PSEB 6th Class Punjabi Solutions Chapter 15 ਪਿੰਜੌਰ ਬਾਗ਼

Official Punjab Board Solutions for Class 6 Punjabi: Punjabi Medium Chapter 15 ਪਿੰਜੌਰ ਬਾਗ਼

Explore reliable textbook solutions for Punjabi Medium Chapter 15 ਪਿੰਜੌਰ ਬਾਗ਼ tailored for Class 6 learners. Utilizing these Punjabi answers ensures thorough preparation and strengthens foundational knowledge before final Punjab Board evaluations.

Chapter-wise Solutions for Punjabi: Punjabi Medium Chapter 15 ਪਿੰਜੌਰ ਬਾਗ਼

View or download the dedicated Punjabi Medium Chapter 15 ਪਿੰਜੌਰ ਬਾਗ਼ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

I. ਬਹੁਵਿਕਲਪੀ ਪ੍ਰਸ਼ਨ

Question 1: ਪਿੰਜੌਰ ਬਾਗ਼ ਕਿੱਥੇ ਸਥਿਤ ਹੈ?

Answer:

(ੲ) ਪਿੰਜੌਰ ਵਿਖੇ

Exam Tips:

a) ਚੋਣ ਕਰਨ ਤੋਂ ਪਹਿਲਾਂ ਸਾਰੇ ਵਿਕਲਪ ਧਿਆਨ ਨਾਲ ਪੜ੍ਹੋ।

 

Question 2: ਇਸ ਬਾਗ਼ ਨੂੰ ਕਿਸ ਨੇ ਬਣਾਇਆ ਸੀ?

Answer:

(ੳ) ਮੁਗ਼ਲ ਬਾਦਸ਼ਾਹ ਨੇ

Exam Tips:

a) ਬਾਗ਼ ਦਾ ਪੁਰਾਣਾ ਨਾਂ ‘ਮੁਗ਼ਲ ਬਾਗ਼’ ਹੈ, ਇਸ ਤੋਂ ਉੱਤਰ ਯਾਦ ਰੱਖਣਾ ਸੌਖਾ ਹੈ।

 

Question 3: ਇਸ ਬਾਗ਼ ਵਿਚ ਕਿੰਨੇ ਮਹਿਲਾਂ ਦਾ ਜ਼ਿਕਰ ਹੈ?

Answer:

(ੲ) ਤਿੰਨ

Exam Tips:

a) ਪਾਠ ਵਿਚ ਆਏ ਮਹਿਲਾਂ ਦੇ ਨਾਂ ਸੂਚੀ ਬਣਾ ਕੇ ਯਾਦ ਕਰੋ।

 

Question 4: ਪਿੰਜੌਰ ਬਾਗ਼ ਵਿਖੇ ਪੰਛੀਆਂ ਅਤੇ ਜਾਨਵਰਾਂ ਨੂੰ ਕਿਵੇਂ ਰੱਖਿਆ ਗਿਆ ਸੀ?

Answer:

(ਅ) ਪਿੰਜਰਿਆਂ ਵਿਚ

Exam Tips:

a) ‘ਪਿੰਜਰਿਆਂ’ ਸ਼ਬਦ ਦੇ ਸ਼ਬਦ-ਜੋੜ ਸਹੀ ਲਿਖੋ।

 

II. ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਪਿੰਜੌਰ ਬਾਗ਼ ਦਾ ਦੂਜਾ ਨਾਂ ਕੀ ਹੈ?

Answer:

ਯਾਦਵਿੰਦਰਾ ਗਾਰਡਨ।

Exam Tips:

a) ਉੱਤਰ ਇਕ ਸ਼ਬਦ/ਛੋਟੇ ਵਾਕ ਵਿਚ ਲਿਖੋ।
b) ਬਾਗ਼ ਦੇ ਦੋਵੇਂ ਨਾਂ (ਪੁਰਾਣਾ ਤੇ ਨਵਾਂ) ਯਾਦ ਰੱਖੋ।

 

Question 2: ਪਿੰਜੌਰ ਬਾਗ਼ ਦਾ ਪੁਰਾਣਾ ਨਾਂ ਕੀ ਹੈ?

