PSEB 6th Class Punjabi Solutions Chapter 11 ਤੀਆਂ ਦਾ ਤਿਉਹਾਰ

Official Punjab Board Solutions for Class 6 Punjabi: Punjabi Medium Chapter 11 ਤੀਆਂ ਦਾ ਤਿਉਹਾਰ

Explore reliable textbook solutions for Punjabi Medium Chapter 11 ਤੀਆਂ ਦਾ ਤਿਉਹਾਰ tailored for Class 6 learners. Utilizing these Punjabi answers ensures thorough preparation and strengthens foundational knowledge before final Punjab Board evaluations.

Chapter-wise Solutions for Punjabi: Punjabi Medium Chapter 11 ਤੀਆਂ ਦਾ ਤਿਉਹਾਰ

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

I. ਬਹੁਵਿਕਲਪੀ ਪ੍ਰਸ਼ਨ

Question 1: ਤੀਆਂ ਦਾ ਤਿਉਹਾਰ ਕਿਹੜੀ ਰੁੱਤ ਦਾ ਤਿਉਹਾਰ ਹੈ? (ਉ) ਗਰਮੀ ਦੀ ਰੁੱਤ ਦਾ (ਅ) ਸਰਦੀ ਦੀ ਰੁੱਤ ਦਾ (ਈ) ਵਰਖਾ-ਰੁੱਤ ਦਾ

Answer:

(ਈ) ਵਰਖਾ-ਰੁੱਤ ਦਾ।

Exam Tips:

a) ਚਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ ਦੇ ਆਧਾਰ ਉੱਤੇ ਸਹੀ ਵਿਕਲਪ ਚੁਣੋ।
b) ਪਾਠ ਵਿਚਲੇ ਤੱਥ (ਰੁੱਤ, ਦਿਨ, ਨਾਂ) ਇਕ ਵਾਰ ਦੁਹਰਾ ਲਵੋ।

 

Question 2: ਤੀਆਂ ਦਾ ਤਿਉਹਾਰ ਕਿਹੜੇ ਦਿਨ ਨੂੰ ਮਨਾਇਆ ਜਾਂਦਾ ਹੈ? (ਉ) ਪਹਿਲੀ ਨੂੰ (ਅ) ਤੀਜ ਨੂੰ (ਈ) ਦੂਜ ਨੂੰ

Answer:

(ਅ) ਤੀਜ ਨੂੰ।

Exam Tips:

a) ਚਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ ਦੇ ਆਧਾਰ ਉੱਤੇ ਸਹੀ ਵਿਕਲਪ ਚੁਣੋ।
b) ਪਾਠ ਵਿਚਲੇ ਤੱਥ (ਰੁੱਤ, ਦਿਨ, ਨਾਂ) ਇਕ ਵਾਰ ਦੁਹਰਾ ਲਵੋ।

 

Question 3: ਇਸ ਤਿਉਹਾਰ ਦਾ ਹੋਰ ਕਿਹੜਾ ਨਾਂ ਹੈ? (ਉ) ਕੁੜੀਆਂ ਦਾ ਤਿਉਹਾਰ (ਅ) ਧਰਤੀ ਦੀਆਂ ਧੀਆਂ ਦਾ ਤਿਉਹਾਰ (ਈ) ਸਾਵਿਆਂ ਦਾ ਤਿਉਹਾਰ

Answer:

(ਈ) ਸਾਵਿਆਂ ਦਾ ਤਿਉਹਾਰ।

Exam Tips:

a) ਚਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ ਦੇ ਆਧਾਰ ਉੱਤੇ ਸਹੀ ਵਿਕਲਪ ਚੁਣੋ।
b) ਪਾਠ ਵਿਚਲੇ ਤੱਥ (ਰੁੱਤ, ਦਿਨ, ਨਾਂ) ਇਕ ਵਾਰ ਦੁਹਰਾ ਲਵੋ।

 

