Download Punjab Board Solutions for Class 3 Punjabi Punjabi Medium Chapter 16 ਡਾਕਖ਼ਾਨੇ ਦੀ ਸੁਣੇ
Review structured textbook solutions for Class 3 Punjabi Punjabi Medium Chapter 16 ਡਾਕਖ਼ਾਨੇ ਦੀ ਸੁਣੇ. Built according to Punjab Board guidelines for the 2026-27 academic year, these downloadable answers support daily revision and problem-solving accuracy.
Access Punjab Board Solutions and Answers
Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
(i) ਮੌਖਿਕ ਪ੍ਰਸ਼ਨ
Question 1: ਚਿੱਠੀਆਂ ਪਾਉਣ ਲਈ ਅਸੀਂ ਕਿੱਥੇ ਜਾਂਦੇ ਹਾਂ?
Answer:
ਚਿੱਠੀਆਂ ਪਾਉਣ ਲਈ ਅਸੀਂ ਡਾਕਖ਼ਾਨੇ ਜਾਂਦੇ ਹਾਂ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
b) ਡਾਕਖ਼ਾਨਾ ਸ਼ਬਦ ਦੀ ਸ਼ੁੱਧ ਸਪੈਲਿੰਗ ਯਾਦ ਰੱਖੋ।
Question 2: ਚਿੱਠੀ ਉੱਪਰ ਕੀ ਲਿਖਣਾ ਨਹੀਂ ਭੁੱਲਣਾ ਚਾਹੀਦਾ?
Answer:
ਚਿੱਠੀ ਉੱਪਰ ਪਿੰਨ-ਕੋਡ ਲਿਖਣਾ ਨਹੀਂ ਭੁੱਲਣਾ ਚਾਹੀਦਾ।
Exam Tips:
a) ਪਿੰਨ-ਕੋਡ ਪਤੇ ਦੇ ਨਾਲ ਲਿਖਿਆ ਜਾਂਦਾ ਹੈ।
b) ਪਿੰਨ-ਕੋਡ ਡਾਕ-ਖੇਤਰ ਦਾ ਵਿਸ਼ੇਸ਼ ਨੰਬਰ ਹੁੰਦਾ ਹੈ।
Question 3: ਲੈਟਰ-ਬਾਕਸ ਕਿਸ ਰੰਗ ਦਾ ਹੁੰਦਾ ਹੈ?
Answer:
ਲੈਟਰ-ਬਾਕਸ ਲਾਲ ਰੰਗ ਦਾ ਹੁੰਦਾ ਹੈ।
Exam Tips:
a) ਉੱਤਰ ਵਿਚ ਰੰਗ ਦਾ ਨਾਂ ਸਾਫ਼ ਲਿਖੋ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ:
(ਉ) ਚਿੱਠੀਆਂ ਲਿਖਣ ਲਈ ਕਾਰਡ, ਲਿਫ਼ਾਫ਼ੇ ਅਤੇ ਅੰਤਰਦੇਸ਼ੀ ਲਿਫ਼ਾਫ਼ੇ ………… ਤੋਂ ਮਿਲਦੇ ਹਨ। (ਦਵਾਖ਼ਾਨੇ, ਡਾਕਖ਼ਾਨੇ)
(ਅ) ਲਿਫ਼ਾਫ਼ੇ ਉੱਪਰ ………… ਸਾਫ਼-ਸਾਫ਼ ਲਿਖੋ। (ਪਤਾ, ਚਿੱਠੀ)
