Solutions for Class 12 Physical Education: Punjabi Medium Chapter 06 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ
Review structured textbook solutions for Class 12 Physical Education Punjabi Medium Chapter 06 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 12 Physical Education Solutions: Punjabi Medium Chapter 06 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ
Access the complete solution PDF for Class 12 Physical Education below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ-ਪੁਸਤਕ ਦੇ ਪ੍ਰਸ਼ਨ ਅਤੇ ਉੱਤਰ
Question 1: ਸਮਾਜ ਸ਼ਾਸਤਰ ਅੰਗਰੇਜ਼ੀ ਦੇ ਕਿਸ ਸ਼ਬਦ ਦਾ ਅਨੁਵਾਦ ਹੈ ?
Answer:
ਸਮਾਜ ਸ਼ਾਸਤਰ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਜਿਸ ਵਿਚ ‘ “ਸੋਸ਼ੀਅਸ” (Socius) ਦਾ ਮਤਲਬ ਐਸੋਸਿਏਟ ਜਾਂ ਸਮਾਜਿਕ ਅਤੇ “ਲੋਗੋ” (Logos) ਤੋਂ ਭਾਵ ਵਿਗਿਆਨ ਜਾਂ ਅਧਿਐਨ ਤੋਂ ਹੈ ।
Exam Tips:
a) ਉੱਤਰ ਵਿਚ ਸੋਸ਼ੀਅਸ (Socius) ਅਤੇ ਲੋਗੋਸ (Logos) ਦੋਵੇਂ ਸ਼ਬਦ ਅਤੇ ਉਨ੍ਹਾਂ ਦੇ ਅਰਥ ਲਿਖੋ।
Question 2: ਕਿਹੜੇ ਦੇਸ਼ ਨੂੰ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਸੱਭਿਆਤਾਵਾਂ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ?
Answer:
ਯੂਨਾਨ ।
Exam Tips:
a) ਯੂਨਾਨ ਨੂੰ ਖੇਡਾਂ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ, ਇਹ ਗੱਲ ਯਾਦ ਰੱਖੋ।
Question 3: ਕਿਹੜੀ ਖੇਡ ਨੂੰ ਸਭ ਖੇਡਾਂ ਦੀ ਮਾਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ?
Answer:
ਜਿਮਨਾਸਟਿਕ ।
Exam Tips:
a) ਜਿਮਨਾਸਟਿਕ ਨੂੰ “ਸਭ ਖੇਡਾਂ ਦੀ ਮਾਂ” ਕਿਹਾ ਜਾਂਦਾ ਹੈ।
Question 4: ਸਮਾਜ ਸ਼ਾਸਤਰ ਕਿਸ ਭਾਸ਼ਾ ਦਾ ਸ਼ਬਦ ਹੈ ?
Answer:
ਇਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ-ਲਾਤੀਨੀ ਭਾਸ਼ਾ ਦੇ ਸ਼ਬਦ (Socius) ਜਿਸਦਾ ਅਰਥ ਹੈ – Companion ਸਾਥੀ ਅਤੇ ਯੂਨਾਨੀ ਭਾਸ਼ਾ ਦੇ ਸ਼ਬਦ (Logos) ਜਿਸਦਾ ਅਰਥ ਹੈ – Knowledge ਗਿਆਨ ।
Exam Tips:
a) ਲਾਤੀਨੀ ਸ਼ਬਦ Socius (ਸਾਥੀ) ਅਤੇ ਯੂਨਾਨੀ ਸ਼ਬਦ Logos (ਗਿਆਨ) ਇਕੱਠੇ ਯਾਦ ਰੱਖੋ।
Question 5: ਸਮਾਜ ਸ਼ਾਸਤਰ ਦਾ ਕੀ ਅਰਥ ਹੈ ?
Answer:
ਸਮਾਜ ਸ਼ਾਸਤਰ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਜਿਸ ਵਿਚ “ਸੋਸ਼ੀਅਸ” ਦਾ ਮਤਲਬ ਐਸੋਸਿਏਟ ਜਾਂ ਸਮਾਜਿਕ ਅਤੇ “ਲੋਗੋ” ਤੋਂ ਭਾਵ ਵਿਗਿਆਨ ਜਾਂ ਅਧਿਐਨ ਤੋਂ ਹੈ । ਇਸ ਲਈ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨ ਹੈ । ਉਗਬਰਨ ਦੇ ਅਨੁਸਾਰ, “ਸਮਾਜੀਕਰਨ ਉਹ ਪ੍ਰਕਿਰਿਆ ਹੈ ਜਿਸ ਵਿਚ ਵਿਅਕਤੀ ਸਮੂਹ ਦੇ ਨਿਯਮਾਂ ਨੂੰ ਧਾਰਨਾ ਕਰਨਾ ਸਿੱਖਦਾ ਹੈ । ਸਰੀਰਕ ਸਿੱਖਿਆ ਅਤੇ ਖੇਡਾਂ ਇਕ ਵਿਅਕਤੀ ਵਿਚ ਸਮਾਜਿਕ ਗੁਣਾਂ ਦੇ ਰੁਝਾਨ ਨੂੰ ਬਣਾਉਣ ਲਈ ਇਕ ਬਲਾਕ ਦਾ ਕੰਮ ਕਰਦਾ ਹੈ । ਇਹ ਖੇਤਰ ਕਈ ਤਰ੍ਹਾਂ ਦੇ ਸਮਾਜਿਕ ਗੁਣ ਜਿਵੇਂ ਕਿ ਚਰਿੱਤਰ, ਗੁਣ, ਸਮੂਹ ਭਾਵਨਾਵਾਂ, ਜ਼ਿੰਮੇਵਾਰੀਆਂ, ਰੁਝਾਨਾਂ, ਸਮਰਪਣ ਅਤੇ ਸਮਾਜਿਕ ਸੰਚਾਰ ਆਦਿ ਭਿੰਨਤਾਵਾਂ ਪ੍ਰਦਾਨ ਕਰਦਾ ਹੈ :
Exam Tips:
a) ਪਹਿਲਾਂ ਸ਼ਬਦੀ ਅਰਥ, ਫਿਰ ਸਰੀਰਕ ਸਿੱਖਿਆ ਅਤੇ ਖੇਡਾਂ ਦਾ ਸਮਾਜਿਕ ਗੁਣਾਂ ਵਿਚ ਯੋਗਦਾਨ ਲਿਖੋ।
Question 6: ਆਪਸੀ ਭਾਈਚਾਰੇ ਦੀ ਸਾਂਝ ਬਾਰੇ ਲਿਖੋ ।
Answer:
ਖੇਡਾਂ ਭਾਈਚਾਰੇ ਦੀ ਨੀਂਹ ਨੂੰ ਬੱਚਿਆਂ ਅਤੇ ਨੌਜਵਾਨਾਂ ਵਿਚ ਇਕ ਸਮਾਜਿਕ ਏਕਤਾ ਅਤੇ ਸਮਾਜਿਕ ਪੂੰਜੀ ਦੇ ਮਜ਼ਬੂਤ ਸੰਬੰਧ ਨੂੰ ਦਰਸਾਉਂਦੀਆਂ ਹਨ । ਖੇਡਾਂ ਇਹਨਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਕਈ ਮੌਕੇ ਪ੍ਰਦਾਨ ਕਰਦੀਆਂ ਹਨ, ਜਿੱਥੇ ਉਹ ਆਪਣੀ ਸਵੈ-ਇੱਛਾ ਨਾਲ ਭਾਗ ਲੈ ਸਕਦੇ ਹਨ ਅਤੇ ਜਿਸ ਕਾਰਨ ਉਹਨਾਂ ਵਿਚ ਲੀਡਰਸ਼ਿਪ ਦੇ ਗੁਣ, ਸਕਾਰਾਤਮਕ ਸਿਹਤਮੰਦ ਰਿਸ਼ਤੇ, ਸਨਮਾਨ ਅਤੇ ਨੈਤਿਕਤਾ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ ।
Exam Tips:
a) ਖੇਡਾਂ ਰਾਹੀਂ ਲੀਡਰਸ਼ਿਪ, ਸਨਮਾਨ ਅਤੇ ਨੈਤਿਕਤਾ ਦੇ ਵਿਕਾਸ ਦਾ ਜ਼ਿਕਰ ਕਰੋ।
Question 7: ਮਾਨਸਿਕ ਅਤੇ ਸਰੀਰਿਕ ਤਣਾਅ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ ?
Answer:
ਹੇਠ ਦਿੱਤੇ ਅਨੁਸਾਰ ਮਾਨਸਿਕ ਅਤੇ ਸਰੀਰਕ ਤਣਾਅ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈਧਿਆਨ ਅਤੇ ਲੰਬੇ ਸਾਹ ਲੈਕੇ । ਵਿਕਾਸਾਤਮਕ ਗਤੀਵਿਧੀਆਂ ਵਿਚ ਆਪਣੇ ਆਪ ਨੂੰ ਲਗਾ ਕੇ । ਤਨਾਵ ਦੇ ਕਾਰਨਾਂ ਦਾ ਪਤਾ ਲਗਾ ਕੇ । ਸਵੈ-ਮੁਲਾਂਕਣ ਕਰਕੇ । ਸਮੂਹ ਵਿਚ ਗੱਲਾਂ-ਬਾਤਾਂ ਕਰਕੇ ਤਨਾਵ ਨੂੰ ਦੂਰ ਕਰਨਾ । ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲੈਕੇ ।
Exam Tips:
a) ਘੱਟੋ-ਘੱਟ ਤਿੰਨ ਢੰਗ (ਧਿਆਨ, ਖੇਡਾਂ, ਸਵੈ-ਮੁਲਾਂਕਣ) ਨੰਬਰ ਲਾ ਕੇ ਲਿਖੋ।
Question 8: ਸਮਾਜਿਕ ਭਾਵਨਾ ਦਾ ਵਿਕਾਸ ਕਿਵੇਂ ਹੁੰਦਾ ਹੈ ?
Answer:
ਖਿਡਾਰੀਆਂ ਵਲੋਂ ਜਦੋਂ ਕਿਸੇ ਖੇਡ ਮੁਕਾਬਲੇ ਵਿਚ ਇਕ ਟੀਮ ਦੇ ਤੌਰ ਤੇ ਹਿੱਸਾ ਲਿਆ ਜਾਂਦਾ ਹੈ ਤਾਂ ਉਹ ਆਪਣੀ ਟੀਮ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਉਂਦੇ ਹਨ ਤੇ ਆਪਸੀ ਸਹਿਯੋਗ ਤੇ ਤਾਲਮੇਲ ਕਰਦੇ ਹਨ । ਇਸ ਤਰ੍ਹਾਂ ਨਾਲ ਉਨ੍ਹਾਂ ਵਿਚ ਸਮਾਜਿਕ ਭਾਵਨਾ ਦਾ ਵਿਕਾਸ ਹੁੰਦਾ ਹੈ ।
Exam Tips:
a) ਟੀਮ ਵਜੋਂ ਖੇਡਣ ਨਾਲ ਸਹਿਯੋਗ ਅਤੇ ਤਾਲਮੇਲ ਦੀ ਗੱਲ ਜ਼ਰੂਰ ਲਿਖੋ।
Question 9: ਰਾਸ਼ਟਰੀ ਏਕਤਾ ਵਿੱਚ ਖੇਡਾਂ ਦਾ ਕੀ ਯੋਗਦਾਨ ਹੈ ?
Answer:
ਸਰੀਰਕ ਸਿੱਖਿਆ ਅਤੇ ਖੇਡਾਂ ਦੇ ਪ੍ਰੋਗਰਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖੰਡਤਾ ਵਿਚ ਕੀਮਤੀ ਰੂਪ ਵਿਚ ਵਿਕਾਸ ਦਾ ਕੰਮ ਕਰਦੇ ਹਨ । ਇਹ ਅਜਿਹੀਆਂ ਗਤੀਵਿਧੀਆਂ ਪ੍ਰਦਾਨ ਕਰਦੇ ਹਨ, ਜੋ ਖੇਡਾਂ ਵਿਚ ਭਾਗ ਲੈਣ ਵਾਲਿਆਂ ਨੂੰ ਸੱਭਿਆਚਾਰ ਵਿਭਿੰਨਤਾਵਾਂ, ਵੱਖ-ਵੱਖ ਜਾਤਾਂ ਅਤੇ ਧਰਮ, ਉਸ ਦੇ ਸਮਾਜਿਕ ਨਿਯਮਾਂ, ਨੈਤਿਕ ਅਤੇ ਨੈਤਿਕ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ । ਸਰੀਰਕ ਸਿੱਖਿਆ ਅਤੇ ਖੇਡਾਂ ਸਾਂਝੇ ਮੰਤਵ ਲਈ ਕੰਮ ਕਰਨ ਵਾਲਿਆਂ ਲੋਕਾਂ ਨੂੰ ਇੱਕ-ਜੁੱਟ ਕਰਕੇ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ । ਇਸ ਲਈ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਸਕੂਲੀ ਪ੍ਰੋਗਰਾਮ ਵਿਚ ਨੈਤਿਕ ਮੁੱਲ ਅਪਣਾਉਣ ਲਈ ਅਭਿਆਸ ਕਰਨਾ ਚਾਹੀਦਾ ਹੈ । ਖੇਡਾਂ ਰਾਹੀਂ ਭਾਈਚਾਰਕ ਏਕਤਾ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਵਿੱਦਿਆ (Education) ਦਾ ਖਾਸ ਹਿੱਸਾ ਹੋਣਾ ਚਾਹੀਦਾ ਹੈ । ਉਲੰਪਿਕ ਖੇਡਾਂ ਦੀ ਉਤਪੱਤੀ ਦੇ ਵਿਚਾਰ ਪਿੱਛੇ ਯੂਨਾਨੀਆਂ ਦੁਆਰਾ ਖੇਡਾਂ ਵਿਚ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਦਾ ਵਿਕਾਸ ਕਰਨਾ ਸੀ । ਫ਼ਰਾਂਸ ਦੇ ਬੈਰਨ ਪੀਅਰੇ ਡੀ ਕੁਬਰਟਿਨ (Baron Pierre de Coubertin) ਨੇ ਇਸ ਵਿਚਾਰ ਨੂੰ ਅੱਗੇ ਵਧਾਇਆ ਅਤੇ ਉਲੰਪਿਕ ਖੇਡਾਂ ਨੂੰ 1896 ਵਿਚ ਫਿਰ ਤੋਂ ਸੁਰਜੀਤ ਕੀਤਾ ।
Exam Tips:
a) ਉਲੰਪਿਕ ਖੇਡਾਂ ਅਤੇ ਕੁਬਰਟਿਨ ਦੇ 1896 ਵਾਲੇ ਹਵਾਲੇ ਨਾਲ ਉੱਤਰ ਪੂਰਾ ਕਰੋ।
Question 10: ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ‘ਤੇ ਨੋਟ ਲਿਖੋ । (ਉ) ਵਿੱਦਿਅਕ ਅਦਾਰਾ (ਅ) ਮਿੱਤਰ ਮੰਡਲੀ (ਇ) ਅਗਵਾਈ ਦਾ ਵਿਕਾਸ (ਸ) ਉੱਚਿਤ ਖੇਡਾਂ ਦੀ ਚੋਣ ।
Answer:
(ਉ) ਵਿੱਦਿਅਕ ਅਦਾਰਾ-ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਬੱਚੇ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਇਹ ਸੰਸਥਾਵਾਂ ਬੱਚਿਆਂ ਦੀ ਸ਼ਖਸੀਅਤ ਨੂੰ ਬਣਾਉਣ ਅਤੇ ਦੋਸਤ, ਪਰਿਵਾਰ ਅਤੇ ਅਧਿਆਪਕਾਂ ਨਾਲ ਸਕਾਰਾਤਮਕ ਗੱਲਬਾਤ ਕਰਨ ਵਿਚ ਮਦਦ ਕਰਦੀਆਂ ਹਨ । ਇਸ ਲਈ ਸਕੂਲ ਨੂੰ ਬੱਚੇ ਦਾ ਦੂਜਾ ਘਰ ਕਿਹਾ ਜਾਂਦਾ ਹੈ । ਬੱਚਿਆਂ ਦਾ ਵਿਵਹਾਰ ਅਤੇ ਉਨ੍ਹਾਂ ਦੀ ਸ਼ਖਸੀਅਤ ਦਾ ਵਿਕਾਸ ਅਤੇ ਪਾਲਣਪੋਸ਼ਣ ਸਿਰਫ ਮਾਪਿਆਂ ਤੇ ਨਿਰਭਰ ਨਹੀਂ ਕਰਦਾ ਹੈ, ਪਰ ਜਿਸ ਤਰੀਕੇ ਨਾਲ ਉਹ ਵਿਕਾਸ ਕਰਦੇ ਹਨ, ਸਕੂਲਾਂ ਲਈ ਵੀ ਇਕ ਚੁਣੌਤੀਪੂਰਨ ਕੰਮ ਹੈ ।
(ਅ) ਮਿੱਤਰ ਮੰਡਲੀ-ਬੱਚਿਆਂ ਦੇ ਵਿਹਾਰ ਤੇ ਹਾਣੀ ਗਰੁੱਪ ਦਾ ਪ੍ਰਭਾਵ ਪਰਿਵਾਰ ਦੀ ਤਰ੍ਹਾਂ ਮਹੱਤਵਪੂਰਨ ਹੈ । ਜਦੋਂ ਬੱਚੇ ਆਪਣੇ ਦੋਸਤਾਂ ਨਾਲ ਸਮਾਜਿਕ ਹੁਨਰ ਸਿੱਖਦੇ ਹਨ ਜਿਵੇਂ ਕਿ ਸਮੂਹ ਵਿਚ ਸੰਚਾਰ, ਸਹਾਇਕਤਾ, ਸਹਿਕਾਰਤਾ, ਭਾਈਚਾਰਾ ਆਦਿ, ਪਰ ਬਦਕਿਸਮਤੀ ਨਾਲ ਸਾਨੂੰ ਹਮੇਸ਼ਾ ਇਹ ਨਹੀਂ ਪਤਾ ਹੁੰਦਾ ਹੈ ਕਿ ਬੱਚੇ ਆਪਣੇ ਦੋਸਤਾਂ ਨਾਲ ਕਿਵੇਂ ਜੁੜੇ ਹੋਏ ਹਨ ਅਤੇ ਉਹਨਾਂ ਦੇ ਵਿਹਾਰ ਤੇ ਉਨ੍ਹਾਂ ਦਾ ਕੀ ਪ੍ਰਭਾਵ ਹੈ । ਇਸ ਲਈ ਜੇਕਰ ਕੋਈ ਬੱਚਾ ਬੁਰੀ ਸੰਗਤ ਵਿਚ ਰਹਿੰਦਾ ਹੈ, ਤਾਂ ਉਹ ਬੁਰੀਆਂ ਆਦਤਾਂ ਹੀ ਸਿੱਖੇਗਾ ਅਤੇ ਅਗਰ ਚੰਗੀ ਸੰਗਤ ਵਿਚ ਹੈ, ਤਾਂ ਚੰਗੇ ਪ੍ਰਭਾਵ ਉਸਦੀ ਸ਼ਖ਼ਸੀਅਤ ਤੇ ਦੇਖਣ ਨੂੰ ਮਿਲਣਗੇ ।
(ਬ) ਅਗਵਾਈ ਦਾ ਵਿਕਾਸ-ਖੇਡ ਅਤੇ ਕਿਰਿਆਵਾਂ ਵਿੱਚ ਕਈ ਅਜਿਹੇ ਮੌਕਾ ਆਉਂਦੇ ਹਨ, ਜਿੱਥੇ ਖਿਡਾਰੀ ਵਿੱਚ ਨੇਤਾ ਦੇ ਗੁਣਾਂ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਮਿਲਦੀ ਹੈ । ਕਿਸੇ ਵੀ ਟੀਮ ਜਾਂ ਸਮੂਹ ਨੂੰ ਨਿਰਦੇਸ਼ਿਤ ਕਰਨਾ ਅਤੇ ਖੇਡ ਟੀਚੇ ਨੂੰ ਅਧਾਰ ਕਰਨਾ, ਖੇਡਾਂ ਵਿਦਿਆਵਾਂ ਦਾ ਮੁੱਖ ਅਧਾਰ ਹਨ : ਖੇਡ ਕਿਰਿਆਵਾਂ ਦੇ ਨਾਲ ਖਿਡਾਰੀਆਂ ਵਿੱਚ ਕਈ ਨੇਤਾ ਦੇ ਗੁਣ ਵਿਕਸਿਤ ਕੀਤੇ ਜਾ ਸਕਦੇ ਹਨ ।
(ਸ) ਉੱਚਿਤ ਖੇਡਾਂ ਦੀ ਚੋਣ-ਖੇਡਾਂ ਵਿਚ ਵਧੀਆ ਪ੍ਰਦਰਸ਼ਨ ਲਈ ਖਿਡਾਰੀ ਨੂੰ ਚਾਹੀਦਾ ਹੈ ਕਿ ਉਹ ਉੱਚਿਤ ਖੇਡ ਦੀ ਚੋਣ ਕਰੇ । ਜੇਕਰ ਖਿਡਾਰੀ ਖੇਡ ਦੀ ਚੋਣ ਮਨੋਵਿਗਿਆਨਕ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਕਰੇ ਤਾਂ ਇਸ ਦੇ ਸਾਰਥਕ ਨਤੀਜੇ ਨਿਕਲਦੇ ਹਨ ।
Exam Tips:
a) ਕੇਵਲ ਇੱਕ ਵਿਸ਼ੇ ਉੱਤੇ ਨੋਟ ਲਿਖਣਾ ਹੈ; ਉਸ ਦਾ ਸਿਰਲੇਖ ਸਾਫ਼ ਲਿਖੋ।
b) ਹਰ ਵਿਸ਼ੇ ਨੂੰ ਬੱਚੇ ਦੇ ਵਿਵਹਾਰ ਜਾਂ ਖਿਡਾਰੀ ਦੇ ਵਿਕਾਸ ਨਾਲ ਜੋੜੋ।
Question 11: ਸਿੱਖਣਾ ਕੀ ਹੈ ? ਇਸ ਦੀ ਪਰਿਭਾਸ਼ਾ ਅਤੇ ਨਿਯਮਾਂ ਦਾ ਵਰਣਨ ਕਰੋ ।
Answer:
ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਾ, ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ । ਵਿਵਹਾਰ ਵਿਚ ਬਦਲਾਵ ਆਮ ਤੌਰ ਤੇ ਸਥਾਈ ਹੁੰਦਾ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖਣਾ ਇਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ, ਜੋ ਕਿ ਪੰਘੂੜੇ ਵਿਚ ਸ਼ੁਰੂ ਹੁੰਦੀ ਹੈ ਅਤੇ ਕਬਰ ਵਿਚ ਖ਼ਤਮ ਹੋ ਜਾਂਦੀ ਹੈ । ਭਾਵ ਸਿੱਖਣਾ ਜਨਮ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦਾ ਹੈ । ਇਹ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਨੂੰ ਬਚਾਉਣ ਭਾਵ ਜਿੰਦਾ ਰੱਖਣ ਲਈ ਸਮਾਜਿਕ ਹੁਨਰ ਅਤੇ ਵਾਤਾਵਰਣ ਨੂੰ ਗ੍ਰਹਿਣ ਕਰ ਲੈਂਦਾ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਦੇ ਵਿਹਾਰ ਵਿਚ ਸਕਾਰਾਤਮਕ ਤਬਦੀਲੀ ਹੀ ਹੋਵੇ । ਵਿਹਾਰ ਵਿਚ ਢੁੱਕਵੀਂ ਤਬਦੀਲੀ ਸਮਾਜਿਕ ਸੰਤੁਸ਼ਟੀ ਅਤੇ ਸੰਪੂਰਨਤਾ ਤੇ ਵੀ ਨਿਰਭਰ ਕਰਦੀ ਹੈ ! ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿੱਖਣਾ ਵਿਹਾਰ ਵਿਚ ਬਦਲਾਵ ਕਰਨਾ, ਨਵੇਂ ਵਿਹਾਰ ਦਾ ਅਭਿਆਸ ਕਰਨਾ ਅਤੇ ਉਸਦੇ ਆਏ ਨਤੀਜਿਆਂ ਤੋਂ ਵਿਹਾਰ ਨੂੰ ਸਥਾਈ ਰੂਪ ਦੇਣਾ ਹੀ ਸਿੱਖਣਾ ਹੈ । ਸਿੱਖਣ ਨੂੰ ਕੁਝ ਅੱਗੇ ਦਿੱਤੀਆਂ ਪਰਿਭਾਸ਼ਾਵਾਂ ਦੁਆਰਾ ਵੀ ਸਮਝਿਆ ਜਾ ਸਕਦਾ ਹੈ । ਗੇਟਸ (Gates) ਦੇ ਅਨੁਸਾਰ, “ਸਿੱਖਣਾ, ਅਨੁਭਵ ਤੇ ਸਿਖਲਾਈ ਦੀ ਤਬਦੀਲੀ ਹੈ ।”. ਈ.ਆਰ. ਹਿਲਗਾਰਡ (E.R. Hilgard) ਦੇ ਅਨੁਸਾਰ, “ਸਿੱਖਣਾ ਵਿਹਾਰ ਵਿਚ ਇਕ ਸਥਾਈ ਤਬਦੀਲੀ ਹੈ ਜੋ ਕਿ ਪੁਰਾਣੇ ਅਨੁਭਵਾਂ ਦੇ ਅਨੁਸਾਰ ਵਾਪਰਦਾ ਹੈ ।” ਸਿੱਖਣ ਦੇ ਨਿਯਮ (Rules of Learning)1. ਤਤਪਰਤਾ/ਤਿਆਰੀ ਦਾ ਨਿਯਮ (Law of Readiness) – ਸਿੱਖਣ ਨਾਲ ਸੰਬੰਧਿਤ ਸਭ ਤੋਂ ਮਹੱਤਵਪੂਰਨ ਨਿਯਮ ਇਹ ਹੈ ਕਿ ਵਿਅਕਤੀ ਸਿੱਖਣ ਲਈ ਤਿਆਰ ਹੋਣਾ ਚਾਹੀਦਾ ਹੈ ਭਾਵ ਉਸ ਦੀ ਉਸ ਕੰਮ ਨੂੰ ਸਿੱਖਣ ਦੇ ਪ੍ਰਤੀ ਦਿਲਚਸਪੀ ਹੋਣੀ ਚਾਹੀਦੀ ਹੈ । ਜੇਕਰ ਵਿਅਕਤੀ ਵਿਚ ਕੰਮ ਦੇ ਪਤੀ ਦਿਲਚਸਪੀ ਨਹੀਂ ਹੋਵੇਗੀ, ਤਾਂ ਉਹ ਕਦੇ ਵੀ ਉਸ ਕੰਮ ਨੂੰ ਸਿੱਖ ਨਹੀਂ ਸਕੇਗਾ । ਉਸ ਕੋਲ ਸਿੱਖਣ ਦਾ ਉਦੇਸ਼ ਤੇ ਸਥਿਤੀ ਸਾਫ਼ ਹੋਣੀ ਚਾਹੀਦੀ ਹੈ । ਉਦਾਹਰਣ ਦੇ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਇਕ ਘੋੜੇ ਨੂੰ ਤਲਾਅ ਵਿਚ ਲੈ ਜਾ ਸਕਦੇ ਹੋ, ਪਰ ਪਾਣੀ ਪੀਣ ਲਈ ਮਜ਼ਬੂਰ ਨਹੀਂ ਕਰ ਸਕਦੇ, ਜੇਕਰ ਉਹ ਪਿਆਸਾ ਨਾ ਹੋਏ । ਇਸੇ ਤਰ੍ਹਾਂ ਇੱਕ ਬੱਚਾ ਵੀ ਨਹੀਂ ਸਿੱਖਦਾ ਜੇਕਰ ਉਸ ਕੋਲ ਸਿੱਖਣ ਦਾ ਕੋਈ ਕਾਰਣ ਨਾ ਹੋਵੇ । ਥੋਰਨਡਾਈਕ ਅਨੁਸਾਰ (According to Thorndike) “ਜਦੋਂ ਕੋਈ ਵਾਹਨ ਚਾਲਕ ਇਕਾਈ ਸੰਚਾਲਨ ਕਰਨ ਲਈ ਤਿਆਰ ਹੁੰਦੀ ਹੈ, ਉਸ ਨੂੰ ਇਹ ਕੰਮ ਕਰਨ ਵਿਚ ਤਸੱਲੀ ਮਿਲਦੀ ਹੈ । ਜੇ ਕੋਈ ਵਾਹਕ ਇਕਾਈ ਸੰਚਾਲਨ ਕਰਨ ਲਈ ਤਿਆਰ ਹੀ ਨਹੀਂ, ਤਾਂ ਉਸ ਲਈ ਇਹ ਕੰਮ ਨਾਰਾਜ਼ਗੀ ਪੈਦਾ ਕਰਦਾ ਹੈ । ਜਦੋਂ ਕੋਈ ਵਾਹਕ ਇਕਾਈ ਸੰਚਾਲਨ ਕਰਨ ਲਈ ਰਜ਼ਾਮੰਦ ਹੁੰਦਾ ਹੈ, ਤਾਂ ਸੰਚਾਲਨ ਨਾ ਕਰ ਸਕਣਾ ਉਸ ਲਈ ਨਾਰਾਜ਼ਗੀ ਦਾ ਕਾਰਨ ਬਣਦਾ ਹੈ ।”
2. ਪ੍ਰਭਾਵ ਦਾ ਨਿਯਮ (Law of Effect) – ਇਹ ਕੁਦਰਤੀ ਹੈ ਕਿ ਇਕ ਵਿਅਕਤੀ ਤਦ ਤੱਕ ਸਿੱਖਦਾ ਰਹਿੰਦਾ ਹੈ, ਜਦ ਤਕ ਉਸਦੇ ਸਿੱਖਣ ਦੇ ਨਤੀਜੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ ਜਾਂ ਫਿਰ ਸੁਆਰਥੀ ਸੰਤੋਸ਼ਜਨਕ ਅਤੇ ਖੁਸ਼ਹਾਲ ਮਹਿਸੂਸ ਕਰਦਾ ਹੈ । ਇਹ ਸਿੱਖਣ ਵਾਲੇ ਨੂੰ ਸਕਾਰਾਤਮਕ ਸ਼ਕਤੀ ਅਤੇ ਪ੍ਰੇਰਨਾ ਦਿੰਦਾ ਹੈ ਅਗਰ ਸਿੱਖਣ ਵਾਲਾ ਸੰਤੁਸ਼ਟ ਹੈ ਅਤੇ ਲਗਾਤਾਰ ਸੁਧਾਰ ਕਰਦਾ ਰਹਿੰਦਾ ਹੈ । ਦੂਜੇ ਪਾਸੇ ਜੇਕਰ ਸਿੱਖਣ ਵਾਲਾ ਅਸੰਤੁਸ਼ਟ ਹੈ ਅਤੇ ਬੁਰੀ ਭਾਵਨਾਵਾਂ ਦਾ ਸਾਹਮਣਾ ਕਰਦਾ ਹੈ, ਤਾਂ ਇਹ ਅਨੁਭਵ ਸਿੱਖਣ ਵਾਲੇ ਦੇ ਕੰਮ ਵਿਚ ਮੁਸ਼ਕਲ ਪੈਦਾ ਕਰ ਦੇਵੇਗਾ । ਇਸ ਲਈ ਇਹ ਇਕ ਅਧਿਆਪਕ ਅਤੇ ਟਰੇਨਰ ਲਈ ਚੁਣੌਤੀਪੂਰਨ ਕੰਮ ਹੈ ਕਿ ਉਹ ਸਿੱਖਣ ਵਾਲੇ ਦੀ ਸਿੱਖਣ ਦੀ ਸਥਿਤੀ ਤੋਂ ਸਕਾਰਾਤਮਕ ਨਤੀਜੇ ਬਰਕਰਾਰ ਰੱਖੇ ਥੋਰਨਡਾਈਕ ਦੇ ਅਨੁਸਾਰ (Thorndike), “ਜੇ ਉੱਤੇਜਨਾ ਅਤੇ ਹੁੰਗਾਰੇ ਵਿਚਕਾਰ ਪਰਿਵਰਤਨਯੋਗ ਸੰਬੰਧ ਸਥਾਪਿਤ ਹੋ ਜਾਣ ਤੇ ਤਸੱਲੀ ਦਾ ਪ੍ਰਭਾਵ ਪ੍ਰਗਟ ਹੋ ਜਾਵੇ ਤਾਂ ਇਹ ਸੰਬੰਧ ਮਜ਼ਬੂਤ ਹੋ ਜਾਂਦਾ ਹੈ, ਜੇ ਇਸ ਸੰਬੰਧ ਨਾਲ ਨਾਰਾਜ਼ਗੀ ਜਾਂ ਕੁੜੱਤਣ ਪੈਦਾ ਹੋ ਜਾਵੇ, ਤਾਂ ਸੰਬੰਧ ਦੀ ਤਾਕਤ ਕਮਜ਼ੋਰ ਹੋ ਜਾਂਦੀ ਹੈ ।”
3. ਅਭਿਆਸ ਦਾ ਨਿਯਮ (Law of Exercise) – ਅਭਿਆਸ ਦਾ ਨਿਯਮ ਇਹ ਕਹਿੰਦਾ ਹੈ ਕਿ ਅਭਿਆਸ ਜਾਂ ਦੁਹਰਾਉਣਾ ਮਹੱਤਵਪੂਰਨ ਹੈ ਕੁਝ ਚੀਜ਼ਾਂ ਨੂੰ ਚੰਗੀ ਅਤੇ ਸਟੀਕ ਤਰੀਕੇ ਨਾਲ ਯਾਦ ਰੱਖਣ ਲਈ ਦੁਹਰਾਓ ਜ਼ਰੂਰੀ ਹੈ । ਦੂਜੇ ਪਾਸੇ ਜੇਕਰ ਕਿਰਿਆ ਨੂੰ ਕੇਵਲ ਇਕ ਵਾਰ ਕੀਤਾ ਜਾਵੇ ਤਾਂ ਸਿੱਖਣ ਅਤੇ ਯਾਦ ਰਹਿਣ ਦੀ ਸੰਭਾਵਨਾ ਘੱਟ ਜਾਂਦੀ ਹੈ । ਇਹ ਨਿਯਮ ਅੱਗੇ ਲਿਖੇ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ – (1) ਵਰਤੋਂ ਦਾ ਨਿਯਮ (Law of Use) – ਕਿਸੇ ਕਿਰਿਆ ਦੀ ਵਾਰ-ਵਾਰ ਵਰਤੋਂ ਕਰਨ ਨਾਲ ਸਿੱਖਣ ਪ੍ਰਕਿਰਿਆ ਜ਼ਿਆਦਾ ਹੁੰਦੀ ਹੈ । (2) ਗੈਰ ਵਰਤੋਂ ਦਾ ਨਿਯਮ (Law of Disuse) – ਜੇਕਰ ਸਿੱਖੇ ਹੋਏ ਗੁਣ ਨੂੰ ਕਾਫੀ ਲੰਬਾ ਸਮਾਂ ਵਰਤੋਂ ਵਿੱਚ ਨਾ ਲਿਆਂਦਾ ਜਾਵੇ ਤਾਂ ਇਹ ਯਾਦ ਵਿਚੋਂ ਨਿਕਲ ਜਾਂਦਾ ਹੈ । ਇਸ ਲਈ ਸਿੱਖੀ ਹੋਈ ਗੱਲ ਦਾ ਦੁਹਰਾਓ ਅਤਿ ਜ਼ਰੂਰੀ ਹੈ । ਥੋਰਨਡਾਈਕ ਅਨੁਸਾਰ, “ਜਦੋਂ ਕਿਸੇ ਸਥਿਤੀ ਤੇ ਹੁੰਗਾਰੇ ਵਿਚਕਾਰ ਪਰਿਵਰਤਨ ਯੋਗ ਸੰਬੰਧ ਕਾਇਮ ਨਹੀਂ ਹੁੰਦਾ ਹੈ ਤਾਂ ਹੋਰ ਗੱਲਾਂ ਸਮਾਨ ਹੋਣ ਤੇ ਵੀ ਇਹ ਸੰਬੰਧ ਕਮਜ਼ੋਰ ਪੈ ਜਾਂਦਾ ਹੈ । ਜਦੋਂ ਕਿਸੇ ਸਥਿਤੀ ਤੇ ਹੁੰਗਾਰੇ ਵਿਚਕਾਰ ਪਰਿਵਰਤਨ ਯੋਗ ਸੰਬੰਧ ਕਾਇਮ ਨਹੀਂ ਹੁੰਦਾ ਤਾਂ ਹੋਰ ਗੱਲਾਂ ਸਮਾਨ ਹੋਣ ਤੇ ਵੀ ਇਹ ਸੰਬੰਧ ਕਮਜ਼ੋਰ ਪੈ ਜਾਂਦਾ ਹੈ ।”
Exam Tips:
a) ਪਹਿਲਾਂ ਸਿੱਖਣ ਦੀ ਪਰਿਭਾਸ਼ਾ (ਗੇਟਸ, ਹਿਲਗਾਰਡ), ਫਿਰ ਤਿੰਨ ਨਿਯਮ ਲਿਖੋ।
b) ਤਿਆਰੀ, ਪ੍ਰਭਾਵ ਅਤੇ ਅਭਿਆਸ ਦੇ ਨਿਯਮ ਥੋਰਨਡਾਈਕ ਨਾਲ ਜੋੜ ਕੇ ਯਾਦ ਰੱਖੋ।
Question 12: ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਥਾਰਪੂਰਵਕ ਲਿਖੋ ।
Answer:
ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ (Problems of Adolescents) – ਵਿਕਾਸ ਦੇ ਇਸ ਸਮੇਂ ਦੇ ਦੌਰਾਨ, ਕਿਸ਼ੋਰਾਂ ਵਿਚ ਬਹੁਤ ਸਾਰੇ ਸਰੀਰਕ, ਜੈਵਿਕ, ਮਾਨਸਿਕ ਅਤੇ ਵਿਵਹਾਰਿਕ ਤਬਦੀਲੀਆਂ ਦੇਖੀਆਂ ਜਾਂਦੀਆਂ ਹਨ । ਇਹ ਅਚਾਨਕ ਅਤੇ ਤੇਜ਼ ਤਬਦੀਲੀਆਂ ਵਿਚ ਕਿਸ਼ੋਰਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ –
1. ਜੈਵਿਕ ਤਬਦੀਲੀਆਂ ਨਾਲ ਸੰਬੰਧਿਤ ਸਮੱਸਿਆਵਾਂ (Problems related to Biological Changes) ਸਰੀਰਕ ਜਾਂ ਜੈਵਿਕ ਬਦਲਾਵ ਦੋਵੇਂ ਮੁੰਡੇ ਅਤੇ ਕੁੜੀਆਂ ਵਿਚ ਦੇਖਣ ਨੂੰ ਮਿਲਦੇ ਹਨ । ਇਹ ਬਦਲਾਵ ਅੰਦਰੂਨੀ ਹੁੰਦੇ ਹਨ ਜਿਵੇਂ ਕਿ ਕੁੜੀਆਂ ਨੂੰ ਮਹਾਵਾਰੀ ਆਉਣਾ ਅਤੇ ਮੁੰਡਿਆਂ ਨੂੰ ਰਾਤ ਨੂੰ ਸੁਪਨੇ ਆਉਣਾ । ਅਚਾਨਕ ਹੋਣ ਵਾਲੇ ਸਰੀਰਕ ਬਦਲਾਵ ਉਹਨਾਂ ਨੂੰ ਬੇਚੈਨ ਕਰ ਦਿੰਦੇ ਹਨ ਅਤੇ ਉਹਨਾਂ ਨੂੰ ਇਹਨਾਂ ਦੇ ਅਨੁਕੂਲ ਹੋਣਾ ਔਖਾ ਲਗਦਾ ਹੈ । ਇਹ ਤਬਦੀਲੀਆਂ ਸਰੀਰ ਦੇ ਬਾਹਰ ਵੀ ਦੇਖੇ ਜਾਂਦੇ ਹਨ, ਜਿਵੇਂ ਮੁੰਡੇ ਕੁੜੀਆਂ ਦੇ ਸਰੀਰ ਤੇ ਵਾਲ ਆਉਣਾ ਆਦਿ ।
2. ਮਨੋਵਿਗਿਆਨਿਕ ਵਿਹਾਰ ਨਾਲ ਸੰਬੰਧਿਤ ਸਮੱਸਿਆਵਾਂ (Problems related to psychological Behaviour) – ਇਸ ਉਮਰ ਦੇ ਦੌਰਾਨ ਸਰੀਰਕ ਬਦਲਾਵ ਕਾਰਨ ਕਿਸ਼ੋਰ ਜ਼ਿਆਦਾ ਅਨੁਕੂਲ ਨਹੀਂ ਹੋ ਪਾਉਂਦੇ ਉਹ ਤਨਾਅ, ਚਿੰਤਾ, ਝਗੜਾ, ਵਾਲੇ ਵਿਵਹਾਰ ਆਦਿ ਚੇਤਨਾ ਵਿਚ ਘਿਰ ਜਾਂਦੇ ਹਨ । ਉਹ ਛੋਟੀ-ਛੋਟੀ ਗੱਲ ਉੱਪਰ ਆਪਣੇ ਵੱਡਿਆਂ ਨਾਲ ਝਗੜਾ ਕਰਦੇ ਹਨ । ਕਈ ਵਾਰ ਕਿਸ਼ੋਰ ਆਪਣੇ ਆਪ ਨੂੰ ਹਵਾ ਵਿਚ ਮਹਿਸੂਸ ਕਰਦੇ ਹਨ ਅਤੇ ਕਦੇ-ਕਦੇ ਖੁਦ ਨੂੰ ਡਿਪਰੈਸ਼ਨ ਵਿਚ ਪਾਉਂਦੇ ਹਨ ।
3. ਆਜ਼ਾਦੀ (Freedom) – ਇਸ ਉਮਰ ਵਿਚ ਨੌਜਵਾਨ ਆਪਣੇ ਵਿਚਾਰਾਂ ਅਤੇ ਕੰਮਾਂ ਤੋਂ ਅਜ਼ਾਦੀ ਚਾਹੁੰਦਾ ਹੈ । ਉਹ ਆਪਣੇ ਆਪ ਨੂੰ ਮਾਪਿਆਂ ਦੇ ਨਿਯੰਤਰਣ ਤੋਂ ਮੁਕਤ ਕਰਾਉਣਾ ਚਾਹੁੰਦਾ ਹੈ । ਉਹ ਆਪਣੇ ਆਪ ਨੂੰ ਨਾ ਹੀ ਜ਼ਿਆਦਾ ਸੁਰੱਖਿਆ ਵਿਚ ਰੱਖਣਾ ਤੇ ਨਾ ਹੀ ਘੱਟ ਸੁਰੱਖਿਆ ਵਿਚ ।
4. ਪਛਾਣ ਅਤੇ ਸਵੈ-ਨਿਰਣਾ (Recognition and Self Consciousness) – ਇਸ ਅੱਲ੍ਹੜ ਉਮਰ ਵਿਚ ਬੱਚਾ ਸਮਾਜ ਵਿਚ ਆਪਣੀ ਪਛਾਣ ਬਣਾਉਣਾ ਚਾਹੁੰਦਾ ਹੈ । ਉਹ ਚਾਹੁੰਦਾ ਹੈ ਕਿ ਸਭ ਉਸਨੂੰ ਸਿਆਣਾ ਅਤੇ ਸਮਾਜ ਨੂੰ ਸਮਝਣ ਵਾਲਾ ਸਮਝਣ । ਉਹ ਸਮੂਹ ਵਿਚ ਸਭ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ । ਉਹ ਆਪਣੀ ਸਿਆਣਪ ਨਾਲ ਸਰੀਰਕ ਅਤੇ ਮਾਨਸਿਕ ਵਿਹਾਰ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ।
5. ਵਿਨਾਸ਼ਕਾਰੀ ਰੁਝਾਨ ਅਤੇ ਵਿਹਾਰ (Destructive Tendencies and Behaviour) – ਇਸ ਅੱਲ੍ਹੜ ਉਮਰ ਵਿਚ ਅਗਰ ਬਾਲਕ ਨੂੰ ਸਹੀ ਗਾਈਡ ਨਾ ਕੀਤਾ ਜਾਵੇ ਤਾਂ ਉਹ ਵਿਨਾਸ਼ਕਾਰੀ ਰੁਝਾਨਾਂ ਵਾਲੇ ਵਿਹਾਰ ਨੂੰ ਅਪਣਾ ਲੈਂਦਾ ਹੈ । ਉਹ ਕਈ ਵਾਰ ਹਮਲਾਵਰ ਵਾਲਾ ਵਿਵਹਾਰ ਕਰਦਾ ਜੋ ਉਸਨੂੰ ਆਪਣੀ ਇੱਛਾ ਦੇ ਵਿਰੁੱਧ ਕਰਨਾ ਪੈਂਦਾ ਹੈ । ਅਗਿਆਨਤਾ ਦੇ ਪ੍ਰਭਾਵ ਹੇਠ ਕਿਸ਼ੋਰ ਨਸ਼ੀਲੀਆਂ ਦਵਾਈਆਂ, ਸਿਗਰਟਾਂ, ਸ਼ਰਾਬ, ਗੰਦੀਆਂ ਫਿਲਮਾਂ ਦੇਖਣਾ ਆਦਿ ਕੰਮਾਂ ਦੀ ਲਤ ਵਿਚ ਫਸ ਜਾਂਦੇ ਹਨ ।
6. ਹਾਣੀ ਨਾਲ ਦੋਸਤੀ (Peer relationship) – ਦੋਸਤ ਇਸ ਉਮਰ ਵਿਚ ਬਹੁਤ ਮਹੱਤਵਪੂਰਨ ਹੁੰਦੇ ਹਨ । ਉਹ ਆਪਣੇ ਮਾਤਾ-ਪਿਤਾ ਨਾਲੋਂ ਦੋਸਤਾਂ ਨਾਲ ਬਾਹਰ ਰਹਿਣਾ ਪਸੰਦ ਕਰਦੇ ਹਨ । ਸਮੂਹ ਵਿਚ ਸਤਿਕਾਰ ਅਤੇ ਮੁੱਲ ਵਾਸਤੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਇਹ ਉਮਰ ਸਮਾਜੀਕਰਨ ਲਈ ਬਹੁਤ ਵਧੀਆ ਉਮਰ ਹੁੰਦੀ ਹੈ ਜੇਕਰ ਉਹਨਾਂ ਨੂੰ ਸਹੀ ਸੇਧ ਦਿੱਤੀ ਜਾਵੇ ।
7. ਕੈਰੀਅਰ ਦੀ ਚੋਣ ਸੰਬੰਧੀ ਸਮੱਸਿਆਵਾਂ (Problems related to career Choices) – ਕੈਰੀਅਰ ਦੇ ਸੰਬੰਧ ਵਿਚ ਵਿਸ਼ਿਆਂ ਦੀ ਚੋਣ ਸੰਬੰਧਿਤ ਸਮੱਸਿਆਵਾਂ ਵੀ ਇਸ ਉਮਰ ਵਿਚ ਦੇਖੀਆਂ ਜਾਂਦੀਆ ਹਨ । ਉਹਨਾਂ ਨੂੰ ਸਕੂਲ ਵਿਚ ਰਹਿੰਦੇ ਆਪਣੇ ਕੈਰੀਅਰ ਸੰਬੰਧੀ ਵਿਸ਼ਿਆਂ ਦੀ ਚੋਣ ਕਰਨੀ ਪੈਂਦੀ ਹੈ । ਇਸ ਉਮਰ ਦੀ ਪਰਿਪੱਕਤਾ ਉਹਨਾਂ ਨੂੰ ਉਹਨਾਂ ਦੇ ਫੈਸਲੇ ਪ੍ਰਤੀ ਭਰਮ ਵਿੱਚ ਰੱਖਦੀ ਹੈ । ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਜੋ ਫੈਸਲਾ ਉਹ ਲੈ ਰਹੇ ਹਨ ਉਹ ਸਹੀ ਹੈ ਜਾਂ ਗ਼ਲਤ ।
8. ਨਿਰਭਰਤਾ ਦੇ ਸੰਬੰਧ ਵਿਚ ਸਥਿਰਤਾ ਦੀ ਘਾਟ (Lack of Stability in relation to Dependency| ਇਹ ਉਮਰ ਬਚਪਨ ਅਤੇ ਜਵਾਨੀ ਵਿਚਕਾਰ ਇਕ ਪੁੱਲ ਹੈ । ਇਹ ਨਾ ਹੀ ਪਰਿਪੱਕਤਾ ਦੀ ਉਮਰ ਹੈ ਅਤੇ ਨਾ ਅਪਰਿਪੱਕਤਾ ਦੀ । ਉਹ ਨਿਰਭਰ ਤੇ ਸੁਤੰਤਰ ਵਿਹਾਰ ਵਿਚਕਾਰ ਹਮੇਸ਼ਾਂ ਸੰਘਰਸ਼ ਕਰਦਾ ਹੈ । ਇਕ ਪਾਸੇ ਉਹ ਕਿਸ਼ੋਰ ਅਵਸਥਾ ਨੂੰ ਜਾਣਨਾ ਨਹੀਂ ਚਾਹੁੰਦਾ ਤੇ ਦੂਜੇ ਪਾਸੇ ਜ਼ਿੰਮੇਵਾਰੀ ਲੈਣਾ ਚਾਹੁੰਦਾ ਹੈ । ਅਪਰਿਪੱਕਤਾ ਕਾਰਨ ਉਸ ਵਿਚ ਭਾਵਨਾਤਮਕ ਅਸੰਤੁਲਨ ਆ ਜਾਂਦਾ ਹੈ ।
9. ਸੈਕਸ ਸੰਬੰਧੀ ਸਮੱਸਿਆਵਾਂ (Sex related Problems) – ਇਸ ਉਮਰ ਵਿਚ ਬਹੁਤ ਸਰੀਰ ਬਦਲਾਅ ਆਉਂਦੇ ਹਨ ਉਹਨਾਂ ਵਿਚ ਸੈਕਸ ਪ੍ਰਤੀ ਇੱਛਾਵਾਂ ਦਾ ਵਾਧਾ ਹੁੰਦਾ ਹੈ ਜਿਸ ਕਾਰਨ ਮੁੰਡੇ ਕੁੜੀਆਂ ਇਕ ਦੂਜੇ ਪ੍ਰਤੀ ਆਕਰਸ਼ਿਤ ਹੋ ਜਾਂਦੇ ਹਨ ਅਤੇ ਕਈ ਵਾਰ ਇਹ ਇੱਛਾਵਾਂ ਉਹਨਾਂ ਨੂੰ ਗੁੰਝਲਦਾਰ ਸਥਿਤੀ ਵਿਚ ਫਸਾ ਦਿੰਦੀਆਂ ਹਨ ।
Exam Tips:
a) ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਨੂੰ ਸਿਰਲੇਖਾਂ ਸਮੇਤ ਨੰਬਰ ਲਾ ਕੇ ਲਿਖੋ।
b) ਜੈਵਿਕ ਤਬਦੀਲੀਆਂ ਅਤੇ ਮਨੋਵਿਗਿਆਨਿਕ ਸਮੱਸਿਆਵਾਂ ਨੂੰ ਪਹਿਲਾਂ ਲਿਖੋ।
Question 13: ਮਨੋਵਿਗਿਆਨ ਦਾ ਕੀ ਅਰਥ ਹੈ ? ਖੇਡਾਂ ਵਿੱਚ ਮਨੋਵਿਗਿਆਨ ਦਾ ਕੀ ਮਹੱਤਵ ਹੈ ?
