PSEB 5th Class EVS Solutions Chapter 3 ਪਸੰਦ ਆਪੋ-ਆਪਣੀ

Solutions for Class 5 EVS: Punjabi Medium Chapter 03 ਪਸੰਦ ਆਪੋ-ਆਪਣੀ

Explore reliable textbook solutions for Punjabi Medium Chapter 03 ਪਸੰਦ ਆਪੋ-ਆਪਣੀ tailored for Class 5 learners. Utilizing these EVS answers ensures thorough preparation and strengthens foundational knowledge before final Punjab Board evaluations.

Practice Class 5 EVS Solutions: Punjabi Medium Chapter 03 ਪਸੰਦ ਆਪੋ-ਆਪਣੀ

Access the complete solution PDF for Class 5 EVS below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ

Question 1: ਕਿਰਿਆ 1: ਆਪਣਾ ਅਤੇ ਆਪਣੇ ਦੋਸਤਾਂ ਦੇ ਕੱਦ ਦੀ ਮਿਣਤੀ ਕਰੋ। ਇਸ ਨੂੰ ਹੇਠ ਲਿਖੀ ਸਾਰਨੀ ਵਿੱਚ ਦਰਜ ਕਰਦੇ ਹੋਏ ਇਸਨੂੰ ਇੰਚਾਂ ਅਤੇ ਸੈਂਟੀਮੀਟਰਾਂ ਦੋਹਾਂ ਪ੍ਰਣਾਲੀਆਂ ਵਿੱਚ ਦਰਸਾਓ।

Answer:

ਨਾਂਇੰਚਾਂ ਵਿੱਚ ਕੱਦਸੈਂਟੀਮੀਟਰਾਂ ਵਿੱਚ ਕੱਦ
ਸੌਰਭ50127.0
ਸੁਨੀਤਾ48122.0
ਬਲਵਿੰਦਰ51129.5

ਨੋਟ – 1 ਸ.ਮੀ. = 0.394 ਇੰਚ, 1 ਇੰਚ = 2.54 ਸ.ਮੀ.
ਆਪਣੇ ਦੋਸਤਾਂ ਦੇ ਕੱਦ ਦੀ ਮਿਣਤੀ ਖ਼ੁਦ ਕਰੋ।

Exam Tips:

a) ਇੰਚ ਨੂੰ 2.54 ਨਾਲ ਗੁਣਾ ਕਰਨ ਨਾਲ ਸੈਂਟੀਮੀਟਰ ਮਿਲਦੇ ਹਨ।
b) ਮਿਣਤੀ ਆਪ ਕਰ ਕੇ ਆਪਣੇ ਦੋਸਤਾਂ ਦੇ ਨਾਂ ਅਤੇ ਕੱਦ ਲਿਖੋ।

 

ਸੋਚੋ ਅਤੇ ਉੱਤਰ ਦਿਓ

Question 1: ਤੁਹਾਡੇ ਪਰਿਵਾਰ ਵਿੱਚ ਸਭ ਤੋਂ ਉੱਚੀ ਆਵਾਜ਼ ਕਿਸ ਦੀ ਹੈ?

Answer:

ਮੇਰੀ ਦਾਦੀ ਜੀ ਦੀ।
(ਨੋਟ: ਇੱਥੇ ਇਹ ਨਾਂ ਕਾਲਪਨਿਕ ਹਨ। ਤੁਸੀਂ ਆਪਣੇ ਅਨੁਸਾਰ ਨਾਂ ਲਿਖ ਸਕਦੇ ਹੋ।)

Exam Tips:

a) ਆਪਣੇ ਪਰਿਵਾਰ ਜਾਂ ਜਮਾਤ ਦੇ ਅਸਲੀ ਨਾਂ ਲਿਖੋ।
b) ਹਰ ਉੱਤਰ ਇੱਕ ਛੋਟੇ ਵਾਕ ਵਿਚ ਦਿਓ।

 

Question 2: ਤੁਹਾਡੇ ਪਰਿਵਾਰ ਵਿੱਚ ਸਭ ਤੋਂ ਉੱਚਾ ਕੌਣ ਹੱਸਦਾ ਹੈ?

Answer:

ਮੇਰੀ ਮਾਤਾ ਜੀ।
(ਨੋਟ: ਇੱਥੇ ਇਹ ਨਾਂ ਕਾਲਪਨਿਕ ਹਨ। ਤੁਸੀਂ ਆਪਣੇ ਅਨੁਸਾਰ ਨਾਂ ਲਿਖ ਸਕਦੇ ਹੋ।)

Exam Tips:

a) ਆਪਣੇ ਪਰਿਵਾਰ ਜਾਂ ਜਮਾਤ ਦੇ ਅਸਲੀ ਨਾਂ ਲਿਖੋ।
b) ਹਰ ਉੱਤਰ ਇੱਕ ਛੋਟੇ ਵਾਕ ਵਿਚ ਦਿਓ।

 

Question 3: ਤੁਹਾਡੇ ਪਰਿਵਾਰ ਵਿੱਚ ਸਭ ਤੋਂ ਹੌਲੀ ਕੌਣ ਬੋਲਦਾ ਹੈ?

