Solutions for Class 6 Punjabi: Punjabi Medium Chapter 16 ਮਹਾਨ ਇਨਕਲਾਬੀ ਸੁਭਾਸ਼ ਚੰਦਰ ਬੋਸ
Access comprehensive textbook solutions for Punjabi Medium Chapter 16 ਮਹਾਨ ਇਨਕਲਾਬੀ ਸੁਭਾਸ਼ ਚੰਦਰ ਬੋਸ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.
Practice Class 6 Punjabi Solutions: Punjabi Medium Chapter 16 ਮਹਾਨ ਇਨਕਲਾਬੀ ਸੁਭਾਸ਼ ਚੰਦਰ ਬੋਸ
Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
I. ਬਹੁਵਿਕਲਪੀ ਪ੍ਰਸ਼ਨ
Question 1: ਸਹੀ ਵਿਕਲਪ ਚੁਣੋ: ਸੁਭਾਸ਼ ਚੰਦਰ ਬੋਸ ਦਾ ਜਨਮ ਕਿਸ ਪ੍ਰਾਂਤ ਵਿਚ ਹੋਇਆ ? (ੳ) ਪੰਜਾਬ ਵਿਚ (ਅ) ਕੇਰਲ ਵਿਚ (ਇ) ਓੜਿਸ਼ਾ ਵਿਚ
Answer:
(ਇ) ਓੜਿਸ਼ਾ ਵਿਚ।
Exam Tips:
a) ਸਹੀ ਵਿਕਲਪ ਦਾ ਪੂਰਾ ਉੱਤਰ ਲਿਖੋ।
b) ਨੇਤਾ ਜੀ ਦਾ ਜਨਮ-ਸਥਾਨ ਕਟਕ (ਓੜਿਸ਼ਾ) ਯਾਦ ਰੱਖੋ।
Question 2: ਸਹੀ ਵਿਕਲਪ ਚੁਣੋ: ਕਿਸ ਦਾ ਪ੍ਰਭਾਵ ਸੁਭਾਸ਼ ਚੰਦਰ ਬੋਸ ਦੀ ਜ਼ਿੰਦਗੀ ‘ਤੇ ਚੋਖਾ ਪਿਆ ? (ੳ) ਭਗਤ ਸਿੰਘ ਦਾ (ਅ) ਅਧਿਆਪਕ ਬੇਨੀ ਮਾਧਵ ਦਾਸ ਦਾ (ਈ) ਕਰਤਾਰ ਸਿੰਘ ਸਰਾਭਾ ਦਾ
Answer:
(ਅ) ਅਧਿਆਪਕ ਬੇਨੀ ਮਾਧਵ ਦਾਸ ਦਾ।
Exam Tips:
a) ਅਧਿਆਪਕ ਦਾ ਨਾਂ ਸਹੀ ਲਿਖੋ: ਬੇਨੀ ਮਾਧਵ ਦਾਸ।
Question 3: ਸਹੀ ਵਿਕਲਪ ਚੁਣੋ: ਸੁਭਾਸ਼ ਚੰਦਰ ਬੋਸ ਕਿੰਨੀ ਵਾਰ ਕਾਂਗਰਸ ਦੇ ਪ੍ਰਧਾਨ ਚੁਣੇ ਗਏ ? (ੳ) ਇਕ ਵਾਰ (ਅ) ਤਿੰਨ ਵਾਰ (ਇ) ਦੋ ਵਾਰ
Answer:
(ਇ) ਦੋ ਵਾਰ।
Exam Tips:
a) ਗਿਣਤੀ ਵਾਲੇ ਤੱਥ ਧਿਆਨ ਨਾਲ ਯਾਦ ਰੱਖੋ।
Question 4: ਸਹੀ ਵਿਕਲਪ ਚੁਣੋ: ਸੁਭਾਸ਼ ਚੰਦਰ ਬੋਸ ਨੇ “ਇੰਡੀਅਨ ਨੈਸ਼ਨਲ ਆਰਮੀ” ਨੂੰ ਕਿਸ ਨਾਂ ਥੱਲੇ ਮੁੜ ਜਥੇਬੰਦ ਕੀਤਾ ? (ੳ) ਹਿੰਦ ਫ਼ੌਜ (ਅ) ਅਜ਼ਾਦ ਫ਼ੌਜ (ਇ) ਅਜ਼ਾਦ ਹਿੰਦ ਫ਼ੌਜ
