PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ

Official Punjab Board Solutions for Class 3 Punjabi: Punjabi Medium Chapter 08 ਦੇਖੋ, ਠਹਿਰੋ ਤੇ ਜਾਉ

Review structured textbook solutions for Class 3 Punjabi Punjabi Medium Chapter 08 ਦੇਖੋ, ਠਹਿਰੋ ਤੇ ਜਾਉ. Built according to Punjab Board guidelines for the 2026-27 academic year, these downloadable answers support daily revision and problem-solving accuracy.

Chapter-wise Solutions for Punjabi: Punjabi Medium Chapter 08 ਦੇਖੋ, ਠਹਿਰੋ ਤੇ ਜਾਉ

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਅਭਿਆਸ ਪ੍ਰਸ਼ਨ-ਉੱਤਰ

(i) ਮੌਖਿਕ ਪ੍ਰਸ਼ਨ

Question 1: ਮੀਨੂੰ ਅਤੇ ਟਿੰਕੂ ਪਹਿਲੀ ਵਾਰ ਕਿੱਥੇ ਆਏ ਸਨ?

Answer:

ਚੰਡੀਗੜ੍ਹ।

Exam Tips:

a) ਉੱਤਰ ਇੱਕ ਸ਼ਬਦ ਵਿੱਚ ਪੂਰਾ ਹੈ, ਪਰ ਪਾਠ ਦੀ ਸ਼ੁਰੂਆਤ ਇੱਕ ਵਾਰ ਜ਼ਰੂਰ ਪੜ੍ਹੋ।
b) ‘ਚੰਡੀਗੜ੍ਹ’ ਸ਼ਬਦ ਦੀ ਸ਼ੁੱਧ ਲਿਖਤ ਯਾਦ ਰੱਖੋ।

 

Question 2: ਚੌਕ ਵਿੱਚ ਕਿੰਨੇ ਖੰਭੇ ਲੱਗੇ ਹੋਏ ਸਨ?

Answer:

ਚਾਰ।

Exam Tips:

a) ‘ਖੰਭੇ’ ਸ਼ਬਦ ਦਾ ਅਰਥ ਥੰਮ੍ਹ ਜਾਂ ਪੋਲ ਹੈ।
b) ਗਿਣਤੀ ਵਾਲੇ ਉੱਤਰ ਅੱਖਰਾਂ ਵਿੱਚ ਲਿਖੋ।

 

Question 3: ਚੌਕ ਵਿੱਚ ਪੈਦਲ ਸੜਕ ਪਾਰ ਕਰਨ ਲਈ ਲੱਗੇ ਨਿਸ਼ਾਨਾਂ ਨੂੰ ਕੀ ਕਹਿੰਦੇ ਹਨ?

Answer:

ਜ਼ੈਬਰਾ-ਕਰਾਸਿੰਗ।

Exam Tips:

a) ਸੜਕ ਪਾਰ ਕਰਨ ਲਈ ਹਮੇਸ਼ਾ ਜ਼ੈਬਰਾ-ਕਰਾਸਿੰਗ ਦੀ ਵਰਤੋਂ ਕਰੋ।
b) ‘ਜ਼ੈਬਰਾ’ ਵਿੱਚ ਪੈਰ ਬਿੰਦੀ ਵਾਲਾ ‘ਜ਼’ ਲਿਖਿਆ ਜਾਂਦਾ ਹੈ।

 

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ:
(ੳ) ਚੌਕ ਦੀਆਂ ਬੱਤੀਆਂ ਸਾਡੀ ………… ਲਈ ਹਨ। (ਰੁਕਾਵਟ, ਸਹੂਲਤ)
(ਅ) ਸਾਨੂੰ ………… ਬੱਤੀ ਹੋਣ ‘ਤੇ ਚੱਲਣਾ ਚਾਹੀਦਾ ਹੈ। (ਹਰੀ, ਪੀਲੀ)
(ੲ) ਸਾਨੂੰ ਹਮੇਸ਼ਾ ਆਪਣੇ ………… ਹੱਥ ਤੁਰਨਾ ਚਾਹੀਦਾ ਹੈ। (ਸੱਜੇ, ਖੱਬੇ)
(ਸ) ਜ਼ੈਬਰਾ ਕਰਾਸਿੰਗ ………… ਦੇ ਲੰਘਣ ਲਈ ਹੁੰਦਾ ਹੈ। (ਪੈਦਲ ਚੱਲਣ ਵਾਲੇ, ਰਿਕਸ਼ੇ ਵਾਲੇ)
(ਹ) ………… ਬੱਤੀ ਹੋਣ ‘ਤੇ ਸਭ ਚੱਲਣ ਲਈ ਤਿਆਰ ਹੋਣਗੇ। (ਪੀਲੀ, ਹਰੀ)

