PSEB 6th Class Punjabi Solutions Chapter 16 ਵਿਸਾਖੀ ਦਾ ਮੇਲਾ

Download Punjab Board Solutions for Class 6 Punjabi Punjabi Medium Chapter 16 ਵਿਸਾਖੀ ਦਾ ਮੇਲਾ

Explore reliable textbook solutions for Punjabi Medium Chapter 16 ਵਿਸਾਖੀ ਦਾ ਮੇਲਾ tailored for Class 6 learners. Utilizing these Punjabi answers ensures thorough preparation and strengthens foundational knowledge before final Punjab Board evaluations.

Access Punjab Board Solutions and Answers

View or download the dedicated Punjabi Medium Chapter 16 ਵਿਸਾਖੀ ਦਾ ਮੇਲਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਪਾਠ-ਅਭਿਆਸ

Question 1: ਵਿਸਾਖੀ ਦੇ ਮੇਲੇ ਵਿੱਚ ਕਿੰਨੀ ਭੀੜ ਸੀ ਤੇ ਲੋਕ ਪਾਲ ਬੰਨ੍ਹ ਕੇ ਕਿੱਥੇ ਖੜ੍ਹੇ ਸਨ?

Answer:

ਵਿਸਾਖੀ ਦੇ ਮੇਲੇ ਵਿੱਚ ਇੰਨੀ ਭੀੜ ਸੀ ਕਿ ਪੈਰ ਧਰਨ ਦੀ ਥਾਂ ਨਹੀਂ ਸੀ। ਲੋਕ ਪਾਲ ਬੰਨ੍ਹ ਕੇ ਲੱਡੂ-ਜਲੇਬੀਆਂ ਆਦਿ ਮਠਿਆਈਆਂ ਦੀਆਂ ਦੁਕਾਨਾਂ ਕੋਲ ਖੜ੍ਹੇ ਸਨ।

Exam Tips:

a) ਉੱਤਰ ਦੇ ਦੋ ਭਾਗ ਲਿਖੋ: ਭੀੜ ਕਿੰਨੀ ਸੀ ਅਤੇ ਲੋਕ ਕਿੱਥੇ ਖੜ੍ਹੇ ਸਨ।
b) "ਪਾਲ" ਦਾ ਅਰਥ ਕਤਾਰ ਹੈ।

 

Question 2: ਮੇਲੇ ਵਿੱਚ ਕਾਹਦਾ-ਕਾਹਦਾ ਸ਼ੋਰ ਸੀ?

Answer:

ਮੇਲੇ ਵਿੱਚ ਸੀਟੀਆਂ, ਸਪੀਕਰਾਂ ਅਤੇ ਢੋਲ ਦਾ ਸ਼ੋਰ ਸੀ।

Exam Tips:

a) ਤਿੰਨੇ ਚੀਜ਼ਾਂ ਦੇ ਨਾਂ ਲਿਖੋ: ਸੀਟੀਆਂ, ਸਪੀਕਰ ਅਤੇ ਢੋਲ।

 

Question 3: ਮੇਲੇ ਵਿੱਚ ਲੋਕਾਂ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਸਨ?

Answer:

ਮੇਲੇ ਵਿੱਚ ਲੋਕਾਂ ਨੇ ਕਈ ਰੰਗਾਂ ਦੇ ਕੱਪੜੇ ਪਾਏ ਹੋਏ ਸਨ। ਉਨ੍ਹਾਂ ਦੇ ਕੁੜਤੇ-ਚਾਦਰੇ ਕਈ ਤਰ੍ਹਾਂ ਦੇ ਸਨ।

Exam Tips:

a) "ਰੰਗਾ-ਰੰਗ" ਅਤੇ "ਕੁੜਤੇ-ਚਾਦਰੇ" ਸ਼ਬਦ ਉੱਤਰ ਵਿੱਚ ਵਰਤੋ।

 

Question 4: ਮੇਲੇ ਵਿੱਚ ਲੋਕਾਂ ਨੂੰ ਕੀ-ਕੀ ਸਹਿਣਾ ਪੈਂਦਾ ਹੈ?