Question 4: ਕੁੜੀਆਂ ਤੀਆਂ ਦੇ ਤਿਉਹਾਰ ਵਿੱਚ ਕੀ ਕਰਦੀਆਂ ਹਨ? (ਉ) ਖੇਡਾਂ ਖੇਡਦੀਆਂ ਹਨ (ਅ) ਪੀਂਘਾਂ ਝੂਟਦੀਆਂ ਹਨ (ੲ) “ਉ” ਤੇ “ਅ” ਦੋਵੇਂ ਹੀ

Answer:

(ਅ) ਪੀਂਘਾਂ ਝੂਟਦੀਆਂ ਹਨ।

Exam Tips:

a) ਚਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ ਦੇ ਆਧਾਰ ਉੱਤੇ ਸਹੀ ਵਿਕਲਪ ਚੁਣੋ।
b) ਪਾਠ ਵਿਚਲੇ ਤੱਥ (ਰੁੱਤ, ਦਿਨ, ਨਾਂ) ਇਕ ਵਾਰ ਦੁਹਰਾ ਲਵੋ।

 

Question 5: ਕੁੜੀਆਂ ਤੀਆਂ ਵਿੱਚ ਕਿਸ ਤਰ੍ਹਾਂ ਅਨੁਭਵ ਕਰਦੀਆਂ ਹਨ? (ਉ) ਚੁੱਲ੍ਹੇ-ਚੌਕੇ ਦਾ ਡਰ (ਅ) ਸੱਸ ਦੀਆਂ ਝਿੜਕਾਂ ਦਾ ਡਰ (ਇ) ਅਜ਼ਾਦੀ ਦਾ ਅਨੁਭਵ

Answer:

(ਇ) ਅਜ਼ਾਦੀ ਦਾ ਅਨੁਭਵ।

Exam Tips:

a) ਚਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ ਦੇ ਆਧਾਰ ਉੱਤੇ ਸਹੀ ਵਿਕਲਪ ਚੁਣੋ।
b) ਪਾਠ ਵਿਚਲੇ ਤੱਥ (ਰੁੱਤ, ਦਿਨ, ਨਾਂ) ਇਕ ਵਾਰ ਦੁਹਰਾ ਲਵੋ।

 

II. ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਕੁੜੀਆਂ ਨੂੰ ਸੰਧਾਰੇ ਵਿੱਚ ਕੀ-ਕੀ ਭੇਜਿਆ ਜਾਂਦਾ ਹੈ?

Answer:

ਸੰਧਾਰੇ ਵਿਚ ਕੁੜੀਆਂ ਨੂੰ ਕੱਪੜੇ, ਗੁੜ ਤੇ ਗੁਲਗੁਲੇ ਆਦਿ ਭੇਜੇ ਜਾਂਦੇ ਹਨ।

Exam Tips:

a) ਸੰਧਾਰੇ ਵਿਚ ਭੇਜੀਆਂ ਜਾਣ ਵਾਲੀਆਂ ਤਿੰਨੇ ਚੀਜ਼ਾਂ ਯਾਦ ਰੱਖੋ।
b) ‘ਸੰਧਾਰਾ’ ਸ਼ਬਦ ਦਾ ਅਰਥ ਵੀ ਜਾਣ ਲਵੋ।

 

Question 2: ਕੁੜੀਆਂ ਤੀਆਂ ਦਾ ਤਿਉਹਾਰ ਮਨਾਉਣ ਲਈ ਕਿੱਥੇ ਆਉਂਦੀਆਂ ਹਨ?

Answer:

ਮਾਪਿਆਂ ਦੇ ਘਰ।

Exam Tips:

a) ਉੱਤਰ ਛੋਟੇ ਵਾਕ ਵਿਚ ਲਿਖੋ।

 

Question 3: ਜਦੋਂ ਮੀਂਹ ਪੈਂਦਾ ਹੈ, ਤਾਂ ਲੋਕੀਂ ਕੀ ਕਹਿੰਦੇ ਹਨ?