Answer:
(ਇ) ਅਜ਼ਾਦ ਹਿੰਦ ਫ਼ੌਜ।
Exam Tips:
a) ਫ਼ੌਜ ਦਾ ਪੂਰਾ ਨਾਂ ‘ਅਜ਼ਾਦ ਹਿੰਦ ਫ਼ੌਜ’ ਲਿਖੋ।
Question 5: ਸਹੀ ਵਿਕਲਪ ਚੁਣੋ: ਸੁਭਾਸ਼ ਚੰਦਰ ਬੋਸ ਜੀ ਪਰਲੋਕ-ਗਮਨ ਕਿਵੇਂ ਕਰ ਗਏ ? (ੳ) ਕੁਦਰਤੀ ਮੌਤ (ਅ) ਫਾਂਸੀ ਚੜ੍ਹਾਉਣ ਨਾਲ (ਇ) ਜਹਾਜ਼ ਨੂੰ ਅੱਗ ਲੱਗ ਜਾਣ ਕਾਰਨ
Answer:
(ਇ) ਜਹਾਜ਼ ਨੂੰ ਅੱਗ ਲੱਗ ਜਾਣ ਕਾਰਨ।
Exam Tips:
a) ‘ਪਰਲੋਕ-ਗਮਨ’ ਦਾ ਅਰਥ ‘ਮਰ ਜਾਣਾ’ ਹੈ।
II. ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਸੁਭਾਸ਼ ਚੰਦਰ ਬੋਸ ਦਾ ਜਨਮ ਕਦੋਂ ਹੋਇਆ ?
Answer:
23 ਜਨਵਰੀ, 1897 ਨੂੰ।
Exam Tips:
a) ਮਿਤੀ ਪੂਰੀ (ਦਿਨ, ਮਹੀਨਾ, ਸਾਲ) ਲਿਖੋ।
Question 2: ਸੁਭਾਸ਼ ਚੰਦਰ ਬੋਸ ਅੰਦਰ ਅਣਖ ਤੇ ਦੇਸ਼-ਭਗਤੀ ਦੀ ਭਾਵਨਾ ਕਿਵੇਂ ਭਰੀ ਹੋਈ ਸੀ, ਆਪਣੇ ਸ਼ਬਦਾਂ ਵਿਚ ਲਿਖੋ ।
Answer:
ਸੁਭਾਸ਼ ਚੰਦਰ ਬੋਸ ਵਿਚ ਅਣਖ ਤੇ ਦੇਸ਼-ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਇਸ ਦਾ ਪਤਾ ਇਸ ਘਟਨਾ ਤੋਂ ਲੱਗਦਾ ਹੈ ਕਿ ਜਦੋਂ ਪ੍ਰੈਜ਼ੀਡੈਂਸੀ ਕਾਲਜ ਦੇ ਪ੍ਰੋ. ਐਡਵਰਡ ਐਫ਼. ਓਟਨ ਨੇ ਭਾਰਤੀ ਲੋਕਾਂ ਬਾਰੇ ਅਪਮਾਨਜਨਕ ਸ਼ਬਦ ਬੋਲੇ, ਤਾਂ ਆਪ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਰਕੇ ਉਨ੍ਹਾਂ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਦੀ ਸੁਤੰਤਰਤਾ ਦੀ ਲਹਿਰ ਵਿਚ ਹਿੱਸਾ ਲੈਣ ਲਈ ਇੰਡੀਅਨ ਸਿਵਲ ਸਰਵਿਸਜ਼ ਤੋਂ ਤਿਆਗ-ਪੱਤਰ ਦੇ ਦਿੱਤਾ।
Exam Tips:
a) ਕਾਲਜ ਵਾਲੀ ਘਟਨਾ ਅਤੇ ਸਿਵਲ ਸਰਵਿਸਜ਼ ਤੋਂ ਅਸਤੀਫ਼ਾ, ਦੋਵੇਂ ਗੱਲਾਂ ਲਿਖੋ।
b) ਉੱਤਰ ਆਪਣੇ ਸ਼ਬਦਾਂ ਵਿਚ ਕ੍ਰਮ ਅਨੁਸਾਰ ਲਿਖੋ।
Question 3: ਸੁਭਾਸ਼ ਚੰਦਰ ਬੋਸ ਨੇ ਸੁਤੰਤਰਤਾ ਲਹਿਰ ਵਿਚ ਇਕ ਨਵੀਂ ਰੂਹ ਕਿਵੇਂ ਫੂਕੀ ?
