PSEB 5th Class EVS Solutions Chapter 2 ਪਰਵਾਸ

Step-by-Step Textbook Solutions for Class 5 EVS Punjabi Medium Chapter 02 ਪਰਵਾਸ

Access comprehensive textbook solutions for Punjabi Medium Chapter 02 ਪਰਵਾਸ using the official curriculum guides for Class 5 EVS. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 02 ਪਰਵਾਸ Textbook Solutions PDF

Access the complete solution PDF for Class 5 EVS below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ

Question 1: ਜੇ ਤੁਹਾਨੂੰ ਕਦੇ ਆਪਣਾ ਪਹਿਲਾ ਸਕੂਲ ਛੱਡ ਕੇ ਦੂਸਰੇ ਸਕੂਲ ਜਾਣਾ ਪਵੇ, ਤਾਂ ਪਹਿਲੇ ਕੁਝ ਦਿਨ ਉੱਥੇ ਤੁਸੀਂ ਕੀ ਮਹਿਸੂਸ ਕਰੋਗੇ?

Answer:

ਜਦੋਂ ਮੇਰੇ ਪਿਤਾ ਜੀ ਦੀ ਬਦਲੀ ਹੋ ਗਈ ਸੀ, ਤਾਂ ਮੈਨੂੰ ਦੂਸਰੇ ਸਕੂਲ ਜਾਣਾ ਪਿਆ ਸੀ। ਮੇਰਾ ਉੱਥੇ ਮਨ ਨਹੀਂ ਲੱਗਦਾ ਸੀ। ਮੈਨੂੰ ਆਪਣੇ ਪੁਰਾਣੇ ਦੋਸਤਾਂ ਦੀ ਯਾਦ ਆਉਂਦੀ ਸੀ। ਪੁਰਾਣੇ ਸਕੂਲ ਦੇ ਮੈਡਮ ਜੀ ਦੀ ਯਾਦ ਵੀ ਆਉਂਦੀ ਸੀ, ਉਹ ਮੈਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੇ ਸਨ। ਮੇਰਾ ਖੇਡਣ ਵਿਚ ਵੀ ਮਨ ਨਹੀਂ ਲੱਗਦਾ ਸੀ।

Exam Tips:

a) ਆਪਣੇ ਅਨੁਭਵ ਅਨੁਸਾਰ ਲਿਖੋ ਕਿ ਤੁਸੀਂ ਕੀ ਮਹਿਸੂਸ ਕਰੋਗੇ।
b) ਪੁਰਾਣੇ ਦੋਸਤਾਂ ਅਤੇ ਅਧਿਆਪਕਾਂ ਦੀ ਯਾਦ ਦਾ ਜ਼ਿਕਰ ਕਰੋ।

 

Question 2: ਕੀ ਤੁਹਾਡੇ ਸਕੂਲ ਵਿੱਚ ਕਿਸੇ ਦੂਸਰੇ ਇਲਾਕੇ ਵਿਚੋਂ ਨਵਾਂ ਵਿਦਿਆਰਥੀ ਦਾਖ਼ਲ ਹੋਇਆ ਹੈ? ਉਸਨੂੰ ਪੁੱਛੋ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ?

Answer:

ਸਾਡੇ ਸਕੂਲ ਵਿਚ ਕੇਰਲਾ ਦਾ ਇੱਕ ਵਿਦਿਆਰਥੀ ਦਾਖ਼ਲ ਹੋਇਆ ਹੈ। ਉਹ ਥੋੜ੍ਹੀ-ਥੋੜ੍ਹੀ ਹਿੰਦੀ ਬੋਲ ਲੈਂਦਾ ਹੈ। ਉਸਨੂੰ ਸਾਡਾ ਰਹਿਣ-ਸਹਿਣ ਤੇ ਖਾਣਾ-ਪੀਣਾ ਪਸੰਦ ਨਹੀਂ ਆ ਰਿਹਾ। ਉਸ ਨੂੰ ਭਾਸ਼ਾ ਵੀ ਸਮਝ ਨਹੀਂ ਲੱਗਦੀ, ਉਹ ਇਕੱਲਾਪਣ ਮਹਿਸੂਸ ਕਰਦਾ ਹੈ।