Answer:

ਇੰਦਰ ਨੇ ਧਰਤੀ ‘ਤੇ ਸੰਧਾਰਾ ਭੇਜਿਆ ਹੈ।

Exam Tips:

a) ਉੱਤਰ ਵਿਚ ‘ਇੰਦਰ’ ਅਤੇ ‘ਸੰਧਾਰਾ’ ਸ਼ਬਦ ਜ਼ਰੂਰ ਵਰਤੋ।

 

Question 4: ਤੀਆਂ ਵਿੱਚ ਕੁੜੀਆਂ ਕਿਵੇਂ ਰੰਗ ਬੰਨ੍ਹਦੀਆਂ ਹਨ?

Answer:

ਤੀਆਂ ਵਿਚ ਕੁੜੀਆਂ ਹਾਰ-ਸ਼ਿੰਗਾਰ ਲਾ ਕੇ ਗਿੱਧਾ ਪਾਉਂਦੀਆਂ ਹੋਈਆਂ ਵਧ-ਚੜ੍ਹ ਕੇ ਬੋਲੀਆਂ ਪਾਉਂਦੀਆਂ ਹਨ ਤੇ ਪੀਂਘਾਂ ਝੂਟਦੀਆਂ ਹੋਈਆਂ ਖੂਬ ਰੰਗ ਬੰਨ੍ਹਦੀਆਂ ਹਨ।

Exam Tips:

a) ਗਿੱਧਾ, ਬੋਲੀਆਂ ਅਤੇ ਪੀਂਘਾਂ — ਇਹ ਤਿੰਨੇ ਗੱਲਾਂ ਉੱਤਰ ਵਿਚ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਪੂਰਾ ਕਰੋ।

 

Question 5: ਤੀਆਂ ਦੇ ਤਿਉਹਾਰ ਦੀ ਵਿਦਾਇਗੀ ਸਮੇਂ ਕੁੜੀਆਂ ਕਿਹੜੀ ਰਸਮ ਕਰਦੀਆਂ ਹਨ?

Answer:

ਤੀਆਂ ਦੇ ਤਿਉਹਾਰ ਦੀ ਵਿਦਾਇਗੀ ਸਮੇਂ ਕੁੜੀਆਂ ਡੋਲਾ ਖੋਹਣ ਜਾਂ ਲੁੱਟ ਮਚਾਉਣ ਦੀ ਰਸਮ ਕਰਦੀਆਂ ਹਨ।

Exam Tips:

a) ਰਸਮ ਦਾ ਨਾਂ (ਡੋਲਾ ਖੋਹਣਾ/ਲੁੱਟ ਮਚਾਉਣੀ) ਸਹੀ ਲਿਖੋ।
b) ਇਹ ਤੀਆਂ ਦੀ ਅੰਤਿਮ ਰਸਮ ਹੈ, ਇਹ ਗੱਲ ਯਾਦ ਰੱਖੋ।

 

III. ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਤੀਆਂ ਦੇ ਤਿਉਹਾਰ ਨੂੰ “ਸਾਵਿਆਂ ਦਾ ਤਿਉਹਾਰ” ਵੀ ਕਿਹਾ ਜਾਂਦਾ ਹੈ। ਕਿਉਂ?

Answer:

ਤੀਆਂ ਦੇ ਤਿਉਹਾਰ ਨੂੰ “ਸਾਵਿਆਂ ਦਾ ਤਿਉਹਾਰ” ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਉਣ ਮਹੀਨੇ ਦੇ ਆਰੰਭ ਨਾਲ ਸ਼ੁਰੂ ਹੁੰਦਾ ਹੈ ਤੇ ਬਰਸਾਤ ਕਾਰਨ ਇਸ ਮਹੀਨੇ ਧਰਤੀ ਸਾਵਾ ਵੇਸ ਧਾਰਨ ਕਰਦੀ ਹੈ।

