PSEB 6th Class Punjabi Solutions Chapter 10 ਰੁੱਤ-ਚੱਕਰ

Solutions for Class 6 Punjabi: Punjabi Medium Chapter 10 ਰੁੱਤ-ਚੱਕਰ

Explore reliable textbook solutions for Punjabi Medium Chapter 10 ਰੁੱਤ-ਚੱਕਰ tailored for Class 6 learners. Utilizing these Punjabi answers ensures thorough preparation and strengthens foundational knowledge before final Punjab Board evaluations.

Practice Class 6 Punjabi Solutions: Punjabi Medium Chapter 10 ਰੁੱਤ-ਚੱਕਰ

View or download the dedicated Punjabi Medium Chapter 10 ਰੁੱਤ-ਚੱਕਰ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

I. ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਠੰਢ ਵਿਚ ਦੁਨੀਆ ਕੀ ਕਰਦੀ ਹੈ?

Answer:

ਠੁਰ-ਠੁਰ ਕਰਦੀ ਹੈ।

Exam Tips:

a) ਉੱਤਰ ਇਕ ਛੋਟੇ ਵਾਕ ਵਿਚ ਲਿਖੋ।

 

Question 2: ਪਤਝੜ ਰੁੱਤ ਵਿੱਚ ਰੁੱਖਾਂ ’ਤੇ ਕੀ ਨਹੀਂ ਰਹਿੰਦਾ?

Answer:

ਪੱਤੇ।

Exam Tips:

a) ਪਤਝੜ ਦਾ ਅਰਥ ਹੈ ਪੱਤੇ ਝੜਨ ਵਾਲੀ ਰੁੱਤ।

 

Question 3: ਬਸੰਤੀ ਰੁੱਤ ਬਾਗਾਂ ਵਿੱਚ ਕੀ ਖਿੜਾਉਂਦੀ ਹੈ?

Answer:

ਫੁੱਲ।

Exam Tips:

a) ਉੱਤਰ ਇਕ ਸ਼ਬਦ ਵਿਚ ਲਿਖੋ।

 

Question 4: ਬੱਦਲ ਛਾਏ ਹੋਣ ਤਾਂ ਕਿਹੜਾ ਪੰਛੀ ਮਸਤੀ ਵਿੱਚ ਆ ਜਾਂਦਾ ਹੈ?

Answer:

ਮੋਰ।

Exam Tips:

a) ਮੋਰ ਬੱਦਲ ਵੇਖ ਕੇ ਖੰਭ ਫੈਲਾ ਕੇ ਪੈਲਾਂ ਪਾਉਂਦਾ ਹੈ, ਇਹ ਗੱਲ ਯਾਦ ਰੱਖੋ।

 

II. ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਇਸ ਕਵਿਤਾ ਵਿੱਚ ਕਿਹੜੀਆਂ-ਕਿਹੜੀਆਂ ਰੁੱਤਾਂ ਦਾ ਜ਼ਿਕਰ ਆਇਆ ਹੈ?

Answer:

ਸਰਦੀ, ਪਤਝੜ, ਬਸੰਤ, ਗਰਮੀ ਤੇ ਬਰਸਾਤ।

Exam Tips:

a) ਪੰਜੇ ਰੁੱਤਾਂ ਦੇ ਨਾਂ ਕਵਿਤਾ ਦੇ ਕ੍ਰਮ ਅਨੁਸਾਰ ਲਿਖੋ।

 

Question 2: ਬਸੰਤ ਰੁੱਤ ਵਿੱਚ ਆਲਾ-ਦੁਆਲਾ ਕਿਵੇਂ ਬਦਲਦਾ ਹੈ?

