PSEB 6th Class Punjabi Solutions Chapter 10 ਕੀੜੀ

Step-by-Step Textbook Solutions for Class 6 Punjabi Punjabi Medium Chapter 10 ਕੀੜੀ

Access comprehensive textbook solutions for Punjabi Medium Chapter 10 ਕੀੜੀ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 10 ਕੀੜੀ Textbook Solutions PDF

View or download the dedicated Punjabi Medium Chapter 10 ਕੀੜੀ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਪਾਠ-ਅਭਿਆਸ

Question 1: ਕੀੜੀ ਕਿਹੋ ਜਿਹੀ ਦਿਸਦੀ ਹੈ?

Answer:

ਕੀੜੀ ਨਿੱਕੀ ਜਿਹੀ ਦਿਸਦੀ ਹੈ। ਉਸ ਉੱਤੇ ਮਾਸ ਜਾਂ ਖੱਲ ਨਹੀਂ ਦਿਸਦੀ।

Exam Tips:

a) ਉੱਤਰ ਵਿਚ "ਨਿੱਕੀ ਜਿਹੀ" ਅਤੇ "ਮਾਸ ਜਾਂ ਖੱਲ ਨਹੀਂ ਦਿਸਦੀ" ਦੋਵੇਂ ਗੱਲਾਂ ਲਿਖੋ।

 

Question 2: ਕੀੜੀ ਦੇ ਕੰਮ ਤੇ ਉਸ ਦੀ ਲਗਨ ਕਿਹੋ-ਜਿਹੀ ਹੈ?

Answer:

ਕੀੜੀ ਦੇ ਕੰਮ ਅਜਿਹੇ ਹਨ, ਜੋ ਸਭ ਦਾ ਧਿਆਨ ਖਿੱਚਦੇ ਹਨ। ਉਸ ਦੀ ਲਗਨ ਅਟੁੱਟ ਹੈ। ਉਹ ਲਗਾਤਾਰ ਤੁਰਦੀ ਰਹਿੰਦੀ ਹੈ ਤੇ ਕੰਮ ਵਿਚ ਰੁੱਝੀ ਰਹਿੰਦੀ ਹੈ। ਉਹ ਕਿਸੇ ਔਕੜ ਦੀ ਪਰਵਾਹ ਨਹੀਂ ਕਰਦੀ।

Exam Tips:

a) "ਅਟੁੱਟ ਲਗਨ" ਅਤੇ "ਔਕੜ ਦੀ ਪਰਵਾਹ ਨਹੀਂ" ਮੁੱਖ ਨੁਕਤੇ ਹਨ।

 

Question 3: ਕੀੜੀਆਂ ਦਾ ਦਲ ਰਲ-ਮਿਲ ਕੇ ਕਿਸ ਤਰ੍ਹਾਂ ਰਹਿੰਦਾ ਹੈ?

Answer:

ਕੀੜੀਆਂ ਦਾ ਦਲ ਰਲ-ਮਿਲ ਕੇ ਰਹਿੰਦਾ ਤੇ ਖਾਂਦਾ-ਪੀਂਦਾ ਹੈ। ਉਹ ਇਕ-ਦੂਜੇ ਦਾ ਸਹਾਰਾ ਬਣਦੀਆਂ ਹਨ।

Exam Tips:

a) ਰਲ-ਮਿਲ ਕੇ ਖਾਣ-ਪੀਣ ਅਤੇ ਇਕ-ਦੂਜੇ ਦਾ ਸਹਾਰਾ ਬਣਨ ਦਾ ਜ਼ਿਕਰ ਜ਼ਰੂਰ ਕਰੋ।

 

Question 4: ਕੀੜੀਆਂ ਗੱਲਾਂ ਕਿਵੇਂ ਕਰਦੀਆਂ ਹਨ?

Answer:

ਕੀੜੀਆਂ ਇਕ-ਦੂਜੀ ਦੇ ਮੂੰਹ ਨਾਲ ਮੂੰਹ ਲਾ ਕੇ ਗੱਲਾਂ ਕਰਦੀਆਂ ਹਨ।

Exam Tips:

a) ਇਹ ਇਕ ਵਾਕ ਦਾ ਉੱਤਰ ਹੈ; "ਮੂੰਹ ਨਾਲ ਮੂੰਹ ਲਾ ਕੇ" ਵਾਕੰਸ਼ ਯਾਦ ਰੱਖੋ।

 

Question 5: ਕੀੜੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?