Answer:
ਸੁਭਾਸ਼ ਚੰਦਰ ਬੋਸ ਇੰਡੀਅਨ ਸਿਵਲ ਸਰਵਿਸਜ਼ ਤੋਂ ਤਿਆਗ-ਪੱਤਰ ਦੇ ਕੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਕੁੱਦ ਪਏ। ਉਨ੍ਹਾਂ ਦੀਆਂ ਸਰਗਰਮੀਆਂ ਨੇ ਸੁਤੰਤਰਤਾ ਲਹਿਰ ਵਿਚ ਨਵੀਂ ਰੂਹ ਫੂਕ ਦਿੱਤੀ। ਉਨ੍ਹਾਂ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਕੇ ਕਿਹਾ ਕਿ ਉਹ ਉਸ ਸਮੇਂ ਤਕ ਅਰਾਮ ਨਾਲ ਨਾ ਬੈਠਣ, ਜਿੰਨਾ ਚਿਰ ਦੇਸ਼ ਅਜ਼ਾਦ ਨਹੀਂ ਹੋ ਜਾਂਦਾ।
Exam Tips:
a) ਨੌਜਵਾਨਾਂ ਨੂੰ ਦਿੱਤੀ ਵੰਗਾਰ ਦਾ ਜ਼ਿਕਰ ਜ਼ਰੂਰ ਕਰੋ।
b) ‘ਨਵੀਂ ਰੂਹ ਫੂਕਣਾ’ ਮੁਹਾਵਰੇ ਦਾ ਅਰਥ ਨਵਾਂ ਜੋਸ਼ ਭਰਨਾ ਹੈ।
Question 4: ਸੁਭਾਸ਼ ਚੰਦਰ ਬੋਸ ਬਰਲਿਨ ਕਿਵੇਂ ਪਹੁੰਚੇ ?
Answer:
ਸੁਭਾਸ਼ ਚੰਦਰ ਬੋਸ ਬੜੀ ਹੁਸ਼ਿਆਰੀ ਨਾਲ ਆਪਣੇ ਜੱਦੀ ਘਰ 38 ਐਲਗਨ ਰੋਡ, ਕੋਲਕਾਤਾ ਤੋਂ ਪੁਲਿਸ ਦੀ ਸਖ਼ਤ ਨਜ਼ਰਬੰਦੀ ਵਿਚੋਂ ਨਿਕਲ ਕੇ ਬਰਲਿਨ ਪਹੁੰਚੇ।
Exam Tips:
a) ਜੱਦੀ ਘਰ ਦਾ ਪਤਾ ਅਤੇ ਪੁਲਿਸ ਦੀ ਨਜ਼ਰਬੰਦੀ ਦਾ ਜ਼ਿਕਰ ਕਰੋ।
Question 5: ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ ਨੂੰ ਕਿਵੇਂ ਸਾਂਭਿਆ ਹੋਇਆ ਹੈ ?
