Download Punjab Board Solutions for Class 5 Punjabi Punjabi Medium Chapter 06 ਕੌਮ ਦੀ ਸੇਵਾਦਾਰ
Explore reliable textbook solutions for Punjabi Medium Chapter 06 ਕੌਮ ਦੀ ਸੇਵਾਦਾਰ tailored for Class 5 learners. Utilizing these Punjabi answers ensures thorough preparation and strengthens foundational knowledge before final Punjab Board evaluations.
Access Punjab Board Solutions and Answers
Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
1. ਦੱਸੋ
Question 1: ਵਾਰਡ ਵਿਚ ਨਰਸ ਦੇ ਆਉਣ ਨਾਲ ਰੋਗੀ ਨੂੰ ਕੀ ਮਹਿਸੂਸ ਹੁੰਦਾ ਹੈ?
Answer:
ਵਾਰਡ ਵਿਚ ਨਰਸ ਦੇ ਆਉਣ ਨਾਲ ਰੋਗੀ ਨੂੰ ਢਾਰਸ ਮਿਲ ਜਾਂਦੀ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਉਸ ਦੀ ਦੇਖ-ਭਾਲ ਕਰਨ ਵਾਲਾ ਆ ਗਿਆ ਹੈ। ਨਰਸ ਦੀ ਮਿੱਠੀ ਮੁਸਕਾਣ ਨਾਲ ਰੋਗੀ ਆਪਣਾ ਸਾਰਾ ਦੁੱਖ ਭੁੱਲ ਜਾਂਦੇ ਹਨ।
Exam Tips:
a) “ਢਾਰਸ” (ਹੌਸਲਾ) ਸ਼ਬਦ ਉੱਤਰ ਵਿਚ ਜ਼ਰੂਰ ਵਰਤੋ।
b) ਨਰਸ ਦੀ ਮਿੱਠੀ ਮੁਸਕਾਣ ਦਾ ਅਸਰ ਵੀ ਦੱਸੋ।
Question 2: ਵਾਰਡ ਵਿਚ ਨਰਸ ਕੀ ਕੁੱਝ ਕਰਦੀ ਹੈ?
Answer:
ਨਰਸ ਵਾਰਡ ਵਿਚ ਆ ਕੇ ਕਿਸੇ ਰੋਗੀ ਨੂੰ ਥਰਮਾਮੀਟਰ ਲਾਉਂਦੀ ਹੈ ਅਤੇ ਕਿਸੇ ਦੀ ਨਬਜ਼ ਫੜ ਕੇ ਉਸ ਦਾ ਹਾਲ-ਚਾਲ ਪੁੱਛਦੀ ਹੈ। ਕਿਸੇ ਰੋਗੀ ਦੇ ਉਹ ਟੀਕਾ ਲਾਉਂਦੀ ਹੈ ਅਤੇ ਕਿਸੇ ਨੂੰ ਦਵਾਈ ਪਿਲਾਉਂਦੀ ਹੈ। ਅਜਿਹਾ ਕਰਦੀ ਹੋਈ ਉਹ ਪ੍ਰੇਮ ਨਾਲ ਸਭ ਦਾ ਹਾਲ ਪੁੱਛਦੀ ਹੈ।
Exam Tips:
a) ਨਰਸ ਦੇ ਸਾਰੇ ਕੰਮ (ਥਰਮਾਮੀਟਰ, ਨਬਜ਼, ਟੀਕਾ, ਦਵਾਈ) ਤਰਤੀਬ ਨਾਲ ਲਿਖੋ।
b) ਉਸ ਦੇ ਪਿਆਰ ਭਰੇ ਸੁਭਾਅ ਦਾ ਜ਼ਿਕਰ ਕਰੋ।
2. ਖ਼ਾਲੀ ਥਾਂਵਾਂ ਭਰੋ
Question 1: ਖ਼ਾਲੀ ਥਾਂਵਾਂ ਭਰੋ :
(ੳ) ਜਿਉਂ ਤਿਤਲੀ ਦੀ ਹੋਏ ਉਡਾਣ, ਵੰਡਦੀ ਫਿਰਦੀ ਤਿਉਂ …………।
(ਅ) ਰੋਗੀਆਂ ਤਾਈਂ ਮਿਲ ਗਈ …………।
(ੲ) ਮਾਂ ਦੇ ਵਾਂਗਰ ਰੱਖਦੀ …………।
(ਸ) ਆਪਣਾ ………… ਕਰਦੀ ਕੁਰਬਾਨ।
(ਹ) ਇਹ ਹੈ ………… ਦੀ ਸੇਵਾਦਾਰ।
(ਕ) ਰੱਬ ਨੇ ਭੇਜੀ ਜੱਗ ’ਤੇ …………।
Answer:
(ੳ) ਜਿਉਂ ਤਿਤਲੀ ਦੀ ਹੋਏ ਉਡਾਣ, ਵੰਡਦੀ ਫਿਰਦੀ ਤਿਉਂ ਮੁਸਕਾਣ।
(ਅ) ਰੋਗੀਆਂ ਤਾਈਂ ਮਿਲ ਗਈ ਢਾਰਸ।
(ੲ) ਮਾਂ ਦੇ ਵਾਂਗਰ ਰੱਖਦੀ ਧਿਆਨ।
(ਸ) ਆਪਣਾ ਸੁਖ ਕਰਦੀ ਕੁਰਬਾਨ।
(ਹ) ਇਹ ਹੈ ਕੌਮ ਦੀ ਸੇਵਾਦਾਰ।
(ਕ) ਰੱਬ ਨੇ ਭੇਜੀ ਜੱਗ ’ਤੇ ਨਰਸ।
Exam Tips:
a) ਖ਼ਾਲੀ ਥਾਂ ਵਿਚ ਪਾਠ ਵਾਲਾ ਸ਼ਬਦ ਹੀ ਭਰੋ।
b) ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਜਾਂਚੋ।
3. ਸੰਖੇਪ ਵਿੱਚ ਉੱਤਰ ਦਿਓ
Question 1: ਇਸ ਕਵਿਤਾ ਵਿਚ ਕੌਮ ਦੀ ਸੇਵਾਦਾਰ ਕਿਸ ਨੂੰ ਕਿਹਾ ਗਿਆ ਹੈ?
Answer:
ਇਸ ਕਵਿਤਾ ਵਿਚ ਨਰਸ ਨੂੰ ਕੌਮ ਦੀ ਸੇਵਾਦਾਰ ਕਿਹਾ ਗਿਆ ਹੈ।
Exam Tips:
a) ਉੱਤਰ ਛੋਟਾ ਅਤੇ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 2: ਨਰਸ ਵੇਖ ਕੇ ਕਿਸ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ?
Answer:
ਨਰਸ ਨੂੰ ਵੇਖ ਕੇ ਰੋਗੀਆਂ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਗੱਲਾਂ ਪਾਠ ਅਨੁਸਾਰ ਹੀ ਲਿਖੋ।
Question 3: ਨਰਸ ਮਰੀਜ਼ਾਂ ਦਾ ਧਿਆਨ ਕਿਸ ਵਾਂਗਰ ਰੱਖਦੀ ਹੈ?
