PSEB 3rd Class Punjabi Solutions Chapter 7 ਦਰਿਆ ਨੇ ਕਿਹਾ

Step-by-Step Textbook Solutions for Class 3 Punjabi Punjabi Medium Chapter 07 ਦਰਿਆ ਨੇ ਕਿਹਾ

Review structured textbook solutions for Class 3 Punjabi Punjabi Medium Chapter 07 ਦਰਿਆ ਨੇ ਕਿਹਾ. Built according to Punjab Board guidelines for the 2026-27 academic year, these downloadable answers support daily revision and problem-solving accuracy.

Download Punjabi Medium Chapter 07 ਦਰਿਆ ਨੇ ਕਿਹਾ Textbook Solutions PDF

Access the complete solution PDF for Class 3 Punjabi below. Regular practice with these targeted textbook answers builds familiarity with standard question patterns and helps secure higher marks in final school evaluations.

(i) ਮੌਖਿਕ ਪ੍ਰਸ਼ਨ

Question 1: ਲੱਕੜਾਂ ਕੱਟਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ?

Answer:

ਲੱਕੜਹਾਰਾ।

Exam Tips:

a) ਉੱਤਰ ਇੱਕ ਸ਼ਬਦ ਵਿੱਚ ਦਿਓ: ਲੱਕੜਹਾਰਾ।
b) ਪਾਠ ਦੇ ਸ਼ਬਦ-ਅਰਥ ਵਿੱਚ ‘ਲੱਕੜਹਾਰਾ’ ਦਾ ਅਰਥ ਦੇਖੋ।

 

Question 2: ਜੰਗਲ ਸਾਨੂੰ ਕੀ ਦਿੰਦੇ ਹਨ?

Answer:

ਜੰਗਲ ਸਾਨੂੰ ਫਲ, ਫੁੱਲ, ਲੱਕੜੀ, ਜੜੀਆਂ-ਬੂਟੀਆਂ ਤੇ ਛਾਵਾਂ ਦਿੰਦੇ ਹਨ। ਇਨ੍ਹਾਂ ਕਾਰਨ ਹੀ ਮੀਂਹ ਪੈਂਦੇ ਹਨ।

Exam Tips:

a) ਜੰਗਲਾਂ ਤੋਂ ਮਿਲਣ ਵਾਲੀਆਂ ਸਾਰੀਆਂ ਚੀਜ਼ਾਂ ਦੇ ਨਾਂ ਕ੍ਰਮ ਨਾਲ ਲਿਖੋ।
b) ਮੀਂਹ ਪੈਣ ਦੀ ਗੱਲ ਲਿਖਣੀ ਨਾ ਭੁੱਲੋ।

 

Question 3: ਧਰਤੀ ਨੂੰ ਹਰਿਆ-ਭਰਿਆ ਰੱਖਣ ਲਈ ਕੀ ਕਰਨਾ ਚਾਹੀਦਾ ਹੈ?

Answer:

ਧਰਤੀ ਨੂੰ ਹਰਾ-ਭਰਾ ਰੱਖਣ ਲਈ ਸਾਨੂੰ ਰੁੱਖ ਨਹੀਂ ਵੱਢਣੇ ਚਾਹੀਦੇ।

Exam Tips:

a) ਉੱਤਰ ਛੋਟਾ ਤੇ ਸਿੱਧਾ ਲਿਖੋ।

 

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਠੀਕ ਉੱਤਰ ਅੱਗੇ ਸਹੀ ਅਤੇ ਗ਼ਲਤ ਉੱਤਰ ਅੱਗੇ ਗ਼ਲਤ ਦਾ ਨਿਸ਼ਾਨ ਲਾਓ:
(ਉ) ਬਿਰਖੂ ਦੀ ਕੁਹਾੜੀ ਚਾਂਦੀ ਦੀ ਸੀ।
(ਅ) ਬਿਰਖੂ ਇੱਕ ਲੱਕੜਹਾਰਾ ਸੀ।
(ਬ) ਧਰਤੀ ਨੂੰ ਹਰਾ-ਭਰਾ ਰੱਖਣ ਲਈ ਰੁੱਖਾਂ ਨੂੰ ਕੱਟਣਾ ਚਾਹੀਦਾ ਹੈ।
(ਸ) ਦਰਿਆ ਨੇ ਬਿਰਖੂ ਨੂੰ ਰੁੱਖ ਲਾਉਣ ਦੀ ਨਸੀਹਤ ਦਿੱਤੀ।