Answer:

ਮੇਰੀ ਦੀਦੀ।
(ਨੋਟ: ਇੱਥੇ ਇਹ ਨਾਂ ਕਾਲਪਨਿਕ ਹਨ। ਤੁਸੀਂ ਆਪਣੇ ਅਨੁਸਾਰ ਨਾਂ ਲਿਖ ਸਕਦੇ ਹੋ।)

Exam Tips:

a) ਆਪਣੇ ਪਰਿਵਾਰ ਜਾਂ ਜਮਾਤ ਦੇ ਅਸਲੀ ਨਾਂ ਲਿਖੋ।
b) ਹਰ ਉੱਤਰ ਇੱਕ ਛੋਟੇ ਵਾਕ ਵਿਚ ਦਿਓ।

 

Question 4: ਤੁਹਾਡੀ ਜਮਾਤ ਵਿੱਚ ਸਭ ਤੋਂ ਉੱਚੀ ਕੌਣ ਬੋਲਦਾ ਹੈ?

Answer:

ਮੇਰਾ ਦੋਸਤ ਸ਼ਮਸ਼ੇਰ ਸਿੰਘ।
(ਨੋਟ: ਇੱਥੇ ਇਹ ਨਾਂ ਕਾਲਪਨਿਕ ਹਨ। ਤੁਸੀਂ ਆਪਣੇ ਅਨੁਸਾਰ ਨਾਂ ਲਿਖ ਸਕਦੇ ਹੋ।)

Exam Tips:

a) ਆਪਣੇ ਪਰਿਵਾਰ ਜਾਂ ਜਮਾਤ ਦੇ ਅਸਲੀ ਨਾਂ ਲਿਖੋ।
b) ਹਰ ਉੱਤਰ ਇੱਕ ਛੋਟੇ ਵਾਕ ਵਿਚ ਦਿਓ।

 

Question 5: ਤੁਹਾਡੀ ਜਮਾਤ ਵਿੱਚ ਸਭ ਤੋਂ ਸੁੰਦਰ ਲਿਖਾਈ ਕਿਸ ਦੀ ਹੈ?

Answer:

ਮੇਰੀ ਦੋਸਤ ਸੁਨੈਨਾ ਦੀ।
(ਨੋਟ: ਇੱਥੇ ਇਹ ਨਾਂ ਕਾਲਪਨਿਕ ਹਨ। ਤੁਸੀਂ ਆਪਣੇ ਅਨੁਸਾਰ ਨਾਂ ਲਿਖ ਸਕਦੇ ਹੋ।)

Exam Tips:

a) ਆਪਣੇ ਪਰਿਵਾਰ ਜਾਂ ਜਮਾਤ ਦੇ ਅਸਲੀ ਨਾਂ ਲਿਖੋ।
b) ਹਰ ਉੱਤਰ ਇੱਕ ਛੋਟੇ ਵਾਕ ਵਿਚ ਦਿਓ।

 

ਕਿਰਿਆ 2: ਆਪਣੀ ਸ਼੍ਰੇਣੀ ਵਿੱਚ ਨੋਟ ਕਰੋ ਕਿ –

Question 1: ਕਿਸ-ਕਿਸ ਬੱਚੇ ਦੇ ਵਾਲ ਘੁੰਗਰਾਲੇ ਹਨ?

Answer:

ਕੋਮਲ ਦੇ।

Exam Tips:

a) ਆਪਣੀ ਜਮਾਤ ਦੇ ਬੱਚਿਆਂ ਨੂੰ ਦੇਖ ਕੇ ਨਾਂ ਲਿਖੋ।
b) ਇਹ ਉੱਤਰ ਹਰ ਜਮਾਤ ਵਿਚ ਵੱਖਰੇ ਹੋ ਸਕਦੇ ਹਨ।

 

Question 2: ਕਿਨ੍ਹਾਂ ਦੀਆਂ ਗੱਲ੍ਹਾਂ ਵਿੱਚ ਟੋਏ ਪੈਂਦੇ ਹਨ?

Answer:

ਸੋਨੂੰ ਦੇ।

Exam Tips:

a) ਆਪਣੀ ਜਮਾਤ ਦੇ ਬੱਚਿਆਂ ਨੂੰ ਦੇਖ ਕੇ ਨਾਂ ਲਿਖੋ।
b) ਇਹ ਉੱਤਰ ਹਰ ਜਮਾਤ ਵਿਚ ਵੱਖਰੇ ਹੋ ਸਕਦੇ ਹਨ।

 

Question 3: ਕਿਹੜਾ ਬੱਚਾ ਆਪਣੀ ਜੀਭ ਨਾਲ ਨੱਕ ਛੂਹ ਸਕਦਾ ਹੈ?

Answer:

ਰਾਹੁਲ।

Exam Tips:

a) ਆਪਣੀ ਜਮਾਤ ਦੇ ਬੱਚਿਆਂ ਨੂੰ ਦੇਖ ਕੇ ਨਾਂ ਲਿਖੋ।
b) ਇਹ ਉੱਤਰ ਹਰ ਜਮਾਤ ਵਿਚ ਵੱਖਰੇ ਹੋ ਸਕਦੇ ਹਨ।

 

Question 4: ਕਿਹੜਾ ਬੱਚਾ ਆਪਣੀ ਜੀਭ ਨੂੰ ਪਾਸਿਆਂ ਤੋਂ ਮੋੜ ਕੇ ਪਰਨਾਲਾ ਬਣਾ ਸਕਦਾ ਹੈ?

