PSEB 12th Class Physical Education Solutions Chapter 5 ਅਸਮਰਥਾ

Official Punjab Board Solutions for Class 12 Physical Education: Punjabi Medium Chapter 05 ਅਸਮਰਥਾ

Explore reliable textbook solutions for Punjabi Medium Chapter 05 ਅਸਮਰਥਾ tailored for Class 12 learners. Utilizing these Physical Education answers ensures thorough preparation and strengthens foundational knowledge before final Punjab Board evaluations.

Chapter-wise Solutions for Physical Education: Punjabi Medium Chapter 05 ਅਸਮਰਥਾ

View or download the dedicated Punjabi Medium Chapter 05 ਅਸਮਰਥਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Physical Education.

ਪਾਠ-ਪੁਸਤਕ ਦੇ ਪ੍ਰਸ਼ਨ ਅਤੇ ਉੱਤਰ

Question 1: ਅਸਮਰਥਾ ਦਾ ਕੀ ਅਰਥ ਹੈ ?

Answer:

ਅਸਮਰਥਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਾ ਕਿਹਾ ਜਾਂਦਾ ਹੈ ।

Exam Tips:

a) ਪਹਿਲੇ ਵਾਕ ਵਿਚ ਅਸਮਰਥਾ ਦਾ ਅਰਥ “ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ” ਲਿਖੋ।

 

Question 2: ਸਮਾਜਿਕ ਪੁਨਰਵਾਸ ਕੀ ਹੈ ?

Answer:

ਸਮਾਜਿਕ ਪੁਨਰ-ਵਿਸਥਾਪਨ (Social Rehabilitation) – ਇਸ ਨਾਲ ਅਸਮਰਥ ਵਿਅਕਤੀ ਦੇ ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਨੂੰ ਬਹਾਲ ਕੀਤਾ ਜਾਂਦਾ ਹੈ । ਉਸਦੀ ਅਸਮਰਥਾ ਦੇ ਬਾਵਜੂਦ ਉਸਦੇ ਸਮਾਜਿਕ ਰੁਤਬੇ ਨੂੰ ਹੁਲਾਰਾ ਦਿੱਤਾ ਜਾਂਦਾ ਹੈ ।

Exam Tips:

a) ਸਮਾਜਿਕ ਪੁਨਰ-ਵਿਸਥਾਪਨ ਨੂੰ ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਦੀ ਬਹਾਲੀ ਨਾਲ ਜੋੜ ਕੇ ਲਿਖੋ।

 

Question 3: ਅੰਨਿਆਂ ਲਈ ਉਦਯੋਗਿਕ ਘਰ ਕਿੱਥੇ ਹਨ ?

Answer:

ਅੰਨਿਆਂ ਲਈ ਉਦਯੋਗਿਕ ਘਰ (Industrial Home for Blind) – 1971 ਵਿੱਚ ਬਣਾਈ ਗਈ ਇਹ ਸੰਸਥਾ ਮੁੰਬਈ ਵਿਚ ਸਥਿਤ ਹੈ ਅਤੇ ਇੱਥੇ ਅੰਨ੍ਹੇ ਬੱਚਿਆਂ ਨੂੰ ਕਿੱਤਾ ਅਗਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਸਮਰਥ ਹੋਣ ਦੇ ਬਾਵਜੂਦ ਆਪਣਾ ਗੁਜ਼ਾਰਾ ਖ਼ੁਦ ਕਰ ਸਕਣ ।

Exam Tips:

a) ਸਥਾਨ ਮੁੰਬਈ ਅਤੇ ਸਾਲ 1971 ਇਕੱਠੇ ਯਾਦ ਰੱਖੋ।

 

Question 4: ਸਥਾਈ ਅਯੋਗਤਾ ਕੀ ਹੈ ?

Answer:

ਇਸ ਅਯੋਗਤਾ ਵਿਚ ਵਿਅਕਤੀ ਕਿਸੇ ਤਰ੍ਹਾਂ ਕੰਮ ਨਹੀਂ ਕਰ ਸਕਦਾ ਅਤੇ ਇਹ ਲੰਬੇ ਸਮੇਂ ਜਾਂ ਜੀਵਨ ਭਰ ਠੀਕ ਨਹੀਂ ਹੁੰਦੀ ।

Exam Tips:

a) ਉੱਤਰ ਵਿਚ “ਲੰਬੇ ਸਮੇਂ ਜਾਂ ਜੀਵਨ ਭਰ ਠੀਕ ਨਾ ਹੋਣਾ” ਵਾਲੀ ਗੱਲ ਜ਼ਰੂਰ ਲਿਖੋ।

 

Question 5: ਕਾਰਜਾਤਮਿਕ ਅਸਮਰਥਾ ਕੀ ਹੈ ?

Answer:

ਇਸ ਕਿਸਮ ਦੀ ਅਸਮਰਥਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਸਟੋਸਿਸ, ਲੀਡ ਜ਼ਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇ ਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

Exam Tips:

a) ਉਦਾਹਰਨਾਂ (ਸਿਲੀਕੋਸਿਸ, ਲੰਗ ਕੈਂਸਰ ਆਦਿ) ਦੇਣ ਨਾਲ ਉੱਤਰ ਪੂਰਾ ਲੱਗਦਾ ਹੈ।

 

Question 6: ਸਥਾਈ ਅਯੋਗਤਾ ਅਤੇ ਅਸਥਾਈ ਅਯੋਗਤਾ ਵਿੱਚ ਕੀ ਅੰਤਰ ਹੈ ?

Answer:

1. ਸਥਾਈ ਅਯੋਗਤਾ (Permanent Disability) – ਇਸ ਅਯੋਗਤਾ ਵਿਚ ਵਿਅਕਤੀ ਕਿਸੇ ਤਰ੍ਹਾਂ ਕੰਮ ਨਹੀਂ ਕਰ ਸਕਦਾ ਅਤੇ ਇਹ ਲੰਬੇ ਸਮੇਂ ਜਾਂ ਜੀਵਨ ਭਰ ਠੀਕ ਨਹੀਂ ਹੁੰਦੀ ।
2. ਅਸਥਾਈ ਅਯੋਗਤਾ (Temporary Disability) – ਇਹ ਕੁਝ ਸਮੇਂ ਲਈ ਹੁੰਦੀ ਹੈ ਅਤੇ ਵਿਅਕਤੀ ਕੰਮਕਾਰ ਕਰ ਸਕਦਾ ਹੈ । ਕੁਝ ਮੁੜ-ਵਸੇਬੇ ਪ੍ਰੋਗਰਾਮਾਂ ਨਾਲ ਵਿਅਕਤੀ ਠੀਕ ਹੋ ਜਾਂਦਾ ਹੈ ।

Exam Tips:

a) ਦੋਵੇਂ ਅਯੋਗਤਾਵਾਂ ਨੂੰ ਵੱਖ-ਵੱਖ ਨੰਬਰ ਲਾ ਕੇ ਲਿਖੋ।
b) ਮੁੱਖ ਫ਼ਰਕ ਇਹ ਹੈ: ਸਥਾਈ ਅਯੋਗਤਾ ਠੀਕ ਨਹੀਂ ਹੁੰਦੀ, ਅਸਥਾਈ ਮੁੜ-ਵਸੇਬੇ ਨਾਲ ਠੀਕ ਹੋ ਜਾਂਦੀ ਹੈ।

 

Question 7: ਅਸਮਰਥਾ ਤੋਂ ਪੈਦਾ ਹੋਣ ਵਾਲੇ ਕੋਈ ਦੋ ਕਾਰਨਾਂ ਬਾਰੇ ਲਿਖੋ ।

Answer:

ਮਾਨਸਿਕ ਤੱਤ (Mental Factor) – ਮਾਨਸਿਕ ਅਸਮਰਥਾ ਕਦੇ ਵੀ ਹੋ ਸਕਦੀ ਹੈ ਪਰ ਕਈ ਵਾਰ ਇਹ ਮਾਨਸਿਕ ਤਨਾਅ ਕਾਰਨ ਵੀ ਹੋ ਸਕਦੀ ਹੈ । ਮਨ ਅਤੇ ਸਰੀਰ ਆਪਸ ਵਿਚ ਸੰਬੰਧਿਤ ਹੁੰਦੇ ਹਨ । ਇਸ ਲਈ ਮਾਨਸਿਕ ਤੱਤ ਸਰੀਰਕ ਸਥਿਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ । ਸਰੀਰਕ ਬਿਮਾਰੀ (Physical Disease) – ਸਰੀਰਕ ਬਿਮਾਰੀ ਜਾਂ ਬਿਮਾਰੀਆਂ ਦੇ ਕਾਰਨ ਕੁਝ ਕਮੀਆਂ ਪੈਦਾ ਹੋ ਜਾਂਦੀਆਂ ਹਨ ਜੋ ਕਿ ਅਸਮਰਥਾ ਦਾ ਕਾਰਨ ਬਣਦੀਆਂ ਹੈ ; ਜਿਵੇਂ ਕਿ ਚੇਚਕ ਦੀ ਬਿਮਾਰੀ ਕਾਰਨ ਅੰਨਾਪਨ ਹੋ ਜਾਂਦਾ ਹੈ । ਇਸ ਪ੍ਰਕਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਰੀਰਕ ਬਿਮਾਰੀ ਅਸਮਰਥਾ ਦਾ ਕਾਰਨ ਹੋ ਸਕਦੀ ਹੈ ।

Exam Tips:

a) ਪੁੱਛੇ ਅਨੁਸਾਰ ਸਿਰਫ਼ ਦੋ ਕਾਰਨ ਲਿਖੋ ਅਤੇ ਹਰ ਕਾਰਨ ਦਾ ਨਾਮ ਸਿਰਲੇਖ ਵਜੋਂ ਲਿਖੋ।
b) ਸਰੀਰਕ ਬਿਮਾਰੀ ਦੀ ਉਦਾਹਰਨ ਵਜੋਂ ਚੇਚਕ ਨਾਲ ਹੋਣ ਵਾਲੇ ਅੰਨ੍ਹੇਪਣ ਦਾ ਜ਼ਿਕਰ ਕਰੋ।

 

Question 8: ਕਿੱਤਿਆਂ ਤੋਂ ਪੈਦਾ ਹੋਣ ਵਾਲੀਆਂ ਅਸਮਰਥਾਵਾਂ ਦੇ ਕਾਰਨ ਦੱਸੋ ।

Answer:

ਬਹੁਤ ਸਾਰੀਆਂ ਅਸਮਰਥਾਵਾਂ ਕੰਮ ਕਰਨ ਵਾਲੇ ਮਾਹੌਲ ਵਿਚ ਹੁੰਦੀਆਂ ਹਨ । ਜਿਵੇਂ ਕਿ ਸਾਹ ਦੀ ਅਸਮਰਥਾ, ਜ਼ਹਿਰੀਲੇ ਪਦਾਰਥ ਹਵਾ ਦੁਆਰਾ ਸਰੀਰ ਵਿਚ ਜਾਣ ਨਾਲ ਹੋ ਸਕਦੀ ਹੈ । ਜਿਵੇਂ ਕਿ ਐਸਬੈਸਟਸ ਫਾਇਬਰਜ਼ ਦੇ ਸਾਹ ਦੁਆਰਾ ਅੰਦਰ ਜਾਣ ਨਾਲ ਐਸਬੈਸਟੋਸਿਸ ਨਾਮਕ ਬਿਮਾਰੀ ਦਾ ਕਾਰਨ ਬਣਦਾ ਹੈ । ਕਈ ਵਾਰ ਸਰੀਰ ਦੀ ਗਲਤ ਸਥਿਤੀ (Postural) ਜਿਵੇਂ ਕਿ ਗਲਤ ਬੈਠਕ, ਖੜ੍ਹੇ ਹੋਣ ਦੀ ਸਥਿਤੀ ਜਾਂ ਗਲਤ ਝੁਕਾਅ ਦੀਆਂ ਆਦਤਾਂ ਨਾਲ ਅਪੰਗਤਾ ਹੋ ਜਾਂਦੀ ਹੈ । ਉਦਾਹਰਨ ਵਜੋਂ ਕਾਈਫੋਸਿਸ (ਕੁੱਬਾਪਣ ਦਰਜ਼ੀਆਂ ਵਿਚ ਆਮ ਦੇਖਣ ਨੂੰ ਮਿਲਦਾ ਹੈ । ਕਿੱਤਾ ਸੰਬੰਧਿਤ ਕਈ ਅਸਮਰਥਾਵਾਂ ਹੁੰਦੀਆਂ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ
1. ਭੌਤਿਕ ਕਾਰਨ (Physical Factor) – ਬਹੁਤ ਸਾਰੀਆਂ ਅਯੋਗਤਾਵਾਂ ਭੌਤਿਕ ਕਾਰਨਾਂ ਜਿਵੇਂ ਕਿ ਗਰਮੀ, ਸਰਦੀ, ਰੋਸ਼ਨੀ, ਦਬਾਅ, ਰੌਲਾ, ਵਿਕੀਰਣਾਂ (Radiations) ਆਦਿ ਨਾਲ ਵਾਪਰਦੀਆਂ ਹਨ । ਮਿਸਾਲ ਵਜੋਂ-ਅੰਤ ਦਾ ਠੰਡਾ ਮੌਸਮ ਫ੍ਰੌਸਟ ਬਾਈਟ (ਪੈਰ ਗਲ ਜਾਣਾ) ਅਤੇ ਉੱਚਾ ਤਾਪਮਾਨ, ਹੀਟ ਕੜਵੱਲ (ਕ੍ਰੈਂਪ), ਅਜਿਹੀਆਂ ਅਸਮਰਥਾਵਾਂ ਨੂੰ ਜਨਮ ਦਿੰਦੇ ਹਨ । ਕੰਮ ਦੇ ਸਥਾਨ ਤੇ ਉੱਚੀਆਂ ਅਵਾਜ਼ਾਂ ਜਾਂ ਰੌਲੇ ਕਾਰਨ ਬੋਲਾਪਣ ਹੋ ਸਕਦਾ ਹੈ ।
2. ਸਮਾਜਿਕ ਕਾਰਨ (Social Factor) – ਬਹੁਤ ਸਾਰੀਆਂ ਸਮਾਜਿਕ ਅਪਾਹਜਤਾ ਕੰਮ ਕਰਨ ਵਾਲਿਆਂ ਵਿਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦ ਉਹ ਸਮਾਜਿਕ ਵਾਤਾਵਰਣ ਵਿਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ । ਇਹ ਕਈ ਵਾਰ ਆਪਣੇ-ਆਪ (Introvert) ਸੁਭਾਅ ਦੇ ਵਿਅਕਤੀਆਂ ਵਿਚ ਜ਼ਿਆਦਾ ਹੁੰਦੀ ਹੈ । ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪ੍ਰੇਸ਼ਾਨੀਆਂ ਜਿਵੇਂ ਕਿ ਉਦਾਸੀ, ਤਣਾਅ, ਚਿੰਤਾ ਅਤੇ ਅਸੁਰੱਖਿਆ ਦੇ ਹੇਠ ਆ ਜਾਂਦਾ ਹੈ । ਇਸ ਦੇ ਹੋਰ ਵੀ ਕਾਰਨ ਹਨ ਜਿਵੇਂ ਕਿ ਆਪਣੇ ਆਪ ਵਿਚ ਰਹਿਣਾ ਆਤਮਵਿਸ਼ਵਾਸ ਦੀ ਕਮੀ ਅਤੇ ਬੁਰੇ ਰਿਸ਼ਤੇ ਆਦਿ ।
3. ਰਸਾਇਣਿਕ ਤੱਤ (Chemical Factor) – ਕਈ ਅਸਮਰਥਾਵਾਂ ਰਸਾਇਣਿਕ ਪ੍ਰਦੂਸ਼ਣ ਨਾਲ ਪੈਦਾ ਹੁੰਦੀਆਂ ਹਨ । ਰਸਾਇਣਿਕ ਪ੍ਰਦੂਸ਼ਣ, ਜਿਵੇਂ ਕਿ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਫੈਲਦਾ ਹੈ । ਇਸ ਨਾਲ ਲਗਾਤਾਰ ਸਿਰ ਦਰਦ ਅਤੇ ਸਾਹ ਰੁਕਣਾ ਆਦਿ ਬਿਮਾਰੀਆਂ ਲੱਗ ਸਕਦੀਆਂ ਹਨ । ਇਹ ਜ਼ਿਆਦਾਤਰ ਖਾਣਾਂ ਵਿਚ ਵਾਪਰਦਾ ਹੈ । ਹੋਰ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨਡਾਈਆਕਸਾਈਡ, ਸਲਫਰਡਾਈਆਕਸਾਈਡ ਅਤੇ ਕਾਰਬਨ ਬਾਈਸਲਫਾਈਡ ਆਦਿ । ਇਹ ਗੈਸਾਂ ਕੰਮ ਕਰਨ ਵਾਲਿਆਂ ਦੁਆਰਾ ਸਾਹ ਲੈਣ ਨਾਲ ਫੇਫੜਿਆਂ ਵਿਚੋਂ ਜਾ ਕੇ ਪਾਚਨ ਕ੍ਰਿਆ ਵਿਚ ਦਾਖ਼ਲ ਹੋ ਜਾਂਦੀਆਂ ਹਨ ਅਤੇ ਸਥਾਈ ਅਪੰਗਤਾ ਨੂੰ ਜਨਮ ਦਿੰਦੀਆਂ ਹਨ ।

Exam Tips:

a) ਭੌਤਿਕ, ਸਮਾਜਿਕ ਅਤੇ ਰਸਾਇਣਿਕ ਤਿੰਨੇ ਕਾਰਨ ਸਿਰਲੇਖਾਂ ਸਮੇਤ ਲਿਖੋ।
b) ਗਲਤ ਬੈਠਣ-ਖੜ੍ਹਨ ਨਾਲ ਹੋਣ ਵਾਲੇ ਕਾਈਫੋਸਿਸ (ਦਰਜ਼ੀਆਂ ਵਿਚ ਆਮ) ਦੀ ਉਦਾਹਰਨ ਦਿਓ।

 

Question 9: ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ’ਤੇ ਨੋਟ ਲਿਖੋ । (ਉ) ਐਂਥਰਾਕੋਸਿਸ (ਆ) ਸੀਸੇ ਦਾ ਜ਼ਹਿਰ (ਇ) ਕੈਂਸਰ ਅਤੇ ਦਮਾ (ਸ) ਮੁੱਢਲੀ ਸਹਾਇਤਾ ।

Answer:

(ਉ) ਐਂਥਰਾਕੋਸਿਸ-ਇਹ ਨਾਮ ਐਂਥ੍ਰੈਕ ਸ਼ਬਦ ਜਿਸ ਦਾ ਭਾਵ ਹੈ ਕੋਇਲਾ ਜਾਂ ਕਾਰਬਨ ਅਤੇ ਓਸਿਸ ਦਾ ਅਰਥ ਪ੍ਰਸਥਿਤੀ ਤੋਂ ਲਿਆ ਗਿਆ ਹੈ । ਇਸ ਪ੍ਰਕਾਰ ਦੀ ਬਿਮਾਰੀ ਉਹਨਾਂ ਲੋਕਾਂ ਵਿਚ ਆਮ ਪਾਈ ਜਾਂਦੀ ਹੈ ਜੋ ਕੋਇਲੇ ਦੀਆਂ ਖਾਨਾਂ ਵਿਚ ਕੰਮ ਕਰਦੇ ਹਨ । ਇਹ ਬਿਮਾਰੀ ਸਾਹ ਪ੍ਰਣਾਲੀ ਦੇ ਅੰਗਾਂ ਨਾਲ ਸੰਬੰਧਿਤ ਜਿਵੇਂ ਕਿ ਸਾਹ ਨਲੀ, ਫੇਫੜਿਆਂ ਅਤੇ ਨੱਕ ਦੀ ਨਲੀ ਨੂੰ ਪ੍ਰਭਾਵਿਤ ਕਰਦੀ ਹੈ । ਕੰਮ ਕਰਨ ਦੀ ਥਾਂ ‘ਤੇ ਕੋਇਲੇ ਦੇ ਕਣਾਂ ਨੂੰ ਸਾਹ ਦੁਆਰਾ ਅੰਦਰ ਲੈਜਾਣ ਨਾਲ ਫੇਫੜਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ । ਇਸ ਬਿਮਾਰੀ ਨੂੰ ਕਾਲੇ ਫੇਫੜੇ (Black lung) ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ।
(ਅ) ਸੀਸੇ ਦਾ ਜ਼ਹਿਰ-ਇਹ ਇਕ ਜ਼ਹਿਰੀਲੀ ਧਾਤੂ ਹੈ ਜੋ ਕਿ ਮਨੁੱਖ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ । ਇਹ ਬਿਮਾਰੀ ਉਹਨਾਂ ਕਰਮਚਾਰੀਆਂ ਵਿਚ ਆਮ ਹੁੰਦੀ ਹੈ ਜੋ ਕਿ ਨਿਰਮਾਣ ਕੰਮ ਜਿਵੇਂ ਕਿ ਪੇਟਿੰਗ, ਇਮਾਰਤ ਬਣਾਉਣਾ ਜਾਂ ਚੀਨੀ ਮਿੱਟੀ ਨਾਲ ਸੰਬੰਧਿਤ ਕੰਮ ਕਰਦੇ ਹਨ । ਇਹ ਸੀਸੇ ਦੇ ਕਣਾਂ ਨੂੰ ਸਾਹ ਦੁਆਰਾ ਸੀਸੇ ਨੂੰ ਸਰੀਰ ਦੇ ਅੰਦਰ ਲੈਜਾਣ ਨਾਲ ਬੁਰਾ ਪ੍ਰਭਾਵ ਪਾਉਂਦੇ ਹਨ । ਸੀਸੇ ਦੇ ਜ਼ਹਿਰ ਨਾਲ ਪ੍ਰਭਾਵਿਤ ਵਿਅਕਤੀ ਵਿਚ ਆਮ ਲੱਛਣ ਢਿੱਡ ਵਿਚ ਦਰਦ, ਬੇਹੋਸ਼ੀ, ਸਿਰ ਵਿਚ ਦਰਦ, ਸਰੀਰ ਵਿਚ ਦਰਦ, ਅੜਕਣ ਅਤੇ ਅਧਰੰਗ ਤੇ ਫੇਫੜਿਆਂ ਆਦਿ ਦੀਆਂ ਬਿਮਾਰੀਆਂ ਸ਼ਾਮਿਲ ਹਨ ।
(ਇ) ਕੈਂਸਰ ਅਤੇ ਦਮਾ-ਇਹ ਬਿਮਾਰੀ ਉਹਨਾਂ ਕਰਮਚਾਰੀਆਂ ਵਿਚ ਹੁੰਦੀ ਹੈ ਜੋ ਕਿ ਰਸਾਇਣਿਕ ਤੱਤ, ਧੂੜ ਕਣ, ਕਿਰਨਾਂ ਦੇ ਸੰਪਰਕ ਵਿਚ ਵੱਧ ਰਹਿੰਦੇ ਹਨ । ਕੈਂਸਰ ਬਿਮਾਰੀ ਦੀ ਸੰਭਾਵਨਾ ਕੋਇਲੇ ਜਾਂ ਧਾਤੂ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚ ਵੱਧ ਪਾਈ ਜਾਂਦੀ ਹੈ । ਇਹਨਾਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਵਿਚ ਚਮੜੀ, ਫੇਫੜਿਆਂ ਜਾਂ ਖੁਨ ਨਾਲ ਸੰਬੰਧਿਤ ਕੈਂਸਰ ਵਿਕਸਿਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ । ਕੋਇਲੇ ਦੀ ਖਾਨ, ਧੂੜ ਕਣ, ਫਰਨੈਂਸ ਅਤੇ ਰਸਾਇਣਿਕ ਤੱਤਾਂ ਨਾਲ ਸੰਬੰਧਿਤ ਕਰਮਚਾਰੀਆਂ ਵਿਚ ਫੇਫੜਿਆਂ ਨਾਲ ਸੰਬੰਧਿਤ ਬਿਮਾਰੀ ਜਿਵੇਂ ਕਿ ਦਮਾ ਜਾਂ ਬ੍ਰੌਂਕਾਈਟਿਸ ਹੋ ਸਕਦੀ ਹੈ ।
(ਸ) ਮੁੱਢਲੀ ਸਹਾਇਤਾ-ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ । ਇਹ ਵਿਵਹਾਰਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ, ਮਰੀਜ਼ ਦੇ ਦਰਦ ਨੂੰ ਘਟਾਉਣਾ ਅਤੇ ਉਸਨੂੰ ਸੱਟ ਦੇ ਸਦਮੇ ਵਿਚੋਂ ਬਾਹਰ ਕੱਢਣ ਵਿਚ ਮਦਦ ਕਰਦੀ ਹੈ । ਮੁੱਢਲੀ ਸਹਾਇਤਾ ਦਾ ਮੂਲ ਸੰਕਲਪ ਖੂਨ ਵਗਣ ਤੋਂ ਰੋਕਣਾ, ਸਾਹ ਲੈਣ ਵਿਚ ਮਦਦ ਕਰਨਾ ਅਤੇ ਇਲਾਜ ਕਰਨ ਤੋਂ ਹੈ । ਮੁੱਢਲੀ ਸਹਾਇਤਾ ਵਿਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈਰਿਹਾ ਹੈ । ਉਸਦਾ ਖੂਨ ਦੌਰਾ ਜਿਵੇਂ ਨਾੜੀ ਗਤੀ, ਚਮੜੀ ਦਾ ਰੰਗ, ਬੇਕਾਬੁਖੂਨ ਵੱਗਣਾ ਆਦਿ ਠੀਕ ਹੋਣਾ ਚਾਹੀਦਾ ਹੈ । ਅਗਰ ਮਰੀਜ਼ ਸਥਿਰ ਹੈ ਤਾਂ ਹੋਰਨਾਂ ਸੱਟਾਂ ਜਿਵੇਂ ਕਿ ਕੱਟਣਾ, ਸੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਮੁੱਢਲੀ ਸਹਾਇਤਾ ਵਿਚ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕੁਝ ਬੁਨਿਆਦੀ ਸੰਕਲਪ ਜਿਵੇਂ ਖੂਨ ਨੂੰ ਵੱਗਣ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤਕ ਸਥਿਰ ਰੱਖਣਾ ਜਦ ਤਕ ਉਹਨਾਂ ਦਾ ਮੁੱਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ, ਦਾ ਧਿਆਨ ਰੱਖਣਾ ਜ਼ਰੂਰੀ ਹੈ ।