Answer:

ਮੇਲੇ ਵਿੱਚ ਲੋਕਾਂ ਨੂੰ ਧੂੜ, ਧੁੱਪ ਅਤੇ ਧੱਕੇ ਸਹਿਣੇ ਪੈਂਦੇ ਹਨ।

Exam Tips:

a) ਤਿੰਨ ਚੀਜ਼ਾਂ ਲਿਖੋ: ਧੁੱਪ, ਧੂੜ ਤੇ ਧੱਕੇ (ਤਿੰਨੇ "ਧ" ਨਾਲ ਸ਼ੁਰੂ ਹੁੰਦੀਆਂ ਹਨ, ਇਸ ਨਾਲ ਯਾਦ ਰਹੇਗੀ)।

 

Question 5: "ਵਿਸਾਖੀ ਦੇ ਮੇਲੇ" ਦਾ ਬਿਆਨ ਕੁਝ ਸਤਰਾਂ ਵਿੱਚ ਕਰੋ।

Answer:

ਵਿਸਾਖੀ ਦਾ ਮੇਲਾ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਹੈ। ਭੀੜ ਇੰਨੀ ਹੈ ਕਿ ਬਜ਼ਾਰਾਂ ਵਿੱਚ ਪੈਰ ਧਰਨ ਦੀ ਥਾਂ ਨਹੀਂ। ਹੱਟਵਾਣੀਆਂ ਨੇ ਬਹੁਤ ਸਾਰੀਆਂ ਦੁਕਾਨਾਂ ਪਾਈਆਂ ਹੋਈਆਂ ਹਨ ਅਤੇ ਉਹ ਖ਼ੂਬ ਕਮਾਈ ਕਰ ਰਹੇ ਹਨ। ਮਠਿਆਈਆਂ ਖਾਣ ਦੇ ਸ਼ੌਕੀਨ ਲੱਡੂਆਂ-ਜਲੇਬੀਆਂ ਦੀਆਂ ਦੁਕਾਨਾਂ ਅੱਗੇ ਕਤਾਰਾਂ ਬੰਨ੍ਹ ਕੇ ਖੜ੍ਹੇ ਹਨ। ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕੱਪੜੇ ਪਾਏ ਹੋਏ ਹਨ। ਸੀਟੀਆਂ ਤੇ ਸਪੀਕਰਾਂ ਨੇ ਖ਼ੂਬ ਸ਼ੋਰ ਪਾਇਆ ਹੋਇਆ ਹੈ। ਕਿਧਰੇ ਕਵੀਸ਼ਰ ਗਾ ਰਹੇ ਹਨ ਅਤੇ ਕਿਧਰੇ ਢਾਡੀ ਵਾਰਾਂ ਗਾ ਰਹੇ ਹਨ। ਕਿਧਰੇ ਪੰਘੂੜੇ ਤੇ ਚੰਡੋਲ ਝੂਟੇ ਜਾ ਰਹੇ ਹਨ। ਬੱਸਾਂ ਤੇ ਲਾਰੀਆਂ ਵਿੱਚ ਵੀ ਬੇਅੰਤ ਭੀੜ ਹੈ।

Exam Tips:

a) ਭੀੜ, ਦੁਕਾਨਾਂ, ਮਠਿਆਈਆਂ, ਪਹਿਰਾਵਾ, ਸ਼ੋਰ ਅਤੇ ਝੂਲਿਆਂ ਦਾ ਜ਼ਿਕਰ ਕ੍ਰਮ ਨਾਲ ਕਰੋ।
b) ਬਿਆਨ ਪੰਜ-ਛੇ ਸਤਰਾਂ ਵਿੱਚ ਹੀ ਰੱਖੋ।

 

Question 6: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ: ਬੇਲੀ, ਸ਼ੌਕੀਨ, ਗੁਲਾਬ, ਰੰਗਲਾ, ਪੰਜਾਬ, ਹੱਟੀ, ਮੁਲਖੱਈਆ

Answer:

ਬੇਲੀ (ਸਾਥੀ, ਮਿੱਤਰ): ਸੁਰਿੰਦਰ, ਮਹਿੰਦਰ, ਪ੍ਰੀਤ ਤੇ ਜੀਤਾ ਪੱਕੇ ਬੇਲੀ ਹਨ।
ਸ਼ੌਕੀਨ (ਸ਼ੌਕ ਰੱਖਣ ਵਾਲੇ): ਮੇਲਾ ਦੇਖਣ ਦੇ ਸ਼ੌਕੀਨ ਢਾਣੀਆਂ ਬੰਨ੍ਹ ਕੇ ਆਏ ਹੋਏ ਸਨ।
ਗੁਲਾਬ (ਇੱਕ ਸੁੰਦਰ ਫੁੱਲ): ਗੁਲਾਬ ਦੇ ਫੁੱਲ ਖ਼ੁਸ਼ਬੂਆਂ ਛੱਡ ਰਹੇ ਹਨ।
ਰੰਗਲਾ (ਰੰਗਦਾਰ): ਮੇਲੇ ਦੇ ਸ਼ੌਕੀਨਾਂ ਨੇ ਰੰਗਲੇ ਕੱਪੜੇ ਪਾਏ ਹੋਏ ਸਨ।
ਪੰਜਾਬ (ਇੱਕ ਪ੍ਰਾਂਤ): ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ।
ਹੱਟੀ (ਦੁਕਾਨ): ਸਾਡੇ ਘਰ ਦੇ ਸਾਹਮਣੇ ਮਨਿਆਰੀ ਦੀ ਹੱਟੀ ਹੈ।
ਮੁਲਖੱਈਆ (ਦੁਨੀਆ, ਬਹੁਤ ਸਾਰੇ ਲੋਕ): ਮੇਲੇ ਵਿੱਚ ਇੰਨਾ ਮੁਲਖੱਈਆ ਆਇਆ ਸੀ ਕਿ ਕੋਈ ਹਿਸਾਬ-ਕਿਤਾਬ ਨਹੀਂ ਸੀ ਲੱਗਦਾ।

Exam Tips:

a) ਵਾਕ ਵਿੱਚ ਸ਼ਬਦ ਦੇ ਅਰਥ ਅਨੁਸਾਰ ਹੀ ਵਰਤੋਂ ਕਰੋ।
b) ਹਰ ਵਾਕ ਦੇ ਅੰਤ ਵਿੱਚ ਡੰਡੀ (।) ਲਾਓ।

 

Question 7: ਔਖੇ ਸ਼ਬਦਾਂ ਦੇ ਅਰਥ ਲਿਖੋ: ਮੁਲਖੱਈਆ, ਅਖਾੜਾ, ਉੱਕਿਆ, ਪੰਘੂੜਾ, ਚੰਡੋਲ, ਲੋਰ, ਢਾਡੀ, ਕਵੀਸ਼ਰ

Answer:

ਮੁਲਖੱਈਆ: ਬਹੁਤ ਸਾਰੇ ਲੋਕ
ਅਖਾੜਾ: ਘੁਲਣ ਦੀ ਥਾਂ, ਪਿੜ
ਉੱਕਿਆ: ਖੁੰਝਿਆ, ਭੁੱਲਿਆ
ਪੰਘੂੜਾ: ਛੋਟਾ ਮੰਜਾ, ਝੂਲਾ, ਪਾਲਣਾ
ਚੰਡੋਲ: ਝੂਲਾ, ਜਿਸ ਵਿੱਚ ਬੈਠ ਕੇ ਝੂਟੇ ਲੈਂਦੇ ਹਨ
ਲੋਰ: ਮਨ ਦੀ ਮੌਜ, ਮਸਤੀ
ਢਾਡੀ: ਵਾਰਾਂ ਗਾਉਣ ਵਾਲਾ
ਕਵੀਸ਼ਰ: ਕਵਿਤਾ ਕਹਿਣ ਵਾਲਾ

Exam Tips:

a) ਹਰ ਸ਼ਬਦ ਅਤੇ ਉਸ ਦਾ ਅਰਥ ਵੱਖਰੀ ਸਤਰ ਵਿੱਚ ਲਿਖੋ।

 

ਮਹੱਤਵਪੂਰਨ ਪ੍ਰਸ਼ਨ-ਉੱਤਰ

Question 8: ਕਾਵਿ-ਟੋਟਾ ("ਕਿੰਨਾ ਹੈ ਵਿਸਾਖੀ ਵਾਲਾ ਮੇਲਾ ਭਰਿਆ ... ਖਾਣ ਦੇ ਸ਼ੌਕੀਨ ਖੜ੍ਹੇ ਬੰਨ੍ਹ ਪਾਲ ਨੇ", ਪਾਠ-ਪੁਸਤਕ ਵਿੱਚੋਂ ਪੜ੍ਹੋ) ਦੇ ਸਰਲ ਅਰਥ ਲਿਖੋ।