Answer:

(ਉ) ਗ਼ਲਤ
(ਅ) ਸਹੀ
(ਬ) ਗ਼ਲਤ
(ਸ) ਸਹੀ

Exam Tips:

a) ਹਰ ਕਥਨ ਨੂੰ ਪਾਠ ਦੀ ਕਹਾਣੀ ਨਾਲ ਮਿਲਾ ਕੇ ਦੇਖੋ।
b) ਰੁੱਖ ਕੱਟਣ ਵਾਲਾ ਕਥਨ ਪਾਠ ਦੇ ਸੰਦੇਸ਼ ਦੇ ਉਲਟ ਹੈ।

 

Question 2: ਬਿਰਖੂ ਕੀ ਕੰਮ ਕਰਦਾ ਸੀ?

Answer:

ਬਿਰਖੂ ਲੱਕੜਾਂ ਵੱਢਣ ਦਾ ਕੰਮ ਕਰਦਾ ਸੀ।

Exam Tips:

a) ਪ੍ਰਸ਼ਨ ਵਿੱਚ ‘ਸੀ’ ਹੈ, ਇਸ ਲਈ ਉੱਤਰ ਵੀ ਭੂਤ-ਕਾਲ ਵਿੱਚ ਲਿਖੋ।

 

Question 3: ਬਿਰਖੂ ਦੀ ਕੁਹਾੜੀ ਹੱਥੋਂ ਛੁੱਟ ਕੇ ਕਿੱਥੇ ਡਿਗ ਪਈ?

Answer:

ਬਿਰਖੂ ਦੀ ਕੁਹਾੜੀ ਹੱਥੋਂ ਛੁੱਟ ਕੇ ਦਰਿਆ ਵਿਚ ਡਿਗ ਪਈ।

Exam Tips:

a) ਉੱਤਰ ਵਿੱਚ ਥਾਂ ਦਾ ਨਾਂ (ਦਰਿਆ) ਜ਼ਰੂਰ ਲਿਖੋ।

 

Question 4: ਬਿਰਖੂ ਨੇ ਦਰਿਆ ਨੂੰ ਕੀ ਬੇਨਤੀ ਕੀਤੀ?

Answer:

ਬਿਰਖੂ ਨੇ ਦਰਿਆ ਨੂੰ ਬੇਨਤੀ ਕੀਤੀ ਕਿ ਮੇਰੀ ਕੁਹਾੜੀ ਮੈਨੂੰ ਮੋੜ ਦੇ। ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਨਵੀਂ ਕੁਹਾੜੀ ਲੈ ਸਕਾਂ।

Exam Tips:

a) ਬੇਨਤੀ ਦੇ ਨਾਲ ਉਸ ਦਾ ਕਾਰਨ (ਪੈਸਿਆਂ ਦੀ ਕਮੀ) ਵੀ ਲਿਖੋ।

 

Question 5: ਦਰਿਆ ਵਿਚ ਕਿਹੜੀਆਂ-ਕਿਹੜੀਆਂ ਕੁਹਾੜੀਆਂ ਸਨ?

Answer:

ਦਰਿਆ ਵਿਚ ਸੋਨੇ, ਚਾਂਦੀ ਅਤੇ ਲੋਹੇ ਦੀਆਂ ਤਿੰਨ ਕੁਹਾੜੀਆਂ ਸਨ।

Exam Tips:

a) ਤਿੰਨੇ ਧਾਤਾਂ ਦੇ ਨਾਂ ਯਾਦ ਰੱਖੋ: ਸੋਨਾ, ਚਾਂਦੀ ਤੇ ਲੋਹਾ।

 

Question 6: ਦਰਿਆ ਨੇ ਬਿਰਖੂ ਦੀ ਸਚਾਈ ਤੇ ਈਮਾਨਦਾਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਕੀ ਦਿੱਤਾ?

Answer:

ਦਰਿਆ ਨੇ ਬਿਰਖੂ ਦੀ ਸਚਾਈ ਤੇ ਈਮਾਨਦਾਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਸੋਨੇ, ਚਾਂਦੀ ਤੇ ਲੋਹੇ ਦੀਆਂ ਤਿੰਨੇ ਕੁਹਾੜੀਆਂ ਦੇ ਦਿੱਤੀਆਂ।

Exam Tips:

a) ਇਨਾਮ ਦੇ ਕਾਰਨ (ਸਚਾਈ ਤੇ ਈਮਾਨਦਾਰੀ) ਨੂੰ ਉੱਤਰ ਵਿੱਚ ਸ਼ਾਮਲ ਕਰੋ।

 

Question 7: ਦਰਿਆ ਨੇ ਬਿਰਖੂ ਨੂੰ ਕੀ ਨਸੀਹਤ ਦਿੱਤੀ?

