Official Punjab Board Solutions for Class 6 Punjabi: Punjabi Medium Chapter 09 ਯਾਤਰਾ: ਸ੍ਰੀ ਅਮਰਨਾਥ
Explore reliable textbook solutions for Punjabi Medium Chapter 09 ਯਾਤਰਾ: ਸ੍ਰੀ ਅਮਰਨਾਥ tailored for Class 6 learners. Utilizing these Punjabi answers ensures thorough preparation and strengthens foundational knowledge before final Punjab Board evaluations.
Chapter-wise Solutions for Punjabi: Punjabi Medium Chapter 09 ਯਾਤਰਾ: ਸ੍ਰੀ ਅਮਰਨਾਥ
Access the complete solution PDF for Class 6 Punjabi below. Regular practice with these targeted textbook answers builds familiarity with standard question patterns and helps secure higher marks in final school evaluations.
I. ਬਹੁਵਿਕਲਪੀ ਪ੍ਰਸ਼ਨ
Question 1: ਸ੍ਰੀ ਅਮਰਨਾਥ ਅਸਥਾਨ ਕਿਸ ਪ੍ਰਾਂਤ ਵਿੱਚ ਹੈ?
(ਉ) ਹਿਮਾਚਲ ਪ੍ਰਦੇਸ਼ (ਆ) ਜੰਮੂ-ਕਸ਼ਮੀਰ (ਇ) ਉੱਤਰਾਂਚਲ
Answer:
(ਆ) ਜੰਮੂ-ਕਸ਼ਮੀਰ।
Exam Tips:
a) ਸ੍ਰੀ ਅਮਰਨਾਥ ਦੀ ਗੁਫਾ ਜੰਮੂ-ਕਸ਼ਮੀਰ ਵਿੱਚ ਹੈ, ਇਹ ਯਾਦ ਰੱਖੋ।
b) ਉੱਤਰ ਚੁਣਨ ਤੋਂ ਪਹਿਲਾਂ ਤਿੰਨੇ ਵਿਕਲਪ ਪੜ੍ਹੋ।
Question 2: ਪਹਿਲਗਾਮ ਤੋਂ ਚੰਦਨਵਾੜੀ ਕਿੰਨੀ ਦੂਰ ਹੈ?
(ਉ) 16 ਕਿਲੋ ਮੀਟਰ (ਆ) 26 ਕਿਲੋ ਮੀਟਰ (ਈ) 14 ਕਿਲੋ ਮੀਟਰ
Answer:
(ਈ) 14 ਕਿਲੋ ਮੀਟਰ।
Exam Tips:
a) ਦੂਰੀਆਂ ਅਤੇ ਅੰਕੜੇ ਪਾਠ ਵਿੱਚੋਂ ਧਿਆਨ ਨਾਲ ਯਾਦ ਕਰੋ।
b) ਇਕਾਈ (ਕਿਲੋ ਮੀਟਰ) ਲਿਖਣੀ ਨਾ ਭੁੱਲੋ।
Question 3: ਤੁਰਨ ਤੋਂ ਅਸਮਰਥ ਯਾਤਰੀ ਕਾਹਦੀ ਸਵਾਰੀ ਕਰਦੇ ਹਨ?
(ਉ) ਘੋੜਾ (ਅ) ਉਠ (ਈ) ਹਾਥੀ
Answer:
(ਉ) ਘੋੜਾ।
Exam Tips:
a) ਪਾਠ ਅਨੁਸਾਰ ਤੁਰਨ ਤੋਂ ਅਸਮਰਥ ਯਾਤਰੀ ਘੋੜਿਆਂ ਦਾ ਸਹਾਰਾ ਲੈਂਦੇ ਹਨ।
Question 4: ਸ੍ਰੀ ਅਮਰਨਾਥ ਗੁਫਾ ਦੀ ਸਮੁੰਦਰ ਤਲ ਤੋਂ ਉਚਾਈ ਕਿੰਨੀ ਹੈ?
(ਉ) 14539 ਫੁੱਟ (ਅ) 12729 ਫੁੱਟ (ਈ) 11790 ਫੁੱਟ
Answer:
(ਅ) 12729 ਫੁੱਟ।
Exam Tips:
a) ਗੁਫਾ ਦੀ ਉਚਾਈ 12729 ਫੁੱਟ ਯਾਦ ਰੱਖੋ।
b) ਸ਼ੇਸ਼ਨਾਗ ਦੀ ਉਚਾਈ (11330 ਫੁੱਟ) ਨਾਲ ਰਲਗੱਡ ਨਾ ਕਰੋ।
Question 5: ਰਾਹ ਵਿੱਚ ਕਿਹੋ-ਜਿਹੇ ਪਹਾੜ ਹਨ?