Answer:
ਸਭ ਤੋਂ ਪਹਿਲਾਂ ਸਰੀਰਕ ਮਨੋਵਿਗਿਆਨੀਆਂ ਨੇ ਮਨੁੱਖੀ ਵਿਵਹਾਰ ਅਤੇ ਉਨ੍ਹਾਂ ਦੀਆਂ ਮਾਨਸਿਕ ਪ੍ਰਕਿਰਿਆਵਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਸੀ । ਮਨੁੱਖੀ ਵਿਵਹਾਰ ਨੂੰ ਸਮਝਣ ਲਈ ਮਨੋਵਿਗਿਆਨ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ । ਮਨੋਵਿਗਿਆਨ ਸ਼ਬਦ ਯੂਨਾਨੀ (Greek) ਭਾਸ਼ਾ ਦੇ ਦੋ ਸ਼ਬਦਾਂ ਸਾਈਕੇ (Psyche) ਅਤੇ ਲੋਗੋਸ (Logos) ਦੇ ਸੁਮੇਲ ਤੋਂ ਬਣਿਆ ਹੈ । ਇੱਥੇ Psyche ਦਾ ਅਰਥ ਹੈ “ਆਤਮਾ” ਤੇ Logos ਦਾ ਅਰਥ ਹੈ “ਗੱਲ ਕਰਨੀ” ਜਾਂ “ਅਧਿਐਨ ਕਰਨਾ” ਜਾਂ ਫਿਰ “ਵਿਗਿਆਨ” ਤੋਂ ਹੈ । ਭਾਵ ਮਨੋਵਿਗਿਆਨ ਦਾ ਅਰਥ ਸੀ “ਆਤਮਾ ਬਾਰੇ ਗੱਲ ਕਰਨੀ ।” ਪਰ ਸਮੇਂ ਨਾਲ ਮਨੋਵਿਗਿਆਨ ਦਾ ਅਰਥ ਅਤੇ ਧਾਰਨਾਵਾਂ ਬਦਲਦੀਆਂ ਗਈਆਂ ਬਾਅਦ ਵਿਚ ਇਸ ਨੂੰ ਦਿਮਾਗ ਦਾ ਵਿਗਿਆਨ ਆਖਿਆ ਜਾਣ ਲੱਗਾ ਅੰਤ ਵਿਚ ਮਨੋਵਿਗਿਆਨ ਨੂੰ ਵਿਵਹਾਰ ਦਾ ਵਿਗਿਆਨ” (Science of behaviour) ਪ੍ਰਵਾਨ ਕਰ ਲਿਆ ਗਿਆ । ਮਨੋਵਿਗਿਆਨ ਦੀਆਂ ਪਰਿਭਾਸ਼ਾਵਾਂ (Definitions of Psychology) ਵਾਰਨ (Warren) ਦੇ ਅਨੁਸਾਰ, “ਮਨੋਵਿਗਿਆਨ ਵਿਗਿਆਨ ਦਾ ਇਕ ਅਜਿਹਾ ਵਿਸ਼ਾ ਹੈ ਜੋ ਕਿ ਜੀਵਵਿਗਿਆਨ ਅਤੇ ਵਾਤਾਵਰਣ ਦੇ ਆਪਸ ਦੇ ਸੰਬੰਧ ਨੂੰ ਦਰਸਾਉਂਦਾ ਹੈ ।” ਵੁਡਵਰਥ (Woodworth) ਦੇ ਅਨੁਸਾਰ, “ਮਨੋਵਿਗਿਆਨ ਉਹਨਾਂ ਗਤੀਵਿਧੀਆਂ ਨਾਲ ਨਜਿੱਠਦਾ ਹੈ ਜਿਨ੍ਹਾਂ ਵਿਚ ਵਿਅਕਤੀ ਦਾ ਵਾਤਾਵਰਣ ਨਾਲ ਸੰਬੰਧ ਹੈ ।” ਕਰੋਅ ਅਤੇ ਕਰੋਅ (Crow and Crow) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਵਰਤਾਓ ਅਤੇ ਸੰਬੰਧਾਂ ਦਾ ਅਧਿਐਨ ਹੈ ।” ਕਲਾਰਕ ਅਤੇ ਕਲਾਰਕ (Clark and Clark) ਦੇ ਅਨੁਸਾਰ, “ਖੇਡ ਮਨੋਵਿਗਿਆਨ ਇਕ ਪ੍ਰਭਾਵੀ ਮਨੋਵਿਗਿਆਨ ਹੈ । ਇਹ ਵਿਅਕਤਿਤੱਵ, ਭਾਵਨਾਤਮਕ ਅਤੇ ਪ੍ਰੇਰਕ ਪਹਿਲੂਆਂ ਅਤੇ ਸਰੀਰਕ ਗਤੀਵਿਧੀਆਂ ਨਾਲ ਸੰਬੰਧ ਰੱਖਦਾ ਹੈ । ਇਹ ਮਨੋਵਿਗਿਆਨ ਵਿਚ ਵਰਤੀਆਂ ਜਾਂਦੀਆਂ ਕਈ ਤਕਨੀਕਾਂ ਨਿਯੁਕਤ ਕਰਦਾ ਹੈ ।” ਮੈਕਡੂਗਲ (McDougall) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਆਚਰਣ ਤੇ ਵਿਵਹਾਰ ਦਾ ਸਕਾਰਾਤਮਕ ਵਿਗਿਆਨ ਹੈ ।” ਵਾਟਸਨ (Watson) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਵਰਤਾਉ ਦਾ ਰਚਨਾਤਮਕ ਵਿਗਿਆਨ ਹੈ । ਡਰੀਵਰ (Drever) ਦੇ ਅਨੁਸਾਰ, “ਵਰਤਾਉ, ਮਨੁੱਖੀ ਭਾਵਨਾਵਾਂ ਅਤੇ ਵਿਚਾਰਾਂ ਦੇ ਅੰਦਰੂਨੀ ਜੀਵਨ ਜਿਸ ਨੂੰ ਅਸੀਂ ਮਾਨਸਿਕ ਜੀਵਨ ਆਖਦੇ ਹਾਂ, ਦਾ ਪ੍ਰਗਟਾਉ ਮੰਨਿਆ ਜਾਂਦਾ ਹੈ ।” ਬਰਨਾਰਡ (Bernard) ਦੇ ਅਨੁਸਾਰ, “ਮਨੋਵਿਗਿਆਨ, ਜੀਵ ਦਾ ਆਪਣੇ ਵਾਤਾਵਰਣ ਵਿਚ ਢਲਣ ਦਾ ਅਧਿਐਨ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੋਵਿਗਿਆਨ ਮਨੁੱਖੀ ਵਿਹਾਰ ਦਾ ਅਧਿਐਨ ਹੈ ਜਿਸ ਦਾ ਸੰਬੰਧ ਅੰਦਰਲੇ ਵਾਤਾਵਰਣ ਨਾਲ ਹੈ । ਮਨੋਵਿਗਿਆਨ ਦਾ ਖੇਡ ਅਤੇ ਕਿਰਿਆਵਾਂ ਵਿੱਚ ਮਹੱਤਵ (Importance of Psychology in Games and Sports) – ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਸਰੀਰਕ ਗਤੀਆਂ ਹੁੰਦੀਆਂ ਹਨ ਜੋ ਕਿ ਖੇਡ ਵਾਤਾਵਰਣ ਦੇ ਅਨੁਸਾਰ ਹੁੰਦੀਆਂ ਹਨ । ਸਿੱਖਿਆ ਦੇ ਵਿੱਚ ਮਨੋਵਿਗਿਆਨ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਮਨੋਵਿਗਿਆਨ ਦੀ ਲੋੜ ਪੈਂਦੀ ਹੈ । ਸਰੀਰਕ ਸਿੱਖਿਆ ਦੇ ਸੰਗਠਿਤ ਪ੍ਰੋਗਰਾਮ ਅਤੇ ਮੁਕਾਬਲਿਆਂ ਵਿਚ, ਜਿੱਥੇ ਹਰ ਕੋਈ ਜਿੱਤਣਾ ਚਾਹੁੰਦਾ ਹੈ, ਬਿਨਾਂ ਮਨੋਵਿਗਿਆਨ ਦੇ ਗਿਆਨ ਤੋਂ ਬਿਨਾਂ ਹੀ ਪ੍ਰਦਰਸ਼ਨ ਨਹੀਂ ਕਰ ਸਕਦਾ। ਇੱਥੇ ਖਿਡਾਰੀ ਦੇ ਮਨੋਵਿਗਿਆਨ ਵਿਹਾਰ ਜਿਵੇਂ ਕਿ ਉਸਦੀ ਰੁਚੀ, ਰਵੱਈਏ, ਪ੍ਰੇਰਨਾ ਅਤੇ ਭਾਵਨਾਤਮਕ ਵਿਹਾਰ ਦਾ ਗਿਆਨ ਹੋਣਾ ਜ਼ਰੂਰੀ ਹੈ । ਖੇਡਾਂ ਵਿਚ ਖੇਡ ਕੁਸ਼ਲਤਾ ਕਿਸੇ ਵੀ ਭੌਤਿਕ ਜਾਂ ਮਨੋਵਿਗਿਆਨ ਕਾਰਕਾਂ ਦੀ ਪ੍ਰਤੀਬੰਧਿਤ ਨਹੀਂ ਹੁੰਦੀ ਹੈ । ਇਹ ਗੱਲ ਵੀ ਚੰਗੀ ਤਰ੍ਹਾਂ ਸਮਝੀ ਜਾ ਚੁੱਕੀ ਹੈ ਕਿ ਖੇਡ ਕਾਰਜਕੁਸ਼ਲਤਾ ਤੇ ਕਈ ਮਨੋਵਿਗਿਆਨ ਤੱਤਾਂ ਦਾ ਪ੍ਰਭਾਵ ਪੈਂਦਾ ਹੈ ਜੋ ਕਿ ਖਿਡਾਰੀ ਦੇ ਪ੍ਰਦਰਸ਼ਨ ਦੇ ਪੱਧਰ ਨੂੰ ਸੁਧਾਰਦੇ ਹਨ । ਸਰੀਰਕ ਸਿੱਖਿਆ ਦੇ ਅਧਿਆਪਕ, ਕੋਚਾਂ ਅਤੇ ਟ੍ਰੇਨਰ ਨੂੰ ਵਿਅਕਤੀਗਤ ਵਿਕਾਸ ਅਤੇ ਪ੍ਰਾਪਤੀਆਂ ਲਈ ਮਨੋਵਿਗਿਆਨ ਦਾ ਗਿਆਨ ਲਾਗੂ ਕਰਨਾ ਚਾਹੀਦਾ ਹੈ । ਮਨੋਵਿਗਿਆਨ ਦੀ ਮਹੱਤਤਾ ਨੂੰ ਹੇਠ ਲਿਖੀਆਂ ਮਹੱਤਵਪੂਰਨ ਗੱਲਾਂ ਦੁਆਰਾ ਵੀ ਸਮਝਿਆ ਜਾ ਸਕਦਾ ਹੈ –
1. ਸੁਭਾਅ ਨੂੰ ਜਾਨਣਾ ਅਤੇ ਸਮਝਣਾ (To Know and Understand the Behaviour) – ਮਨੋਵਿਗਿਆਨ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਕਿ ਇਕ ਵਿਅਕਤੀ ਨੂੰ ਜਾਣਨਾ ਅਤੇ ਵਿਭਿੰਨ ਪਰਿਸਥਿਤੀਆਂ ਵਿਚ ਉਸਦੇ ਵਿਵਹਾਰ ਨੂੰ ਸਮਝਣਾ ।ਵਿਵਹਾਰ ਸੰਬੰਧੀ ਸਮਝ ਇਕ ਵਿਅਕਤੀ ਕਈ ਤਰ੍ਹਾਂ ਦੇ ਜਟਿਲ ਪਹਿਲੂਆਂ ਨੂੰ ਸਮਝਣ ਵਿਚ ਮਦਦਗਾਰ ਹੁੰਦੀ ਹੈ ਜਿਵੇਂ ਕਿ ਕਿਸੇ ਗਤੀਵਿਧੀ ਪ੍ਰਤੀ ਉਸਦੀ ਰੁਚੀ ਅਤੇ ਦੁੱਖ, ਵਿਭਿੰਨ ਪ੍ਰਤੀਯੋਗਤਾਵਾਂ ਦੇ ਸਮੇਂ ਉਸਦੀ ਭਾਵਨਾਤਮਕ ਸਥਿਤੀ ਆਦਿ । ਸੁਭਾਅ ਨੂੰ ਜਾਨਣਾ ਅਤੇ ਸਮਝਣ ਦੀ ਯੋਗਤਾ ਕਿਸੇ ਵੀ ਅਧਿਆਪਕ ਅਤੇ ਕੋਚ ਲਈ ਆਪਣੇ ਖਿਡਾਰੀ ਦੀ ਸਮਰੱਥਾ ਵਧਾਉਣ ਵਿਚ ਮਦਦ ਕਰੇਗੀ ।
2. ਭਾਵਨਾਵਾਂ ਨੂੰ ਸਹੀ ਦਿਸ਼ਾ ਅਤੇ ਕੰਟਰੋਲ ਕਰਨਾ (Channelization and Control of Emotions) – ਮਨੋਵਿਗਿਆਨ ਦਾ ਅਧਿਐਨ ਇਕ ਵਿਅਕਤੀ ਅਤੇ ਖਿਡਾਰੀ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਖਾਸ ਕਰਕੇ ਅਭਿਆਸ ਅਤੇ ਮੁਕਾਬਲੇ ਦੀ ਸਥਿਤੀ ਵਿਚ, ਸਮਝਣ ਵਿਚ ਮਦਦ ਕਰਦੀ ਹੈ ਜਿਵੇਂ ਕਿ ਡਰ, ਦਬਾਅ ਆਦਿ । ਮਨੋਵਿਗਿਆਨ ਦੇ ਗਿਆਨ ਨਾਲ ਪ੍ਰਤੀਯੋਗਤਾ ਵਿਚ ਆਈਆਂ ਕਈ ਤਰ੍ਹਾਂ ਦੀਆਂ ਸਥਿਤੀਆਂ ਨੂੰ ਸਮਝਣ ਅਤੇ ਸਹੀ ਦਿਸ਼ਾ ਦਿਖਾਉਣ ਵਿਚ ਮਦਦ ਕਰਦੀ ਹੈ ।
3. ਖਿਡਾਰੀਆਂ ਦਾ ਚੁਨਾਵ ਅਤੇ ਤਿਆਰੀ (Selection and Preparation of Athletics) – ਮਨੋਵਿਗਿਆਨ ਦੇ ਗਿਆਨ ਨਾਲ, ਕਿਸੇ ਵਿਸ਼ੇਸ਼ ਖੇਡ ਲਈ ਖਿਡਾਰੀਆਂ ਦੀ ਸਿਖਲਾਈ ਅਤੇ ਵਿਹਾਰ ਨੂੰ ਦੇਖਣ ਤੋਂ ਬਾਅਦ ਉਸਦੀ ਚੋਣ ਵਿਚ ਸਹਾਇਤਾ ਮਿਲਦੀ ਹੈ । ਖੇਡ ਖੇਤਰ ਵਿਚ ਚੰਗੀ ਤਿਆਰੀ ਲਈ ਕੁਝ ਮਨੋਵਿਗਿਆਨਿਕ ਲੱਛਣ ਜਿਵੇਂ ਕਿ ਸੰਕਲਪ ਸ਼ਕਤੀ, ਰੁਚੀ, ਪ੍ਰੇਰਣਾ, ਮੁਕਾਬਲੇ ਦੀ ਭਾਵਨਾ ਦਾ ਹੋਣਾ ਮਹੱਤਵਪੂਰਨ ਹੁੰਦਾ ਹੈ । ਇਸ ਲਈ ਟੀਮ ਦਾ ਚੁਨਾਵ ਕਰਦੇ ਸਮੇਂ ਮਨੋਵਿਗਿਆਨਿਕ ਵਿਵਹਾਰ ਦਾ ਗਿਆਨ ਲਾਭਕਾਰੀ ਹੁੰਦਾ ਹੈ ।
4. ਤਨਾਵ-ਮੁਕਤੀ ਦੇ ਰੂਪ ਵਿਚ ਮਹੱਤਵਪੂਰਨ (Important as a Relaxation Tool) – ਮਨੋਵਿਗਿਆਨ ਸਿਰਫ ਲੋਕਾਂ ਦੇ ਵਿਵਹਾਰ ਨੂੰ ਹੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਬਲਕਿ ਇਕ ਖਿਡਾਰੀ ਨੂੰ ਉਹਨਾਂ ਦੇ ਪ੍ਰਦਰਸ਼ਨ ਦੇ ਅਗਲੇ ਪੱਧਰ ਤੱਕ ਲੈ ਜਾਣ ਵਿਚ ਮਦਦ ਕਰਦਾ ਹੈ । ਇਹ ਸਿੱਖਣ ਦੀਆਂ ਵਿਪਰੀਤ ਪਰਿਣਾਮ ਆਉਣ ਤੇ ਉਦੇਸ਼ ਨਿਰਧਾਰਿਤ ਕਰਨ, ਕਲਪਨਾ ਸ਼ਕਤੀ ਅਤੇ ਕਈ ਮੁਸ਼ਕਿਲਾਂ ਨੂੰ ਨਿਪਟਣ ਵਿਚ ਮਦਦ ਕਰਦਾ ਹੈ ।
5. ਸੁਧਾਰ ਕਰਕੇ ਉਤਸ਼ਾਹ ਭਰਨਾ (Help in Inspiration to Improve) – ਕੁਝ ਮਨੋਵਿਗਿਆਨਿਕ ਕਾਰਕ ਪ੍ਰਦਰਸ਼ਨ ਵਿਚ ਸੁਧਾਰ ਕਰਕੇ ਅਤੇ ਪ੍ਰੇਰਣਾ ਵਿਚ ਵਾਧਾ ਕਰਦਾ ਹੈ । ਇਸ ਨਾਲ ਖਿਡਾਰੀਆ ਨੂੰ ਮੁਸ਼ਕਿਲ ਪ੍ਰਸਥਿਤੀਆਂ ਵਿਚ ਵੀ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ । PSEB 12th Class Physical Education Guide ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ Important Questions and Answers
Exam Tips:
a) ਪਹਿਲਾਂ ਮਨੋਵਿਗਿਆਨ ਦਾ ਅਰਥ (ਸਾਈਕੇ + ਲੋਗੋਸ), ਫਿਰ ਪਰਿਭਾਸ਼ਾਵਾਂ ਅਤੇ ਖੇਡਾਂ ਵਿਚ ਮਹੱਤਵ ਲਿਖੋ।
b) ਘੱਟੋ-ਘੱਟ ਦੋ ਵਿਦਵਾਨਾਂ (ਵੁਡਵਰਥ, ਕਰੋਅ ਅਤੇ ਕਰੋਅ ਆਦਿ) ਦੀਆਂ ਪਰਿਭਾਸ਼ਾਵਾਂ ਦਿਓ।
ਮਹੱਤਵਪੂਰਨ ਪ੍ਰਸ਼ਨ – ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ
Question 1: “ਮਨੋਵਿਗਿਆਨ” ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ?