(ਇ) ………… ਲਿਖਣਾ ਕਦੇ ਨਾ ਭੁੱਲੋ। (ਪਿੰਨ-ਕੋਡ, ਨੰਬਰ)
(ਸ) ………… ਘਰ-ਘਰ ਚਿੱਠੀਆਂ ਪਹੁੰਚਾਉਂਦਾ ਹੈ। (ਮਾਲੀ, ਡਾਕੀਆ)
(ਹ) ਡਾਕਖ਼ਾਨੇ ਵਿਚ ………… ਜਮਾਂ ਕਰਵਾ ਸਕਦੇ ਹਾਂ। (ਰੁਪਏ, ਸੋਨਾ)
(ਕ) ………… ਰਾਹੀਂ ਚਿੱਠੀਆਂ ਜਲਦੀ ਪਹੁੰਚਦੀਆਂ ਹਨ। (ਸਪੀਡ-ਪੋਸਟ, ਪੋਸਟ)
(ਖ) ਟੈਲੀਫ਼ੋਨ ਤੇ ਬਿਜਲੀ ਦੇ ………… ਡਾਕਖ਼ਾਨੇ ਵਿਚ ਜਮਾਂ ਕਰਵਾ ਸਕਦੇ ਹਾਂ। (ਬਿਲ, ਟੈਕਸ)
Answer:
ਚਿੱਠੀਆਂ ਲਿਖਣ ਲਈ ਕਾਰਡ, ਲਿਫ਼ਾਫ਼ੇ ਅਤੇ ਅੰਤਰਦੇਸ਼ੀ ਲਿਫ਼ਾਫ਼ੇ ਡਾਕਖ਼ਾਨੇ ਤੋਂ ਮਿਲਦੇ ਹਨ।
ਲਿਫ਼ਾਫ਼ੇ ਉੱਪਰ ਪਤਾ ਸਾਫ਼-ਸਾਫ਼ ਲਿਖੋ।
ਪਿੰਨ-ਕੋਡ ਲਿਖਣਾ ਕਦੇ ਨਾ ਭੁੱਲੋ।
ਡਾਕੀਆ ਘਰ-ਘਰ ਚਿੱਠੀਆਂ ਪਹੁੰਚਾਉਂਦਾ ਹੈ।
ਡਾਕਖ਼ਾਨੇ ਵਿਚ ਰੁਪਏ ਜਮਾਂ ਕਰਵਾ ਸਕਦੇ ਹਾਂ।
ਸਪੀਡ-ਪੋਸਟ ਰਾਹੀਂ ਚਿੱਠੀਆਂ ਜਲਦੀ ਪਹੁੰਚਦੀਆਂ ਹਨ।
ਟੈਲੀਫ਼ੋਨ ਤੇ ਬਿਜਲੀ ਦੇ ਬਿੱਲ ਡਾਕਖ਼ਾਨੇ ਵਿਚ ਜਮਾਂ ਕਰਵਾ ਸਕਦੇ ਹਾਂ।
Exam Tips:
a) ਬਰੈਕਟ ਵਿਚ ਦਿੱਤੇ ਸ਼ਬਦਾਂ ਵਿੱਚੋਂ ਹੀ ਠੀਕ ਸ਼ਬਦ ਚੁਣੋ।
b) ਪੂਰਾ ਵਾਕ ਪੜ੍ਹ ਕੇ ਵੇਖੋ ਕਿ ਅਰਥ ਠੀਕ ਬਣਦਾ ਹੈ।
Question 2: ਡਾਕਖ਼ਾਨਾ ਸਾਡੇ ਲਈ ਕੀ-ਕੀ ਕੰਮ ਕਰਦਾ ਹੈ?
Answer:
ਡਾਕਖ਼ਾਨਾ ਸਾਨੂੰ ਕਾਰਡ, ਲਿਫ਼ਾਫ਼ੇ, ਅੰਤਰਦੇਸ਼ੀ ਲਿਫ਼ਾਫ਼ੇ ਤੇ ਟਿਕਟਾਂ ਵੇਚਦਾ ਹੈ। ਇਹ ਸਾਡੀਆਂ ਚਿੱਠੀਆਂ, ਮਨੀਆਰਡਰ ਤੇ ਪਾਰਸਲ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦਾ ਹੈ। ਇਹ ਬੈਂਕ ਦਾ ਕੰਮ ਵੀ ਕਰਦਾ ਹੈ। ਅਸੀਂ ਇੱਥੇ ਟੈਲੀਫ਼ੋਨ ਤੇ ਬਿਜਲੀ ਦੇ ਬਿੱਲ ਵੀ ਜਮਾਂ ਕਰਾ ਸਕਦੇ ਹਾਂ।
Exam Tips:
a) ਡਾਕਖ਼ਾਨੇ ਦੇ ਸਾਰੇ ਕੰਮ ਇਕ-ਇਕ ਕਰ ਕੇ ਗਿਣਾਓ।
b) ਕਾਰਡ, ਲਿਫ਼ਾਫ਼ੇ, ਮਨੀਆਰਡਰ ਤੇ ਪਾਰਸਲ ਦੇ ਨਾਂ ਯਾਦ ਰੱਖੋ।
Question 3: ਚਿੱਠੀ ਲਿਖ ਕੇ ਕਿੱਥੇ ਪਾਈ ਜਾਂਦੀ ਹੈ?