Answer:

(ੳ) ਚੌਕ ਦੀਆਂ ਬੱਤੀਆਂ ਸਾਡੀ ਸਹੂਲਤ ਲਈ ਹਨ।
(ਅ) ਸਾਨੂੰ ਹਰੀ ਬੱਤੀ ਹੋਣ ‘ਤੇ ਚੱਲਣਾ ਚਾਹੀਦਾ ਹੈ।
(ੲ) ਸਾਨੂੰ ਹਮੇਸ਼ਾ ਆਪਣੇ ਖੱਬੇ ਹੱਥ ਤੁਰਨਾ ਚਾਹੀਦਾ ਹੈ।
(ਸ) ਜ਼ੈਬਰਾ ਕਰਾਸਿੰਗ ਪੈਦਲ ਚੱਲਣ ਵਾਲਿਆਂ ਦੇ ਲੰਘਣ ਲਈ ਹੁੰਦਾ ਹੈ।
(ਹ) ਪੀਲੀ ਬੱਤੀ ਹੋਣ ‘ਤੇ ਸਭ ਚੱਲਣ ਲਈ ਤਿਆਰ ਹੋਣਗੇ।

Exam Tips:

a) ਖ਼ਾਲੀ ਥਾਂ ਭਰਨ ਤੋਂ ਬਾਅਦ ਪੂਰਾ ਵਾਕ ਇੱਕ ਵਾਰ ਪੜ੍ਹ ਕੇ ਦੇਖੋ ਕਿ ਅਰਥ ਠੀਕ ਬਣਦਾ ਹੈ।
b) ਲਾਲ ਬੱਤੀ ‘ਰੁਕੋ’, ਪੀਲੀ ‘ਤਿਆਰ ਹੋਵੋ’ ਅਤੇ ਹਰੀ ‘ਚੱਲੋ’ ਦਾ ਸੰਕੇਤ ਹੈ।

 

Question 2: ਮੀਨੂੰ ਅਤੇ ਟਿੰਕੂ ਦੇ ਮਾਮਾ ਜੀ ਕਿੱਥੇ ਰਹਿੰਦੇ ਸਨ?

Answer:

ਚੰਡੀਗੜ੍ਹ ਵਿਚ।

Exam Tips:

a) ਪ੍ਰਸ਼ਨ ਵਿੱਚ ‘ਕਿੱਥੇ’ ਪੁੱਛਿਆ ਹੈ, ਇਸ ਲਈ ਉੱਤਰ ਥਾਂ ਦਾ ਨਾਂ ਹੋਵੇਗਾ।

 

Question 3: ਚੌਕਾਂ ਵਿਚ ਬੱਤੀਆਂ ਕਿਉਂ ਲਾਈਆਂ ਜਾਂਦੀਆਂ ਹਨ?

Answer:

ਆਵਾਜਾਈ ਨੂੰ ਕੰਟਰੋਲ ਕਰਨ ਲਈ।

Exam Tips:

a) ‘ਕਿਉਂ’ ਵਾਲੇ ਪ੍ਰਸ਼ਨ ਦਾ ਉੱਤਰ ‘…ਲਈ’ ਨਾਲ ਪੂਰਾ ਕਰੋ।
b) ‘ਆਵਾਜਾਈ’ ਦਾ ਅਰਥ ਲੋਕਾਂ ਦਾ ਆਉਣਾ-ਜਾਣਾ ਹੈ।

 

Question 4: ਸੜਕ ਉੱਤੇ ਚੱਲਣ ਲੱਗਿਆਂ ਸਾਨੂੰ ਕਿਸ ਹੱਥ ਚੱਲਣਾ ਚਾਹੀਦਾ ਹੈ?