Answer:
ਯੂਨਾਨੀ (Greek) ਭਾਸ਼ਾ ਤੋਂ।
Exam Tips:
a) ਸਾਈਕੇ (ਆਤਮਾ) ਅਤੇ ਲੋਗੋਸ (ਅਧਿਐਨ) ਦੋਵੇਂ ਯੂਨਾਨੀ ਸ਼ਬਦ ਹਨ।
Question 2: ਸਮਾਜ ਸ਼ਾਸਤਰ ਦਾ ਅਰਥ ਸਮਝਾਓ ।
Answer:
ਸਮਾਜ ਸ਼ਾਸਤਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿਚ ਸੋਸ਼ੀਅਸ ਦਾ ਮਤਲਬ “ਐਸੋਸਿਏਟ ਜਾਂ ਸਮਾਜਿਕ” ਅਤੇ “ਲੋਗੋ” ਤੋਂ ਭਾਵ ਹੈ, ਵਿਗਿਆਨ ਜਾਂ ਅਧਿਐਨ ਕਰਨਾ । ਇਸ ਤਰ੍ਹਾਂ ਸਮਾਜ ਸ਼ਾਸਤਰ ‘ਸਮਾਜ ਦਾ ਵਿਗਿਆਨ ਹੈ ।
Exam Tips:
a) ਸੋਸ਼ੀਅਸ ਅਤੇ ਲੋਗੋ ਦੇ ਅਰਥ ਦੇ ਕੇ ਸਿੱਟਾ ਲਿਖੋ ਕਿ ਸਮਾਜ ਸ਼ਾਸਤਰ “ਸਮਾਜ ਦਾ ਵਿਗਿਆਨ” ਹੈ।
Question 3: ਕੋਈ ਵੀ ਦੋ ਸਮਾਜਿਕ ਗੁਣਾਂ ਬਾਰੇ ਦੱਸੋ ।
Answer:
ਭਾਈਚਾਰੇ ਦੀ ਨੀਂਹ ਅਤੇ ਚਰਿੱਤਰ ਅਤੇ ਨੈਤਿਕਤਾ ॥
Exam Tips:
a) ਦੋ ਗੁਣ (ਭਾਈਚਾਰੇ ਦੀ ਨੀਂਹ, ਚਰਿੱਤਰ ਅਤੇ ਨੈਤਿਕਤਾ) ਹੀ ਲਿਖੋ।
Question 4: ਮਨੁੱਖੀ ਵਤੀਰੇ ਨੂੰ ਪ੍ਰਭਾਵਿਤ ਕਰਨ ਵਾਲੀਆਂ ਦੋ ਸੰਸਥਾਵਾਂ ਦਾ ਨਾਮ ਦੱਸੋ ।
Answer:
ਪਰਿਵਾਰ ਅਤੇ ਵਿੱਦਿਆਕ ਸੰਸਥਾਵਾਂ ।
Exam Tips:
a) ਪਰਿਵਾਰ ਨੂੰ ਪਹਿਲੀ ਸੰਸਥਾ ਵਜੋਂ ਲਿਖੋ।
Question 5: ਆਧੁਨਿਕ ਉਲੰਪਿਕ ਖੇਡਾਂ ਦਾ ਪਿਤਾ ਕੌਣ ਹੈ ?
Answer:
ਬੈਰਨ ਪੀਅਰੇ ਡੀ ਕੁਬਰਟਿਨ ।
Exam Tips:
a) ਬੈਰਨ ਪੀਅਰੇ ਡੀ ਕੁਬਰਟਿਨ ਦਾ ਪੂਰਾ ਨਾਮ ਲਿਖੋ।
Question 6: ਕਿਸ ਸਾਲ ਵਿਚ ਓਲੰਪਿਕ ਖੇਡਾਂ ਸ਼ੁਰੂ ਹੋਈਆਂ ?
Answer:
1896 ਵਿਚ ।
Exam Tips:
a) ਆਧੁਨਿਕ ਉਲੰਪਿਕ ਖੇਡਾਂ ਦਾ ਸਾਲ 1896 ਯਾਦ ਰੱਖੋ।
Question 7: ਵਿਅਕਤੀ ਦੇ ਨੈਤਿਕ ਅਤੇ ਚਰਿੱਤਰ ਗੁਣਾਂ ਨੂੰ ਉਜਾਗਰ ਕਰੋ ।
Answer:
ਨੈਤਿਕ ਵਿਵਹਾਰ ਅਤੇ ਚਰਿਤਰ ਨਿਰਮਾਣ ਸਮਾਜਿਕ ਪਰਸਪਰ (Social interaction) ਤੇ ਨਿਰਭਰ ਕਰਦਾ ਹੈ ।
Exam Tips:
a) ਨੈਤਿਕ ਵਿਵਹਾਰ ਅਤੇ ਚਰਿੱਤਰ ਨਿਰਮਾਣ ਨੂੰ ਸਮਾਜਿਕ ਪਰਸਪਰ ਕਿਰਿਆ ਨਾਲ ਜੋੜੋ।
Question 8: ਮਨੋਵਿਗਿਆਨ ਨੂੰ ਪਰਿਭਾਸ਼ਿਤ ਕਰੋ
Answer:
ਮਨੋਵਿਗਿਆਨ ਦਾ ਅਰਥ ਹੈ “ਆਤਮਾ ਬਾਰੇ ਗੱਲ ਕਰਨੀ ।”
Exam Tips:
a) ਮਨੋਵਿਗਿਆਨ ਦਾ ਮੂਲ ਅਰਥ “ਆਤਮਾ ਬਾਰੇ ਗੱਲ ਕਰਨੀ” ਲਿਖੋ।
Question 9: ਮਨੋਵਿਗਿਆਨ ਦੇ ਦੋ ਮਹੱਤਤਾ ਨੂੰ ਉਜਾਗਰ ਕਰੋ ।
Answer:
ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਸਰੀਰਕ ਗਤੀਆਂ ਹੁੰਦੀਆਂ ਹਨ ਜੋ ਕਿ ਖੇਡ ਵਾਤਾਵਰਣ ਦੇ ਅਨੁਸਾਰ ਹੁੰਦੀਆਂ ਹਨ । ਸਿੱਖਿਆ ਦੇ ਵਿੱਚ ਮਨੋਵਿਗਿਆਨ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਮਨੋਵਿਗਿਆਨ ਦੀ ਲੋੜ ਪੈਂਦੀ ਹੈ ।
Exam Tips:
a) ਦੋ ਮਹੱਤਤਾਵਾਂ ਵੱਖ-ਵੱਖ ਵਾਕਾਂ ਵਿਚ ਲਿਖੋ।
Question 10: ਸਿੱਖਣ ਦੀ ਧਾਰਨਾ ਨੂੰ ਸਪੱਸ਼ਟ ਕਰੋ ।
Answer:
ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਾ, ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ ।
Exam Tips:
a) ਸਿੱਖਣ ਨੂੰ ਵਿਵਹਾਰ ਵਿਚ ਤਬਦੀਲੀ, ਨਵੀਆਂ ਆਦਤਾਂ ਅਤੇ ਹੁਨਰ ਨਾਲ ਜੋੜੋ।
Question 11: ਸਿੱਖਣ ਦੇ ਕੋਈ ਦੋ ਨਿਯਮ ਦੱਸੋ ।
Answer:
ਤਿਆਰੀ ਦਾ ਨਿਯਮ ਅਤੇ ਅਭਿਆਸ ਦਾ ਨਿਯਮ ।
Exam Tips:
a) ਤਿਆਰੀ ਅਤੇ ਅਭਿਆਸ ਦੇ ਨਿਯਮ ਲਿਖੋ; ਪ੍ਰਭਾਵ ਦਾ ਨਿਯਮ ਤੀਜਾ ਨਿਯਮ ਹੈ।
Question 12: ਸਿਖਲਾਈ ਦੀਆਂ ਸਥਾਨਾਂਤਰਣ ਕਿਸਮਾਂ ਕਿਹੜੀਆਂ ਹਨ ?
Answer:
ਸਕਾਰਾਤਮਕ, ਨਕਾਰਾਤਮਕ ਅਤੇ ਜੀਰੋ ਸਥਾਨਾਂਤਰਣ ।
Exam Tips:
a) ਤਿੰਨੇ ਕਿਸਮਾਂ ਕ੍ਰਮ ਨਾਲ ਲਿਖੋ।
Question 13: ਕਿਸ਼ੋਰ ਅਵਸਥਾ ਦਾ ਅਰਥ ਸਮਝਾਓ ।
Answer:
ਸ਼ਬਦ “Adolescence” ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਭਾਵ ਹੈ ‘ਬਾਲਗ ਉਮਰ ਦਾ ਆਰੰਭ (To grow to maturity). ਆਮ ਤੌਰ ਤੇ ਇਹ ਸਰੀਰਕ ਅਤੇ ਮਾਨਸਿਕ ਤਬਾਦਲੇ ਦੀ ਉਮਰ ਹੁੰਦੀ ਹੈ । ਜਰਸਿਲਡ (Jersild) ਦੇ ਅਨੁਸਾਰ, “ਅੱਲ੍ਹੜ ਉਮਰ ਉਹ ਉਮਰ ਹੈ ਜਿਸ ਵਿਚ ਵਿਅਕਤੀ ਬਚਪਨ ਤੋਂ ਪਰਿਪੱਕਤਾ ਵੱਲ ਵੱਧਦਾ ਹੈ ।”
Exam Tips:
a) Adolescence ਸ਼ਬਦ ਦਾ ਅਰਥ ਅਤੇ ਜਰਸਿਲਡ ਦੀ ਪਰਿਭਾਸ਼ਾ ਦੋਵੇਂ ਲਿਖੋ।
Question 14: ਕਿਸ਼ੋਰ ਅਵਸਥਾ ਦੀਆਂ ਕੋਈ ਦੋ ਸਮੱਸਿਆਵਾਂ ਬਾਰੇ ਦੱਸੋ ।
Answer:
ਜੈਵਿਕ ਤਬਦੀਲੀਆਂ ਅਤੇ ਮਨੋਵਿਗਿਆਨਿਕ ਵਿਹਾਰ ਸੰਬੰਧੀ ਤਰੁੱਟੀਆਂ ।
Exam Tips:
a) ਦੋ ਸਮੱਸਿਆਵਾਂ (ਜੈਵਿਕ ਅਤੇ ਮਨੋਵਿਗਿਆਨਿਕ) ਦਾ ਨਾਮ ਲਿਖੋ।
Question 15: ਕਿਸ਼ੋਰ ਅਵਸਥਾ ਨਾਲ ਸੰਬੰਧਿਤ ਸਮੱਸਿਆ ਨੂੰ ਹੱਲ ਕਰਨ ਲਈ ਉਪਾਅ ਦਿਓ ।
Answer:
1. ਮਾਤਾ-ਪਿਤਾ ਦੁਆਰਾ ਮਾਰਗ-ਦਰਸ਼ਨ
2. ਲਿੰ ਗ ਸੰਬੰਧੀ ਜਾਣਕਾਰੀ ।
Exam Tips:
a) ਮਾਤਾ-ਪਿਤਾ ਦਾ ਮਾਰਗ-ਦਰਸ਼ਨ ਅਤੇ ਲਿੰਗ ਸੰਬੰਧੀ ਜਾਣਕਾਰੀ ਦੋ ਉਪਾਅ ਹਨ।
Question 16: ਉਹਨਾਂ ਦੇਸ਼ਾਂ ਦਾ ਨਾਮ ਦੱਸੋ ਜਿਹਨਾਂ ਨੇ ਖੇਡਾਂ ਦੇ ਵਿਕਾਸ ਵਿਚ ਯੋਗਦਾਨ ਪਾਇਆ ਹੈ ?
Answer:
ਯੂਨਾਨ, ਜਾਪਾਨ, ਅਮਰੀਕਾ, ਭਾਰਤ, ਚੀਨ, ਰੂਸ ਆਦਿ ।
Exam Tips:
a) ਘੱਟੋ-ਘੱਟ ਚਾਰ ਦੇਸ਼ਾਂ ਦੇ ਨਾਮ ਲਿਖੋ।
Question 17: ਸਿੱਖਣ ਦੇ ਸਥਾਨਾਂਤਰਣ ਤੋਂ ਕੀ ਭਾਵ ਹੈ ?
Answer:
ਆਮ ਤੌਰ ਤੇ ਸਿੱਖਣ ਦੇ ਸਥਾਨਾਂਤਰਣ ਤੋਂ ਭਾਵ ਆਦਤਾਂ, ਹੁਨਰ ਅਤੇ ਰਵੱਈਏ ਨੂੰ ਇਕ ਖੇਤਰ ਤੋਂ ਦੂਜੇ ਖੇਤਰ ਵਿਚ ਲੈਕੇ ਜਾਣਾ ਕਈ ਵਾਰ ਇਕ ਖੇਤਰ ਵਿਚ ਸਿੱਖਿਆ ਗਿਆ ਹੁਨਰ ਦੂਜੇ ਖੇਤਰ ਵਿਚ ਮੁਸ਼ਕਿਲ ਪੈਦਾ ਕਰਦਾ ਹੈ । ਇਸ ਕਰਕੇ ਸਿੱਖਣ ਦਾ ਸਥਾਨਾਂਤਰਣ ਦਾ ਪ੍ਰਭਾਵ ਬਹੁਤ ਪ੍ਰਭਾਵੀ ਹੈ ।
Exam Tips:
a) ਸਿੱਖਣ ਦੇ ਸਥਾਨਾਂਤਰਣ ਦਾ ਅਰਥ ਇੱਕ ਖੇਤਰ ਦੇ ਹੁਨਰ ਦਾ ਦੂਜੇ ਵਿਚ ਵਰਤਿਆ ਜਾਣਾ ਹੈ।
Question 18: ਸਿੱਖਣ ਦੇ ਵੱਖ-ਵੱਖ ਨਿਯਮਾਂ ਨੂੰ ਉਜਾਗਰ ਕਰੋ ।
Answer:
ਤਿਆਰੀ ਦਾ ਨਿਯਮ, ਪ੍ਰਭਾਵ ਦਾ ਨਿਯਮ ਅਤੇ ਅਭਿਆਸ ਦਾ ਨਿਯਮ ।
Exam Tips:
a) ਤਿੰਨੇ ਨਿਯਮ (ਤਿਆਰੀ, ਪ੍ਰਭਾਵ, ਅਭਿਆਸ) ਲਿਖੋ।
Question 19: ਸਿੱਖਣ ਦੇ ਵੱਖ-ਵੱਖ ਨਿਯਮਾਂ ਦਾ ਜਨਮਦਾਤਾ ਕੌਣ ਹੈ ?
Answer:
ਥੋਰਨਡਾਈਕ ।
Exam Tips:
a) ਸਿੱਖਣ ਦੇ ਨਿਯਮਾਂ ਦਾ ਜਨਮਦਾਤਾ ਥੋਰਨਡਾਈਕ ਨੂੰ ਮੰਨਿਆ ਜਾਂਦਾ ਹੈ।
Question 20: ਸਮਾਜੀਕਰਨ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਵਿਕਾਸ ਕਰਨ ਲਈ ਸਮਾਜਿਕ ਗੁਣ, ਹੁਨਰ, ਗਿਆਨ ਅਤੇ ਮੁੱਲ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੇ ਸਮਾਜਿਕ ਸੰਬੰਧਾਂ ਨੂੰ ਸਮਾਜੀਕਰਨ ਕਿਹਾ ਜਾਂਦਾ ਹੈ !
Exam Tips:
a) ਸਮਾਜੀਕਰਨ ਨੂੰ ਸਮਾਜਿਕ ਗੁਣ, ਹੁਨਰ, ਗਿਆਨ ਅਤੇ ਮੁੱਲ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਜੋਂ ਲਿਖੋ।
Question 21: ਮਨੋਵਿਗਿਆਨ ਦਾ ਪਿਤਾ ਕੌਣ ਹੈ ?
Answer:
ਸਿਗਮੰਡ ਫਰਾਇਡ ।
Exam Tips:
a) ਨਾਮ ਸਹੀ ਸ਼ਬਦ-ਜੋੜਾਂ ਨਾਲ ਲਿਖੋ।
Question 22: ਸਮਾਜ ਵਿਗਿਆਨ ਦਾ ਸ਼ਬਦੀ ਅਰਥ ਲਿਖੋ ।
Answer:
ਸਮਾਜ ਸ਼ਾਸਤਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿਚ ਸੋਸ਼ੀਅਸ ਦਾ ਮਤਲਬ “ਐਸੋਸਿਏਟ ਜਾਂ ਸਮਾਜਿਕ” ਅਤੇ “ਲੋਗੋ” ਤੋਂ ਭਾਵ ਹੈ, ਵਿਗਿਆਨ ਜਾਂ ਅਧਿਐਨ ਕਰਨਾ । ਇਸ ਤਰ੍ਹਾਂ ਸਮਾਜ ਸ਼ਾਸਤਰ “ਸਮਾਜ ਦਾ ਵਿਗਿਆਨ” ਹੈ ।
Exam Tips:
a) ਸੋਸ਼ੀਅਸ = ਸਮਾਜਿਕ/ਐਸੋਸਿਏਟ ਅਤੇ ਲੋਗੋ = ਵਿਗਿਆਨ ਦੋਵੇਂ ਅਰਥ ਲਿਖੋ।
ਮਹੱਤਵਪੂਰਨ ਪ੍ਰਸ਼ਨ – ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ
Question 1: ਸਮਾਜ ਸ਼ਾਸਤਰ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਸਮਾਜ ਸ਼ਾਸਤਰ ਦਾ ਅਰਥ-ਸਮਾਜ ਸ਼ਾਸਤਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿਚ ਸੋਸ਼ੀਅਸ ਦਾ ਮਤਲਬ “ਐਸੋਸਿਏਟ ਜਾਂ ਸਮਾਜਿਕ” ਅਤੇ “ਲੋਗੋ” ਤੋਂ ਭਾਵ ਹੈ, ਵਿਗਿਆਨ ਜਾਂ ਅਧਿਐਨ ਕਰਨਾ । ਇਸ ਤਰ੍ਹਾਂ ਸਮਾਜ ਸ਼ਾਸਤਰ “ਸਮਾਜ ਦਾ ਵਿਗਿਆਨ” ਹੈ ।
Exam Tips:
a) ਸ਼ਬਦੀ ਅਰਥ ਤੋਂ ਸ਼ੁਰੂ ਕਰੋ ਅਤੇ ਅੰਤ ਵਿਚ ਇਸ ਨੂੰ “ਸਮਾਜ ਦਾ ਵਿਗਿਆਨ” ਕਹੋ।
Question 2: ਵੱਖ-ਵੱਖ ਸਮਾਜਿਕ ਗੁਣਾਂ ਨੂੰ ਉਜਾਗਰ ਕਰੋ ।
Answer:
ਭਾਈਚਾਰੇ ਦੀ ਨੀਂਹ । ਚਰਿੱਤਰ ਅਤੇ ਨੈਤਿਕ ਗੁਣ ਸਮੂਹਿਕ ਅਹਿਸਾਸ ਅਤੇ ਜ਼ਿੰਮੇਵਾਰੀ ਊਰਜਾ ਦਾ ਚੈਨਲਾਈਜੇਸ਼ਨ ।
Exam Tips:
a) ਤਿੰਨ ਸਮਾਜਿਕ ਗੁਣ (ਭਾਈਚਾਰੇ ਦੀ ਨੀਂਹ, ਚਰਿੱਤਰ ਅਤੇ ਨੈਤਿਕਤਾ, ਸਮੂਹਿਕ ਅਹਿਸਾਸ ਆਦਿ) ਸੂਚੀ ਵਿਚ ਲਿਖੋ।
Question 3: ਮਨੁੱਖੀ ਵਤੀਰੇ ਤੇ ਅਸਰ ਪਾਉਣ ਵਾਲੀਆਂ ਕਿਸੇ ਦੋ ਸੰਸਥਾਵਾਂ ਦਾ ਨਾਮ ਲਿਖੋ
Answer:
1. ਪਰਿਵਾਰ family) – ਮਨੁੱਖੀ ਵਤੀਰੇ ਨੂੰ ਪਰਿਵਾਰ ਸਭ ਤੋਂ ਪਹਿਲਾਂ ਪ੍ਰਭਾਵਿਤ ਕਰਦਾ ਹੈ ।
2. ਵਿੱਦਿਅਕ ਸੰਸਥਾਵਾਂ (Educational Institutions) – ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਬੱਚੇ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ
Exam Tips:
a) ਪਰਿਵਾਰ ਅਤੇ ਵਿੱਦਿਅਕ ਸੰਸਥਾਵਾਂ, ਦੋਹਾਂ ਦੀ ਵੱਖ-ਵੱਖ ਵਿਆਖਿਆ ਕਰੋ।
Question 4: ਰਾਸ਼ਟਰੀ ਅਖੰਡਤਾ ਵਿਚ ਖੇਡਾਂ ਦੀ ਕੀ ਭੂਮਿਕਾ ਹੈ ?
Answer:
ਸਰੀਰਕ ਸਿੱਖਿਆ ਅਤੇ ਖੇਡਾਂ ਦੇ ਪ੍ਰੋਗਰਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖੰਡਤਾ ਵਿਚ ਕੀਮਤੀ ਰੂਪ ਵਿਚ ਵਿਕਾਸ ਦਾ ਕੰਮ ਕਰਦੇ ਹਨ । ਇਹ ਅਜਿਹੀਆਂ ਗਤੀਵਿਧੀਆਂ ਪ੍ਰਦਾਨ ਕਰਦੇ ਹਨ, ਜੋ ਖੇਡਾਂ ਵਿਚ ਭਾਗ ਲੈਣ ਵਾਲਿਆਂ ਨੂੰ ਸੱਭਿਆਚਾਰ ਵਿਭਿੰਨਤਾਵਾਂ, ਵੱਖ-ਵੱਖ ਜਾਤਾਂ ਅਤੇ ਧਰਮ, ਉਸ ਦੇ ਸਮਾਜਿਕ ਨਿਯਮਾਂ, ਨੈਤਿਕ ਅਤੇ ਨੈਤਿਕ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ।
Exam Tips:
a) ਵੱਖ-ਵੱਖ ਸੱਭਿਆਚਾਰਾਂ, ਜਾਤਾਂ ਅਤੇ ਧਰਮਾਂ ਨੂੰ ਸਮਝਣ ਦਾ ਜ਼ਿਕਰ ਕਰੋ।
Question 5: ਜਜਬਾਤਾਂ ਦੇ ਨਿਯੰਤਰਣ ਬਾਰੇ ਤੁਹਾਨੂੰ ਕੀ ਪਤਾ ਹੈ ?
Answer:
ਮਨੋਵਿਗਿਆਨ ਦੇ ਅਧਿਐਨ ਨਾਲ ਇਕ ਵਿਅਕਤੀ ਅਤੇ ਖਿਡਾਰੀ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਖਾਸ ਕਰਕੇ ਅਭਿਆਸ ਅਤੇ ਮੁਕਾਬਲੇ ਦੀ ਸਥਿਤੀ ਨੂੰ ਸਮਝਣ ਵਿਚ ਮਦਦ ਮਿਲਦੀ ਹੈ, ਜਿਵੇਂ ਕਿ ਪਰੇਸ਼ਾਨੀ, ਡਰ, ਤਨਾਵ ਆਦਿ ।
Exam Tips:
a) ਡਰ ਅਤੇ ਤਣਾਅ ਵਰਗੀਆਂ ਭਾਵਨਾਵਾਂ ਦੀ ਉਦਾਹਰਨ ਦਿਓ।
Question 6: ਸਿੱਖਣ ਤੋਂ ਕੀ ਭਾਵ ਹੈ ?