Answer:

ਜੈਸੀਕਾ।

Exam Tips:

a) ਆਪਣੀ ਜਮਾਤ ਦੇ ਬੱਚਿਆਂ ਨੂੰ ਦੇਖ ਕੇ ਨਾਂ ਲਿਖੋ।
b) ਇਹ ਉੱਤਰ ਹਰ ਜਮਾਤ ਵਿਚ ਵੱਖਰੇ ਹੋ ਸਕਦੇ ਹਨ।

 

ਕਿਰਿਆ 3

Question 1: ਹੇਠ ਲਿਖੀਆਂ ਵਿਚੋਂ ਕਿਹੜੀਆਂ-ਕਿਹੜੀਆਂ ਆਦਤਾਂ ਕਿਸ ਵਿੱਚ ਮੌਜੂਦ ਹਨ? ਹਾਂ ਲਈ ਸਹੀ ਅਤੇ ਨਹੀਂ ਲਈ ਗ਼ਲਤ ਦਾ ਨਿਸ਼ਾਨ ਲਗਾਓ।

Answer:

ਆਦਤਾਂਤੁਸੀਂ ਖ਼ੁਦਤੁਹਾਡਾ ਕੋਈ ਪਰਿਵਾਰਕ ਮੈਂਬਰਤੁਹਾਡਾ ਦੋਸਤ
ਸਵੇਰੇ ਜਲਦੀ ਉੱਠਣਾਨਹੀਂਹਾਂਨਹੀਂ
ਹਰ ਰੋਜ਼ ਨਹਾਉਣਾਹਾਂਹਾਂਹਾਂ
ਦੰਦਾਂ ਨੂੰ ਬੁਰਸ਼ ਕਰਨਾਹਾਂਹਾਂਹਾਂ
ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇਹਾਂਹਾਂਹਾਂ
ਸਕੂਲ ਸਮੇਂ ਸਿਰ ਜਾਣਾਹਾਂਨਹੀਂਹਾਂ
ਜਲਦੀ ਗੁੱਸੇ ਵਿੱਚ ਆ ਜਾਣਾਨਹੀਂਨਹੀਂਹਾਂ
ਗਾਲ੍ਹਾਂ ਕੱਢਣੀਆਂਨਹੀਂਨਹੀਂਨਹੀਂ
ਝੂਠ ਬੋਲਣਾਨਹੀਂਨਹੀਂਨਹੀਂ

ਨੋਟ – ਇੱਥੇ ਹਾਂ/ਨਹੀਂ ਕਾਲਪਨਿਕ ਹਨ, ਤੁਸੀਂ ਆਪਣੇ ਪਰਿਵਾਰ ਅਨੁਸਾਰ ਉੱਤਰ ਦਿਓ।

Exam Tips:

a) ਇਹ ਸਾਰਨੀ ਆਪਣੀ ਅਸਲੀ ਸਥਿਤੀ ਅਨੁਸਾਰ ਭਰੋ।
b) ਚੰਗੀਆਂ ਆਦਤਾਂ ਅਪਣਾਓ ਅਤੇ ਮਾੜੀਆਂ ਆਦਤਾਂ ਛੱਡੋ।

 

ਅਭਿਆਸ

Question 1: ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ ਜਾਂ ਗ਼ਲਤ ਲਿਖੋ :
(ੳ) ਸਾਰੇ ਲੋਕ ਇੱਕੋ ਜਿਹੀਆਂ ਚੀਜ਼ਾਂ ਪਸੰਦ ਕਰਦੇ ਹਨ।
(ਅ) ਹਰੇਕ ਵਿਅਕਤੀ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹੈ।
(ੲ) ਸੁੰਦਰ ਲਿਖਾਈ ਸਭ ਨੂੰ ਚੰਗੀ ਲੱਗਦੀ ਹੈ।
(ਸ) ਸਾਨੂੰ ਕਸਰਤ ਨਹੀਂ ਕਰਨੀ ਚਾਹੀਦੀ।
(ਹ) ਦੁੱਧ ਵਿੱਚ ਸਾਰੇ ਤੱਤ ਮੌਜੂਦ ਹੁੰਦੇ ਹਨ।

Answer:

(ੳ) ਗ਼ਲਤ
(ਅ) ਸਹੀ
(ੲ) ਸਹੀ
(ਸ) ਗ਼ਲਤ
(ਹ) ਸਹੀ

Exam Tips:

a) ਹਰ ਵਾਕ ਧਿਆਨ ਨਾਲ ਪੜ੍ਹ ਕੇ ਸਹੀ ਜਾਂ ਗ਼ਲਤ ਚੁਣੋ।
b) ਗ਼ਲਤ ਵਾਕ ਨੂੰ ਠੀਕ ਕਰ ਕੇ ਵੀ ਲਿਖ ਸਕਦੇ ਹੋ।

 

Question 2: ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ :
(ੳ) ਕਿਹੜਾ ਗੁਣ ਅਸੀਂ ਮਿਹਨਤ ਕਰ ਕੇ ਪ੍ਰਾਪਤ ਕਰਦੇ ਹਾਂ? (ਰੰਗ / ਨੈਣ-ਨਕਸ਼ / ਚੰਗੀ ਸਿਹਤ)
(ਅ) ਕਿਹੜੇ ਰਾਜ ਦੇ ਲੋਕ ਮੱਛੀ ਵੱਧ ਖਾਂਦੇ ਹਨ? (ਪੰਜਾਬ ਦੇ / ਬੰਗਾਲ ਦੇ / ਹਰਿਆਣਾ ਦੇ)
(ੲ) ਬਿਹਾਰ ਦੇ ਲੋਕ ਕੀ ਖਾਣਾ ਪਸੰਦ ਕਰਦੇ ਹਨ? (ਰੋਟੀ / ਚਾਵਲ / ਮੱਛੀ)

Answer:

(ੳ) ਚੰਗੀ ਸਿਹਤ
(ਅ) ਬੰਗਾਲ ਦੇ
(ੲ) ਚਾਵਲ

Exam Tips:

a) ਰੰਗ ਅਤੇ ਨੈਣ-ਨਕਸ਼ ਮਾਤਾ-ਪਿਤਾ ਤੋਂ ਮਿਲਦੇ ਹਨ, ਮਿਹਨਤ ਨਾਲ ਨਹੀਂ।
b) ਹਰ ਭਾਗ ਵਿਚ ਇੱਕ ਹੀ ਉੱਤਰ ਚੁਣੋ।

 

Question 3: ਸਾਨੂੰ ਦੁੱਧ ਕਿਉਂ ਪੀਣਾ ਚਾਹੀਦਾ ਹੈ?