Answer:

ਕੀੜੀਆਂ ਤੋਂ ਸਾਨੂੰ ਸਿਦਕ, ਲਗਨ ਤੇ ਮਿਹਨਤ ਨਾਲ ਕੰਮ ਕਰਨ ਤੇ ਰਲ-ਮਿਲ ਕੇ ਰਹਿਣ ਦੀ ਸਿੱਖਿਆ ਮਿਲਦੀ ਹੈ।

Exam Tips:

a) ਸਿਦਕ, ਲਗਨ, ਮਿਹਨਤ ਅਤੇ ਏਕਤਾ — ਚਾਰੇ ਗੁਣ ਲਿਖੋ।
b) ਇਹੀ ਉੱਤਰ ਕਵੀ ਦੇ ਸੰਦੇਸ਼ ਵਾਲੇ ਪ੍ਰਸ਼ਨ ਲਈ ਵੀ ਕੰਮ ਆਉਂਦਾ ਹੈ।

 

Question 6: ਕੀੜੀਆਂ ਆਪਸ ਵਿੱਚ ਕਿਵੇਂ ਰਹਿੰਦੀਆਂ ਹਨ?

Answer:

ਕੀੜੀਆਂ ਆਪਸ ਵਿਚ ਰਲ-ਮਿਲ ਕੇ ਰਹਿੰਦੀਆਂ ਹਨ।

Exam Tips:

a) ਛੋਟਾ ਪ੍ਰਸ਼ਨ ਹੈ, ਇਸ ਲਈ ਉੱਤਰ ਇਕ ਵਾਕ ਵਿਚ ਹੀ ਦਿਓ।

 

Question 7: ਕਵੀ ਨੇ ਇਸ ਕਵਿਤਾ ਵਿੱਚ ਕੀ ਸੰਦੇਸ਼ ਦਿੱਤਾ ਹੈ?

Answer:

ਕਵੀ ਨੇ "ਕੀੜੀ" ਕਵਿਤਾ ਵਿਚ ਰਲ-ਮਿਲ ਕੇ ਰਹਿਣ, ਲਗਨ ਤੇ ਮਿਹਨਤ ਨਾਲ ਕੰਮ ਕਰਨ ਅਤੇ ਸਿਦਕ ਦਾ ਸੰਦੇਸ਼ ਦਿੱਤਾ ਹੈ।

Exam Tips:

a) ਸੰਦੇਸ਼ ਵਾਲੇ ਪ੍ਰਸ਼ਨ ਵਿਚ ਕਵਿਤਾ ਦੇ ਨਾਂ "ਕੀੜੀ" ਦਾ ਜ਼ਿਕਰ ਕਰੋ।

 

Question 8: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ: ਤਨ, ਜੀਵਨ, ਧਰਤੀ, ਕਰਾਰਾ, ਭਰੋਸਾ

Answer:

ਤਨ (ਸਰੀਰ) – ਦੇਸ਼-ਭਗਤਾਂ ਨੇ ਤਨ, ਮਨ, ਧਨ ਨਾਲ ਦੇਸ਼ ਦੀ ਸੇਵਾ ਕੀਤੀ।
ਜੀਵਨ (ਜ਼ਿੰਦਗੀ) – ਮਨੁੱਖ ਨੂੰ ਆਪਣੇ ਜੀਵਨ ਵਿਚ ਚੰਗੇ ਕੰਮ ਕਰਨੇ ਚਾਹੀਦੇ ਹਨ।
ਧਰਤੀ (ਜ਼ਮੀਨ) – ਧਰਤੀ ਸੂਰਜ ਦੁਆਲੇ ਘੁੰਮਦੀ ਹੈ।
ਕਰਾਰਾ (ਤਿੱਖਾ) – ਮਸਾਲਾ ਭੋਜਨ ਨੂੰ ਕਰਾਰਾ ਕਰ ਦਿੰਦਾ ਹੈ।
ਭਰੋਸਾ (ਵਿਸ਼ਵਾਸ) – ਰੱਬ ਵਿਚ ਭਰੋਸਾ ਰੱਖੋ।