Exam Tips:

a) ਨਵੇਂ ਵਿਦਿਆਰਥੀ ਨਾਲ ਗੱਲ ਕਰ ਕੇ ਉਸ ਦੀਆਂ ਮੁਸ਼ਕਲਾਂ ਜਾਣੋ।
b) ਭਾਸ਼ਾ, ਖਾਣ-ਪੀਣ ਅਤੇ ਇਕੱਲਾਪਣ ਵਰਗੇ ਕਾਰਨ ਲਿਖੋ।

 

Question 3: ਕਿਰਿਆ 1: (1) ਤੁਸੀਂ ਆਪਣੇ ਮੁਹੱਲੇ ਜਾਂ ਪਿੰਡਾਂ ਵਿੱਚ ਉਨ੍ਹਾਂ ਪਰਿਵਾਰਾਂ ਦੀ ਸੂਚੀ ਬਣਾਓ ਜੋ ਪਿਛਲੇ ਕੁਝ ਸਾਲਾਂ ਵਿੱਚ ਦੂਸਰੀ ਜਗ੍ਹਾ ਤੋਂ ਆ ਕੇ ਇੱਥੇ ਵਸੇ ਹੋਣ। ਜਾਣਕਾਰੀ ਲਵੋ ਕਿ ਉਨ੍ਹਾਂ ਨੂੰ ਨਵੀਂ ਜਗ੍ਹਾ ਕਿਉਂ ਆਉਣਾ ਪਿਆ ਅਤੇ ਇੱਥੇ ਆ ਕੇ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
(2) ਤੁਸੀਂ ਆਪਣੀ ਜਾਣ-ਪਛਾਣ ਵਾਲੇ ਉਨ੍ਹਾਂ ਲੋਕਾਂ ਦੀ ਸੂਚੀ ਬਣਾਓ ਜੋ ਇੱਥੋਂ ਵਿਦੇਸ਼ ਜਾ ਕੇ ਰਹਿ ਰਹੇ ਹੋਣ। ਅਜਿਹੇ ਵਿਅਕਤੀਆਂ ਨੂੰ ਮਿਲਣ 'ਤੇ ਜਾਂ ਟੈਲੀਫੋਨ ਉੱਤੇ ਗੱਲ ਕਰਨ ਸਮੇਂ ਜਾਣਨ ਦੀ ਕੋਸ਼ਿਸ਼ ਕਰੋ ਕਿ ਉਨ੍ਹਾਂ ਨੂੰ ਉੱਥੇ ਰਹਿਣ ਸਮੇਂ ਕਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Answer:

ਆਪਣੇ ਆਪ ਕਰੋ।

Exam Tips:

a) ਇਹ ਕਿਰਿਆ ਤੁਸੀਂ ਆਪ ਆਪਣੇ ਇਲਾਕੇ ਵਿਚ ਪੁੱਛ-ਪੜਤਾਲ ਕਰ ਕੇ ਕਰਨੀ ਹੈ।
b) ਪਰਿਵਾਰਾਂ ਦੇ ਨਾਂ, ਆਉਣ ਦਾ ਕਾਰਨ ਅਤੇ ਮੁਸ਼ਕਲਾਂ ਕਾਪੀ ਵਿਚ ਲਿਖੋ।

 

ਅਭਿਆਸ

Question 1: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਪਰਵਾਸੀ, ਰੁਜ਼ਗਾਰ, ਥਰਮਲ ਪਲਾਂਟ, ਮੁਸ਼ਕਲਾਂ)
(ੳ) ਸ਼ਹਿਰ ਤੋਂ ਦੂਰ ……………… ਬਣ ਰਿਹਾ ਸੀ।
(ਅ) ਦੂਸਰੇ ਸੂਬਿਆਂ (ਰਾਜਾਂ) ਤੋਂ ਕੰਮ ਕਰਨ ਆਏ ਲੋਕਾਂ ਨੂੰ ……………… ਕਿਹਾ ਜਾਂਦਾ ਹੈ।
(ੲ) ਬਹੁਤ ਸਾਰੇ ਲੋਕਾਂ ਨੂੰ ……………… ਲਈ ਦੂਰ-ਦੂਰ ਜਾਣਾ ਪੈਂਦਾ ਹੈ।
(ਸ) ਮੀਂਹ ਹਨੇਰੀ ਆਉਣ 'ਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ……………… ਦਾ ਸਾਹਮਣਾ ਕਰਨਾ ਪੈਂਦਾ ਹੈ।