Exam Tips:

a) ਕੇਵਲ ਇੱਕ ਵਿਸ਼ੇ ਉੱਤੇ ਨੋਟ ਲਿਖਣਾ ਹੈ; ਉਸ ਦਾ ਸਿਰਲੇਖ ਸਾਫ਼ ਲਿਖੋ।
b) ਐਂਥਰਾਕੋਸਿਸ ਨੂੰ “ਕਾਲੇ ਫੇਫੜੇ” (Black lung) ਅਤੇ ਕੋਲੇ ਦੀਆਂ ਖਾਣਾਂ ਨਾਲ ਜੋੜੋ।

 

Question 10: ਭਾਰਤ ਰੈੱਡ ਕਰਾਸ ਸੁਸਾਇਟੀ ਬਾਰੇ ਲਿਖੋ ।

Answer:

ਇਹ ਇੱਕ ਰਾਸ਼ਟਰੀ ਅਦਾਰਾ ਹੈ ਜੋ ਕਿ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਨਾਲ ਸੰਬੰਧਿਤ ਹੈ । ਰੈੱਡ ਕਰਾਸ ਨੂੰ ਬਿਮਾਰਾਂ ਅਤੇ ਜ਼ਖ਼ਮੀਆਂ ਨੂੰ ਬਚਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਇੰਟਰਨੈਸ਼ਨਲ ਰੈੱਡ ਕਰਾਸ ਸੁਸਾਇਟੀ ਸੰਨ 1863 ਵਿੱਚ ਜੇ. ਹੈਨਰੀ ਡਿਊਨਾਂਟ ਦੁਆਰਾ ਸਥਾਪਿਤ ਕੀਤੀ ਗਈ ਸੀ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ 1920 ਵਿੱਚ ਹੋਂਦ ਵਿੱਚ ਆਈ । ਇਸ ਦੇ ਭਿੰਨ ਮੰਤਵ ਹਨ- ਸਿਹਤ ਵਿੱਚ ਸੁਧਾਰ, ਬਿਮਾਰੀਆਂ ਤੋਂ ਬਚਾਉ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਣਾ । ਰੈੱਡ ਕਰਾਸ ਜੰਗ ਦੇ ਦਿਨਾਂ ਦੌਰਾਨ ਵੀ ਮਦਦ ਕਰਦਾ ਹੈ। ਇਹ ਸਵੈ-ਸੇਵੀ ਸੰਸਥਾ, ਭੂਚਾਲ, ਹੜ੍ਹ ਅਤੇ ਤੂਫ਼ਾਨਾਂ ਸਮੇਂ ਜ਼ਖ਼ਮੀ ਹੋਏ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਅਤੇ ਦਵਾਈਆਂ ਵੀ ਵੰਡਦਾ ਹੈ । ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀਆਂ ਭਾਰਤ ਵਿੱਚ 400 ਤੋਂ ਵੱਧ ਸ਼ਾਖਾਵਾਂ ਹਨ । ਇਹ ਫ਼ੌਜੀਆਂ ਦੀ ਵੀ ਸਹਾਇਤਾ ਕਰਦਾ ਹੈ । ਬੰਗਲੌਰ ਵਿੱਚ ਇਸ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ।ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਸੈਂਟ ਜੌਹਨ ਐਂਬੂਲੈਂ ਸ ਐਸੋਸੀਏਸ਼ਨ ਵੀ ਹੈ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਫਸਟ ਏਡ ਅਤੇ ਨਰਸਿੰਗ ਦੀ ਸਿਖਲਾਈ ਦਿੱਤੀ ਹੈ ।

Exam Tips:

a) ਇੰਟਰਨੈਸ਼ਨਲ ਰੈੱਡ ਕਰਾਸ (1863) ਅਤੇ ਭਾਰਤੀ ਰੈੱਡ ਕਰਾਸ (1920) ਦੇ ਸਾਲ ਜ਼ਰੂਰ ਲਿਖੋ।
b) ਭੂਚਾਲ, ਹੜ੍ਹ ਅਤੇ ਜੰਗ ਸਮੇਂ ਸੇਵਾ ਅਤੇ ਸੇਂਟ ਜੌਹਨ ਐਂਬੂਲੈਂਸ ਐਸੋਸੀਏਸ਼ਨ ਦਾ ਜ਼ਿਕਰ ਕਰੋ।

 

Question 11: ਮੁੜ-ਵਸੇਬੇ ਤੋਂ ਕੀ ਭਾਵ ਹੈ ? ਇਸ ਬਾਰੇ ਪੂਰੀ ਜਾਣਕਾਰੀ ਦਿਉ ।

Answer:

ਪੁਨਰ-ਵਿਸਥਾਪਨ ਦਾ ਅਰਥ ਅਤੇ ਪਰਿਭਾਸ਼ਾ (Meaning and Definition of Rehabilitation) – ਸ਼ਬਦ “ਰੀਹੈਬਲੀਟੇਸ਼ਨ” ਸ਼ਬਦ ਹੈਬੀਲਿਟਾਂ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸਮਰੱਥਾ । ਇਸ ਲਈ ਪੁਨਰ ਵਿਸਥਾਪਨ ਦਾ ਅਰਥ ਹੈ ‘ਮੁੜ ਕਬਜ਼ਾ’ । ਦੂਜੇ ਸ਼ਬਦਾਂ ਵਿਚ ਪੁਨਰਵਿਸਥਾਪਨ ਦਾ ਅਰਥ ਹੈ “ਪਹਿਲੀ ਤੰਦਰੁਸਤੀ ਪ੍ਰਾਪਤ ਕਰਨਾ ਜਾਂ ਰਾਜ਼ੀ ਹੋਣਾ ਅਤੇ ਟਿਕ ਜਾਣਾ । ਡਬਲਯੂ. ਐੱਚ. ਓ. (W.H.O.) ਦੇ ਅਨੁਸਾਰ, “ਪੁਨਰ ਵਿਸਥਾਪਨ, ਅਸਮਰਥ ਵਿਅਕਤੀ ਵਿਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਹਿੱਤ ਉਸਦੀ ਪੁਨਰਸਿਖਲਾਈ ਲਈ ਡਾਕਟਰੀ, ਸਮਾਜਿਕ, ਵਿੱਦਿਅਕ ਅਤੇ ਕਿੱਤਾਕਾਰੀ ਢੰਗਾਂ ਦੀ ਸਮੁੱਚੀ ਅਤੇ ਸੰਯੁਕਤ ਵਰਤੋਂ ਹੈ । ਉਦਾਹਰਨ ਵਜੋਂ ਇਕ ਵਿਅਕਤੀ ਕਿਸੇ ਸੱਟ ਨਾਲ ਸਰੀਰਕ ਤੰਦਰੁਸਤੀ ਗੁਆ ਬੈਠਦਾ ਹੈ । ਉਸਦੀ ਤੰਦਰੁਸਤੀ ਨੂੰ ਵਾਪਿਸ ਲਿਆਉਣ ਲਈ ਕੀਤੇ ਕੰਮ ਪੁਨਰ ਵਿਸਥਾਪਨ ਅਖਵਾਉਂਦਾ ਹੈ । ਪੁਰਾਣੇ ਸਮਿਆਂ ਵਿੱਚ ਅਸਮਰਥ ਵਿਅਕਤੀ ਨੂੰ ਸਮਾਜ ਵਲੋਂ ਅਣਗੌਲਾ ਕਰ ਦਿੱਤਾ ਜਾਂਦਾ ਸੀ ਪਰੰਤੂ ਅੱਜਕੱਲ੍ਹ ਅਸਮਰਥ ਨੂੰ ਸਮਾਜਿਕ ਸੰਬੰਧਾਂ ਵਿਚ ਵਾਪਸ ਲਿਆਉਣ ਲਈ ਕੀਤੇ ਕੰਮਾਂ ਨੂੰ ਪੁਨਰਵਿਸਥਾਪਨ ਕਿਹਾ ਜਾਂਦਾ ਹੈ । ਅਪਾਹਜਾਂ ਨੂੰ ਕਿੱਤਾਕਾਰੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ । ਇਸ ਸਿੱਖਿਆ ਨੂੰ ਕਿੱਤਾਕਾਰੀ ਸਿਖਲਾਈ (Vocational training) ਵੀ ਕਿਹਾ ਜਾਂਦਾ ਹੈ । ਪੁਨਰ-ਵਿਸਥਾਪਨ ਦਾ ਖੇਤਰ (Scope for Rehabilitation) – ਪੁਨਰ-ਵਿਸਥਾਪਨ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ । ਕਿਉਂਕਿ ਦੁਰਘਟਨਾਵਾਂ ਕਾਰਨ ਪੁਨਰ ਵਿਸਥਾਪਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ । ਪੁਨਰ- ਵਿਸਥਾਪਨ ਦੇ ਖੇਤਰ ਨੂੰ ਹੇਠ ਲਿਖੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈਡਾਕਟਰੀ ਪੁਨਰ-ਵਿਸਥਾਪਨ (Medical Rehabilitation) – ਕਿਸੇ ਸੱਟ ਜਾਂ ਬਿਮਾਰੀ ਨਾਲ ਆਏ ਕਿਸੇ ਸਰੀਰਕ ਵਿਗਾੜ ਦੀ ਸੂਰਤ ਵਿਚ ਮਾਹਿਰ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ । ਇਸ ਵਿਚ ਮੈਡੀਕਲ ਬ੍ਰਾਂਚ, ਸਰਜਰੀ, ਆਰਥੋਪੈਡਿਕ ਅਤੇ ਫਿਜ਼ੀਉਥੇਰੈਪੀ ਸ਼ਾਮਿਲ ਹਨ । ਕਿੱਤਾਕਾਰੀ ਪੁਨਰ-ਵਿਸਥਾਪਨ (Vocational Rehabilitation) – ਅਸਮਰਥਤਾ ਦੇ ਬਾਵਜੂਦ, ਅਸਮਰਥਾਂ ਨੂੰ ਆਪਣੀ ਰੋਜ਼ੀ ਕਮਾਉਣ ਲਈ ਕਿੱਤਾਕਾਰੀ ਸਿਖਲਾਈ ਦਿੱਤੀ ਜਾਂਦੀ ਹੈ । ਮਿਸਾਲ ਦੇ ਤੌਰ ਤੇ ਅੰਨਿਆਂ ਨੂੰ ਕੁਰਸੀ ਬੁਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ । ਸਮਾਜਿਕ ਪੁਨਰ-ਵਿਸਥਾਪਨ (Social Rehabilitation) – ਇਸ ਨਾਲ ਅਸਮਰਥ ਦੇ ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਨੂੰ ਬਹਾਲ ਕੀਤਾ ਜਾਂਦਾ ਹੈ । ਉਸਦੀ ਅਸਮਰਥਾ ਦੇ ਬਾਵਜੂਦ ਉਸਦੇ ਸਮਾਜਿਕ ਰੁਤਬੇ ਨੂੰ ਹੁਲਾਰਾ ਦਿੱਤਾ ਜਾਂਦਾ ਹੈ । ਮਨੋਵਿਗਿਆਨਿਕ ਪਨਰ-ਵਿਸਥਾਪਨ (Psychological Rehabilitation) – ਇਸ ਵਿਚ ਅਸਮਰਥ ਦਾ ਆਤਮ ਵਿਸ਼ਵਾਸ ਬਹਾਲ ਕੀਤਾ ਜਾਂਦਾ ਹੈ ।ਦਿਮਾਗੀ ਵਿਗਾੜ ਦੇ ਜਾਂ ਦਬਾਉ ਦੀ ਸੂਰਤ ਵਿਚ ਮਨੋਚਕਿਤਸਾ ਵਿਭਾਗ, ਮਨੋਵਿਗਿਆਨਿਕ ਪੁਨਰ-ਵਿਸਥਾਪਨ ਵਿਚ ਮਦਦ ਕਰਦਾ ਹੈ ।

Exam Tips:

a) ਪਹਿਲਾਂ ਸ਼ਬਦੀ ਅਰਥ, ਫਿਰ ਡਬਲਯੂ. ਐੱਚ. ਓ. ਦੀ ਪਰਿਭਾਸ਼ਾ ਲਿਖੋ।
b) ਖੇਤਰ ਦੇ ਚਾਰ ਭਾਗ (ਡਾਕਟਰੀ, ਕਿੱਤਾਕਾਰੀ, ਸਮਾਜਿਕ, ਮਨੋਵਿਗਿਆਨਿਕ) ਸਿਰਲੇਖ ਬਣਾ ਕੇ ਲਿਖੋ।

 

Question 12: ਮੁੜ-ਵਸੇਬੇ ਲਈ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਉ ।

Answer:

ਪੁਨਰ-ਵਿਸਥਾਪਨ ਦਾ ਕਾਰਜ ਮੁੱਖ ਤੌਰ ‘ਤੇ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ । ਫਿਰ ਵੀ ਕੁਝ ਵਾਧੂ ਢੰਗਤਰੀਕਿਆਂ ਦੀ ਲੋੜ ਹੁੰਦੀ ਹੈ । ਪੁਨਰ ਵਿਸਥਾਪਨ ਦੀ ਪ੍ਰਕ੍ਰਿਆ ਵਿੱਚ ਕਈ ਪ੍ਰਾਈਵੇਟ ਸਮਾਜਿਕ ਅਦਾਰੇ (ਏਜੰਸੀਆਂ ਕਾਰਜਸ਼ੀਲ ਹਨ । ਇਨ੍ਹਾਂ ਵਿੱਚੋਂ ਕੁਝ ਸਵੈ-ਸੇਵੀ ਸੰਸਥਾਵਾਂ ਹੇਠ ਅਨੁਸਾਰ ਹਨ
1. ਭਾਰਤੀ ਰੈੱਡ ਕਰਾਸ ਸੁਸਾਇਟੀ (The Indian Red Cross Society) – ਇਹ ਇੱਕ ਰਾਸ਼ਟਰੀ ਅਦਾਰਾ ਹੈ ਜੋ ਕਿ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਨਾਲ ਸੰਬੰਧਿਤ ਹੈ । ਰੈੱਡ ਕਰਾਸ ਨੂੰ ਬਿਮਾਰਾਂ ਅਤੇ ਜ਼ਖ਼ਮੀਆਂ ਨੂੰ ਬਚਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਇੰਟਰਨੈਸ਼ਨਲ ਰੈੱਡ ਕਰਾਸ ਸੁਸਾਇਟੀ ਸੰਨ 1863 ਵਿੱਚ ਜੇ.ਐੱਸ. ਨੰਤ ਦੁਆਰਾ ਸਥਾਪਿਤ ਕੀਤੀ ਗਈ ਸੀ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ 1920 ਵਿੱਚ ਹੋਂਦ ਵਿੱਚ ਆਈ । ਇਸ ਦੇ ਭਿੰਨ ਮੰਤਵ ਹਨ- ਸਿਹਤ ਵਿੱਚ ਸੁਧਾਰ, ਬਿਮਾਰੀਆਂ ਤੋਂ ਬਚਾਉ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਣਾ ਰੈੱਡ ਕਰਾਸ ਜੰਗ ਦੇ ਦਿਨਾਂ ਦੌਰਾਨ ਵੀ ਮਦਦ ਕਰਦਾ ਹੈ। ਇਹ ਸਵੈ-ਸੇਵੀ ਸੰਸਥਾ, ਭੂਚਾਲ, ਹੜ੍ਹ ਅਤੇ ਤੂਫ਼ਾਨਾਂ ਸਮੇਂ ਜ਼ਖ਼ਮੀ ਹੋਏ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਅਤੇ ਦਵਾਈਆਂ ਵੀ ਵੰਡਦਾ ਹੈ । ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀਆਂ ਭਾਰਤ ਵਿੱਚ 400 ਤੋਂ ਵੱਧ ਸ਼ਾਖਾਵਾਂ ਹਨ । ਇਹ ਫ਼ੌਜੀਆਂ ਦੀ ਵੀ ਸਹਾਇਤਾ ਕਰਦਾ ਹੈ । ਬੰਗਲੌਰ ਵਿੱਚ ਇਸ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ । ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਸੈਂਟ ਜੌਹਨ ਐਂਬੂਲੈਂ ਸ ਐਸੋਸੀਏਸ਼ਨ ਵੀ ਹੈ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਫਸਟ ਏਡ ਅਤੇ ਨਰਸਿੰਗ ਦੀ ਸਿਖਲਾਈ ਦਿੱਤੀ ਹੈ ।
2. ਸਰਵ-ਭਾਰਤੀ ਅੰਧ ਸਹਾਇਤਾ ਸੰਘ (All India Blind Relief Society) – ਇਹ 1946 ਵਿੱਚ ਸਥਾਪਿਤ ਕੀਤੀ ਗਈ ਸੀ । ਇਹ ਲੋੜਵੰਦਾਂ ਲਈ ਅੱਖਾਂ ਦੇ ਕੈਂਪ ਲਗਾਉਂਦੀ ਹੈ ਅਤੇ ਅੰਨਿਆਂ ਦੀ ਭਲਾਈ ਲਈ ਕਾਰਜਸ਼ੀਲ ਕਈ ਸੰਸਥਾਵਾਂ ਦੇ ਕੰਮ ਦਾ ਤਾਲਮੇਲ ਵੀ ਰੱਖਦੀ ਹੈ ।
3. ਭਾਰਤੀ ਟਿਊਬਰਕਲੋਸਿਸ ਸੰਘ (Tuberculosis Association of India) – ਇਹ ਸੰਸਥਾ 1939 ਵਿੱਚ ਸਥਾਪਿਤ ਹੋਈ ਸੀ । ਇਹ ਤਪਦਿਕ ਨੂੰ ਕੰਟਰੋਲ ਕਰਨ ਅਤੇ ਇਸ ਤੋਂ ਬਚਾਅ ਲਈ ਖੋਜ ਕਾਰਜਾਂ ਵਿੱਚ ਲੱਗੀ ਹੋਈ ਹੈ । ਇਹ ਫੰਡ ਇਕੱਠੇ ਕਰਨ ਲਈ ਹਰ ਸਾਲ ਟੀ.ਬੀ. ਕੰਪੈਨ ਵੀ ਚਲਾਉਂਦੀ ਹੈ । ਟਿਊਬਰਕਲੋਸਿਸ ਐਸੋਸੀਏਸ਼ਨ ਆਫ਼ ਇੰਡੀਆ ਡਾਕਟਰਾਂ ਅਤੇ ਸਮਾਜਿਕ ਕਾਰਕੁਨਾਂ ਲਈ ਸਿਖਲਾਈ ਦਾ ਪ੍ਰਬੰਧ ਵੀ ਕਰਦੀ ਹੈ । ਇਸ ਐਸੋਸੀਏਸ਼ਨ ਦੀਆਂ ਕਈ ਸੰਸਥਾਵਾਂ ਜਿਵੇਂ ਨਿਊ ਦਿੱਲੀ ਟਿਊਬਰਕਲੋਸਿਸ ਸੈਂਟਰ ਅਤੇ ਕਸੌਲੀ ਤੇ ਧਰਮਪੁਰ ਵਿੱਚ ਨਾਟੋਰੀਅਮ (ਅਰੋਗਤਾ ਅਸਥਾਨ ਵੀ ਹਨ ।
4. ਹਿੰਦ ਕੁਸ਼ਟ ਨਿਵਾਰਣ ਸੰਘ (Hind Kusht Nivaran Sangh) – ਇਹ ਨਵੀਂ ਦਿੱਲੀ ਵਿਖੇ 1950 ਵਿੱਚ ਬਣਾਈ ਗਈ ਸੀ । ਇਹ ਸੰਘ ਵਿਸ਼ੇਸ਼ ਤੌਰ ਤੇ ਕੋਹੜੀਆਂ ਲਈ ਕੰਮ ਕਰਦਾ ਹੈ ।ਹਿੰਦ ਕੁਸ਼ਟ ਨਿਵਾਰਣ ਸੰਘ ਦੇਸ਼ ਭਰ ਵਿੱਚ ਕਈ ਕੋਹੜ ਕਲੀਨਿਕਾਂ ਨੂੰ ਮਾਲੀ ਮਦਦ ਵੀ ਦਿੰਦਾ ਹੈ । ਇਸ਼ਤਿਹਾਰਾਂ ਰਾਹੀਂ ਇਹ ਸੰਸਥਾ ਕੋਹੜੀਆਂ ਦੀ ਭਲਾਈ ਲਈ ਲੋਕਾਂ ਨੂੰ ਸਿੱਖਿਅਤ ਕਰਦੀ ਹੈ । ਕੋਹੜ ਇੱਕ ਕ੍ਰੋਨਿਕ ਛੂਤਛਾਤ ਦੀ ਬਿਮਾਰੀ ਹੈ ਜੋ ਕਿ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ । ਇਹ ਸੰਸਥਾ ਇੱਕ ਮੈਗਜ਼ੀਨ ਲੈਪਰੋਸੀ ਇਨ ਇੰਡੀਆ’ ਵੀ ਪ੍ਰਕਾਸ਼ਿਤ ਕਰਦੀ ਹੈ ।
5. ਭਾਰਤੀ ਬੱਚਾ ਭਲਾਈ ਸੰਘ (Indian Council for Child Welfare) – ਇਹ 1952 ਵਿੱਚ ਬਣਾਈ ਗਈ ਸੀ । ਇਹ ਬੱਚਿਆਂ ਦੀ ਭਲਾਈ ਲਈ ਕਈ ਪ੍ਰਕਾਰ ਦੇ ਪ੍ਰੋਗਰਾਮ ਉਲੀਕਦੀ ਹੈ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਈ ਸਹਾਇਤਾ ਕਰਦੀ ਹੈ ।
6. ਭਾਰਤੀ ਸੇਵਕ ਸੰਘ (Bharat Sevak Samaj) – ਇਹ 1952 ਵਿੱਚ ਸਥਾਪਿਤ ਹੋਈ ਸੀ । ਇਸ ਸਮਾਜ ਦਾ ਉਦੇਸ਼ ਹੈ, ਚੰਗੀ ਸਿਹਤ ਹਾਸਲ ਕਰਨੀ । ਇਸ ਸਮਾਜ ਦੀ ਮਹੱਤਵਪੂਰਨ ਕਾਰਵਾਈ ਹੈ, ਪੇਂਡੂ ਖੇਤਰਾਂ ਵਿੱਚ ਸੈਨੀਟੇਸ਼ਨ (ਸਫ਼ਾਈ ਦਾ ਸੁਧਾਰ ਕਰਨਾ ।
7. ਨੈਸ਼ਨਲ ਸੈਂਟਰ ਫਾਰ ਡੈਫ (National Center for Deaf) – ਇਸ ਏਜੰਸੀ ਦਾ ਸਿਖਲਾਈ ਸੈਂਟਰ ਹੈਦਰਾਬਾਦ ਵਿੱਚ ਹੈ ਜੋ ਕਿ ਬੋਲੇ ਬੱਚਿਆਂ ਦੀ ਬਿਹਤਰੀ ਲਈ ਕੰਮ ਕਰਦਾ ਹੈ ।
8. ਆਲ ਇੰਡੀਆ ਵੋਮੈਨਜ਼ ਕਾਨਫਰੰਸ (All India Women’s Conference) – ਇਸ ਦੀ ਸਥਾਪਨਾ 1926 ਵਿੱਚ ਹੋਈ ਸੀ । ਇਹ ਸੰਸਥਾ ਅਸਮਰਥ ਔਰਤਾਂ ਅਤੇ ਬੱਚਿਆਂ ਦੀ ਮਦਦ ਕਰਦੀ ਹੈ । ਇਹ ਕਿੱਤਾਕਾਰੀ ਸਿਖਲਾਈ ਲਈ ਵੀ ਕੰਮ ਕਰਦੀ ਹੈ ।
9. ਕਸਤੂਰਬਾ ਗਾਂਧੀ ਯਾਦਗਾਰੀ ਟਰੱਸਟ (Kasturba Gandhi National Memorial Trust) – ਇਹ 1944 ਵਿੱਚ ਬਣਿਆ ਸੀ । ਇਹ ਆਮਤੌਰ ਤੇ ਪਿੰਡਾਂ ਵਿੱਚ ਔਰਤਾਂ ਦੀ ਭਲਾਈ ਦੀ ਦੇਖਭਾਲ ਕਰਦਾ ਹੈ । ਇਹ ਕੋਹੜ ਵਿਰੋਧੀ ਕੰਮਾਂ ਵਿੱਚ ਵੀ ਕਾਰਜਸ਼ੀਲ ਹੈ ।
10. ਅੰਨਿਆਂ ਲਈ ਉਦਯੋਗਿਕ ਘਰ (Industrial Home for Blind) -1971 ਵਿੱਚ ਬਣਾਈ ਗਈ ਇਹ ਸੰਸਥਾ ਮੁੰਬਈ ਵਿਚ ਸਥਿਤ ਹੈ ਅਤੇ ਇੱਥੇ ਅੰਨ੍ਹੇ ਬੱਚਿਆਂ ਨੂੰ ਕਿੱਤਾ ਅਗਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਸਮਰਥ ਹੋਣ ਦੇ ਬਾਵਜੂਦ ਆਪਣਾ ਗੁਜ਼ਾਰਾ ਖ਼ੁਦ ਕਰ ਸਕਣ ।
11. ਆਸ਼ਾ ਨਿਕੇਤਨ ਰੀਹੈਬਲੀਟੇਸ਼ਨ ਸੈਂਟਰ (Asha Niketan Rehabilitation Center) – ਇਹ 1960 ਵਿੱਚ ਬਣੀ ਸੀ । ਇਸ ਦਾ ਇੱਕ ਹਸਪਤਾਲ ਹੈ ਜਿਸ ਵਿੱਚ ਫੀਜ਼ੀਉਥਰੈਪਿਕ ਯੂਨਿਟ ਹੈ । ਇਸ ਦੇ ਅਧੀਨ ਇੱਕ ਦਿਮਾਗੀ ਤੌਰ ‘ਤੇ ਕਮਜ਼ੋਰ ਬੱਚਿਆਂ ਅਤੇ ਬੋਲਿਆਂ ਲਈ ਸਕੂਲ ਵੀ ਹੈ ।
12. ਬਣਾਉਟੀ ਅੰਗ ਤਿਆਰ ਕਰਨ ਵਾਲੀ ਸੰਸਥਾ (Artificial Limbs Manufacturing Corporation) – ਇਹ ਕਾਰਪੋਰੇਸ਼ਨ ਕਾਨਪੁਰ ਵਿਖੇ ਬਣਾਈ ਗਈ ਸੀ । ਇੱਥੇ ਅਸਮਰਥਾ ਲਈ ਬਨਾਵਟੀ ਅੰਗਾਂ ਦਾ ਉਤਪਾਦਨ ਕੀਤਾ ਜਾਂਦਾ ਹੈ ।
13. ਮੰਦਬੁੱਧੀ ਬੱਚਿਆਂ ਲਈ ਕਾਮਯਾਨੀ ਸਕੂਲ (Kamayani School for Mentally Handicapped) – ਇਹ ਸਕੂਲ ਪੂਨਾ ਵਿਖੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ । ਇਸ ਸਕੂਲ ਵਿੱਚ ਅਸਮਰਥ, ਖ਼ਾਸ ਤੌਰ ‘ਤੇ ਦਿਮਾਗੀ’ ਤੌਰ ‘ਤੇ ਕਮਜ਼ੋਰਾਂ ਨੂੰ ਕਿੱਤਾ ਸਿਖਲਾਈ ਜਿਵੇਂ ਫਰਨੀਚਰ ਨੂੰ ਪਾਲਿਸ਼ ਕਰਨੀ ਆਦਿ ਦਿੱਤੀ ਜਾਂਦੀ ਹੈ । ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਹੋਰ ਕਈ ਸਮਾਜ ਸੇਵੀ ਅਦਾਰੇ ਪੁਨਰਵਿਸਥਾਪਨ ਦਾ ਕੰਮ ਕਰ ਰਹੇ ਹਨ । ਉਦਾਹਰਨ ਵਜੋਂ ਇੰਡੀਅਨ ਕੌਂਸਲ ਆਫ਼ ਮੈਂਟਲ ਹਾਈਜੀਨ, ਇੰਡੀਅਨ ਕਾਨਫਰੰਸ ਆਫ਼ ਸੋਸ਼ਲ ਵਰਕ, ਰਾਮਾ ਕ੍ਰਿਸ਼ਨ ਮਿਸ਼ਨ, ਲਾਇਨਜ਼ ਕਲੱਬ, ਮਾਰਵਾੜੀ ਰਿਲੀਫ ਸੋਸਾਇਟੀ, ਆਈ. ਆਈ. ਟੀ. ਦਿੱਲੀ ਨੈਸ਼ਨਲ ਫਿਜ਼ੀਕਲ ਲੈਬਾਰਟਰੀ, ਨਵੇਦਿਕ ਪ੍ਰੋਸਥੈਟਿਕ ਸੈਂਟਰ ਚੰਡੀਗੜ੍ਹ ਆਦਿ । ਪੁਨਰਵਿਸਥਾਪਨ ਵਿੱਚ ਸਮਾਜ ਦੀ ਭੂਮਿਕਾ (Role of Community in Rehabilitation) – ਪੁਨਰਵਿਸਥਾਪਨ ਦੇ ਕੰਮ ਵਿੱਚ ਸਮਾਜ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ । ਸਮਾਜ ਦੇ ਹਰ ਮੈਂਬਰ ਨੂੰ ਅਪਾਹਜ ਦੀ ਮਦਦ ਹਮਦਰਦੀ ਅਤੇ ਸਨੇਹ ਨਾਲ ਕਰਨੀ ਚਾਹੀਦੀ ਹੈ । ਜੇ ਸਮਾਜ ਅਸਮਰਥ ਨੂੰ ਅਲੱਗ ਕਰ ਦੇਵੇ ਤਾਂ ਉਸਦੀ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ । ਇਸ ਲਈ ਸਮਾਜ ਨੂੰ ਅਪਾਹਜ ਦੀ ਸਹਾਇਤਾ ਤਰਸ ਵਜੋਂ ਨਹੀਂ ਸਗੋਂ ਇੱਕ ਸਦਾਚਾਰਕ ਫਰਜ਼ ਵਜੋਂ ਕਰਨੀ ਚਾਹੀਦੀ ਹੈ । ਅਸਮਰਥ ਨੂੰ ਹੌਂਸਲਾ ਦੇਣਾ ਚਾਹੀਦਾ ਹੈ । PSEB 12th Class Physical Education Guide ਅਸਮਰਥਾ Important Questions and Answers