Answer:

ਮੁਗ਼ਲ ਬਾਗ਼।

Exam Tips:

a) ਪੁਰਾਣੇ ਅਤੇ ਨਵੇਂ ਨਾਂ ਨੂੰ ਆਪਸ ਵਿਚ ਰਲਗੱਡ ਨਾ ਕਰੋ।

 

Question 3: ਪਿੰਜੌਰ ਬਾਗ਼ ਦੀ ਖ਼ਾਸ ਗੱਲ ਕਿਹੜੀ ਹੈ?

Answer:

ਇੱਥੋਂ ਦਾ ਰੌਸ਼ਨੀ-ਪ੍ਰਬੰਧ।

Exam Tips:

a) ‘ਰੌਸ਼ਨੀ-ਪ੍ਰਬੰਧ’ ਸ਼ਬਦ ਨੂੰ ਜੋੜ-ਚਿੰਨ੍ਹ ਸਮੇਤ ਲਿਖੋ।

 

Question 4: ਬਾਗ਼ ਵਿਚ ਅਜਿਹੀ ਕਿਹੜੀ ਚੀਜ਼ ਹੈ, ਜੋ ਬੱਚਿਆਂ ਲਈ ਖਿੱਚ ਦਾ ਕਾਰਨ ਬਣਦੀ ਸੀ?

Answer:

ਇੱਥੇ ਪਿੰਜਰਿਆਂ ਵਿਚ ਰੱਖੇ ਤਰ੍ਹਾਂ-ਤਰ੍ਹਾਂ ਦੇ ਪੰਛੀ ਤੇ ਜੰਗਲੀ ਜਾਨਵਰ।

Exam Tips:

a) ਉੱਤਰ ਵਿਚ ‘ਪੰਛੀ’ ਅਤੇ ‘ਜੰਗਲੀ ਜਾਨਵਰ’ ਦੋਵੇਂ ਲਿਖੋ।

 

Question 5: ਪਿੰਜੌਰ ਬਾਗ਼ ਵਿਚ ਕਿਹੜੇ-ਕਿਹੜੇ ਜਾਨਵਰ ਅਤੇ ਪੰਛੀ ਹੁੰਦੇ ਸਨ?

Answer:

ਗਿੱਦੜ, ਰਿੱਛ, ਲੂੰਬੜੀ, ਬਾਂਦਰ, ਲੰਗੂਰ, ਹੰਸ, ਬਤਖ਼ਾਂ, ਸਾਰਸ, ਪਹਾੜੀ ਮੁਰਗੇ, ਉੱਲੂ, ਕਬੂਤਰ, ਬਟੇਰੇ, ਤੋਤੇ, ਰੰਗ-ਬਰੰਗੀਆਂ ਚਿੜੀਆਂ ਅਤੇ ਚਿੱਟੇ ਚੂਹੇ ਆਦਿ।

Exam Tips:

a) ਜਾਨਵਰਾਂ ਅਤੇ ਪੰਛੀਆਂ ਦੇ ਨਾਂ ਅਲੱਗ-ਅਲੱਗ ਕਰ ਕੇ ਯਾਦ ਕਰੋ।
b) ਘੱਟੋ-ਘੱਟ ਦਸ ਨਾਂ ਜ਼ਰੂਰ ਲਿਖੋ।

 

III. ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਪਿੰਜੌਰ ਬਾਗ਼ ਕਿਉਂ ਪ੍ਰਸਿੱਧ ਹੈ?

Answer:

ਪਿੰਜੌਰ ਬਾਗ਼ ਇਤਿਹਾਸਿਕ ਤੌਰ ’ਤੇ ਆਪਣੀਆਂ ਵਿਸ਼ੇਸ਼ਤਾਵਾਂ ਕਰਕੇ ਪ੍ਰਸਿੱਧ ਹੈ। ਇਸ ਬਾਗ਼ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਕਸ਼ਮੀਰ ਦੇ ਨਿਸ਼ਾਤ ਬਾਗ਼ ਤੇ ਲਾਹੌਰ ਦੇ ਸ਼ਾਲੀਮਾਰ ਬਾਗ਼ ਦੇ ਸੁੰਦਰ ਨਜ਼ਾਰੇ ਉਚਾਈ ਵਲ ਜਾਂਦਿਆਂ ਦਿਸਦੇ ਹਨ, ਉੱਥੇ ਇਸ ਦੇ ਨਜ਼ਾਰੇ ਉਤਰਾਈ ਵਲ ਆਉਂਦਿਆਂ ਦਿਸਦੇ ਹਨ। ਦੂਜੇ, ਇੱਥੋਂ ਦਾ ਰੌਸ਼ਨੀ-ਪ੍ਰਬੰਧ ਰਾਤ ਨੂੰ ਇਸ ਨੂੰ ਬਹੁਤ ਹੀ ਦਿਲ-ਖਿਚਵਾਂ ਬਣਾ ਦਿੰਦਾ ਹੈ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਵੀ ਯਤਨ ਕਰ ਕੇ ਇਸ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਹੈ।

Exam Tips:

a) ਉੱਤਰ ਵਿਚ ਤਿੰਨ ਗੱਲਾਂ ਲਿਖੋ: ਉਤਰਾਈ ਵਾਲੇ ਨਜ਼ਾਰੇ, ਰੌਸ਼ਨੀ-ਪ੍ਰਬੰਧ ਅਤੇ ਹਰਿਆਣਾ ਸਰਕਾਰ ਦੇ ਯਤਨ।
b) ਨਿਸ਼ਾਤ ਬਾਗ਼ ਅਤੇ ਸ਼ਾਲੀਮਾਰ ਬਾਗ਼ ਨਾਲ ਤੁਲਨਾ ਦਾ ਜ਼ਿਕਰ ਜ਼ਰੂਰ ਕਰੋ।

 

Question 2: ਪਿੰਜੌਰ ਬਾਗ਼ ਦਾ ਨਾਂ ਯਾਦਵਿੰਦਰਾ ਗਾਰਡਨ ਕਿਉਂ ਰੱਖਿਆ ਗਿਆ?

Answer:

19ਵੀਂ ਸਦੀ ਦੇ ਅੰਤ ਵਿਚ ਇਸ ਬਾਗ਼ ਨੂੰ ਮਹਾਰਾਜਾ ਪਟਿਆਲਾ ਨੇ ਖ਼ਰੀਦ ਕੇ ਮੁੜ ਆਬਾਦ ਕੀਤਾ ਸੀ। ਇਸ ਕਰਕੇ ਇਸ ਦਾ ਨਾਂ ਪਟਿਆਲੇ ਦੇ ਅੰਤਿਮ ਮਹਾਰਾਜੇ ਯਾਦਵਿੰਦਰ ਸਿੰਘ ਦੇ ਨਾਂ ਉੱਤੇ ‘ਯਾਦਵਿੰਦਰਾ ਗਾਰਡਨ’ ਰੱਖਿਆ ਗਿਆ।

Exam Tips:

a) 19ਵੀਂ ਸਦੀ ਅਤੇ ਮਹਾਰਾਜਾ ਪਟਿਆਲਾ ਦਾ ਜ਼ਿਕਰ ਉੱਤਰ ਵਿਚ ਜ਼ਰੂਰ ਕਰੋ।
b) ਮਹਾਰਾਜਾ ਯਾਦਵਿੰਦਰ ਸਿੰਘ ਦਾ ਨਾਂ ਸ਼ੁੱਧ ਲਿਖੋ।

 

Question 3: ਆਮ ਬਾਗ਼ਾਂ ਨਾਲੋਂ ਪਿੰਜੌਰ ਬਾਗ਼ ਕਿਹੜੀਆਂ ਗੱਲਾਂ ਵਿਚ ਵੱਖਰਾ ਹੈ?