Answer:

ਬਸੰਤ ਰੁੱਤ ਵਿੱਚ ਆਲੇ-ਦੁਆਲੇ ਫੁੱਲ ਖਿੜ ਜਾਂਦੇ ਹਨ ਤੇ ਮਹਿਕਾਂ ਭਰੀ ਮਿੱਠੀ-ਮਿੱਠੀ ਹਵਾ ਰੁਮਕਦੀ ਹੈ।

Exam Tips:

a) ਉੱਤਰ ਵਿਚ ਫੁੱਲਾਂ ਦਾ ਖਿੜਨਾ ਤੇ ਮਿੱਠੀ ਹਵਾ ਦੋਵੇਂ ਗੱਲਾਂ ਲਿਖੋ।

 

Question 3: ਰੁੱਤਾਂ ਕਿਵੇਂ ਬਦਲਦੀਆਂ ਹਨ?

Answer:

ਧਰਤੀ ਦੇ ਸੂਰਜ ਦੁਆਲੇ ਘੁੰਮਣ ਨਾਲ।

Exam Tips:

a) ਰੁੱਤਾਂ ਬਦਲਣ ਦਾ ਕਾਰਨ ਧਰਤੀ ਦਾ ਸੂਰਜ ਦੁਆਲੇ ਚੱਕਰ ਲਾਉਣਾ ਹੈ।

 

Question 4: ਗਰਮੀ ਦੀ ਰੁੱਤ ਵਿੱਚ ਕਿਹੜੀਆਂ-ਕਿਹੜੀਆਂ ਕਠਿਨਾਈਆਂ ਆਉਂਦੀਆਂ ਹਨ?

Answer:

ਗਰਮੀ ਦੀ ਰੁੱਤ ਵਿਚ ਪਿੰਡੇ ਨੂੰ ਲੂਹਣ ਵਾਲੀ ਧੁੱਪ ਪੈਂਦੀ ਹੈ ਤੇ ਛੱਪੜਾਂ-ਟੋਭਿਆਂ ਦਾ ਪਾਣੀ ਸੁੱਕ ਜਾਂਦਾ ਹੈ।

Exam Tips:

a) ਧੁੱਪ ਦੀ ਤਪਸ਼ ਅਤੇ ਪਾਣੀ ਸੁੱਕਣ ਦੋਵੇਂ ਕਠਿਨਾਈਆਂ ਦਾ ਜ਼ਿਕਰ ਕਰੋ।

 

Question 5: ਵਰਖਾ ਰੁੱਤ ਆਉਣ ’ਤੇ ਕਵਿਤਾ ਵਿੱਚ ਕਿਸ ਤਰ੍ਹਾਂ ਦੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ?

Answer:

ਵਰਖਾ ਰੁੱਤ ਦੇ ਆਉਣ ਨਾਲ ਅਸਮਾਨ ਉੱਤੇ ਬੱਦਲ ਛਾਏ ਦੇਖ ਕੇ ਮੋਰ ਖੰਭ ਫੈਲਾ ਕੇ ਪੈਲਾਂ ਪਾਉਣ ਲੱਗਦੇ ਹਨ ਤੇ ਛਮ-ਛਮ ਕਰਦੀ ਵਰਖਾ ਹੁੰਦੀ ਹੈ।

Exam Tips:

a) ਮੋਰਾਂ ਦੇ ਪੈਲਾਂ ਪਾਉਣ ਅਤੇ ਛਮ-ਛਮ ਵਰਖਾ ਦਾ ਜ਼ਿਕਰ ਜ਼ਰੂਰ ਕਰੋ।

 

Question 6: ਹੇਠ ਲਿਖੇ ਸ਼ਬਦ ਪੜ੍ਹੋ ਤੇ ਇਨ੍ਹਾਂ ਦੀ ਲੈਅ ਦੇਖੋ। ਇਨ੍ਹਾਂ ਨਾਲ ਮਿਲਦੇ ਸ਼ਬਦ ਆਪਣੇ ਕੋਲੋਂ ਲਿਖ ਕੇ ਲੈਅ ਨਾਲ ਲੈਅ ਜੋੜੋ: ਜਾਏ – ਰਚਾਏ; ਕੋਰਾ, ਆਉਂਦੀ, ਛਾਏ, ਭੱਦੀ, ਸਰਦੀ।