Exam Tips:

a) ਸੰਸਥਾਵਾਂ ਨੂੰ ਨੰਬਰ ਲਾ ਕੇ ਲਿਖੋ ਅਤੇ ਹਰ ਇੱਕ ਦਾ ਸਥਾਪਨਾ ਸਾਲ ਦੱਸੋ।
b) ਅੰਤ ਵਿਚ ਮੁੜ-ਵਸੇਬੇ ਵਿਚ ਸਮਾਜ ਦੀ ਭੂਮਿਕਾ ਬਾਰੇ ਛੋਟਾ ਪੈਰਾ ਲਿਖੋ।

 

ਮਹੱਤਵਪੂਰਨ ਪ੍ਰਸ਼ਨ – ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ

Question 1: ਮੁੜ-ਵਸੇਬੇ ਦਾ ਅਰਥ ਸਮਝਾਓ ।

Answer:

ਸ਼ਬਦ “ਰੀਹੈਬਲੀਟੇਸ਼ਨ” ਸ਼ਬਦ ਹੈਬੀਲਿਟਾਂ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸਮਰੱਥਾ । ਇਸ ਲਈ ਪੁਨਰ ਵਿਸਥਾਪਨ ਦਾ ਅਰਥ ਹੈ “ਮੁੜ ਕਬਜ਼ਾ” । ਦੂਜੇ ਸ਼ਬਦਾਂ ਵਿਚ ਪੁਨਰਵਿਸਥਾਪਨ ਦਾ ਅਰਥ ਹੈ “ਪਹਿਲੀ ਤੰਦਰੁਸਤੀ ਪ੍ਰਾਪਤ ਕਰਨਾ ਜਾਂ ਰਾਜ਼ੀ ਹੋਣਾ ਅਤੇ ਟਿਕ ਜਾਣਾ ।

Exam Tips:

a) “ਰੀਹੈਬਲੀਟੇਸ਼ਨ” ਸ਼ਬਦ ਕਿਸ ਸ਼ਬਦ ਤੋਂ ਬਣਿਆ ਹੈ, ਇਹ ਦੱਸ ਕੇ ਅਰਥ ਲਿਖੋ।

 

Question 2: ਕਿਸੇ ਵੀ ਦੋ ਤਰ੍ਹਾਂ ਦੀ ਅਸਮਰਥਾ ਬਾਰੇ ਲਿਖੋ ।

Answer:

1. ਬਣਤਰ ਅਪੰਗਤਾ
2. ਕਾਰਜਾਤਮਿਕ ਅਪੰਗਤਾ ।

Exam Tips:

a) ਬਣਤਰ ਅਤੇ ਕਾਰਜਾਤਮਿਕ ਅਪੰਗਤਾ ਦੋਵੇਂ ਨਾਮ ਲਿਖੋ।

 

Question 3: WHO ਦਾ ਪੂਰਾ ਨਾਮ ਕੀ ਹੈ ?

Answer:

ਵਰਲਡ ਹੈਲਥ ਆਰਗਨਾਈਜੇਸ਼ਨ ।

Exam Tips:

a) ਉੱਤਰ ਸੰਖੇਪ ਵਿਚ, ਸਿੱਧਾ ਸ਼ਬਦ ਜਾਂ ਇੱਕ ਵਾਕ ਵਿਚ ਲਿਖੋ।

 

Question 4: ਕਿਸੇ ਵੀ ਦੋ ਢਾਂਚਾਗਤ ਅਪਾਹਜਤਾ ਦਾ ਨਾਮ ਦੱਸੋ ।

Answer:

ਕਾਈਫੋਸਿਸ ਅਤੇ ਲੋਰਡੋਸਿਸ ।

Exam Tips:

a) ਦੋਵੇਂ ਉਦਾਹਰਨਾਂ (ਕਾਈਫੋਸਿਸ, ਲੋਰਡੋਸਿਸ) ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਹਨ।

 

Question 5: ਅਸਮਰਥਾ ਦੇ ਕੋਈ ਦੋ ਕਾਰਕਾਂ ਨੂੰ ਉਜਾਗਰ ਕਰੋ ।

Answer:

1. ਮਾਨਸਿਕ ਕਾਰਨ
2. ਸਰੀਰਕ ਕਾਰਨ ।

Exam Tips:

a) ਮਾਨਸਿਕ ਅਤੇ ਸਰੀਰਕ ਕਾਰਨ ਦੋਵੇਂ ਲਿਖੋ।

 

Question 6: ਕਿਸੇ ਵੀ ਦੋ ਰਸਾਇਣਾਂ ਦੇ ਨਾਮ ਲਿਖੋ ਜਿਸ ਤੋਂ ਅਸਮਰਥਾ ਹੁੰਦੀ ਹੈ ?

Answer:

1. ਕਾਰਬਨ ਮੋਨੋਆਕਸਾਈਡ
2. ਸਲਫਰ ਡਾਈਆਕਸਾਈਡ ।

Exam Tips:

a) ਦੋਵੇਂ ਰਸਾਇਣ ਜ਼ਹਿਰੀਲੀਆਂ ਗੈਸਾਂ ਹਨ, ਨਾਮ ਸਹੀ ਸ਼ਬਦ-ਜੋੜਾਂ ਨਾਲ ਲਿਖੋ।

 

Question 7: ਕੋਈ ਵੀ ਦੋ ਭੌਤਿਕ ਏਜੰਟਾਂ ਦੇ ਨਾਮ ਦੱਸੋ ਜਿਸ ਨਾਲ ਕਿੱਤਾ ਬਿਮਾਰੀਆਂ ਹੁੰਦੀਆਂ ਹਨ ।

Answer:

ਬਹੁਤ ਗਰਮ ਤਾਪਮਾਨ ਅਤੇ ਬਹੁਤ ਠੰਡਾ ਤਾਪਮਾਨ ।

Exam Tips:

a) ਗਰਮੀ ਅਤੇ ਠੰਡ ਦੇ ਤਾਪਮਾਨ ਦੋਵੇਂ ਲਿਖੋ।

 

Question 8: ਆਮ ਕਿੱਤਾ ਸੰਬੰਧੀ ਬਿਮਾਰੀਆਂ ਵਿਚ ਧੂੜ ਦੇ ਖਤਰੇ ਨੂੰ ਬਿਆਨ ਕਰੋ ।

Answer:

ਕੋਲੇ, ਸਿਲਿਕਾ ਧੂੜ ਅਤੇ ਕਪਾਹ ਦੀ ਧੂੜ ਤੋਂ ਭੂਰਾ ਫੇਫੜਾ ਨਾਲ ਬਿਮਾਰੀ ਹੋ ਜਾਂਦੀ ਹੈ ।

Exam Tips:

a) ਧੂੜ ਦੀਆਂ ਤਿੰਨ ਕਿਸਮਾਂ (ਕੋਲਾ, ਸਿਲਿਕਾ, ਕਪਾਹ) ਯਾਦ ਰੱਖੋ।

 

Question 9: ਅਸਮਰਥਾ ਦੀ ਰੋਕਥਾਮ ਲਈ ਕੋਈ ਦੋ ਉਪਚਾਰ ਲਿਖੋ ।

Answer:

ਮੈਡੀਕਲ ਚੈਕਅਪ ਅਤੇ ਕੰਮ ਦੇ ਸਥਾਨ ਦਾ ਰੱਖ-ਰਖਾਅ ।

Exam Tips:

a) ਮੈਡੀਕਲ ਚੈੱਕਅਪ ਅਤੇ ਕੰਮ ਦੇ ਸਥਾਨ ਦਾ ਰੱਖ-ਰਖਾਅ ਦੋਵੇਂ ਲਿਖੋ।

 

Question 10: ਵਾਤਾਵਰਣ ਪ੍ਰਦੂਸ਼ਣ ਦੇ ਦੋ ਕਾਰਨ ਲਿਖੋ ।

Answer:

ਹਵਾ ਪ੍ਰਦੂਸ਼ਣ ਅਤੇ ਰੌਲਾ ਪ੍ਰਦੁਸ਼ਣ ।

Exam Tips:

a) ਹਵਾ ਪ੍ਰਦੂਸ਼ਣ ਅਤੇ ਰੌਲਾ ਪ੍ਰਦੂਸ਼ਣ ਦੋਵੇਂ ਲਿਖੋ।

 

Question 11: ਮੁੜ-ਵਸੇਬੇ ਵਿਚ “ਹੈਬੀਲਿਟਾ” (Habilita) ਤੋਂ ਕੀ ਭਾਵ ਹੈ ?

Answer:

ਸਮਰੱਥਾ ।

Exam Tips:

a) ਹੈਬੀਲਿਟਾ ਦਾ ਅਰਥ “ਸਮਰੱਥਾ” ਯਾਦ ਰੱਖੋ; ਇਸੇ ਤੋਂ ਰੀਹੈਬਲੀਟੇਸ਼ਨ ਸ਼ਬਦ ਬਣਿਆ ਹੈ।

 

Question 12: ਮੁੜ-ਵਸੇਬੇ ਕਿਸ ਭਾਸ਼ਾ ਤੋਂ ਲਿਆ ਗਿਆ ਹੈ ?

Answer:

ਯੂਨਾਨੀ ਭਾਸ਼ਾ ਤੋਂ ।

Exam Tips:

a) ਉੱਤਰ ਸੰਖੇਪ ਵਿਚ, ਸਿੱਧਾ ਸ਼ਬਦ ਜਾਂ ਇੱਕ ਵਾਕ ਵਿਚ ਲਿਖੋ।

 

Question 13: ਮੁੜ-ਵਸੇਬੇ ਦੇ ਕੋਈ ਦੋ ਖੇਤਰਾਂ ਦਾ ਨਾਮ ਲਿਖੋ ।

Answer:

ਡਾਕਟਰੀ ਪੁਨਰ ਵਿਸਥਾਪਣ ਅਤੇ ਕਿੱਤਾਕਾਰੀ ਪੁਨਰ ਵਿਸਥਾਪਣ ।

Exam Tips:

a) ਡਾਕਟਰੀ ਅਤੇ ਕਿੱਤਾਕਾਰੀ ਦੋਵੇਂ ਖੇਤਰ ਲਿਖੋ।

 

Question 14: ਮੁੜ-ਵਸੇਬੇ ਦੇ ਕੰਮ ਵਿਚ ਲੱਗੀਆਂ ਕਿਸੇ ਦੋ ਸੰਸਥਾਵਾਂ ਦਾ ਨਾਮ ਲਿਖੋ ।

Answer:

1. ਇੰਡੀਅਨ ਰੈੱਡ ਕਰਾਸ ਸੁਸਾਇਟੀ
2. ਆਲ ਇੰਡੀਆ ਬਲਾਈਂਡ ਰਿਲੀਫ਼ ਸੁਸਾਇਟੀ ।

Exam Tips:

a) ਦੋ ਸੰਸਥਾਵਾਂ ਦੇ ਪੂਰੇ ਨਾਮ ਲਿਖੋ।

 

Question 15: ਭਾਰਤੀ ਰੈੱਡ ਕਰਾਸ ਸੁਸਾਇਟੀ ਕਦੋਂ ਹੋਂਦ ਵਿਚ ਆਈ ਸੀ ?

Answer:

1920 ਵਿਚ ।

Exam Tips:

a) ਸੰਸਥਾ ਦੇ ਨਾਮ ਦੇ ਨਾਲ ਉਸ ਦਾ ਸਥਾਪਨਾ ਸਾਲ ਜੋੜ ਕੇ ਯਾਦ ਰੱਖੋ।

 

Question 16: ਕਿਸ ਸਾਲ ਵਿਚ ਕਾਮਯਾਨੀ ਸਕੂਲ ਦੀ ਸਥਾਪਨਾ ਕੀਤੀ ਗਈ ਸੀ ?

Answer:

1964 ਵਿਚ ।

Exam Tips:

a) ਸੰਸਥਾ ਦੇ ਨਾਮ ਦੇ ਨਾਲ ਉਸ ਦਾ ਸਥਾਪਨਾ ਸਾਲ ਜੋੜ ਕੇ ਯਾਦ ਰੱਖੋ।

 

Question 17: ਨਕਲੀ ਅੰਗਾਂ ਨੂੰ ਬਣਾਉਣ ਲਈ ਕਾਰਪੋਰੇਸ਼ਨ ਨੂੰ ਕਿੱਥੇ ਬਣਾਇਆ ਗਿਆ ਹੈ ।

Answer:

ਕਾਨਪੁਰ ।

Exam Tips:

a) ਸੰਸਥਾ ਦੇ ਨਾਮ ਦੇ ਨਾਲ ਉਸ ਦਾ ਸਥਾਨ ਜੋੜ ਕੇ ਯਾਦ ਰੱਖੋ।

 

Question 18: ਕਿਹੜੀ ਸੰਸਥਾ ਬੋਲਿਆਂ ਲਈ ਕੰਮ ਕਰਦੀ ਹੈ ?

Answer:

ਨੈਸ਼ਨਲ ਸੈਂਟਰ ਆਫ ਡੈਫ਼ ।

Exam Tips:

a) ਉੱਤਰ ਸੰਖੇਪ ਵਿਚ, ਸਿੱਧਾ ਸ਼ਬਦ ਜਾਂ ਇੱਕ ਵਾਕ ਵਿਚ ਲਿਖੋ।

 

Question 19: ਕਿਹੜੀ ਸੰਸਥਾ ਜੋ ਬੱਚਿਆਂ ਦੇ ਵੈਲਫੇਅਰ ਲਈ ਕੰਮ ਕਰਦੀ ਹੈ ?

Answer:

ਭਾਰਤੀ ਬੱਚਾ ਭਲਾਈ ਸੰਘ ।

Exam Tips:

a) ਉੱਤਰ ਸੰਖੇਪ ਵਿਚ, ਸਿੱਧਾ ਸ਼ਬਦ ਜਾਂ ਇੱਕ ਵਾਕ ਵਿਚ ਲਿਖੋ।

 

Question 20: ਕਿਹੜੇ ਸਾਲ ਵਿਚ ਭਾਰਤ ਵਿਚ ਟਿਊਬਰਕਲੋਸਿਸ ਐਸੋਸੀਏਸ਼ਨ ਨੂੰ ਸਥਾਪਿਤ ਕੀਤਾ ਗਿਆ ਸੀ ?

Answer:

1939 ਵਿਚ ।

Exam Tips:

a) ਸੰਸਥਾ ਦੇ ਨਾਮ ਦੇ ਨਾਲ ਉਸ ਦਾ ਸਥਾਪਨਾ ਸਾਲ ਜੋੜ ਕੇ ਯਾਦ ਰੱਖੋ।

 

Question 21: ਕਾਮਯਾਨੀ ਸਕੂਲ ਕਿਸ ਸ਼ਹਿਰ ਵਿਚ ਸਥਿਤ ਹੈ ?

Answer:

ਪੂਨਾ ਵਿਚ ।

Exam Tips:

a) ਸੰਸਥਾ ਦੇ ਨਾਮ ਦੇ ਨਾਲ ਉਸ ਦਾ ਸਥਾਨ ਜੋੜ ਕੇ ਯਾਦ ਰੱਖੋ।

 

Question 22: ਕਾਈਫੋਸਿਸ ਵਿਚ ਸਰੀਰ ਦੇ ਕਿਸ ਭਾਗ ‘ਤੇ ਅਸਰ ਪੈਂਦਾ ਹੈ ?

Answer:

ਰੀੜ੍ਹ ਦੀ ਹੱਡੀ ਦੇ ਪਿੱਠ ਵਾਲੇ ਪਾਸੇ ।

Exam Tips:

a) ਉੱਤਰ ਸੰਖੇਪ ਵਿਚ, ਸਿੱਧਾ ਸ਼ਬਦ ਜਾਂ ਇੱਕ ਵਾਕ ਵਿਚ ਲਿਖੋ।

 

Question 23: ਲੋਰਡੋਸਿਸ ਤੋਂ ਕੀ ਭਾਵ ਹੈ ?

Answer:

ਇਹ ਲੱਕ ਵਾਲੇ ਪਾਸੇ ਆਏ ਵਾਧੇ ਦੀ ਅਪੰਗਤਾ ਹੈ । ਇਸ ਵਿਚ ਸਰੀਰ ਦੇ ਉੱਪਰਲੇ ਭਾਗ ਵਿਚ ਝੁਕਾਅ ਆ ਜਾਂਦਾ ਹੈ ।

Exam Tips:

a) ਲੋਰਡੋਸਿਸ ਨੂੰ ਕਾਈਫੋਸਿਸ ਅਤੇ ਸਕੌਲਸਿਸ ਤੋਂ ਵੱਖ ਕਰਕੇ ਯਾਦ ਰੱਖੋ।

 

Question 24: ਸਕੌਲਸਿਸ ਅਪੰਗਤਾ ਕੀ ਹੁੰਦੀ ਹੈ ?

Answer:

ਇਸ ਅਪੰਗਤਾ ਵਿਚ ਰੀੜ੍ਹ ਦੀ ਹੱਡੀ ਇਕ ਪਾਸੇ ਨੂੰ ਟੇਢੀ ਹੋ ਜਾਂਦੀ ਹੈ ।

Exam Tips:

a) ਸਕੌਲਸਿਸ ਵਿਚ ਰੀੜ੍ਹ ਦੀ ਹੱਡੀ ਇਕ ਪਾਸੇ ਵੱਲ ਟੇਢੀ ਹੋ ਜਾਂਦੀ ਹੈ।

 

Question 25: ਪੁਨਰ-ਵਸੇਬੇ ਕੌਂਸਲ ਦੇ ਅਨੁਸਾਰ ਅਪੰਗਤਾ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?

Answer:

ਚਾਰ ਭਾਗਾਂ ਵਿਚ ।

Exam Tips:

a) ਉੱਤਰ ਸੰਖੇਪ ਵਿਚ, ਸਿੱਧਾ ਸ਼ਬਦ ਜਾਂ ਇੱਕ ਵਾਕ ਵਿਚ ਲਿਖੋ।

 

Question 26: ਸਰਵ-ਭਾਰਤੀ ਅੰਧ ਸਹਾਇਤਾ ਸੰਘ ਕਿਸ ਸਾਲ ਸਥਾਪਿਤ ਕੀਤਾ ਗਿਆ ਸੀ ?

Answer:

ਸਾਲ 1946 ਵਿਚ ।

Exam Tips:

a) ਸੰਸਥਾ ਦੇ ਨਾਮ ਦੇ ਨਾਲ ਉਸ ਦਾ ਸਥਾਪਨਾ ਸਾਲ ਜੋੜ ਕੇ ਯਾਦ ਰੱਖੋ।

 

Question 27: ਹਿੰਦ ਕੁਸ਼ਟ ਨਿਵਾਰਣ ਸੰਘ ਕਿਸ ਸਾਲ ਆਰੰਭ ਹੋਇਆ ਅਤੇ ਕਿੱਥੇ ਹੈ ?

Answer:

ਸਾਲ 1950 ਵਿਚ, ਨਵੀਂ ਦਿੱਲੀ ਵਿਖੇ ।

Exam Tips:

a) ਸੰਸਥਾ ਦੇ ਨਾਮ ਦੇ ਨਾਲ ਉਸ ਦਾ ਸਥਾਪਨਾ ਸਾਲ ਜੋੜ ਕੇ ਯਾਦ ਰੱਖੋ।

 

Question 28: ਭਾਰਤ ਸੇਵਕ ਸੰਘ ਦੀ ਸਥਾਪਨਾ ਕਦੋਂ ਹੋਈ ਸੀ ?