Answer:

ਵਿਸਾਖੀ ਦਾ ਮੇਲਾ ਦੇਖਣ ਵਾਲੇ ਲੋਕਾਂ ਨਾਲ ਭਰਿਆ ਹੋਇਆ ਹੈ। ਇੰਨੀ ਭੀੜ ਹੈ ਕਿ ਬਜ਼ਾਰਾਂ ਵਿੱਚ ਪੈਰ ਰੱਖਣ ਦੀ ਥਾਂ ਨਹੀਂ। ਹਰ ਪਾਸੇ ਹੱਟਵਾਣੀਆਂ ਨੇ ਹੱਟੀਆਂ ਪਾਈਆਂ ਹੋਈਆਂ ਹਨ ਅਤੇ ਉਹ ਦੋਹਾਂ ਹੱਥਾਂ ਨਾਲ ਬਹੁਤ ਕਮਾਈ ਕਰ ਰਹੇ ਹਨ। ਹਲਵਾਈਆਂ ਦੀਆਂ ਦੁਕਾਨਾਂ ਉੱਤੇ ਲੱਡੂਆਂ ਤੇ ਜਲੇਬੀਆਂ ਦੇ ਥਾਲ ਭਰੇ ਹੋਏ ਹਨ, ਜਿਨ੍ਹਾਂ ਨੂੰ ਖਾਣ ਦੇ ਸ਼ੌਕੀਨ ਕਤਾਰਾਂ ਬੰਨ੍ਹ ਕੇ ਦੁਕਾਨਾਂ ਅੱਗੇ ਖੜ੍ਹੇ ਹਨ।

Exam Tips:

a) ਸਰਲ ਅਰਥ ਆਪਣੇ ਸ਼ਬਦਾਂ ਵਿੱਚ ਵਾਰਤਕ ਰੂਪ ਵਿੱਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
b) ਔਖੇ ਸ਼ਬਦ: ਧਰਿਆ = ਰੱਖਿਆ, ਸਵਾਈਆਂ = ਬਹੁਤ ਜ਼ਿਆਦਾ, ਪਾਲ = ਕਤਾਰ।

 

Question 9: ਕਾਵਿ-ਟੋਟਾ ("ਟੋਲੀਆਂ ਬਣਾਈਆਂ ਵੱਖੋ-ਵੱਖ ਮੇਲੀਆਂ ... ਕੁੜਤੇ ਤੇ ਚਾਦਰੇ ਨੇ ਕਈ ਢੰਗ ਦੇ", ਪਾਠ-ਪੁਸਤਕ ਵਿੱਚੋਂ ਪੜ੍ਹੋ) ਦੇ ਸਰਲ ਅਰਥ ਲਿਖੋ।

Answer:

ਮੇਲਾ ਦੇਖਣ ਦੇ ਸ਼ੌਕੀਨ ਵੱਖੋ-ਵੱਖ ਟੋਲੀਆਂ ਬਣਾ ਕੇ ਘੁੰਮ ਰਹੇ ਹਨ। ਅਸਲ ਵਿੱਚ ਮੇਲੇ ਮਿੱਤਰਾਂ-ਬੇਲੀਆਂ ਨਾਲ ਹੀ ਸੋਹਣੇ ਲੱਗਦੇ ਹਨ। ਇੱਥੇ ਸੀਟੀਆਂ ਤੇ ਸਪੀਕਰਾਂ ਨੇ ਬਹੁਤ ਰੌਲਾ ਪਾਇਆ ਹੋਇਆ ਹੈ ਅਤੇ ਇਸ ਸ਼ੋਰ ਨਾਲ ਸਭ ਨੂੰ ਮਸਤੀ ਚੜ੍ਹ ਰਹੀ ਹੈ। ਲੋਕਾਂ ਨੇ ਰੰਗ-ਬਰੰਗੇ ਕੱਪੜੇ ਪਾਏ ਹੋਏ ਹਨ ਅਤੇ ਕਈ ਤਰ੍ਹਾਂ ਦੇ ਕੁੜਤੇ ਤੇ ਚਾਦਰੇ ਪਹਿਨੇ ਹੋਏ ਹਨ।

