PSEB 5th Class Punjabi Solutions Chapter 6 ਆਓ ਰਲ-ਮਿਲ ਰੁੱਖ ਲਗਾਈਏ

Official Punjab Board Solutions for Class 5 Punjabi: Punjabi Medium Chapter 06 ਆਓ ਰਲ-ਮਿਲ ਰੁੱਖ ਲਗਾਈਏ

Explore reliable textbook solutions for Punjabi Medium Chapter 06 ਆਓ ਰਲ-ਮਿਲ ਰੁੱਖ ਲਗਾਈਏ tailored for Class 5 learners. Utilizing these Punjabi answers ensures thorough preparation and strengthens foundational knowledge before final Punjab Board evaluations.

Chapter-wise Solutions for Punjabi: Punjabi Medium Chapter 06 ਆਓ ਰਲ-ਮਿਲ ਰੁੱਖ ਲਗਾਈਏ

Access the complete solution PDF for Class 5 Punjabi below. Regular practice with these targeted textbook answers builds familiarity with standard question patterns and helps secure higher marks in final school evaluations.

I. ਯਾਦ ਰੱਖਣ ਯੋਗ ਗੱਲਾਂ

Question 1: ‘ਆਓ ਰਲ-ਮਿਲ ਰੁੱਖ ਲਗਾਈਏ’ ਪਾਠ ਵਿਚ ਕਿਹੜੀਆਂ ਗੱਲਾਂ ਯਾਦ ਰੱਖਣ ਯੋਗ ਦੱਸੀਆਂ ਗਈਆਂ ਹਨ?

Answer:

1. ਕ੍ਰਿਕਟ ਦਾ ਬੱਲਾ ਬਣਾਉਣ ਲਈ ਵਿਲੋ ਨਾਂ ਦੇ ਰੁੱਖ ਦੀ ਲੱਕੜ ਵਰਤੀ ਜਾਂਦੀ ਹੈ।
2. ਬੇਸਬਾਲ ਦਾ ਬੱਲਾ ਹਿੱਕਰੀ ਨਾਂ ਦੇ ਰੁੱਖ ਦੀ ਲੱਕੜ ਤੋਂ ਬਣਾਇਆ ਜਾਂਦਾ ਹੈ।
3. ਸੇਬ ਵਿਚ ਲਗਭਗ 25% ਹਵਾ ਹੁੰਦੀ ਹੈ, ਇਸੇ ਕਰਕੇ ਇਹ ਪਾਣੀ ਉੱਤੇ ਤਰਦਾ ਰਹਿੰਦਾ ਹੈ।
4. ਬਾਂਸ ਦਾ ਰੁੱਖ ਇਕ ਦਿਨ ਵਿਚ 35 ਇੰਚ ਤਕ ਲੰਮਾ ਹੋ ਸਕਦਾ ਹੈ।

Exam Tips:

a) ਚਾਰੇ ਗੱਲਾਂ ਨੰਬਰ ਲਾ ਕੇ ਲਿਖੋ; ਹਰ ਗੱਲ ਨਾਲ ਰੁੱਖ ਦਾ ਨਾਂ ਜ਼ਰੂਰ ਆਵੇ।
b) ਅੰਕੜੇ (25% ਅਤੇ 35 ਇੰਚ) ਧਿਆਨ ਨਾਲ ਯਾਦ ਰੱਖੋ।

 

II. ਜ਼ਬਾਨੀ ਪ੍ਰਸ਼ਨ

Question 1: ਰੁੱਖ ਕਿਸ ਚੀਜ਼ ਨੂੰ ਦੂਰ ਕਰਦੇ ਹਨ?

Answer:

ਪ੍ਰਦੂਸ਼ਣ ਨੂੰ।

Exam Tips:

a) ਪਾਠ ਵਿਚੋਂ “ਪ੍ਰਦੂਸ਼ਣ ਨੂੰ” ਵਾਲੀ ਗੱਲ ਯਾਦ ਕਰ ਲਵੋ; ਪ੍ਰੀਖਿਆ ਵਿਚ ਅਕਸਰ ਪੁੱਛੀ ਜਾਂਦੀ ਹੈ।

 

Question 2: ਜੇਕਰ ਰੁੱਖ ਵੱਢਣਾ ਪਵੇ, ਤਾਂ ਕੀ ਕਰਨਾ ਚਾਹੀਦਾ ਹੈ?