Answer:

ਦਰਿਆ ਨੇ ਬਿਰਖੂ ਨੂੰ ਨਸੀਹਤ ਦਿੱਤੀ ਕਿ ਤੂੰ ਲੱਕੜਾਂ ਕੱਟਣ ਦੇ ਨਾਲ-ਨਾਲ ਨਵੇਂ ਰੁੱਖ ਵੀ ਲਾਇਆ ਕਰ। ਸਾਨੂੰ ਵੱਧ ਤੋਂ ਵੱਧ ਰੁੱਖ ਲਾ ਕੇ ਧਰਤੀ ਨੂੰ ਹਰਾ-ਭਰਾ ਰੱਖਣਾ ਚਾਹੀਦਾ ਹੈ।

Exam Tips:

a) ਇਹੀ ਨਸੀਹਤ ਪਾਠ ਦਾ ਮੁੱਖ ਸੰਦੇਸ਼ ਹੈ।
b) ਨਸੀਹਤ ਦੇ ਨਾਲ ਉਸ ਦਾ ਲਾਭ (ਹਰੀ-ਭਰੀ ਧਰਤੀ) ਵੀ ਲਿਖੋ।

 

Question 8: ਖ਼ਾਲੀ ਥਾਂਵਾਂ ਭਰੋ: (ਖਿੜ, ਤਿੰਨ, ਪਾਰ, ਰੱਖ, ਹਰਾ-ਭਰਾ)
(ਉ) ਬਿਰਖੂ ਰੁੱਖਾਂ ਦੀ ਇੱਕ ………… ’ਚੋਂ ਲੱਕੜਾਂ ਕੱਟਣ ਜਾਇਆ ਕਰਦਾ ਸੀ।
(ਅ) ਜਦੋਂ ਦਰਿਆ ਚੜ੍ਹੇ, ਤਾਂ ਸੰਭਲ ਕੇ ਇਸ ਨੂੰ ………… ਕਰੋ।
(ਇ) ਦਰਿਆ ਵਿਚ ………… ਕੁਹਾੜੀਆਂ ਡਿਗੀਆਂ ਨੇ।
(ਸ) ਬਿਰਖੂ ਆਪਣੀ ਕੁਹਾੜੀ ਵੇਖ ਕੇ ………… ਪਿਆ।
(ਹ) ਵੱਧ ਤੋਂ ਵੱਧ ਰੁੱਖ ਲਾਓ ਧਰਤੀ ਨੂੰ ………… ਰੱਖੋ।

Answer:

(ਉ) ਬਿਰਖੂ ਰੁੱਖਾਂ ਦੀ ਇੱਕ ਰੱਖ ’ਚੋਂ ਲੱਕੜਾਂ ਕੱਟਣ ਜਾਇਆ ਕਰਦਾ ਸੀ।
(ਅ) ਜਦੋਂ ਦਰਿਆ ਚੜ੍ਹੇ, ਤਾਂ ਸੰਭਲ ਕੇ ਇਸ ਨੂੰ ਪਾਰ ਕਰੋ।
(ਇ) ਦਰਿਆ ਵਿਚ ਤਿੰਨ ਕੁਹਾੜੀਆਂ ਡਿਗੀਆਂ ਨੇ।
(ਸ) ਬਿਰਖੂ ਆਪਣੀ ਕੁਹਾੜੀ ਵੇਖ ਕੇ ਖਿੜ ਪਿਆ।
(ਹ) ਵੱਧ ਤੋਂ ਵੱਧ ਰੁੱਖ ਲਾਓ ਧਰਤੀ ਨੂੰ ਹਰਾ-ਭਰਾ ਰੱਖੋ।

Exam Tips:

a) ਬਰੈਕਟ ਵਾਲੇ ਸ਼ਬਦਾਂ ਵਿੱਚੋਂ ਹਰ ਸ਼ਬਦ ਸਿਰਫ਼ ਇੱਕ ਵਾਰ ਵਰਤੋ।
b) ਵਾਕ ਪੂਰਾ ਪੜ੍ਹ ਕੇ ਅਰਥ ਠੀਕ ਬੈਠਦਾ ਹੈ ਜਾਂ ਨਹੀਂ, ਜਾਂਚ ਲਓ।