Answer:
ਚਿੱਠੀ ਲਿਖ ਕੇ ਲੈਟਰ-ਬਾਕਸ ਵਿਚ ਪਾਈ ਜਾਂਦੀ ਹੈ।
Exam Tips:
a) ਚਿੱਠੀ ਪਾਉਣ ਤੋਂ ਪਹਿਲਾਂ ਲਿਫ਼ਾਫ਼ਾ ਬੰਦ ਕਰਨਾ ਨਾ ਭੁੱਲੋ।
Question 4: ਸੁਨੇਹੇ ਜਲਦੀ ਕਿਵੇਂ ਭੇਜੇ ਜਾਂਦੇ ਹਨ?
Answer:
ਟੈਲੀਫ਼ੋਨ, ਮੋਬਾਈਲ ਅਤੇ ਈ-ਮੇਲ ਰਾਹੀਂ ਸੁਨੇਹੇ ਜਲਦੀ ਭੇਜੇ ਜਾਂਦੇ ਹਨ।
Exam Tips:
a) ਤਿੰਨੇ ਸਾਧਨਾਂ ਦੇ ਨਾਂ ਲਿਖੋ।
b) ਈ-ਮੇਲ ਕੰਪਿਊਟਰ ਰਾਹੀਂ ਭੇਜਿਆ ਜਾਣ ਵਾਲਾ ਸੁਨੇਹਾ ਹੈ।
Question 5: ਤੁਸੀਂ ਆਪਣੇ ਮਿੱਤਰ/ਸਹੇਲੀ ਨੂੰ ਤੋਹਫ਼ੇ ਕਿਵੇਂ ਭੇਜ ਸਕਦੇ ਹੋ?
Answer:
ਅਸੀਂ ਆਪਣੇ ਮਿੱਤਰ/ਸਹੇਲੀ ਨੂੰ ਪਾਰਸਲ ਰਾਹੀਂ ਤੋਹਫ਼ੇ ਭੇਜ ਸਕਦੇ ਹਾਂ।
Exam Tips:
a) ਪਾਰਸਲ ਵਿਚ ਸਮਾਨ ਡੱਬਾ-ਬੰਦ ਕਰ ਕੇ ਡਾਕ ਰਾਹੀਂ ਭੇਜਿਆ ਜਾਂਦਾ ਹੈ।
Question 6: ਠੀਕ ਵਾਕਾਂ ਅੱਗੇ ਸਹੀ ਦਾ ਨਿਸ਼ਾਨ ਅਤੇ ਗ਼ਲਤ ਵਾਕਾਂ ਅੱਗੇ ਕਾਟੇ ਦਾ ਨਿਸ਼ਾਨ ਲਾਓ:
(ਉ) ਡਾਕਖ਼ਾਨੇ ਵਿਚੋਂ ਦਵਾਈਆਂ ਮਿਲਦੀਆਂ ਹਨ।
(ਅ) ਡਾਕਖ਼ਾਨੇ ਵਿਚੋਂ ਲਿਫ਼ਾਫ਼ੇ, ਕਾਰਡ ਤੇ ਟਿਕਟਾਂ ਮਿਲਦੀਆਂ ਹਨ।
(ਈ) ਡਾਕਖ਼ਾਨੇ ਵਿਚ ਜਮਾਂ ਕੀਤੇ ਰੁਪਏ ਤੁਹਾਡੇ ਕੰਮ ਆਉਂਦੇ ਹਨ।
(ਸ) ਚਿੱਠੀਆਂ ਡਾਕਖ਼ਾਨੇ ਵਿਚ ਪਾਈਆਂ ਜਾਂਦੀਆਂ ਹਨ।
(ਹ) ਲਿਫ਼ਾਫ਼ੇ ਉੱਪਰ ਪਤਾ ਤੇ ਪਿੰਨ-ਕੋਡ ਲਿਖਣਾ ਕਦੇ ਨਾ ਭੁੱਲੋ।
Answer:
(ਉ) ਗ਼ਲਤ
(ਅ) ਠੀਕ
(ਈ) ਠੀਕ
(ਸ) ਠੀਕ
(ਹ) ਠੀਕ
Exam Tips:
a) ਹਰ ਵਾਕ ਨੂੰ ਧਿਆਨ ਨਾਲ ਪੜ੍ਹ ਕੇ ਫ਼ੈਸਲਾ ਕਰੋ।
b) ਡਾਕਖ਼ਾਨੇ ਤੋਂ ਦਵਾਈਆਂ ਨਹੀਂ, ਕਾਰਡ-ਲਿਫ਼ਾਫ਼ੇ-ਟਿਕਟਾਂ ਮਿਲਦੇ ਹਨ।