Answer:

ਜਾਏ – ਰਚਾਏ
ਕੋਰਾ – ਭੋਰਾ
ਆਉਂਦੀ – ਭਾਉਂਦੀ
ਛਾਏ – ਪਾਏ
ਭੱਦੀ – ਸੌਂਦੀ
ਸਰਦੀ – ਮਰਦੀ

Exam Tips:

a) ਤੁਕਾਂਤ ਵਾਲੇ ਸ਼ਬਦਾਂ ਦੇ ਅੰਤਲੇ ਅੱਖਰ ਇੱਕੋ ਜਿਹੀ ਆਵਾਜ਼ ਵਾਲੇ ਹੁੰਦੇ ਹਨ।
b) ਹੋਰ ਮਿਲਦੇ ਸ਼ਬਦ ਆਪ ਸੋਚ ਕੇ ਵੀ ਲਿਖਣ ਦਾ ਅਭਿਆਸ ਕਰੋ।

 

Question 7: ਪੰਜਾਬੀ ਵਿੱਚ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਲਿਖੋ: ਚਿੱਟੀ, ਸਰਦੀ ਦੀ ਰੁੱਤ, ਹਵਾ, ਖੰਭ, ਮਹਿਕ।

Answer:

ਚਿੱਟੀ – सफ़ेद – White
ਸਰਦੀ ਦੀ ਰੁੱਤ – शीत ऋतु – Winter
ਹਵਾ – वायु – Wind
ਖੰਭ – पंख – Wing
ਮਹਿਕ – सुगंध – Fragrance

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਵਿਚ ਅਤੇ ਅੰਗਰੇਜ਼ੀ ਸ਼ਬਦ ਸਹੀ ਸਪੈਲਿੰਗ ਨਾਲ ਲਿਖੋ।

 

III. ਵਿਆਕਰਨ

Question 1: ਹੇਠ ਲਿਖੇ ਸ਼ਬਦਾਂ ਦੇ ਵਿਪਰੀਤ ਅਰਥ ਲਿਖੋ: ਗਰਮੀ, ਪਤਝੜ, ਮਿੱਠੀ, ਧੁੱਪ, ਵਰਖਾ।

Answer:

ਗਰਮੀ – ਸਰਦੀ
ਪਤਝੜ – ਬਸੰਤ
ਮਿੱਠੀ – ਕੌੜੀ
ਧੁੱਪ – ਛਾਂ
ਵਰਖਾ – ਔੜ

Exam Tips:

a) ਵਿਪਰੀਤ ਸ਼ਬਦਾਂ ਦੇ ਜੋੜੇ ਯਾਦ ਕਰੋ।

 

Question 2: ਪਾਠ ਵਿਚ ਆਏ ਰੁੱਤਾਂ ਦੇ ਨਾਂ ਲਿਖੋ।

Answer:

ਸਰਦੀ, ਪਤਝੜ, ਬਸੰਤ, ਗਰਮੀ, ਬਰਸਾਤ।

Exam Tips:

a) ਰੁੱਤਾਂ ਦੇ ਨਾਂ ਕਵਿਤਾ ਦੇ ਕ੍ਰਮ ਅਨੁਸਾਰ ਲਿਖੋ।

 

IV. ਕਾਵਿ-ਟੋਟਿਆਂ ਦੇ ਸਰਲ ਅਰਥ

Question 1: ਪਾਠ-ਪੁਸਤਕ ਵਿਚ ਦਿੱਤੇ ਕਾਵਿ-ਟੋਟੇ (ੳ) ਦੇ ਸਰਲ ਅਰਥ ਕਰੋ, ਜਿਸ ਵਿਚ ਰੁੱਤਾਂ ਦੇ ਆਉਣ-ਜਾਣ ਅਤੇ ਸਰਦੀ ਦਾ ਜ਼ਿਕਰ ਹੈ।

Answer:

ਕਵੀ ਕਹਿੰਦਾ ਹੈ ਕਿ ਇਕ ਰੁੱਤ ਆਉਂਦੀ ਹੈ ਤੇ ਇਕ ਰੁੱਤ ਜਾਂਦੀ ਹੈ, ਅਰਥਾਤ ਰੁੱਤਾਂ ਦੇ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ। ਇਹ ਦੇਖ ਕੇ ਮਨ ਵਿਚ ਖ਼ਿਆਲ ਆਉਂਦਾ ਹੈ ਕਿ ਇਹ ਸਾਰੀ ਖੇਡ ਕਿਸ ਨੇ ਰਚਾਈ ਹੋਈ ਹੈ? ਜਦੋਂ ਕਹਿਰ ਦੀ ਸਰਦੀ ਪੈਣ ਲੱਗਦੀ ਹੈ, ਤਾਂ ਦੁਨੀਆ ਠੰਢ ਵਿਚ ਠੁਰ-ਠੁਰ ਕਰਦੀ ਰਹਿੰਦੀ ਹੈ। ਇਸ ਰੁੱਤ ਵਿਚ ਪਹਾੜਾਂ ਦੀ ਹਰ ਇਕ ਚੋਟੀ ਚਿੱਟੀ ਬਰਫ਼ ਨਾਲ ਢਕੀ ਜਾਂਦੀ ਹੈ।

Exam Tips:

a) ਸਰਦੀ ਵਿਚ ਠੁਰ-ਠੁਰ ਕਰਦੀ ਦੁਨੀਆ ਅਤੇ ਬਰਫ਼ ਨਾਲ ਢਕੀਆਂ ਚੋਟੀਆਂ ਦਾ ਜ਼ਿਕਰ ਕਰੋ।
b) ਸਰਲ ਅਰਥ ਆਪਣੇ ਸ਼ਬਦਾਂ ਵਿਚ ਕ੍ਰਮ ਅਨੁਸਾਰ ਲਿਖੋ।

 

Question 2: ਪਾਠ-ਪੁਸਤਕ ਵਿਚ ਦਿੱਤੇ ਕਾਵਿ-ਟੋਟੇ (ਅ) ਦੇ ਸਰਲ ਅਰਥ ਕਰੋ, ਜਿਸ ਵਿਚ ਕੱਕਰ, ਕੋਰੇ ਅਤੇ ਪਤਝੜ ਦਾ ਜ਼ਿਕਰ ਹੈ।

Answer:

ਸਰਦੀ ਦੀ ਰੁੱਤ ਵਿਚ ਇੰਨੀ ਠੰਢ ਹੁੰਦੀ ਹੈ ਕਿ ਹਵਾ ਵਿਚ ਨਮੀ ਦੇ ਕਣ ਜੰਮ ਕੇ ਕੱਕਰ ਤੇ ਕੋਰੇ ਦਾ ਰੂਪ ਧਾਰ ਲੈਂਦੇ ਹਨ। ਫਿਰ ਹੌਲੀ-ਹੌਲੀ ਰੁੱਤ ਬਦਲਦੀ ਹੈ। ਪਤਝੜ ਦੀ ਰੁੱਤ ਆਉਂਦੀ ਹੈ, ਤਾਂ ਰੁੱਖਾਂ ਉਤਲਾ ਹਰ ਪੱਤਾ ਸੁੱਕ ਕੇ ਝੜ ਜਾਂਦਾ ਹੈ ਤੇ ਰੁੱਖ ਮੁੰਡ-ਮੁੰਡ ਹੋ ਜਾਂਦੇ ਹਨ।

Exam Tips:

a) ਕੱਕਰ, ਕੋਰਾ ਤੇ ਪਤਝੜ ਦੇ ਅਰਥ ਯਾਦ ਰੱਖੋ।

 

Question 3: ਪਾਠ-ਪੁਸਤਕ ਵਿਚ ਦਿੱਤੇ ਕਾਵਿ-ਟੋਟੇ (ੲ) ਦੇ ਸਰਲ ਅਰਥ ਲਿਖੋ, ਜਿਸ ਵਿਚ ਬਸੰਤ ਰੁੱਤ ਦੀ ਗੱਲ ਹੈ।