 

Question 9: ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ: ਲੱਕੜਹਾਰਾ, ਦਰਿਆ, ਜੰਗਲ, ਛੱਲ, ਕੁਹਾੜੀ, ਮਿਹਨਤੀ, ਰੁੱਖ, ਧਰਤੀ।

Answer:

ਲੱਕੜਹਾਰਾ (ਲੱਕੜਾਂ ਤੇ ਰੁੱਖ ਵੱਢਣ ਵਾਲਾ) – ਲੱਕੜਹਾਰਾ ਜੰਗਲ ਵਿਚ ਲੱਕੜਾਂ ਵੱਢ ਰਿਹਾ ਸੀ।
ਦਰਿਆ (ਪਾਣੀ ਦਾ ਲੰਮਾ ਤੇ ਚੌੜਾ ਵਹਿਣ) – ਸਤਲੁਜ ਇਕ ਦਰਿਆ ਹੈ।
ਜੰਗਲ (ਵਣ; ਵੱਡੇ ਖੇਤਰ ਵਿਚ ਰੁੱਖਾਂ-ਬੂਟਿਆਂ ਦਾ ਉੱਗੇ ਹੋਣਾ) – ਵਾਤਾਵਰਨ ਦੀ ਰਾਖੀ ਲਈ ਸਾਨੂੰ ਜੰਗਲ ਨਹੀਂ ਵੱਢਣੇ ਚਾਹੀਦੇ।
ਛੱਲ (ਪਾਣੀ ਦੀ ਉੱਚੀ ਲਹਿਰ) – ਸਮੁੰਦਰ ਦਾ ਪਾਣੀ ਛੱਲਾਂ ਮਾਰ ਰਿਹਾ ਸੀ।
ਕੁਹਾੜੀ (ਲੱਕੜਾਂ ਵੱਢਣ ਦਾ ਸੰਦ) – ਕੁਹਾੜੀ ਲੱਕੜਾਂ ਵੱਢਣ ਦੇ ਕੰਮ ਆਉਂਦੀ ਹੈ।
ਮਿਹਨਤੀ (ਮਨ ਲਾ ਕੇ ਕੰਮ ਕਰਨ ਵਾਲਾ) – ਰਾਮ ਬੜਾ ਮਿਹਨਤੀ ਲੜਕਾ ਹੈ।
ਰੁੱਖ (ਦਰੱਖ਼ਤ) – ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।
ਧਰਤੀ (ਜ਼ਮੀਨ) – ਧਰਤੀ ਗੋਲ ਹੈ।

Exam Tips:

a) ਵਾਕ ਛੋਟੇ ਤੇ ਸਰਲ ਰੱਖੋ ਅਤੇ ਸ਼ਬਦ ਦਾ ਅਰਥ ਧਿਆਨ ਵਿੱਚ ਰੱਖ ਕੇ ਵਰਤੋ।
b) ਆਪਣੇ ਹੋਰ ਵਾਕ ਵੀ ਬਣਾ ਕੇ ਅਭਿਆਸ ਕਰੋ।

 

Question 10: ਸਮਝੋ ਤੇ ਲਿਖੋ:
ਰੁੱਖ – ਰੁੱਖਾਂ
ਲੱਕੜ – …………
ਕੁਹਾੜੀ – …………
ਛੱਲ – …………
ਬੂਟੀ – …………

Answer:

ਰੁੱਖ – ਰੁੱਖਾਂ
ਲੱਕੜ – ਲੱਕੜਾਂ
ਕੁਹਾੜੀ – ਕੁਹਾੜੀਆਂ
ਛੱਲ – ਛੱਲਾਂ
ਬੂਟੀ – ਬੂਟੀਆਂ

Exam Tips:

a) ਇਹ ਇੱਕ-ਵਚਨ ਤੋਂ ਬਹੁ-ਵਚਨ ਬਣਾਉਣ ਦਾ ਅਭਿਆਸ ਹੈ।
b) ਦਿੱਤੀ ਹੋਈ ਉਦਾਹਰਨ (ਰੁੱਖ – ਰੁੱਖਾਂ) ਵੱਲ ਧਿਆਨ ਦਿਓ।

 

(iii) ਪੜ੍ਹੋ, ਸਮਝੋ ਤੇ ਉੱਤਰ ਦਿਓ

Question 1: ਪਾਠ-ਪੁਸਤਕ ਵਿੱਚ ਦਿੱਤਾ ਪੈਰਾ ‘ਬਿਰਖੂ ਇੱਕ ਲੱਕੜਹਾਰਾ ਸੀ…’ ਪੜ੍ਹੋ ਅਤੇ ਉੱਤਰ ਦਿਓ: ਬਿਰਖੂ ਕਿੱਥੇ ਲੱਕੜਾਂ ਕੱਟਣ ਜਾਂਦਾ ਸੀ?