Answer:

(ੳ) ਸ਼ਹਿਰ ਤੋਂ ਦੂਰ ਥਰਮਲ ਪਲਾਂਟ ਬਣ ਰਿਹਾ ਸੀ।
(ਅ) ਦੂਸਰੇ ਸੂਬਿਆਂ (ਰਾਜਾਂ) ਤੋਂ ਕੰਮ ਕਰਨ ਆਏ ਲੋਕਾਂ ਨੂੰ ਪਰਵਾਸੀ ਕਿਹਾ ਜਾਂਦਾ ਹੈ।
(ੲ) ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਲਈ ਦੂਰ-ਦੂਰ ਜਾਣਾ ਪੈਂਦਾ ਹੈ।
(ਸ) ਮੀਂਹ ਹਨੇਰੀ ਆਉਣ 'ਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Exam Tips:

a) ਦਿੱਤੇ ਚਾਰ ਸ਼ਬਦਾਂ ਵਿਚੋਂ ਹੀ ਹਰ ਵਾਕ ਲਈ ਸ਼ਬਦ ਚੁਣੋ।
b) ਵਾਕ ਪੜ੍ਹ ਕੇ ਦੇਖੋ ਕਿ ਅਰਥ ਪੂਰਾ ਬਣਦਾ ਹੈ।

 

Question 2: ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ :
(ੳ) ਸੋਨੂੰ ਦੇ ਪਿਤਾ ਜੀ (ਅਧਿਆਪਕ / ਡਾਕਟਰ / ਇੰਜੀਨੀਅਰ) ਸਨ।
(ਅ) ਸੜਕ ਨੂੰ ਵਧਾਉਣ ਲਈ ਕੀ ਤੋੜਨਾ ਪੈਣਾ ਸੀ? (ਮਕਾਨ / ਝੁੱਗੀਆਂ / ਕੋਠੀਆਂ)
(ੲ) ਛੋਟੇ ਕਮਰਿਆਂ ਵਿੱਚ ਰਹਿਣਾ ਕਿਵੇਂ ਲੱਗਦਾ ਹੈ? (ਔਖਾ / ਸੌਖਾ / ਪਤਾ ਨਹੀਂ)
(ਸ) ਥਰਮਲ ਪਲਾਂਟ ਵਿੱਚ ਕੰਮ ਕਰਨ ਵਾਲਿਆਂ ਲਈ ਕੀ ਬਣਾਇਆ ਗਿਆ ਸੀ? (ਫਲੈਟ / ਕਲੋਨੀ / ਬਹੁ-ਮੰਜ਼ਲੀ ਇਮਾਰਤ)

Answer:

(ੳ) ਇੰਜੀਨੀਅਰ
(ਅ) ਝੁੱਗੀਆਂ
(ੲ) ਔਖਾ
(ਸ) ਕਲੋਨੀ

Exam Tips:

a) ਹਰ ਭਾਗ ਵਿਚ ਸਿਰਫ਼ ਇੱਕ ਹੀ ਉੱਤਰ ਚੁਣੋ।
b) ਪਾਠ ਵਿਚ ਸੋਨੂੰ ਦੀ ਕਹਾਣੀ ਦੁਬਾਰਾ ਪੜ੍ਹ ਕੇ ਪੱਕਾ ਕਰੋ।

 

Question 3: ਸੋਨੂੰ ਦੇ ਪਿਤਾ ਨੂੰ ਨਵੀਂ ਜਗ੍ਹਾ 'ਤੇ ਕਿਉਂ ਆਉਣਾ ਪਿਆ?

