਿਲਾਂ ਸ਼ਹਿਰ ਵਿਚ ਇਕ ਪਾਲਕੀ ਵਿਚ ਸਜਾਈ ਗੁਰੂ ਰਵਿਦਾਸ ਜੀ ਦੀ ਤਸਵੀਰ ਦੀ ਅਗਵਾਈ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬਹੁਤ ਸਾਰੀਆਂ ਸੰਗਤਾਂ ਗੁਰੂ ਜੀ ਦੀ ਬਾਣੀ ਦਾ ਪਾਠ ਕਰਦੀਆਂ ਤੇ ਕੀਰਤਨ ਕਰਦੀਆਂ ਹੋਈਆਂ ਸ਼ਾਮਿਲ ਹੋਈਆਂ। ਲੋਕ ਗੁਰੂ ਜੀ ਦੀ ਤਸਵੀਰ ਨੂੰ ਮੱਥੇ ਟੇਕ ਕੇ ਤੇ ਨਗਰ ਕੀਰਤਨ ਵਿਚ ਸ਼ਾਮਿਲ ਹੋ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸਨ। ਥਾਂ-ਥਾਂ ਲੰਗਰ ਵਰਤਾਏ ਜਾ ਰਹੇ ਸਨ। ਜਨਮ-ਦਿਨ ਵਾਲੇ ਦਿਨ ਗੁਰਦੁਆਰੇ ਵਿਚ ਅਖੰਡ-ਪਾਠ ਦਾ ਭੋਗ ਪਾਇਆ ਗਿਆ ਤੇ ਫਿਰ ਵੱਖ-ਵੱਖ ਰਾਗੀਆਂ ਦੁਆਰਾ ਗੁਰੂ ਜੀ ਦੀ ਬਾਣੀ ਦਾ ਕੀਰਤਨ ਕਰ ਕੇ ਤੇ ਸੰਤਾਂ-ਮਹਾਂਪੁਰਸ਼ਾਂ ਦੁਆਰਾ ਵਖਿਆਨ ਕਰ ਕੇ ਸੰਗਤਾਂ ਨੂੰ ਗੁਰੂ ਜੀ ਦੇ ਉਪਦੇਸ਼ਾਂ ਦਾ ਗਿਆਨ ਦੇ ਕੇ ਨਿਹਾਲ ਕੀਤਾ ਗਿਆ। ਅੰਤ ਅਰਦਾਸ ਪਿੱਛੋਂ ਸਮਾਗਮ ਦੀ ਸਮਾਪਤੀ ਹੋਈ ਤੇ ਸੰਗਤਾਂ ਵਿਚ ਅਤੁੱਟ ਲੰਗਰ ਵਰਤਾਇਆ ਗਿਆ।

Exam Tips:

a) ਨਗਰ ਕੀਰਤਨ, ਅਖੰਡ-ਪਾਠ, ਕੀਰਤਨ ਅਤੇ ਲੰਗਰ ਦਾ ਜ਼ਿਕਰ ਕਰੋ।
b) ਆਪਣੇ ਇਲਾਕੇ ਦੇ ਸਮਾਗਮ ਦੇ ਅਨੁਭਵ ਅਨੁਸਾਰ ਦਸ ਸਤਰਾਂ ਵਿਚ ਲਿਖੋ।

 

ਔਖੇ ਸ਼ਬਦਾਂ ਦੇ ਅਰਥ

Question 1: ਪਾਠ ਦੇ ਔਖੇ ਸ਼ਬਦਾਂ ਦੇ ਅਰਥ ਲਿਖੋ।

Answer:

ਗੌਰਵਮਈ = ਮਾਣ ਕਰਨ ਯੋਗ
ਵਿਲੱਖਣ = ਵੱਖਰੀ ਕਿਸਮ ਦਾ, ਵਿਸ਼ੇਸ਼
ਮਾਨਵਤਾ = ਮਨੁੱਖਤਾ
ਬਾਣੀਕਾਰ = ਬਾਣੀ ਲਿਖਣ ਵਾਲਾ
ਚੋਟੀ ਦੇ = ਉੱਚੇ, ਵੱਡੇ
ਨਿਰਮਲ = ਸਾਫ਼, ਸ਼ੁੱਧ, ਪਵਿੱਤਰ
ਜਨਸਮੂਹ = ਆਮ ਲੋਕ
ਵਿਕਾਰ = ਬੁਰੇ ਵਿਚਾਰ
ਲੀਨ = ਮਗਨ
ਚਿੱਤ ਬਿਰਤੀਆਂ = ਮੂਲ ਪ੍ਰਵਿਰਤੀਆਂ, ਮਨ ਦੀਆਂ ਰੁਚੀਆਂ
ਕਰਮਕਾਂਡ = ਦਿਖਾਵੇ ਦੇ ਧਾਰਮਿਕ ਕੰਮ
ਦੀਖਿਆ = ਧਰਮ ਸਿਖਾਉਣਾ
ਪਰਲੋਕ ਸਿਧਾਰ ਗਏ = ਚਲਾਣਾ ਕਰ ਗਏ

Exam Tips:

a) ਸ਼ਬਦ ਅਤੇ ਅਰਥ ਜੋੜੀਆਂ ਬਣਾ ਕੇ ਯਾਦ ਕਰੋ।
b) ਹਰ ਸ਼ਬਦ ਨਾਲ ਆਪਣਾ ਇਕ ਵਾਕ ਵੀ ਬਣਾ ਕੇ ਵੇਖੋ।

 

Step-by-Step Textbook Answers: Class 6 Punjabi Punjabi Medium Chapter 07 ਗੁਰੂ ਰਵਿਦਾਸ ਜੀ

Chapter Exercise Answers for Class 6 Punjabi

Review comprehensive exercise answers for Class 6 Punjabi Punjabi Medium Chapter 07 ਗੁਰੂ ਰਵਿਦਾਸ ਜੀ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 07 ਗੁਰੂ ਰਵਿਦਾਸ ਜੀ

Each solution includes detailed reasoning to foster genuine comprehension of Punjabi Medium Chapter 07 ਗੁਰੂ ਰਵਿਦਾਸ ਜੀ concepts. Reviewing these step-by-step breakdowns allows learners to master both analytical and descriptive questions expected in school evaluations.

Complete Preparation Kit for Class 6 Exams

These resources act as an effective roadmap for daily homework tasks and independent study. Supplement your review of Punjabi Medium Chapter 07 ਗੁਰੂ ਰਵਿਦਾਸ ਜੀ with official sample papers and interactive practice tests available on our platform free of charge.

FAQs

Where can I find the latest PSEB 6th Class Punjabi Solutions Chapter 7 ਗੁਰੂ ਰਵਿਦਾਸ ਜੀ for the 2026-27 session?

The complete and updated PSEB 6th Class Punjabi Solutions Chapter 7 ਗੁਰੂ ਰਵਿਦਾਸ ਜੀ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 7 ਗੁਰੂ ਰਵਿਦਾਸ ਜੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 7 ਗੁਰੂ ਰਵਿਦਾਸ ਜੀ will help students to get full marks in the theory paper.

Do you offer PSEB 6th Class Punjabi Solutions Chapter 7 ਗੁਰੂ ਰਵਿਦਾਸ ਜੀ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 7 ਗੁਰੂ ਰਵਿਦਾਸ ਜੀ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 7 ਗੁਰੂ ਰਵਿਦਾਸ ਜੀ in printable PDF format for offline study on any device.