Answer:
ਨਰਸ ਮਰੀਜ਼ਾਂ ਦਾ ਧਿਆਨ ਮਾਂ ਵਾਂਗਰ ਰੱਖਦੀ ਹੈ।
Exam Tips:
a) ਨਾਂ ਅਤੇ ਗੱਲਾਂ ਪਾਠ ਅਨੁਸਾਰ ਹੀ ਲਿਖੋ।
b) ਉੱਤਰ ਛੋਟਾ ਅਤੇ ਸਿੱਧਾ ਲਿਖੋ।
4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ
Question 1: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਮਰੀਜ਼, ਥਰਮਾਮੀਟਰ, ਨਵੀਂ-ਨਕੋਰ, ਸੇਵਾਦਾਰ, ਤਰਸ।
Answer:
1. ਮਰੀਜ਼ (ਰੋਗੀ) – ਹਸਪਤਾਲ ਵਿਚ ਬਹੁਤ ਸਾਰੇ ਮਰੀਜ਼ ਦਾਖ਼ਲ ਹਨ।
2. ਥਰਮਾਮੀਟਰ (ਸਰੀਰ ਦਾ ਤਾਪ ਮਾਪਣ ਦਾ ਯੰਤਰ) – ਰੋਗੀ ਨੂੰ ਥਰਮਾਮੀਟਰ ਲਾ ਕੇ ਦੇਖੋ ਕਿ ਉਸ ਨੂੰ ਕਿੰਨਾ ਬੁਖ਼ਾਰ ਹੈ।
3. ਨਵੀਂ-ਨਕੋਰ (ਬਿਲਕੁਲ ਨਵੀਂ) – ਤਿਉਹਾਰ ਵਾਲੇ ਦਿਨ ਮੈਂ ਨਵੀਂ-ਨਕੋਰ ਕਮੀਜ਼ ਪਾਈ।
4. ਸੇਵਾਦਾਰ (ਸੇਵਾ ਕਰਨ ਵਾਲਾ) – ਗੁਰਦੁਆਰੇ ਦਾ ਸੇਵਾਦਾਰ ਸੰਗਤ ਨੂੰ ਜਲ ਛਕਾ ਰਿਹਾ ਸੀ।
5. ਤਰਸ (ਦਇਆ) – ਸਾਨੂੰ ਦੁਖੀਆਂ ਅਤੇ ਗ਼ਰੀਬਾਂ ਉੱਤੇ ਤਰਸ ਕਰਨਾ ਚਾਹੀਦਾ ਹੈ।
Exam Tips:
a) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ।
b) ਵਾਕ ਛੋਟਾ ਹੋਵੇ, ਪਰ ਸ਼ਬਦ ਦਾ ਅਰਥ ਸਾਫ਼ ਦੱਸੇ।
5. ਗੁਰਮੁਖੀ ਅਤੇ ਦੇਵਨਾਗਰੀ ਸ਼ਬਦ-ਜੋੜਾਂ ਦਾ ਅੰਤਰ
Question 1: ਹੇਠਾਂ ਗੁਰਮੁਖੀ ਵਿਚ ਦਿੱਤੇ ਸ਼ਬਦਾਂ ਦੇ ਦੇਵਨਾਗਰੀ (ਹਿੰਦੀ) ਰੂਪ ਲਿਖੋ :
ਧਿਆਨ, ਪਛਾਣ, ਬਸਤਰ, ਪੁੱਛਦੀ, ਹੱਸ ਕੇ, ਕੀ, ਪਿਆਰ, ਵੰਡਦੀ।
Answer:
ਧਿਆਨ – ध्यान
ਪਛਾਣ – पहचान
ਬਸਤਰ – वस्त्र
ਪੁੱਛਦੀ – पूछती
ਹੱਸ ਕੇ – हँसकर
ਕੀ – क्या
ਪਿਆਰ – प्यार
ਵੰਡਦੀ – बाँटती
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਦੋਹਾਂ ਭਾਸ਼ਾਵਾਂ ਦੇ ਸ਼ਬਦ-ਜੋੜਾਂ ਦਾ ਫ਼ਰਕ ਧਿਆਨ ਨਾਲ ਵੇਖੋ।
6. ਪੰਜਾਬੀ ਅਤੇ ਹਿੰਦੀ ਦੇ ਭਿੰਨ-ਭਿੰਨ ਸ਼ਬਦ
Question 1: ਹੇਠਾਂ ਦਿੱਤੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ :
ਅਰਸ਼, ਤੋਰ, ਢਾਰਸ, ਤੱਕ ਕੇ, ਨਾਲ, ਦੱਸੋ, ਹੁਣ।
Answer:
ਅਰਸ਼ – आकाश
ਤੋਰ – चाल
ਢਾਰਸ – दिलासा
ਤੱਕ ਕੇ – देख कर
ਨਾਲ – साथ (सहित)
ਦੱਸੋ – बताओ
ਹੁਣ – अब
Exam Tips:
a) ਦੋਹਾਂ ਭਾਸ਼ਾਵਾਂ ਦੇ ਸ਼ਬਦ-ਜੋੜਾਂ ਦਾ ਫ਼ਰਕ ਧਿਆਨ ਨਾਲ ਵੇਖੋ।
b) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
7. ਬਹੁਵਿਕਲਪੀ ਪ੍ਰਸ਼ਨ
Question 1: “ਕੌਮ ਦੀ ਸੇਵਾਦਾਰ” ਕਵਿਤਾ ਕਿਸ ਦੀ ਲਿਖੀ ਹੋਈ ਹੈ?