Exam Tips:

a) ਔਖੇ ਸ਼ਬਦ: ਮੇਲੀ = ਮੇਲਾ ਵੇਖਣ ਵਾਲੇ, ਬੇਲੀ = ਮਿੱਤਰ, ਲੋਰ = ਮਸਤੀ, ਰੰਗਾ-ਰੰਗ = ਕਈ ਰੰਗਾਂ ਦੇ।
b) ਅਰਥ ਲਿਖਦੇ ਸਮੇਂ ਸ਼ੋਰ ਅਤੇ ਪਹਿਰਾਵੇ ਦੀ ਗੱਲ ਵੱਖਰੀ-ਵੱਖਰੀ ਲਿਖੋ।

 

Question 10: ਕਾਵਿ-ਟੋਟਾ ("ਕੀਤੀ ਹੋਈ ਸ਼ੁਰੂ ਕਿਤੇ ਵਾਰ ਢਾਡੀਆਂ ... ਸ਼ੇਰਾਂ ਵਾਂਗ ਮੱਲ ਨੇ ਅਖਾੜੀਂ ਗੱਜਦੇ", ਪਾਠ-ਪੁਸਤਕ ਵਿੱਚੋਂ ਪੜ੍ਹੋ) ਦੇ ਸਰਲ ਅਰਥ ਲਿਖੋ।

Answer:

ਮੇਲੇ ਵਿੱਚ ਕਿਸੇ ਪਾਸੇ ਢਾਡੀਆਂ ਨੇ ਯੋਧਿਆਂ ਦੀ ਵਾਰ ਸ਼ੁਰੂ ਕੀਤੀ ਹੋਈ ਹੈ। ਉਹ ਸਾਡੇ-ਤੁਹਾਡੇ ਇਤਿਹਾਸ ਨਾਲ ਸੰਬੰਧਿਤ ਗੱਲਾਂ ਸੁਣਾ ਰਹੇ ਹਨ। ਕਿਧਰੇ ਪੰਘੂੜੇ ਤੇ ਚੰਡੋਲ ਘੁੰਮਦੇ ਦਿਖਾਈ ਦੇ ਰਹੇ ਹਨ ਅਤੇ ਕਿਧਰੇ ਕਵੀਸ਼ਰ ਕਵੀਸ਼ਰੀ ਸੁਣਾ ਰਹੇ ਹਨ। ਸ਼ਾਮ ਵੇਲੇ ਅਖਾੜੇ ਵਿੱਚ ਢੋਲ ਵੱਜਣ ਲੱਗ ਪਏ ਹਨ ਅਤੇ ਉੱਥੇ ਘੁਲਣ ਲਈ ਆਏ ਪਹਿਲਵਾਨ ਸ਼ੇਰਾਂ ਵਾਂਗ ਗੱਜ ਰਹੇ ਹਨ।

Exam Tips:

a) ਔਖੇ ਸ਼ਬਦ: ਵਾਰ = ਯੋਧਿਆਂ ਦੀ ਬਹਾਦਰੀ ਦੀ ਕਵਿਤਾ, ਆਥਣ = ਸ਼ਾਮ, ਅਖਾੜਾ = ਪਹਿਲਵਾਨਾਂ ਦੇ ਘੁਲਣ ਦੀ ਥਾਂ।
b) ਢਾਡੀ ਵਾਰਾਂ ਗਾਉਂਦੇ ਹਨ ਅਤੇ ਕਵੀਸ਼ਰ ਕਵੀਸ਼ਰੀ ਸੁਣਾਉਂਦੇ ਹਨ: ਇਹ ਫ਼ਰਕ ਧਿਆਨ ਵਿੱਚ ਰੱਖੋ।

 

Question 11: ਕਾਵਿ-ਟੋਟਾ ("ਐਨਾ ਮੁਲਖੱਈਆ ਮੇਲੇ ਵਿੱਚ ਢੁੱਕਿਆ ... ਤੋਬਾ-ਤੋਬਾ ਕਹਿਣ ਚੜ੍ਹ ਕੇ ਸਵਾਰੀਆਂ", ਪਾਠ-ਪੁਸਤਕ ਵਿੱਚੋਂ ਪੜ੍ਹੋ) ਦੇ ਸਰਲ ਅਰਥ ਲਿਖੋ।

Answer:

ਮੇਲੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕ ਆਏ ਹਨ ਅਤੇ ਇੰਨੀ ਭੀੜ ਹੈ ਕਿ ਜੇਕਰ ਕੋਈ ਬੰਦਾ ਆਪਣੇ ਸਾਥ ਨਾਲੋਂ ਵਿਛੜ ਜਾਵੇ, ਤਾਂ ਉਹ ਲੱਭਦਾ ਹੀ ਨਹੀਂ। ਬੱਸਾਂ ਤੇ ਲਾਰੀਆਂ ਵਿੱਚ ਇੰਨੀ ਭੀੜ ਹੈ ਕਿ ਚੜ੍ਹਨ ਵਾਲੀਆਂ ਸਵਾਰੀਆਂ "ਤੋਬਾ-ਤੋਬਾ" ਕਰ ਰਹੀਆਂ ਹਨ।

Exam Tips:

a) ਔਖੇ ਸ਼ਬਦ: ਮੁਲਖੱਈਆ = ਦੁਨੀਆ, ਲੋਕ।
b) "ਤੋਬਾ-ਤੋਬਾ ਕਰਨਾ" ਦਾ ਭਾਵ ਤੰਗ ਆ ਜਾਣਾ ਹੈ।

 

Question 12: ਕਾਵਿ-ਟੋਟਾ ("ਧੁੱਪ, ਧੂੜ, ਧੱਕੇ ਜਿਹੜੇ ਜਰ ਸਕਦੇ ... ਮੇਲਿਆਂ 'ਚੋਂ ਮੇਲੇ ਰੰਗਲੇ ਪੰਜਾਬ ਦੇ", ਪਾਠ-ਪੁਸਤਕ ਵਿੱਚੋਂ ਪੜ੍ਹੋ) ਦੇ ਸਰਲ ਅਰਥ ਲਿਖੋ।

Answer:

ਮੇਲਿਆਂ ਦੀ ਸੈਰ ਉਹੀ ਲੋਕ ਕਰ ਸਕਦੇ ਹਨ, ਜਿਹੜੇ ਧੁੱਪ, ਧੂੜ ਤੇ ਧੱਕੇ ਸਹਿ ਸਕਦੇ ਹੋਣ। ਜਿਸ ਤਰ੍ਹਾਂ ਫੁੱਲਾਂ ਵਿੱਚੋਂ ਸਭ ਤੋਂ ਸੋਹਣਾ ਫੁੱਲ ਗੁਲਾਬ ਹੁੰਦਾ ਹੈ, ਉਸੇ ਤਰ੍ਹਾਂ ਮੇਲਿਆਂ ਵਿੱਚੋਂ ਸਭ ਤੋਂ ਰੰਗਲੇ ਮੇਲੇ ਪੰਜਾਬ ਦੇ ਹਨ।

Exam Tips:

a) ਔਖੇ ਸ਼ਬਦ: ਜਰ = ਸਹਿ, ਸੋਈ = ਉਹੀ।
b) ਗੁਲਾਬ ਅਤੇ ਪੰਜਾਬ ਦੇ ਮੇਲਿਆਂ ਦੀ ਤੁਲਨਾ ਉੱਤਰ ਵਿੱਚ ਜ਼ਰੂਰ ਦਿਓ।

 

ਵਿਆਕਰਨ

Question 13: ਵਚਨ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ।

Answer:

ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਫ਼ਰਕ ਪਤਾ ਲੱਗੇ, ਉਸ ਨੂੰ ਵਚਨ ਆਖਦੇ ਹਨ। ਪੰਜਾਬੀ ਵਿੱਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ: ਇੱਕ-ਵਚਨ ਅਤੇ ਬਹੁ-ਵਚਨ।
ਇੱਕ-ਵਚਨ: ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਵਸਤੂ, ਸਥਾਨ ਆਦਿ ਦਾ ਗਿਆਨ ਹੋਵੇ, ਉਸ ਨੂੰ ਇੱਕ-ਵਚਨ ਕਹਿੰਦੇ ਹਨ; ਜਿਵੇਂ: ਮੇਲਾ, ਹੱਟੀ, ਬੋਲੀ, ਲੱਡੂ, ਜਲੇਬੀ, ਸਵਾਰੀ ਆਦਿ।
ਬਹੁ-ਵਚਨ: ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ, ਵਸਤਾਂ, ਸਥਾਨਾਂ ਆਦਿ ਦਾ ਗਿਆਨ ਹੋਵੇ, ਉਸ ਨੂੰ ਬਹੁ-ਵਚਨ ਕਹਿੰਦੇ ਹਨ; ਜਿਵੇਂ: ਮੇਲੇ, ਹੱਟੀਆਂ, ਬੋਲੀਆਂ, ਲੱਡੂਆਂ, ਜਲੇਬੀਆਂ, ਸਵਾਰੀਆਂ ਆਦਿ।