Answer:

ਦੁੱਧ ਪੂਰਨ ਆਹਾਰ ਮੰਨਿਆ ਗਿਆ ਹੈ। ਇਹ ਸਾਡੀ ਸਿਹਤ ਲਈ ਵਧੀਆ ਹੈ।

Exam Tips:

a) "ਪੂਰਨ ਆਹਾਰ" ਸ਼ਬਦ ਉੱਤਰ ਵਿਚ ਲਿਖੋ।

 

Question 4: ਸਾਡੇ ਖਾਣ-ਪੀਣ ਦੀਆਂ ਆਦਤਾਂ 'ਤੇ ਕਿਹੜੀਆਂ ਗੱਲਾਂ ਦਾ ਅਸਰ ਹੁੰਦਾ ਹੈ?

Answer:

ਇਲਾਕੇ ਵਿਚ ਮਿਲਣ ਵਾਲੀਆਂ ਖਾਣ-ਪੀਣ ਦੀਆਂ ਵਸਤਾਂ, ਜਲਵਾਯੂ, ਇਲਾਕਿਆਂ ਅਤੇ ਪਰਿਵਾਰਾਂ ਦਾ ਸੱਭਿਆਚਾਰ।

Exam Tips:

a) ਤਿੰਨ ਗੱਲਾਂ ਦੱਸੋ: ਉਪਲਬਧ ਵਸਤਾਂ, ਜਲਵਾਯੂ ਅਤੇ ਸੱਭਿਆਚਾਰ।

 

Question 5: ਖ਼ਾਲੀ ਥਾਂਵਾਂ ਭਰੋ :
(ੳ) ਹੈਲਨ ਕੇਲਰ ……… ਨਹੀਂ ਸਕਦੀ ਸੀ।
(ਅ) ਛੂਹ ਕੇ ਪੜ੍ਹਨ ਵਾਲੀ ਲਿਪੀ ਨੂੰ ……… ਕਹਿੰਦੇ ਹਨ।
(ੲ) ……… ਬਿਮਾਰੀ ਕਾਰਨ ਬੱਚੇ ਚੱਲਣ-ਫਿਰਨ ਤੋਂ ਅਸਮਰਥ ਹੋ ਜਾਂਦੇ ਸਨ।

Answer:

(ੳ) ਹੈਲਨ ਕੇਲਰ ਦੇਖ ਤੇ ਸੁਣ ਨਹੀਂ ਸਕਦੀ ਸੀ।
(ਅ) ਛੂਹ ਕੇ ਪੜ੍ਹਨ ਵਾਲੀ ਲਿਪੀ ਨੂੰ ਬ੍ਰੇਲ ਲਿਪੀ ਕਹਿੰਦੇ ਹਨ।
(ੲ) ਪੋਲੀਓ ਬਿਮਾਰੀ ਕਾਰਨ ਬੱਚੇ ਚੱਲਣ-ਫਿਰਨ ਤੋਂ ਅਸਮਰਥ ਹੋ ਜਾਂਦੇ ਸਨ।

Exam Tips:

a) ਪੂਰਾ ਵਾਕ ਲਿਖੋ।
b) "ਬ੍ਰੇਲ ਲਿਪੀ" ਦਾ ਨਾਂ ਸਹੀ ਲਿਖੋ।

 

Question 6: ਦੇਖ ਨਾ ਸਕਣ ਵਾਲੇ ਵਿਅਕਤੀਆਂ ਦੀਆਂ ਕਿਹੜੀਆਂ ਸ਼ਕਤੀਆਂ ਤੇਜ਼ ਹੁੰਦੀਆਂ ਹਨ?

Answer:

ਵਿਸ਼ੇਸ਼ ਤੌਰ 'ਤੇ ਯੋਗ ਵਿਅਕਤੀ ਵਿੱਚ ਕਿਸੇ ਇੱਕ ਜਾਂ ਵੱਧ ਸ਼ਕਤੀ ਦੀ ਘਾਟ ਜਾਂ ਖ਼ਾਤਮਾ ਹੋ ਜਾਂਦਾ ਹੈ। ਉਨ੍ਹਾਂ ਦਾ ਦਿਮਾਗ਼ ਬਾਕੀ ਰਹਿੰਦੀਆਂ ਸ਼ਕਤੀਆਂ 'ਤੇ ਕੇਂਦਰਿਤ ਹੋ ਕੇ ਉਨ੍ਹਾਂ ਨੂੰ ਹੋਰ ਵੀ ਵਧਾ ਦਿੰਦਾ ਹੈ; ਜਿਵੇਂ ਸੁਣਨ ਤੋਂ ਕਮਜ਼ੋਰ ਲੋਕ ਆਪਣੀਆਂ ਅੱਖਾਂ ਦੀ ਵੱਧ ਤੇ ਵਧੀਆ ਵਰਤੋਂ ਕਰਦੇ ਹਨ। ਜਿਹੜੇ ਦੇਖ ਨਹੀਂ ਸਕਦੇ, ਉਨ੍ਹਾਂ ਦੀ ਸੁਣਨ ਤੇ ਛੂਹਣ ਦੀ ਸ਼ਕਤੀ ਮਜ਼ਬੂਤ ਹੁੰਦੀ ਹੈ।