Answer:

ਪਿੰਜੌਰ ਬਾਗ਼ ਆਮ ਬਾਗ਼ਾਂ ਨਾਲੋਂ ਕਈ ਗੱਲਾਂ ਵਿਚ ਵੱਖਰਾ ਹੈ। ਕਸ਼ਮੀਰ ਦੇ ਨਿਸ਼ਾਤ ਬਾਗ਼ ਤੇ ਲਾਹੌਰ ਦੇ ਸ਼ਾਲੀਮਾਰ ਬਾਗ਼ ਵਿਚ ਜਿਉਂ-ਜਿਉਂ ਉੱਪਰ ਚੜ੍ਹਦੇ ਹਾਂ, ਤਾਂ ਅਜੀਬ ਸੁੰਦਰ ਨਜ਼ਾਰੇ ਦਿਖਾਈ ਦਿੰਦੇ ਹਨ। ਪਿੰਜੌਰ ਬਾਗ਼ ਇਸ ਦੇ ਉਲਟ ਹੈ। ਇਸ ਵਿਚ ਥੋੜ੍ਹੇ-ਥੋੜ੍ਹੇ ਫ਼ਾਸਲੇ ਉੱਤੇ ਤਿੰਨ ਉਤਰਾਈਆਂ ਹਨ। ਇਸ ਦਾ ਵੱਡਾ ਦਰਵਾਜ਼ਾ ਲੰਘ ਕੇ ਸਾਹਮਣੇ ਸ਼ੀਸ਼ ਮਹਿਲ ਹੈ ਤੇ ਅੱਗੇ ਜਲ ਮਹਿਲ। ਇਹ ਆਪਣੇ ਰੌਸ਼ਨੀ-ਪ੍ਰਬੰਧ ਕਰਕੇ ਵੀ ਬਾਕੀ ਬਾਗ਼ਾਂ ਤੋਂ ਵੱਖਰਾ ਹੈ। ਰਾਤ ਵੇਲੇ ਰੌਸ਼ਨੀਆਂ ਵਿਚ ਇਸ ਦੇ ਫੁਹਾਰੇ, ਪਾਣੀ, ਘਾਹ ਤੇ ਝਾੜੀਆਂ ਸਭ ਰੁਸ਼ਨਾ ਉੱਠਦੇ ਹਨ, ਜਿਸ ਕਰਕੇ ਇਹ ਰਾਤ ਨੂੰ ਯਾਤਰੀਆਂ ਦੀ ਖਿੱਚ ਦਾ ਵਧੇਰੇ ਕਾਰਨ ਬਣਦਾ ਹੈ।

Exam Tips:

a) ਉੱਤਰ ਵਿਚ ਉਤਰਾਈਆਂ, ਮਹਿਲ ਅਤੇ ਰੌਸ਼ਨੀ-ਪ੍ਰਬੰਧ, ਤਿੰਨੋਂ ਗੱਲਾਂ ਕ੍ਰਮ ਨਾਲ ਲਿਖੋ।
b) ਨਿਸ਼ਾਤ ਤੇ ਸ਼ਾਲੀਮਾਰ ਬਾਗ਼ਾਂ ਨਾਲ ਫ਼ਰਕ ‘ਇਸ ਦੇ ਉਲਟ’ ਵਰਗੇ ਸ਼ਬਦਾਂ ਨਾਲ ਦੱਸੋ।

 

Question 4: ਜਦੋਂ ਹਨੇਰਾ ਹੁੰਦਾ ਹੈ, ਤਾਂ ਸੈਲਾਨੀ ਬਾਗ਼ ਵਲ ਕਿਉਂ ਚੱਲ ਪੈਂਦੇ ਹਨ?