Answer:

ਖੱਬੇ ਹੱਥ।

Exam Tips:

a) ਸੜਕ ਉੱਤੇ ਹਮੇਸ਼ਾ ਖੱਬੇ ਪਾਸੇ ਚੱਲੋ।

 

Question 5: ਠੀਕ ਵਾਕਾਂ ਉੱਤੇ “ਸਹੀ” ਅਤੇ ਗਲਤ ਵਾਕਾਂ ਉੱਤੇ “ਗਲਤ” ਲਿਖੋ:
(ੳ) ਸਾਨੂੰ ਹਰੀ ਬੱਤੀ ਹੋਣ ‘ਤੇ ਚੱਲਣਾ ਚਾਹੀਦਾ ਹੈ।
(ਅ) ਪੀਲੀ ਬੱਤੀ ਹੋਣ ‘ਤੇ ਸਾਨੂੰ ਦੌੜਨਾ ਚਾਹੀਦਾ ਹੈ।
(ੲ) ਸਾਨੂੰ ਲਾਲ ਬੱਤੀ ਹੋਣ ‘ਤੇ ਰੁਕਣਾ ਚਾਹੀਦਾ ਹੈ।
(ਸ) ਸਾਨੂੰ ਪਹਿਲਾਂ ਆਪਣੇ ਸੱਜੇ ਪਾਸੇ ਦੇਖਣਾ ਚਾਹੀਦਾ ਹੈ। ਫਿਰ ਅੱਧੀ ਸੜਕ ਪਾਰ ਕਰਨ ਬਾਅਦ ਖੱਬੇ ਪਾਸੇ ਦੇਖਣਾ ਚਾਹੀਦਾ ਹੈ।
(ਹ) ਸਾਨੂੰ ਚੌਕ ਵਿਚ ਖੜ੍ਹੇ ਸਿਪਾਹੀ ਦੇ ਹੱਥਾਂ ਦੇ ਇਸ਼ਾਰਿਆਂ ਅਨੁਸਾਰ ਨਹੀਂ ਚੱਲਣਾ ਚਾਹੀਦਾ।

Answer:

(ੳ) ਸਹੀ
(ਅ) ਗਲਤ
(ੲ) ਸਹੀ
(ਸ) ਗਲਤ
(ਹ) ਗਲਤ

Exam Tips:

a) ਹਰ ਵਾਕ ਨੂੰ ਆਵਾਜਾਈ ਦੇ ਨਿਯਮਾਂ ਨਾਲ ਮਿਲਾ ਕੇ ਪਰਖੋ।
b) ਸਿਪਾਹੀ ਦੇ ਇਸ਼ਾਰਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ।

 

Question 6: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ:
ਬਜ਼ਾਰ, ਚੌਕ, ਸਦਾ, ਭੀੜ, ਆਵਾਜਾਈ, ਖੰਭੇ, ਸਮਝ, ਬੱਤੀਆਂ, ਦੁਰਘਟਨਾ, ਪੈਦਲ, ਨਿਯਮ, ਖੁਸ਼ੀ, ਇਸ਼ਾਰਾ, ਟਰੇਨਿੰਗ।

Answer:

1. ਬਜ਼ਾਰ (ਜਿੱਥੇ ਬਹੁਤ ਸਾਰੀਆਂ ਦੁਕਾਨਾਂ ਹੋਣ) – ਅੱਜ ਬਜ਼ਾਰ ਵਿਚ ਬੜੀ ਰੌਣਕ ਹੈ।
2. ਚੌਕ (ਚੁਰਸਤਾ) – ਸਿਪਾਹੀ ਚੌਕ ਵਿਚ ਬਣੇ ਥੜ੍ਹੇ ਉੱਤੇ ਖੜ੍ਹਾ ਹੋ ਕੇ ਆਵਾਜਾਈ ਨੂੰ ਕੰਟਰੋਲ ਕਰ ਰਿਹਾ ਸੀ।
3. ਸਦਾ (ਹਮੇਸ਼ਾ) – ਦੁੱਖ ਦਾ ਸਮਾਂ ਸਦਾ ਨਹੀਂ ਰਹਿੰਦਾ।
4. ਭੀੜ (ਲੋਕਾਂ ਦਾ ਵੱਡੀ ਗਿਣਤੀ ਵਿਚ ਜੁੜਨਾ) – ਅੱਜ ਮੇਲੇ ਵਿਚ ਬੜੀ ਭੀੜ ਹੈ।
5. ਆਵਾਜਾਈ (ਲੋਕਾਂ ਦਾ ਆਉਣਾ-ਜਾਣਾ) – ਚੌਕ ਵਿਚ ਖੜ੍ਹਾ ਸਿਪਾਹੀ ਆਵਾਜਾਈ ਨੂੰ ਕੰਟਰੋਲ ਕਰ ਰਿਹਾ ਹੈ।
6. ਖੰਭੇ (ਪੋਲ, ਥੰਮ੍ਹ) – ਸੜਕ ਉੱਤੇ ਬਿਜਲੀ ਦੇ ਖੰਭੇ ਲੱਗੇ ਹੋਏ ਹਨ।
7. ਸਮਝ (ਜਾਣ ਲੈਣਾ) – ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਲੱਗੀ।
8. ਬੱਤੀਆਂ (ਰੋਸ਼ਨੀ ਕਰਨ ਵਾਲੀਆਂ ਚੀਜ਼ਾਂ: ਬਲਬ, ਟਿਊਬਾਂ, ਲਾਲਟੈਨ ਆਦਿ) – ਸਾਰੇ ਘਰ ਦੀਆਂ ਬੱਤੀਆਂ ਜਗਦੀਆਂ ਨਾ ਰੱਖੋ।
9. ਦੁਰਘਟਨਾ (ਬੁਰੀ ਘਟਨਾ) – ਇਕ ਬੱਸ ਦੁਰਘਟਨਾ ਵਿਚ 10 ਬੰਦੇ ਜ਼ਖ਼ਮੀ ਹੋ ਗਏ।
10. ਪੈਦਲ (ਪੈਰਾਂ ਨਾਲ) – ਮੈਂ ਪੈਦਲ ਤੁਰ ਕੇ ਸਕੂਲ ਜਾਂਦਾ ਹਾਂ।
11. ਨਿਯਮ (ਨੇਮ) – ਸੜਕ ਉੱਤੇ ਤੁਰਦੇ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ।
12. ਖੁਸ਼ੀ (ਪ੍ਰਸੰਨਤਾ) – ਮੈਨੂੰ ਆਪਣੇ ਪਾਸ ਹੋਣ ਦੀ ਬਹੁਤ ਖੁਸ਼ੀ ਹੈ।
13. ਇਸ਼ਾਰਾ (ਸੰਕੇਤ) – ਚੌਕ ਵਿਚ ਖੜ੍ਹਾ ਸਿਪਾਹੀ ਇਸ਼ਾਰਿਆਂ ਨਾਲ ਆਵਾਜਾਈ ਨੂੰ ਕੰਟਰੋਲ ਕਰਦਾ ਹੈ।
14. ਟਰੇਨਿੰਗ (ਸਿਖਲਾਈ) – ਮੈਂ ਕਾਰ ਚਲਾਉਣ ਦੀ ਟਰੇਨਿੰਗ ਲੈ ਰਿਹਾ ਹਾਂ।

Exam Tips:

a) ਸ਼ਬਦ ਦਾ ਅਰਥ ਸਮਝ ਕੇ ਆਪਣਾ ਸਰਲ ਵਾਕ ਬਣਾਓ।
b) ਵਾਕ ਦੇ ਅੰਤ ਵਿੱਚ ਪੂਰਨ ਵਿਰਾਮ (।) ਲਾਉਣਾ ਨਾ ਭੁੱਲੋ।

 

(iii) ਪੜ੍ਹੋ, ਸਮਝੋ ਤੇ ਉੱਤਰ ਦਿਓ

Question 1: ਪਾਠ-ਪੁਸਤਕ ਵਿੱਚੋਂ ਪੈਰਾ “ਟਿੰਕੂ ਨੇ ਸਾਹਮਣੇ ਦੇਖਿਆ…” ਪੜ੍ਹੋ ਅਤੇ ਉੱਤਰ ਦਿਓ: ਚੌਕ ‘ਤੇ ਕਿੰਨੇ ਖੰਭੇ ਲੱਗੇ ਹੋਏ ਸਨ?

Answer:

ਚਾਰ।

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਉੱਤਰ ਪੈਰੇ ਵਿੱਚੋਂ ਹੀ ਲੱਭੋ।

 

Question 2: ਖੰਭੇ ਉੱਤੇ ਵਾਰੀ-ਵਾਰੀ ਕਿਹੜੇ-ਕਿਹੜੇ ਰੰਗਾਂ ਦੀ ਬੱਤੀ ਜਗਦੀ ਸੀ?