Answer:
ਧਨਵੰਤ ਸਿੰਘ ਸ਼ੀਤਲ
Exam Tips:
a) ਕਵੀ ਦਾ ਪੂਰਾ ਨਾਂ ਸਹੀ ਸ਼ਬਦ-ਜੋੜਾਂ ਨਾਲ ਯਾਦ ਰੱਖੋ।
Question 2: “ਕੌਮ ਦੀ ਸੇਵਾਦਾਰ” ਕਿਸ ਨੂੰ ਕਿਹਾ ਗਿਆ ਹੈ?
Answer:
ਨਰਸ ਨੂੰ
Exam Tips:
a) ਸਹੀ ਉੱਤਰ ਪੂਰਾ ਲਿਖੋ।
b) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
Question 3: ਨਰਸ ਦੇ ਕੱਪੜੇ (ਬਸਤਰ) ਕਿਹੋ-ਜਿਹੇ ਹੁੰਦੇ ਹਨ?
Answer:
ਉਜਲੇ ਚਿੱਟੇ
Exam Tips:
a) ਪਾਠ ਦੇ ਪਾਤਰਾਂ ਦੇ ਨਾਂ ਅਤੇ ਮੁੱਖ ਗੱਲਾਂ ਯਾਦ ਰੱਖੋ।
b) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 4: ਉਜਲੇ ਚਿੱਟੇ ਕੱਪੜਿਆਂ ਵਿਚ ਨਰਸ ਕੀ ਜਾਪਦੀ ਹੈ?
Answer:
ਅਸਮਾਨੀ ਪਰੀ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
b) ਸਹੀ ਉੱਤਰ ਪੂਰਾ ਲਿਖੋ।
Question 5: ਕਿਸ ਦੀ ਉਡਾਣ ਤਿਤਲੀ ਵਰਗੀ ਜਾਪਦੀ ਹੈ?
ਜਾਂ
ਕੌਣ ਹਰਦਮ ਚੁਸਤ-ਫੁਰਤ ਅਤੇ ਨਵੀਂ-ਨਕੋਰ ਜਾਪਦੀ ਹੈ?
ਜਾਂ
ਕੌਣ ਵਾਰਡਾਂ ਵਿਚ ਮੁਸਕਾਨ ਵੰਡਦੀ ਅਤੇ ਰੌਣਕ ਲਾ ਦਿੰਦੀ ਹੈ?
ਜਾਂ
ਰੋਗੀਆਂ ਨੂੰ ਕਿਸ ਤੋਂ ਢਾਰਸ ਮਿਲਦੀ ਹੈ?
ਜਾਂ
ਕੌਣ ਰੋਗੀਆਂ ਤੋਂ ਪ੍ਰੇਮ ਨਾਲ ਉਨ੍ਹਾਂ ਦਾ ਹਾਲ ਪੁੱਛਦੀ ਹੈ?
ਜਾਂ
ਕੌਣ ਰੋਗੀਆਂ ਦੀ ਨਬਜ਼ ਫੜਦੀ, ਥਰਮਾਮੀਟਰ ਅਤੇ ਟੀਕੇ ਲਾਉਂਦੀ ਹੈ?
