PSEB 5th Class EVS Solutions Chapter 4 ਮਿਹਨਤ ਨਾਲ ਸਫਲਤਾ

Step-by-Step Textbook Solutions for Class 5 EVS Punjabi Medium Chapter 04 ਮਿਹਨਤ ਨਾਲ ਸਫਲਤਾ

Access comprehensive textbook solutions for Punjabi Medium Chapter 04 ਮਿਹਨਤ ਨਾਲ ਸਫਲਤਾ using the official curriculum guides for Class 5 EVS. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 04 ਮਿਹਨਤ ਨਾਲ ਸਫਲਤਾ Textbook Solutions PDF

Access the complete solution PDF for Class 5 EVS below. Regular practice with these targeted textbook answers builds familiarity with standard question patterns and helps secure higher marks in final school evaluations.

Question 1: ਕੁੱਝ ਖੇਡਾਂ ਵਿੱਚ ਖਿਡਾਰੀ ਇਕੱਲੇ ਤੌਰ 'ਤੇ ਭਾਗ ਲੈਂਦੇ ਹਨ, ਪਰ ਕੁੱਝ ਖੇਡਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਇੱਕ ਤੋਂ ਵੱਧ ਖਿਡਾਰੀ ਰਲ ਕੇ ਟੀਮ ਬਣਾ ਕੇ ਖੇਡਦੇ ਹਨ। ਇਕੱਲੇ ਅਤੇ ਟੀਮ ਦੇ ਤੌਰ 'ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਦੀ ਸੂਚੀ ਬਣਾਓ।

Answer:

ਇਕੱਲੇ ਖਿਡਾਰੀ ਵਜੋਂ ਖੇਡੀਆਂ ਜਾਣ ਵਾਲੀਆਂ ਖੇਡਾਂਟੀਮ ਵਜੋਂ ਖੇਡੀਆਂ ਜਾਣ ਵਾਲੀਆਂ ਖੇਡਾਂ
ਦੌੜਫੁੱਟਬਾਲ
ਗੋਲਾ ਸੁੱਟਣਾਕ੍ਰਿਕੇਟ
ਤੈਰਾਕੀਕਬੱਡੀ
ਸਾਈਕਲਿੰਗਖੋ-ਖੋ
ਜੈਵਲਿਨ ਸੁੱਟਣਾਵਾਲੀਬਾਲ
ਲੰਬੀ ਛਾਲਹਾਕੀ

Exam Tips:

a) ਦੌੜ, ਗੋਲਾ ਸੁੱਟਣਾ, ਤੈਰਾਕੀ ਵਰਗੀਆਂ ਖੇਡਾਂ ਇਕੱਲੇ ਖਿਡਾਰੀ ਦੀਆਂ ਹੁੰਦੀਆਂ ਹਨ; ਹਾਕੀ, ਫੁੱਟਬਾਲ, ਕ੍ਰਿਕੇਟ ਆਦਿ ਟੀਮ ਦੀਆਂ।
b) ਸੂਚੀ ਵਿੱਚ ਦੋਵੇਂ ਕਾਲਮਾਂ ਦੀਆਂ ਘੱਟੋ-ਘੱਟ ਪੰਜ-ਪੰਜ ਖੇਡਾਂ ਲਿਖੋ।

 

Question 2: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ (ਖੇਡਾਂ, ਮਿਲਵਰਤਨ, ਹਾਕੀ) :
(ੳ) ………….. ਅਤੇ ਕ੍ਰਿਕੇਟ ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ।
(ਅ) ………….. ਵਿੱਚ ਭਾਗ ਲੈਣ ਨਾਲ ਸਾਡੇ ਵਿੱਚ ਹੌਸਲਾ, ਮਿਹਨਤ, ਲਗਨ ਵਰਗੇ ਗੁਣ ਪੈਦਾ ਹੁੰਦੇ ਹਨ।
(ੲ) ਟੀਮ ਵਿੱਚ ਖੇਡਣ ਨਾਲ ਅਸੀਂ ………….. ਸਿੱਖਦੇ ਹਾਂ।