Exam Tips:

a) ਸੁਣਨ ਅਤੇ ਛੂਹਣ ਦੀ ਸ਼ਕਤੀ, ਇਹ ਦੋਵੇਂ ਨਾਂ ਜ਼ਰੂਰ ਲਿਖੋ।
b) ਕਾਰਨ ਵੀ ਲਿਖੋ ਕਿ ਦਿਮਾਗ਼ ਬਾਕੀ ਸ਼ਕਤੀਆਂ 'ਤੇ ਕੇਂਦਰਿਤ ਹੋ ਜਾਂਦਾ ਹੈ।

 

Question 7: ਹੈਲਨ ਕੇਲਰ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਨਾ ਮਿਲਦੀ ਹੈ?

Answer:

ਸਾਨੂੰ ਕਿਸੇ ਵੀ ਹਾਲਤ ਵਿਚ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਹਰ ਮੁਸ਼ਕਲ ਦਾ ਸਾਹਮਣਾ ਡਟ ਕੇ ਕਰਨਾ ਚਾਹੀਦਾ ਹੈ।

Exam Tips:

a) ਹਿੰਮਤ ਨਾ ਹਾਰਨ ਦੀ ਗੱਲ ਸਾਫ਼ ਲਿਖੋ।
b) ਹੈਲਨ ਕੇਲਰ ਦੇ ਜੀਵਨ ਦੀ ਇੱਕ ਉਦਾਹਰਨ ਜੋੜ ਸਕਦੇ ਹੋ।

 

Important Questions and Answers

1. ਬਹੁ-ਵਿਕਲਪੀ ਚੋਣ

Question 1: ………… ਪੂਰਨ ਆਹਾਰ ਹੈ। (ੳ) ਦੁੱਧ (ਅ) ਦਾਲਾਂ (ੲ) ਚਾਹ (ਸ) ਕੋਈ ਨਹੀਂ

Answer:

(ੳ) ਦੁੱਧ

Exam Tips:

a) ਸਹੀ ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 2: ਸਰੀਰਕ ਗੁਣ ਹਨ (ੳ) ਚਿਹਰਾ-ਮੋਹਰਾ (ਅ) ਲੰਬਾਈ (ੲ) ਨੈਣ-ਨਕਸ਼ (ਸ) ਸਾਰੇ

Answer:

(ਸ) ਸਾਰੇ

Exam Tips:

a) ਜੇ ਸਾਰੇ ਵਿਕਲਪ ਠੀਕ ਹੋਣ ਤਾਂ "ਸਾਰੇ" ਚੁਣੋ।

 

Question 3: ਹੈਲਨ ਕੇਲਰ (ੳ) ਦੇਖ ਨਹੀਂ ਸਕਦੀ ਸੀ (ਅ) ਸੁਣ ਨਹੀਂ ਸਕਦੀ ਸੀ (ੲ) ਪੰਜ ਭਾਸ਼ਾਵਾਂ ਜਾਣਦੀ ਸੀ (ਸ) ਸਾਰੇ ਠੀਕ

Answer:

(ਸ) ਸਾਰੇ ਠੀਕ

Exam Tips:

a) ਤਿੰਨੇ ਕਥਨ ਪਾਠ ਅਨੁਸਾਰ ਠੀਕ ਹਨ।

 

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਮਾਤਾ-ਪਿਤਾ ਤੋਂ ਕਿਹੜੇ ਗੁਣ ਜੱਦੀ ਮਿਲਦੇ ਹਨ?

Answer:

ਰੰਗ-ਰੂਪ, ਲੰਬਾਈ, ਨੈਣ-ਨਕਸ਼ ਆਦਿ।

Exam Tips:

a) ਘੱਟੋ-ਘੱਟ ਤਿੰਨ ਗੁਣਾਂ ਦੇ ਨਾਂ ਲਿਖੋ।

 

Question 2: ਹੈਲਨ ਕੇਲਰ ਦੀ ਸੁਣਨ ਦੀ ਅਤੇ ਦੇਖਣ ਦੀ ਸ਼ਕਤੀ ਕਦੋਂ ਖ਼ਤਮ ਹੋ ਗਈ?

Answer:

ਜਦੋਂ ਉਹ ਅਜੇ ਡੇਢ ਸਾਲ ਦੀ ਸੀ, ਤਾਂ ਇੱਕ ਬਿਮਾਰੀ ਕਾਰਨ ਉਸ ਦੀ ਸੁਣਨ ਅਤੇ ਦੇਖਣ ਦੀ ਸ਼ਕਤੀ ਖ਼ਤਮ ਹੋ ਗਈ।

Exam Tips:

a) "ਡੇਢ ਸਾਲ ਦੀ ਉਮਰ" ਲਿਖਣਾ ਨਾ ਭੁੱਲੋ।

 

Question 3: ਹੈਲਨ ਕੇਲਰ ਦੀ ਅਧਿਆਪਕਾ ਦਾ ਨਾਂ ਦੱਸੋ।

Answer:

ਐਨੀ ਸੁਲੀਵਾਨ।

Exam Tips:

a) ਨਾਂ ਪੂਰਾ ਲਿਖੋ।

 

Question 4: ਹੈਲਨ ਕੇਲਰ ਨੇ ਇੱਕ ਦਿਨ ਵਿਚ ਕਿੰਨੇ ਸ਼ਬਦ ਸਿੱਖ ਲਏ?