Exam Tips:

a) ਵਾਕ ਵਿਚ ਸ਼ਬਦ ਦਾ ਅਰਥ ਸਪਸ਼ਟ ਹੋਣਾ ਚਾਹੀਦਾ ਹੈ।
b) ਵਾਕ ਆਪਣੇ ਸ਼ਬਦਾਂ ਵਿਚ ਵੀ ਬਣਾ ਸਕਦੇ ਹੋ; ਉਹੀ ਸ਼ਬਦ-ਰੂਪ ਵਰਤੋ ਜੋ ਪ੍ਰਸ਼ਨ ਵਿਚ ਹੈ।

 

Question 9: ਔਖੇ ਸ਼ਬਦਾਂ ਦੇ ਅਰਥ ਲਿਖੋ।

Answer:

ਔਕੜ: ਔਖ, ਬਿਪਤਾ, ਮੁਸ਼ਕਲ
ਹੁੰਗਾਰਾ: ਗੱਲ ਦੇ ਜਵਾਬ ਵਿਚ "ਹਾਂ-ਹਾਂ" ਜਾਂ "ਹੁੰ-ਹੈ" ਕਰਨਾ
ਸਾਹਸ: ਹੌਸਲਾ, ਦਲੇਰੀ, ਹਿੰਮਤ
ਲਗਨ: ਧੁਨ, ਸ਼ੌਕ, ਰੁਚੀ, ਲਿਵ
ਅਜੂਬਾ: ਅਜੀਬ ਚੀਜ਼, ਅਨੋਖੀ ਗੱਲ
ਇਤਬਾਰ: ਭਰੋਸਾ, ਯਕੀਨ, ਵਿਸ਼ਵਾਸ
ਸੁਰਜੀਤ: ਜ਼ਿੰਦਾ, ਜਿਊਂਦਾ (ਪਾਠ-ਪੁਸਤਕ ਅਨੁਸਾਰ ਇਸ ਕਵਿਤਾ ਵਿਚ ਇਹ ਸ਼ਾਇਰ ਦਾ ਉਪਨਾਮ ਵੀ ਹੈ)

Exam Tips:

a) ਸ਼ਬਦ-ਅਰਥ ਯਾਦ ਕਰਨ ਲਈ ਹਰ ਸ਼ਬਦ ਨੂੰ ਵਾਕ ਵਿਚ ਵਰਤ ਕੇ ਵੇਖੋ।

 

Question 10: ਇਸ ਕਵਿਤਾ ਵਿੱਚ ਆਏ ਇੱਕੋ ਤੁਕਾਂਤ (ਲੈਅ) ਵਾਲੇ ਸ਼ਬਦ ਲਿਖੋ, ਜਿਵੇਂ ਕਿ ਉਦਾਹਰਨ ਵਿੱਚ ਦੱਸਿਆ ਗਿਆ ਹੈ। ਉਦਾਹਰਨ – ਮਹਿਕਣ-ਟਹਿਕਣ

Answer:

ਮਹਿਕਣ-ਟਹਿਕਣ; ਦੁਰਕਾਰੋ-ਸਤਿਕਾਰੋ; ਖੱਲ-ਗੱਲ; ਹੁੰਗਾਰਾ-ਸਾਰਾ; ਅੱਗੇ-ਲੱਗੇ; ਰਹਿੰਦੀ-ਕਹਿੰਦੀ; ਹੁਲਾਰਾ-ਕਰਾਰਾ; ਜਾਪੇ-ਨਾਪੇ; ਭਾਰਾ-ਸਹਾਰਾ; ਖਾਵਣ-ਪਾਵਣ; ਆਈ-ਚਾਈ; ਆਵੇ-ਜਾਵੇ; ਛੁਹਾਵਣ-ਪੁਚਾਵਣ; ਖਿਲੇਰੇ-ਚੁਫ਼ੇਰੇ; ਵੰਡਾਈਏ-ਬਣਾਈਏ।

Exam Tips:

a) ਇੱਕੋ ਲੈਅ ਵਾਲੇ ਸ਼ਬਦਾਂ ਦੇ ਅਖ਼ੀਰਲੇ ਅੱਖਰ/ਧੁਨੀ ਇੱਕੋ ਜਿਹੇ ਹੁੰਦੇ ਹਨ।
b) ਕਵਿਤਾ ਪੜ੍ਹਦਿਆਂ ਹਰ ਤੁਕ ਦੇ ਅਖ਼ੀਰਲੇ ਸ਼ਬਦ ਵੇਖੋ।

 