Answer:

(ੳ) ਹਾਕੀ
(ਅ) ਖੇਡਾਂ
(ੲ) ਮਿਲਵਰਤਨ

Exam Tips:

a) ਦਿੱਤੇ ਤਿੰਨੋਂ ਸ਼ਬਦ ਪਹਿਲਾਂ ਪੜ੍ਹੋ, ਫਿਰ ਹਰ ਵਾਕ ਦੇ ਅਰਥ ਅਨੁਸਾਰ ਸ਼ਬਦ ਚੁਣੋ।
b) ਇੱਕ ਸ਼ਬਦ ਇੱਕ ਹੀ ਵਾਰ ਵਰਤੋ।

 

Question 3: ਇਨ੍ਹਾਂ ਵਿੱਚੋਂ ਕਿਹੜੀ ਖੇਡ ਵਿੱਚ ਪੂਰੀ ਟੀਮ ਖੇਡਦੀ ਹੈ? (ਫੁੱਟਬਾਲ / ਗੋਲਾ ਸੁੱਟਣਾ / ਭਾਰ ਤੋਲਣਾ)

Answer:

ਫੁੱਟਬਾਲ

Exam Tips:

a) ਗੋਲਾ ਸੁੱਟਣਾ ਅਤੇ ਭਾਰ ਤੋਲਣਾ ਇਕੱਲੇ ਖਿਡਾਰੀ ਦੀਆਂ ਖੇਡਾਂ ਹਨ।

 

Question 4: ਓਲੰਪਿਕ ਖੇਡਾਂ ਕਿੰਨੇ ਸਾਲ ਬਾਅਦ ਹੁੰਦੀਆਂ ਹਨ? (ਚਾਰ / ਪੰਜ)

Answer:

ਚਾਰ ਸਾਲ ਬਾਅਦ।

Exam Tips:

a) ਓਲੰਪਿਕ ਖੇਡਾਂ ਹਰ ਚਾਰ ਸਾਲ ਬਾਅਦ ਹੁੰਦੀਆਂ ਹਨ।

 

Question 5: ਵਿਲੱਖਣ ਪ੍ਰਤਿਭਾ ਵਾਲੇ ਖਿਡਾਰੀਆਂ ਲਈ ਕਿਹੜੀਆਂ ਖੇਡਾਂ ਦਾ ਆਯੋਜਨ ਹੁੰਦਾ ਹੈ? (ਓਲੰਪਿਕ / ਪੈਰਾ ਓਲੰਪਿਕ / ਕਾਮਨਵੈਲਥ)

Answer:

ਪੈਰਾ ਓਲੰਪਿਕ।

Exam Tips:

a) ਪੈਰਾ ਓਲੰਪਿਕ ਖੇਡਾਂ ਵਿਲੱਖਣ ਪ੍ਰਤਿਭਾ ਵਾਲੇ ਖਿਡਾਰੀਆਂ ਲਈ ਹੁੰਦੀਆਂ ਹਨ।

 

Question 6: ਖੇਡਣ ਨਾਲ ……………. (ਸਮਾਂ ਖ਼ਰਾਬ ਹੁੰਦਾ ਹੈ / ਅਸੀਂ ਤੰਦਰੁਸਤ ਰਹਿੰਦੇ ਹਾਂ / ਅਸੀਂ ਬਿਮਾਰ ਹੋ ਜਾਂਦੇ ਹਾਂ)

Answer:

ਅਸੀਂ ਤੰਦਰੁਸਤ ਰਹਿੰਦੇ ਹਾਂ।

Exam Tips:

a) ਖੇਡਾਂ ਦਾ ਸਭ ਤੋਂ ਵੱਡਾ ਲਾਭ ਚੰਗੀ ਸਿਹਤ ਹੈ।

 

Question 7: ਸਾਨੂੰ ਖੇਡਾਂ ਵਿੱਚ ਭਾਗ ਕਿਉਂ ਲੈਣਾ ਚਾਹੀਦਾ ਹੈ?