Answer:

ਸਾਲ 1952 ਵਿਚ ।

Exam Tips:

a) ਸੰਸਥਾ ਦੇ ਨਾਮ ਦੇ ਨਾਲ ਉਸ ਦਾ ਸਥਾਪਨਾ ਸਾਲ ਜੋੜ ਕੇ ਯਾਦ ਰੱਖੋ।

 

Question 29: ਨੈਸ਼ਨਲ ਸੈਂਟਰ ਫਾਰ ਡੈਫ ਕਿੱਥੇ ਸਥਿਤ ਹੈ ?

Answer:

ਹੈਦਰਾਬਾਦ ਵਿਚ ।

Exam Tips:

a) ਸੰਸਥਾ ਦੇ ਨਾਮ ਦੇ ਨਾਲ ਉਸ ਦਾ ਸਥਾਨ ਜੋੜ ਕੇ ਯਾਦ ਰੱਖੋ।

 

Question 30: ਅੰਨਿਆਂ ਦੇ ਉਦਯੋਗਿਕ ਘਰ ਕਿੱਥੇ ਹਨ ?

Answer:

ਮੁੰਬਈ ਵਿਚ ।

Exam Tips:

a) ਸੰਸਥਾ ਦੇ ਨਾਮ ਦੇ ਨਾਲ ਉਸ ਦਾ ਸਥਾਨ ਜੋੜ ਕੇ ਯਾਦ ਰੱਖੋ।

 

ਮਹੱਤਵਪੂਰਨ ਪ੍ਰਸ਼ਨ – ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ

Question 1: ਅਸਮਰਥਾ ਤੋਂ ਤੁਹਾਡਾ ਕੀ ਭਾਵ ਹੈ ?

Answer:

ਅਸਮਰਥਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਸਮਰਥਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਾ ਕਿਹਾ ਜਾਂਦਾ ਹੈ ।

Exam Tips:

a) ਅਰਥ ਦੇ ਨਾਲ ਇਹ ਵੀ ਲਿਖੋ ਕਿ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ।

 

Question 2: ਅਸਮਰਥਾ ਦੀਆਂ ਵੱਖ-ਵੱਖ ਕਿਸਮਾਂ ਨੂੰ ਬਿਆਨ ਕਰੋ ।

Answer:

ਅਸਮਰਥਾ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ
1. ਬਣਤਰ ਅਸਮਰਥਾ (Structural Disability) – ਇਹ ਅਸਮਰਥਾ ਸਰੀਰਕ ਬਣਤਰ ਨਾਲ ਸੰਬੰਧਿਤ ਹੈ । ਇਸ ਵਿਚ ਸਰੀਰ ਦਾ ਬੇਢੰਗਾਪਣ ਅਤੇ ਕਰੂਪਤਾ ਆਉਂਦੇ ਹਨ । ਸਰੀਰ ਦੀ ਇਹ ਹਾਲਤ ਕਿਸੇ ਵੀ ਐਕਸੀਡੈਂਟ ਜਾਂ ਸੱਟ ਨਾਲ ਹੋ ਸਕਦੀ ਹੈ । ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ, ਦੁਰਘਟਨਾਵਾਂ, ਅਸੰਤੁਲਿਤ ਖੁਰਾਕ ਅਤੇ ਕੰਮ ਕਰਦੇ ਸਮੇਂ ਕੀਤੀਆਂ ਗਲਤੀਆਂ
2. ਕਾਰਜਾਤਮਿਕ ਅਸਮਰਥਤਾ (Functional Disability) – ਇਸ ਕਿਸਮ ਦੀ ਅਸਮਰਥਤਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਸਟੋਸਿਸ, ਲੀਡ ਜ਼ਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇ ਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

Exam Tips:

a) ਬਣਤਰ ਅਤੇ ਕਾਰਜਾਤਮਿਕ ਅਸਮਰਥਾ ਦੇ ਕਾਰਨ ਅਤੇ ਉਦਾਹਰਨਾਂ ਵੱਖ-ਵੱਖ ਲਿਖੋ।

 

Question 3: ਕਾਰਜਸ਼ੀਲ ਅਸਮਰਥਾ ਸ਼ਬਦ ਦੀ ਵਿਆਖਿਆ ਕਰੋ ।

Answer:

ਇਸ ਕਿਸਮ ਦੀ ਅਸਮਰਥਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਸਟੋਸਿਸ, ਲੀਡ ਜ਼ਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇ ਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

Exam Tips:

a) ਉਦਾਹਰਨਾਂ ਵਜੋਂ ਸਾਹ ਦੀਆਂ ਲੰਬੀਆਂ ਬਿਮਾਰੀਆਂ ਅਤੇ ਲੰਗ ਕੈਂਸਰ ਦਾ ਜ਼ਿਕਰ ਕਰੋ।

 

Question 4: ਮੁੜ-ਵਸੇਬੇ ਨੂੰ ਪਰਿਭਾਸ਼ਿਤ ਕਰੋ ।

Answer:

ਡਬਲਯੂ. ਐੱਚ. ਓ. (W.H.O.) ਦੇ ਅਨੁਸਾਰ, “ਪੁਨਰ ਵਿਸਥਾਪਨ, ਜਾਂ ਮੁੜ ਵਸੇਰਾ ਅਪੰਗ ਵਿਅਕਤੀ ਵਿਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਹਿੱਤ ਉਸਦੀ ਪੁਨਰ ਸਿਖਲਾਈ ਲਈ ਡਾਕਟਰੀ, ਸਮਾਜਿਕ, ਵਿੱਦਿਅਕ ਅਤੇ ਕਿੱਤਾਕਾਰੀ ਢੰਗਾਂ ਦੀ ਸਮੁੱਚੀ ਅਤੇ ਸੰਯੁਕਤ ਵਰਤੋਂ ਹੈ ।

Exam Tips:

a) ਪਰਿਭਾਸ਼ਾ ਵਿਚ ਡਾਕਟਰੀ, ਸਮਾਜਿਕ, ਵਿੱਦਿਅਕ ਅਤੇ ਕਿੱਤਾਕਾਰੀ ਚਾਰੇ ਢੰਗ ਲਿਖੋ।

 

Question 5: ਪੁਨਰਵਾਸ ਦੇ ਸ਼ਬਦਾਵਲੀ ਅਰਥ ਨੂੰ ਸਪੱਸ਼ਟ ਕਰੋ ।

Answer:

“ਰੀਹੈਬਲੀਟੇਸ਼ਨ” ਸ਼ਬਦ ਹੈਬੀਲਿਟਾਂ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸਮਰੱਥਾ । ਇਸ ਲਈ ਪੁਨਰ ਵਿਸਥਾਪਨ ਦਾ ਅਰਥ ਹੈ “ਮੁੜ ਵਸੇਬਾ (ਪੁਨਰਵਾਸ) ” । ਦੂਜੇ ਸ਼ਬਦਾਂ ਵਿਚ ਪੁਨਰਵਿਸਥਾਪਨ ਦਾ ਅਰਥ ਹੈ “ਪਹਿਲੀ ਤੰਦਰੁਸਤੀ ਪ੍ਰਾਪਤ ਕਰਨਾ ਜਾਂ ਰਾਜ਼ੀ ਹੋਣਾ ਅਤੇ ਟਿਕ ਜਾਣਾ ।

Exam Tips:

a) ਸ਼ਬਦ ਦੀ ਬਣਤਰ ਦੱਸ ਕੇ ਮੂਲ ਅਰਥ “ਸਮਰੱਥਾ” ਲਿਖੋ।

 

Question 6: ਵੱਖ-ਵੱਖ ਏਜੰਟਾਂ ਦੀ ਸੂਚੀ ਬਣਾਓ ਜਿਸ ਕਾਰਨ ਆਮ ਕਿੱਤਾ ਬਿਮਾਰੀਆਂ ਹੋਣ ।

Answer:

1. ਭੌਤਿਕ ਕਾਰਨਾਂ ਕਰਕੇ ਪੈਦਾ ਹੋਏ ਰੋਗ (Diseases due to Physical agents)
2. ਧੂੜ ਤੋਂ ਪੈਦਾ ਹੋਏ ਰੋਗ (Dust Diseases or Dust hazard)
3. ਰਸਾਇਣਿਕ ਤੱਤਾਂ ਤੋਂ ਪੈਦਾ ਹੋਏ ਰੋਗ (Chemical diseases or chemical hazards)
4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਏ ਰੋਗ ।

Exam Tips:

a) ਚਾਰੇ ਏਜੰਟ ਸਿਰਲੇਖਾਂ ਵਜੋਂ ਨੰਬਰ ਲਾ ਕੇ ਲਿਖੋ।

 

Question 7: ਮੁੜ-ਵਸੇਬੇ ਦੇ ਦੋ ਖੇਤਰਾਂ ਬਾਰੇ ਦੱਸੋ ।

Answer:

ਡਾਕਟਰੀ ਮੁੜ-ਵਸੇਬਾ (Medical Rehabilitation) – ਕਿਸੇ ਸੱਟ ਜਾਂ ਬਿਮਾਰੀ ਨਾਲ ਆਏ ਕਿਸੇ ਸਰੀਰਕ ਵਿਗਾੜ ਦੀ ਸੂਰਤ ਵਿਚ ਮਾਹਿਰ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ । ਇਸ ਵਿਚ ਮੈਡੀਕਲ ਬ੍ਰਾਂਚ, ਸਰਜਰੀ, ਆਰਥੋਪੈਡਿਕ ਅਤੇ ਫਿਜ਼ੀਓਥਰੈਪੀ ਸ਼ਾਮਿਲ ਹਨ । ਕਿੱਤਾਕਾਰੀ ਮੁੜ ਵਸੇਬਾ (Vocational Rehabilitation) – ਅਪਾਹਜਤਾ ਦੇ ਬਾਵਜੂਦ, ਅਪਾਹਜਾਂ ਨੂੰ ਆਪਣੀ ਰੋਜ਼ੀ ਕਮਾਉਣ ਲਈ ਕਿੱਤਾਕਾਰੀ ਸਿਖਲਾਈ ਦਿੱਤੀ ਜਾਂਦੀ ਹੈ । ਮਿਸਾਲ ਦੇ ਤੌਰ ਤੇ ਅੰਨ੍ਹਿਆਂ ਨੂੰ ਕੁਰਸੀ ਬੁਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ ।

Exam Tips:

a) ਹਰ ਖੇਤਰ ਨਾਲ ਇੱਕ ਉਦਾਹਰਨ ਦਿਓ (ਜਿਵੇਂ ਅੰਨ੍ਹਿਆਂ ਨੂੰ ਕੁਰਸੀ ਬੁਣਨ ਦੀ ਸਿਖਲਾਈ)।

 

Question 8: ਪੁਨਰਵਾਸ ਲਈ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਵੱਖ-ਵੱਖ ਸੰਸਥਾਵਾਂ ਦੇ ਨਾਮ ਲਿਖੋ ।

Answer:

1. ਇੰਡੀਅਨ ਰੈੱਡ ਕਰਾਸ ਸੁਸਾਇਟੀ
2. ਆਲ ਇੰਡੀਆ ਬਲਾਈਂਡ ਰਿਲੀਫ ਸੁਸਾਇਟੀ
3. ਟਿਊਬਰਕਲੋਸਿਸ ਐਸੋਸੀਏਸ਼ਨ ਆਫ਼ ਇੰਡੀਆ ।

Exam Tips:

a) ਤਿੰਨ ਸੰਸਥਾਵਾਂ ਦੇ ਪੂਰੇ ਨਾਮ ਲਿਖੋ।

 

Question 9: ਅਪਾਹਜਤਾ ਲਈ ਵੱਖ-ਵੱਖ ਰੋਕਥਾਮ ਦੇ ਦੋ ਉਪਾਵਾਂ ਨੂੰ ਉਜਾਗਰ ਕਰੋ ।

Answer:

1. ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ
2. ਕਰਮਚਾਰੀਆਂ ਦੀ ਸਮੇਂ-ਸਮੇਂ ਤੇ ਜਾਂਚ ਹੋਣਾ ।

Exam Tips:

a) ਰੋਕਥਾਮ ਦੇ ਦੋਵੇਂ ਉਪਾਅ ਨੰਬਰ ਲਾ ਕੇ ਲਿਖੋ।

 

Question 10: ਕਿਸੇ ਵੀ ਦੋ ਆਮ ਪੇਸ਼ਾਵਰ ਬਿਮਾਰੀਆਂ ਦੀ ਵਿਆਖਿਆ ਕਰੋ ।

Answer:

1. ਕਪਾਹ ਦੀ ਧੂੜ/ਬਿਸੀਨੋਸਿਸ (Cotton dust/Byssinosis) – ਇਸਨੂੰ ਭੂਰਾ ਫੇਫੜਾ (Brown lung) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ, ਫਲੈਕਸ ਅਤੇ ਕਪਾਹ ਦੀ ਪ੍ਰੋਸੈਸਿੰਗ ਦੇ ਕੰਮ ਦੇ ਦੁਆਰਾ ਧੂੜ ਨੂੰ ਸਾਹ ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ-ਕਾਜ ਕਰਦੇ ਹਨ ।
2. ਕਿੱਤਾ ਅਸਥਮਾ (Occupation Asthma) – ਇਹ ਦਮਾਂ ਧੂੜ, ਗੈਸਾਂ, ਧੂੰਆਂ ਅਤੇ ਵਾਸ਼ਪ ਆਦਿ ਵਿਚ ਸਾਹ ਲੈਣ ਕਾਰਨ ਹੁੰਦਾ ਹੈ । ਇਸ ਪ੍ਰਕਾਰ ਦੇ ਦਮੇ ਦੇ ਲੱਛਣ ਭਿਅੰਕਰ ਖੰਘ ਅਤੇ ਘਬਰਾਹਟ ਹਨ ।

Exam Tips:

a) ਕਪਾਹ ਦੀ ਧੂੜ ਵਾਲੀ ਬਿਮਾਰੀ ਨੂੰ ਭੂਰਾ ਫੇਫੜਾ (Brown lung) ਵੀ ਕਹਿੰਦੇ ਹਨ।
b) ਕਿੱਤਾ ਅਸਥਮਾ ਦੇ ਲੱਛਣ ਖੰਘ ਅਤੇ ਘਬਰਾਹਟ ਹਨ।

 

Question 11: ਬਾਲ ਕਲਿਆਣ ਭਾਰਤ ਕੌਂਸਲ ਦਾ ਕੀ ਕੰਮ ਹੈ ?

Answer:

ਇਹ ਕੌਂਸਲ 1952 ਵਿੱਚ ਬਣਾਈ ਗਈ ਸੀ । ਇਹ ਬੱਚਿਆਂ ਦੀ ਭਲਾਈ ਲਈ ਕਈ ਪ੍ਰਕਾਰ ਦੇ ਪ੍ਰੋਗਰਾਮ ਉਲੀਕਦੀ ਹੈ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਈ ਸਹਾਇਤਾ ਕਰਦੀ ਹੈ ।

Exam Tips:

a) ਸਥਾਪਨਾ ਸਾਲ 1952 ਅਤੇ ਬੱਚਿਆਂ ਦੀ ਭਲਾਈ ਦਾ ਕੰਮ ਦੋਵੇਂ ਲਿਖੋ।

 

Question 12: ਕਾਮਯਾਨੀ ਸਕੂਲ ਬਾਰੇ ਤੁਸੀਂ ਕੀ ਜਾਣਦੇ ਹੋ ?

Answer:

ਇਹ ਸਕੂਲ ਪੂਨਾ ਵਿਖੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ । ਇਸ ਸਕੂਲ ਵਿੱਚ ਅਪਾਹਜ, ਖ਼ਾਸ ਤੌਰ ‘ਤੇ ਦਿਮਾਗੀ ਤੌਰ ‘ਤੇ ਕਮਜ਼ੋਰਾਂ ਨੂੰ ਕਿੱਤਾ ਸਿਖਲਾਈ, ਜਿਵੇਂ ਫਰਨੀਚਰ ਨੂੰ ਪਾਲਿਸ਼ ਕਰਨੀ ਆਦਿ ਦਿੱਤੀ ਜਾਂਦੀ ਹੈ ।

Exam Tips:

a) ਸਥਾਨ (ਪੂਨਾ), ਸਾਲ (1964) ਅਤੇ ਦਿੱਤੀ ਜਾਂਦੀ ਕਿੱਤਾ ਸਿਖਲਾਈ ਲਿਖੋ।

 

Question 13: ਆਸ਼ਾ ਨਿਕੇਤਨ ਮੁੜ-ਵਸੇਬਾ ਕੇਂਦਰ ਬਾਰੇ ਸਪੱਸ਼ਟ ਕਰੋ ।

Answer:

ਇਹ 1960 ਵਿੱਚ ਬਣੀ ਸੀ । ਇਸ ਦਾ ਇੱਕ ਹਸਪਤਾਲ ਹੈ ਜਿਸ ਵਿੱਚ ਫੀਜ਼ੀਓਥਰੈਪਿਕ ਯੂਨਿਟ ਹੈ । ਇਸ ਦੇ ਅਧੀਨ ਇੱਕ ਦਿਮਾਗੀ ਤੌਰ ‘ਤੇ ਕਮਜ਼ੋਰ ਬੱਚਿਆਂ ਅਤੇ ਬੋਲਿਆਂ ਲਈ ਸਕੂਲ ਵੀ ਹੈ ।

Exam Tips:

a) ਸਥਾਪਨਾ ਸਾਲ 1960, ਹਸਪਤਾਲ ਦੀ ਫਿਜ਼ੀਓਥਰੈਪੀ ਯੂਨਿਟ ਅਤੇ ਸਕੂਲ ਦਾ ਜ਼ਿਕਰ ਕਰੋ।

 

Question 14: ਆਲ ਇੰਡੀਆ ਬਲਾਈਂਡ ਰਿਲੀਫ ਸੁਸਾਇਟੀ ਬਾਰੇ ਤੁਸੀਂ ਕੀ ਜਾਣਦੇ ਹੋ ?

Answer:

ਇਹ 1946 ਵਿੱਚ ਸਥਾਪਿਤ ਕੀਤੀ ਗਈ ਸੀ । ਇਹ ਲੋੜਵੰਦਾਂ ਲਈ ਅੱਖਾਂ ਦੇ ਕੈਂਪ ਲਗਾਉਂਦੀ ਹੈ ਅਤੇ ਅੰਨਿਆਂ ਦੀ ਭਲਾਈ ਲਈ ਕਾਰਜਸ਼ੀਲ ਕਈ ਸੰਸਥਾਵਾਂ ਦੇ ਕੰਮ ਦਾ ਤਾਲਮੇਲ ਵੀ ਰੱਖਦੀ ਹੈ ।

Exam Tips:

a) ਸਥਾਪਨਾ ਸਾਲ 1946 ਅਤੇ ਅੱਖਾਂ ਦੇ ਕੈਂਪਾਂ ਦਾ ਕੰਮ ਜ਼ਰੂਰ ਲਿਖੋ।

 

Question 15: ਲੋਰਡੋਸਿਸ ਅਪੰਗਤਾ ਬਾਰੇ ਤੁਸੀਂ ਕੀ ਜਾਣਦੇ ਹੋ ?

Answer:

ਇਹ ਅਪੰਗਤਾ, ਲੱਕ ਵਾਲੇ ਪਾਸੇ ਆਏ ਵਾਧੇ ਕਾਰਨ ਹੁੰਦੀ ਹੈ । ਇਸ ਵਿਚ ਸਰੀਰ ਦੇ ਉੱਪਰਲੇ ਭਾਗ ਵਿਚ ਅੱਗੇ ਵੱਲ ਝੁਕਾਅ ਆ ਜਾਂਦਾ ਹੈ ।

Exam Tips:

a) ਲੋਰਡੋਸਿਸ ਵਿਚ ਲੱਕ ਵਾਲੇ ਪਾਸੇ ਵਾਧਾ ਅਤੇ ਅੱਗੇ ਵੱਲ ਝੁਕਾਅ ਦੀ ਗੱਲ ਲਿਖੋ।

 

ਮਹੱਤਵਪੂਰਨ ਪ੍ਰਸ਼ਨ – ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ

Question 1: ਅਸਮਰਥਾ ਦੀਆਂ ਕਿਸਮਾਂ ਨੂੰ ਵਿਸਤ੍ਰਿਤ ਕਰੋ ।

Answer:

1. ਬਣਤਰ ਅਸਮਰਥਾ (Structural Disability) – ਇਹ ਅਪੰਗਤਾ ਸਰੀਰਕ ਬਣਤਰ ਨਾਲ ਸੰਬੰਧਿਤ ਹੈ । ਇਸ ਵਿਚ ਸਰੀਰ ਦਾ ਬੇਢੰਗਾਪਣ ਅਤੇ ਕਰੂਪਤਾ ਆਉਂਦੇ ਹਨ । ਸਰੀਰ ਦੀ ਇਹ ਹਾਲਤ ਕਿਸੇ ਵੀ ਐਕਸੀਡੈਂਟ ਜਾਂ ਸੱਟ ਨਾਲ ਹੋ ਸਕਦੀ ਹੈ । ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ, ਦੁਰਘਟਨਾਵਾਂ, ਅਸੰਤੁਲਿਤ ਖੁਰਾਕ ਅਤੇ ਕੰਮ ਕਰਦੇ ਸਮੇਂ ਕੀਤੀਆਂ ਗਲਤੀਆਂ । ਸਰੀਰਕ ਬਣਤਰ ਦੇ ਅਨੁਸਾਰ ਹੇਠ ਲਿਖੀਆਂ ਅਪੰਗਤਾਵਾਂ ਆਉਂਦੀਆਂ ਹਨ
(ੳ) ਕਾਈਕੋਸਿਸ (Kyphosis) – ਇਹ ਅਪੰਗਤਾ ਰੀੜ੍ਹ ਦੀ ਹੱਡੀ ਦੇ ਪਿੱਠ ਵਾਲੇ ਪਾਸੇ ਡੋਰਸਲ ਵਿਚ ਹੋਏ ਵਾਧੇ ਕਾਰਨ ਹੁੰਦੀ ਹੈ । ਇਸ ਨਾਲ ਪਿੱਠ ਵਿਚ ਕੁੱਬ ਪੈ ਜਾਂਦਾ ਹੈ ।
(ਅ) ਲੋਰਡੋਸਿਸ (Lordosis) – ਇਹ ਅਪੰਗਤਾ, ਲੱਕ ਵਾਲੇ ਪਾਸੇ ਆਏ ਵਾਧੇ ਕਾਰਨ ਹੁੰਦੀ ਹੈ । ਇਸ ਵਿਚ ਸਰੀਰ ਦੇ ਉੱਪਰਲੇ ਭਾਗ ਵਿਚ ਅੱਗੇ ਵੱਲ ਝੁਕਾਅ ਆ ਜਾਂਦਾ ਹੈ ।
(ਇ) ਸਕੌਲਸਿਸ (Scoliosis) – ਇਹ ਰੀੜ੍ਹ ਦੀ ਹੱਡੀ ਦੇ ਲੈਟਰਲ ਵਿਚ ਆਏ ਵਾਧੇ ਨਾਲ ਹੁੰਦਾ ਹੈ ।
2. ਕਾਰਜਾਤਮਿਕ ਅਸਮਰਥਾ (Functional Disability) – ਇਸ ਕਿਸਮ ਦੀ ਅਸਮਰਥਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਸਟੋਸਿਸ, ਲੀਡ ਜ਼ਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇ ਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

Exam Tips:

a) ਹਰ ਕਿਸਮ ਦਾ ਸਿਰਲੇਖ ਲਿਖ ਕੇ ਉਸ ਦੇ ਹੇਠਾਂ ਵਿਆਖਿਆ ਕਰੋ।
b) ਕਾਈਫੋਸਿਸ, ਲੋਰਡੋਸਿਸ ਅਤੇ ਸਕੌਲਸਿਸ ਤਿੰਨੇ ਨਾਮ ਲਿਖੋ।

 

Question 2: ਅਸਮਰਥਾ ਵਾਲੇ ਦੋ ਕਾਰਕਾਂ ਦੀ ਵਿਆਖਿਆ ਕਰੋ ।

Answer:

1. ਭੌਤਿਕ ਕਾਰਨ (Physical Factor) – ਬਹੁਤ ਸਾਰੀਆਂ ਅਯੋਗਤਾਵਾਂ ਭੌਤਿਕ ਕਾਰਨਾਂ ਜਿਵੇਂ ਕਿ ਗਰਮੀ, ਸਰਦੀ, ਰੋਸ਼ਨੀ, ਦਬਾਅ, ਰੌਲਾ, ਵਿਕੀਰਣਾਂ (Radiations) ਆਦਿ ਨਾਲ ਵਾਪਰਦੀਆਂ ਹਨ । ਮਿਸਾਲ ਵਜੋਂ ਅੰਤ ਦਾ ਠੰਡਾ ਮੌਸਮ ਫ੍ਰੌਸਟ ਬਾਈਟ (ਪੈਰ ਗਲ ਜਾਣਾ ਅਤੇ ਉੱਚਾ ਤਾਪਮਾਨ, ਹੀਟ ਕੜਵੱਲ (ਕ੍ਰੈਂਪ), ਅਜਿਹੀਆਂ ਅਪੰਗਤਾਵਾਂ ਨੂੰ ਜਨਮ ਦਿੰਦੇ ਹਨ । ਕੰਮ ਦੇ ਸਥਾਨ ਤੇ ਉੱਚੀਆਂ ਅਵਾਜ਼ਾਂ ਜਾਂ ਰੌਲੇ ਕਾਰਨ ਬੋਲਾਪਣ ਹੋ ਸਕਦਾ ਹੈ ।
2. ਸਮਾਜਿਕ ਕਾਰਨ (Social Factor) – ਬਹੁਤ ਸਾਰੀਆਂ ਸਮਾਜਿਕ ਅਸਮਰਥਾ ਕੰਮ ਕਰਨ ਵਾਲਿਆਂ ਵਿਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦ ਉਹ ਸਮਾਜਿਕ ਵਾਤਾਵਰਣ ਵਿਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ । ਇਹ ਕਈ ਵਾਰ ਆਪਣੇ-ਆਪ (Introvert) ਸੁਭਾਅ ਦੇ ਵਿਅਕਤੀਆਂ ਵਿਚ ਜ਼ਿਆਦਾ ਹੁੰਦੀ ਹੈ । ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪ੍ਰੇਸ਼ਾਨੀਆਂ ਜਿਵੇਂ ਕਿ ਉਦਾਸੀ, ਤਣਾਅ, ਚਿੰਤਾ ਅਤੇ ਅਸੁਰੱਖਿਆ ਦੇ ਹੇਠ ਆ ਜਾਂਦਾ ਹੈ । ਇਸ ਦੇ ਹੋਰ ਵੀ ਕਾਰਨ ਹਨ : ਜਿਵੇਂ ਕਿ ਆਪਣੇ ਆਪ ਵਿਚ ਰਹਿਣਾ, ਆਤਮਵਿਸ਼ਵਾਸ ਦੀ ਕਮੀ ਅਤੇ ਬੁਰੇ ਰਿਸ਼ਤੇ ਆਦਿ ।