(ਉ) ਚਟਾਨਾਂ ਖਿਸਕਣ ਵਾਲੇ (ਅ) ਸੰਘਣੇ ਜੰਗਲਾਂ ਵਾਲੇ (ਇ) ਹਰੇ-ਭਰੇ
Answer:
(ਉ) ਚਟਾਨਾਂ ਖਿਸਕਣ ਵਾਲੇ।
Exam Tips:
a) ਗੁਫਾ ਦੇ ਨੇੜੇ ਪਹਾੜਾਂ ਉੱਤੇ ਬਨਸਪਤੀ ਬਹੁਤ ਘੱਟ ਹੈ, ਇਸ ਲਈ ‘ਹਰੇ-ਭਰੇ’ ਵਿਕਲਪ ਗ਼ਲਤ ਹੈ।
II. ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਅਮਰਨਾਥ ਯਾਤਰਾ ਲਈ ਸਾਰੇ ਸਾਥੀ ਕਿਉਂ ਸਹਿਮਤ ਹੋ ਗਏ?
Answer:
ਕਿਉਂਕਿ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਪਹਿਲਾਂ ਇਹ ਸਥਾਨ ਦੇਖਿਆ ਨਹੀਂ ਸੀ।
Exam Tips:
a) ਉੱਤਰ ‘ਕਿਉਂਕਿ’ ਨਾਲ ਸ਼ੁਰੂ ਕਰ ਕੇ ਇੱਕ ਪੂਰੇ ਵਾਕ ਵਿੱਚ ਲਿਖੋ।
Question 2: ਲਖਨਪੁਰ ਸਰਹੱਦ ‘ਤੇ ਜ਼ਿਆਦਾਤਰ ਯਾਤਰੀ ਕੀ ਕਰ ਰਹੇ ਸਨ?
Answer:
ਉਹ ਉੱਥੋਂ ਦੇ ਮਸ਼ਹੂਰ ਪਕਵਾਨ ਲੱਡੂਆਂ ਦਾ ਸਵਾਦ ਚੱਖ ਰਹੇ ਸਨ।
Exam Tips:
a) ਲਖਨਪੁਰ ਦੇ ਮਸ਼ਹੂਰ ਪਕਵਾਨ (ਲੱਡੂ) ਦਾ ਨਾਂ ਯਾਦ ਰੱਖੋ।
Question 3: ਪਤਨੀਟਾਪ ਦਾ ਮੌਸਮ ਕਿਹੋ-ਜਿਹਾ ਸੀ?
Answer:
ਇੱਥੇ ਠੰਢੀ ਹਵਾ ਰੁਮਕ ਰਹੀ ਸੀ ਤੇ ਮੈਦਾਨੀ ਇਲਾਕੇ ਦੀ ਗਰਮੀ ਘਟ ਗਈ ਸੀ।
Exam Tips:
a) ‘ਰੁਮਕਦੀ’ ਦਾ ਅਰਥ ਹੌਲੀ-ਹੌਲੀ ਚੱਲਦੀ ਹੈ, ਇਹ ਯਾਦ ਰੱਖੋ।
Question 4: ਸ੍ਰੀ ਅਮਰਨਾਥ ਸ਼ਾਈਨ ਬੋਰਡ ਵੱਲੋਂ ਕਿਹੜੇ ਪ੍ਰਬੰਧ ਕੀਤੇ ਗਏ ਸਨ?
Answer:
ਸ੍ਰੀ ਅਮਰਨਾਥ ਸ਼ਾਈਨ ਬੋਰਡ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਮੈਡੀਕਲ ਕੈਂਪ ਲਾਏ ਗਏ ਸਨ ਤੇ ਯਾਤਰੀਆਂ ਲਈ ਆਰਜ਼ੀ ਪਖ਼ਾਨੇ ਤੇ ਇਸ਼ਨਾਨ-ਘਰ ਬਣਾਏ ਗਏ ਸਨ।
Exam Tips:
a) ਤਿੰਨ ਪ੍ਰਬੰਧ ਯਾਦ ਰੱਖੋ: ਸੁਰੱਖਿਆ, ਮੈਡੀਕਲ ਕੈਂਪ ਅਤੇ ਆਰਜ਼ੀ ਪਖ਼ਾਨੇ/ਇਸ਼ਨਾਨ-ਘਰ।
b) ‘ਪੁਖ਼ਤਾ’ ਦਾ ਅਰਥ ਮਜ਼ਬੂਤ ਹੈ।
Question 5: ਪਿੱਸੂ ਘਾਟੀ ਤਕ ਚੜ੍ਹਾਈ ਕਿਹੋ-ਜਿਹੀ ਹੈ?
Answer:
ਤਿੱਖੀ।
Exam Tips:
a) ਉੱਤਰ ਇੱਕ ਸ਼ਬਦ ਵਿੱਚ ਵੀ ਦਿੱਤਾ ਜਾ ਸਕਦਾ ਹੈ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਲੇਖਕ ਅਤੇ ਉਸ ਦੇ ਸਾਥੀ ਲਖਨਪੁਰ ਸਰਹੱਦ ਤਕ ਕਿਵੇਂ ਪਹੁੰਚੇ?