Answer:

ਉਸ ਨੇ ਇੱਕ ਦਿਨ ਵਿੱਚ 30 ਸ਼ਬਦ ਸਿੱਖ ਲਏ।

Exam Tips:

a) ਸੰਖਿਆ ਅਤੇ "ਸ਼ਬਦ" ਦੋਵੇਂ ਲਿਖੋ।

 

Question 5: ਹੈਲਨ ਕੇਲਰ ਨੂੰ ਕਿੰਨੀਆਂ ਭਾਸ਼ਾਵਾਂ ਆਉਂਦੀਆਂ ਸਨ?

Answer:

ਉਸ ਨੂੰ ਪੰਜ ਭਾਸ਼ਾਵਾਂ ਆਉਂਦੀਆਂ ਸਨ।

Exam Tips:

a) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।

 

Question 6: ਤੁਸੀਂ ਆਪਣੇ ਦੰਦਾਂ ਦੀ ਸੰਭਾਲ ਲਈ ਕੀ ਕਰਦੇ ਹੋ? ਕੋਈ ਇੱਕ ਕੰਮ ਲਿਖੋ।

Answer:

ਮੈਂ ਦੰਦਾਂ ਦੀ ਸਫ਼ਾਈ ਬੁਰਸ਼ ਨਾਲ ਕਰਦਾ ਹਾਂ ਅਤੇ ਦੁੱਧ ਪੀਂਦਾ ਹਾਂ।

Exam Tips:

a) ਸਵੇਰੇ ਅਤੇ ਰਾਤ ਨੂੰ ਬੁਰਸ਼ ਕਰਨਾ ਚੰਗੀ ਆਦਤ ਹੈ।

 

3. ਖ਼ਾਲੀ ਥਾਂਵਾਂ ਭਰੋ

Question 1: (i) ਅਰਸ਼ ਦਾ ਕੱਦ ……… ਸੀ।
(ii) ਦੁੱਧ ਵਿਚ ਸਾਰੇ ਜ਼ਰੂਰੀ ……… ਤੱਤ ਹੁੰਦੇ ਹਨ।
(iii) ਵੱਖਰੇ-ਵੱਖਰੇ ਲੋਕਾਂ ਵਿਚ ਵੱਖ-ਵੱਖ ……… ਹੁੰਦੇ ਹਨ।
(iv) ਸਾਨੂੰ ਸਰੀਰਕ ਗੁਣ ਆਪਣੇ ……… ਤੋਂ ਵਿਰਸੇ ਵਿੱਚ ਪ੍ਰਾਪਤ ਹੁੰਦੇ ਹਨ।
(v) ਹੈਲਨ ਕੇਲਰ ……… ਅਤੇ ……… ਸੀ।

Answer:

(i) ਅਰਸ਼ ਦਾ ਕੱਦ 4 ਫੁੱਟ 7 ਇੰਚ ਸੀ।
(ii) ਦੁੱਧ ਵਿਚ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ।
(iii) ਵੱਖਰੇ-ਵੱਖਰੇ ਲੋਕਾਂ ਵਿਚ ਵੱਖ-ਵੱਖ ਗੁਣ ਹੁੰਦੇ ਹਨ।
(iv) ਸਾਨੂੰ ਸਰੀਰਕ ਗੁਣ ਆਪਣੇ ਮਾਤਾ-ਪਿਤਾ ਤੋਂ ਵਿਰਸੇ ਵਿੱਚ ਪ੍ਰਾਪਤ ਹੁੰਦੇ ਹਨ।
(v) ਹੈਲਨ ਕੇਲਰ ਦੇਖ ਨਹੀਂ ਸਕਦੀ ਸੀ ਅਤੇ ਸੁਣ ਨਹੀਂ ਸਕਦੀ ਸੀ।

Exam Tips:

a) ਪੂਰਾ ਵਾਕ ਲਿਖ ਕੇ ਭਰਿਆ ਸ਼ਬਦ ਦਿਖਾਓ।
b) ਪਾਠ ਵਿਚ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।

 

4. ਸਹੀ/ਗ਼ਲਤ

Question 1: ਬ੍ਰੇਲ ਲਿਪੀ ਦੀ ਵਰਤੋਂ ਉਹ ਕਰਦੇ ਹਨ ਜੋ ਸੁਣ ਨਹੀਂ ਸਕਦੇ।

Answer:

ਗ਼ਲਤ

Exam Tips:

a) ਬ੍ਰੇਲ ਲਿਪੀ ਦੇਖ ਨਾ ਸਕਣ ਵਾਲੇ ਲੋਕ ਛੂਹ ਕੇ ਪੜ੍ਹਦੇ ਹਨ।

 

Question 2: ਬੰਗਾਲੀ ਲੋਕ ਮੱਛੀ ਨਹੀਂ ਖਾਂਦੇ ਹਨ।

Answer:

ਗ਼ਲਤ

Exam Tips:

a) ਬੰਗਾਲ ਦੇ ਲੋਕ ਮੱਛੀ ਵੱਧ ਖਾਂਦੇ ਹਨ।

 

Question 3: ਦੁੱਧ ਨੂੰ ਪੂਰਨ ਭੋਜਨ ਕਿਹਾ ਗਿਆ ਹੈ।

Answer:

ਸਹੀ

Exam Tips:

a) ਦੁੱਧ ਵਿਚ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ।

 