Answer:

ਇਕ ਰੁੱਖ ਵੱਢਣ ਬਦਲੇ ਸਾਨੂੰ ਚਾਰ ਰੁੱਖ ਲਾਉਣੇ ਚਾਹੀਦੇ ਹਨ।

Exam Tips:

a) ਉੱਤਰ ਵਿਚ ਗਿਣਤੀ “ਇਕ ਦੇ ਬਦਲੇ ਚਾਰ” ਸਪਸ਼ਟ ਲਿਖੋ।

 

Question 3: ਅਸੀਂ ਪੰਜਾਬ ਨੂੰ ਹਰਾ-ਭਰਾ ਕਿਵੇਂ ਬਣਾ ਸਕਦੇ ਹਾਂ?

Answer:

ਵੱਧ ਤੋਂ ਵੱਧ ਰੁੱਖ ਲਾ ਕੇ।

Exam Tips:

a) “ਵੱਧ ਤੋਂ ਵੱਧ ਰੁੱਖ ਲਾਉਣੇ” – ਇਹੀ ਮੁੱਖ ਗੱਲ ਹੈ।

 

III. ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਪਾਠ-ਪੁਸਤਕ ਵਿਚ ਦਿੱਤੀ ਕਵਿਤਾ ਦਾ ਉਹ ਬੰਦ ਪੜ੍ਹੋ, ਜੋ “ਇਕ ਵੱਢੋ ਤਾਂ ਲਾਓ ਚਾਰ” ਸਤਰ ਨਾਲ ਸ਼ੁਰੂ ਹੁੰਦਾ ਹੈ, ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ:
(ੳ) ਸਾਨੂੰ ਕਿਸ ਦੀ ਖ਼ੈਰ ਮਨਾਉਣੀ ਚਾਹੀਦੀ ਹੈ?
(ਅ) ਸਾਨੂੰ ਰੁੱਖਾਂ ਤੋਂ ਕੀ-ਕੀ ਮਿਲਦਾ ਹੈ?

Answer:

(ੳ) ਰੁੱਖਾਂ ਦੀ।
(ਅ) ਸ਼ੁੱਧ ਹਵਾ, ਜੜ੍ਹੀ-ਬੂਟੀਆਂ ਅਤੇ ਫਲ।

Exam Tips:

a) ਉੱਤਰ ਲਿਖਣ ਤੋਂ ਪਹਿਲਾਂ ਪਾਠ-ਪੁਸਤਕ ਦਾ ਇਹ ਬੰਦ ਇਕ ਵਾਰ ਧਿਆਨ ਨਾਲ ਪੜ੍ਹ ਲਵੋ।
b) (ਅ) ਵਿਚ ਤਿੰਨੇ ਚੀਜ਼ਾਂ – ਹਵਾ, ਜੜ੍ਹੀ-ਬੂਟੀਆਂ, ਫਲ – ਲਿਖਣੀਆਂ ਨਾ ਭੁੱਲੋ।

 

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ‘ਆਓ ਰਲ-ਮਿਲ ਰੁੱਖ ਲਗਾਈਏ’ ਕਵਿਤਾ ਵਿਚੋਂ ਤੁਹਾਨੂੰ ਕੀ ਕਰਨ ਦੀ ਪ੍ਰੇਰਨਾ (ਸਿੱਖਿਆ) ਮਿਲਦੀ ਹੈ?

Answer:

ਰੁੱਖ ਲਾਉਣ ਦੀ।

Exam Tips:

a) ਉੱਤਰ ਦਾ ਮੁੱਖ ਸ਼ਬਦ “ਰੁੱਖ ਲਾਉਣ ਦੀ” ਹੈ; ਇਸ ਨੂੰ ਠੀਕ ਸ਼ਬਦ-ਜੋੜਾਂ ਨਾਲ ਲਿਖੋ।

 

Question 2: ਪ੍ਰਦੂਸ਼ਣ ਕਿਸ ਤਰ੍ਹਾਂ ਖ਼ਤਮ ਹੋ ਸਕਦਾ ਹੈ?

Answer:

ਰੁੱਖ ਲਾਉਣ ਨਾਲ।

Exam Tips:

a) ਪ੍ਰਸ਼ਨ ਦਾ ਉੱਤਰ ਪੂਰੇ ਵਾਕ ਵਿਚ ਲਿਖੋ ਅਤੇ “ਰੁੱਖ ਲਾਉਣ ਨਾਲ” ਵਾਲੀ ਗੱਲ ਸਪਸ਼ਟ ਕਰੋ।

 

Question 3: ਸਾਨੂੰ ਸ਼ੁੱਧ ਹਵਾ ਕੌਣ ਦਿੰਦਾ ਹੈ?