Answer:
ਲੇਖਕ ਅਤੇ ਉਸ ਦੇ ਸਾਥੀ ਗੜ੍ਹਸ਼ੰਕਰ ਤੋਂ ਬੱਸ ਵਿੱਚ ਚੜ੍ਹ ਕੇ ਚੰਡੀਗੜ੍ਹ-ਜੰਮੂ ਮਾਰਗ ਰਾਹੀਂ ਲਖਨਪੁਰ ਪਹੁੰਚੇ।
Exam Tips:
a) ਸ਼ੁਰੂਆਤੀ ਥਾਂ (ਗੜ੍ਹਸ਼ੰਕਰ), ਸਾਧਨ (ਬੱਸ) ਅਤੇ ਮਾਰਗ ਤਿੰਨੇ ਗੱਲਾਂ ਲਿਖੋ।
Question 2: ਲੰਗਰਾਂ ਵਿੱਚ ਕਿਹੜੇ-ਕਿਹੜੇ ਪਕਵਾਨ ਪਰੋਸੇ ਜਾਂਦੇ ਹਨ?
Answer:
ਲੰਗਰਾਂ ਵਿੱਚ ਖੀਰ, ਜਲੇਬੀ, ਕੇਸਰ-ਦੁੱਧ, ਮੁਰੱਬਾ ਤੇ ਦੱਖਣੀ ਰਾਜਾਂ ਦੇ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਪਰੋਸੇ ਜਾਂਦੇ ਹਨ।
Exam Tips:
a) ਪਕਵਾਨਾਂ ਦੇ ਨਾਂ ਕ੍ਰਮ ਨਾਲ ਯਾਦ ਕਰੋ।
Question 3: ਤੀਜੇ ਦਿਨ ਸੁਵਖਤੇ ‘ਅਨਾਉਂਸਮੈਂਟ’ ਰਾਹੀਂ ਕੀ ਸੂਚਨਾ ਮਿਲੀ?
Answer:
ਤੀਜੇ ਦਿਨ ਸੁਵਖਤੇ ਅਨਾਉਂਸਮੈਂਟ ਰਾਹੀਂ ਇਹ ਸੂਚਨਾ ਮਿਲੀ ਕਿ ਯਾਤਰਾ ਸਵੇਰੇ ਸੁਵਖਤੇ ਸ਼ੁਰੂ ਹੋ ਜਾਵੇਗੀ।
Exam Tips:
a) ‘ਸੁਵਖਤੇ’ ਦਾ ਅਰਥ ਸਵੇਰੇ ਜਲਦੀ ਹੈ।
Question 4: ਸ੍ਰੀ ਅਮਰਨਾਥ ਗੁਫਾ ਤਕ ਪਹੁੰਚਣ ਲਈ ਕਿਹੜੇ-ਕਿਹੜੇ ਰਸਤੇ ਹਨ?
Answer:
ਸ੍ਰੀ ਅਮਰਨਾਥ ਦੀ ਗੁਫਾ ਤਕ ਪਹੁੰਚਣ ਲਈ ਦੋ ਰਸਤੇ ਹਨ। ਇੱਕ ਰਸਤਾ ਪਹਿਲਗਾਮ ਤੋਂ ਚੰਦਨਵਾੜੀ, ਸ਼ੇਸ਼ਨਾਗ ਤੇ ਪੰਚਤਰਨੀ ਹੋ ਕੇ ਜਾਂਦਾ ਹੈ ਤੇ ਦੂਜਾ ਬਾਲਟਾਲ ਰਾਹੀਂ।
Exam Tips:
a) ਪਹਿਲੇ ਰਸਤੇ ਦੇ ਪੜਾਅ ਕ੍ਰਮ ਨਾਲ ਲਿਖੋ: ਪਹਿਲਗਾਮ, ਚੰਦਨਵਾੜੀ, ਸ਼ੇਸ਼ਨਾਗ, ਪੰਚਤਰਨੀ।
b) ਦੂਜਾ ਰਸਤਾ ਬਾਲਟਾਲ ਵਾਲਾ ਹੈ।
Question 5: ਪੈਦਲ ਯਾਤਰਾ ਵਿਚਲੇ ਰਸਤੇ ਦੇ ਦ੍ਰਿਸ਼ਾਂ ਦਾ ਵਰਣਨ ਕਰੋ।
Answer:
ਪੈਦਲ ਤੁਰਨ ਵਾਲੇ ਯਾਤਰੀਆਂ ਨੂੰ ਡੰਡੇ ਦੀ ਸਹਾਇਤਾ ਨਾਲ ਤਿੱਖੀ ਚੜ੍ਹਾਈ ਚੜ੍ਹਨੀ ਪੈਂਦੀ ਹੈ। ਰਸਤੇ ਵਿੱਚ ਵੱਖ-ਵੱਖ ਪ੍ਰਾਂਤਾਂ ਦੇ ਲੰਗਰ ਲੱਗੇ ਹੁੰਦੇ ਹਨ। ਇੱਕ ਪਾਸੇ ਉੱਚੇ ਪਹਾੜ ਹੁੰਦੇ ਹਨ ਤੇ ਦੂਜੇ ਪਾਸੇ ਡੂੰਘੀਆਂ ਖਾਈਆਂ। ਪ੍ਰਕਿਰਤੀ ਦੇ ਦ੍ਰਿਸ਼ ਅਜਬ ਹਨ। ਇੱਕ ਪਾਸੇ ਪਹਾੜ ਤੇ ਦੂਜੇ ਪਾਸੇ ਗੁੰਡ-ਮੁੰਡ ਪਹਾੜੀਆਂ। ਮੌਸਮ ਦੇ ਮਿਜ਼ਾਜ ਦਾ ਕੁਝ ਪਤਾ ਨਹੀਂ ਲੱਗਦਾ। ਕਦੇ ਗਰਮੀ ਹੁੰਦੀ ਹੈ ਤੇ ਕਦੇ ਸੀਤ ਹਵਾਵਾਂ ਚੱਲਦੀਆਂ ਹਨ। ਕਿਸੇ ਵੇਲੇ ਝੱਟ ਹੀ ਕੋਈ ਬੱਦਲੀ ਮੀਂਹ ਵਰ੍ਹਾਉਣ ਲੱਗਦੀ ਹੈ। ਗੜੇ ਵੀ ਪੈਂਦੇ ਹਨ।