Answer:
ਨੇਤਾ ਜੀ ਦੇ ਘਰ ਨੂੰ ਨੇਤਾ ਜੀ ਰਿਸਰਚ ਇੰਸਟੀਚਿਊਟ ਵਿਚ ਤਬਦੀਲ ਕੀਤਾ ਗਿਆ ਹੈ ਤੇ ਉੱਥੇ ਉਨ੍ਹਾਂ ਵੱਲੋਂ ਵਰਤੀ ਗਈ ਹਰ ਛੋਟੀ-ਵੱਡੀ ਚੀਜ਼ ਚੰਗੀ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਹੈ।
Exam Tips:
a) ‘ਨੇਤਾ ਜੀ ਰਿਸਰਚ ਇੰਸਟੀਚਿਊਟ’ ਦਾ ਨਾਂ ਉੱਤਰ ਵਿਚ ਜ਼ਰੂਰ ਲਿਖੋ।
Question 6: ਖ਼ਾਲੀ ਥਾਂਵਾਂ ਭਰੋ (ਭਾਈਹੋਕੂ, ਨੌਜਵਾਨਾਂ, ਸਿੰਘਾਪੁਰ, ਇੰਡੀਅਨ ਸਿਵਲ ਸਰਵਿਸਜ਼, ਕੋਲਕਾਤਾ): (i) ਉਸ ਨੇ ਬੰਗਾਲ ਦੇ ……….. ਨੂੰ ਵੰਗਾਰ ਦਿੱਤੀ। (ii) ਬਰਲਿਨ ਤੋਂ ਜਪਾਨੀ ਪਣਡੁੱਬੀ ਦੁਆਰਾ ਨੇਤਾ ਜੀ ……… ਪਹੁੰਚੇ। (iii) ………. ਹਵਾਈ ਅੱਡੇ ਤੋਂ ਹਵਾਈ ਜਹਾਜ਼ ਦੇ ਉਡਾਣ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਗਈ। (iv) ਨੇਤਾ ਜੀ ਦਾ ਜੱਦੀ ਘਰ ……….. ਵਿਖੇ ਹੈ। (v) ਨੇਤਾ ਜੀ ਨੇ ………… ਦਾ ਇਮਤਿਹਾਨ ਪਾਸ ਕੀਤਾ।
Answer:
(i) ਉਸ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਦਿੱਤੀ।
(ii) ਬਰਲਿਨ ਤੋਂ ਜਪਾਨੀ ਪਣਡੁੱਬੀ ਦੁਆਰਾ ਨੇਤਾ ਜੀ ਸਿੰਘਾਪੁਰ ਪਹੁੰਚੇ।
(iii) ਭਾਈਹੋਕੂ ਹਵਾਈ ਅੱਡੇ ਤੋਂ ਹਵਾਈ ਜਹਾਜ਼ ਦੇ ਉਡਾਣ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਗਈ।
(iv) ਨੇਤਾ ਜੀ ਦਾ ਜੱਦੀ ਘਰ ਕੋਲਕਾਤਾ ਵਿਖੇ ਹੈ।
(v) ਨੇਤਾ ਜੀ ਨੇ ਇੰਡੀਅਨ ਸਿਵਲ ਸਰਵਿਸਜ਼ ਦਾ ਇਮਤਿਹਾਨ ਪਾਸ ਕੀਤਾ।
Exam Tips:
a) ਦਿੱਤੇ ਸ਼ਬਦਾਂ ਵਿਚੋਂ ਵਾਕ ਦੇ ਅਰਥ ਅਨੁਸਾਰ ਸਹੀ ਸ਼ਬਦ ਚੁਣੋ।
b) ਭਰਨ ਤੋਂ ਬਾਅਦ ਪੂਰਾ ਵਾਕ ਇਕ ਵਾਰ ਪੜ੍ਹ ਕੇ ਜਾਂਚ ਲਵੋ।
Question 7: ਹੇਠਾਂ ਦਿੱਤੇ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ: ਸੁਤੰਤਰਤਾ, ਅੱਗ, ਕੁਰਬਾਨੀ, ਦਿਲਚਸਪ, ਭਾਰਤ।
Answer:
ਸੁਤੰਤਰਤਾ – स्वतंत्रता – Independence
ਅੱਗ – आग – Fire
ਕੁਰਬਾਨੀ – बलिदान – Sacrifice
ਦਿਲਚਸਪ – दिलचस्प – Interesting
ਭਾਰਤ – भारत – India
Exam Tips:
a) ਹਿੰਦੀ ਸ਼ਬਦਾਂ ਦੀ ਮਾਤਰਾ ਤੇ ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।