Answer:
ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਿਆਂ, ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ । ਵਿਵਹਾਰ ਵਿਚ ਬਦਲਾਵ ਆਮ ਤੌਰ ਤੇ ਸਥਾਈ ਹੁੰਦਾ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖਣਾ ਇਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ, ਜੋ ਕਿ ਪੰਘੂੜੇ ਵਿਚ ਸ਼ੁਰੂ ਹੁੰਦੀ ਹੈ ਅਤੇ ਕਬਰ ਵਿਚ ਖ਼ਤਮ ਹੋ ਜਾਂਦੀ ਹੈ । ਭਾਵ ਸਿੱਖਣਾ ਜਨਮ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦਾ ਹੈ । ਇਹ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਬਚਾਉਣ ਭਾਵ ਜਿੰਦਾ ਰੱਖਣ ਲਈ ਸਮਾਜਿਕ ਹੁਨਰ ਅਤੇ ਵਾਤਾਵਰਣ ਨੂੰ ਗ੍ਰਹਿਣ ਕਰ ਲੈਂਦਾ ਹੈ ।
Exam Tips:
a) ਸਿੱਖਣ ਨੂੰ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਵਜੋਂ ਲਿਖੋ।
Question 7: ਸਿੱਖਣ ਦੇ ਵੱਖ-ਵੱਖ ਨਿਯਮਾਂ ਨੂੰ ਉਜਾਗਰ ਕਰੋ ।
Answer:
ਤਤਪਰਤਾ/ਤਿਆਰੀ ਦਾ ਨਿਯਮ ਪ੍ਰਭਾਵ ਦਾ ਨਿਯਮ । ਅਭਿਆਸ ਦਾ ਨਿਯਮ ।
Exam Tips:
a) ਤਿੰਨੇ ਨਿਯਮ ਇੱਕ-ਇੱਕ ਵਾਕ ਵਿਚ ਲਿਖੋ।
Question 8: ਵਰਤੋਂ ਅਤੇ ਨਾ-ਵਰਤੋਂ ਦੇ ਨਿਯਮ ਵਿਚ ਕੀ ਅੰਤਰ ਹੈ ?
Answer:
1. ਵਰਤੋਂ ਦਾ ਨਿਯਮ (Law of Use) – ਕਿਸੇ ਕਿਰਿਆ ਦੀ ਵਾਰ-ਵਾਰ ਵਰਤੋਂ ਕਰਨ ਨਾਲ ਸਿੱਖਣ ਪ੍ਰਕਿਰਿਆ ਜ਼ਿਆਦਾ ਹੁੰਦੀ ਹੈ ।
2. ਗੈਰ ਵਰਤੋਂ ਦਾ ਨਿਯਮ (Law of Disuse) – ਜੇਕਰ ਸਿੱਖੇ ਹੋਏ ਗੁਣ ਨੂੰ ਕਾਫੀ ਲੰਬਾ ਸਮਾਂ ਵਰਤੋਂ ਵਿੱਚ ਨਾ ਲਿਆਂਦਾ ਜਾਵੇ ਤਾਂ ਇਹ ਯਾਦ ਵਿਚੋਂ ਨਿਕਲ ਜਾਂਦਾ ਹੈ । ਇਸ ਲਈ ਸਿੱਖੀ ਹੋਈ ਗੱਲ ਦਾ ਦੁਹਰਾਓ ਅਤਿ ਜ਼ਰੂਰੀ ਹੈ ।
Exam Tips:
a) ਵਰਤੋਂ ਦੇ ਨਿਯਮ ਅਤੇ ਗੈਰ-ਵਰਤੋਂ ਦੇ ਨਿਯਮ ਦਾ ਫ਼ਰਕ ਦੋ ਨੰਬਰਾਂ ਹੇਠ ਲਿਖੋ।
Question 9: ਸਿਖਲਾਈ ਦੇ ਤਬਾਦਲੇ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਆਮ ਤੌਰ ਤੇ ਸਿੱਖਣ ਦੇ ਸਥਾਨਾਂਤਰਣ ਤੋਂ ਭਾਵ ਆਦਤਾਂ, ਹੁਨਰ ਅਤੇ ਰਵੱਈਏ ਨੂੰ ਇਕ ਖੇਤਰ ਤੋਂ ਦੂਜੇ ਖੇਤਰ ਵਿਚ ਲੈਕੇ ਜਾਣਾ ਕਈ ਵਾਰ ਇਕ ਖੇਤਰ ਵਿਚ ਸਿੱਖਿਆ ਗਿਆ ਹੁਨਰ ਦੂਜੇ ਖੇਤਰ ਵਿਚ ਮੁਸ਼ਕਿਲ ਪੈਦਾ ਕਰਦਾ ਹੈ । ਇਸ ਕਰਕੇ ਸਿੱਖਣ ਦਾ ਸਥਾਨਾਂਤਰਣ ਦਾ ਪ੍ਰਭਾਵ ਬਹੁਤ ਪ੍ਰਭਾਵੀ ਹੈ ।
Exam Tips:
a) ਸਥਾਨਾਂਤਰਣ ਦੀ ਪਰਿਭਾਸ਼ਾ ਦੇ ਨਾਲ ਇੱਕ ਉਦਾਹਰਨ ਦੇਣੀ ਚਾਹੀਦੀ ਹੈ।
Question 10: ਸਿਖਲਾਈ ਦੇ ਵੱਖ-ਵੱਖ ਸਥਾਨਾਂਤਰਣ ਨੂੰ ਬਿਆਨ ਕਰੋ ।
Answer:
ਸਿੱਖਣ ਦੇ ਸਥਾਨਾਂਤਰਣ ਦੇ ਪ੍ਰਕਾਰ ਹੇਠ ਲਿਖੇ ਅਨੁਸਾਰ ਹਨ –
1. ਸਕਾਰਾਤਮਕ ਸਥਾਨਾਂਤਰਣ
2. ਨਕਾਰਾਤਮਕ ਸਥਾਨਾਂਤਰਣ
3. ਜੀਰੋ ਸਥਾਨਾਂਤਰਣ ।
Exam Tips:
a) ਸਕਾਰਾਤਮਕ, ਨਕਾਰਾਤਮਕ ਅਤੇ ਜ਼ੀਰੋ ਸਥਾਨਾਂਤਰਣ ਤਿੰਨੇ ਨੰਬਰ ਲਾ ਕੇ ਲਿਖੋ।
Question 11: ਤੁਸੀਂ ਸਿਖਲਾਈ ਦੇ ਸਕਾਰਾਤਮਕ ਸਥਾਨਾਂਤਰਣ ਤੋਂ ਕੀ ਸਮਝਦੇ ਹੋ ?
Answer:
ਸਕਾਰਾਤਮਕ ਸਥਾਨਾਂਤਰਣ (Positive Transfer of Learning) – ਜਦ ਪਿਛਲਾ ਸਿੱਖਿਆ ਹੋਇਆ ਹੁਨਰ ਨਵੇਂ ਸਿੱਖਣ ਵਾਲੇ ਕੰਮ ਵਿਚ ਮਦਦ ਕਰਦਾ ਹੈ, ਤਾਂ ਉਸਨੂੰ ਸਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਲੰਬੇ ਸਮੇਂ ਤੱਕ ਦੌੜਨ ਵਾਲੀ ਸਹਿਣਸ਼ੀਲਤਾ, ਲੰਬੇ ਸਮੇਂ ਤੱਕ ਤੈਰਾਕੀ ਕਰਨ ਵਿਚ ਮਦਦ ਕਰੇਗਾ । ਇਸੇ ਤਰ੍ਹਾਂ ਯੋਗ ਆਸਣ, ਐਰੋਬਿਕਸ ਵਿਚ ਕੰਮ ਆਉਂਦੇ ਹਨ ਅਤੇ ਕ੍ਰਿਕਟ ਖੇਡਣ ਵਾਲੇ ਸਾਫਟਬਾਲ ਵਰਗੀਆਂ ਖੇਡਾਂ ਖੇਡ ਸਕਦੇ ਹਨ ਆਦਿ ।
Exam Tips:
a) ਸਕਾਰਾਤਮਕ ਸਥਾਨਾਂਤਰਣ ਦੀ ਉਦਾਹਰਨ (ਦੌੜ ਦੀ ਸਹਿਣਸ਼ੀਲਤਾ ਤੋਂ ਤੈਰਾਕੀ) ਯਾਦ ਰੱਖੋ।
Question 12: ਸਿਖਲਾਈ ਦੋ ਜੀਰੋ ਸਥਾਨਾਂਤਰਣ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਜੀਰੋ ਸਥਾਨਾਂਤਰਣ (Zero Transfer of Training) – ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ, ਗਿਆਨ ਅਤੇ ਆਦਤਾਂ ਨਵੇਂ ਸਿੱਖਣ ਦੇ ਕੰਮ ਵਿਚ ਨਾ ਹੀ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ ਅਤੇ ਨਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ । ਇਸਨੂੰ ਜ਼ੀਰੋ ਸਥਾਨਾਂਤਰਣ ਕਿਹਾ ਜਾਂਦਾ ਹੈ । ਉਦਾਹਰਣ ਦੇ ਤੌਰ ‘ਤੇ ਵਾਲੀਵਾਲ ਵਿਚ ਸਿੱਖੀ ਸਵਿਮਿੰਗ ਜਾਂ ਸਰਵਿਸ ਦਾ ਜਿਮਨਾਸਟਿਕ ਦੇ ਹੁਨਰ ਤੇ ਪ੍ਰਭਾਵ ਨਾ ਪਾਉਣਾ ।
Exam Tips:
a) ਜ਼ੀਰੋ ਸਥਾਨਾਂਤਰਣ ਵਿਚ ਨਾ ਚੰਗਾ ਨਾ ਮਾੜਾ ਪ੍ਰਭਾਵ ਪੈਂਦਾ ਹੈ, ਇਹ ਗੱਲ ਲਿਖੋ।
Question 13: ਕਿਸ਼ੋਰ ਅਵਸਥਾ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਲਿਖੋ ।
Answer:
ਜੈਵਿਕ ਤਬਦੀਲੀਆਂ ਨਾਲ ਸੰਬੰਧਿਤ ਸਮੱਸਿਆਵਾਂ ਮਨੋਵਿਗਿਆਨਿਕ ਵਿਹਾਰ ਨਾਲ ਸੰਬੰਧਿਤ ਸਮੱਸਿਆਵਾਂ ਆਜ਼ਾਦੀ ਪਛਾਣ ਅਤੇ ਸਵੈ-ਨਿਰਣਾ ਵਿਨਾਸ਼ਕਾਰੀ ਰੁਝਾਨ ਅਤੇ ਵਿਹਾਰ ਹਾਣੀ ਨਾਲ ਦੋਸਤੀ ।
Exam Tips:
a) ਸਮੱਸਿਆਵਾਂ ਦੇ ਨਾਮ ਨੰਬਰ ਲਾ ਕੇ ਲਿਖੋ।
Question 14: ਖੇਡਾਂ ਦੇ ਵਿਕਾਸ ਵਿਚ ਯੂਨਾਨੀ ਯੋਗਦਾਨ ਬਾਰੇ ਦੱਸੋ ।
Answer:
ਯੂਨਾਨ ਦੀ ਸੱਭਿਅਤਾ ਸਭ ਤੋਂ ਪੁਰਾਣੀ ਸੱਭਿਅਤਾ ਵਿਚੋਂ ਇਕ ਹੈ । ਇਸ ਯੁੱਗ ਨੂੰ ਖੇਡ ਦੇ ਸੁਨਹਿਰੀ ਯੁੱਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਖੇਡਾਂ ਦੇ ਸਭ ਦੇ ਵੱਡੇ ਖੇਡ ਮਹਾਂਉਤਸਵ ਯੂਨਾਨ ਤੋਂ 776 (BC) ਵਿਚ ਸ਼ੁਰੂ ਹੋਇਆ ਜਿਸ ਨੂੰ ਉਲੰਪਿਕ ਦੇ ਨਾਮ ਨਾਲ ਜਾਣਦੇ ਹਾਂ । ਇਹ ਖੇਡ ਯੂਨਾਨ ਦੇ ਦੇਵਤਾ ਜ਼ੀਅਸ ਦੇ ਸਨਮਾਨ ਵਿਚ ਖੇਡੀਆਂ ਜਾਂਦੀਆਂ ਹਨ ।
Exam Tips:
a) ਪਹਿਲੀਆਂ ਉਲੰਪਿਕ ਖੇਡਾਂ (776 ਈ. ਪੂ.) ਅਤੇ ਦੇਵਤਾ ਜ਼ੀਅਸ ਦਾ ਜ਼ਿਕਰ ਕਰੋ।
Question 15: ਖੇਡਾਂ ਦੇ ਵਿਕਾਸ ਵਿੱਚ ਜਾਪਾਨ ਦੇ ਯੋਗਦਾਨ ਬਾਰੇ ਦੱਸੋ ।
Answer:
ਜਾਪਾਨ ਦੇ ਇਤਿਹਾਸ ਨੂੰ ਦੋ ਕਾਲਾਂ ਵਿਚ ਵਰਗੀਕਰਣ ਕੀਤਾ ਜਾਂਦਾ ਹੈ, ਮੇਜ਼ੀ ਕਾਲ ( 1867) ਤੋਂ ਪਹਿਲਾ ਅਤੇ ਮੇਜ਼ੀਕਾਲ (1867) ਤੋਂ ਅੱਗੇ ਦਾ ਸਮਾਂ । ਜਾਪਾਨ ਨੇ ਕਈ ਤਰ੍ਹਾਂ ਦੀਆਂ ਖੇਡਾਂ ਜਿਵੇਂ ਕਿ ਤੀਰ-ਅੰਦਾਜ਼ੀ, ਘੋੜਸਵਾਰੀ, ਕੁਸ਼ਤੀ ਅਤੇ ਜੂਡੋ ਆਦਿ ਵਰਗੀਆਂ ਖੇਡਾਂ ਸੰਸਾਰ ਨੂੰ ਦਿੱਤੀਆਂ ਹਨ ।
Exam Tips:
a) ਜਾਪਾਨ ਦੇ ਇਤਿਹਾਸ ਦੇ ਮੇਜ਼ੀ ਕਾਲ (1867) ਤੋਂ ਪਹਿਲਾਂ ਤੇ ਬਾਅਦ ਵਾਲੇ ਦੋ ਕਾਲ ਲਿਖੋ।
ਮਹੱਤਵਪੂਰਨ ਪ੍ਰਸ਼ਨ – ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ
Question 1: ਸਮਾਜ ਸ਼ਾਸਤਰ ਤੋਂ ਤੁਹਾਡਾ ਕੀ ਭਾਵ ਹੈ ?
Answer:
ਮਨੁੱਖ ਨੂੰ ਕੁਦਰਤ ਦੁਆਰਾ ਇਕ ਸਮਾਜਿਕ ਜਾਨਵਰ (Social animal) ਵਜੋਂ ਜਾਣਿਆ ਜਾਂਦਾ ਹੈ । ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਵਿਅਕਤੀ ਆਪਣੀ ਅੰਦਰਲੇ ਝੁਕਾਵਾਂ ਅਤੇ ਸਮਾਜਿਕ ਗੁਣਾਂ ਦੀ ਮਦਦ ਨਾਲ ਸਵੈਵਾਤਾਵਰਣ ਦੀ ਸਿਰਜਨਾ ਕਰਦਾ ਹੈ । ਉਸਨੂੰ ਆਪਣੇ ਆਲੇ -ਦੁਆਲੇ ਦੇ ਸਹਾਇਕ ਵਾਤਾਵਰਣ ਵਿਚ ਜਿਊਣ ਲਈ ਸਮਾਜਿਕ ਹੁਨਰ ਨੂੰ ਸਿੱਖਣ ਦੀ ਲੋੜ ਪੈਂਦੀ ਹੈ ਜਿਸ ਲਈ ਉਸਨੂੰ ਸਮਾਜਿਕ ਸਿੱਖਿਆ ਦੇ ਰਾਹੀਂ ਜਾਣਾ ਪੈਂਦਾ ਹੈ । ਇਸ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਇੱਕ ਅਜਿਹਾ ਵਿਸ਼ਾ ਹੈ ਜੋ ਕਿ ਸਮਾਜ ਨੂੰ ਸਮਝਣ ਅਤੇ ਵਿਸ਼ਲੇਸ਼ਣ ਦਾ ਗਿਆਨ ਪ੍ਰਦਾਨ ਕਰਦਾ ਹੈ । ਸਮਾਜ ਸ਼ਾਸਤਰ ਦਾ ਅਰਥ-ਸਮਾਜ ਸ਼ਾਸਤਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿਚ ਸੋਸ਼ੀਅਸ ਦਾ ਮਤਲਬ “ਐਸੋਸਿਏਟ ਜਾਂ ਸਮਾਜਿਕ” ਅਤੇ “ਲੋਗੋ” ਤੋਂ ਭਾਵ ਹੈ, ਵਿਗਿਆਨ ਜਾਂ ਅਧਿਐਨ ਕਰਨਾ । ਇਸ ਤਰ੍ਹਾਂ ਸਮਾਜ ਸ਼ਾਸਤਰ “ਸਮਾਜ ਦਾ ਵਿਗਿਆਨ” ਹੈ । ਸਮਾਜਿਕ ਵਿਗਿਆਨ ਸਮਾਜ ਦਾ ਵਿਗਿਆਨ ਹੈ । ਇਹ ਸਮਾਜਿਕ ਰਿਸ਼ਤੇ, ਹਰ ਰੋਜ਼ ਦੀ ਜਿੰਦਗੀ ਦੇ ਮੇਲਜੋਲ ਅਤੇ ਸੱਭਿਆਚਾਰ ਦੇ ਅਧਿਐਨ ਦਾ ਇਕ ਪੈਟਰਨ ਹੈ । ਇਸ ਦਾ ਸੰਬੰਧ ਸਮਾਜ ਦੀ ਉਤਪੱਤੀ, ਕਾਰਜ ਅਤੇ ਸਮੱਸਿਆਵਾਂ ਦੇ ਸੰਬੰਧ ਵਿਚ ਮਨੁੱਖੀ ਸਮਾਜ ਦਾ ਅਧਿਐਨ ਕਰਨਾ ਹੈ । ਇਹ ਲੋਕਾਂ, ਸਮੂਹ, ਸੰਸਥਾਵਾਂ ਅਤੇ ਸੱਭਿਆਚਾਰ ਦੇ ਸੰਬੰਧ ਵਿਚ ਕੰਮ ਕਰਦਾ ਹੈ । ਇਹ ਪਰਿਵਾਰ, ਧਰਮ, ਸਿੱਖਿਆ, ਰਾਜਨੀਤੀ, ਮਨੁੱਖੀ ਵਤੀਰੇ ਅਤੇ ਸੱਭਿਆਚਾਰ ਨੂੰ ਸਮਝਣ ਵਿਚ ਵੀ ਮਦਦ ਕਰਦਾ ਹੈ ।
Exam Tips:
a) ਮਨੁੱਖ ਨੂੰ ਸਮਾਜਿਕ ਜਾਨਵਰ ਦੱਸ ਕੇ ਉੱਤਰ ਸ਼ੁਰੂ ਕਰੋ।
Question 2: ਮਨੁੱਖੀ ਵਤੀਰੇ ਨੂੰ ਪ੍ਰਭਾਵਿਤ ਕਰਨ ਵਾਲੀਆਂ ਕੋਈ ਦੋ ਸੰਸਥਾਵਾਂ ਬਾਰੇ ਲਿਖੋ ।
Answer:
1. ਪਰਿਵਾਰ (Family) – ਮਨੁੱਖੀ ਵਤੀਰੇ ਨੂੰ ਪਰਿਵਾਰ ਸਭ ਤੋਂ ਪਹਿਲਾਂ ਪ੍ਰਭਾਵਿਤ ਕਰਦਾ ਹੈ । ਪਰਿਵਾਰ ਮਨੁੱਖੀ ਵਤੀਰੇ ਦੀ ਨੀਂਹ ਹੁੰਦਾ ਹੈ । ਬੱਚੇ ਦੇ ਵਿਹਾਰ ਨੂੰ ਪਰਿਵਾਰਕ ਪਰੰਪਰਾਵਾਂ, ਕਦਰਾਂ, ਕੀਮਤਾਂ, ਵਿਸ਼ਵਾਸ, ਨੈਤਿਕਤਾ ਆਦਿ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ ਪਰਿਵਾਰ ਪ੍ਰਾਇਮਰੀ ਸਮਾਜਿਕ ਸਮੂਹ ਹੋਣ ਕਾਰਣ ਬੱਚੇ ਦੇ ਵਿਹਾਰ ਨੂੰ ਪ੍ਰਭਾਵਿਤ ਕਰਦਾ ਹੈ । ਬੱਚੇ ਮਾਂ-ਬਾਪ ਦੁਆਰਾ ਦੱਸੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਪਰ ਸਭ ਤੋਂ ਜ਼ਿਆਦਾ ਉਹ ਰੋਜ਼ਾਨਾ ਜੀਵਨ ਦੇ ਨਿਰੀਖਣ ਤੋਂ ਸਿੱਖਦੇ ਹਨ । ਮਾਂ-ਬਾਪ ਦੇ ਸੰਬੰਧ ਬੱਚਿਆਂ ਦੇ ਜ਼ਿਆਦਾਤਰ ਪਹਿਲੂਆਂ ਉੱਤੇ ਵੱਡਾ ਪ੍ਰਭਾਵ ਹੁੰਦਾ ਹੈ ਇਸ ਕਰਕੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਮਾਪੇ ਆਪਣੇ ਬੱਚੇ ਦੇ ਕੈਰੀਅਰ ਨੂੰ ਬਣਾ ਵੀ ਸਕਦੇ ਹਨ ਅਤੇ ਵਿਗਾੜ ਵੀ ਸਕਦੇ ਹਨ ।
2. ਵਿੱਦਿਅਕ ਸੰਸਥਾਵਾਂ (Educational Institutions) – ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਬੱਚੇ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਇਹ ਸੰਸਥਾਵਾਂ ਬੱਚਿਆਂ ਦੀ ਸ਼ਖਸੀਅਤ ਨੂੰ ਬਣਾਉਣ ਅਤੇ ਦੋਸਤ, ਪਰਿਵਾਰ ਅਤੇ ਅਧਿਆਪਕਾਂ ਨਾਲ ਸਕਾਰਾਤਮਕ ਗੱਲਬਾਤ ਕਰਨ ਵਿਚ ਮਦਦ ਕਰਦੀਆਂ ਹਨ । ਇਸ ਲਈ ਸਕੂਲ ਨੂੰ ਬੱਚੇ ਦਾ ਦੂਜਾ ਘਰ ਕਿਹਾ ਜਾਂਦਾ ਹੈ । ਬੱਚਿਆਂ ਦਾ ਵਿਵਹਾਰ ਅਤੇ ਉਨ੍ਹਾਂ ਦੀ ਸ਼ਖਸੀਅਤ ਦਾ ਵਿਕਾਸ ਅਤੇ ਪਾਲਣ-ਪੋਸ਼ਣ ਸਿਰਫ ਮਾਪਿਆਂ ਤੇ ਨਿਰਭਰ ਨਹੀਂ ਕਰਦਾ ਹੈ, ਪਰ ਜਿਸ ਤਰੀਕੇ ਨਾਲ ਉਹ ਵਿਕਾਸ ਕਰਦੇ ਹਨ, ਸਕੂਲਾਂ ਲਈ ਵੀ ਇਕ ਚੁਣੌਤੀਪੂਰਨ ਕੰਮ ਹੈ ।
Exam Tips:
a) ਸਿਰਫ਼ ਦੋ ਸੰਸਥਾਵਾਂ (ਪਰਿਵਾਰ ਅਤੇ ਵਿੱਦਿਅਕ ਸੰਸਥਾਵਾਂ) ਸਿਰਲੇਖਾਂ ਸਮੇਤ ਲਿਖੋ।
Question 3: ਹੇਠ ਲਿਖਿਆਂ `ਤੇ ਨੋਟ ਲਿਖੋ । (ਉ) ਧਾਰਮਿਕ ਸੰਸਥਾਵਾਂ (ਅ) ਰਾਸ਼ਟਰੀ ਸੱਭਿਆਚਾਰ ।
Answer:
(ੳ) ਧਾਰਮਿਕ ਸੰਸਥਾਵਾਂ (Religious institutions) – ਇਹ ਇਕ ਅਜਿਹੀ ਥਾਂ ਹੈ ਜਿੱਥੇ ਸੰਯੁਕਤ ਪ੍ਰਣਾਲੀ ਹੈ ਜਿੱਥੇ ਪਵਿੱਤਰ ਵਿਸ਼ਵਾਸ, ਕਦਰਾਂ-ਕੀਮਤਾਂ ਅਤੇ ਰੀਤੀ-ਰਿਵਾਜ ਹਾਸਲ ਹੋ ਜਾਂਦੇ ਹਨ । ਇਹ ਸੰਸਥਾਵਾਂ ਨੈਤਿਕ ਕਦਰਾਂ-ਕੀਮਤਾਂ ਅਤੇ ਰੀਤੀ-ਰਿਵਾਜ ਹਾਸਲ ਹੋ ਜਾਂਦੇ ਹਨ । ਇਹ ਸੰਸਥਾਵਾਂ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰਨ ਵਿਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ ਜਿਵੇਂ ਕਿ ਸੱਚ ਬੋਲਣਾ, ਨੁਕਸਾਨ ਨਾ ਪਹੁੰਚਾਉਣਾ, ਦੂਸਰਿਆਂ ਦਾ ਹਮਦਰਦੀ ਭਰਿਆ ਰਵੱਈਆ, ਬਜ਼ੁਰਗਾਂ ਦਾ ਆਦਰ ਕਰਨਾ ਆਦਿ ਮੂਲ ਬੱਚੇ ਦੇ ਵਿਹਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
(ਅ) ਰਾਸ਼ਟਰੀ ਸੱਭਿਆਚਾਰ (National Culture) – ਰਾਸ਼ਟਰੀ ਸੱਭਿਆਚਾਰ ਬੱਚਿਆਂ ਦੀ ਜ਼ਿੰਦਗੀ ਤੇ ਭਾਰੀ ਪ੍ਰਭਾਵ ਪਾਉਂਦਾ ਹੈ । ਜਿਸ ਦੇਸ਼ ਵਿਚ ਬੱਚਾ ਜਨਮ ਲੈਂਦਾ ਹੈ, ਉੱਥੇ ਦੇ ਰੀਤੀ-ਰਿਵਾਜ, ਰਹਿਣ-ਸਹਿਣ, ਵਾਤਾਵਰਣ ਅਤੇ ਸੋਚ ਨੂੰ ਅਪਣਾਉਂਦਾ ਹੈ ਅਤੇ ਉਸਦਾ ਮਾਣ ਮਹਿਸੂਸ ਕਰਦਾ ਹੈ । ਇਹ ਹੀ ਸੋਚ ਰਾਸ਼ਟਰ ਦੀ ਤਾਕਤ ਬਣਦੀ ਹੈ ।ਅੱਜ ਦਾ ਬੱਚਾ ਕੱਲ੍ਹ ਕੌਮ ਦੀ ਉਮੀਦ ਹੈ ਅਤੇ ਅੱਜ ਉਸਦਾ ਵਿਕਾਸ, ਕੱਲ੍ਹ ਰਾਸ਼ਟਰ ਦਾ ਵਿਕਾਸ ਹੈ । ਸਵਾਮੀ ਵਿਵੇਕਾਨੰਦ ਦੇ ਅਨੁਸਾਰ, ਅੱਜ ਦਾ ਬੱਚਾ ਭਵਿੱਖ ਦਾ ਮਾਤਾ-ਪਿਤਾ, ਭਵਿੱਖ ਦਾ ਨਾਗਰਿਕ ਅਤੇ ਦੇਸ਼ ਦਾ ਭਵਿੱਖ ਹੈ । ਉਹਨਾਂ ਨੂੰ ਖਾਸ ਦੇਖਭਾਲ ਦੀ ਲੋੜ ਹੈ, ਉਹਨਾਂ ਦੇ ਅਧਿਕਾਰਾਂ ਦੀ ਰਾਖੀ ਦੀ ਲੋੜ ਹੈ ਕਿਉਂਕਿ ਉਹ ਕੱਲ ਦੇ ਜ਼ਿੰਮੇਵਾਰ ਨਾਗਰਿਕ ਹੋਣਗੇ ।
Exam Tips:
a) ਧਾਰਮਿਕ ਸੰਸਥਾਵਾਂ ਅਤੇ ਰਾਸ਼ਟਰੀ ਸੱਭਿਆਚਾਰ ਦੋਵਾਂ ਦਾ ਵੱਖਰਾ ਨੋਟ ਲਿਖੋ।
Question 4: ਰਾਸ਼ਟਰੀ ਏਕਤਾ ਵਿਚ ਖੇਡਾਂ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਸਪੱਸ਼ਟ ਕਰੋਗੇ ?