Exam Tips:
a) ਉੱਤਰ ਵਿੱਚ ਚੜ੍ਹਾਈ, ਪਹਾੜ-ਖਾਈਆਂ, ਲੰਗਰ ਅਤੇ ਬਦਲਦੇ ਮੌਸਮ ਦਾ ਜ਼ਿਕਰ ਜ਼ਰੂਰ ਕਰੋ।
b) ‘ਮਿਜ਼ਾਜ’ ਦਾ ਅਰਥ ਸੁਭਾ ਹੈ।
Question 6: ਵਾਕਾਂ ਵਿੱਚ ਵਰਤੋ: ਚਰਚਾ, ਵਿਰਲੇ-ਵਿਰਲੇ, ਪ੍ਰਬੰਧ, ਕਤਾਰ, ਬਿੰਦ-ਝੱਟ, ਗੜੇ, ਅਦੁੱਤੀ।
Answer:
1. ਚਰਚਾ (ਵਿਚਾਰ-ਵਟਾਂਦਰਾ): ਇਸ ਕਹਾਣੀ ਦੇ ਗੁਣਾਂ-ਔਗੁਣਾਂ ਬਾਰੇ ਚਰਚਾ ਕਰੋ।
2. ਵਿਰਲੇ-ਵਿਰਲੇ (ਟਾਵੇਂ-ਟਾਵੇਂ, ਦੂਰ-ਦੂਰ): ਇਸ ਪਹਾੜੀ ਉੱਤੇ ਰੁੱਖ ਵਿਰਲੇ-ਵਿਰਲੇ ਹੀ ਹਨ।
3. ਪ੍ਰਬੰਧ (ਇੰਤਜ਼ਾਮ): ਮੇਲੇ ਦਾ ਪ੍ਰਬੰਧ ਪੁਲਿਸ ਕਰਦੀ ਹੈ।
4. ਕਤਾਰ (ਲਾਈਨ, ਅੱਗੇ-ਪਿੱਛੇ ਖੜ੍ਹੇ ਹੋਣਾ): ਬੱਸ ਜਾਂ ਰੇਲ ਦੀ ਟਿਕਟ ਲੈਣ ਸਮੇਂ ਸਾਨੂੰ ਖਿੜਕੀ ਸਾਹਮਣੇ ਕਤਾਰ ਵਿੱਚ ਖੜ੍ਹੇ ਹੋਣਾ ਚਾਹੀਦਾ ਹੈ।
5. ਬਿੰਦ-ਝੱਟ (ਥੋੜ੍ਹਾ ਸਮਾਂ): ਬੱਦਲੀ ਆਈ ਤੇ ਬਿੰਦ-ਝੱਟ ਵਰ੍ਹ ਕੇ ਚਲੀ ਗਈ।
6. ਗੜੇ (ਗੜੇ, ਓਲੇ): ਕੱਲ੍ਹ ਖੂਬ ਗੜੇ ਪਏ ਤੇ ਅੱਜ ਠੰਢ ਵਧ ਗਈ।
7. ਅਦੁੱਤੀ (ਲਾਸਾਨੀ): ਗੁਰੂ ਅਰਜਨ ਦੇਵ ਜੀ ਨੇ ਆਪਣੇ ਅਸੂਲਾਂ ਉੱਤੇ ਦ੍ਰਿੜ੍ਹ ਰਹਿੰਦਿਆਂ ਅਦੁੱਤੀ ਕੁਰਬਾਨੀ ਦਿੱਤੀ।
Exam Tips:
a) ਵਾਕ ਵਿੱਚ ਸ਼ਬਦ ਦਾ ਅਰਥ ਸਪਸ਼ਟ ਹੋਣਾ ਚਾਹੀਦਾ ਹੈ।
b) ਵਾਕ ਆਪਣੇ ਸ਼ਬਦਾਂ ਵਿੱਚ ਵੀ ਬਣਾਏ ਜਾ ਸਕਦੇ ਹਨ।
Question 7: ਖ਼ਾਲੀ ਥਾਂਵਾਂ ਭਰੋ:
(i) ਜਦੋਂ ਮੂੰਹ-ਹਨੇਰੇ ‘ਚਨੈਨੀ’ ਪਹੁੰਚੇ, ਤਾਂ ……… ਨਜ਼ਾਰੇ ਸ਼ੁਰੂ ਹੋ ਚੁੱਕੇ ਸਨ।
(ii) ਰਾਮਬਨ ਤੋਂ ਅੱਗੇ ਢਾਈ ਕਿਲੋ ਮੀਟਰ ਲੰਮੀ ………. ਸੁਰੰਗ ਲੰਘਣੀ ਪੈਂਦੀ ਹੈ।
(iii) ਯਾਤਰਾ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ……… ਵੱਲੋਂ ਉਚੇਚੇ ਪ੍ਰਬੰਧ ਕੀਤੇ ਹੋਏ ਸਨ।
(iv) ਇੱਕ ਪਾਸੇ ਉੱਚੇ …….. ਹਨ ਅਤੇ ਦੂਜੇ ਪਾਸੇ ਡੂੰਘੀਆਂ ………।