Answer:

ਜਦੋਂ ਹਨੇਰਾ ਹੁੰਦਾ ਹੈ, ਤਾਂ ਰੌਸ਼ਨੀ-ਪ੍ਰਬੰਧ ਨਾਲ ਰੁਸ਼ਨਾਏ ਬਾਗ਼ ਨੂੰ ਦੇਖਣ ਲਈ ਸੈਲਾਨੀ ਉਸ ਵਲ ਚੱਲ ਪੈਂਦੇ ਹਨ।

Exam Tips:

a) ਉੱਤਰ ਵਿਚ ਕਾਰਨ (ਰੁਸ਼ਨਾਇਆ ਹੋਇਆ ਬਾਗ਼ ਦੇਖਣਾ) ਸਾਫ਼ ਲਿਖੋ।

 

Question 5: ਪਿੰਜੌਰ ਬਾਗ਼ ਦੀ ਸੁੰਦਰਤਾ ਵਿਚ ਵਾਧਾ ਕਰਨ ਵਾਲੀਆਂ ਮੁੱਖ ਗੱਲਾਂ ਕਿਹੜੀਆਂ ਹਨ?

Answer:

ਪਿੰਜੌਰ ਬਾਗ਼ ਦਾ ਰੌਸ਼ਨੀ-ਪ੍ਰਬੰਧ ਤੇ ਹਰਿਆਣਾ ਸਰਕਾਰ ਦਾ ਪ੍ਰਬੰਧ ਇਸ ਦੀ ਸੁੰਦਰਤਾ ਵਿਚ ਵਾਧਾ ਕਰਨ ਵਾਲੀਆਂ ਮੁੱਖ ਗੱਲਾਂ ਹਨ।

Exam Tips:

a) ਉੱਤਰ ਵਿਚ ਦੋ ਮੁੱਖ ਗੱਲਾਂ ਜ਼ਰੂਰ ਲਿਖੋ।

 

Question 6: ਵਾਕਾਂ ਵਿਚ ਵਰਤੋ: ਤਰਤੀਬ, ਫੁਹਾਰੇ, ਪਰਵਾਸੀ ਪੰਛੀ, ਸੋਹਣਾ, ਅਧਿਕਾਰ, ਸੰਝ।

Answer:

1. ਤਰਤੀਬ (ਲੜੀਦਾਰ ਢੰਗ) – ਸਾਰੀਆਂ ਚੀਜ਼ਾਂ ਕਿਸੇ ਤਰਤੀਬ ਵਿਚ ਰੱਖੋ।
2. ਫੁਹਾਰੇ (ਪਾਣੀ ਨੂੰ ਉਛਾਲ ਕੇ ਹੇਠਾਂ ਸੁੱਟਣ ਦਾ ਪ੍ਰਬੰਧ) – ਪਿੰਜੌਰ ਬਾਗ਼ ਵਿਚ ਬਹੁਤ ਸਾਰੇ ਫੁਹਾਰੇ ਅਦਭੁਤ ਨਜ਼ਾਰਾ ਪੇਸ਼ ਕਰਦੇ ਹਨ।
3. ਪਰਵਾਸੀ ਪੰਛੀ (ਵਿਦੇਸ਼ ਤੋਂ ਆਏ ਪੰਛੀ) – ਪੌਂਗ ਡੈਮ ਵਿਖੇ ਸਰਦੀਆਂ ਵਿਚ ਬਹੁਤ ਸਾਰੇ ਪਰਵਾਸੀ ਪੰਛੀ ਆ ਜਾਂਦੇ ਹਨ।
4. ਸੋਹਣਾ (ਸੁੰਦਰ) – ਮੋਰ ਇਕ ਬਹੁਤ ਸੋਹਣਾ ਪੰਛੀ ਹੈ।
5. ਅਧਿਕਾਰ (ਹੱਕ) – ਹਰ ਨਾਗਰਿਕ ਨੂੰ ਆਪਣੇ ਅਧਿਕਾਰਾਂ ਦੇ ਨਾਲ ਫ਼ਰਜ਼ਾਂ ਦਾ ਖ਼ਿਆਲ ਵੀ ਰੱਖਣਾ ਚਾਹੀਦਾ ਹੈ।
6. ਸੰਝ (ਸ਼ਾਮ, ਤ੍ਰਿਕਾਲਾਂ) – ਸੰਝ ਵੇਲੇ ਹਨੇਰਾ ਹੋਣ ਤੋਂ ਪਹਿਲਾਂ ਅਸੀਂ ਘਰ ਪਹੁੰਚ ਗਏ ਸਾਂ।