Question 8: ਵਾਕਾਂ ਵਿਚ ਵਰਤੋ: ਸੂਰਬੀਰ, ਪ੍ਰੇਰਨਾ-ਸ੍ਰੋਤ, ਵੰਗਾਰ, ਸਿਰੇ ਨਾ ਚੜ੍ਹਨਾ, ਜਥੇਬੰਦ, ਦਲੇਰੀ।
Answer:
1. ਸੂਰਬੀਰ (ਸੂਰਮਾ, ਬਹਾਦਰ) – ਸੂਰਬੀਰ ਜੰਗ ਦੇ ਮੈਦਾਨ ਵਿਚੋਂ ਪਿੱਛੇ ਨਹੀਂ ਹਟਦੇ।
2. ਪ੍ਰੇਰਨਾ-ਸ੍ਰੋਤ (ਪ੍ਰੇਰਨਾ ਦੇਣ ਵਾਲਾ) – ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਅੱਜ ਵੀ ਨੌਜਵਾਨਾਂ ਲਈ ਪ੍ਰੇਰਨਾ-ਸ੍ਰੋਤ ਹੈ।
3. ਵੰਗਾਰ (ਚੁਣੌਤੀ, ਹੱਲਾ-ਸ਼ੇਰੀ) – ਨੇਤਾ ਜੀ ਨੇ ਨੌਜਵਾਨਾਂ ਨੂੰ ਦੇਸ਼ ਦੀ ਅਜ਼ਾਦੀ ਵਿਚ ਕੁੱਦ ਪੈਣ ਲਈ ਵੰਗਾਰਿਆ।
4. ਸਿਰੇ ਨਾ ਚੜ੍ਹਨਾ (ਨਿਸ਼ਾਨਾ ਪ੍ਰਾਪਤ ਨਾ ਹੋਣਾ) – ਮੁਖ਼ਬਰਾਂ ਦੀ ਗ਼ਦਾਰੀ ਕਾਰਨ ਗ਼ਦਰੀ ਦੇਸ਼-ਭਗਤਾਂ ਦੀ ਭਾਰਤ ਨੂੰ ਅਜ਼ਾਦ ਕਰਾਉਣ ਦੀ ਯੋਜਨਾ ਸਿਰੇ ਨਾ ਚੜ੍ਹੀ।
5. ਜਥੇਬੰਦ (ਕਿਸੇ ਉਦੇਸ਼ ਲਈ ਇਕੱਠੇ ਹੋਣਾ) – ਲੋਕ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਜਥੇਬੰਦ ਹੋ ਕੇ ਸੰਘਰਸ਼ ਕਰਨ ਲੱਗੇ।
6. ਦਲੇਰੀ (ਨਿਡਰਤਾ) – ਮੁਸ਼ਕਿਲ ਸਮੇਂ ਦਾ ਜ਼ਰਾ ਦਲੇਰੀ ਨਾਲ ਟਾਕਰਾ ਕਰੋ।
Exam Tips:
a) ਸ਼ਬਦ ਦਾ ਅਰਥ ਸਮਝ ਕੇ ਆਪਣਾ ਨਵਾਂ ਵਾਕ ਬਣਾਓ।
b) ਵਾਕ ਵਿਚ ਸ਼ਬਦ ਦਾ ਰੂਪ ਸਹੀ ਵਰਤੋ।
III. ਵਿਆਕਰਨ
Question 1: ਹੇਠ ਲਿਖੇ ਵਾਕਾਂ ਵਿਚੋਂ ਪੜਨਾਂਵ ਚੁਣੋ: (i) ਉਸ ਨੂੰ ਅਨੇਕਾਂ ਵਾਰ ਕੈਦ ਕੀਤਾ ਗਿਆ। (ii) ਦੋ ਵਾਰ ਉਹ ਕਾਂਗਰਸ ਦਾ ਪ੍ਰਧਾਨ ਵੀ ਚੁਣਿਆ ਗਿਆ। (iii) ਉਹ ਆਪਣੇ-ਆਪ ਵਿਚ ਬੜੀ ਦਿਲਚਸਪ ਘਟਨਾ ਹੈ। (iv) ਉਸ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਦਿੱਤੀ। (v) ਉਚੇਰੀ ਸਿੱਖਿਆ ਲਈ ਉਹ 1919 ਈ. ਵਿਚ ਇੰਗਲੈਂਡ ਚਲਾ ਗਿਆ।
Answer:
(i) ਉਸ
(ii) ਉਹ
(iii) ਉਹ, ਆਪਣੇ ਆਪ
(iv) ਉਸ
(v) ਉਹ
Exam Tips:
a) ਪੜਨਾਂਵ ਨਾਂਵ ਦੀ ਥਾਂ ਵਰਤਿਆ ਜਾਂਦਾ ਹੈ, ਜਿਵੇਂ ਉਹ, ਉਸ, ਮੈਂ, ਤੁਸੀਂ।
b) ਹਰ ਵਾਕ ਵਿਚ ਪੜਨਾਂਵ ਵੱਖਰਾ ਕਰ ਕੇ ਲਿਖੋ।
Free study material for Punjabi
Punjabi Class 6 Curriculum Solutions: Punjabi Medium Chapter 16 ਮਹਾਨ ਇਨਕਲਾਬੀ ਸੁਭਾਸ਼ ਚੰਦਰ ਬੋਸ
Accessing Punjabi Medium Chapter 16 ਮਹਾਨ ਇਨਕਲਾਬੀ ਸੁਭਾਸ਼ ਚੰਦਰ ਬੋਸ Solutions
Access structured Punjab Board textbook solutions for Punjabi Medium Chapter 16 ਮਹਾਨ ਇਨਕਲਾਬੀ ਸੁਭਾਸ਼ ਚੰਦਰ ਬੋਸ. Designed in alignment with the latest academic curriculum for Class 6 Punjabi, these answers cover all end-of-chapter exercises to support daily learning and homework completion.
Concept-Driven Answers for Class 6 Punjabi
Beyond providing final answers, these guides offer step-by-step breakdowns for complex queries in the Class 6 Punjabi module. This approach helps students balance theoretical depth with practical problem-solving skills required for Punjab Board exams.
Maximizing Study Efficiency
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Punjabi.
FAQs
The complete and updated PSEB 6th Class Punjabi Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ is available for free on StudiesToday.com. These solutions for Class 6 Punjabi are as per latest Punjab Board curriculum.
Yes, our experts have revised the PSEB 6th Class Punjabi Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ will help students to get full marks in the theory paper.
Yes, we provide bilingual support for Class 6 Punjabi. You can access PSEB 6th Class Punjabi Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ in both English and Hindi medium.
Yes, you can download the entire PSEB 6th Class Punjabi Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ in printable PDF format for offline study on any device.