Answer:

ਕਦੇ ਲਾਲ, ਕਦੇ ਪੀਲੀ ਤੇ ਕਦੇ ਹਰੀ।

Exam Tips:

a) ਉੱਤਰ ਛੋਟਾ ਤੇ ਪੈਰੇ ਅਨੁਸਾਰ ਹੀ ਲਿਖੋ।

 

Question 3: ਬੱਤੀਆਂ ਨੂੰ ਕੌਣ ਜਗਾ-ਬੁਝਾ ਰਿਹਾ ਸੀ?

Answer:

ਕੋਈ ਵੀ ਨਹੀਂ।

Exam Tips:

a) ਉੱਤਰ ਛੋਟਾ ਤੇ ਪੈਰੇ ਅਨੁਸਾਰ ਹੀ ਲਿਖੋ।

 

Question 4: ਸਾਈਕਲ, ਸਕੂਟਰ ਤੇ ਕਾਰਾਂ ਕਦੋਂ ਰੁਕ ਜਾਂਦੀਆਂ ਸਨ?

Answer:

ਲਾਲ ਬੱਤੀ ਹੋਣ ‘ਤੇ।

Exam Tips:

a) ਉੱਤਰ ਛੋਟਾ ਤੇ ਪੈਰੇ ਅਨੁਸਾਰ ਹੀ ਲਿਖੋ।

 

Question 5: ਹਰੀ ਬੱਤੀ ਜਗਣ ‘ਤੇ ਕੀ ਹੁੰਦਾ ਸੀ?

Answer:

ਰੁਕੇ ਹੋਏ ਸਾਈਕਲ, ਸਕੂਟਰ ਤੇ ਕਾਰਾਂ ਚੱਲ ਪੈਂਦੀਆਂ ਸਨ।

Exam Tips:

a) ਉੱਤਰ ਛੋਟਾ ਤੇ ਪੈਰੇ ਅਨੁਸਾਰ ਹੀ ਲਿਖੋ।

 

(iv) ਬਹੁਵਿਕਲਪੀ ਪ੍ਰਸ਼ਨ

Question 1: ਮੀਨੂੰ ਤੇ ਟਿੰਕੂ ਪਹਿਲੀ ਵਾਰੀ ਕਿਹੜੇ ਸ਼ਹਿਰ ਵਿਚ ਆਏ ਸਨ?

Answer:

ਚੰਡੀਗੜ੍ਹ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।
b) ਪਾਠ ਦੀ ਕਹਾਣੀ ਵਿੱਚੋਂ ਇਹ ਗੱਲ ਯਾਦ ਕਰੋ।

 

Question 2: ਚੰਡੀਗੜ੍ਹ ਵਿਚ ਮੀਨੂੰ ਤੇ ਟਿੰਕੂ ਦਾ ਕੌਣ ਰਹਿੰਦਾ ਸੀ?

Answer:

ਮਾਮਾ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।
b) ਪਾਠ ਦੀ ਕਹਾਣੀ ਵਿੱਚੋਂ ਇਹ ਗੱਲ ਯਾਦ ਕਰੋ।

 

Question 3: ਮੀਨੂੰ ਤੇ ਟਿੰਕੂ ਦੇ ਮਾਮੇ ਦੇ ਪੁੱਤਰ ਦਾ ਨਾਂ ਕੀ ਸੀ?

Answer:

ਸਿਮਰਨ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।
b) ਪਾਠ ਦੀ ਕਹਾਣੀ ਵਿੱਚੋਂ ਇਹ ਗੱਲ ਯਾਦ ਕਰੋ।

 

Question 4: ਚੌਕ ਵਿਚ ਕਿੰਨੇ ਖੰਭੇ ਲੱਗੇ ਹੋਏ ਸਨ?

Answer:

ਚਾਰ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।
b) ਪਾਠ ਦੀ ਕਹਾਣੀ ਵਿੱਚੋਂ ਇਹ ਗੱਲ ਯਾਦ ਕਰੋ।

 

Question 5: ਇਕ ਖੰਭੇ ਉੱਤੇ ਕਿੰਨੇ ਰੰਗਾਂ ਦੀਆਂ ਬੱਤੀਆਂ ਜਗ-ਬੁੱਝ ਰਹੀਆਂ ਸਨ?