(v) ਤਿਲਕਣ ਤੋਂ ਬਚਾਅ ਲਈ ……… ਸਾਥ ਦਿੰਦਾ ਹੈ।
Answer:
(i) ਮਨਮੋਹਕ
(ii) ਜਵਾਹਰ
(iii) ਅਮਰਨਾਥ ਸ਼ਾਈਨ ਬੋਰਡ
(iv) ਪਹਾੜ; ਖਾਈਆਂ
(v) ਡੰਡਾ
Exam Tips:
a) ਖ਼ਾਲੀ ਥਾਂ ਭਰਨ ਮਗਰੋਂ ਪੂਰਾ ਵਾਕ ਇੱਕ ਵਾਰ ਪੜ੍ਹ ਕੇ ਦੇਖੋ।
Question 8: ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ: ਛੁੱਟੀਆਂ, ਸਮਾਂ, ਯਾਤਰਾ, ਫਟਾਫਟ, ਸੁੰਦਰ।
Answer:
ਛੁੱਟੀਆਂ – छुट्टियाँ – Holidays
ਸਮਾਂ – समय – Time
ਯਾਤਰਾ – यात्रा – Journey
ਫਟਾਫਟ – फटाफट – Quickly
ਸੁੰਦਰ – सुंदर – Beautiful
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਵਿੱਚ ਅਤੇ ਅੰਗਰੇਜ਼ੀ ਸ਼ਬਦ ਦੇ ਸਹੀ ਸ਼ਬਦ-ਜੋੜ ਲਿਖੋ।
IV. ਵਿਆਕਰਨ
Question 1: ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ: ਪਰਬੰਧ, ਸੰਗਣੇ, ਰਸਤਿਉਂ, ਡੂੰਗੀਆਂ, ਬਨਾਸਪਤੀ।
Answer:
ਪਰਬੰਧ – ਪ੍ਰਬੰਧ
ਸੰਗਣੇ – ਸੰਘਣੇ
ਰਸਤਿਉਂ – ਰਸਤਿਓਂ
ਡੂੰਗੀਆਂ – ਡੂੰਘੀਆਂ
ਬਨਾਸਪਤੀ – ਬਨਸਪਤੀ
Exam Tips:
a) ਸ਼ਬਦ-ਜੋੜ ਯਾਦ ਕਰਨ ਲਈ ਸ਼ੁੱਧ ਰੂਪ ਕਈ ਵਾਰ ਲਿਖ ਕੇ ਅਭਿਆਸ ਕਰੋ।
b) ‘ਪ੍ਰ’ (ਪੈਰ ਵਿੱਚ ਰਾਰਾ) ਅਤੇ ‘ਘ’ ਦੀ ਸਹੀ ਵਰਤੋਂ ਵੱਲ ਧਿਆਨ ਦਿਓ।
V. ਵਿਦਿਆਰਥੀਆਂ ਲਈ
Question 1: ਤੁਸੀਂ ਕੋਈ ਯਾਤਰਾ ਕੀਤੀ ਹੈ। ਉਸ ਦਾ ਹਾਲ ਆਪਣੇ ਸ਼ਬਦਾਂ ਵਿੱਚ ਲਿਖੋ।
Answer:
ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਾਡੇ ਸਕੂਲ ਵੱਲੋਂ ਵਿਦਿਆਰਥੀਆਂ ਦਾ ਇੱਕ ਗਰੁੱਪ ਕਸ਼ਮੀਰ ਦੀ ਸੈਰ ਕਰਨ ਲਈ ਗਿਆ। ਇਸ ਗਰੁੱਪ ਵਿੱਚ ਮੈਂ ਵੀ ਸ਼ਾਮਲ ਸਾਂ। ਇਸ ਗਰੁੱਪ ਦੀ ਅਗਵਾਈ ਸਾਡੇ ਕਲਾਸ ਇੰਚਾਰਜ ਅਧਿਆਪਕ ਸਾਹਿਬ ਕਰ ਰਹੇ ਸਨ। ਅਸੀਂ ਸਾਰੇ ਸਵੇਰੇ 11 ਵਜੇ ਜੰਮੂ ਜਾਣ ਵਾਲੀ ਬੱਸ ਵਿੱਚ ਬੈਠ ਗਏ। ਸ਼ਾਮ ਵੇਲੇ ਅਸੀਂ ਜੰਮੂ ਪੁੱਜੇ। ਰਾਤ ਇੱਕ ਗੁਰਦੁਆਰੇ ਵਿੱਚ ਕੱਟੀ ਤੇ ਸਵੇਰੇ ਬੱਸ ਵਿੱਚ ਸਵਾਰ ਹੋ ਕੇ ਸ੍ਰੀਨਗਰ ਵੱਲ ਚੱਲ ਪਏ।