Answer:

ਪਤਝੜ ਦੀ ਰੁੱਤ ਪਿੱਛੋਂ ਬਸੰਤ ਰੁੱਤ ਆ ਜਾਂਦੀ ਹੈ, ਜੋ ਬਾਗਾਂ ਵਿਚ ਫੁੱਲ ਖਿੜਾ ਦਿੰਦੀ ਹੈ। ਨਾਲ ਹੀ ਮਿੱਠੀ-ਮਿੱਠੀ ਰੁਮਕਦੀ ਹਵਾ ਮਹਿਕ ਨਾਲ ਭਰ ਜਾਂਦੀ ਹੈ।

Exam Tips:

a) ਬਸੰਤ ਦੇ ਫੁੱਲਾਂ ਅਤੇ ਮਹਿਕ ਵਾਲੀ ਹਵਾ ਦਾ ਜ਼ਿਕਰ ਕਰੋ।

 

Question 4: ਪਾਠ-ਪੁਸਤਕ ਵਿਚ ਦਿੱਤੇ ਕਾਵਿ-ਟੋਟੇ (ਸ) ਦੇ ਸਰਲ ਅਰਥ ਲਿਖੋ, ਜਿਸ ਵਿਚ ਗਰਮੀ ਦੀ ਰੁੱਤ ਦੀ ਗੱਲ ਹੈ।

Answer:

ਬਸੰਤ ਰੁੱਤ ਦੇ ਬੀਤਣ ਮਗਰੋਂ ਕਹਿਰ ਦੀ ਗਰਮੀ ਦੀ ਰੁੱਤ ਆ ਜਾਂਦੀ ਹੈ, ਜਿਸ ਵਿਚ ਪਿੰਡੇ ਨੂੰ ਲੂਹਣ ਵਾਲੀ ਗਰਮ ਧੁੱਪ ਹੁੰਦੀ ਹੈ। ਇਸ ਰੁੱਤ ਵਿਚ ਹਰ ਇਕ ਛੱਪੜ-ਟੋਭੇ ਦਾ ਸਾਰਾ ਪਾਣੀ ਸੁੱਕ ਜਾਂਦਾ ਹੈ।

Exam Tips:

a) ਤੇਜ਼ ਧੁੱਪ ਅਤੇ ਛੱਪੜਾਂ-ਟੋਭਿਆਂ ਦੇ ਸੁੱਕਣ ਦੀ ਗੱਲ ਲਿਖੋ।

 

Question 5: ਪਾਠ-ਪੁਸਤਕ ਵਿਚ ਦਿੱਤੇ ਕਾਵਿ-ਟੋਟੇ (ਹ) ਦੇ ਸਰਲ ਅਰਥ ਲਿਖੋ, ਜਿਸ ਵਿਚ ਬੱਦਲਾਂ, ਮੋਰਾਂ, ਵਰਖਾ ਅਤੇ ਧਰਤੀ ਦੇ ਘੁੰਮਣ ਦੀ ਗੱਲ ਹੈ।

Answer:

ਗਰਮੀ ਦੀ ਰੁੱਤ ਪਿੱਛੋਂ ਦੇਖੋ ਅਸਮਾਨ ਵਿਚ ਬੱਦਲ ਛਾ ਗਏ ਹਨ ਤੇ ਮੋਰਾਂ ਨੇ ਖੰਭ ਫੈਲਾ ਕੇ ਪੈਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਛਮ-ਛਮ ਕਰਦੀ ਵਰਖਾ ਦੀ ਰੁੱਤ ਆ ਗਈ ਹੈ। ਸਾਡੀ ਧਰਤੀ ਸੂਰਜ ਦੁਆਲੇ ਘੁੰਮਦੀ ਰਹਿੰਦੀ ਹੈ। ਉਹ ਘੁੰਮਦੀ-ਘੁੰਮਦੀ ਰੁੱਤਾਂ ਨੂੰ ਬਦਲਦੀ ਜਾਂਦੀ ਹੈ।