Exam Tips:

a) ਹਰ ਸ਼ਬਦ ਦਾ ਅਰਥ ਸਮਝ ਕੇ ਪੂਰਾ ਵਾਕ ਬਣਾਓ।
b) ਵਾਕ ਛੋਟੇ ਤੇ ਸਾਫ਼ ਰੱਖੋ ਅਤੇ ਸ਼ਬਦ-ਜੋੜ ਸ਼ੁੱਧ ਲਿਖੋ।

 

Question 7: ਖ਼ਾਲੀ ਥਾਂਵਾਂ ਭਰੋ: (ਸੈਲਾਨੀ, ਦੂਰ-ਦੁਰਾਡੇ, ਖਿੜ, ਸੁੰਦਰਤਾ, ਰੰਗ-ਬਰੰਗੇ)
(i) ਇਸ ਬਾਗ਼ ਦੀ ……… ਨੂੰ ਚਾਰ ਚੰਨ ਲਾਉਣ ਵਾਲੀਆਂ ਕਈ ਚੀਜ਼ਾਂ ਹਨ।
(ii) ਬਾਗ਼ ਵਿਚ ……… ਫੁੱਲਾਂ ਵਾਲੇ ਬੂਟੇ ਹਨ।
(iii) ਹਨੇਰਾ ਹੋਣ ’ਤੇ ……… ਬਾਗ਼ ਵਲ ਚੱਲ ਪੈਂਦੇ ਹਨ।
(iv) ਸਾਰਾ ਆਲਾ-ਦੁਆਲਾ ……… ਉੱਠਦਾ ਹੈ।
(v) ਕਈ ਜੀਵ ……… ਇਲਾਕਿਆਂ ਦੇ ਵਾਸੀ ਹਨ।

Answer:

(i) ਇਸ ਬਾਗ਼ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਵਾਲੀਆਂ ਕਈ ਚੀਜ਼ਾਂ ਹਨ।
(ii) ਬਾਗ਼ ਵਿਚ ਰੰਗ-ਬਰੰਗੇ ਫੁੱਲਾਂ ਵਾਲੇ ਬੂਟੇ ਹਨ।
(iii) ਹਨੇਰਾ ਹੋਣ ’ਤੇ ਸੈਲਾਨੀ ਬਾਗ਼ ਵਲ ਚੱਲ ਪੈਂਦੇ ਹਨ।
(iv) ਸਾਰਾ ਆਲਾ-ਦੁਆਲਾ ਖਿੜ ਉੱਠਦਾ ਹੈ।
(v) ਕਈ ਜੀਵ ਦੂਰ-ਦੁਰਾਡੇ ਇਲਾਕਿਆਂ ਦੇ ਵਾਸੀ ਹਨ।

Exam Tips:

a) ਵਾਕ ਪੜ੍ਹ ਕੇ ਅਰਥ ਦੇ ਅਨੁਸਾਰ ਸ਼ਬਦ ਚੁਣੋ।
b) ਇਕ ਵਾਰ ਵਰਤਿਆ ਸ਼ਬਦ ਕੱਟ ਦਿਓ ਤਾਂ ਜੋ ਦੁਬਾਰਾ ਨਾ ਵਰਤਿਆ ਜਾਵੇ।

 

Question 8: ਹੇਠ ਲਿਖੇ ਸ਼ਬਦਾਂ ਦੇ ਹਿੰਦੀ, ਅੰਗਰੇਜ਼ੀ ਸ਼ਬਦ ਲਿਖੋ: ਥਾਂਵਾਂ, ਕੁਦਰਤੀ, ਨਤੀਜੇ ਵਜੋਂ, ਕੁਰਸੀ।

Answer:

ਥਾਂਵਾਂ – स्थान – Place
ਕੁਦਰਤੀ – प्राकृतिक – Natural
ਨਤੀਜੇ ਵਜੋਂ – परिणामस्वरूप – As a result
ਕੁਰਸੀ – कुर्सी – Chair

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਅਤੇ ਅੰਗਰੇਜ਼ੀ ਸ਼ਬਦ ਸਹੀ ਸਪੈਲਿੰਗ ਨਾਲ ਲਿਖੋ।