Answer:

ਸੋਨੂੰ ਦੇ ਪਿਤਾ ਜੀ ਥਰਮਲ ਪਲਾਂਟ ਵਿਚ ਇੰਜੀਨੀਅਰ ਸਨ ਅਤੇ ਉਨ੍ਹਾਂ ਦੀ ਬਦਲੀ ਨਵੇਂ ਬਣੇ ਥਰਮਲ ਪਲਾਂਟ ਵਿਚ ਹੋ ਗਈ ਸੀ, ਜੋ ਘਰ ਤੋਂ ਦੂਰ ਸੀ। ਇਸ ਲਈ ਸੋਨੂੰ ਦੇ ਪਰਿਵਾਰ ਨੂੰ ਨਵੀਂ ਜਗ੍ਹਾ 'ਤੇ ਆਉਣਾ ਪਿਆ।

Exam Tips:

a) "ਬਦਲੀ" ਕਾਰਨ ਆਉਣਾ ਪਿਆ, ਇਹ ਗੱਲ ਜ਼ਰੂਰ ਲਿਖੋ।
b) ਪਿਤਾ ਜੀ ਦਾ ਕੰਮ (ਇੰਜੀਨੀਅਰ) ਵੀ ਦੱਸੋ।

 

Question 4: ਪਰਵਾਸੀ ਕਿਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ?

Answer:

ਜਿਹੜੇ ਲੋਕ ਇੱਕ ਰਾਜ (ਸੂਬੇ) ਤੋਂ ਕਿਸੇ ਹੋਰ ਸੂਬੇ ਵਿਚ ਕਮਾਈ ਕਰਨ ਲਈ ਜਾਂਦੇ ਹਨ, ਉਨ੍ਹਾਂ ਨੂੰ ਪਰਵਾਸੀ ਕਿਹਾ ਜਾਂਦਾ ਹੈ। ਉਨ੍ਹਾਂ ਕੋਲ ਘੱਟ ਸਾਧਨ ਹੁੰਦੇ ਹਨ ਅਤੇ ਉਨ੍ਹਾਂ ਨੂੰ ਝੁੱਗੀਆਂ ਤੇ ਤੰਬੂਆਂ ਵਿਚ ਵੀ ਰਹਿਣਾ ਪੈਂਦਾ ਹੈ।

Exam Tips:

a) ਪਰਿਭਾਸ਼ਾ ਵਿਚ "ਦੂਸਰੇ ਰਾਜ ਤੋਂ ਕਮਾਈ ਲਈ ਆਉਣਾ" ਜ਼ਰੂਰ ਲਿਖੋ।
b) ਉਨ੍ਹਾਂ ਦੇ ਰਹਿਣ-ਸਹਿਣ ਬਾਰੇ ਇੱਕ ਗੱਲ ਵੀ ਜੋੜੋ।

 

Question 5: ਲੋਕਾਂ ਨੂੰ ਪਰਵਾਸ ਕਿਉਂ ਕਰਨਾ ਪੈਂਦਾ ਹੈ?

Answer:

ਲੋਕਾਂ ਨੂੰ ਆਪਣੇ ਰੁਜ਼ਗਾਰ ਲਈ ਪਰਵਾਸ ਕਰਨਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਨੌਕਰੀ ਵਿਚ ਬਦਲੀ ਹੋ ਜਾਣ ਕਾਰਨ ਪਰਵਾਸ ਕਰਨਾ ਪੈਂਦਾ ਹੈ ਜਾਂ ਕਈ ਵਾਰ ਕੁਦਰਤੀ ਆਫ਼ਤਾਂ ਕਾਰਨ ਪਰਵਾਸ ਕਰਨਾ ਪੈਂਦਾ ਹੈ।

Exam Tips:

a) ਤਿੰਨੇ ਕਾਰਨ ਲਿਖੋ: ਰੁਜ਼ਗਾਰ, ਬਦਲੀ ਅਤੇ ਕੁਦਰਤੀ ਆਫ਼ਤਾਂ।
b) ਹਰ ਕਾਰਨ ਨੂੰ ਵੱਖਰੇ ਵਾਕ ਵਿਚ ਲਿਖਣਾ ਚੰਗਾ ਰਹੇਗਾ।

 

Question 6: ਪਰਵਾਸੀ ਲੋਕਾਂ ਦੇ ਬੱਚਿਆਂ ਨੂੰ ਪੜ੍ਹਨ ਵਿੱਚ ਮੁਸ਼ਕਲ ਕਿਉਂ ਆਉਂਦੀ ਹੈ?