ਜਾਂ
ਕਿਸ ਦੀ ਮਿੱਠੀ ਮੁਸਕਾਨ ਨਾਲ ਰੋਗੀ ਦੁੱਖ ਭੁੱਲ ਜਾਂਦੇ ਹਨ?
ਜਾਂ
ਕੌਣ ਆਪਣਾ ਸੁਖ ਛੱਡ ਕੇ ਮਾਂ ਵਾਂਗ ਰੋਗੀਆਂ ਦਾ ਧਿਆਨ ਰੱਖਦੀ ਹੈ?
ਜਾਂ
ਰੱਬ ਨੇ ਤਰਸ ਕਰ ਕੇ ਦੁਨੀਆ ਉੱਤੇ ਕਿਸ ਨੂੰ ਭੇਜਿਆ ਹੈ?
Answer:
ਨਰਸ
Exam Tips:
a) ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਇੱਕੋ ਉੱਤਰ “ਨਰਸ” ਹੈ।
b) ਕਵਿਤਾ ਵਿਚ ਨਰਸ ਦੇ ਸਾਰੇ ਗੁਣ ਯਾਦ ਰੱਖੋ।
Question 6: “ਜਿਉਂ ਤਿਤਲੀ ਦੀ ਹੋਏ ਉਡਾਣ, ਵੰਡਦੀ ਫਿਰਦੀ ਤਿਉਂ ……” ਖ਼ਾਲੀ ਥਾਂ ਲਈ ਢੁੱਕਵਾਂ ਸ਼ਬਦ ਕਿਹੜਾ ਹੈ?
Answer:
ਮੁਸਕਾਨ
Exam Tips:
a) ਤੁਕਾਂਤ ਵੇਖੋ: ਉਡਾਣ – ਮੁਸਕਾਨ।
Free study material for Punjabi
Punjabi Class 5 Curriculum Solutions: Punjabi Medium Chapter 06 ਕੌਮ ਦੀ ਸੇਵਾਦਾਰ
Official Punjab Board Solutions for Punjabi Medium Chapter 06 ਕੌਮ ਦੀ ਸੇਵਾਦਾਰ
Review comprehensive exercise answers for Class 5 Punjabi Punjabi Medium Chapter 06 ਕੌਮ ਦੀ ਸੇਵਾਦਾਰ. Fully updated to match current Punjab Board syllabus guidelines, these textbook solutions help students verify their work and maintain accurate study notes.
Step-by-Step Explanations for Punjabi Medium Chapter 06 ਕੌਮ ਦੀ ਸੇਵਾਦਾਰ
Clear, methodical explanations accompany every challenging problem within the Class 5 Punjabi text. Engaging with these detailed answers lays a solid foundation for advanced learning and improves foundational clarity for upcoming assessments.
Next Steps in Your Punjabi Revision
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 5 Punjabi.
FAQs
The complete and updated PSEB 5th Class Punjabi Solutions Chapter 6 ਕੌਮ ਦੀ ਸੇਵਾਦਾਰ is available for free on StudiesToday.com. These solutions for Class 5 Punjabi are as per latest Punjab Board curriculum.
Yes, our experts have revised the PSEB 5th Class Punjabi Solutions Chapter 6 ਕੌਮ ਦੀ ਸੇਵਾਦਾਰ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 5th Class Punjabi Solutions Chapter 6 ਕੌਮ ਦੀ ਸੇਵਾਦਾਰ will help students to get full marks in the theory paper.
Yes, we provide bilingual support for Class 5 Punjabi. You can access PSEB 5th Class Punjabi Solutions Chapter 6 ਕੌਮ ਦੀ ਸੇਵਾਦਾਰ in both English and Hindi medium.
Yes, you can download the entire PSEB 5th Class Punjabi Solutions Chapter 6 ਕੌਮ ਦੀ ਸੇਵਾਦਾਰ in printable PDF format for offline study on any device.