Answer:
ਸਰੀਰਕ ਸਿੱਖਿਆ ਅਤੇ ਖੇਡਾਂ ਦੇ ਪ੍ਰੋਗਰਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖੰਡਤਾ ਵਿਚ ਕੀਮਤੀ ਰੂਪ ਵਿਚ ਵਿਕਾਸ ਦਾ ਕੰਮ ਕਰਦੇ ਹਨ । ਇਹ ਅਜਿਹੀਆਂ ਗਤੀਵਿਧੀਆਂ ਪ੍ਰਦਾਨ ਕਰਦੇ ਹਨ, ਜੋ ਖੇਡਾਂ ਵਿਚ ਭਾਗ ਲੈਣ ਵਾਲਿਆਂ ਨੂੰ ਸੱਭਿਆਚਾਰ ਵਿਭਿੰਨਤਾਵਾਂ, ਵੱਖ-ਵੱਖ ਜਾਤਾਂ ਅਤੇ ਧਰਮ ਉਸ ਦੇ ਸਮਾਜਿਕ ਨਿਯਮਾਂ, ਨੈਤਿਕ ਅਤੇ ਨੈਤਿਕ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਸਰੀਰਕ ਸਿੱਖਿਆ ਅਤੇ ਖੇਡਾਂ ਸਾਂਝੇ ਮੰਤਵ ਲਈ ਕੰਮ ਕਰਨ ਵਾਲਿਆਂ ਲੋਕਾਂ ਨੂੰ ਇੱਕ-ਜੁੱਟ ਕਰਕੇ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ । ਇਸ ਲਈ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਸਕੂਲੀ ਪ੍ਰੋਗਰਾਮ ਵਿਚ ਨੈਤਿਕ ਮੁੱਲ ਅਪਣਾਉਣ ਲਈ ਅਭਿਆਸ ਕਰਨਾ ਚਾਹੀਦਾ ਹੈ । ਖੇਡਾਂ ਰਾਹੀਂ ਭਾਈਚਾਰਕ ਏਕਤਾ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਵਿੱਦਿਆ (education) ਦਾ ਖਾਸ ਹਿੱਸਾ ਹੋਣਾ ਚਾਹੀਦਾ ਹੈ । ਉਲੰਪਿਕ ਖੇਡਾਂ ਦੀ ਉਤਪੱਤੀ ਦੇ ਵਿਚਾਰ ਪਿੱਛੇ ਯੂਨਾਨੀ ਦੁਆਰਾ ਖੇਡਾਂ ਵਿਚ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਦਾ ਵਿਕਾਸ ਕਰਨਾ ਸੀ । ਫਰਾਸ ਦੇ ਬੈਰਨ ਪਰੇਰੇ ਡੀ ਕੁਬਰਟਿਨ (Baran Pierre de Coubertin) ਨੇ ਇਸ ਵਿਚਾਰ ਨੂੰ ਅੱਗੇ ਵਧਾਇਆ ਅਤੇ ਉਲੰਪਿਕ ਖੇਡਾਂ ਨੂੰ 1896 ਵਿਚ ਫਿਰ ਤੋਂ ਸੁਰਜੀਤ ਕੀਤਾ ।
Exam Tips:
a) ਉਲੰਪਿਕ ਖੇਡਾਂ ਅਤੇ ਭਾਈਚਾਰਕ ਏਕਤਾ ਦਾ ਹਵਾਲਾ ਦਿਓ।
Question 5: ਮਨੋਵਿਗਿਆਨ ਸ਼ਬਦ ਦੀਆਂ ਦੋ ਪਰਿਭਾਸ਼ਾਵਾਂ ਦਿਉ
Answer:
ਕਰੋਅ ਅਤੇ ਕਰੋਅ (Crow and Crow) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਵਰਤਾਓ ਅਤੇ ਸੰਬੰਧਾਂ ਦਾ ਅਧਿਐਨ ਹੈ । ਕਲਾਰਕ ਅਤੇ ਕਲਾਰਕ (Clark and Clark) ਦੇ ਅਨੁਸਾਰ, “ਖੇਡ ਮਨੋਵਿਗਿਆਨ ਇਕ ਪ੍ਰਭਾਵੀ ਮਨੋਵਿਗਿਆਨ ਹੈ । ਇਹ ਵਿਅਕਤਿਤੱਵ, ਭਾਵਨਾਤਮਕ ਅਤੇ ਪ੍ਰੇਰਕ ਪਹਿਲੂਆਂ ਅਤੇ ਸਰੀਰਕ ਗਤੀਵਿਧੀਆਂ ਨਾਲ ਸੰਬੰਧ ਰੱਖਦਾ ਹੈ । ਇਹ ਮਨੋਵਿਗਿਆਨ ਵਿਚ ਵਰਤੀਆਂ ਜਾਂਦੀਆਂ ਕਈ ਤਕਨੀਕਾਂ ਨਿਯੁਕਤ ਕਰਦਾ ਹੈ । ਮੈਕਡੂਗਲ (McDougall) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਆਚਰਣ ਤੇ ਵਿਵਹਾਰ ਦਾ ਸਕਾਰਾਤਮਕ ਵਿਗਿਆਨ ਹੈ ।”
Exam Tips:
a) ਕਰੋਅ ਅਤੇ ਕਰੋਅ ਤੇ ਮੈਕਡੂਗਲ ਵਰਗੇ ਵਿਦਵਾਨਾਂ ਦੇ ਨਾਮ ਸਹੀ ਲਿਖੋ।
Question 6: ਸਰੀਰਕ ਸਿੱਖਿਆ ਵਿਚ ਖੇਡ ਮਨੋਵਿਗਿਆਨ ਦੇ ਮਹੱਤਵ ਨੂੰ ਸਮਝਾਓ ।
Answer:
ਮਨੋਵਿਗਿਆਨ ਦਾ ਮਹੱਤਵ (Importance of Psychology) – ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਸਰੀਰਕ ਗਤੀਆਂ ਹੁੰਦੀਆਂ ਹਨ ਜੋ ਕਿ ਖੇਡ ਵਾਤਾਵਰਣ ਦੇ ਅਨੁਸਾਰ ਹੁੰਦੀਆਂ ਹਨ । ਸਿੱਖਿਆ ਦੇ ਵਿੱਚ ਮਨੋਵਿਗਿਆਨ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਮਨੋਵਿਗਿਆਨ ਦੀ ਲੋੜ ਪੈਂਦੀ ਹੈ । ਸਰੀਰਕ ਸਿੱਖਿਆ ਦੇ ਸੰਗਠਿਤ ਪ੍ਰੋਗਰਾਮ ਅਤੇ ਮੁਕਾਬਲਿਆਂ ਵਿਚ, ਜਿੱਥੇ ਹਰ ਕੋਈ ਜਿੱਤਣਾ ਚਾਹੁੰਦਾ ਹੈ, ਬਿਨਾਂ ਮਨੋਵਿਗਿਆਨ ਦੇ ਗਿਆਨ ਤੋਂ ਬਿਨਾਂ ਹੀ ਪ੍ਰਦਰਸ਼ਨ ਨਹੀਂ ਕਰ ਸਕਦਾ। ਇੱਥੇ ਖਿਡਾਰੀ ਦੇ ਮਨੋਵਿਗਿਆਨ ਵਿਹਾਰ ਜਿਵੇਂ ਕਿ ਉਸਦੀ ਰੁਚੀ, ਰਵੱਈਏ, ਪ੍ਰੇਰਨਾ ਅਤੇ ਭਾਵਨਾਤਮਕ ਵਿਹਾਰ ਦਾ ਗਿਆਨ ਹੋਣਾ ਜ਼ਰੂਰੀ ਹੈ । ਖੇਡਾਂ ਵਿਚ ਖੇਡ ਕੁਸ਼ਲਤਾ ਕਿਸੇ ਵੀ ਭੌਤਿਕ ਜਾਂ ਮਨੋਵਿਗਿਆਨ ਕਾਰਕਾਂ ਦੀ ਪ੍ਰਤੀਬੰਧਿਤ ਨਹੀਂ ਹੁੰਦੀ ਹੈ । ਇਹ ਗੱਲ ਵੀ ਚੰਗੀ ਤਰ੍ਹਾਂ ਸਮਝੀ ਜਾ ਚੁੱਕੀ ਹੈ ਕਿ ਖੇਡ ਕਾਰਜਕੁਸ਼ਲਤਾ ਤੇ ਕਈ ਮਨੋਵਿਗਿਆਨ ਤੱਤਾਂ ਦਾ ਪ੍ਰਭਾਵ ਪੈਂਦਾ ਹੈ, ਜੋ ਕਿ ਖਿਡਾਰੀ ਦੇ ਪ੍ਰਦਰਸ਼ਨ ਦੇ ਪੱਧਰ ਨੂੰ ਸੁਧਾਰਦੇ ਹਨ ਸਰੀਰਕ ਸਿੱਖਿਆ ਦੇ ਅਧਿਆਪਕ, ਕੋਚਾਂ ਅਤੇ ਟਰਨੇਰ ਨੂੰ ਵਿਅਕਤੀਗਤ ਵਿਕਾਸ ਅਤੇ ਪ੍ਰਾਪਤੀਆਂ ਲਈ ਮਨੋਵਿਗਿਆਨ ਦਾ ਗਿਆਨ ਲਾਗੂ ਕਰਨਾ ਚਾਹੀਦਾ ਹੈ । ਮਨੋਵਿਗਿਆਨ ਦੀ ਮਹੱਤਤਾ ਨੂੰ ਹੇਠ ਲਿਖੀਆਂ ਪਰਿਭਾਸ਼ਾਵਾਂ ਦੁਆਰਾ ਵੀ ਸਮਝਿਆ ਜਾ ਸਕਦਾ ਹੈ,
Exam Tips:
a) ਮਹੱਤਵ ਨੂੰ ਨੰਬਰ ਲਾ ਕੇ ਮੁੱਦਿਆਂ ਵਜੋਂ ਲਿਖੋ।
Question 7: ਸਿੱਖਣ ਦਾ ਸੰਕਲਪ ਕੀ ਹੈ ?
Answer:
ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਾ, ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ । ਵਿਵਹਾਰ ਵਿਚ ਬਦਲਾਵ ਆਮ ਤੌਰ ਤੇ ਸਥਾਈ ਹੁੰਦਾ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖਣਾ ਇਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ, ਜੋ ਕਿ ਪੰਘੂੜੇ ਵਿਚ ਸ਼ੁਰੂ ਹੁੰਦੀ ਹੈ ਅਤੇ ਕਬਰ ਵਿਚ ਖ਼ਤਮ ਹੋ ਜਾਂਦੀ ਹੈ । ਭਾਵ ਸਿੱਖਣਾ ਜਨਮ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦਾ ਹੈ । ਇਹ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਬਚਾਉਣ ਭਾਵ ਜਿੰਦਾ ਰੱਖਣ ਲਈ ਸਮਾਜਿਕ ਹੁਨਰ ਅਤੇ ਵਾਤਾਵਰਣ ਨੂੰ ਗ੍ਰਹਿਣ ਕਰ ਲੈਂਦਾ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਦੇ ਵਿਹਾਰ ਵਿਚ ਸਕਾਰਾਤਮਕ ਤਬਦੀਲੀ ਹੀ ਹੋਵੇ । ਵਿਹਾਰ ਵਿਚ ਢੁੱਕਵੀਂ ਤਬਦੀਲੀ ਸਮਾਜਿਕ ਸੰਤੁਸ਼ਟੀ ਅਤੇ ਸੰਪੂਰਨਤਾ ਤੇ ਨਿਰਭਰ ਕਰਦੀ ਹੈ । ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿੱਖਣਾ ਵਿਹਾਰ ਵਿਚ ਬਦਲਾਵ ਕਰਨਾ, ਨਵੇਂ ਵਿਹਾਰ ਦਾ ਅਭਿਆਸ ਕਰਨਾ ਅਤੇ ਉਸਦੇ ਆਏ ਨਤੀਜਿਆਂ ਤੋਂ ਵਿਹਾਰ ਨੂੰ ਸਥਾਈ ਰੂਪ ਦੇਣਾ ਹੀ ਸਿੱਖਣਾ ਹੈ ।
Exam Tips:
a) ਸਿੱਖਣ ਨੂੰ ਵਿਵਹਾਰ ਵਿਚ ਸਥਾਈ ਤਬਦੀਲੀ ਵਜੋਂ ਸਮਝਾਓ।
Question 8: ਸਿਖਲਾਈ ਨੂੰ ਪਰਿਭਾਸ਼ਿਤ ਕਰੋ ।
Answer:
ਗੇਟਸ (Gates) ਦੇ ਅਨੁਸਾਰ, “ਸਿੱਖਣਾ, ਅਨੁਭਵ ਤੇ ਸਿਖਲਾਈ ਦੀ ਤਬਦੀਲੀ ਹੈ।” ਈ. ਆਰ. ਹਿਲਗਾਰਡ (E.R. Hilgard) ਦੇ ਅਨੁਸਾਰ, “ਸਿੱਖਣਾ ਵਿਹਾਰ ਵਿਚ ਇਕ ਸਥਾਈ ਤਬਦੀਲੀ ਹੈ ਜੋ ਕਿ ਪੁਰਾਣੇ ਅਨੁਭਵਾਂ ਦੇ ਅਨੁਸਾਰ ਵਾਪਰਦਾ ਹੈ । ਮਿਟੌਲ (Mitchel) ਦੇ ਅਨੁਸਾਰ, “ਸਿਖਲਾਈ ਨੂੰ ਨਵੇਂ ਵਿਵਹਾਰ ਨੂੰ ਹਾਸਲ ਕਰਨ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ । ਜੀ. ਮਰਫੀ (G. Murphy) ਦੇ ਅਨੁਸਾਰ, “ਸਿੱਖਣਾ ਵਿਹਾਰ ਵਿਚ ਉਸ ਹੋਰ ਸੋਧ ਨੂੰ ਸ਼ਾਮਲ ਕਰਦਾ ਹੈ ਜੋ ਵਾਤਾਵਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ।
Exam Tips:
a) ਗੇਟਸ, ਹਿਲਗਾਰਡ, ਮਿਚੇਲ ਅਤੇ ਮਰਫ਼ੀ ਦੀਆਂ ਪਰਿਭਾਸ਼ਾਵਾਂ ਯਾਦ ਰੱਖੋ।
Question 9: ਸਿਖਲਾਈ ਦੇ ਤਬਾਦਲੇ ਦੀਆਂ ਕਿਸਮਾਂ ਨੂੰ ਦੱਸੋ ।
Answer:
ਸਿੱਖਣ ਦੇ ਸਥਾਨਾਂਤਰਣ ਦੇ ਪ੍ਰਕਾਰ (Types of Transfer of training) – ਨਵਾਂ ਸਿੱਖਣਾ ਪਿਛਲੇ ਸਿੱਖੇ ਹੋਏ ਕੰਮ ਨੂੰ ਤਿੰਨ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ । ਜਿਵੇਂ ਹੁਨਰ, ਵਿਹਾਰ ਅਤੇ ਗਿਆਨ ।ਕਈ ਵੇਰ ਨਵਾਂ ਸਿੱਖਣਾ ਪੁਰਾਣੇ ਸਿੱਖੇ ਕੰਮ ਵਿਚ ਮੁਸ਼ਕਿਲਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਦਾ । ਇਸ ਲਈ ਇਸ ਨੂੰ ਸਮਝਣ ਲਈ ਇਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ ।
1. ਸਕਾਰਾਤਮਕ ਸਥਾਨਾਂਤਰਣ (Positive transfer of learning) – ਜਦ ਪਿੱਛਲਾ ਸਿੱਖਿਆ ਹੋਇਆ ਹੁਨਰ ਨਵੇਂ ਸਿੱਖਣ ਵਾਲੇ ਕੰਮ ਵਿਚ ਮਦਦ ਕਰਦਾ ਹੈ, ਤਾਂ ਉਸਨੂੰ ਸਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਲੰਬੇ ਸਮੇਂ ਤੱਕ ਦੌੜਨ ਵਾਲੀ ਸਹਿਣਸ਼ੀਲਤਾ, ਲੰਬੇ ਸਮੇਂ ਤੱਕ ਤੈਰਾਕੀ ਕਰਨ ਵਿਚ ਮਦਦ ਕਰੇਗਾ । ਇਸੇ ਤਰ੍ਹਾਂ ਯੋਗ ਆਸਣ, ਐਰੋਬਿਕਸ ਵਿਚ ਕੰਮ ਆਉਂਦੇ ਹਨ ਅਤੇ ਕ੍ਰਿਕਟ ਖੇਡਣ ਵਾਲੇ ਸਾਫਟਬਾਲ ਵਰਗੀਆਂ ਖੇਡਾਂ ਖੇਡ ਸਕਦੇ ਹਨ ਆਦਿ ।
2. ਨਾਰਾਤਮਕ ਸਥਾਨਾਂਤਰਣ (Negative Transfer of Training) – ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ, ਆਦਤਾਂ ਅਤੇ ਗਿਆਨ ਨਵੇਂ ਕੰਮ ਨੂੰ ਸਿੱਖਣ ਵਿਚ ਮੁਸ਼ਕਿਲਾਂ ਪੈਦਾ ਕਰਦੇ ਹਨ, ਤਾਂ ਇਹਨਾਂ ਨੂੰ ਨਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਕਿ ਟੈਨਿਸ ਖਿਡਾਰੀ ਨੂੰ ਬੈਡਮਿੰਟਨ ਦਾ ਰੈਕਟ ਫੜਨ ਵਿਚ ਮੁਸ਼ਕਿਲ ਹੋਣਾ । ਕਿਉਂਕਿ ਟੈਨਿਸ ਵਿਚ ਹੱਥ ਦੀ ਗਰਿੱਪ ਸਖ਼ਤ ਹੁੰਦੀ ਹੈ ਜਦਕਿ ਬੈਡਮਿੰਟਨ ਵਿਚ ਰੈਕਟ ਪੋਲੇ ਹੱਥਾਂ ਨਾਲ ਫੜਨਾ ਹੁੰਦਾ ਹੈ ।
3. ਜੀਰੋ ਸਥਾਨਾਂਤਰਣ (Zero Transfer of Training) – ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ, ਗਿਆਨ ਅਤੇ ਆਦਤਾਂ ਨਵੇਂ ਸਿੱਖਣ ਦੇ ਕੰਮ ਵਿਚ ਨਾ ਹੀ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ ਅਤੇ ਨਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ । ਇਸਨੂੰ ਜ਼ੀਰੋ ਸਥਾਨਾਂਤਰਣ ਕਿਹਾ ਜਾਂਦਾ ਹੈ । ਉਦਾਹਰਣ ਦੇ ਤੌਰ ‘ਤੇ ਵਾਲੀਵਾਲ ਵਿਚ ਸਿੱਖੀ ਸਵਿਮਿੰਗ ਜਾਂ ਸਰਵਿਸ ਦਾ ਜਿਮਨਾਸਟਿਕ ਦੇ ਹੁਨਰ ਤੇ ਪ੍ਰਭਾਵ ਨਾ ਪਾਉਣਾ ।
Exam Tips:
a) ਤਿੰਨੇ ਕਿਸਮਾਂ ਹਰ ਇੱਕ ਦੀ ਉਦਾਹਰਨ ਸਮੇਤ ਲਿਖੋ।
ਮਹੱਤਵਪੂਰਨ ਪ੍ਰਸ਼ਨ – ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ
Question 1: ਸਮਾਜ ਸ਼ਾਸਤਰ ਕੀ ਹੈ ਅਤੇ ਖੇਡਾਂ ਸਮਾਜਿਕ ਗੁਣਾਂ ਦੇ ਵਿਕਾਸ ਵਿਚ ਕਿਵੇਂ ਯੋਗਦਾਨ ਪਾਉਂਦੀਆਂ ਹਨ ? ਜਾਂ ਸਮਾਜ ਸ਼ਾਸਤਰ ਦੀ ਪਰਿਭਾਸ਼ਾ ਦਿਓ ਅਤੇ ਮਾਨਵੀ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੀ ਸੰਸਥਾਵਾਂ ਬਾਰੇ ਚਰਚਾ ਕਰੋ ।
Answer:
(a) ਮਨੁੱਖ ਨੂੰ ਕੁਦਰਤ ਦੁਆਰਾ ਇਕ ਸਮਾਜਿਕ ਜਾਨਵਰ (Social animal) ਵਜੋਂ ਜਾਣਿਆ ਜਾਂਦਾ ਹੈ । ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਵਿਅਕਤੀ ਆਪਣੀ ਅੰਦਰਲੇ ਝੁਕਾਵਾਂ ਅਤੇ ਸਮਾਜਿਕ ਗੁਣਾਂ ਦੀ ਮਦਦ ਨਾਲ ਸਵੈਵਾਤਾਵਰਣ ਦੀ ਸਿਰਜਨਾ ਕਰਦਾ ਹੈ । ਉਸਨੂੰ ਆਪਣੇ ਆਲੇ -ਦੁਆਲੇ ਦੇ ਸਹਾਇਕ ਵਾਤਾਵਰਣ ਵਿਚ ਜਿਉਣ ਲਈ ਸਮਾਜਿਕ ਹੁਨਰ ਨੂੰ ਸਿੱਖਣ ਦੀ ਲੋੜ ਪੈਂਦੀ ਹੈ ਜਿਸ ਲਈ ਉਸਨੂੰ ਸਮਾਜਿਕ ਸਿੱਖਿਆ ਦੇ ਰਾਹੀਂ ਜਾਣਾ ਪੈਂਦਾ ਹੈ । ਇਸ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਇੱਕ ਅਜਿਹਾ ਵਿਸ਼ਾ ਹੈ ਜੋ ਕਿ ਸਮਾਜ ਨੂੰ ਸਮਝਣ ਅਤੇ ਵਿਸ਼ਲੇਸ਼ਣ ਦਾ ਗਿਆਨ ਪ੍ਰਦਾਨ ਕਰਦਾ ਹੈ । ਸਮਾਜ ਸ਼ਾਸਤਰ ਦਾ ਅਰਥ-ਸਮਾਜ ਸ਼ਾਸਤਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿਚ ਸੋਸ਼ੀਅਸ ਦਾ ਮਤਲਬ “ਐਸੋਸਿਏਟ ਜਾਂ ਸਮਾਜਿਕ” ਅਤੇ “ਲੋਗੋ” ਤੋਂ ਭਾਵ ਹੈ, ਵਿਗਿਆਨ ਜਾਂ ਅਧਿਐਨ ਕਰਨਾ । ਇਸ ਤਰ੍ਹਾਂ ਸਮਾਜ ਸ਼ਾਸਤਰ “ਸਮਾਜ ਦਾ ਵਿਗਿਆਨ” ਹੈ । ਸਮਾਜਿਕ ਵਿਗਿਆਨ ਸਮਾਜ ਦਾ ਵਿਗਿਆਨ ਹੈ । ਇਹ ਸਮਾਜਿਕ ਰਿਸ਼ਤੇ, ਹਰ ਰੋਜ਼ ਦੀ ਜਿੰਦਗੀ ਦੇ ਮੇਲਜੋਲ ਅਤੇ ਸੱਭਿਆਚਾਰ ਦੇ ਅਧਿਐਨ ਦਾ ਇਕ ਪੈਟਰਨ ਹੈ । ਇਸ ਦਾ ਸੰਬੰਧ ਸਮਾਜ ਦੀ ਉਤਪੱਤੀ, ਕਾਰਜ ਅਤੇ ਸਮੱਸਿਆਵਾਂ ਦੇ ਸੰਬੰਧ ਵਿਚ ਮਨੁੱਖੀ ਸਮਾਜ ਦਾ ਅਧਿਐਨ ਕਰਨਾ ਹੈ । ਇਹ ਲੋਕਾਂ, ਸਹ, ਸੰਸਥਾਵਾਂ ਅਤੇ ਸੱਭਿਆਚਾਰ ਦੇ ਸੰਬੰਧ ਵਿਚ ਕੰਮ ਕਰਦਾ ਹੈ । ਇਹ ਪਰਿਵਾਰ, ਧਰਮ, ਸਿੱਖਿਆ, ਰਾਜਨੀਤੀ, ਮਨੁੱਖੀ ਵਤੀਰੇ ਅਤੇ ਸੱਭਿਆਚਾਰ ਨੂੰ ਸਮਝਣ ਵਿਚ ਵੀ ਮਦਦ ਕਰਦਾ ਹੈ । (b) ਖੇਡਾਂ ਬੱਚਿਆਂ ਅਤੇ ਨੌਜਵਾਨਾਂ ਦੇ ਜੀਵਨ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਜਿਸ ਦੀ ਸਹਾਇਤਾ ਨਾਲ ਉਹ ਸਮਾਜ ਵਿਚ ਇਕ ਲਾਭਦਾਇਕ ਮੈਂਬਰ ਵਜੋਂ ਵਿਕਾਸ ਕਰਦੇ ਸਨ । ਖੇਡਾਂ ਦੁਆਰਾ ਉਹਨਾਂ ਦੇ ਜੀਵਨ ਵਿਚ ਕੀ-ਕੀ ਸਮਾਜਿਕ ਗੁਣਾਂ ਦਾ ਵਿਕਾਸ ਹੁੰਦਾ ਹੈ ਉਸਦੀ ਚਰਚਾ ਅੱਗੇ ਲਿਖੇ ਅਨੁਸਾਰ ਦਿੱਤੀ ਗਈ ਹੈ-
1. ਡਾਈਚਾਰੇ ਦੀ ਨੀਂਹ (Community building) – ਖੇਡਾਂ ਭਾਈਚਾਰੇ ਦੀ ਨੀਂਹ ਨੂੰ ਬੱਚਿਆਂ ਅਤੇ ਨੌਜਵਾਨਾਂ ਵਿਚ ਇਕ ਸਮਾਜਿਕ ਏਕਤਾ ਅਤੇ ਸਮਾਜਿਕ ਪੂੰਜੀ ਦੇ ਮਜ਼ਬੂਤ ਸੰਬੰਧ ਨੂੰ ਦਰਸਾਉਂਦੀਆਂ ਹਨ ਖੇਡਾਂ ਇਹਨਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਕਈ ਮੌਕੇ ਪ੍ਰਦਾਨ ਕਰਦੀਆਂ ਹਨ, ਜਿੱਥੇ ਉਹ ਆਪਣੀ ਸਵੈ-ਇੱਛਾ ਨਾਲ ਭਾਗ ਲੈ ਸਕਦੇ ਹਨ ਅਤੇ ਜਿਸ ਕਾਰਣ ਉਹਨਾਂ ਵਿਚ ਲੀਡਰਸ਼ਿਪ ਦੇ ਗੁਣ, ਸਕਾਰਾਤਮਕ ਪੀਅਰ ਰਿਲੈਸ਼ਨ, ਸਨਮਾਨ ਅਤੇ ਨੈਤਿਕਤਾ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ । ‘
2. ਚਰਿੱਤਰ ਅਤੇ ਨੈਤਿਕ ਗੁਣ (Character and Moral Qualities) – ਨੈਤਿਕ ਵਿਵਹਾਰ ਅਤੇ ਚਰਿਤਰ ਨਿਰਮਾਣ ਸਮਾਜਿਕ ਪਰਸਪਰ (Social interaction) ਤੇ ਨਿਰਭਰ ਕਰਦਾ ਹੈ ਅਤੇ ਕਾਫੀ ਹੱਦ ਤੱਕ ਸਰੀਰਕ ਸਿੱਖਿਆ ਅਤੇ ਖੇਡ ਦ੍ਰਿਸ਼ ਦੇ ਪ੍ਰੋਗਰਾਮਾਂ ਤੇ ਨਿਰਭਰ ਕਰਦਾ ਹੈ । ਇਸ ਤਰ੍ਹਾਂ ਸਰੀਰਕ ਸਿੱਖਿਆ ਦੇ ਅਧਿਆਪਕ, ਕੋਚ, ਵੇਨਿਕ ਆਦਿ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਲਈ ਇਕ ਨਿਰਣਾਇਕ ਭੂਮਿਕਾ ਅਦਾ ਕਰਦੇ ਹਨ । ਇਸ ਲਈ ਇਹ ਦੇਖਿਆ ਗਿਆ ਹੈ ਕਿ ਮੁਕਾਬਲੇ ਸੰਬੰਧੀ ਖੇਡਾਂ ਅਤੇ ਸਰੀਰਕ ਕ੍ਰਿਆਵਾਂ ਨੌਜਵਾਨਾਂ ਵਿਚ ਆਪਸੀ ਸਮਝ ਨੂੰ ਵਧਾਉਣ ਵਿਚ ਬਹੁਤ ਮਦਦਗਾਰ ਸਾਬਿਤ ਹੁੰਦੀਆਂ ਹਨ ।
3. ਸਮੂਹਿਕ ਅਹਿਸਾਸ ਅਤੇ ਜ਼ਿੰਮੇਵਾਰੀ (Group feeling and Responsibilities) – ਟੀਮ ਖੇਡਾਂ ਸਮੂਹਿਕ ਅਹਿਸਾਸ ਅਤੇ ਜ਼ਿੰਮੇਵਾਰੀਆਂ ਨੂੰ ਜਨਮ ਦਿੰਦੀਆਂ ਹਨ । ਅਸੀ’ ਦੀ ਭਾਵਨਾ ਨੂੰ ਪੈਦਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਟੀਮ ਖੇਡਾਂ ਦਾ ਹਿੱਸਾ ਬਣਾਇਆ ਜਾਵੇ । ਇਹ ਟੀਮ ਮੈਂਬਰਾਂ ਅਤੇ ਸਮੂਹ ਵਿਚਕਾਰ ਭਾਈਚਾਰੇ, ਸਹਾਇਕ, ਸਤਿਕਾਰ, ਸਹਿਯੋਗ, ਹਮਦਰਦੀ ਵਰਗੇ ਸਮਾਜਿਕ ਗੁਣਾਂ ਦਾ ਵਿਕਾਸ ਕਰਦਾ ਹੈ ।
4. ਊਰਜਾ ਦਾ ਚੈਨਲਾਈਜੇਸ਼ਨ (Channelization of energy) – ਗੇਮਜ਼ ਅਤੇ ਖੇਡਾਂ ਊਰਜਾ ਨੂੰ ਸਹੀ ਤਰੀਕੇ ਨਾਲ ਪ੍ਰਵਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਇਹ ਲੁਕੀਆ ਹੋਈਆਂ ਭਾਵਨਾਵਾਂ ਅਤੇ ਨਕਾਰਾਤਮਕ ਵਿਚਾਰਾਂ ਨੂੰ ਰਚਨਾਤਮਕ ਬਣਾਉਣ ਦਾ ਉਸਾਰੂ ਤਰੀਕਾ ਹੈ । ਇਹ ਵਿਅਕਤੀ ਦੇ ਵਿਵਹਾਰ ਵਿਚ, ਅਰਥਪੂਰਣ ਤਰੀਕੇ ਨਾਲ ਲੋੜੀਂਦੀਆਂ ਤਬਦੀਲੀਆਂ ਲਿਆਉਂਦਾ ਹੈ । ਇਹ ਵਿਅਕਤੀ ਦੇ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਬਾਹਰ ਕੱਢਣ ਵਿਚ ਉਪਯੋਗੀ ਹੈ ਨਹੀਂ ਤਾਂ ਅਜਿਹੇ ਵਿਅਕਤੀ ਸਮਾਜ ਲਈ ਖ਼ਤਰਾ ਬਣ ਜਾਂਦੇ ਹਨ ।
5. ਸਮੇਂ ਦੀ ਪਾਬੰਦ ਅਤੇ ਸਮਰਪਣ (Punctuality and dedication) – ਖੇਡਾਂ ਵਿਚ ਚੰਗੀ ਤਰ੍ਹਾਂ ਪ੍ਰਦਰਸ਼ਨ ਕਰਨ ਲਈ ਖੇਡ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ, ਬਹੁਤ ਸਮਰਪਣ ਦੀ ਲੋੜ ਪੈਂਦੀ ਹੈ । ਇਹ ਸਮਰਪਣ ਜ਼ਿੰਮੇਵਾਰੀ ਅਤੇ ਸਮੇਂ ਦੀ ਮਹੱਤਤਾ, ਸਮੇਂ ਦੀ ਪਾਬੰਦੀ ਅਤੇ ਹੋਰ ਟੀਮਾਂ ਦਾ ਸਤਿਕਾਰ ਕਰਨ ਵਾਲੇ ਗੁਣਾਂ ਦਾ ਸੰਚਾਰ ਕਰਦੀ ਹੈ । ਇਹ ਗੁਣ ਖੇਡਾਂ ਦੇ ਖੇਤਰ ਕਾਰਣ ਬਿਹਤਰ ਹੋ ਜਾਂਦੇ ਹਨ, ਜੋ ਵਿਅਕਤੀ ਸਮਾਜ ਦਾ ਚੰਗਾ ਮੈਂਬਰ ਬਣਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ ।
6. ਸਮਾਜਿਕ ਮਾਨਤਾ ਅਤੇ ਸੰਚਾਰ (Social recognition and Communication) – ਹਰ ਵਿਅਕਤੀ ਸਮਾਜ ਦਾ ਭਾਈਚਾਰੇ ਦੀ ਮਾਨਤਾ ਅਤੇ ਭਾਵਨਾ ਨੂੰ ਪ੍ਰਾਪਤ ਕਰਨ ਲਈ ਸਰਗਰਮ ਮੈਂਬਰ ਬਣਨ ਦੀ ਇੱਛਾ ਰੱਖਦਾ ਹੈ । ਗੇਮਜ਼ ਅਤੇ ਖੇਡਾਂ ਸੰਚਾਰ ਅਤੇ ਸਮਾਜਿਕ ਰਿਸ਼ਤਿਆਂ ਦਾ ਬਹੁਤ ਵਧੀਆ ਮਾਧਿਅਮ ਹਨ । ਖੇਡਾਂ ਵਿਚ ਕਈ ਅਜਿਹੇ ਅਵਸਰ ਜਾਂ ਮੌਕੇ ਬਣਦੇ ਹਨ, ਜੋ ਸਮਾਜੀਕਰਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਖੇਡਾਂ ਦੁਆਰਾ ਬੱਚਾ ਆਤਮ ਵਿਸ਼ਵਾਸ ਪ੍ਰਾਪਤ ਕਰਦਾ ਹੈ ਅਤੇ ਨੈਟਵਰਕਿੰਗ ਬਣਾਉਂਦਾ ਹੈ ਤਾਂ ਕਿ ਉਹ ਆਪਣੇ ਗੁਣਾਂ ਅਤੇ ਸੰਭਾਵਨਾਵਾਂ ਨੂੰ ਉਜਾਗਰ ਕਰ ਸਕੇ ਅਤੇ ਸਮਾਜ ਦਾ ਇੱਕ ਮਹੱਤਵਪੂਰਣ ਮੈਂਬਰ ਬਣ ਸਕੇ । ਇਸ ਲਈ ਖੇਡਾਂ ਸਿੱਖਿਆ ਪ੍ਰਣਾਲੀ ਦਾ ਅਨਿੱ ਖੜਵਾਂ ਹਿੱਸਾ ਹਨ, ਜੋ ਸਮਾਜੀਕਰਨ ਨੂੰ ਉਤਸਾਹਿਤ ਕਰਕੇ ਇੱਕ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ
Exam Tips:
a) ਪਹਿਲਾਂ ਸਮਾਜ ਸ਼ਾਸਤਰ ਦੀ ਪਰਿਭਾਸ਼ਾ ਲਿਖੋ, ਫਿਰ ਖੇਡਾਂ ਦੇ ਯੋਗਦਾਨ ਦੇ ਨੁਕਤੇ ਲਿਖੋ।
b) ਸਮਾਜਿਕ ਗੁਣਾਂ ਦੀ ਸੂਚੀ ਸਿਰਲੇਖਾਂ ਸਮੇਤ ਬਣਾਓ।
Question 2: ਮਨੋਵਿਗਿਆਨ ਤੋਂ ਕੀ ਭਾਵ ਹੈ ? ਪਰਿਭਾਸ਼ਾਵਾਂ ਦੀ ਸਹਾਇਤਾ ਨਾਲ ਸਮਝਾਓ ।
Answer:
ਸਭ ਤੋਂ ਪਹਿਲਾਂ ਸਰੀਰਕ ਮਨੋਵਿਗਿਆਨੀਆਂ ਨੇ ਮਨੁੱਖੀ ਵਿਵਹਾਰ ਅਤੇ ਉਨ੍ਹਾਂ ਦੀਆਂ ਮਾਨਸਿਕ ਪ੍ਰਕਿਰਿਆਵਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਸੀ । ਮਨੁੱਖੀ ਵਿਵਹਾਰ ਨੂੰ ਸਮਝਣ ਲਈ ਮਨੋਵਿਗਿਆਨ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ । ਮਨੋਵਿਗਿਆਨ ਸ਼ਬਦ ਗਰੀਕ ਭਾਸ਼ਾ ਦੇ ਦੋ ਸ਼ਬਦਾਂ ਦੇ ਸਾਈਕੇ (Psyche) ਅਤੇ ਲੋਗੋਸ (Logos) ਦੇ ਸੁਮੇਲ ਤੋਂ ਬਣਿਆ ਹੈ ! ਇੱਥੇ Psyche ਦਾ ਅਰਥ ਹੈ “ਆਤਮਾ” ਤੇ Logos ਦਾ ਅਰਥ ਹੈ “ਗੱਲ ਕਰਨੀ“ ਜਾਂ ਅਧਿਐਨ ਕਰਨਾ” ਜਾਂ ਫਿਰ “ਵਿਗਿਆਨ” ਤੋਂ ਹੈ । ਭਾਵ ਮਨੋਵਿਗਿਆਨ ਦਾ ਅਰਥ ਸੀ “ਆਤਮਾ ਬਾਰੇ ਗੱਲ ਕਰਨੀ ।” ਪਰ ਸਮੇਂ ਨਾਲ ਮਨੋਵਿਗਿਆਨ ਦਾ ਅਰਥ ਅਤੇ ਧਾਰਨਾਵਾਂ ਬਦਲਦੀਆਂ ਗਈਆਂ ਬਾਅਦ ਵਿਚ ਇਸ ਨੂੰ ਦਿਮਾਗ ਦਾ ਵਿਗਿਆਨ ਆਖਿਆ ਜਾਣ ਲੱਗਾ ਅੰਤ ਵਿਚ ਮਨੋਵਿਗਿਆਨ ਨੂੰ “ਵਿਵਹਾਰ ਦਾ ਵਿਗਿਆਨ” (Science of behaviour) ਪ੍ਰਵਾਨ ਕਰ ਲਿਆ ਗਿਆ । ਮਨੋਵਿਗਿਆਨ ਦੀਆਂ ਪਰਿਭਾਸ਼ਾਵਾਂ (Definitions of Psychology) ਵਾਰਨ (Warren) ਦੇ ਅਨੁਸਾਰ, “‘ਮਨੋਵਿਗਿਆਨ ਵਿਗਿਆਨ ਦਾ ਇਕ ਅਜਿਹਾ ਵਿਸ਼ਾ ਹੈ ਜੋ ਕਿ ਜੀਵਵਿਗਿਆਨ ਅਤੇ ਵਾਤਾਵਰਣ ਦੇ ਆਪਸ ਦੇ ਸੰਬੰਧ ਨੂੰ ਦਰਸਾਉਂਦਾ ਹੈ ।” ਵੁਡਵਰਥ (Woodworth) ਦੇ ਅਨੁਸਾਰ, “ਮਨੋਵਿਗਿਆਨ ਉਹਨਾਂ ਗਤੀਵਿਧੀਆਂ ਨਾਲ ਨਜਿੱਠਦਾ ਹੈ ਜਿਨ੍ਹਾਂ ਵਿਚ ਵਿਅਕਤੀ ਦਾ ਵਾਤਾਵਰਣ ਨਾਲ ਸੰਬੰਧ ਹੈ ।”
Exam Tips:
a) ਮਨੋਵਿਗਿਆਨ ਦੇ ਅਰਥ ਤੋਂ ਸ਼ੁਰੂ ਕਰ ਕੇ ਪਰਿਭਾਸ਼ਾਵਾਂ ਲਿਖੋ।
Question 3: ਸਿੱਖਣ ਤੋਂ ਕੀ ਭਾਵ ਹੈ ਅਤੇ ਸਿੱਖਣ ਦੇ ਵੱਖ-ਵੱਖ ਸਥਾਨਾਂਤਰਣ ਨੂੰ ਸਮਝਾਓ ।
Answer:
ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਾ, ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ । ਵਿਵਹਾਰ ਵਿਚ ਬਦਲਾਵ ਆਮ ਤੌਰ ਤੇ ਸਥਾਈ ਹੁੰਦਾ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖਣਾ ਇਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ, ਜੋ ਕਿ ਪੰਘੂੜੇ ਵਿਚ ਸ਼ੁਰੂ ਹੁੰਦੀ ਹੈ ਅਤੇ ਕਬਰ ਵਿਚ ਖ਼ਤਮ ਹੋ ਜਾਂਦੀ ਹੈ । ਭਾਵ ਸਿੱਖਣਾ ਜਨਮ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦਾ ਹੈ । ਇਹ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਬਚਾਉਣ ਭਾਵ ਜਿੰਦਾ ਰੱਖਣ ਲਈ ਸਮਾਜਿਕ ਹੁਨਰ ਅਤੇ ਵਾਤਾਵਰਣ ਨੂੰ ਗ੍ਰਹਿਣ ਕਰ ਲੈਂਦਾ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਦੇ ਵਿਹਾਰ ਵਿਚ ਸਕਾਰਾਤਮਕ ਤਬਦੀਲੀ ਹੀ ਹੋਵੇ । ਵਿਹਾਰ ਵਿਚ ਢੁੱਕਵੀਂ ਤਬਦੀਲੀ ਸਮਾਜਿਕ ਸੰਤੁਸ਼ਟੀ ਅਤੇ ਸੰਪੂਰਨਤਾ ਤੇ ਨਿਰਭਰ ਕਰਦੀ ਹੈ ।
1. ਸਿੱਖਣ ਦੇ ਸਥਾਨਾਂਤਰਣ ਦੇ ਪ੍ਰਕਾਰ (Types of Transfer of training) – ਨਵਾਂ ਸਿੱਖਣਾ ਪਿਛਲੇ ਸਿੱਖੇ ਹੋਏ ਕੰਮ ਨੂੰ ਤਿੰਨ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ । ਜਿਵੇਂ ਹੁਨਰ, ਵਿਹਾਰ ਅਤੇ ਗਿਆਨ । ਕਈ ਵੇਰ ਨਵਾਂ ਸਿੱਖਣਾ ਪੁਰਾਣੇ ਸਿੱਖੇ ਕੰਮ ਵਿਚ ਮੁਸ਼ਕਿਲਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਦਾ । ਇਸ ਲਈ ਇਸ ਨੂੰ ਸਮਝਣ ਲਈ ਇਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ
1. ਸਕਾਰਾਤਮਕ ਸਥਾਨਾਂਤਰਣ (Positive transfer of learning) – ਜਦ ਪਿੱਛਲਾ ਸਿੱਖਿਆ ਹੋਇਆ ਹੁਨਰ ਨਵੇਂ ਸਿੱਖਣ ਵਾਲੇ ਕੰਮ ਵਿਚ ਮਦਦ ਕਰਦਾ ਹੈ, ਤਾਂ ਉਸਨੂੰ ਸਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਲੰਬੇ ਸਮੇਂ ਤੱਕ ਦੌੜਨ ਵਾਲੀ ਸਹਿਣਸ਼ੀਲਤਾ, ਲੰਬੇ ਸਮੇਂ ਤੱਕ ਤੈਰਾਕੀ ਕਰਨ ਵਿਚ ਮਦਦ ਕਰੇਗਾ । ਇਸੇ ਤਰਾਂ ਯੋਗ ਆਸਣ, ਐਰੋਬਿਕਸ ਵਿਚ ਕੰਮ ਆਉਂਦੇ ਹਨ ਅਤੇ ਕ੍ਰਿਕਟ ਖੇਡਣ ਵਾਲੇ ਸਾਫਟਬਾਲ ਵਰਗੀਆਂ ਖੇਡਾਂ ਖੇਡ ਸਕਦੇ ਹਨ ਆਦਿ ।