Answer:

ਉਨ੍ਹਾਂ ਦੀ ਭਾਸ਼ਾ ਵੱਖਰੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਕੂਲ ਵਿੱਚ ਬੋਲੀ ਤੇ ਲਿਖੀ-ਪੜ੍ਹੀ ਜਾਣ ਵਾਲੀ ਭਾਸ਼ਾ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਦਾ ਕੰਮ ਵੀ ਇੱਕ ਸ਼ਹਿਰ ਵਿੱਚ ਨਹੀਂ ਹੁੰਦਾ, ਉਨ੍ਹਾਂ ਨੂੰ ਵਾਰ-ਵਾਰ ਸ਼ਹਿਰ ਜਾਂ ਪਿੰਡ ਬਦਲਦੇ ਰਹਿਣਾ ਪੈਂਦਾ ਹੈ।

Exam Tips:

a) ਭਾਸ਼ਾ ਦਾ ਫ਼ਰਕ ਅਤੇ ਵਾਰ-ਵਾਰ ਥਾਂ ਬਦਲਣਾ, ਦੋਵੇਂ ਕਾਰਨ ਲਿਖੋ।

 

Important Questions and Answers

1. ਬਹੁ-ਵਿਕਲਪੀ ਚੋਣ

Question 1: ਸੋਨੂੰ ਦੇ ਪਿਤਾ ਜੀ ਸਨ (ੳ) ਡਾਕਟਰ (ਅ) ਇੰਜੀਨੀਅਰ (ੲ) ਮਜ਼ਦੂਰ (ਸ) ਕੋਈ ਨਹੀਂ।

Answer:

(ਅ) ਇੰਜੀਨੀਅਰ

Exam Tips:

a) ਸਹੀ ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।

 

Question 2: ਪਰਵਾਸੀ ਕਿੱਥੋਂ ਦੇ ਹੁੰਦੇ ਹਨ? (ੳ) ਉਸੇ ਦੇਸ਼ ਦੇ (ਅ) ਜਲੰਧਰ ਦੇ (ੲ) ਦੂਸਰੇ ਰਾਜ ਤੋਂ (ਸ) ਕੋਈ ਨਹੀਂ।

Answer:

(ੲ) ਦੂਸਰੇ ਰਾਜ ਤੋਂ

Exam Tips:

a) ਪਰਵਾਸੀ ਦੀ ਪਰਿਭਾਸ਼ਾ ਯਾਦ ਕਰੋ।

 

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਸੋਨੂੰ ਨੂੰ ਕਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ?

Answer:

ਸੋਨੂੰ ਦੇ ਨਵੇਂ ਸਕੂਲ ਵਿਚ ਸ਼ੁਰੂ ਵਿਚ ਦੋਸਤ ਨਹੀਂ ਸਨ ਅਤੇ ਦੂਸਰੇ ਮੁੰਡੇ ਉਸ ਦੀ ਬੋਲੀ ਦਾ ਮਜ਼ਾਕ ਉਡਾਉਂਦੇ ਸਨ।

Exam Tips:

a) ਦੋਸਤ ਨਾ ਹੋਣਾ ਅਤੇ ਬੋਲੀ ਦਾ ਮਜ਼ਾਕ, ਦੋਵੇਂ ਗੱਲਾਂ ਲਿਖੋ।

 

Question 2: ਲੋਕ ਦੂਸਰੇ ਰਾਜਾਂ ਤੋਂ ਕਿਉਂ ਆਉਂਦੇ ਹਨ?

Answer:

ਉਹ ਇੱਥੇ ਆਪਣੇ ਰਾਜ ਨਾਲੋਂ ਵੱਧ ਪੈਸੇ ਕਮਾ ਲੈਂਦੇ ਹਨ।

Exam Tips:

a) ਉੱਤਰ ਵਿਚ "ਵੱਧ ਕਮਾਈ" ਦੀ ਗੱਲ ਜ਼ਰੂਰ ਆਵੇ।

 

3. ਖ਼ਾਲੀ ਥਾਂਵਾਂ ਭਰੋ

Question 1: (i) ਸੋਨੂੰ ਦੇ ਪਿਤਾ ਜੀ ਇਕ ……… ਸਨ।
(ii) ਸੋਨੂੰ ਨੇ ਨਵੇਂ ਸਕੂਲ ਵਿੱਚ ……… ਲਿਆ।
(iii) ਮੁੰਡਿਆਂ ਨੇ ਸੋਨੂੰ ਦੀ ……… ਦਾ ਮਜ਼ਾਕ ਉਡਾਇਆ।
(iv) ……… ਦੀ ਸਮੱਸਿਆ ਵੱਧ ਜਾਣ ਕਾਰਨ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ।