ਵਿਆਕਰਨ

Question 11: ਇਸ ਕਵਿਤਾ ਵਿੱਚੋਂ ਵਿਸ਼ੇਸ਼ਣ ਸ਼ਬਦ ਚੁਣ ਕੇ ਆਪਣੀ ਕਾਪੀ ਵਿੱਚ ਲਿਖੋ।

Answer:

ਨਿੱਕੀ, ਨਿੱਕਾ-ਨਿੱਕਾ, ਵੱਡੀ, ਇੱਕੋ, ਥੋੜ੍ਹੀ-ਥੋੜ੍ਹੀ, ਭਾਰਾ, ਕੁੱਝ, ਕੋਈ, ਮਿੱਠੀਆਂ, ਏਡਾ।

Exam Tips:

a) ਵਿਸ਼ੇਸ਼ਣ ਉਹ ਸ਼ਬਦ ਹਨ ਜੋ ਨਾਂਵ ਦੀ ਵਿਸ਼ੇਸ਼ਤਾ ਦੱਸਦੇ ਹਨ।

 

ਹੋਰ ਮਹੱਤਵਪੂਰਨ ਪ੍ਰਸ਼ਨ

Question 12: ਪਾਠ-ਪੁਸਤਕ ਵਿਚ ਦਿੱਤੇ ਕਵਿਤਾ ਦੇ ਪਹਿਲੇ ਕਾਵਿ-ਟੋਟੇ ("ਕੀੜੀ ਕੀੜੀ ਕਹਿ ਕੇ ਉਸ ਨੂੰ…" ਤੋਂ ਸ਼ੁਰੂ) ਦੇ ਸਰਲ ਅਰਥ ਲਿਖੋ।

Answer:

ਕੀੜੀ ਨੂੰ ਕੀੜੀ ਕਹਿ ਕੇ ਅਰਥਾਤ ਤੁੱਛ ਜਿਹੀ ਚੀਜ਼ ਸਮਝ ਕੇ ਐਵੇਂ ਦੁਰਕਾਰੋ ਨਾ। ਬੇਸ਼ੱਕ ਉਹ ਦਿਸਣ ਵਿਚ ਨਿੱਕੀ ਹੈ, ਪਰ ਤੁਸੀਂ ਉਸ ਦਾ ਸਤਿਕਾਰ ਕਰੋ। ਉਸ ਉੱਤੇ ਨਾ ਮਾਸ ਦਿਸਦਾ ਹੈ, ਨਾ ਚਮੜੀ ਅਤੇ ਉਸ ਦਾ ਸਰੀਰ ਵੀ ਨਿੱਕਾ ਜਿਹਾ ਹੈ, ਪਰ ਉਹ ਕੰਮ ਬਹੁਤ ਵੱਡਾ ਕਰਦੀ ਹੈ। ਨਾ ਉਹ ਸਾਨੂੰ ਬੋਲ ਕੇ ਕੋਈ ਗੱਲ ਕਹਿੰਦੀ ਹੈ ਤੇ ਨਾ ਹੀ ਸਾਡੀ ਗੱਲ ਦਾ ਹੁੰਗਾਰਾ ਭਰਦੀ ਹੈ, ਪਰ ਉਸ ਦੇ ਕੰਮ ਅਜਿਹੇ ਹਨ ਕਿ ਉਹ ਸਾਡਾ ਸਾਰਾ ਧਿਆਨ ਖਿੱਚ ਲੈਂਦੇ ਹਨ।

Exam Tips:

a) ਸਰਲ ਅਰਥ ਲਿਖਦੇ ਸਮੇਂ ਕਵਿਤਾ ਦੀਆਂ ਤੁਕਾਂ ਨੂੰ ਵਾਰਤਕ ਵਿਚ ਬਦਲ ਕੇ ਲਿਖੋ।
b) "ਦੁਰਕਾਰੋ" ਅਤੇ "ਸਤਿਕਾਰੋ" ਦੇ ਅਰਥ ਦਾ ਫ਼ਰਕ ਸਪਸ਼ਟ ਕਰੋ।

 

Question 13: ਪਾਠ-ਪੁਸਤਕ ਵਿਚ ਦਿੱਤੇ ਦੂਜੇ ਕਾਵਿ-ਟੋਟੇ ("ਇੱਕੋ ਤੋਰ ਤੁਰੀ ਉਹ ਜਾਵੇ…" ਤੋਂ ਸ਼ੁਰੂ) ਦੇ ਸਰਲ ਅਰਥ ਲਿਖੋ।

Answer:

ਕੀੜੀ ਬੇਸ਼ੱਕ ਬਹੁਤ ਨਿੱਕੀ ਹੈ, ਪਰ ਉਹ ਇੱਕੋ ਤੋਰ ਅੱਗੇ ਹੀ ਅੱਗੇ ਤੁਰਦੀ ਜਾਂਦੀ ਹੈ। ਜਾਪਦਾ ਹੈ ਕਿ ਤੁਰਨ ਨੂੰ ਉਹ ਜੀਵਨ ਸਮਝਦੀ ਹੈ ਤੇ ਰੁਕਣ ਨੂੰ ਮੌਤ। ਉਹ ਹਰ ਸਮੇਂ ਕਿਸੇ ਨਾ ਕਿਸੇ ਕੰਮ ਵਿਚ ਰੁੱਝੀ ਰਹਿੰਦੀ ਹੈ। ਜੇਕਰ ਅਸੀਂ ਵੀ ਉਸ ਵਾਂਗ ਕੰਮ ਵਿਚ ਰੁੱਝ ਜਾਈਏ, ਤਾਂ ਸਾਡੇ ਅੱਗੇ ਵੀ ਕੋਈ ਔਕੜ ਨਹੀਂ ਰਹਿੰਦੀ। ਜਦੋਂ ਅਸੀਂ ਉਸ ਦੀ ਹਿੰਮਤ ਤੇ ਲਗਨ ਨੂੰ ਦੇਖਦੇ ਹਾਂ ਤਾਂ ਸਾਰੇ ਸਰੀਰ ਵਿਚ ਇਕ ਹੁਲਾਰਾ ਜਿਹਾ ਆਉਂਦਾ ਹੈ ਤੇ ਸਾਡਾ ਡਿੱਗਦਾ-ਢਹਿੰਦਾ ਮਨ ਇਕਦਮ ਮੁੜ ਮਜ਼ਬੂਤ ਹੋ ਜਾਂਦਾ ਹੈ।

Exam Tips:

a) "ਤੁਰਨਾ ਜੀਵਨ ਤੇ ਰੁਕਣਾ ਮੌਤ" ਵਾਲਾ ਭਾਵ ਜ਼ਰੂਰ ਲਿਖੋ।

 

Question 14: ਪਾਠ-ਪੁਸਤਕ ਵਿਚ ਦਿੱਤੇ ਤੀਜੇ ਕਾਵਿ-ਟੋਟੇ ("ਉਸ ਦੀ ਲੋੜ ਜਦੋਂ ਮੈਂ ਤੱਕੀ…" ਤੋਂ ਸ਼ੁਰੂ) ਦੇ ਸਰਲ ਅਰਥ ਲਿਖੋ।

Answer:

ਜਦੋਂ ਮੈਂ ਸਾਰਾ ਦਿਨ ਕੰਮ ਵਿਚ ਰੁੱਝੀ ਰਹਿਣ ਵਾਲੀ ਕੀੜੀ ਦੀ ਲੋੜ ਦੇਖੀ, ਤਾਂ ਉਹ ਮੈਨੂੰ ਬਹੁਤ ਹੀ ਥੋੜ੍ਹੀ ਜਾਪੀ। ਉਹ ਲਾਲਚ ਵਿਚ ਬੰਦਿਆਂ ਵਾਂਗ ਧਰਤੀ ਨੂੰ ਗਿੱਠਾਂ ਵਿਚ ਨਹੀਂ ਮਾਪਦੀ, ਸਗੋਂ ਥੋੜ੍ਹੀ ਥਾਂ ਵਿਚ ਹੀ ਗੁਜ਼ਾਰਾ ਕਰਦੀ ਹੈ। ਇਕ-ਇਕ ਕਰ ਕੇ ਉਨ੍ਹਾਂ ਦਾ ਇਕ ਭਾਰਾ ਦਲ ਬਣ ਜਾਂਦਾ ਹੈ ਤੇ ਉਹ ਆਪਸ ਵਿਚ ਇਕ-ਦੂਜੀ ਦਾ ਸਹਾਰਾ ਬਣ ਕੇ ਰਹਿੰਦੀਆਂ ਹਨ। ਉਹ ਜੋ ਕੁੱਝ ਵੀ ਖਾਂਦੀਆਂ ਹਨ, ਰਲ-ਮਿਲ ਕੇ ਖਾਂਦੀਆਂ ਹਨ। ਕੀੜੀਆਂ ਦੇ ਦਲ ਬੰਦਿਆਂ ਵਾਂਗ ਥਾਂ-ਥਾਂ ਵੰਡੀਆਂ ਪਾ ਕੇ ਪਾਟੇ ਨਹੀਂ ਰਹਿੰਦੇ, ਸਗੋਂ ਮਿਲ ਕੇ ਰਹਿੰਦੇ ਹਨ।