Exam Tips:

a) ਉੱਤਰ ਵਿਚ ਸਾਉਣ ਮਹੀਨਾ, ਬਰਸਾਤ ਅਤੇ ਹਰਿਆਲੀ ਦਾ ਜ਼ਿਕਰ ਕਰੋ।
b) ‘ਕਿਉਂ’ ਵਾਲੇ ਪ੍ਰਸ਼ਨ ਦਾ ਉੱਤਰ ‘ਕਿਉਂਕਿ’ ਨਾਲ ਜੋੜ ਕੇ ਲਿਖੋ।

 

Question 2: ਵਿਛੜੀਆਂ ਹੋਈਆਂ ਸਹੇਲੀਆਂ ਕਿਵੇਂ ਮਿਲਦੀਆਂ ਹਨ?

Answer:

ਵਿਛੜੀਆਂ ਹੋਈਆਂ ਸਹੇਲੀਆਂ ਤੀਆਂ ਦੇ ਮੌਕੇ ‘ਤੇ ਪੇਕੇ ਘਰੀਂ ਆ ਕੇ ਮਿਲਦੀਆਂ ਹਨ।

Exam Tips:

a) ਉੱਤਰ ਵਿਚ ‘ਤੀਆਂ ਦੇ ਮੌਕੇ’ ਅਤੇ ‘ਪੇਕੇ ਘਰ’ ਦਾ ਜ਼ਿਕਰ ਜ਼ਰੂਰ ਕਰੋ।

 

Question 3: ਸਹੁਰੇ ਗਈ ਕੁੜੀ ਨੂੰ ਮਾਂ-ਬਾਪ ਸੰਧਾਰੇ ਵਿਚ ਕੀ ਕੁੱਝ ਭੇਜਦੇ ਹਨ?

Answer:

ਸਹੁਰੇ ਗਈ ਕੁੜੀ ਨੂੰ ਮਾਂ-ਬਾਪ ਸੰਧਾਰੇ ਵਿਚ ਕੱਪੜੇ, ਗੁੜ ਤੇ ਗੁਲਗੁਲੇ ਆਦਿ ਭੇਜਦੇ ਹਨ।

Exam Tips:

a) ਸੰਧਾਰੇ ਦੀਆਂ ਚੀਜ਼ਾਂ ਦੀ ਸੂਚੀ ਯਾਦ ਰੱਖੋ।

 

Question 4: ਕੁੜੀਆਂ ਤੀਆਂ ਦਾ ਤਿਉਹਾਰ ਕਿਵੇਂ ਮਨਾਉਂਦੀਆਂ ਹਨ?

Answer:

ਤੀਆਂ ਦੇ ਤਿਉਹਾਰ ਦੇ ਮੌਕੇ ਉੱਤੇ ਕੁੜੀਆਂ ਖੁਸ਼ੀ ਵਿਚ ਹੱਥਾਂ ਨੂੰ ਮਹਿੰਦੀ ਲਾਉਂਦੀਆਂ, ਬਾਂਹਾਂ ਨੂੰ ਰੰਗ-ਬਰੰਗੀਆਂ ਚੂੜੀਆਂ ਨਾਲ ਸ਼ਿੰਗਾਰਦੀਆਂ, ਨਵੇਂ ਕੱਪੜੇ ਪਾਉਂਦੀਆਂ ਤੇ ਭਾਂਤ-ਭਾਂਤ ਦੇ ਗਹਿਣੇ ਪਾਉਂਦੀਆਂ ਹਨ। ਉਹ ਗਿੱਧੇ ਦੇ ਨਾਲ ਬੋਲੀਆਂ ਪਾਉਂਦੀਆਂ ਤੇ ਪੀਂਘਾਂ ਝੂਟਦੀਆਂ ਹਨ। ਅੰਤ ਵਿਚ ਉਹ ਇਕ ਕੁੜੀ ਨੂੰ ਲਾੜਾ ਤੇ ਦੂਜੀ ਨੂੰ ਲਾੜੀ ਬਣਾ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਕਰਦੀਆਂ ਹੋਈਆਂ ਜੰਝ ਖੋਂਹਦੀਆਂ ਹਨ।