Answer:

ਰੁੱਖ।

Exam Tips:

a) ਪਾਠ ਵਿਚੋਂ “ਰੁੱਖ” ਵਾਲੀ ਗੱਲ ਯਾਦ ਕਰ ਲਵੋ; ਪ੍ਰੀਖਿਆ ਵਿਚ ਅਕਸਰ ਪੁੱਛੀ ਜਾਂਦੀ ਹੈ।

 

V. ਬਹੁਵਿਕਲਪੀ / ਵਸਤੂਨਿਸ਼ਠ ਪ੍ਰਸ਼ਨ

Question 1: ‘ਆਓ ਰਲ-ਮਿਲ ਰੁੱਖ ਲਗਾਈਏ’ ਕਵਿਤਾ ਕਿਸ ਦੀ ਲਿਖੀ ਹੋਈ ਹੈ?
(ੳ) ਜਸਬੀਰ ਸਿੰਘ ਲੰਗੜੋਆ
(ਅ) ਪ੍ਰੋ. ਮੋਹਨ ਸਿੰਘ
(ੲ) ਧਨੀ ਰਾਮ ਚਾਤ੍ਰਿਕ
(ਸ) ਡਾ. ਸਰਬਜੀਤ ਬੇਦੀ

Answer:

(ੳ) ਜਸਬੀਰ ਸਿੰਘ ਲੰਗੜੋਆ

Exam Tips:

a) ਹਰ ਪਾਠ ਦੇ ਲੇਖਕ ਜਾਂ ਕਵੀ ਦਾ ਨਾਂ ਪਾਠ ਦੇ ਨਾਂ ਨਾਲ ਜੋੜ ਕੇ ਯਾਦ ਕਰੋ।

 

Question 2: ਤੁਸੀਂ ਆਪਣੀ ਪੰਜਾਬੀ ਦੀ ਪੁਸਤਕ ਵਿਚੋਂ ਜਸਬੀਰ ਸਿੰਘ ਲੰਗੜੋਆ ਦੀ ਕਿਹੜੀ ਕਵਿਤਾ ਪੜ੍ਹੀ ਹੈ?

Answer:

ਆਓ, ਰਲ-ਮਿਲ ਰੁੱਖ ਲਗਾਈਏ।

Exam Tips:

a) ਕਵਿਤਾ ਦਾ ਪੂਰਾ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।

 

Question 3: ‘ਆਓ ਰਲ-ਮਿਲ ਰੁੱਖ ਲਗਾਈਏ’ ਪਾਠ ਕਵਿਤਾ ਹੈ ਜਾਂ ਕਹਾਣੀ?
(ੳ) ਕਵਿਤਾ
(ਅ) ਕਹਾਣੀ

Answer:

(ੳ) ਕਵਿਤਾ

Exam Tips:

a) ਕਵਿਤਾ ਵਿਚ ਤੁਕਾਂ (ਸਤਰਾਂ) ਹੁੰਦੀਆਂ ਹਨ ਅਤੇ ਉਹ ਲੈਅ ਵਿਚ ਗਾਈ ਜਾ ਸਕਦੀ ਹੈ।

 

Question 4: ਰਲ-ਮਿਲ ਕੇ ਕੀ ਲਾਉਣ ਲਈ ਕਿਹਾ ਗਿਆ ਹੈ?

Answer:

ਰੁੱਖ।

Exam Tips:

a) ਉੱਤਰ ਦਾ ਮੁੱਖ ਸ਼ਬਦ “ਰੁੱਖ” ਹੈ; ਇਸ ਨੂੰ ਠੀਕ ਸ਼ਬਦ-ਜੋੜਾਂ ਨਾਲ ਲਿਖੋ।

 

Question 5: ਕਿਸ ਨੂੰ ਭਜਾਉਣ ਲਈ ਰੁੱਖ ਲਾਉਣੇ ਚਾਹੀਦੇ ਹਨ?

Answer:

ਪ੍ਰਦੂਸ਼ਣ ਨੂੰ।

Exam Tips:

a) ਪ੍ਰਸ਼ਨ ਦਾ ਉੱਤਰ ਪੂਰੇ ਵਾਕ ਵਿਚ ਲਿਖੋ ਅਤੇ “ਪ੍ਰਦੂਸ਼ਣ ਨੂੰ” ਵਾਲੀ ਗੱਲ ਸਪਸ਼ਟ ਕਰੋ।

 

Question 6: ਪੰਜਾਬ ਹਰਾ-ਭਰਾ ਕਿਸ ਤਰ੍ਹਾਂ ਬਣੇਗਾ?