Exam Tips:

a) ਦੋ ਕਾਰਕ (ਭੌਤਿਕ ਅਤੇ ਸਮਾਜਿਕ) ਹੀ ਲਿਖੋ ਅਤੇ ਹਰ ਇੱਕ ਦੀ ਉਦਾਹਰਨ ਦਿਓ।

 

Question 3: ਆਮ ਪੇਸ਼ੇਵਰ ਬਿਮਾਰੀਆਂ ਨੂੰ ਉਜਾਗਰ ਕਰੋ ।

Answer:

ਆਕੂਪੇਸ਼ਨਲ ਸੇਫਟੀ ਐਂਡ ਹੈਲਥ ਕੰਨਵੈਨਸ਼ਨ (Occupational safety and health Convention) ਦੇ ਅਨੁਸਾਰ ਕਿੱਤਾ ਬਿਮਾਰੀ’ ਸ਼ਬਦ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦਾ ਹੈ ਜੋ ਕਿ ਕੰਮ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਜ਼ਖ਼ਮਾਂ ਦੇ ਐਕਸਪੋਜਰ ਦੇ ਨਤੀਜੇ ਵਜੋਂ ਆਉਂਦੇ ਹਨ । ਕਿੱਤਾ ਸੰਬੰਧੀ ਬਹਤ ਅਤੇ ਭਿੰਨ-ਭਿੰਨ ਬਿਮਾਰੀਆਂ ਹਨ ਜੋ ਕਿ ਵੱਖ-ਵੱਖ ਰੋਜ਼ਗਾਰ ਕੰਮਾਂ ਵਿਚੋਂ ਘਟਦੀਆਂ ਹਨ । ਇਹਨਾਂ ਵਿਚੋਂ ਕੁਝ ਬਿਮਾਰੀਆਂ ਨੂੰ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ ।
1. ਭੌਤਿਕ ਕਾਰਨਾਂ ਕਰਕੇ ਪੈਦਾ ਹੋਏ ਰੋਗ (Diseases due to Physical agents)
2. ਧੂੜ ਤੋਂ ਪੈਦਾ ਹੋਏ ਰੋਗ (Dust Diseases or Dust hazard)
3. ਰਸਾਇਣਿਕ ਤੱਤਾਂ ਤੋਂ ਪੈਦਾ ਹੋਏ ਰੋਗ (Chemical diseases or chemical hazards)
4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਏ ਰੋਗ ।

Exam Tips:

a) ਚਾਰ ਮੁੱਖ ਕਿਸਮਾਂ ਦੀ ਸੂਚੀ ਨੰਬਰ ਲਾ ਕੇ ਲਿਖੋ।

 

Question 4: ਕਿਵੇਂ ਭੌਤਿਕ ਏਜੰਟ ਕਿੱਤੇ ਦੀ ਬਿਮਾਰੀ ਦਾ ਕਾਰਨ ਹੋ ਸਕਦੇ ਹਨ ?

Answer:

ਇਸ ਸ਼੍ਰੇਣੀ ਵਿਚ ਉਹ ਬਿਮਾਰੀਆਂ ਆਉਂਦੀਆਂ ਹਨ ਜੋ ਕੰਮ ਕਰਨ ਵਾਲੇ ਸਥਾਨ ਤੋਂ ਉੱਚੇ ਅਤੇ ਨੀਵੇਂ ਤਾਪਮਾਨ ਕਰਕੇ ਪੈਦਾ ਹੁੰਦੀਆਂ ਹਨ । ਬਹੁਤ ਉਦਯੋਗਿਕ ਕਰਮਚਾਰੀ ਜੋ ਕਿ ਬਹੁਤ ਹੀ ਗਰਮ ਤਾਪਮਾਨ ਵਿਚ ਕੰਮ ਕਰਦੇ ਹਨ ਜਿਵੇਂ ਕਿ ਕੋਲੇ ਦੀਆਂ ਖਾਣਾਂ ਦੇ ਭੱਠੇ ਆਦਿ ਵਿਚ ਚਿਹਰੇ ਦਾ ਜਲਣਾ, ਕੜਵੱਲ ਜਾਂ ਥਕਾਵਟ ਆਦਿ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਉਦਯੋਗਿਕ ਕਰਮਚਾਰੀ ਬਹੁਤ ਹੀ ਠੰਡੇ ਤਾਪਮਾਨ ਵਿਚ ਕੰਮ ਕਰਦੇ ਹਨ ਉਹਨਾਂ ਨੂੰ ਫ੍ਰੌਸਟ ਬਾਈਟ, ਪੈਰਾਂ ਦਾ ਗਲਣਾ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹਨਾਂ ਤੋਂ ਇਲਾਵਾ ਕੁਝ ਹੋਰ ਵੀ ਭੌਤਿਕ ਕਾਰਕ ਹਨ ਜੋ ਕਿ ਅੱਗੇ ਲਿਖੇ ਅਨੁਸਾਰ ਹਨ
(ਉ) ਰੋਸ਼ਨੀ (Light) – ਤੇਜ਼ ਰੋਸ਼ਨੀ ਜਾਂ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਜਿੱਥੇ ਤੇਜ਼ ਰੋਸ਼ਨੀ ਵਿਚ ਕੰਮ ਕਰਨ ਨਾਲ ਮਾਨਸਿਕ ਥਕਾਵਟ ਹੁੰਦੀ ਹੈ ਉੱਥੇ ਹੀ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਸਿਰ ਦਰਦ, ਅੱਖਾਂ ਤੇ ਭਾਰੀਪਨ ਅਤੇ ਮਾਨਸਿਕ ਦਬਾਅ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ।
(ਅ) ਰੌਲਾ (Noise) – ਤੇਜ਼ ਰੌਲੇ ਵਿਚ ਕੰਮ ਕਰਨ ਅਤੇ ਉੱਚੀ ਅਵਾਜ਼ ਵਿਚ ਸੁਣਨ ਨਾਲ ਸੁਣਨ ਸ਼ਕਤੀ, ਸਿਰ ਦਰਦ ਅਤੇ ਤਣਾਅ ਆਦਿ ਪੈਦਾ ਹੋ ਜਾਂਦੇ ਹਨ ।
(ਇ) ਰੇਡੀਏਸ਼ਨ (Rediation) – ਵਿਕਿਰਣਾਂ ਨਾਲ ਅੰਦਰੂਨੀ ਟਿਸ਼ੂਆਂ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਉਲਟੀਆਂ, ਖੂਨ ਦੀ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ । ਲੰਬੇ ਸਮੇਂ ਤੱਕ ਰੇਡੀਏਸ਼ਨ ਵਿਚ ਕੰਮ ਕਰਨ ਨਾਲ ਕੈਂਸਰ ਅਤੇ ਕਾਰਡੀਓਵੈਸਕੁਲਰ (ਦਿਲ ਅਤੇ ਨਾੜੀਆਂ ਦੀਆਂ) ਬਿਮਾਰੀਆਂ ਹੋ ਜਾਂਦੀਆਂ ਹਨ ।

Exam Tips:

a) ਉੱਚੇ ਅਤੇ ਨੀਵੇਂ ਤਾਪਮਾਨ ਤੋਂ ਬਾਅਦ ਰੋਸ਼ਨੀ, ਰੌਲਾ ਅਤੇ ਰੇਡੀਏਸ਼ਨ ਤਿੰਨੇ ਕਾਰਕ ਲਿਖੋ।

 

Question 5: ਵੱਖ-ਵੱਖ ਧੂੜ ਕਾਰਕਾਂ ਨੂੰ ਉਜਾਗਰ ਕਰੋ ਜੋ ਕਿ ਰੋਗਾਂ ਦਾ ਕਾਰਨ ਬਣ ਸਕਦੇ ਹਨ ?

Answer:

ਧੂੜ ਤੋਂ ਪੈਦਾ ਹੋਏ ਰੋਗ (Dust Diseases) – ਫੇਫੜਿਆਂ ਦੀਆਂ ਅਜਿਹੀਆਂ ਕਈ ਬਿਮਾਰੀਆਂ ਹਨ ਜੋ ਧੂੜ ਦੇ ਸਰੀਰ ਵਿਚ ਜਾਣ ਕਰਕੇ ਪੈਦਾ ਹੁੰਦੀਆਂ ਹਨ । ਧੂੜ ਤੋਂ ਪੈਦਾ ਹੋਏ ਕੁਝ ਕੁਰੋਗ ਹੇਠ ਲਿਖੇ ਹਨ
(ੳ) ਕੋਲੇ ਦੀ ਧੂੜ (Coal Dust) – ਕਾਲੇ ਫੇਫੜਿਆਂ ਦੀ ਬਿਮਾਰੀ ਕੋਲੇ ਨੂੰ ਸਾਹ ਦੁਆਰਾ ਅੰਦਰ ਲੈਜਾਣ ਕਾਰਨ ਹੁੰਦੀ ਹੈ । ਇਸ ਨਾਲ ਫੇਫੜਿਆਂ ਵਿਚ ਜਲਣ ਅਤੇ ਸੋਜ ਹੁੰਦੀ ਹੈ । ਇਹ ਇਕ ਸਥਾਈ ਬਿਮਾਰੀ ਹੁੰਦੀ ਹੈ ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਸਾਹ ਲੈਣ ਵਿਚ ਮੁਸ਼ਕਿਲ ਪੈਦਾ ਕਰਦੀ ਹੈ ।
(ਅ) ਸਿਲਿਕਾ ਧੂੜ (Silica Dust) – ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਿਲਿਕਾ ਦੇ ਕਣ ਖਾਣਾਂ ਵਿਚ ਕੰਮ ਕਰਦੇ ਹੋਏ ਸਾਹ ਦੁਆਰਾ ਸਰੀਰ ਵਿਚ ਪਹੁੰਚਦੇ ਹਨ । ਇਸ ਨਾਲ ਫੇਫੜਿਆਂ ਵਿਚ ਜਲਣ ਹੁੰਦੀ ਹੈ ਅਤੇ ਹੋਰ ਵੀ ਕਈ ਫੇਫੜਿਆਂ ਸੰਬੰਧੀ ਰੋਗ ਪੈਦਾ ਹੋ ਜਾਂਦੇ ਹਨ ।
(ਈ) ਕਪਾਹ ਦੀ ਧੂੜ/ਬਿਸੀਨੋਸਿਸ (Cotton dust/Byssinosis) – ਇਸਨੂੰ ਭੂਰਾ ਫੇਫੜਾ (Brown lung) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ, ਫਲੈਕਸ ਅਤੇ ਕਪਾਹ ਦੀ ਪ੍ਰੋਸੈਸਿੰਗ ਦੇ ਕੰਮ ਦੇ ਦੁਆਰਾ ਧੂੜ ਨੂੰ ਸਾਹ, ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ-ਕਾਜ ਕਰਦੇ ਹਨ ।
(ਸ) ਕਿੱਤਾ ਅਸਥਮਾ (Occupation Asthma) – ਇਹ ਦਮਾਂ ਧੂੜ, ਗੈਸਾਂ, ਧੂੰਆਂ ਅਤੇ ਵਾਸ਼ਪ ਆਦਿ ਵਿਚ ਸਾਹ ਲੈਣ ਕਾਰਨ ਹੁੰਦਾ ਹੈ । ਇਸ ਪ੍ਰਕਾਰ ਦੇ ਦਮੇ ਦੇ ਲੱਛਣ ਭਿਅੰਕਰ ਖੰਘ ਅਤੇ ਘਬਰਾਹਟ ਹਨ ।

Exam Tips:

a) ਕੋਲੇ ਦੀ ਧੂੜ, ਸਿਲਿਕਾ ਧੂੜ, ਕਪਾਹ ਦੀ ਧੂੜ ਅਤੇ ਕਿੱਤਾ ਅਸਥਮਾ ਚਾਰੇ ਲਿਖੋ।

 

Question 6: ਵੱਖ-ਵੱਖ ਰਸਾਇਣਕ ਖਤਰਿਆਂ ਨੂੰ ਸਪੱਸ਼ਟ ਕਰੋ ਜੋ ਕਿ ਬਿਮਾਰੀਆਂ ਲਈ ਜ਼ਿੰਮੇਵਾਰ ਹਨ ?

Answer:

ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਦਯੋਗਾਂ ਵਿਚ ਵਿਆਪਕ ਤੌਰ ਤੇ ਰਸਾਇਣ ਵਰਤੇ ਜਾਂਦੇ ਹਨ ਕਈ ਕੰਮ ਵਿਚ ਆਉਣ ਵਾਲੇ ਉਤਪਾਦ ਰਸਾਇਣਾਂ ਤੋਂ ਬਣਦੇ ਹਨ ਜਿਵੇਂ ਕਿ ਪਲਾਸਟਿਕ, ਪੇਂਟਸ, ਫਾਰਮਾਸਿਊਟੀਕਲ, ਡਿਟਰਜੈਂਟ ਆਦਿ ਕਈ ਰਸਾਇਣਾਂ ਦਾ ਅਸਰ ਲੰਬੇ ਸਮੇਂ ਦੇ ਇਸਤੇਮਾਲ ਤੋਂ ਬਾਅਦ ਦਿਖਾਈ ਦਿੰਦਾ ਹੈ । ਇਸ ਵਿਚ ਡਾਇਬਟੀਜ਼, ਐਲਰਜੀ, ਦਮਾ, ਐਕਜ਼ੀਮਾ, ਕੈਂਸਰ, ਧਿਆਨ ਦੀ ਕਮੀ, ਸਿੱਖਣ ਵਿਚ ਕਮੀ, ਬਾਂਝਪਨ, ਡਿਪਰੈਸ਼ਨ, ਗੰਭੀਰ ਥਕਾਵਟ, ਰਸਾਇਣਿਕ ਸੰਵੇਦਨਸ਼ੀਲਤਾ, ਦਿਲ ਦੀ ਬਿਮਾਰੀ, ਮਲਟੀਪਲ ਸਕਲਰੋਸਿਸ, ਪਾਰਕਿੰਸਨ ਦੀ ਬਿਮਾਰੀ, ਥਾਈਰੋਡ ਬਿਮਾਰੀ ਆਦਿ ਰਸਾਇਣਿਕ ਤੱਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ । ਇਸ ਤੋਂ ਇਲਾਵਾ ਕੁਝ ਹੋਰ ਬਿਮਾਰੀਆਂ ਵੀ ਹਨ ਜੋ ਕਿ ਅੱਗੇ ਲਿਖੇ ਅਨੁਸਾਰ ਹਨ
(ਉ) ਜ਼ਹਿਰੀਲੀਆਂ ਗੈਸਾਂ ਨੂੰ ਸੁੰਘਣ ਨਾਲ ਹੋਣ ਵਾਲੀਆਂ ਬਿਮਾਰੀਆਂ-ਕਈ ਤਰ੍ਹਾਂ ਦੀਆਂ ਗੈਸਾਂ ਜਿਵੇਂ ਕਿ ਕਲੋਰੀਨ (Chlorine), ਫਾਸਜੀਨ (Phosgene), ਸਲਫਰਡਾਈਆਕਸਾਈਡ (Sulphurdioxide), ਹਾਈਡਰੋਜਨ, ਸਲਫਾਈਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਅਮੋਨੀਆ ਆਦਿ । ਜੇਕਰ ਅਚਾਨਕ ਉਦਯੋਗਿਕ ਹਾਦਸੇ ਵਿਚ ਲੀਕ ਹੋ ਜਾਵੇ ਤਾਂ ਇਹ ਬੁਰੀ ਤਰ੍ਹਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਕਲੋਰੀਨ ਅਤੇ ਅਮੋਨੀਆ ਨਾਮਕ ਗੈਸਾਂ ਆਸਾਨੀ ਨਾਲ ਸਰੀਰ ਅੰਦਰ ਦਾਖ਼ਲ ਹੋ ਕੇ ਮੂੰਹ, ਨੱਕ ਅਤੇ ਗਲੇ ਨੂੰ ਪ੍ਰਭਾਵਿਤ ਕਰਦੀਆਂ ਹਨ ।
(ਅ) ਲੀਡ ਜ਼ਹਿਰ (Lead Poisoning) – ਲੀਡ ਜ਼ਹਿਰ ਦੇ ਛੋਟੇ-ਛੋਟੇ ਕਣਾਂ ਦੇ ਸਰੀਰ ਵਿਚ ਜਾਣ ਨਾਲ, ਇਕ ਕਰਮਚਾਰੀ ਨੂੰ ਪੇਟ ਦੀ ਕਬਜ਼ੀ, ਅਨੀਮੀਆ ਅਤੇ ਮਾਸਪੇਸ਼ੀਆਂ ਵਿਚ ਦਰਦ ਹੋ ਸਕਦਾ ਹੈ ।
(ਈ) ਮਰਕਿਊਰੀ ਜ਼ਹਿਰ (Mercury Poisoning) – ਮਰਕਿਊਰੀ ਜ਼ਹਿਰ ਦੇ ਸਰੀਰ ਵਿਚ ਦਾਖ਼ਲ ਹੋਣ ਨਾਲ ਸਾਹ ਲੈਣ ਵਿਚ ਤਕਲੀਫ, ਮਸੂੜਿਆਂ ਵਿਚ ਸੋਜ਼, ਦੰਦ ਡਿੱਗਣ, ਅਨੀਮੀਆ ਆਦਿ ਦੀ ਤਕਲੀਫ ਹੋ ਜਾਂਦੀ ਹੈ ।

Exam Tips:

a) ਜ਼ਹਿਰੀਲੀਆਂ ਗੈਸਾਂ, ਲੀਡ ਜ਼ਹਿਰ ਅਤੇ ਮਰਕਿਊਰੀ ਜ਼ਹਿਰ ਤਿੰਨੇ ਖ਼ਤਰੇ ਉਦਾਹਰਨਾਂ ਸਮੇਤ ਲਿਖੋ।

 

Question 7: ਅਸਮਰਥਾ ਦੇ ਕੋਈ ਵੀ ਦੋ ਬਚਾਅ ਦੇ ਉਪਾਅ ਦਿਓ ।

Answer:

1. ਕੰਮ ਕਰਨ ਦੇ ਸਥਾਨ ਦਾ ਰੱਖ-ਰਖਾਉ (Maintenance of working Place) – ਬਹੁਤ ਸਾਰੀਆਂ ਬਿਮਾਰੀਆਂ ਭੌਤਿਕ ਏਜੰਟਾਂ ਦੇ ਕਾਰਨ ਜਿਵੇਂ ਗਰਮੀ, ਸਰਦੀ, ਦਬਾਅ, ਰੇਡੀਏਸ਼ਨ, ਰੌਲਾ ਆਦਿ ਕਰਕੇ ਪੈਦਾ ਹੁੰਦੀਆਂ ਹਨ । ਇਸ ਲਈ ਇਹਨਾਂ ਭੌਤਿਕ ਏਜੰਟਾਂ ਦੇ ਰੱਖ-ਰਖਾਵ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਇਕ ਮੁਆਇਨ ਕਰਤਾ ਨੂੰ ਠੰਡੇ, ਹਲਕੇ, ਹਵਾਦਾਰ ਤਾਪਮਾਨ ਅਤੇ ਨਮੀ ਦੀ ਜਾਂਚ ਅਤੇ ਸਾਂਭ-ਸੰਭਾਲ ਨੂੰ ਚੈੱਕ ਕਰਨਾ ਚਾਹੀਦਾ ਹੈ ।
2. ਹਵਾ ਪ੍ਰਦੂਸ਼ਣ ਤੇ ਰੋਕ (Control of air Pollution) – ਬਹੁਤ ਸਾਰੀਆਂ ਬਿਮਾਰੀਆਂ ਹਵਾ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ । ਇਹਨਾਂ ਨੂੰ ਰੋਕਣਾ ਚਾਹੀਦਾ ਹੈ ।

Exam Tips:

a) ਦੋ ਉਪਾਅ (ਰੱਖ-ਰਖਾਅ ਅਤੇ ਹਵਾ ਪ੍ਰਦੂਸ਼ਣ ਤੇ ਰੋਕ) ਸਿਰਲੇਖਾਂ ਸਮੇਤ ਲਿਖੋ।

 

Question 8: ਹੇਠ ਲਿਖਿਆਂ ਤੇ ਨੋਟ ਲਿਖੋ । (ਉ) ਸੁਰੱਖਿਆ ਯੰਤਰਾਂ ਦੀ ਵਰਤੋਂ (ਅ) ਕਾਮਿਆਂ ਦੀ ਸਿੱਖਿਆ ।

Answer:

(ੳ) ਸੁਰੱਖਿਆ ਯੰਤਰਾਂ ਦੀ ਵਰਤੋਂ (Use of protective Devices) – ਕਈ ਕਾਰੋਬਾਰੀ ਅਸਮਰਥਾਵਾਂ ਨੂੰ ਸੁਰੱਖਿਆ ਉਪਕਰਨ ਦੀ ਵਰਤੋਂ ਨਾਲ ਘਟਾਇਆ ਜਾ ਸਕਦਾ ਹੈ, ਜਿਵੇਂ ਕਿ ਗੈਸ ਮਾਸਕ (ਮਖੋਟਾ) ਸਾਹ ਵਾਲੀਆਂ ਅਸਮਰਥਾਵਾਂ ਤੋਂ ਬਚਾ ਕਰ ਸਕਦਾ ਹੈ ਜੋ ਕਿ ਧੂੜ, ਗੈਸਾਂ ਆਦਿ ਰਸਾਇਣਿਕ ਪਦਾਰਥਾਂ ਦੇ ਸਾਹ ਦੁਆਰਾ ਅੰਦਰ ਲੈਣ ਨਾਲ ਉਤਪੰਨ ਹੁੰਦੀਆਂ ਹਨ ਕਈ ਪ੍ਰਕਾਰ ਦੇ ਸੁਰੱਖਿਆ ਯੰਤਰ ਜਿਵੇਂ ਕਿ ਕੰਨਾਂ ਦੇ ਪਲੱਗ, ਜੁੱਤੇ, ਦਸਤਾਨੇ, ਐਪਰਨ, ਹੈਲਮੇਟ ਆਦਿ ਕਈ ਤਰ੍ਹਾਂ ਦੀਆਂ ਕਿੱਤਾ ਸੰਬੰਧੀ ਸਮੱਸਿਆਵਾਂ ਤੋਂ ਬਚਾਉਂਦੇ ਹਨ ।
(ਅ) ਕਾਮਿਆਂ ਦੀ ਸਿੱਖਿਆ (Educating the Workers) – ਕਈ ਪ੍ਰਕਾਰ ਦੀਆਂ ਕਾਰੋਬਾਰੀ ਦੁਰਘਟਨਾਵਾਂ ਅਤੇ ਅਸਮਰਥਾਵਾਂ ਸਿੱਖਿਆ ਦੀ ਘਾਟ ਕਾਰਨ ਹੁੰਦੀਆਂ ਹਨ । ਹਰ ਕਰਮਚਾਰੀ ਨੂੰ ਸੁਰੱਖਿਆ ਯੰਤਰਾਂ ਦੀ ਉੱਚਿਤ ਵਰਤੋਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ । ਕਾਮਿਆਂ ਨੂੰ ਮਸ਼ੀਨਾਂ ਦੀ ਠੀਕ ਢੰਗ ਨਾਲ ਵਰਤੋਂ ਕਰਨ ਸੰਬੰਧੀ ਸਿਖਲਾਈ ਦੇਣੀ ਚਾਹੀਦੀ ਹੈ । ਹਰ ਕਾਮੇ ਨੂੰ ਉਸਦੇ ਕੰਮ-ਮਾਹੌਲ ਵਿਚ ਆਉਣ ਵਾਲੇ ਖ਼ਤਰਿਆਂ ਅਤੇ ਉਨ੍ਹਾਂ ਤੋਂ ਬਚਣ ਦੀ ਸਿਖਲਾਈ ਦੇਣੀ ਬਹੁਤ ਜ਼ਰੂਰੀ ਹੈ ।

Exam Tips:

a) ਗੈਸ ਮਾਸਕ, ਦਸਤਾਨੇ, ਹੈਲਮੇਟ ਆਦਿ ਸੁਰੱਖਿਆ ਯੰਤਰਾਂ ਦੇ ਨਾਮ ਦੱਸੋ।

 

Question 9: ਮੁੜ-ਵਸੇਬੇ ਲਈ ਡਬਲਯੂ. ਐੱਚ. ਓ. ਵਲੋਂ ਦਿੱਤੀ ਪਰਿਭਾਸ਼ਾ ਨੂੰ ਬਿਆਨ ਕਰੋ !