Answer:

ਖੇਡਾਂ ਵਿੱਚ ਭਾਗ ਲੈਣ ਨਾਲ ਸਾਡੇ ਅੰਦਰ ਹੌਸਲਾ, ਹਾਰ ਨੂੰ ਸਵੀਕਾਰ ਕਰਨਾ, ਮਿਹਨਤ ਅਤੇ ਲਗਨ ਵਰਗੇ ਗੁਣ ਪੈਦਾ ਹੁੰਦੇ ਹਨ।

Exam Tips:

a) ਚਾਰ ਗੁਣ ਵੱਖਰੇ ਕਰ ਕੇ ਲਿਖੋ: ਹੌਸਲਾ, ਹਾਰ ਸਵੀਕਾਰ ਕਰਨਾ, ਮਿਹਨਤ, ਲਗਨ।
b) ਸਿਹਤ ਦਾ ਲਾਭ ਵੀ ਜੋੜਿਆ ਜਾ ਸਕਦਾ ਹੈ।

 

Question 8: ਸਕੂਲੀ ਖੇਡ ਪੱਧਰਾਂ ਦੇ ਨਾਮ ਲਿਖੋ।

Answer:

ਸਕੂਲ ਤੋਂ ਬਾਅਦ ਸੈਂਟਰ, ਬਲਾਕ, ਜ਼ਿਲ੍ਹਾ ਅਤੇ ਫਿਰ ਰਾਜ ਪੱਧਰੀ ਖੇਡਾਂ ਹੁੰਦੀਆਂ ਹਨ।

Exam Tips:

a) ਪੱਧਰਾਂ ਦਾ ਕ੍ਰਮ ਯਾਦ ਰੱਖੋ: ਸਕੂਲ, ਸੈਂਟਰ, ਬਲਾਕ, ਜ਼ਿਲ੍ਹਾ, ਰਾਜ।

 

Question 9: ਅੰਤਰ-ਰਾਸ਼ਟਰੀ ਪੱਧਰ ਦੀਆਂ ਦੋ ਖੇਡਾਂ ਦੇ ਨਾਮ ਲਿਖੋ।

Answer:

ਹਾਕੀ, ਫੁੱਟਬਾਲ, ਵਾਲੀਬਾਲ, ਦੌੜਾਂ ਆਦਿ।

Exam Tips:

a) ਪ੍ਰਸ਼ਨ ਵਿੱਚ ਜਿੰਨੀਆਂ ਖੇਡਾਂ ਮੰਗੀਆਂ ਹਨ, ਓਨੀਆਂ ਹੀ ਲਿਖੋ।

 

Question 10: ਪੈਰਾ ਓਲੰਪਿਕ ਖੇਡਾਂ ਤੋਂ ਕੀ ਭਾਵ ਹੈ?

Answer:

ਇਹ ਖੇਡਾਂ ਵਿਲੱਖਣ ਪ੍ਰਤਿਭਾ ਵਾਲੇ ਲੋਕਾਂ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ।

Exam Tips:

a) ਉੱਤਰ ਵਿੱਚ ਇਹ ਜ਼ਰੂਰ ਲਿਖੋ ਕਿ ਇਹ ਕਿਨ੍ਹਾਂ ਲਈ ਹੁੰਦੀਆਂ ਹਨ।

 

Question 11: ਕੀ ਤੁਸੀਂ ਜਾਣਦੇ ਹੋ ਕਿ ਅੰਤਰਰਾਸ਼ਟਰੀ ਖਿਡਾਰੀ ਕਿਹੜੇ ਹੁੰਦੇ ਹਨ?