Answer:

ਵੱਧ ਤੋਂ ਵੱਧ ਰੁੱਖ ਲਾ ਕੇ।

Exam Tips:

a) ਪਾਠ ਵਿਚੋਂ “ਵੱਧ ਤੋਂ ਵੱਧ ਰੁੱਖ ਲਾ ਕੇ” ਵਾਲੀ ਗੱਲ ਯਾਦ ਕਰ ਲਵੋ; ਪ੍ਰੀਖਿਆ ਵਿਚ ਅਕਸਰ ਪੁੱਛੀ ਜਾਂਦੀ ਹੈ।

 

Question 7: ਅਸੀਂ ਰੁੱਖ ਕਿਉਂ ਵੱਢ ਰਹੇ ਹਾਂ?

Answer:

ਲਾਲਚ ਲਈ।

Exam Tips:

a) ਲਾਲਚ = ਆਪਣੇ ਲਾਭ ਲਈ ਵੱਧ ਤੋਂ ਵੱਧ ਲੈਣ ਦੀ ਇੱਛਾ।

 

Question 8: ਰੁੱਖਾਂ ਤੋਂ ਸਾਨੂੰ ਕੀ ਮਿਲਦਾ ਹੈ?

Answer:

ਸੌ ਸੁੱਖ।

Exam Tips:

a) ਪ੍ਰਸ਼ਨ ਦਾ ਉੱਤਰ ਪੂਰੇ ਵਾਕ ਵਿਚ ਲਿਖੋ ਅਤੇ “ਸੌ ਸੁੱਖ” ਵਾਲੀ ਗੱਲ ਸਪਸ਼ਟ ਕਰੋ।

 

Question 9: ਕਵਿਤਾ ਵਿਚ ਸਾਨੂੰ ਕਿਸ ਨਾਲ ਸਾਂਝ ਪਾਉਣ ਲਈ ਕਿਹਾ ਗਿਆ ਹੈ?

Answer:

ਰੁੱਖਾਂ ਨਾਲ।

Exam Tips:

a) ਪਾਠ ਵਿਚੋਂ “ਰੁੱਖਾਂ ਨਾਲ” ਵਾਲੀ ਗੱਲ ਯਾਦ ਕਰ ਲਵੋ; ਪ੍ਰੀਖਿਆ ਵਿਚ ਅਕਸਰ ਪੁੱਛੀ ਜਾਂਦੀ ਹੈ।

 

Question 10: ਸਾਨੂੰ ਇਕ ਰੁੱਖ ਵੱਢ ਕੇ ਕਿੰਨੇ ਰੁੱਖ ਲਗਾਉਣੇ ਚਾਹੀਦੇ ਹਨ?

Answer:

ਚਾਰ।

Exam Tips:

a) ਉੱਤਰ ਦਾ ਮੁੱਖ ਸ਼ਬਦ “ਚਾਰ” ਹੈ; ਇਸ ਨੂੰ ਠੀਕ ਸ਼ਬਦ-ਜੋੜਾਂ ਨਾਲ ਲਿਖੋ।

 

Question 11: ਸ਼ੁੱਧ ਹਵਾ ਤੇ ਜੜ੍ਹੀਆਂ-ਬੂਟੀਆਂ ਕੌਣ ਦਿੰਦਾ ਹੈ? ਜਾਂ ਮੀਂਹ, ਧੁੱਪ ਤੇ ਝੱਖੜ ਤੋਂ ਸਾਨੂੰ ਕੌਣ ਬਚਾਉਂਦਾ ਹੈ?

Answer:

ਰੁੱਖ।

Exam Tips:

a) ਪ੍ਰਸ਼ਨ ਦਾ ਉੱਤਰ ਪੂਰੇ ਵਾਕ ਵਿਚ ਲਿਖੋ ਅਤੇ “ਰੁੱਖ” ਵਾਲੀ ਗੱਲ ਸਪਸ਼ਟ ਕਰੋ।

 

Question 12: ਸਾਨੂੰ ਠੰਢੀ ਛਾਂ ਕੌਣ ਦਿੰਦਾ ਹੈ?

Answer:

ਰੁੱਖ।

Exam Tips:

a) ਪਾਠ ਵਿਚੋਂ “ਰੁੱਖ” ਵਾਲੀ ਗੱਲ ਯਾਦ ਕਰ ਲਵੋ; ਪ੍ਰੀਖਿਆ ਵਿਚ ਅਕਸਰ ਪੁੱਛੀ ਜਾਂਦੀ ਹੈ।

 

Question 13: ਪੰਛੀ ਰੁੱਖਾਂ ਉੱਤੇ ਕੀ ਬਣਾਉਂਦੇ ਹਨ?