Answer:

ਡਬਲਯੂ. ਐੱਚ. ਓ. (W.H.O.) ਦੇ ਅਨੁਸਾਰ, “ਪੁਨਰ ਵਿਸਥਾਪਨ ਜਾਂ ਮੁੜ ਵਸੇਬਾ ਅਪੰਗ ਵਿਅਕਤੀ ਵਿਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਹਿੱਤ ਉਸਦੀ ਪੁਨਰਸਿਖਲਾਈ ਲਈ ਡਾਕਟਰੀ, ਸਮਾਜਿਕ, ਵਿੱਦਿਅਕ ਅਤੇ ਕਿੱਤਾਕਾਰੀ ਢੰਗਾਂ ਦੀ ਸਮੁੱਚੀ ਅਤੇ ਸੰਯੁਕਤ ਵਰਤੋਂ ਹੈ । ਉਦਾਹਰਨ ਵਜੋਂ ਇਕ ਵਿਅਕਤੀ ਕਿਸੇ ਸੱਟ ਨਾਲ ਸਰੀਰਕ ਤੰਦਰੁਸਤੀ ਗੁਆ ਬੈਠਦਾ ਹੈ । ਉਸਦੀ ਤੰਦਰੁਸਤੀ ਨੂੰ ਵਾਪਿਸ ਲਿਆਉਣ ਲਈ ਕੀਤੇ ਕੰਮ ਪੁਨਰ ਵਿਸਥਾਪਨ ਅਖਵਾਉਂਦਾ ਹੈ । ਪੁਰਾਣੇ ਸਮਿਆਂ ਵਿੱਚ ਅਸਮਰਥ ਵਿਅਕਤੀ ਨੂੰ ਸਮਾਜ ਵਲੋਂ ਅਣਗੌਲਾ ਕਰ ਦਿੱਤਾ ਜਾਂਦਾ ਸੀ ਪਰੰਤੂ ਅੱਜਕੱਲ੍ਹ ਅਸਮਰਥ ਨੂੰ ਸਮਾਜਿਕ ਸੰਬੰਧਾਂ ਵਿਚ ਵਾਪਸ ਲਿਆਉਣ ਲਈ ਕੀਤੇ ਕੰਮਾਂ ਨੂੰ ਪੁਨਰਵਿਸਥਾਪਨ ਕਿਹਾ ਜਾਂਦਾ ਹੈ । ਅਸਮਰਥਾਂ ਨੂੰ ਕਿੱਤਾਕਾਰੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ । ਇਸ ਸਿੱਖਿਆ ਨੂੰ ਕਿੱਤਾਕਾਰੀ ਸਿਖਲਾਈ (Vocational training) ਵੀ ਕਿਹਾ ਜਾਂਦਾ ਹੈ ।

Exam Tips:

a) ਪਰਿਭਾਸ਼ਾ ਡਬਲਯੂ. ਐੱਚ. ਓ. ਦੇ ਹਵਾਲੇ ਨਾਲ ਹੀ ਲਿਖੋ।

 

Question 10: ਮੁੜ-ਵਸੇਬੇ ਦੇ ਖੇਤਰ ਨੂੰ ਬਿਆਨ ਕਰੋ ।

Answer:

ਮੁੜ-ਵਸੇਬੇ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ । ਕਿਉਂਕਿ ਦੁਰਘਟਨਾਵਾਂ ਕਾਰਨ ਮੁੜ ਵਸੇਬੇ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ । ਪੁਨਰ ਵਿਸਥਾਪਨ ਦੇ ਖੇਤਰ ਨੂੰ ਹੇਠ ਲਿਖੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈਡਾਕਟਰੀ ਮੁੜ-ਵਸੇਬਾ (Medical Rehabilitation) – ਕਿਸੇ ਸੱਟ ਜਾਂ ਬਿਮਾਰੀ ਨਾਲ ਆਏ ਕਿਸੇ ਸਰੀਰਕ ਵਿਗਾੜ ਦੀ ਸੂਰਤ ਵਿਚ ਮਾਹਿਰ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ । ਇਸ ਵਿਚ ਮੈਡੀਕਲ ਬ੍ਰਾਂਚ, ਸਰਜਰੀ, ਆਰਥੋਪੈਡਿਕ ਅਤੇ ਫਿਜ਼ੀਉਥੇਰੈਪੀ ਸ਼ਾਮਿਲ ਹਨ । ਕਿੱਤਾਕਾਰੀ ਮੁੜ-ਵਸੇਬਾ (Vocational Rehabilitation) – ਅਸਮਰਥਾ ਦੇ ਬਾਵਜੂਦ, ਅਸਮਰਥਾਂ ਨੂੰ ਆਪਣੀ ਰੋਜ਼ੀ ਕਮਾਉਣ ਲਈ ਕਿੱਤਾਕਾਰੀ ਸਿਖਲਾਈ ਦਿੱਤੀ ਜਾਂਦੀ ਹੈ । ਮਿਸਾਲ ਦੇ ਤੌਰ ਤੇ ਅੰਨਿਆਂ ਨੂੰ ਕੁਰਸੀ ਬੁਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ । ਸਮਾਜਿਕ ਮੁੜ-ਵਸੇਬਾ (Social Rehabilitation) – ਇਸ ਨਾਲ ਅਸਮਰਥ ਵਿਅਕਤੀ ਦੇ ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਨੂੰ ਬਹਾਲ ਕੀਤਾ ਜਾਂਦਾ ਹੈ । ਉਸਦੀ ਅਪਾਹਜਤਾ ਦੇ ਬਾਵਜੂਦ ਉਸਦੇ ਸਮਾਜਿਕ ਰੁਤਬੇ ਨੂੰ ਹੁਲਾਰਾ ਦਿੱਤਾ ਜਾਂਦਾ ਹੈ । ਮਨੋਵਿਗਿਆਨਿਕ ਮੁੜ ਵਸੇਬਾ (Psychological Rehabilitation) – ਇਸ ਵਿਚ ਅਸਮਰਥ ਵਿਅਕਤੀ ਦਾ ਆਤਮ-ਵਿਸ਼ਵਾਸ ਬਹਾਲ ਕੀਤਾ ਜਾਂਦਾ ਹੈ । ਦਿਮਾਗੀ ਵਿਗਾੜ ਦੇ ਜਾਂ ਦਬਾਉ ਦੀ ਸੂਰਤ ਵਿਚ ਮਨੋਚਕਿਸਤਾ ਵਿਭਾਗ, ਮਨੋਵਿਗਿਆਨਕ ਮੁੜ ਵਸੇਬੇ ਵਿਚ ਮਦਦ ਕਰਦਾ ਹੈ ।

Exam Tips:

a) ਚਾਰ ਖੇਤਰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।

 

Question 11: ਹੇਠ ਲਿਖਿਆਂ ‘ਤੇ ਨੋਟ ਲਿਖੋ । (ਉ) ਹਿੰਦ ਕੁਸ਼ਟ ਨਿਵਾਰਣ ਸੰਘ (ਅ) ਕਾਮਯਾਨੀ ਸਕੂਲ ।

Answer:

(ਉ) ਹਿੰਦ ਕੁਸ਼ਟ ਨਿਵਾਰਣ ਸੰਘ (Hind Kusht Nivaran Sangh) – ਇਹ ਨਵੀਂ ਦਿੱਲੀ ਵਿਖੇ 1950 ਵਿੱਚ ਬਣਾਈ ਗਈ ਸੀ । ਇਹ ਸੰਘ ਵਿਸ਼ੇਸ਼ ਤੌਰ ਤੇ ਕੋਹੜੀਆਂ ਲਈ ਕੰਮ ਕਰਦਾ ਹੈ । ਹਿੰਦ ਕੁਸ਼ਟ ਨਿਵਾਰਣ ਸੰਘ ਦੇਸ਼ ਭਰ ਵਿੱਚ ਕਈ ਕੋਹੜ ਕਲੀਨਿਕਾਂ ਨੂੰ ਮਾਲੀ ਮਦਦ ਵੀ ਦਿੰਦਾ ਹੈ । ਇਸ਼ਤਿਹਾਰਾਂ ਰਾਹੀਂ ਇਹ ਸੰਸਥਾ ਕੋਹੜੀਆਂ ਦੀ ਭਲਾਈ ਲਈ ਲੋਕਾਂ ਨੂੰ ਸਿੱਖਿਅਤ ਕਰਦੀ ਹੈ । ਕੋਹੜ ਇੱਕ ਕ੍ਰੋਨਿਕ ਛੂਤਛਾਤ ਦੀ ਬਿਮਾਰੀ ਹੈ ਜੋ ਕਿ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ । ਇਹ ਸੰਸਥਾ ਇੱਕ ਮੈਗਜ਼ੀਨ “ਲੈਪਰੋਸੀ ਇਨ ਇੰਡੀਆ” ਵੀ ਪ੍ਰਕਾਸ਼ਿਤ ਕਰਦੀ ਹੈ ।
(ਅ) ਕਾਮਯਾਨੀ ਸਕੂਲ (Kamayani School) – ਇਹ ਸਕੂਲ ਪੂਨਾ ਵਿਖੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ । ਇਸ ਸਕੂਲ ਵਿੱਚ ਅਪਾਹਜ, ਖ਼ਾਸ ਤੌਰ ‘ਤੇ ਦਿਮਾਗੀ ਤੌਰ ‘ਤੇ ਕਮਜ਼ੋਰਾਂ ਨੂੰ ਕਿੱਤਾ ਸਿਖਲਾਈ ਜਿਵੇਂ ਫਰਨੀਚਰ ਨੂੰ ਪਾਲਿਸ਼ ਕਰਨੀ ਆਦਿ ਦਿੱਤੀ ਜਾਂਦੀ ਹੈ । ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਹੋਰ ਕਈ ਸਮਾਜ ਸੇਵੀ ਅਦਾਰੇ ਪੁਨਰਵਿਸਥਾਪਨ ਦਾ ਕੰਮ ਕਰ ਰਹੇ ਹਨ । ਉਦਾਹਰਨ ਵਜੋਂ ਇੰਡੀਅਨ ਕੌਂਸਲ ਆਫ਼ ਮੈਂਟਲ ਹਾਈਜੀਨ, ਇੰਡੀਅਨ ਕਾਨਫਰੰਸ ਆਫ਼ ਸੋਸ਼ਲ ਵਰਕ, ਰਾਮਾ ਕ੍ਰਿਸ਼ਨ ਮਿਸ਼ਨ, ਲਾਇਨਜ਼ ਕਲੱਬ, ਮਾਰਵਾੜੀ ਰਿਲੀਫ ਸੋਸਾਇਟੀ, ਆਈ. ਆਈ. ਟੀ. ਦਿੱਲੀ ਨੈਸ਼ਨਲ ਫਿਜ਼ੀਕਲ ਲੈਬਾਰਟਰੀ, ਨਵੇਦਿਕ ਪ੍ਰੋਸਥੈਟਿਕ ਸੈਂਟਰ ਚੰਡੀਗੜ੍ਹ ਆਦਿ ।

Exam Tips:

a) ਦੋਵੇਂ ਸੰਸਥਾਵਾਂ (ਹਿੰਦ ਕੁਸ਼ਟ ਨਿਵਾਰਣ ਸੰਘ ਅਤੇ ਕਾਮਯਾਨੀ ਸਕੂਲ) ਦੇ ਸਾਲ ਅਤੇ ਸਥਾਨ ਲਿਖੋ।

 

ਮਹੱਤਵਪੂਰਨ ਪ੍ਰਸ਼ਨ – ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ

Question 1: ਅਸਮਰਥਾ ਤੋਂ ਕੀ ਭਾਵ ਹੈ ? ਅਸਮਰਥਾ ਦੀਆਂ ਕਿਸਮਾਂ ਬਿਆਨ ਕਰੋ ।

Answer:

ਅਸਮਰਥਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਤਾ ਕਿਹਾ ਜਾਂਦਾ ਹੈ । ਡਬਲਯੂ. ਐੱਚ. ਓ. ਅਨੁਸਾਰ (W.H.O.), ‘ ‘ ਇਕ ਸਿਹਤਮੰਦ ਅਤੇ ਸਧਾਰਨ ਵਿਅਕਤੀ ਲਈ ਨਿਰਧਾਰਿਤ ਕੰਮ ਕਰਨ ਵਿਚ ਆਈ ਰੁਕਾਵਟ ਦੀ ਆਯੋਗਤਾ ਨੂੰ ਅਪਾਹਜਤਾ ਆਖਿਆ ਜਾਂਦਾ ਹੈ । ਅਸਮਰਥਤਾ ਦੀਆਂ ਕਿਸਮਾਂ (Types of Disability) ਅਸਮਰਥਤਾ ਆਮਤੌਰ ਤੇ ਦੋ ਪ੍ਰਕਾਰ ਦੀ ਹੁੰਦੀ ਹੈ
1. ਬਣਤਰ ਅਸਮਰਥਾ (Structural Disability)
2. ਕਾਰਜਾਤਮਿਕ ਅਸਮਰਥਾ (Functional Disability) ।
1. ਬਣਤਰ ਅਸਮਰਥਤਾ (Structural Disability) – ਇਹ ਅਸਮਰਥਤਾ ਸਰੀਰਕ ਬਣਤਰ ਨਾਲ ਸੰਬੰਧਿਤ ਹੈ । ਇਸ ਵਿਚ ਸਰੀਰ ਦਾ ਬੇਢੰਗਾਪਣ ਅਤੇ ਕਰੂਪਤਾ ਆਉਂਦੇ ਹਨ ਸਰੀਰ ਦੀ ਇਹ ਹਾਲਤ ਕਿਸੇ ਵੀ ਐਕਸੀਡੈਂਟ ਜਾਂ ਸੱਟ ਨਾਲ ਹੋ ਸਕਦੀ ਹੈ । ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ, ਦੁਰਘਟਨਾਵਾਂ, ਅਸੰਤੁਲਿਤ ਖੁਰਾਕ ਅਤੇ ਕੰਮ ਕਰਦੇ ਸਮੇਂ ਕੀਤੀਆਂ ਗਲਤੀਆਂ ਸਰੀਰਕ ਬਣਤਰ ਦੇ ਅਨੁਸਾਰ ਹੇਠ ਲਿਖੀਆਂ ਅਪੰਗਤਾਵਾਂ ਆਉਂਦੀਆਂ ਹਨ ।
(ਉ) ਕਾਈਫੋਸਿਸ (Kyphosis) – ਇਹ ਅਸਮਰਥਤਾ ਰੀੜ੍ਹ ਦੀ ਹੱਡੀ ਦੇ ਪਿੱਠ ਵਾਲੇ ਪਾਸੇ ਡੋਰਸਲ ਵਿਚ ਹੋਏ ਵਾਧੇ ਕਾਰਨ ਹੁੰਦੀ ਹੈ । ਇਸ ਨਾਲ ਪਿੱਠ ਵਿਚ ਕੁੱਬ ਪੈ ਜਾਂਦਾ ਹੈ ।
(ਅ) ਲੋਰਡੋਸਿਸ (Lordosis) – ਇਹ ਅਸਮਰਥਤਾ, ਲੱਕ ਵਾਲੇ ਪਾਸੇ ਆਏ ਵਾਧੇ ਕਾਰਨ ਹੁੰਦੀ ਹੈ । ਇਸ ਵਿਚ ਸਰੀਰ ਦੇ ਉੱਪਰਲੇ ਭਾਗ ਵਿਚ ਅੱਗੇ ਵੱਲ ਝੁਕਾਅ ਆ ਜਾਂਦਾ ਹੈ ।
(ਇ) ਸਕੌਲਸਿਸ (Scoliosis) – ਇਹ ਰੀੜ੍ਹ ਦੀ ਹੱਡੀ ਦੇ ਲੈਟਰਲ ਵਿਚ ਆਏ ਵਾਧੇ ਨਾਲ ਹੁੰਦਾ ਹੈ ।
2. ਕਾਰਜਾਤਮਿਕ ਅਸਮਰਥਤਾ (Functional Disability) – ਇਸ ਕਿਸਮ ਦੀ ਅਸਮਰਥਤਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ ।ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਸਟੋਸਿਸ, ਲੀਡ ਜ਼ਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇ ਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

Exam Tips:

a) ਪਹਿਲਾਂ ਅਰਥ ਅਤੇ ਡਬਲਯੂ. ਐੱਚ. ਓ. ਦੀ ਪਰਿਭਾਸ਼ਾ, ਫਿਰ ਦੋਵੇਂ ਕਿਸਮਾਂ ਲਿਖੋ।
b) ਕਾਈਫੋਸਿਸ, ਲੋਰਡੋਸਿਸ, ਸਕੌਲਸਿਸ ਦੀ ਵਿਆਖਿਆ ਬਣਤਰ ਅਸਮਰਥਾ ਹੇਠ ਲਿਖੋ।

 

Question 2: ਅਸਮਰਥਤਾਂ ਨੂੰ ਪਰਿਭਾਸ਼ਿਤ ਕਰੋ । ਅਸਮਰਥਤਾ ਨੂੰ ਪ੍ਰਵਾਭਿਤ ਕਰਨ ਵਾਲੇ ਕਾਰਕਾਂ ਬਾਰੇ ਲਿਖੋ ।

Answer:

ਅਸਮਰਥਤਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਤਾ ਕਿਹਾ ਜਾਂਦਾ ਹੈ । ਅਸਮਰਥਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ (Factor of Causing Disability) ਅਸਮਰਥਤਾ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਕਾਰਕ ਹਨ । ਇਹਨਾਂ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਗਿਆ ਹੈ-
1. ਮਾਨਸਿਕ ਤੱਤ (Mental Factor) – ਮਾਨਸਿਕ ਅਪੰਗਤਾ ਕਦੇ ਵੀ ਹੋ ਸਕਦੀ ਹੈ ਪਰ ਕਈ ਵਾਰ ਇਹ ਮਾਨਸਿਕ ਤਨਾਅ ਕਾਰਨ ਵੀ ਹੋ ਸਕਦੀ ਹੈ ਮਨ ਅਤੇ ਸਰੀਰ ਆਪਸ ਵਿਚ ਸੰਬੰਧਿਤ ਹੁੰਦੇ ਹਨ । ਇਸ ਲਈ ਮਾਨਸਿਕ ਤੱਤ ਸਰੀਰਕ ਸਥਿਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ।
2. ਸਰੀਰਕ ਬਿਮਾਰੀ (Physical Disease) – ਸਰੀਰਕ ਬਿਮਾਰੀ ਜਾਂ ਬਿਮਾਰੀਆ ਦੇ ਕਾਰਨ ਕੁਝ ਕਮੀਆਂ ਪੈਦਾ ਹੋ ਜਾਂਦੀਆਂ ਹਨ ਜੋ ਕਿ ਅਸਮਰਥਤਾ ਦਾ ਕਾਰਨ ਬਣਦੀਆਂ ਹੈ ਜਿਵੇਂ ਕਿ ਚੇਚਕ ਦੀ ਬਿਮਾਰੀ ਕਾਰਨ ਅੰਨਾਪਨ ਹੋ ਜਾਂਦਾ ਹੈ । ਇਸ ਪ੍ਰਕਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਰੀਰਕ ਬਿਮਾਰੀ ਅਪੰਗਤਾ ਦਾ ਕਾਰਨ ਹੋ ਸਕਦੀ ਹੈ ।
3. ਕਿੱਤੇ ਦੇ ਵਾਤਾਵਰਣ ਦੇ ਕਾਰਨ (Occupational Environment) – ਬਹੁਤ ਸਾਰੀਆਂ ਅਸਮਰਥਾਵਾਂ ਕੰਮ ਕਰਨ ਵਾਲੇ ਮਾਹੌਲ ਵਿਚ ਹੁੰਦੀਆਂ ਹਨ । ਜਿਵੇਂ ਕਿ ਸਾਹ ਦੀ ਅਪੰਗਤਾ, ਜ਼ਹਿਰੀਲੇ ਪਦਾਰਥ ਹਵਾ ਦੁਆਰਾ ਸਰੀਰ ਵਿਚ ਜਾਣ ਨਾਲ ਹੋ ਸਕਦੀ ਹੈ । ਜਿਵੇਂ ਕਿ ਐਸਬੈਸਟਸ ਫਾਇਬਰਜ਼ ਦੇ ਸਾਹ ਦੁਆਰਾ ਅੰਦਰ ਜਾਣ ਨਾਲ ਐਸਬੈਸਟੋਸਿਸ ਨਾਮਕ ਬਿਮਾਰੀ ਦਾ ਕਾਰਨ ਬਣਦਾ ਹੈ । ਕਈ ਵਾਰ ਸਰੀਰ ਦੀ ਗਲਤ ਸਥਿਤੀ (Postural) ਜਿਵੇਂ ਕਿ ਗਲਤ ਬੈਠਕ, ਖੜ੍ਹੇ ਹੋਣ ਦੀ ਸਥਿਤੀ ਜਾ ਗਲਤ ਝੁਕਾਅ ਦੀਆਂ ਆਦਤਾਂ ਨਾਲ ਅਪੰਗਤਾ ਹੋ ਜਾਂਦੀ ਹੈ । ਉਦਾਹਰਨ ਵਜੋਂ ਕਾਈਫੋਸਿਸ ਕੁੱਬਾਪਣ ਦਰਜ਼ੀਆਂ ਵਿਚ ਆਮ ਦੇਖਣ ਨੂੰ ਮਿਲਦਾ ਹੈ । ਕਿੱਤਾ ਸੰਬੰਧਿਤ ਕਈ ਅਸਮਰਥਾਵਾਂ ਹੁੰਦੀਆਂ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ
(ਉ) ਭੌਤਿਕ ਕਾਰਨ (Physical Factor) – ਬਹੁਤ ਸਾਰੀਆਂ ਅਸਮਰਥਾਵਾਂ ਭੌਤਿਕ ਕਾਰਨਾਂ ਜਿਵੇਂ ਕਿ ਗਰਮੀ, ਸਰਦੀ, ਰੋਸ਼ਨੀ, ਦਬਾਅ, ਰੌਲਾ, ਵਿਕੀਰਣਾਂ (Radiations) ਆਦਿ ਨਾਲ ਵਾਪਰਦੀਆਂ ਹਨ । ਮਿਸਾਲ ਵਜੋਂ-ਅੰਤ ਦਾ ਠੰਡਾ ਮੌਸਮ ਫ੍ਰੌਸਟ ਬਾਈਟ (ਪੈਰ ਗਲ ਜਾਣਾ ਅਤੇ ਉੱਚਾ ਤਾਪਮਾਨ, ਹੀਟ ਕੜਵੱਲ (ਕ੍ਰੈਂਪ), ਅਜਿਹੀਆਂ ਅਸਮਰਥਾਵਾਂ ਨੂੰ ਜਨਮ ਦਿੰਦੇ ਹਨ । ਕੰਮ ਦੇ ਸਥਾਨ ਤੇ ਉੱਚੀਆਂ ਅਵਾਜ਼ਾਂ ਜਾਂ ਰੌਲੇ ਕਾਰਨ ਬੋਲਾਪਣ ਹੋ ਸਕਦਾ ਹੈ ।
(ਅ) ਸਮਾਜਿਕ ਕਾਰਨ (Social Factor) – ਬਹੁਤ ਸਾਰੀਆਂ ਸਮਾਜਿਕ ਅਸਮਰਥਾਵਾਂ ਕੰਮ ਕਰਨ ਵਾਲਿਆਂ ਵਿਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦ ਉਹ ਸਮਾਜਿਕ ਵਾਤਾਵਰਣ ਵਿਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ । ਇਹ ਕਈ ਵਾਰ ਆਪਣੇ-ਆਪ (Introvert) ਸੁਭਾਅ ਦੇ ਵਿਅਕਤੀਆਂ ਵਿਚ ਜ਼ਿਆਦਾ ਹੁੰਦੀ ਹੈ । ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪ੍ਰੇਸ਼ਾਨੀਆਂ ਜਿਵੇਂ ਕਿ ਉਦਾਸੀ, ਤਣਾਅ, ਚਿੰਤਾ ਅਤੇ ਅਸੁਰੱਖਿਆ ਦੇ ਹੇਠ ਆ ਜਾਂਦਾ ਹੈ । ਇਸ ਦੇ ਹੋਰ ਵੀ ਕਾਰਨ ਹਨ ਜਿਵੇਂ ਕਿ ਆਪਣੇ ਆਪ ਵਿਚ ਰਹਿਣਾ, ਆਤਮਵਿਸ਼ਵਾਸ ਦੀ ਕਮੀ ਅਤੇ ਬੁਰੇ ਰਿਸ਼ਤੇ ਆਦਿ ।
(ਇ) ਰਸਾਇਣਿਕ ਤੱਤ (Chemical Factor) – ਕਈ ਅਪਾਹਜਤਾਵਾਂ ਰਸਾਇਣਿਕ ਪ੍ਰਦੂਸ਼ਣ ਨਾਲ ਪੈਦਾ ਹੁੰਦੀਆਂ ਹਨ । ਰਸਾਇਣਿਕ ਪ੍ਰਦੂਸ਼ਣ, ਜਿਵੇਂ ਕਿ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਫੈਲਦਾ ਹੈ । ਇਸ ਨਾਲ ਲਗਾਤਾਰ ਸਿਰ ਦਰਦ ਅਤੇ ਸਾਹ ਰੁਕਣਾ ਆਦਿ ਬਿਮਾਰੀਆਂ ਲੱਗ ਸਕਦੀਆਂ ਹਨ । ਇਹ ਜ਼ਿਆਦਾਤਰ ਖਾਣਾਂ ਵਿਚ ਵਾਪਰਦਾ ਹੈ । ਹੋਰ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨਡਾਈਆਕਸਾਈਡ, ਸਲਫਰਡਾਈਆਕਸਾਈਡ ਅਤੇ ਕਾਰਬਨ ਬਾਈਸਲਫਾਈਡ ਆਦਿ । ਇਹ ਗੈਸਾਂ ਕੰਮ ਕਰਨ ਵਾਲਿਆਂ ਦੁਆਰਾ ਸਾਹ ਲੈਣ ਨਾਲ ਫੇਫੜਿਆਂ ਵਿਚੋਂ ਜਾ ਕੇ ਪਾਚਨ ਕ੍ਰਿਆ ਵਿਚ ਦਾਖ਼ਲ ਹੋ ਜਾਂਦੀਆਂ ਹਨ ਅਤੇ ਸਥਾਈ ਅਪੰਗਤਾ ਨੂੰ ਜਨਮ ਦਿੰਦੀਆਂ ਹਨ ।
(ਸ) ਮਾਨਸਿਕ ਕਾਰਕ (Psychological Factor) – ਕਈ ਕਿੱਤਾ ਸੰਬੰਧਿਤ ਕੰਮਾਂ ਦੇ ਵਾਤਾਵਰਣ ਵਿਚ ਮਾਨਸਿਕ ਅਸਮਰਥਤਾ ਦਾ ਜਨਮ ਹੁੰਦਾ ਹੈ । ਕਈ ਵਾਰ ਕੰਮ ਵਿਚ ਦਿਲ ਨਾ ਲੱਗਣਾ, ਨੌਕਰੀ ਤੋਂ ਖੁਸ਼ੀ ਨਾ ਮਿਲਣਾ, ਪਰਿਵਾਰਕ ਸਮੱਸਿਆਵਾਂ ਆਦਿ ਮਾਨਸਿਕ ਤਨਾਅ ਅਤੇ ਹੀਨਭਾਵਨਾ ਨੂੰ ਜਨਮ ਦਿੰਦੀ ਹੈ । ਇਹ ਤਨਾਅ ਕਈ ਵਾਰ ਕਿੱਤਾ ਸੰਬੰਧੀ ਕਿਸੇ ਦੁਰਘਟਨਾ ਕਾਰਨ ਵੀ ਹੋ ਸਕਦਾ ਹੈ ।
(ਹ) ਮਕੈਨੀਕਲ ਕਾਰਕ (Mechanical Factor) – ਜ਼ਿਆਦਾਤਰ ਉਦਯੋਗਾਂ ਵਿਚ ਮਕੈਨੀਕਲ ਪ੍ਰੋਸੈਸਰ ਜੋ ਕਿ ਉਤਪਾਦਨ ਵਧਾਉਣ ਲਈ ਵਰਤੇ ਜਾਂਦੇ ਹਨ । ਮਸ਼ੀਨ ਕਾਰਨ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ । ਜੇਕਰ ਕੰਮ ਕਰਤਾ ਇਸਨੂੰ ਵਰਤ ਰਿਹਾ ਹੋਵੇ ਅਤੇ ਉਸ ਨੂੰ ਮਸ਼ੀਨੀ ਗਿਆਨ ਦੀ ਘਾਟ ਹੋਵੇ, ਇਹ ਉਸਨੂੰ ਮੁਸੀਬਤ ਵਿਚ ਪਾ ਸਕਦੀ ਹੈ । ਸੁਰੱਖਿਆ ਉਪਕਰਨਾਂ ਦੀ ਘਾਟ ਕਾਰਨ ਵੀ ਵੱਖ-ਵੱਖ ਮਕੈਨੀਕਲ ਘਟਨਾਵਾਂ ਦਾ ਖਤਰਾ ਵੱਧ ਜਾਂਦਾ ਹੈ । ਖੇਤੀਬਾੜੀ ਦੇ ਖੇਤਰ ਵਿਚ ਕਈ ਵਾਰ ਕਣਕ ਦੇ ਝਾੜਣ ਲਈ ਜੋ ਥਰੈਸ਼ਰ ਵਰਤੇ ਜਾਂਦੇ ਹਨ ਉਹਨਾਂ ਵਿਚ ਬਾਂਹਾਂ ਜਾਂ ਹੋਰ ਅੰਗ ਕੱਟੇ ਜਾਂਦੇ ਹਨ, ਜੋ ਮਕੈਨੀਕਲ ਲਾਪਰਵਾਹੀ ਦੇ ਕਾਰਨ ਹੁੰਦੇ ਹਨ ।
(ਕ) ਬਿਜਲੀ ਕਾਰਕ (Electrical Factor) – ਵੱਖ-ਵੱਖ ਫੈਕਟਰੀਆਂ ਵਿਚ ਵਰਤੇ ਜਾਣ ਵਾਲੇ ਬਿਜਲੀ ਯੰਤਰ ਨਾਲ ਇਲੈਕਟ੍ਰਿਕ ਸ਼ਾਕ ਹੋ ਸਕਦਾ ਹੈ ਅਤੇ ਇਹ ਮੌਤ ਦਾ ਕਾਰਨ ਬਣ ਜਾਂਦੀ ਹੈ । ਇਹ ਜ਼ਿਆਦਾਤਰ ਦੁਰਘਟਨਾਵਾਂ ਉਹਨਾਂ ਕਰਮਚਾਰੀਆਂ ਨਾਲ ਹੁੰਦੀਆਂ ਹਨ ਜੋ ਸੁਰੱਖਿਆ ਉਪਕਰਣ ਜਿਵੇਂ ਕਿ ਦਸਤਾਨੇ, ਹੈਲਮਟ, ਔਜ਼ਾਰਾਂ ਆਦਿ ਦੀ ਵਰਤੋਂ ਨਹੀਂ ਕਰਦੇ । ਬਿਜਲੀ ਦੁਰਘਟਨਾਵਾਂ ਨੰਗੀਆਂ ਤਾਰਾਂ ਨੂੰ ਛੂਹਣ ਕਰਕੇ ਵੀ ਹੋ ਸਕਦੀਆਂ ਹਨ ।
4. ਦੁਰਘਟਨਾਵਾਂ (Accidents) – ਡਬਲਯੂ. ਐਚ. ਓ. ਦੇ ਅਨੁਸਾਰ (According to WHO), ਦੁਰਘਟਨਾ ਅਜਿਹੀ ਅਣਚਿਤਵੀ ਘਟਨਾ ਹੈ ਜੋ ਮਨੁੱਖ ਦੀ ਮਰਜ਼ੀ ਦੇ ਵਿਰੁੱਧ ਕਿਸੇ ਬਾਹਰਲੇ ਬਲ ਦੀ ਅਚਨਚੇਤੀ ਕ੍ਰਿਆ ਨਾਲ ਵਾਪਰਦੀ ਹੈ ਜਿਸ ਨਾਲ ਸਰੀਰਕ ਅਤੇ ਮਾਨਸਿਕ ਸੱਟਾਂ ਲੱਗਦੀਆਂ ਹਨ। ਦੁਰਘਟਨਾਵਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ । ਇਹ ਦੁਰਘਟਨਾਵਾਂ ਜਿਵੇਂ ਕਿ ਸੜਕ ਦੁਰਘਟਨਾ, ਘਰੇਲੂ ਦੁਰਘਟਨਾ ਅਤੇ ਕਿੱਤਾਕਾਰੀ ਦੁਰਘਟਨਾ ਆਦਿ ਹਨ ।
5. ਖੁਰਾਕੀ ਤੱਤ (Dietic Factors) – ਕੁਪੋਸ਼ਣ ਦਾ ਸਭ ਤੋਂ ਆਮ ਤਰੀਕਾ ਭੋਜਨ ਦਾ ਅਪੂਰਨ ਜਾਂ ਆਯੋਗ ਹੋਣਾ । ਕੁਪੋਸ਼ਣ ਕਾਰਨ ਅਨੀਮੀਆ ਭਾਵ ਖੂਨ ਦੀ ਕਮੀ ਹੁੰਦੀ ਹੈ । ਇਹ ਭੋਜਨ ਵਿਚ ਵਿਟਾਮਿਨਾਂ, ਕੈਲਸ਼ੀਅਮ ਜਾਂ ਫਾਸਫੋਰਸ ਨਮਕ ਜਾਂ ਧੁੱਪ ਦੇ ਕਾਰਨ ਹੁੰਦਾ ਹੈ ।
6. ਨਸ਼ਿਆਂ ਦੀ ਆਦਤ (Drug Addiction) – ਡਬਲਯੂ. ਐੱਚ. ਓ. (WHO) ਦੇ ਅਨੁਸਾਰ ਨਸ਼ੇ ਦੀ ਬੁਰਾਈ ਦਾ ਅਰਥ ਹੈ ਬਿਨਾਂ ਕਿਸੇ ਡਾਕਟਰੀ ਸਲਾਹ ਤੋਂ ਬਹੁ-ਮਾਤਰਾ ਵਿਚ ਕਿਸੇ ਰਸਾਇਣ ਦਾ ਵਾਰ-ਵਾਰ ਸੇਵਨ ਕਰਨਾ ਜਿਸ ਵਿਚ ਵਿਅਕਤੀ ਵਿਚ ਆਮ ਕੰਮ ਕਰਨ ਦੀ ਯੋਗਤਾ ਦਾ ਨੁਕਸਾਨ ਹੁੰਦਾ ਹੈ । ਇਸ ਨਾਲ ਸਮਾਜਿਕ ਸਰੀਰਕ ਅਤੇ ਭਾਵਨਾਤਮਿਕ ਤੌਰ ਤੇ ਵੀ ਵਿਅਕਤੀ ਦਾ ਨੁਕਸਾਨ ਹੁੰਦਾ ਹੈ । ਨਸ਼ੇ ਵਿਸ਼ੇਸ਼ ਤੌਰ ਤੇ ਦਿਮਾਗ ਦੀ ਕਾਰਜਕੁਸ਼ਲਤਾ ਨੂੰ ਨਸ਼ਟ ਕਰ ਦਿੰਦੇ ਹਨ । ਬਹੁਤ ਸਾਰੇ ਦੇਸ਼ਾਂ ਵਿਚ ਨਸ਼ਾ ਇਕ ਚਿੰਤਾ ਦਾ ਕਾਰਨ ਬਣ ਗਿਆ ਹੈ । ਨਸ਼ੀਲੇ ਪਦਾਰਥ ਜਿਵੇਂ ਕਿ ਕੋਕੀਨ, ਹੇਰੋਇਨ, ਐੱਲ. ਐੱਸ. ਡੀ. (LSD) ਅਤੇ ਅਲਕੋਹਲ ਵਿਅਕਤੀ ਦੇ ਨਿਊਰੋਮਸਕੁਲਰ ਤਾਲਮੇਲ ਨੂੰ ਖਰਾਬ ਕਰ ਦਿੰਦਾ ਹੈ ਜੋ ਕਿ ਅਸਮਰਥਾ ਦਾ ਕਾਰਨ ਬਣਦਾ ਹੈ ।
7. ਸਿੱਖਿਆ ਦੀ ਘਾਟ (Lack of Education) – ਬਿਮਾਰੀ ਨੂੰ ਰੋਕਣ ਦੇ ਪ੍ਰਤੀ ਅਗਿਆਨਤਾ, ਆਮ ਤੌਰ ਤੇ ਮਾੜੀ ਸਫ਼ਾਈ, ਖੁਰਾਕ ਦੀ ਘਾਟ, ਅਣਸੁਰੱਖਿਆ ਸੰਭੋਗ (ਸਰੀਰਕ ਸੰਬੰਧ) ਅਤੇ ਟੀਕੇ ਆਦਿ ਲਗਾਉਣ ਬਾਰੇ ਅਨਪੜ੍ਹਤਾ ਦਾ ਕਾਰਨ ਹਨ । ਬਿਮਾਰੀ ਤੋਂ ਬਚਾਉ ਅਤੇ ਇਲਾਜ ਦਾ ਗਿਆਨ ਅਕਸਰ ਅਸਮਰਥਾ ਤੋਂ ਬਚਣ ਵਿਚ ਮਦਦ ਕਰਦਾ ਹੈ । ਕੰਮ ਸਮੇਂ ਅਸਮਰਥਤਾ ਸਿੱਖਿਆ ਦੀ ਘਾਟ ਵਜੋਂ ਵਾਪਰਦੀ ਹੈ । ਉਦਾਹਰਨ ਵਜੋਂ ਕਾਮਿਆਂ ਦੀ ਰੱਖਿਆ ਸੰਬੰਧੀ ਉਪਕਰਣਾਂ ਦੀ ਵਰਤੋਂ ਦੇ ਗਿਆਨ ਦੀ ਘਾਟ ਆਦਿ ।

Exam Tips:

a) ਪਰਿਭਾਸ਼ਾ ਤੋਂ ਬਾਅਦ ਕਾਰਕਾਂ ਨੂੰ ਨੰਬਰ ਲਾ ਕੇ (ਮਾਨਸਿਕ, ਸਰੀਰਕ ਬਿਮਾਰੀ, ਕਿੱਤੇ ਦਾ ਵਾਤਾਵਰਣ, ਦੁਰਘਟਨਾਵਾਂ, ਖੁਰਾਕ, ਨਸ਼ੇ, ਸਿੱਖਿਆ ਦੀ ਘਾਟ) ਲਿਖੋ।
b) ਕਿੱਤੇ ਦੇ ਵਾਤਾਵਰਣ ਵਾਲੇ ਕਾਰਕਾਂ ਦੇ ਉਪ-ਭਾਗ (ੳ) ਤੋਂ (ਕ) ਤੱਕ ਨਾ ਛੱਡੋ।

 

Question 3: ਪੇਸ਼ੇਵਰ ਬਿਮਾਰੀਆਂ ਤੋਂ ਤੁਸੀਂ ਕੀ ਸਮਝਦੇ ਹੋ ?

Answer:

ਆਕੂਪੇਸ਼ਨਲ ਸੇਫਟੀ ਐਂਡ ਹੈਲਥ ਕੰਨਵੈਨਸ਼ਨ (Occupational safety and health Convention) ਦੇ ਅਨੁਸਾਰ “ਕਿੱਤਾ ਬਿਮਾਰੀ” (ਪੇਸ਼ਾਵਰ ਬਿਮਾਰੀ) ਸ਼ਬਦ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦਾ ਹੈ ਜੋ ਕਿ ਕੰਮ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਜ਼ਖ਼ਮਾਂ ਦੇ ਐਕਸਪੋਜਰ ਦੇ ਨਤੀਜੇ ਵਜੋਂ ਆਉਂਦੇ ਹਨ । ਕਿੱਤਾ ਸੰਬੰਧੀ ਬਹੁਤ ਅਤੇ ਭਿੰਨ-ਭਿੰਨ ਬਿਮਾਰੀਆਂ ਹਨ ਜੋ ਕਿ ਵੱਖ-ਵੱਖ ਰੋਜ਼ਗਾਰ ਕੰਮਾਂ ਵਿਚੋਂ ਘਟਦੀਆਂ ਹਨ । ਇਹਨਾਂ ਵਿਚੋਂ ਕੁਝ ਬਿਮਾਰੀਆਂ ਨੂੰ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ
1. ਭੌਤਿਕ ਕਾਰਨਾਂ ਕਰਕੇ ਪੈਦਾ ਹੋਏ ਰੋਗ (Diseases due to Physical agents)
2. ਧੂੜ ਤੋਂ ਪੈਦਾ ਹੋਏ ਰੋਗ (Dust Diseases or Dust hazard).
3. ਰਸਾਇਣਿਕ ਤੱਤਾਂ ਤੋਂ ਪੈਦਾ ਹੋਏ ਰੋਗ (Chemical diseases or chemical hazards)
4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਏ ਰੋਗ । ਇਹਨਾਂ ਉਪਰੋਕਤ ਤੱਤਾਂ ਤੋਂ ਪੈਦਾ ਹੋਣ ਵਾਲੇ ਰੋਗਾਂ ਬਾਰੇ ਹੇਠ ਲਿਖੇ ਅਨੁਸਾਰ ਵਿਸਥਾਰ ਵਿੱਚ ਦੱਸਿਆ ਗਿਆ ਹੈ ।
1. ਭੌਤਿਕ ਕਾਰਣਾਂ ਕਰਕੇ ਪੈਦਾ ਹੋਏ ਰੋਗ (Diseases due to Physical Agents) – ਇਸ ਸ਼੍ਰੇਣੀ ਵਿਚ ਉਹ ਬਿਮਾਰੀਆਂ ਆਉਂਦੀਆਂ ਹਨ ਜੋ ਕੰਮ ਕਰਨ ਵਾਲੇ ਸਥਾਨ ਤੋਂ ਉੱਚੇ ਅਤੇ ਨੀਵੇਂ ਤਾਪਮਾਨ ਕਰਕੇ ਪੈਦਾ ਹੁੰਦੀਆਂ ਹਨ । ਬਹੁਤ ਉਦਯੋਗਿਕ ਕਰਮਚਾਰੀ ਜੋ ਕਿ ਬਹੁਤ ਹੀ ਗਰਮ ਤਾਪਮਾਨ ਵਿਚ ਕੰਮ ਕਰਦੇ ਹਨ ਜਿਵੇਂ ਕਿ ਕੋਲੇ ਦੀਆਂ ਖਾਣਾਂ ਦੇ ਭੱਠੇ ਆਦਿ ਵਿਚ ਚਿਹਰੇ ਦਾ ਜਲਣਾ, ਕੜਵੱਲ ਜਾਂ ਥਕਾਵਟ ਆਦਿ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਉਦਯੋਗਿਕ ਕਰਮਚਾਰੀ ਬਹੁਤ ਹੀ ਠੰਡੇ ਤਾਪਮਾਨ ਵਿਚ ਕੰਮ ਕਰਦੇ ਹਨ ਉਹਨਾਂ ਨੂੰ ਫ੍ਰੌਸਟ ਬਾਈਟ, ਪੈਰਾਂ ਦਾ ਗਲਣਾ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹਨਾਂ ਤੋਂ ਇਲਾਵਾ ਕੁਝ ਹੋਰ ਵੀ ਭੌਤਿਕ ਕਾਰਕ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ
(ਉ) ਰੋਸ਼ਨੀ (Light) – ਤੇਜ਼ ਰੋਸ਼ਨੀ ਜਾਂ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਜਿੱਥੇ ਤੇਜ਼ ਰੋਸ਼ਨੀ ਵਿਚ ਕੰਮ ਕਰਨ ਨਾਲ ਮਾਨਸਿਕ ਥਕਾਵਟ ਹੁੰਦੀ ਹੈ ਉੱਥੇ ਹੀ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਸਿਰ ਦਰਦ, ਅੱਖਾਂ ਤੇ ਭਾਰੀਪਨ ਅਤੇ ਮਾਨਸਿਕ ਦਬਾਅ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ।
(ਅ) ਰੌਲਾ (Noise) – ਤੇਜ਼ ਰੌਲੇ ਵਿਚ ਕੰਮ ਕਰਨ ਅਤੇ ਉੱਚੀ ਅਵਾਜ਼ ਵਿਚ ਸੁਣਨ ਨਾਲ ਸੁਣਨ ਸ਼ਕਤੀ, ਸਿਰ ਦਰਦ ਅਤੇ ਤਣਾਅ ਆਦਿ ਪੈਦਾ ਹੋ ਜਾਂਦੇ ਹਨ ।
(ਈ) ਰੇਡੀਏਸ਼ਨ (Radiation) – ਵਿਕਿਰਣਾਂ ਨਾਲ ਅੰਦਰੂਨੀ ਟਿਸ਼ੂਆਂ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਉਲਟੀਆਂ, ਖੂਨ ਦੀ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ । ਲੰਬੇ ਸਮੇਂ ਤੱਕ ਰੇਡੀਏਸ਼ਨ ਵਿਚ ਕੰਮ ਕਰਨ ਨਾਲ ਕੈਂਸਰ ਅਤੇ ਕਾਰਡੀਓਵੈਸਕੁਲਰ (ਦਿਲ ਅਤੇ ਨਾੜੀਆਂ ਦੀਆਂ) ਬਿਮਾਰੀਆਂ ਹੋ ਜਾਂਦੀਆਂ ਹਨ ।
2. ਧੂੜ ਤੋਂ ਪੈਦਾ ਹੋਏ ਰੋਗ (Dust Diseases) – ਫੇਫੜਿਆਂ ਦੀਆਂ ਅਜਿਹੀਆਂ ਕਈ ਬਿਮਾਰੀਆਂ ਹਨ ਜੋ ਧੂੜ ਦੇ ਸਰੀਰ ਵਿਚ ਜਾਣ ਕਰਕੇ ਪੈਦਾ ਹੁੰਦੀਆਂ ਹਨ ਧੂੜ ਤੋਂ ਪੈਦਾ ਹੋਏ ਕੁਝ ਕੁਰੋਗ ਹੇਠ ਲਿਖੇ ਹਨ
(ਉ) ਕੋਲੇ ਦੀ ਧੂੜ (Coal Dust) – ਕਾਲੇ ਫੇਫੜਿਆਂ ਦੀ ਬਿਮਾਰੀ ਕੋਲੇ ਨੂੰ ਸਾਹ ਦੁਆਰਾ ਅੰਦਰ ਲੈਜਾਣ ਕਾਰਨ ਹੁੰਦੀ ਹੈ । ਇਸ ਨਾਲ ਫੇਫੜਿਆਂ ਵਿਚ ਜਲਣ ਅਤੇ ਸੋਜ ਹੁੰਦੀ ਹੈ । ਇਹ ਇਕ ਸਥਾਈ ਬਿਮਾਰੀ ਹੁੰਦੀ ਹੈ ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਸਾਹ ਲੈਣ ਵਿਚ ਮੁਸ਼ਕਿਲ ਪੈਦਾ ਕਰਦੀ ਹੈ ।
(ਅ) ਸਿਲਿਕਾ ਧੂੜ (Silica Dust) – ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਿਲਿਕਾ ਦੇ ਕਣ ਖਾਣਾਂ ਵਿਚ ਕੰਮ ਕਰਦੇ ਹੋਏ ਸਾਹ ਦੁਆਰਾ ਸਰੀਰ ਵਿਚ ਪਹੁੰਚਦੇ ਹਨ । ਇਸ ਨਾਲ ਫੇਫੜਿਆਂ ਵਿਚ ਜਲਣ ਹੁੰਦੀ ਹੈ ਅਤੇ ਹੋਰ ਵੀ ਕਈ ਫੇਫੜਿਆਂ ਸੰਬੰਧੀ ਰੋਗ ਪੈਦਾ ਹੋ ਜਾਂਦੇ ਹਨ ।
(ਈ) ਕਪਾਹ ਦੀ ਧੂੜ/ਬਿਸੀਨੋਸਿਸ (Cotton dust/Byssinosis) – ਇਸਨੂੰ ਭੂਰਾ ਫੇਫੜਾ (Brown lung) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ, ਫਲੈਕਸ ਅਤੇ ਕਪਾਹ ਦੀ ਪ੍ਰੋਸੈਸਿੰਗ ਦੇ ਕੰਮ ਦੇ ਦੁਆਰਾ ਧੂੜ ਨੂੰ ਸਾਹ ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ-ਕਾਜ ਕਰਦੇ ਨੂੰ ਹੁੰਦੀ ਹੈ ।
(ਸ) ਕਿੱਤਾ ਅਸਥਮਾ (Occupation Asthma) – ਇਹ ਦਮਾਂ ਧੂੜ, ਗੈਸਾਂ, ਧੂੰਆਂ ਅਤੇ ਵਾਸ਼ਪ ਆਦਿ ਵਿਚ ਸਾਹ ਲੈਣ ਕਾਰਨ ਹੁੰਦਾ ਹੈ । ਇਸ ਪ੍ਰਕਾਰ ਦੇ ਦਮੇ ਦੇ ਲੱਛਣ ਭਿਅੰਕਰ ਖੰਘ ਅਤੇ ਘਬਰਾਹਟ ਹਨ ।
3. ਰਸਾਇਣਿਕ ਕਾਰਨਾਂ ਤੋਂ ਪੈਦਾ ਹੋਏ ਰੋਗ (Chemical Diseases) – ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਦਯੋਗਾਂ ਵਿਚ ਵਿਆਪਕ ਤੌਰ ਤੇ ਰਸਾਇਣ ਵਰਤੇ ਜਾਂਦੇ ਹਨ । ਕਈ ਕੰਮਾਂ ਵਿਚ ਆਉਣ ਵਾਲੇ ਉਤਪਾਦ ਰਸਾਇਣਾਂ ਤੋਂ ਬਣਦੇ ਹਨ ਜਿਵੇਂ ਕਿ ਪਲਾਸਟਿਕ, ਪੇਂਟਸ, ਫਾਰਮਾਸਿਊਟੀਕਲ, ਡਿਟਰਜੈਂਟ ਆਦਿ । ਕਈ ਰਸਾਇਣਾਂ ਦਾ ਅਸਰ ਲੰਬੇ ਸਮੇਂ ਦੇ ਇਸਤੇਮਾਲ ਤੋਂ ਬਾਅਦ ਦਿਖਾਈ ਦਿੰਦਾ ਹੈ । ਇਸ ਵਿਚ ਡਾਇਬਟੀਜ਼, ਐਲਰਜੀ, ਦਮਾ, ਐਕਜ਼ੀਮਾ, ਕੈਂਸਰ, ਧਿਆਨ ਦੀ ਕਮੀ, ਸਿੱਖਣ ਵਿਚ ਕਮੀ, ਬਾਂਝਪਨ, ਡਿਪਰੈਸ਼ਨ, ਗੰਭੀਰ ਥਕਾਵਟ, ਰਸਾਇਣਿਕ ਸੰਵੇਦਨਸ਼ੀਲਤਾ, ਦਿਲ ਦੀ ਬਿਮਾਰੀ, ਮਲਟੀਪਲ ਸਕਲਰੋਸਿਸ, ਪਾਰਕਿੰਸਨ ਦੀ ਬਿਮਾਰੀ, ਥਾਈਰੋਡ ਬਿਮਾਰੀ ਆਦਿ ਰਸਾਇਣਿਕ ਤੱਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ ਇਸ ਤੋਂ ਇਲਾਵਾ ਕੁਝ ਹੋਰ ਬਿਮਾਰੀਆਂ ਵੀ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ
(ਉ) ਜ਼ਹਿਰੀਲੀਆਂ ਗੈਸਾਂ ਨੂੰ ਸੁੰਘਣ ਨਾਲ ਹੋਣ ਵਾਲੀਆਂ ਬਿਮਾਰੀਆਂ-ਕਈ ਤਰ੍ਹਾਂ ਦੀਆਂ ਗੈਸਾਂ ਜਿਵੇਂ ਕਿ ਕਲੋਰੀਨ (Chlorine), ਫਾਸਜੀਨ (Phosgene), ਸਲਫਰਡਾਈਆਕਸਾਈਡ (Sulphurdioxide), ਹਾਈਡਰੋਜਨ, ਸਲਫਾਈਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਅਮੋਨੀਆ ਆਦਿ । ਜੇਕਰ ਅਚਾਨਕ ਉਦਯੋਗਿਕ ਹਾਦਸੇ ਵਿਚ ਲੀਕ ਹੋ ਜਾਵੇ ਤਾਂ ਇਹ ਬੁਰੀ ਤਰ੍ਹਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਕਲੋਰੀਨ ਅਤੇ ਅਮੋਨੀਆ ਨਾਮਕ ਗੈਸਾਂ ਆਸਾਨੀ ਨਾਲ ਸਰੀਰ ਅੰਦਰ ਦਾਖ਼ਲ ਹੋ ਕੇ ਮੂਹ, ਨੱਕ ਅਤੇ ਗਲੇ ਨੂੰ ਪ੍ਰਭਾਵਿਤ ਕਰਦੀਆਂ ਹਨ ।
(ਅ) ਲੀਡ ਜ਼ਹਿਰ (Lead Poisoning) – ਲੀਡ ਜ਼ਹਿਰ ਦੇ ਛੋਟੇ-ਛੋਟੇ ਕਣਾਂ ਦੇ ਸਰੀਰ ਵਿਚ ਜਾਣ ਨਾਲ ਇਕ ਕਰਮਚਾਰੀ ਨੂੰ ਪੇਟ ਦੀ ਕਬਜ਼ੀ, ਅਨੀਮੀਆ ਅਤੇ ਮਾਸਪੇਸ਼ੀਆਂ ਵਿਚ ਦਰਦ ਹੋ ਸਕਦਾ ਹੈ ।
(ਈ) ਮਰਕਿਊਰੀ ਜ਼ਹਿਰ (Mercury Poisoning) – ਮਰਕਿਊਰੀ ਜ਼ਹਿਰ ਦੇ ਸਰੀਰ ਵਿਚ ਦਾਖ਼ਲ ਹੋਣ ਨਾਲ ਸਾਹ ਲੈਣ ਵਿਚ ਤਕਲੀਫ, ਮਸੂੜਿਆਂ ਵਿਚ ਸੋਜ਼, ਦੰਦ ਡਿੱਗਣ, ਅਨੀਮੀਆ ਆਦਿ ਦੀ ਤਕਲੀਫ ਹੋ ਜਾਂਦੀ ਹੈ ।
4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਣ ਵਾਲੇ ਰੋਗ (Diseases due to unusual timings of the Workers) – ਅੱਜ ਦੇ ਦ੍ਰਿਸ਼ਟੀਕੋਣ ਵਿਚ ਸੰਸਾਰ ਵਿਚ ਤਕਨੀਕੀ ਵਿਕਾਸ ਹੋ ਰਿਹਾ ਹੈ । ਇਹ ਵੀ ਨੋਟਿਸ ਕੀਤਾ ਗਿਆ ਹੈ ਕਿ ਤਕਨੀਕੀ ਕੰਪਨੀਆਂ ਨੌਕਰੀ ਵੀ ਮੁਹੱਈਆ ਕਰਵਾ ਰਹੀਆਂ ਹਨ । ਇਹ ਕੰਪਨੀਆਂ ਭਾਰਤ ਵਿਚ ਵੀ ਨੌਕਰੀਆਂ ਮੁਹੱਈਆ ਕਰਵਾ ਰਹੀਆਂ ਹਨ, ਪਰ ਦਿਨ-ਰਾਤ ਦੇ ਅੰਤਰ ਵਜੋਂ ਕਰਮਚਾਰੀਆਂ ਨੂੰ ਰਾਤ ਨੂੰ ਜਾਂ ਫਿਰ ਸ਼ਾਮ ਦੀ ਸਿਫਟ ਵਿਚ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਜੀਵਨ-ਸ਼ੈਲੀ ਸੰਬੰਧਿਤ ਰੋਗਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਇਹ ਰੋਗ ਜਿਵੇਂ ਕਿ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਇਨਸੋਮਨੀਆ (ਨੀਂਦ ਨਾ ਆਉਣਾ)) ਆਦਿ ਗਲਤ ਸਮੇਂ ਵਿਚ ਕੰਮ ਕਰਨ ਕਾਰਨ ਹੋ ਰਹੇ ਹਨ ।