Question 7: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ: ਘਰ-ਘਰ, ਲਿਫ਼ਾਫ਼ਾ, ਸਾਫ਼-ਸਾਫ਼, ਮੋਹਰ, ਥੈਲਾ, ਤੋਹਫ਼ਾ, ਸੁਨੇਹਾ, ਜਮਾਂ, ਸਾਲ, ਖ਼ੁਸ਼।
Answer:
ਘਰ-ਘਰ (ਹਰ ਘਰ ਵਿਚ) – ਅਸੀਂ ਉਗਰਾਹੀ ਕਰਨ ਲਈ ਘਰ-ਘਰ ਗਏ।
ਲਿਫ਼ਾਫ਼ਾ (ਕਾਗ਼ਜ਼ ਦਾ ਥੈਲਾ) – ਚਿੱਠੀ ਲਿਖ ਕੇ ਲਿਫ਼ਾਫ਼ੇ ਵਿਚ ਬੰਦ ਕਰ ਦਿਓ।
ਸਾਫ਼-ਸਾਫ਼ (ਸੋਹਣਾ) – ਚਿੱਠੀ ਉੱਤੇ ਸਿਰਨਾਵਾਂ ਸਾਫ਼-ਸਾਫ਼ ਕਰ ਕੇ ਲਿਖੋ।
ਮੋਹਰ (ਨਿਸ਼ਾਨੀ) – ਚਿੱਠੀ ਉੱਤੇ ਡਾਕਖ਼ਾਨੇ ਦੀ ਮੋਹਰ ਲੱਗੀ ਹੋਈ ਹੈ।
ਥੈਲਾ (ਝੋਲਾ) – ਮੈਂ ਸਾਰੀ ਸਬਜ਼ੀ ਖ਼ਰੀਦ ਕੇ ਥੈਲੇ ਵਿਚ ਪਾ ਲਈ।
ਤੋਹਫ਼ਾ (ਸੁਗਾਤ) – ਮੇਰੇ ਚਾਚਾ ਜੀ ਨੇ ਮੇਰੇ ਜਨਮਦਿਨ ਉੱਤੇ ਇਕ ਸੁੰਦਰ ਤੋਹਫ਼ਾ ਭੇਜਿਆ ਹੈ।
ਸੁਨੇਹਾ (ਸੰਦੇਸ਼) – ਮੈਨੂੰ ਤੁਹਾਡਾ ਸੁਨੇਹਾ ਨਹੀਂ ਮਿਲਿਆ।
ਜਮਾਂ (ਜੋੜਨਾ, ਇਕੱਠਾ ਕਰਨਾ) – ਮੈਂ ਡਾਕਖ਼ਾਨੇ ਵਿਚ 500 ਰੁਪਏ ਜਮਾਂ ਕਰਾਏ।
ਸਾਲ (ਬਾਰਾਂ ਮਹੀਨਿਆਂ ਦਾ ਸਮਾਂ) – ਇਕ ਸਾਲ ਵਿਚ ਬਾਰਾਂ ਮਹੀਨੇ ਹੁੰਦੇ ਹਨ।
ਖ਼ੁਸ਼ (ਪ੍ਰਸੰਨ) – ਤੇਰੀ ਗੱਲ ਨੇ ਮੇਰਾ ਮਨ ਖ਼ੁਸ਼ ਕਰ ਦਿੱਤਾ ਹੈ।
Exam Tips:
a) ਹਰ ਸ਼ਬਦ ਲਈ ਆਪਣਾ ਛੋਟਾ ਤੇ ਸਾਫ਼ ਵਾਕ ਬਣਾਓ।
b) ਵਾਕ ਵਿਚ ਸ਼ਬਦ ਦਾ ਅਰਥ ਠੀਕ ਬੈਠਣਾ ਚਾਹੀਦਾ ਹੈ।
(iii) ਪੜ੍ਹੋ, ਸਮਝੋ ਤੇ ਉੱਤਰ ਦਿਓ
Question 1: ਪਾਠ-ਪੁਸਤਕ ਵਿਚ “ਤੁਹਾਡੀ ਲਿਖੀ ਚਿੱਠੀ ਨੂੰ ਇਕ ਥਾਂ ਤੋਂ ਦੂਸਰੀ ਥਾਂ…” ਨਾਲ ਸ਼ੁਰੂ ਹੋਣ ਵਾਲਾ ਪੈਰਾ ਪੜ੍ਹ ਕੇ ਉੱਤਰ ਦਿਓ: ਲਿਫ਼ਾਫ਼ਾ ਬੰਦ ਕਦੋਂ ਕੀਤਾ ਜਾਂਦਾ ਹੈ?