Answer:

ਆਲ੍ਹਣੇ (ਰੈਣ-ਬਸੇਰੇ)।

Exam Tips:

a) ਰੈਣ-ਬਸੇਰਾ = ਰਾਤ ਨੂੰ ਰਹਿਣ ਦੀ ਥਾਂ।

 

Question 14: ਸਾਨੂੰ ਕੀਮਤੀ ਲੱਕੜ ਕਿੱਥੋਂ ਮਿਲਦੀ ਹੈ?

Answer:

ਰੁੱਖਾਂ ਤੋਂ।

Exam Tips:

a) ਪ੍ਰਸ਼ਨ ਦਾ ਉੱਤਰ ਪੂਰੇ ਵਾਕ ਵਿਚ ਲਿਖੋ ਅਤੇ “ਰੁੱਖਾਂ ਤੋਂ” ਵਾਲੀ ਗੱਲ ਸਪਸ਼ਟ ਕਰੋ।

 

VI. ਵਿਆਕਰਨ

Question 1: ‘ਵੱਧ ਤੋਂ ਵੱਧ’ ਦਾ ਜੋ ਸੰਬੰਧ ‘ਘੱਟ ਤੋਂ ਘੱਟ’ ਨਾਲ ਹੈ, ਇਸੇ ਤਰ੍ਹਾਂ ‘ਹਰਾ-ਭਰਾ’ ਦਾ ਸੰਬੰਧ ਕਿਸ ਨਾਲ ਹੈ?

Answer:

ਸੁੱਕਾ-ਸੜਿਆ।

Exam Tips:

a) ਇਹ ਵਿਰੋਧੀ ਸ਼ਬਦਾਂ ਦਾ ਸੰਬੰਧ ਹੈ: ਹਰਾ-ਭਰਾ ਦਾ ਉਲਟ ਸੁੱਕਾ-ਸੜਿਆ।

 

Question 2: “ਪ੍ਰਦੂਸ਼ਣ ਨੂੰ ਦੂਰ ਭਜਾਈਏ” ਵਿਚ ਨਾਂਵ ਸ਼ਬਦ ਕਿਹੜਾ ਹੈ?

Answer:

ਪ੍ਰਦੂਸ਼ਣ।

Exam Tips:

a) ਨਾਂਵ ਕਿਸੇ ਚੀਜ਼, ਥਾਂ, ਵਿਅਕਤੀ ਜਾਂ ਭਾਵ ਦਾ ਨਾਂ ਹੁੰਦਾ ਹੈ; ਇੱਥੇ “ਪ੍ਰਦੂਸ਼ਣ” ਭਾਵਵਾਚਕ ਨਾਂਵ ਹੈ।
b) ਇਸ ਪਾਠ ਵਿਚੋਂ ਆਮ ਨਾਂਵ, ਖ਼ਾਸ ਨਾਂਵ, ਵਸਤੂਵਾਚਕ ਨਾਂਵ, ਭਾਵਵਾਚਕ ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਸ਼ਬਦ ਛਾਂਟਣੇ ਸਿੱਖੋ।

 

Question 3: ਹੇਠ ਲਿਖੇ ਵਿਰੋਧੀ ਸ਼ਬਦਾਂ ਦਾ ਮਿਲਾਨ ਕਰੋ: ਦੂਰ, ਸੁੱਖ, ਵੱਢਣਾ, ਰੁੱਸਣਾ, ਸ਼ੁੱਧ, ਵੱਧ ਨਾਲ – ਅਸ਼ੁੱਧ, ਘੱਟ, ਨੇੜੇ, ਦੁੱਖ, ਲਾਉਣਾ, ਮਨਾਉਣਾ

Answer:

ਸ਼ਬਦਵਿਰੋਧੀ ਸ਼ਬਦ
ਦੂਰਨੇੜੇ
ਸੁੱਖਦੁੱਖ
ਵੱਢਣਾਲਾਉਣਾ
ਰੁੱਸਣਾਮਨਾਉਣਾ
ਸ਼ੁੱਧਅਸ਼ੁੱਧ
ਵੱਧਘੱਟ

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜੋ ਸਭ ਤੋਂ ਸਪਸ਼ਟ ਹਨ, ਬਾਕੀ ਆਪੇ ਬਣ ਜਾਣਗੇ।
b) ਵਿਰੋਧੀ ਸ਼ਬਦ ਉਲਟ ਅਰਥ ਵਾਲੇ ਹੁੰਦੇ ਹਨ।