Exam Tips:

a) ਕੀੜੀ ਅਤੇ ਮਨੁੱਖ ਦੀ ਤੁਲਨਾ (ਲਾਲਚ ਤੇ ਵੰਡੀਆਂ ਬਨਾਮ ਇਕੱਠ) ਵਾਲਾ ਨੁਕਤਾ ਨਾ ਛੱਡੋ।

 

Question 15: ਪਾਠ-ਪੁਸਤਕ ਵਿਚ ਦਿੱਤੇ ਚੌਥੇ ਕਾਵਿ-ਟੋਟੇ ("ਇਕ ਵਿਸ਼ਵਾਸ, ਭਰੋਸਾ ਲੈ ਕੇ…" ਤੋਂ ਸ਼ੁਰੂ) ਦੇ ਸਰਲ ਅਰਥ ਲਿਖੋ।

Answer:

ਇਕ ਕੀੜੀ ਆਪਣੀ ਖੁੱਡ ਤੋਂ ਵਿਸ਼ਵਾਸ ਤੇ ਭਰੋਸਾ ਲੈ ਕੇ ਬਾਹਰ ਆਉਂਦੀ ਹੈ। ਉੱਥੇ ਖਾਂਦਿਆਂ-ਖਾਂਦਿਆਂ ਜੋ ਕੁੱਝ ਬਚ ਜਾਂਦਾ ਹੈ, ਉਸ ਦੀ ਪੰਡ ਚੁੱਕ ਕੇ ਨਾਲ ਨਹੀਂ ਲਿਆਉਂਦੀ, ਸਗੋਂ ਜੋ ਕੁੱਝ ਉਸ ਨੂੰ ਬਾਹਰ ਲੱਭਦਾ ਹੈ, ਉਸ ਨੂੰ ਚੁੱਕ ਕੇ ਖੁੱਡ ਵਿਚ ਲੈ ਆਉਂਦੀ ਹੈ। ਉਹ ਇਕ-ਦੂਜੀ ਦੇ ਯਕੀਨ ਉੱਤੇ ਆਪਣੀ ਲੱਭਤ ਨੂੰ ਛੱਡ ਕੇ ਤੁਰ ਜਾਂਦੀਆਂ ਹਨ। ਕਦੀ-ਕਦੀ ਉਹ ਆਉਂਦੀਆਂ-ਜਾਂਦੀਆਂ ਇਕ-ਦੂਜੀ ਦੇ ਮੂੰਹ ਨਾਲ ਮੂੰਹ ਲਾਉਂਦੀਆਂ ਹਨ। ਇਸ ਸਮੇਂ ਇੰਝ ਲੱਗਦਾ ਹੈ, ਜਿਵੇਂ ਇਕ ਜਣੀ ਦੂਜੀ ਨੂੰ ਕੋਈ ਗੱਲ ਦੱਸ ਰਹੀ ਹੋਵੇ।

Exam Tips:

a) "ਇਤਬਾਰ" ਅਤੇ "ਮੂੰਹ ਨਾਲ ਮੂੰਹ ਲਾਉਣ" ਵਾਲੇ ਨੁਕਤੇ ਯਾਦ ਰੱਖੋ।

 

Question 16: ਪਾਠ-ਪੁਸਤਕ ਵਿਚ ਦਿੱਤੇ ਪੰਜਵੇਂ ਕਾਵਿ-ਟੋਟੇ ("ਜਦ ਮਿੱਠੀਆਂ ਖੁਸ਼ਬੋਆਂ ਭਰੀਆਂ…" ਤੋਂ ਸ਼ੁਰੂ) ਦੇ ਸਰਲ ਅਰਥ ਲਿਖੋ।

Answer:

ਜਦੋਂ ਕਿਧਰੇ ਮਿੱਠੀਆਂ ਖੁਸ਼ਬੋਆਂ ਭਰੀਆਂ ਚੀਜ਼ਾਂ ਦੀ ਮਹਿਕ ਆਉਂਦੀ ਹੈ, ਤਾਂ ਕੀੜੀਆਂ ਉੱਥੇ ਸਹੇਲੀਆਂ ਵਾਂਗ ਪਹੁੰਚ ਕੇ ਕਲੀਆਂ ਵਾਂਗ ਟਹਿਕਣ ਲੱਗ ਪੈਂਦੀਆਂ ਹਨ। ਇਨ੍ਹਾਂ ਜਿੰਨਾ ਪਿਆਰ ਕਿਧਰੇ ਨਹੀਂ ਦਿਸਦਾ। ਇਨ੍ਹਾਂ ਦਾ ਪਿਆਰ ਦੂਰ-ਦੂਰ ਤਕ ਆਪਣੀਆਂ ਮਹਿਕਾਂ ਖਿਲਾਰਦਾ ਹੈ। ਇਨ੍ਹਾਂ ਦਾ ਦੇਸ-ਪਿਆਰ ਇਕ ਅਦਭੁਤ ਅਜੂਬਾ ਹੈ, ਜੋ ਚੁਫ਼ੇਰੇ ਖ਼ੁਸ਼ੀ ਖਿਲਾਰਦਾ ਹੈ। ਆਓ, ਅਸੀਂ ਵੀ ਸਾਰੇ ਕੀੜੀ ਵਾਂਗ ਰਲ ਕੇ ਕੰਮ ਵਿਚ ਰੁੱਝ ਜਾਈਏ ਤੇ ਚੁਫ਼ੇਰੇ ਪਿਆਰ ਵੰਡੀਏ। ਆਓ, ਉਸ ਵਾਂਗ ਹੀ ਅਸੀਂ ਸਿਦਕ ਤੇ ਲਗਨ ਨਾਲ ਮਿਹਨਤ ਕਰੀਏ ਅਤੇ ਦੁਨੀਆ ਨੂੰ ਨਰੋਈ ਬਣਾਈਏ।

Exam Tips:

a) ਅੰਤ ਦੀਆਂ ਤੁਕਾਂ ਵਿਚ ਦਿੱਤਾ ਸੰਦੇਸ਼ (ਸਿਦਕ, ਲਗਨ, ਮਿਹਨਤ) ਜ਼ਰੂਰ ਲਿਖੋ।

 

Question 17: ਇਸ ਪਾਠ ਵਿੱਚੋਂ 10 ਨਾਂਵ ਚੁਣੋ।

Answer:

ਕੀੜੀ, ਮਾਸ, ਖੱਲ, ਤਨ, ਗੱਲ, ਹੁੰਗਾਰਾ, ਕੰਮ, ਧਿਆਨ, ਜੀਵਨ, ਔਕੜ।

Exam Tips:

a) ਨਾਂਵ ਕਿਸੇ ਵਿਅਕਤੀ, ਥਾਂ ਜਾਂ ਵਸਤੂ ਦਾ ਨਾਂ ਹੁੰਦਾ ਹੈ; ਕਵਿਤਾ ਵਿਚੋਂ ਹੀ ਚੁਣੋ।

 

Step-by-Step Textbook Answers: Class 6 Punjabi Punjabi Medium Chapter 10 ਕੀੜੀ

Textbook Solutions for Class 6 Punjabi Punjabi Medium Chapter 10 ਕੀੜੀ

Access structured Punjab Board textbook solutions for Punjabi Medium Chapter 10 ਕੀੜੀ. Designed in alignment with the latest academic curriculum for Class 6 Punjabi, these answers cover all end-of-chapter exercises to support daily learning and homework completion.

Mastering Theoretical and Practical Questions

Clear, methodical explanations accompany every challenging problem within the Class 6 Punjabi text. Engaging with these detailed answers lays a solid foundation for advanced learning and improves foundational clarity for upcoming assessments.

Effective Self-Study and Homework Assistance

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Punjabi.

FAQs

Where can I find the latest PSEB 6th Class Punjabi Solutions Chapter 10 ਕੀੜੀ for the 2026-27 session?

The complete and updated PSEB 6th Class Punjabi Solutions Chapter 10 ਕੀੜੀ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 10 ਕੀੜੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 10 ਕੀੜੀ will help students to get full marks in the theory paper.

Do you offer PSEB 6th Class Punjabi Solutions Chapter 10 ਕੀੜੀ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 10 ਕੀੜੀ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 10 ਕੀੜੀ in printable PDF format for offline study on any device.