ਅਗਲਾ ਰਸਤਾ ਵਿੰਗ-ਵਲੇਵੇਂ ਖਾਂਦਾ ਪਹਾੜੀ ਸੀ। ਆਲੇ-ਦੁਆਲੇ ਦੇ ਪਹਾੜ ਝਾੜੀਆਂ ਤੇ ਜੰਗਲੀ ਪੌਦਿਆਂ ਨਾਲ ਭਰੇ ਹੋਏ ਸਨ। ਜਿਉਂ-ਜਿਉਂ ਅਸੀਂ ਅੱਗੇ ਵਧਦੇ ਗਏ, ਪਹਾੜ ਉੱਚੇ ਹੁੰਦੇ ਗਏ ਤੇ ਉਨ੍ਹਾਂ ਵਿੱਚ ਪੱਥਰਾਂ ਦੀ ਮਿਕਦਾਰ ਤੇ ਆਕਾਰ ਵਧਦੇ ਗਏ। ਅੱਗੇ ਜਾ ਕੇ ਚੀਲਾਂ ਤੇ ਦਿਉਦਾਰਾਂ ਨਾਲ ਲੱਦੇ ਪਹਾੜ ਆਏ। ਕਈ ਥਾਵਾਂ ‘ਤੇ ਪਹਾੜੀ ਆਬਸ਼ਾਰਾਂ ਵਿੱਚੋਂ ਪਾਣੀ ਡਿੱਗ ਰਿਹਾ ਸੀ। ਬੱਸ ਉੱਚੀਆਂ-ਨੀਵੀਆਂ ਅਤੇ ਵਲ ਖਾਂਦੀਆਂ ਸੜਕਾਂ ਤੋਂ ਲੰਘਦੀ ਹੋਈ ਅੱਗੇ ਜਾ ਰਹੀ ਸੀ। ਮੈਂ ਆਪਣੀ ਬਾਰੀ ਵਿੱਚੋਂ ਝਾਕਦਾ ਹੋਇਆ ਦਿਲ-ਖਿੱਚਵੇਂ ਕੁਦਰਤੀ ਨਜ਼ਾਰਿਆਂ ਤੇ ਪਹਾੜੀ ਰਸਤੇ ਦਾ ਆਨੰਦ ਮਾਣ ਰਿਹਾ ਸਾਂ। ਰਸਤੇ ਵਿੱਚ ਜਿਉਂ-ਜਿਉਂ ਅਸੀਂ ਅੱਗੇ ਜਾ ਰਹੇ ਸਾਂ, ਤਿਉਂ-ਤਿਉਂ ਅਸੀਂ ਮੌਸਮ ਦੇ ਕਈ ਰੰਗ ਦੇਖ ਰਹੇ ਸਾਂ। ਠੰਢ ਲਗਾਤਾਰ ਵਧਦੀ ਜਾ ਰਹੀ ਸੀ। ਸ਼ਾਮ ਨੂੰ ਸਵਾ ਸੱਤ ਵਜੇ ਬੱਸ ਸ੍ਰੀਨਗਰ ਪਹੁੰਚੀ। ਰਾਤ ਨੂੰ ਅਸੀਂ ਇੱਕ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕਰ ਲਿਆ।
ਦੂਜੇ ਦਿਨ ਅਸੀਂ ਸਾਰੇ ਸਾਥੀ ਬੱਸ ਵਿੱਚ ਸਵਾਰ ਹੋ ਕੇ ਟਾਂਗਮਰਗ ਪਹੁੰਚੇ। ਟਾਂਗਮਰਗ ਉੱਚੇ ਪਹਾੜਾਂ ਦੇ ਪੈਰਾਂ ਵਿੱਚ ਹੈ। ਇੱਥੋਂ ਗੁਲਮਰਗ ਅੱਠ ਕਿਲੋ ਮੀਟਰ ਦੂਰ ਹੈ। ਅਸੀਂ ਗੁਲਮਰਗ ਤਕ ਪੈਦਲ ਤੁਰ ਕੇ ਜਾਣ ਤੇ ਪਹਾੜ ਦੀ ਸੈਰ ਦਾ ਆਨੰਦ ਮਾਣਨ ਦਾ ਫ਼ੈਸਲਾ ਕੀਤਾ। ਅਸੀਂ ਸਾਰੇ ਖ਼ੁਸ਼ੀ-ਖ਼ੁਸ਼ੀ, ਹੱਸਦੇ, ਨੱਚਦੇ, ਗਾਉਂਦੇ ਤੇ ਹੁਸੀਨ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਆਪਣਾ ਪੰਧ ਮੁਕਾ ਰਹੇ ਸਾਂ। ਰਸਤੇ ਵਿੱਚ ਕਈ ਲੋਕ ਘੋੜਿਆਂ ਉੱਪਰ ਚੜ੍ਹ ਕੇ ਵੀ ਜਾ ਰਹੇ ਸਨ। ਇੱਥੋਂ ਦੇ ਦਿਓ-ਕੱਦ ਪਹਾੜਾਂ ਉੱਤੇ ਉੱਚੇ-ਉੱਚੇ ਦਰੱਖ਼ਤ ਅਸਮਾਨ ਨਾਲ ਗੱਲਾਂ ਕਰਦੇ ਸਨ। ਪਹਾੜ ਦੇ ਦੂਜੇ ਪਾਸੇ ਡੂੰਘੀਆਂ ਪਤਾਲਾਂ ਤਕ ਪਹੁੰਚਦੀਆਂ ਖੱਡਾਂ ਹਨ।