Exam Tips:

a) ਸ਼ੁਰੂ ਵਿਚ ਕਿੱਤਾ ਬਿਮਾਰੀ ਦੀ ਪਰਿਭਾਸ਼ਾ ਲਿਖੋ, ਫਿਰ ਚਾਰ ਕਿਸਮਾਂ ਸਿਰਲੇਖਾਂ ਵਜੋਂ ਲਿਖੋ।
b) ਹਰ ਕਿਸਮ ਨਾਲ ਇੱਕ-ਦੋ ਉਦਾਹਰਨਾਂ ਜ਼ਰੂਰ ਦਿਓ।

 

Question 4: ਅਸਮਰਥਤਾ ਸ਼ਬਦ ਦੀ ਪਰਿਭਾਸ਼ਾ ਦਿਉ ਅਤੇ ਅਪਾਹਜਪੁਣੇ ਦੇ ਵੱਖ-ਵੱਖ ਪ੍ਰਭਾਵੀ ਉਪਾਵਾਂ ਬਾਰੇ ਚਰਚਾ ਕਰੋ ।

Answer:

ਅਸਮਰਥਤਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਤਾ ਕਿਹਾ ਜਾਂਦਾ ਹੈ । ਡਬਲਯੂ. ਐੱਚ. ਓ. (W.H.O.) ਦੇ ਅਨੁਸਾਰ, ਇਕ ਸਿਹਤਮੰਦ ਅਤੇ ਸਧਾਰਨ ਵਿਅਕਤੀ ਲਈ ਨਿਰਧਾਰਿਤ ਕੰਮ ਕਰਨ ਵਿਚ ਆਈ ਰੁਕਾਵਟ ਦੀ ਆਯੋਗਤਾ ਨੂੰ ਅਸਮਰਥਾ ਆਖਿਆ ਜਾਂਦਾ ਹੈ । ਅਸਮਰਥਤਾ ਦੇ ਵੱਖ-ਵੱਖ ਪ੍ਰਭਾਵੀ ਉਪਾਅ (Preventive Measures)
1. ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ (Medical checkup before Joining) – ਇਸ ਚੈੱਕਅਪ ਦਾ ਉਦੇਸ਼ ਸਹੀ ਨੌਕਰੀ ਤੇ ਸਹੀ ਆਦਮੀ ਭਾਵ ਤੰਦਰੁਸਤ ਆਦਮੀ ਨੂੰ ਰੱਖਣਾ ਹੈ । ਇਕ ਵਿਅਕਤੀ ਨੂੰ ਉਦੋਂ ਹੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਜਦ ਉਹ ਡਾਕਟਰੀ ਤੌਰ ਤੇ ਫਿੱਟ ਹੋਵੇ ਤਾਂ ਕਿ ਉਹ ਬਿਨਾਂ ਕਿਸੇ ਖ਼ਤਰੇ ਤੋਂ ਆਪਣੇ ਕੰਮ ਨੂੰ ਕੁਸ਼ਲਤਾ ਪੂਰਵਕ ਕਰ ਸਕੇ । ਜਿਵੇਂ ਕਿ ਜੇਕਰ ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ ਤਾਂ ਉਸਨੂੰ ਕੋਲੇ ਦੀਆਂ ਖਾਣਾਂ (mines) ਵਿਚ ਨਹੀਂ ਰੱਖਣਾ ਚਾਹੀਦਾ ।
2. ਕਰਮਚਾਰੀਆਂ ਦੀ ਸਮੇਂ-ਸਮੇਂ ਤੇ ਜਾਂਚ ਹੋਣਾ (Periodical examination of Workers) – ਕਈ ਕਿੱਤਾ ਸੰਬੰਧੀ ਬਿਮਾਰੀਆਂ ਲੱਗਣ ਨੂੰ ਬਹੁਤ ਲੰਬਾ ਸਮਾਂ ਲੱਗਦਾ ਹੈ । ਇਹਨਾਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ਵਿਚ ਪਛਾਣਨਾ ਮੁਸ਼ਕਿਲ ਹੁੰਦਾ ਹੈ । ਸਮੇਂ-ਸਮੇਂ ਤੇ ਜਾਂਚ ਕਰਨ ਨਾਲ ਸ਼ੁਰੂਆਤੀ ਪੜਾਅ ਵਿਚ ਬਿਮਾਰੀ ਦੀ ਪਛਾਣ ਕਰਕੇ ਉਸਨੂੰ ਆਸਾਨੀ ਅਤੇ ਤੇਜ਼ੀ ਨਾਲ ਠੀਕ ਕੀਤਾ ਜਾ ਸਕਦਾ ਹੈ । ਸਮੇਂ-ਸਮੇਂ ਤੇ ਜਾਂਚ ਕਰਨ ਦਾ ਮੁੱਖ ਉਦੇਸ਼ ਮੁਢਲੇ ਪੜਾਅ ਤੇ ਬਿਮਾਰੀ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ ਹੈ ।
3. ਕੰਮ ਕਰਨ ਦੇ ਸਥਾਨ ਦਾ ਰੱਖ-ਰਖਾਉ (Maintenance of working Place) – ਬਹੁਤ ਸਾਰੀਆਂ ਬਿਮਾਰੀਆਂ ਭੌਤਿਕ ਏਜੰਟਾਂ ਦੇ ਕਾਰਨ ਜਿਵੇਂ ਗਰਮੀ, ਸਰਦੀ, ਦਬਾਅ, ਰੇਡੀਏਸ਼ਨ, ਰੌਲਾ ਆਦਿ ਕਰਕੇ ਪੈਦਾ ਹੁੰਦੀਆਂ ਹਨ । ਇਸ ਲਈ ਇਹਨਾਂ ਭੌਤਿਕ ਏਜੰਟਾਂ ਦੇ ਰੱਖ-ਰਖਾਵ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ ।
4. ਹਵਾ ਪ੍ਰਦੂਸ਼ਣ ਤੇ ਰੋਕ (Control of air Pollution) – ਬਹੁਤ ਸਾਰੀਆਂ ਬਿਮਾਰੀਆਂ ਹਵਾ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ । ਇਹਨਾਂ ਨੂੰ ਹੇਠ ਲਿਖੇ ਉਪਾਵਾਂ ਨਾਲ ਰੋਕਣਾ ਚਾਹੀਦਾ ਹੈ ।
(ੳ) ਨਮੀ ਵਧਾ ਕੇ – ਧੂੜ ਨੂੰ ਨਮੀ ਨਾਲ ਘਟਾਇਆ ਜਾ ਸਕਦਾ ਹੈ ਕਿਉਂਕਿ ਧੂੜ ਖੁਸ਼ਕ ਹਵਾ ਵਿਚ ਜ਼ਿਆਦਾ ਫੈਲਦੀ ਜਾਂ ਤੈਰਦੀ ਹੈ । ਕੰਮਕਾਜੀ ਸਥਾਨ ਤੇ ਪਾਣੀ ਦਾ ਛਿੜਕਾਅ ਕਰਕੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਕਿਸੇ ਵੀ ਸਮੱਗਰੀ ਨੂੰ ਪੀਸਣ ਤੋਂ ਪਹਿਲਾਂ ਉਸ ਉੱਤੇ ਥੋੜ੍ਹਾ ਪਾਣੀ ਛਿੜਕਿਆ ਜਾ ਸਕਦਾ ਹੈ, ਇਸ ਨਾਲ ਹਵਾ ਦਾ ਪ੍ਰਦੂਸ਼ਣ ਨਹੀਂ ਫੈਲਦਾ ।
(ਅ) ਅਲੱਗ ਨੱਥੀ ਕਰਨਾ (Separate Enclosure) – ਫੈਕਟਰੀ ਵਿਚ ਹਾਨੀਕਾਰਕ ਸਮੱਗਰੀ ਨੂੰ ਵੱਖਰੇ ਤੌਰ ਤੇ ਨੱਥੀ ਕਰਨਾ ਚਾਹੀਦਾ ਹੈ, ਭਾਵ ਇਹਨਾਂ ਕੈਮੀਕਲਾਂ ਨੂੰ ਅਲੱਗ ਥਾਂ ਤੇ ਬੰਦ ਕਰਕੇ ਰੱਖਣਾ ਚਾਹੀਦਾ ਹੈ ਤਾਂ ਕਿ ਇਹਨਾਂ ਦੀ ਧੂੜ ਫੈਕਟਰੀ ਵਿਚ ਨਾ ਫੈਲੇ । (ੲ) ਨਿਕਾਸ – ਫੈਕਟਰੀਆਂ ਵਿਚ ਵੈਂਟੀਲੇਸ਼ਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਕਿ ਫੈਕਟਰੀਆਂ ਦੀ ਧੂੜ, ਧੂੰਆਂ ਅਤੇ ਬਦਬੂ ਆਦਿ ਬਾਹਰ ਕੱਢੇ ਜਾ ਸਕਣ ।

Exam Tips:

a) ਪਹਿਲਾਂ ਅਸਮਰਥਤਾ ਦੀ ਪਰਿਭਾਸ਼ਾ ਲਿਖੋ, ਫਿਰ ਰੋਕਥਾਮ ਦੇ ਉਪਾਅ ਨੰਬਰ ਲਾ ਕੇ ਲਿਖੋ।
b) ਨਮੀ ਵਧਾਉਣਾ, ਅਲੱਗ ਨੱਥੀ ਕਰਨਾ ਅਤੇ ਨਿਕਾਸ (ਵੈਂਟੀਲੇਸ਼ਨ) ਹਵਾ ਪ੍ਰਦੂਸ਼ਣ ਰੋਕਣ ਦੇ ਢੰਗ ਹਨ।

 

Question 5: ਕੰਮ ਕਰਨ ਵਾਲੀ ਥਾਂ ਤੇ ਕਾਮਿਆਂ ਦੀ ਡਾਕਟਰੀ ਜਾਂਚ ਕਿਉਂ ਜ਼ਰੂਰੀ ਹੈ ?

Answer:

ਆਕੂਪੇਸ਼ਨਲ ਹੈਲਥ ਦਾ ਮੁੱਖ ਉਦੇਸ਼ ਹਰ ਤਰ੍ਹਾਂ ਦੇ ਕੰਮਾਂ ਵਿਚ ਲੱਗੇ ਕਰਮਚਾਰੀਆਂ ਵਰਕਰਾਂ ਦੀ ਸਿਹਤ ਦੀ ਸੰਭਾਲ ਅਤੇ ਸਿਹਤ ਦੇ ਸਤਰ ਨੂੰ ਉੱਚਾ ਚੁੱਕਣਾ ਹੈ ਕਰਮਚਾਰੀਆਂ ਨੂੰ ਸਰੀਰਕ, ਮਾਨਸਿਕ ਅਤੇ ਜਜ਼ਬਾਤੀ ਤੌਰ ਤੇ ਤੰਦਰੁਸਤ ਰੱਖਣ ਲਈ ਕੁਝ ਪ੍ਰਤੀਰੋਧੀ ਢੰਗ ਅਪਣਾਏ ਜਾਂਦੇ ਹਨ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਣ ਵਿਚ ਸਮਰੱਥ ਹੁੰਦੇ ਹਨ ਵਿਵਸਾਇਕ ਵਾਤਾਵਰਣ ਵਿਚ ਬਹੁਤ ਸਾਰੀਆਂ ਅਸਮਰਥਾਵਾਂ ਵਾਪਰਦੀਆਂ ਹਨ ਵਿਵਸਾਇਕ ਖਤਰਾ ਉਹਨਾਂ ਥਾਂਵਾਂ ਤੇ ਆਮ ਹੁੰਦਾ ਹੈ ਜਿੱਥੇ ਕਰਮਚਾਰੀ ਵਿਵਸਾਇਕ ਸੰਬੰਧੀ ਸਿਧਾਂਤਾਂ ਨੂੰ ਨਹੀਂ ਅਪਣਾਉਂਦੇ ਹਨ । ਰੋਜ਼ਗਾਰ ਵਿਚ ਵਿਵਸਾਇਕ ਖਤਰਿਆਂ ਨੂੰ ਘਟਾਉਣ ਲਈ ਹੇਠ ਲਿਖੇ ਨਿਵਾਰਕ ਢੰਗਾਂ ਦੀ ਪਾਲਣਾ ਕਰਨੀ ਚਾਹੀਦੀ ਹੈ ।
1. ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ (Medical checkup before Joining) – ਇਸ ਚੈੱਕਅਪ ਦਾ ਉਦੇਸ਼ ਸਹੀ ਨੌਕਰੀ ਤੇ ਸਹੀ ਆਦਮੀ ਭਾਵ ਤੰਦਰੁਸਤ ਆਦਮੀ ਨੂੰ ਰੱਖਣਾ ਹੈ । ਇਕ ਸਹੀ ਵਿਅਕਤੀ ਨੂੰ ਉਦੋਂ ਹੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਜਦ ਉਹ ਡਾਕਟਰੀ ਤੌਰ ਤੇ ਫਿੱਟ ਹੋਵੇ ਤਾਂ ਕਿ ਉਹ ਬਿਨਾਂ ਕਿਸੇ ਖ਼ਤਰੇ ਤੋਂ ਆਪਣੇ ਕੰਮ ਨੂੰ ਕੁਸ਼ਲਤਾ ਪੂਰਵਕ ਕਰ ਸਕੇ। ਜਿਵੇਂ ਕਿ ਜੇਕਰ ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ ਤਾਂ ਉਸਨੂੰ ਕੋਲੇ ਦੀਆਂ ਖਾਣਾਂ (mines) ਵਿਚ ਨਹੀਂ ਰੱਖਣਾ ਚਾਹੀਦਾ ।
2. ਕਰਮਚਾਰੀਆਂ ਦੀ ਸਮੇਂ-ਸਮੇਂ ਤੇ ਜਾਂਚ ਹੋਣਾ (Periodical examination of Workers) – ਕਈ ਕਿੱਤਾ ਸੰਬੰਧੀ ਬਿਮਾਰੀਆਂ ਲਗਣ ਨੂੰ ਬਹੁਤ ਲੰਬਾ ਸਮਾਂ ਲੱਗਦਾ ਹੈ । ਇਹਨਾਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ਵਿਚ ਪਛਾਣਨਾ ਮੁਸ਼ਕਿਲ ਹੁੰਦਾ ਹੈ । ਸਮੇਂ-ਸਮੇਂ ਤੇ ਜਾਂਚ ਕਰਨ ਨਾਲ ਸ਼ੁਰੂਆਤੀ ਪੜਾਅ ਵਿਚ ਬਿਮਾਰੀ ਪਛਾਣ ਕਰਕੇ ਉਸਨੂੰ ਅਸਾਨੀ ਅਤੇ ਤੇਜ਼ੀ ਨਾਲ ਠੀਕ ਕੀਤਾ ਜਾ ਸਕਦਾ ਹੈ ਸਮੇਂ ਤੇ ਜਾਂਚ ਕਰਨ ਦਾ ਮੁੱਖ ਉਦੇਸ਼ ਮੁਢਲੇ ਪੜਾਅ ਤੇ ਬਿਮਾਰੀ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ ਹੈ ।
3. ਕੰਮ ਕਰਨ ਦੇ ਸਥਾਨ ਦਾ ਰੱਖ-ਰਖਾਉ (Maintenance of working Place) – ਬਹੁਤ ਸਾਰੀਆਂ ਬਿਮਾਰੀਆਂ ਭੌਤਿਕ ਏਜੰਟਾਂ ਦੇ ਕਾਰਨ ਜਿਵੇਂ ਗਰਮੀ, ਸਰਦੀ, ਦਬਾਅ, ਰੇਡੀਏਸ਼ਨ, ਰੌਲਾ ਆਦਿ ਕਰਕੇ ਪੈਦਾ ਹੁੰਦੀਆਂ ਹਨ । ਇਸ ਲਈ ਇਹਨਾਂ ਭੌਤਿਕ ਏਜੰਟਾਂ ਦੇ ਰੱਖ-ਰਖਾਵ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਇਕ ਮੁਆਇਨ ਕਰਤਾ ਨੂੰ ਠੰਡੇ, ਹਲਕੇ, ਹਵਾਦਾਰ ਤਾਪਮਾਨ ਅਤੇ ਨਮੀ ਦੀ ਜਾਂਚ ਅਤੇ ਸਾਂਭ-ਸੰਭਾਲ ਨੂੰ ਚੈੱਕ ਕਰਨਾ ਚਾਹੀਦਾ ਹੈ । ਇਸ ਵਾਸਤੇ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਨਿਕਾਸ – ਫੈਕਟਰੀਆਂ ਵਿਚ ਵੈਂਟੀਲੇਸ਼ਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂਕਿ ਫੈਕਟਰੀਆਂ ਦੀ ਧੂੜ ਦਾ ਧੂੰਆਂ ਅਤੇ ਸੁਗੰਧ ਆਦਿ ਬਾਹਰ ਕੱਢੇ ਜਾ ਸਕਣ ।

Exam Tips:

a) ਪਹਿਲਾਂ ਆਕੂਪੇਸ਼ਨਲ ਹੈਲਥ ਦਾ ਉਦੇਸ਼ ਲਿਖੋ।
b) ਨੌਕਰੀ ਤੋਂ ਪਹਿਲਾਂ ਚੈੱਕਅਪ ਦੀ ਉਦਾਹਰਨ (ਦਮੇ ਦਾ ਮਰੀਜ਼ ਕੋਲੇ ਦੀ ਖਾਣ ਵਿਚ ਨਹੀਂ) ਦਿਓ।

 

Physical Education Class 12 Curriculum Solutions: Punjabi Medium Chapter 05 ਅਸਮਰਥਾ

Accessing Punjabi Medium Chapter 05 ਅਸਮਰਥਾ Solutions

Explore reliable textbook solutions for Punjabi Medium Chapter 05 ਅਸਮਰਥਾ tailored for Class 12 learners. Utilizing these complete exercise answers ensures your preparation aligns exactly with official Punjab Board standards for Physical Education.

Concept-Driven Answers for Class 12 Physical Education

Clear, methodical explanations accompany every challenging problem within the Class 12 Physical Education text. Engaging with these detailed answers lays a solid foundation for advanced learning and improves foundational clarity for upcoming assessments.

Maximizing Study Efficiency

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 12 Physical Education.

FAQs

Where can I find the latest PSEB 12th Class Physical Education Solutions Chapter 5 ਅਸਮਰਥਾ for the 2026-27 session?

The complete and updated PSEB 12th Class Physical Education Solutions Chapter 5 ਅਸਮਰਥਾ is available for free on StudiesToday.com. These solutions for Class 12 Physical Education are as per latest Punjab Board curriculum.

Are the Physical Education Punjab Board solutions for Class 12 updated for the new 50% competency-based exam pattern?

Yes, our experts have revised the PSEB 12th Class Physical Education Solutions Chapter 5 ਅਸਮਰਥਾ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.

How do these Class 12 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 12th Class Physical Education Solutions Chapter 5 ਅਸਮਰਥਾ will help students to get full marks in the theory paper.

Do you offer PSEB 12th Class Physical Education Solutions Chapter 5 ਅਸਮਰਥਾ in multiple languages like Hindi and English?

Yes, we provide bilingual support for Class 12 Physical Education. You can access PSEB 12th Class Physical Education Solutions Chapter 5 ਅਸਮਰਥਾ in both English and Hindi medium.

Is it possible to download the Physical Education Punjab Board solutions for Class 12 as a PDF?

Yes, you can download the entire PSEB 12th Class Physical Education Solutions Chapter 5 ਅਸਮਰਥਾ in printable PDF format for offline study on any device.