Answer:

(i) ਸੋਨੂੰ ਦੇ ਪਿਤਾ ਜੀ ਇਕ ਇੰਜੀਨੀਅਰ ਸਨ।
(ii) ਸੋਨੂੰ ਨੇ ਨਵੇਂ ਸਕੂਲ ਵਿੱਚ ਦਾਖ਼ਲਾ ਲਿਆ।
(iii) ਮੁੰਡਿਆਂ ਨੇ ਸੋਨੂੰ ਦੀ ਬੋਲੀ ਦਾ ਮਜ਼ਾਕ ਉਡਾਇਆ।
(iv) ਟ੍ਰੈਫ਼ਿਕ ਦੀ ਸਮੱਸਿਆ ਵੱਧ ਜਾਣ ਕਾਰਨ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ।

Exam Tips:

a) ਪੂਰਾ ਵਾਕ ਲਿਖ ਕੇ ਭਰਿਆ ਸ਼ਬਦ ਦਿਖਾਓ।
b) ਸੋਨੂੰ ਦੀ ਕਹਾਣੀ ਦੇ ਆਧਾਰ 'ਤੇ ਉੱਤਰ ਸੋਚੋ।

 

4. ਸਹੀ/ਗ਼ਲਤ

Question 1: ਸੋਨੂੰ ਨਵੇਂ ਸਕੂਲ ਵਿੱਚ ਖ਼ੁਸ਼ ਸੀ।

Answer:

ਗ਼ਲਤ

Exam Tips:

a) ਸ਼ੁਰੂ ਵਿਚ ਉਸ ਦੇ ਦੋਸਤ ਨਹੀਂ ਸਨ, ਇਸ ਲਈ ਉਹ ਖ਼ੁਸ਼ ਨਹੀਂ ਸੀ।

 

Question 2: ਦੂਸਰੇ ਰਾਜਾਂ ਦੇ ਲੋਕ ਇੱਥੇ ਮਜ਼ਦੂਰੀ ਕਰਨ ਆਉਂਦੇ ਹਨ।

Answer:

ਸਹੀ

Exam Tips:

a) ਸਹੀ ਜਾਂ ਗ਼ਲਤ ਸਾਫ਼ ਸ਼ਬਦਾਂ ਵਿਚ ਲਿਖੋ।

 

Question 3: ਸੋਨੂੰ ਦੇ ਪਿਤਾ ਜੀ ਡਾਕਟਰ ਸਨ।

Answer:

ਗ਼ਲਤ

Exam Tips:

a) ਪਿਤਾ ਜੀ ਇੰਜੀਨੀਅਰ ਸਨ, ਡਾਕਟਰ ਨਹੀਂ।

 

5. ਮਿਲਾਨ ਕਰੋ

Question 1: ਮਿਲਾਨ ਕਰੋ: (i) ਸੋਨੂੰ ਦੇ ਪਿਤਾ (ii) ਪਰਵਾਸੀ (iii) ਥਰਮਲ ਪਲਾਂਟ
(ੳ) ਦੂਸਰੇ ਰਾਜ ਤੋਂ (ਅ) ਸ਼ਹਿਰ ਤੋਂ ਦੂਰ (ਈ) ਇੰਜੀਨੀਅਰ

Answer:

(i) ਸੋਨੂੰ ਦੇ ਪਿਤਾ – (ਈ) ਇੰਜੀਨੀਅਰ
(ii) ਪਰਵਾਸੀ – (ੳ) ਦੂਸਰੇ ਰਾਜ ਤੋਂ
(iii) ਥਰਮਲ ਪਲਾਂਟ – (ਅ) ਸ਼ਹਿਰ ਤੋਂ ਦੂਰ

Exam Tips:

a) ਜਿਹੜੇ ਜੋੜੇ ਪੱਕੇ ਪਤਾ ਹੋਣ, ਪਹਿਲਾਂ ਉਹ ਮਿਲਾਓ।

 

6. ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਤੁਸੀਂ ਪਰਵਾਸੀਆਂ ਬਾਰੇ ਕੀ ਜਾਣਦੇ ਹੋ?