Answer:

ਦਰਿਆ ਦੇ ਪਰਲੇ ਪਾਰ ਰੁੱਖਾਂ ਦੀ ਇਕ ਰੱਖ ਵਿਚ।

Exam Tips:

a) ਉੱਤਰ ਲਈ ਪੈਰੇ ਦੀ ਪਹਿਲੀ ਸਤਰ ਧਿਆਨ ਨਾਲ ਪੜ੍ਹੋ।

 

Question 2: ਪਾਠ-ਪੁਸਤਕ ਵਿੱਚ ਦਿੱਤਾ ਪੈਰਾ ‘ਬਿਰਖੂ ਇੱਕ ਲੱਕੜਹਾਰਾ ਸੀ…’ ਪੜ੍ਹੋ ਅਤੇ ਉੱਤਰ ਦਿਓ: ਬਿਰਖੂ ਸਾਰਾ ਦਿਨ ਕੀ ਕਰਦਾ ਸੀ?

Answer:

ਉਹ ਸਾਰਾ ਦਿਨ ਲੱਕੜਾਂ ਕੱਟਣ ਦਾ ਕੰਮ ਕਰਦਾ ਸੀ।

Exam Tips:

a) ਪੈਰਾ ਪੜ੍ਹ ਕੇ ਉਸੇ ਦੇ ਆਧਾਰ ’ਤੇ ਉੱਤਰ ਲਿਖੋ।

 

Question 3: ਪਾਠ-ਪੁਸਤਕ ਵਿੱਚ ਦਿੱਤਾ ਪੈਰਾ ‘ਬਿਰਖੂ ਇੱਕ ਲੱਕੜਹਾਰਾ ਸੀ…’ ਪੜ੍ਹੋ ਅਤੇ ਉੱਤਰ ਦਿਓ: ਦਰਿਆ ਦੇ ਚੜ੍ਹਨ ਦਾ ਕੀ ਮਤਲਬ ਹੈ?

Answer:

ਦਰਿਆ ਦੇ ਚੜ੍ਹਨ ਦਾ ਮਤਲਬ ਹੈ ਕਿ ਹੜ੍ਹ ਕਾਰਨ ਦਰਿਆ ਵਿਚ ਪਾਣੀ ਵਧਿਆ ਹੋਇਆ ਸੀ।

Exam Tips:

a) ‘ਚੜ੍ਹਨਾ’ ਦਾ ਅਰਥ ਇੱਥੇ ਪਾਣੀ ਦਾ ਵਧਣਾ ਹੈ, ਉੱਪਰ ਚੜ੍ਹਨਾ ਨਹੀਂ।

 

Question 4: ਪਾਠ-ਪੁਸਤਕ ਵਿੱਚ ਦਿੱਤਾ ਪੈਰਾ ‘ਬਿਰਖੂ ਇੱਕ ਲੱਕੜਹਾਰਾ ਸੀ…’ ਪੜ੍ਹੋ ਅਤੇ ਉੱਤਰ ਦਿਓ: ਬਿਰਖੂ ਦੀ ਕੁਹਾੜੀ ਦਰਿਆ ਵਿਚ ਕਿਵੇਂ ਡਿਗ ਪਈ?