Question 4: ਐਨੀ ਸੁਲੀਵਾਨ, ਹੈਲਨ ਕੇਲਰ ਦੀ ਅਧਿਆਪਕਾ ਸੀ।

Answer:

ਸਹੀ

Exam Tips:

a) ਐਨੀ ਸੁਲੀਵਾਨ ਹੈਲਨ ਕੇਲਰ ਦੀ ਅਧਿਆਪਕਾ ਸੀ।

 

Question 5: ਦੂਰਦਰਸ਼ਨ ਉੱਤੇ ਉਨ੍ਹਾਂ ਵਿਅਕਤੀਆਂ ਲਈ ਵੀ ਖ਼ਬਰਾਂ ਆਉਂਦੀਆਂ ਹਨ, ਜੋ ਬੋਲ-ਸੁਣ ਨਹੀਂ ਸਕਦੇ।

Answer:

ਸਹੀ

Exam Tips:

a) ਇਹ ਖ਼ਬਰਾਂ ਸੈਨਤ ਭਾਸ਼ਾ ਵਿਚ ਆਉਂਦੀਆਂ ਹਨ।

 

5. ਮਿਲਾਨ ਕਰੋ

Question 1: ਮਿਲਾਨ ਕਰੋ: (i) ਹੈਲਨ ਕੇਲਰ (ii) ਐਨੀ ਸੁਲੀਵਾਨ (iii) ਨਾ ਦੇਖ ਸਕਣ ਵਾਲੇ ਲੋਕਾਂ ਲਈ ਲਿਪੀ
(ੳ) ਅਧਿਆਪਕਾ (ਅ) ਬ੍ਰੇਲ (ੲ) ਦੇਖ ਨਹੀਂ ਸਕਦੀ ਸੀ

Answer:

(i) ਹੈਲਨ ਕੇਲਰ – (ੲ) ਦੇਖ ਨਹੀਂ ਸਕਦੀ ਸੀ
(ii) ਐਨੀ ਸੁਲੀਵਾਨ – (ੳ) ਅਧਿਆਪਕਾ
(iii) ਨਾ ਦੇਖ ਸਕਣ ਵਾਲੇ ਲੋਕਾਂ ਲਈ ਲਿਪੀ – (ਅ) ਬ੍ਰੇਲ

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਬਾਰੇ ਪੱਕਾ ਪਤਾ ਹੈ।

 

6. ਦਿਮਾਗ਼ੀ ਕਸਰਤ (ਮਾਈਂਡ ਮੈਪਿੰਗ)

Question 1: ਮਾਈਂਡ ਮੈਪ ਪੂਰਾ ਕਰੋ: ਕੇਂਦਰ ਵਿਚ "ਸਰੀਰਕ ਗੁਣ" ਲਿਖਿਆ ਹੈ ਅਤੇ ਆਲੇ-ਦੁਆਲੇ ਚਾਰ ਖ਼ਾਲੀ ਡੱਬੇ ਹਨ।

Answer:

ਸਰੀਰਕ ਗੁਣ: ਨੈਣ-ਨਕਸ਼, ਵਾਲ, ਅੱਖਾਂ ਦਾ ਰੰਗ, ਕੱਦ।

Exam Tips:

a) ਮਾਤਾ-ਪਿਤਾ ਤੋਂ ਮਿਲਣ ਵਾਲੇ ਗੁਣ ਹੀ ਡੱਬਿਆਂ ਵਿਚ ਲਿਖੋ।

 

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਵਿਸ਼ੇਸ਼ ਤੌਰ 'ਤੇ ਯੋਗ ਵਿਅਕਤੀ ਦੀਆਂ ਹੋਰ ਸ਼ਕਤੀਆਂ ਵਿੱਚ ਵਾਧਾ ਕਿਵੇਂ ਹੋ ਜਾਂਦਾ ਹੈ?

Answer:

ਵਿਸ਼ੇਸ਼ ਤੌਰ 'ਤੇ ਯੋਗ ਵਿਅਕਤੀ ਵਿੱਚ ਕਿਸੇ ਇੱਕ ਜਾਂ ਵੱਧ ਸ਼ਕਤੀ ਦੀ ਘਾਟ ਜਾਂ ਖ਼ਾਤਮਾ ਹੋ ਜਾਂਦਾ ਹੈ। ਉਨ੍ਹਾਂ ਦਾ ਦਿਮਾਗ਼ ਬਾਕੀ ਰਹਿੰਦੀਆਂ ਸ਼ਕਤੀਆਂ 'ਤੇ ਕੇਂਦਰਿਤ ਹੋ ਕੇ ਉਨ੍ਹਾਂ ਨੂੰ ਹੋਰ ਵੀ ਵਧਾ ਦਿੰਦਾ ਹੈ; ਜਿਵੇਂ ਸੁਣਨ ਤੋਂ ਕਮਜ਼ੋਰ ਲੋਕ ਆਪਣੀਆਂ ਅੱਖਾਂ ਦੀ ਵੱਧ ਤੇ ਵਧੀਆ ਵਰਤੋਂ ਕਰਦੇ ਹਨ। ਜਿਹੜੇ ਦੇਖ ਨਹੀਂ ਸਕਦੇ, ਉਨ੍ਹਾਂ ਦੀ ਸੁਣਨ ਤੇ ਛੂਹਣ ਦੀ ਸ਼ਕਤੀ ਮਜ਼ਬੂਤ ਹੁੰਦੀ ਹੈ।