Answer:

ਪਰਵਾਸੀ ਉਹ ਲੋਕ ਹਨ ਜੋ ਦੂਸਰੇ ਰਾਜ ਤੋਂ ਇੱਥੇ ਪੈਸੇ ਕਮਾਉਣ ਲਈ ਆਉਂਦੇ ਹਨ। ਉਹ ਛੋਟੇ-ਛੋਟੇ ਕਮਰਿਆਂ ਵਿਚ ਰਹਿੰਦੇ ਹਨ, ਜਿੱਥੇ ਬਹੁਤ ਔਖ ਹੁੰਦੀ ਹੈ। ਉਹ ਪੈਸੇ ਕਮਾ ਕੇ ਆਪਣੇ ਪਰਿਵਾਰਾਂ ਨੂੰ ਭੇਜਦੇ ਹਨ। ਉਨ੍ਹਾਂ ਦਾ ਜੀਵਨ ਬਹੁਤ ਮੁਸ਼ਕਿਲ ਵਾਲਾ ਹੁੰਦਾ ਹੈ। ਉਨ੍ਹਾਂ ਦੇ ਬੱਚਿਆਂ ਨੂੰ ਇੱਥੋਂ ਦੀ ਭਾਸ਼ਾ ਸਮਝ ਨਹੀਂ ਲੱਗਦੀ ਅਤੇ ਉਨ੍ਹਾਂ ਨੂੰ ਪੜ੍ਹਾਈ ਕਰਨ ਵਿਚ ਵੀ ਮੁਸ਼ਕਿਲ ਹੁੰਦੀ ਹੈ।

Exam Tips:

a) ਆਉਣ ਦਾ ਕਾਰਨ, ਰਹਿਣ-ਸਹਿਣ ਅਤੇ ਬੱਚਿਆਂ ਦੀ ਪੜ੍ਹਾਈ, ਤਿੰਨੇ ਗੱਲਾਂ ਲਿਖੋ।
b) ਵੱਡੇ ਉੱਤਰ ਨੂੰ ਛੋਟੇ-ਛੋਟੇ ਵਾਕਾਂ ਵਿਚ ਲਿਖੋ।

 

Punjab Board Solutions for Class 5 EVS Punjabi Medium Chapter 02 ਪਰਵਾਸ

Accessing Punjabi Medium Chapter 02 ਪਰਵਾਸ Solutions

Explore reliable textbook solutions for Punjabi Medium Chapter 02 ਪਰਵਾਸ tailored for Class 5 learners. Utilizing these complete exercise answers ensures your preparation aligns exactly with official Punjab Board standards for EVS.

Concept-Driven Answers for Class 5 EVS

Each solution includes detailed reasoning to foster genuine comprehension of Punjabi Medium Chapter 02 ਪਰਵਾਸ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 5 EVS.

FAQs

Where can I find the latest PSEB 5th Class EVS Solutions Chapter 2 ਪਰਵਾਸ for the 2026-27 session?

The complete and updated PSEB 5th Class EVS Solutions Chapter 2 ਪਰਵਾਸ is available for free on StudiesToday.com. These solutions for Class 5 EVS are as per latest Punjab Board curriculum.

Are the EVS Punjab Board solutions for Class 5 updated for the new 50% competency-based exam pattern?

Yes, our experts have revised the PSEB 5th Class EVS Solutions Chapter 2 ਪਰਵਾਸ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 2 ਪਰਵਾਸ will help students to get full marks in the theory paper.

Do you offer PSEB 5th Class EVS Solutions Chapter 2 ਪਰਵਾਸ in multiple languages like Hindi and English?

Yes, we provide bilingual support for Class 5 EVS. You can access PSEB 5th Class EVS Solutions Chapter 2 ਪਰਵਾਸ in both English and Hindi medium.

Is it possible to download the EVS Punjab Board solutions for Class 5 as a PDF?

Yes, you can download the entire PSEB 5th Class EVS Solutions Chapter 2 ਪਰਵਾਸ in printable PDF format for offline study on any device.