ਥੋੜ੍ਹੀ ਦੇਰ ਮਗਰੋਂ ਅਸੀਂ ਗੁਲਮਰਗ ਪੁੱਜੇ। ਇੱਥੇ ਇੱਕ ਛੋਟਾ ਜਿਹਾ ਫੁੱਲਾਂ ਲੱਦਿਆ ਮੈਦਾਨ ਹੈ, ਜਿਸ ਵਿੱਚ ਚਸ਼ਮੇ ਵਗਦੇ ਹਨ ਤੇ ਉੱਚੀਆਂ ਚੀਲਾਂ ਦੀਆਂ ਸੰਘਣੀਆਂ ਤੇ ਲੰਮੀਆਂ ਕਤਾਰਾਂ ਨੇ ਆਲੇ-ਦੁਆਲੇ ਨੂੰ ਬਹੁਤ ਹੀ ਹੁਸੀਨ ਤੇ ਦਿਲ-ਖਿੱਚਵਾਂ ਬਣਾ ਦਿੱਤਾ ਹੈ। ਅਸੀਂ ਇੱਕ ਘੰਟਾ ਇੱਥੇ ਠਹਿਰੇ। ਅੱਜ-ਕੱਲ੍ਹ ਇੱਥੇ ਬਹੁਤ ਸਾਰੇ ਹੋਟਲ, ਘੁੰਮਣ ਲਈ ਸੜਕਾਂ ਅਤੇ ਮੋਟਰ-ਕਾਰਾਂ ਲਈ ਪਾਰਕਾਂ ਬਣਾ ਦਿੱਤੀਆਂ ਗਈਆਂ ਹਨ। ਪਰ ਹੋਟਲਾਂ ਤੇ ਮਨੁੱਖੀ ਦਖ਼ਲ-ਅੰਦਾਜ਼ੀ ਨੇ ਇੱਥੋਂ ਦੀ ਕੁਦਰਤੀ ਖ਼ੂਬਸੂਰਤੀ ਨੂੰ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ।
ਗੁਲਮਰਗ ਤੋਂ ਖਿਲਨਮਰਗ ਤਕ ਦਾ ਰਸਤਾ ਕੱਚਾ ਹੈ ਤੇ ਇਹ ਪੱਧਰੇ ਮੈਦਾਨ ਵਿੱਚੋਂ ਜਾਂਦਾ ਹੈ। ਗੁਲਮਰਗ ਤੋਂ ਅਸੀਂ ਘੋੜਿਆਂ ‘ਤੇ ਬੈਠ ਕੇ ਉਨ੍ਹਾਂ ਨੂੰ ਭਜਾਉਂਦੇ ਖਿਲਨਮਰਗ ਪੁੱਜੇ। ਇਹ ਥਾਂ ਸਮੁੰਦਰ ਤੋਂ 11,000 ਫੁੱਟ ਉੱਚੀ ਹੈ ਤੇ ਇੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ। ਇੱਥੇ ਪਹੁੰਚ ਕੇ ਅਸੀਂ ਬਰਫ਼ ਵਿੱਚ ਕੁਦਾੜੀਆਂ ਮਾਰਨ ਲੱਗੇ ਤੇ ਉਸ ਨੂੰ ਚੁੱਕ-ਚੁੱਕ ਕੇ ਇੱਕ-ਦੂਜੇ ਉੱਤੇ ਸੁੱਟਣ ਲੱਗੇ। ਕੁਝ ਸਮਾਂ ਅਸੀਂ ਇੱਥੇ ਠਹਿਰੇ ਤੇ ਫਿਰ ਵਾਪਸ ਗੁਲਮਰਗ ਵਿੱਚੋਂ ਹੁੰਦੇ ਹੋਏ ਟਾਂਗਮਰਗ ਪਹੁੰਚੇ। ਰਾਤ ਅਸੀਂ ਮੁੜ ਸ੍ਰੀਨਗਰ ਆ ਠਹਿਰੇ।
Exam Tips:
a) ਯਾਤਰਾ ਦਾ ਵਰਣਨ ਕ੍ਰਮ ਨਾਲ ਲਿਖੋ: ਕਿੱਥੋਂ ਚੱਲੇ, ਰਸਤੇ ਦੇ ਦ੍ਰਿਸ਼, ਪੜਾਅ ਅਤੇ ਵਾਪਸੀ।
b) ਆਪਣੀ ਹੀ ਕੀਤੀ ਯਾਤਰਾ ਦੇ ਨਾਂ, ਤਾਰੀਖ਼ਾਂ ਅਤੇ ਅਨੁਭਵ ਲਿਖਣੇ ਚਾਹੀਦੇ ਹਨ।
Free study material for Punjabi
Punjab Board Solutions for Class 6 Punjabi Punjabi Medium Chapter 09 ਯਾਤਰਾ: ਸ੍ਰੀ ਅਮਰਨਾਥ
Textbook Solutions for Class 6 Punjabi Punjabi Medium Chapter 09 ਯਾਤਰਾ: ਸ੍ਰੀ ਅਮਰਨਾਥ