Answer:

ਤਿੰਨ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।
b) ਪਾਠ ਦੀ ਕਹਾਣੀ ਵਿੱਚੋਂ ਇਹ ਗੱਲ ਯਾਦ ਕਰੋ।

 

Question 6: ਲਾਲ ਬੱਤੀ ਹੋਣ ‘ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?

Answer:

ਰੁਕਣਾ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।

 

Question 7: ਕਿਹੜੀ ਬੱਤੀ ਜਗਣ ਨਾਲ ਆਵਾਜਾਈ ਚੱਲਣ ਲਈ ਤਿਆਰ ਹੋ ਜਾਂਦੀ ਸੀ?

Answer:

ਪੀਲੀ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।

 

Question 8: ਕਿਹੜੀ ਬੱਤੀ ਜਗਣ ਨਾਲ ਸਾਰੇ ਚੱਲ ਪੈਂਦੇ ਸਨ?

Answer:

ਹਰੀ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।

 

Question 9: ਹਰੀ, ਪੀਲੀ ਜਾਂ ਲਾਲ ਬੱਤੀ ਅਨੁਸਾਰ ਸੜਕ ਉੱਤੇ ਚੱਲਣ ਨਾਲ ਕੀ ਨਹੀਂ ਹੁੰਦਾ?

Answer:

ਦੁਰਘਟਨਾ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।

 

Question 10: ਸੜਕ ਉੱਤੇ ਸਦਾ ਕਿਹੜੇ ਹੱਥ ਤੁਰਨਾ ਚਾਹੀਦਾ ਹੈ?

Answer:

ਖੱਬੇ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।

 

Question 11: ਸੜਕ ਪਾਰ ਕਰਦਿਆਂ ਕੀ ਨਹੀਂ ਕਰਨਾ ਚਾਹੀਦਾ?

Answer:

ਕਾਹਲੀ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।

 

Question 12: “ਦੇਖੋ ਠਹਿਰੋ ਤੇ ਜਾਓ” ਕਹਾਣੀ ਦੇ ਅੰਤ ਵਿਚ ਮੀਨੂੰ, ਟਿੰਕੂ ਤੇ ਸਿਮਰਨ ਕੀ ਖਾਣ ਗਏ?

Answer:

ਆਈਸ ਕ੍ਰੀਮ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।
b) ਪਾਠ ਦੀ ਕਹਾਣੀ ਵਿੱਚੋਂ ਇਹ ਗੱਲ ਯਾਦ ਕਰੋ।

 

Question 13: ਆਵਾਜਾਈ ਸ਼ਬਦ ਦਾ ਕੀ ਅਰਥ ਹੈ?

Answer:

ਆਉਣਾ-ਜਾਣਾ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।

 

Question 14: ਪੈਦਲ ਚੌਕ ਪਾਰ ਕਰਨ ਦੀ ਥਾਂ ਕਿਹੜੀ ਸੀ?

Answer:

ਜ਼ੈਬਰਾ-ਕਰਾਸਿੰਗ।

Exam Tips:

a) ਸਹੀ ਉੱਤਰ ਚੁਣਨ ਤੋਂ ਪਹਿਲਾਂ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ।

 

(v) ਵਿਆਕਰਨ ਪ੍ਰਸ਼ਨ

Question 1: ਹੇਠ ਲਿਖੇ ਸ਼ਬਦਾਂ ਨੂੰ ਸਮਝੋ ਤੇ ਲਿਖੋ:
(ੳ) ਮਾਮਾ – ਮਾਮੀ
(ਅ) ਦਾਦਾ – ………
(ੲ) ਚਾਚਾ – ………
(ਸ) ਮਾਤਾ – ………
(ਹ) ਨਾਨਾ – ………

Answer:

(ੳ) ਮਾਮਾ – ਮਾਮੀ
(ਅ) ਦਾਦਾ – ਦਾਦੀ
(ੲ) ਚਾਚਾ – ਚਾਚੀ
(ਸ) ਮਾਤਾ – ਪਿਤਾ
(ਹ) ਨਾਨਾ – ਨਾਨੀ

Exam Tips:

a) ਪੁਲਿੰਗ ਸ਼ਬਦ ਦਾ ਜੋੜੀਦਾਰ ਇਸਤਰੀ-ਲਿੰਗ ਸ਼ਬਦ ਲਿਖੋ ਅਤੇ ਉਲਟ।
b) ‘ਮਾਤਾ – ਪਿਤਾ’ ਵਿੱਚ ਇਸਤਰੀ ਤੋਂ ਪੁਰਸ਼ ਵਾਲਾ ਜੋੜਾ ਹੈ।