Exam Tips:

a) ਪਹਿਲਾਂ ਵਚਨ ਦੀ ਪਰਿਭਾਸ਼ਾ ਲਿਖੋ, ਫਿਰ ਦੋਵੇਂ ਭੇਦ ਉਦਾਹਰਨਾਂ ਸਹਿਤ ਲਿਖੋ।
b) ਹਰ ਭੇਦ ਦੀਆਂ ਘੱਟੋ-ਘੱਟ ਤਿੰਨ ਉਦਾਹਰਨਾਂ ਦਿਓ।

 

Question 14: ਵਚਨ ਬਦਲੋ: ਬਜ਼ਾਰਾਂ, ਸੀਟੀਆਂ, ਸਪੀਕਰਾਂ, ਢਾਡੀਆਂ, ਫੁੱਲਾਂ, ਢੋਲ

Answer:

ਬਜ਼ਾਰਾਂ – ਬਜ਼ਾਰ
ਸੀਟੀਆਂ – ਸੀਟੀ
ਸਪੀਕਰਾਂ – ਸਪੀਕਰ
ਢਾਡੀਆਂ – ਢਾਡੀ
ਫੁੱਲਾਂ – ਫੁੱਲ
ਢੋਲ – ਢੋਲਾਂ

Exam Tips:

a) ਬਹੁ-ਵਚਨ ਸ਼ਬਦਾਂ ਨੂੰ ਇੱਕ-ਵਚਨ ਅਤੇ ਇੱਕ-ਵਚਨ ਸ਼ਬਦ ਨੂੰ ਬਹੁ-ਵਚਨ ਬਣਾਓ।
b) ਬਹੁ-ਵਚਨ ਬਣਾਉਣ ਲਈ ਆਮ ਤੌਰ ਉੱਤੇ ਸ਼ਬਦ ਨਾਲ "ਆਂ" ਜਾਂ "ਈਆਂ" ਲੱਗਦਾ ਹੈ।

 

Free Punjab Board Textbook Explanations: Class 6 Punjabi Punjabi Medium Chapter 16 ਵਿਸਾਖੀ ਦਾ ਮੇਲਾ

Official Punjab Board Solutions for Punjabi Medium Chapter 16 ਵਿਸਾਖੀ ਦਾ ਮੇਲਾ

Explore reliable textbook solutions for Punjabi Medium Chapter 16 ਵਿਸਾਖੀ ਦਾ ਮੇਲਾ tailored for Class 6 learners. Utilizing these complete exercise answers ensures your preparation aligns exactly with official Punjab Board standards for Punjabi.

Step-by-Step Explanations for Punjabi Medium Chapter 16 ਵਿਸਾਖੀ ਦਾ ਮੇਲਾ

Clear, methodical explanations accompany every challenging problem within the Class 6 Punjabi text. Engaging with these detailed answers lays a solid foundation for advanced learning and improves foundational clarity for upcoming assessments.

Next Steps in Your Punjabi Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Punjabi.

FAQs

Where can I find the latest PSEB 6th Class Punjabi Solutions Chapter 16 ਵਿਸਾਖੀ ਦਾ ਮੇਲਾ for the 2026-27 session?

The complete and updated PSEB 6th Class Punjabi Solutions Chapter 16 ਵਿਸਾਖੀ ਦਾ ਮੇਲਾ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 16 ਵਿਸਾਖੀ ਦਾ ਮੇਲਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 16 ਵਿਸਾਖੀ ਦਾ ਮੇਲਾ will help students to get full marks in the theory paper.

Do you offer PSEB 6th Class Punjabi Solutions Chapter 16 ਵਿਸਾਖੀ ਦਾ ਮੇਲਾ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 16 ਵਿਸਾਖੀ ਦਾ ਮੇਲਾ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 16 ਵਿਸਾਖੀ ਦਾ ਮੇਲਾ in printable PDF format for offline study on any device.