Access structured Punjab Board textbook solutions for Punjabi Medium Chapter 09 ਯਾਤਰਾ: ਸ੍ਰੀ ਅਮਰਨਾਥ. Designed in alignment with the latest academic curriculum for Class 6 Punjabi, these answers cover all end-of-chapter exercises to support daily learning and homework completion.
Mastering Theoretical and Practical Questions
Each solution includes detailed reasoning to foster genuine comprehension of Punjabi Medium Chapter 09 ਯਾਤਰਾ: ਸ੍ਰੀ ਅਮਰਨਾਥ concepts. Reviewing these step-by-step breakdowns allows learners to master both analytical and descriptive questions expected in school evaluations.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 6 Punjabi.
FAQs
The complete and updated PSEB 6th Class Punjabi Solutions Chapter 9 ਯਾਤਰਾ: ਸ੍ਰੀ ਅਮਰਨਾਥ is available for free on StudiesToday.com. These solutions for Class 6 Punjabi are as per latest Punjab Board curriculum.
Yes, our experts have revised the PSEB 6th Class Punjabi Solutions Chapter 9 ਯਾਤਰਾ: ਸ੍ਰੀ ਅਮਰਨਾਥ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 9 ਯਾਤਰਾ: ਸ੍ਰੀ ਅਮਰਨਾਥ will help students to get full marks in the theory paper.
Yes, we provide bilingual support for Class 6 Punjabi. You can access PSEB 6th Class Punjabi Solutions Chapter 9 ਯਾਤਰਾ: ਸ੍ਰੀ ਅਮਰਨਾਥ in both English and Hindi medium.
Yes, you can download the entire PSEB 6th Class Punjabi Solutions Chapter 9 ਯਾਤਰਾ: ਸ੍ਰੀ ਅਮਰਨਾਥ in printable PDF format for offline study on any device.