Answer:

ਬਿਰਖੂ ਦੀ ਕੁਹਾੜੀ ਦਰਿਆ ਵਿਚ ਛੱਲ ਆਉਣ ਕਰਕੇ ਉਸ ਦੇ ਹੱਥੋਂ ਛੁੱਟ ਕੇ ਦਰਿਆ ਵਿਚ ਡਿਗ ਪਈ।

Exam Tips:

a) ਉੱਤਰ ਵਿੱਚ ਕਾਰਨ (ਛੱਲ ਦਾ ਆਉਣਾ) ਲਿਖਣਾ ਜ਼ਰੂਰੀ ਹੈ।

 

Question 5: ਪਾਠ-ਪੁਸਤਕ ਵਿੱਚ ਦਿੱਤਾ ਪੈਰਾ ‘ਬਿਰਖੂ ਇੱਕ ਲੱਕੜਹਾਰਾ ਸੀ…’ ਪੜ੍ਹੋ ਅਤੇ ਉੱਤਰ ਦਿਓ: ਬਿਰਖੂ ਕੁਹਾੜੀ ਕਿਉਂ ਨਹੀਂ ਸੀ ਖ਼ਰੀਦ ਸਕਦਾ?

Answer:

ਕਿਉਂਕਿ ਉਸ ਕੋਲ ਕੁਹਾੜੀ ਖ਼ਰੀਦਣ ਜੋਗੇ ਪੈਸੇ ਨਹੀਂ ਸਨ।

Exam Tips:

a) ‘ਕਿਉਂ’ ਵਾਲੇ ਪ੍ਰਸ਼ਨ ਦਾ ਉੱਤਰ ‘ਕਿਉਂਕਿ…’ ਤੋਂ ਸ਼ੁਰੂ ਕਰੋ।

 

(iv) ਬਹੁਵਿਕਲਪੀ ਪ੍ਰਸ਼ਨ

Question 1: ਬਿਰਖੂ ਕੌਣ ਸੀ?

Answer:

ਲੱਕੜਹਾਰਾ

Exam Tips:

a) ਕਹਾਣੀ ਦੇ ਮੁੱਖ ਪਾਤਰ ਦਾ ਕੰਮ ਯਾਦ ਕਰੋ।

 

Question 2: ਬਿਰਖੂ ਦਰਿਆ ਦੇ ਪਾਰ ਰੁੱਖਾਂ ਦੀ ਰੱਖ ਵਿਚ ਕੀ ਕਰਨ ਜਾਂਦਾ ਸੀ?

Answer:

ਲੱਕੜਾਂ ਕੱਟਣ

Exam Tips:

a) ਉੱਤਰ ਪ੍ਰਸ਼ਨ ਦੇ ਨਾਲ ਜੋੜ ਕੇ ਪੜ੍ਹ ਕੇ ਜਾਂਚੋ।

 

Question 3: ਬਿਰਖੂ ਘਰ ਕਦੋਂ ਮੁੜਦਾ ਸੀ?

Answer:

ਸ਼ਾਮੀਂ

Exam Tips:

a) ਸ਼ਾਮ ਦਾ ਸਮਾਂ ਪਾਠ ਦੇ ਪਹਿਲੇ ਪੈਰੇ ਵਿੱਚ ਦਿੱਤਾ ਹੈ।

 

Question 4: ਬਿਰਖੂ ਦੀ ਕੁਹਾੜੀ ਕਿੱਥੇ ਡਿਗ ਪਈ?

Answer:

ਦਰਿਆ ਵਿਚ

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।

 

Question 5: ਦਰਿਆ ਨੇ ਬਿਰਖੂ ਅੱਗੇ ਕਿੰਨੀਆਂ ਕੁਹਾੜੀਆਂ ਪੇਸ਼ ਕੀਤੀਆਂ?

Answer:

ਤਿੰਨ

Exam Tips:

a) ਕੁਹਾੜੀਆਂ ਸੋਨੇ, ਚਾਂਦੀ ਤੇ ਲੋਹੇ ਦੀਆਂ ਸਨ, ਗਿਣਤੀ ਯਾਦ ਰੱਖੋ।

 

Question 6: ਕਿੰਨੀਆਂ ਕੁਹਾੜੀਆਂ ਨੂੰ ਲੱਕੜਾਂ ਦਾ ਮੁੱਠਾ ਲੱਗਾ ਹੋਇਆ ਸੀ?

Answer:

ਇੱਕ ਨੂੰ

Exam Tips:

a) ‘ਮੁੱਠਾ’ ਦਾ ਅਰਥ ਹੱਥੀ ਜਾਂ ਦਸਤਾ ਹੈ।

 

Question 7: ਬਿਰਖੂ ਨੇ ਕਿਹੜੀ ਕੁਹਾੜੀ ਨੂੰ ਆਪਣੀ ਦੱਸਿਆ?