Exam Tips:

a) ਦੋ ਉਦਾਹਰਨਾਂ ਜ਼ਰੂਰ ਦਿਓ: ਸੁਣ ਨਾ ਸਕਣ ਵਾਲੇ ਅਤੇ ਦੇਖ ਨਾ ਸਕਣ ਵਾਲੇ ਲੋਕ।
b) ਦਿਮਾਗ਼ ਦੇ ਕੇਂਦਰਿਤ ਹੋਣ ਵਾਲੀ ਗੱਲ ਲਿਖੋ।

 

Question 2: ਹੈਲਨ ਕੇਲਰ ਦੇ ਸੰਬੰਧ ਵਿਚ ਕੁਝ ਵਾਕ ਲਿਖੋ।

Answer:

ਹੈਲਨ ਕੇਲਰ ਦੇਖ ਨਹੀਂ ਸਕਦੀ ਸੀ ਅਤੇ ਸੁਣ ਨਹੀਂ ਸਕਦੀ ਸੀ। ਅਜਿਹਾ ਉਸ ਨਾਲ ਡੇਢ ਸਾਲ ਦੀ ਉਮਰ ਵਿਚ ਇੱਕ ਬਿਮਾਰੀ ਕਾਰਨ ਹੋਇਆ। ਉਸ ਦੇ ਮਾਤਾ-ਪਿਤਾ ਨੇ ਉਸ ਲਈ ਇੱਕ ਯੋਗ ਅਧਿਆਪਕਾ ਦਾ ਪ੍ਰਬੰਧ ਕੀਤਾ, ਜਿਸ ਦਾ ਨਾਂ ਐਨੀ ਸੁਲੀਵਾਨ ਸੀ। ਉਸ ਨੇ ਹੈਲਨ ਨੂੰ ਵਧੀਆ ਤਰੀਕੇ ਨਾਲ ਸਿਖਾਇਆ। ਹੈਲਨ ਕੇਲਰ ਇੱਕ ਵਧੀਆ ਤੇ ਮਸ਼ਹੂਰ ਲੇਖਿਕਾ ਬਣੀ ਅਤੇ ਉਸ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਉਸ ਨੂੰ ਪੰਜ ਭਾਸ਼ਾਵਾਂ ਦਾ ਗਿਆਨ ਸੀ, ਜੋ ਉਸ ਨੇ ਬ੍ਰੇਲ ਲਿਪੀ ਰਾਹੀਂ ਸਿੱਖੀਆਂ ਸਨ। ਉਹ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ-ਸ੍ਰੋਤ ਅਤੇ ਚਾਨਣ-ਮੁਨਾਰੇ ਵਾਂਗ ਹੈ।

Exam Tips:

a) ਉਸ ਦੀ ਅਧਿਆਪਕਾ ਐਨੀ ਸੁਲੀਵਾਨ ਦਾ ਨਾਂ ਲਿਖੋ।
b) ਪੰਜ ਭਾਸ਼ਾਵਾਂ ਅਤੇ ਬ੍ਰੇਲ ਲਿਪੀ ਦਾ ਜ਼ਿਕਰ ਕਰੋ।

 

Punjab Board Solutions for Class 5 EVS Punjabi Medium Chapter 03 ਪਸੰਦ ਆਪੋ-ਆਪਣੀ

Textbook Solutions for Class 5 EVS Punjabi Medium Chapter 03 ਪਸੰਦ ਆਪੋ-ਆਪਣੀ

Explore reliable textbook solutions for Punjabi Medium Chapter 03 ਪਸੰਦ ਆਪੋ-ਆਪਣੀ tailored for Class 5 learners. Utilizing these complete exercise answers ensures your preparation aligns exactly with official Punjab Board standards for EVS.

Mastering Theoretical and Practical Questions

Clear, methodical explanations accompany every challenging problem within the Class 5 EVS text. Engaging with these detailed answers lays a solid foundation for advanced learning and improves foundational clarity for upcoming assessments.

Effective Self-Study and Homework Assistance

These resources act as an effective roadmap for daily homework tasks and independent study. Supplement your review of Punjabi Medium Chapter 03 ਪਸੰਦ ਆਪੋ-ਆਪਣੀ with official sample papers and interactive practice tests available on our platform free of charge.

FAQs

Where can I find the latest PSEB 5th Class EVS Solutions Chapter 3 ਪਸੰਦ ਆਪੋ-ਆਪਣੀ for the 2026-27 session?

The complete and updated PSEB 5th Class EVS Solutions Chapter 3 ਪਸੰਦ ਆਪੋ-ਆਪਣੀ is available for free on StudiesToday.com. These solutions for Class 5 EVS are as per latest Punjab Board curriculum.

Are the EVS Punjab Board solutions for Class 5 updated for the new 50% competency-based exam pattern?

Yes, our experts have revised the PSEB 5th Class EVS Solutions Chapter 3 ਪਸੰਦ ਆਪੋ-ਆਪਣੀ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 3 ਪਸੰਦ ਆਪੋ-ਆਪਣੀ will help students to get full marks in the theory paper.

Do you offer PSEB 5th Class EVS Solutions Chapter 3 ਪਸੰਦ ਆਪੋ-ਆਪਣੀ in multiple languages like Hindi and English?

Yes, we provide bilingual support for Class 5 EVS. You can access PSEB 5th Class EVS Solutions Chapter 3 ਪਸੰਦ ਆਪੋ-ਆਪਣੀ in both English and Hindi medium.

Is it possible to download the EVS Punjab Board solutions for Class 5 as a PDF?

Yes, you can download the entire PSEB 5th Class EVS Solutions Chapter 3 ਪਸੰਦ ਆਪੋ-ਆਪਣੀ in printable PDF format for offline study on any device.