Answer:

ਅੰਤਰ-ਰਾਸ਼ਟਰੀ ਖਿਡਾਰੀ ਉਹ ਹੁੰਦੇ ਹਨ ਜੋ ਅੰਤਰ-ਰਾਸ਼ਟਰੀ ਖੇਡਾਂ ਵਿੱਚ ਦੂਸਰੇ ਦੇਸ਼ਾਂ ਦੇ ਖਿਡਾਰੀਆਂ ਨਾਲ ਮੁਕਾਬਲਾ ਕਰਦੇ ਹਨ। ਕੁਝ ਅੰਤਰ-ਰਾਸ਼ਟਰੀ ਖਿਡਾਰੀ ਹਨ: ਪੀ.ਟੀ. ਊਸ਼ਾ, ਕਰਣਮ ਮੱਲੇਸ਼ਵਰੀ, ਅਭਿਨਵ ਬਿੰਦਰਾ, ਲਿਐਂਡਰ ਪੇਸ, ਵਿਜੇਂਦਰ ਸਿੰਘ, ਸੁਸ਼ੀਲ ਕੁਮਾਰ, ਸਾਈਨਾ ਨੇਹਵਾਲ, ਮੈਰੀ ਕਾਮ ਆਦਿ।

Exam Tips:

a) ਪਹਿਲਾਂ ਪਰਿਭਾਸ਼ਾ ਲਿਖੋ, ਫਿਰ ਦੋ-ਤਿੰਨ ਖਿਡਾਰੀਆਂ ਦੇ ਨਾਮ ਉਦਾਹਰਨ ਵਜੋਂ ਦਿਓ।
b) ਖਿਡਾਰੀਆਂ ਦੇ ਨਾਮ ਦੀ ਸਪੈਲਿੰਗ ਧਿਆਨ ਨਾਲ ਲਿਖੋ।

 

Question 12: ਕੀ ਅੱਜ-ਕੱਲ੍ਹ ਵੀ ਕੁੜੀਆਂ ਦਾ ਖੇਡਾਂ ਵਿੱਚ ਭਾਗ ਲੈਣਾ ਪਸੰਦ ਨਹੀਂ ਕੀਤਾ ਜਾਂਦਾ? ਅਜਿਹਾ ਕਰਨਾ ਠੀਕ ਹੈ? ਤੁਸੀਂ ਇਸ ਬਾਰੇ ਕੀ ਸੋਚਦੇ ਹੋ?

Answer:

ਅੱਜ-ਕੱਲ੍ਹ ਕੁੜੀਆਂ ਖੇਡਾਂ ਵਿੱਚ ਭਾਗ ਲੈਂਦੀਆਂ ਹਨ। 50-60 ਸਾਲ ਪਹਿਲਾਂ ਸਮਾਜ ਵਿੱਚ ਇਸ ਨੂੰ ਪਸੰਦ ਨਹੀਂ ਕੀਤਾ ਜਾਂਦਾ ਸੀ, ਪਰ ਹੁਣ ਸਮਾਜ ਦਾ ਨਜ਼ਰੀਆ ਬਦਲ ਗਿਆ ਹੈ। ਕੁੜੀਆਂ ਹਰ ਤਰ੍ਹਾਂ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੀਆਂ ਹਨ ਅਤੇ ਘਰ ਵਾਲੇ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ।

Exam Tips:

a) ਆਪਣੀ ਰਾਇ ਵੀ ਲਿਖੋ ਕਿ ਕੁੜੀਆਂ ਅਤੇ ਮੁੰਡਿਆਂ ਨੂੰ ਖੇਡਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ।

 

Question 13: ਖ਼ਾਲੀ ਥਾਂਵਾਂ ਭਰੋ :
1. ਮਿਲਖਾ ਸਿੰਘ ਨੂੰ …………………. ਸਿੱਖ ਦਾ ਖ਼ਿਤਾਬ ਮਿਲਿਆ।
2. ਲਗਾਤਾਰ ਅਤੇ ਅਣਥੱਕ …………………. ਜੀਵਨ ਦੀ ਕਾਮਯਾਬੀ ਦਾ ਰਾਜ਼ ਹੈ।

Answer:

1. ਫ਼ਲਾਈਂਗ
2. ਮਿਹਨਤ

Exam Tips:

a) ਮਿਲਖਾ ਸਿੰਘ ਦਾ ਖ਼ਿਤਾਬ "ਫ਼ਲਾਈਂਗ ਸਿੱਖ" ਹੈ।

 