 

VII. ਕੁੱਝ ਹੋਰ ਪ੍ਰਸ਼ਨ

Question 1: ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ: ਰੁੱਖ, ਪ੍ਰਦੂਸ਼ਣ, ਲਾਲਚ, ਖ਼ੈਰ, ਕੀਮਤੀ।

Answer:

1. ਰੁੱਖ (ਦਰੱਖ਼ਤ) – ਇਸ ਜੰਗਲ ਵਿਚ ਕਈ ਪ੍ਰਕਾਰ ਦੇ ਰੁੱਖ ਹਨ।
2. ਪ੍ਰਦੂਸ਼ਣ (ਵਾਤਾਵਰਨ ਦਾ ਗੰਦਾ ਹੋਣਾ) – ਵਾਤਾਵਰਨ ਪ੍ਰਦੂਸ਼ਣ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ।
3. ਲਾਲਚ (ਲੋਭ) – ਮਨੁੱਖ ਦੇ ਲਾਲਚ ਨੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ।
4. ਖ਼ੈਰ (ਭਲਾ) – ਅਸੀਂ ਰੱਬ ਤੋਂ ਸਭ ਦੀ ਖ਼ੈਰ ਮੰਗਦੇ ਹਾਂ।
5. ਕੀਮਤੀ (ਬਹੁਤੇ ਮੁੱਲ ਵਾਲਾ) – ਸੋਨਾ ਇਕ ਕੀਮਤੀ ਧਾਤ ਹੈ।

Exam Tips:

a) ਪਹਿਲਾਂ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ, ਫਿਰ ਵਾਕ ਬਣਾਓ।
b) ਵਾਕ ਛੋਟਾ ਤੇ ਪੂਰਾ ਲਿਖੋ ਅਤੇ ਅੰਤ ਵਿਚ ਡੰਡੀ (।) ਲਾਓ।

 

VIII. ਲੇਖ-ਰਚਨਾ

Question 1: ‘ਰੁੱਖਾਂ ਦੀ ਮਹੱਤਤਾ’ ਬਾਰੇ ਇਕ ਲੇਖ ਲਿਖੋ।

Answer:

ਰੁੱਖਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਮਨੁੱਖਾਂ ਸਮੇਤ ਜਿੰਨੇ ਜੀਵ ਧਰਤੀ ਉੱਤੇ ਵਸਦੇ ਹਨ, ਉਨ੍ਹਾਂ ਦਾ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ। ਇਹ ਸਾਡੀਆਂ ਕੁੱਲੀ, ਗੁੱਲੀ ਤੇ ਜੁੱਲੀ ਦੀਆਂ ਤਿੰਨੇ ਮੁੱਖ ਲੋੜਾਂ ਪੂਰੀਆਂ ਕਰਦੇ ਹਨ।
ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮਨੁੱਖ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੈ। ਫਲ, ਅੰਨ, ਖੰਡ, ਸਬਜ਼ੀਆਂ ਆਦਿ ਸਭ ਕੁੱਝ ਸਾਨੂੰ ਰੁੱਖਾਂ-ਪੌਦਿਆਂ ਦੀ ਬਦੌਲਤ ਹੀ ਮਿਲਦਾ ਹੈ। ਭੇਡਾਂ, ਬੱਕਰੀਆਂ ਤੇ ਹੋਰ ਪਸ਼ੂ ਇਨ੍ਹਾਂ ਦੇ ਪੱਤੇ ਖਾ ਕੇ ਸਾਨੂੰ ਦੁੱਧ ਦਿੰਦੇ ਹਨ, ਜਿਸ ਤੋਂ ਦਹੀਂ, ਲੱਸੀ, ਮੱਖਣ ਤੇ ਪਨੀਰ ਬਣਦੇ ਹਨ। ਮਕਾਨ ਤੇ ਫ਼ਰਨੀਚਰ ਬਣਾਉਣ ਲਈ ਲੱਕੜ ਵੀ ਸਾਨੂੰ ਰੁੱਖਾਂ ਤੋਂ ਹੀ ਮਿਲਦੀ ਹੈ। ਇਸ ਤੋਂ ਇਲਾਵਾ ਰੁੱਖ ਧੁੱਪ ਤੇ ਮੀਂਹ ਤੋਂ ਸਾਡਾ ਬਚਾਅ ਕਰਦੇ ਹਨ।
ਰੁੱਖ ਹਵਾ ਨੂੰ ਸਾਫ਼ ਕਰਦੇ ਹਨ, ਜੋ ਸਾਡੇ ਜੀਵਨ ਦਾ ਆਧਾਰ ਹੈ। ਇਹ ਵਰਖਾ ਦਾ ਕਾਰਨ ਵੀ ਬਣਦੇ ਹਨ ਅਤੇ ਉਪਜਾਊ ਮਿੱਟੀ ਨੂੰ ਰੁੜ੍ਹਨ ਤੋਂ ਬਚਾਉਂਦੇ ਹਨ। ਰੁੱਖਾਂ ਦੇ ਪੱਤੇ ਤੇ ਹੋਰ ਹਿੱਸੇ ਗਲ-ਸੜ ਕੇ ਖਾਦ ਬਣ ਜਾਂਦੇ ਹਨ। ਰੁੱਖਾਂ ਦੇ ਪੱਤਿਆਂ, ਫੁੱਲਾਂ, ਛਿੱਲਾਂ ਤੇ ਜੜ੍ਹਾਂ ਤੋਂ ਬਹੁਤ ਸਾਰੀਆਂ ਦਵਾਈਆਂ ਵੀ ਬਣਦੀਆਂ ਹਨ। ਰੁੱਖ ਸਾਡੇ ਆਲੇ-ਦੁਆਲੇ ਨੂੰ ਹਰਾ-ਭਰਾ ਤੇ ਸੁੰਦਰ ਬਣਾਉਂਦੇ ਹਨ ਅਤੇ ਇਨ੍ਹਾਂ ਦੇ ਫੁੱਲ ਮਹਿਕਾਂ ਖਿਲਾਰਦੇ ਹਨ।
ਇਸ ਪ੍ਰਕਾਰ ਰੁੱਖਾਂ ਦੀ ਸਾਡੇ ਜੀਵਨ ਵਿਚ ਬਹੁਤ ਮਹਾਨਤਾ ਹੈ। ਸਾਨੂੰ ਇਨ੍ਹਾਂ ਨੂੰ ਵੱਢਣਾ ਨਹੀਂ ਚਾਹੀਦਾ ਅਤੇ ਵੱਧ ਤੋਂ ਵੱਧ ਰੁੱਖ ਲਾ ਕੇ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Exam Tips:

a) ਲੇਖ ਦੀ ਸ਼ੁਰੂਆਤ ਵਿਚ ਵਿਸ਼ੇ ਦਾ ਮਹੱਤਵ ਲਿਖੋ ਅਤੇ ਅੰਤ ਵਿਚ ਸਿੱਖਿਆ ਦਿਓ।
b) ਰੁੱਖਾਂ ਤੋਂ ਮਿਲਦੀਆਂ ਚੀਜ਼ਾਂ (ਭੋਜਨ, ਲੱਕੜ, ਦਵਾਈਆਂ, ਸ਼ੁੱਧ ਹਵਾ) ਵੱਖ-ਵੱਖ ਪੈਰਿਆਂ ਵਿਚ ਲਿਖੋ।
c) ਲੇਖ ਵਿਚ ਛੋਟੇ-ਛੋਟੇ ਵਾਕ ਵਰਤੋ ਅਤੇ ਸ਼ਬਦ-ਜੋੜਾਂ ਦਾ ਧਿਆਨ ਰੱਖੋ।

 

IX. ਔਖੇ ਸ਼ਬਦਾਂ ਦੇ ਅਰਥ

Question 1: ਪਾਠ ਦੇ ਔਖੇ ਸ਼ਬਦਾਂ ਦੇ ਅਰਥ ਲਿਖੋ।

Answer:

ਸ਼ਬਦਅਰਥ
ਰੁੱਖਦਰੱਖ਼ਤ, ਬੂਟੇ
ਪ੍ਰਦੂਸ਼ਣਹਵਾ, ਪਾਣੀ ਆਦਿ ਦਾ ਗੰਦਾ ਹੋ ਜਾਣਾ
ਲਾਲਚ-ਵੱਸਆਪਣੇ ਨਿੱਜੀ ਲਾਭ ਲਈ ਵੱਧ ਤੋਂ ਵੱਧ ਚੀਜ਼ ਪ੍ਰਾਪਤ ਕਰਨ ਦੀ ਇੱਛਾ ਕਰਕੇ
ਮਹਿਕਾਂਖ਼ੁਸ਼ਬੂਆਂ
ਸਾਂਝਹਿੱਸੇਦਾਰੀ, ਮੇਲ-ਜੋਲ
ਰੁੱਸ ਜਾਏਨਾਰਾਜ਼ ਹੋ ਕੇ ਦੂਰ ਚਲੀ ਜਾਵੇ
ਖੇੜੇਖ਼ੁਸ਼ੀਆਂ
ਖ਼ੈਰ ਮਨਾਉਣਾਭਲਾ ਚਾਹੁਣਾ
ਸ਼ੁੱਧਸਾਫ਼
ਜੜ੍ਹੀ-ਬੂਟੀਆਂਦਵਾਈ ਵਾਲੇ ਪੌਦੇ
ਝੱਖੜਤੇਜ਼ ਹਵਾਵਾਂ
ਹੋਂਦਹੋਣਾ, ਵਜੂਦ
ਬਹਾਰਖ਼ੁਸ਼ੀ, ਰੌਣਕ
ਭੋਂ-ਖੋਰਜ਼ਮੀਨ ਦਾ ਖੁਰਨਾ, ਰੁੜ੍ਹਨਾ
ਰੈਣ-ਬਸੇਰਾਰਾਤ ਰਹਿਣ ਦੀ ਥਾਂ

Exam Tips:

a) ਸ਼ਬਦਾਂ ਦੇ ਅਰਥ ਸ਼ਬਦ-ਜੋੜੀ ਬਣਾ ਕੇ ਯਾਦ ਕਰੋ।
b) ਹਰ ਸ਼ਬਦ ਨਾਲ ਇਕ ਛੋਟਾ ਵਾਕ ਬਣਾਉਣ ਦਾ ਅਭਿਆਸ ਕਰੋ।

 

Step-by-Step Textbook Answers: Class 5 Punjabi Punjabi Medium Chapter 06 ਆਓ ਰਲ-ਮਿਲ ਰੁੱਖ ਲਗਾਈਏ

Accessing Punjabi Medium Chapter 06 ਆਓ ਰਲ-ਮਿਲ ਰੁੱਖ ਲਗਾਈਏ Solutions

Access structured Punjab Board textbook solutions for Punjabi Medium Chapter 06 ਆਓ ਰਲ-ਮਿਲ ਰੁੱਖ ਲਗਾਈਏ. Designed in alignment with the latest academic curriculum for Class 5 Punjabi, these answers cover all end-of-chapter exercises to support daily learning and homework completion.

Concept-Driven Answers for Class 5 Punjabi

Each solution includes detailed reasoning to foster genuine comprehension of Punjabi Medium Chapter 06 ਆਓ ਰਲ-ਮਿਲ ਰੁੱਖ ਲਗਾਈਏ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 5 Punjabi.

FAQs

Where can I find the latest PSEB 5th Class Punjabi Solutions Chapter 6 ਆਓ ਰਲ-ਮਿਲ ਰੁੱਖ ਲਗਾਈਏ for the 2026-27 session?

The complete and updated PSEB 5th Class Punjabi Solutions Chapter 6 ਆਓ ਰਲ-ਮਿਲ ਰੁੱਖ ਲਗਾਈਏ is available for free on StudiesToday.com. These solutions for Class 5 Punjabi are as per latest Punjab Board curriculum.

Are the Punjabi Punjab Board solutions for Class 5 updated for the new 50% competency-based exam pattern?

Yes, our experts have revised the PSEB 5th Class Punjabi Solutions Chapter 6 ਆਓ ਰਲ-ਮਿਲ ਰੁੱਖ ਲਗਾਈਏ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class Punjabi Solutions Chapter 6 ਆਓ ਰਲ-ਮਿਲ ਰੁੱਖ ਲਗਾਈਏ will help students to get full marks in the theory paper.

Do you offer PSEB 5th Class Punjabi Solutions Chapter 6 ਆਓ ਰਲ-ਮਿਲ ਰੁੱਖ ਲਗਾਈਏ in multiple languages like Hindi and English?

Yes, we provide bilingual support for Class 5 Punjabi. You can access PSEB 5th Class Punjabi Solutions Chapter 6 ਆਓ ਰਲ-ਮਿਲ ਰੁੱਖ ਲਗਾਈਏ in both English and Hindi medium.

Is it possible to download the Punjabi Punjab Board solutions for Class 5 as a PDF?

Yes, you can download the entire PSEB 5th Class Punjabi Solutions Chapter 6 ਆਓ ਰਲ-ਮਿਲ ਰੁੱਖ ਲਗਾਈਏ in printable PDF format for offline study on any device.