Answer:
ਚਿੱਠੀ ਲਿਖਣ ਮਗਰੋਂ।
Exam Tips:
a) ਪਹਿਲਾਂ ਪੈਰਾ ਦੋ ਵਾਰ ਪੜ੍ਹੋ, ਫਿਰ ਪ੍ਰਸ਼ਨ ਹੱਲ ਕਰੋ।
b) ਉੱਤਰ ਪੈਰੇ ਵਿੱਚੋਂ ਹੀ ਲੱਭੋ।
Question 2: ਚਿੱਠੀ ਉੱਤੇ ਸਾਫ਼-ਸਾਫ਼ ਕੀ ਲਿਖਣਾ ਚਾਹੀਦਾ ਹੈ?
Answer:
ਪਤਾ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉੱਤਰ ਪੈਰੇ ਵਿੱਚੋਂ ਹੀ ਲੱਭੋ।
Question 3: ਚਿੱਠੀ ਉੱਤੇ ਪਤੇ ਨਾਲ ਕੀ ਲਿਖਣਾ ਭੁੱਲਣਾ ਨਹੀਂ ਚਾਹੀਦਾ?
Answer:
ਪਿੰਨ-ਕੋਡ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉੱਤਰ ਪੈਰੇ ਵਿੱਚੋਂ ਹੀ ਲੱਭੋ।
Question 4: ਚਿੱਠੀ ਕਿੱਥੇ ਪਾਉਣੀ ਚਾਹੀਦੀ ਹੈ?
Answer:
ਲੈਟਰ-ਬਾਕਸ ਵਿਚ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉੱਤਰ ਪੈਰੇ ਵਿੱਚੋਂ ਹੀ ਲੱਭੋ।
Question 5: ਚਿੱਠੀਆਂ ਉੱਤੇ ਕੀ ਲਾਇਆ ਜਾਂਦਾ ਹੈ?
Answer:
ਮੋਹਰਾਂ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉੱਤਰ ਪੈਰੇ ਵਿੱਚੋਂ ਹੀ ਲੱਭੋ।
Question 6: ਚਿੱਠੀਆਂ ਇਕ ਥਾਂ ਤੋਂ ਦੂਜੀ ਥਾਂ ਕਿਸ ਤਰ੍ਹਾਂ ਭੇਜੀਆਂ ਜਾਂਦੀਆਂ ਹਨ?
Answer:
ਬੱਸਾਂ, ਰੇਲ-ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉੱਤਰ ਪੈਰੇ ਵਿੱਚੋਂ ਹੀ ਲੱਭੋ।
Question 7: ਚਿੱਠੀ ਘਰ-ਘਰ ਕੌਣ ਪਹੁੰਚਾਉਂਦਾ ਹੈ?
Answer:
ਡਾਕੀਆ।
Exam Tips:
a) ਪੈਰਾ ਧਿਆਨ ਨਾਲ ਪੜ੍ਹ ਕੇ ਉੱਤਰ ਪੈਰੇ ਵਿੱਚੋਂ ਹੀ ਲੱਭੋ।
(iv) ਬਹੁਵਿਕਲਪੀ ਪ੍ਰਸ਼ਨ
Question 1: ਡਾਕਖ਼ਾਨਾ ਕਿਸਨੂੰ ਸੰਬੋਧਨ ਕਰਦਾ ਹੈ?
Answer:
ਬੱਚਿਆਂ ਨੂੰ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 2: ਡਾਕਖ਼ਾਨਾ ਸਭ ਦਾ ਕੀ ਹੈ?
Answer:
ਮਿੱਤਰ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 3: ਕਾਰਡ, ਲਿਫ਼ਾਫ਼ੇ ਤੇ ਟਿਕਟਾਂ ਕਿੱਥੋਂ ਮਿਲਦੀਆਂ ਹਨ?
Answer:
ਡਾਕਖ਼ਾਨੇ ਤੋਂ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 4: ਲਿਫ਼ਾਫ਼ੇ ਉੱਤੇ ਪਤਾ ਕਿਸ ਤਰ੍ਹਾਂ ਲਿਖਣਾ ਚਾਹੀਦਾ ਹੈ?