 

(vi) ਰਚਨਾਤਮਿਕ ਕਾਰਜ

Question 1: ਟ੍ਰੈਫ਼ਿਕ-ਲਾਈਟਾਂ ਸਾਨੂੰ ਕੀ ਦੱਸਦੀਆਂ ਹਨ? ਇਸ ਬਾਰੇ ਚਾਰ-ਪੰਜ ਸਤਰਾਂ ਲਿਖੋ।

Answer:

ਟ੍ਰੈਫ਼ਿਕ-ਲਾਈਟਾਂ ਸਾਨੂੰ ਚੌਕ ਪਾਰ ਕਰਨ ਲਈ ਆਵਾਜਾਈ ਬਾਰੇ ਜਾਣਕਾਰੀ ਦਿੰਦੀਆਂ ਹਨ। ਇਹ ਲਾਈਟਾਂ ਤਿੰਨ ਕਿਸਮਾਂ ਦੀਆਂ ਹੁੰਦੀਆਂ ਹਨ – ਲਾਲ, ਪੀਲੀ ਤੇ ਹਰੀ।
ਜਦੋਂ ਲਾਲ ਬੱਤੀ ਜਗਦੀ ਹੈ, ਉਹ ਸਾਨੂੰ ਰੁਕਣ ਦਾ ਇਸ਼ਾਰਾ ਕਰਦੀ ਹੈ।
ਜਦੋਂ ਪੀਲੀ ਬੱਤੀ ਜਗਦੀ ਹੈ, ਤਾਂ ਉਹ ਸਾਨੂੰ ਚੱਲਣ ਲਈ ਤਿਆਰ ਹੋਣ ਦਾ ਇਸ਼ਾਰਾ ਕਰਦੀ ਹੈ।
ਹਰੀ ਬੱਤੀ ਸਾਨੂੰ ਚੱਲਣ ਦਾ ਇਸ਼ਾਰਾ ਕਰਦੀ ਹੈ।

Exam Tips:

a) ਤਿੰਨਾਂ ਰੰਗਾਂ ਦਾ ਅਰਥ ਵੱਖ-ਵੱਖ ਵਾਕ ਵਿੱਚ ਲਿਖੋ।
b) ਸਤਰਾਂ ਸਾਫ਼ ਤੇ ਸੁੰਦਰ ਲਿਖਾਈ ਵਿੱਚ ਲਿਖੋ।

 

Punjabi Class 3 Curriculum Solutions: Punjabi Medium Chapter 08 ਦੇਖੋ, ਠਹਿਰੋ ਤੇ ਜਾਉ

Accessing Punjabi Medium Chapter 08 ਦੇਖੋ, ਠਹਿਰੋ ਤੇ ਜਾਉ Solutions

Explore reliable textbook solutions for Punjabi Medium Chapter 08 ਦੇਖੋ, ਠਹਿਰੋ ਤੇ ਜਾਉ tailored for Class 3 learners. Utilizing these complete exercise answers ensures your preparation aligns exactly with official Punjab Board standards for Punjabi.

Concept-Driven Answers for Class 3 Punjabi

Each solution includes detailed reasoning to foster genuine comprehension of Punjabi Medium Chapter 08 ਦੇਖੋ, ਠਹਿਰੋ ਤੇ ਜਾਉ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 3 Punjabi.

FAQs

Where can I find the latest PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ for the 2026-27 session?

The complete and updated PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ is available for free on StudiesToday.com. These solutions for Class 3 Punjabi are as per latest Punjab Board curriculum.

Are the Punjabi Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ will help students to get full marks in the theory paper.

Do you offer PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ in multiple languages like Hindi and English?

Yes, we provide bilingual support for Class 3 Punjabi. You can access PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ in both English and Hindi medium.

Is it possible to download the Punjabi Punjab Board solutions for Class 3 as a PDF?

Yes, you can download the entire PSEB 3rd Class Punjabi Solutions Chapter 8 ਦੇਖੋ, ਠਹਿਰੋ ਤੇ ਜਾਉ in printable PDF format for offline study on any device.