Question 14: ਮਿਲਾਨ ਕਰੋ :
1. ਪੀ.ਟੀ. ਊਸ਼ਾ – (ੳ) ਹਾਕੀ ਦਾ ਜਾਦੂਗਰ
2. ਕਰਣਮ ਮੱਲੇਸ਼ਵਰੀ – (ਅ) ਮਾਸਟਰ ਬਲਾਸਟਰ
3. ਸਚਿਨ ਤੇਂਦੁਲਕਰ – (ੲ) ਭਾਰ ਤੋਲਕ
4. ਮੇਜਰ ਧਿਆਨ ਚੰਦ – (ਸ) ਉੱਡਣ ਪਰੀ

Answer:

1. (ਸ)
2. (ੲ)
3. (ਅ)
4. (ੳ)

Exam Tips:

a) ਪੀ.ਟੀ. ਊਸ਼ਾ ਨੂੰ "ਉੱਡਣ ਪਰੀ" ਅਤੇ ਧਿਆਨ ਚੰਦ ਨੂੰ "ਹਾਕੀ ਦਾ ਜਾਦੂਗਰ" ਕਿਹਾ ਜਾਂਦਾ ਹੈ।
b) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਦਾ ਤੁਹਾਨੂੰ ਪੱਕਾ ਪਤਾ ਹੋਵੇ।

 

Question 15: ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬੀ ਦਾ ਕੀ ਰਾਜ਼ ਹੈ?

Answer:

ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬੀ ਦਾ ਰਾਜ਼ ਸਖ਼ਤ ਮਿਹਨਤ ਹੈ।

Exam Tips:

a) ਇਸ ਅਧਿਆਇ ਦਾ ਮੁੱਖ ਸੰਦੇਸ਼ ਮਿਹਨਤ ਹੈ।

 

Important Questions and Answers

1. ਬਹੁ-ਵਿਕਲਪੀ ਚੋਣ

Question 16: ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ – (ੳ) ਏਸ਼ੀਅਨ ਖੇਡਾਂ (ਅ) ਕਾਮਨਵੈਲਥ ਖੇਡਾਂ (ੲ) ਓਲੰਪਿਕ ਖੇਡਾਂ (ਸ) ਸਾਰੇ ਠੀਕ

Answer:

(ਸ) ਸਾਰੇ ਠੀਕ

Exam Tips:

a) ਜਦੋਂ ਸਾਰੇ ਵਿਕਲਪ ਠੀਕ ਲੱਗਣ, ਤਾਂ "ਸਾਰੇ ਠੀਕ" ਚੁਣੋ।

 

Question 17: ਹਾਕੀ ਦਾ ਜਾਦੂਗਰ ਹੈ – (ੳ) ਤੇਂਦੁਲਕਰ (ਅ) ਮਿਲਖਾ ਸਿੰਘ (ੲ) ਧਿਆਨ ਚੰਦ (ਸ) ਸੁਸ਼ੀਲ ਕੁਮਾਰ

Answer:

(ੲ) ਧਿਆਨ ਚੰਦ

Exam Tips:

a) ਤੇਂਦੁਲਕਰ ਕ੍ਰਿਕੇਟ ਅਤੇ ਮਿਲਖਾ ਸਿੰਘ ਦੌੜ ਨਾਲ ਜੁੜੇ ਹਨ।

 

2. ਇੱਕ ਵਾਕ ਵਿੱਚ ਉੱਤਰ ਵਾਲੇ ਪ੍ਰਸ਼ਨ

Question 18: ਫ਼ਲਾਈਂਗ ਸਿੱਖ ਦਾ ਖ਼ਿਤਾਬ ਕਿਸ ਨੂੰ ਮਿਲਿਆ?