Answer:
ਸਾਫ਼-ਸਾਫ਼।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 5: ਲਿਫ਼ਾਫ਼ੇ ਉੱਤੇ ਕੀ ਲਿਖਣਾ ਨਹੀਂ ਭੁੱਲਣਾ ਚਾਹੀਦਾ?
Answer:
ਪਿੰਨ-ਕੋਡ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 6: ਚਿੱਠੀਆਂ ਕੌਣ ਵੰਡਦਾ ਹੈ?
Answer:
ਡਾਕੀਆ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 7: ਡਾਕਖ਼ਾਨਾ ਤੋਹਫ਼ੇ ਨੂੰ ਇਕ ਥਾਂ ਤੋਂ ਦੂਜੀ ਥਾਂ ਕਿਸ ਤਰ੍ਹਾਂ ਪੁਚਾਉਂਦਾ ਹੈ?
Answer:
ਪਾਰਸਲ ਰਾਹੀਂ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 8: ਡਾਕਖ਼ਾਨਾ ਰੁਪਇਆ ਪੈਸਾ ਇਕ ਥਾਂ ਤੋਂ ਦੂਜੀ ਥਾਂ ਕਿਸ ਤਰ੍ਹਾਂ ਭੇਜਦਾ ਹੈ?
Answer:
ਮਨੀਆਰਡਰ ਰਾਹੀਂ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 9: ਹੁਣ ………… ਰਾਹੀਂ ਸੁਨੇਹਾ ਭੇਜਣਾ ਬੰਦ ਹੋ ਗਿਆ ਹੈ।
Answer:
ਤਾਰ।
Exam Tips:
a) ਖ਼ਾਲੀ ਥਾਂ ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਜਾਂਚ ਲਓ।
Question 10: ਡਾਕਖ਼ਾਨਾ ਕਿਸ ਤਰ੍ਹਾਂ ਸੁਨੇਹੇ ਭੇਜਣ ਲਈ ਕਹਿੰਦਾ ਹੈ?
Answer:
ਚਿੱਠੀਆਂ ਰਾਹੀਂ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 11: ਡਾਕਖ਼ਾਨਾ ਜ਼ਰੂਰੀ ਚਿੱਠੀਆਂ ਜਲਦੀ ਕਿਵੇਂ ਭੇਜਦਾ ਹੈ?
Answer:
ਸਪੀਡ ਪੋਸਟ ਰਾਹੀਂ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Free study material for Punjabi
Step-by-Step Textbook Answers: Class 3 Punjabi Punjabi Medium Chapter 16 ਡਾਕਖ਼ਾਨੇ ਦੀ ਸੁਣੇ
Chapter Exercise Answers for Class 3 Punjabi
Review comprehensive exercise answers for Class 3 Punjabi Punjabi Medium Chapter 16 ਡਾਕਖ਼ਾਨੇ ਦੀ ਸੁਣੇ. Fully updated to match current Punjab Board syllabus guidelines, these textbook solutions help students verify their work and maintain accurate study notes.
Detailed Answer Guides for Punjabi Medium Chapter 16 ਡਾਕਖ਼ਾਨੇ ਦੀ ਸੁਣੇ
Clear, methodical explanations accompany every challenging problem within the Class 3 Punjabi text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 3 Exams
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 3 Punjabi.
FAQs
The complete and updated PSEB 3rd Class Punjabi Solutions Chapter 16 ਡਾਕਖ਼ਾਨੇ ਦੀ ਸੁਣੇ is available for free on StudiesToday.com. These solutions for Class 3 Punjabi are as per latest Punjab Board curriculum.
Yes, our experts have revised the PSEB 3rd Class Punjabi Solutions Chapter 16 ਡਾਕਖ਼ਾਨੇ ਦੀ ਸੁਣੇ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 16 ਡਾਕਖ਼ਾਨੇ ਦੀ ਸੁਣੇ will help students to get full marks in the theory paper.
Yes, we provide bilingual support for Class 3 Punjabi. You can access PSEB 3rd Class Punjabi Solutions Chapter 16 ਡਾਕਖ਼ਾਨੇ ਦੀ ਸੁਣੇ in both English and Hindi medium.
Yes, you can download the entire PSEB 3rd Class Punjabi Solutions Chapter 16 ਡਾਕਖ਼ਾਨੇ ਦੀ ਸੁਣੇ in printable PDF format for offline study on any device.