Answer:

ਲੋਹੇ ਦੀ ਨੂੰ

Exam Tips:

a) ਬਿਰਖੂ ਨੇ ਸੱਚ ਬੋਲਿਆ, ਇਸ ਲਈ ਆਪਣੀ ਅਸਲੀ ਕੁਹਾੜੀ ਦੱਸੀ।

 

Question 8: ਦਰਿਆ ਅਨੁਸਾਰ ਬਿਰਖੂ ਮਿਹਨਤੀ ਹੋਣ ਦੇ ਨਾਲ ਹੋਰ ਕੀ ਸੀ?

Answer:

ਸੱਚਾ

Exam Tips:

a) ਪਾਠ ਵਿੱਚ ਬਿਰਖੂ ਦੇ ਗੁਣਾਂ ਦੀ ਸੂਚੀ ਬਣਾਓ।

 

Question 9: ਦਰਿਆ ਨੇ ਬਿਰਖੂ ਨੂੰ ਕਿੰਨੀਆਂ ਕੁਹਾੜੀਆਂ ਰੱਖਣ ਲਈ ਕਿਹਾ?

Answer:

ਤਿੰਨੇ

Exam Tips:

a) ਇਨਾਮ ਵਜੋਂ ਸਾਰੀਆਂ ਕੁਹਾੜੀਆਂ ਮਿਲੀਆਂ ਸਨ।

 

Question 10: ਸਾਨੂੰ ਫਲ-ਫੁੱਲ, ਜੜੀਆਂ-ਬੂਟੀਆਂ, ਲੱਕੜਾਂ ਤੇ ਮੀਂਹ (ਵਰਖਾ) ਕੌਣ ਦਿੰਦੇ ਹਨ?

Answer:

ਰੁੱਖਾਂ ਦੇ ਜੰਗਲ

Exam Tips:

a) ਪਿੱਛੇ ਦਿੱਤੇ ਜੰਗਲਾਂ ਵਾਲੇ ਪ੍ਰਸ਼ਨ ਨਾਲ ਮੇਲ ਕੇ ਦੇਖੋ।

 

Question 11: ਦਰਿਆ ਨੇ ਬਿਰਖੂ ਨੂੰ ਲੱਕੜਾਂ (ਰੁੱਖ) ਕੱਟਣ ਦੇ ਨਾਲ-ਨਾਲ ਕੀ ਲਾਉਣ ਲਈ ਕਿਹਾ?
ਜਾਂ
ਧਰਤੀ ਨੂੰ ਹਰਾ-ਭਰਾ ਰੱਖਣ ਲਈ ਕੀ ਲਾਉਣਾ ਚਾਹੀਦਾ ਹੈ?

Answer:

ਰੁੱਖ

Exam Tips:

a) ਇਹ ਪ੍ਰਸ਼ਨ ਦੋ ਰੂਪਾਂ ਵਿੱਚ ਆ ਸਕਦਾ ਹੈ, ਉੱਤਰ ਇੱਕ ਹੀ ਹੈ।

 

Question 12: ‘ਦਰਿਆ ਨੇ ਕਿਹਾ’ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?

Answer:

ਰੁੱਖ ਲਾਉਣ ਦੀ

Exam Tips:

a) ਪਾਠ ਦੇ ਅੰਤ ਵਿੱਚ ਦਿੱਤੀ ਨਸੀਹਤ ਯਾਦ ਕਰੋ।

 

Question 13: ਦਰਿਆ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?

Answer:

ਨਦੀ

Exam Tips:

a) ਸਮਾਨਾਰਥਕ ਸ਼ਬਦ ਦਾ ਅਰਥ ਇੱਕੋ ਜਿਹਾ ਹੁੰਦਾ ਹੈ।

 

Question 14: ‘ਖਿੜ ਪਿਆ’ ਦਾ ਕੀ ਅਰਥ ਹੈ?

Answer:

ਖ਼ੁਸ਼ ਹੋ ਗਿਆ

Exam Tips:

a) ਪਾਠ ਦੇ ਸ਼ਬਦ-ਅਰਥ ਯਾਦ ਕਰੋ।

 

Question 15: ‘ਬਿਰਖ’ ਦਾ ਕੀ ਅਰਥ ਹੈ?