Answer:

ਮਿਲਖਾ ਸਿੰਘ ਨੂੰ ਫ਼ਲਾਈਂਗ ਸਿੱਖ ਦਾ ਖ਼ਿਤਾਬ ਮਿਲਿਆ।

Exam Tips:

a) ਉੱਤਰ ਪੂਰੇ ਵਾਕ ਵਿੱਚ ਲਿਖੋ।

 

Question 19: ਦੋ ਓਲੰਪਿਕ ਖੇਡਾਂ ਵਿੱਚ ਕਿੰਨੇ ਸਾਲਾਂ ਦਾ ਅੰਤਰ ਹੁੰਦਾ ਹੈ?

Answer:

ਚਾਰ ਸਾਲ।

Exam Tips:

a) ਓਲੰਪਿਕ ਖੇਡਾਂ ਦਾ ਚੱਕਰ ਚਾਰ ਸਾਲ ਦਾ ਹੈ।

 

Question 20: ਭਾਰ ਤੋਲਣ ਵਿੱਚ ਪਹਿਲੀ ਭਾਰਤੀ ਮਹਿਲਾ ਖਿਡਾਰਣ ਕੌਣ ਸੀ ਜਿਸ ਨੂੰ ਪਦਕ ਮਿਲਿਆ?

Answer:

ਕਰਣਮ ਮੱਲੇਸ਼ਵਰੀ।

Exam Tips:

a) ਉਸ ਨੇ ਓਲੰਪਿਕ ਖੇਡਾਂ ਵਿੱਚ ਭਾਰ ਤੋਲਣ ਵਿੱਚ ਪਦਕ ਜਿੱਤਿਆ ਸੀ।

 

Question 21: ਪੀ.ਟੀ. ਊਸ਼ਾ ਕਾਂਸੇ ਦਾ ਪਦਕ ਕਿਉਂ ਪ੍ਰਾਪਤ ਨਹੀਂ ਕਰ ਸਕੀ?

Answer:

ਉਹ ਬਹੁਤ ਹੀ ਘੱਟ ਸਮੇਂ, ਸਕਿੰਟ ਦੇ 1/100 ਵੇਂ ਹਿੱਸੇ ਦੇ ਅੰਤਰ ਕਾਰਨ ਪਿੱਛੇ ਰਹਿ ਗਈ।

Exam Tips:

a) "ਸਕਿੰਟ ਦਾ 1/100 ਵਾਂ ਹਿੱਸਾ" ਇਹ ਮੁੱਖ ਗੱਲ ਜ਼ਰੂਰ ਲਿਖੋ।

 

3. ਖ਼ਾਲੀ ਥਾਂਵਾਂ ਭਰੋ

Question 22: (i) ਸੰਸਾਰਪੁਰ ਪਿੰਡ ਦੇ …………………. ਖਿਡਾਰੀ ਓਲੰਪਿਕ ਖੇਡਾਂ ਵਿੱਚ ਭਾਗ ਲੈ ਚੁੱਕੇ ਹਨ।
(ii) ਓਲੰਪਿਕ ਖੇਡਾਂ …………………. ਪੱਧਰ ਦੀਆਂ ਹਨ।
(iii) ਪੀ.ਟੀ. ਊਸ਼ਾ ਅੰਤਰ-ਰਾਸ਼ਟਰੀ ਪੱਧਰ ਦੀ …………………. ਹੈ।
(iv) ਓਲੰਪਿਕ ਖੇਡਾਂ ਵਿੱਚ ਭਾਰ ਤੋਲਣ ਵਿੱਚ …………………. ਨੇ ਮੈਡਲ ਜਿੱਤਿਆ।
(v) 1982 ਦੀਆਂ ਏਸ਼ੀਅਨ ਖੇਡਾਂ ਵਿੱਚ …………………. ਖੇਡ ਚਿੰਨ੍ਹ (Mascot) ਸੀ।

Answer:

(i) 14
(ii) ਅੰਤਰ-ਰਾਸ਼ਟਰੀ
(iii) ਅਥਲੀਟ
(iv) ਕਰਣਮ ਮੱਲੇਸ਼ਵਰੀ
(v) ਅੱਪੂ ਹਾਥੀ

Exam Tips:

a) ਚੈਪਟਰ ਦੇ ਵਿਸ਼ੇਸ਼ ਨੋਟ ਵਿੱਚ ਸੰਸਾਰਪੁਰ ਦੇ ਖਿਡਾਰੀਆਂ ਦੀ ਗਿਣਤੀ ਦਿੱਤੀ ਗਈ ਹੈ।
b) ਖੇਡ ਚਿੰਨ੍ਹ ਨੂੰ ਅੰਗਰੇਜ਼ੀ ਵਿੱਚ Mascot ਕਹਿੰਦੇ ਹਨ।

 

4. ਸਹੀ/ਗ਼ਲਤ

Question 23: (i) ਪੀ.ਟੀ. ਊਸ਼ਾ ਕੁਸ਼ਤੀ ਦੀ ਖਿਡਾਰਣ ਹੈ।
(ii) ਮਿਲਖਾ ਸਿੰਘ ਬਾਕਸਰ ਹੈ।
(iii) ਓਲੰਪਿਕ ਰਾਸ਼ਟਰੀ ਖੇਡਾਂ ਹਨ।
(iv) ਮਿਲਖਾ ਸਿੰਘ ਨੂੰ ਫ਼ਲਾਈਂਗ ਸਿੱਖ ਵੀ ਕਹਿੰਦੇ ਹਨ।
(v) ਹੁਣ ਔਰਤਾਂ ਵੀ ਮਰਦਾਂ ਵਾਂਗ ਵੱਡੇ-ਵੱਡੇ ਕਾਰੋਬਾਰ ਕਰਨ ਲੱਗ ਗਈਆਂ ਹਨ।

Answer:

(i) ਗ਼ਲਤ
(ii) ਗ਼ਲਤ
(iii) ਗ਼ਲਤ
(iv) ਸਹੀ
(v) ਸਹੀ

Exam Tips:

a) ਪੀ.ਟੀ. ਊਸ਼ਾ ਅਥਲੀਟ ਹੈ ਅਤੇ ਮਿਲਖਾ ਸਿੰਘ ਦੌੜਾਕ; ਓਲੰਪਿਕ ਅੰਤਰ-ਰਾਸ਼ਟਰੀ ਖੇਡਾਂ ਹਨ।

 

Question 24: ਮਿਲਾਨ ਕਰੋ :
(i) ਪੀ.ਟੀ. ਊਸ਼ਾ – (ੳ) ਲਾਅਨ ਟੈਨਿਸ
(ii) ਕਰਣਮ ਮੱਲੇਸ਼ਵਰੀ – (ਅ) ਸ਼ੂਟਿੰਗ
(iii) ਸਾਨੀਆ ਮਿਰਜ਼ਾ – (ੲ) ਐਥਲੀਟ
(iv) ਅਭਿਨਵ ਬਿੰਦਰਾ – (ਸ) ਭਾਰ ਤੋਲਣ

Answer:

(i) (ੲ)
(ii) (ਸ)
(iii) (ੳ)
(iv) (ਅ)

Exam Tips:

a) ਹਰ ਖਿਡਾਰੀ ਦੇ ਨਾਮ ਨਾਲ ਉਸ ਦੀ ਖੇਡ ਯਾਦ ਰੱਖੋ।

 

5. ਵੱਡੇ ਉੱਤਰ ਵਾਲਾ ਪ੍ਰਸ਼ਨ

Question 25: ਮਿਲਖਾ ਸਿੰਘ ਦੇ ਸੰਬੰਧ ਵਿੱਚ ਕੁੱਝ ਵਾਕ ਲਿਖੋ।

Answer:

ਮਿਲਖਾ ਸਿੰਘ ਦੇ ਵਡੇਰੇ ਕਿਰਸਾਨੀ ਕਰਦੇ ਸਨ। ਮਿਲਖਾ ਸਿੰਘ ਹੋਰੀਂ ਪੰਜ ਭਰਾ ਅਤੇ ਤਿੰਨ ਭੈਣਾਂ ਸਨ। ਉਨ੍ਹਾਂ ਦੀ ਫ਼ੌਜ ਵਿੱਚ ਭਰਤੀ 1952 ਵਿੱਚ ਹੋਈ। ਮਿਲਖਾ ਸਿੰਘ ਨੇ ਟੋਕੀਓ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ 400 ਮੀਟਰ ਦੌੜ ਜਿੱਤੀ। 1960 ਵਿੱਚ ਪਾਕਿਸਤਾਨ ਵਿੱਚ ਉਨ੍ਹਾਂ ਨੇ 200 ਮੀਟਰ ਦੌੜ 20.7 ਸਕਿੰਟ ਵਿੱਚ ਜਿੱਤੀ ਅਤੇ ਉਨ੍ਹਾਂ ਨੂੰ ਫ਼ਲਾਈਂਗ ਸਿੱਖ ਦੀ ਉਪਾਧੀ ਦਿੱਤੀ ਗਈ।

Exam Tips:

a) ਘਟਨਾਵਾਂ ਸਾਲਾਂ ਦੇ ਕ੍ਰਮ ਅਨੁਸਾਰ ਲਿਖੋ: 1952 ਫ਼ੌਜ ਵਿੱਚ ਭਰਤੀ, ਫਿਰ ਏਸ਼ੀਅਨ ਖੇਡਾਂ, ਫਿਰ 1960।
b) "ਫ਼ਲਾਈਂਗ ਸਿੱਖ" ਉਪਾਧੀ ਦਾ ਜ਼ਿਕਰ ਜ਼ਰੂਰ ਕਰੋ।

 

Step-by-Step Textbook Answers: Class 5 EVS Punjabi Medium Chapter 04 ਮਿਹਨਤ ਨਾਲ ਸਫਲਤਾ

Textbook Solutions for Class 5 EVS Punjabi Medium Chapter 04 ਮਿਹਨਤ ਨਾਲ ਸਫਲਤਾ

Review comprehensive exercise answers for Class 5 EVS Punjabi Medium Chapter 04 ਮਿਹਨਤ ਨਾਲ ਸਫਲਤਾ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Clear, methodical explanations accompany every challenging problem within the Class 5 EVS text. Engaging with these detailed answers lays a solid foundation for advanced learning and improves foundational clarity for upcoming assessments.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 5 EVS.

FAQs

Where can I find the latest PSEB 5th Class EVS Solutions Chapter 4 ਮਿਹਨਤ ਨਾਲ ਸਫਲਤਾ for the 2026-27 session?

The complete and updated PSEB 5th Class EVS Solutions Chapter 4 ਮਿਹਨਤ ਨਾਲ ਸਫਲਤਾ is available for free on StudiesToday.com. These solutions for Class 5 EVS are as per latest Punjab Board curriculum.

Are the EVS Punjab Board solutions for Class 5 updated for the new 50% competency-based exam pattern?

Yes, our experts have revised the PSEB 5th Class EVS Solutions Chapter 4 ਮਿਹਨਤ ਨਾਲ ਸਫਲਤਾ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 4 ਮਿਹਨਤ ਨਾਲ ਸਫਲਤਾ will help students to get full marks in the theory paper.

Do you offer PSEB 5th Class EVS Solutions Chapter 4 ਮਿਹਨਤ ਨਾਲ ਸਫਲਤਾ in multiple languages like Hindi and English?

Yes, we provide bilingual support for Class 5 EVS. You can access PSEB 5th Class EVS Solutions Chapter 4 ਮਿਹਨਤ ਨਾਲ ਸਫਲਤਾ in both English and Hindi medium.

Is it possible to download the EVS Punjab Board solutions for Class 5 as a PDF?

Yes, you can download the entire PSEB 5th Class EVS Solutions Chapter 4 ਮਿਹਨਤ ਨਾਲ ਸਫਲਤਾ in printable PDF format for offline study on any device.