Exam Tips:

a) ਅੰਤ ਵਿਚ ਇਹ ਗੱਲ ਜ਼ਰੂਰ ਲਿਖੋ ਕਿ ਧਰਤੀ ਦੇ ਘੁੰਮਣ ਨਾਲ ਰੁੱਤਾਂ ਬਦਲਦੀਆਂ ਹਨ।
b) ਬੱਦਲ, ਮੋਰ ਤੇ ਵਰਖਾ ਦਾ ਜ਼ਿਕਰ ਕ੍ਰਮ ਅਨੁਸਾਰ ਕਰੋ।

 

ਔਖੇ ਸ਼ਬਦਾਂ ਦੇ ਅਰਥ

Question 1: ਪਾਠ ਦੇ ਔਖੇ ਸ਼ਬਦਾਂ ਦੇ ਅਰਥ ਲਿਖੋ।

Answer:

ਖੇਲ = ਖੇਡ।
ਕੱਕਰ, ਕੋਰਾ = ਠੰਢ ਕਾਰਨ ਹਵਾ ਦੀ ਨਮੀ ਦਾ ਘਾਹ ਤੇ ਪੌਦਿਆਂ ਉੱਤੇ ਜੰਮ ਜਾਣਾ।
ਭੋਰਾ-ਭੋਰਾ = ਥੋੜ੍ਹੀ-ਥੋੜ੍ਹੀ।
ਰੁਮਕਦੀ = ਹੌਲੀ-ਹੌਲੀ ਚਲਦੀ।
ਅੰਤਾਂ ਦੀ = ਬਹੁਤ ਜ਼ਿਆਦਾ।
ਲੂਹੀ = ਸਾੜੀ।
ਭੱਦੀ-ਭੱਦੀ = ਘੁੰਮਦੀ-ਘੁੰਮਦੀ।

Exam Tips:

a) ਹਰ ਔਖੇ ਸ਼ਬਦ ਨੂੰ ਉਸ ਦੇ ਅਰਥ ਨਾਲ ਜੋੜ ਕੇ ਯਾਦ ਕਰੋ।

 

Free Punjab Board Textbook Explanations: Class 6 Punjabi Punjabi Medium Chapter 10 ਰੁੱਤ-ਚੱਕਰ

Chapter Exercise Answers for Class 6 Punjabi

Review comprehensive exercise answers for Class 6 Punjabi Punjabi Medium Chapter 10 ਰੁੱਤ-ਚੱਕਰ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 10 ਰੁੱਤ-ਚੱਕਰ

Beyond providing final answers, these guides offer step-by-step breakdowns for complex queries in the Class 6 Punjabi module. This approach helps students balance theoretical depth with practical problem-solving skills required for Punjab Board exams.

Complete Preparation Kit for Class 6 Exams

These resources act as an effective roadmap for daily homework tasks and independent study. Supplement your review of Punjabi Medium Chapter 10 ਰੁੱਤ-ਚੱਕਰ with official sample papers and interactive practice tests available on our platform free of charge.

FAQs

Where can I find the latest PSEB 6th Class Punjabi Solutions Chapter 10 ਰੁੱਤ-ਚੱਕਰ for the 2026-27 session?

The complete and updated PSEB 6th Class Punjabi Solutions Chapter 10 ਰੁੱਤ-ਚੱਕਰ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 10 ਰੁੱਤ-ਚੱਕਰ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 10 ਰੁੱਤ-ਚੱਕਰ will help students to get full marks in the theory paper.

Do you offer PSEB 6th Class Punjabi Solutions Chapter 10 ਰੁੱਤ-ਚੱਕਰ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 10 ਰੁੱਤ-ਚੱਕਰ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 10 ਰੁੱਤ-ਚੱਕਰ in printable PDF format for offline study on any device.