Exam Tips:

a) ਉੱਤਰ ਕ੍ਰਮ ਵਿਚ ਲਿਖੋ: ਮਹਿੰਦੀ ਤੇ ਸ਼ਿੰਗਾਰ, ਗਿੱਧਾ-ਬੋਲੀਆਂ, ਪੀਂਘਾਂ, ਫਿਰ ਅੰਤਿਮ ਰਸਮ।
b) ਸ਼ਿੰਗਾਰ ਦੀਆਂ ਚੀਜ਼ਾਂ (ਮਹਿੰਦੀ, ਚੂੜੀਆਂ, ਗਹਿਣੇ) ਦੇ ਨਾਂ ਜ਼ਰੂਰ ਲਿਖੋ।

 

Question 5: ਤੀਆਂ ਦੇ ਵਿਦਾ ਹੋਣ ਦੇ ਦਿਨ ਕੁੜੀਆਂ ਕੀ ਕਰਦੀਆਂ ਹਨ?

Answer:

ਤੀਆਂ ਦੇ ਵਿਦਾ ਹੋਣ ਵਾਲੇ ਦਿਨ ਕੁੜੀਆਂ ਇਕ ਕੁੜੀ ਨੂੰ ਲਾੜਾ ਤੇ ਦੂਜੀ ਨੂੰ ਵਹੁਟੀ ਬਣਾ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਕਰਦੀਆਂ ਹਨ। ਉਹ ਮੂੰਹ ਨਾਲ ਵਾਜੇ ਵਜਾਉਂਦੀਆਂ, ਠੀਕਰੀਆਂ ਦੇ ਪੈਸਿਆਂ ਦੀ ਸੋਟ ਕਰਦੀਆਂ ਤੇ ਅੰਤ ਵਿਚ ਜੰਝ ਖੋਂਹਦੀਆਂ ਹਨ।

Exam Tips:

a) ਲਾੜਾ-ਵਹੁਟੀ ਬਣਾਉਣ ਅਤੇ ਜੰਝ ਖੋਹਣ ਵਾਲੀਆਂ ਗੱਲਾਂ ਜ਼ਰੂਰ ਲਿਖੋ।

 

Question 6: ਹੇਠਾਂ ਦਿੱਤੇ ਸ਼ਬਦਾਂ ਦੇ ਵਾਕ ਬਣਾਓ: ਸੰਧਾਰਾ, ਰੰਗ-ਬਰੰਗੀਆਂ, ਅਕਹਿ, ਖ਼ੁਸ਼ੀ, ਸੰਧੂਰੀ, ਪੰਜੇਬਾਂ, ਸਰਸਬਜ਼।

Answer:

1. ਸੰਧਾਰਾ (ਸਾਵਣ ਦੇ ਮਹੀਨੇ ਮਾਪਿਆਂ ਵੱਲੋਂ ਧੀ ਦੇ ਘਰ ਭੇਜੀ ਜਾਣ ਵਾਲੀ ਸੁਗਾਤ) – ਸਾਵਣ ਦੇ ਮਹੀਨੇ ਵਿਚ ਸੀਤਾ ਦੇ ਮਾਪਿਆਂ ਨੇ ਉਸ ਨੂੰ ਸੰਧਾਰਾ ਭੇਜਿਆ।
2. ਰੰਗ-ਬਰੰਗੀਆਂ (ਭਿੰਨ-ਭਿੰਨ ਰੰਗਾਂ ਦੀਆਂ) – ਗੱਭਰੂ ਰੰਗ-ਬਰੰਗੀਆਂ ਪੁਸ਼ਾਕਾਂ ਪਾਈ ਮੇਲੇ ਵਿਚ ਘੁੰਮ ਰਹੇ ਸਨ।
3. ਅਕਹਿ (ਜਿਸ ਨੂੰ ਬੋਲ ਕੇ ਦੱਸਿਆ ਨਾ ਜਾ ਸਕੇ) – ਗੁਰੂ ਅਰਜਨ ਦੇਵ ਜੀ ਨੂੰ ਮੁਗ਼ਲ ਹਕੂਮਤ ਨੇ ਅਕਹਿ ਤਸੀਹੇ ਦਿੱਤੇ, ਪਰੰਤੂ ਉਹ ਰੱਬ ਦੇ ਭਾਣੇ ਵਿਚ ਰਾਜ਼ੀ ਰਹੇ।
4. ਖ਼ੁਸ਼ੀ (ਆਨੰਦ) – ਇਮਤਿਹਾਨ ਵਿਚ ਸਫਲਤਾ ਪ੍ਰਾਪਤ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ।
5. ਸੰਧੂਰੀ (ਸੰਧੂਰੀ ਰੰਗ ਦਾ) – ਇਸ ਫੁੱਲ ਦਾ ਰੰਗ ਸੰਧੂਰੀ ਹੈ।
6. ਪੰਜੇਬਾਂ (ਪੈਰਾਂ ਵਿਚ ਪਾਉਣ ਵਾਲਾ ਗਹਿਣਾ) – ਮੁਟਿਆਰ ਦੇ ਪੈਰਾਂ ਵਿਚ ਪਈਆਂ ਪੰਜੇਬਾਂ ਛਣਕ ਰਹੀਆਂ ਹਨ।
7. ਸਰਸਬਜ਼ (ਹਰੀ-ਭਰੀ) – ਹਰ ਇਕ ਯਾਤਰੀ ਨੂੰ ਪੰਜਾਬ ਦੀ ਸਰਸਬਜ਼ ਧਰਤੀ ਮੋਹ ਲੈਂਦੀ ਹੈ।

Exam Tips:

a) ਹਰ ਸ਼ਬਦ ਦਾ ਅਰਥ ਸਮਝ ਕੇ ਉਸ ਦੇ ਅਰਥ ਨਾਲ ਮੇਲ ਖਾਂਦਾ ਵਾਕ ਬਣਾਓ।
b) ਵਾਕ ਛੋਟੇ ਤੇ ਪੂਰੇ ਹੋਣ ਅਤੇ ਸ਼ਬਦ-ਜੋੜ ਸਹੀ ਹੋਣ।

 

Question 7: ਖ਼ਾਲੀ ਥਾਂਵਾਂ ਭਰੋ (ਵਰਖਾ-ਰੁੱਤ, ਝੁਮਕੇ, ਦੂਜ, ਮੀਂਹ, ਅਸੀਸਾਂ):
(i) ਤੀਆਂ ਦਾ ਤਿਉਹਾਰ ……. ਦਾ ਤਿਉਹਾਰ ਹੈ।
(ii) ਤੀਜ ਤੋਂ ਪਹਿਲਾਂ ………. ਨੂੰ ਮਹਿੰਦੀ ਲਾਈ ਜਾਂਦੀ ਹੈ।
(iii) ਨਿੱਕੀ-ਨਿੱਕੀ ਕਣੀ ਦਾ ………. ਵਰ੍ਹਦਾ।
(iv) ਪੀਂਘ ਝੂਟਦੀ ਦੇ …………. ਲੈਣ ਹੁਲਾਰੇ।
(v) ਕੁੜੀਆਂ ਪੇਕੇ ਪਿੰਡ ਨੂੰ ਗੀਤਾਂ ਦੇ ਰੂਪ ਵਿੱਚ …… ਦਿੰਦੀਆਂ ਹਨ।

Answer:

(i) ਤੀਆਂ ਦਾ ਤਿਉਹਾਰ ਵਰਖਾ-ਰੁੱਤ ਦਾ ਤਿਉਹਾਰ ਹੈ।
(ii) ਤੀਜ ਤੋਂ ਪਹਿਲਾਂ ਦੂਜ ਨੂੰ ਮਹਿੰਦੀ ਲਾਈ ਜਾਂਦੀ ਹੈ।
(iii) ਨਿੱਕੀ-ਨਿੱਕੀ ਕਣੀ ਦਾ ਮੀਂਹ ਵਰ੍ਹਦਾ।
(iv) ਪੀਂਘ ਝੂਟਦੀ ਦੇ ਝੁਮਕੇ ਲੈਣ ਹੁਲਾਰੇ।
(v) ਕੁੜੀਆਂ ਪੇਕੇ ਪਿੰਡ ਨੂੰ ਗੀਤਾਂ ਦੇ ਰੂਪ ਵਿੱਚ ਅਸੀਸਾਂ ਦਿੰਦੀਆਂ ਹਨ।

Exam Tips:

a) ਹਰ ਖ਼ਾਲੀ ਥਾਂ ਭਰਨ ਪਿੱਛੋਂ ਪੂਰਾ ਵਾਕ ਪੜ੍ਹ ਕੇ ਅਰਥ ਜਾਂਚ ਲਵੋ।
b) ਦਿੱਤੇ ਸ਼ਬਦਾਂ ਵਿੱਚੋਂ ਹਰ ਸ਼ਬਦ ਸਿਰਫ਼ ਇਕ ਵਾਰ ਵਰਤੋ।

 

Question 8: ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ: ਵਰਖਾ, ਅਨੋਖਾ, ਅਖੰਡ, ਰਲ ਕੇ, ਵਿਆਹ।

Answer:

ਪੰਜਾਬੀਹਿੰਦੀਅੰਗਰੇਜ਼ੀ
ਵਰਖਾवर्षाRain
ਅਨੋਖਾअनोखाUnique
ਅਖੰਡअखंडUnbroken
ਰਲ ਕੇमिल करTogether
ਵਿਆਹविवाहMarriage

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਸਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੀ ਸਪੈਲਿੰਗ ਯਾਦ ਕਰੋ।

 

IV. ਵਿਆਕਰਨ

Question 9: ਬਹੁਵਚਨ ਬਣਾਓ: ਤਿਉਹਾਰ, ਮੁਟਿਆਰ, ਫੁਹਾਰ, ਰੰਗ-ਬਰੰਗੀ, ਰੌਣਕ, ਪੰਜੇਬ।

Answer:

ਇਕ-ਵਚਨਬਹੁਵਚਨ
ਤਿਉਹਾਰਤਿਉਹਾਰਾਂ
ਮੁਟਿਆਰਮੁਟਿਆਰਾਂ
ਫੁਹਾਰਫੁਹਾਰਾਂ
ਰੰਗ-ਬਰੰਗੀਰੰਗ-ਬਰੰਗੀਆਂ
ਰੌਣਕਰੌਣਕਾਂ
ਪੰਜੇਬਪੰਜੇਬਾਂ

Exam Tips:

a) ਇਸਤਰੀ-ਲਿੰਗ ਸ਼ਬਦਾਂ ਦਾ ਬਹੁਵਚਨ ਆਮ ਤੌਰ ’ਤੇ ‘ਾਂ’ ਜਾਂ ‘ੀਆਂ’ ਨਾਲ ਬਣਦਾ ਹੈ।

 

Question 10: ਸ਼ੁੱਧ ਕਰ ਕੇ ਲਿਖੋ: ਰੀਜਾਂ, ਸੰਦਾਰਾ, ਰੋਨਕਾਂ, ਸਾਜਾ, ਮੈਹਦੀ।

Answer:

ਅਸ਼ੁੱਧਸ਼ੁੱਧ
ਰੀਜਾਂਰੀਝਾਂ
ਸੰਦਾਰਾਸੰਧਾਰਾ
ਰੋਨਕਾਂਰੌਣਕਾਂ
ਸਾਜਾਸਾਂਝਾਂ
ਮੈਹਦੀਮਹਿੰਦੀ

Exam Tips:

a) ਸ਼ਬਦ-ਜੋੜ ਸਹੀ ਕਰਦੇ ਸਮੇਂ ਲਗਾਂ-ਮਾਤਰਾਵਾਂ ਅਤੇ ਪੈਰ-ਬਿੰਦੀ ਧਿਆਨ ਨਾਲ ਲਾਓ।
b) ਪਾਠ ਵਿਚ ਆਏ ਸ਼ਬਦਾਂ ਦੇ ਸ਼ੁੱਧ ਰੂਪ ਯਾਦ ਰੱਖੋ।

 

V. ਅਧਿਆਪਕ ਲਈ

Question 11: ਤੀਆਂ ਦੇ ਤਿਉਹਾਰ ਨਾਲ ਸੰਬੰਧਿਤ ਹੋਰ ਗੀਤ ਲਿਖਾਓ।

Answer:

(ਉ) ਸਾਉਣ ਵੀਰ ‘ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ।
ਤੈਨੂੰ ਤੀਆਂ ‘ਤੇ ਲੈਣ ਨਾ ਆਇਆ, ਬਹੁਤਿਆਂ ਭਰਾਵਾਂ ਵਾਲੀਏ।
(ਅ) ਰਲ ਆਓ ਸਈਓ ਨੀ, ਸੱਭੇ ਤੀਆਂ ਖੇਡਣ ਜਾਈਏ।
ਹੁਣ ਆ ਗਿਆ ਸਾਵਣ ਨੀ, ਪੀਂਘਾਂ ਪਿੱਪਲੀਂ ਜਾ ਕੇ ਪਾਈਏ।

Exam Tips:

a) ਅਧਿਆਪਕ ਦੀ ਸਹਾਇਤਾ ਨਾਲ ਤੀਆਂ ਦੇ ਹੋਰ ਲੋਕ-ਗੀਤ ਅਤੇ ਬੋਲੀਆਂ ਇਕੱਠੀਆਂ ਕਰੋ।

 

Step-by-Step Textbook Answers: Class 6 Punjabi Punjabi Medium Chapter 11 ਤੀਆਂ ਦਾ ਤਿਉਹਾਰ

Chapter Exercise Answers for Class 6 Punjabi

Review comprehensive exercise answers for Class 6 Punjabi Punjabi Medium Chapter 11 ਤੀਆਂ ਦਾ ਤਿਉਹਾਰ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 11 ਤੀਆਂ ਦਾ ਤਿਉਹਾਰ

Beyond providing final answers, these guides offer step-by-step breakdowns for complex queries in the Class 6 Punjabi module. This approach helps students balance theoretical depth with practical problem-solving skills required for Punjab Board exams.

Complete Preparation Kit for Class 6 Exams

These resources act as an effective roadmap for daily homework tasks and independent study. Supplement your review of Punjabi Medium Chapter 11 ਤੀਆਂ ਦਾ ਤਿਉਹਾਰ with official sample papers and interactive practice tests available on our platform free of charge.

FAQs

Where can I find the latest PSEB 6th Class Punjabi Solutions Chapter 11 ਤੀਆਂ ਦਾ ਤਿਉਹਾਰ for the 2026-27 session?

The complete and updated PSEB 6th Class Punjabi Solutions Chapter 11 ਤੀਆਂ ਦਾ ਤਿਉਹਾਰ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 11 ਤੀਆਂ ਦਾ ਤਿਉਹਾਰ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 11 ਤੀਆਂ ਦਾ ਤਿਉਹਾਰ will help students to get full marks in the theory paper.

Do you offer PSEB 6th Class Punjabi Solutions Chapter 11 ਤੀਆਂ ਦਾ ਤਿਉਹਾਰ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 11 ਤੀਆਂ ਦਾ ਤਿਉਹਾਰ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 11 ਤੀਆਂ ਦਾ ਤਿਉਹਾਰ in printable PDF format for offline study on any device.