 

IV. ਵਿਆਕਰਨ

Question 1: ਵਿਰੋਧੀ ਸ਼ਬਦ ਲਿਖੋ: ਹਨੇਰਾ, ਦਿਨ, ਅਸਲੀ, ਜਨਮ, ਕਮਜ਼ੋਰ।

Answer:

ਹਨੇਰਾ – ਚਾਨਣ
ਦਿਨ – ਰਾਤ
ਅਸਲੀ – ਨਕਲੀ
ਜਨਮ – ਮੌਤ
ਕਮਜ਼ੋਰ – ਤਕੜਾ

Exam Tips:

a) ਵਿਰੋਧੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਅਰਥ ਇਕ-ਦੂਜੇ ਤੋਂ ਉਲਟ ਹੋਣ।
b) ਜੋੜੇ ਬਣਾ ਕੇ ਯਾਦ ਕਰੋ, ਜਿਵੇਂ ਦਿਨ–ਰਾਤ।

 

Question 2: ਸ਼ੁੱਧ ਕਰ ਕੇ ਲਿਖੋ: ਪਰਸੀਧ, ਛੈਹਬਰ, ਸਲਾਨੀ, ਨੇਹਰ, ਪ੍ਰਵਾਸੀ, ਬੱਤਖਾਂ।

Answer:

ਅਸ਼ੁੱਧ – ਸ਼ੁੱਧ
ਪਰਸੀਧ – ਪ੍ਰਸਿੱਧ
ਛੈਹਬਰ – ਛਹਿਬਰ
ਸਲਾਨੀ – ਸੈਲਾਨੀ
ਨੇਹਰ – ਨਹਿਰ
ਪ੍ਰਵਾਸੀ – ਪ੍ਰਵਾਸੀ
ਬੱਤਖਾਂ – ਬਤਖ਼ਾਂ

Exam Tips:

a) ਸ਼ਬਦ ਨੂੰ ਉੱਚਾਰਨ ਕਰ ਕੇ ਸ਼ੁੱਧ ਰੂਪ ਪਛਾਣੋ।
b) ਲਗਾਂ-ਮਾਤਰਾਵਾਂ (ਜਿਵੇਂ ਸੈ, ਹਿ) ਵੱਲ ਖ਼ਾਸ ਧਿਆਨ ਦਿਓ।

 

Punjab Board Solutions for Class 6 Punjabi Punjabi Medium Chapter 15 ਪਿੰਜੌਰ ਬਾਗ਼

Accessing Punjabi Medium Chapter 15 ਪਿੰਜੌਰ ਬਾਗ਼ Solutions

Access structured Punjab Board textbook solutions for Punjabi Medium Chapter 15 ਪਿੰਜੌਰ ਬਾਗ਼. Designed in alignment with the latest academic curriculum for Class 6 Punjabi, these answers cover all end-of-chapter exercises to support daily learning and homework completion.

Concept-Driven Answers for Class 6 Punjabi

Beyond providing final answers, these guides offer step-by-step breakdowns for complex queries in the Class 6 Punjabi module. This approach helps students balance theoretical depth with practical problem-solving skills required for Punjab Board exams.

Maximizing Study Efficiency

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Punjabi.

FAQs

Where can I find the latest PSEB 6th Class Punjabi Solutions Chapter 15 ਪਿੰਜੌਰ ਬਾਗ਼ for the 2026-27 session?

The complete and updated PSEB 6th Class Punjabi Solutions Chapter 15 ਪਿੰਜੌਰ ਬਾਗ਼ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 15 ਪਿੰਜੌਰ ਬਾਗ਼ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 15 ਪਿੰਜੌਰ ਬਾਗ਼ will help students to get full marks in the theory paper.

Do you offer PSEB 6th Class Punjabi Solutions Chapter 15 ਪਿੰਜੌਰ ਬਾਗ਼ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 15 ਪਿੰਜੌਰ ਬਾਗ਼ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 15 ਪਿੰਜੌਰ ਬਾਗ਼ in printable PDF format for offline study on any device.