Answer:

ਰੁੱਖ/ਦਰਖ਼ਤ

Exam Tips:

a) ‘ਬਿਰਖ’, ‘ਰੁੱਖ’ ਤੇ ‘ਦਰਖ਼ਤ’ ਇੱਕੋ ਅਰਥ ਵਾਲੇ ਸ਼ਬਦ ਹਨ।

 

(v) ਰਚਨਾਤਮਿਕ ਪਰਖ

Question 1: ਰੁੱਖਾਂ ਬਾਰੇ ਚਾਰ-ਪੰਜ ਸਤਰਾਂ ਲਿਖੋ।

Answer:

ਰੁੱਖ ਸਾਡੇ ਆਲੇ-ਦੁਆਲੇ ਨੂੰ ਹਰਾ-ਭਰਾ ਤੇ ਸੁੰਦਰ ਬਣਾਉਂਦੇ ਹਨ।
ਰੁੱਖ ਸਾਨੂੰ ਲੱਕੜੀ, ਫਲ, ਫੁੱਲ, ਪਸ਼ੂਆਂ ਦਾ ਚਾਰਾ ਤੇ ਠੰਢੀ ਛਾਂ ਦਿੰਦੇ ਹਨ।
ਇਹ ਸਾਡੇ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ ਤੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ।
ਇਨ੍ਹਾਂ ਕਾਰਨ ਹੀ ਮੀਂਹ ਪੈਂਦੇ ਹਨ।
ਬਹੁਤ ਸਾਰੇ ਰੁੱਖਾਂ ਦੇ ਫਲ, ਫੁੱਲ, ਪੱਤੇ, ਛਿੱਲਾਂ ਤੇ ਜੜ੍ਹਾਂ ਦਵਾਈਆਂ ਵਿਚ ਵਰਤੇ ਜਾਂਦੇ ਹਨ।

Exam Tips:

a) ਲੇਖ ਵਿੱਚ ਰੁੱਖਾਂ ਦੇ ਲਾਭ ਕ੍ਰਮ ਨਾਲ ਲਿਖੋ।
b) ਆਖ਼ਰੀ ਸਤਰ ਵਿੱਚ ਰੁੱਖ ਲਾਉਣ ਦਾ ਸੰਦੇਸ਼ ਦਿੱਤਾ ਜਾ ਸਕਦਾ ਹੈ।

 

Punjab Board Solutions for Class 3 Punjabi Punjabi Medium Chapter 07 ਦਰਿਆ ਨੇ ਕਿਹਾ

Accessing Punjabi Medium Chapter 07 ਦਰਿਆ ਨੇ ਕਿਹਾ Solutions

Review comprehensive exercise answers for Class 3 Punjabi Punjabi Medium Chapter 07 ਦਰਿਆ ਨੇ ਕਿਹਾ. Fully updated to match current Punjab Board syllabus guidelines, these textbook solutions help students verify their work and maintain accurate study notes.

Concept-Driven Answers for Class 3 Punjabi

Each solution includes detailed reasoning to foster genuine comprehension of Punjabi Medium Chapter 07 ਦਰਿਆ ਨੇ ਕਿਹਾ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

These resources act as an effective roadmap for daily homework tasks and independent study. Supplement your review of Punjabi Medium Chapter 07 ਦਰਿਆ ਨੇ ਕਿਹਾ with official sample papers and interactive practice tests available on our platform free of charge.

FAQs

Where can I find the latest PSEB 3rd Class Punjabi Solutions Chapter 7 ਦਰਿਆ ਨੇ ਕਿਹਾ for the 2026-27 session?

The complete and updated PSEB 3rd Class Punjabi Solutions Chapter 7 ਦਰਿਆ ਨੇ ਕਿਹਾ is available for free on StudiesToday.com. These solutions for Class 3 Punjabi are as per latest Punjab Board curriculum.

Are the Punjabi Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class Punjabi Solutions Chapter 7 ਦਰਿਆ ਨੇ ਕਿਹਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 7 ਦਰਿਆ ਨੇ ਕਿਹਾ will help students to get full marks in the theory paper.

Do you offer PSEB 3rd Class Punjabi Solutions Chapter 7 ਦਰਿਆ ਨੇ ਕਿਹਾ in multiple languages like Hindi and English?

Yes, we provide bilingual support for Class 3 Punjabi. You can access PSEB 3rd Class Punjabi Solutions Chapter 7 ਦਰਿਆ ਨੇ ਕਿਹਾ in both English and Hindi medium.

Is it possible to download the Punjabi Punjab Board solutions for Class 3 as a PDF?

Yes, you can download the entire PSEB 3rd Class Punjabi Solutions Chapter 7 ਦਰਿਆ ਨੇ ਕਿਹਾ in printable PDF format for offline study on any device.