2. ਨਕਾਰਾਤਮਕ ਸਥਾਨਾਂਤਰਣ (Negative Transfer of Training) – ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ, ਆਦਤਾਂ ਅਤੇ ਗਿਆਨ ਨਵੇਂ ਕੰਮ ਨੂੰ ਸਿੱਖਣ ਵਿਚ ਮੁਸ਼ਕਿਲਾਂ ਪੈਦਾ ਕਰਦੇ ਹਨ, ਤਾਂ ਇਹਨਾਂ ਨੂੰ ਨਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਕਿ ਟੈਨਿਸ ਖਿਡਾਰੀ ਨੂੰ ਬੈਡਮਿੰਟਨ ਦਾ ਰੈਕਟ ਫੜਨ ਵਿਚ ਮੁਸ਼ਕਿਲ ਹੋਣਾ । ਕਿਉਂਕਿ ਟੈਨਿਸ ਵਿਚ ਹੱਥ ਦੀ ਗਰਿੱਪ ਸਖ਼ਤ ਹੁੰਦੀ ਹੈ ਜਦਕਿ ਬੈਡਮਿੰਟਨ ਵਿਚ ਰੈਕਟ ਪੋਲੇ ਹੱਥਾਂ ਨਾਲ ਫੜਨਾ ਹੁੰਦਾ ਹੈ ।
3. ਜੀਰੋ ਸਥਾਨਾਂਤਰਣ (Zero Transfer of Training) – ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ, ਗਿਆਨ ਅਤੇ ਆਦਤਾਂ ਨਵੇਂ ਸਿੱਖਣ ਦੇ ਕੰਮ ਵਿਚ ਨਾ ਹੀ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ ਅਤੇ ਨਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ । ਇਸਨੂੰ ਜ਼ੀਰੋ ਸਥਾਨਾਂਤਰਣ ਕਿਹਾ ਜਾਂਦਾ ਹੈ । ਉਦਾਹਰਣ ਦੇ ਤੌਰ ‘ਤੇਵਾਲੀਵਾਲ ਵਿਚ ਸਿੱਖੀ ਸਵਿਮਿੰਗ ਜਾਂ ਸਰਵਿਸ ਦਾ ਜਿਮਨਾਸਟਿਕ ਦੇ ਹੁਨਰ ਤੇ ਪ੍ਰਭਾਵ ਨਾ ਪਾਉਣਾ ।
Exam Tips:
a) ਪਹਿਲਾਂ ਸਿੱਖਣ ਦਾ ਅਰਥ, ਫਿਰ ਸਥਾਨਾਂਤਰਣ ਦੀਆਂ ਤਿੰਨ ਕਿਸਮਾਂ ਲਿਖੋ।
Question 4: ਖੇਡਾਂ ਮਨੁੱਖ ਦੀ ਸੱਭਿਆਚਾਰਕ ਵਿਰਾਸਤ ਹਨ । ਇਸ ਤੱਥ ਦੀ ਵਿਆਖਿਆ ਕਰੋ ।
Answer:
ਸੱਭਿਆਚਾਰ ਨੂੰ ਉਸ ਵਿਵਹਾਰ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਜਾਂਦਾ ਹੈ, ਜੋ ਸਾਡੇ ਕੋਲ ਵਿਰਾਸਤ ਜਾਂ ਆਲੇ - ਦੁਆਲੇ ਤੋਂ ਆਉਂਦੀ ਹੈ । ਸੱਭਿਆਚਾਰ ਸਾਡੇ ਰਹਿਣ ਦੇ ਤਰੀਕੇ, ਖਾਣ ਦੀਆਂ ਆਦਤਾਂ, ਵਿਚਾਰਾਂ, ਰੀਤੀ-ਰਿਵਾਜ, ਰਵਾਇਤਾਂ, ਨੈਤਿਕ, ਕਲਾ, ਸਾਹਿਤ ਧਰਮ, ਖੇਡਾਂ ਅਤੇ ਜੀਵਨ ਦੇ ਹੋਰ ਕਈ ਪਹਿਲੂਆਂ ਤੋਂ ਮਿਲ ਕੇ ਬਣਦਾ ਹੈ । ਵਿਰਾਸਤੀ ਸ਼ਬਦ ਅਤੀਤ ਤੋਂ ਵਰਤਮਾਨ ਤੱਕ ਅਤੇ ਭੱਵਿਖ ਵਾਸਤੇ ਕਈ ਸੋਧਾਂ ਨਾਲ ਟਰਾਂਸਫਰ ਹੁੰਦਾ ਹੈ । ਵਿਰਾਸਤ ਅਤੀਤ ਵਰਤਮਾਨ ਵਿਚ ਇਕ ਪੁੱਲ ਵਾਂਗ ਕੰਮ ਕਰਦੀ ਹੈ ਸਰੀਰਕ ਗਤੀਵਿਧੀਆਂ ਪੁਰਾਣੇ ਸਮੇਂ ਤੋਂ ਮੌਜੂਦ ਹਨ ਜਿਵੇਂ ਕਿ ਭੱਜਣਾ, ਫੜਨਾ, ਲੜਾਈ ਅਤੇ ਕੁੱਦਣ ਵਰਗੀਆਂ ਕਈ ਗਤੀਵਿਧੀਆਂ ਦੀ ਹੋਂਦ ਅੱਜ ਵੀ ਮੌਜੂਦ ਹੈ । ਹੌਲੀ-ਹੌਲੀ ਸਮਾਂ ਬੀਤਣ ਨਾਲ ਇਹਨਾਂ ਗਤੀਵਿਧੀਆਂ ਵਿਚ ਸੋਧ ਹੋਈ ਅਤੇ ਇਹ ਖੇਡਣ ਅਤੇ ਮਨੋਰੰਜ਼ਨ ਦੇ ਤੌਰ ਤੇ ਵਰਤੀਆਂ ਜਾਣ ਲੱਗ ਪਈਆਂ । ਖੇਡਾਂ ਨੂੰ ਵੱਖ-ਵੱਖ ਦੇਸ਼ਾਂ ਜਾਂ ਇਲਾਕਿਆਂ ਵਿਚ ਇਕ ਸੰਸਕ੍ਰਿਤੀ ਦੇ ਵਜੋਂ ਕਿਵੇਂ ਵਿਕਾਸ ਕੀਤਾ, ਇਸ ਦਾ ਵਿਵਰਣ ਹੇਠ ਦਿੱਤੇ ਅਨੁਸਾਰ ਹੈ ਯੂਨਾਨ (Greece) – ਯੂਨਾਨੀ ਸੱਭਿਅਤਾ ਸੰਸਾਰ ਦੀ ਸਭ ਤੋਂ ਪੁਰਾਣੀ ਸੱਭਿਅਤਾ ਸੀ । ਇਹ ਖੇਡਾਂ ਦੀ ਦੁਨੀਆਂ ਦਾ “ਗੋਲਡਨ ਏਰਾ” ਸੀ । ਖੇਡਾਂ ਦੇ ਸਭ ਤੋਂ ਉੱਚੇ ਈਵੈਂਟ ਯੂਨਾਨੀਆਂ ਵਲੋਂ ਇਜ਼ਾਦ ਕੀਤੇ ਗਏ ਸਨ, ਜਿਵੇਂ ਕਿ ਉਲੰਪਿਕ ਖੇਡਾਂ 776 ਈਸਵੀਂ ਵਿਚ ਸ਼ੁਰੂ ਕੀਤੀਆਂ ਗਈਆਂ । ਉਹਨਾਂ ਦੇ ਅਨੁਸਾਰ ਖੇਡਾਂ ਨੂੰ ਸੱਭਿਆਚਾਰ ਵਿਰਸੇ ਦੇ ਵਜੋਂ ਤੰਦਰੁਸਤੀ ਤੇ ਸਮੁੱਚੇ ਵਿਕਾਸ ਲਈ ਖੇਡਾਂ ਦੇ ਰੂਪ ਵਿਚ ਖੇਡਿਆ ਜਾਂਦਾ ਸੀ । ਖੇਡਾਂ ਲਈ ਮੁੱਖ ਰਾਜ ਏਥਨਜ ਅਤੇ ਸਪਾਰਟਾ ਸਨ ਜਿਨ੍ਹਾਂ ਨੇ ਖੇਡਾਂ ਦੀ ਸ਼ੁਰੂਆਤ ਕੀਤੀ ਅਤੇ ਖੇਡਾਂ ਨੂੰ ਉਹਨਾਂ ਦੇ ਪਰਮੇਸ਼ਵਰ ਜ਼ਸ ਦੇ ਸਨਮਾਨ ਵਿਚ ਇਕ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਸੀ । ਇਸ ਤਿਉਹਾਰ ਵਿਚ ਮੁੱਖ ਗਤੀਵਿਧੀਆਂ ਦੇ ਰੂਪ ਵਿਚ ਕੁਸ਼ਤੀ, ਘੋੜਿਆਂ ਦੀ ਦੌੜ, ਦੌੜਾਂ, ਸੁੱਟਣਾ, ਰੱਥਾਂ ਦੀ ਦੌੜ ਤੇ ਸ਼ਿਕਾਰ ਸ਼ਾਮਲ ਸਨ । 394 ਈਸਵੀਂ ਦੇ ਅੰਤ ਰੋਮਨ ਹਮਲਾਵਰਾਂ ਦੇ ਪ੍ਰਭਾਵ ਕਾਰਨ ਇਹਨਾਂ ਖੇਡਾਂ ਨੂੰ ਬੰਦ ਕਰ ਦਿੱਤਾ ਗਿਆ ਰੋਮ (Rome) – ਰੋਮ ਵਾਸੀ ਖੇਡ ਪ੍ਰੇਮੀ ਨਹੀਂ ਸਨ । ਉਹਨਾਂ ਦਾ ਵਿਸ਼ਵਾਸ ਸੀ ਕਿ ਤਾਕਤ ਅਤੇ ਸ਼ਕਤੀ ਨਾਲ ਸਰਵਉੱਚਤਾ ਹਾਸਿਲ ਕਰਨਾ { ਸਰੀਰਕ ਗਤੀਵਿਧੀਆਂ ਵਿਚ ਭਾਗ ਲੈਣ ਦਾ ਇਕੋਮਕਸਦ ਸੀ ਲੜਾਈ (ਸੈਨਾ) ਲਈ । ਆਪਣੇ ਆਪ ਨੂੰ ਤੰਦਰੁਸਤ ਰੱਖਣਾ । ਉਹ ਗਲੈਡੀਏਟਰ ਲੜਾਈ, ਆਦਮੀ ਨੂੰ ਲੜਾਈ ਕਰਾਉਣਾ ਅਤੇ ਪੰਛੀਆਂ ਦੀ ਲੜਾਈ ਆਦਿ ਗਤੀਵਿਧੀਆਂ ਕੀਤੀਆਂ ਜਾਂਦੀਆਂ ਸਨ ਅਤੇ ਇਹ ਤਦ ਤੱਕ ਕੀਤੀਆਂ ਜਾਂਦੀਆਂ ਸਨ, ਜਦ ਤਕ ਦੂਜੇ ਦੀ ਜ਼ਿੰਦਗੀ ਖਤਮ ਨਾ ਹੋ ਜਾਵੇ । ਉਹਨਾਂ ਨੇ ਕਈ ਖੇਡਾਂ ਜਿਵੇਂ ਕਿ ਰੇਸਿੰਗ, ਜੰਪਿੰਗ, ਤਲਵਾਰਵਾਦੀ ਅਤੇ ਲੜਾਈ ਝਗੜੇ (Combat) ਨੂੰ ਪੇਸ਼ ਕੀਤਾ ਸੀ । ਜਰਮਨੀ (Germany) – ਜਰਮਨੀ ਨੇ ਖੇਡਾਂ ਦੇ ਸੱਭਿਆਚਾਰ ਨੂੰ “ਆਸਟੈਸਿਸਿਜ਼ਮ” ਦੇ ਰੂਪ ਵਿੱਚ ਪੂਰੇ ਸੰਸਾਰ ਵਿਚ ਸਥਾਪਿਤ ਕੀਤਾ ਹੈ । 19ਵੀਂ ਸ਼ਤਾਬਦੀ ਵਿੱਚ, ਰਾਸ਼ਟਰਵਾਦ ਦੇ ਉਭਾਰ ਦੇ ਦੌਰਾਨ ਫਰੀਡਿਕ ਲੁੱ ਡਵਿੰਗ ਜਾਂਨ, ਜਿਨ੍ਹਾਂ ਨੂੰ ਜਿਮਨਾਸਟਿਕ ਦਾ ਪਿਤਾ ਕਿਹਾ ਜਾਂਦਾ ਹੈ, ਕਈ ਜਿਮਨਾਸਟਿਕ ਕਲੱਬਾਂ ਦੀ ਸਥਾਪਨਾ ਕੀਤੀ । ਉਹਨਾਂ ਨੇ ਕਈ ਈਵੈਂਟ ਨੂੰ ਜਨਮ ਦਿੱਤਾ ਜੋ ਅੱਜ ਉਲੰਪਿਕ ਖੇਡਾਂ ਦਾ ਹਿੱਸਾ ਹਨ । ਉਸੇ ਸਮੇਂ ਦੇ ਲੋਕਾਂ ਨੇ ਸਕੂਲ ਦੇ ਪ੍ਰੋਗਰਾਮਾਂ ਵਿਚ ਸਰੀਰਕ ਸਿੱਖਿਆ ਦੀ ਸ਼ੁਰੂਆਤ ਕੀਤੀ । ਜਰਮਨੀ ਦੇ ਯਤਨਾਂ ਵਜੋਂ ਜਿਮਨਾਸਟਿਕ ਦੀਆਂ ਕ੍ਰਿਆਵਾਂ ਸਾਡੇ ਕੋਲ ਆਈਆਂ ਹਨ । ਉਹਨਾਂ ਨੇ ਜਿਮਨਾਸਟਿਕ ਉਪਕਰਨ ਜਿਵੇਂ ਕਿ ਹੋਰੀਜੰਟਲ ਬਾਰ, ਵਾਲਟਿੰਗ ਕੋਰਸ ਆਦਿ ਦੁਨੀਆਂ ਨੂੰ ਦਿੱਤੇ ਹਨ । ਸਵੀਡਨ Sweden) – ਸਵੀਡਨ ਦੇ ਇਤਿਹਾਸ ਵਿਚ ਪਹਿੰਨਰਕ ਲਿਗ ਸਰੀਰਕ ਸਿੱਖਿਆ ਦੇ ਮੋਹਰੀ ਮੰਨੇ ਜਾਂਦੇ ਹਨ । ਉਹਨਾਂ ਨੇ ਜਿਮਨਾਸਟਿਕ ਦੀ ਇਕ ਪ੍ਰਣਾਲੀ ਜਿਸਨੂੰ ਸਵੀਡਨ ਜਿਮਨਾਸਟਿਕ ਕਿਹਾ ਜਾਂਦਾ ਹੈ, ਨੇ ਜਨਮ ਦਿੱਤਾ ਜੋ ਕਿ ਬਾਅਦ ਵਿਚ ਯੂਨਾਈਟਿਡ ਸਟੇਟ ਦੁਆਰਾ ਅਪਣਾਇਆ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਨਵੇਂ ਉਪਕਰਨ ਜਿਵੇਂ ਕਿ ਸਟਾਲ ਹਾਲ, ਬਾਰ, ਸਟਿੰਗ ਰੈਸੇ ਆਦਿ ਵੀ ਪੇਸ਼ ਕੀਤੇ । ਸਵੀਡਸ ਜਿਮਨਾਸਟਿਕ ਵਿਚ ਸਰੀਰਕ ਗਤੀਵਿਧੀਆਂ ਦੇ ਪ੍ਰੋਗ੍ਰਾਮ ਇਸ ਤਰ੍ਹਾਂ ਬਣਾਏ ਜਾਂਦੇ ਸਨ ਤਾਂ ਕਿ ਹਰ ਗਰੁੱਪ ਆਪਣੀ ਸਮਰੱਥਾ ਅਨੁਸਾਰ ਉਸ ਵਿਚ ਭਾਗ ਲੈਸਕੇ । ਇਸ ਪ੍ਰਣਾਲੀ ਵਿੱਚ ਉਹਨਾਂ ਕਸਰਤਾਂ ਨੂੰ ਕਰਵਾਉਣ ਤੇ ਜ਼ੋਰ ਦਿੱਤਾ ਜਾਂਦਾ ਸੀ ਜੋ ਕਿ ਸਰੀਰਕ ਸਥਿਤੀ (Posture) ਨੂੰ ਠੀਕ ਰੱਖ ਸਕੇ ਅੱਜ ਵੀ ਸਰੀਰਕ ਸਿੱਖਿਆ ਸਵੀਡਨ ਵਿਚ ਲਾਜ਼ਮੀ ਤੌਰ ਤੇ ਦੇਖੀ ਜਾਂਦੀ ਹੈ । ਡੈਨਮਾਰਕ (Denmark) – ਡੈਨਮਾਰਕ ਵਿਚ ਫਰਾਂਸ ਨਚੇਤਗਾਲ ਨੇ ਸਰੀਰਕ ਸਿੱਖਿਆ ਦੀ ਬੁਨਿਆਦ ਰੱਖੀ । ਉਹਨਾਂ ਦੇ ਨਿਰੰਤਰ ਯਤਨਾਂ ਕਾਰਨ ਸਰੀਰਕ ਸਿੱਖਿਆ ਸਕੂਲਾਂ ਦਾ ਹਿੱਸਾ ਬਣੀ । ਯੋਗ ਅਧਿਆਪਕਾਂ ਦੀ ਲੋੜ ਵੱਧੀ ਅਤੇ ਕਈ ਸਿਖਲਾਈ ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸ਼ੁਰੂ ਕੀਤੇ ਗਏ । ਉਹਨਾਂ ਦੀ ਮੌਤ ਤੋਂ ਬਾਅਦ ਟੈਨਿਸ ਰਾਈਫਲ ਕਲੱਬ ਦੀ ਉਸਾਰੀ ਕੀਤੀ ਗਈ, ਜਿੱਥੇ ਸ਼ੂਟਿੰਗ ਅਤੇ ਮਿਲਟਰੀ ਡਿਲ ਦੀ ਸਿਖਲਾਈ ਦਿੱਤੀ ਜਾਂਦੀ ਹੈ । ਇੰਗਲੈਂ ਡ (England) – ਆਧੁਨਿਕ ਖੇਡਾਂ ਨੂੰ ਹਰਮਨ ਪਿਆਰਾ ਬਣਾਉਣ ਵਿਚ ਬ੍ਰਿਟਿਸ਼ ਦਾ ਯੋਗਦਾਨ ਬਹੁਤ ਵੱਡਾ ਹੈ । ਇੰਗਲੈਂ ਡ ਵਿਚ ਬਹੁਤ ਮਸ਼ਹੂਰ ਗਤੀਵਿਧੀਆਂ ਵਿਚ ਤੀਰ-ਅੰਦਾਜ਼ੀ, ਤੈਰਾਕੀ, ਹਾਕੀ, ਫੁੱਟਬਾਲ ਅਤੇ ਬਾਅਦ ਵਿਚ ਕ੍ਰਿਕਟ ਅਤੇ ਟੈਨਿਸ ਨੂੰ ਇਸ ਸਮੇਂ ਦੌਰਾਨ ਪੇਸ਼ ਕੀਤਾ । ਉਹਨਾਂ ਸਰੀਰਕ ਸਿੱਖਿਆ ਨੂੰ ਸਕੂਲੀ ਪਾਠਕ੍ਰਮ ਵਿਚ ਮਹੱਤਤਾ ਅਤੇ ਵਿਕਾਸ ਤੇ ਜ਼ੋਰ ਦਿੱਤਾ । ਉਹਨਾਂ ਨੇ ਖੇਡ ਮੈਦਾਨਾਂ ਅਤੇ ਜਿਮਨਾਸਟਿਕ ਹਾਲ ਦੇ ਰੱਖ ਰਖਾਵ ਤੇ ਵੀ ਜ਼ੋਰ ਦਿੱਤਾ । Class 12 PSEB 12th Class Physical Education Solutions Chapter 5 ਅਸਮਰਥਾ ਐਥਲੈਟਿਕਸ (Athletics) Game Rules – PSEB 12th Class Physical Education
Exam Tips:
a) ਸੱਭਿਆਚਾਰ ਦੀ ਪਰਿਭਾਸ਼ਾ ਤੋਂ ਸ਼ੁਰੂ ਕਰੋ ਅਤੇ ਖੇਡਾਂ ਨੂੰ ਸੱਭਿਆਚਾਰਕ ਵਿਰਾਸਤ ਦੱਸਣ ਵਾਲੇ ਨੁਕਤੇ ਲਿਖੋ।
b) ਵੱਖ-ਵੱਖ ਦੇਸ਼ਾਂ (ਯੂਨਾਨ, ਜਾਪਾਨ, ਇੰਗਲੈਂਡ ਆਦਿ) ਦੀਆਂ ਉਦਾਹਰਨਾਂ ਦਿਓ।
Free study material for Physical Education
Punjab Board Solutions for Class 12 Physical Education Punjabi Medium Chapter 06 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ
Accessing Punjabi Medium Chapter 06 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ Solutions
Review comprehensive exercise answers for Class 12 Physical Education Punjabi Medium Chapter 06 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ. Fully updated to match current Punjab Board syllabus guidelines, these textbook solutions help students verify their work and maintain accurate study notes.
Concept-Driven Answers for Class 12 Physical Education
Beyond providing final answers, these guides offer step-by-step breakdowns for complex queries in the Class 12 Physical Education module. This approach helps students balance theoretical depth with practical problem-solving skills required for Punjab Board exams.
Maximizing Study Efficiency
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 12 Physical Education.
FAQs
The complete and updated PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ is available for free on StudiesToday.com. These solutions for Class 12 Physical Education are as per latest Punjab Board curriculum.
Yes, our experts have revised the PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ will help students to get full marks in the theory paper.
Yes, we provide bilingual support for Class 12 Physical Education. You can access PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ in both English and Hindi medium.
Yes, you can download the entire PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ in printable PDF format for offline study on any device.